10 March 2022 Punjabi Murli Today | Brahma Kumaris

Read and Listen today’s Gyan Murli in Punjabi 

March 9, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਭਗਵਾਨ ਜਿਸ ਨੂੰ ਸਾਰੀ ਦੁਨੀਆਂ ਯਾਦ ਕਰਦੀ ਹੈ, ਉਹ ਤੁਹਾਡੇ ਸਾਹਮਣੇ ਬੈਠਾ ਹੈ ਤੁਸੀਂ ਅਜਿਹੇ ਬਾਪ ਤੋਂ ਪੂਰਾ ਵਰਸਾ ਲੈ ਲਵੋ, ਭੁੱਲੋ ਨਾ"

ਪ੍ਰਸ਼ਨ: -

ਬਾਪ ਦੀ ਸ਼੍ਰੀਮਤ ਤੇ ਪੂਰਾ ਚੱਲਣ ਦੀ ਸ਼ਕਤੀ ਕਿਹੜੇ ਬੱਚਿਆਂ ਵਿੱਚ ਰਹਿੰਦੀ ਹੈ?

ਉੱਤਰ:-

ਜੋ ਆਪਣਾ ਸੱਚਾ – ਸੱਚਾ ਪੋਤਾਮੇਲ ਬਾਪ ਨੂੰ ਸੁਣਾਕੇ ਹਰ ਕਦਮ ਤੇ ਬਾਪ ਤੋਂ ਰਾਏ ਲੈਂਦੇ ਹਨ। ਬਾਪ ਤੋੰ ਰਾਏ ਲੀਤੀ ਤਾਂ ਉਸ ਤੇ ਚੱਲਣ ਦੀ ਸ਼ਕਤੀ ਵੀ ਮਿਲ ਜਾਂਦੀ ਹੈ। ਬਾਪ ਬੱਚਿਆਂ ਨੂੰ ਸ਼੍ਰੀਮਤ ਦਿੰਦੇ ਹਨ – ਬੱਚੇ ਉਸ ਕਮਾਈ ਦੇ ਪਿੱਛੇ ਇਸ ਕਮਾਈ ਨੂੰ ਮਿਸ ਨਹੀਂ ਕਰੋ ਕਿਉਂਕਿ ਉਹ ਪਾਈ ਪੈਸੇ ਦੀ ਸਾਰੀ ਕਮਾਈ ਖ਼ਤਮ ਹੋਣ ਵਾਲੀ ਹੈ। ਹਰ ਗੱਲ ਵਿੱਚ ਸ਼੍ਰੀਮਤ ਲੈਂਦੇ ਬਹੁਤ ਖਬਰਦਾਰ ਰਹੋ, ਸੰਭਲ ਕੇ ਚੱਲਣਾ ਹੈ। ਆਪਣੀ ਮਤ ਨਹੀਂ ਚਲਾਉਣੀ ਹੈ।

ਗੀਤ:-

ਛੋੜ ਵੀ ਦੇ ਆਕਾਸ਼ ਸਿੰਘਾਸਨ…

ਓਮ ਸ਼ਾਂਤੀ ਹੁਣ ਬੱਚੇ ਸਨਮੁੱਖ ਬੈਠੇ ਹਨ, ਕਿਸ ਦੇ? ਬੇਹੱਦ ਦੇ ਬਾਪ ਅਤੇ ਦਾਦਾ ਦੇ। ਇਹ ਬਹੁਤ ਵੰਡਰਫੁਲ ਚੀਜ ਹੈ। ਬੇਹੱਦ ਦਾ ਬਾਪ ਪਰਮਪਿਤਾ ਪ੍ਰਮਾਤਮਾ ਅਤੇ ਫਿਰ ਬੇਹੱਦ ਦਾ ਦਾਦਾ ਪ੍ਰਜਾਪਿਤਾ ਬ੍ਰਹਮਾ, ਦੋਵੇਂ ਸਨਮੁਖ ਬੈਠੇ ਹਨ। ਕਿਸ ਦੇ? ਬੱਚਿਆਂ ਦੇ ਤਾਂ ਇਹ ਜਿਵੇਂ ਈਸ਼ਵਰੀਏ ਕਟੁੰਬ (ਪਰਿਵਾਰ) ਬੈਠਾ ਹੈ ਅਤੇ ਬੇਹੱਦ ਦਾ ਬਾਪ ਬੈਠ ਬੱਚਿਆਂ ਨੂੰ ਪੜ੍ਹਾ, ਰਹੇ ਹਨ ਅਤੇ ਸਹਿਜ ਰਾਜਯੋਗ ਸਿਖਲਾ ਰਹੇ ਹਨ। ਇਹ ਬੁੱਧੀ ਵਿੱਚ ਰਹੇ ਤਾਂ ਖੁਸ਼ੀ ਦਾ ਪਾਰਾ ਵੀ ਚੜ੍ਹੇ। ਗੀਤ ਵੀ ਇਵੇਂ ਕਹਿੰਦੇ ਹਨ ਕਿ ਬਾਬਾ ਆਓ, ਇਸ ਸਮੇਂ ਬਹੁਤ ਦੁਖ ਹੈ। ਅਵਾਹਨ ਕਰਦੇ ਰਹਿੰਦੇ ਹਨ ਅਤੇ ਇੱਥੇ ਤੁਹਾਡੇ ਸਨਮੁਖ ਬੈਠੇ ਹਨ। ਤੁਸੀਂ ਜਾਣਦੇ ਹੋ ਬੇਹੱਦ ਦਾ ਬਾਪ ਇਸ ਦਾਦਾ ਦਵਾਰਾ ਸਾਨੂੰ ਪੜ੍ਹਾ ਰਹੇ ਹਨ। ਬੱਚਿਆਂ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਬੁੱਧੀ ਵਿੱਚ ਨਿਸ਼ਚੇ ਹੈ। ਬੇਰਿਸਟਰੀ ਪੜ੍ਹਦੇ ਹਨ ਤਾਂ ਜ਼ਰੂਰ ਨਿਸ਼ਚੇ ਹੋਵੇਗਾ ਨਾ – ਇਹ ਸਾਨੂੰ ਬੇਰਿਸਟਰੀ ਪੜ੍ਹਾਉਂਦੇ ਹਨ। ਫਲਾਣਾ ਸਰਜਨ ਸਾਨੂੰ ਸਰਜਰੀ ਸਿਖਾ ਰਹੇ ਹਨ। ਇਹ ਅਜਿਹੀ ਵੰਡਰਫੁਲ ਚੀਜ਼ ਹੈ ਕਿ ਹੁਣੇ – ਹੁਣੇ ਕਹਿੰਦੇ ਹਨ ਸਾਨੂੰ ਪੱਕਾ ਨਿਸ਼ਚੇ ਹੈ, ਬੇਹੱਦ ਦਾ ਬਾਪ ਨਿਰਾਕਾਰ ਸਾਨੂੰ ਪੜ੍ਹਾਉਂਦੇ ਹਨ, ਰਾਜਯੋਗ ਸਿਖਲਾਉਂਦੇ ਹਨ। ਹੁਣੇ – ਹੁਣੇ ਕਿਤੇ ਬਾਹਰ ਦੂਰ ਗਏ ਤਾਂ ਨਿਸ਼ਚੇ ਟੁੱਟ ਪੈਂਦਾ ਹੈ। ਵੰਡਰ ਹੈ ਨਾ! ਭਗਵਾਨ ਜਿਸਨੂੰ ਸਾਰੀ ਦੁਨੀਆਂ ਯਾਦ ਕਰਦੀ ਹੈ, ਉਹ ਹੀ ਬੱਚਿਆਂ ਦੇ ਸਨਮੁੱਖ ਬੈਠ ਕਹਿੰਦੇ ਹਨ – ਬੱਚੇ ਹੁਣ ਚੰਗੀ ਤਰ੍ਹਾਂ ਬਾਪ ਤੋੰ ਵਰਸਾ ਲੈਣ ਦਾ ਪੁਰਸ਼ਾਰਥ ਕਰੋ। ਸਮਝਦੇ ਵੀ ਹਨ ਫਿਰ ਸੈਕਿੰਡ ਵਿੱਚ ਭੁੱਲ ਜਾਂਦੇ ਹਨ। ਤੁਸੀਂ ਬੇਹੱਦ ਦੇ ਬਾਪ ਦੇ ਸਾਹਮਣੇ ਬੈਠੇ ਹੋ ਅਤੇ ਸ਼੍ਰੀਮਤ ਤੇ ਚੱਲਣਾ ਹੁੰਦਾ ਹੈ ਕਦਮ – ਕਦਮ ਤੇ। ਲੇਕਿਨ ਚੱਲਣਗੇ ਉਹ ਹੀ ਜਿਨ੍ਹਾਂ ਦਾ ਸਾਰਾ ਸਮਾਚਾਰ ਬਾਪ ਨੂੰ ਪਤਾ ਹੋਵੇਗਾ। ਬੱਚਿਆਂ ਦੀ ਰਹਿਣੀ ਕਰਨੀ ਆਦਿ ਦਾ ਪੂਰਾ ਸਮਾਚਾਰ ਬਾਪ ਦੇ ਕੋਲ ਆਉਣਾ ਚਾਹੀਦਾ ਹੈ। ਤਾਂ ਬਾਪ ਨੂੰ ਵੀ ਪਤਾ ਪਵੇ ਅਤੇ ਉਸ ਤਰ੍ਹਾਂ ਫਿਰ ਸਮੇਂ ਪ੍ਰਤੀ ਸਮੇਂ ਰਾਏ ਦਿੰਦੇ ਰਹਿਣ। ਕਦਮ – ਕਦਮ ਤੇ ਸ਼੍ਰੀਮਤ ਲੈਣੀ ਪਵੇ। ਇਹ ਹੈ ਗੌਡ ਫਾਦਰਲੀ ਯੂਨੀਵਰਸਿਟੀ, ਇਸ ਵਿੱਚ ਚੰਗੀ ਤਰ੍ਹਾਂ ਪੜ੍ਹਨਾ ਹੈ। ਇਵੇਂ ਨਹੀਂ ਅੱਜ ਪੜ੍ਹਿਆ ਫਿਰ ਜਦੋਂ ਕੋਈ ਕੰਮ ਪਿਆ ਤਾਂ ਪੜ੍ਹਾਈ ਮਿਸ ਕਰ ਦਿੱਤੀ। ਉਹ ਸਭ ਕੰਮ ਹਨ ਪਾਈ ਪੈਸੇ ਦੇ। ਇਸ ਦੁਨੀਆਂ ਵਿੱਚ ਮਨੁੱਖ ਜੋ ਵੀ ਕਮਾਈ ਕਰਦੇ ਹਨ, ਉਹ ਕੋਈ ਰਹਿਣ ਵਾਲੀ ਨਹੀਂ ਹੈ। ਸਭ ਖਤਮ ਹੋ ਜਾਣ ਵਾਲੀ ਹੈ। ਬਾਪ ਕਮਾਉਂਦੇ ਹਨ ਬੱਚਿਆਂ ਦੇ ਲਈ। ਸਮਝਦੇ ਹਨ ਪੁੱਤਰ, ਪੋਤਰੇ, ਪੜਪੋਤਰੇ ਖਾਂਦੇ ਰਹਿਣਗੇ। ਫਿਰ ਬੱਚਾ ਜਦੋਂ ਬਾਪ ਬਣੇਗਾ ਤਾਂ ਉਹ ਆਪਣੇ ਬੱਚਿਆਂ ਦੇ ਲਈ ਕੋਸ਼ਿਸ਼ ਕਰਨਗੇ। ਹੁਣ ਤਾਂ ਵਿਨਾਸ਼ ਸਾਹਮਣੇ ਖੜ੍ਹਾ ਹੈ। ਤਾਂ ਬਾਪ ਨੂੰ ਜਦੋਂ ਬੱਚਿਆਂ ਦੇ ਪੋਤਾਮੇਲ ਦਾ ਪਤਾ ਪਵੇ ਤਾਂ ਤੇ ਮਤ ਦੇਣ। ਕਦਮ – ਕਦਮ ਤੇ ਪੁੱਛਣਾ ਪੈਂਦਾ ਹੈ। ਇਵੇਂ ਨਹੀਂ ਕੋਈ ਵਿਕਰਮ ਹੋ ਜਾਵੇ। ਇਹ ਹੈ ਬੇਹੱਦ ਦਾ ਘਰ। ਬਾਪ ਬੈਠ ਸਮਝਾਉਂਦੇ ਹਨ – ਜਿਵੇਂ ਹੂਬਹੂ ਹੱਦ ਦੇ ਘਰ ਵਿੱਚ ਲੌਕਿਕ ਬਾਪ ਸਮਝਾਉਂਦੇ ਹਨ। ਸਭ ਬੱਚੇ ਜਾਣਦੇ ਹਨ ਅਸੀਂ ਬ੍ਰਾਹਮਣ ਹਾਂ। ਕਿਸੇ ਨੂੰ ਪੁੱਛੋ ਭਗਵਾਨ ਤੁਹਾਡਾ ਕੀ ਲਗਦਾ ਹੈ? ਤਾਂ ਕਹਿਣਗੇ ਉਹ ਤਾਂ ਸਭ ਦਾ ਬਾਪ ਹੈ। ਫਿਰ ਪੁੱਛੋ ਉਹ ਕਿੱਥੇ ਰਹਿੰਦੇ ਹਨ? ਤਾਂ ਕਹਿ ਦੇਣਗੇ ਉਹ ਸ੍ਰਵਵਿਆਪੀ ਹੈ। ਬੇਹੱਦ ਦੇ ਬਾਪ ਨੂੰ ਜਾਣਦੇ ਨਹੀਂ। ਤੁਸੀਂ ਬੱਚੇ ਹੁਣ ਬਾਪ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਤੁਹਾਨੂੰ ਦੈਵੀ ਮਤ ਤੇ ਚੱਲਣਾ ਹੈ। ਬਾਪ ਆਏ ਹਨ ਦੇਵੀ – ਦੇਵਤਾ ਬਨਾਉਣ ਦੇ ਲਈ। ਕਦਮ – ਕਦਮ ਤੇ ਸ਼੍ਰੀਮਤ ਤੇ ਚੱਲਣਾ ਪਵੇ। ਪੰਡੇ ਲੋਕ ਯਾਤ੍ਰਾ ਤੇ ਲੈ ਜਾਂਦੇ ਹਨ ਤਾਂ ਖਬਰਦਾਰ ਕਰਦੇ ਰਹਿੰਦੇ ਹਨ, ਕਹਿੰਦੇ ਹਨ ਸੰਭਲ ਕੇ ਚੱਲੋ। ਅਜਿਹੇ ਵੀ ਬਹੁਤ ਹਨ ਜੋ ਤੀਰਥਾਂ ਆਦਿ ਨੂੰ ਨਹੀਂ ਮੰਨਦੇ ਹਨ। ਤੀਰਥ ਮਾਨਾ ਭਗਤੀ। ਤੀਰਥ ਨੂੰ ਨਹੀਂ ਮੰਨਿਆ ਮਤਲਬ ਭਗਤੀ ਨੂੰ ਨਹੀਂ ਮੰਨਿਆ। ਭਗਤੀਮਾਰਗ ਅਧਾਕਲਪ ਚਲਦਾ ਹੈ। ਭਗਵਾਨ ਦੀ ਖੋਜ ਕਰਦੇ ਰਹਿੰਦੇ ਹਨ। ਬਹੁਤ ਭਾਵਨਾ ਰੱਖਦੇ ਹਨ। ਸ਼ਿਵ ਦੇ ਅੱਗੇ ਬਹੁਤ ਜਾਂਦੇ ਹਨ। ਸਮਝਦੇ ਹਨ ਸਾਨੂੰ ਭਗਵਾਨ ਮਿਲ ਗਿਆ, ਕ੍ਰਿਸ਼ਨ ਮਿਲ ਗਿਆ, ਹਨੂਮਾਨ ਮਿਲ ਗਿਆ। ਬਸ ਹੁਣ ਤਾਂ ਸਾਡੀ ਮੁਕਤੀ ਹੋ ਗਈ। ਪਰ ਮੁਕਤੀ ਤੇ ਕਿਸੇ ਦੀ ਹੁੰਦੀ ਨਹੀਂ।

ਹੁਣ ਬਾਪ ਚੰਗੀ ਤਰ੍ਹਾਂ ਬੈਠ ਸਮਝਾਉਂਦੇ ਹਨ ਮਿੱਠੇ ਬੱਚੇ ਹੁਣ ਇੱਕ ਤਾਂ ਸਭ ਨੂੰ ਬਾਪ ਦਾ ਪਰਿਚੈ ਦੇਵੋ। ਇਸ ਸਮੇਂ ਸਭ ਨਿਧਨ ਦੇ ਹਨ। ਤੁਸੀਂ ਵੀ ਨਿਧਨ ਦੇ ਸੀ। ਹੁਣ ਬਾਪ ਦਵਾਰਾ ਤੁਸੀਂ ਸਭ ਕੁਝ ਸਮਝਦੇ ਜਾਂਦੇ ਹੋ। ਕਹਿੰਦੇ ਹਨ ਨਾ – ਅਸੀਂ ਨੀਂਚ ਪਾਪੀ ਹਾਂ। ਭਲਾ ਅਜਿਹਾ ਨੀਂਚ ਕਿਸ ਨੇ ਬਣਾਇਆ? ਕਿਸੇ ਨੂੰ ਪਤਾ ਨਹੀਂ ਹੈ। ਕੋਈ ਵੀ ਆਪਣੇ ਨੂੰ ਮੂਰਖ ਨਹੀਂ ਸਮਝਦੇ ਹਨ। ਇਹ ਡਰਾਮਾ ਅਨਾਦਿ ਬਣਿਆ ਹੋਇਆ ਹੈ, ਸਭ ਨੂੰ ਹੇਠਾਂ ਜਾਣਾ ਹੀ ਹੈ, ਭ੍ਰਸ਼ਟਾਚਾਰੀ ਬਣਨਾ ਹੀ ਹੈ। ਤਾਂ ਇਹ ਖਿਆਲ ਕਰਨਾ ਚਾਹੀਦਾ ਹੈ ਕਿ ਅਸੀਂ ਭਗਵਾਨ ਦੀ ਫੈਮਲੀ ਹਾਂ। ਭਗਵਾਨ ਸਾਡਾ ਬਾਪ ਹੈ ਤਾਂ ਜ਼ਰੂਰ ਅਸੀਂ ਵਿਸ਼ਵ ਦੇ ਮਾਲਿਕ ਹੋਣੇ ਚਾਹੀਦੇ ਹਾਂ। ਫਿਰ ਸਾਡੀ ਅਜਿਹੀ ਦੁਰਗਤੀ ਕਿਉਂ ਹੋਈ ਹੈ? ਇਹ ਕਿਸੇ ਦੀ ਵੀ ਬੁੱਧੀ ਨਹੀਂ ਚੱਲਦੀ ਹੈ। ਇੱਕ ਪਾਸੇ ਕਹਿੰਦੇ ਪ੍ਰਮਾਤਮਾ ਸ੍ਰਵਵਿਆਪੀ ਹੈ, ਦੂਜੇ ਪਾਸੇ ਕਹਿੰਦੇ ਸ਼ਾਂਤੀ ਕਿਵੇਂ ਸਥਾਪਨ ਹੋਵੇ। ਮੁੰਝ ਪਏ ਹਨ। ਕਾਨਫਰੈਂਸ ਕਰਦੇ ਰਹਿੰਦੇ ਹਨ। ਸਮਝਾਉਣ ਤੇ ਵੀ ਸਮਝਦੇ ਨਹੀਂ ਹਨ, ਉਨ੍ਹਾਂ ਨੇ ਸਮਝਣਾ ਹੈ ਅੰਤ ਵਿੱਚ। ਤੁਸੀਂ ਬੱਚਿਆਂ ਨੂੰ ਯੋਗ ਵਿੱਚ ਰਹਿ ਕਰਮਾਤੀਤ ਬਣਨਾ ਹੈ। ਤੁਸੀਂ ਹੀ ਸੰਪੂਰਨ ਨਿਰਵਿਕਾਰੀ ਸੀ ਫਿਰ ਬਣਨਾ ਹੈ। ਬਾਕੀ ਜੋ ਇੰਨੇ ਧਰਮ ਹਨ, ਉਹ ਸਤਿਯੁਗ ਵਿੱਚ ਨਹੀਂ ਹੋਣਗੇ। ਜੋ ਸਤਿਯੁਗ ਵਿੱਚ ਸਨ ਉਹ ਹੀ ਬਹੁਤ ਸਮੇਂ ਤੋਂ ਵੱਖ ਹੋਏ ਹਨ। ਉਨ੍ਹਾਂ ਦੇ ਲਈ ਹੀ ਕਿਹਾ ਜਾਂਦਾ ਹੈ ਸਿਕਿਲੱਧੇ। ਆਤਮਾ ਪ੍ਰਮਾਤਮਾ ਅਲਗ ਰਹੇ… ਕਿਹੜੀਆਂ ਆਤਮਾਵਾਂ ਪਹਿਲੇ – ਪਹਿਲੇ ਪਰਮਧਾਮ ਤੋਂ ਆਈਆਂ ਇੱਥੇ ਪਾਰਟ ਵਜਾਉਣ! ਪਹਿਲੇ – ਪਹਿਲੇ ਆਉਂਦੀਆਂ ਹਨ ਦੇਵੀ – ਦੇਵਤਾ ਧਰਮ ਦੀਆਂ ਆਤਮਾਵਾਂ ਪਾਰਟ ਵਜਾਉਣ। ਉਨ੍ਹਾਂ ਨੂੰ ਵੀ ਆਪਣੇ ਧਰਮ ਵਿੱਚ ਲਿਆਉਣਾ ਹੋਵੇਗਾ। ਬਾਪ ਕਹਿੰਦੇ ਹਨ ਉਨ੍ਹਾਂ ਦੇ ਲਈ ਹੀ ਆਉਣਾ ਪੈਂਦਾ ਹੈ। ਨਾਲ ਸਭ ਦੇ ਲਈ ਵੀ ਜ਼ਰੂਰ ਆਉਣਾ ਪਵੇ ਕਿਉਂਕਿ ਸਭਨੂੰ ਮੁਕਤੀ ਦੇਣੀ ਹੈ। ਹੁਣ ਦੇਵਤਾ ਧਰਮ ਹੈ ਨਹੀਂ। ਉਨ੍ਹਾਂ ਦਾ ਹੀ ਸੈਪਲਿੰਗ ਲੱਗਣਾ ਹੈ। ਕੋਈ ਕਿਸ ਧਰਮ ਵਿੱਚ, ਕੋਈ ਕਿਸ ਧਰਮ ਵਿੱਚ ਚਲੇ ਗਏ ਹਨ। ਉਹ ਹੀ ਨਿਕਲ ਪੈਂਦੇ ਹਨ। ਇਹ ਧਰਮ ਦੀ ਸਥਾਪਨਾ ਕਿੰਨੀ ਵੰਡੁਰਫੁਲ ਹੈ। ਤਾਂ ਤੇ ਕਹਿੰਦੇ ਹਨ ਹੇ ਪ੍ਰਭੂ ਤੇਰੀ ਸ਼੍ਰੀਮਤ ਗਤੀ ਸਦਗਤੀ ਦੀ ਬੜੀ ਵੰਡਰਫੁਲ ਹੈ, ਜੋ ਕੋਈ ਸਮਝ ਨਾ ਸਕੇ। ਦੇਵੀ – ਦੇਵਤਾ ਧਰਮ ਦੀ ਸਥਾਪਨਾ ਕਿਵੇਂ ਹੁੰਦੀ ਹੈ! ਇਸ ਸਮੇਂ ਜੋ ਪਤਿਤ ਦੇਹ- ਅਭਿਮਾਨੀ ਬਣ ਪਏ ਹਨ, ਉਨ੍ਹਾਂ ਦੇ ਲਈ ਫਿਰ ਦੇਹੀ – ਅਭਿਮਾਨੀ ਬਣਨਾ – ਇਸ ਵਿੱਚ ਮਿਹਨਤ ਲਗਦੀ ਹੈ। ਘੜੀ – ਘੜੀ ਭੁੱਲ ਜਾਂਦੇ ਹਨ। ਬਾਬਾ ਕਹਿੰਦੇ ਹਨ, ਉੱਠਦੇ – ਬੈਠਦੇ ਮੈਨੂੰ ਯਾਦ ਕਰੋ। ਵਿਕਰਮਾਂ ਦਾ ਬੋਝਾ ਤੁਹਾਡੇ ਉਪਰ ਬਹੁਤ ਹੈ। ਸੁਖ ਵੀ ਤੁਸੀਂ ਬਹੁਤ ਵੇਖਿਆ ਹੈ, ਦੁਖ ਵੀ ਤੁਸੀਂ ਬਹੁਤ ਵੇਖਿਆ ਹੈ। ਹੁਣ ਫਿਰ ਦੁਖ ਤੋੰ ਤੁਹਾਨੂੰ ਸੁਖ ਵਿੱਚ ਲੈ ਜਾ ਰਿਹਾ ਹਾਂ। ਤਾਂ ਸ਼੍ਰੀਮਤ ਤੇ ਚੱਲਣਾ ਪਵੇ ਅਤੇ ਫਿਰ ਹੋਰਾਂ ਨੂੰ ਵੀ ਯਾਦ ਦਵਾਉਂਦੇ ਹਨ। ਸ੍ਰਿਸ਼ਟੀ ਚੱਕਰ ਦਾ ਰਾਜ਼ ਸਮਝਾਉਣਾ ਬਹੁਤ ਸਹਿਜ ਹੈ। ਉਨ੍ਹਾਂ ਨੂੰ ਹੀ ਤ੍ਰਿਕਾਲ ਦਰਸ਼ੀ ਕਿਹਾ ਜਾਂਦਾ ਹੈ।

