07 June 2022 Punjabi Murli Today | Brahma Kumaris

Read and Listen today’s Gyan Murli in Punjabi 

6 June 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਰਾਤ ਦਿਨ ਇਸੇ ਚਿੰਤਨ ਵਿੱਚ ਰਹੋ ਕਿ ਸਭਨੂੰ ਬਾਪ ਦਾ ਪਰਿਚੇ ਕਿਵੇਂ ਦੇਈਏ, ਫਾਦਰ ਸ਼ੋਜ ਸਨ, ਸਨ ਸ਼ੋਜ ਫਾਦਰ, ਇਸੀ ਵਿੱਚ ਬੁੱਧੀ ਲਗਾਉਣੀ ਹੈ"

ਪ੍ਰਸ਼ਨ: -

ਗਿਆਨ ਜਰਾ ਵੀ ਵਿਅਰਥ ਨਾ ਜਾਏ ਉਸਦੇ ਲਈ ਕਿਸ ਗੱਲ ਦਾ ਧਿਆਨ ਰੱਖਣਾ ਹੈ?

ਉੱਤਰ:-

ਗਿਆਨ ਧਨ ਦੇਣ ਦੇ ਲਈ ਪਹਿਲੇ ਦੇਖੋ ਕਿ ਇਹ ਸਾਡੇ ਬ੍ਰਾਹਮਣ ਕੁੱਲ ਦਾ ਹੈ! ਜੋ ਸ਼ਿਵਬਾਬਾ ਦੇ ਅਤੇ ਦੇਵਤਾਵਾਂ ਦੇ ਭਗਤ ਹਨ, ਕੋਸ਼ਿਸ਼ ਕਰ ਉਹਨਾਂ ਨੂੰ ਗਿਆਨ ਧਨ ਦਵੋ। ਇਹ ਗਿਆਨ ਸਭ ਨਹੀਂ ਸਮਝਣਗੇ। ਸਮਝ ਵਿੱਚ ਉਹਨਾਂ ਨੂੰ ਹੀ ਆਏਗਾ ਜੋ ਸ਼ੁਦ੍ਰ ਤੋਂ ਬ੍ਰਾਹਮਣ ਬਣਨ ਵਾਲੇ ਹਨ। ਤੁਸੀਂ ਕੋਸ਼ਿਸ਼ ਕਰ ਇੱਕ ਗੱਲ ਤਾਂ ਸਭਨੂੰ ਸੁਣਾਓ ਕਿ ਸਰਵ ਦਾ ਸਦਗਤੀ ਦਾਤਾ ਇੱਕ ਬਾਪ ਹੀ ਹੈ, ਉਹ ਕਹਿੰਦੇ ਹਨ ਤੁਸੀਂ ਅਸ਼ਰੀਰੀ ਬਣ ਮੈਨੂੰ ਯਾਦ ਕਰੋ ਤਾਂ ਤੁਹਾਡਾ ਬੇੜਾ ਪਾਰ ਹੋ ਜਾਏਗਾ।

ਗੀਤ:-

ਓਮ ਨਮੋਂ ਸਿਵਾਏ..

