11 January 2022 Punjabi Murli Today | Brahma Kumaris
Read and Listen today’s Gyan Murli in Punjabi
10 January 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਗਿਆਨ ਦੀ ਬੁਲ - ਬੁਲ ਬਣਕੇ ਆਪ ਸਮਾਨ ਬਨਾਉਣ ਦੀ ਸੇਵਾ ਕਰੋ, ਆਪਣੇ ਦਿਲ ਕੋਲੋਂ ਪੁੱਛੋ ਮੇਰੀ ਯਾਦ ਦੀ ਯਾਤਰਾ ਠੀਕ ਹੈ"
ਪ੍ਰਸ਼ਨ: -
ਕਿਸ ਵਿਸ਼ੇਸ਼ ਪੁਰਸ਼ਾਰਥ ਨਾਲ ਬੇਗਰ ਟੂ ਪ੍ਰਿੰਸ ਬਣ ਸਕਦੇ ਹੋ?
ਉੱਤਰ:-
ਬੇਗਰ ਟੂ ਪ੍ਰਿੰਸ ਬਣਨ ਦੇ ਲਈ ਬੁੱਧੀ ਦੀ ਲਾਈਨ ਕਲੀਅਰ ਹੋਵੇ। ਇੱਕ ਬਾਪ ਦੇ ਸਿਵਾਏ ਹੋਰ ਕੋਈ ਵੀ ਯਾਦ ਨਾ ਆਏ। ਇਹ ਸ਼ਰੀਰ ਵੀ ਮੇਰਾ ਨਹੀਂ। ਅਜਿਹੇ ਜਿਉਂਦੇ ਜੀ ਮਰਨ ਦਾ ਪੁਰਸ਼ਾਰਥ ਕਰਨ ਵਾਲੇ ਹੀ ਬੇਗਰ ਹਨ, ਉਹਨਾਂ ਦੀ ਹੀ ਵਾਣਪ੍ਰਸਤ ਅਵਸਥਾ ਹੈ। ਕਿਉਂਕਿ ਬੁੱਧੀ ਵਿੱਚ ਰਹਿੰਦਾ ਹੈ ਹੁਣ ਤਾਂ ਬਾਪ ਦੇ ਨਾਲ ਘਰ ਜਾਣਾ ਹੈ ਫਿਰ ਸੁਖਧਾਮ ਵਿੱਚ ਆਉਣਾ ਹੈ।
ਓਮ ਸ਼ਾਂਤੀ। ਮਿੱਠੇ – ਮਿੱਠੇ ਬੱਚੇ ਜਾਣਦੇ ਹਨ ਪੜ੍ਹਾਈ ਵਿੱਚ ਜਿਆਦਾ ਧਿਆਨ ਕਿਸ ਗੱਲ ਨੂੰ ਦੇਣਾ ਹੈ। ਸਰਵਗੁਣ ਸੰਪੰਨ 16 ਕਲਾ ਸੰਪੂਰਨ, ਸੰਪੂਰਨ ਨਿਰਵਿਕਾਰੀ, ਮਰਿਆਦਾ ਪੁਰਸ਼ੋਤਮ, ਅਹਿੰਸਾ ਪਰਮੋ ਧਰਮ ਬਣਨਾ ਹੈ। ਦੇਖਣਾ ਹੈ – ਸਾਡੇ ਵਿੱਚ ਇਹ ਸਭ ਗੁਣ ਹਨ? ਜੋ ਬਣਨਾ ਹੈ ਉਸ ਵੱਲ ਹੀ ਧਿਆਨ ਜਾਏਗਾ ਨਾ। ਇਹ ਬਣਾਂਗੇ ਕਿਵੇਂ? ਪੜ੍ਹਣ ਅਤੇ ਪੜ੍ਹਾਉਣ ਨਾਲ? ਬੇਹੱਦ ਦੇ ਬਾਪ ਨੂੰ ਸਾਰੇ ਦਿਨ ਵਿੱਚ ਕਿੰਨਾ ਯਾਦ ਕਰਦੇ ਹਾਂ, ਕਿੰਨਿਆਂ ਨੂੰ ਪੜ੍ਹਾਉਂਦੇ ਹਾਂ। ਸੰਪੂਰਨ ਤਾਂ ਹਾਲੇ ਤੱਕ ਕੋਈ ਬਣਿਆ ਨਹੀਂ ਹੈ। ਨੰਬਰਵਾਰ ਪੁਰਸ਼ਾਰਥ ਅਨੁਸਾਰ ਹੈ। ਬਾਪ ਇੱਕ – ਇੱਕ ਬੱਚੇ ਤੇ ਨਜ਼ਰ ਰੱਖਦੇ ਹਨ ਕਿ ਇਹ ਬੱਚਾ ਕੀ ਕਰ ਰਿਹਾ ਹੈ! ਮੇਰੇ ਅਰਥ ਕੀ ਸਰਵਿਸ ਕਰਦੇ ਹੋ! ਕਿੰਨਿਆਂ ਦੀ ਤਕਦੀਰ ਉੱਚੀ ਤੇ ਉੱਚੀ ਬਣਾ ਰਹੇ ਹਾਂ? ਹਰ ਇੱਕ ਆਪਣੀ ਅਵਸਥਾ ਅਤੇ ਆਪਣੀ ਖੁਸ਼ੀ ਨੂੰ ਵੀ ਜਾਣਦਾ ਹੈ। ਅਤਿਇੰਦਰੀਏ ਸੁਖ ਦਾ ਜੀਵਨ ਹਰ ਇੱਕ ਨੂੰ ਆਪਣਾ ਭਾਸਦਾ ਹੈ। ਇਹ ਤਾਂ ਬੱਚਿਆਂ ਨੂੰ ਨਿਸ਼ਚੇ ਹੈ ਕਿ ਬਾਪ ਨੂੰ ਯਾਦ ਕਰਨ ਨਾਲ ਹੀ ਤਮੋਪ੍ਰਧਾਨ ਤੋਂ ਸਤੋਪ੍ਧਾਨ ਬਣਦੇ ਹਾਂ। ਸਹਿਜ ਉਪਾਏ ਹੈ ਹੀ ਯਾਦ ਦੀ ਯਾਤਰਾ। ਆਪਣੀ ਦਿਲ ਕੋਲੋਂ ਪੁੱਛਣਾ ਹੈ – ਸਾਡੀ ਯਾਦ ਦੀ ਯਾਤਰਾ ਠੀਕ ਹੈ? ਦੂਸਰੇ ਨੂੰ ਆਪ ਸਮਾਨ ਬਣਾਉਦੇ ਹਾਂ? ਗਿਆਨ ਬੁਲ – ਬੁਲ ਬਣੇ ਹਾਂ? ਤੁਸੀਂ ਬ੍ਰਾਹਮਣ ਹੀ ਦੈਵੀਗੁਣ ਧਾਰਨ ਕਰ ਮਨੁੱਖ ਤੋ ਦੇਵਤਾ ਬਣਦੇ ਹੋ। ਤੁਹਾਡੇ ਸਿਵਾਏ ਕੋਈ ਦੇਵਤਾ ਬਣਨ ਵਾਲਾ ਹੈ ਨਹੀਂ। ਤੁਸੀਂ ਹੀ ਦੈਵੀ ਘਰਾਣੇ ਦੇ ਭਾਤੀ ਬਣਦੇ ਹੋ। ਉੱਥੇ ਤੁਹਾਡਾ ਹੈ ਦੈਵੀ ਪਰਿਵਾਰ। ਹੁਣ ਤੁਸੀਂ ਜਾਣਦੇ ਹੋ ਅਸੀਂ ਦੈਵੀ ਪਰਿਵਾਰ ਦਾ ਬਣਨ ਦੇ ਲਈ ਖੂਬ ਪੁਰਸ਼ਾਰਥ ਕਰ ਰਹੇ ਹਾਂ। ਬੱਚਿਆਂ ਨੂੰ ਪੜ੍ਹਨਾ ਵੀ ਕਾਇਦੇ ਸਿਰ ਹੈ। ਇੱਕ ਦਿਨ ਵੀ ਐਬਸੇਂਟ ਨਹੀਂ ਰਹਿਣਾ ਹੈ। ਭਾਵੇਂ ਬੀਮਾਰ ਹੋਵੋ, ਖਾਟ ਤੇ ਪਏ ਹੋਵੋ ਤਾਂ ਵੀ ਬੁੱਧੀ ਵਿੱਚ ਸ਼ਿਵਬਾਬਾ ਦੀ ਯਾਦ ਰਹੇ। ਆਤਮਾ ਜਾਣਦੀ ਹੈ ਅਸੀਂ ਬਾਬਾ ਦੇ ਬੱਚੇ ਹਾਂ, ਬਾਬਾ ਸਾਨੂੰ ਘਰ ਲੈ ਜਾਣ ਆਇਆ ਹੈ। ਕਿੰਨੀ ਸਹਿਜ ਯਾਦ ਹੈ। ਇਹ ਵੀ ਪ੍ਰੈਕਟਿਸ ਚਾਹੀਦੀ ਹੈ। ਬੁੱਧੀ ਵਿੱਚ ਇੱਕ ਬਾਬਾ ਦੀ ਹੀ ਯਾਦ ਰਹੇ। ਬਾਬਾ ਆਇਆ ਹੈ, ਅਸੀਂ ਸ਼ਾਂਤੀਧਾਮ ਵਿੱਚ ਜਾਕੇ ਸੁਖਧਾਮ ਵਿੱਚ ਆਉਣ ਵਾਲੇ ਹਾਂ। ਪਿਛਾੜੀ ਤੱਕ ਇੰਨੀ ਮਿਹਨਤ ਕਰਨੀ ਹੈ ਜੋ ਇੱਕ ਸ਼ਿਵਬਾਬਾ ਦੀ ਹੀ ਯਾਦ ਰਹੇ। ਹੋਰ ਸੰਗ ਤੋੜ ਇੱਕ ਸੰਗ ਜੋੜਨਾ ਹੈ। ਮੁੱਖ ਤੋਂ ਕੋਈ ਜਪ ਨਹੀਂ ਕਰਨਾ ਹੈ ਹੋਰਾਂ ਨੂੰ ਆਪ ਸਮਾਨ ਬਣਾਉਣ ਦੇ ਲਈ ਪੜ੍ਹਾਉਣਾ ਵੀ ਹੈ। ਬਾਪ ਸਮਝਾਉਂਦੇ ਹਨ ਤੁਹਾਨੂੰ ਇਸ ਅਵਸਥਾ ਵਿੱਚ ਜਾਣਾ ਹੈ, ਜਿਸ ਸਤੋਪ੍ਧਾਨ ਅਵਸਥਾ ਵਿੱਚ ਤੁਸੀਂ ਇੱਥੇ ਆਏ ਸੀ, ਉਸ ਅਵਸਥਾ ਵਿੱਚ ਜਾਕੇ ਫਿਰ ਉਸੀ ਅਵਸਥਾ ਵਿੱਚ ਆਉਣਾ ਹੈ ਸਤਿਯੁਗ ਵਿੱਚ। ਕਿੰਨਾ ਸਹਿਜ ਹੈ। ਤੁਸੀਂ ਭਗਤੀ ਮਾਰਗ ਵਿੱਚ ਗਾਉਂਦੇ ਸੀ ਤੁਸੀਂ ਜਦੋਂ ਆਓਗੇ ਤਾਂ ਅਸੀਂ ਹੋਰ ਸੰਗ ਤੋੜ ਇੱਕ ਤੁਹਾਡੇ ਸੰਗ ਜੋੜਾਂਗੇ, ਇਸ ਵਿੱਚ ਮਿਹਨਤ ਹੈ। ਪਵਿੱਤਰਤਾ ਦੀ ਗੱਲ ਵੀ ਮੁੱਖ ਹੈ। ਗ੍ਰਹਿਸਤ ਵਿਵਹਾਰ ਵਿੱਚ ਰਹਿ ਕਮਲ ਫੁੱਲ ਸਮਾਨ ਬਣਨਾ ਹੈ। ਉਹ ਕਮਲ ਵੀ ਪਾਣੀ ਤੋਂ, ਧਰਨੀ ਤੋਂ ਉੱਪਰ ਰਹਿੰਦਾ ਹੈ। ਤੁਸੀਂ ਚੇਤਨ ਫੁੱਲ ਵੀ ਧਰਨੀ ਤੋਂ ਉੱਪਰ ਹੋ ਤਾਂ ਤੁਹਾਨੂੰ ਵੀ ਪ੍ਰਤਿਗਿਆ ਕਰਨੀ ਹੈ – ਅਸੀਂ ਪਵਿੱਤਰ ਰਹਿੰਦੇ ਹੋਏ ਇੱਕ ਤੁਹਾਨੂੰ ਹੀ ਯਾਦ ਕਰਾਂਗੇ। ਜੋ ਅੰਤ ਵਿੱਚ ਸਿਵਾਏ ਤੁਹਾਡੇ ਹੋਰ ਕਿਸੇ ਦੀ ਯਾਦ ਨਾ ਆਏ। ਕੋਈ ਅਵਗੁਣ ਵੀ ਨਾ ਰਹੇ। ਜੋ ਬੱਚੇ ਇਵੇਂ ਦੇ ਬਣਦੇ ਹਨ ਉਹ ਸਦੈਵ ਹਰਸ਼ਿਤ ਰਹਿੰਦੇ ਹਨ। ਇਹ ਪ੍ਰੈਕਟਿਸ ਚੰਗੀ ਰੀਤੀ ਕਰਨੀ ਹੈ। ਬੱਚੇ ਜਾਣਦੇ ਹਨ ਕਦੀ – ਕਦੀ ਅਵਸਥਾ ਮੁਰਝਾ ਜਾਂਦੀ ਹੈ। ਮਾਇਆ ਝੱਟ ਛੁਈਮੁਈ ਕਰ ਦਿੰਦੀ ਹੈ। ਹਰ ਇੱਕ ਨੂੰ ਪੁੱਛਣਾ ਬਹੁਤ ਜਰੂਰੀ ਹੈ। ਅਸੀਂ ਕਿੰਨਾ ਬਾਪ ਦੀ ਯਾਦ ਵਿੱਚ ਹਰਸ਼ਿਤ ਰਹਿੰਦੇ ਹਾਂ! ਕਿੰਨਾ ਬਾਪ ਦੀ ਸਰਵਿਸ ਵਿੱਚ ਟਾਇਮ ਦਿੰਦੇ ਹਾਂ! ਭਾਵੇਂ ਕੋਈ ਕਿਵੇਂ ਦਾ ਵੀ ਹੋਵੇ, ਤੁਸੀਂ ਬੱਚਿਆਂ ਨੂੰ ਸਰਵਿਸ ਕਰਦੇ ਹੀ ਰਹਿਣਾ ਹੈ। ਜਾਂਚ ਕਰਦੇ ਹਨ ਕੌਣ ਵਰਸਾ ਪਾਉਣ ਦੇ ਲਾਇਕ ਹਨ! ਜਿਵੇਂ ਬਿਛੂ ਨੂੰ ਪਤਾ ਰਹਿੰਦਾ ਹੈ – ਇਹ ਪੱਥਰ ਹੈ ਜਾਂ ਨਰਮ ਚੀਜ਼ ਹੈ, ਤਾਂ ਪੱਥਰ ਤੇ ਕਦੀ ਡੰਕ ਨਹੀਂ ਲਗਾਏਗੀ। ਤੁਹਾਡਾ ਧੰਧਾ ਹੀ ਇਹ ਹੈ। ਤੁਸੀਂ ਬੇਹੱਦ ਦੇ ਬਾਪ ਦੇ ਸਟੂਡੈਂਟ ਹੋ ਨਾ। ਪੜ੍ਹਾਈ ਤੇ ਬਹੁਤ ਮਦਾਰ ਹੈ। ਸ਼ੁਰੂ ਵਿੱਚ ਬੱਚੇ ਮੁਰਲੀ ਬਿਗਰ ਇੱਕ ਦਿਨ ਵੀ ਨਹੀਂ ਰਹਿ ਸਕਦੇ ਸਨ, ਕਿੰਨਾ ਤੜਫਦੇ ਸੀ। ,(ਕਲਾਸ ਵਿੱਚ ਵੱਡੀਆਂ ਭੈਣਾਂ ਨੇ ਗੀਤ ਸੁਣਾਇਆ – ਤੇਰੀ ਮੁਰਲੀ ਮੇਂ ਜਾਦੂ..) ਬਾਧੇਲੀਆਂ ਨੂੰ ਕਿਵੇਂ ਮੁਰਲੀ ਪਹੁੰਚਾਉਂਦੇ ਸੀ! ਮੁਰਲੀ ਵਿੱਚ ਜਾਦੂ ਹੈ ਨਾ। ਕਿਹੜਾ ਜਾਦੂ? ਵਿਸ਼ਵ ਦੇ ਮਾਲਿਕ ਬਣਨ ਦਾ ਜਾਦੂ। ਇਸਤੋਂ ਵੱਡਾ ਜਾਦੂ ਕੋਈ ਹੁੰਦਾ ਨਹੀਂ। ਤਾਂ ਉਸ ਸਮੇਂ ਮੁਰਲੀ ਦੀ ਤੁਹਾਨੂੰ ਕਿੰਨੀ ਕਦਰ ਸੀ। ਮੁਰਲੀ ਪਹੁੰਚਾਉਣ ਲਈ ਕਿੰਨੀ ਕੋਸ਼ਿਸ਼ ਕਰਦੇ ਸੀ। ਸਮਝਦੇ ਸਨ ਪੜ੍ਹਾਈ ਬਿਗਰ ਵਿਚਾਰੇ ਦਾ ਕੀ ਹਾਲ ਹੋਵੇਗਾ! ਇੱਥੇ ਬਾਬਾ ਜਾਣਦੇ ਹਨ ਬਹੁਤ ਇਵੇਂ ਦੇ ਬੱਚੇ ਹਨ ਜੋ ਮੁਰਲੀ ਤੇ ਪੂਰਾ ਧਿਆਨ ਨਹੀਂ ਦਿੰਦੇ ਹਨ। ਮੁਰਲੀ ਤਾਂ ਬੱਚਿਆਂ ਨੂੰ ਰਿਫਰੇਸ਼ ਕਰਦੀ ਹੈ। ਭਗਵਾਨ ਜੋ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ, ਉਹਨਾਂ ਦੀ ਮੁਰਲੀ ਨਹੀਂ ਸੁਣੋਗੇ ਤਾਂ ਭਗਵਾਨ ਟੀਚਰ ਕੀ ਕਹਿਣਗੇ। ਬਾਬਾ ਨੂੰ ਵੰਡਰ ਲੱਗਦਾ ਹੈ। ਚਲਦੇ – ਚਲਦੇ ਬਹੁਤ ਬੱਚਿਆਂ ਨੂੰ ਮਾਇਆ ਦਾ ਤੂਫ਼ਾਨ ਅਜਿਹਾ ਲੱਗਦਾ ਹੈ ਜੋ ਮੁਰਲੀ ਪੜ੍ਹਣਾ, ਕਲਾਸ ਵਿੱਚ ਆਉਣਾ ਛੱਡ ਦਿੰਦੇ ਹਨ। ਗਿਆਨ ਤੋਂ ਨਫਰਤ ਮਾਨਾ ਬਾਬਾ ਨਾਲ ਨਫਰਤ। ਬਾਪ ਤੋਂ ਨਫਰਤ ਮਾਨਾ ਵਿਸ਼ਵ ਦੀ ਬਾਦਸ਼ਾਹੀ ਨਾਲ ਨਫਰਤ। ਮਾਇਆ ਬਿਲਕੁਲ ਥੱਲੇ ਲੈ ਜਾਂਦੀ ਹੈ। ਬੁੱਧੀ ਨੂੰ ਇੱਕਦਮ ਮਾਰ ਦਿੰਦੇ ਹਨ, ਜੋ ਕੁੱਝ ਵੀ ਸਮਝਦੇ ਨਹੀਂ। ਭਾਵੇਂ ਭਗਤੀ ਵੀ ਬਹੁਤ ਕਰਦੇ ਪਰ ਇੱਕਦਮ ਬਲਾਇੰਡ ਫ਼ੇਥ, ਬੇਸਮਝ ਬਣ ਗਏ ਹਨ। ਬਾਪ ਖੁਦ ਕਹਿੰਦੇ ਹਨ ਤੁਸੀਂ ਕਿੰਨੇ ਲਾਈਕ ਸੀ। ਹੁਣ ਨਾਲਾਈਕ ਬਣ ਗਏ ਹੋ। ਹੁਣ ਮੈਂ ਫਿਰ ਆਇਆ ਹਾਂ ਤੁਹਾਨੂੰ ਬੱਚਿਆਂ ਨੂੰ ਲਾਇਕ ਬਣਾਉਣ ਇਸਲਈ ਸ਼੍ਰੀਮਤ ਤੇ ਜਰੂਰ ਚੱਲਣਾ ਹੈ। ਬਾਪ ਕਹਿੰਦੇ ਹਨ ਇਸ ਵਿੱਚ ਹੋਰ ਕੁੱਝ ਕਰਨਾ ਨਹੀਂ ਹੈ ਸਿਰਫ਼ ਬਾਪ ਨੂੰ ਯਾਦ ਕਰੋ ਅਤੇ ਪੜ੍ਹੋ। ਸਕੂਲ ਵਿੱਚ ਬੱਚੇ ਪੜ੍ਹਦੇ ਵੀ ਹਨ ਅਤੇ ਟੀਚਰ ਨੂੰ ਵੀ ਯਾਦ ਕਰਦੇ ਹਨ। ਕਰੈਕਟਰ ਵੀ ਸੁਧਾਰਣੇ ਹਨ। ਤੁਹਾਡੀ ਵੀ ਏਮ ਆਬਜੈਕਟ ਸਾਹਮਣੇ ਖੜੀ ਹੈ। ਤੁਹਾਨੂੰ ਇਹ ਬਣਨਾ ਹੈ, ਉਹਨਾਂ ਦੇ ਕਰੈਕਟਰ ਚੰਗੇ ਹਨ ਤਾਂ ਹੀ ਤੇ ਸਾਰਾ ਦਿਨ ਮਨੁੱਖ ਗਾਉਂਦੇ ਹਨ – ਤੁਸੀਂ ਸਰਵਗੁਣ ਸੰਪੰਨ.. ਮਨੁੱਖ ਨੂੰ ਜਦੋਂ ਤੱਕ ਬਾਪ ਦਾ ਪਰਿਚੇ ਨਹੀਂ ਮਿਲਿਆ ਹੈ ਉਦੋਂ ਤੱਕ ਹਨ੍ਹੇਰੇ ਵਿੱਚ ਹਨ। ਸਾਰੀ ਦੁਨੀਆਂ ਦੇ ਮਨੁੱਖ ਇਸ ਸਮੇਂ ਨਿਧਨ ਦੇ ਹਨ। ਉਹਨਾਂ ਨੂੰ ਬਾਪ ਦਾ ਪੈਗਾਮ ਪਹੁੰਚਾਉਣਾ ਹੈ। ਤੁਸੀਂ ਬੇਹੱਦ ਦੇ ਬਾਪ ਦੇ ਬੱਚੇ ਹੋ ਨਾ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਬੱਚਿਆਂ ਨੂੰ ਯੁਕਤੀ ਕੱਢਣੀ ਹੈ ਕਿ ਸਾਰਿਆਂ ਨੂੰ ਪੈਗਾਮ ਕਿਵੇਂ ਪਹੁੰਚਾਈਏ, ਅਖਬਾਰ ਦਵਾਰਾ ਹੀ ਸਾਰਿਆਂ ਨੂੰ ਪੈਗਾਮ ਪਹੁੰਚੇਗਾ ਕਿ ਇੱਕ ਬਾਪ ਨੂੰ ਯਾਦ ਕਰੋ ਤਾਂ ਪਾਵਨ ਬਣ ਜਾਓਗੇ। ਸਾਰੀਆਂ ਆਤਮਾਵਾਂ ਪਹਿਲੇ ਪਾਵਨ ਸਨ ਹੁਣ ਸਭ ਅਪਵਿੱਤਰ ਹਨ। ਇੱਥੇ ਕੋਈ ਪਵਿੱਤਰ ਆਤਮਾ ਹੋ ਨਾ ਸਕੇ। ਪਵਿੱਤਰ ਆਤਮਾਵਾਂ ਹੁੰਦੀਆਂ ਹਨ ਪਾਵਨ ਦੁਨੀਆਂ ਵਿੱਚ। ਆਤਮਾ ਪਵਿੱਤਰ ਬਣ ਜਾਂਦੀ ਹੈ ਫਿਰ ਇਹ ਪੁਰਾਣਾ ਚੋਲਾ ਛੱਡਣਾ ਹੀ ਹੈ। ਇਹ ਹੋ ਨਹੀਂ ਸਕਦਾ ਕਿ ਆਤਮਾ ਪਾਵਨ ਹੋਵੇ ਅਤੇ ਸ਼ਰੀਰ ਪਤਿਤ ਹੋਵੇ ਤਾਂ ਬਾਬਾ ਨੂੰ ਯਾਦ ਕਰਦੇ – ਕਰਦੇ ਆਪਣੇ ਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਨਾਉਣਾ ਹੈ। ਪਹਿਲੇ – ਪਹਿਲੇ ਜਦੋਂ ਤੁਸੀਂ ਆਏ ਸੀ ਪਵਿੱਤਰ ਸੀ ਹੁਣ ਫਿਰ ਪਵਿੱਤਰ ਬਣਨਾ ਹੈ। ਆਤਮਾ ਪਵਿੱਤਰ ਬਣ ਕੇ ਜਾਏਗੀ ਫਿਰ ਪਵਿੱਤਰ ਦੁਨੀਆਂ ਵਿੱਚ ਆਏਗੀ। ਸ਼ਾਂਤੀਧਾਮ ਵਿੱਚ ਹੋਕੇ ਫਿਰ ਗਰਭ ਮਹਿਲ ਵਿੱਚ ਆਓਗੇ। ਉੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਰਹਿੰਦਾ ਹੈ। ਰਾਵਣਰਾਜ ਹੀ ਨਹੀਂ ਹੈ। ਪਰ ਪੁਰਸ਼ਾਰਥ ਕਰ ਉੱਚ ਪਦਵੀ ਪਾਉਣੀ ਹੈ, ਇਸਦੇ ਲਈ ਇਹ ਪੜ੍ਹਾਈ ਹੈ। ਸਵਰਗ ਵਿੱਚ ਤਾਂ ਸਾਰੇ ਜਾਣਗੇ। ਪਰ ਉੱਚ ਪਦਵੀ ਪਾਉਣ ਦਾ ਪੁਰਸ਼ਾਰਥ ਕਰਨਾ ਹੈ। ਇਹ ਤਾਂ ਜਾਣਦੇ ਹੋ ਸਵਰਗ ਦੀ ਸਥਾਪਨਾ ਅਤੇ ਨਰਕ ਦਾ ਵਿਨਾਸ਼ ਹੋ ਰਿਹਾ ਹੈ। ਸ਼ਿਵਾਲਾ ਸ੍ਥਾਪਨ ਹੋਵੇਗਾ ਤਾਂ ਵੈਸ਼ਾਲਿਆ ਖ਼ਤਮ ਹੋ ਜਾਏਗਾ। ਸ਼ਿਵਾਲੇ ਵਿੱਚ ਤੇ ਆਉਣਾ ਹੀ ਹੈ। ਕਈ ਇਹ ਸ਼ਰੀਰ ਛੱਡ ਜਾਕੇ ਪ੍ਰਿੰਸ ਪ੍ਰਿੰਸੇਸ ਬਣਨਗੇ। ਕਈ ਪ੍ਰਜਾ ਵਿੱਚ ਚਲੇ ਜਾਣਗੇ। ਜਿਨ੍ਹਾਂ ਦੀ ਬਿਲਕੁਲ ਲਾਈਨ ਕਲੀਅਰ ਹੈ, ਇੱਕ ਬਾਪ ਦੇ ਸਿਵਾਏ ਹੋਰ ਕਿਸੇ ਦੀ ਯਾਦ ਨਹੀਂ ਆਉਦੀ ਹੈ, ਉਹਨਾਂ ਨੂੰ ਕਿਹਾ ਜਾਂਦਾ ਹੈ ਪੂਰਾ ਬੇਗਰ। ਸ਼ਰੀਰ ਨੂੰ ਨਹੀਂ ਯਾਦ ਕਰਨਾ ਹੈ ਮਤਲਬ ਜਿਉਂਦੇ ਜੀ ਮਰਨਾ ਹੈ। ਸਾਨੂੰ ਤਾਂ ਹੁਣ ਬੇਹੱਦ ਦੇ ਘਰ ਜਾਣਾ ਹੈ। ਆਪਣੇ ਘਰ ਨੂੰ ਭੁੱਲ ਗਏ ਸੀ। ਹੁਣ ਬਾਪ ਨੇ ਯਾਦ ਦਵਾਇਆ ਹੈ।
ਬਾਪ ਮਿੱਠੇ – ਮਿੱਠੇ ਬੱਚਿਆਂ ਨੂੰ ਸਮਝਾਉਂਦੇ ਹਨ ਤੁਸੀਂ ਵਾਣਪ੍ਰਸਤੀ ਹੋ। ਇਸ ਸਮੇਂ ਤੁਸੀਂ ਸਾਰਿਆਂ ਦੀ ਵਾਣਪ੍ਰਸਤ ਅਵਸਥਾ ਹੈ। ਹੁਣ ਮੈਂ ਆਇਆ ਹਾਂ ਵਾਣੀ ਤੋਂ ਪਰੇ ਸਥਾਨ ਤੇ ਸਾਰਿਆਂ ਬੱਚਿਆਂ ਨੂੰ ਲੈ ਜਾਣ ਦੇ ਲਈ। ਵਾਣਪ੍ਰਸਤ ਅਵਸਥਾ ਵਿੱਚ ਜਾਣ ਦੇ ਲਈ ਸਾਰੇ ਭਗਤ ਭਗਤੀ ਕਰਦੇ ਹਨ। ਹੁਣ ਬਾਪ ਸਮਝਾਉਂਦੇ ਹਨ ਸਾਰੇ ਵਾਣਪ੍ਰਸਥ ਅਵਸਥਾ ਵਿੱਚ ਕਿਵੇਂ ਜਾਂਦੇ ਹਨ। ਉਹਨਾਂ ਨੂੰ ਇਸ ਅੱਖਰ ਦੇ ਅਰਥ ਦਾ ਵੀ ਪਤਾ ਨਹੀਂ ਸਿਰਫ਼ ਨਾਮ ਸੁਣਿਆ ਹੈ। ਭਾਵੇਂ ਦਵਾਪਰ ਤੋਂ ਲੈਕੇ ਲੌਕਿਕ ਗੁਰੂਆਂ ਦਵਾਰਾ ਬਹੁਤ ਪੁਰਸ਼ਾਰਥ ਕੀਤਾ ਹੈ ਪਰ ਵਾਪਿਸ ਤਾਂ ਕੋਈ ਜਾ ਨਹੀਂ ਸਕਦਾ। ਬਾਪ ਕਹਿੰਦੇ ਹਨ ਹੁਣ ਛੋਟੇ ਅਤੇ ਵੱਡੇ ਸਾਰਿਆਂ ਦੀ ਵਾਣਪ੍ਰਸਥ ਅਵਸਥਾ ਹੈ। ਸੱਚੀ – ਸੱਚੀ ਵਾਣਪ੍ਰਸਥ ਅਵਸਥਾ ਤਾਂ ਤੁਹਾਡੀ ਹੈ ਕਿਉਂਕਿ ਵਾਪਿਸ ਜਾਣਾ ਹੈ। ਬੇਹੱਦ ਦਾ ਬਾਪ ਸਾਰਿਆਂ ਨੂੰ ਵਾਪਿਸ ਲੈ ਜਾਣ ਆਇਆ ਹੈ। ਤਾਂ ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਤੁਸੀਂ ਜਾਣਦੇ ਹੋ ਸਾਰਿਆਂ ਨੂੰ ਬਾਪ ਹੀ ਸਵੀਟ ਸਾਈਲੈਂਸ ਹੋਮ ਵਿੱਚ ਲੈ ਜਾਂਦੇ ਹਨ ਕਿਉਂਕਿ ਆਤਮਾਵਾਂ ਨੂੰ ਹੁਣ ਸ਼ਾਂਤੀ ਚਾਹੀਦੀ ਹੈ। ਇੱਥੇ ਤੇ ਸ਼ਾਂਤੀ ਹੋ ਨਾ ਸਕੇ। ਸ਼ਾਤੀਧਾਮ ਦਾ ਮਾਲਿਕ ਤਾਂ ਇੱਕ ਬਾਬਾ ਹੀ ਹੈ, ਜਦੋਂ ਮਾਲਿਕ ਆਏ ਤਾਂ ਸਾਰਿਆਂ ਨੂੰ ਲੈ ਜਾਵੇ। ਭਗਤੀ ਕਰਦੇ ਸੀ ਸ਼ਾਂਤੀਧਾਮ ਦੇ ਵਿੱਚ ਜਾਣ ਦੇ ਲਈ। ਇਵੇਂ ਕੋਈ ਨਹੀਂ ਕਹਿੰਦੇ ਅਸੀਂ ਸੁਖਧਾਮ ਵਿੱਚ ਜਾਈਏ। ਬਾਬਾ ਕਹਿੰਦੇ ਹਨ ਮੈਂ ਤੁਹਾਨੂੰ ਬੱਚਿਆਂ ਨੂੰ ਪ੍ਰੋਮਿਸ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੂੰ ਘਰ ਲੈ ਜਾਵਾਂਗਾ ਜੇਕਰ ਮੇਰੀ ਸ਼੍ਰੀਮਤ ਤੇ ਚੱਲੋਗੇ ਤੇ। ਸੁਖਧਾਮ ਵਿੱਚ ਕੋਈ ਨਾ ਵੀ ਚੱਲੇ, ਸ਼ਾਂਤੀਧਾਮ ਵਿੱਚ ਜ਼ਰੂਰ ਲੈ ਜਾਵਾਂਗਾ। ਛੱਡਾਂਗੇ ਕਿਸੇ ਨੂੰ ਵੀ ਨਹੀਂ। ਨਹੀਂ ਚੱਲੋਗੇ ਤਾਂ ਸਜਾਵਾਂ ਦੇਕੇ, ਮਾਰਪੀਟ ਦਵਾਕੇ ਵੀ ਲੈ ਚੱਲਾਂਗਾ ਜਿਵੇਂ ਬੱਚਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਨਾ। ਤੁਹਾਨੂੰ ਬੱਚਿਆਂ ਨੂੰ ਵੀ ਇਵੇਂ ਹੀ ਲੈ ਜਾਵਾਂਗਾ ਕਿਉਕਿ ਡਰਾਮੇ ਵਿੱਚ ਪਾਰ੍ਟ ਹੀ ਇਵੇਂ ਹੀ ਹੈ ਇਸਲਈ ਆਪਣੀ ਕਮਾਈ ਕਰ ਚੱਲੋ ਤਾਂ ਅੱਛਾ ਹੈ। ਪਦਵੀ ਵੀ ਚੰਗੀ ਮਿਲੇਗੀ। ਪਿਛਾੜੀ ਵਿੱਚ ਆਉਣ ਵਾਲੇ ਕੀ ਸੁਖ ਪਾਉਣਗੇ। ਬਾਬਾ ਕਹਿੰਦੇ ਤੁਸੀਂ ਚਾਹੋ ਜਾਂ ਨਾ ਚਾਹੋ ਤੁਹਾਡੇ ਸਾਰੇ ਸ਼ਰੀਰਾਂ ਨੂੰ ਅੱਗ ਲੱਗਾਕੇ ਆਤਮਾਵਾਂ ਨੂੰ ਜ਼ਰੂਰ ਲੈ ਚੱਲਣਾ ਹੈ। ਮੇਰੀ ਮੱਤ ਤੇ ਚੱਲ ਜੇਕਰ ਸਰਵਗੁਣ ਸੰਪੰਨ 16 ਕਲਾਂ ਸੰਪੂਰਨ ਬਣੋਗੇ ਤਾਂ ਉੱਚ ਪੱਦਵੀ ਪਾਵੋਗੇ ਕਿਉਂਕਿ ਮੈਨੂੰ ਬੁਲਾਇਆ ਹੀ ਹੈ ਕਿ ਆਓ ਘਰ ਲੈ ਜਾਓ ਮਤਲਬ ਮੌਤ ਦਵੋ। ਇਹ ਤਾਂ ਸਭ ਜਾਣਦੇ ਹਨ, ਮੌਤ ਆਇਆ ਕਿ ਆਇਆ। ਛੀ – ਛੀ ਕੋਈ ਇੱਥੇ ਰਹਿਣਾ ਨਹੀਂ ਹੈ। ਬਾਪ ਕਹਿੰਦੇ ਹਨ ਮੈਂ ਸਾਰਿਆਂ ਨੂੰ ਛੀ – ਛੀ ਦੁਨੀਆਂ ਵਿੱਚੋ ਜ਼ਰੂਰ ਲੈ ਜਾਵਾਂਗਾ। ਜੋ ਚੰਗੀ ਤਰ੍ਹਾਂ ਪੜ੍ਹਣਗੇ ਉਹ ਹੀ ਸੁਖਧਾਮ ਵਿੱਚ ਆਉਣਗੇ। ਸੁਖਧਾਮ ਅਤੇ ਸਵਰਗ ਕੋਈ ਅਸਮਾਨ ਵਿੱਚ ਨਹੀਂ ਹੈ। ਤੁਹਾਡਾ ਯਾਦਗਾਰ ਮੰਦਿਰ ਦਿਲਵਾੜਾ ਹੈ। ਆਦਿ ਦੇਵ ਬੈਠਾ ਹੈ। ਬਾਪਦਾਦਾ ਹੈ ਨਾ। ਇਹਨਾਂ ਦੇ ਸ਼ਰੀਰ ਵਿੱਚ ਬਾਬਾ ਵਿਰਾਜਮਾਨ ਹੁੰਦੇ ਹਨ। ਤੁਸੀਂ ਜਾਣਦੇ ਹੋ ਇਹ ਬਾਪ – ਦਾਦਾ ਦੋਨੋ ਬੈਠੇ ਹਨ। ਇਸ ਸਮੇਂ ਤੁਸੀਂ ਬੱਚੇ ਰਾਜਯੋਗ ਸਿੱਖ ਰਹੇ ਹੋ ਉਹਨਾਂ ਦੀ ਨਿਸ਼ਾਨੀ ਮੰਦਿਰ ਵਿੱਚ ਦਿਖਾਈ ਹੈ। ਮਹਾਰਥੀ, ਘੁੜਸਵਾਰ ਵੀ ਹਨ। ਕਲਪ – ਕਲਪ ਹੂਬਹੂ ਇਵੇਂ ਦਾ ਹੀ ਮੰਦਿਰ ਬਣੇਗਾ ਜੋ ਤੁਸੀਂ ਜਾਕੇ ਦੇਖੋਗੇ। ਤੁਸੀਂ ਕਹੋਗੇ ਇਹ ਸਭ ਟੁੱਟ ਜਾਣਗੇ, ਫਿਰ ਕਿਵੇਂ ਬਣਨਗੇ? ਇਹ ਖਿਆਲ ਨਹੀਂ ਕਰਨਾ ਚਾਹੀਦਾ ਹੈ। ਹਾਲੇ ਸਵਰਗ ਕਿੱਥੇ ਹੈ ਫਿਰ ਸਵਰਗ ਦੇ ਮਹਿਲ ਹੋਣਗੇ। ਇਹ ਪਹਾੜੀਆਂ ਆਦਿ ਟੁੱਟ ਜਾਣਗੀਆਂ, ਫਿਰ ਬਣਨਗੀਆਂ, ਆਬੂ ਫਿਰ ਵੀ ਬਣੇਗਾ। ਬਹੁਤ ਬੱਚੇ ਇਸ ਗੱਲ ਵਿੱਚ ਬਹੁਤ ਮੂੰਝਦੇ ਹਨ। ਬਾਪ ਕਹਿੰਦੇ ਹਨ ਮੂੰਝਣ ਦੀ ਲੋੜ ਨਹੀਂ। ਕਹਿੰਦੇ ਹਨ – ਦਵਾਰਕਾ ਸਮੁੰਦਰ ਦੇ ਥੱਲੇ ਚਲੀ ਗਈ ਫਿਰ ਨਿਕਲੇਗੀ। ਥੱਲੇ ਜੋ ਚੀਜ਼ ਗਈ ਸੋ ਗਈ, ਖਤਮ ਹੋ ਜਾਏਗੀ। ਤੁਸੀਂ ਜਾਣਦੇ ਹੋ ਸਵਰਗ ਵਿੱਚ ਅਸੀਂ ਆਪਣੇ ਮਹਿਲ ਆਦਿ ਬਨਾਵਾਂਗੇ। ਇੱਥੇ ਬਿਲਕੁਲ ਹੀ ਸਤੋਪ੍ਰਧਾਨ ਸਭ ਨਵੀਆਂ – ਨਵੀਆਂ ਚੀਜਾਂ ਹੋਣਗੀਆਂ। ਤੁਸੀਂ ਉਥੋਂ ਦੇ ਫਲ ਦੇਖਕੇ ਆਉਂਦੇ ਹੋ। ਤੁਸੀਂ ਜਾਣਦੇ ਹੋ ਅਸੀਂ ਉੱਥੇ ਜਾਣ ਵਾਲੇ ਹਾਂ। ਵਰਲਡ ਦੀ ਹਿਸਟਰੀ – ਜਾਗਰਫ਼ੀ ਰਪੀਟ ਹੁੰਦੀ ਹੈ ਤਾਂ ਸਵਰਗ ਵੀ ਰਪੀਟ ਹੋਵੇਗਾ। ਇਹ ਨਿਸ਼ਚਾ ਹੋਣਾ ਚਾਹੀਦਾ। ਪਰ ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਕਹਿਣਗੇ ਇਹ ਕਿਵੇਂ ਹੋ ਸਕਦਾ ਹੈ। ਇੰਨੇ ਸਭ ਫਿਰ ਆਉਣਗੇ ਫਿਰ ਮਹਿਲ ਆਦਿ ਬਣਨਗੇ!