ਬਾਬਾ ਨੇ ਸਮਝਾਇਆ ਹੈ – ਬੋਲੋ ਭਗਵਾਨ ਦੇ ਤੁਸੀਂ ਬੱਚੇ ਹੋ ਨਾ। ਭਗਵਾਨ ਹੈ ਸਵਰਗ ਦਾ ਰਚਤਾ ਤਾਂ ਭਗਵਾਨ ਤੋਂ ਜ਼ਰੂਰ ਸਵਰਗ ਦਾ ਵਰਸਾ ਮਿਲਣਾ ਚਾਹੀਦਾ ਹੈ। ਇਹ ਗੱਲ ਤੁਸੀਂ ਹੀ ਜਾਣਦੇ ਹੋ ਅਤੇ ਤੁਸੀਂ ਹੀ ਪੁੱਛ ਸਕਦੇ ਹੋ। ਕਹਿੰਦੇ ਹਨ ਈਸ਼ਵਰ ਨੇ ਪੈਦਾ ਕੀਤਾ ਤਾਂ ਤੁਸੀਂ ਈਸ਼ਵਰ ਦੇ ਵਾਰਿਸ ਹੋਣੇ ਚਾਹੀਦੇ ਹੋ ਨਾ! ਈਸ਼ਵਰ ਬਾਪ ਸਵਰਗ ਦਾ ਰਚਤਾ ਫਿਰ ਤੁਸੀਂ ਨਰਕ ਵਿੱਚ ਕਿਉਂ ਪਏ ਹੋ! ਇਹ ਤਾਂ ਤੁਸੀਂ ਜਾਣਦੇ ਹੋ ਅਸੀਂ ਪਹਿਲਾਂ ਸਵਰਗ ਵਿੱਚ ਸੀ। ਰਾਵਣ ਨੇ ਸਾਨੂੰ ਨਰਕ ਵਿੱਚ ਧੱਕਿਆ ਹੈ। ਰਾਵਣ ਕੀ ਚੀਜ ਹੈ, ਇਹ ਵੀ ਕੋਈ ਨਹੀਂ ਜਾਣਦੇ। ਤੁਸੀਂ ਯਾਦ ਕਰਵਾ ਸਕਦੇ ਹੋ ਭਾਰਤ ਹੀ ਪ੍ਰਾਚੀਨ ਸਵਰਗ ਸੀ ਅਤੇ ਭਾਰਤਵਾਸੀ ਸਵਰਗ ਦੇ ਮਾਲਿਕ ਸਨ। ਹੁਣ ਹੀ ਭਾਰਤ ਨਰਕ ਬਣਿਆ ਹੈ। ਇਹ ਖੇਲ ਬਣਿਆ ਹੋਇਆ ਹੈ। ਰਾਮਰਾਜ ਅਤੇ ਰਾਵਣਰਾਜ ਅੱਧਾ – ਅੱਧਾ ਹੈ। ਇਹ ਹੀ ਖੇਲ੍ਹ ਹੈ। ਫਿਰ ਉਨ੍ਹਾਂ ਦੇ ਵਿੱਚ ਕੀ ਹੁੰਦਾ ਹੈ, ਉਹ ਵੀ ਡੀਟੇਲ ਸਮਝਾਉਂਦੇ ਹਨ। ਕੋਈ – ਕੋਈ ਬੱਚੇ ਨਿਸ਼ਚੇਬੁੱਧੀ ਹਨ ਜੋ ਸਮਝਦੇ ਹਨ ਅਸੀਂ ਬਾਪ ਦੇ ਸਾਹਮਣੇ ਬੈਠੇ ਹਾਂ। ਬਾਬਾ ਤ੍ਰਿਨੇਤ੍ਰੀ, ਤ੍ਰਿਕਾਲਦਰਸ਼ੀ ਹੈ, ਤ੍ਰਿਮੂਰਤੀ ਹੈ, ਬ੍ਰਹਮਾ ਵਿਸ਼ਨੂੰ ਸ਼ੰਕਰ ਦਾ ਵੀ ਰਚਤਾ ਹੈ। ਤ੍ਰਿਮੂਰਤੀ ਸ਼ਿਵ ਦੇ ਬਦਲੇ ਤ੍ਰਿਮੂਰਤੀ ਬ੍ਰਹਮਾ ਦਾ ਨਾਮ ਰੱਖ ਦਿੱਤਾ ਹੈ। ਹੁਣ ਤ੍ਰਿਮੂਰਤੀ ਦਾ ਰਚਤਾ ਬ੍ਰਹਮਾ ਕਿਵੇਂ ਹੋ ਸਕਦਾ ਹੈ? ਗਾਉਂਦੇ ਵੀ ਹਨ ਬ੍ਰਹਮਾ ਦਵਾਰਾ ਸਥਾਪਨਾ, ਸ਼ੰਕਰ ਦਵਾਰਾ ਵਿਨਾਸ਼ ਤਾਂ ਰਚਤਾ ਜ਼ਰੂਰ ਕੋਈ ਦੂਸਰਾ ਹੋਵੇਗਾ। ਇੰਨੀ ਛੋਟੀ ਗੱਲ ਨੂੰ ਵੀ ਕੋਈ ਸਮਝਦੇ ਨਹੀਂ ਹਨ। ਸ਼ਿਵਬਾਬਾ ਬ੍ਰਹਮਾ ਦਵਾਰਾ ਸਵਰਗ ਦਾ ਵਰਸਾ ਦੇਣਗੇ ਹੋਰ ਕੀ ਦੇਣਗੇ! ਵਿਸ਼ਨੂੰਪੁਰੀ ਕੌਣ ਸਥਾਪਨ ਕਰਦੇ ਹਨ? ਬਾਪ ਵਿਸ਼ਨੂੰਪੁਰੀ ਮਤਲਬ ਲਕਸ਼ਮੀ – ਨਰਾਇਣ ਦਾ ਰਾਜ ਸਥਾਪਨ ਕਰ ਰਹੇ ਹਨ, ਇਹ ਵੀ ਕਿਸੇ ਨੂੰ ਪਤਾ ਨਹੀ ਹੈ। ਵਿਸ਼ਨੂੰ ਦਾ ਵੱਖ ਚਿੱਤਰ ਬਣਾਏ ਉਨ੍ਹਾਂ ਨੂੰ ਨਰ – ਨਰਾਇਣ ਕਹਿੰਦੇ ਹਨ ਅਤੇ ਲਕਸ਼ਮੀ -ਨਾਰਾਇਣ ਦਾ ਫਿਰ ਵੱਖ – ਵੱਖ ਬਣਾ ਦਿੱਤਾ ਹੈ। ਚਿਤ੍ਰ ਕਿਵੇਂ ਵੰਡਰਫੁਲ ਬਣਿਆ ਹੋਇਆ ਹੈ।

