08 September 2021 PUNJABI Murli Today | Brahma Kumaris
Read and Listen today’s Gyan Murli in Punjabi
7 September 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
ਆਪਣੇ ਤੋਂ ਵੱਡਿਆਂ ਦਾ ਰਿਗਾਰ੍ਡ ਰੱਖਣਾ ਇਹ ਵੀ ਦੈਵੀਗੁਣ ਹਨ, ਜੋ ਹੁਸ਼ਿਆਰ ਚੰਗਾ ਸਮਝਾਉਣ ਵਾਲੇ ਹਨ, ਉਹਨਾਂ ਨੂੰ ਫਾਲੋ ਕਰਨਾ ਹੈ
ਪ੍ਰਸ਼ਨ: -
ਸਤਿਯੁਗ ਵਿੱਚ ਕੋਈ ਵੀ ਭਗਤੀ ਦੀ ਰਸਮ ਰਿਵਾਜ਼ ਨਹੀਂ ਹੁੰਦੀ ਹੈ – ਕਿਉਂ?
ਉੱਤਰ:-
ਕਿਉਂਕਿ ਗਿਆਨ ਸਾਗਰ ਬਾਪ ਗਿਆਨ ਦੇਕੇ ਸਦਗਤੀ ਵਿੱਚ ਭੇਜ ਦਿੰਦੇ ਹਨ। ਭਗਤੀ ਦਾ ਫ਼ਲ ਮਿਲ ਜਾਂਦਾ ਹੈ। ਗਿਆਨ ਮਿਲਣ ਨਾਲ ਭਗਤੀ ਦਾ ਜਿਵੇਂ ਡਾਈਵੋਰਸ ਹੋ ਜਾਂਦਾ। ਜਦੋਂ ਹੈ ਹੀ ਗਿਆਨ ਦੀ ਪ੍ਰਾਲਬੱਧ ਦਾ ਸਮਾਂ ਤਾਂ ਭਗਤੀ, ਤਪ ਦਾਨ ਪੁੰਨ ਕਰਨ ਦੀ ਜਰੂਰਤ ਹੀ ਕੀ ਹੈ! ਉੱਥੇ ਇਹ ਕੋਈ ਵੀ ਰਸਮ ਹੋ ਨਹੀਂ ਸਕਦੀ।
ਓਮ ਸ਼ਾਂਤੀ। ਪਤਿਤ – ਪਾਵਨ ਸ਼ਿਵ ਭਗਵਾਨੁਵਾਚ। ਹੁਣ ਬਾਪ ਬੈਠ ਬੱਚਿਆਂ ਨੂੰ ਗਿਆਨ ਸੁਣਾਉਂਦੇ ਹਨ। ਬੱਚਿਆਂ ਨੂੰ ਸਮਝਇਆ ਗਿਆ ਹੈ ਜਦੋਂ ਮੈਂ ਇੱਥੇ ਆਉਂਦਾ ਹਾਂ ਤਾਂ ਪਤਿਤਾਂ ਨੂੰ ਪਾਵਨ ਬਨਾਉਣ ਦੇ ਲਈ ਗਿਆਨ ਸੁਣਾਉਂਦਾ ਹਾਂ ਹੋਰ ਕੋਈ ਇਹ ਗਿਆਨ ਸਿਖਾ ਨਾ ਸਕੇ। ਉਹ ਵੀ ਭਗਤੀ ਹੀ ਸਿਖਾਉਂਦੇ ਹਨ। ਗਿਆਨ ਸਿਰਫ਼ ਤੁਸੀਂ ਬੱਚੇ ਹੀ ਸਿੱਖਦੇ ਹੋ ਜੋ ਤੁਸੀਂ ਆਪਣੇ ਨੂੰ ਬ੍ਰਹਮਾਕੁਮਾਰ – ਬ੍ਰਹਮਾਕੁਮਾਰੀ ਸਮਝਦੇ ਹੋ। ਦੇਲਵਾੜਾ ਮੰਦਿਰ ਤੁਹਾਡੇ ਸਾਹਮਣੇ ਖੜਾ ਹੈ। ਉੱਥੇ ਵੀ ਰਾਜਯੋਗ ਦੀ ਤਪੱਸਿਆ ਵਿੱਚ ਬੈਠੇ ਹਨ। ਜਗਤ ਅੰਬਾ ਵੀ ਹੈ, ਪ੍ਰਜਾਪਿਤਾ ਵੀ ਹੈ। ਕੁਮਾਰੀ ਕੰਨਿਆ, ਅਧਰ ਕੁਮਾਰੀ ਵੀ ਹੈ। ਬਾਪ ਰਾਜਯੋਗ ਸਿਖਲਾ ਰਹੇ ਹਨ। ਉੱਪਰ ਵਿੱਚ ਰਾਜਾਈ ਦੇ ਚਿਤਰ ਵੀ ਖੜੇ ਹਨ। ਬਾਪ ਕੋਈ ਭਗਤੀ ਨਹੀਂ ਸਿਖਾਉਂਦੇ ਹਨ। ਭਗਤੀ ਹੀ ਉਨ੍ਹਾਂ ਦੀ ਕਰਦੇ ਹਨ ਜੋ ਸਿਖਾਕੇ ਗਏ ਹਨ। ਪਰ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਕੌਣ ਰਾਜਯੋਗ ਸਿਖਲਾਕੇ ਰਾਜਾਈ ਸਥਾਪਨ ਕਰਕੇ ਗਏ ਹਨ। ਤੁਸੀਂ ਬੱਚੇ ਹੁਣ ਜਾਣਦੇ ਹੋ ਭਗਤੀ ਵੱਖ ਚੀਜ ਹੈ, ਗਿਆਨ ਵੱਖ ਚੀਜ ਹੈ। ਗਿਆਨ ਸੁਨਾਉਣ ਵਾਲਾ ਹੈ ਹੀ ਇੱਕ ਹੋਰ ਕੋਈ ਸੁਣਾ ਨਾ ਸਕੇ। ਗਿਆਨ ਦਾ ਸਾਗਰ ਹੈ ਹੀ ਇੱਕ। ਉਹ ਹੀ ਆਕੇ ਗਿਆਨ ਨਾਲ ਪਤਿਤਾਂ ਨੂੰ ਪਾਵਨ ਬਨਾਉਂਦੇ ਹਨ। ਹੋਰ ਜੋ ਵੀ ਸਤਿਸੰਗ ਹਨ ਉਨ੍ਹਾਂ ਵਿੱਚ ਕੋਈ ਵੀ ਗਿਆਨ ਸਿਖਾ ਨਹੀਂ ਸਕਦੇ। ਭਾਵੇਂ ਆਪਣੇ ਨੂੰ ਸ਼੍ਰੀ ਸ਼੍ਰੀ 108 ਜਗਤਗੁਰੂ, ਭਗਵਾਨ ਵੀ ਕਹਿੰਦੇ ਹਨ ਪਰ ਇਵੇਂ ਕੋਈ ਨਹੀਂ ਕਹਿੰਦੇ ਕਿ ਮੈਂ ਸਭ ਦਾ ਪਰਮਪਿਤਾ ਗਿਆਨ ਦਾ ਸਾਗਰ ਹਾਂ, ਉਨ੍ਹਾਂਨੂੰ ਕੋਈ ਪਰਮਪਿਤਾ ਤਾਂ ਕਹਿੰਦੇ ਹੀ ਨਹੀਂ। ਇਹ ਤਾਂ ਜਾਣਦੇ ਹੀ ਹਨ ਕਿ ਪਰਮਪਿਤਾ ਪਤਿਤ – ਪਾਵਨ ਹੈ। ਇਹ ਪੋਆਇੰਟਸ ਬੁੱਧੀ ਵਿੱਚ ਚੰਗੀ ਤਰ੍ਹਾਂ ਰੱਖਣੀ ਹੈ। ਮਨੁੱਖ ਕਹਿੰਦੇ ਹਨ ਕਿ ਇਹ ਬ੍ਰਹਮਾਕੁਮਾਰੀਆਂ ਤਾਂ ਭਗਤੀ ਨੂੰ ਡਾਇਵੋਰਸ ਦਿੰਦੀਆਂ ਹਨ। ਲੇਕਿਨ ਜਦੋਂ ਗਿਆਨ ਮਿਲਦਾ ਹੈ ਤਾਂ ਭਗਤੀ ਨੂੰ ਡਾਇਵੋਰਸ ਦੇਣਾ ਹੀ ਹੈ। ਇਵੇਂ ਨਹੀਂ ਜਦੋਂ ਭਗਤੀ ਵਿੱਚ ਜਾਂਦੇ ਹਨ ਤਾਂ ਉਸ ਵਕਤ ਪਤਾ ਪੈਂਦਾ ਹੈ ਕਿ ਅਸੀਂ ਗਿਆਨ ਨੂੰ ਡਾਇਵੋਰਸ ਦਿੰਦੇ ਹਾਂ। ਨਹੀਂ, ਉਹ ਤਾਂ ਆਟੋਮੈਟਿਕ ਰਾਵਣ ਰਾਜ ਵਿੱਚ ਆ ਜਾਂਦੇ ਹਨ। ਤੁਹਾਨੂੰ ਹੁਣ ਸਮਝ ਮਿਲੀ ਹੈ ਕਿ ਬਾਬਾ ਸਾਨੂੰ ਰਾਜਯੋਗ ਸਿਖਲਾ ਰਹੇ ਹਨ। ਰਾਜਯੋਗ ਦਾ ਗਿਆਨ ਹੈ ਇਸ ਨੂੰ ਭਗਤੀ ਨਹੀਂ ਕਹਾਂਗੇ। ਭਗਵਾਨ ਗਿਆਨ ਦਾ ਸਾਗਰ ਹੈ, ਉਹ ਕਦੇ ਭਗਤੀ ਨਹੀਂ ਸਿਖਾਉਣਗੇ। ਭਗਤੀ ਦਾ ਫਲ ਹੈ ਹੀ ਗਿਆਨ। ਗਿਆਨ ਨਾਲ ਹੁੰਦੀ ਹੈ ਸਦਗਤੀ। ਕਲਯੁਗ ਦੇ ਅੰਤ ਵਿੱਚ ਸਭ ਦੁਖੀ ਹਨ ਇਸ ਲਈ ਇਸ ਪੁਰਾਣੀ ਦੁਨੀਆਂ ਨੂੰ ਦੁਖਧਾਮ ਕਿਹਾ ਜਾਂਦਾ ਹੈ। ਇਨਾਂ ਗੱਲਾਂ ਨੂੰ ਹੁਣ ਤੁਸੀਂ ਸਮਝਦੇ ਹੋ। ਬਾਪ ਆਇਆ ਹੋਇਆ ਹੈ ਭਗਤੀ ਦਾ ਫਲ ਮਤਲਬ ਸਦਗਤੀ ਦੇਣ। ਰਾਜਯੋਗ ਸਿਖਲਾ ਰਹੇ ਹਨ। ਇਹ ਹੈ ਪੁਰਾਣੀ ਦੁਨੀਆਂ ਜਿਸ ਦਾ ਵਿਨਾਸ਼ ਹੋਣਾ ਹੈ। ਸਾਨੂੰ ਰਾਜਾਈ ਚਾਹੀਦੀ ਹੈ ਨਵੀਂ ਦੁਨੀਆਂ ਵਿੱਚ। ਇਹ ਰਾਜਯੋਗ ਦਾ ਗਿਆਨ ਹੈ। ਗਿਆਨ ਸਿਖਾਉਣ ਵਾਲਾ ਇੱਕ ਹੀ ਪਰਮਪਿਤਾ ਪਰਮਾਤਮਾ ਸ਼ਿਵ ਹੈ। ਉਨ੍ਹਾਂ ਨੂੰ ਹੀ ਗਿਆਨ ਸਾਗਰ ਕਿਹਾ ਜਾਂਦਾ ਹੈ, ਕ੍ਰਿਸ਼ਨ ਨੂੰ ਨਹੀਂ। ਕ੍ਰਿਸ਼ਨ ਦੀ ਮਹਿਮਾ ਹੀ ਵੱਖ ਹੈ। ਜਰੂਰ ਪਿਛਲੇ ਜਨਮ ਵਿੱਚ ਅਜਿਹਾ ਕਰਤਵਿਆ ਕੀਤਾ ਹੈ ਜੋ ਪ੍ਰਿੰਸ ਬਣਿਆ ਹੈ।
ਹੁਣ ਤੁਸੀਂ ਜਾਣਦੇ ਹੋ ਅਸੀਂ ਰਾਜਯੋਗ ਦਾ ਗਿਆਨ ਲੈ ਕੇ ਨਵੀਂ ਦੁਨੀਆਂ ਵਿੱਚ ਸਵਰਗ ਦਾ ਪ੍ਰਿੰਸ – ਪ੍ਰਿੰਸੀਜ ਬਣਾਂਗੇ। ਸਵਰਗ ਨੂੰ ਸਦਗਤੀ, ਨਰਕ ਨੂੰ ਦੁਰਗਤੀ ਕਿਹਾ ਜਾਂਦਾ ਹੈ। ਅਸੀਂ ਆਪਣੇ ਲਈ ਰਾਜ ਸਥਾਪਨ ਕਰ ਰਹੇ ਹਾਂ। ਬਾਕੀ ਜੋ ਇਹ ਗਿਆਨ ਨਹੀਂ ਲੈਣਗੇ, ਪਾਵਨ ਨਹੀਂ ਬਣਨਗੇ ਤਾਂ ਰਾਜਧਾਨੀ ਵਿੱਚ ਆ ਨਹੀਂ ਸਕਣਗੇ ਕਿਉਂਕਿ ਸਤਿਯੁਗ ਵਿੱਚ ਬਹੁਤ ਥੋੜ੍ਹੇ ਹੋਣਗੇ। ਕਲਯੁਗ ਅੰਤ ਵਿੱਚ ਜੋ ਇਤਨੇ ਅਨੇਕ ਮਨੁੱਖ ਹਨ, ਉਹ ਜਰੂਰ ਮੁਕਤੀਧਾਮ ਵਿੱਚ ਹੋਣਗੇ। ਗੁੰਮ ਨਹੀਂ ਹੋ ਜਾਂਦੇ ਹਨ, ਸਭ ਆਪਣੇ ਘਰ ਚਲੇ ਜਾਂਦੇ ਹਨ। ਹੁਣ ਤਾਂ ਬੱਚਿਆਂ ਨੂੰ ਘਰ ਯਾਦ ਰਹਿੰਦਾ ਹੈ ਕਿ ਹੁਣ 84 ਜਨਮਾਂ ਦਾ ਚੱਕਰ ਪੂਰਾ ਹੁੰਦਾ ਹੈ। ਨਾਟਕ ਪੂਰਾ ਹੁੰਦਾ ਹੈ। ਅਨੇਕ ਵਾਰੀ ਚੱਕਰ ਲਗਾਇਆ ਹੈ। ਇਹ ਤੁਸੀਂ ਬ੍ਰਾਹਮਣ ਬੱਚੇ ਹੀ ਜਾਣਦੇ ਹੋ। ਬ੍ਰਾਹਮਣ ਤੇ ਬਣਦੇ ਜਾਂਦੇ ਹਨ। 16108 ਦੀ ਮਾਲਾ ਹੈ। ਸਤਿਯੁਗ ਵਿੱਚ ਤੇ ਬਹੁਤੇ ਨਹੀਂ ਹੋਣਗੇ। ਸਤਿਯੁਗ ਦਾ ਮਾਡਲ ਰੂਪ ਵੀ ਵਿਖਾਉਂਦੇ ਹਨ ਨਾ। ਵੱਡੀ ਚੀਜ ਦਾ ਮਾਡਲ ਛੋਟਾ ਹੁੰਦਾ ਹੈ। ਜਿਵੇੰ ਸੋਨੇ ਦੀ ਦਵਾਰਿਕਾ ਵਿਖਾਉਂਦੇ ਹਨ। ਕਿਹਾ ਜਾਂਦਾ ਹੈ – ਦਵਾਰਿਕਾ ਵਿੱਚ ਕ੍ਰਿਸ਼ਨ ਦਾ ਰਾਜ ਸੀ। ਹੁਣ ਦਵਾਰਿਕਾ ਵਿੱਚ ਕਹਾਂਗੇ ਜਾਂ ਦਿੱਲੀ ਵਿੱਚ ਕਹਾਂਗੇ। ਜਮੁਨਾ ਦਾ ਕਿਨਾਰਾ ਤੇ ਇੱਥੇ ਦਿੱਲੀ ਵਿੱਚ ਹੈ। ਉੱਥੇ ਤਾਂ ਸਾਗਰ ਹੈ। ਇਹ ਤਾਂ ਬੱਚੇ ਸਮਝਦੇ ਹਨ ਜਮੂਨਾਂ ਦਾ ਕੰਠਾ ਸੀ ਕੈਪੀਟਲ। ਦਵਾਰਿਕਾ ਕੈਪੀਟਲ ਨਹੀਂ ਹੈ। ਦਿੱਲੀ ਮਸ਼ਹੂਰ ਹੈ। ਜਮੁਨਾ ਨਦੀ ਵੀ ਚਾਹੀਦੀ ਹੈ। ਜਮੁਨਾ ਦੀ ਮਹਿਮਾ ਹੈ। ਪਰਿਸਤਾਨ ਦਿੱਲੀ ਨੂੰ ਹੀ ਕਿਹਾ ਜਾਂਦਾ ਹੈ। ਵੱਡੀ ਗੱਦੀ ਤੇ ਦਿੱਲੀ ਹੀ ਹੋਵੇਗੀ। ਹੁਣ ਤਾਂ ਬੱਚੇ ਸਮਝਦੇ ਹਨ ਭਗਤੀ ਖਲਾਸ ਹੋ ਗਿਆਨ ਮਾਰਗ ਹੁੰਦਾ ਹੈ। ਇਹ ਦੈਵੀ ਰਾਜਧਾਨੀ ਸਥਾਪਨ ਹੋ ਰਹੀ ਹੈ। ਬਾਪ ਕਹਿੰਦੇ ਹਨ – ਅੱਗੇ ਚਲ ਤੁਹਾਨੂੰ ਸਭ ਪਤਾ ਪੈ ਜਾਵੇਗਾ। ਕੌਣ – ਕੌਣ ਕਿੰਨਾ ਪਾਸ ਹੁੰਦੇ ਹਨ। ਸਕੂਲ ਵਿੱਚ ਵੀ ਪਤਾ ਪੈਂਦਾ ਹੈ, ਫਲਾਣੇ – ਫਲਾਣੇ ਇੰਨੇ ਨੰਬਰ ਤੋਂ ਪਾਸ ਹੋਏ ਹਨ। ਹੁਣ ਦੂਜੇ ਕਲਾਸ ਵਿੱਚ ਜਾਂਦੇ ਹਨ। ਪਿਛਾੜੀ ਦੇ ਸਮੇਂ ਜਿਆਦਾ ਪਤਾ ਪਵੇਗਾ। ਕੌਣ – ਕੌਣ ਪਾਸ ਹੁੰਦੇ ਹਨ ਜੋ ਫਿਰ ਟਰਾਂਸਫਰ ਹੋਣਗੇ। ਕਲਾਸ ਤਾਂ ਵੱਡਾ ਹੈ ਨਾ। ਬੇਹੱਦ ਦਾ ਕਲਾਸ ਹੈ। ਸੈਂਟਰਜ਼ ਦਿਨ – ਪ੍ਰਤੀਦਿਨ ਵੱਧਦੇ ਜਾਣਗੇ। ਕੋਈ ਆਕੇ 7 ਰੋਜ਼ ਦਾ ਕੋਰਸ ਚੰਗੀ ਤਰ੍ਹਾਂ ਨਾਲ ਲੈਣਗੇ। ਇੱਕ – ਦੋ ਰੋਜ਼ ਦਾ ਕੋਰਸ ਵੀ ਘੱਟ ਨਹੀਂ ਹੈ। ਵੇਖਦੇ ਹਨ ਕਲਯੁਗ ਦਾ ਵਿਨਾਸ਼ ਸਾਹਮਣੇ ਖੜ੍ਹਾ ਹੈ, ਹੁਣ ਸਤੋਪ੍ਰਧਾਨ ਬਣਨਾ ਹੈ। ਬਾਪ ਨੇ ਕਿਹਾ ਹੈ ਬੁੱਧੀਯੋਗ ਮੇਰੇ ਨਾਲ ਲਗਾਓ ਤਾਂ ਸਤੋਪ੍ਰਧਾਨ ਬਣ ਜਾਵੋਗੇ। ਪਵਿੱਤਰ ਦੁਨੀਆਂ ਵਿੱਚ ਆਉਣਗੇ, ਪਾਰ੍ਟ ਤਾਂ ਜਰੂਰ ਵਜਾਉਣਾ ਹੀ ਹੈ। ਜਿਵੇਂ ਡਰਾਮਾ ਵਿੱਚ ਕਲਪ ਪਹਿਲੋਂ ਪਾਰਟ ਵੱਜ ਚੁੱਕਿਆ ਹੈ। ਭਾਰਤਵਾਸੀ ਹੀ ਰਾਜ ਕਰਦੇ ਸੀ ਫਿਰ ਵ੍ਰਿਧੀ ਨੂੰ ਪਾਇਆ ਹੈ। ਝਾੜ ਵ੍ਰਿਧੀ ਨੂੰ ਪਾਉਂਦਾ ਜਾਂਦਾ ਹੈ। ਭਾਰਤਵਾਸੀ ਦੇਵੀ – ਦੇਵਤਾ ਧਰਮ ਵਾਲੇ ਹਨ। ਪਰ ਪਾਵਨ ਨਾ ਹੋਣ ਦੇ ਕਾਰਨ ਉਨ੍ਹਾਂ ਪਾਵਨ ਦੇਵਤਾਵਾਂ ਨੂੰ ਪੂਜਦੇ ਹਨ। ਜਿਵੇਂ ਕ੍ਰਿਸ਼ਚਨ ਲੋਕ ਕ੍ਰਾਈਸਟ ਨੂੰ ਪੂਜਦੇ ਹਨ। ਆਦਿ ਸਨਾਤਨ ਦੇਵੀ – ਦੇਵਤਾ ਧਰਮ ਹੈ – ਸਤਿਯੁਗ ਵਿੱਚ। ਸਤਿਯੁਗ ਦੀ ਸਥਾਪਨਾ ਕਰਨ ਵਾਲਾ ਹੈ ਬਾਪ। ਬਰੋਬਰ ਸਤਿਯੁਗ ਵਿੱਚ ਇਨ੍ਹਾਂ ਦੇਵਤਾਵਾਂ ਦਾ ਰਾਜ ਸੀ। ਤਾਂ ਜਰੂਰ ਇੱਕ ਜਨਮ ਪਹਿਲੇ ਇਨ੍ਹਾਂ ਨੇ ਪੁਰਸ਼ਾਰਥ ਕੀਤਾ ਹੋਵੇਗਾ। ਜਰੂਰ ਉਹ ਸੰਗਮ ਹੀ ਹੋਵੇਗਾ। ਜੱਦ ਕਿ ਪੁਰਾਣੀ ਦੁਨੀਆਂ ਬਦਲ ਨਵੀਂ ਦੁਨੀਆਂ ਹੁੰਦੀ ਹੈ। ਕਲਯੁਗ ਬਦਲ ਸਤਿਯੁਗ ਆਉਣਾ ਹੈ ਤਾਂ ਕਲਯੁਗ ਵਿੱਚ ਪਤਿਤ ਹੋਣਗੇ। ਬਾਬਾ ਨੇ ਸਮਝਾਇਆ ਹੈ ਇਹ ਲਕਸ਼ਮੀ – ਨਾਰਾਇਣ ਦਾ ਚਿੱਤਰ ਬਣਾਉਂਦੇ ਹੋ ਅਤੇ ਲਿਟਰੇਚਰ ਛਪਾਉਂਦੇ ਹੋ ਤਾਂ ਉਸ ਵਿੱਚ ਲਿਖ ਦੇਣਾ ਚਾਹੀਦਾ ਹੈ ਕਿ ਇਨ੍ਹਾਂ ਨੇ ਇਸ ਸਹਿਜ ਰਾਜਯੋਗ ਦੇ ਗਿਆਨ ਦਾ ਅੱਗੇ ਜਨਮ ਵਿੱਚ ਇਹ ਪੁਰਸ਼ਾਰਥ ਕੀਤਾ ਹੈ। ਸਿਰਫ ਰਾਜਾ – ਰਾਣੀ ਤਾਂ ਨਹੀਂ ਹੋਣਗੇ। ਪ੍ਰਜਾ ਵੀ ਤਾਂ ਬਣਦੀ ਹੈ ਨਾ। ਅਗਿਆਨ ਵਿੱਚ ਤਾਂ ਕੁਝ ਵੀ ਮਨੁੱਖ ਨਹੀਂ ਜਾਣਦੇ ਸਿਰਫ ਪੂਜਾ ਕਰਦੇ ਰਹਿੰਦੇ ਹਨ। ਹੁਣ ਤੁਸੀਂ ਸਮਝਦੇ ਹੋ ਉਹ ਲੋਕ ਪੂਜਾ ਕਰਦੇ ਹਨ ਤਾਂ ਸਿਰਫ ਲਕਸ਼ਮੀ – ਨਾਰਾਇਣ ਨੂੰ ਹੀ ਵੇਖਦੇ ਰਹਿੰਦੇ ਹਨ। ਗਿਆਨ ਕੁਝ ਵੀ ਨਹੀਂ। ਲੋਕ ਸਮਝਦੇ ਹਨ ਭਗਤੀ ਬਗੈਰ ਭਗਵਾਨ ਹੀ ਨਹੀਂ ਮਿਲੇਗਾ। ਤੁਸੀਂ ਕਿਸੇ ਨੂੰ ਕਹਿੰਦੇ ਹੋ ਭਗਵਾਨ ਆਇਆ ਹੋਇਆ ਹੈ ਤਾਂ ਤੁਹਾਡੇ ਤੇ ਹੱਸਦੇ ਹਨ। ਭਗਵਾਨ ਤਾਂ ਆਏਗਾ ਕਲਯੁਗ ਦੇ ਅੰਤ ਵਿੱਚ, ਹੁਣ ਕਿੱਥੋਂ ਆਇਆ! ਕਲਯੁਗ ਦੀ ਅੰਤ ਵਿੱਚ ਵੀ ਕਿਓਂ ਕਹਿੰਦੇ ਹਨ, ਇਹ ਵੀ ਸਮਝਦੇ ਨਹੀਂ। ਉਹ ਤਾਂ ਕ੍ਰਿਸ਼ਨ ਨੂੰ ਲੈ ਗਏ ਹਨ ਦਵਾਪਰ ਵਿੱਚ। ਮਨੁੱਖਾਂ ਨੂੰ ਜੋ ਆਉਂਦਾ ਹੈ ਸੋ ਬੋਲ ਦਿੰਦੇ ਹਨ, ਬਗੈਰ ਸਮਝ ਦੇ ਇਸਲਈ ਬਾਪ ਕਹਿੰਦੇ ਹਨ ਤੁਸੀਂ ਬਿਲਕੁਲ ਹੀ ਬੇਸਮਝ ਬਣ ਗਏ ਹੋ। ਬਾਪ ਨੂੰ ਸ੍ਰਵਵਿਆਪੀ ਕਹਿ ਦਿੰਦੇ ਹਨ। ਭਗਤੀ ਬਾਹਰ ਤੋਂ ਤਾਂ ਬਹੁਤ ਖੂਬਸੂਰਤ ਵਿਖਾਈ ਪੈਂਦੀ ਹੈ। ਭਗਤੀ ਦੀ ਚਮਕ ਕਿੰਨੀ ਹੈ! ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਹੈ। ਹੋਰ ਕਿੱਥੇ ਵੀ ਸਤਿਸੰਗ ਆਦਿ ਵਿੱਚ ਜਾਣਗੇ ਤਾਂ ਅਵਾਜ ਜਰੂਰ ਹੋਵੇਗਾ। ਗੀਤ ਗਾਉਣਗੇ। ਇੱਥੇ ਤਾਂ ਬਾਬਾ ਰਿਕਾਰਡ ਵੀ ਨਹੀਂ ਪਸੰਦ ਕਰਦੇ। ਅੱਗੇ ਚੱਲ ਸ਼ਾਇਦ ਇਹ ਵੀ ਬੰਦ ਹੋ ਜਾਵੇ।
ਬਾਪ ਕਹਿੰਦੇ ਹਨ – ਇਨ੍ਹਾਂ ਗੀਤਾਂ ਆਦਿ ਦਾ ਸਭ ਸਾਰ ਤੁਹਾਨੂੰ ਸਮਝਾਉਂਦਾ ਹਾਂ। ਤੁਸੀਂ ਅਰਥ ਜਾਣਦੇ ਹੋ। ਇਹ ਪੜ੍ਹਾਈ ਹੈ। ਬੱਚੇ ਜਾਣਦੇ ਹਨ ਅਸੀਂ ਰਾਜਯੋਗ ਸਿੱਖ ਰਹੇ ਹਾਂ। ਜੇਕਰ ਘੱਟ ਕਰਨਗੇ ਤਾਂ ਪ੍ਰਜਾ ਵਿੱਚ ਚਲੇ ਜਾਣਗੇ ਇਸਲਈ ਜੋ ਬਹੁਤ ਹੁਸ਼ਿਆਰ ਹਨ ਉਨ੍ਹਾਂ ਨੂੰ ਫਾਲੋ ਕਰਨਾ ਚਾਹੀਦਾ ਹੈ ਕਿਓਂਕਿ ਉਨ੍ਹਾਂ ਦਾ ਪੜ੍ਹਾਈ ਵਿੱਚ ਅਟੈਂਸ਼ਨ ਜਰੂਰੀ ਹੈ ਤਾਂ ਉਸ ਨਾਲ ਫਾਇਦਾ ਹੋਵੇਗਾ। ਜੋ ਚੰਗਾ ਸਮਝਣ ਵਾਲੇ ਹਨ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਜੋ ਚੰਗਾ ਸਮਝਾਉਂਦੇ ਹਨ ਉਨ੍ਹਾਂ ਨੂੰ ਸੈਂਟਰਜ਼ ਤੇ ਯਾਦ ਕਰਦੇ ਹਨ ਨਾ। ਬ੍ਰਹਮਾਕੁਮਾਰੀ ਤਾਂ ਬੈਠੀ ਹੈ ਫਿਰ ਕਹਿੰਦੇ ਫਲਾਣੀ ਆਏ। ਸਮਝਦੇ ਹਨ ਇਹ ਬਹੁਤ ਹੁਸ਼ਿਆਰ ਹੈ। ਇਵੇਂ ਹੈ ਤਾਂ ਉਸ ਦਾ ਫਿਰ ਆਦਰ ਵੀ ਕਰਨਾ ਪਵੇ। ਵੱਡੇ ਦਾ ਫਿਰ ਰਿਗਾਰ੍ਡ ਵੀ ਇਵੇਂ ਰੱਖਣਾ ਹੁੰਦਾ ਹੈ। ਇਹ ਗਿਆਨ ਵਿੱਚ ਸਾਡੇ ਤੋਂ ਤਿੱਖੇ ਹਨ ਜਰੂਰ ਇਨ੍ਹਾਂ ਨੂੰ ਉੱਚ ਪਦਵੀ ਮਿਲੇਗੀ, ਇਸ ਵਿੱਚ ਹੰਕਾਰ ਨਹੀਂ ਆਉਣਾ ਚਾਹੀਦਾ। ਵੱਡੇ ਦੀ ਵੱਡੀ ਇੱਜਤ ਹੁੰਦੀ ਹੈ। ਪ੍ਰੈਜ਼ੀਡੈਂਟ ਦੀ ਜਰੂਰ ਜਿਆਦਾ ਇੱਜਤ ਹੋਵੇਗੀ। ਹਰ ਇੱਕ ਦੀ ਨੰਬਰਵਾਰ ਇਜੱਤ ਹੁੰਦੀ ਹੈ। ਇੱਕ – ਦੋ ਦਾ ਰਿਗਾਰ੍ਡ ਤਾਂ ਰੱਖਣਗੇ ਨਾ। ਬੈਰਿਸਟਰ ਵਿੱਚ ਵੀ ਨੰਬਰਵਾਰ ਹੁੰਦੇ ਹਨ। ਵੱਡੇ ਕੇਸ ਵਿੱਚ ਬੜਾ ਹੁਸ਼ਿਆਰ ਵਕੀਲ ਲੈਂਦੇ ਹਨ। ਕੋਈ – ਕੋਈ ਤਾਂ ਲੱਖ ਰੁਪਏ ਦਾ ਵੀ ਕੇਸ ਉਠਾਉਂਦੇ ਹਨ। ਨੰਬਰਵਾਰ ਜਰੂਰ ਹੁੰਦੇ ਹਨ। ਸਾਡੇ ਤੋਂ ਹੁਸ਼ਿਆਰ ਹਨ ਤਾਂ ਰਿਗਾਰ੍ਡ ਰੱਖਣਾ ਚਾਹੀਦਾ ਹੈ। ਸੈਂਟਰ ਸੰਭਾਲਣਾ ਹੈ। ਸਭ ਕੰਮ ਵੀ ਕਰਨਾ ਹੈ। ਬਾਬਾ ਨੂੰ ਸਾਰਾ ਦਿਨ ਖ਼ਿਆਲਾਤ ਰਹਿੰਦੇ ਹਨ ਨਾ। ਪ੍ਰਦਰਸ਼ਨੀ ਕਿਵੇਂ ਬਣਾਈ ਜਾਵੇ, ਪੂਰਾ ਅਟੈਂਸ਼ਨ ਦੇਣਾ ਹੈ। ਅਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਕਿਵੇਂ ਬਣੀਏ। ਬਾਪ ਆਏ ਹੀ ਹਨ ਸਤੋਪ੍ਰਧਾਨ ਬਣਾਉਣ। ਪਤਿਤ – ਪਾਵਨ ਬਾਪ ਹੀ ਹੈ। ਇੱਥੇ ਫਿਰ ਕਹਿੰਦੇ ਹਨ ਪਤਿਤ – ਪਾਵਨੀ ਗੰਗਾ, ਉਸ ਵਿੱਚ ਜਨਮ – ਜਨਮਾਂਤਰ ਸ਼ਨਾਨ ਕਰਦੇ ਆਏ ਹਨ। ਪਾਵਨ ਤਾਂ ਕੋਈ ਵੀ ਨਹੀਂ ਬਣਿਆ ਹੈ। ਇਹ ਸਭ ਹੈ ਭਗਤੀ। ਜੱਦ ਕਿ ਕਹਿੰਦੇ ਹਨ ਹੇ ਪਤਿਤ – ਪਾਵਨ ਆਓ । ਉਹ ਆਏਗਾ ਤਾਂ ਜਰੂਰ ਸੰਗਮ ਤੇ, ਅਤੇ ਇੱਕ ਹੀ ਵਾਰ ਆਉਂਦੇ ਹਨ। ਹਰ ਇੱਕ ਦੀ – ਆਪਣੀ ਆਪਣੀ ਰਸਮ -ਰਿਵਾਜ ਹੈ । ਜਿਵੇਂ ਨੇਪਾਲ ਵਿੱਚ ਅਸ਼ਟਮੀ ਤੇ ਬਲੀ ਚੜ੍ਹਾਉਂਦੇ ਹਨ। ਛੋਟੇ ਬੱਚੇ ਨੂੰ ਹੱਥ ਵਿੱਚ ਬੰਦੂਕ ਦੇ ਚਲਾਵਾਉਂਦੇ ਹਨ। ਉਹ ਵੀ ਬਲੀ ਚੜ੍ਹਾਉਣਗੇ। ਵੱਡਾ ਹੋਵੇਗਾ ਤਾਂ ਇੱਕ ਧੱਕ ਤੋਂ ਬਛੜੇ ਨੂੰ ਕੱਟ ਦਵੇਗਾ। ਕੋਈ ਦੇ ਘੱਟ ਧੱਕ ਲਗਾਇਆ, ਇੱਕ ਧੱਕ ਨਾਲ ਨਾ ਮਰੇ ਤਾਂ ਉਹ ਬਲੀ ਨਹੀਂ ਹੋਈ, ਉਹ ਦੇਵੀ ਤੇ ਨਹੀਂ ਚੜ੍ਹਾਉਂਣਗੇ। ਇਹ ਸਭ ਹੈ ਭਗਤੀ ਮਾਰਗ। ਹਰ ਇੱਕ ਦੀ ਆਪਣੀ – ਆਪਣੀ ਕਲਪਨਾ ਹੈ। ਕਲਪਨਾ ਨਾਲ ਫਾਲੋਰਸ ਬਣ ਜਾਂਦੇ ਹਨ। ਇੱਥੇ ਫਿਰ ਇਹ ਨਵੀਆਂ ਗੱਲਾਂ ਹਨ। ਇਨ੍ਹਾਂ ਨੂੰ ਤਾਂ ਬੱਚੇ ਹੀ ਜਾਣ ਸਕਣ। ਇੱਕ ਹੀ ਬਾਪ ਬੈਠ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦਾ ਗਿਆਨ ਸੁਣਾਉਂਦੇ ਹਨ। ਤੁਹਾਨੂੰ ਖੁਸ਼ੀ ਰਹਿੰਦੀ ਹੈ ਅਸੀਂ ਸਵਦਰਸ਼ਨ ਚੱਕਰਧਾਰੀ ਹਾਂ, ਹੋਰ ਕੋਈ ਸਮਝ ਨਾ ਸਕਣ। ਤੁਹਾਨੂੰ ਸਭਾ ਵਿੱਚ ਅਸੀਂ ਕਹਾਂਗੇ – ਸਰਵੋਤਮ ਬ੍ਰਾਹਮਣ ਕੁਲਭੂਸ਼ਨ, ਸਵਦਰਸ਼ਨ ਚੱਕਰਧਾਰੀ ਤਾਂ ਇਸਦਾ ਅਰਥ ਤੁਸੀਂ ਸਮਝੋਗੇ। ਨਵਾਂ ਕੋਈ ਹੋਵੇਗਾ ਤੇ ਮੁੰਝ ਜਾਏਗਾ ਕਿ ਇਹ ਕੀ ਕਿਹਾ? ਸਵਦਰਸ਼ਨ ਚੱਕਰਧਾਰੀ ਤੇ ਵਿਸ਼ਨੂੰ ਹੈ। ਇਹ ਨਵੀਂ ਗੱਲ ਹੈ ਨਾ ਇਸਲਈ ਤੁਹਾਡੇ ਲਈ ਕਹਿੰਦੇ ਹਨ ਬਾਹਰ ਮੈਦਾਨ ਵਿੱਚ ਆਓ ਤੇ ਪਤਾ ਲੱਗੇ।
ਤੁਹਾਡਾ ਹੈ ਗਿਆਨ ਮਾਰਗ। ਤੁਸੀਂ 5 ਵਿਕਾਰਾਂ ਤੇ ਜਿੱਤ ਪਾਉਂਦੇ ਹੋ। ਇਹਨਾਂ ਅਸੁਰਾਂ (5 ਵਿਕਾਰਾਂ) ਨਾਲ ਤੁਹਾਡੀ ਲੜਾਈ ਹੈ। ਫਿਰ ਤੁਸੀਂ ਦੇਵਤਾ ਬਣਦੇ ਹੋ ਹੋਰ ਕੋਈ ਲੜਾਈ ਦੀ ਗੱਲ ਨਹੀਂ ਹੁੰਦੀ। ਜਿੱਥੇ ਅਸੁਰ ਹਨ ਉੱਥੇ ਦੇਵਤਾ ਹੁੰਦੇ ਨਹੀਂ। ਤੁਸੀਂ ਹੋ ਬ੍ਰਾਹਮਣ, ਦੇਵਤਾ ਬਣਨ ਵਾਲੇ। ਜੋ ਪੁਰਸ਼ਾਰਥ ਕਰ ਰਹੇ ਹੋ। ਰੁਦ੍ਰ ਗਿਆਨ ਯੱਗ ਵਿੱਚ ਬ੍ਰਾਹਮਣ ਜਰੂਰ ਚਾਹੀਦੇ ਹਨ। ਸਿਵਾਏ ਬ੍ਰਾਹਮਣਾਂ ਦੇ ਯੱਗ ਹੁੰਦਾ ਨਹੀਂ। ਰੂਦ੍ਰ ਹੈ ਸ਼ਿਵ, ਫਿਰ ਕ੍ਰਿਸ਼ਨ ਦਾ ਨਾਮ ਕਿਥੋਂ ਆਇਆ। ਤੁਸੀਂ ਦੁਨੀਆਂ ਨਾਲੋਂ ਬਿਲਕੁਲ ਹੀ ਨਿਆਰੇ ਹੋ। ਅਤੇ ਤੁਸੀਂ ਹੋ ਕਿੰਨੇ ਥੋੜੇ। ਚਿੜੀਆਂ ਨੇ ਸਾਗਰ ਨੂੰ ਹਪ ਕੀਤਾ। ਸ਼ਾਸ਼ਤਰਾਂ ਵਿੱਚ ਦੰਤ ਕਥਾਵਾਂ ਕਿੰਨੀਆਂ ਹਨ। ਬਾਪ ਕਹਿੰਦੇ ਹਨ – ਹੁਣ ਉਹ ਸਭ ਭੁੱਲ ਕੇ ਮਾਮੇਕਮ ਯਾਦ ਕਰੋ। ਆਤਮਾ ਹੀ ਬਾਪ ਨੂੰ ਯਾਦ ਕਰਦੀ ਹੈ। ਬਾਪ ਤੇ ਇੱਕ ਹੈ ਨਾ। ਹੇ ਪਰਮਾਤਮਾ ਅਤੇ ਪ੍ਰਭੂ ਕਹਿੰਦੇ ਹਨ ਤਾਂ ਉਸ ਸਮੇਂ ਲਿੰਗ ਵੀ ਯਾਦ ਨਹੀਂ ਆਉਂਦਾ ਹੈ। ਸਿਰਫ਼ ਈਸ਼ਵਰ ਜਾਂ ਪ੍ਰਭੂ ਕਹਿ ਦਿੰਦੇ ਹਨ। ਆਤਮਾ ਨੂੰ ਬਾਪ ਕੋਲੋਂ ਅੱਧਾ ਕਲਪ ਦਾ ਸੁੱਖ ਮਿਲਿਆ ਹੋਇਆ ਹੈ, ਤਾਂ ਫਿਰ ਭਗਤੀ ਮਾਰਗ ਵਿੱਚ ਯਾਦ ਕਰਦੀ ਹੈ। ਹੁਣ ਤੁਹਾਨੂੰ ਨਾਲੇਜ਼ ਮਿਲੀ ਹੈ – ਆਤਮਾ ਕੀ ਹੈ, ਪਰਮਾਤਮਾ ਕੀ ਹੈ। ਅਸੀਂ ਸਭ ਆਤਮਾਵਾਂ ਮੂਲ ਵਤਨ ਵਿੱਚ ਰਹਿਣ ਵਾਲੀਆਂ ਹਾਂ, ਉੱਥੇ ਤੋਂ ਨੰਬਰਵਾਰ ਪਾਰ੍ਟ ਵਜਾਉਣ ਆਉਂਦੀਆਂ ਹਨ। ਪਹਿਲਾਂ ਆਉਂਦੇ ਹਨ ਦੇਵੀ – ਦੇਵਤਾ! ਕਹਿੰਦੇ ਹਨ ਕ੍ਰਇਸਟ ਤੋਂ ਪਹਿਲਾ ਦੇਵੀ – ਦੇਵਤਾ ਧਰਮ ਸੀ। 5 ਹਜ਼ਾਰ ਵਰ੍ਹੇ ਦੀ ਗੱਲ ਹੈ। ਉਹ ਲੋਕ ਕਹਿ ਦਿੰਦੇ 50 ਹਜ਼ਾਰ ਵਰ੍ਹੇ ਪੁਰਾਣੀ ਚੀਜ਼ ਹੈ। ਪਰ 50 ਹਜਾਰ ਵਰ੍ਹੇ ਦੀ ਪੁਰਾਣੀ ਚੀਜ ਕੋਈ ਹੋ ਹੀ ਨਹੀਂ ਸਕਦੀ। ਡਰਾਮਾ ਹੈ ਹੀ 5 ਹਜਾਰ ਵਰ੍ਹੇ ਦਾ। ਮੁੱਖ ਧਰਮ ਹੈ ਹੀ ਇਹ। ਇਹਨਾਂ ਧਰਮਾਂ ਵਾਲਿਆਂ ਦੇ ਹੀ ਮਕਾਨ ਆਦਿ ਹੋਣਗੇ। ਪਹਿਲਾਂ – ਪਹਿਲਾਂ ਤਾਂ ਰਜੋਗੁਣੀ ਬੁੱਧੀ ਸੀ। ਹੁਣ ਤੇ ਹੈ ਹੀ ਤਮੋਗੁਣੀ ਬੁੱਧੀ ਵਾਲੇ। ਪ੍ਰਦਰਸ਼ਨੀ ਵਿੱਚ ਕਿੰਨਾ ਸਮਝਾਉਂਦੇ ਹਨ। ਕਿਸੇ ਨੂੰ ਸਮਝ ਵਿੱਚ ਥੋੜੀ ਹੀ ਆਉਂਦਾ ਹੈ। ਬ੍ਰਾਹਮਣਾ ਦੀ ਹੀ ਸੈਪਲਿੰਗ ਲੱਗਣੀ ਹੈ। ਤਾਂ ਬੱਚਿਆਂ ਨੂੰ ਸਮਝਇਆ ਗਿਆ ਹੈ – ਗਿਆਨ ਵੱਖਰੀ ਚੀਜ਼ ਹੈ, ਭਗਤੀ ਵੱਖਰੀ ਚੀਜ਼ ਹੈ। ਗਿਆਨ ਨਾਲ ਸਦਗਤੀ ਹੁੰਦੀ ਹੈ। ਇਸ ਲਈ ਕਹਿੰਦੇ ਵੀ ਹਨ ਹੇ ਪਤਿਤ – ਪਾਵਨ ਆਓ, ਦੁੱਖ ਤੋਂ ਲਿਬ੍ਰੇਟ ਕਰੋ। ਫਿਰ ਗਾਈਡ ਬਣ ਨਾਲ ਲੈ ਜਾਣਗੇ। ਬਾਪ ਆਕੇ ਆਤਮਾਵਾਂ ਨੂੰ ਲੈ ਜਾਂਦੇ ਹਨ। ਸ਼ਰੀਰ ਤਾਂ ਸਭ ਖ਼ਤਮ ਹੋ ਜਾਣਗੇ। ਵਿਨਾਸ਼ ਹੋਵੇਗਾ ਨਾ। ਸ਼ਾਸ਼ਤਰਾਂ ਵਿੱਚ ਇੱਕ ਹੀ ਮਹਾਭਾਰਤ ਦੀ ਲੜਾਈ ਗਾਈ ਹੋਈ ਹੈ। ਕਹਿੰਦੇ ਵੀ ਹਨ ਇਹ ਉਹ ਹੀ ਮਹਾਂਭਾਰਤ ਦੀ ਲੜ੍ਹਾਈ ਹੈ। ਉਹ ਤਾਂ ਲੱਗਣੀ ਹੀ ਹੈ। ਸਾਰਿਆਂ ਨੂੰ ਬਾਪ ਦਾ ਪਰਿਚੈ ਦਿੰਦੇ ਰਹੋ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦਾ ਉਪਾਅ ਤਾਂ ਇੱਕ ਹੀ ਹੈ। ਬਾਪ ਕਹਿੰਦੇ ਹਨ – ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ ਅਤੇ ਆਤਮਾ ਮੇਰੇ ਨਾਲ ਚਲੀ ਜਾਏਗੀ। ਸਭ ਨੂੰ ਸੰਦੇਸ਼ ਦਿੰਦੇ ਰਹੋ ਤਾਂ ਬਹੁਤਿਆਂ ਦਾ ਕਲਿਆਣ ਹੋ ਜਾਏਗਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਜੋ ਪੜ੍ਹਾਈ ਵਿੱਚ ਹੁਸ਼ਿਆਰ ਹਨ, ਚੰਗਾ ਸਮਝਾਉਂਦੇ ਹਨ – ਉਹਨਾਂ ਦਾ ਸੰਗ ਕਰਨਾ ਹੈ, ਉਹਨਾਂ ਨੂੰ ਰਿਗਾਰ੍ਡ ਦੇਣਾ ਹੈ। ਕਦੀ ਵੀ ਹੰਕਾਰ ਵਿੱਚ ਨਹੀਂ ਆਉਣਾ ਹੈ।
2. ਗਿਆਨ ਦੀਆਂ ਨਵੀਆਂ – ਨਵੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣਾ ਅਤੇ ਸਮਝਾਉਣਾ ਹੈ। ਇਸੇ ਖੁਸ਼ੀ ਵਿੱਚ ਰਹਿਣਾ ਹੈ ਕਿ ਅਸੀਂ ਹਾਂ ਸਵਦਰਸ਼ਨ ਚਕਰਧਾਰੀ।
ਵਰਦਾਨ:-
ਹਾਲੇ ਇਵੇਂ ਦੇ ਪੇਪਰ ਆਉਣੇ ਹਨ ਜੋ ਸੰਕਲਪ, ਸੁਪਨੇ ਵਿੱਚ ਵੀ ਨਹੀਂ ਹੋਣਗੇ। ਪਰ ਤੁਹਾਡੀ ਪ੍ਰੈਕਟਿਸ ਇਵੇਂ ਦੀ ਹੋਣੀ ਚਾਹੀਦੀ ਹੈ ਜਿਵੇਂ ਹੱਦ ਦਾ ਡਰਾਮਾ ਸਾਕਸ਼ੀ ਹੋਕੇ ਦੇਖਿਆ ਜਾਂਦਾ ਹੈ ਫਿਰ ਭਾਵੇਂ ਦਰਦਨਾਕ ਹੋਵੇ ਜਾਂ ਹੱਸਣ ਵਾਲਾ ਹੋਵੇ, ਫ਼ਰਕ ਨਹੀਂ ਹੁੰਦਾ। ਇਵੇਂ ਭਾਵੇਂ ਕਿਸੇ ਦਾ ਰਮਨੀਕ ਪਾਰ੍ਟ ਹੋਵੇ, ਭਾਵੇਂ ਸਨੇਹੀ ਆਤਮਾ ਦਾ ਗੰਭੀਰ ਪਾਰ੍ਟ ਹੋਵੇ … ਹਰ ਪਾਰ੍ਟ ਸਾਕਸ਼ੀ ਦ੍ਰਿਸ਼ਟਾ ਹੋਕੇ ਦੇਖੋ, ਇੱਕਰਸ ਅਵਸਥਾ ਹੋਵੇ। ਪਰ ਇਵੇਂ ਦੀ ਅਵਸਥਾ ਉਦੋਂ ਹੋਵੇਗੀ ਜਦੋਂ ਸਦਾ ਇੱਕ ਬਾਪ ਦੀ ਯਾਦ ਵਿੱਚ ਮਗਨ ਹੋਵੋਗੇ।
ਸਲੋਗਨ:-
➤ Email me Murli: Receive Daily Murli on your email. Subscribe!