09 November 2021 PUNJABI Murli Today | Brahma Kumaris

09 November 2021 PUNJABI Murli Today | Brahma Kumaris

Read and Listen today’s Gyan Murli in Punjabi 

8 November 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸਵੀਟ ਫਾਦਰ ਅਤੇ ਸਵੀਟ ਰਾਜਧਾਨੀ ਨੂੰ ਯਾਦ ਕਰੋ ਤਾਂ ਬਹੁਤ - ਬਹੁਤ ਸਵੀਟ ਬਣ ਜਾਵੋਗੇ"

ਪ੍ਰਸ਼ਨ: -

ਤੁਸੀਂ ਬੱਚੇ ਕਿਹੜਾ ਪੁਰਸ਼ਾਰਥ ਕਰ ਮਨੁੱਖ ਤੋਂ ਦੇਵਤਾ ਬਣਦੇ ਹੋ?

ਉੱਤਰ:-

ਤੁਸੀਂ ਹੁਣ ਗਿਆਨ ਮਾਨਸਰੋਵਰ ਵਿੱਚ ਡੁਬਕੀ ਮਾਰ ਗਿਆਨ ਪਰੀ ਬਣਦੇ ਹੋ, ਗਿਆਨ ਸਨਾਨ ਨਾਲ ਤੁਹਾਡੀ ਸੀਰਤ ਬਦਲਦੀ ਜਾਂਦੀ ਹੈ ਜੋ ਵੀ ਅਵਗੁਣ ਹਨ, ਨਿਕਲਦੇ ਜਾਂਦੇ ਹਨ। ਬਾਪ ਅਤੇ ਵਿਸ਼ਨੂੰਪੂਰੀ ਨੂੰ ਯਾਦ ਕਰ ਤੁਸੀਂ ਪਾਵਨ ਦੇਵਤਾ ਬਣ ਜਾਂਦੇ ਹੋ। ਦੇਵਤਾਵਾਂ ਵਿੱਚ ਪਵਿੱਤਰਤਾ ਦੀ ਹੀ ਆਕਰਸ਼ਣ ਹੈ। ਇਸੇ ਕਾਰਨ ਮਨੁੱਖ ਦੇਵਤਾਵਾਂ ਦੇ ਮੰਦਿਰਾਂ ਵਿਚ ਦੂਰ – ਦੂਰ ਤੋਂ ਖਿੱਚੇ ਆਉਂਦੇ ਹਨ।

ਗੀਤ:-

ਹਮਾਰੇ ਤੀਰਥ ਨਿਆਰੇ ਹੈਂ..

ਓਮ ਸ਼ਾਂਤੀ। ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਇਹ ਗੀਤ ਸੁਣਿਆ। ਬੱਚੇ ਹੀ ਲੱਕੀ ਸਿਤਾਰੇ ਗਾਏ ਜਾਂਦੇ ਹਨ। ਗਿਆਨ ਸੂਰਜ, ਗਿਆਨ ਚੰਦਰਮਾ, ਗਿਆਨ ਲੱਕੀ ਸਿਤਾਰੇ। ਉਹ ਸੂਰਜ ਚੰਦਰਮਾ ਤਾ ਮੰਡਵੇ ਨੂੰ ਰੋਸ਼ਨੀ ਕਰਦੇ ਹਨ, ਇਸਲਈ ਤੁਹਾਡੀ ਮਹਿਮਾ ਗਾਈ ਹੋਈ ਹੈ। ਤੁਸੀਂ ਹੋ ਗਿਆਨ ਸਿਤਾਰੇ, ਉਨ੍ਹਾਂ ਨੂੰ ਗਿਆਨ ਸਿਤਾਰੇ ਨਹੀਂ ਕਿਹਾ ਜਾਂਦਾ ਹੈ। ਗਿਆਨ ਸੂਰਜ ਨਾਮ ਸੁਣਕੇ ਸਮਝਦੇ ਹਨ ਕਿ ਸ਼ਾਇਦ ਉਹ ਸੂਰਜ ਗਿਆਨ ਸਵਰੂਪ ਹੈ ਕਿਓਂਕਿ ਸਮਝਦੇ ਹਨ ਪੱਥਰ – ਭਿਤਰ ਵਿੱਚ ਭਗਵਾਨ ਹੈ ਤਾਂ ਸੂਰਜ ਨੂੰ ਬਹੁਤ ਮੰਨਦੇ ਹਨ। ਆਪਣੇ ਨੂੰ ਸੂਰਜਵੰਸ਼ੀ ਕਹਾਉਂਦੇ ਹਨ। ਸੂਰਜ ਦੀ ਪੂਜਾ ਕਰਦੇ ਹਨ, ਝੰਡਾ ਵੀ ਸੂਰਜ ਦਾ ਹੈ। ਤੁਹਾਡਾ ਹੈ ਤ੍ਰਿਮੂਰਤੀ ਦਾ ਝੰਡਾ। ਕਿੰਨਾ ਵੰਡਰਫੁੱਲ ਹੈ। ਇਸ ਵਿੱਚ ਲਿਖਿਆ ਹੋਇਆ ਵੀ ਹੈ ਸੱਤ ਮੇਵ ਜਯਤੇ। ਸੱਚਮੁੱਚ ਵਿਸ਼ਵ ਤੇ ਵਿਜੇ ਤਾਂ ਉਹ ਹੀ ਪ੍ਰਾਪਤ ਕਰਾਉਂਦੇ ਹਨ। ਤੁਸੀਂ ਹੋ ਸ਼ਿਵ ਸ਼ਕਤੀ ਪਾਂਡਵ ਸੈਨਾ। ਉਨ੍ਹਾਂ ਨੇ ਨਾਮ ਰੱਖ ਦਿੱਤਾ ਹੈ – ਤ੍ਰਿਮੂਰਤੀ ਮਾਰਗ, ਤ੍ਰਿਮੂਰਤੀ ਹਾਊਸ। ਇਨ੍ਹਾਂ ਦਾ ਅਰਥ ਵੀ ਬਾਪ ਸਮਝਾਉਂਦੇ ਹਨ ਕਿ ਇਨ੍ਹਾਂ ਤ੍ਰਿਮੂਰਤੀ ਤੋਂ ਮੈਂ ਕੀ ਕਰ੍ਤਵ੍ਯ ਕਰਾਉਂਦਾ ਹਾਂ। ਬ੍ਰਹਮਾ ਦਵਾਰਾ ਸਥਾਪਨਾ…। ਉਨ੍ਹਾਂ ਨੇ ਤ੍ਰਿਮੂਰਤੀ ਤੋਂ ਸ਼ਿਵ ਨੂੰ ਕੱਢ ਚਿੱਤਰ ਖੰਡਿਤ ਕਰ ਦਿੱਤਾ ਹੈ। ਹੁਣ ਤੁਸੀਂ ਜਾਣਦੇ ਹੋ ਇਸ ਤ੍ਰਿਮੂਰਤੀ ਦੇ ਚਿੱਤਰ ਵਿੱਚ ਕਿੰਨਾ ਰਾਜ਼ ਹੈ। ਸੱਤ ਸ਼ਿਵਬਾਬਾ ਬ੍ਰਹਮਾ ਦਵਾਰਾ ਰਜਾਈ ਦਿੰਦੇ ਹਨ। ਅਸੀਂ ਬੱਚੇ ਸ਼ਿਵ਼ਬਾਬਾ ਦਵਾਰਾ ਕਲਪ ਪਹਿਲੇ ਮਿਸਲ ਫਿਰ ਤੋਂ ਪਵਿੱਤਰਤਾ, ਸੁੱਖ – ਸ਼ਾਂਤੀ ਅਤੇ ਸੰਪਤੀ ਦਾ ਰਾਜ ਲੈ ਰਹੇ ਹਾਂ। ਪੜ੍ਹਾਈ ਹਮੇਸ਼ਾ ਬ੍ਰਹਮਚਰਿਆ ਵਿੱਚ ਹੀ ਪੜ੍ਹੀ ਜਾਂਦੀ ਹੈ। ਹੁਣ ਤਾਂ ਕੋਈ – ਕੋਈ ਵਿਆਹ ਦੇ ਬਾਦ ਵੀ ਕੋਰਸ ਉਠਾ ਲੈਂਦੇ ਹਨ ਕਿਓਂਕਿ ਆਮਦਨੀ ਜਿਆਦਾ ਹੋ ਜਾਂਦੀ ਹੈ। ਇੱਥੇ ਤੁਹਾਡੀ ਆਮਦਨੀ ਅਣਗਿਣਤ ਹੈ। ਬੱਚੇ ਜਾਣਦੇ ਹਨ ਕਿ ਸ਼ਿਵਬਾਬਾ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਣ ਆਇਆ ਹੈ। ਸ਼੍ਰੀਮਤ ਸ਼੍ਰੇਸ਼ਠ ਗਾਈ ਹੋਈ ਹੈ। ਬਾਬਾ ਦਾ ਬੱਚਾ ਬਣਿਆ ਤਾਂ ਜਰੂਰ ਬਾਪ ਦੀ ਮੱਤ ਤੇ ਚੱਲੇਗਾ। ਭਰਾ – ਭਰਾ ਦੀ ਮੱਤ ਤੇ ਨਹੀਂ। ਉਹ ਤਾਂ ਅਨੇਕ ਜਨਮ ਚੱਲੇ, ਉਨ੍ਹਾਂ ਤੋਂ ਕੁਝ ਫਾਇਦਾ ਨਹੀਂ ਹੋਇਆ। ਹੁਣ ਬਾਬਾ ਦੀ ਮੱਤ ਤੇ ਚਲਣਾ ਹੈ। ਸਾਧੂ – ਸੰਤ ਆਦਿ ਸਭ ਭਰਾ – ਭਰਾ ਹਨ। ਹੁਣ ਬਾਪ ਆਇਆ ਹੈ ਉੱਚੀ ਮੱਤ ਦੇਣ। ਨੇਚਰ – ਕੇਅਰ ਦੀਆਂ ਵੀ ਬਹੁਤ ਦਵਾਈਆਂ ਕਰਦੇ ਹਨ। ਉਹ ਹੈ ਸਭ ਅਲਪਕਾਲ ਦੇ ਲਈ। ਇਹ ਹੈ 21 ਜਨਮਾਂ ਦੇ ਲਈ ਨੇਚਰ – ਕਿਓਰ। ਉਹ ਕਹਿਣਗੇ ਠੰਡੇ ਪਾਣੀ ਵਿੱਚ ਸਨਾਨ ਕਰੋ। ਇਹ ਕਰੋ, ਖਾਨ – ਪਾਣ ਦੀ ਪਰਹੇਜ ਕਰੋ। ਇੱਥੇ ਉਹ ਖਾਨ – ਪਾਨ ਦੀ ਗੱਲ ਨਹੀਂ। ਇੱਥੇ ਤਾਂ ਸਵੀਟ ਫਾਦਰ ਬੱਚਿਆਂ ਨੂੰ ਕਹਿੰਦੇ ਹਨ ਹੁਣ ਮੈਨੂੰ ਯਾਦ ਕਰੋ ਤਾਂ ਤੁਸੀਂ ਬਹੁਤ ਸਵੀਟ ਬਣ ਜਾਵੋਗੇ। ਦੇਵਤਾ ਸਵੀਟ ਹਨ ਨਾ, ਉਨ੍ਹਾਂ ਵਿੱਚ ਕਿੰਨੀ ਆਕਰਸ਼ਣ ਰਹਿੰਦੀ ਹੈ। ਅੱਗੇ ਸ਼ਿਵ ਦੇ ਮੰਦਿਰ ਵੀ ਉੱਚੀ – ਉੱਚੀ ਪਹਾੜੀਆਂ ਤੇ ਬਣਦੇ ਸੀ। ਮਨੁੱਖ ਪੈਦਲ ਕਰ ਦੀਦਾਰ ਕਰਨ ਜਾਂਦੇ ਸੀ ਕਿਓਂਕਿ ਪਿਓਰਿਟੀ ਖਿੱਚਦੀ ਸੀ। ਦੇਵਤੇ ਜਦ ਪਵਿੱਤਰ ਸਨ ਤਾਂ ਵਿਸ਼ਵ ਤੇ ਰਾਜ ਕਰਦੇ ਸੀ। ਹੁਣ ਉਨ੍ਹਾਂ ਦੇ ਚਿੱਤਰਾਂ ਦੇ ਅੱਗੇ ਜਾਕੇ ਵੰਦਨਾ ਨਮਨ ਕਰਦੇ ਹਨ। ਹੁਣ ਉਸ ਸਵੀਟ ਫਾਦਰ ਨੂੰ ਯਾਦ ਤਾਂ ਸਭ ਕਰਦੇ ਹਨ। ਉਨ੍ਹਾਂ ਨੂੰ ਆਉਣਾ ਵੀ ਇੱਥੇ ਹੀ ਹੈ। ਜਰੂਰ ਉਨ੍ਹਾਂ ਤੋਂ ਬੈਕੁੰਠ ਦੇ ਸੁੱਖ ਘਨੇਰੇ ਮਿਲਦੇ ਹਨ ਤਾਂ ਹੀ ਤੇ ਉਨ੍ਹਾਂ ਨੂੰ ਯਾਦ ਕਰਦੇ ਹਨ। ਜਦੋਂ ਰਾਵਣ ਰਾਜ ਦਾ ਅੰਤ ਹੋਵੇਗਾ ਤਾਂ ਤੇ ਬਾਪ ਆਕੇ ਸ੍ਵਰਗ ਦੀ ਰਜਾਈ ਦੇਣਗੇ। ਬਾਬਾ ਆਉਂਦੇ ਵੀ ਭਾਰਤ ਵਿੱਚ ਹਨ। ਸ਼ਿਵ ਜਯੰਤੀ ਵੀ ਭਾਰਤ ਵਿੱਚ ਮਨਾਉਂਦੇ ਹਨ ਪਰ ਉਨ੍ਹਾਂ ਤੋਂ ਕੀ ਮਿਲਦਾ ਹੈ, ਕਿਸੇ ਨੂੰ ਪਤਾ ਨਹੀਂ। ਬਾਪ ਕਹਿੰਦੇ ਹਨ ਮੈਂ ਵੀ ਆਇਆ ਹਾਂ ਤੁਸੀਂ ਬੱਚਿਆਂ ਨੂੰ ਸਵੀਟ ਬਣਾਉਣ। ਤੁਸੀਂ ਕਿੰਨੇ ਛੀ – ਛੀ ਬਣ ਗਏ ਸੀ। ਬਾਬਾ ਨਾਲੇਜਫੁਲ ਹੈ, ਹੁਣ ਤੁਹਾਨੂੰ ਸਭ ਨਾਲੇਜ ਮਿਲ ਰਹੀ ਹੈ। ਬੀਜ ਨੂੰ ਹੀ ਸਾਰੀ ਨਾਲੇਜ ਹੋਵੇਗੀ ਨਾ। ਉਹ ਹੈ ਬੀਜ, ਸੱਤ ਹੈ, ਚੈਤੰਨ ਹੈ ਅਤੇ ਫਿਰ ਗਿਆਨ ਦਾ ਸਾਗਰ ਹੈ, ਸੱਤ ਬੋਲਦੇ ਹਨ। ਉਹ ਵੀ ਆਤਮਾ ਹੈ, ਪਰ ਪਰਮ ਹੈ। ਪਰਮ ਆਤਮਾ ਮਾਨਾ ਪਰਮਾਤਮਾ । ਉਹ ਹਮੇਸ਼ਾ ਪਰਮਧਾਮ ਵਿੱਚ ਰਹਿੰਦੇ ਹਨ, ਉੱਚ ਤੇ ਉੱਚ ਹੈ। ਬਹੁਤ ਕਹਿੰਦੇ ਹਨ ਨਾਮ – ਰੂਪ ਤੋਂ ਨਿਆਰਾ ਹੈ। ਪਰ ਨਾਮ – ਰੂਪ ਤੋਂ ਨਿਆਰੀ ਕੋਈ ਵੀ ਚੀਜ਼ ਹੁੰਦੀ ਨਹੀਂ ਹੈ। ਉਨ੍ਹਾਂ ਦਾ ਨਾਮ ਸ਼ਿਵ ਹੈ। ਸਾਰੇ ਉਨ੍ਹਾਂ ਦੀ ਪੂਜਾ ਕਰਦੇ ਹਨ, ਉਹ ਨਿਰਾਕਾਰ ਹੈ। ਹੁਣ ਆਇਆ ਹੋਇਆ ਹੈ। ਅੱਗੇ ਅਸੀਂ ਦੇਹ – ਅਭਿਮਾਨੀ ਸੀ। ਹੁਣ ਬਾਪ ਕਹਿੰਦੇ ਹਨ ਬੱਚੇ, ਆਤਮ – ਅਭਿਮਾਨੀ ਭਵ। ਗੀਤਾ ਵਿੱਚ ਵੀ ਹੈ ਮਨਮਨਾਭਵ। ਸਿਰਫ ਉਸ ਵਿੱਚ ਸ਼ਿਵ ਦੇ ਬਦਲੇ ਕ੍ਰਿਸ਼ਨ ਦਾ ਨਾਮ ਪਾਉਣ ਨਾਲ ਖੰਡਨ ਹੋ ਗਈ ਹੈ। ਫਿਰ ਵੀ ਕਿਤਾਬ ਪੜ੍ਹਨ ਨਾਲ ਥੋੜੀ ਰਜਾਈ ਮਿਲੇਗੀ। ਰਜਾਈ ਹੁੰਦੀ ਹੈ ਸਤਿਯੁਗ ਵਿੱਚ। ਜਰੂਰ ਬਾਪ ਸੰਗਮ ਤੇ ਆਏਗਾ। ਹੁਣ ਡਰਾਮਾ ਅਨੁਸਾਰ ਭਗਤੀ ਪੂਰੀ ਹੁੰਦੀ ਹੈ। ਭਗਤੀ ਤੇ ਹੈ ਗਿਆਨ। ਇਹ ਹੈ ਪੁਰਾਣੀ ਦੁਨੀਆਂ, ਸਤਿਯੁਗ ਹੈ ਨਵੀਂ ਦੁਨੀਆਂ। ਸਤਿਯੁਗ ਵਿੱਚ ਸੂਰਜਵੰਸ਼ੀ ਰਾਜ ਕਰਦੇ ਸੀ। ਇਹ ਹੈ ਰਾਜਯੋਗ। ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣਨ ਦਾ। ਸਤਿਯੁਗ ਵਿੱਚ ਇਨ੍ਹਾਂ ਦਾ ਰਾਜ ਸੀ। ਹੁਣ ਕਲਯੁਗ ਵਿੱਚ ਵੇਖੋ ਕੀ ਹੈ! ਹੁਣ ਤੁਸੀਂ ਸਤਿਯੁਗ ਵਿੱਚ ਜਾਣ ਦੇ ਲਈ ਫਿਰ ਪੜ੍ਹ ਰਹੇ ਹੋ। ਭਗਤੀ ਮਾਰਗ ਦੇ ਵੀ ਇੰਨੇ ਵੇਦ – ਸ਼ਾਸਤਰ ਆਦਿ ਹਨ ਉਨ੍ਹਾਂ ਨੂੰ ਛੱਡਣਾ ਪੈਂਦਾ ਹੈ। ਗਿਆਨ ਮਿਲ ਗਿਆ ਫਿਰ ਭਗਤੀ ਦੀ ਜਰੂਰਤ ਨਹੀਂ। ਗਿਆਨ ਨਾਲ਼ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ।