ਤੁਸੀਂ ਬੱਚਿਆਂ ਨੇ ਪ੍ਰਦਰਸ਼ਨੀ ਵਿੱਚ ਸਮਝਾਉਣਾ ਹੁੰਦਾ ਹੈ। ਪ੍ਰਦਰਸ਼ਨੀ ਹੋਵੇ ਅਤੇ ਬੱਚੇ ਆਪਣੇ ਹੀ ਧੰਧੇ ਵਿੱਚ ਲੱਗੇ ਰਹਿਣ ਤਾਂ ਥੋੜ੍ਹੀ ਨਾ ਸਮਝਾਂਗੇ ਇਸਨੇ ਬਾਬਾ ਨੂੰ ਪਹਿਚਾਣਿਆ ਹੈ। ਬਾਪ ਸਮਝ ਜਾਂਦੇ ਹਨ ਇਹ ਖੁਦ ਹੀ ਪੂਰਾ ਸਮਝਿਆ ਹੋਇਆ ਨਹੀਂ ਹੈ ਤਾਂ ਤੇ ਸਰਵਿਸ ਤੇ ਨਹੀਂ ਭੱਜਦੇ ਹਨ। ਨਹੀਂ ਤਾਂ ਝੱਟ ਸਰਵਿਸ ਤੇ ਭੱਜਣਾ ਚਾਹੀਦਾ ਹੈ। ਅੰਨ੍ਹਿਆਂ ਦੀ ਲਾਠੀ ਨਹੀਂ ਬਣੇ ਤਾਂ ਸਮਝੋ ਖੁਦ ਹੀ ਅੰਨ੍ਹੇ ਹਨ। ਬਾਬਾ ਨੂੰ ਜਾਣਦੇ ਨਹੀਂ। ਕਿਸੇ ਨੂੰ ਕਹਿਣਾ ਥੋੜ੍ਹੀ ਨਾ ਹੁੰਦਾ ਹੈ ਕਿ ਤੁਸੀਂ ਸਰਵਿਸ ਤੇ ਜਾਵੋ। ਆਪੇ ਹੀ ਆਉਣਾ ਚਾਹੀਦਾ ਹੈ ਬਾਬਾ ਅਸੀਂ ਸਰਵਿਸ ਤੇ ਜਾ ਸਕਦੇ ਹਾਂ, ਤੁਸੀਂ ਪਰਮਿਸ਼ਨ ਦਵੋ। ਬਾਬਾ ਜਾਣਦੇ ਹਨ ਕੌਣ – ਕੌਣ ਸਰਵਿਸ ਕਰ ਸਕਦੇ ਹਨ। ਇਵੇਂ ਕੋਈ ਲਿਖਦਾ ਨਹੀਂ ਹੈ ਕਿ ਬਾਬਾ ਅਸੀਂ ਰੈਡੀ ਹਾਂ। ਮਨੁੱਖ ਨੂੰ ਕੌਡੀ ਤੋਂ ਹੀਰੇ ਵਰਗਾ ਬਨਾਉਣਾ ਹੈ। ਜੇਕਰ 10 – 20 – 50 ਰੁਪਏ ਨਹੀਂ ਕਮਾਏ ਤਾਂ ਕੀ ਹੋਇਆ? ਬਹੁਤਿਆਂ ਦਾ ਕਲਿਆਣ ਕਰਨਾ ਹੈ। ਪ੍ਰੰਤੂ ਪੂਰੀ ਪਹਿਚਾਣ ਨਹੀਂ। ਕਰੋੜਾਂ ਵਿਚੋਂ ਕੋਈ ਜਾਣਦੇ ਹਨ। ਸਾਡੇ ਕੋਲ ਵੀ ਥੋੜ੍ਹੇ ਬੱਚੇ ਹਨ ਸਰਵਿਸੇਬਲ, ਜਿੰਨ੍ਹਾਂ ਨੂੰ ਟੈਲੀਗ੍ਰਾਮ ਕਰਕੇ ਬੁਲਾਉਣਾ ਪੈਂਦਾ ਹੈ। ਆਪੇ ਹੀ ਨਹੀਂ ਕਹਿੰਦੇ ਹਨ ਬਾਬਾ ਅਸੀਂ ਤਿਆਰ ਹਾਂ। ਬਾਬਾ ਵੇਖਦੇ ਹਨ – ਕਿਸਨੂੰ ਸਰਵਿਸ ਦਾ ਸ਼ੌਂਕ ਹੈ। ਮਨੁੱਖ ਤਾਂ ਜਾਨਵਰ ਮਿਸਲ ਬਣ ਪਏ ਹਨ, ਉਨ੍ਹਾਂ ਨੂੰ ਦੇਵਤਾ ਬਨਾਉਣਾ ਹੈ।

