09 June 2021 PUNJABI Murli Today – Brahma Kumari

June 8, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਪ ਆਏ ਹਨ ਸਾਰੀ ਦੁਨੀਆਂ ਤੋਂ ਵਿਕਾਰਾਂ ਦੀ ਤਪਤ ਬੁਝਾਉਣ ਸਭ ਨੂੰ ਸ਼ੀਤਲ ਬਣਾਉਣ, ਗਿਆਨ ਬਰਸਾਤ ਸ਼ੀਤਲ ਬਣਾ ਦਿੰਦੀ ਹੈ"

ਪ੍ਰਸ਼ਨ: -

ਕਿਹੜੀ ਤਪਤ ਸਾਰੀ ਦੁਨੀਆਂ ਨੂੰ ਜਲਾ ਰਹੀ ਹੈ?

ਉੱਤਰ:-

ਕਾਮ ਵਿਕਾਰ ਦੀ ਤਪਤ ਸਾਰੀ ਦੁਨੀਆਂ ਨੂੰ ਜਲਾ ਰਹੀ ਹੈ। ਸਭ ਕਾਮ ਅਗਨੀ ਵਿੱਚ ਜਲਕੇ ਕਾਲੇ ਹੋ ਗਏ ਹਨ। ਬਾਪ ਗਿਆਨ ਵਰਖਾ ਨਾਲ ਉਨ੍ਹਾਂ ਨੂੰ ਸ਼ੀਤਲ ਬਣਾਉਂਦੇ ਹਨ। ਜਿਵੇਂ ਬਰਸਾਤ ਪੈਣ ਨਾਲ ਧਰਤੀ ਸ਼ੀਤਲ ਹੋ ਜਾਂਦੀ ਹੈ। ਤਾਂ ਇਸ ਗਿਆਨ ਵਰਖਾ ਨਾਲ 21 ਜਨਮਾਂ ਦੇ ਲਈ ਤੁਸੀਂ ਸ਼ੀਤਲ ਬਣ ਜਾਂਦੇ ਹੋ। ਕਿਸੇ ਵੀ ਤਰ੍ਹਾਂ ਦੀ ਤਪਤ ਨਹੀਂ ਰਹਿੰਦੀ ਹੈ। ਤੱਤਵ ਵੀ ਸਤੋਪ੍ਰਧਾਨ ਬਣ ਜਾਂਦੇ ਹਨ। ਕੋਈ ਵੀ ਤਪਦੇ ਨਹੀਂ ਹਨ।

ਓਮ ਸ਼ਾਂਤੀ ਰੂਹਾਨੀ ਬੱਚੇ ਕਿਸ ਦੀ ਯਾਦ ਵਿੱਚ ਬੈਠੇ ਹਨ? ਜਰੂਰ ਆਪਣੇ ਰੂਹਾਨੀ ਬਾਪ ਦੀ ਯਾਦ ਵਿੱਚ ਬੈਠੇ ਹਨ। ਰੂਹ ਆਪਣੇ ਪਰਮਪਿਤਾ ਪਰਮਾਤਮਾ ਦੀ ਯਾਦ ਵਿੱਚ ਬੈਠੀ ਹੈ ਕਿ ਸਾਨੂੰ ਰੂਹਾਨੀ ਬਾਪ ਆਕੇ ਰਿਫਰੇਸ਼ ਕਰ ਸ਼ੀਤਲ ਬਣਾਉਣ, ਕਿਓਂਕਿ ਕਾਮ ਚਿਤਾ ਤੇ ਬੈਠ ਭਾਰਤ ਜਲ ਮਰਿਆ ਹੈ। ਗਾਉਂਦੇ ਵੀ ਹਨ ਤਪਤ ਬੁਝਾਓ। ਤਪਤ ਕਾਹੇ ਦੀ? ਕਾਮ ਚਿਤਾ ਦੀ। ਬਹੁਤ ਤਪਤ ਹੁੰਦੀ ਹੈ ਤਾਂ ਮਨੁੱਖ ਮਰ ਪੈਂਦੇ ਹਨ। ਇਸ ਕਾਮ ਚਿਤਾ ਦੀ ਤਪਤ ਵਿੱਚ ਭਾਰਤ ਇਕਦਮ ਜਲ ਮਰਿਆ ਹੈ ਇਸਲਈ ਬਾਪ ਨੂੰ ਯਾਦ ਕਰਦੇ ਹਨ ਕਿ ਆਕੇ ਸ਼ੀਤਲ ਬਣਾਓ। ਬਰਸਾਤ ਪੈਣ ਨਾਲ ਸ਼ੀਤਲਤਾ ਹੋ ਜਾਂਦੀ ਹੈ। ਧਰਤੀ ਸ਼ੀਤਲ ਹੋ ਜਾਂਦੀ ਹੈ। ਇਹ ਤਾਂ ਬਰਸਾਤ ਹੈ ਗਿਆਨ ਦੀ। ਇੱਕ ਹੀ ਵਾਰ ਆਕੇ ਇੰਨਾ ਸ਼ੀਤਲ ਬਣਾਉਂਦੇ ਹਨ। ਇੰਨਾ ਸਭ ਕੁਝ ਦੇ ਦਿੰਦੇ ਹਨ ਜੋ ਸਤਿਯੁਗ ਵਿੱਚ ਕੋਈ ਵੀ ਚੀਜ਼ ਦੀ ਉਤਕੰਠਾ ਨਹੀਂ ਰਹਿੰਦੀ ਹੈ। ਅੱਧਾਕਲਪ ਉਤਕੰਠਾ ਵਿੱਚ ਰਹਿੰਦੇ ਆਏ ਹੋ – ਬਾਬਾ ਆਕੇ ਸ਼ੀਤਲ ਬਣਾਓ। ਪਤਿਤ – ਪਾਵਨ ਬਾਪ ਆਕੇ ਸਾਨੂੰ ਸ਼ੀਤਲ ਬਣਾਏ। ਇਸ ਗਿਆਨ ਵਰਖਾ ਨਾਲ ਭਾਰਤ ਅਤੇ ਸਾਰੀ ਦੁਨੀਆਂ ਸ਼ੀਤਲ ਹੋ ਜਾਂਦੀ ਹੈ। ਤੁਸੀਂ ਸ੍ਵਰਗ ਦੇ ਮਾਲਿਕ ਬਣ ਜਾਂਦੇ ਹੋ। ਮਨੁੱਖ ਮਰਦੇ ਹਨ ਤਾਂ ਕਹਿੰਦੇ ਹਨ ਸ੍ਵਰਗਵਾਸੀ ਹੋਇਆ। ਉਹ ਤਾਂ ਸਿਰਫ ਮੁੱਖ ਮਿੱਠਾ ਕਰਦੇ ਹਨ। ਤੁਸੀਂ ਜਾਣਦੇ ਹੋ ਸ੍ਵਰਗ ਦੀ ਹੁਣ ਸਥਾਪਨਾ ਹੋ ਰਹੀ ਹੈ। ਬਾਬਾ ਆਇਆ ਹੋਇਆ ਹੈ, ਇਹ ਗਿਆਨ ਵਰਖਾ ਕਰ ਰਹੇ ਹਨ। ਸ਼ੀਤਲਤਾ ਦਾ ਅਸਰ 21 ਜਨਮ ਰਹਿੰਦਾ ਹੈ। ਉੱਥੇ ਨਾ ਬਰਸਾਤ, ਨਾ ਕਿਸੇ ਵੀ ਚੀਜ਼ ਦੀ ਇੱਛਾ ਰਹਿੰਦੀ ਹੈ। ਹਮੇਸ਼ਾ ਬਹਾਰ ਹੀ ਬਹਾਰ ਰਹਿੰਦੀ ਹੈ। ਉੱਥੇ ਕਿਸੇ ਵੀ ਤਰ੍ਹਾਂ ਦਾ ਦੁੱਖ ਨਹੀਂ ਰਹਿੰਦਾ। ਸੂਰਜ ਵੀ ਸਤੋਪ੍ਰਧਾਨ ਬਣ ਜਾਂਦਾ ਹੈ। ਕਦੀ ਤਪਤ ਨਹੀਂ ਵਿਖਾਉਂਦੇ ਹਨ। ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ। ਹੁਣ ਤਾਂ ਗੁਲਾਮ ਹੋ ਨਾ। ਗਾਉਂਦੇ ਹਨ ਮੈਂ ਗੁਲਾਮ, ਮੈਂ ਗੁਲਾਮ ਤੇਰਾ…, ਬਾਪ ਨੂੰ ਯਾਦ ਕਰਦੇ ਹਨ। ਹੁਣ ਬਾਪ ਕਹਿੰਦੇ ਹਨ – ਤੁਹਾਡੀ ਸੇਵਾ ਵਿੱਚ ਮੈਂ ਤੁਹਾਡਾ ਗੁਲਾਮ ਆਕੇ ਬਣਿਆ ਹਾਂ। ਤੁਸੀਂ ਬੱਚਿਆਂ ਦੀ ਸੇਵਾ ਕਰਦਾ ਹਾਂ। ਪਰਾਏ, ਪਤਿਤ ਦੇਸ਼, ਪਤਿਤ ਸ਼ਰੀਰ ਵਿੱਚ ਮੈਂ ਆਉਂਦਾ ਹਾਂ। ਇਸ ਪਤਿਤ ਦੁਨੀਆਂ ਵਿੱਚ ਇੱਕ ਵੀ ਪਾਵਨ ਹੋ ਨਹੀਂ ਸਕਦਾ । ਸਤਿਯੁਗ ਨੂੰ ਪਾਵਨ, ਕਲਯੁਗ ਨੂੰ ਪਤਿਤ ਕਿਹਾ ਜਾਂਦਾ ਹੈ ਕਿਓਂਕਿ ਸਭ ਵਿਕਾਰੀ ਹਨ। ਭਾਰਤਵਾਸੀ ਹੀ ਇਸ ਨਾਲੇਜ ਨੂੰ ਸਮਝਣਗੇ। ਜਿਨ੍ਹਾਂ ਨੇ 84 ਜਨਮ ਲਏ ਹਨ ਉਹ ਹੀ ਇਹ ਨਾਲੇਜ ਸੁਣਨਗੇ ਅਤੇ ਜੋ ਸਤਿਯੁਗ – ਤ੍ਰੇਤਾ ਵਿੱਚ ਆਉਣ ਵਾਲੇ ਹਨ ਉਹ ਹੀ ਆਕੇ ਬ੍ਰਾਹਮਣ ਬਣਨਗੇ, ਨੰਬਰਵਾਰ ਪੁਰਸ਼ਾਰਥ ਅਨੁਸਾਰ। ਬਾਪ ਨੇ ਸਮਝਾਇਆ ਹੈ ਹੁਣ ਤੁਸੀਂ ਬ੍ਰਾਹਮਣ ਵਰਣ ਵਿੱਚ ਹੋ ਫਿਰ ਉਹ ਹੀ ਦੇਵਤਾ ਵਰਣ ਵਿੱਚ ਆਉਣਗੇ। ਬ੍ਰਾਹਮਣ ਵਰਣ ਮਤਲਬ ਬ੍ਰਾਹਮਣ ਧਰਮ ਸਥਾਪਨ ਕਰਨ ਬਾਪ ਆਉਂਦੇ ਹਨ। ਬ੍ਰਹਮਾ, ਬ੍ਰਾਹਮਣ ਧਰਮ ਸਥਾਪਨ ਕਰਦੇ ਹਨ। ਇਵੇਂ ਨਹੀਂ ਕਹਾਂਗੇ ਕਿ ਪਰਮਪਿਤਾ ਪਰਮਾਤਮਾ ਆਕੇ ਸ਼ੂਦਰਾਂ ਨੂੰ ਬ੍ਰਾਹਮਣ ਬਣਾਉਂਦੇ ਹਨ। ਇਹ ਤੁਹਾਡੀ ਬਾਜ਼ੋਲੀ ਚਲਦੀ ਹੈ। ਇਹ ਤਾਂ ਬਹੁਤ ਸਹਿਜ ਹੈ। ਤੁਸੀਂ ਜਾਣਦੇ ਹੋ ਇਹ ਚੱਕਰ ਕਿਵੇਂ ਫਿਰਦਾ ਹੈ? ਵਿਰਾਟ ਰੂਪ ਵਿੱਚ ਬ੍ਰਾਹਮਣਾਂ ਦੀ ਚੋਟੀ ਅਤੇ ਸ਼ਿਵਬਾਬਾ ਨੂੰ ਭੁੱਲ ਗਏ ਹਨ। ਕਹਿੰਦੇ ਹਨ ਦੇਵਤਾ, ਸ਼ਤ੍ਰੀ, ਵੈਸ਼, ਸ਼ੂਦ੍ਰ।..ਫਿਰ ਸ਼ੂਦ੍ਰ ਤੋਂ ਦੇਵਤਾ। ਹੁਣ ਬ੍ਰਾਹਮਣ ਕਿੱਥੇ ਗਏ? ਬ੍ਰਾਹਮਣ ਲੋਕ ਗਾਉਂਦੇ ਵੀ ਹਨ ਬ੍ਰਾਹਮਣ ਦੇਵਤਾਏ ਨਮ:। ਤਾਂ ਪ੍ਰਜਾਪਿਤਾ ਬ੍ਰਹਮਾ ਦੀ ਵੰਸ਼ਾਵਲੀ ਕਿੱਥੇ ਗਏ? ਪ੍ਰਜਾਪਿਤਾ ਬ੍ਰਹਮਾ ਦਾ ਨਾਮ ਕਿੰਨਾ ਬਾਲਾ ਹੈ। ਚਿੱਤਰਾਂ ਵਿੱਚ ਵੀ ਕਿੰਨੀ ਭੁੱਲ ਕਰ ਦਿੱਤੀ ਹੈ। ਪ੍ਰਜਾਪਿਤਾ ਬ੍ਰਹਮਾ ਦੀ ਔਲਾਦ ਦਾ ਕੋਈ ਨਾਮ – ਨਿਸ਼ਾਨ ਨਹੀਂ ਹੈ। ਸਕੂਲ ਵਿੱਚ ਟੀਚਰ ਪੜ੍ਹਾਉਂਦੇ ਹਨ। ਉਹ ਫਿਰ ਵੀ ਸੋਰਸ ਆਫ ਇਨਕਮ ਹਨ। ਐਮ ਆਬਜੈਕਟ ਤਾਂ ਜਰੂਰ ਚਾਹੀਦਾ ਹੈ। ਤੁਸੀਂ ਬੱਚੇ ਜਾਣਦੇ ਹੋ ਉਸ ਪੜ੍ਹਾਈ ਤੋਂ ਹੀ ਮਰਤਬਾ ਮਿਲਦਾ ਹੈ। ਪਤਿਤ ਦੁਨੀਆਂ ਵਿੱਚ ਭਗਵਾਨ ਆਕੇ ਪਤਿਤਾਂ ਨੂੰ ਪੜ੍ਹਾਉਂਦੇ ਹਨ। ਬਾਪ ਕਹਿੰਦੇ ਹਨ – ਮੈਂ ਤੁਸੀਂ ਬੱਚਿਆਂ ਨੂੰ ਪੜ੍ਹਾਕੇ ਪਾਵਨ ਬਣਾਉਂਦਾ ਹਾਂ। ਇਸ ਪੜ੍ਹਾਈ ਤੋਂ ਇਨਕਮ ਵੇਖੋ ਕਿੰਨੀ ਭਾਰੀ ਹੈ। ਅੱਧਾਕਲਪ ਦੇ ਲਈ ਤੁਸੀਂ ਤਕਦੀਰ ਬਣਾਉਂਦੇ ਹੋ। ਭਾਰਤ ਵਿੱਚ ਗਾਇਆ ਹੋਇਆ ਹੈ 21 ਪੀੜੀ, ਹੁਣ ਤੁਸੀਂ ਬੇਹੱਦ ਦੇ ਬਾਪ ਤੋਂ 21 ਪੀੜੀ ਬੇਹੱਦ ਦਾ ਵਰਸਾ ਪਾਉਂਦੇ ਹੋ। ਲੌਕਿਕ ਬਾਪ ਦਾ ਹੈ ਅਲਪਕਾਲ ਸ਼ਣ ਭੰਗੁਰ ਦਾ ਵਰਸਾ। ਇਸ ਬਾਪ ਤੋਂ ਤੁਸੀਂ ਇਵੇਂ ਵਰਸਾ ਪਾਉਂਦੇ ਹੋ ਜੋ ਪੀੜੀ ਬਾਈ ਪੀੜੀ ਤੁਹਾਨੂੰ ਦੁੱਖ ਨਹੀਂ ਰਹੇਗਾ। ਭਾਰਤ ਵਿੱਚ ਹੀ ਬੇਹੱਦ ਦਾ ਸੁੱਖ ਸੀ। ਇਹ ਗਿਆਨ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਇਹ ਗਿਆਨ ਦੇਣ ਵਾਲਾ ਬਾਪ ਜਾਣੇ ਅਤੇ ਜਿਨ੍ਹਾਂ ਨੂੰ ਦਿੰਦੇ ਹਨ ਉਹ ਜਾਨਣ, ਹੋਰ ਨਾ ਜਾਣੇ ਕੋਈ। ਗ੍ਰੰਥ ਵਿੱਚ ਵੀ ਉਨ੍ਹਾਂ ਦੀ ਮਹਿਮਾ ਗਾਈ ਹੋਇਆ ਹੈ। ਇਕਓਂਕਾਰ… ਨਿਰਾਕਾਰ, ਨਿਰ -ਹੰਕਾਰ। ਇਸ ਦਾ ਅਰਥ ਵੀ ਹੁਣ ਤੁਸੀਂ ਸਮਝਦੇ ਹੋ। ਉਹ ਤਾਂ ਸਿਰਫ ਗਾਉਂਦੇ ਹਨ ਨਿਰਹੰਕਾਰੀ। ਇੰਨੀ ਵੱਡੀ ਅਥਾਰਿਟੀ ਹੁੰਦੇ ਹੋਏ ਵੀ ਉਨ੍ਹਾਂ ਨੂੰ ਕੋਈ ਹੰਕਾਰ ਨਹੀਂ ਹੈ। ਇੱਥੇ ਥੋੜੀ ਵੀ ਪੋਜੀਸ਼ਨ ਵਾਲੇ ਹੁੰਦੇ ਹਨ ਤਾਂ ਕਿੰਨਾ ਨਸ਼ਾ ਉਨ੍ਹਾਂ ਨੂੰ ਰਹਿੰਦਾ ਹੈ। ਉਹ ਹੈ ਅਲਪਕਾਲ ਵਾਲੇ ਮਰਤਬੇ ਦਾ ਨਸ਼ਾ ਕਿ ਮੈਂ ਫਲਾਣਾ ਹਾਂ… ਹੁਣ ਤੁਹਾਨੂੰ ਇਸ ਰੂਹਾਨੀ ਪੜ੍ਹਾਈ ਦਾ ਨਸ਼ਾ ਹੈ। ਤੁਹਾਡੀ ਆਤਮਾ ਹੁਣ ਜਾਣਦੀ ਹੈ – ਆਤਮ – ਅਭਿਮਾਨੀ ਬਣਨਾ ਹੈ ਤਾਂ ਹੀ ਬਾਪ ਨੂੰ ਯਾਦ ਕਰ ਸਕੋਂਗੇ। ਬਾਪ ਦੇ ਨਾਲ ਯੋਗ ਟੁੱਟਣ ਨਾਲ ਮਾਇਆ ਦਾ ਗੋਲਾ ਲੱਗ ਜਾਂਦਾ ਹੈ, ਮੁਰਝਾ ਜਾਂਦੇ ਹਨ। ਯਾਦ ਕਰਦੇ ਰਹਿਣ ਤਾਂ ਖੁਸ਼ੀ ਦਾ ਪਾਰਾ ਚੜ੍ਹਿਆ ਰਹੇ। ਕੋਈ ਵੱਡਾ ਇਮਤਿਹਾਨ ਪਾਸ ਕਰਦੇ ਹਨ ਤਾਂ ਖੁਸ਼ੀ ਹੁੰਦੀ ਹੈ। ਸਮਝਦੇ ਹਨ ਬਸ ਇਸ ਦੇ ਉੱਪਰ ਕੋਈ ਹੋਰ ਪੜ੍ਹਾਈ ਨਹੀਂ ਹੈ। ਤੁਸੀਂ ਵੀ ਜਾਣਦੇ ਹੋ ਸਾਡੀ ਇਸ ਪੜ੍ਹਾਈ ਤੋਂ ਉੱਚ ਹੋਰ ਕੋਈ ਪੜ੍ਹਾਈ ਹੈ ਨਹੀਂ। ਇਨ੍ਹਾਂ ਲਕਸ਼ਮੀ – ਨਾਰਾਇਣ ਨੇ ਪਾਸਟ ਵਿੱਚ ਜਰੂਰ ਇਵੇਂ ਪੜ੍ਹਾਈ ਕੀਤੀ ਹੈ। ਰਾਜਯੋਗ ਸਿੱਖੇ ਹਨ ਤਾਂ ਹੀ ਮਹਾਰਾਜ – ਮਹਾਰਾਣੀ ਬਣੇ ਹਨ। ਰਾਜਯੋਗ ਤਾਂ ਮਸ਼ਹੂਰ ਹੈ। ਪਰਮਪਿਤਾ ਪਰਮਾਤਮਾ ਆਕੇ ਰਾਜਯੋਗ ਸਿਖਾਉਂਦੇ ਹਨ – ਸ੍ਵਰਗ ਦੇ ਲਈ। ਕਹਿੰਦੇ ਵੀ ਹਨ ਪਾਸਟ ਵਿੱਚ ਇਵੇਂ ਕਰਮ ਕੀਤੇ ਹਨ ਤਾਂ ਹੀ ਇਹ ਬਣੇ ਹੋ।

ਤੁਸੀਂ ਜਾਣਦੇ ਹੋ – ਇਸ ਜਨਮ ਵਿੱਚ ਅਸੀਂ ਅਜਿਹੇ ਕਰਮ ਸਿੱਖਦੇ ਹਾਂ ਜੋ ਭਵਿੱਖ 21 ਜਨਮ ਦੇ ਲਈ ਰਾਜ ਕਰਾਂਗੇ ਅਤੇ ਸ੍ਵਰਗ ਵਿੱਚ ਵਿਰਾਜਮਾਨ ਹੋਵਾਂਗੇ। ਯਥਾ ਰਾਜਾ, ਰਾਣੀ ਤਥਾ ਪ੍ਰਜਾ ਵੀ ਹੈ ਨਾ। ਰਾਜਧਾਨੀ ਹੈ ਨਾ। ਬਾਪ ਆਇਆ ਹੈ – ਰਾਜਧਾਨੀ ਸਥਾਪਨ ਕਰਨ। ਫਿਰ ਤੁਸੀਂ ਜਾਕੇ 21 ਜਨਮ ਪਾਲਣਾ ਕਰੋਂਗੇ। 63 ਜਨਮ ਤਾਂ ਦੁੱਖ ਭੋਗਿਆ ਹੈ। ਉਹ ਸਭ ਖਤਮ ਹੋ ਜਾਣਗੇ। ਭਾਰਤ ਨੂੰ ਸ੍ਵਰਗ ਕਿਹਾ ਜਾਂਦਾ ਹੈ, ਹੁਣ ਤਾਂ ਨਰਕ ਹੈ। ਸ੍ਰਿਸ਼ਟੀ ਕਿੰਨੀ ਬਦਲ ਗਈ ਹੈ। ਉਹ ਰਜਾਈ ਕਿੱਥੇ ਚਲੀ ਗਈ? ਰਾਵਣ ਰਾਜ ਸ਼ੁਰੂ ਹੋਣ ਤੋਂ ਫਿਰ ਤੁਸੀਂ ਪਤਿਤ ਬਣ ਜਾਂਦੇ ਹੋ। ਬਾਪ ਕਹਿੰਦੇ ਹਨ ਤੁਸੀਂ ਆਪਣੇ 84 ਦੇ ਚੱਕਰ ਨੂੰ ਨਹੀਂ ਜਾਣਦੇ ਹੋ। ਹੁਣ ਤੁਸੀਂ ਬੱਚਿਆਂ ਨੂੰ ਬਾਰ – ਬਾਰ ਸਮਝਾਇਆ ਜਾਂਦਾ ਹੈ। ਤੁਸੀਂ 84 ਜਨਮਾਂ ਦਾ ਚੱਕਰ ਪੂਰਾ ਕੀਤਾ ਹੈ। ਹੁਣ ਤੁਹਾਡਾ ਇਹ ਅੰਤਿਮ ਜਨਮ ਹੈ। ਹੁਣ ਫਿਰ ਤੋਂ ਆਪਣਾ ਵਰਸਾ ਲੈਣਾ ਹੈ। ਤੁਹਾਨੂੰ ਮੁਕਤੀਧਾਮ ਵਿੱਚ ਬੈਠ ਨਹੀਂ ਜਾਣਾ ਹੈ। ਤੁਹਾਡਾ ਆਲਰਾਊਂਡਰ ਪਾਰ੍ਟ ਹੈ। ਅਜਿਹੇ ਬਹੁਤ ਹਨ ਜੋ ਸਤਿਯੁਗ ਤੋਂ ਲੈਕੇ ਦਵਾਪਰ ਕਲਯੁਗ ਤੱਕ ਵੀ ਮੁਕਤੀਧਾਮ ਵਿੱਚ ਰਹਿੰਦੇ ਹਨ। ਇਵੇਂ ਨਹੀਂ ਕਹਾਂਗੇ ਇੱਥੇ ਆਉਣ ਨਾਲੋਂ ਮੁਕਤੀਧਾਮ ਚੰਗਾ ਹੈ। ਉਹ ਤਾਂ ਮੱਛਰਾਂ ਸਦ੍ਰਿਸ਼ ਹੋ ਗਿਆ ਹੈ। ਆਇਆ ਅਤੇ ਇਹ ਗਿਆ। ਮਨੁੱਖਾਂ ਦੀ ਮਹਿਮਾ ਗਾਈ ਜਾਂਦੀ ਹੈ। ਇਹ ਮੰਦਿਰ ਕਿਸ ਦੇ ਹਨ? ਜੋ ਸ਼ੁਰੂ ਤੋਂ ਲੈਕੇ ਪਾਰ੍ਟ ਵਜਾਉਂਦੇ ਆਏ ਹਨ, ਉਨ੍ਹਾਂ ਦੇ ਹੀ ਯਾਦਗਾਰ ਬਣਦੇ ਆਏ ਹਨ। ਪਿਛਾੜੀ ਵਿੱਚ ਜੋ ਆਉਂਦੇ ਹਨ ਉਨ੍ਹਾਂ ਦਾ ਯਾਦਗਾਰ ਹੈ ਕੀ? ਕੁਝ ਵੀ ਨਹੀਂ। ਤੁਹਾਡਾ ਕਿੰਨਾ ਭਾਰੀ ਯਾਦਗਾਰ ਹੈ। ਸਭ ਤੋਂ ਜਾਸਤੀ ਤੁਸੀਂ ਪਾਰ੍ਟ ਵਜਾਉਂਦੇ ਹੋ। ਤੁਸੀਂ ਆਪਣੀ ਪ੍ਰਾਲਬੱਧ ਦਾ ਟਾਈਮ ਪੂਰਾ ਕਰ ਜਦੋਂ ਭਗਤੀ ਮਾਰਗ ਵਿੱਚ ਆਉਂਦੇ ਹੋ ਤਾਂ ਫਿਰ ਤੁਹਾਡਾ ਯਾਦਗਾਰ ਅਤੇ ਸ਼ਿਵਬਾਬਾ ਦੇ ਮੰਦਿਰ ਬਣਨੇ ਸ਼ੁਰੂ ਹੁੰਦੇ ਹਨ, ਫਿਰ ਹੋਰ ਧਰਮ ਆਉਂਦੇ ਹਨ। ਉਨ੍ਹਾਂ ਦਾ ਧਰਮ ਸਥਾਪਨ ਹੁੰਦਾ ਹੈ। ਤੁਸੀਂ ਆਪਣੀ ਹਿਸਟਰੀ – ਜੋਗ੍ਰਾਫੀ ਵੀ ਜਾਣਦੇ ਹੋ ਹੋਰ ਸਭ ਧਰਮ ਵਾਲਿਆਂ ਦੀ ਵੀ ਜਾਣਦੇ ਹੋ। 