08 July 2021 PUNJABI Murli Today | Brahma Kumaris

Read and Listen today’s Gyan Murli in Punjabi 

July 7, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸਾਰੀ ਦੁਨੀਆਂ ਵਿੱਚ ਤੁਹਾਡੇ ਵਰਗਾ ਖੁਸ਼ਨਸੀਬ ਕੋਈ ਨਹੀਂ, ਤੁਸੀਂ ਹੋ ਰਾਜਰਿਸ਼ੀ, ਤੁਸੀਂ ਰਾਜਾਈ ਦੇ ਲਈ ਰਾਜਯੋਗ ਸਿੱਖ ਰਹੇ ਹੋ"।

ਪ੍ਰਸ਼ਨ: -

ਨਿਰਾਕਾਰ ਬਾਪ ਵਿੱਚ ਕਿਹੜੇ ਸੰਸਕਾਰ ਹਨ ਜੋ ਸੰਗਮ ਤੇ ਤੁਸੀਂ ਬੱਚੇ ਹੀ ਧਾਰਨ ਕਰਦੇ ਹੋ?

ਉੱਤਰ:-

 ਨਿਰਾਕਾਰ ਬਾਪ ਵਿੱਚ ਗਿਆਨ ਦੇ ਸੰਸਕਾਰ ਹਨ। ਉਹ ਤੁਹਾਨੂੰ ਗਿਆਨ ਸੁਣਾਕੇ ਪਤਿਤ ਤੋਂ ਪਾਵਨ ਬਣਾ ਦਿੰਦੇ ਹਨ ਇਸਲਈ ਉਨ੍ਹਾਂ ਨੂੰ ਗਿਆਨ ਦਾ ਸਾਗਰ, ਪਤਿਤ – ਪਾਵਨ ਕਿਹਾ ਜਾਂਦਾ ਹੈ। ਤੁਸੀਂ ਬੱਚੇ ਵੀ ਹੁਣ ਉਹ ਸੰਸਕਾਰ ਧਾਰਨ ਕਰਦੇ ਹੋ। ਤੁਸੀਂ ਨਸ਼ੇ ਨਾਲ ਕਹਿੰਦੇ ਹੋ ਸਾਨੂੰ ਭਗਵਾਨ ਪੜ੍ਹਾਉਂਦੇ ਹਨ। ਅਸੀਂ ਉਨ੍ਹਾਂ ਤੋਂ ਸੁਣ ਕੇ ਸੁਨਾਉਂਦੇ ਹਾਂ।

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਇਹ ਗੀਤ ਸੁਣਿਆ। ਇਹ ਮਹਿਮਾ ਕਿਸਦੀ ਹੈ? ਇੱਕ ਬਾਪ ਦੀ। ਸ਼ਿਵਾਏ ਨਮਾ, ਉੱਚ ਤੇ ਉੱਚ ਭਗਵਾਨ ਹੈ ਨਾ। ਬੱਚੇ ਜਾਣਦੇ ਹਨ ਉਹ ਸਾਡਾ ਬਾਪ ਹੈ। ਇਵੇਂ ਨਹੀਂ ਕਿ ਅਸੀਂ ਸਾਰੇ ਬਾਪ ਹਾਂ। ਗਾਇਆ ਵੀ ਜਾਂਦਾ ਹੈ ਸਾਰੀ ਦੁਨੀਆਂ ਬ੍ਰਦਰਹੁੱਡ ਹੈ। ਸੰਨਿਯਾਸੀ ਅਤੇ ਵਿਧਵਾਨਾਂ ਦੇ ਕਹਿਣ ਮੁਤਾਬਿਕ ਈਸ਼ਵਰ ਸ੍ਰਵਵਿਆਪੀ ਕਹਿਣ ਨਾਲ ਜਿਵੇਂਕਿ ਫਾਦਰਹੁਡ ਹੋ ਜਾਂਦਾ ਹੈ। ਬ੍ਰਦਰ ਹੋਣ ਨਾਲ ਬਾਪ ਤੇ ਸਿੱਧ ਹੁੰਦਾ ਹੈ, ਜਿਸ ਤੋਂ ਵਰਸਾ ਮਿਲਣਾ ਹੈ। ਫਾਦਰਹੁਡ ਹੈ ਤਾਂ ਫਿਰ ਵਰਸੇ ਦੀ ਗੱਲ ਹੀ ਨਹੀਂ ਹੈ। ਬੱਚੇ ਜਾਣਦੇ ਹਨ ਸਾਡਾ ਸਾਰੀਆਂ ਆਤਮਾਵਾਂ ਦਾ ਬਾਪ ਇੱਕ ਹੈ, ਉਸਨੂੰ ਕਿਹਾ ਜਾਂਦਾ ਹੈ – ਵਰਲਡ ਗੌਡ ਫਾਦਰ। ਵਰਲਡ ਵਿੱਚ ਕੌਣ ਹਨ? ਸਾਰੇ ਬ੍ਰਦਰਜ਼ ਹਨ, ਆਤਮਾਵਾਂ ਹਨ। ਸਭ ਦਾ ਗੌਡ ਫਾਦਰ ਇੱਕ ਹੀ ਹੈ। ਉਸ ਬਾਪ ਦੀ ਸਾਰੇ ਪ੍ਰਾਰਥਨਾ ਕਰਦੇ ਹਨ। ਇੱਕ ਦੀ ਹੀ ਬੰਦਗੀ ਜਾਂ ਪੂਜਾ ਹੋਣੀ ਚਾਹੀਦੀ ਹੈ। ਉਹ ਹੈ ਸਤੋਪ੍ਰਧਾਨ ਪੂਜਾ। ਇਹ ਵੀ ਸਮਝਾਇਆ ਹੈ – ਗਿਆਨ, ਭਗਤੀ ਅਤੇ ਵੈਰਾਗ।। ਬਾਪ ਗਿਆਨ ਦਿੰਦੇ ਹਨ ਸਦਗਤੀ ਦੇ ਲਈ। ਸਦਗਤੀ ਕਿਹਾ ਜਾਂਦਾ ਹੈ ਜੀਵਨ – ਮੁਕਤੀਧਾਮ ਨੂੰ। ਇਹ ਆਤਮਾ ਨੂੰ ਬੁੱਧੀ ਵਿੱਚ ਧਾਰਨ ਕਰਨਾ ਹੈ। ਸਾਡਾ ਘਰ ਸ਼ਾਂਤੀਧਾਮ ਹੈ। ਉਸਨੂੰ ਮੁਕਤੀਧਾਮ, ਨਿਰਵਾਣਧਾਮ ਵੀ ਕਿਹਾ ਜਾਂਦਾ ਹੈ। ਸਭ ਤੋਂ ਚੰਗਾ ਨਾਮ ਹੈ ਸ਼ਾਂਤੀਧਾਮ। ਇੱਥੇ ਤਾਂ ਆਰਗਨਜ਼ ਹੋਣ ਦੇ ਕਾਰਨ ਆਤਮਾ ਟਾਕੀ ਵਿੱਚ ਰਹਿੰਦੀ ਹੈ, ਬੋਲਣਾ ਪੈਂਦਾ ਹੈ। ਸੂਖਸ਼ਮਵਤਨ ਵਿੱਚ ਹੈ ਮੂਵੀ। ਇਸ਼ਾਰੇ ਵਿੱਚ ਗੱਲ ਹੁੰਦੀ ਹੈ, ਆਵਾਜ ਨਹੀਂ ਹੁੰਦੀ। ਤਿੰਨਾਂ ਲੋਕਾਂ ਨੂੰ ਵੀ ਤੁਸੀਂ ਜਾਣ ਗਏ ਹੋ। ਮੂਲਵਤਨ, ਸੁੱਖਸ਼ਮਵਤਨ, ਸਥੂਲਵਤਨ, ਬੁੱਧੀ ਵਿੱਚ ਇਹ ਚੰਗੀ ਤਰ੍ਹਾਂ ਬੈਠਿਆ ਹੈ। ਮਨੁੱਖ ਸ੍ਰਿਸ਼ਟੀ ਲਈ ਹੀ ਗਾਇਆ ਜਾਂਦਾ ਹੈ ਕਿ ਇਹ ਸ੍ਰਿਸ਼ਟੀ ਚੱਕਰ ਲਗਾਉਂਦੀ ਹੈ। ਉਸਨੂੰ ਕਿਹਾ ਜਾਂਦਾ ਹੈ ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ। ਮਨੁੱਖ ਹੀ ਤਾਂ ਉਸਨੂੰ ਜਾਨਣਗੇ ਨਾ। ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਸੁਨਾਉਂਦੇ ਹਨ। ਉੱਚ ਤੋਂ ਉੱਚ ਬਾਪ ਹੈ। ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਕਿਵੇਂ ਰਪੀਟ ਹੁੰਦੀ ਹੈ, ਉਹ ਹੀ ਜਾਣਦੇ ਹਨ। ਇਸ ਚੱਕਰ ਨੂੰ ਜਾਨਣ ਨਾਲ ਹੀ ਤੁਸੀਂ ਚਕ੍ਰਵ੍ਰਤੀ ਰਾਜਾ ਬਣੇ ਹੋ। ਗਾਉਂਦੇ ਵੀ ਹਨ ਦੇਵਤੇ ਸੰਪੂਰਨ ਨਿਰਵਿਕਾਰੀ ਹਨ। ਲਕਸ਼ਮੀ – ਨਾਰਾਇਣ ਦੇ ਚਿੱਤਰ ਹਨ ਨਾ। ਉਹ ਸੰਪੂਰਨ ਨਿਰਵਿਕਾਰੀ ਅਤੇ ਆਪਣੇ ਨੂੰ ਕਹਿੰਦੇ ਹਨ ਸੰਪੂਰਨ ਵਿਕਾਰੀ। ਸਤਿਯੁਗ ਵਿੱਚ ਹਨ ਸੰਪੂਰਨ ਨਿਰਵਿਕਾਰੀ ਅਤੇ ਸੰਪੂਰਨ ਪਾਵਨ। ਕਲਯੁਗ ਵਿੱਚ ਹਨ ਸੰਪੂਰਨ ਵਿਕਾਰੀ, ਸੰਪੂਰਨ ਪਤਿਤ। ਭਾਰਤ ਦੀ ਹੀ ਗੱਲ ਹੈ। ਇਹ ਬਾਪ ਹੀ ਆਕੇ ਬੁੱਧੀ ਵਿੱਚ ਬਿਠਾਉਂਦੇ ਹਨ ਹੋਰ ਕੋਈ ਨਹੀਂ ਜਾਣਦੇ ਹਨ। ਉਨ੍ਹਾਂਨੇ ਤਾਂ ਸਤਿਯੁਗ ਨੂੰ ਲੰਬਾ ਸਮਾਂ ਦੇ ਦਿੱਤਾ ਹੈ। ਸਮਝਦੇ ਹਨ ਲੱਖਾਂ ਵਰ੍ਹੇ ਪਹਿਲਾਂ ਸਤਿਯੁਗ ਸੀ। ਤਾਂ ਕਿਸੇ ਦੀ ਬੁੱਧੀ ਵਿੱਚ ਇਹ ਗੱਲ ਆਉਂਦੀ ਹੀ ਨਹੀਂ ਹੈ।

ਹੁਣ ਬੱਚੇ ਜਾਣਦੇ ਹਨ – ਅਸੀਂ ਹੁਣ ਸੰਪੂਰਨ ਵਿਕਾਰੀ ਤੋਂ ਸੰਪੂਰਨ ਨਿਰਵਿਕਾਰੀ ਬਣ ਰਹੇ ਹਾਂ। ਸੰਪੂਰਨ ਪਤਿਤ ਤੋੰ ਸੰਪੂਰਨ ਪਾਵਨ ਬਣਨਾ ਹੈ। ਬਾਪ ਸਮਝਾਉਂਦੇ ਹਨ ਆਤਮਾ ਵਿੱਚ ਹੀ ਖਾਦ ਪਈ ਹੋਈ ਹੈ, ਗੋਲਡਨ ਏਜ਼ ਤੋਂ ਹੁਣ ਆਇਰਨ ਏਜ਼ ਬਣ ਗਈ ਹੈ। ਇਹ ਆਤਮਾ ਦੀ ਭੇਂਟ ਕੀਤੀ ਜਾਂਦੀ ਹੈ। ਇਹ ਚੰਗੀ ਤਰ੍ਹਾਂ ਸਮਝਣਾ ਹੈ। ਤੁਸੀਂ ਬੱਚੇ ਬਹੁਤ ਖੁਸ਼ਨਸੀਬ ਹੋ, ਤੁਹਾਡੇ ਜਿਹਾ ਖੁਸ਼ਨਸੀਬ ਕੋਈ ਹੋਰ ਨਹੀਂ। ਹੁਣ ਤੁਸੀਂ ਰਾਜਯੋਗ ਵਿੱਚ ਬੈਠੇ ਹੋ, ਤੁਸੀਂ ਰਾਜਰੀਸ਼ੀ ਹੋ। ਰਾਜਾਈ ਦੇ ਲਈ ਕਦੇ ਕੋਈ ਪੜ੍ਹਾਈ ਹੁੰਦੀ ਹੈ ਕੀ? ਬੈਰਿਸਟਰ ਬਣਾਉਣਗੇ ਪਰੰਤੂ ਵਿਸ਼ਵ ਦਾ ਮਹਾਰਾਜਾ ਕੌਣ ਬਣਾਵੇਗਾ? ਬਾਪ ਦੇ ਸਿਵਾਏ ਕੋਈ ਬਣਾ ਨਹੀਂ ਸਕਦਾ। ਇੱਥੇ ਮਹਾਰਾਜਾ ਤਾਂ ਕੋਈ ਹੈ ਨਹੀਂ। ਸਤਿਯੁਗ ਦੇ ਲਈ ਤਾਂ ਜਰੂਰ ਚਾਹੀਦਾ ਹੈ। ਕਿਸੇ ਨੂੰ ਜਰੂਰ ਆਉਣਾ ਪਵੇ। ਬਾਪ ਕਹਿੰਦੇ ਹਨ ਮੈਂ ਆਉਂਦਾ ਹਾਂ ਉਦੋਂ, ਜਦੋਂ ਭਗਤੀ ਪੂਰੀ ਹੋਣੀ ਹੁੰਦੀ ਹੈ। ਹੁਣ ਭਗਤੀ ਪੂਰੀ ਹੋਈ ਹੋਰ ਕੋਈ ਗੱਲ ਇਸ ਵਿੱਚ ਉਠਾ ਹੀ ਨਹੀਂ ਸਕਦੇ। ਸਾਨੂੰ ਬਾਪ ਬੈਠ ਪੜ੍ਹਾਉਂਦੇ ਹਨ – ਇਹ ਨਸ਼ਾ ਹੋਣਾ ਚਾਹੀਦਾ ਹੈ। ਸਾਨੂੰ ਆਤਮਾਵਾਂ ਨੂੰ ਨਿਰਾਕਾਰ ਬਾਪ ਪਰਮਪਿਤਾ ਪਰਮਾਤਮਾ ਸ਼ਿਵ ਪੜ੍ਹਾਉਂਦੇ ਹਨ। ਸ਼ਿਵ ਨੂੰ ਤਾਂ ਕੋਈ ਜਾਣਦੇ ਹੀ ਨਹੀਂ। ਹੁਣ ਤੁਸੀਂ ਬੱਚੇ ਜਾਣਦੇ ਹੋ ਬਾਬਾ ਫਿਰ ਤੋਂ ਸਵਰਗ ਦੀ ਰਾਜਾਈ ਸਥਾਪਨ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਮਹਾਰਾਜਨ ਸ਼੍ਰੀ ਨਾਰਾਇਣ ਅਤੇ ਮਹਾਰਾਣੀ ਸ਼੍ਰੀਲਕਸ਼ਮੀ ਕਹਿੰਦੇ ਹਾਂ। ਭਗਤੀਮਾਰਗ ਵਿੱਚ ਸਤ ਨਾਰਾਇਣ ਦੀ ਕਥਾ ਸੁਨਾਉਂਦੇ ਹਨ। ਅਮਰਕਥਾ ਅਤੇ ਤੀਜਰੀ ਦੀ ਕਥਾ। ਬਾਪ ਤੀਸਰਾ ਨੇਤ੍ਰ ਵੀ ਦਿੰਦੇ ਹਨ। ਨਰ ਤੋਂ ਨਰਾਇਣ ਬਣਨ ਦੀ ਕਥਾ ਸੁਣਾਈ ਜਾਂਦੀ ਹੈ। ਉਹ ਹੀ ਗੱਲਾਂ ਜੋ ਪਾਸਟ ਹੋ ਜਾਂਦੀਆਂ ਹਨ, ਉਹ ਫਿਰ ਭਗਤੀਮਾਰਗ ਵਿੱਚ ਕੰਮ ਆਉਂਦੀਆਂ ਹਨ। ਹੁਣ ਤੁਸੀਂ ਬੱਚੇ ਸਮਝਦੇ ਹੋ ਬਾਬਾ ਸਾਨੂੰ ਸਵਰਗ ਦਾ ਮਾਲਿਕ ਬਨਾਉਂਦੇ ਹਨ, ਅਸੀਂ ਹੱਕਦਾਰ ਹਾਂ। ਭਗਵਾਨ ਤੇ ਸਵਰਗ ਦਾ ਰਚਤਾ ਹੈ ਨਾ। ਅਸੀਂ ਭਗਵਾਨ ਦੀ ਸੰਤਾਨ ਹਾਂ ਤਾਂ ਅਸੀਂ ਸਵਰਗ ਵਿੱਚ ਕਿਉਂ ਨਹੀਂ ਹਾਂ! ਕਲਯੁਗ ਵਿੱਚ ਕਿਉਂ ਪਏ ਹਾਂ? ਪਰਮਪਿਤਾ ਪਰਮਾਤਮਾ ਤਾਂ ਨਵੀਂ ਦੁਨੀਆਂ ਰਚਦੇ ਹਨ। ਪੁਰਾਣੀ ਦੁਨੀਆਂ ਥੋੜ੍ਹੀ ਨਾ ਭਗਵਾਨ ਰਚਦੇ ਹਨ। ਪਹਿਲਾਂ ਨਵੀਂ ਦੁਨੀਆਂ ਬਨਾਉਂਦੇ ਹਨ। ਉਸਦੇ ਬਾਦ ਫਿਰ ਪੁਰਾਣੀ ਨੂੰ ਤੋੜਣਗੇ। ਤੁਸੀਂ ਜਾਣਦੇ ਹੋ ਅਸੀਂ ਸਤਿਯੁਗ ਦੇ ਲਈ ਰਾਜ ਲੈ ਰਹੇ ਹਾਂ। ਸਤਿਯੁਗ ਵਿੱਚ ਕੌਣ ਹੋਣਗੇ? ਇਨ੍ਹਾਂ ਲਕਸ਼ਮੀ – ਨਾਰਾਇਣ ਦੀ ਡਾਇਨੇਸਟੀ ਹੋਵੇਗੀ ਹੋਰ ਵੀ ਤਾਂ ਰਾਜੇ ਹੋਣਗੇ ਨਾ। ਜਿਸਦੀ ਨਿਸ਼ਾਨੀ ਹੈ ਵਿਜੈ ਮਾਲਾ। ਬੱਚੇ ਜਾਣਦੇ ਹਨ ਹੁਣ ਅਸੀਂ ਵਿਜੈਮਾਲਾ ਵਿੱਚ ਪਿਰੋਣ ਦੇ ਲਈ ਪੁਰਸ਼ਾਰਥ ਕਰ ਰਹੇ ਹਾਂ। ਦੁਨੀਆਂ ਵਿੱਚ ਮਾਲਾ ਦਾ ਅਰਥ ਕੋਈ ਨਹੀਂ ਜਾਣਦੇ ਇਹ ਕਿਉਂ ਪੂਜੀ ਜਾਂਦੀ ਹੈ, ਉੱਪਰ ਵਿੱਚ ਫੁੱਲ ਕੌਣ ਹੈ? ਮਾਲਾ ਨੂੰ ਫੇਰਦੇ – ਫੇਰਦੇ ਫਿਰ ਫੁੱਲ ਨੂੰ ਨਮਸਤੇ ਕਰਦੇ ਹਨ ਫਿਰ ਮਾਲਾ ਫੇਰਣਗੇ। ਮਾਲਾ ਬੈਠ ਸਿਮਰਦੇ ਹਨ ਕਿ ਕਿਧਰੇ ਬਾਹਰ ਖਿਆਲਾਤ ਨਾ ਜਾਵੇ। ਅੰਦਰ ਰਾਮ – ਰਾਮ ਦੀ ਧੁੰਨ ਲਗਾਉਂਦੇ ਹਨ, ਜਿਵੇੰ ਵਾਜਾ ਵਜਦਾ ਹੈ। ਬਹੁਤ ਪ੍ਰੈਕਟਿਸ ਕਰਦੇ ਹਨ ਇਹ ਸਭ ਹਨ ਭਗਤੀਮਾਰਗ ਦੀਆਂ ਗੱਲਾਂ। ਹਾਂ ਬਹੁਤ ਭਗਤੀ ਕਰਨ ਵਾਲੇ ਕੋਈ ਵਿਕਰਮ ਨਹੀਂ ਕਰਨਗੇ। ਬਹੁਤ ਭਗਤੀ ਕਰਨ ਵਾਲਿਆਂ ਦੇ ਲਈ ਸਮਝਣਗੇ ਕਿ ਇਹ ਸਤਵਾਦੀ ਹੋਵੇਗਾ। ਮੰਦਿਰ ਵਿੱਚ ਮਾਲਾ ਰੱਖੀ ਹੋਵੇਗੀ, ਮਾਲਾ ਫੇਰਦੇ ਮੂੰਹ ਤੋਂ ਰਾਮ – ਰਾਮ ਕਹਿੰਦੇ ਰਹਿਣਗੇ। ਬਹੁਤ ਲੋਕੀ ਕਹਿੰਦੇ ਹਨ ਭਗਤੀ ਵਿਚ ਪਾਪ ਨਹੀਂ ਹੁੰਦਾ। ਕਹਿੰਦੇ ਹਨ ਨੋਉਂਧਾ ਭਗਤੀ ਨਾਲ ਮਨੁੱਖ ਮੁਕਤ ਹੋ ਜਾਂਦੇ ਹਨ। ਪ੍ਰੰਤੂ ਹੁੰਦਾ ਕੁਝ ਵੀ ਨਹੀਂ। ਇਹ ਇੱਕ ਨਾਟਕ ਹੈ। ਉਸ ਵਿੱਚ ਸਤੋਪ੍ਰਧਾਨ, ਸਤੋ, ਰਜੋ, ਤਮੋ ਵਿਚ ਸਭ ਨੂੰ ਆਉਣਾ ਹੀ ਹੈ। ਵਾਪਿਸ ਇੱਕ ਨੂੰ ਵੀ ਨਹੀਂ ਜਾਣਾ ਹੈ। ਜਿਵੇੰ ਉੱਪਰ ਵਿਚ ਜਗ੍ਹਾ ਖਾਲੀ ਹੋ ਜਾਂਦੀ ਹੈ। ਉਵੇਂ ਇੱਥੇ ਵੀ ਬਹੁਤ ਜਗ੍ਹਾ ਖਾਲੀ ਹੋ ਜਾਵੇਗੀ। ਦਿੱਲੀ ਦੇ ਆਸੇ – ਪਾਸੇ, ਮਿੱਠੀਆਂ ਨਦੀਆਂ ਤੇ ਰਾਜਧਾਨੀ ਹੁੰਦੀ ਹੈ। ਸਮੁੰਦਰ ਦੇ ਵੱਲ ਨਹੀਂ ਹੁੰਦੀ ਹੈ। ਇਹ ਬੋਮਬੇ ਆਦਿ ਹੋਣਗੇ ਨਹੀਂ। ਉਹ ਤਾਂ ਪਹਿਲਾਂ ਮੱਛੀਮਿਆਨੀ ਸੀ। ਮੱਛਲੀ ਫਸਾਉਣ ਵਾਲੇ ਉੱਥੇ ਰਹਿੰਦੇ ਸਨ। ਹੁਣ ਤਾਂ ਸਮੁੰਦਰ ਨੂੰ ਕਿੰਨਾ ਸੁਖਾਇਆ ਹੈ। ਫਿਰ ਵੀ ਮੱਛੀਮਿਆਨੀ ਹੋਵੇਗੀ। ਸਤਿਯੁਗ ਵਿੱਚ ਤਾਂ ਬੋਮਬੇ ਹੁੰਦੀ ਨਹੀਂ। ਉੱਥੇ ਕੋਈ ਪਹਾੜੀਆਂ ਆਦਿ ਵੀ ਨਹੀਂ ਹੁੰਦੀਆਂ। ਕਿਧਰੇ ਜਾਣ ਦੀ ਲੋੜ ਹੀ ਨਹੀਂ ਹੁੰਦੀ। ਇੱਥੇ ਮਨੁੱਖ ਥਕਦੇ ਹਨ ਤਾਂ ਜਾਂਦੇ ਹਨ ਰੈਸਟ ਲੈਣ। ਸਤਿਯੁਗ ਵਿੱਚ ਥੱਕਣ ਕਰਨ ਦੀ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਹੁੰਦੀ। ਤੁਸੀਂ ਸਵਰਗਵਾਸੀ ਬਣ ਜਾਂਦੇ ਹੋ। ਰਿੰਚਕ ਵੀ ਤਕਲੀਫ ਨਹੀਂ ਹੁੰਦੀ। ਤਾਂ ਹੁਣ ਬੱਚਿਆਂ ਨੂੰ ਬਾਪ ਦੀ ਸ਼੍ਰੀਮਤ ਤੇ ਚੱਲਣਾ ਹੈ।

ਬਾਪ ਕਹਿੰਦੇ ਹਨ – ਮਿੱਠੇ ਲਾਡਲੇ ਬੱਚਿਓ ਸ਼ਰੀਰ ਨਿਰਵਾਹ ਅਰਥ ਧੰਧਾ ਆਦਿ ਤਾਂ ਕਰਨਾ ਹੈ। ਸਕੂਲ ਵਿੱਚ ਸਟੂਡੈਂਟ ਪੜ੍ਹਕੇ ਫਿਰ ਘਰ ਵਿੱਚ ਜਾਕੇ ਪੜ੍ਹਦੇ ਹਨ। ਘਰ ਦਾ ਕੰਮ ਕਾਜ ਵੀ ਕਰਦੇ ਹਨ। ਇਹ ਵੀ ਇਵੇਂ ਹਨ। ਇਸ ਪੜ੍ਹਾਈ ਵਿੱਚ ਤਾਂ ਤੁਹਾਨੂੰ ਕੋਈ ਤਕਲੀਫ ਨਹੀਂ ਹੈ। ਉਸ ਪੜ੍ਹਾਈ ਵਿੱਚ ਕਿੰਨੇ ਸਬਜੈਕਟ ਹੁੰਦੇ ਹਨ। ਇੱਥੇ ਤਾਂ ਇੱਕ ਹੀ ਪੜ੍ਹਾਈ ਅਤੇ ਇੱਕ ਹੀ ਪੁਆਇੰਟ ਹੈ – ਮਨਮਨਾਭਵ, ਇਸ ਨਾਲ ਤੁਹਾਡੇ ਪਾਪ ਨਾਸ਼ ਹੋਣਗੇ। ਭਗਵਾਨੁਵਾਚ ਹੈ ਨਾ, ਉਹ ਸਮਝਦੇ ਹਨ ਗੀਤਾ, ਭਗਵਾਨ ਨੇ ਦਵਾਪਰ ਵਿਚ ਸੁਣਾਈ। ਪਰੰਤੂ ਦਵਾਪਰ ਵਿੱਚ ਸੁਣਾਕੇ ਕੀ ਕਰਨਗੇ? ਕ੍ਰਿਸ਼ਨ ਦੇ ਚਿੱਤਰ ਵਿੱਚ ਲਿਖਤ ਬਹੁਤ ਚੰਗੀ ਹੈ। ਇਹ ਲੜ੍ਹਾਈ ਤਾਂ ਇੱਕ ਨਿਮਿਤ ਹੈ। ਸਭ ਮਰਣਗੇ ਤਾਂ ਤੇ ਵਾਇਆ ਮੁਕਤੀ – ਜੀਵਨਮੁਕਤੀ ਵਿਚ ਜਾਣਗੇ। ਸੋ ਵੀ ਸਿਰ੍ਫ ਲੜ੍ਹਾਈ ਵਿੱਚ ਥੋੜ੍ਹੀ ਨਾ ਮਰਣਗੇ। ਕਈ ਤਰ੍ਹਾਂ ਦੀਆਂ ਕੈਲੇਮਿਟੀਜ਼ ਹੋਣਗੀਆਂ। ਬੱਚਿਆਂ ਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ। ਮਨੁੱਖ ਦਾ ਹਾਰਟ ਫੇਲ੍ਹ ਹੁੰਦਾ ਹੈ ਤਾਂ ਉਸ ਵਿੱਚ ਕੋਈ ਦੁੱਖ ਨਹੀਂ ਹੁੰਦਾ ਹੈ। ਮੌਤ ਹੋਵੇ ਤਾਂ ਅਜਿਹੀ। ਬੈਠੇ – ਬੈਠੇ ਹਾਰਟ ਫੇਲ੍ਹ ਹੋਇਆ ਖਲਾਸ। ਜਦੋਂ ਤੱਕ ਡਾਕਟਰ ਆਵੇ ਆਤਮਾ ਨਿਕਲ ਜਾਂਦੀ ਹੈ। ਹੁਣ ਤਾਂ ਸਭ ਦਾ ਮੌਤ ਹੋਣਾ ਹੈ। ਪਿਛਾੜੀ ਵਿੱਚ ਨਾ ਹਾਸਪੀਟਲ ਨਾ ਡਾਕਟਰ ਰਹਿਣਗੇ। ਨਾ ਕ੍ਰਿਆਕਰਮ ਕਰਨ ਵਾਲੇ ਰਹਿਣਗੇ। ਕੁਝ ਵੀ ਨਹੀਂ ਹੋਵੇਗਾ। ਸਭ ਦੇ ਪ੍ਰਾਣ ਸ਼ਰੀਰ ਤੋਂ ਨਿਕਲਣਗੇ। ਮੁਸਲਾਧਾਰ ਬਰਸਾਤ ਪਵੇਗੀ। ਮੌਤ ਵਿੱਚ ਕੋਈ ਦੇਰ ਥੋੜ੍ਹੀ ਨਾ ਲੱਗੇਗੀ। ਕੋਸ਼ਿਸ਼ ਕਰ ਰਹੇ ਹਨ – ਅਜਿਹੇ ਬੋਮਬਜ਼ ਬਣਾਈਏ ਜੋ ਮਨੁੱਖ ਫੱਟ ਨਾਲ ਮਰ ਜਾਣ। ਅਜਿਹੇ ਬੋਮਬਜ਼ ਬਨਾਉਂਦੇ ਰਹਿੰਦੇ ਹਨ। ਬੋਮਬਜ਼ ਦੀ ਇੰਮਪਰੂਵਮੈਂਟ ਕਰਦੇ ਰਹਿੰਦੇ ਹਨ। ਇਹ ਡਰਾਮੇ ਵਿੱਚ ਨੂੰਧ ਹੈ। ਡਰਾਮੇ ਵਿੱਚ ਬਣਿਆ – ਬਣਾਇਆ ਖੇਲ ਹੈ, ਕਲਪ – ਕਲਪ ਵਿਨਾਸ਼ ਹੁੰਦਾ ਹੈ। ਸਤਿਯੁਗ ਵਿੱਚ ਤੁਹਾਨੂੰ ਇਹ ਗਿਆਨ ਰਹੇਗਾ ਨਹੀਂ। ਬਾਪ ਨੂੰ ਹੀ ਆਕੇ ਇਹ ਗਿਆਨ ਦੇਣਾ ਹੈ। ਸਥਾਪਨਾ ਹੋ ਗਈ ਫਿਰ ਗਿਆਨ ਦੀ ਗੱਲ ਹੀ ਨਹੀਂ ਰਹਿੰਦੀ। ਫਿਰ ਜਦੋਂ ਰਾਵਣਰਾਜ ਸ਼ੁਰੂ ਹੁੰਦਾ ਹੈ ਤਾਂ ਭਗਤੀ ਸ਼ੁਰੂ ਹੁੰਦੀ ਹੈ। ਹੁਣ ਭਗਤੀ ਪੂਰੀ ਹੁੰਦੀ ਹੈ, ਹੁਣ ਤੁਹਾਨੂੰ ਬਲ ਨਾਲ ਪਾਵਨ ਬਣਨਾ ਹੈ। ਪਾਵਨ ਬਣਨ ਨਾਲ ਹੀ ਸੁਖਧਾਮ ਸ਼ਾਂਤੀਧਾਮ ਵਿੱਚ ਜਾ ਸਕਦੇ ਹਨ। ਚਾਰਟ ਰੱਖਣਾ ਪਵੇ। ਇਹ ਤਾਂ ਸਮਝ ਗਏ ਹੋ – ਸਾਨੂੰ ਬਾਪ ਨੂੰ ਯਾਦ ਕਰ ਤਮੋਪ੍ਰਧਾਨ ਤੋੰ ਸਤੋਪ੍ਰਧਾਨ ਇੱਥੇ ਬਣਨਾ ਹੈ। ਇਵੇਂ ਕੋਈ ਸ਼ਾਸਤਰ ਆਦਿ ਵਿੱਚ ਲਿਖਿਆ ਹੋਇਆ ਨਹੀਂ ਹੈ। ਬੱਚਿਆਂ ਨੇ ਗੀਤ ਸੁਣਿਆ – ਆਖਿਰ ਉਹ ਦਿਨ ਆਇਆ ਅੱਜ… ਜਦਕਿ ਭਾਰਤਵਾਸੀ ਵੀ ਰਾਜਿਆਂ ਦੇ ਰਾਜੇ ਬਣਦੇ ਹਨ। ਰਾਜਿਆਂ ਦੇ ਰਾਜਾ ਅਤੇ ਮਹਾਰਾਜਾ ਬਣਦੇ ਹਨ। ਪਿੱਛੋਂ ਤ੍ਰੇਤਾ ਵਿੱਚ ਹੁੰਦੇ ਹਨ – ਰਾਜਾ – ਰਾਣੀ। ਫਿਰ ਜੋ ਪੂਜੀਏ ਮਹਾਰਾਜਾ – ਮਹਾਰਾਣੀ ਸਨ, ਉਹ ਦਵਾਪਰ ਵਿੱਚ ਵਾਮ ਮਾਰਗ ਵਿੱਚ ਆਕੇ ਪੁਜਾਰੀ ਬਣ ਜਾਂਦੇ ਹਨ। ਆਪੇ ਹੀ ਪੂਜੀਏ ਆਪੇ ਹੀ ਪੁਜਾਰੀ ਹੋ ਜਾਂਦੇ ਹਨ। ਬਾਪ ਕਹਿੰਦੇ ਹਨ ਮੈਂ ਪੁਜਾਰੀ ਨਹੀਂ ਬਣਦਾ ਹਾਂ। ਦੇਵਤੇ ਪੂਜੀਏ ਹੁੰਦੇ ਹਨ, ਮੈਂ ਨਹੀਂ ਬਣਦਾ। ਨਾ ਹੀ ਪੁਜਾਰੀ ਬਣਦਾ ਹਾਂ। ਭਾਰਤ ਵਾਸੀ ਦੇਵੀ – ਦੇਵਤਿਆਂ ਦੇ ਹੀ ਮੰਦਿਰ ਬਣਾਕੇ ਉਨ੍ਹਾਂ ਦਾ ਪੂਜਨ ਕਰਦੇ ਹਨ। ਲਕਸ਼ਮੀ – ਨਰਾਇਣ ਜੋ ਪਹਿਲਾਂ ਪੂਜੀਏ ਸਨ ਫਿਰ ਭਗਤੀਮਾਰਗ ਵਿੱਚ ਉਹ ਹੀ ਸ਼ਿਵਬਾਬਾ ਦੇ ਪੁਜਾਰੀ ਬਣਦੇ ਹਨ। ਜਿਸ ਸ਼ਿਵਬਾਬਾ ਨੇ ਮਹਾਰਾਜਾ – ਮਹਾਰਾਣੀ ਬਣਾਇਆ, ਉਨ੍ਹਾਂ ਦੇ ਫਿਰ ਮੰਦਿਰ ਬਣਾਕੇ ਪੂਜਾ ਕਰਦੇ ਹਨ। ਵਿਕਾਰੀ ਵੀ ਕੋਈ ਫੱਟ ਤੋਂ ਨਹੀਂ ਬਣਦੇ ਹਨ। ਆਹਿਸਤੇ – ਆਹਿਸਤੇ ਬਣਦੇ ਹਨ। ਨਿਸ਼ਾਨੀ ਵੀ ਦੇਵਤਾਵਾਂ ਦੀ ਵਾਮਮਾਰਗ ਵਿੱਚ ਵਿਖਾਉਂਦੇ ਹਨ। ਜੋ ਪੁਜੀਏ ਲਕਸ਼ਮੀ – ਨਰਾਇਣ ਸਨ ਉਹ ਹੀ ਫਿਰ ਪੁਜਾਰੀ ਬਣ ਜਾਂਦੇ ਹਨ। ਪਹਿਲਾਂ – ਪਹਿਲਾਂ ਸ਼ਿਵ ਦਾ ਮੰਦਿਰ ਬਨਾਉਂਦੇ ਹਨ। ਉਸ ਵਕਤ ਤਾਂ ਹੀਰਿਆਂ ਨੂੰ ਕੱਟ ਕੇ ਲਿੰਗ ਬਨਾਉਂਦੇ ਹਨ, ਪੂਜਾ ਦੇ ਲਈ। ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਪਰਮਾਤਮਾ ਛੋਟੀ ਜਿਹੀ ਬਿੰਦੀ ਹੈ। ਇਹ ਤੁਸੀਂ ਹੁਣ ਸਮਝਦੇ ਹੋ ਕਿ ਵੱਡਾ ਲਿੰਗ ਨਹੀਂ ਹੈ। ਮੰਦਿਰ ਤਾਂ ਬਹੁਤ ਬਣਾਉਣਗੇ। ਰਾਜੇ ਨੂੰ ਵੇਖ ਪ੍ਰਜਾ ਵੀ ਇਵੇਂ ਹੀ ਕਰੇਗੀ। ਪਹਿਲਾਂ – ਪਹਿਲਾਂ ਸ਼ਿਵਬਾਬਾ ਦੀ ਪੂਜਾ ਹੁੰਦੀ ਹੈ। ਇਸਨੂੰ ਕਿਹਾ ਜਾਂਦਾ ਹੈ ਅਵਿੱਭਚਾਰੀ ਸਤੋਪ੍ਰਧਾਨ ਪੂਜਾ ਫਿਰ ਸਤੋ, ਰਜੋ, ਤਮੋ ਵਿੱਚ ਆਉਂਦੇ ਹਨ। ਤੁਸੀਂ ਰਜੋ, ਤਮੋ ਵਿੱਚ ਆਏ ਹੋ ਤਾਂ ਨਾਮ ਹੀ ਹਿੰਦੂ ਰੱਖ ਦਿੱਤਾ ਹੈ। ਅਸਲ ਸਨ ਦੇਵੀ – ਦੇਵਤੇ। ਬਾਪ ਕਹਿੰਦੇ ਹਨ ਤੁਸੀਂ ਅਸਲ ਦੇਵੀ – ਦੇਵਤਾ ਧਰਮ ਦੇ ਹੋ। ਪਰੰਤੂ ਤੁਸੀਂ ਬਹੁਤ ਪਤਿਤ ਬਣ ਗਏ ਹੋ, ਇਸਲਈ ਆਪਣੇ ਨੂੰ ਦੇਵਤਾ ਕਹਿਲਾ ਨਹੀਂ ਸਕਦੇ ਹੋ ਕਿਉਂਕਿ ਅਪਵਿੱਤਰ ਹੋ। ਹਿੰਦੂ ਨਾਮ ਤੇ ਬਹੁਤ ਦੇਰ ਨਾਲ ਰੱਖਦੇ ਹਨ।

ਹੁਣ ਤੁਸੀਂ ਸਮਝਦੇ ਹੋ ਅਸੀਂ ਸੋ ਪੂਜੀਏ ਸੀ, ਹੁਣ ਸੰਗਮ ਤੇ ਨਾ ਪੂਜੀਏ ਹੋ, ਨਾ ਪੁਜਾਰੀ ਹੋ? ਸ਼੍ਰੀਮਤ ਤੇ ਪੂਜੀਏ ਬਣ ਰਹੇ ਹੋ, ਹੋਰਾਂ ਨੂੰ ਵੀ ਬਣਾ ਰਹੇ ਹੋ। ਤੁਸੀਂ ਹੋ ਬ੍ਰਾਹਮਣ, ਤੁਹਾਡੀ ਆਤਮਾ ਪਵਿੱਤਰ ਹੁੰਦੀ ਜਾਂਦੀ ਹੈ। ਪੂਰਾ ਪਵਿੱਤਰ ਹੋਵੋਗੇ ਤਾਂ ਇਹ ਪੁਰਾਣਾ ਚੋਲਾ ਛੱਡਣਾ ਪਵੇਗਾ। ਬਾਪ ਕਹਿੰਦੇ ਹਨ ਬਿਲਕੁਲ ਸਹਿਜ ਹੈ। ਬੁੱਢੀਆਂ ਮਾਤਾਵਾਂ ਨੂੰ ਧਾਰਨਾ ਨਹੀਂ ਹੁੰਦੀ ਹੈ। ਬਾਪ ਕਹਿੰਦੇ ਹਨ – ਇਹ ਤਾਂ ਸਮਝਦੇ ਹੋ ਕਿ ਅਸੀਂ ਆਤਮਾ ਹਾਂ। ਆਤਮਾ ਵਿੱਚ ਹੀ ਚੰਗੇ ਤੇ ਬੁਰੇ ਸੰਸਕਾਰ ਹੁੰਦੇਂ ਹਨ। ਆਤਮਾ ਨੇ ਜੋ ਕਰਮ ਕੀਤਾ ਉਹ ਦੂਜੇ ਜਨਮ ਵਿੱਚ ਭੋਗਣਾ ਹੁੰਦਾ ਹੈ। ਬਾਪ ਵੀ ਆਤਮਾਵਾਂ ਨਾਲ ਗੱਲ ਕਰਦੇ ਹਨ। ਬਾਪ ਕਹਿੰਦੇ ਹਨ – ਹੇ ਬੱਚੇ ਆਤਮ – ਅਭਿਮਾਨੀ ਬਣੋਂ। ਨਿਰਾਕਾਰ ਸ਼ਿਵਬਾਬਾ ਨਿਰਾਕਾਰੀ ਆਤਮਾਵਾਂ ਨੂੰ ਪੜ੍ਹਾਉਂਦੇ ਹਨ। ਨਿਰਾਕਾਰ ਬਾਬਾ ਵਿੱਚ ਗਿਆਨ ਦੇ ਸੰਸਕਾਰ ਹਨ। ਸ਼ਰੀਰ ਤਾਂ ਉਨ੍ਹਾਂ ਨੂੰ ਹੈ ਨਹੀਂ। ਤਾਂ ਉਹ ਗਿਆਨ ਦਾ ਸਾਗਰ, ਪਤਿਤ – ਪਾਵਨ ਹੈ। ਉਨ੍ਹਾਂ ਵਿੱਚ ਸਾਰੇ ਗੁਣ ਹਨ। ਬਾਪ ਕਹਿੰਦੇ ਹਨ ਮੈਂ ਆਕੇ ਤੁਹਾਨੂੰ ਬੱਚਿਆਂ ਨੂੰ ਪਾਵਨ ਬਨਾਉਂਦਾ ਹਾਂ। ਯੂਕਤੀ ਕਿੰਨੀ ਸਹਿਜ ਹੈ। ਅੱਖਰ ਹੀ ਇੱਕ ਹੈ ਮਨਮਨਾਭਵ, ਮਾਮੇਕਮ ਯਾਦ ਕਰੋ। ਯਾਦ ਨਾਲ ਹੀ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਇਹ ਵੀ ਜਾਣਦੇ ਹੋ – ਹੁਣ ਅਸੀਂ ਬ੍ਰਾਹਮਣ ਹਾਂ। ਫਿਰ ਸੂਰਜਵੰਸ਼ੀ, ਚੰਦ੍ਰਵੰਸ਼ੀ, ਵੈਸ਼, ਸ਼ੂਦ੍ਰ ਵੰਸ਼ੀ ਬਣਾਂਗੇ। ਅਸੀਂ ਹੀ ਇਸ 84 ਦੇ ਚੱਕਰ ਵਿੱਚ ਆਵਾਂਗੇ। ਉਪਰ ਤੋਂ ਹੇਠਾਂ ਉਤਰਾਂਗੇ ਫਿਰ ਬਾਬਾ ਆਉਣਗੇ। ਬਰੋਬਰ ਇਹ ਸ੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ ਹੈ। ਸ੍ਰਿਸ਼ਟੀ ਇਹ ਪੁਰਾਣੀ ਹੁੰਦੀ ਹੈ ਤਾਂ ਫਿਰ ਬਾਬਾ ਆਉਂਦੇ ਹਨ ਨਵੀਂ ਬਨਾਉਣ। ਇਹ ਤਾਂ ਬੁੱਧੀ ਵਿੱਚ ਬੈਠਦਾ ਹੈ ਨਾ। ਇਹ ਚੱਕਰ ਬੁੱਧੀ ਵਿੱਚ ਫਿਰਨਾ ਚਾਹੀਦਾ ਹੈ। ਹੁਣ ਤੁਸੀਂ ਸਵਦਰਸ਼ਨ ਚੱਕਰਧਾਰੀ ਬਣਦੇ ਹੋ, ਜਿਸ ਨਾਲ ਫਿਰ ਜਾਕੇ ਚੱਕਰਵਰਤੀ ਰਾਜਾ ਬਣੋਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸ਼੍ਰੀਮਤ ਤੇ ਪੂਜੀਏ ਬਣਨਾ ਹੈ। ਆਤਮਾ ਵਿੱਚ ਜੋ ਬੁਰੇ ਸੰਸਕਾਰ ਆ ਗਏ ਹਨ ਉਨ੍ਹਾਂ ਨੂੰ ਗਿਆਨ ਯੋਗ ਨਾਲ ਖਤਮ ਕਰਨਾ ਹੈ। ਸੰਪੂਰਨ ਨਿਰਵਿਕਾਰੀ ਬਣਨਾ ਹੈ।

2. ਸ਼ਰੀਰ ਨਿਰਵਾਹ ਅਰਥ ਕਰਮ ਕਰਦੇ ਵੀ ਪੜ੍ਹਾਈ ਪੜ੍ਹਨੀ ਅਤੇ ਪੜ੍ਹਾਉਣੀ ਹੈ। ਯੋਗਬਲ ਨਾਲ ਪਾਵਨ ਬਣ ਰਾਜਾਈ ਪਦਵੀ ਲੈਣੀ ਹੈ।

ਵਰਦਾਨ:-

ਗਮ ਅਤੇ ਬੇਗਮ ਦੀ ਹੁਣ ਹੀ ਨਾਲੇਜ ਹੈ, ਗਮ ਦੀ ਦੁਨੀਆਂ ਸਾਹਮਣੇ ਹੁੰਦੇ ਵੀ ਸਦਾ ਬੇਗਮਪੁਰ ਦੀ ਬਾਦਸ਼ਾਹੀ ਦਾ ਅਨੁਭਵ ਕਰਨਾ – ਇਹ ਹੀ ਅਸ਼ਟ ਸ਼ਕਤੀ ਸਵਰੂਪ, ਕਰਮਇੰਦਰੀਆਂ ਜਿੱਤ ਬੱਚਿਆਂ ਦੀ ਨਿਸ਼ਾਨੀ ਹੈ। ਹੁਣ ਹੀ ਬਾਪ ਦਵਾਰਾ ਸ੍ਰਵਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ ਲੇਕਿਨ ਕੋਈ ਨਾ ਕੋਈ ਸੰਗਦੋਸ਼ ਜਾਂ ਕੋਈ ਕਰਮਿੰਦਰੀਆਂ ਦੇ ਵਸ਼ੀਭੂਤ ਹੋ ਆਪਣੀ ਸ਼ਕਤੀ ਗਵਾਂ ਲੈਂਦੇ ਹੋ ਤਾਂ ਜੋ ਬੇਗਮਪੁਰ ਦਾ ਨਸ਼ਾ ਜਾਂ ਖੁਸ਼ੀ ਪ੍ਰਾਪਤ ਹੈ ਉਹ ਆਪੇ ਹੀ ਗੁੰਮ ਹੋ ਜਾਂਦੀ ਹੈ। ਬੇਗਮਪੁਰ ਦੇ ਬਾਦਸ਼ਾਹ ਵੀ ਕੰਗਾਲ ਬਣ ਜਾਂਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top