08 May 2022 Punjabi Murli Today | Brahma Kumaris

Read and Listen today’s Gyan Murli in Punjabi 

7 May 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

ਤਪੱਸਿਆ ਹੀ ਵੱਡੇ ਤੇ ਵੱਡਾ ਸਮਾਰੋਹ ਹੈ, ਤਪੱਸਿਆ ਮਤਲਬ ਬਾਪ ਨਾਲ ਮੌਜ ਮਨਾਉਣਾ

ਅੱਜ ਬਾਪਦਾਦਾ ਚਾਰੋਂ ਪਾਸੇ ਦੇ ਸਰਵ ਨਵੀ ਨਾਲੇਜ਼ ਦ੍ਵਾਰਾ ਹਰ ਸਮੇਂ ਨਵੇਂ ਜੀਵਨ, ਨਵੀਂ ਵ੍ਰਿਤੀ, ਨਵੀ ਦ੍ਰਿਸ਼ਟੀ, ਨਵੀਂ ਸ੍ਰਿਸ਼ਟੀ ਕਰਨ ਵਾਲੇ ਬੱਚਿਆਂ ਨੂੰ ਮੁਹੱਬਤ ਦੀ ਮੁਬਾਰਕ ਦੇ ਰਹੇ ਹਨ। ਇਸ ਸਮੇਂ ਚਾਰੋ ਪਾਸੇ ਦੇ ਬੱਚੇ ਆਪਣੇ ਦਿਲ ਰੂਪੀ ਦੂਰਦਰਸ਼ਨ ਦਵਾਰਾ ਵਰਤਮਾਨ ਸਮੇਂ ਦੇ ਦਿਵਯ ਦ੍ਰਿਸ਼ ਨੂੰ ਦੇਖ ਰਹੇ ਹਨ। ਸਾਰਿਆਂ ਦਾ ਇੱਕ ਹੀ ਸੰਕਲਪ ਦੂਰ ਹੁੰਦੇ ਸਮੀਪ ਅਨੁਭਵ ਕਰਨ ਦਾ ਹੈ। ਬਾਪਦਾਦਾ ਵੀ ਸਾਰੇ ਬੱਚਿਆਂ ਨੂੰ ਦੇਖ ਰਹੇ ਹਨ। ਸਾਰਿਆਂ ਦੇ ਨਵੇਂ ਉਮੰਗ-ਉਤਸ਼ਾਹ ਦੇ ਦਿਲ ਦੀ ਮੁਬਾਰਕ ਦੇ ਸਾਜ਼ ਸੁਣ ਰਹੇ ਹਨ। ਸਭ ਦੇ ਵਰੇਇਟੀ ਸਨੇਹ ਭਰੇ ਸਾਜ਼ ਬਹੁਤ ਸੁੰਦਰ ਹਨ ਇਸ ਲਈ ਸਾਰਿਆਂ ਨੂੰ ਨਾਲ-ਨਾਲ ਰਿਸਪਾਂਡ ਕਰ ਰਹੇ ਹਨ। ਨਵੇਂ ਵਰ੍ਹੇ ਦੇ, ਨਵੇਂ ਉਮੰਗ -ਉਤਸ਼ਾਹ ਦੀ ਹਰ ਸਮੇਂ ਆਪਣੇ ਵਿੱਚ ਦਿਵ੍ਯਤਾ ਲਿਆਉਣ ਦੀ ਸਦਾ ਮੁਬਾਰਕ ਹੋਵੇ। ਸਿਰਫ਼ ਅੱਜ ਨਵੇਂ ਵਰ੍ਹੇ ਦੇ ਕਾਰਨ ਮੁਬਾਰਕ ਨਹੀਂ, ਪਰ ਅਵਿਨਾਸ਼ੀ ਬਾਪ ਦੀ ਅਵਿਨਾਸ਼ੀ ਨਿਭਾਉਣ ਵਾਲੇ ਬੱਚਿਆਂ ਪ੍ਰਤੀ ਸੰਗਮਯੁਗ ਦੀ ਹਰ ਘੜੀ ਜੀਵਨ ਵਿੱਚ ਨਵੀਨਤਾ ਲਿਆਉਣ ਵਾਲੀ ਹੈ ਇਸਲਈ ਹਰ ਘੜੀ ਅਵਿਨਾਸ਼ੀ ਬਾਪ ਦੀ ਅਵਿਨਾਸ਼ੀ ਮੁਬਾਰਕਾਂ ਹਨ। ਬਾਪਦਾਦਾ ਦੀ ਵਿਸ਼ੇਸ਼ ਖੁਸ਼ੀਆਂ ਭਰੀ ਵਧਾਈਆਂ ਨਾਲ ਹੀ ਸਰਵ ਬ੍ਰਾਹਮਣ ਵ੍ਰਿਧੀ ਨੂੰ ਪ੍ਰਾਪਤ ਕਰ ਰਹੇ ਹਨ। ਬ੍ਰਾਹਮਣ ਜੀਵਨ ਦੀ ਪਾਲਣਾ ਦਾ ਆਧਾਰ ਵਧਾਈਆਂ ਹਨ। ਵਧਾਈਆਂ ਦੀ ਖੁਸ਼ੀ ਨਾਲ ਹੀ ਅੱਗੇ ਵਧਦੇ ਜਾ ਰਹੇ ਹੋ। ਬਾਪ ਦੇ ਸਵਰੂਪ ਵਿੱਚ ਹਰ ਸਮੇਂ ਵਧਾਈਆਂ ਹਨ। ਸਿੱਖਿਅਕ ਦੇ ਸਵਰੂਪ ਵਿੱਚ ਹਰ ਸਮੇਂ ਸ਼ਾਬਾਸ਼ -ਸ਼ਾਬਾਸ਼ ਦਾ ਬੋਲ ਪਾਸ ਵਿਦ ਆਨਰ ਬਣਾ ਰਿਹਾ ਹੈ। ਸਤਿਗੁਰ ਦੇ ਰੂਪ ਵਿੱਚ ਹਰ ਸ੍ਰੇਸ਼ਠ ਕਰਮ ਦੀ ਦੁਆਵਾਂ ਸਹਿਜ ਅਤੇ ਮੋਜ਼ ਵਾਲੀ ਜੀਵਨ ਅਨੁਭਵ ਕਰਾ ਰਹੀਆਂ ਹਨ ਇਸ ਲਈ ਪਦਮਾਪਦਮ ਭਾਗਿਆਵਾਨ ਹੋ। ਭਾਗਵਿਧਾਤਾ ਭਗਵਾਨ ਦੇ ਬੱਚੇ ਬਣ ਗਏ ਮਤਲਬ ਸੰਪੂਰਨ ਭਾਗ ਦੇ ਅਧਿਕਾਰੀ ਬਣ ਗਏ। ਲੋਕੀ ਤਾਂ ਵਿਸ਼ੇਸ਼ ਦਿਨ ਤੇ ਵਿਸ਼ੇਸ਼ ਮੁਬਾਰਕ ਦਿੰਦੇ ਹਨ ਅਤੇ ਤੁਹਾਨੂੰ ਸਿਰ੍ਫ ਨਵੇਂ ਵਰ੍ਹੇ ਦੀ ਮੁਬਾਰਕ ਮਿਲਦੀ ਹੈ ਕੀ? ਪਹਿਲੀ ਤਾਰੀਖ ਤੋੰ ਦੂਸਰੀ ਤਾਰੀਖ ਹੋ ਜਾਵੇਗੀ ਤਾਂ ਮੁਬਾਰਕ ਵੀ ਖ਼ਤਮ ਹੋ ਜਾਵੇਗੀ ਕੀ? ਤੁਹਾਡੇ ਲਈ ਹਰ ਸਮੇਂ, ਹਰ ਘੜੀ ਵਿਸ਼ੇਸ਼ ਹੈ। ਸੰਗਮਯੁਗ ਹੈ ਹੀ ਵਿਸ਼ੇਸ ਯੂਗ, ਮੁਬਾਰਕਾਂ ਦਾ ਯੁਗ। ਅਮ੍ਰਿਤਵੇਲੇ ਹਰ ਰੋਜ਼ ਬਾਪ ਤੋੰ ਮੁਬਾਰਕ ਲੈਂਦੇ ਹੋ ਨਾ! ਇਹ ਤਾਂ ਨਿਮਿਤ ਮਾਤਰ ਦਿਨ ਨੂੰ ਮਨਾਉਂਦੇ ਹੋ। ਲੇਕਿਨ ਸਦਾ ਯਾਦ ਰੱਖੋ ਕੀ ਹਰ ਘੜੀ ਮੌਜਾਂ ਦੀ ਘੜੀ ਹੈ। ਮੌਜ ਹੀ ਮੌਜ ਹੈ ਨਾ? ਕੋਈ ਪੁੱਛੇ ਤੁਹਾਡੇ ਜੀਵਨ ਵਿੱਚ ਕੀ ਹੈ? ਤਾਂ ਕੀ ਜਵਾਬ ਦਵੋ ਗੇ? ਮੌਜ ਹੀ ਮੌਜ ਹੈ ਨਾ! ਸਾਰੇ ਕਲਪ ਦੀਆਂ ਮੌਜਾਂ ਇਸ ਜੀਵਨ ਵਿੱਚ ਅਨੁਭਵ ਕਰਦੇ ਹੋ ਕਿਉਂਕਿ ਬਾਪ ਨੂੰ ਮਿਲਣ ਦੀਆਂ ਮੌਜਾਂ ਦਾ ਅਨੁਭਵ ਸਾਰੇ ਕਲਪ ਦੇ ਰਾਜ ਅਧਿਕਾਰੀ ਅਤੇ ਪੂਜੀਏ ਅਧਿਕਾਰੀ ਦੋਵਾਂ ਦਾ ਅਨੁਭਵ ਕਰਾਉਂਦਾ ਹੈ। ਪੁਜੀਏਪਣੇ ਦੀ ਮੌਜ ਅਤੇ ਰਾਜ ਕਰਨ ਦੀ ਮੌਜ – ਦੋਵਾਂ ਦੀ ਨਾਲੇਜ ਹੁਣ ਹੈ, ਇਸਲਈ ਮੌਜ ਹੁਣ ਹੈ।

ਇਸ ਵਰ੍ਹੇ ਕੀ ਕਰੋਗੇ? ਨਵੀਨਤਾ ਕਰੋਗੇ ਨਾ! ਇਸ ਵਰ੍ਹੇ ਨੂੰ ਸਮਾਰੋਹ ਵਰ੍ਹਾ ਮਨਾਉਣਾ। ਸੋਚ ਰਹੇ ਹੋ ਤਪੱਸਿਆ ਕਰਨਾ ਹੈ ਜਾਂ ਸਮਾਰੋਹ ਮਨਾਉਣਾ ਹੈ? ਤਪੱਸਿਆ ਹੀ ਵੱਡੇ ਤੋਂ ਵੱਡਾ ਸਮਾਰੋਹ ਹੈ ਕਿਉਂਕਿ ਹਠਯੋਗ ਤਾਂ ਕਰਨਾ ਨਹੀਂ ਹੈ। ਤੱਪ ਮਤਲਬ ਬਾਪ ਨਾਲ ਮੌਜ ਮਨਾਉਣਾ। ਮਿਲਣ ਦੀ ਮੌਜ, ਸ੍ਰਵ ਪ੍ਰਾਪਤੀਆਂ ਦੀ ਮੌਜ, ਸਮੀਪਤਾ ਦੇ ਅਨੁਭਵ ਦੀ ਮੌਜ, ਸਮਾਨ ਸਥਿਤੀ ਦੀ ਮੌਜ। ਤਾਂ ਇਹ ਸਮਾਰੋਹ ਹੋਇਆ ਨਾ। ਸੇਵਾ ਦੇ ਵੱਡੇ – ਵੱਡੇ ਸਮਾਰੋਹ ਨਹੀਂ ਕਰਨਗੇ, ਲੇਕਿਨ ਤਪੱਸਿਆ ਦਾ ਵਾਤਾਵਰਨ ਵਾਣੀ ਦੇ ਸਮਾਰੋਹ ਤੋੰ ਵੀ ਜਿਆਦਾ ਆਤਮਾਵਾਂ ਨੂੰ ਬਾਪ ਦੇ ਵੱਲ ਆਕਰਸ਼ਿਤ ਕਰੇਗਾ। ਤਪੱਸਿਆ ਰੂਹਾਂਨੀ ਚੁੰਬਕ ਹੈ ਜੋ ਆਤਮਾਵਾਂ ਨੂੰ ਸ਼ਾਂਤੀ ਅਤੇ ਸ਼ਕਤੀ ਦੇ ਅਨੁਭਵ ਦਾ ਦੂਰ ਤੋੰ ਅਨੁਭਵ ਹੋਵੇਗਾ। ਤਾਂ ਆਪਣੇ ਵਿੱਚ ਕੀ ਨਵੀਨਤਾ ਲਿਆਵੋਗੇ? ਨਵੀਨਤਾ ਹੀ ਸਭਤੋਂ ਪਿਆਰੀ ਲਗਦੀ ਹੈ ਨਾ। ਤਾਂ ਸਦੈਵ ਆਪਣੇ ਨੂੰ ਚੈਕ ਕਰੋ ਕਿ ਅੱਜ ਦੇ ਦਿਨ ਮਨਸਾ ਮਤਲਬ ਖੁਦ ਦੇ ਸੰਕਲਪ ਸ਼ਕਤੀ ਵਿੱਚ ਵਿਸ਼ੇਸ਼ ਕੀ ਵਿਸ਼ੇਸ਼ਤਾ ਲਿਆਂਦੀ? ਅਤੇ ਦੂਜੀਆਂ ਆਤਮਾਵਾਂ ਦੇ ਪ੍ਰਤੀ ਮਨਸਾ ਸੇਵਾ ਮਤਲਬ ਸ਼ੁਭ ਭਾਵਨਾ, ਸ਼ੁਭ ਕਾਮਨਾ ਦੀ ਵਿਧੀ ਦਵਾਰਾ ਕਿਨਾਂ ਵ੍ਰਿਧੀ ਨੂੰ ਪ੍ਰਾਪਤ ਕੀਤਾ? ਮਤਲਬ ਸ੍ਰੇਸ਼ਠਤਾ ਦੀ ਨਵੀਨਤਾ ਕੀ ਲਿਆਉਂਦੀ? ਨਾਲ – ਨਾਲ ਬੋਲ ਵਿੱਚ ਮਧੁਰਤਾ, ਸੰਤੁਸ਼ਟਤਾ, ਸਰਲਤਾ ਦੀ ਨਵੀਨਤਾ ਕਿੰਨੀ ਲਿਆਂਦੀ? ਬ੍ਰਾਹਮਣ ਆਤਮਾਵਾਂ ਦੇ ਬੋਲ ਸਧਾਰਨ ਬੋਲ ਨਹੀਂ ਹੁੰਦੇਂ। ਬੋਲ ਵਿੱਚ ਇਨ੍ਹਾਂ ਤਿੰਨਾਂ ਗੱਲਾਂ ਵਿਚੋਂ ਆਪਣੇ ਨੂੰ ਅਤੇ ਦੂਜੀਆਂ ਆਤਮਾਵਾਂ ਨੂੰ ਅਨੁਭੂਤੀ ਹੋਵੇ। ਇਸ ਨੂੰ ਕਿਹਾ ਜਾਵੇਗਾ ਨਵੀਨਤਾ। ਨਾਲ ਹੀ ਹਰ ਕਰਮ ਵਿੱਚ ਨਵੀਨਤਾ ਮਤਲਬ ਹਰ ਕਰਮ ਖੁਦ ਦੇ ਪ੍ਰਤੀ ਜਾਂ ਦੂਜੀਆਂ ਆਤਮਾਵਾਂ ਦੇ ਪ੍ਰਤੀ ਪ੍ਰਾਪਤੀ ਦਾ ਅਨੁਭਵ ਕਰਵਾਏਗਾ। ਕਰਮ ਦਾ ਪ੍ਰਤੱਖਫਲ ਜਾਂ ਭਵਿੱਖ ਜਮਾਂ ਦਾ ਫਲ ਅਨੁਭਵ ਹੋਵੇ। ਵਰਤਮਾਨ ਸਮੇਂ ਪ੍ਰਤੱਖਫਲ ਸਦਾ ਖੁਸ਼ੀ ਅਤੇ ਸ਼ਕਤੀ ਦੀ ਪ੍ਰਸੰਨਤਾ ਦੀ ਅਨੁਭੂਤੀ ਹੋਵੇ ਅਤੇ ਭਵਿੱਖ ਜਮਾਂ ਦਾ ਅਨੁਭਵ ਹੋਵੇ। ਤਾਂ ਸਦਾ ਆਪਣੇ ਨੂੰ ਭਰਪੂਰ ਸੰਪੰਨ ਅਨੁਭਵ ਕਰੋਗੇ। ਕਰਮ ਰੂਪੀ ਬੀਜ ਪ੍ਰਾਪਤੀ ਦੇ ਬ੍ਰਿਖ ਨਾਲ ਭਰਪੂਰ ਹੋਵੇ। ਖਾਲੀ ਨਾ ਹੋਵੇ। ਭਰਪੂਰ ਆਤਮਾ ਦਾ ਨੈਚੁਰਲ ਨਸ਼ਾ ਅਲੌਕਿਕ ਹੁੰਦਾ ਹੈ। ਤਾਂ ਅਜਿਹੇ ਨਵੀਨਤਾ ਦੇ ਕਰਮ ਕੀਤੇ? ਨਾਲ ਵਿੱਚ ਸੰਬੰਧ- ਸੰਪਰਕ ਇਸ ਵਿੱਚ ਨਵੀਨਤਾ ਕੀ ਲਿਆਉਣੀ ਹੈ?

