11 April 2022 Punjabi Murli Today | Brahma Kumaris

Read and Listen today’s Gyan Murli in Punjabi 

April 10, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਡੀ ਬੁੱਧੀ ਵਿੱਚ ਸਾਰਾ ਦਿਨ ਸਰਵਿਸ ਦੇ ਖਿਆਲ ਚਲਣੇ ਚਾਹੀਦੇ ਹਨ, ਤੁਹਾਨੂੰ ਸਭ ਦਾ ਕਲਿਆਣ ਕਰਨਾ ਹੈ ਕਿਉਕਿ ਤੁਸੀਂ ਹੋ ਅੰਨ੍ਹਿਆਂ ਦੀ ਲਾਠੀ"

ਪ੍ਰਸ਼ਨ: -

ਉੱਚ ਪਦਵੀ ਪਾਉਣ ਦੇ ਲਈ ਕਿਹੜੀ ਧਾਰਣਾ ਚਾਹੀਦੀ ਹੈ?

ਉੱਤਰ:-

ਉੱਚ ਪਦਵੀ ਉਦੋਂ ਮਿਲੇਗੀ ਜਦੋਂ ਆਪਣੀ ਕਰਮਇੰਦਰੀਆਂ ਤੇ ਪੂਰਾ- ਪੂਰਾ ਕੰਟਰੋਲ ਹੋਵੇਗਾ। ਜੇਕਰ ਕਰਮਿੰਦਰੀਆਂ ਵੰਸ਼ ਨਹੀਂ, ਚਲਣ ਠੀਕ, ਬਹੁਤ ਜ਼ਿਆਦਾ ਤਮਨਾਵਾਂ ਹਨ, ਹਬਚ (ਲਾਲਚ) ਹੈ ਤਾਂ ਉੱਚ ਪਦਵੀ ਤੋਂ ਵੰਚਿਤ ਹੋ ਜਾਣਗੇ। ਉੱਚ ਪਦਵੀ ਪਾਉਣਾ ਹੈ ਤਾਂ ਮਾਤਾ – ਪਿਤਾ ਨੂੰ ਪੂਰਾ ਫਾਲੋ ਕਰੋ। ਕਰਮਇੰਦਰੀਆਂ ਜੀਤ ਬਣੋ।

ਗੀਤ:-

ਨੈਣ ਹੀਣ ਕੋ ਰਾਹ ਦਿਖਾਓ ਪ੍ਰਭੂ..

ਓਮ ਸ਼ਾਂਤੀ ਪ੍ਰਦਰਸ਼ਨੀ ਦੇ ਲਈ ਇਹ ਗੀਤ ਬਹੁਤ ਚੰਗਾ ਹੈ, ਇਵੇਂ ਨਹੀਂ ਕੀ ਪ੍ਰਦਰਸ਼ਨੀ ਵਿੱਚ ਰਿਕਾਰਡ ਨਹੀਂ ਵਜਾਏ ਜਾ ਸਕਦੇ। ਇਸ ਤੇ ਵੀ ਤੁਸੀਂ ਸਮਝਾ ਸਕਦੇ ਹੋ ਕਿਉਂਕਿ ਪੁਕਾਰਦੇ ਤੇ ਸਭ ਹਨ। ਪਰ ਇਹ ਨਹੀਂ ਜਾਣਦੇ ਕਿ ਕਿ ਜਾਣਾ ਕਿੱਥੇ ਹੈ ਅਤੇ ਕੌਣ ਲੈ ਜਾਵੇਗਾ। ਜਿਵੇਂ ਕਿ ਡਰਾਮਾ ਮਤਲਬ ਭਾਵੀ ਵਸ਼ ਭਗਤਾਂ ਨੂੰ ਭਗਤੀ ਕਰਨੀ ਹੈ। ਜਦੋਂ ਭਗਤੀ ਪੂਰੀ ਹੁੰਦੀ ਹੈ ਉਦੋਂ ਹੀ ਬਾਪ ਆਉਂਦੇ ਹਨ। ਕਿੰਨੇ ਦਰ – ਦਰ ਭਟਕਦੇ ਹਨ। ਮੇਲੇ ਮਲਖੜੇ ਲਗਾਉਂਦੇ ਹਨ। ਦਿਨ – ਪ੍ਰਤੀਦਿਨ ਵ੍ਰਿਧੀ ਨੂੰ ਪਾਉਦੇ ਜਾਂਦੇ ਹਨ, ਸ਼ਰਧਾ ਨਾਲ ਤੀਰਥਾਂ ਤੇ ਜਾਣਾ ਭਟਕਣਾ ਚਲਦਾ ਹੀ ਆਉਂਦਾ ਹੈ। ਬਹੁਤ ਸਮਾਂ ਹੋ ਜਾਂਦਾ ਹੈ ਤਾਂ ਵੀ ਗੌਰਮਿੰਟ ਸਟੈਮਪ ਆਦਿ ਬਣਾਉਂਦੀ ਰਹਿੰਦੀ ਹੈ। ਸਾਧੂਆਂ ਆਦਿ ਦਾ ਵੀ ਸਟੈਮਪ ਬਣਾਉਂਦੀ ਹੈ ਬਰਥ ਡੇ ਮਨਾਉਂਦੇ ਹਨ। ਇਹ ਸਭ ਹੈ ਰਾਵਣ ਰਾਜ ਦਾ ਮਤਲਬ ਮਾਇਆ ਦ ਭਭਕਾ, ਉਹਨਾਂ ਦਾ ਵੀ ਮੇਲਾ ਮਲਖੜਾ ਚਾਹੀਦਾ ਹੈ। ਅੱਧਾਕਲਪ ਤੋਂ ਤੁਸੀਂ ਰਾਵਣਰਾਜ ਵਿੱਚ ਭਟਕਦੇ ਰਹੇ। ਹੁਣ ਬਾਬਾ ਆਕੇ ਰਾਵਣਰਾਜ ਤੋਂ ਛੁਡਾ ਕੇ ਰਾਮਰਾਜ ਵਿੱਚ ਲੈ ਜਾਂਦੇ ਹਨ। ਦੁਨੀਆਂ ਇਹ ਨਹੀਂ ਜਾਣਦੀ ਕਿ ਆਪੇਹੀ ਪੂਜੀਯ ਆਪੇਹੀ ਪੁਜਾਰੀ ਇਹ ਮਹਿਮਾ ਕਿਸਦੀ ਹੈ। ਪਹਿਲੇ 16 ਕਲਾ ਸੰਪੂਰਨ, ਪੂਜੀਯ ਰਹਿੰਦੇ ਹਨ ਫਿਰ 2 ਕਲਾ ਘੱਟ ਹੋ ਜਾਂਦੀ ਹੈ ਤਾਂ ਉਸਨੂੰ ਸੇਮੀ ਕਹਾਂਗੇ। ਫੁੱਲ ਪੂਜਯ ਫਿਰ ਦੋ ਕਲਾ ਘੱਟ ਹੋਣ ਨਾਲ ਸੇਮੀ ਪੂਜਯ ਕਹਾਂਗੇ। ਤੁਸੀਂ ਜਾਣਦੇ ਹੋ ਪੁਜਾਰੀ ਤੋਂ ਫਿਰ ਪੂਜੀਯ ਬਣ ਰਹੇ ਹਾਂ। ਫਿਰ ਸੇਮੀ ਪੂਜੀਯ ਬਣੋਗੇ। ਹੁਣ ਇਸ ਕਲਿਯੁਗ ਦੇ ਅੰਤ ਵਿੱਚ ਸਾਡਾ ਪੁਜਾਰੀਪਣੇ ਦਾ ਪਾਰ੍ਟ ਖ਼ਤਮ ਹੁੰਦਾ ਹੈ। ਪੂਜਿਆ ਬਨਾਉਣ ਦੇ ਲਈ ਬਾਬਾ ਨੂੰ ਆਉਣਾ ਪੈਂਦਾ ਹੈ। ਹੁਣ ਬਾਬਾ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਵਿਸ਼ਵ ਤਾਂ ਇਹ ਵੀ ਹੈ, ਉਹ ਵੀ ਹੋਵੇਗੀ। ਉੱਥੇ ਮਨੁੱਖ ਬਹੁਤ ਥੋੜੇ ਹੁੰਦੇ ਹਨ। ਇੱਕ ਧਰਮ ਹੁੰਦਾ ਹੈ। ਅਨੇਕ ਧਰਮ ਹੋਣ ਨਾਲ ਵੀ ਹੰਗਾਮਾ ਹੁੰਦਾ ਹੈ।

ਹੁਣ ਬਾਬਾ ਆਇਆ ਹੈ ਲਾਇਕ ਬਨਾਉਣ। ਜਿਨਾਂ ਬਾਬਾ ਨੂੰ ਯਾਦ ਕਰੋਗੇ ਓਨਾ ਆਪਣਾ ਵੀ ਕਲਿਆਣ ਕਰੋਗੇ। ਦੇਖਣਾ ਹੈ ਕਿ ਕਲਿਆਣ ਕਰਨ ਦਾ ਕਿੰਨਾ ਸ਼ੋਕ ਰਹਿੰਦਾ ਹੈ। ਜਿਵੇਂ ਆਰਟਿਸਟ ਹਨ ਉਹਨਾਂ ਨੂੰ ਖਿਆਲ ਰਹਿੰਦਾ ਹੈ ਇਵੇਂ – ਇਵੇ ਚਿੱਤਰ ਬਨਾਈਏ ਜਿਸ ਨਾਲ ਮਨੁੱਖ ਚੰਗੀ ਤਰ੍ਹਾਂ ਸਮਝ ਜਾਣ। ਸਮਝਣਗੇ ਅਸੀਂ ਬੇਹੱਦ ਦੇ ਬਾਪ ਦੀ ਸਰਵਿਸ ਕਰਦੇ ਹਾਂ। ਭਾਰਤ ਨੂੰ ਸਵਰਗ ਬਨਾਉਣਾ ਹੈ। ਪ੍ਰਦਰਸ਼ਨੀ ਵਿੱਚ ਦੇਖੋ ਕਿੰਨੇ ਢੇਰ ਆਉਂਦੇ ਹਨ। ਤਾਂ ਪ੍ਰਦਰਸ਼ਨੀ ਦੇ ਇਵੇਂ ਦੇ ਚਿੱਤਰ ਬਣਾਓ ਜੋ ਕੋਈ ਵੀ ਸਮਝ ਜਾਏ ਕਿ ਚਿੱਤਰ ਐਕੁਰੇਟ ਰਸਤਾ ਦੱਸਣ ਵਾਲੇ ਹਨ। ਮੇਲੇ ਮਲਾਖੜੇ ਆਦਿ ਜੋ ਹਨ ਉਹ ਤਾਂ ਉਹਨਾਂ ਦੇ ਅੱਗੇ ਕੁੱਝ ਵੀ ਨਹੀਂ ਹਨ। ਆਰਟਿਸਟ ਜੋ ਇਸ ਗਿਆਨ ਨੂੰ ਸਮਝਦੇ ਹਨ, ਉਹਨਾਂ ਦੀ ਬੁੱਧੀ ਵਿੱਚ ਰਹੇਗਾ – ਇਵੇਂ -ਇਵੇਂ ਦੇ ਚਿੱਤਰ ਬਣਾਈਏ ਜੋ ਬਹੁਤਿਆਂ ਦਾ ਕਲਿਆਣ ਹੋ ਜਾਏ। ਰਾਤ – ਦਿਨ ਬੁੱਧੀ ਇਸ ਗੱਲ ਵਿੱਚ ਲੱਗੀ ਰਹੇ। ਇਹਨਾਂ ਚੀਜਾਂ ਦਾ ਬਹੁਤ ਸ਼ੋਕ ਰਹਿੰਦਾ ਹੈ। ਮੌਤ ਤੇ ਅਚਾਨਕ ਆਉਂਦਾ ਹੈ। ਜੇਕਰ ਜੁੱਤੀ ਆਦਿ ਦੀ ਯਾਦ ਰਹੇ, ਮੌਤ ਆ ਗਿਆ ਤਾਂ ਜੁੱਤੀ ਵਰਗਾ ਜਨਮ ਮਿਲੇਗਾ। ਇੱਥੇ ਤਾਂ ਬਾਪ ਕਹਿੰਦੇ ਹਨ ਦੇਹ ਸਹਿਤ ਸਾਰਿਆਂ ਨੂੰ ਭੁਲਣਾ ਹੈ। ਇਹ ਵੀ ਤੁਸੀਂ ਸਮਝਦੇ ਹੋ ਕਿ ਬਾਪ ਕੌਣ ਹੈ? ਕਿਸੇ ਤੋਂ ਪੁੱਛੋ ਆਤਮਾਵਾਂ ਦੇ ਬਾਪ ਨੂੰ ਜਾਣਦੇ ਹੋ? ਕਹਿੰਦੇ ਹਨ ਨਹੀਂ। ਯਾਦ ਕਿੰਨਾ ਕਰਦੇ ਹਨ, ਮੰਗਦੇ ਰਹਿੰਦੇ ਹਨ। ਦੇਵੀਆਂ ਕੋਲੋਂ ਵੀ ਜਾਕੇ ਮੰਗਦੇ ਹਨ। ਦੇਵੀ ਦੀ ਪੂਜਾ ਕੀਤੀ ਅਤੇ ਕੁੱਝ ਮਿਲ ਗਿਆ ਤਾਂ ਬਸ ਉਹਨਾਂ ਤੇ ਕੁਰਬਾਨ ਹੋ ਜਾਂਦੇ ਹਨ । ਫਿਰ ਪੁਜਾਰੀ ਨੂੰ ਵੀ ਫੜ੍ਹ ਲੈਂਦੇ ਹਨ, ਉਹ ਵੀ ਅਸ਼ੀਰਵਾਦ ਆਦਿ ਕਰਦੇ ਹਨ। ਕਿੰਨੀ ਅੰਧਸ਼ਰਧਾ ਹੈ। ਤਾਂ ਇਵੇਂ – ਇਵੇਂ ਦੇ ਗੀਤਾਂ ਤੇ ਪ੍ਰਦਰਸ਼ਨੀ ਵੀ ਸਮਝਾ ਸਕਦੇ ਹੋ। ਇਹ ਪ੍ਰਦਰਸ਼ਨੀ ਤਾਂ ਗਾਂਵ – ਗਾਂਵ ਵਿੱਚ ਜਾਏਗੀ। ਬਾਪ ਗਰੀਬ ਨਿਵਾਜ਼ ਹੈ। ਉਹਨਾਂ ਨੂੰ ਜ਼ੋਰ ਨਾਲ ਉਠਾਉਣਾ ਹੈ। ਸਾਹੂਕਾਰ ਤਾਂ ਕੋਟਾਂ ਵਿੱਚੋਂ ਕੋਈ ਨਿਕਲੇਗਾ। ਪ੍ਰਜਾ ਤੇ ਢੇਰ ਹੈ। ਇੱਥੇ ਤਾਂ ਮਨੁੱਖ ਤੋਂ ਦੇਵਤਾ ਬਣਨਾ ਹੈ। ਬਾਪ ਕੋਲੋਂ ਵਰਸਾ ਮਿਲਦਾ ਹੈ। ਪਹਿਲੇ – ਪਹਿਲੇ ਤੇ ਬਾਪ ਨੂੰ ਜਾਨਣਾ ਚਾਹੀਦਾ ਹੈ ਕਿ ਉਹ ਸਾਨੂੰ ਪੜ੍ਹਾਉਂਦੇ ਹਨ। ਇਸ ਸਮੇਂ ਮਨੁੱਖ ਕਿੰਨੇ ਪੱਥਰ ਬੁੱਧੀ ਹਨ। ਦੇਖਦੇ ਵੀ ਹਨ ਇਨ੍ਹੇ ਸੈਂਟਰਸ ਤੇ ਆਉਂਦੇ ਹਨ, ਸਭ ਨੂੰ ਨਿਸ਼ਚੇ ਹੈ! ਬਾਪ ਟੀਚਰ ਸਤਿਗੁਰੂ ਹੈ, ਇਹ ਵੀ ਸਮਝਦੇ ਨਹੀਂ ਹਨ।

ਇੱਕ ਦੂਸਰਾ ਗੀਤ ਵੀ ਹੈ ਕਿ ਇਸ ਪਾਪ ਦੀ ਦੁਨੀਆਂ ਤੋਂ… ਉਹ ਵੀ ਚੰਗਾ ਹੈ, ਇਹ ਪਾਪ ਦੀ ਦੁਨੀਆਂ ਤੇ ਹੈ ਹੀ। ਭਗਵਾਨੁਵਾਚ – ਇਹ ਆਸੁਰੀ ਸੰਪਰਦਾਏ ਹੈ, ਮੈਂ ਇਸਨੂੰ ਦੇਵੀ ਸੰਪਰਦਾਏ ਬਣਾਉਂਦਾ ਹਾਂ। ਫਿਰ ਮਨੁੱਖਾਂ ਦੀਆਂ ਕਮੇਟੀਆਂ ਆਦਿ ਕਿਵੇਂ ਕੰਮ ਕਰ ਸਕਦੀਆਂ ਹਨ। ਇੱਥੇ ਤਾਂ ਸਾਰੀ ਗੱਲ ਬੁੱਧੀ ਦੀ ਹੈ। ਭਗਵਾਨ ਕਹਿੰਦੇ ਹਨ ਤੁਸੀਂ ਪਤਿਤ ਹੋ, ਤੁਹਾਨੂੰ ਭਵਿੱਖ ਦੇ ਲਈ ਪਾਵਨ ਸੋ ਦੇਵਤਾ ਬਣਾਉਂਦਾ ਹਾਂ। ਇਸ ਸਮੇਂ ਸਾਰੇ ਪਤਿਤ ਹਨ। ਪਤਿਤ ਅੱਖਰ ਹੀ ਵਿਕਾਰ ਤੇ ਹੈ ਸਤਿਯੁਗ ਵਿੱਚ ਵਾਇਸਲੇਸ ਵਰਲਡ ਸੀ। ਇਹ ਹੈ ਵਿਸ਼ਸ਼ ਵਰਲਡ। ਕ੍ਰਿਸ਼ਨ ਨੂੰ 16108 ਰਾਣੀਆਂ ਦੇ ਦਿੱਤੀਆਂ ਹਨ। ਇਹ ਵੀ ਡਰਾਮੇ ਵਿੱਚ ਨੂੰਧਿਆ ਹੋਇਆ ਹੈ। ਜੋ ਵੀ ਸ਼ਾਸ਼ਤਰ ਬਣਾਏ ਹੋਏ ਹਨ, ਉਹਨਾਂ ਦੀ ਗਲਾਨੀ ਕਰ ਦਿੱਤੀ ਹੈ। ਬਾਬਾ ਜੋ ਸਵਰਗ ਬਣਾਉਂਦੇ ਹਨ ਉਸਦੇ ਲਈ ਕੀ – ਕੀ ਕਹਿੰਦੇ ਹਨ। ਹੁਣ ਤੁਸੀਂ ਜਾਣਦੇ ਹੋ ਬਾਬਾ ਸਾਨੂੰ ਕਿੰਨਾ ਉੱਚ ਬਣਾਉਂਦੇ ਹਨ। ਕਿੰਨੀ ਵਧੀਆ ਸਿੱਖਿਆ ਦਿੰਦੇ ਹਨ। ਸੱਚਾ – ਸੱਚਾ ਸਤਿਸੰਗ ਇਹ ਹੈ। ਬਾਕੀ ਸਭ ਹੈ ਝੂਠ ਸੰਗ। ਅਜਿਹੀਆਂ ਨੂੰ ਫਿਰ ਪਰਮਪਿਤਾ ਪਰਮਾਤਮਾ ਆਕੇ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਬਾਪ ਸਮਝਾਉਂਦੇ ਹਨ ਬੱਚੇ, ਤੁਹਾਨੂੰ ਹੁਣ ਅੰਨ੍ਹਿਆਂ ਦੀ ਲਾਠੀ ਬਣਨਾ ਹੈ। ਜੋ ਖੁਦ ਹੀ ਸੱਜੇ ਨਹੀਂ ਹਨ ਉਹ ਫਿਰ ਹੋਰਾਂ ਦੀ ਲਾਠੀ ਕਿਵੇਂ ਬਣਨਗੇ! ਭਾਵੇਂ ਕਰਕੇ ਗਿਆਨ ਦਾ ਵਿਨਾਸ਼ ਨਹੀਂ ਹੁੰਦਾ। ਇੱਕ ਵਾਰੀ ਮਾਂ ਬਾਪ ਕਿਹਾ ਤੇ ਕੁੱਝ ਨਾ ਕੁੱਝ ਮਿਲਣਾ ਚਾਹੀਦਾ ਹੈ। ਪਰ ਨੰਬਰਵਾਰ ਪਦਵੀ ਤੇ ਹੈ ਨਾ। ਚਲਣ ਨਾਲ ਕੁੱਝ ਵੀ ਪਤਾ ਲੱਗ ਜਾਂਦਾ ਹੈ। ਫਿਰ ਵੀ ਪੁਰਸ਼ਾਰਥ ਕਰਾਇਆ ਜਾਂਦਾ ਹੈ। ਇਵੇਂ ਨਹੀਂ ਜੋ ਮਿਲਿਆ ਸੋ ਠੀਕ। ਪੁਰਸ਼ਾਰਥ ਤੋਂ ਉੱਚ ਪ੍ਰਾਲਬੱਧ ਮਿਲਣੀ ਹੈ। ਬਿਗਰ ਪੁਰਸ਼ਾਰਥ ਤਾਂ ਪਾਣੀ ਵੀ ਨਾ ਮਿਲ ਸਕੇ। ਇਸਨੂੰ ਕਰਮਸ਼ੇਤਰ ਕਿਹਾ ਜਾਂਦਾ ਹੈ, ਉੱਥੇ ਕਰਮ ਬਿਗਰ ਮਨੁੱਖ ਰਹਿ ਨਾ ਸਕਣ। ਕਰਮ ਸੰਨਿਆਸ ਅੱਖਰ ਹੀ ਰੋਂਗ ਹੈ। ਬਹੁਤ ਹਠ ਕਰਦੇ ਹਨ। ਪਾਣੀ ਤੇ, ਅੱਗ ਤੇ ਚੱਲਣਾ ਸਿਖਾਉਂਦੇ ਹਨ। ਪਰ ਫਾਇਦਾ ਕੀ ਮਿਲਿਆ? ਮੁਫ਼ਤ ਉਮਰ ਗਵਾਉਂਦੇ ਹਨ। ਭਗਤੀ ਕੀਤੀ ਜਾਂਦੀ ਹੈ ਰਾਵਣ ਦੇ ਦੁੱਖ ਤੋਂ ਛੁੱਟਣ ਦੇ ਲਈ। ਛੁੱਟਕੇ ਫਿਰ ਵਾਪਿਸ ਜਾਣਾ ਹੈ ਇਸਲਈ ਸਭ ਯਾਦ ਕਰਦੇ ਹਨ, ਅਸੀਂ ਮੁਕਤੀਧਾਮ ਵਿੱਚ ਜਾਈਏ ਮਤਲਬ ਸੁਖਧਾਮ ਵਿੱਚ ਜਾਈਏ। ਦੋਵੇਂ ਹੀ ਪਾਸਟ ਹੋ ਗਏ ਹਨ। ਭਾਰਤ ਸੁਖਧਾਮ ਸੀ, ਹੁਣ ਨਰਕ ਹੈ ਤਾਂ ਨਰਕਵਾਸੀ ਕਹਾਂਗਾ ਨਾ। ਤੁਸੀਂ ਖੁਦ ਕਹਿੰਦੇ ਹੋ ਫਲਾਣਾ ਸਵਰਗਵਾਸੀ ਹੋਇਆ। ਅੱਛਾ ਤੁਸੀਂ ਤੇ ਨਰਕ ਵਿੱਚ ਹੋ ਨਾ। ਹੇਵਿਨ ਦੇ ਅਗੇਂਨਸਟ ਹੇਲ ਹੈ। ਬਾਕੀ ਉਹ ਤਾਂ ਹੈ ਸ਼ਾਂਤੀਧਾਮ। ਵੱਡੇ – ਵਡੇ ਲੋਕੀ ਇਨਾਂ ਵੀ ਸਮਝਦੇ ਨਹੀਂ ਹਨ। ਆਪਣੇ ਨੂੰ ਆਪੇ ਹੀ ਸਿੱਧ ਕਰਦੇ ਹਨ ਅਸੀਂ ਹੇਲ ਵਿੱਚ ਹਾਂ। ਬੜੀ ਯੁਕਤੀ ਨਾਲ ਸਿੱਧ ਕਰਕੇ ਦੱਸਣਾ ਹੈ। ਇਹ ਪ੍ਰਦਰਸ਼ਨੀ ਬਹੁਤ ਕੰਮ ਕਰ ਦਿਖਾਏਗੀ। ਇਸ ਸਮੇਂ ਮਨੁੱਖ ਕਿੰਨੇ ਪਾਪ ਕਰਦੇ ਹਨ। ਸਵਰਗ ਵਿੱਚ ਅਜਿਹੀਆਂ ਗੱਲਾਂ ਹੁੰਦੀਆਂ ਨਹੀਂ। ਉੱਥੇ ਤੇ ਪਰਲਬੱਧ ਹੈ। ਤੁਸੀਂ ਹੁਣ ਫਿਰ ਤੋਂ ਸਵਰਗ ਵਿੱਚ ਚੱਲਦੇ ਹੋ. ਤੁਸੀਂ ਕਹੋਗੇ ਅਨੇਕ ਵਾਰ ਇਸ ਵਿਸ਼ਵ ਦੇ ਮਾਲਿਕ ਅਸੀਂ ਬਣੇ ਹਾਂ, ਫਿਰ ਹੁਣ ਬਣ ਰਹੇ ਹਾਂ। ਦੁਨੀਆਂ ਵਿੱਚ ਕਿਸੇ ਨੂੰ ਪਤਾ ਨਹੀਂ। ਤੁਹਾਡੇ ਵਿੱਚ ਵੀ ਕੋਈ ਨਹੀਂ ਸਮਝਦੇ ਹਨ। ਇਸ ਖੇਲ ਤੋਂ ਕੋਈ ਛੁੱਟ ਨਹੀਂ ਸਕਦੇ। ਮੋਕਸ਼ ਤੇ ਮਨੁੱਖ ਚਾਹੁੰਦੇ ਹਨ. ਜਦੋਂ ਦੁਖੀ ਹੁੰਦੇ ਹਨ। ਬਾਬਾ ਤੇ ਕਹਿੰਦੇ ਹਨ – ਚੰਗੀ ਤਰ੍ਹਾਂ ਪੁਰਸ਼ਾਰਥ ਕਰੋ। ਮਾਂ ਬਾਪ ਨੂੰ ਫਾਲੋ ਕਰ ਚੰਗੀ ਪਦਵੀ ਪਾ ਲੋ, ਆਪਣੀ ਚਲਣ ਨੂੰ ਸੁਧਾਰੋ। ਬਾਪ ਤੇ ਰਾਹ ਦੱਸਦੇ ਹਨ ਫਿਰ ਉਸ ਤੇ ਕਿਉਂ ਨਹੀਂ ਚੱਲਦੇ ਹੋ। ਜਾਸਤੀ ਤਮਨਾਵਾਂ ਨਹੀਂ ਰੱਖਣੀਆਂ ਚਾਹੀਦੀਆਂ। ਯੱਗ ਤੋਂ ਜੋ ਮਿਲੇ ਸੋ ਖਾਣਾ ਹੈ। ਹਬਚ (ਲਾਲਚ) ਹੈ, ਕਰਮਇੰਦਰੀਆਂ ਵਸ਼ ਵਿੱਚ ਨਹੀਂ ਹਨ ਤਾਂ ਪਦਵੀ ਵੀ ਉੱਚ ਪਾ ਨਹੀਂ ਸਕਦੇ। ਤਾਂ ਇਵੇਂ-ਇਵੇ ਦੇ ਗੀਤ ਪ੍ਰਦਰਸ਼ਨੀ ਵਿੱਚ ਵਜਾਕੇ ਉਸ ਤੇ ਤੁਸੀਂ ਸਮਝਾ ਸਕਦੇ ਹੋ।