ਤੁਸੀਂ ਬੱਚਿਆਂ ਨੂੰ ਨਿਰਹੰਕਾਰੀ ਬਣਨਾ ਹੈ। ਹੈਡ ਵਿੱਚ ਤਾਂ ਬੜੀ ਨਿਮਰਤਾ ਚਾਹੀਦੀ ਹੈ। ਬਾਪ ਕਿੰਨਾ ਨਿਰਹੰਕਾਰੀ ਹੈ, ਕਿਸੇ – ਕਿਸੇ ਬੱਚੇ ਵਿੱਚ ਬਹੁਤ ਹੰਕਾਰ ਹੈ। ਜਿਵੇਂ ਦਾ ਕਰਮ ਮੈਂ ਕਰਾਂਗੀ ਮੈਨੂੰ ਵੇਖ ਹੋਰ ਵੀ ਕਰਨਗੇ। ਉਨ੍ਹਾਂ ਦਾ ਦੰਡ ਉਨ੍ਹਾਂ ਦੀ ਅਵਸਥਾ ਡਿੱਗ ਜਾਵੇਗੀ। ਬਾਬਾ ਕਹਿੰਦੇ ਹਨ ਬੱਚੇ, ਤੁਹਾਨੂੰ ਸਭ ਕੁਝ ਆਪਣੇ ਹੱਥ ਨਾਲ ਕਰਨਾ ਹੈ। ਬਾਬਾ ਕਿਵੇਂ ਸਧਾਰਨ ਤਰ੍ਹਾਂ ਨਾਲ ਪੜ੍ਹਾਉਂਦੇ ਹਨ। ਮਨੁੱਖ ਤਾਂ ਸਮਝਦੇ ਹਨ – ਉਹ ਸ੍ਰਵਸ਼ਕਤੀਮਾਨ ਹਨ ਕੀ ਨਹੀਂ ਕਰ ਸਕਦੇ ਹਨ! ਪ੍ਰੰਤੂ ਬਾਬਾ ਕਹਿੰਦੇ ਹਨ ਮੈਨੂੰ ਤੇ ਸਰਵੈਂਟ ਬਣ ਕੇ ਆਉਣਾ ਪੈਂਦਾ ਹੈ। ਕਹਿੰਦੇ ਵੀ ਹਨ ਹੇ ਗਿਆਨ ਦੇ ਸਾਗਰ, ਪਤਿਤ – ਪਾਵਨ ਆਓ। ਸੁਖ ਦੇ ਸਾਗਰ ਆਓ, ਆਕੇ ਸਾਨੂੰ ਪਤਿਤਾਂ ਨੂੰ ਪਾਵਨ ਬਣਾਓ। ਬਾਪ ਨੂੰ ਆਕੇ ਅਜਿਹੀ ਸਰਵਿਸ ਕਰਨੀ ਪੈਂਦੀ ਹੈ! ਕਿੱਥੇ ਆਕੇ ਰਹਿਣਾ ਪੇਂਦਾ ਹੈ! ਕਿਵੇਂ – ਕਿਵੇਂ ਵਿਘਨ ਪੈਂਦੇ ਹਨ। ਲਾਖਾ ਭਵਨ ਨੂੰ ਅੱਗ ਲਗਾਉਂਦੇ ਸਨ, ਸਾਰਾ ਪ੍ਰੈਕਟੀਕਲ ਵਿੱਚ ਹੋ ਰਿਹਾ ਹੈ। ਬਾਬਾ ਤਾਂ ਸਾਰੇ ਪਾਰ੍ਟ ਨੂੰ ਜਾਣਦੇ ਹਨ, ਅਸੀਂ ਨਹੀਂ ਜਾਣਦੇ। ਬਾਪ ਕਹਿੰਦੇ ਹਨ ਮੈਨੂੰ ਆਉਣਾ ਪੈਂਦਾ ਹੈ। ਭਗਵਾਨ ਖੁਦ ਕਹਿੰਦੇ ਹਨ ਮੈਨੂੰ ਗਾਲੀ ਖਾਣੀ ਪੈਂਦੀ ਹੈ। ਸਭ ਤੋੰ ਜਿਆਦਾ ਗਾਲੀ ਮੈਂ ਹੀ ਖਾਂਦਾ ਹਾਂ। ਭਗਤੀਮਾਰਗ ਵਿੱਚ ਵੀ ਗਾਲੀ ਹੀ ਦਿੰਦੇ ਹਨ। 3 ਪੈਰ ਪ੍ਰਿਥਵੀ ਦੇ ਵੀ ਨਹੀਂ ਮਿਲਦੇ। ਫਿਰ ਵੀ ਕਿੰਨਾਂ ਨਿਰਹੰਕਾਰੀਪਣੇ ਨਾਲ ਪਾਰਟ ਵਜਾ ਰਹੇ ਹਨ। ਮੰਮਾ ਬਾਬਾ ਬੱਚਿਆਂ ਨੂੰ ਸਿਖਾਉਣ ਦੇ ਲਈ ਸਭ ਕੁਝ ਕਰਦੇ ਹਨ। ਕਿੰਨਾਂ ਹੇਠਾਂ ਉਤਰਨਾ ਪੈਂਦਾ ਹੈ। ਪਤਿਤਾਂ ਨੂੰ ਪਾਵਨ ਬਨਾਉਣਾ ਪੈਂਦਾ ਹੈ। ਮੂਤ ਪਲੀਤੀ ਕੱਪੜਿਆਂ ਨੂੰ ਧੋਣਾ ਹੈ ਤਾਂ ਧੋਬੀ ਵੀ ਹੈ, ਸੁਨਾਰ ਵੀ ਹੈ। ਸਭ ਨੂੰ ਗਲਾ – ਗਲਾ ਕੇ ਸੱਚਾ ਸੋਨਾ ਬਨਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਸਮਾਨ ਨਿਰਹੰਕਾਰੀ, ਨਿਰਮਾਨਚਿਤ ਬਣਨਾ ਹੈ। ਆਪਣੀ ਸੇਵਾ ਆਪਣੇ ਹੱਥ ਨਾਲ ਕਰਨੀ ਹੈ। ਕਿਸੇ ਵੀ ਗੱਲ ਵਿਚ ਹੰਕਾਰ ਨਹੀਂ ਵਿਖਾਉਣਾ ਹੈ।

