10 June 2021 PUNJABI Murli Today | Brahma Kumaris

9 June 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਅਮਰ ਬਾਬਾ ਆਇਆ ਹੈ ਤੁਹਾਨੂੰ ਗਿਆਨ ਦਾ ਤੀਸਰਾ ਨੇਤ੍ਰ ਦੇਣ, ਹੁਣ ਤੁਸੀਂ ਤਿੰਨਾਂ ਕਾਲਾਂ ਅਤੇ ਤਿੰਨਾਂ ਲੋਕਾਂ ਨੂੰ ਜਾਣਦੇ ਹੋ"

ਪ੍ਰਸ਼ਨ: -

ਰੂਹਾਨੀ ਬਾਪ ਰੂਹਾਂ ਨੂੰ ਵਰਸਾ ਕਿਸ ਆਧਾਰ ਤੇ ਦਿੰਦੇ ਹਨ?

ਉੱਤਰ:-

ਪੜ੍ਹਾਈ ਦੇ ਆਧਾਰ ਤੇ। ਜੋ ਬੱਚੇ ਚੰਗੀ ਤਰ੍ਹਾਂ ਪੜ੍ਹਦੇ ਹਨ ਦੇਹ – ਅਭਿਮਾਨ ਨੂੰ ਛੱਡ ਦੇਹੀ – ਅਭਿਮਾਨੀ ਰਹਿਣ ਦਾ ਪੁਰਸ਼ਾਰਥ ਕਰਦੇ ਹਨ, ਉਨ੍ਹਾਂਨੂੰ ਹੀ ਬਾਪ ਦਾ ਵਰਸਾ ਮਿਲਦਾ ਹੈ। ਲੋਕਿਕ ਬਾਪ ਸਿਰ੍ਫ ਬੱਚਿਆਂ ਨੂੰ ਵਰਸਾ ਦਿੰਦੇ ਪਰ ਪਾਰਲੌਕਿਕ ਬਾਪ ਦਾ ਸੰਬੰਧ ਰੂਹਾਂ ਨਾਲ ਹੈ, ਇਸਲਈ ਰੂਹਾਂ ਨੂੰ ਵਰਸਾ ਦਿੰਦੇ ਹਨ।

ਓਮ ਸ਼ਾਂਤੀ ਰੂਹਾਨੀ ਬੱਚੇ, ਰੂਹਾਨੀ ਬਾਪ ਤੋਂ ਅਮਰਕਥਾ ਸੁਣ ਰਹੇ ਹਨ – ਇਸ ਮ੍ਰਿਤੂਲੋਕ ਤੋਂ ਅਮਰਲੋਕ ਵਿੱਚ ਜਾਣ ਦੇ ਲਈ। ਨਿਰਵਾਣਧਾਮ ਨੂੰ ਅਮਰਲੋਕ ਨਹੀਂ ਕਿਹਾ ਜਾਂਦਾ ਹੈ। ਅਮਰਲੋਕ ਜਿੱਥੇ ਤੁਸੀਂ ਅਕਾਲ਼ੇ ਮ੍ਰਿਤੂ ਨੂੰ ਨਹੀਂ ਪਾਉਂਦੇ ਹੋ ਇਸਲਈ ਉਨ੍ਹਾਂਨੂੰ ਅਮਰਲੋਕ ਕਿਹਾ ਜਾਂਦਾ ਹੈ। ਰੂਹਾਨੀ ਬਾਪ ਜਿਸਨੂੰ ਅਮਰਨਾਥ ਕਿਹਾ ਜਾਂਦਾ ਹੈ। ਜਰੂਰ ਅਮਰਲੋਕ ਵਿੱਚ ਲੈ ਜਾਣ ਦੇ ਲਈ ਮ੍ਰਿਤੂਲੋਕ ਵਿੱਚ ਕਥਾ ਸੁਣਾਉਣਗੇ। ਤਿੰਨ ਕਥਾਵਾਂ ਭਾਰਤ ਵਿੱਚ ਹੀ ਮਸ਼ਹੂਰ ਹਨ। ਅਮਰਕਥਾ, ਸੱਤ ਨਰਾਇਣ ਦੀ ਕਥਾ, ਤੀਜਰੀ ਦੀ ਕਥਾ। ਭਗਤੀਮਾਰਗ ਵਿੱਚ ਤਾਂ ਤੀਜਰੀ ਦਾ ਅਰਥ ਕੋਈ ਸਮਝਦੇ ਹੀ ਨਹੀਂ ਹਨ। ਗਿਆਨ ਦਾ ਤੀਜਾ ਨੇਤ੍ਰ ਸਿਵਾਏ ਗਿਆਨ ਸਾਗਰ ਅਮਰ ਬਾਬਾ ਦੇ ਕੋਈ ਦੇ ਨਾ ਸਕੇ। ਇਹ ਵੀ ਝੂਠੀਆਂ ਕਥਾਵਾਂ ਸੁਣਾਉਂਦੇ ਹਨ। ਮਿੱਠੇ – ਮਿੱਠੇ ਰੂਹਾਨੀ ਬੱਚੇ ਹੁਣ ਜਾਣ ਗਏ ਹਨ ਕਿ ਸਾਨੂੰ ਹੁਣ ਗਿਆਨ ਦਾ ਤੀਜਾ ਨੇਤ੍ਰ ਮਿਲ ਰਿਹਾ ਹੈ, ਜਿਸ ਤੀਜੇ ਨੇਤ੍ਰ ਨਾਲ ਤਿੰਨਾਂ ਕਾਲਾਂ, ਤਿੰਨਾਂ ਲੋਕਾਂ ਨੂੰ ਤੁਸੀਂ ਜਾਣ ਚੁੱਕੇ ਹੋ। ਮੂਲਵਤਨ, ਸੂਖਸ਼ਮਵਤਨ, ਸਥੂਲਵਤਨ ਦੇ ਆਦਿ – ਮੱਧ – ਅੰਤ ਨੂੰ ਜਾਣ ਚੁੱਕੇ ਹੋ ਇਸਲਈ ਬੱਚੇ ਆਪਣੇ ਨੂੰ ਤ੍ਰਿਕਾਲਦਰਸ਼ੀ ਵੀ ਸਮਝਦੇ ਹਨ। ਤੁਸੀਂ ਮਿੱਠੇ – ਮਿੱਠੇ ਬੱਚਿਆਂ ਬਿਗਰ ਸ੍ਰਿਸ਼ਟੀ ਵਿੱਚ ਕੋਈ ਤ੍ਰਿਕਾਲਦਰਸ਼ੀ ਨਹੀਂ ਹੁੰਦਾ। ਤਿੰਨਾਂ ਕਾਲਾਂ ਮਤਲਬ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਨੂੰ ਨਹੀਂ ਜਾਣਦੇ। ਮੂਲਵਤਨ, ਸੂਖਸ਼ਮਵਤਨ, ਸਥੂਲਵਤਨ ਨੂੰ ਬਹੁਤ ਜਾਣਦੇ ਹਨ। ਪਰ ਤਿੰਨਾਂ ਕਾਲਾਂ ਦੇ ਆਦਿ – ਮੱਧ – ਅੰਤ ਨੂੰ ਕੋਈ ਨਹੀਂ ਜਾਣਦਾ। ਹੁਣ ਮਿੱਠੇ – ਮਿੱਠੇ ਰੂਹਾਨੀ ਬੱਚੇ ਰੂਹਾਨੀ ਬਾਪ ਤੋਂ ਸੁਣ ਰਹੇ ਹਨ। ਅਸੀਂ ਉਨ੍ਹਾਂ ਦੇ ਬੱਚੇ ਬਣੇ ਹਾਂ। ਇੱਕ ਹੀ ਵਾਰ ਤੁਸੀਂ ਰੂਹਾਨੀ ਬੱਚਿਆਂ ਨੂੰ ਰੂਹਾਨੀ ਬਾਪ ਮਿਲਿਆ ਹੈ। ਰੂਹਾਂ ਨੂੰ ਪੜ੍ਹਾਉਂਦੇ ਹਨ ਹੋਰ ਸਾਰੇ ਦੇਹ – ਅਭਿਮਾਨੀ ਹੋਣ ਦੇ ਕਾਰਨ ਕਹਿੰਦੇ ਹਨ – ਮੈਂ ਇਹ ਪੜ੍ਹਦਾ ਹਾਂ। ਮੈਂ ਇਹ ਕਰਦਾ ਹਾਂ। ਦੇਹ ਅਭਿਮਾਨ ਆ ਜਾਂਦਾ ਹੈ। ਹੁਣ ਇਸ ਸੰਗਮ ਤੇ ਰੂਹਾਨੀ ਬਾਪ ਆਕੇ ਰੂਹਾਨੀ ਬੱਚਿਆਂ ਨੂੰ ਕਹਿੰਦੇ ਹਨ ਤੁਸੀਂ ਚੰਗੀ ਤਰ੍ਹਾਂ ਪੜ੍ਹੋ। ਬਾਪ ਤੋਂ ਹਰ ਇੱਕ ਬੱਚਾ ਵਰਸਾ ਲੈਣ ਦਾ ਹੱਕਦਾਰ ਹੈ। ਕਿਉਂਕਿ ਸਾਰੇ ਰੂਹਾਨੀ ਬੱਚੇ ਹੋ ਨਾ। ਲੌਕਿਕ ਸੰਬੰਧ ਵਿੱਚ ਸਿਰ੍ਫ ਬੱਚਾ ਵਰਸੇ ਦਾ ਹੱਕਦਾਰ ਬਣਦਾ ਹੈ। ਇਸ ਪਾਰਲੌਕਿਕ ਸੰਬੰਧ ਵਿੱਚ ਸਾਰੇ ਬੱਚੇ, ਰੂਹਾਂ ਨੂੰ ਵਰਸਾ ਮਿਲਦਾ ਹੈ। ਅਮਰਨਾਥ ਦੀ ਵੀ ਕਥਾ ਸੁਣਾਉਂਦੇ ਹਨ। ਕਹਿੰਦੇ ਹਨ ਪਾਰਵਤੀ ਨੂੰ ਪਹਾੜੀ ਤੇ, ਗੁਫ਼ਾਵਾਂ ਵਿੱਚ ਜਾਕੇ ਕਥਾ ਸੁਣਾਈ। ਇਹ ਤਾਂ ਰੌਂਗ ਹੈ ਨਾ। ਹੁਣ ਤੁਸੀਂ ਬੱਚੇ ਜਾਣਦੇ ਹੋ ਝੂਠ ਕੀ ਹੈ, ਸੱਚ ਕੀ ਹੈ। ਸੱਚ ਤਾਂ ਜਰੂਰ ਸੱਚਾ ਬਾਬਾ ਹੀ ਸੁਨਾਉਣਗੇ। ਬਾਪ ਇੱਕ ਹੀ ਵਾਰ ਸੱਚ ਸੁਣਾਕੇ ਸੱਚਖੰਡ ਦਾ ਮਾਲਿਕ ਬਨਾਉਂਦੇ ਹਨ। ਤੁਸੀਂ ਜਾਣਦੇ ਹੋ ਇਸ ਝੂਠਖੰਡ ਨੂੰ ਅੱਗ ਲੱਗਣੀ ਹੈ। ਇਹ ਜੋ ਕੁਝ ਵੀ ਵੇਖਣ ਵਿੱਚ ਆਉਂਦਾ ਹੈ, ਇਹ ਨਹੀਂ ਰਹੇਗਾ। ਸਮਾਂ ਬਾਕੀ ਘੱਟ ਹੈ। ਸ਼ਿਵਬਾਬਾ ਦਾ ਗਿਆਨ ਯਗ ਹੈ। ਜਿਵੇੰ ਲੌਕਿਕ ਸੰਬੰਧ ਵਿੱਚ ਵੀ ਬਾਪ ਯਗ ਰਚਦੇ ਹਨ, ਕੋਈ ਗੀਤਾ ਯਗ। ਕੋਈ ਰਮਾਇਣ ਯਗ ਰਚਦੇ ਹਨ। ਇਹ ਹੈ ਸ਼ਿਵਬਾਬਾ ਜਾਂ ਰੂਦ੍ਰ ਗਿਆਨ ਯਗ। ਇਹ ਅੰਤਿਮ ਯਗ ਹੈ।

ਤੁਸੀਂ ਜਾਣਦੇ ਹੋ ਅਸੀਂ ਅਮਰਪੁਰੀ ਵਿੱਚ ਹੁਣ ਜਾ ਰਹੇ ਹਾਂ। ਬਾਕੀ ਥੋੜ੍ਹੇ ਮਿੰਟ ਦਾ ਹੁਣ ਰਸਤਾ ਹੈ। ਕੋਈ ਵੀ ਮਨੁੱਖ ਨੂੰ ਇਹ ਪਤਾ ਨਹੀਂ ਹੈ। ਉਹ ਤਾਂ ਕਹਿ ਦਿੰਦੇ ਹਨ – ਮ੍ਰਿਤੂਲੋਕ ਤੋਂ ਅਮਰਲੋਕ ਵਿੱਚ ਜਾਣ ਦੇ ਲਈ 40 ਹਜ਼ਾਰ ਵਰ੍ਹੇ ਹਾਲੇ ਪਏ ਹਨ। ਅਮਰਲੋਕ ਸਤਿਯੁਗ ਨੂੰ ਕਿਹਾ ਜਾਂਦਾ ਹੈ। ਤੁਸੀਂ ਬੱਚਿਆਂ ਨੂੰ ਹੁਣ ਬਾਬਾ ਸਨਮੁੱਖ ਬੈਠ ਅਮਰਕਥਾ, ਤੀਜਰੀ ਦੀ ਕਥਾ, ਸੱਤ ਨਰਾਇਣ ਦੀ ਕਥਾ ਸੁਣਾ ਰਹੇ ਹਨ। ਭਗਤੀਮਾਰਗ ਵਿੱਚ ਕੀ – ਕੀ ਹੁੰਦਾ ਹੈ, ਉਹ ਤਾਂ ਵੇਖਿਆ। ਭਗਤੀਮਾਰਗ ਵਿੱਚ ਕਿੰਨਾ ਵਿਸਤਾਰ ਹੈ। ਜਿਵੇੰ ਝਾੜ ਦਾ ਬਹੁਤ ਵਿਸਤਾਰ ਹੁੰਦਾ ਹੈ ਉਵੇਂ ਹੀ ਭਗਤੀ ਦਾ ਵੀ ਬਹੁਤ ਕਰਮਕਾਂਡ ਦਾ ਝਾੜ ਹੈ। ਯਗ, ਵਰਤ, ਨੇਮ, ਜਪ – ਤਪ ਆਦਿ ਕਿੰਨਾ ਕਰਦੇ ਹਨ। ਇਸ ਜਨਮ ਦੇ ਭਗਤ ਤਾਂ ਬਹੁਤ ਬੈਠੇ ਹਨ। ਮਨੁੱਖਾਂ ਦੀ ਵ੍ਰਿਧੀ ਹੁੰਦੀ ਰਹਿੰਦੀ ਹੈ। ਤੁਸੀਂ ਭਗਤੀਮਾਰਗ ਵਿੱਚ ਆਏ ਹੋ ਉਦੋਂ ਤੋਂ ਦੂਜੇ ਧਰਮ ਸਥਾਪਨ ਹੋਏ ਹਨ। ਹਰ ਇੱਕ ਦਾ ਆਪਣੇ ਧਰਮ ਨਾਲ ਕੁਨੈਕਸ਼ਨ ਹੈ। ਹਰ ਇੱਕ ਦੀ ਰਸਮ ਰਿਵਾਜ ਵੱਖ ਹੈ। ਭਾਰਤ ਅਮਰਪੁਰੀ ਸੀ, ਭਾਰਤ ਹੁਣ ਮ੍ਰਿਤੂਲੋਕ ਹੈ। ਤੁਸੀਂ ਆਦਿ – ਸਨਾਤਨ ਦੇਵੀ – ਦੇਵਤਾ ਧਰਮ ਵਾਲੇ ਸੀ। ਪਰ ਹੁਣ ਪਤਿਤ ਹੋਣ ਦੇ ਕਾਰਨ ਤੁਸੀਂ ਆਪਣੇ ਨੂੰ ਦੇਵਤਾ ਕਹਾ ਨਹੀਂ ਸਕਦੇ। ਇਹ ਤੁਹਾਨੂੰ ਭੁੱਲ ਗਿਆ ਹੈ ਕਿ ਅਸੀਂ ਸੋ ਦੇਵਤਾ ਸੀ। ਜਿਵੇੰ ਕਹਿੰਦੇ ਹਨ ਕ੍ਰਾਇਸਟ ਨੇ ਸਾਡਾ ਧਰਮ ਸਥਾਪਨ ਕੀਤਾ ਤਾਂ ਸਾਡੇ ਕ੍ਰਿਸ਼ਚਨ ਚਲੇ ਆਏ ਹਨ। ਇਵੇਂ ਨਹੀਂ ਕਿ ਯੂਰੋਪੀਅਣ ਧਰਮ ਦੇ ਹਨ। ਉਵੇਂ ਤੁਸੀਂ ਹਿੰਦੋਸਤਾਨ ਦੇ ਰਹਿਣ ਵਾਲੇ ਅਤੇ ਭਾਰਤ ਵਿੱਚ ਰਹਿਣ ਵਾਲੇ ਦੇਵੀ – ਦੇਵਤਾ ਧਰਮ ਦੇ ਹੋ। ਪਰੰਤੂ ਆਪਣੇ ਨੂੰ ਦੇਵਤਾ ਕਹਿਲਾ ਨਹੀਂ ਸਕਦੇ। ਸਮਝਦੇ ਹਨ ਅਸੀਂ ਤਾਂ ਨੀਚ, ਕੰਗਾਲ, ਵਿਕਾਰੀ ਹਾਂ। ਭਗਤੀਮਾਰਗ ਵਿੱਚ ਮਨੁੱਖ ਦੁਖੀ ਹੁੰਦੇ ਹਨ ਤਾਂ ਬਾਪ ਨੂੰ ਹੀ ਪੁਕਾਰਦੇ ਹਨ। ਇਹ ਸਿਰ੍ਫ ਤੁਸੀਂ ਬ੍ਰਾਹਮਣ ਬੱਚੇ ਹੀ ਜਾਣਦੇ ਹੋ ਕਿ ਜਿਸ ਬਾਪ ਨੂੰ ਪੁਕਾਰਦੇ ਆਏ ਹੋ ਉਹ ਸਾਨੂੰ ਬੇਹੱਦ ਦਾ ਵਰਸਾ ਦੇਣ ਦੇ ਲਈ ਅਮਰਕਥਾ ਸੁਣਾ ਰਹੇ ਹਨ। ਅਸੀਂ ਅਮਰਪੁਰੀ ਦੇ ਮਾਲਿਕ ਬਣਨ ਵਾਲੇ ਹਾਂ, ਅਮਰਪੁਰੀ ਨੂੰ ਸਵਰਗ ਕਿਹਾ ਜਾਂਦਾ ਹੈ। ਤੁਸੀਂ ਕਹੋਗੇ ਅਸੀਂ ਸਵਰਗਵਾਸੀ ਬਣਨ ਦੇ ਲਈ ਪੁਰਸ਼ਾਰਥ ਕਰ ਰਹੇ ਹਾਂ। ਕਲਯੁਗ ਵਿੱਚ ਮਨੁੱਖ ਮਰਦੇ ਹਨ ਤਾਂ ਕਹਿੰਦੇ ਹਨ ਸਵਰਗਵਾਸੀ ਹੋਇਆ। ਹੁਣ ਉਸਨੇ ਕੋਈ ਸਵਰਗ ਵਿੱਚ ਜਾਣ ਦੇ ਲਈ ਪੁਰਸ਼ਾਰਥ ਥੋੜ੍ਹੀ ਨਾ ਕੀਤਾ? ਤੁਸੀਂ ਤਾਂ ਪੁਰਾਸ਼ਰਥ ਕਰ ਰਹੇ ਹੋ ਅਮਰਪੁਰੀ ਬੈਕੁੰਠ ਵਿੱਚ ਜਾਣ ਦੇ ਲਈ। ਪੁਰਸ਼ਾਰਥ ਕਰਵਾਉਣ ਵਾਲਾ ਕੌਣ? ਅਮਰ ਬਾਬਾ, ਜਿਸਨੂੰ ਅਮਰਨਾਥ ਵੀ ਕਿਹਾ ਜਾਂਦਾ ਹੈ। ਇਸ ਯਗ ਨੂੰ ਪਾਠਸ਼ਾਲਾ ਵੀ ਕਿਹਾ ਜਾਂਦਾ ਹੈ। ਦੂਸਰੀ ਕਿਸੇ ਪਾਠਸ਼ਾਲਾ ਨੂੰ ਯਗ ਨਹੀਂ ਕਿਹਾ ਜਾਂਦਾ। ਯਗ ਵੱਖ ਰਚੇ ਜਾਂਦੇ ਹਨ, ਜਿਸ ਵਿੱਚ ਬ੍ਰਾਹਮਣ ਲੋਕੀ ਬੈਠਕੇ ਮੰਤਰ ਪੜ੍ਹਦੇ ਹਨ। ਬਾਪ ਕਹਿੰਦੇ ਹਨ ਇਹ ਤੁਹਾਡਾ ਕਾਲਜ ਵੀ ਹੈ, ਯਗ ਵੀ ਹੈ, ਦੋਵੇਂ ਇਕੱਠੇ ਹਨ। ਤੁਸੀਂ ਜਾਣਦੇ ਹੋ ਇਸ ਗਿਆਨ ਯਗ ਤੋਂ ਵਿਨਾਸ਼ ਜਵਾਲਾ ਪ੍ਰਜਵਲਿਤ ਹੋਈ ਹੈ, ਇਸ ਵਿੱਚ ਸਾਰੀ ਦੁਨੀਆਂ ਸਵਾਹਾ ਹੋ ਜਾਣੀ ਹੈ। ਫਿਰ ਨਵੀਂ ਦੁਨੀਆਂ ਬਣਨੀ ਹੈ, ਇਸ ਦਾ ਨਾਮ ਹੀ ਹੈ ਮਹਾਭਾਰੀ ਮਹਾਭਾਰਤ ਲੜ੍ਹਾਈ। ਇਹੋ ਜਿਹੀ ਲੜ੍ਹਾਈ ਕੋਈ ਹੁੰਦੀ ਨਹੀਂ। ਕਹਿੰਦੇ ਹਨ ਯੁੱਧ ਵਿੱਚ ਮੂਸਲਾਂ ਨਾਲ ਲੜ੍ਹਾਈ ਹੋਈ। ਤੁਹਾਡੇ ਨਾਲ ਲੜ੍ਹਾਈ ਤਾਂ ਹੈ ਨਹੀਂ। ਇਸਨੂੰ ਮਹਾਭਾਰਤ ਲੜ੍ਹਾਈ ਕਿਉਂ ਕਹਿੰਦੇ ਹਨ? ਭਾਰਤ ਵਿੱਚ ਤੇ ਇੱਕ ਹੀ ਧਰਮ ਹੁੰਦਾ ਹੈ ਨਾ। ਮੌਤ ਤਾਂ ਬਾਹਰ ਹੈ। ਇੱਥੇ ਲੜ੍ਹਾਈ ਦੀ ਤੇ ਗੱਲ ਨਹੀਂ ਹੈ। ਬਾਪ ਸਮਝਾਉਂਦੇ ਹਨ – ਤੁਹਾਡੇ ਲਈ ਨਵੀਂ ਦੁਨੀਆਂ ਚਾਹੀਦੀ ਹੈ ਤਾਂ ਜਰੂਰ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਵੇਗਾ।

ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਵਿਰਾਟ ਰੂਪ ਦਾ ਵੀ ਸਾਰਾ ਗਿਆਨ ਹੈ। ਇਹ ਵੀ ਸਮਝਦੇ ਹੋ ਜੋ ਕਲਪ ਪਹਿਲਾਂ ਆਏ ਸਨ ਉਹ ਹੀ ਆਉਣਗੇ ਦੇਵਤਾ ਬਣਨ ਦੇ ਲਈ। ਬੁੱਧੀ ਦਾ ਕੰਮ ਹੈ। ਅਸੀਂ ਹੁਣ ਜਿੰਨੇ ਬ੍ਰਾਹਮਣ ਬਣੇ ਹਾਂ, ਹੁਣ ਫਿਰ ਦੇਵਤਾ ਬਣਾਂਗੇ। ਪ੍ਰਜਾਪਿਤਾ ਬ੍ਰਹਮਾ ਵੀ ਗਾਇਆ ਹੋਇਆ ਹੈ। ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਮਨੁੱਖ ਸ੍ਰਿਸ਼ਟੀ ਰਚਦੇ ਹਨ ਇਸਲਈ ਬ੍ਰਹਮਾ ਨੂੰ ਪ੍ਰਜਾਪਿਤਾ ਕਹਿੰਦੇ ਹਨ। ਪ੍ਰੰਤੂ ਕਿਵੇਂ, ਕਦੋਂ ਰਚਦੇ ਹਨ? ਇਹ ਕੋਈ ਨਹੀਂ ਜਾਣਦੇ। ਕੀ ਸ਼ੁਰੂ ਵਿੱਚ ਮਨੁੱਖ ਨਹੀਂ ਹਨ ਜਿੰਨ੍ਹਾਂ ਨੂੰ ਰਚਦੇ ਹਨ? ਬੁਲਾਉਂਦੇ ਹੀ ਹਨ ਪਤਿਤ – ਪਾਵਨ ਆਓ। ਤਾਂ ਜਦੋਂ ਮਨੁੱਖ ਪਤਿਤ ਹੁੰਦੇ ਹਨ ਤਾਂ ਤੇ ਬਾਪ ਆਉਂਦੇ ਹਨ। ਦੁਨੀਆਂ ਨੂੰ ਬਦਲਣਾ ਹੈ। ਤੁਹਾਨੂੰ ਬਾਪ ਨਵੀਂ ਦੁਨੀਆਂ ਦੇ ਲਾਇਕ ਬਨਾਉਂਦੇ ਹਨ। ਹੁਣ ਸਾਰੇ ਤਮੋਪ੍ਰਧਾਨ ਦੁਨੀਆਂ ਵਿੱਚ ਹੋ ਫਿਰ ਸਤੋਪ੍ਰਧਾਨ ਬਣਨਾ ਹੈ। ਬਾਪ ਨੇ ਸਮਝਾਇਆ ਹੈ – ਹਰ ਇੱਕ ਮਨੁੱਖ ਮਾਤਰ ਨੂੰ, ਹਰ ਚੀਜ ਨੂੰ ਸਤੋ – ਰਜੋ – ਤਮੋ ਵਿੱਚ ਆਉਣਾ ਹੁੰਦਾ ਹੈ। ਦੁਨੀਆਂ ਨਵੀਂ ਤੋਂ ਪੁਰਾਣੀ ਜਰੂਰ ਹੁੰਦੀ ਹੈ। ਕੱਪੜਾ ਵੀ ਨਵਾਂ ਪਾਉਂਦੇ ਹਨ ਫਿਰ ਪੁਰਾਣਾ ਹੁੰਦਾ ਹੈ। ਤੁਹਾਨੂੰ ਗਿਆਨ ਮਿਲਿਆ ਹੈ, ਸੱਚੀ ਸੱਤ – ਨਰਾਇਣ ਦੀ ਕਥਾ ਹੁਣ ਤੁਸੀਂ ਸੁਣ ਰਹੇ ਹੋ। ਗੀਤਾ ਹੈ ਸ੍ਰਵ ਸ਼ਾਸਤਰਮਈ ਸ਼੍ਰੋਮਣੀ। ਬਾਕੀ ਹਨ ਉਸਦੇ ਬਾਲ ਬੱਚੇ। ਜਿਵੇੰ ਬ੍ਰਹਮਾ ਦੀ ਵੰਸ਼ਾਵਲੀ, ਉਵੇਂ ਗੀਤਾ ਹੈ ਮੁੱਖ। ਉੱਚ ਤੋੰ ਉੱਚ ਮਾਂ – ਬਾਪ, ਬਾਕੀ ਹਨ ਬੱਚੇ। ਹੁਣ ਮਾਂ ਬਾਪ ਤੋਂ ਵਰਸਾ ਮਿਲ ਸਕਦਾ ਹੈ। ਬਾਕੀ ਕਿੰਨੇਂ ਵੀ ਸ਼ਾਸਤਰ ਪੜ੍ਹਨ, ਕੁਝ ਵੀ ਕਰਨ, ਵਰਸਾ ਮਿਲ ਨਹੀਂ ਸਕਦਾ। ਕਰਕੇ ਜੋ ਸ਼ਾਸ਼ਤਰ ਪੜ੍ਹਦੇ ਹਨ, ਉਨ੍ਹਾਂ ਦੀ ਬਹੁਤ ਕਮਾਈ ਹੁੰਦੀ ਹੈ। ਉਹ ਤਾਂ ਹੋ ਗਿਆ ਅਲਪਕਾਲ ਦੇ ਲਈ। ਇੱਥੇ ਤੁਸੀਂ ਬੱਚੇ ਸੁਣਦੇ ਹੋ ਤਾਂ ਕਿੰਨੀ ਕਮਾਈ ਕਰਦੇ ਹੋ – 21 ਜਨਮ ਦੇ ਲਈ, ਵਿਚਾਰ ਕਰੋ। ਉਹ ਇੱਕ ਸੁਣਾਉਣਗੇ, ਸਭ ਉਨ੍ਹਾਂਨੂੰ ਪੈਸੇ ਦੇਣਗੇ। ਇੱਥੇ ਬਾਪ ਤੁਸੀਂ ਬੱਚਿਆਂ ਨੂੰ ਸੁਣਾਉਂਦੇ ਹਨ – ਤੁਸੀਂ 21 ਜਨਮ ਦੇ ਲਈ ਕਿੰਨੇਂ ਸ਼ਾਹੂਕਾਰ ਬਣਦੇ ਹੋ। ਉੱਥੇ ਸੁਣਾਉਣ ਵਾਲੇ ਦੀ ਜੇਬ ਭਰਦੀ ਹੈ। ਭਗਤੀ ਆਦਿ ਕਰਨਾ ਪ੍ਰਵ੍ਰਿਤੀ ਮਾਰਗ ਵਾਲਿਆਂ ਦਾ ਕੰਮ ਹੈ। ਤੁਸੀਂ ਹੋ ਪ੍ਰਵ੍ਰਿਤੀ ਮਾਰਗ ਵਾਲੇ। ਤੁਸੀਂ ਜਾਣਦੇ ਹੋ – ਸਵਰਗ ਲੋਕ ਵਿੱਚ ਅਸੀਂ ਪੁਜੀਏ ਸੀ। ਨਹੀਂ ਤਾਂ 84 ਜਨਮਾਂ ਦਾ ਹਿਸਾਬ ਕਿਥੋਂ ਆਵੇ? ਇਹ ਹੈ ਰੂਹਾਨੀ ਗਿਆਨ, ਜੋ ਸੁਪ੍ਰੀਮ ਰੂਹ ਗਿਆਨ ਸਾਗਰ ਤੋਂ ਮਿਲਦਾ ਹੈ। ਪਤਿਤ – ਪਾਵਨ ਬਾਪ ਹੀ ਸਭ ਦੇ ਸਦਗਤੀ ਦਾਤਾ ਹਨ। ਅਸੀਂ ਬੱਚਿਆਂ ਨੂੰ ਅਮਰਕਥਾ ਸੁਣਾ ਰਹੇ ਹਨ। ਜਨਮ – ਜਨਮਾਂਤਰ ਝੂਠੀ ਕਥਾ ਸੁਣਦੇ ਆਏ ਹੋ। ਹੁਣ ਸੱਚੀ ਕਥਾ ਸੁਣਕੇ ਤੁਸੀਂ 16 ਕਲਾਂ ਸੰਪੂਰਨ ਬਣਦੇ ਹੋ। ਚੰਦ੍ਰਮਾ ਨੂੰ 16 ਕਲਾ ਸੰਪੂਰਨ ਕਿਹਾ ਜਾਂਦਾ ਹੈ। ਸੂਰਜ਼ ਦੇ ਲਈ ਨਹੀਂ ਕਹਿੰਦੇ ਹਨ।

ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਭਵਿੱਖ ਵਿੱਚ ਸ੍ਰਵਗੁਣ ਸੰਪੰਨ, 16 ਕਲਾ ਸੰਪੂਰਨ ਬਣਾਂਗੇ। ਫਿਰ ਅਧਾਕਲਪ ਦੇ ਬਾਦ ਉਨ੍ਹਾਂ ਵਿੱਚ ਖਾਦ ਪੈ ਜਾਂਦੀ ਹੈ। ਹੁਣ ਤੁਸੀਂ ਸਮਝਦੇ ਹੋ ਅਸੀਂ ਫਿਰ ਤੋਂ ਸਰਵਗੁਣ ਸੰਪੰਨ, 16 ਕਲਾ ਸੰਪੂਰਨ… ਸੋ ਦੇਵਤਾ ਫਿਰ ਤੋਂ ਬਣ ਰਹੇ ਹਾਂ। ਅਸੀਂ ਆਤਮਾਵਾਂ ਪਹਿਲੇ ਆਪਣੇ ਘਰ ਜਾਵਾਂਗੇ ਫਿਰ ਅਸੀਂ ਸ਼ਰੀਰ ਧਾਰਨ ਕਰ ਸੋ ਦੇਵਤਾ ਬਣਾਂਗੇ ਫਿਰ ਚੰਦ੍ਰਵੰਸ਼ੀ ਘਰਾਣੇ ਵਿੱਚ ਆਵਾਂਗੇ। 