ਤੁਸੀਂ ਹੋ ਸ਼ਿਵਬਾਬਾ ਦਾ ਪਰਿਵਾਰ। ਸ਼ਿਵਬਾਬਾ ਦੇ ਉਪਰ ਤੇ ਕੋਈ ਹੈ ਨਹੀਂ। ਹੋਰ ਸਭ ਦੇ ਉੱਪਰ ਤੇ ਕੋਈ ਨਾ ਕੋਈ ਨਿਕਲਣਗੇ। 84 ਜਨਮ ਵਿੱਚ ਦਾਦਾ, ਬਾਬਾ ਵੀ 84 ਮਿਲਦੇ ਹਨ। ਸ਼ਿਵਬਾਬਾ ਤੇ ਹੈ ਰਚਤਾ, ਹੁਣ ਨਵੀ ਰਚਨਾ ਰੱਚ ਰਹੇ ਹਨ ਮਤਲਬ ਪੁਰਾਣੀ ਨੂੰ ਨਵਾਂ ਬਣਾਉਂਦੇ ਹਨ। ਤੁਸੀਂ ਜਾਣਦੇ ਹੋ ਅਸੀਂ ਸਾਂਵਰੇ ਤੋਂ ਗੋਰੇ ਬਣਦੇ ਹਾਂ, ਸਵਰਗ ਵਿੱਚ ਸ਼੍ਰੀਕ੍ਰਿਸ਼ਨ ਹਨ ਨੰਬਰਵਨ। ਫਿਰ ਲਾਸ੍ਟ ਵਿੱਚ ਉਹਨਾਂ ਦਾ ਜਨਮ ਹੈ। ਫਿਰ ਇਹ ਹੀ ਪਹਿਲਾ ਨੰਬਰ ਬਣਦਾ ਹੈ। ਪੂਰੇ – ਪੂਰੇ 84 ਜਨਮ ਸ੍ਰੀ ਕ੍ਰਿਸ਼ਨ ਨੇ ਲਏ ਹਨ। ਸੂਰਜ ਵੰਸ਼ੀ ਦੈਵੀ ਸੰਪਰਦਾਏ ਨੇ ਪੂਰੇ 84 ਜਨਮ ਲਏ। ਬਾਪ ਕਹਿੰਦੇ ਹਨ ਜੋ ਸ਼੍ਰੀਕ੍ਰਿਸ਼ਨ ਪਹਿਲਾ ਨੰਬਰ ਸੀ, ਉਹਨਾਂ ਦੇ ਅੰਤਿਮ ਜਨਮ ਵਿੱਚ ਪ੍ਰਵੇਸ਼ ਕਰ ਫਿਰ ਉਹਨਾਂ ਨੂੰ ਸ਼੍ਰੀਕ੍ਰਿਸ਼ਨ ਬਣਾਉਂਦਾ ਹਾਂ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਕੋਈ ਵੀ ਵਿਨਾਸ਼ੀ ਤਮਨਾਵਾਂ ਨਹੀਂ ਰੱਖਣੀਆਂ ਹਨ। ਆਪਣਾ ਅਤੇ ਸਰਵ ਦਾ ਕਲਿਆਣ ਕਰਨਾ ਹੈ।

2. ਦੇਹ ਸਹਿਤ ਸਭ ਕੁੱਝ ਭੁੱਲ ਵਾਪਿਸ ਜਾਣਾ ਹੈ – ਇਸ ਲਈ ਚੈਕ ਕਰਨਾ ਹੈ ਕਿ ਬੁੱਧੀ ਕਿੱਥੇ ਵੀ ਅਟਕੀ ਹੋਈ ਨਾ ਹੋਵੇ।

ਵਰਦਾਨ:-

ਸੈਨਾ ਵਿੱਚ ਜੋ ਸੈਨਿਕ ਹੁੰਦੇ ਹਨ ਉਹ ਕਦੀ ਵੀ ਅਲਬੇਲੇ ਨਹੀਂ ਰਹਿੰਦੇ, ਸਦਾ ਅਟੈਂਸ਼ਨ ਵਿੱਚ ਅਲਰਟ ਰਹਿੰਦੇ ਹਨ। ਤੁਸੀਂ ਵੀ ਪਾਂਡਵ ਸੈਨਾ ਹੋ ਇਸ ਵਿੱਚ ਜਰਾ ਵੀ ਅਲਬੇਲਾਪਨ ਨਾ ਹੋਵੇ। ਅਟੈਂਸ਼ਨ ਇੱਕ ਨੇਚਰੁਲ ਵਿਧੀ ਬਣ ਜਾਏ। ਕੋਈ ਅਟੈਂਸ਼ਨ ਦਾ ਵੀ ਟੈਨਸ਼ਨ ਰੱਖਦੇ ਹਨ। ਪਰ ਟੈਨਸ਼ਨ ਦੀ ਲਾਈਫ ਸਦਾ ਨਹੀਂ ਚਲ ਸਕਦੀ, ਇਸਲਈ ਨੇਚਰੁਲ ਅਟੈਂਸ਼ਨ ਨੂੰ ਆਪਣੀ ਨੇਚਰ ਬਣਾਓ। ਅਟੈਂਸ਼ਨ ਰੱਖਣ ਨਾਲ ਖੁਦ ਸਮ੍ਰਿਤੀ ਸਵਰੂਪ ਬਣ ਜਾਓਗੇ, ਵਿਸਮ੍ਰਿਤੀ ਦੀ ਆਦਤ ਛੁੱਟ ਜਾਏਗੀ।

ਸਲੋਗਨ:-

ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ

1. ਯਾਦ ਦਾ ਤਾਲੁਕ (ਸੰਬੰਧ) ਹੈ ਗਿਆਨ ਨਾਲ, ਗਿਆਨ ਦੇ ਬਿਨਾਂ ਯਾਦ ਪੱਕੀ ਨਹੀਂ ਰਹਿ ਸਕਦੀ

ਪਹਿਲੇ – ਪਹਿਲੇ ਮਨੁੱਖ ਨੂੰ ਆਪਣੀ ਸੁਖੀ ਜੀਵਨ ਬਣਾਉਣ ਦੇ ਲਈ ਕਿਹੜੀ ਮੁਖ ਪਵਾਇੰਟਸ ਬੁੱਧੀ ਵਿੱਚ ਰੱਖਣੀ ਹੈ? ਪਹਿਲੇ ਤਾਂ ਇਹ ਮੁਖ ਗੱਲ ਸਮਝਾਉਣੀ ਹੈ ਕਿ ਜਿਸ ਪਰਮਾਤਮਾ ਬਾਪ ਦੀ ਅਸੀਂ ਸੰਤਾਨ ਹਾਂ, ਉਸ ਬਾਪ ਦੀ ਯਾਦ ਵਿੱਚ ਹਰ ਸਮੇਂ ਸਵਾਸੋ- ਸਵਾਸ ਹਾਜ਼ਿਰ ਰਹਿਣ, ਉਸ ਅਭਿਆਸ ਵਿੱਚ ਰਹਿਣ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕਰਨੀ ਹੈ। ਹੁਣ ਸਵਾਸੋ ਸਵਾਸ ਦਾ ਮਤਲਬ ਹੈ ਲਗਾਤਾਰ ਬੁੱਧੀਯੋਗ ਲੱਗਿਆ ਰਹੇ, ਜਿਸਨੂੰ ਨਿਰੰਤਰ ਯੋਗ, ਅਟੁੱਟ ਅਜਾਪਜਾਪ ਯਾਦ ਕਿਹਾ ਜਾਂਦਾ ਹੈ, ਇਹ ਕੋਈ ਮੂੰਹ ਨਾਲ ਜੱਪਣ ਵਾਲੀ ਯਾਦ ਨਹੀਂ ਹੈ ਅਤੇ ਨਾ ਕੋਈ ਮੂਰਤੀ ਸਾਹਮਣੇ ਰੱਖ ਉਸ ਦਾ ਧਿਆਨ ਕਰਨਾ ਹੈ। ਪਰ ਇਹ ਬੁੱਧੀਯੋਗ ਦਵਾਰਾ ਯਾਦ ਰੱਖਣੀ ਹੈ, ਹੁਣ ਉਹ ਯਾਦ ਵੀ ਨਿਰੰਤਰ ਤਾਂ ਰਹਿ ਸਕੇਗੀ ਜਦ ਪਰਮਾਤਮਾ ਦਾ ਪੂਰਾ ਪਰਿਚੈ ਹੋਵੇ, ਤਾਂ ਹੀ ਧਿਆਨ ਪੂਰਾ ਲੱਗ ਸਕੇਗਾ। ਪਰ ਪਰਮਾਤਮਾ ਤਾਂ ਗੀਤਾ ਵਿੱਚ ਸਾਫ ਕਹਿੰਦੇ ਹਨ, ਨਾ ਮੈਂ ਧਿਆਨ ਨਾਲ, ਨਾ ਜਪ ਨਾਲ ਮਿਲਦਾ ਹਾਂ ਅਤੇ ਨਾ ਮੇਰੀ ਸੂਰਤ ਨੂੰ ਸਾਹਮਣੇ ਰੱਖ ਉਨ੍ਹਾਂ ਦਾ ਧਿਆਨ ਕਰਨਾ ਹੈ ਪਰ ਗਿਆਨ ਯੋਗ ਦਵਾਰਾ ਪਰਮਾਤਮਾ ਨੂੰ ਪਾਉਣਾ ਹੈ ਇਸਲਈ ਪਹਿਲੇ ਚਾਹੀਦਾ ਹੈ ਗਿਆਨ, ਗਿਆਨ ਬਗੈਰ ਯਾਦ ਕਾਇਮ ਰਹਿ ਨਹੀਂ ਸਕੇਗੀ। ਯਾਦ ਦਾ ਤਾਲੁਕ ਹੈ ਹੀ ਗਿਆਨ ਨਾਲ। ਹੁਣ ਗਿਆਨ ਨਾਲ, ਭਾਵੇਂ ਮਨ ਨਾਲ ਕਲਪਨਾ ਕਰੀਏ ਜਾਂ ਬੈਠਕੇ ਦਰਸ਼ਨ ਕਰੀਏ ਜੇਕਰ ਉਸ ਵੇਖੀ ਹੋਈ ਚੀਜ਼ ਦਾ ਵੀ ਪਹਿਲੇ ਗਿਆਨ ਹੋਵੇਗਾ ਤਾਂ ਹੀ ਯੋਗ ਅਤੇ ਧਿਆਨ ਠੀਕ ਲੱਗ ਸਕਦਾ ਹੈ ਇਸ ਲਈ ਪਰਮਾਤਮਾ ਕਹਿੰਦੇ ਹਨ ਮੈਂ ਕੌਣ ਹਾਂ, ਮੇਰੇ ਨਾਲ ਕਿਵੇਂ ਯੋਗ ਲਗਾਉਣਾ ਹੈ, ਉਸ ਦਾ ਵੀ ਗਿਆਨ ਚਾਹੀਦਾ ਹੈ। ਗਿਆਨ ਦੇ ਲਈ ਫਿਰ ਪਹਿਲੇ ਸੰਗ ਚਾਹੀਦਾ ਹੈ ਹੁਣ ਇਹ ਸਭ ਗਿਆਨ ਦੀ ਪੁਆਇੰਟ ਬੁੱਧੀ ਵਿੱਚ ਰੱਖਣੀ ਹੈ ਤਾਂ ਹੀ ਯੋਗ ਠੀਕ ਲੱਗ ਸਕੇਗਾ।

2) “ਸ੍ਰਿਸ਼ਟੀ ਦੀ ਆਦਿ ਕਿਵੇਂ ਹੋਵੇਗੀ?”

ਮਨੁੱਖ ਪੁੱਛਦੇ ਹਨ ਕਿ ਪਰਮਾਤਮਾ ਨੇ ਸ੍ਰਿਸ਼ਟੀ ਕਿਵੇਂ ਰਚੀ? ਆਦਿ ਵਿੱਚ ਕਿਹੜਾ ਮਨੁੱਖ ਰਚਿਆ, ਹੁਣ ਉਸ ਦਾ ਨਾਮ ਰੂਪ ਸਮਝਣਾ ਚਾਹੁੰਦੇ ਹਨ। ਹੁਣ ਉਸਤੇ ਉਨ੍ਹਾ ਨੂੰ ਸਮਝਾਇਆ ਜਾਂਦਾ ਹੈ ਕਿ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਆਦਿ ਬ੍ਰਹਮਾ ਤਨ ਨਾਲ ਕੀਤੀ ਹੈ, ਪਹਿਲਾ ਆਦਮੀ ਬ੍ਰਹਮਾ ਰਚਿਆ ਹੈ। ਤਾਂ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਦੀ ਆਦਿ ਕੀਤੀ ਹੈ, ਤਾਂ ਜ਼ਰੂਰ ਪਰਮਾਤਮਾ ਨੇ ਵੀ ਇਸ ਸ੍ਰਿਸ਼ਟੀ ਵਿੱਚ ਆਪਣਾ ਪਾਰ੍ਟ ਵਜਾਇਆ ਹੈ। ਹੁਣ ਪਰਮਾਤਮਾ ਨੇ ਕਿਵੇਂ ਪਾਰ੍ਟ ਵਜਾਇਆ? ਪਹਿਲੇ ਤਾਂ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਰਚਿਆ, ਉਸ ਵਿੱਚ ਵੀ ਪਹਿਲੇ ਬ੍ਰਹਮਾ ਨੂੰ ਰਚਿਆ, ਤਾਂ ਗੋਇਆ ਪਹਿਲੇ ਬ੍ਰਹਮਾ ਦੀ ਆਤਮਾ ਪਵਿੱਤਰ ਹੋਈ, ਉਹ ਹੀ ਜਾਕੇ ਸ਼੍ਰੀਕ੍ਰਿਸ਼ਨ ਬਣੀ, ਉਸੀ ਤਨ ਦਵਾਰਾ ਫਿਰ ਦੈਵੀ ਦੇਵਤਾਵਾਂ ਦੇ ਸ੍ਰਿਸ਼ਟੀ ਦੀ ਸਥਾਪਨਾ ਕੀਤੀ ਹੈ। ਤਾਂ ਦੈਵੀ ਸ੍ਰਿਸ਼ਟੀ ਦੀ ਰਚਨਾ ਬ੍ਰਹਮਾ ਤਨ ਦਵਾਰਾ ਕਰਵਾਈ, ਤਾਂ ਦੇਵੀ ਦੇਵਤਾ ਦਾ ਆਦਿ ਪਿਤਾ ਠਹਿਰਿਆ ਬ੍ਰਹਮਾ, ਬ੍ਰਹਮਾ ਸੋ ਸ਼੍ਰੀਕ੍ਰਿਸ਼ਨ ਬਣਦਾ ਹੈ, ਉਹ ਹੀ ਸ਼੍ਰੀਕ੍ਰਿਸ਼ਨ ਦਾ ਫਿਰ ਅੰਤ ਦਾ ਜਨਮ ਬ੍ਰਹਮਾ ਹੈ। ਹੁਣ ਇਵੇਂ ਹੀ ਸ੍ਰਿਸ਼ਟੀ ਦਾ ਨਿਯਮ ਚਲਦਾ ਆਉਂਦਾ ਹੈ। ਹੁਣ ਉਹ ਹੀ ਆਤਮਾ ਸੁੱਖ ਦਾ ਪਾਰ੍ਟ ਪੂਰਾ ਕਰ ਦੁੱਖ ਦੇ ਪਾਰ੍ਟ ਵਿੱਚ ਆਉਂਦੀ ਹੈ, ਤਾਂ ਰਜੋ ਤਮੋ ਅਵਸਥਾ ਪਾਸ ਕਰ ਫਿਰ ਸ਼ੂਦਰ ਤੋਂ ਬ੍ਰਾਹਮਣ ਬਣਦੀ ਹੈ। ਤਾਂ ਅਸੀਂ ਹਾਂ ਬ੍ਰਹਮਾਵੰਸ਼ੀ ਸੋ ਸ਼ਿਵਵੰਸ਼ੀ ਸੱਚੇ ਬ੍ਰਾਹਮਣ। ਹੁਣ ਬ੍ਰਹਮਾਵੰਸ਼ੀ ਉਸ ਨੂੰ ਕਹਿੰਦੇ ਹਨ – ਜੋ ਬ੍ਰਹਮਾ ਦੇ ਦਵਾਰਾ ਅਵਿਨਾਸ਼ੀ ਗਿਆਨ ਲੈਕੇ ਪਵਿੱਤਰ ਬਣਦੇ ਹਨ।