ਬਾਬਾ ਆਇਆ ਹੈ – ਭਗਤੀ ਦਾ ਫਲ ਦੇਣ। ਗਿਆਨ ਸੁਣਾ ਰਹੇ ਹਨ। ਹੁਣ ਸਾਨੂੰ ਪਤਿਤ ਤੋਂ ਪਾਵਨ ਵੀ ਜਰੂਰ ਬਣਨਾ ਹੀ ਹੈ ਕਿਓਂਕਿ ਪਤਿਤ ਤਾਂ ਵਾਪਿਸ ਜਾ ਨਹੀਂ ਸਕਦੇ। ਮੁਕਤੀਧਾਮ ਵਿੱਚ ਵੀ ਸਭ ਪਾਵਨ ਆਤਮਾਵਾਂ ਰਹਿੰਦੀਆਂ ਹਨ। ਸੁੱਖਧਾਮ ਵਿੱਚ ਵੀ ਸਭ ਪਵਿੱਤਰ ਰਹਿੰਦੀਆਂ ਹਨ। ਹੁਣ ਕਲਯੁਗ ਵਿੱਚ ਸਭ ਪਤਿਤ ਹਨ। ਹੁਣ ਉਨ੍ਹਾਂ ਨੂੰ ਪਾਵਨ ਕੌਣ ਬਣਾਏਗਾ? ਪਤਿਤ – ਪਾਵਨ ਹੈ ਇੱਕ ਬਾਪ। ਹੁਣ ਬਾਪ ਕਹਿੰਦੇ ਹਨ ਮੈਂ ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿੱਚ ਆਉਂਦਾ ਹਾਂ। ਸਭ ਤੋਂ ਜਿਆਦਾ ਨੰਬਰਵਨ ਭਗਤ ਇਹ ਦਾਦਾ ਸੀ। ਫਿਰ ਬ੍ਰਹਮਾ ਕਹੋ ਜਾਂ ਲਕਸ਼ਮੀ – ਨਾਰਾਇਣ ਦੀ ਆਤਮਾ ਕਹੋ। ਇਹ ਬੜੀ ਗੂੜੀ ਗੱਲ ਹੈ ਸਮਝਣ ਦੀ। ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਅਤੇ ਬ੍ਰਹਮਾ ਦੀ ਨਾਭੀ ਤੋਂ ਵਿਸ਼ਨੂੰ ਨਿਕਲਿਆ… ਵਿਸ਼ਨੂੰ 84 ਜਨਮਾਂ ਦੇ ਬਾਦ ਬ੍ਰਹਮਾ ਬਣਦੇ ਹਨ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਬਾਪ ਵੀ ਗੀਤਾ ਪਾਠੀ ਸੀ। ਜਦ ਗਿਆਨ ਆਇਆ, ਵੇਖਿਆ ਬਾਬਾ ਤਾਂ ਵਿਸ਼ਵ ਦੀ ਬਾਦਸ਼ਾਹੀ ਦਿੰਦੇ ਹਨ। ਵਿਸ਼ਨੂੰ ਦਾ ਵੀ ਸਾਕਸ਼ਾਤਕਾਰ ਹੋਇਆ ਫਿਰ ਫੱਟ ਤੋਂ ਗੀਤਾ ਆਦਿ ਛੁੱਟ ਗਈ। ਬਾਬਾ ਦੀ ਪ੍ਰਵੇਸ਼ਤਾ ਸੀ ਨਾ। ਫਿਰ ਕਦੀ ਹੱਥ ਵੀ ਨਹੀਂ ਲਗਾਇਆ। ਇੱਕ ਬਾਪ ਨੂੰ ਹੀ ਯਾਦ ਕਰਨ ਲੱਗਿਆ। ਇਹ ਕਹਿੰਦੇ ਮੈਂ ਵੀ ਉਸ ਬਾਪ ਤੋਂ ਸੁਣਨ ਲੱਗਾ। ਸ਼ਿਵਬਾਬਾ ਕਹਿੰਦੇ ਹਨ – ਅਸੀਂ ਜਦ ਬੱਚਿਆਂ ਨੂੰ ਸੁਣਾਉਂਦੇ ਸੀ ਤਾਂ ਇਹ ਵੀ ਸੁਣਦੇ ਸੀ। ਇਨ੍ਹਾਂ ਦੇ ਤਨ ਵਿੱਚ ਪ੍ਰਵੇਸ਼ ਕਰ ਆਇਆ ਹਾਂ, ਇਸਲਈ ਇਨ੍ਹਾਂ ਦਾ ਨਾਮ ਰੱਖਿਆ ਹੈ ਅਰਜੁਨ। ਸ਼ਾਸਤਰਾਂ ਵਿੱਚ ਘੋੜੇ ਦਾ ਰੱਥ ਵਿਖਾਉਂਦੇ ਹਨ। ਕਿੰਨਾ ਫਰਕ ਹੈ। ਘੋੜੇ ਗੱਡੀ ਵਿੱਚ ਇੱਕ ਨੂੰ ਬੈਠ ਗਿਆਨ ਦਿੱਤਾ ਕੀ? ਹੁਣ ਤੁਸੀਂ ਸਮਝਦੇ ਹੋ ਇਹ ਕਿਵੇਂ ਹੋ ਸਕਦਾ ਹੈ। ਤੁਸੀਂ ਪ੍ਰੈਕਟੀਕਲ ਵੇਖ ਰਹੇ ਹੋ – ਬਾਬਾ ਕਿਵੇਂ ਪੜ੍ਹਾਉਂਦੇ ਹਨ। ਕਿੰਨੇ ਸੈਂਟਰਜ਼ ਹਨ। ਤਾਂ ਪੜ੍ਹਾਉਣ ਦੇ ਲਈ ਜਰੂਰ ਪਾਠਸ਼ਾਲਾ ਚਾਹੀਦੀ, ਨਾ ਕਿ ਯੁੱਧ ਦਾ ਮੈਦਾਨ। ਬਾਬਾ ਰਾਜਯੋਗ ਸਿਖਾਉਂਦਾ ਹੈ। ਸਤਿਯੁਗ ਵਿੱਚ ਕੋਈ ਸ਼ਾਸਤਰ ਹੁੰਦਾ ਨਹੀਂ। ਮੈਂ ਹੁਣ ਗਿਆਨ ਸੁਣਾਇਆ ਬਸ, ਸਤਿਯੁਗ ਵਿੱਚ ਜਰੂਰਤ ਹੀ ਨਹੀਂ। ਪੁਰਾਣੀ ਦੁਨੀਆਂ ਦਾ ਜੋ ਕੁਝ ਹੈ ਇਹ ਸਭ ਖ਼ਾਕ ਵਿੱਚ ਮਿਲ ਜਾਵੇਗਾ। ਇਹ ਰਾਜਸ੍ਵ ਅਸ਼ਵਮੇਧ ਯਗਿਆ ਹੈ। ਅਸ਼ਵ ਇਸ ਰੱਥ ਨੂੰ ਕਿਹਾ ਜਾਂਦਾ ਹੈ, ਇਨ੍ਹਾਂ ਨੂੰ ਵੀ ਸਵਾਹਾ ਕਰਨਾ ਹੈ। ਆਤਮਾ ਬਾਪ ਦੀ ਬਣੀ ਫਿਰ ਇਹ ਪੁਰਾਣਾ ਸ਼ਰੀਰ ਵੀ ਖਤਮ ਹੋ ਜਾਵੇਗਾ। ਕ੍ਰਿਸ਼ਨਪੂਰੀ ਵਿੱਚ ਇਹ ਛੀ – ਛੀ ਸ਼ਰੀਰ ਥੋੜੀ ਲੈ ਜਾਣਗੇ। ਆਤਮਾ ਅਮਰ ਹੈ। ਹੋਲੀ ਵਿੱਚ ਵਿਖਾਉਂਦੇ ਹਨ – ਕੋਕੀ ਜਲ ਜਾਂਦੀ ਹੈ, ਧਾਗਾ ਨਹੀਂ ਜਲਦਾ ਹੈ। ਬਾਬਾ ਫਿਰ ਬੇਹੱਦ ਦੀ ਗੱਲ ਸਮਝਾਉਂਦੇ ਹਨ – ਹੁਣ ਤੱਕ ਜੋ ਸੁਣਿਆ ਹੈ ਉਹ ਭੁੱਲ ਜਾਓ। ਹੁਣ ਭਾਰਤ ਝੂਠ ਖੰਡ ਬਣ ਗਿਆ ਹੈ, ਕਲ ਸੱਚਖੰਡ ਸੀ। ਸੱਚਖੰਡ ਬਾਪ ਨੇ ਬਣਾਇਆ ਫਿਰ ਰਾਵਣ ਨੇ ਝੂਠ ਖੰਡ ਬਣਾਇਆ। ਇਹ ਰਾਵਣ ਸਭ ਦਾ ਪੁਰਾਣਾ ਦੁਸ਼ਮਣ ਹੈ। ਬਸ ਕੋਈ ਨੇ ਜੋ ਬੋਲਿਆ ਉਸ ਤੇ ਚਲ ਪੈਂਦੇ ਹਨ। ਜਿਵੇਂ ਦਿਲਵਾੜਾ ਮੰਦਿਰ ਵਿੱਚ ਆਦਿ ਦੇਵ ਦਾ ਨਾਮ ਮਹਾਵੀਰ ਰੱਖ ਦਿੱਤਾ ਹੈ। ਮਹਾਵੀਰ ਹਨੂਮਾਨ ਨੂੰ ਕਿਹਾ ਜਾਂਦਾ ਹੈ। ਹੁਣ ਕਿੱਥੇ ਉਹ, ਕਿੱਥੇ ਇਹ। ਇਸ ਮੰਦਿਰ ਵਿੱਚ ਹੂਬਹੂ ਤੁਹਾਡਾ ਯਾਦਗਾਰ ਹੈ। ਉੱਪਰ ਸ੍ਵਰਗ, ਥੱਲੇ ਤਪੱਸਿਆ। ਅਦਿਨਾਥ ਦੀ ਮੂਰਤੀ ਗੋਲਡਨ ਬਣਾਈ ਹੈ। ਕਹਿੰਦੇ ਹਨ ਨਾ – ਭਾਰਤ ਸੋਨੇ ਦੀ ਚਿੜੀਆਂ ਸੀ। ਭਾਰਤ ਜਿੰਨਾ ਸੋਨਾ ਹੋਰ ਕੋਈ ਜਗ੍ਹਾ ਨਹੀਂ। ਸੋਨੇ ਦੇ ਮਹਿਲ ਬਣੇ ਸੀ। ਛੱਤਾਂ ਵਿੱਚ ਦੀਵਾਰਾਂ ਵਿੱਚ ਹੀਰੇ ਜਵਾਹਰ ਲੱਗੇ ਹੋਏ ਸਨ। ਮੰਦਿਰਾਂ ਵਿੱਚ ਕਿੰਨੇ ਹੀਰੇ – ਜਵਾਹਰ ਸੀ ਜੋ ਫਿਰ ਲੁੱਟ ਗਏ। ਮਸਜਿਦ ਵਿੱਚ ਜਾਕੇ ਲਗਾਏ। ਤਾਂ ਉਸ ਸਮੇਂ ਕੀ ਵੈਲਯੂ ਹੋਵੇਗੀ। ਅਕੀਚਾਰ ਧਨ ਸੀ ਤਾਂ ਤੇ ਲੁੱਟਕੇ ਲੈ ਗਏ। ਇਹ ਸਭ ਜਾਣਦੇ ਹਨ ਕਿ ਪ੍ਰਾਚੀਨ ਭਾਰਤ ਬਹੁਤ ਸਾਹੂਕਾਰ ਸੀ। ਹੁਣ ਕਿੰਨਾ ਗਰੀਬ ਹੋ ਗਿਆ ਹੈ। ਗਰੀਬ ਤੇ ਤਰਸ ਆਉਂਦਾ ਹੈ। ਰਾਵਣ ਨੇ ਕਿੰਨਾ ਇੰਸਾਲਵੈਂਟ ਬਣਾਇਆ ਹੈ। ਬਾਪ ਫਿਰ ਸਾਲਵੈਂਟ ਬਣਾਉਂਦੇ ਹਨ। ਇਹ ਬੇਹੱਦ ਦਾ ਨਾਟਕ ਹੈ, ਇਸ ਦੇ ਆਦਿ – ਮੱਧ – ਅੰਤ ਨੂੰ ਕੋਈ ਵੀ ਨਹੀਂ ਜਾਣਦੇ। ਬਾਪ ਨਾਲੇਜਫੁਲ ਹੈ। ਇਵੇਂ ਨਹੀਂ ਕਿ ਸਭ ਦੇ ਅੰਦਰ ਨੂੰ ਬੈਠ ਵੇਖਦਾ ਹਾਂ। ਇਹ ਸਭ ਡਰਾਮਾ ਵਿੱਚ ਨੂੰਧ ਹੈ। ਪਾਪ ਜੋ ਕਰਦੇ ਹਨ ਉਨ੍ਹਾਂ ਦੀ ਸਜ਼ਾ ਤਾਂ ਮਿਲਦੀ ਹੀ ਹੈ। ਮੇਰੇ ਨੂੰ ਤਾਂ ਕਹਿੰਦੇ ਹੀ ਹਨ ਨਾਲੇਜਫੁਲ, ਪਤਿਤ – ਪਾਵਨ। ਪੁਕਾਰਦੇ ਹਨ ਹੇ ਬਾਬਾ ਆਓ, ਆਕੇ ਸਾਨੂੰ ਨਾਲੇਜ ਦੋ। ਪਾਵਨ ਬਣਾਓ। ਤਾਂ ਮੈਂ ਇਹ ਕੰਮ ਆਕੇ ਕਰਦਾ ਹਾਂ। ਬਾਕੀ ਸ਼ਾਸਤਰਾਂ ਦੀ ਜੋ ਗੱਲਾਂ ਹਨ, ਉਹ ਬਾਪ ਕਹਿੰਦੇ ਹਨ ਭੁੱਲ ਜਾਓ ਅਤੇ ਜੋ ਮੈਂ ਸੁਣਾਉਂਦਾ ਹਾਂ ਉਹ ਸੁਣੋ। ਹੁਣ ਬਾਪ ਦਵਾਰਾ ਰਾਜਯੋਗ ਸਿੱਖ ਰਹੇ ਹੋ। ਫਿਰ ਸੂਰਜਵੰਸ਼ੀ ਬਣਨਗੇ। ਫਿਰ ਚੰਦ੍ਰਵੰਸ਼ੀ, ਵੈਸ਼ਵੰਸ਼ੀ, ਸ਼ੂਦ੍ਰਵੰਸ਼ੀ ਬਣਨਗੇ। ਇਹ ਗਿਆਨ ਤੁਹਾਡੀ ਬੁੱਧੀ ਵਿੱਚ ਹੈ। ਸਤਿਯੁਗ ਵਿੱਚ ਸਭ ਭੁੱਲ ਜਾਵੇਗਾ। ਉੱਥੇ ਬਾਪ ਨੂੰ ਕੋਈ ਯਾਦ ਨਹੀਂ ਕਰਦੇ ਹਨ। ਵਰਸਾ ਮਿਲ ਗਿਆ ਫਿਰ ਯਾਦ ਕਿਸ ਲਈ ਕਰਨਗੇ। ਕਿੰਨਾ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਵਰੀਕ੍ਸ਼ਪਤੀ ਹੈ ਹੀ ਬਾਪ। ਉਹ ਕਹਿੰਦੇ ਹਨ ਮੈਨੂੰ ਯਾਦ ਕਰੋ। ਕ੍ਰੀਏਟਰ ਇੱਕ ਹੁੰਦਾ ਹੈ ਕੀ ਪੱਥਰ – ਠੀਕਰ ਵੀ ਕ੍ਰੀਏਟਰ ਹੋਣਗੇ?