ਇਸ ਵਰ੍ਹੇ ਦਾਤਾ ਦੇ ਬੱਚੇ ਮਾਸਟਰ ਦਾਤਾ – ਇਸ ਸਮ੍ਰਿਤੀ ਸਵਰੂਪ ਵਿੱਚ ਅਨੁਭਵ ਕਰੋ। ਭਾਵੇਂ ਬ੍ਰਾਹਮਣ ਆਤਮਾ ਹੋਵੇ, ਭਾਵੇਂ ਸਧਾਰਨ ਆਤਮਾ ਹੋਵੇ ਲੇਕਿਨ ਜਿਸ ਦੇ ਵੀ ਸੰਪਰਕ ਸੰਬੰਧ ਵਿੱਚ ਆਵੋ, ਉਨ੍ਹਾਂ ਆਤਮਾਵਾਂ ਨੂੰ ਮਾਸਟਰ ਦਾਤਾ ਦਵਾਰਾ ਪ੍ਰਾਪਤੀ ਦਾ ਅਨੁਭਵ ਹੋਵੇ। ਭਾਵੇਂ ਹਿਮੰਤ ਮਿਲੇ, ਭਾਵੇਂ ਉਮੰਗ ਉਤਸਾਹ ਮਿਲੇ, ਭਾਵੇਂ ਸ਼ਾਂਤੀ ਜਾਂ ਸ਼ਕਤੀ ਮਿਲੇ, ਸਹਿਜ ਵਿਧੀ ਮਿਲੇ, ਖੁਸ਼ੀ ਮਿਲੇ – ਅਨੁਭਵ ਦੀ ਵ੍ਰਿਧੀ ਦੀ ਅਨੁਭੂਤੀ ਹੋਵੇ। ਹਰ ਇੱਕ ਨੂੰ ਕੁਝ ਨਾ ਕੁਝ ਦੇਣਾ ਹੈ, ਲੈਣਾ ਨਹੀਂ ਹੈ, ਦੇਣਾ ਹੈ। ਦੇਣ ਵਿਚ ਲੇਂਣਾ ਸਮਾਇਆ ਹੋਇਆ ਹੈ। ਪਰ ਮੈਨੂੰ ਆਤਮਾ ਨੂੰ ਮਾਸਟਰ ਦਾਤਾ ਬਣਨਾ ਹੈ। ਇਸੇ ਤਰ੍ਹਾਂ ਆਪਣੇ ਸੁਭਾਅ ਸੰਸਕਾਰ ਵਿੱਚ ਬਾਪ ਸਮਾਨ ਦੀ ਨਵੀਨਤਾ ਲਿਆਉਣੀ ਹੈ। ਮੇਰਾ ਸੁਭਾਅ ਨਹੀਂ, ਜੋ ਬਾਪ ਦਾ ਸੁਭਾਅ ਸੋ ਮੇਰਾ ਸੁਭਾਅ। ਜੋ ਬ੍ਰਹਮਾ ਦੇ ਸੰਸਕਾਰ ਉਹ ਬ੍ਰਾਹਮਣਾਂ ਦੇ ਸੰਸਕਾਰ। ਇਵੇਂ ਹਰ ਰੋਜ ਆਪਣੇ ਵਿਚ ਨਵੀਨਤਾ ਲਿਆਉਂਦੇ ਹੋਏ ਨਵੇਂ ਸੰਸਕਾਰ ਦੀ ਸਥਾਪਨਾ ਖੁਦ ਹੀ ਹੋ ਜਾਵੇਗੀ। ਤਾਂ ਸਮਝਾ ਨਵੇਂ ਵਰ੍ਹੇ ਵਿੱਚ ਕੀ ਕਰੋਗੇ? ਜੋ ਬੀਤ ਚੁੱਕਿਆ ਤਾਂ ਬੀਤੇ ਵਰ੍ਹੇ ਦਾ ਸਮਾਪਤੀ ਸਮਾਰੋਹ ਮਨਾਉਣਾ ਅਤੇ ਵਰਤਮਾਨ ਦੀ ਸਮਾਨਤਾ ਅਤੇ ਸਮੀਪਤਾ ਦਾ ਸਮਾਰੋਹ ਮਨਾਉਣਾ ਅਤੇ ਭਵਿੱਖ ਦਾ ਸਦਾ ਸਫਲਤਾ ਦਾ ਸਮਾਰੋਹ ਮਨਾਉਣਾ। ਸਮਾਰੋਹ ਮਨਾਉਂਦੇ ਉੱਡਦੇ ਰਹਿਣਾ।

ਡਬਲ ਵਿਦੇਸ਼ੀ ਮੌਜਾਂ ਵਿੱਚ ਰਹਿਣਾ ਪਸੰਦ ਕਰਦੇ ਹੋ ਨਾ! ਤਾਂ ਮੌਜਾਂ ਦੇ ਲਈ ਦੋ ਬੋਲ ਯਾਦ ਰੱਖਣਾ ਇੱਕ ਡੋਟ ਅਤੇ ਦੂਜਾ ਨੋਟ। ਨੋਟ ਕਿਸਨੂੰ ਕਰਨਾ ਹੈ :- ਇਹ ਤਾਂ ਜਾਣਦੇ ਹੋ ਨਾ। ਮਾਇਆ ਨੂੰ ਨੋਟ ਅਲਾਉ। ਨੋਟ ਕਰਨਾ ਆਉਂਦਾ ਹੈ? ਕਿ ਥੋੜ੍ਹਾ – ਥੋੜ੍ਹਾ ਅਲਾਉ ਕਰੋਂਗੇ। ਡੋਟ ਲਗਾ ਦਿੱਤੀ ਤਾਂ ਨੋਟ ਹੋ ਹੀ ਜਾਵੇਗਾ। ਡਬਲ ਨਸ਼ਾ ਹੈ ਨਾ।