ਓਮ ਸ਼ਾਂਤੀ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ – ਦੋਨੋਂ ਬਾਪ ਆ ਗਏ। ਭਾਵੇਂ ਉਹ ਬਾਪ ਸਮਝਾਵੇ। ਤਾਂ ਬਾਪ ਬੈਠ ਸਮਝਾਉਂਦੇ ਹਨ – ਤੁਸੀਂ ਜੋ ਬਾਪ ਦੀ ਯਾਦ ਵਿੱਚ ਸ਼ਾਂਤੀ ਵਿੱਚ ਬੈਠਦੇ ਹੋ, ਇਸਨੂੰ ਹੀ ਸੱਚੀ ਸ਼ਾਂਤੀ ਕਿਹਾ ਜਾਂਦਾ ਹੈ। ਇਹ ਹੈ ਪ੍ਰਤੱਖਫਲ ਦੇਣ ਵਾਲੀ ਰੀਅਲ ਸ਼ਾਂਤੀ, ਉਹ ਹੈ ਝੂਠੀ। ਆਪਣੇ ਸਵਧਰਮ ਦਾ ਪਤਾ ਨਹੀਂ ਹੈ। ਖੁਦ ਨੂੰ ਆਪਣੇ ਪਰਮਪਿਤਾ ਪਰਮਾਤਮਾ ਦਾ ਪਤਾ ਨਹੀਂ ਹੈ, ਤੇ ਸ਼ਾਂਤੀ, ਸ਼ਕਤੀ ਕੌਣ ਦਵੇ? ਸ਼ਾਂਤੀਦਾਤਾ ਬਾਪ ਹੀ ਹੈ। ਜੋ ਬਾਪ ਕਹਿੰਦੇ ਹਨ ਬੱਚੇ ਅਸ਼ਰੀਰੀ ਹੋ ਆਪਣੇ ਨੂੰ ਆਤਮਾ ਸਮਝ ਬੈਠੋ। ਤੁਸੀਂ ਤੇ ਅਵਿਨਾਸ਼ੀ ਹੋ ਨਾ। ਆਪਣੇ ਸਵਧਰਮ ਵਿੱਚ ਬੈਠੋ ਹੋਰ ਕੋਈ ਇਵੇਂ ਬੈਠਦੇ ਨਹੀਂ ਹਨ। ਬਰੋਬਰ ਆਤਮਾ ਹੀ ਇੱਕ ਸ਼ਰੀਰ ਛੱਡ ਦੂਸਰਾ ਲੈਂਦੀ ਹੈ। ਪਰਮਪਿਤਾ ਪਰਮਾਤਮਾ ਇੱਕ ਹੀ ਹੈ, ਉਹਨਾਂ ਦੀ ਮਹਿਮਾ ਬੜੀ ਭਾਰੀ ਹੈ। ਉਹ ਬਾਪ ਹੈ, ਸਰਵਵਿਆਪੀ ਨਹੀਂ ਹੈ। ਇੱਕ ਗੱਲ ਸਿੱਧ ਕੀਤੀ ਤਾਂ ਤੁਹਾਡੀ ਜਿੱਤ ਹੈ। ਫਿਰ ਗੀਤਾ ਦਾ ਭਗਵਾਨ ਵੀ ਸਿੱਧ ਹੋ ਜਾਏਗਾ। ਪੁਆਇੰਟਸ ਤੇ ਤੁਹਾਨੂੰ ਬਹੁਤ ਮਿਲਦੀਆਂ ਹਨ। ਸਿੱਖ ਲੋਕ ਵੀ ਕਹਿੰਦੇ ਹਨ ਸਤਿਗੁਰੂ ਅਕਾਲ… ਉਹ ਹੀ ਅਕਾਲਮੂਰਤ ਹੈ। ਕਹਿੰਦੇ ਵੀ ਹਨ, ਉਹ ਲੀਬ੍ਰੇਟਰ ਹਨ, ਸਰਵ ਦਾ ਸਦਗਤੀ ਦਾਤਾ ਹੈ। ਦੁੱਖ ਤੋਂ ਆਕੇ ਲੀਬ੍ਰੇਟ ਕਰਦੇ ਹਨ। ਪਤਿਤ – ਪਾਵਨ ਵੀ ਇੱਕ ਹੀ ਬਾਪ ਹੈ। ਇਵੇਂ – ਇਵੇਂ ਦੀ ਪੁਆਇੰਟਸ ਹਮੇਸ਼ਾ ਵਿਚਾਰ -ਸਾਗਰ ਮੰਥਨ ਕਰਨੀ ਚਾਹੀਦੀ ਹੈ। ਬਾਪ ਨੂੰ ਭੁੱਲਣ ਦੇ ਕਾਰਨ ਹੀ ਸਭਦੀ ਦੁਰਗਤੀ ਹੋਈ ਹੈ। ਭਗਵਾਨ ਇੱਕ ਹੈ ਤੇ ਦੂਸਰੇ ਕਿਸੇ ਨੂੰ ਭਗਵਾਨ ਕਹਿ ਨਹੀਂ ਸਕਦੇ। ਸੂਕ੍ਸ਼੍ਮਵਤਮਵਾਸੀ ਨੂੰ ਵੀ ਭਗਵਾਨ ਕਹਿ ਨਾ ਸਕਣ। ਉੱਚੇ ਤੇ ਉੱਚੇ ਇੱਕ ਭਗਵਾਨ ਹੈ। ਇੱਥੇ ਤੇ ਹੈ ਮਨੁੱਖ ਸ੍ਰਿਸ਼ਟੀ ਜੋ ਪੁਨਰਜਨਮ ਵਿੱਚ ਆਉਂਦੇ ਹਨ। ਪਰਮਪਿਤਾ ਪਰਮਾਤਮਾ ਤੇ ਪੁਨਰਜਨਮ ਵਿੱਚ ਨਹੀਂ ਆਉਂਦੇ ਹਨ, ਫਿਰ ਕਿਵੇਂ ਕਹਿੰਦੇ ਹੋ ਕੁੱਤੇ ਬਿੱਲੀ ਵਿੱਚ ਸਭ ਵਿੱਚ ਪਰਮਾਤਮਾ ਹੈ। ਸਾਰਾ ਦਿਨ ਇਹ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ – ਬਾਪ ਦਾ ਪਰਿਚੇ ਕਿਵੇਂ ਦੇਈਏ। ਹੁਣ ਰਾਤ -ਦਿਨ ਤੁਸੀਂ ਇਸ ਚਿੰਤਨ ਵਿੱਚ ਰਹੋ ਕਿ ਕਿਵੇਂ ਸਭਨੂੰ ਰਸਤਾ ਦੱਸੀਏ? ਪਤਿਤ ਨੂੰ ਪਾਵਨ ਬਣਾਉਣ ਵਾਲਾ ਇੱਕ ਹੀ ਹੈ। ਫਿਰ ਗੀਤਾ ਦਾ ਭਗਵਾਨ ਵੀ ਸਿੱਧ ਹੋ ਜਾਏਗਾ। ਤੁਸੀਂ ਬੱਚਿਆਂ ਦੀ ਹੀ ਜਿੱਤ ਹੋਣੀ ਹੈ, ਸੋ ਜਦੋਂ ਮਿਹਨਤ ਕਰਨਗੇ। ਮਹਾਰਥੀ, ਘੁੜਸਵਾਰ, ਪਿਆਦੇ ਤੇ ਹੈ ਨਾ।

ਤੁਸੀਂ ਬੱਚੇ ਜਾਣਦੇ ਹੋ ਭਾਰਤ ਨੂੰ ਹੀ ਬਾਪ ਕੋਲੋਂ ਵਰਸਾ ਮਿਲਿਆ ਹੋਇਆ ਸੀ। ਹੁਣ ਖੋਇਆ ਹੋਇਆ ਹੈ, ਫਿਰ ਬਾਪ ਦਿੰਦੇ ਹਨ। ਬਾਪ ਆਉਂਦੇ ਹੀ ਭਾਰਤ ਵਿੱਚ ਹਨ। ਇਹ ਜੋ ਇੰਨੇ ਧਰਮ ਹਨ, ਇਹ ਸਭ ਖਤਮ ਹੋ ਜਾਣੇ ਹਨ। ਫਿਰ ਸਤਿਯੁਗ ਹੋਵੇਗਾ। ਹਾਯ – ਹਾਯ ਦੇ ਬਾਦ ਜਯ – ਜਯਕਾਰ ਹੋ ਜਾਂਦੀ ਹੈ। ਮਨੁੱਖ ਦੁੱਖ ਦੇ ਸਮੇਂ ਹਾਯ ਰਾਮ ਕਰਦੇ ਹਨ ਨਾ। ਕਹਿੰਦੇ ਹਨ ਨਾ – ਰਾਮ ਨਾਮ ਦਾ ਦਾਨ ਦਵੋ। ਇਸ ਤੇ ਸ਼ਲੋਕ ਬਣੇ ਹੋਏ ਹਨ। ਸਿੱਖ ਲੋਕਾਂ ਦਾ ਨਾਮ ਵੀ ਬਹੁਤ ਹੈ। ਉਹ ਵੀ ਕਹਿੰਦੇ ਹਨ ਅਕਾਲ ਤਖ਼ਤ। ਤੁਸੀਂ ਬੱਚਿਆਂ ਦਾ ਤਖਤ ਕਿਹੜਾ ਹੈ? ਤੁਸੀਂ ਆਤਮਾਵਾਂ ਸਭ ਅਕਾਲਮੂਰਤ ਹੋ। ਤੁਹਾਨੂੰ ਕਾਲ ਖਾ ਨਾ ਸਕੇ। ਇਹ ਸ਼ਰੀਰ ਤੇ ਸਭ ਖ਼ਤਮ ਹੋ ਜਾਣਗੇ। ਉਹ ਸਮਝਦੇ ਹਨ ਅਕਾਲਤਖ਼ਤ ਅੰਮ੍ਰਿਤਸਰ ਵਿੱਚ ਹੈ ਪਰ ਅਕਾਲ ਤਖ਼ਤ ਤੇ ਮਹੱਤਤਵ ਹੈ। ਅਸੀਂ ਆਤਮਾਵਾਂ ਵੀ ਉਥੋਂ ਦੇ ਰਹਿਣ ਵਾਲੇ ਹਾਂ। ਗਾਉਂਦੇ ਵੀ ਹਨ – ਬਾਬਾ ਤੁਸੀਂ ਆਪਣਾ ਤਖ਼ਤ ਛੱਡਕੇ ਆਓ। ਉਹ ਸਰਵ ਦੇ ਲਈ ਸ਼ਾਂਤੀ ਦਾ ਤਖ਼ਤ ਹੈ। ਰਾਜ ਤਖ਼ਤ ਕੋਈ ਸਰਵ ਦੇ ਲਈ ਨਹੀਂ ਹੈ। ਬਾਬਾ ਦਾ ਤਖ਼ਤ ਸੋ ਸਾਡਾ। ਉਥੋਂ ਤੋਂ ਅਸੀਂ ਪਾਰ੍ਟ ਵਜਾਉਣ ਆਉਂਦੇ ਹਾਂ, ਬਾਕੀ ਆਕਾਸ਼ ਛੱਡਣ ਦੀ ਗੱਲ ਨਹੀਂ ਹੈ। ਬੱਚਿਆਂ ਨੂੰ ਇਸ ਵਿੱਚ ਹੀ ਬੁੱਧੀ ਲਗਾਉਣੀ ਹੈ ਕਿ ਬਾਪ ਦਾ ਪਰਿਚੈ ਕਿਸੇਨੂੰ ਕਿਵੇਂ ਦਈਏ? ਫਾਦਰ ਸ਼ੋਜ ਸਨ, ਸਨ ਸ਼ੋਜ ਫਾਦਰ। ਸਾਡਾ ਬਾਬਾ ਕੌਣ ਹੈ, ਉਹਨਾਂ ਦੀ ਮਲਕੀਅਤ ਕੀ ਹੈ, ਜਿਸਦਾ ਮਾਲਿਕ ਬਣਾਂਗੇ। ਇਹ ਬੁੱਧੀ ਵਿੱਚ ਹੈ। ਮੁਖ ਹੈ ਹੀ ਬਾਪ ਦਾ ਪਰਿਚੇ। ਸਾਰਾ ਰੌਲਾ ਇਸ ਵਿੱਚ ਹੈ। ਏਕਜ਼ ਭੁੱਲ ਦਾ ਨਾਟਕ ਹੈ ਨਾ। ਭੁੱਲ ਕਰਾਉਣ ਵਾਲਾ ਹੈ ਰਾਵਣ।