ਬਾਪ ਕਹਿੰਦੇ ਹਨ ਕਿ ਰਾਵਣ ਨੇ ਤੁਹਾਡੀ ਬੁੱਧੀ ਕਿੰਨੀ ਖਰਾਬ ਕਰ ਦਿੱਤੀ ਹੈ। ਵੱਡੇ – ਵੱਡੇ ਵਿਦਵਾਨਾਂ ਨੂੰ ਹੰਕਾਰ ਕਿੰਨਾ ਹੈ। ਬਾਪ ਨੂੰ ਜਾਣਦੇ ਹੀ ਨਹੀਂ। ਨਾ ਰਚਨਾ ਦੇ ਆਦਿ – ਮੱਧ – ਅੰਤ ਨੂੰ ਜਾਣਦੇ ਹਨ। ਬਾਪ ਕਹਿੰਦੇ ਹਨ – ਮੈਂ ਤੁਹਾਨੂੰ ਰਜਾਈ ਦੇ ਦਿੱਤੀ ਹੈ। ਤੁਹਾਨੂੰ ਸਭ ਧਨ – ਦੌਲਤ ਖਤਮ ਕਰ ਦਿੱਤਾ, ਹੁਣ ਭੀਖ ਮੰਗ ਰਹੇ ਹੋ, ਇਸਲਈ ਆਸੁਰੀ ਸੰਪਰਦਾਏ ਕਿਹਾ ਗਿਆ ਹੈ। ਦੇਵਤਾਵਾਂ ਦੀ ਕਿੰਨੀ ਮਹਿਮਾ ਗਾਈ ਹੈ। ਫਿਰ ਕਹਿੰਦੇ ਅਸੀਂ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਹੀਂ। ਹੁਣ ਤੁਸੀਂ ਬੱਚਿਆਂ ਨੂੰ ਗੁਣ ਧਾਰਨ ਕਰਨੇ ਹਨ, ਅਵਗੁਣਾਂ ਨੂੰ ਕੱਢ ਦੋ। ਰਾਵਣ ਨੇ ਤੁਹਾਨੂੰ ਬੰਦਰ ਮਿਸਲ ਬਣਾ ਦਿੱਤਾ ਹੈ। ਹੁਣ ਬਾਪ ਤੁਹਾਨੂੰ ਦੇਵਤਾ ਬਣਾਉਂਦੇ ਹਨ। ਜਿਸ ਵਿੱਚ 5 ਵਿਕਾਰ ਹਨ ਉਨ੍ਹਾਂ ਨੂੰ ਬੰਦਰ ਕਿਹਾ ਜਾਂਦਾ ਹੈ। (ਨਾਰਦ ਦਾ ਮਿਸਾਲ) ਹੁਣ ਤੁਹਾਡੀ ਸੀਰਤ ਬਦਲਦੀ ਜਾਂਦੀ ਹੈ ਫਿਰ ਅਸੀਂ ਦੇਵਤਾ ਬਣ ਜਾਵਾਂਗੇ। ਇਸ ਗਿਆਨ ਸਰੋਵਰ ਵਿੱਚ ਡੁਬਕੀ ਮਾਰ ਅਸੀਂ ਗਿਆਨਪਰੀ ਬਣ ਜਾਂਦੇ ਹਾਂ। ਉਨ੍ਹਾਂ ਨੇ ਫਿਰ ਪਾਣੀ ਨੂੰ ਮਾਨ – ਸਰੋਵਰ ਸਮਝ ਲਿੱਤਾ ਹੈ। ਇਹ ਹੈ ਗਿਆਨ ਸਨਾਨ ਦੀ ਗੱਲ। ਇਹ ਤਾਂ ਬੱਚੇ ਜਾਣਦੇ ਹਨ, ਬਾਬਾ ਹੂਬਹੂ 5 ਹਜਾਰ ਵਰ੍ਹੇ ਪਹਿਲੇ ਮਿਸਲ ਸਾਨੂੰ ਸਮਝਾ ਰਹੇ ਹਨ, ਇਸ ਵਿਚ ਕੋਈ ਸੰਸ਼ੇ ਪੈ ਨਹੀਂ ਸਕਦਾ। ਪਤਿਤ – ਪਾਵਨ ਬਾਪ ਨੂੰ ਅਤੇ ਵਿਸ਼ਨੂੰਪੂਰੀ ਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਵੋਗੇ। ਮਨੁੱਖ ਮੁਕਤੀ ਦੇ ਲਈ ਕਿੰਨਾ ਮੱਥਾ ਮਾਰਦੇ ਹਨ ਪਰ ਘਰ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਕੋਈ ਸਮਝਦੇ ਹਨ ਆਤਮਾ ਲੀਨ ਹੋ ਜਾਵੇਗੀ। ਕੋਈ ਸਮਝਦੇ ਹਨ ਆਤਮਾ ਦੂਜਾ ਸ਼ਰੀਰ ਲੈਂਦੀ ਨਹੀਂ। ਕਈ ਮਤ ਹਨ, ਬਾਪ ਨੂੰ ਕੋਈ ਜਾਣਦਾ ਹੀ ਨਹੀਂ। ਸਾਰੀ ਦੁਨੀਆਂ ਸਮਝਦੀ ਹੈ ਕ੍ਰਿਸ਼ਨ ਭਗਵਾਨੁਵਾਚ। ਇੱਥੇ ਬਾਪ ਕਹਿੰਦੇ ਹਨ ਸ਼ਿਵ ਭਗਵਾਨੁਵਾਚ। ਕਿੰਨਾ ਰਾਤ ਦਿਨ ਦਾ ਫਰਕ ਹੈ। ਨਾਮ ਹੀ ਇੱਕਦਮ ਬਦਲ ਦਿੱਤਾ ਹੈ। ਅੱਛਾ!