84 ਜਨਮਾਂ ਦੀ ਸੀੜੀ ਹੈ। ਪਹਿਲੇ ਅਸੀਂ ਸ੍ਵਰਗ ਵਿੱਚ ਆਉਂਦੇ ਹਾਂ ਫਿਰ ਉਤਰਦੇ ਕਿਵੇਂ ਹਾਂ – ਇਹ ਤੁਹਾਡੀ ਬੁੱਧੀ ਵਿੱਚ ਹੈ। ਹਰ ਇੱਕ ਜਨਮ ਵਿੱਚ ਵੱਖ ਨਾਮ ਰੂਪ ਵਾਲੇ ਮਿੱਤਰ – ਸੰਬੰਧੀ ਆਦਿ ਮਿਲੇ ਹਨ। ਇਹ ਸਭ ਡਰਾਮਾ ਵਿੱਚ ਤੁਹਾਡਾ ਪਾਰ੍ਟ ਪਹਿਲੇ ਤੋਂ ਹੀ ਨੂੰਦਿਆ ਹੋਇਆ ਹੈ। ਇਹ ਬੇਹੱਦ ਦਾ ਡਰਾਮਾ ਹੈ, ਜੋ ਹੂਬਹੂ ਰਿਪੀਟ ਹੁੰਦਾ ਹੈ। ਤੁਸੀਂ ਜਾਣਦੇ ਹੋ ਅਸੀਂ ਸੋ ਦੇਵੀ – ਦੇਵਤਾ ਸੀ ਜੋ 84 ਜਨਮ ਲੈ ਸ਼ੂਦ੍ਰ ਬਣੇ। ਫਿਰ ਅਸੀਂ ਸੋ ਦੇਵੀ – ਦੇਵਤਾ ਬਣਦੇ ਹਾਂ। ਮਨੁੱਖ ਤਾਂ ਕਹਿ ਦਿੰਦੇ ਹਨ ਆਤਮਾ ਸੋ ਪਰਮਾਤਮਾ। ਅਸਲ ਵਿੱਚ ਅਸੀਂ ਸੋ ਦਾ ਅਰਥ ਇਹ ਹੈ। ਉਹ ਫਿਰ ਕਹਿ ਦਿੰਦੇ ਹਨ ਆਤਮਾ ਸੋ ਪਰਮਾਤਮਾ, ਪਰਮਾਤਮਾ ਸੋ ਆਤਮਾ। ਰਾਤ – ਦਿਨ ਦਾ ਫਰਕ ਹੈ ਨਾ। ਤੁਸੀਂ ਹੁਣ ਇਨ੍ਹਾਂ ਸਭ ਗੱਲਾਂ ਨੂੰ ਜਾਣਦੇ ਹੋ। ਤੁਸੀਂ ਹੁਣ ਪਾਂਡਵ ਬਣੇ ਹੋ। ਕੌਰਵ ਪਾਂਡਵ ਭਰਾ – ਭਰਾ ਸੀ ਨਾ। ਹੁਣ ਬਾਪ ਮਿਲਿਆ ਹੈ ਤਾਂ ਤੁਸੀਂ ਕੌਰਵ ਤੋਂ ਪਾਂਡਵ ਬਣੇ ਹੋ। ਬਾਪ ਤੁਹਾਨੂੰ ਦੁੱਖ ਤੋਂ ਲਿਬ੍ਰੇਟ ਕਰ ਗਾਈਡ ਬਣ ਲੈ ਜਾਂਦੇ ਹਨ। ਘਰ ਦਾ ਤਾਂ ਕਿਸੇ ਨੂੰ ਪਤਾ ਨਹੀਂ ਹੈ। ਉਹ ਕਹਿੰਦੇ ਹਨ ਆਤਮਾ ਬ੍ਰਹਮਾ ਵਿੱਚ ਲੀਨ ਹੋ ਜਾਵੇਗੀ। ਤਾਂ ਘਰ ਥੋੜੀ ਠਹਿਰਿਆ। ਘਰ ਵਿੱਚ ਤਾਂ ਰਿਹਾ ਜਾਂਦਾ ਹੈ। ਉਨ੍ਹਾਂ ਨੂੰ ਇੰਕਾਰਪੋਰੀਯਲ ਵਰਲਡ ਕਿਹਾ ਜਾਂਦਾ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ – ਅਸੀਂ ਨਿਰਾਕਾਰੀ ਆਤਮਾ ਨਿਰਾਕਾਰ ਵਰਲਡ ਵਿੱਚ ਬਿੰਦੀ ਮਿਸਲ ਨਿਵਾਸ ਕਰਦੇ ਹਾਂ। ਉੱਥੇ ਵੀ ਨਿਰਾਕਾਰੀ ਝਾੜ ਹੈ। ਇਹ ਡਰਾਮਾ ਬਣਿਆ ਹੋਇਆ ਹੈ। ਬੀਜ ਅਤੇ ਝਾੜ ਨੂੰ ਜਾਨਣਾ ਹੈ। ਇਸ ਦਾ ਨਾਮ ਹੀ ਹੈ ਵੈਰਾਇਟੀ ਧਰਮਾਂ ਦਾ ਝਾੜ, ਇਹ ਮਨੁੱਖ ਸ੍ਰਿਸ਼ਟੀ ਹੈ। ਇਨ੍ਹਾਂ ਦਾ ਬੀਜਰੂਪ ਬਾਪ ਹੈ, ਕਿੰਨੀ ਵੈਰਾਇਟੀ ਹੈ। ਹਰ ਇੱਕ ਧਰਮ ਵਾਲੇ ਦੇ ਫੀਚਰਸ ਨਿਆਰੇ ਫਿਰ ਇੱਥੇ ਵੀ ਇੱਕ ਦੀ ਸ਼ਕਲ ਨਾ ਮਿਲੇ ਦੂਜੇ ਨਾਲ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਕਲਪ ਵਰੀਕ੍ਸ਼ ਦੀ ਉਮਰ 5 ਹਜਾਰ ਵਰ੍ਹੇ ਹੈ – ਇਹ ਬਾਪ ਹੀ ਸਮਝਾਉਂਦੇ ਹਨ। ਮਨੁੱਖ ਐਕਟਰਸ ਹਨ, ਇੱਥੇ ਪਾਰ੍ਟ ਵਜਾਉਣ ਆਉਂਦੇ ਹਨ। ਇਹ ਮਾਂਡਵਾ ਹੈ, ਰੋਸ਼ਨੀ ਦੇ ਲਈ ਸੂਰਜ ਚੰਦ ਆਦਿ ਹਨ। ਇਹ ਕੋਈ ਦੇਵਤਾ ਥੋੜੀ ਹੀ ਹੈ, ਇਹ ਤਾਂ ਬੱਤੀਆਂ ਹਨ। ਪਰ ਸਰਵਿਸ ਕਰਦੇ ਹਨ, ਇਸਲਈ ਦੇਵਤਾ ਕਹਿ ਦਿੰਦੇ ਹਨ। ਅਸਲ ਵਿੱਚ ਦੇਵਤੇ ਕੋਈ ਸਰਵਿਸ ਨਹੀਂ ਕਰਦੇ ਹਨ, ਸਰਵਿਸ ਤਾਂ ਤੁਸੀਂ ਬੱਚੇ ਕਰਦੇ ਹੋ। ਬਾਪ ਓਬਡੀਐਂਟ ਸਰਵੈਂਟ ਹੈ। ਬੱਚੇ ਦੁੱਖੀ ਹੁੰਦੇ ਹਨ, ਤਾਂ ਬਾਪ ਨੂੰ ਤਰਸ ਪੈਂਦਾ ਹੈ। ਬਾਪ ਆਏ ਹਨ ਸਮਝਾਉਣ। ਤੁਸੀਂ ਬੱਚਿਆਂ ਨੂੰ ਫਿਰ ਤੋਂ ਸੋ ਦੇਵੀ – ਦੇਵਤਾ ਪਦਵੀ ਪ੍ਰਾਪਤ ਕਰਾਉਣ ਆਉਂਦਾ ਹਾਂ। ਚੜ੍ਹਦੀ ਕਲਾ, ਉਤਰਦੀ ਕਲਾ ਹਰ ਚੀਜ਼ ਦੀ ਹੁੰਦੀ ਹੈ। ਪੁਰਾਣੀ ਦੁਨੀਆਂ ਨੂੰ ਤਮੋਪ੍ਰਧਾਨ, ਨਵੀਂ ਦੁਨੀਆਂ ਨੂੰ ਸਤੋਪ੍ਰਧਾਨ ਕਿਹਾ ਜਾਂਦਾ ਹੈ। ਹਰ ਇੱਕ ਚੀਜ਼ ਨਵੀਂ ਸੋ ਪੁਰਾਣੀ ਹੁੰਦੀ ਹੈ। ਆਤਮਾ ਕਹਿੰਦੀ ਹੈ – ਇਹ ਸ਼ਰੀਰ ਵੀ ਤਮੋਪ੍ਰਧਾਨ ਪਤਿਤ ਹੈ। ਇਹ ਸਤਿਯੁਗ ਵਿੱਚ ਆਤਮਾ ਅਤੇ ਸ਼ਰੀਰ ਸਤੋਪ੍ਰਧਾਨ ਸਨ। ਮੱਥਾ ਨਹੀਂ ਖਪਾਉਂਦੇ ਸੀ। ਆਤਮਾ ਨੂੰ ਹੁਣ ਗਿਆਨ ਮਿਲਿਆ ਹੈ। ਸਮ੍ਰਿਤੀ ਆਈ ਹੈ, ਅਸੀਂ 84 ਜਨਮ ਲੈਂਦੇ ਹਾਂ। ਇਹ ਰਾਜ਼ ਬੇਹੱਦ ਦਾ ਬਾਪ ਸਮਝਾਉਂਦੇ ਹਨ। ਦੁੱਖ ਵਿੱਚ ਬਾਪ ਨੂੰ ਹੀ ਪੁਕਾਰਦੇ ਰਹਿੰਦੇ ਹਨ। ਰਹਿਮ ਕਰੋ ਹੇ ਦੁੱਖ ਹਰਤਾ ਸੁੱਖ ਕਰਤਾ…ਭਾਰਤ ਹੀ ਸਭ ਤੋਂ ਸੁਖੀ ਸੀ ਨਾ। ਭਾਰਤ ਵਰਗਾ ਪਵਿੱਤਰ ਖੰਡ ਹੋਰ ਕੋਈ ਹੋ ਨਹੀਂ ਸਕਦਾ। ਹੁਣ ਬਾਪ ਤੁਸੀਂ ਬੱਚਿਆਂ ਦੀ ਝੋਲੀ ਅਵਿਨਾਸ਼ੀ ਗਿਆਨ ਰਤਨਾਂ ਨਾਲ ਭਰਦੇ ਹਨ। ਕਦੀ ਅਜਿਹਾ ਬਾਪ ਵੇਖਿਆ ਹੈ। ਕਹਿੰਦੇ ਹਨ ਬੱਚਿਓ, ਮੈਂ ਤੁਹਾਡੇ ਲਈ ਬੈਕੁੰਠ ਸੌਗਾਤ ਵਿੱਚ ਲਿਆਇਆ ਹਾਂ। ਤੁਸੀਂ ਸ੍ਵਰਗਵਾਸੀ ਸੀ, ਹੁਣ ਪਤਿਤ ਨਰਕਵਾਸੀ ਬਣ ਪਏ ਹੋ। ਪਾਵਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਵਿਕਾਰ ਵਿੱਚ ਨਹੀਂ ਜਾਂਦੇ ਹਨ। ਸਤਿਯੁਗ ਵਿੱਚ ਹਨ ਸੰਪੂਰਨ ਨਿਰਵਿਕਾਰੀ। ਇਸ ਸਮੇਂ ਹਨ – ਸੰਪੂਰਨ ਵਿਕਾਰੀ। ਬਾਪ ਕਹਿੰਦੇ ਹਨ ਤੁਸੀਂ ਵੀ ਸੰਪੂਰਨ ਨਿਰਵਿਕਾਰੀ ਸੀ। ਹੁਣ ਸੰਪੂਰਨ ਵਿਕਾਰੀ ਬਣੇ ਹੋ, ਫਿਰ ਸੰਪੂਰਨ ਨਿਰਵਿਕਾਰੀ ਦੇਵਤਾ ਪਦ ਪਾਉਣਾ ਹੈ – ਬਾਪ ਨੂੰ ਯਾਦ ਕਰਨ ਨਾਲ। ਅੱਖਰ ਵੇਖੋ ਕਿੰਨੇ ਚੰਗੇ ਹਨ – ਮਨਮਨਾਭਵ। ਮੈਨੂੰ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਮੈਂ ਸਰਵਸ਼ਕਤੀਮਾਨ ਹਾਂ ਨਾ। ਮੈਨੂੰ ਯਾਦ ਕਰੋ। ਯਾਦ ਨੂੰ ਹੀ ਯੋਗ ਅਗਨੀ ਕਿਹਾ ਜਾਂਦਾ ਹੈ, ਜਿਸ ਨਾਲ ਤੁਹਾਡੇ ਪਾਪ ਸੜ੍ਹ ਜਾਣਗੇ। ਤੁਸੀਂ ਪਵਿੱਤਰ ਬਣ ਜਾਵੋਗੇ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਰੂਹਾਨੀ ਪੜ੍ਹਾਈ ਦੇ ਨਸ਼ੇ ਵਿੱਚ ਰਹਿਣਾ ਹੈ। ਬਾਪ ਸਮਾਨ ਨਿਰਹੰਕਾਰੀ ਬਣਨਾ ਹੈ। ਪੋਜੀਸ਼ਨ ਆਦਿ ਦਾ ਹੰਕਾਰ ਨਹੀਂ ਰੱਖਣਾ ਹੈ।

2. ਆਪਣੀ ਝੋਲੀ ਗਿਆਨ ਰਤਨਾਂ ਨਾਲ ਭਰਨੀ ਹੈ ਸੰਪੂਰਨ ਨਿਰਵਿਕਾਰੀ ਬਣ ਦੇਵਤਾ ਪਦ ਪਾਉਣਾ ਹੈ। ਕਦੀ ਵੀ ਮੁਰਝਾਉਂਣਾ ਨਹੀਂ ਹੈ।

ਵਰਦਾਨ:-

ਜਿਵੇਂ ਸੂਰਜ ਆਪਣੀ ਕਿਰਨਾਂ ਨਾਲ ਕਿਚੜਾ, ਗੰਦਗੀ ਦੇ ਕੀਟਾਣੂ ਭਸਮ ਕਰ ਦਿੰਦਾ ਹੈ। ਇਵੇਂ ਜਦੋਂ ਤੁਸੀਂ ਮਾਸਟਰ ਗਿਆਨ ਸੂਰਜ ਬਣਕੇ ਕੋਈ ਵੀ ਪਤਿਤ ਆਤਮਾ ਨੂੰ ਵੇਖੋਗੇ ਤਾਂ ਉਨ੍ਹਾਂ ਦਾ ਪਤਿਤ ਸੰਕਲਪ, ਪਤਿਤ ਵ੍ਰਿਤੀ ਅਤੇ ਦ੍ਰਿਸ਼ਟੀ ਭਸਮ ਹੋ ਜਾਵੇਗੀ। ਪਤਿਤ – ਪਾਵਨੀ ਆਤਮਾ ਤੇ ਪਤਿਤ ਸੰਕਲਪ ਵਾਰ ਨਹੀਂ ਕਰ ਸਕਦਾ। ਪਤਿਤ ਆਤਮਾਵਾਂ ਪਤਿਤ – ਪਾਵਣੀਆਂ ਤੇ ਬਲਿਹਾਰ ਜਾਣਗੀਆਂ। ਇਸ ਦੇ ਲਈ ਮਾਇਟ ਹਾਊਸ ਮਤਲਬ ਮਾਸਟਰ ਗਿਆਨ ਸੂਰਜ ਸਥਿਤੀ ਵਿੱਚ ਹਮੇਸ਼ਾ ਸਥਿਤ ਰਹੋ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top