2. ਸਰਵਿਸ ਦੇ ਲਈ ਸਦਾ ਤਿਆਰ ਰਹਿਣਾ ਹੈ। ਸਰਵਿਸ ਦੇ ਲਈ ਆਪਣੇ ਨੂੰ ਖੁਦ ਹੀ ਆਫਰ ਕਰਨਾ ਹੈ। ਕੌਡੀ ਵਰਗੇ ਮਨੁੱਖਾਂ ਨੂੰ ਹੀਰੇ ਵਰਗਾ ਬਨਾਉਣ ਦੀ ਸੇਵਾ ਕਰਨੀ ਹੈ।

ਵਰਦਾਨ:-

ਜੋ ਸਦਾ ਭਰਪੂਰ ਅਤੇ ਸੰਪੰਨ ਰਹਿੰਦੇ ਹਨ, ਉਹ ਤ੍ਰਿਪਤ ਹੁੰਦੇ ਹਨ। ਭਾਵੇਂ ਕੋਈ ਕਿੰਨਾਂ ਵੀ ਅਸੰਤੁਸ਼ਟ ਕਰਨ ਦੀਆਂ ਪ੍ਰਸਥਿਤੀਆਂ ਉਨ੍ਹਾਂ ਦੇ ਅੱਗੇ ਲਿਆਵੇ ਲੇਕਿਨ ਸੰਪੰਨ, ਤ੍ਰਿਪਤ ਆਤਮਾ ਅਸੰਤੁਸ਼ਟ ਕਰਨ ਵਾਲੇ ਨੂੰ ਵੀ ਸੰਤੁਸ਼ਟਤਾ ਦਾ ਗੁਣ ਸਹਿਯੋਗ ਦੇ ਰੂਪ ਵਿੱਚ ਦੇਵੇਗੀ। ਅਜਿਹੀ ਆਤਮਾ ਹੀ ਰਹਿਮਦਿਲ ਬਣ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਦਵਾਰਾ ਉਨ੍ਹਾਂ ਨੂੰ ਵੀ ਪਰਿਵਰਤਨ ਕਰਨ ਦਾ ਪ੍ਰਯਤਨ ਕਰੇਗੀ। ਰੂਹਾਨੀ ਰਾਇਲ ਆਤਮਾ ਦਾ ਇਹ ਹੀ ਸ੍ਰੇਸ਼ਠ ਕਰਮ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top