ਮਿੱਠੇ – ਮਿੱਠੇ ਬੱਚਿਆਂ ਨੂੰ ਬਾਪਦਾਦਾ ਦੋਨੋ ਕਹਿੰਦੇ ਹਨ। ਦੋਨਾਂ ਦੇ ਬੱਚੇ ਹਨ ਨਾ। ਇਹ ਵੀ ਸਟੂਡੈਂਟ, ਤੁਸੀਂ ਵੀ ਸਟੂਡੈਂਟ। ਇਹ ਵੀ ਪੜ੍ਹ ਰਹੇ ਹਨ। ਜੋ ਭਾਰਤ ਨੂੰ ਪਾਵਨ ਬਣਾਉਣ ਦੀ ਸਰਵਿਸ ਵਿੱਚ ਹਨ, ਉਹ ਹੀ ਬੱਚੇ ਠਹਿਰੇ। ਜੋ ਪਾਵਨ ਨਹੀਂ ਬਣਦੇ ਉਨ੍ਹਾਂ ਨੂੰ ਵੇਖਦੇ ਵੀ ਬਾਬਾ ਨਹੀਂ ਵੇਖਦੇ। ਸਮਝਦੇ ਹਨ ਸਜਾਵਾਂ ਖਾਕੇ ਫਿਰ ਆਕੇ ਬਬੋਰਚੀ ਬਣਨਗੇ। ਜੋ ਪਾਵਨ ਬਣਦੇ ਹਨ, ਉਹ ਵਿਸ਼ਵ ਦੇ ਮਾਲਿਕ ਬਣਨਗੇ। ਅੱਛਾ-