ਭਾਰਤਵਾਸੀ ਕੀ ਕਰਨਗੇ? ਭਾਰਤ ਮਹਾਨ ਦੇਸ਼ ਹੈ – ਇਹ ਅੱਜਕਲ ਦਾ ਸਲੋਗਨ ਹੈ। ਅਤੇ ਭਾਰਤ ਦੀਆਂ ਹੀ ਮਹਾਨ ਆਤਮਾਵਾਂ ਮਹਾਤਮਾਏ ਗਾਈਆਂ ਹੋਈਆਂ ਹਨ। ਤਾਂ ਭਾਰਤ ਮਹਾਨ ਮਤਲਬ ਭਾਰਤਵਾਸੀ ਮਹਾਨ ਆਤਮਾਵਾਂ। ਤਾਂ ਹਰ ਸਮੇਂ ਆਪਣੀ ਮਹਾਨਤਾ ਨਾਲ ਭਾਰਤ ਮਹਾਨ ਆਤਮਾਵਾਂ ਦਾ ਸਥਾਨ, ਦੇਵ ਆਤਮਾਵਾਂ ਦਾ ਸਥਾਨ ਸਾਕਾਰ ਰੂਪ ਵਿੱਚ ਬਣਾਵੋਗੇ। ਚਿੱਤਰ ਸਮਾਪਤ ਹੋ ਚੇਤੰਨ ਆਤਮਾਵਾਂ ਦਾ ਸਥਾਨ, ਦੇਵ ਆਤਮਾਵਾਂ ਦਾ ਸਥਾਨ ਸਭ ਨੂੰ ਵਿਖਾਵੋਗੇ। ਤਾਂ ਡਬਲ ਵਿਦੇਸ਼ੀ ਅਤੇ ਭਾਰਤ ਨਿਵਾਸੀ ਨਹੀਂ, ਲੇਕਿਨ ਦੋਵੇਂ ਹੀ ਹੁਣ ਮਧੁਬਨ ਨਿਵਾਸੀ ਹੋ ਅੱਛਾ।

ਚਾਰੋਂ ਪਾਸੇ ਦੇ ਮਾਸਟਰ ਦਾਤਾ ਆਤਮਾਵਾਂ ਨੂੰ, ਸਦਾ ਬਾਪ ਦਵਾਰਾ ਮੁਬਾਰਕ ਪ੍ਰਾਪਤ ਕਰਨ ਵਾਲੇ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਮੌਜ ਵਿੱਚ ਰਹਿਣ ਵਾਲੇ ਭਾਗਵਾਨ ਆਤਮਾਵਾਂ ਨੂੰ, ਸਦਾ ਖੁਦ ਵਿੱਚ ਨਵੀਨਤਾ ਲਿਆਉਣ ਵਾਲੀ ਮਹਾਨ ਆਤਮਾਵਾਂ ਨੂੰ, ਫਰਿਸ਼ਤਾ ਸੋ ਦੇਵ ਆਤਮਾ ਬਣਨ ਵਾਲੀ ਸ੍ਰਵਸ੍ਰੇਸ਼ਠ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ। ਹਰ ਘੜੀ ਦੀ ਮੁਬਾਰਕ ਅਤੇ ਨਮਸਤੇ।

“ਪਾਰਟੀਆਂ ਨਾਲ ਅਵਿਅਕਤ ਬਾਪਦਾਦਾ ਦੀ ਮੁਲਾਕਾਤ”

1) ਅਚਲ ਅਡੋਲ ਆਤਮਾਵਾਂ ਹੋ:- ਅਜਿਹਾ ਅਨੁਭਵ ਕਰਦੇ ਹੋ? ਇੱਕ ਪਾਸੇ ਹੈ ਹਲਚਲ ਅਤੇ ਦੂਜੇ ਪਾਸੇ ਤੁਸੀਂ ਬ੍ਰਾਹਮਣ ਆਤਮਾਵਾਂ ਸਦਾ ਅਚਲ ਹਨ। ਜਿੰਨੀ ਉੱਥੇ ਹਲਚਲ ਹੈ ਉਨੀ ਤੁਹਾਡੇ ਅੰਦਰ ਅਚਲ – ਅਡੋਲ ਸਥਿਤੀ ਦਾ ਅਨੁਭਵ ਵਧਦਾ ਜਾ ਰਿਹਾ ਹੈ। ਕੁਝ ਵੀ ਹੋ ਜਾਵੇ, ਸਭ ਤੋੰ ਸਹਿਜ ਯੁਕਤੀ ਹੈ – ਨਥਿੰਗ ਨਿਊ। ਕੋਈ ਨਵੀਂ ਗੱਲ ਨਹੀਂ ਹੈ। ਕਦੇ ਹੈਰਾਨੀ ਲਗਦੀ ਹੈ ਕਿ ਇਹ ਕੀ ਹੋ ਰਿਹਾ ਹੈ, ਕੀ ਹੋਵੇਗਾ? ਹੈਰਾਨੀ ਤਾਂ ਹੋਵੇ ਜੇਕਰ ਨਵੀਂ ਗੱਲ ਹੋਵੇ। ਕੋਈ ਵੀ ਗੱਲ ਸੋਚੀ ਨਾ ਹੋਵੇ, ਸੁਣਿਆ ਨਹੀਂ ਹੋਵੇ, ਸਮਝਿਆ ਨਹੀਂ ਹੋਵੇ ਅਤੇ ਅਚਾਨਕ ਹੁੰਦੀ ਹੈ ਤਾਂ ਹੈਰਾਨੀ ਹੁੰਦੀ ਹੈ। ਤਾਂ ਹੈਰਾਨੀ ਨਹੀਂ ਫੁੱਲ ਸਟਾਪ ਹੋਵੇ। ਦੁਨੀਆਂ ਮੂੰਝਣ ਵਾਲੀ ਅਤੇ ਤੁਸੀਂ ਮੌਜ ਵਿੱਚ ਰਹਿਣ ਵਾਲੇ ਹੋ। ਦੁਨੀਆਂ ਵਾਲੇ ਛੋਟੀ – ਛੋਟੀ ਗੱਲ ਵੱਲ ਮੁੰਝਣਗੇ – ਕੀ ਕਰੀਏ, ਕਿਵੇਂ ਕਰੀਏ…। ਅਤੇ ਤੁਸੀਂ ਸਦਾ ਮੌਜ ਵਿੱਚ ਹੋ, ਮੁੰਝਣਾ ਖ਼ਤਮ ਹੋ ਗਿਆ। ਬ੍ਰਾਹਮਣ ਮਤਲਬ ਮੌਜ, ਸ਼ਤਰੀ ਮਤਲਬ ਮੁੰਝਣਾ। ਕਦੇ ਮੌਜ , ਕਦੇ ਮੁੰਝ। ਤੁਸੀਂ ਸਾਰੇ ਆਪਣਾ ਨਾਮ ਹੀ ਕਹਿੰਦੇ ਹੋ – ਬ੍ਰਹਮਾਕੁਮਾਰ ਅਤੇ ਕੁਮਾਰੀਆਂ। ਸ਼ਤਰੀ ਕੁਮਾਰ ਅਤੇ ਸ਼ਤਰੀ ਕੁਮਾਰੀ ਤੇ ਨਹੀਂ ਹੋ ਨਾ? ਸਦਾ ਆਪਣੇ ਭਾਗ ਦੀ ਖੁਸ਼ੀ ਵਿੱਚ ਰਹਿਣ ਵਾਲੇ ਹੋ। ਦਿਲ ਵਿੱਚ ਸਦਾ ਅਤੇ ਖੁਦ ਇੱਕ ਗੀਤ ਵਜਦਾ ਰਹਿੰਦਾ – ਵਾਹ ਬਾਬਾ ਅਤੇ ਵਾਹ ਮੇਰਾ ਭਾਗ! ਇਹ ਗੀਤ ਵਜਦਾ ਰਹਿੰਦਾ ਹੈ, ਇਸ ਨੂੰ ਵਜਾਉਣ ਦੀ ਲੋੜ ਨਹੀਂ ਹੈ। ਇਹ ਅਨਾਦਿ ਵਜਦਾ ਹੀ ਰਹਿੰਦਾ ਹੈ। ਹਾਏ – ਹਾਏ ਖਤਮ ਹੋ ਗਈ, ਹੁਣ ਹੈ ਵਾਹ – ਵਾਹ। ਹਾਏ – ਹਾਏ ਕਰਨ ਵਾਲੇ ਤਾਂ ਬਹੁਤ ਮੈਜਿਓਰਟੀ ਹਨ ਅਤੇ ਵਾਹ – ਵਾਹ ਕਰਨ ਵਾਲੇ ਬੜੇ ਘੱਟ ਹਨ। ਤਾਂ ਨਵੇਂ ਸਾਲ ਵਿੱਚ ਕੀ ਯਾਦ ਰੱਖੋਗੇ? ਵਾਹ – ਵਾਹ। ਜੋ ਸਾਮਣੇ ਵੇਖਿਆ, ਜੋ ਸੁਣਿਆ, ਜੋ ਬੋਲਿਆ – ਸਭ ਵਾਹ – ਵਾਹ, ਹਾਏ – ਹਾਏ ਨਹੀਂ। ਹਾਏ ਇਹ ਕੀ ਹੋ ਗਿਆ!, ਨਹੀਂ, ਵਾਹ, ਇਹ ਬਹੁਤ ਚੰਗਾ ਹੋਇਆ। ਕੋਈ ਬੁਰਾ ਵੀ ਕਰੇ ਪਰ ਤੁਸੀਂ ਆਪਣੀ ਸ਼ਕਤੀ ਨਾਲ ਬੁਰੇ ਨੂੰ ਚੰਗੇ ਵਿੱਚ ਬਦਲ ਦੋ। ਇਹ ਹੀ ਤੇ ਪ੍ਰੀਵਰਤਨ ਹੈ ਨਾ। ਆਪਣੇ ਬ੍ਰਾਹਮਣ ਜੀਵਨ ਵਿੱਚ ਬੁਰਾ ਹੁੰਦਾ ਹੀ ਨਹੀਂ। ਭਾਵੇਂ ਕੋਈ ਗਾਲੀ ਵੀ ਦਿੰਦਾ ਹੈ ਤਾਂ ਬਲਿਹਾਰੀ ਗਾਲੀ ਦੇਣ ਵਾਲੇ ਦੀ, ਜੋ ਸਹਿਣ ਸ਼ਕਤੀ ਦਾ ਪਾਠ ਪੜ੍ਹਾਇਆ। ਬਲਿਹਾਰੀ ਤਾਂ ਹੋਈ ਨਾ, ਜੋ ਮਾਸਟਰ ਬਣ ਗਿਆ ਤੁਹਾਡਾ! ਪਤਾ ਤੇ ਪਿਆ ਤੁਹਾਨੂੰ ਕਿ ਸਹਿਣ ਸ਼ਕਤੀ ਕਿੰਨੀ ਹੈ, ਤਾਂ ਬੁਰਾ ਹੋਇਆ ਜਾਂ ਚੰਗਾ ਹੋਇਆ? ਬ੍ਰਾਹਮਣਾਂ ਦੀ ਨਜ਼ਰ ਵਿੱਚ ਬੁਰਾ ਹੁੰਦਾ ਹੀ ਨਹੀਂ। ਬ੍ਰਾਹਮਣਾਂ ਦੇ ਕੰਨਾਂ ਵਿੱਚ ਬੁਰਾ ਸੁਣਾਈ ਦਿੰਦਾ ਹੀ ਨਹੀਂ, ਇਸਲਈ ਤਾਂ ਬ੍ਰਾਹਮਣ ਜੀਵਨ ਮੌਜਾਂ ਦਾ ਜੀਵਨ ਹੈ। ਹੁਣੇ – ਹੁਣੇ ਬੁਰਾ, ਹੁਣੇ – ਹੁਣੇ ਚੰਗਾ ਤਾਂ ਮੌਜ ਨਹੀਂ ਹੋ ਸਕੇਗੀ। ਸਦਾ ਮੌਜ ਹੀ ਮੌਜ ਹੈ। ਸਾਰੇ ਕਲਪ ਵਿੱਚ ਬ੍ਰਹਮਾਕੁਮਾਰ ਅਤੇ ਕੁਮਾਰੀ ਸ੍ਰੇਸ਼ਠ ਹਨ। ਦੇਵ ਆਤਮਾਵਾਂ ਵੀ ਬ੍ਰਾਹਮਣਾਂ ਦੇ ਅੱਗੇ ਕੁਝ ਨਹੀਂ ਹਨ। ਸਦਾ ਇਸ ਨਸ਼ੇ ਵਿੱਚ ਰਹੋ, ਸਦਾ ਖੁਸ਼ ਰਹੋ ਅਤੇ ਦੂਜਿਆਂ ਨੂੰ ਵੀ ਸਦਾ ਖੁਸ਼ ਰੱਖੋ। ਰਹੋ ਵੀ ਅਤੇ ਰੱਖੋ ਵੀ। ਮੈਂ ਤੇ ਖੁਸ਼ ਰਹਿੰਦਾ ਹਾਂ ਇਹ ਨਹੀਂ। ਮੈਂ ਸਭ ਨੂੰ ਖੁਸ਼ ਰੱਖਦਾ ਹਾਂ – ਇਹ ਵੀ ਹੋਵੇ। ਮੈਂ ਤੇ ਖੁਸ਼ ਰਹਿੰਦਾ ਹਾਂ – ਇਹ ਵੀ ਸਵਾਰਥ ਹੈ। ਬ੍ਰਾਹਮਣਾਂ ਦੀ ਸੇਵਾ ਕੀ ਹੈ? ਗਿਆਨ ਦਿੰਦੇ ਹੀ ਹੋ ਖੁਸ਼ੀ ਦੇ ਲਈ।

(2) ਵਿਸ਼ਵ ਵਿੱਚ ਜਿੰਨੀਆਂ ਵੀ ਸ੍ਰੇਸ਼ਠ ਆਤਮਾਵਾਂ ਗਾਈਆਂ ਜਾਂਦੀਆਂ ਹਨ ਉਨ੍ਹਾਂ ਤੋੰ ਤੁਸੀਂ ਕਿੰਨੇਂ ਸ੍ਰੇਸ਼ਠ ਹੋ। ਬਾਪ ਤੁਹਾਡਾ ਬਣ ਗਿਆ। ਤਾਂ ਤੁਸੀਂ ਕਿੰਨੇਂ ਸ੍ਰੇਸ਼ਠ ਬਣ ਗਏ! ਸ੍ਰਵਸ੍ਰੇਸ਼ਠ ਹੋ ਗਏ। ਸਦਾ ਇਹ ਸਮ੍ਰਿਤੀ ਵਿੱਚ ਰੱਖੋ – ਉੱਚੇ ਤੇ ਉੱਚੇ ਬਾਪ ਨੇ ਸ੍ਰਵਸ਼੍ਰੇਸ਼ਠ ਆਤਮਾ ਬਣਾ ਦਿੱਤਾ। ਦ੍ਰਿਸ਼ਟੀ ਕਿੰਨੀ ਉੱਚੀ ਹੋ ਗਈ, ਵ੍ਰਿਤੀ ਕਿੰਨੀ ਉੱਚੀ ਹੋ ਗਈ। ਸਭ ਬਦਲ ਗਿਆ। ਹੁਣ ਕਿਸੇ ਨੂੰ ਵੇਖੋਗੇ ਤਾਂ ਆਤਮਿਕ ਦ੍ਰਿਸ਼ਟੀ ਨਾਲ ਵੇਖੋਗੇ ਅਤੇ ਸਭ ਦੇ ਪ੍ਰਤੀ ਕਲਿਆਣ ਦੀ ਵ੍ਰਿਤੀ ਹੋ ਗਈ। ਬ੍ਰਾਹਮਣ ਜੀਵਨ ਮਤਲਬ ਹਰ ਆਤਮਾ ਦੇ ਪ੍ਰਤੀ ਦ੍ਰਿਸ਼ਟੀ ਅਤੇ ਵ੍ਰਿਤੀ ਸ੍ਰੇਸ਼ਠ ਬਣ ਗਈ।

(3) ਖੁਦ ਨੂੰ ਸਫਲਤਾ ਦੇ ਸਿਤਾਰੇ ਹਾਂ – ਇਵੇਂ ਅਨੁਭਵ ਕਰਦੇ ਹੋ? ਜਿੱਥੇ ਸ੍ਰਵਸ਼ਕਤੀਆਂ ਹਨ, ਉੱਥੇ ਸਫਲਤਾ ਜਨਮ ਸਿੱਧ ਅਧਿਕਾਰ ਹੈ। ਕੋਈ ਵੀ ਕੰਮ ਕਰਦੇ ਹੋ ਭਾਵੇਂ ਸ਼ਰੀਰ ਨਿਰਵਾਹ ਅਰਥ, ਭਾਵੇਂ ਇਸ਼ਵਰੀਏ ਸੇਵਾ ਅਰਥ। ਕੰਮ ਵਿੱਚ ਕੰਮ ਕਰਨ ਦੇ ਪਹਿਲੇ ਇਹ ਨਿਸ਼ਚੇ ਰੱਖੋ। ਨਿਸ਼ਚੇ ਰੱਖਣਾ ਚੰਗੀ ਗੱਲ ਹੈ ਲੇਕਿਨ ਪ੍ਰੈਕਟੀਕਲ ਅਨੁਭਵੀ ਆਤਮਾ ਬਣ ਨਿਸ਼ਚੇ ਅਤੇ ਨਸ਼ੇ ਵਿੱਚ ਰਹੋ। ਸ੍ਰਵ ਸ਼ਕਤੀਆਂ ਇਸ ਬ੍ਰਾਹਮਣ ਜੀਵਨ ਵਿੱਚ ਸਫ਼ਲਤਾ ਦੇ ਸਹਿਜ ਸਾਧਨ ਹਨ। ਸ੍ਰਵ ਸ਼ਕਤੀਆਂ ਦੇ ਮਾਲਿਕ ਹੋ ਇਸਲਈ ਕਿਸੀ ਵੀ ਸ਼ਕਤੀ ਨੂੰ ਜਦੋਂ ਵੀ ਆਰਡਰ ਕਰੋ, ਉਸ ਸਮੇਂ ਹਾਜ਼ਿਰ ਹੋ। ਜਿਵੇਂ ਕੋਈ ਸੇਵਾਧਾਰੀ ਹੁੰਦੇਂ ਹਨ, ਸੇਵਾਧਾਰੀ ਨੂੰ ਜਿਸ ਸਮੇਂ ਆਰਡਰ ਕਰਦੇ ਹਨ ਤਾਂ ਸੇਵਾ ਦੇ ਲਈ ਤਿਆਰ ਹੁੰਦਾ ਹੈ ਇਵੇਂ ਸ੍ਰਵ ਸ਼ਕਤੀਆਂ ਤੁਹਾਡੇ ਆਰਡਰ ਵਿੱਚ ਹੋਣ। ਜਿਨਾਂ – ਜਿਨਾਂ ਮਾਸਟਰ ਸ੍ਰਵਸ਼ਕਤੀਵਾਨ ਦੀ ਸੀਟ ਤੇ ਸੈੱਟ ਹੋਵੋਂਗੇ ਉਤਨਾ ਸ੍ਰਵਸ਼ਕਤੀਆਂ ਸਦਾ ਆਰਡਰ ਵਿੱਚ ਰਹਿਣਗੀਆਂ। ਥੋੜ੍ਹਾ ਵੀ ਸਮ੍ਰਿਤੀ ਦੀ ਸੀਟ ਤੋੰ ਹੇਠਾਂ ਆਉਂਦੇ ਹੋ ਤਾਂ ਸ਼ਕਤੀਆਂ ਆਰਡਰ ਨਹੀਂ ਮੰਨਣਗੀਆਂ। ਸਰਵੈਂਟ ਵੀ ਹੁੰਦੇਂ ਹਨ ਅਤੇ ਕੋਈ ਓਬੀਡੈਂਟ ਵੀ ਹੁੰਦੇਂ ਹਨ, ਕੋਈ ਥੋੜ੍ਹਾ ਹੇਠਾਂ ਉੱਪਰ ਕਰਨ ਵਾਲੇ ਹੁੰਦੇਂ ਹਨ। ਤਾਂ ਤੁਹਾਡੇ ਅੱਗੇ ਸ੍ਰਵਸ਼ਕਤੀਆਂ ਕਿਵੇਂ ਹਨ? ਓਬੀਡੈਂਟ ਹਨ ਜਾਂ ਥੋੜ੍ਹੀ ਦੇਰ ਦੇ ਬਾਦ ਪਹੁੰਚਦੀਆਂ ਹਨ? ਜਿਵੇਂ ਇਨਾਂ ਸਥੂਲ ਕਰਮਿੰਦਰੀਆਂ ਨੂੰ, ਜਿਸ ਸਮੇਂ, ਜਿਵੇਂ ਆਰਡਰ ਕਰਦੇ ਹੋ, ਉਸ ਸਮੇਂ ਉਹ ਆਰਡਰ ਨਾਲ ਚਲਦੀਆਂ ਹਨ, ਇਵੇਂ ਹੀ ਇਹ ਸੂਖਸ਼ਮ ਸ਼ਕਤੀਆਂ ਵੀ ਤੁਹਾਡੇ ਆਰਡਰ ਤੇ ਚੱਲਣ ਵਾਲੀਆਂ ਹੋਣ। ਚੈਕ ਕਰੋ ਸਾਰੇ ਦਿਨ ਵਿੱਚ ਸ੍ਰਵਸ਼ਕਤੀਆਂ ਆਰਡਰ ਵਿੱਚ ਰਹੀਆਂ? ਕਿਉਂਕਿ ਜਦੋਂ ਇਹ ਸ੍ਰਵਸ਼ਕਤੀਆਂ ਹੁਣੇ ਤੋਂ ਤੁਹਾਡੇ ਆਰਡਰ ਤੇ ਹੋਣਗੀਆਂ ਤਾਂ ਹੀ ਅੰਤ ਵਿੱਚ ਵੀ ਤੁਸੀਂ ਸਫਲਤਾ ਨੂੰ ਪ੍ਰਾਪਤ ਕਰ ਸਕੋਂਗੇ। ਇਸ ਦੇ ਲਈ ਬਹੁਤਕਾਲ ਦਾ ਅਭਿਆਸ ਚਾਹੀਦਾ ਹੈ। ਤਾਂ ਇਸ ਨਵੇਂ ਵਰ੍ਹੇ ਵਿੱਚ ਆਰਡਰ ਤੇ ਚਲਾਉਣ ਦਾ ਵਿਸ਼ੇਸ਼ ਅਭਿਆਸ ਕਰਨਾ ਕਿਉਂਕਿ ਵਿਸ਼ਵ ਦਾ ਰਾਜ ਪ੍ਰਾਪਤ ਕਰਨਾ ਹੈ ਨਾ। ਵਿਸ਼ਵ ਰਾਜ ਅਧਿਕਾਰੀ ਬਣਨ ਤੋਂ ਪਹਿਲਾਂ ਸਵਰਾਜ ਅਧਿਕਾਰੀ ਬਣੋਂ।