3) ਓਮ ਸ਼ਬਦ ਦਾ ਅਸਲ ਅਰਥ

ਜਦ ਅਸੀਂ ਓਮ ਸ਼ਾਂਤੀ ਸ਼ਬਦ ਕਹਿੰਦੇ ਹਾਂ ਤਾਂ ਪਹਿਲੇ ਪਹਿਲੇ ਓਮ ਸ਼ਬਦ ਦੇ ਅਰਥ ਨੂੰ ਪੂਰਨ ਰੀਤੀ ਨਾਲ ਸਮਝਣਾ ਹੈ। ਜੇ ਕੋਈ ਤੋਂ ਪੁੱਛਿਆ ਜਾਵੇ ਓਮ ਦਾ ਅਰਥ ਕੀ ਹੈ? ਤਾਂ ਉਹ ਲੋਕ ਓਮ ਦਾ ਅਰਥ ਬਹੁਤ ਹੀ ਲੰਬਾ ਚੋੜਾ ਸੁਣਾਉਂਦੇ ਹਨ। ਓਮ ਦਾ ਅਰਥ ਓਂਕਾਰ ਬੜੇ ਆਵਾਜ਼ ਨਾਲ ਸੁਣਾਉਂਦੇ ਹਨ, ਇਸ ਓਮ ਤੇ ਫਿਰ ਲੰਬਾ ਚੋੜਾ ਸ਼ਾਸਤਰ ਬਣਾ ਦਿੰਦੇ ਹਨ, ਪਰ ਅਸਲ ਵਿੱਚ ਓਮ ਦਾ ਅਰਥ ਕੋਈ ਲੰਬਾ ਚੋੜਾ ਨਹੀਂ ਹੈ। ਆਪਣੇ ਨੂੰ ਤਾਂ ਖੁਦ ਪਰਮਾਤਮਾ ਓਮ ਦਾ ਅਰਥ ਬਹੁਤ ਹੀ ਸਰਲ ਅਤੇ ਸਹਿਜ ਸਮਝਾਉਂਦੇ ਹਨ। ਓਮ ਦਾ ਅਰਥ ਹੈ ਮੈਂ ਆਤਮਾ ਹਾਂ, ਮੇਰਾ ਅਸਲੀ ਧਰਮ ਸ਼ਾਂਤ ਸਵਰੂਪ ਹੈ। ਹੁਣ ਇਸ ਓਮ ਦੇ ਅਰਥ ਵਿੱਚ ਹਾਜ਼ਿਰ ਰਹਿਣਾ ਹੈ, ਤਾਂ ਓਮ ਦਾ ਅਰਥ ਮੈਂ ਆਤਮਾ ਪਰਮਾਤਮਾ ਦੀ ਸੰਤਾਨ ਹਾਂ। ਮੁੱਖ ਗੱਲ ਇਹ ਹੋਈ ਕਿ ਓਮ ਦੇ ਅਰਥ ਵਿੱਚ ਸਿਰਫ ਟਿਕਣਾ ਹੈ, ਬਾਕੀ ਮੁੱਖ ਨਾਲ ਓਮ ਦਾ ਉਚਾਰਨ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਤਾਂ ਬੁੱਧੀ ਵਿੱਚ ਨਿਸ਼ਚਾ ਰੱਖਕੇ ਚਲਣਾ ਹੈ। ਓਮ ਦਾ ਜੋ ਅਰਥ ਹੈ ਉਸ ਸਵਰੂਪ ਵਿੱਚ ਸਥਿਤ ਰਹਿਣਾ ਹੈ। ਬਾਕੀ ਉਹ ਲੋਕ ਭਾਵੇਂ ਓਮ ਦਾ ਅਰਥ ਸੁਣਾਉਂਦੇ ਹਨ ਮਗਰ ਉਸ ਸਵਰੂਪ ਵਿੱਚ ਸਥਿਤ ਨਹੀਂ ਰਹਿੰਦੇ। ਅਸੀਂ ਤਾਂ ਓਮ ਦਾ ਸਵਰੂਪ ਜਾਣਦੇ ਹਾਂ।, ਤਾਂ ਹੀ ਉਸ ਸਵਰੂਪ ਵਿੱਚ ਸਥਿਤ ਹੁੰਦੇ ਹਾਂ। ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮਾਤਮਾ ਬੀਜਰੂਪ ਹੈ ਅਤੇ ਉਸ ਬੀਜਰੂਪ ਪਰਮਾਤਮਾ ਨੇ ਇਸ ਸਾਰੇ ਝਾੜ ਨੂੰ ਕਿਵੇਂ ਰਚਿਆ ਹੋਇਆ ਹੈ, ਉਸ ਦੀ ਸਾਰੀ ਨਾਲੇਜ ਸਾਨੂੰ ਹੁਣ ਮਿਲ ਰਹੀ ਹੈ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top