ਤੁਸੀਂ ਜਾਣਦੇ ਹੋ ਸੋਮਨਾਥ ਦੇ ਮੰਦਿਰ ਨੂੰ ਲੁੱਟਕੇ ਲੈ ਜਾਂਦੇ ਹਨ ਫਿਰ ਵੀ ਮੰਦਿਰ ਬਣਾਉਣਗੇ। ਇਹ ਖੇਡ ਹੀ ਪੂਜਯ ਤੋਂ ਪੁਜਾਰੀ, ਪੁਜਾਰੀ ਤੋਂ ਪੂਜਯ ਬਣਨ ਦਾ ਹੈ। ਬ੍ਰਾਹਮਣ, ਦੇਵਤਾ, ਸ਼ਤ੍ਰੀ, ਵੈਸ਼, ਸ਼ੂਦ੍ਰ…ਇਹ ਚੱਕਰ ਹੈ। ਤੁਸੀਂ ਬੱਚੇ ਪਦਮਾਪਦਮ ਭਾਗਿਆ ਸ਼ਾਲੀ ਬਣਦੇ ਹੋ। ਤੁਹਾਡੇ ਕਦਮ ਵਿਚ ਪਦਮ ਦਾ ਛਾਪ ਲਗ ਜਾਂਦਾ ਹੈ। ਤੁਸੀਂ ਜਾਣਦੇ ਹੋ ਸਾਡੇ ਕਦਮ ਵਿੱਚ ਪਦਮ ਹੈ ਮਤਲਬ ਪੜ੍ਹਾਈ ਦੇ ਕਦਮ ਵਿੱਚ ਪਦਮ ਸਮਾਏ ਹੋਏ ਹਨ। ਜਿੰਨਾ ਪੜ੍ਹਣਗੇ ਉਨ੍ਹਾਂ ਉੱਚ ਪਦਵੀ ਪਾਉਣਗੇ। ਸਤਿਯੁਗ ਹੈ ਗੋਲਡਨ ਏਜ਼। ਉੱਥੇ ਦੀ ਧਰਨੀ ਵੀ ਕਿੰਨੀ ਸੁੰਦਰ ਹੁੰਦੀ ਹੈ। ਕਿੰਨੇ ਸੁੰਦਰ ਮਹਿਲ ਬਣਦੇ ਹਨ। ਹਰ ਚੀਜ਼ ਸਤੋਪ੍ਰਧਾਨ ਹੁੰਦੀ ਹੈ। ਵੇਖਣ ਨਾਲ ਹੀ ਨੈਣ ਠੰਡੇ ਹੋ ਜਾਂਦੇ ਹਨ। ਅਜਿਹੀ ਰਾਜਧਾਨੀ ਦੇ ਤੁਸੀਂ ਮਾਲਿਕ ਬਣ ਰਹੇ ਹੋ , ਤਾਂ ਕਿੰਨਾ ਚੰਗੀ ਰੀਤੀ ਪੁਰਸ਼ਾਰਥ ਕਰਨਾ ਚਾਹੀਦਾ ਹੈ। ਪੁਰਸ਼ਾਰਥ ਤੋਂ ਹੀ ਪ੍ਰਾਲਬੱਧ ਬਣਦੀ ਹੈ। ਬੱਚਿਆਂ ਨੂੰ ਗਿਆਨ ਤਾਂ ਬੁੱਧੀ ਵਿਚ ਹੈ। ਬਾਪ ਨੂੰ ਯਾਦ ਕਰਨਾ ਹੈ, ਲੌਕਿਕ ਸੰਬੰਧ ਵਿੱਚ ਮਮਤਵ ਮਿਟਾਉਣਾ ਹੈ ਸਿਰਫ ਇੱਕ ਬਾਪ ਨੂੰ ਯਾਦ ਕਰਨਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਬਾਪ ਦੀ ਯਾਦ ਵਿੱਚ ਰਹਿ ਹਮੇਸ਼ਾ ਹਰਸ਼ਿਤ ਰਹਿਣਾ ਹੈ। ਕਦੀ ਮੁਰਝਾਉਣ ਨਹੀਂ ਹੈ। ਬਿਮਾਰੀ ਵਿੱਚ ਵੀ ਮੁਰਲੀ ਜਰੂਰ ਸੁਣਨੀ ਅਤੇ ਪੜ੍ਹਨੀ ਹੈ।
2. ਪੜ੍ਹਾਈ ਨਾਲ ਕਦਮ – ਕਦਮ ਵਿੱਚ ਪਦਮ ਜਮਾਂ ਕਰਨੇ ਹਨ ਹੋਰ ਸੰਗ ਤੋੜ ਇੱਕ ਬਾਪ ਨਾਲ ਜੋੜਨਾ ਹੈ।
ਵਰਦਾਨ:-
ਜਿਵੇਂ ਬ੍ਰਹਮਾ ਬਾਪ ਨੇ ਦ੍ਰਿੜ ਸੰਕਲਪ ਤੋਂ ਹਰ ਕੰਮ ਵਿੱਚ ਸਫਲਤਾ ਪ੍ਰਾਪਤ ਕੀਤੀ, ਇੱਕ ਬਾਪ ਦੂਜਾ ਨਾ ਕੋਈ – ਇਹ ਪ੍ਰੈਕਟੀਕਲ ਵਿੱਚ ਕਰਮ ਕਰਕੇ ਵਿਖਾਇਆ। ਕਦੀ ਦਿਲਸ਼ਿਕਸਤ ਨਹੀਂ ਬਣੇ, ਹਮੇਸ਼ਾ ਨਥਿੰਗ ਨਿਉ ਦੇ ਪਾਠ ਨਾਲ ਵਿਜਯੀ ਰਹੇ, ਹਿਮਾਲੈ ਵਰਗੀ ਵੱਡੀ ਗੱਲ ਨੂੰ ਵੀ ਪਹਾੜ ਤੋਂ ਰੂਈ ਬਣਾ ਰਾਹ ਕੱਢਿਆ, ਕਦੀ ਘਬਰਾਏ ਨਹੀਂ, ਇਵੇਂ ਹਮੇਸ਼ਾ ਵੱਡੀ ਦਿਲ ਰੱਖੋ, ਦਿਲਖੁਸ਼ ਰਹੋ। ਹਰ ਕਦਮ ਵਿੱਚ ਬ੍ਰਹਮਾ ਬਾਪ ਨੂੰ ਫਾਲੋ ਕਰੋ ਤਾਂ ਸਮੀਪ ਅਤੇ ਸਮਾਨ ਬਣ ਜਾਵੋਗੇ।
ਸਲੋਗਨ:-
ਲਵਲੀਨ ਸਥਿਤੀ ਦਾ ਅਨੁਭਵ ਕਰੋ
ਜਿੰਨਾ ਬੇਹੱਦ ਦੀ ਪ੍ਰਾਪਤੀਆਂ ਵਿੱਚ ਮਗਨ ਰਹੋਗੇ ਉਨ੍ਹਾਂ ਹੱਦ ਦੀ ਆਕਰਸ਼ਣ ਤੋਂ ਪਰੇ ਰਹਿ ਪਰਮਾਤਮ ਪਿਆਰ ਵਿੱਚ ਸਮਾਉਣ ਦਾ ਅਨੁਭਵ ਕਰੋਗੇ। ਤੁਹਾਡੀ ਇਹ ਲਵਲੀਨ ਸਥਿਤੀ ਵਾਤਾਵਰਨ ਵਿੱਚ ਰੂਹਾਨੀਯਤ ਦੀ ਖੁਸ਼ਬੂ ਫੈਲਾਏਗੀ।
➤ Email me Murli: Receive Daily Murli on your email. Subscribe!