ਨਿਸ਼ਚੇ ਅਤੇ ਨਸ਼ਾ ਹਰ ਇੱਕ ਬੱਚੇ ਨੂੰ ਉੱਡਦੀ ਕਲਾ ਦਾ ਅਨੁਭਵ ਕਰਵਾ ਰਿਹਾ ਹੈ। ਡਬਲ ਵਿਦੇਸ਼ੀ ਲੱਕੀ ਹਨ ਜੋ ਉੱਡਦੀ ਕਲਾ ਦੇ ਟਾਈਮ ਤੇ ਆ ਗਏ। ਚੜ੍ਹਨ ਦੀ ਮਿਹਨਤ ਨਹੀਂ ਕਰਨੀ ਪਈ। ਵਿਜੇ ਦਾ ਤਿਲਕ ਸਦਾ ਮਸਤਕ ਤੇ ਚਮਕ ਰਿਹਾ ਹੈ। ਇਹ ਹੀ ਵਿਜੇ ਦਾ ਤਿਲਕ ਹੋਰਾਂ ਨੂੰ ਖੁਸ਼ੀ ਦਵਾਏਗਾ ਕਿਉਂਕਿ ਵਿਜੇਈ ਆਤਮਾ ਦਾ ਚਿਹਰਾ ਸਦਾ ਹੀ ਹਰਸ਼ਿਤ ਰਹਿੰਦਾ ਹੈ। ਤਾਂ ਤੁਹਾਡੇ ਹਰਸ਼ਿਤ ਚਿਹਰੇ ਨੂੰ ਵੇਖਕੇ ਸਭ ਖੁਸ਼ੀ ਦੇ ਪਿੱਛੇ ਆਕਰਸ਼ਿਤ ਹੁੰਦੇਂ ਹਨ ਕਿਉਂਕਿ ਦੁਨੀਆਂ ਦੀਆਂ ਆਤਮਾਵਾਂ ਖੁਸ਼ੀ ਨੂੰ ਲੱਭ ਰਹੀਆਂ ਹਨ ਅਤੇ ਤੁਹਾਡੇ ਚਿਹਰਿਆਂ ਤੇ ਜਦੋਂ ਖੁਸ਼ੀ ਦੀ ਝਲਕ ਵੇਖਦੇ ਤਾਂ ਖੁਦ ਵੀ ਖੁਸ਼ ਹੁੰਦੇ। ਉਹ ਸਮਝਦੇ ਹਨ ਇਨ੍ਹਾਂ ਨੂੰ ਕੁਝ ਪ੍ਰਾਪਤੀ ਹੋਈ ਹੈ। ਅੱਗੇ ਚੱਲਕੇ ਤੁਹਾਡੇ ਚਿਹਰੇ ਖੁਸ਼ੀ ਦੀ ਆਕਰਸ਼ਣ ਨਾਲ ਹੋਰ ਨੇੜੇ ਲਿਆਉਣਗੇ। ਕਿਸੇ ਨੂੰ ਸੁਣਨ ਦਾ ਸਮਾਂ ਨਹੀਂ ਵੀ ਹੋਵੇਗਾ ਤਾਂ ਸੈਕਿੰਡ ਵਿੱਚ ਤੁਹਾਡਾ ਚਿਹਰਾ ਉਨ੍ਹਾਂ ਆਤਮਾਵਾਂ ਦੀ ਸੇਵਾ ਕਰੇਗਾ। ਤੁਸੀਂ ਸਾਰੇ ਵੀ ਪਿਆਰ ਅਤੇ ਖੁਸ਼ੀ ਨੂੰ ਵੇਖਕੇ ਬ੍ਰਾਹਮਣ ਬਣੇ ਨਾ। ਤਾਂ ਤਪੱਸਿਆ ਵਰ੍ਹੇ ਵਿੱਚ ਅਜਿਹੀ ਸੇਵਾ ਕਰਨਾ।

(4) ਇੱਕ ਬਾਪ, ਦੂਜਾ ਨਾ ਕੋਈ – ਅਜਿਹੀ ਸਥਿਤੀ ਵਿੱਚ ਸਦਾ ਸਥਿਤ ਰਹਿਣ ਵਾਲੀ ਸਹਿਯੋਗੀ ਆਤਮਾ ਹੋ? ਇੱਕ ਨੂੰ ਯਾਦ ਕਰਨਾ ਸਹਿਜ ਹੈ। ਅਨੇਕਾਂ ਨੂੰ ਯਾਦ ਕਰਨਾ ਮੁਸ਼ਕਿਲ ਹੁੰਦਾ ਹੈ। ਅਨੇਕ ਵਿਸਤਾਰ ਨੂੰ ਛੱਡ ਸਾਰ ਸਵਰੂਪ ਇੱਕ ਬਾਪ – ਇਸ ਅਨੁਭਵ ਵਿੱਚ ਕਿੰਨੀ ਖੁਸ਼ੀ ਹੁੰਦੀ ਹੈ। ਖੁਸ਼ੀ ਜਨਮ ਸਿੱਧ ਅਧਿਕਾਰ ਹੈ, ਬਾਪ ਦਾ ਖ਼ਜ਼ਾਨਾ ਹੈ ਤਾਂ ਬਾਪ ਦਾ ਖਜ਼ਾਨਾ ਬੱਚਿਆਂ ਦੇ ਲਈ ਜਨਮ ਸਿੱਧ ਅਧਿਕਾਰ ਹੁੰਦਾ ਹੈ। ਆਪਣਾ ਖਜ਼ਾਨਾ ਹੈ ਤਾਂ ਆਪਣੇ ਤੇ ਨਾਜ਼ ਹੁੰਦਾ ਹੈ – ਆਪਣਾ ਹੈ। ਅਤੇ ਮਿਲਿਆ ਵੀ ਕਿਸ ਤੋਂ ਹੈ? ਅਵਿਨਾਸ਼ੀ ਬਾਪ ਤੋਂ। ਤਾਂ ਅਵਿਨਾਸ਼ੀ ਬਾਪ ਜੋ ਦਵੇਗਾ, ਅਵਿਨਾਸ਼ੀ ਦਵੇਗਾ। ਅਵਿਨਾਸ਼ੀ ਖਜਾਨੇ ਦਾ ਨਸ਼ਾ ਵੀ ਅਵਿਨਾਸ਼ੀ ਹੈ। ਇਹ ਨਸ਼ਾ ਕੋਈ ਛੁਡਾ ਨਹੀਂ ਸਕਦਾ ਕਿਉਂਕਿ ਇਹ ਨੁਕਸਾਨ ਵਾਲਾ ਨਸ਼ਾ ਨਹੀਂ ਹੈ। ਇਹ ਪ੍ਰਾਪਤੀ ਕਰਵਾਉਣ ਵਾਲਾ ਨਸ਼ਾ ਹੈ। ਉਹ ਪ੍ਰਾਪਤੀਆਂ ਗਵਾਉਣ ਵਾਲਾ ਨਸ਼ਾ ਹੈ। ਤਾਂ ਸਦਾ ਕੀ ਯਾਦ ਰਹਿੰਦਾ? ਇੱਕ ਬਾਪ, ਦੂਜਾ ਨਾ ਕੋਈ। ਦੂਜਾ – ਤੀਜਾ ਆਇਆ ਤਾਂ ਖਿੱਟਖਿੱਟ ਹੋਵੇਗੀ। ਅਤੇ ਇੱਕ ਬਾਪ ਹੈ ਤਾਂ ਇੱਕਰਸ ਸਥਿਤੀ ਹੋਵੇਗੀ। ਇੱਕ ਦੇ ਰਸ ਵਿੱਚ ਲਵਲੀਨ ਰਹਿਣਾ ਬਹੁਤ ਚੰਗਾ ਲਗਦਾ ਹੈ ਕਿਉਂਕਿ ਆਤਮਾ ਦਾ ਓਰਿਜਿਨਲ ਸਵਰੂਪ ਹੀ ਹੈ -ਇੱਕਰਸ।