ਸਤਿਯੁਗ ਵਿੱਚ ਤੁਸੀਂ ਦੇਹੀ -ਅਭਿਮਾਨੀ ਰਹਿੰਦੇ ਹੋ। ਅਸੀਂ ਆਤਮਾ ਹਾਂ। ਬਾਕੀ ਇਹ ਨਹੀਂ ਕਹਾਂਗੇ ਕਿ ਅਸੀਂ ਪਰਮਪਿਤਾ ਪਰਮਾਤਮਾ ਨੂੰ ਜਾਣਦੇ ਹਾਂ। ਨਹੀਂ, ਉੱਥੇ ਤੇ ਸੁਖ ਹੀ ਸੁਖ ਹੈ। ਦੁੱਖ ਵਿੱਚ ਸਿਮਰਣ ਸਭ ਕਰਦੇ ਹਨ। ਭਗਤੀ ਮਾਰਗ ਪੂਰਾ ਹੋ ਗਿਆ, ਗਿਆਨ ਮਾਰਗ ਸ਼ੁਰੂ ਹੋਇਆ, ਵਰਸਾ ਮਿਲ ਗਿਆ, ਫਿਰ ਭਗਵਾਨ ਨੂੰ ਕੀ ਯਾਦ ਕਰੋਂਗੇ! ਕਲਪ – ਕਲਪ ਵਰਸਾ ਮਿਲਦਾ ਹੈ। ਇਹ ਡਰਾਮਾ ਹੀ ਇਵੇਂ ਬਣਿਆ ਹੋਇਆ ਹੈ। ਬਾਪ ਨੂੰ ਕੋਈ ਵੀ ਜਾਣਦੇ ਨਹੀਂ ਹਨ। ਹੁਣ ਤੁਸੀਂ ਬੱਚਿਆਂ ਨੇ ਬਾਪ ਨੂੰ ਪਹਿਚਾਣ ਦਿੱਤੀ ਹੈ। ਰਾਤ -ਦਿਨ ਬੁੱਧੀ ਵਿੱਚ ਇਹ ਹੀ ਗੱਲਾਂ ਚਲਦੀਆਂ ਰਹਿਣ। ਇਹ ਬੁੱਧੀ ਦੇ ਲਈ ਭੋਜਨ ਹੈ। ਕਿਵੇਂ ਬਾਪ ਦਾ ਪਰਿਚੇ ਸਭ ਨੂੰ ਦਈਏ! ਬਾਪ ਦਾ ਇੱਕ ਹੀ ਰੀਇਨਕਾਰਨੇਸ਼ਨ ਗਾਇਆ ਜਾਂਦਾ ਹੈ। ਸਮਝਦੇ ਹਨ ਆਉਣਗੇ ਜਰੂਰ, ਕਲਿਯੁਗ ਅੰਤ ਸਤਿਯੁਗ ਆਦਿ ਦੇ ਸੰਗਮ ਤੇ, ਪਤਿਤਾਂ ਨੂੰ ਪਾਵਨ ਬਣਾਉਣ। ਮੁਖ ਹੈ ਗੀਤਾ। ਗੀਤਾ ਨਾਲ ਹੀ ਹੀਰੇ ਵਰਗਾ ਬਣ ਸਕਦੇ ਹਨ। ਬਾਕੀ ਸਭ ਹਨ ਗੀਤਾ ਦੇ ਬਾਲ ਬੱਚੇ, ਉਹਨਾਂ ਕੋਲੋਂ ਕੋਈ ਵਰਸਾ ਨਹੀਂ ਮਿਲ ਸਕਦਾ ਹੈ। ਸਰਵਸ਼ਾਸ਼ਤਰਮਈ ਸ਼ਿਰੋਮਣੀ ਗੀਤਾ। ਸ਼੍ਰੀਮਤ ਮਸ਼ਹੂਰ ਹੈ। ਸ਼੍ਰੀ ਹੈ ਸਭਤੋਂ ਉੱਚ ਤੋਂ ਉੱਚ। ਸ਼੍ਰੀ ਸ਼੍ਰੀ 108 ਰੁਦ੍ਰ ਦੀ ਮਾਲਾ। ਇਹ ਹੈ ਸ਼ਿਵਬਾਬਾ ਦੀ ਮਾਲਾ। ਤੁਸੀਂ ਜਾਣਦੇ ਹੋ ਸਾਰੀਆਂ ਆਤਮਾਵਾਂ ਦਾ ਬਾਪ ਇਹ ਹੈ। ਬਾਬਾ – ਬਾਬਾ ਤੇ ਸਭ ਕਰਦੇ ਹਨ ਨਾ। ਬਾਬਾ ਦੀ ਰਚਨਾ ਰਚੀ ਹੋਈ ਹੈ, ਇਹ ਕੋਈ ਵੀ ਜਾਣ ਨਹੀਂ ਸਕਦਾ। ਬਾਬਾ ਕਹਿੰਦੇ ਹਨ ਤੁਹਾਨੂੰ ਕੋਈ ਜਾਸਤੀ ਤਕਲੀਫ਼ ਨਹੀਂ ਦਿੰਦੇ। ਸਿਰਫ਼ ਬਾਪ ਨੂੰ ਭੁੱਲਣ ਨਾਲ ਡਿੱਗੇ ਹੋ, ਉਹਨਾਂ ਨੂੰ ਜਾਨਣਾ ਹੈ। ਹੁਣ ਤੁਸੀਂ ਘੋਰ ਹਨ੍ਹੇਰੇ ਵਿੱਚੋ ਘੋਰ ਸੋਝਰੇ ਵਿੱਚ ਆ ਗਏ ਹੋ। ਤੁਹਾਨੂੰ ਗਿਆਨ ਦੀ ਡਾਂਸ ਕਰਨੀ ਹੈ। ਮੀਰਾ ਦੀ ਸੀ ਭਗਤੀ ਦੀ ਡਾਂਸ, ਅਰਥ ਕੁੱਝ ਵੀ ਨਹੀਂ। ਵਿਆਸ ਭਗਵਾਨ ਕਹਿੰਦੇ ਹਨ, ਹੁਣ ਵਿਆਸ ਤੇ ਹੈ ਬਾਪ, ਜੋ ਗੀਤਾ ਸੁਣਾਉਂਦੇ ਹਨ। ਤੁਸੀਂ ਕਿਸੇ ਨੂੰ ਵੀ ਸਿੱਧ ਕਰ ਦੱਸ ਸਕਦੇ ਹੋ – ਬਾਬਾ ਇੱਕ ਹੀ ਹੈ, ਉਹਨਾਂ ਤੋਂ ਹੀ ਵਰਸਾ ਮਿਲਦਾ ਹੈ। ਨਹੀਂ ਤੇ ਭਾਰਤ ਨੂੰ ਸਵਰਗ ਦਾ ਵਰਸਾ ਕੌਣ ਦਵੇਗਾ? ਸਵਰਗ ਦੀ ਸਥਾਪਨਾ ਬਾਪ ਬਿਗਰ ਕੋਈ ਕਰ ਨਾ ਸਕੇ। ਸਰਵ ਨੂੰ ਲੀਬ੍ਰੇਟ ਕਰਨਾ, ਇੱਕ ਬਾਪ ਦਾ ਹੀ ਕੰਮ ਹੈ। ਪੌਪ ਵੀ ਕਹਿੰਦੇ ਸਨ – ਵਨਨੇਸ ਹੋਣ। ਪਰ ਉਹ ਹੋਵੇਗੀ ਕਿਵੇਂ? ਅਸੀਂ ਇੱਕ ਦੇ ਤੇ ਸਭ ਬਣੇ ਹਾਂ ਨਾ, ਫਿਰ ਭਰਾ – ਭੈਣ ਕਿਵੇਂ ਹਨ ਇਹ ਜਾਨਣਾ ਚਾਹੀਦਾ ਹੈ। ਵਨਨੇਸ ਮਤਲਬ ਫਾਦਰਹੁੱਡ ਹੋ ਗਿਆ, ਇਹ ਸਭ ਤੇ ਬਰਦਰ੍ਸ਼ ਹਨ ਨਾ। ਸਾਰੀ ਦੁਨੀਆਂ ਕਹਿੰਦੀ ਹੈ ਓ ਗੌਡ ਫਾਦਰ ਰਹਿਮ ਕਰੋ। ਤਾਂ ਜਰੂਰ ਬੇਰਹਿਮੀ ਕਰ ਰਹੇ ਹਨ। ਇਹ ਨਹੀਂ ਜਾਣਦੇ ਕਿ ਬੇਰਹਿਮੀ ਕਰਨ ਵਾਲਾ ਕੌਣ ਹੈ? ਰਹਿਮ ਕਰਨ ਵਾਲਾ ਤੇ ਇੱਕ ਬਾਪ ਹੈ। ਬੇਰਹਿਮ ਹੈ ਰਾਵਣ, ਜਿਸਨੂੰ ਸਾੜਦੇ ਆਉਂਦੇ ਹਨ, ਪਰ ਸੜਦਾ ਨਹੀਂ ਹੈ। ਦੁਸ਼ਮਣ ਹੀ ਮਰ ਜਾਏ ਫਿਰ ਥੋੜੀ ਹੀ ਬਾਰ – ਬਾਰ ਸਾੜਨਗੇ। ਕਿਸੇ ਨੂੰ ਇਹ ਪਤਾ ਹੀ ਨਹੀਂ ਕਿ ਇਹ ਕੀ ਬਣਾਉਂਦੇ ਰਹਿੰਦੇ ਹਨ। ਪਹਿਲੋਂ ਤੁਸੀਂ ਘੋਰ ਹਨ੍ਹੇਰੇ ਵਿੱਚ ਸੀ, ਹੁਣ ਤੇ ਨਹੀਂ ਹੋ ਨਾ। ਤਾ ਮਨੁੱਖਾਂ ਨੂੰ ਕਿਵੇਂ ਸਮਝਾਈਏ। ਭਾਰਤ ਨੂੰ ਸੁਖਧਾਮ ਬਣਾਉਣ ਵਾਲਾ ਇੱਕ ਹੀ ਬਾਪ ਹੈ। ਬਾਬਾ ਦਾ ਹੀ ਪਰਿਚੇ ਦੇਣਾ ਹੈ। ਇਹ ਵੀ ਸਮਝਾਇਆ ਜਾਂਦਾ ਹੈ ਪਰ ਸਭ ਨਹੀਂ ਸਮਝਣਗੇ। ਸਮਝਣਗੇ ਫਿਰ ਵੀ ਉਹ ਹੀ ਜਿਨਾਂਨੂੰ ਸ਼ੂਦ੍ਰ ਤੋਂ ਬ੍ਰਾਹਮਣ ਬਣਨਾ ਹੈ। ਬਾਬਾ ਕਹਿੰਦੇ ਹਨ ਜੋ ਮੇਰਾ ਭਗਤ ਹੋਵੇ ਕੋਸ਼ਿਸ ਕਰਕੇ ਉਹਨਾਂ ਨੂੰ ਹੀ ਗਿਆਨ ਦਵੋ। ਗਿਆਨ ਧਨ ਵਿਅਰਥ ਨਹੀਂ ਗਵਾਓ। ਦੇਵਤਾਵਾਂ ਦੇ ਭਗਤ ਤੇ ਜਰੂਰ ਦੇਵਤਾ ਕੁਲ ਦੇ ਹੋਣਗੇ। ਉੱਚ ਤੇ ਉੱਚ ਹਨ ਇੱਕ ਬਾਪ, ਸਭ ਉਹਨਾਂ ਨੂੰ ਯਾਦ ਕਰਦੇ ਹਨ। ਇਹ ਤੇ ਸ਼ਿਵਬਾਬਾ ਹੈ ਨਾ। ਬਾਪ ਕੋਲੋਂ ਤੇ ਵਰਸਾ ਲੈਣਾ ਹੈ। ਜੋ ਕੋਈ ਚੰਗਾ ਕੰਮ ਕਰਕੇ ਜਾਂਦੇ ਹਨ ਤਾਂ ਉਨ੍ਹਾਨੂੰ ਪੁਜਿਆ ਜਾਂਦਾ ਹੈ। ਕਲਿਯੁਗ ਵਿੱਚ ਕਿਸੇ ਕੋਲੋਂ ਚੰਗਾ ਕੰਮ ਹੋਵੇਗਾ ਹੀ ਨਹੀਂ ਕਿਉਂਕਿ ਇੱਥੇ ਹੀ ਹੈ ਆਸੁਰੀ ਰਾਵਣ ਮਤ। ਸੁਖ ਕਿੱਥੇ ਹੈ? ਕਿੰਨਾ ਚੰਗੀ ਤਰ੍ਹਾਂ ਬਾਪ ਬੈਠ ਸਮਝਾਉਂਦੇ ਹਨ, ਪਰ ਕਿਸੇਦੀ ਬੁੱਧੀ ਵਿੱਚ ਬੈਠੇਗਾ ਤਾਂ ਹੀ, ਜਦੋਂ ਬਾਪ ਦਾ ਪਰਿਚੇ ਦਵੋਗੇ। ਇਹ ਬਾਪ ਵੀ ਹੈ, ਟੀਚਰ, ਸਤਿਗੁਰੂ ਵੀ ਹੈ। ਇਹਨਾਂ ਦਾ ਕੋਈ ਬਾਪ ਟੀਚਰ ਨਹੀਂ ਹੈ। ਪਹਿਲੇ -ਪਹਿਲੇ ਹਨ ਮਾਤਾ -ਪਿਤਾ, ਫਿਰ ਟੀਚਰ ਅਤੇ ਫਿਰ ਸਦਗਤੀ ਦੇ ਲਈ ਗੁਰੂ। ਇਹ ਵੰਡਰ ਹੈ – ਬੇਹੱਦ ਦਾ ਬਾਪ ਇੱਕ ਹੀ ਬਾਪ, ਟੀਚਰ ਅਤੇ ਸਤਿਗੁਰੂ ਹੈ।

ਤੁਸੀਂ ਜਾਣਦੇ ਹੋ ਉਹ ਬਾਪ ਉੱਚੇ ਤੇ ਉੱਚਾ ਹੈ। ਉਹ ਹੀ ਭਾਰਤ ਨੂੰ ਸਵਰਗ ਦਾ ਵਰਸਾ ਦੇਣ ਵਾਲਾ ਹੈ। ਨਰਕ ਦੇ ਬਾਦ ਹੈ ਹੀ ਸਵਰਗ। ਨਰਕ ਦੇ ਵਿਨਾਸ਼ ਦੇ ਲਈ ਵਿਨਾਸ਼ ਜਵਾਲਾ ਖੜੀ ਹੈ। ਹੋਲੀਕਾ ਵਿੱਚ ਸਵਾਂਗ ਬਣਾਉਂਦੇ ਹਨ ਨਾ, ਫਿਰ ਪੁੱਛਦੇ ਹਨ ਸਵਾਮੀ ਜੀ ਇਹਨਾਂ ਦੇ ਪੇਟ ਵਿੱਚੋਂ ਕੀ ਨਿਕਲੇਗਾ? ਬਰੋਬਰ ਦਿਖਾਉਂਦੇ ਹਨ ਯੂਰੋਪਵਾਸੀ ਯਾਦਵਾ ਦੀ ਬੁੱਧੀ ਵਿੱਚ ਸਾਇੰਸ ਦੀ ਕਿੰਨੀ ਇੰਨਵੈਨਸ਼ਨ ਨਿਕਲਦੀ ਹੈ। ਕੋਸ਼ਿਸ਼ ਕਰ ਇੱਕ ਹੀ ਗੱਲ ਤੇ ਸਮਝਾਉਣਾ ਹੈ। ਸਰਵ ਦਾ ਸਦਗਤੀ ਦਾਤਾ ਇੱਕ ਹੈ। ਬਾਪ ਆਉਂਦੇ ਹੀ ਭਾਰਤ ਵਿੱਚ ਹਨ – ਤਾਂ ਇਹ ਸਭਤੋਂ ਵਡਾ ਤੀਰਥ ਹੋ ਗਿਆ। ਕਹਿੰਦੇ ਵੀ ਹਨ ਭਾਰਤ ਪ੍ਰਾਚੀਨ ਸੀ। ਪਰ ਸਮਝਦੇ ਨਹੀਂ। ਹੁਣ ਤੁਸੀਂ ਸਮਝਦੇ ਹੋ – ਜੋ ਪ੍ਰਾਚੀਨ ਹੋਇਆ ਹੈ ਉਹ ਫਿਰ ਤੋਂ ਹੋਵੇਗਾ। ਤੁਸੀਂ ਰਾਜਯੋਗ ਸਿੱਖਿਆ ਸੀ, ਉਹ ਹੀ ਫਿਰ ਸਿੱਖਦੇ ਹੋ। ਬੁੱਧੀ ਵਿੱਚ ਹੈ – ਇਹ ਨਾਲੇਜ਼ ਬਾਬਾ ਕਲਪ – ਕਲਪ ਦਿੰਦੇ ਹਨ। ਸ਼ਿਵ ਦੇ ਵੀ ਅਨੇਕ ਨਾਮ ਰੱਖੇ ਹਨ, ਬਬੂਲਨਾਥ ਦਾ ਵੀ ਮੰਦਿਰ ਹੈ। ਕੰਡਿਆਂ ਨੂੰ ਫੁੱਲ ਬਣਾਉਣਾ ਹੈ, ਇਸਲਈ ਬਬੂਲਨਾਥ ਕਹਿੰਦੇ ਹਨ। ਅਜਿਹੇ ਬਹੁਤ ਨਾਮ ਹਨ, ਜਿਸਦਾ ਅਰਥ ਤੁਸੀਂ ਸਮਝ ਸਕਦੇ ਹੋ। ਤਾਂ ਪਹਿਲੇ – ਪਹਿਲੇ ਬਾਪ ਦਾ ਪਰਿਚੇ ਦੋ, ਜਿਸਨੂੰ ਸਭ ਭੂਲੇ ਹੋਏ ਹਨ। ਪਹਿਲੇ ਬਾਪ ਨੂੰ ਜਾਨਣ ਤਾਂ ਹੀ ਬੁੱਧੀਯੋਗ ਲੱਗੇ। ਬਾਪ ਕੋਲੋਂ ਵਰਸਾ ਲੈਣਾ ਹੈ। ਮੁਕਤੀਧਾਮ ਤੋਂ ਫਿਰ ਜੀਵਨ – ਮੁਕਤੀਧਾਮ ਵਿੱਚ ਜਾਣਾ ਹੈ। ਇਹ ਹੈ ਪਤਿਤ – ਜੀਵਨਬੰਧ। ਬਾਬਾ ਕਹਿੰਦੇ ਹਨ ਬੱਚੇ ਅਸ਼ਰੀਰੀ ਬਣੋ। ਅਸ਼ਰੀਰੀ ਬਣ ਬਾਪ ਨੂੰ ਯਾਦ ਕਰੋ, ਇਸਨਾਲ ਹੀ ਬੇੜਾ ਪਾਰ ਹੋਵੇਗਾ। ਸਭ ਆਤਮਾਵਾਂ ਦਾ ਬਾਪ ਇੱਕ ਹੀ ਹੈ। ਬਾਪ ਦਾ ਫਰਮਾਨ ਹੈ ਮੈਨੂੰ ਯਾਦ ਕਰੋ ਤੇ ਯੋਗ ਨਾਲ ਵਿਕਰਮ ਵਿਨਾਸ਼ ਹੋਣਗੇ। ਅੰਤ ਮਤੀ ਸੋ ਗਤੀ ਹੋ ਜਾਏਗੀ। ਸਾਨੂੰ ਵਾਪਿਸ ਜਾਣਾ ਹੈ, ਜਿਨਾਂ ਹੋ ਸਕੇ ਜਲਦੀ ਜਾਈਏ। ਪਰ ਜਲਦੀ ਤੇ ਹੋ ਨਹੀਂ ਸਕਦਾ। ਉੱਚ ਪਦਵੀ ਪਾਉਣਾ ਹੈ ਤੇ ਬਾਬਾ ਨੂੰ ਯਾਦ ਰੱਖਣਾ ਹੈ। ਅਸੀਂ ਇੱਕ ਬਾਪ ਦੇ ਬੱਚੇ ਹਾਂ। ਹੁਣ ਬਾਪ ਕਹਿੰਦੇ ਹਨ ਮਨਮਨਾਭਵ। ਕ੍ਰਿਸ਼ਨ ਥੋੜੀ ਹੀ ਕਹਿੰਦੇ ਹਨ। ਕ੍ਰਿਸ਼ਨ ਕਿਥੇ ਹਨ? ਇਹ ਤੇ ਬਾਪ ਹੈ ਪਰਮਪਿਤਾ ਪਰਮਾਤਮਾ, ਪ੍ਰਜਾਪਿਤਾ ਬ੍ਰਹਮਾ ਦਵਾਰਾ ਸਥਾਪਨਾ ਕਰਦੇ ਹਨ, ਤੇ ਜਰੂਰ ਇੱਥੇ ਹੋਣਾ ਚਾਹੀਦਾ ਹੈ। ਇਹ ਹੈ ਵਿਯਕਤ ਪਤਿਤ ਦੁਨੀਆਂ। ਉਹ ਹੈ ਪਾਵਨ ਦੁਨੀਆਂ। ਪਤਿਤ ਦੁਨੀਆਂ ਵਿੱਚ ਪਾਵਨ ਕੋਈ ਹੋ ਨਹੀਂ ਸਕਦਾ। ਝਾੜ ਦੇਖੋ ਉੱਪਰ ਵਿੱਚ ਖੜ੍ਹਾ ਹੈ ਅਤੇ ਇਹ ਥੱਲੇ ਤਪੱਸਿਆ ਵਿੱਚ ਬ੍ਰਹਮਾ ਬੈਠੇ ਹਨ, ਇਹਨਾਂ ਦੇ ਫੀਚਰਸ ਸੂਖਸ਼ਮਵਤਮ ਵਿੱਚ ਦੇਖਦੇ ਹਨ। ਇਹ ਜਾਕੇ ਫਰਿਸ਼ਤਾ ਬਣਦੇ ਹਨ। ਸ਼੍ਰੀਕ੍ਰਿਸ਼ਨ ਇਸ ਸਮੈ ਸਾਂਵਰਾਂ ਹੈ ਨਾ। ਪਹਿਲੀ ਗੱਲ ਜਦੋਂ ਤੱਕ ਨਹੀਂ ਸਮਝਾਈ ਹੈ ਉਦੋਂ ਤੱਕ ਕੁਝ ਸਮਝਣਗੇ ਨਹੀਂ। ਇਸ ਵਿੱਚ ਹੀ ਮਿਹਨਤ ਲੱਗਦੀ ਹੈ। ਮਾਇਆ ਫਟ ਤੋਂ ਬਾਪ ਦੀ ਯਾਦ ਭੁਲਾ ਦਿੰਦੀ ਹੈ। ਨਿਸ਼ਚੇ ਨਾਲ ਲਿਖਦੇ ਵੀ ਹਨ ਬਰੋਬਰ ਅਸੀਂ ਨਾਰਾਇਣ ਪਦਵੀ ਪਾਵਾਂਗੇ ਫਿਰ ਵੀ ਭੁੱਲ ਜਾਂਦੇ ਹਨ। ਮਾਇਆ ਬੜੀ ਦੁਸ਼ਤਰ ਹੈ। ਮਾਇਆ ਦੇ ਤੁਫਾਨ ਕਿੰਨੇ ਵੀ ਆਉਣ ਪਰ ਹਿੱਲਣਾ ਨਹੀਂ ਹੈ। ਉਹ ਹੈ ਪਿਛਾੜੀ ਦੀ ਸਟੇਜ਼। ਮਾਇਆ ਰੁਸਤਮ ਹੋਕੇ ਲੜੇਗੀ। ਰੀਡ ਬੱਕਰੀ ਹੋਣਗੇ ਤਾਂ ਉਹਨਾਂ ਨੂੰ ਫੱਟ ਤੋਂ ਸੁੱਟ ਦਵੇਗੀ। ਡਰਨਾ ਹੀ ਹੈ। ਵੈਧ ਲੋਕ ਕਹਿੰਦੇ ਹਨ ਪਹਿਲੇ ਸਾਰੀ ਬਿਮਾਰੀ ਬਾਹਰ ਨਿਕਲੇਗੀ। ਮਾਇਆ ਦੇ ਤੂਫਾਨ ਵੀ ਬਹੁਤ ਆਉਣਗੇ। ਜਦੋ ਤੁਸੀਂ ਪੱਕੇ ਹੋ ਜਾਓਗੇ ਫਿਰ ਮਾਇਆ ਦਾ ਪ੍ਰੈਸ਼ਰ ਘਟ ਹੋ ਜਾਏਗਾ। ਸਮਝਣਗੇ ਕਿ ਅਸੀਂ ਹਿੱਲਣ ਵਾਲੇ ਨਹੀਂ ਹਾਂ। ਬਾਬਾ ਹੀ ਆਕੇ ਪਾਰਸਬੁੱਧੀ ਬਣਾਉਂਦੇ ਹਨ। ਇਹ ਬੜੀ ਰਮਣੀਕ ਨਾਲੇਜ਼ ਹੈ। ਭਾਰਤ ਦਾ ਪ੍ਰਾਚੀਨ ਰਾਜਯੋਗ ਗਾਇਆ ਜਾਂਦਾ ਹੈ। ਇਹ ਤੁਸੀਂ ਜਾਣਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਅਸ਼ਰੀਰੀ ਬਣ ਬਾਪ ਨੂੰ ਯਾਦ ਕਰਨਾ ਹੈ। ਸਵਧਰਮ ਵਿੱਚ ਸਥਿਤ ਹੋਣ ਦਾ ਅਭਿਆਸ ਕਰਨਾ ਹੈ। ਗਿਆਨ ਦੀ ਡਾਂਸ ਕਰਨੀ ਅਤੇ ਕਰਾਉਣੀ ਹੈ।