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸਵੀਟ ਬਣਨ ਦੇ ਲਈ ਸਵੀਟ ਬਾਪ ਨੂੰ ਬੜੇ ਪਿਆਰ ਨਾਲ ਯਾਦ ਕਰਨਾ ਹੈ। ਸੱਚੇ ਬਾਪ ਤੋਂ ਸੱਚਾ ਰਹਿਣਾ ਹੈ। ਇੱਕ ਬਾਪ ਦੀ ਸ਼੍ਰੇਸ਼ਠ ਮੱਤ ਤੇ ਚਲਣਾ ਹੈ।

2. ਪੁਰਸ਼ਾਰਥ ਕਰ ਸੰਪੂਰਨ ਬਣਨਾ ਹੈ। ਭਾਰਤ ਨੂੰ ਪਾਵਨ ਬਣਾਉਣ ਦੀ ਸਰਵਿਸ ਕਰਨੀ ਹੈ। ਕਿਸੇ ਵੀ ਗੱਲ ਵਿੱਚ ਸੰਸ਼ੇ ਨਹੀਂ ਉਠਾਉਣਾ ਹੈ।

ਵਰਦਾਨ:-

ਜੋ ਵੀ ਗੱਲ ਵੇਖਦੇ ਹੋ, ਸੁਣਦੇ ਹੋ, ਉਸ ਦੇ ਸਾਰ ਨੂੰ ਸਮਝ ਲੋ ਅਤੇ ਜੋ ਬੋਲ ਬੋਲੋ, ਜੋ ਕਰਮ ਕਰੋ ਉਸ ਵਿੱਚ ਸਾਰ ਭਰਿਆ ਹੋਇਆ ਹੋਵੇ ਤਾਂ ਪੁਰਸ਼ਾਰਥ ਸਰਲ ਹੋ ਜਾਵੇਗਾ। ਅਜਿਹਾ ਸਰਲ ਪੁਰਸ਼ਾਰਥੀ ਸਭ ਗੱਲਾਂ ਵਿੱਚ ਆਲਰਾਉਂਡਰ ਹੁੰਦਾ ਹੈ। ਉਸ ਵਿੱਚ ਕੋਈ ਵੀ ਕਮੀ ਵਿਖਾਈ ਨਹੀਂ ਦਿੰਦੀ। ਕੋਈ ਵੀ ਗੱਲ ਵਿੱਚ ਹਿੰਮਤ ਘੱਟ ਨਹੀਂ ਹੁੰਦੀ, ਮੁੱਖ ਤੋਂ ਇਵੇਂ ਬੋਲ ਨਹੀਂ ਨਿਕਲਦੇ ਕਿ ਅਸੀਂ ਇਹ ਨਹੀਂ ਕਰ ਸਕਦੇ। ਇਵੇਂ ਸਰਲ ਪੁਰਸ਼ਾਰਥੀ ਆਪ ਵੀ ਸਰਲਚਿਤ ਰਹਿੰਦੇ ਹਨ ਅਤੇ ਦੂਜਿਆਂ ਨੂੰ ਸਰਲਚਿੱਤ ਬਣਾ ਦਿੰਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top