84 ਜਨਮਾਂ ਦਾ ਹਿਸਾਬ – ਕਿਤਾਬ ਚਾਹੀਦਾ ਹੈ। ਕਿਸ ਯੁਗ ਵਿੱਚ, ਕਿਸ ਵਰ੍ਹੇ ਵਿੱਚ ਕਿੰਨੇ ਜਨਮ ਹੋਏ, ਬਾਪ ਨੇ 84 ਜਨਮਾਂ ਦੀ ਸੱਚੀ – ਸੱਚੀ ਕਥਾ ਹੁਣ ਸੁਣਾਈ ਹੈ। ਤੁਸੀਂ ਬੱਚਿਆਂ ਨੂੰ ਕਹਿਣਗੇ ਤੁਸੀਂ ਭਾਰਤਵਾਸੀ 84 ਜਨਮ ਲੈਂਦੇ ਹੋ। ਆਪਣੇ ਨੂੰ ਇੱਕ ਤਾਂ ਬ੍ਰਾਹਮਣ ਸਮਝਣਾ ਪਵੇ। ਮਮਾ ਬਾਬਾ ਕਹਿੰਦੇ ਹੋ ਨਾ। ਵਰਸਾ ਸ਼ਿਵਬਾਬਾ ਤੋਂ ਲੈਂਦੇ ਹੋ, ਬ੍ਰਹਮਾ ਬਾਬਾ ਦਵਾਰਾ। ਬ੍ਰਹਮਾ ਵੀ ਉਨ੍ਹਾਂ ਦਾ ਹੋ ਗਿਆ ਹੈ। ਬ੍ਰਹਮਾ ਤੋਂ ਵਰਸਾ ਮਿਲ ਨਾ ਸਕੇ। ਇਹ ਵੀ ਭਰਾ ਹੋ ਗਿਆ। ਇਹ ਸ਼ਰੀਰਧਾਰੀ ਹੈ ਨਾ। ਤੁਸੀਂ ਸਭ ਬੱਚੇ ਵਰਸਾ ਉਨ੍ਹਾਂ ਤੋਂ ਲੈਂਦੇ ਹੋ। ਇਨ੍ਹਾਂ (ਬ੍ਰਹਮਾ) ਤੋਂ ਨਹੀਂ। ਜਿਸ ਤੋਂ ਵਰਸਾ ਨਹੀਂ ਪਾਉਣਾ ਹੈ, ਉਨ੍ਹਾਂਨੂੰ ਯਾਦ ਨਹੀਂ ਕਰਨਾ ਹੈ। ਇੱਕ ਸ਼ਿਵਬਾਬਾ ਨੂੰ ਹੀ ਯਾਦ ਕਰਨਾ ਹੈ। ਉਨ੍ਹਾਂ ਨੂੰ ਹੀ ਕਹਿੰਦੇ ਹਨ ਤੁਸੀਂ ਮਾਤ – ਪਿਤਾ ਅਸੀਂ ਬਾਲਕ ਤੇਰੇ। ਤੁਸੀਂ ਇਨ੍ਹਾਂ ਦੇ ਕੋਲ ਆਉਂਦੇ ਹੋ ਤਾਂ ਬੁੱਧੀ ਵਿੱਚ ਰਹਿੰਦਾ ਹੈ, ਅਸੀਂ ਸ਼ਿਵਬਾਬਾ ਦੇ ਕੋਲ ਜਾਂਦੇ ਹਾਂ। ਯਾਦ ਸ਼ਿਵਬਾਬਾ ਨੂੰ ਹੀ ਕਰਨਾ ਹੈ। ਆਤਮਾ ਬਿੰਦੀ ਹੈ, ਉਸ ਵਿੱਚ 84 ਜਨਮਾਂ ਦਾ ਪਾਰ੍ਟ ਨੂੰਧਿਆ ਹੋਇਆ ਹੈ। ਆਤਮਾ ਭ੍ਰਿਕੁਟੀ ਦੇ ਵਿੱਚ ਰਹਿੰਦੀ ਹੈ। ਉਡਦੀ ਵੀ ਸੇਕੇਂਡ ਵਿੱਚ ਹੈ, ਮੈਂ ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦਾ ਹਾਂ। ਭ੍ਰਿਕੁਟੀ ਦੇ ਵਿੱਚ ਜਾ ਵਿਰਾਜਮਾਨ ਹੁੰਦਾ ਹਾਂ। ਬੁੱਧੀ ਵਿੱਚ ਸਮਝ ਹੈ – ਸਾਡੀ ਆਤਮਾ ਇਵੇਂ ਹੈ। ਸਤਿਯੁਗ ਵਿੱਚ ਤਾਂ ਕੋਈ ਇਵੇਂ ਚੀਜ਼ ਵੇਖਣ ਦੀ ਆਸ਼ਾ ਨਹੀਂ ਰਹਿੰਦੀ। ਆਤਮਾ ਨੂੰ ਵੇਖ ਸਕਦੇ ਹਾਂ, ਦਿਵਯ ਦ੍ਰਿਸ਼ਟੀ ਨਾਲ। ਕੋਈ ਇਨ੍ਹਾਂ ਅੱਖਾਂ ਨਾਲ ਵੇਖਣ ਦੀ ਗੱਲ ਨਹੀਂ ਹੈ। ਭਗਤੀ ਮਾਰਗ ਵਿੱਚ ਹੀ ਸਾਕਸ਼ਾਤਕਰ ਕਰਦੇ ਹਨ। ਜਿਵੇਂ ਰਾਮਕ੍ਰਿਸ਼ਨ ਦਾ ਸ਼ਿਸ਼ੇ ਵਿਵੇਕਾਨੰਦ ਸੀ, ਉਸ ਨੇ ਦੱਸਿਆ ਹੈ ਮੈਂ ਸਾਹਮਣੇ ਬੈਠਾ ਸੀ ਤਾਂ ਉਨ੍ਹਾਂ ਦੀ ਆਤਮਾ ਨਿਕਲ ਮੇਰੇ ਵਿੱਚ ਪ੍ਰਵੇਸ਼ ਹੋ ਗਈ ਸੀ। ਇਵੇਂ ਕੋਈ ਹੁੰਦਾ ਨਹੀਂ ਹੈ। ਆਤਮਾ ਕਿਵੇਂ ਇੱਕ ਸ਼ਰੀਰ ਛੱਡ ਦੂਜੇ ਵਿੱਚ ਪ੍ਰਵੇਸ਼ ਕਰਦੀ ਹੈ, ਇਹ ਸਭ ਗੱਲਾਂ ਤੁਸੀਂ ਬੱਚਿਆਂ ਨੂੰ ਸਮਝਾਈਆਂ ਜਾਂਦੀਆਂ ਹਨ। ਹੁਣ ਤੁਸੀਂ ਸਮਝਦੇ ਹੋ ਅਸੀਂ ਅਮਰਲੋਕ ਵਿੱਚ ਜਾਣ ਦੇ ਲਈ ਪੁਰਸ਼ਾਰਥ ਕਰ ਰਹੇ ਹਾਂ, ਅਮਰਲੋਕ ਵਿੱਚ ਅਸੀਂ ਜਨਮ ਲਵਾਂਗੇ। ਉੱਥੇ ਅਸੀਂ ਗਰਭ ਮਹਿਲ ਵਿੱਚ ਹੋਵਾਂਗੇ। ਇੱਥੇ ਤਾਂ ਗਰਭ ਜੇਲ ਵਿੱਚ ਬਹੁਤ ਤ੍ਰਾਹਿ – ਤ੍ਰਾਹਿ ਕਰਦੇ ਹਨ। ਹੁਣ ਅੱਧਾਕਲਪ ਦੇ ਲਈ ਬਾਬਾ ਤੁਹਾਨੂੰ ਸਭ ਦੁੱਖਾਂ ਤੋਂ ਛੁਡਾਉਂਦੇ ਹਨ। ਤਾਂ ਕਿੰਨਾ ਪਿਆਰ ਨਾਲ ਅਜਿਹੇ ਬਾਪ ਨੂੰ ਯਾਦ ਕਰਨਾ ਚਾਹੀਦਾ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਖੁਦ ਨੂੰ ਰੂਹ ਸਮਝ, ਰੂਹਾਨੀ ਬਾਪ ਤੋਂ ਪੜ੍ਹਕੇ ਪੂਰਾ ਵਰਸਾ ਲੈਣਾ ਹੈ। ਸੱਚਖੰਡ ਦਾ ਮਾਲਿਕ ਬਣਨ ਦੇ ਲਈ ਸੱਚੀ ਕਥਾ ਸੁਣਨੀ ਅਤੇ ਸੁਣਾਉਣੀ ਹੈ।

2. ਜਿਸ ਬਾਪ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ, ਉਸ ਨੂੰ ਹੀ ਯਾਦ ਕਰਨਾ ਹੈ। ਕਿਸੀ ਦੇਹਧਾਰੀ ਨੂੰ ਨਹੀਂ। ਇਸ ਪੁਰਾਣੀ ਦੁਨੀਆਂ ਨੂੰ ਅੱਗ ਲਗਨੀ ਹੈ ਇਸਲਈ ਇਸ ਨੂੰ ਵੇਖਦੇ ਵੀ ਨਹੀਂ ਵੇਖਣਾ ਹੈ।

ਵਰਦਾਨ:-

ਜੋ ਬੱਚੇ ਲੋਹੇ ਦੀ ਜ਼ੰਜੀਰਾਂ ਅਤੇ ਮਹੀਨ ਧਾਗਿਆਂ ਦੇ ਬੰਧਨ ਨੂੰ ਤੋੜ ਬੰਧਨਮੁਕਤ ਸਥਿਤੀ ਵਿੱਚ ਰਹਿੰਦੇ ਹਨ ਉਹ ਕਲਯੁਗੀ ਸਥੂਲ ਵਸਤੂਆਂ ਦੀ ਰਸਨਾ ਅਤੇ ਮਨ ਦੇ ਲਗਾਵ ਤੋਂ ਮੁਕਤ ਹੋ ਜਾਂਦੇ ਹਨ। ਉਨ੍ਹਾਂ ਨੂੰ ਦੇਹ ਅਭਿਮਾਨ ਅਤੇ ਦੇਹ ਦੇ ਪੁਰਾਣੀ ਦੁਨੀਆਂ ਦੀ ਕੋਈ ਵੀ ਚੀਜ਼ ਜਰਾ ਵੀ ਆਕਰਸ਼ਿਤ ਨਹੀਂ ਕਰਦੀ। ਜੱਦ ਕੋਈ ਵੀ ਇੰਦਰੀਆਂ ਦੇ ਰਸ ਮਤਲਬ ਵਿਨਾਸ਼ੀ ਰਸ ਦੇ ਵੱਲ ਆਕਰਸ਼ਣ ਨਾ ਹੋਵੇ ਤੱਦ ਅਲੌਕਿਕ ਅਤਿਇੰਦ੍ਰੀਏ ਸੁੱਖ ਅਤੇ ਮਨਰਸ ਸਥਿਤੀ ਦਾ ਅਨੁਭਵ ਹੁੰਦਾ ਹੈ। ਇਸ ਦੇ ਲਈ ਨਿਰੰਤਰ ਮਨਮਨਾਭਵ ਦੀ ਸਥਿਤੀ ਚਾਹੀਦੀ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top