2. ਮਾਇਆ ਦੇ ਤੂਫ਼ਾਨਾਂ ਤੋਂ ਹਿੱਲਣਾ ਨਹੀਂ ਹੈ। ਡਰਨਾ ਨਹੀਂ ਹੈ। ਪੱਕਾ ਬਣਕੇ ਮਾਇਆ ਦੇ ਪ੍ਰੈਸ਼ਰ ਨੂੰ ਖਤਮ ਕਰਨਾ ਹੈ।

ਵਰਦਾਨ:-

ਕੋਈ ਵੀ ਕੰਮ ਕਰਦੇ ਸਦਾ ਸਮ੍ਰਿਤੀ ਵਿੱਚ ਰਹੇ ਕਿ ਸਰਵਸ਼ਕਤੀਮਾਨ ਬਾਪ ਸਾਡਾ ਸਾਥੀ ਹੈ, ਅਸੀਂ ਮਾਸਟਰ ਸਰਵਸ਼ਕਤੀਮਾਨ ਹਾਂ ਤੇ ਕਿਸੀ ਵੀ ਤਰ੍ਹਾਂ ਦਾ ਭਾਰੀਪਨ ਨਹੀਂ ਰਹੇਗਾ। ਜਦੋਂ ਮੇਰੀ ਜ਼ਿਮੇਵਾਰੀ ਸਮਝਦੇ ਹੋ ਤੇ ਮੱਥਾ ਭਾਰੀ ਹੁੰਦਾ ਹੈ ਇਸਲਈ ਬ੍ਰਾਹਮਣ ਜੀਵਨ ਵਿੱਚ ਆਪਣੀ ਸਰਵ ਜਿੰਮੇਵਾਰੀਆਂ ਬਾਪ ਨੂੰ ਦੇ ਦੋ ਤੇ ਸੇਵਾ ਵੀ ਇੱਕ ਖੇਡ ਅਨੁਭਵ ਹੋਵੇਗੀ। ਭਾਵੇਂ ਕਿੰਨਾ ਵੀ ਵੱਡਾ ਸੋਚਨ ਦਾ ਕੰਮ ਹੋਵੇ, ਅਟੇੰਸ਼ਨ ਦੇਣ ਦਾ ਕੰਮ ਹੋਵੇ ਪਰ ਮਾਸਟਰ ਸਰਵਸ਼ਕਤੀਮਾਨ ਦੇ ਵਰਦਾਨ ਦੀ ਸਮ੍ਰਿਤੀ ਨਾਲ ਅਥੱਕ ਰਹੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top