ਵਿਦਾਈ ਦੇ ਸਮੇਂ ਨਵੇਂ ਵਰ੍ਹੇ ਦੇ ਸ਼ੁਭਾਰੰਭ ਦੀ ਵਿਧਾਈ:- ਚਾਰੋਂ ਪਾਸੇ ਦੇ ਲਵਲੀ ਅਤੇ ਲੱਕੀ ਸਾਰੇ ਬੱਚਿਆਂ ਨੂੰ ਵਿਸ਼ੇਸ਼ ਨਵੇਂ ਉਮੰਗ, ਨਵੇਂ ਉਤਸਾਹ ਦੀ ਹਰ ਘੜੀ ਦੀ ਮੁਬਾਰਕ। ਖੁਦ ਵਿੱਚ ਡਾਇਮੰਡ ਹੋ ਅਤੇ ਜੀਵਨ ਵੀ ਡਾਇਮੰਡ ਹੈ ਅਤੇ ਡਾਇਮੰਡ ਮੋਰਨਿੰਗ, ਇਵਨਿੰਗ, ਡਾਇਮੰਡ ਨਾਈਟ ਸਦਾ ਰਹੇ। ਇਸੇ ਤਰੀਕੇ ਬਹੁਤ ਜਲਦੀ ਆਪਣਾ ਰਾਜ ਸਥਾਪਨ ਕਰੋਂਗੇ ਅਤੇ ਰਾਜ ਕਰੋਗੇ। ਆਪਣਾ ਰਾਜ ਪਿਆਰਾ ਲੱਗਦਾ ਹੈ ਨਾ। ਤਾਂ ਹੁਣ ਜਲਦੀ ਜਲਦੀ ਲਿਆਓ ਅਤੇ ਰਾਜ ਕਰੋ। ਆਪਣਾ ਰਾਜ ਸਾਮਣੇ ਵਿਖਾਈ ਦੇ ਰਿਹਾ ਹੈ ਨਾ। ਤਾਂ ਹੁਣੇ ਫਰਿਸ਼ਤਾ ਬਣੋਂ ਅਤੇ ਦੇਵਤਾ ਬਣੋਂ। ਚਾਰੋਂ ਪਾਸੇ ਦੇ ਬੱਚਿਆਂ ਨੂੰ ਵਿਸ਼ੇਸ਼ ਪਦਮਗੁਣਾਂ ਯਾਦਪਿਆਰ ਸਵੀਕਾਰ ਹੋ। ਵਿਦੇਸ਼ ਵਾਲੇ, ਭਾਵੇਂ ਦੇਸ਼ ਵਾਲੇ ਤਪੱਸਿਆ ਦੇ ਉਮੰਗ – ਉਤਸਾਹ ਵਿੱਚ ਚੰਗੇ ਹਨ ਅਤੇ ਜਿੱਥੇ ਤਪੱਸਿਆ ਹੋਵੇ ਉੱਥੇ ਸੇਵਾ ਹੈ ਹੀ ਹੈ। ਸਦਾ ਸਫਲਤਾ ਦੀ ਮੁਬਾਰਕ ਹੋਵੇ। ਹਰ ਇੱਕ ਅਜਿਹੀ ਨਵੀਨਤਾ ਵਿਖਾਉਣਾ ਜੋ ਸਾਰਾ ਵਿਸ਼ਵ ਤੁਹਾਡੇ ਵੱਲ ਦੇਖੇ। ਨਵੀਨਤਾ ਦੇ ਲਾਈਟ ਹਾਉਸ ਬਣਨਾ। ਚੰਗਾ। ਹਰ ਇੱਕ ਆਪਣੇ ਲਈ ਯਾਦਪਿਆਰ ਅਤੇ ਮੁਬਾਰਕ ਸਵੀਕਾਰ ਕਰੇ।

ਵਰਦਾਨ:-

ਤੁਸੀਂ ਬ੍ਰਾਹਮਣ ਬੱਚਿਆਂ ਦੇ ਲਈ ਰੋਜ਼ ਦੀ ਮੁਰਲੀ ਹੀ ਸ਼ੁੱਧ ਸੰਕਲਪ ਹੈ। ਕਿੰਨੇਂ ਸ਼ੁੱਧ ਸੰਕਲਪ ਬਾਪ ਦਵਾਰਾ ਰੋਜ਼ ਸਵੇਰੇ – ਸਵੇਰੇ ਮਿਲਦੇ ਹਨ, ਇਨ੍ਹਾਂ ਸੰਕਲਪਾਂ ਵਿੱਚ ਹੀ ਬੁੱਧੀ ਨੂੰ ਬਿਜ਼ੀ ਰੱਖੋ ਅਤੇ ਸਦਾ ਬਾਪ ਦੇ ਸੰਗ ਵਿੱਚ ਰਹੋ ਤਾਂ ਹਲਕੇ ਬਣ ਖੁਸ਼ੀ ਵਿੱਚ ਡਾਂਸ ਕਰਦੇ ਰਹੋਗੇ। ਖੁਸ਼ ਰਹਿਣ ਦਾ ਸਾਧਨ ਹੈ – ਸਦਾ ਹਲਕੇ ਰਹੋ। ਸ਼ੁੱਧ ਸੰਕਲਪ ਹਲਕੇ ਹਨ ਅਤੇ ਵਿਅਰੱਥ ਸੰਕਲਪ ਭਾਰੀ ਹਨ ਇਸਲਈ ਸਦਾ ਸ਼ੁੱਧ ਸੰਕਲਪਾਂ ਵਿੱਚ ਬਿਜ਼ੀ ਰਹਿ ਹਲਕੇ ਬਣੋਂ ਅਤੇ ਖੁਸ਼ੀ ਦੀ ਡਾਂਸ ਕਰਦੇ ਰਹੋ ਤਾਂ ਕਹਾਂਗੇ ਅਲੌਕਿਕ ਫਰਿਸ਼ਤੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

எப்போது சரியான சமயத்தில் புத்தி யதார்த்த நிர்ணயம் செய்கிறதோ, அப்போது தான் எந்த ஒரு காரியத்திலும் வெற்றி கிடைக்கும். ஆனால் எப்போது மனம்-புத்தி தூய்மையாக உள்ளதோ, எந்த ஒரு குப்பையும் இல்லாமல் இருக்கிறதோ, அப்போது தான் நிர்ணய சக்தி வேலை செய்யும். அதனால் யோக அக்னி மூலம் குப்பையை அழித்து விட்டு, புத்தியைத் தூய்மையாக்குங்கள். எந்த வித பலவீனம் இருந்தாலும் அது அழுக்கு தான். கொஞ்சம் வீண் சங்கல்பங்கள் இருந்தாலும் அது குப்பை தான். எப்போது இந்தக் குப்பை முடிந்து போகிறதோ, அப்போது கவலையற்றவராக இருப்பீர்கள் மற்றும் தூய்மையான புத்தி இருப்பதால் ஒவ்வொரு காரியத்திலும் வெற்றி கிடைக்கும்.

எப்போது சரியான சமயத்தில் புத்தி யதார்த்த நிர்ணயம் செய்கிறதோ, அப்போது தான் எந்த ஒரு காரியத்திலும் வெற்றி கிடைக்கும். ஆனால் எப்போது மனம்-புத்தி தூய்மையாக உள்ளதோ, எந்த ஒரு குப்பையும் இல்லாமல் இருக்கிறதோ, அப்போது தான் நிர்ணய சக்தி வேலை செய்யும். அதனால் யோக அக்னி மூலம் குப்பையை அழித்து விட்டு, புத்தியைத் தூய்மையாக்குங்கள். எந்த வித பலவீனம் இருந்தாலும் அது அழுக்கு தான். கொஞ்சம் வீண் சங்கல்பங்கள் இருந்தாலும் அது குப்பை தான். எப்போது இந்தக் குப்பை முடிந்து போகிறதோ, அப்போது கவலையற்றவராக இருப்பீர்கள் மற்றும் தூய்மையான புத்தி இருப்பதால் ஒவ்வொரு காரியத்திலும் வெற்றி கிடைக்கும்.

Leave a Comment

Your email address will not be published. Required fields are marked *

Scroll to Top