09 July 2021 PUNJABI Murli Today | Brahma Kumaris

Read and Listen today’s Gyan Murli in Punjabi 

July 8, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਡੀ ਬਿਗੜੀ ਨੂੰ ਸੁਧਾਰਨ ਵਾਲਾ ਮਤਲਬ ਤਕਦੀਰ ਬਣਾਉਣ ਵਾਲਾ ਇੱਕ ਬਾਪ ਹੈ, ਜੋ ਤੁਹਾਨੂੰ ਨਾਲੇਜ ਦੇਕੇ ਤਕਦੀਰਵਾਨ ਬਣਾਉਂਦੇ ਹਨ"

ਪ੍ਰਸ਼ਨ: -

ਤੁਸੀਂ ਬੱਚਿਆਂ ਦੀ ਇਸ ਰੂਹਾਨੀ ਭੱਠੀ ਦਾ ਇੱਕ ਕ਼ਾਇਦਾ ਕਿਹੜਾ ਹੈ?

ਉੱਤਰ:-

ਰੂਹਾਨੀ ਭੱਠੀ ਵਿੱਚ ਮਤਲਬ ਯਾਦ ਦੀ ਯਾਤਰਾ ਵਿੱਚ ਬੈਠਣ ਵਾਲਿਆਂ ਨੂੰ ਕਦੀ ਵੀ ਇਧਰ – ਉਧਰ ਦੇ ਖਿਆਲ ਨਹੀਂ ਚਲਾਉਣੇ ਹਨ, ਇੱਕ ਬਾਪ ਨੂੰ ਯਾਦ ਕਰਨਾ ਹੈ। ਜੇਕਰ ਬੁੱਧੀ ਇਧਰ – ਉਧਰ ਭਟਕਦੀ ਹੈ ਤਾਂ ਝੂਟਕਾ ਖਾਂਦੇ ਰਹਿਣਗੇ, ਉਬਾਸੀ ਦੇਣਗੇ, ਇਸ ਨਾਲ ਵਾਯੂਮੰਡਲ ਖਰਾਬ ਹੁੰਦਾ ਹੈ। ਆਪਣਾ ਹੀ ਨੁਕਸਾਨ ਕਰਦੇ ਹਨ।

ਗੀਤ:-

ਦਿਲ ਦਾ ਸਹਾਰਾ ਟੁੱਟ ਨਾ ਜਾਵੇ…

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਦੇ ਦੋ ਅੱਖਰ ਸੁਣੇ। ਬੱਚਿਆਂ ਨੂੰ ਸਾਵਧਾਨੀ ਮਿਲਦੀ ਹੈ। ਇਸ ਸਮੇਂ ਜੋ ਵੀ ਹੈ ਸਭ ਦੀ ਤਕਦੀਰ ਵਿਗੜੀ ਹੋਈ ਹੈ – ਸਿਵਾਏ ਤੁਸੀਂ ਬ੍ਰਾਹਮਣਾਂ ਦੇ। ਤੁਹਾਡੀ ਹੁਣ ਵਿਗੜੀ ਤੋੰ ਸੁਧਰ ਰਹੀ ਹੈ। ਬਾਪ ਨੂੰ ਕਿਹਾ ਹੀ ਜਾਂਦਾ ਹੈ ਤਕਦੀਰ ਬਣਾਉਣ ਵਾਲੇ। ਤੁਸੀਂ ਜਾਣਦੇ ਹੋ ਸ਼ਿਵਬਾਬਾ ਕਿੰਨਾ ਮਿੱਠਾ ਹੈ। ਬਾਬਾ ਅੱਖਰ ਬਹੁਤ ਮਿੱਠਾ ਹੈ। ਬਾਪ ਤੋਂ ਸਭ ਆਤਮਾਵਾਂ ਨੂੰ ਵਰਸਾ ਮਿਲਦਾ ਹੈ। ਲੌਕਿਕ ਬਾਪ ਤੋਂ ਬੱਚਿਆਂ ਨੂੰ ਵਰਸਾ ਮਿਲਦਾ ਹੈ, ਬੱਚੀ ਨੂੰ ਨਹੀਂ। ਇੱਥੇ ਬੱਚਾ ਅਤੇ ਬੱਚੀ ਸਭ ਵਰਸੇ ਦੇ ਹੱਕਦਾਰ ਹਨ। ਬਾਪ ਪੜ੍ਹਾਉਂਦੇ ਹਨ ਆਤਮਾਵਾਂ ਨੂੰ ਮਤਲਬ ਆਪਣੇ ਬੱਚਿਆਂ ਨੂੰ। ਆਤਮਾ ਸਮਝਦੀ ਹੈ ਅਸੀਂ ਸਭ ਬ੍ਰਦਰ੍ਸ ਹਾਂ। ਬਰੋਬਰ ਬ੍ਰਦਰਹੁੱਡ ਕਿਹਾ ਜਾਂਦਾ ਹੈ ਨਾ। ਇੱਕ ਭਗਵਾਨ ਦੇ ਬੱਚੇ ਹਨ ਫਿਰ ਇੰਨਾ ਲੜਦੇ ਝਗੜਦੇ ਕਿਓਂ? ਸਭ ਆਪਸ ਵਿੱਚ ਲੜਦੇ ਹੀ ਰਹਿੰਦੇ ਹਨ। ਕਈ ਧਰਮ, ਕਈ ਮੱਤ ਹਨ ਅਤੇ ਮੁੱਖ ਗੱਲ ਤਾਂ ਰਾਵਣ ਰਾਜ ਵਿੱਚ ਲੜਾਈ ਹੀ ਚਲਦੀ ਹੈ ਕਿਓਂਕਿ ਵਿਕਾਰਾਂ ਦੀ ਪ੍ਰਵੇਸ਼ਤਾ ਹੈ। ਕਾਮ ਵਿਕਾਰ ਤੇ ਵੀ ਕਿੰਨੀ ਲੜਾਈ ਝਗੜਾ ਹੁੰਦਾ ਹੈ। ਇਵੇਂ ਬਹੁਤ ਰਾਜਾਵਾਂ ਨੇ ਲੜਾਈ ਕੀਤੀ ਹੈ। ਕਾਮ ਦੇ ਲਈ ਬਹੁਤ ਲੜਦੇ ਹਨ। ਕਿੰਨੇ ਖੁਸ਼ ਹੁੰਦੇ ਹਨ। ਕੋਈ ਦੇ ਨਾਲ ਦਿਲ ਹੁੰਦੀ ਹੈ ਤਾਂ ਮਾਰ ਵੀ ਦਿੰਦੇ ਹਨ। ਕਾਮ ਮਹਾਸ਼ਤ੍ਰੁ ਹੈ। ਗੁੱਸਾ ਵਾਲੇ ਨੂੰ ਤਾਂ ਕ੍ਰੋਧੀ ਹੀ ਕਹਾਂਗੇ। ਲੋਭ ਵਾਲੇ ਨੂੰ ਲੋਭੀ ਕਹਾਂਗੇ। ਪਰ ਜੋ ਕਾਮੀ ਹਨ ਉਨ੍ਹਾਂ ਦੇ ਬਹੁਤ ਨਾਮ ਰੱਖੇ ਹੋਏ ਹਨ ਇਸ ਲਈ ਕਿਹਾ ਜਾਂਦਾ ਹੈ – ਅੰਮ੍ਰਿਤ ਛੱਡ ਵਿਸ਼ ਕਾਹੇ ਦੀ ਖਾਏ। ਸ਼ਾਸਤਰਾਂ ਵਿੱਚ ਅੰਮ੍ਰਿਤ ਨਾਮ ਲਿੱਖ ਦਿੱਤਾ ਹੈ। ਵਿਖਾਉਂਦੇ ਹਨ ਸਾਗਰ ਮੰਥਨ ਕੀਤਾ ਤਾਂ ਅੰਮ੍ਰਿਤ ਨਿਕਲਿਆ। ਕਲਸ਼ ਲਕਸ਼ਮੀ ਨੂੰ ਦਿੱਤਾ। ਕਿੰਨੀਆਂ ਕਹਾਣੀਆਂ ਹਨ। ਇਸ ਵਿੱਚ ਵੀ ਵੱਡੇ ਤੋੰ ਵੱਡੀ ਗੱਲ ਹੈ ਸਰਵਵਿਆਪੀ ਦੀ, ਗੀਤਾ ਦਾ ਭਗਵਾਨ ਕੌਣ ਹੈ? ਅਤੇ ਪਤਿਤ – ਪਾਵਨ ਕੌਣ ਹੈ? ਪ੍ਰਦਰਸ਼ਨੀ ਵਿੱਚ ਮੁੱਖ ਇਨ੍ਹਾਂ ਹੀ ਚਿੱਤਰਾਂ ਤੇ ਸਮਝਾਇਆ ਜਾਂਦਾ ਹੈ। ਪਤਿਤ – ਪਾਵਨ, ਗਿਆਨ ਦਾ ਸਾਗਰ ਅਤੇ ਉਨ੍ਹਾਂ ਤੋਂ ਨਿਕਲੀ ਹੋਈ ਗਿਆਨ ਗੰਗਾਵਾਂ ਅਤੇ ਪਾਣੀ ਦੀ ਨਦੀ ਅਤੇ ਸਾਗਰ? ਕਿੰਨੀਆਂ ਚੰਗੀਆਂ – ਚੰਗੀਆਂ ਗੱਲਾਂ ਸਮਝਾਈਆਂ ਜਾਂਦੀਆਂ ਹਨ। ਬਾਪ ਬੈਠ ਸਮਝਾਉਂਦੇ ਹਨ – ਮਿੱਠੇ – ਮਿੱਠੇ ਬੱਚਿਓ ਤੁਹਾਨੂੰ ਕਿਸ ਨੇ ਪਾਵਨ ਬਣਾਇਆ? ਵਿਗੜੀ ਨੂੰ ਸੁਧਾਰਨ ਵਾਲਾ ਕੌਣ ਹੈ? ਉਹ ਪਤਿਤ – ਪਾਵਨ ਕਦੋਂ ਆਉਂਦੇ ਹਨ? ਇਹ ਖੇਡ ਕਿਵੇਂ ਬਣਿਆ ਹੋਇਆ ਹੈ? ਕੋਈ ਵੀ ਨਹੀਂ ਜਾਣਦੇ ਹਨ। ਬਾਪ ਨੂੰ ਕਿਹਾ ਹੀ ਜਾਂਦਾ ਹੈ ਨਾਲੇਜਫੁਲ, ਬਲਿਸਫੁਲ, ਪੀਸਫੁਲ। ਗਾਇਆ ਵੀ ਜਾਂਦਾ ਹੈ – ਵਿਗੜੀ ਨੂੰ ਬਣਾਉਣ ਵਾਲਾ ਇੱਕ। ਇਹ ਤਾਂ ਸਮਝਣ ਵਿੱਚ ਆਉਂਦਾ ਹੈ – ਬਰੋਬਰ ਰਾਵਣ ਸਾਡੀ ਵਿਗਾੜਦੇ ਹਨ। ਇਹ ਖੇਡ ਹੈ ਹਾਰ ਜਿੱਤ ਦਾ। ਰਾਵਣ ਨੂੰ ਵੀ ਤੁਸੀਂ ਜਾਣਦੇ ਹੋ ਜਿਸ ਨੂੰ ਭਾਰਤਵਾਸੀ ਵਰ੍ਹੇ – ਵਰ੍ਹੇ ਸਾੜ੍ਹਦੇ ਹਨ। ਇਹ ਭਾਰਤ ਦਾ ਦੁਸ਼ਮਣ ਹੈ। ਭਾਰਤ ਵਿੱਚ ਹੀ ਹਰ ਵਰ੍ਹੇ ਸਾੜ੍ਹਦੇ ਹਨ। ਉਨ੍ਹਾਂ ਤੋਂ ਪੁੱਛੋ ਕਦੋਂ ਤੋਂ ਸਾੜ੍ਹਦੇ ਆਉਂਦੇ ਹੋ? ਤਾਂ ਕਹਿਣਗੇ ਇਹ ਤਾਂ ਅਨਾਦਿ ਚਲਿਆ ਆਉਂਦਾ ਹੈ, ਜੱਦ ਤੋਂ ਸ੍ਰਿਸ਼ਟੀ ਸ਼ੁਰੂ ਹੁੰਦੀ ਹੈ। ਸ਼ਾਸਤਰਾਂ ਵਿੱਚ ਜੋ ਪੜ੍ਹਿਆ ਸੱਤ – ਸੱਤ ਕਰਦੇ ਆਉਂਦੇ ਹਨ। ਮੁੱਖ ਭੁੱਲ ਹੈ ਈਸ਼ਵਰ ਨੂੰ ਸਰਵਵਿਆਪੀ ਕਹਿਣਾ। ਬਾਪ ਇਹ ਨਹੀਂ ਕਹਿੰਦਾ ਕਿ ਇਹ ਕਿਸ ਦੀ ਭੁੱਲ ਹੈ! ਇਹ ਡਰਾਮਾ ਵਿੱਚ ਨੂੰਧ ਹੈ। ਹਾਰ ਜਿੱਤ ਦਾ ਖੇਡ ਹੈ। ਮਾਇਆ ਤੋਂ ਹਾਰੇ ਹਾਰ, ਮਾਇਆ ਤੋਂ ਜਿੱਤੇ ਜਿੱਤ। ਮਾਇਆ ਤੋਂ ਕਿਵੇਂ ਹਾਰ ਖਾਂਦੇ ਹਨ, ਉਹ ਵੀ ਸਮਝਾਇਆ ਜਾਂਦਾ ਹੈ। ਪੂਰਾ ਅੱਧਾਕਲਪ ਰਾਵਣਰਾਜ ਚਲਦਾ ਹੈ। ਇੱਕ ਸੇਕੇਂਡ ਦਾ ਵੀ ਫਰਕ ਨਹੀਂ ਹੋ ਸਕਦਾ। ਰਾਮਰਾਜ ਦੀ ਸਥਾਪਨਾ ਅਤੇ ਰਾਵਣ ਰਾਜ ਦਾ ਵਿਨਾਸ਼। ਆਪਣੇ ਸਮੇਂ ਤੇ ਐਕੁਰੇਟ ਚਲਦੇ ਹਨ। ਸਤਿਯੁਗ ਵਿੱਚ ਤਾਂ ਲੰਕਾ ਹੁੰਦੀ ਨਹੀਂ। ਉਹ ਤਾਂ ਬੁੱਧ ਧਰਮ ਦਾ ਖੰਡ ਹੈ। ਪੜ੍ਹੇ ਲਿਖੇ ਦੀ ਬੁੱਧੀ ਵਿੱਚ ਰਹਿੰਦਾ ਹੈ, ਲੰਡਨ ਇਸ ਪਾਸੇ ਹੈ, ਅਮਰੀਕਾ ਇਸ ਪਾਸੇ ਹੈ। ਪੜ੍ਹਾਈ ਨਾਲ ਬੁੱਧੀ ਦਾ ਤਾਲਾ ਖੁਲਦਾ ਹੈ, ਰੋਸ਼ਨੀ ਆਉਂਦੀ ਹੈ। ਇਸ ਨੂੰ ਗਿਆਨ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ। ਬੁੱਢੀਆਂ ਬਹੁਤ ਗੱਲਾਂ ਸਮਝ ਨਾ ਸਕਣ। ਇਨ੍ਹਾਂ ਨੂੰ ਇੱਕ ਮੁੱਖ ਗੱਲ ਧਾਰਨ ਕਰਨੀ ਹੈ, ਜੋ ਹੀ ਅੰਤ ਵਿੱਚ ਕੰਮ ਆਉਂਦੀ ਹੈ। ਮਨੁੱਖ ਸ਼ਾਸਤਰ ਤਾਂ ਬਹੁਤ ਪੜ੍ਹਦੇ ਹਨ। ਪਿਛਾੜੀ ਵਿੱਚ ਫਿਰ ਵੀ ਇੱਕ ਅੱਖਰ ਕਹਿ ਦਿੰਦੇ ਹਨ ਕਿ ਰਾਮ – ਰਾਮ ਕਹੋ । ਇਵੇਂ ਨਹੀਂ ਕਹਿੰਦੇ ਸ਼ਾਸਤਰ ਸੁਣਾਓ, ਵੇਦ ਸੁਣਾਓ। ਪਿਛਾੜੀ ਵਿੱਚ ਕਹਿਣਗੇ ਰਾਮ ਨੂੰ ਯਾਦ ਕਰੋ। ਜੋ ਜਾਸਤੀ ਸਮੇਂ ਜਿਸ ਚਿੰਤਨ ਵਿੱਚ ਰਹਿੰਦੇ ਹਨ, ਅੰਤ ਵਿੱਚ ਵੀ ਉਹ ਯਾਦ ਆ ਜਾਂਦਾ ਹੈ। ਹੁਣ ਵਿਨਾਸ਼ ਤਾਂ ਸਭ ਦਾ ਹੋਣਾ ਹੈ। ਤੁਸੀਂ ਜਾਣਦੇ ਹੋ ਸਭ ਕਿਸ ਨੂੰ ਯਾਦ ਕਰਨਗੇ? ਕੋਈ ਕ੍ਰਿਸ਼ਨ ਨੂੰ, ਕੋਈ ਆਪਣੇ ਗੁਰੂ ਨੂੰ ਯਾਦ ਕਰਨਗੇ। ਕੋਈ ਆਪਣੇ ਦੇਹ ਦੇ ਸੰਬੰਧੀਆਂ ਨੂੰ ਯਾਦ ਕਰਨਗੇ। ਦੇਹ ਨੂੰ ਯਾਦ ਕੀਤਾ, ਖੇਡ ਖਲਾਸ। ਇੱਥੇ ਤੁਹਾਨੂੰ ਇੱਕ ਹੀ ਗੱਲ ਸਮਝਾਈ ਜਾਂਦੀ ਹੈ ਕਿ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਰਹੋ। ਚਾਰਟ ਰੱਖੋ ਕਿ ਅਸੀਂ ਕਿੰਨਾ ਯਾਦ ਕਰਦੇ ਹਾਂ। ਜਿੰਨਾ ਯਾਦ ਕਰੋਂਗੇ, ਪਾਵਨ ਹੁੰਦੇ ਜਾਵੋਗੇ। ਇਵੇਂ ਨਹੀਂ ਕਿ ਗੰਗਾ ਵਿੱਚ ਸ਼ਨਾਨ ਕਰਨ ਨਾਲ ਪਾਵਨ ਬਣੋਂਗੇ। ਆਤਮਾ ਦੀ ਗੱਲ ਹੈ ਨਾ। ਆਤਮਾ ਹੀ ਪਤਿਤ, ਆਤਮਾ ਹੀ ਪਾਵਨ ਬਣਦੀ ਹੈ ਨਾ। ਬਾਪ ਨੇ ਸਮਝਾਇਆ ਹੈ – ਆਤਮਾ ਇੱਕ ਸਟਾਰ ਬਿੰਦੀ ਹੈ। ਭ੍ਰਿਕੁਟੀ ਦੇ ਵਿੱਚ ਰਹਿੰਦੀ ਹੈ। ਕਹਿੰਦੇ ਹਨ ਆਤਮਾ ਸਟਾਰ ਅਤਿ ਸੂਕ੍ਸ਼੍ਮ ਹੈ। ਤੁਸੀਂ ਬੱਚੇ ਹੀ ਇਨ੍ਹਾਂ ਗੱਲਾਂ ਨੂੰ ਸਮਝ ਸਕਦੇ ਹੋ। ਬਾਪ ਕਹਿੰਦੇ ਹਨ ਮੈਂ ਕਲਪ ਦੇ ਸੰਗਮਯੁਗੇ ਆਉਂਦਾ ਹਾਂ। ਉਨ੍ਹਾਂ ਨੇ ਫਿਰ ਕਲਪ ਅੱਖਰ ਛੱਡ ਯੁਗੇ – ਯੁਗੇ ਅੱਖਰ ਲਿੱਖ ਦਿੱਤਾ ਹੈ। ਤਾਂ ਮਨੁੱਖਾਂ ਨੇ ਉਲਟਾ ਸਮਝ ਲਿਆ ਹੈ। ਮੈਂ ਕਿਹਾ ਹੈ ਕਿ ਕਲਪ – ਕਲਪ ਸੰਗਮਯੁਗੇ ਆਉਂਦਾ ਹਾਂ। ਘੋਰ ਹਨ੍ਹੇਰੇ ਅਤੇ ਘੋਰ ਸੋਝਰੇ ਦੇ ਸੰਗਮ ਤੇ। ਬਾਕੀ ਯੁਗੇ – ਯੁਗੇ ਆਉਣ ਦੀ ਤਾਂ ਲੋੜ ਹੀ ਨਹੀਂ। ਸੀੜੀ ਉਤਰਦੇ ਹੀ ਆਉਂਦੇ ਹਨ। ਜੱਦ ਪੂਰੇ 84 ਜਨਮ ਦੀ ਸੀੜੀ ਉਤਰਦੇ ਹਨ ਤਾਂ ਬਾਪ ਆਉਂਦੇ ਹਨ। ਇਹ ਗਿਆਨ ਸਾਰੀ ਦੁਨੀਆਂ ਦੇ ਲਈ ਹੈ। ਸੰਨਿਆਸੀ ਲੋਕ ਤਾਂ ਕਹਿ ਦਿੰਦੇ ਹਨ ਇਨ੍ਹਾਂ ਦੇ ਚਿੱਤਰ ਸਭ ਕਲਪਨਾ ਹਨ। ਪਰ ਕਲਪਨਾ ਦੀ ਤਾਂ ਇਸ ਵਿੱਚ ਕੋਈ ਗੱਲ ਹੀ ਨਹੀਂ। ਇਹ ਸਭ ਨੂੰ ਸਮਝਾਇਆ ਜਾਂਦਾ ਹੈ, ਨਹੀਂ ਤਾਂ ਮਨੁੱਖਾਂ ਨੂੰ ਕਿਵੇਂ ਪਤਾ ਪਵੇ ਇਸ ਲਈ ਇਹ ਚਿੱਤਰ ਬਣਾਏ ਗਏ ਹਨ। ਇਹ ਪ੍ਰਦਰਸ਼ਨੀ ਦੇਸ਼ – ਦੇਸ਼ਾਂਤਰ ਵਿੱਚ ਢੇਰ ਹੁੰਦੀ ਰਹੇਗੀ। ਬਾਪ ਕਹਿੰਦੇ ਹਨ ਬਹੁਤ ਭਾਰਤਵਾਸੀ ਬੱਚੇ ਹਨ। ਹੈ ਤਾਂ ਸਭ ਬੱਚੇ ਨਾ। ਕਈ ਧਰਮਾਂ ਦਾ ਇਹ ਝਾੜ ਹੈ। ਬਾਪ ਬੈਠ ਸਮਝਾਉਂਦੇ ਹਨ – ਇਹ ਸਭ ਕਾਮ ਚਿਤਾ ਤੇ ਬੈਠ ਸੜ੍ਹ ਮਰੇ ਹਨ। ਸਤਿਯੁਗ ਵਿੱਚ ਜੋ ਪਹਿਲੇ – ਪਹਿਲੇ ਆਉਂਦੇ ਹਨ, ਉਹ ਹੀ ਫਿਰ ਪਹਿਲੇ – ਪਹਿਲੇ ਦਵਾਪਰ ਤੋਂ ਲੈਕੇ ਕਾਮ ਅਗਨੀ ਵਿੱਚ ਜਲਦੇ ਹਨ ਇਸਲਈ ਕਾਲੇ ਹੋ ਗਏ ਹਨ। ਹੁਣ ਸਭ ਦੀ ਸਦਗਤੀ ਹੋਣੀ ਹੈ। ਤੁਸੀਂ ਨਿਮਿਤ ਬਣਦੇ ਹੋ। ਤੁਹਾਡੇ ਪਿਛਾੜੀ ਸਭ ਦੀ ਸਦਗਤੀ ਹੋਣੀ ਹੈ। ਬਾਪ ਕਿੰਨਾ ਸਹਿਜ ਰੀਤੀ ਸਮਝਾਉਂਦੇ ਹਨ। ਕਹਿੰਦੇ ਹਨ ਸਿਰਫ ਬਾਪ ਨੂੰ ਯਾਦ ਕਰੋ। ਆਤਮਾ ਨੇ ਹੀ ਦੁਰਗਤੀ ਨੂੰ ਪਾਇਆ ਹੈ। ਆਤਮਾ ਪਤਿਤ ਬਣਨ ਨਾਲ ਸ਼ਰੀਰ ਵੀ ਅਜਿਹਾ ਮਿਲਦਾ ਹੈ। ਆਤਮਾ ਨੂੰ ਪਾਵਨ ਬਣਾਉਣ ਦੀ ਯੁਕਤੀ ਬਾਪ ਬਿਲਕੁਲ ਸਹਿਜ ਦੱਸਦੇ ਹਨ।

ਤ੍ਰਿਮੂਰਤੀ ਦੇ ਚਿੱਤਰ ਵਿੱਚ ਬ੍ਰਹਮਾ ਦਾ ਚਿੱਤਰ ਵੇਖ ਮਨੁੱਖ ਹਾਯ – ਹਾਯ ਮਚਾ ਦਿੰਦੇ ਹਨ। ਇਨ੍ਹਾਂ ਨੂੰ ਬ੍ਰਹਮਾ ਕਿਓਂ ਕਹਿੰਦੇ ਹੋ? ਬ੍ਰਹਮਾ ਤਾਂ ਸੂਕ੍ਸ਼੍ਮਵਤਨ ਵਾਸੀ ਦੇਵਤਾ ਹੈ, ਇੱਥੇ ਕਿਥੋਂ ਆਇਆ? ਇਹ ਦਾਦਾ ਤਾਂ ਨਾਮੀਗ੍ਰਾਮੀ ਸੀ। ਅਖਬਾਰਾਂ ਵਿੱਚ ਸਭ ਜਗ੍ਹਾ ਪਿਆ ਸੀ, ਇੱਕ ਜੋਹਰੀ ਕਹਿੰਦਾ ਹੈ ਮੈਂ ਸ਼੍ਰੀਕ੍ਰਿਸ਼ਨ ਹਾਂ, ਸਾਨੂੰ 16108 ਰਾਣੀਆਂ ਚਾਹੀਦੀਆਂ ਹਨ। ਬੜਾ ਹੰਗਾਮਾ ਮੱਚ ਗਿਆ ਸੀ, ਭਜਾਉਣ ਦਾ। ਹੁਣ ਇੱਕ – ਇੱਕ ਨਾਲ ਮੱਥਾ ਕੌਣ ਮਾਰੇ। ਇੰਨੇ ਢੇਰ ਮਨੁੱਖ ਹਨ। ਆਬੂ ਵਿੱਚ ਵੀ ਕੋਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਝੱਟ ਕਹਿੰਦੇ ਹਨ ਅਰੇ ਬ੍ਰਹਮਾਕੁਮਾਰੀਆਂ ਦੇ ਕੋਲ ਜਾਂਦੇ ਹੋ! ਉਹ ਤਾਂ ਜਾਦੂ ਕਰ ਦਿੰਦੀਆਂ ਹਨ। ਇਸਤਰੀ – ਪੁਰਸ਼ ਨੂੰ ਭਰਾ – ਭੈਣ ਬਣਾ ਦਿੰਦੀਆਂ ਹਨ। ਲੰਬੀ ਚੌੜੀ ਗੱਲ ਦੱਸਕੇ ਮੱਥਾ ਖਰਾਬ ਕਰ ਦਿੰਦੇ ਹਨ। ਬਾਪ ਕਹਿੰਦੇ ਹਨ ਤੁਸੀਂ ਮੈਨੂੰ ਗਿਆਨ ਸਾਗਰ ਵਰਲਡ ਆਲਮਾਈਟੀ ਅਥਾਰਿਟੀ ਕਹਿੰਦੇ ਹੋ। ਵਰਲਡ ਆਲਮਾਈਟੀ ਅਰਥਾਤ ਸਰਵਸ਼ਕਤੀਮਾਨ, ਸਭ ਵੇਦਾਂ ਸ਼ਾਸਤਰਾਂ ਆਦਿ ਨੂੰ ਜਾਨਣ ਵਾਲਾ। ਵੱਡੇ ਵਿਦਵਾਨ ਨੂੰ ਵੀ ਅਥਾਰਿਟੀ ਕਹਿੰਦੇ ਹਨ ਕਿਓਂਕਿ ਉਹ ਸਭ ਵੇਦਾਂ, ਸ਼ਾਸਤਰਾਂ ਆਦਿ ਨੂੰ ਪੜ੍ਹਦੇ ਹਨ ਫਿਰ ਬਨਾਰਸ ਵਿੱਚ ਜਾਕੇ ਟਾਈਟਲ ਲੈ ਆਉਂਦੇ ਹਨ। ਮਹਾ – ਮਹਾਉਪਾਧਿਆਇ, ਸ਼੍ਰੀ – ਸ਼੍ਰੀ 108 ਸਰਸਵਤੀ ਇਹ ਸਭ ਟਾਈਟਲ ਉੱਥੇ ਹੀ ਮਿਲਦੇ ਹਨ। ਜੋ ਬਹੁਤ ਹੁਸ਼ਿਆਰ ਹੁੰਦੇ ਹਨ, ਉਨ੍ਹਾਂ ਨੂੰ ਵੱਡਾ ਟਾਈਟਲ ਮਿਲਦਾ ਹੈ। ਸ਼ਾਸਤਰਾਂ ਵਿੱਚ ਜਨਕ ਦੇ ਲਈ ਲਿਖਿਆ ਹੋਇਆ ਹੈ। ਉਨ੍ਹਾਂ ਨੂੰ ਕਿਹਾ ਕਿ ਸੱਚਾ ਬ੍ਰਹਮ ਗਿਆਨ ਕੋਈ ਸਾਨੂੰ ਸੁਣਾਏ। ਹੁਣ ਬ੍ਰਹਮ ਗਿਆਨ ਤਾਂ ਹੈ ਨਹੀਂ। ਗੱਲਾਂ ਸਾਰੀਆਂ ਇੱਥੇ ਦੀਆਂ ਹਨ। ਕਹਾਣੀਆਂ ਬਹੁਤ ਬਣਾ ਦਿੱਤੀਆਂ ਹਨ। ਸ਼ੰਕਰ ਪਾਰਵਤੀ ਦੀ ਵੀ ਕਹਾਣੀ ਲਿਖੀ ਹੋਈ ਹੈ। ਕਿੰਨੀਆਂ ਕਹਾਣੀਆਂ ਬੈਠ ਬਣਾਈਆਂ ਹਨ। ਸ਼ੰਕਰ ਨੇ ਪਾਰਵਤੀ ਨੂੰ ਕਥਾ ਸੁਣਾਈ, ਅਸਲ ਵਿੱਚ ਸੀ ਸ਼ਿਵ ਉਨ੍ਹਾਂ ਨੇ ਇਹ ਸ਼ੰਕਰ ਪਾਰਵਤੀ ਦਾ ਨਾਮ ਦੇ ਦਿੱਤਾ ਹੈ। ਭਾਗਵਤ ਆਦਿ ਵਿੱਚ ਇਹ ਸਭ ਇਸ ਸਮੇਂ ਦੀ ਗੱਲ ਹੈ। ਫਿਰ ਕਹਾਣੀ ਵਿੱਚ ਦੱਸਦੇ ਹਨ, ਉਨ੍ਹਾਂ ਨੂੰ ਖਿਆਲ ਆਇਆ – ਰਾਜੇ ਨੂੰ ਇਹ ਗਿਆਨ ਜਾਕੇ ਦੇਵਾਂ। ਬਾਪ ਵੀ ਸਮਝਾਉਂਦੇ ਹਨ – ਰਾਜਾਵਾਂ ਨੂੰ ਜਾਕੇ ਗਿਆਨ ਦਵੋ। ਤੁਸੀਂ ਹੀ ਸੂਰਜ਼ਵੰਸ਼ੀ ਸੀ ਫਿਰ ਚੰਦ੍ਰਵੰਸ਼ੀ, ਵੈਸ਼ ਵੰਸ਼ੀ, ਸ਼ੁਦ੍ਰਵੰਸ਼ੀ ਬਣੇ। ਤੁਹਾਡੀ ਰਾਜਧਾਨੀ ਹੀ ਚੱਟ ਹੋ ਗਈ ਹੈ। ਹੁਣ ਫਿਰ ਸੂਰਜ਼ਵੰਸ਼ੀ ਰਾਜਧਾਨੀ ਲੈਣਾ ਹੈ ਤਾਂ ਪੁਰਸ਼ਾਰਥ ਕਰੋ। ਰਾਜਯੋਗ ਸਿਖਾਉਣ ਵਾਲਾ ਬਾਬਾ ਆਇਆ ਹੋਇਆ ਹੈ। ਫਿਰ ਆਕੇ ਬੇਹੱਦ ਦਾ ਸ੍ਵਰਾਜ ਲਵੋ। ਰਾਜਾਵਾਂ ਦੇ ਕੋਲ ਵੀ ਬਹੁਤ ਚਿੱਠੀਆਂ ਜਾਂਦੀਆਂ ਹਨ ਫਿਰ ਉਨ੍ਹਾਂ ਨੂੰ ਮਿਲਦੀਆਂ ਥੋੜੀ ਹੀ ਹਨ। ਉਨ੍ਹਾਂ ਦੇ ਪ੍ਰਾਈਵੇਟ ਸੇਕ੍ਰੇਟਰੀ ਚਿੱਠੀਆਂ ਵੇਖਦੇ ਹਨ। ਕਿੰਨੀ ਚਿੱਠੀਆਂ ਸੁੱਟ ਦਿੰਦੇ ਹਨ। ਕੋਈ ਵਿੱਚ ਅਜਿਹੀ ਜਰੂਰੀ ਗੱਲ ਹੁੰਦੀ ਹੈ ਤਾਂ ਉਨ੍ਹਾਂ ਨੂੰ ਵਿਖਾ ਦਿੰਦੇ ਹਨ। ਕਹਿੰਦੇ ਹਨ- ਅਸ਼ਟਾਵਕਰ ਨੇ ਜਨਕ ਨੂੰ ਸੇਕੇਂਡ ਵਿੱਚ ਜੀਵਨਮੁਕਤੀ ਦਾ ਸਾਕਸ਼ਾਤਕਰ ਕਰਾਇਆ। ਇਹ ਵੀ ਹੁਣ ਹੈ। ਹੁਣ ਬਾਪ ਕਿੰਨੀ ਚੰਗੀ ਤਰ੍ਹਾਂ ਬੈਠ ਤੁਹਾਨੂੰ ਸਮਝਾਉਂਦੇ ਹਨ। ਜੋ ਸਮਝਣ ਵਾਲੇ ਨਹੀਂ ਹਨ, ਉਹ ਇੱਥੇ – ਉੱਥੇ ਵੇਖਦੇ ਰਹਿਣਗੇ। ਬਾਬਾ ਝੱਟ ਸਮਝ ਜਾਂਦੇ ਹਨ – ਉਨ੍ਹਾਂ ਦੀ ਬੁੱਧੀ ਵਿੱਚ ਕੁਝ ਬੈਠਦਾ ਨਹੀਂ ਹੈ। ਬਾਬਾ ਚਾਰੋਂ ਤਰਫ ਵੇਖਦੇ ਵੀ ਹਨ – ਸਾਰੇ ਚੰਗੀ ਤਰ੍ਹਾਂ ਸੁਣਦੇ ਹਨ। ਇਨ੍ਹਾਂ ਦੀ ਬੁੱਧੀ ਕਿੱਥੇ ਭਟਕਦੀ ਰਹਿੰਦੀ ਹੈ। ਉਬਾਸੀ ਦਿੰਦੇ ਰਹਿੰਦੇ ਹਨ। ਗਾਇਨ ਬੁੱਧੀ ਵਿੱਚ ਨਹੀਂ ਬੈਠੇਗਾ ਤਾਂ ਝੂਟਕੇ ਖਾਂਦੇ ਰਹਿਣਗੇ, ਨੁਕਸਾਨ ਹੋ ਜਾਂਦਾ ਹੈ। ਕਰਾਚੀ ਵਿੱਚ ਇਨ੍ਹਾਂ ਬੱਚਿਆਂ ਦੀ ਭੱਠੀ ਸੀ। ਕੋਈ ਝੂਟਕਾ ਖਾਂਦਾ ਸੀ ਤਾਂ ਫਿਰ ਝੱਟ ਬਾਹਰ ਕੱਢਿਆ ਜਾਂਦਾ ਸੀ। ਆਪਣੇ ਹੀ ਬੈਠਦੇ ਸੀ। ਬਾਹਰ ਦਾ ਕੋਈ ਆਉਂਦਾ ਨਹੀਂ ਸੀ। ਸ਼ੁਰੂ ਵਿੱਚ ਇਨ੍ਹਾਂ ਦਾ ਬੜਾ ਪਾਰ੍ਟ ਚੱਲਿਆ ਹੈ। ਲੰਬੀ ਹਿਸਟਰੀ ਹੈ। ਸ਼ੁਰੂ ਵਿੱਚ ਤਾਂ ਬੱਚੀਆਂ ਬਹੁਤ ਧਿਆਨ ਵਿੱਚ ਚਲੀਆਂ ਜਾਂਦੀਆਂ ਸਨ। ਹੁਣ ਤੱਕ ਵੀ ਕਹਿੰਦੇ ਰਹਿੰਦੇ ਹਨ ਜਾਦੂ ਹੈ। ਪਰਮਪਿਤਾ ਪਰਮਾਤਮਾ ਨੂੰ ਜਾਦੂਗਰ ਕਿਹਾ ਜਾਂਦਾ ਹੈ ਨਾ। ਸ਼ਿਵਬਾਬਾ ਵੇਖਦੇ ਹਨ – ਇਨ੍ਹਾਂ ਦਾ ਬਹੁਤ ਪ੍ਰੇਮ ਹੈ , ਤਾਂ ਵੇਖਣ ਨਾਲ ਹੀ ਝੱਟ ਧਿਆਨ ਵਿੱਚ ਚਲੇ ਜਾਂਦੇ ਹਨ। ਬੈਕੁੰਠ ਤਾਂ ਭਾਰਤਵਾਸੀਆਂ ਨੂੰ ਬਹੁਤ ਪਿਆਰਾ ਹੈ। ਕੋਈ ਮਰਦਾ ਹੈ ਤਾਂ ਵੀ ਕਹਿੰਦੇ ਹਨ ਬੈਕੁੰਠਵਾਸੀ ਹੋਇਆ, ਸ੍ਵਰਗਵਾਸੀ ਹੋਇਆ। ਹੁਣ ਇਹ ਤਾਂ ਹੈ ਹੀ ਨਰਕ ਸਭ ਨਰਕਵਾਸੀ ਹਨ, ਤਾਂ ਤੇ ਕਹਿੰਦੇ ਹਨ ਫਲਾਣਾ ਸ੍ਵਰਗਵਾਸੀ ਹੋਇਆ। ਪਰ ਸ੍ਵਰਗ ਵਿਚ ਤਾਂ ਕੋਈ ਜਾਂਦਾ ਹੀ ਨਹੀਂ ਹੈ। ਹੁਣ ਸਿਰਫ ਇਹ ਤੁਸੀਂ ਜਾਣਦੇ ਹੋ ਅਸੀਂ ਸ੍ਵਰਗਵਾਸੀ ਸੀ ਫਿਰ 84 ਜਨਮ ਲੈ ਨਰਕਵਾਸੀ ਬਣ ਗਏ ਹਾਂ। ਹੁਣ ਫਿਰ ਬਾਬਾ ਸ੍ਵਰਗਵਾਸੀ ਬਣਾ ਰਹੇ ਹਨ। ਸ੍ਵਰਗ ਵਿੱਚ ਹੈ ਰਾਜਧਾਨੀ। ਰਾਜਧਾਨੀ ਵਿਚ ਬਹੁਤ ਪਦਵੀ ਹਨ। ਪੁਰਸ਼ਾਰਥ ਕਰ ਨਰ ਤੋਂ ਨਾਰਾਇਣ ਬਣਨਾ ਹੈ। ਤੁਸੀਂ ਜਾਣਦੇ ਹੋ ਇਹ ਮੰਮਾ ਬਾਬਾ ਭਵਿੱਖ ਵਿੱਚ ਲਕਸ਼ਮੀ – ਨਾਰਾਇਣ ਬਣਦੇ ਹਨ। ਹੁਣ ਪੁਰਸ਼ਾਰਥ ਕਰ ਰਹੇ ਹਨ, ਇਸਲਈ ਕਿਹਾ ਜਾਂਦਾ ਹੈ ਫਾਲੋ ਮਦਰ – ਫਾਦਰ। ਜਿਵੇਂ ਇਹ ਪੁਰਸ਼ਾਰਥ ਕਰਦੇ ਹਨ, ਤੁਸੀਂ ਵੀ ਕਰੋ। ਇਹ ਵੀ ਯਾਦ ਵਿਚ ਰਹਿੰਦੇ ਹਨ, ਸਵਦਰਸ਼ਨ ਚੱਕ੍ਰਧਾਰੀ ਬਣਦੇ ਹਨ। ਤੁਸੀਂ ਬਾਪ ਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ। ਤ੍ਰਿਕਾਲਦਰਸ਼ੀ ਬਣੋ। ਤੁਹਾਨੂੰ ਇਸ ਸਾਰੇ ਚੱਕਰ ਦਾ ਗਿਆਨ ਹੈ, ਇਸ ਵਿੱਚ ਤੱਤਪਰ ਰਹੋ ਹੋਰਾਂ ਨੂੰ ਸਮਝਾਉਂਦੇ ਰਹੋ। ਇਸ ਸਰਵਿਸ ਵਿਚ ਹੀ ਲੱਗੇ ਰਹੋਗੇ ਤਾਂ ਹੋਰ ਕੋਈ ਧੰਧਾ ਯਾਦ ਨਹੀਂ ਪਵੇਗਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸਤਿਯੁਗ ਵਿਚ ਉੱਚ ਪਦਵੀ ਪਾਉਣ ਦੇ ਲਈ ਮਾਤਾ – ਪਿਤਾ ਨੂੰ ਪੂਰਾ – ਪੂਰਾ ਫਾਲੋ ਕਰਨਾ ਹੈ। ਉਨ੍ਹਾਂ ਦੇ ਸਮਾਨ ਪੁਰਸ਼ਾਰਥ ਕਰਨਾ ਹੈ। ਸੇਵਾ ਵਿੱਚ ਤਿਆਰ ਰਹਿਣਾ ਹੈ। ਇਕਾਗਰ ਹੋ ਪੜ੍ਹਾਈ ਕਰਨੀ ਹੈ।

2. ਯਾਦ ਦਾ ਸੱਚਾ – ਸੱਚਾ ਚਾਰਟ ਰੱਖਣਾ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ, ਦੇਹ ਅਤੇ ਦੇਹਧਾਰੀਆਂ ਨੂੰ ਯਾਦ ਨਹੀਂ ਕਰਨਾ ਹੈ।

ਵਰਦਾਨ:-

ਜਿਵੇਂ ਆਤਮਾ ਅਤੇ ਸ਼ਰੀਰ ਦੋਨੋਂ ਦਾ ਸਾਥ ਹੈ, ਜੱਦ ਤੱਕ ਇਸ ਸ੍ਰਿਸ਼ਟੀ ਤੇ ਪਾਰ੍ਟ ਹੈ ਉਦੋਂ ਤੱਕ ਵੱਖ ਨਹੀਂ ਹੋ ਸਕਦੇ, ਇਵੇਂ ਹੀ ਸ਼ਿਵ ਤੇ ਸ਼ਕਤੀ ਦੋਨਾਂ ਦਾ ਇੰਨਾ ਹੀ ਗਹਿਰਾ ਸੰਬੰਧ ਹੈ। ਜੋ ਹਮੇਸ਼ਾ ਸ਼ਿਵਮਈ ਸ਼ਕਤੀ ਸਵਰੂਪ ਵਿੱਚ ਸਥਿਤ ਹੋਕੇ ਚਲਦੇ ਹਨ ਤਾਂ ਉਨ੍ਹਾਂ ਦੀ ਲਗਨ ਵਿੱਚ ਮਾਇਆ ਵਿਘਨ ਪਾ ਨਹੀਂ ਸਕਦੀ। ਉਹ ਹਮੇਸ਼ਾ ਸਾਥੀਪਨ ਦਾ ਅਤੇ ਸਾਕਸ਼ੀ ਸਟੇਜ ਦਾ ਅਨੁਭਵ ਕਰਦੇ ਹਨ। ਇਵੇਂ ਅਨੁਭਵ ਹੁੰਦਾ ਹੈ ਜਿਵੇਂ ਕੋਈ ਸਾਕਾਰ ਵਿੱਚ ਨਾਲ ਹੋਵੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top