07 January 2022 Punjabi Murli Today | Brahma Kumaris
Read and Listen today’s Gyan Murli in Punjabi
6 January 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ:- ਸ੍ਰਵਸ਼ਕਤੀਮਾਨ ਬਾਪ ਦੀ ਯਾਦ ਨਾਲ ਆਤਮਾ ਤੇ ਚੜੀ ਹੋਈ ਵਿਕਾਰਾਂ ਦੀ ਜੰਕ ਨੂੰ ਉਤਾਰਨ ਦਾ ਪੁਰਸ਼ਾਰਥ ਕਰੋ"
ਪ੍ਰਸ਼ਨ: -
ਬਾਪ ਨਾਲ ਬੁੱਧੀਯੋਗ ਟੁੱਟਣ ਦਾ ਮੁੱਖ ਕਾਰਨ ਅਤੇ ਜੋੜਣ ਦਾ ਸਹਿਜ ਪੁਰਸ਼ਾਰਥ ਕੀ ਹੈ?
ਉੱਤਰ:-
ਬੁੱਧੀਯੋਗ ਟੁੱਟਦਾ ਹੈ ਦੇਹ – ਅਭਿਮਾਨ ਵਿੱਚ ਆਉਣ ਨਾਲ, ਬਾਪ ਦੇ ਫਰਮਾਨ ਨੂੰ ਭੁੱਲਣ ਨਾਲ, ਗੰਦੀ ਦ੍ਰਿਸ਼ਟੀ ਰੱਖਣ ਨਾਲ। ਇਸਲਈ ਬਾਬਾ ਕਹਿੰਦੇ ਬੱਚੇ ਜਿੰਨਾ ਹੋ ਸਕੇ ਆਗਿਆਕਾਰੀ ਬਣੋ। ਦੇਹੀ – ਅਭਿਮਾਨੀ ਬਣਨ ਦਾ ਪੂਰਾ – ਪੂਰਾ ਪੁਰਸ਼ਾਰਥ ਕਰੋ। ਅਵਿਨਾਸ਼ੀ ਸਰਜਣ ਦੀ ਯਾਦ ਨਾਲ ਆਤਮਾ ਨੂੰ ਸ਼ੁੱਧ ਬਣਾਓ।
ਗੀਤ:-
ਆਣੇ ਵਾਲੇ ਕਲ ਕੀ.
ਓਮ ਸ਼ਾਂਤੀ। ਸ਼ਿਵ ਭਗਵਾਨੁਵਾਚ। ਬੱਚਿਆਂ ਨੇ ਗੀਤ ਸੁਣਿਆ। ਬੱਚੇ ਸਮਝਦੇ ਹਨ ਸਾਡੇ ਸਾਹਮਣੇ ਬਾਬਾ ਬੈਠਾ ਹੈ, ਜਿਸਨੂੰ ਪਤਿਤ – ਪਾਵਨ ਕਿਹਾ ਜਾਂਦਾ ਹੈ। ਪਰਮਪਿਤਾ ਪਰਮਾਤਮਾ ਨੂੰ ਜਰੂਰ ਪਤਿਤ – ਪਾਵਨ ਕਹਾਂਗੇ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਪਤਿਤ – ਪਾਵਨ ਨਹੀਂ ਕਹਾਂਗੇ। ਉਹ ਤਾਂ ਗਿਆਨ ਦਾ ਸਾਗਰ ਹੈ। ਬੱਚੇ ਜਾਣਦੇ ਹਨ ਅਸੀਂ ਆਤਮਾਵਾਂ ਪਰਮਪਿਤਾ ਪਰਮਾਤਮਾ ਤੋਂ ਗਿਆਨ ਸੁਣਦੀਆਂ ਹਾਂ। ਤੁਸੀਂ ਹੁਣ ਆਤਮ – ਅਭਿਮਾਨੀ ਬਣੇ ਹੋ। ਦੁਨੀਆਂ ਵਿੱਚ ਸਭ ਦੇਹ – ਅਭਿਮਾਨੀ ਹਨ। ਆਤਮ – ਅਭਿਮਾਨੀ ਸ੍ਰੇਸ਼ਠਾਚਾਰੀ ਬਣਦੇ ਹਨ। ਉਹਨਾਂ ਨੂੰ ਪਰਮਾਤਮਾ ਹੀ ਬੈਠ ਆਤਮ – ਅਭਿਮਾਨੀ ਬਣਾਉਂਦੇ ਹਨ। ਬਾਪ ਸਮਝਾਉਂਦੇ ਹਨ ਆਤਮਾ ਹੀ ਪਾਪ ਆਤਮਾ, ਪੁੰਨ ਆਤਮਾ ਬਣਦੀ ਹੈ। ਪਾਪ ਜੀਵ ਅਤੇ ਪੁੰਨ ਜੀਵ ਨਹੀਂ ਕਿਹਾ ਜਾਂਦਾ ਹੈ। ਆਤਮਾ ਵਿੱਚ ਹੀ ਸੰਸਕਾਰ ਰਹਿੰਦੇ ਹਨ। ਸ਼ਰੀਰ ਤਾਂ ਘੜੀ – ਘੜੀ ਵਿਨਾਸ਼ ਹੋ ਜਾਂਦਾ ਹੈ। ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਨੂੰ ਅਵਿਨਾਸ਼ੀ ਸਰਜਣ ਵੀ ਕਹਿੰਦੇ ਹਨ। ਆਤਮਾ ਵੀ ਅਵਿਨਾਸ਼ੀ, ਬਾਪ ਵੀ ਅਵਿਨਾਸ਼ੀ ਹੈ। ਆਤਮਾ ਤਾਂ ਕਦੀ ਵਿਨਾਸ਼ ਨਹੀਂ ਹੁੰਦੀ ਹੈ। ਬਾਕੀ ਹਾਂ ਆਤਮਾ ਦੇ ਉੱਪਰ ਸ਼ੈਤਾਨੀ ਦੀ ਕੱਟ (ਜੰਕ ) ਚੜਦੀ ਹੈ। ਗੰਦੇ ਤੇ ਗੰਦੀ ਨੰਬਰਵਨ ਕੱਟ ਚੜਦੀ ਹੈ ਕਾਮ ਵਿਕਾਰ ਦੀ, ਫਿਰ ਕ੍ਰੋਧ ਦੀ ਕੱਟ। ਆਤਮਾਵਾਂ ਨੂੰ ਬਾਪ ਬੈਠ ਸਮਝਾਉਂਦੇ ਹਨ ਤਾਂ ਇਹ ਪੱਕਾ ਨਿਸ਼ਚੇ ਹੋਣਾ ਚਾਹੀਦਾ ਹੈ ਕਿ ਪਰਮਪਿਤਾ ਪਰਮਾਤਮਾ ਇਸ ਸਾਧਾਰਨ ਬ੍ਰਹਮਾ ਤਨ ਵਿੱਚ ਪ੍ਰਵੇਸ਼ ਕਰਦੇ ਹਨ। ਉਹ ਹੋਇਆ ਇਸ ਰਥ ਦਾ ਰਥੀ। ਘੋੜੇ ਗਾੜੀ ਦਾ ਰਥ ਨਹੀਂ ਹੈ। ਪਰਮਪਿਤਾ ਪਰਮਾਤਮਾ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਹੇ ਆਤਮਾ ਤੁਹਾਡੇ ਉੱਪਰ 5 ਵਿਕਾਰਾਂ ਦੀ ਕੱਟ ਚੜੀ ਹੋਈ ਹੈ। 5 ਵਿਕਾਰਾਂ ਨੂੰ ਰਾਵਣ ਕਿਹਾ ਜਾਂਦਾ ਹੈ। ਰਾਵਣ ਦੀ ਕੱਟ ਚੜ੍ਹਨ ਦੇ ਕਾਰਨ ਤੁਸੀਂ ਸਭ ਵਿਕਾਰੀ ਅਤੇ ਦੁਖੀ ਬਣ ਗਏ ਹੋ। ਹੁਣ ਮੈਂ ਤੁਹਾਡੀ ਕੱਟ ਉਤਾਰਦਾ ਹਾਂ। ਇਸ ਕੱਟ ਨੂੰ ਉਤਾਰਨ ਵਾਲਾ ਸਰਜਣ ਮੈਂ ਇੱਕ ਹੀ ਹਾਂ। ਮਨੁੱਖ ਆਤਮਾ ਦਾ ਦੂਸਰਾ ਕੋਈ ਸਰਜਨ ਹੋ ਨਹੀਂ ਸਕਦਾ। ਮਨੁੱਖ ਕਦੀ ਆਤਮਾ ਦੀ ਕੱਟ ਉਤਾਰ ਨਹੀਂ ਸਕਦੇ। ਇਸ ਕੱਟ ਨੂੰ ਉਤਾਰਣ ਦੇ ਲਈ ਸ੍ਰਵਸ਼ਕਤੀਮਾਨ ਪਰਮਾਤਮਾ ਦੀ ਲੋੜ ਹੈ। ਉਹ ਕਹਿੰਦੇ ਹਨ ਹੇ ਜੀਵ ਦੀ ਆਤਮਾਓ, ਹੇ ਮੇਰੇ ਬੱਚੇ, ਮੈਨੂੰ ਯਾਦ ਕਰੋਗੇ ਤਾਂ ਤੁਹਾਡੀ ਆਤਮਾ ਦੀ ਕੱਟ ਉਤਰਦੀ ਰਹੇਗੀ। ਯਾਦ ਨਹੀਂ ਕਰੋਗੇ ਤਾਂ ਕੱਟ ਉਤਰੇਗੀ ਨਹੀਂ। ਧਾਰਨਾ ਨਹੀਂ ਹੋਵੇਗੀ ਤਾਂ ਉੱਚ ਪਦਵੀ ਵੀ ਨਹੀਂ ਪਾਓਗੇ। ਕੱਟ ਚੜੇ ਹੋਏ ਨੂੰ ਪਤਿਤ ਕਿਹਾ ਜਾਂਦਾ ਹੈ। ਜਦੋਂ ਆਤਮਾ ਪਤਿਤ ਬਣਦੀ ਹੈ ਤਾਂ ਉਹਨਾਂ ਨੂੰ ਸ਼ਰੀਰ ਵੀ ਪਤਿਤ ਮਿਲਦਾ ਹੈ। ਸਤੋਪ੍ਰਧਾਨ ਆਤਮਾ ਹੈ ਤਾਂ ਉਹਨਾਂ ਨੂੰ ਸ਼ਰੀਰ ਵੀ ਸਤੋਪ੍ਰਧਾਨ ਮਿਲਦਾ ਹੈ। ਕੱਟ ਚੜ੍ਹਦੀ ਹੈ ਹੋਲੀ – ਹੋਲੀ ਜਿਵੇਂ ਆਟੇ ਵਿੱਚ ਨਮਕ, ਫਿਰ ਦਵਾਪਰ ਵਿੱਚ ਬਹੁਤ ਕੱਟ ਚੜ੍ਹਦੀ ਹੈ। ਆਤਮਾ ਦੀਆਂ ਕਲਾਵਾਂ ਹੋਲੀ – ਹੋਲੀ ਘੱਟ ਹੁੰਦੀਆਂ ਹਨ। 16 ਤੋਂ 14 ਕਲਾ ਹੋਣ ਵਿੱਚ 1250 ਵਰ੍ਹੇ ਲੱਗਦੇ ਹਨ। ਤੁਹਾਨੂੰ ਇਹ ਸਮ੍ਰਿਤੀ ਰਹਿਣੀ ਚਾਹੀਦੀ ਹੈ ਕਿ ਬੀ. ਕੇ. ਰਾਮ ਦੇ ਬੱਚੇ ਹਾਂ। ਉਹ ਸਭ ਹਨ ਰਾਵਣ ਦੇ ਬੱਚੇ ਕਿਉਕਿ ਵਿਸ਼ ਤੋਂ ਪੈਦਾ ਹੁੰਦੇ ਹਨ। ਸਤਿਯੁਗ ਵਿੱਚ ਵਿਸ਼ ਹੁੰਦਾ ਹੀ ਨਹੀਂ। ਇਸ ਸਮੇਂ ਭਾਵੇਂ ਕੋਈ ਕਿੰਨਾ ਵੀ ਆਸ਼ੀਰਵਾਦ ਦੇਣ ਵਾਲੇ ਹੋਣ ਪਰ ਉਹਨਾਂ ਦੇ ਉੱਪਰ ਵੀ ਜ਼ਰੂਰ ਕੋਈ ਅਸ਼ੀਰਵਾਦ ਦੇਣ ਵਾਲਾ ਹੈ। ਜਿਵੇਂ ਪੌਪ ਦੇ ਲਈ ਕਹਿੰਦੇ ਹਨ ਕਿ ਉਹ ਬਲੈਸਿੰਗ ਦਿੰਦੇ ਹਨ ਪਰ ਉਹਨਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੀ ਬਲੈਸਿੰਗ ਚਾਹੀਦੀ ਹੈ, ਜੋ ਉੱਚੇ ਤੇ ਉੱਚਾ ਹੈ। ਤੁਹਾਨੂੰ ਬਲੈਸਿੰਗ ਉਦੋਂ ਮਿਲਦੀ ਹੈ ਜਦੋਂ ਤੁਸੀਂ ਸ਼੍ਰੀਮਤ ਤੇ ਚੱਲਦੇ ਹੋ। ਜੋ ਆਗਿਆਕਾਰੀ ਹੀ ਨਹੀਂ ਉਹਨਾਂ ਦੇ ਉਪਰ ਅਸ਼ੀਰਵਾਰ ਕਿਵੇਂ ਹੋਵੇਗੀ, ਬਾਬਾ ਕਹਿੰਦੇ ਹਨ ਦੇਹੀ – ਅਭਿਮਾਨੀ ਬਣੋ। ਦੇਹ ਦਾ ਅਭਿਮਾਨ ਹੈ ਤਾਂ ਗੋਇਆ ਫਰਮਾਨ ਨਹੀਂ ਮੰਨਦੇ ਹਨ ਅਤੇ ਪਦਵੀ ਭ੍ਰਿਸ਼ਟ ਹੋ ਜਾਂਦੀ ਹੈ। ਹੁਣ ਬਾਪ ਆਏ ਹਨ, ਤੁਸੀਂ ਭਾਰਤ ਨੂੰ ਸ੍ਰੇਸ਼ਠਾਚਾਰੀ ਬਣਾਉਣ ਦੀ ਸਰਵਿਸ ਕਰਦੇ ਹੋ, ਤੁਹਾਨੂੰ ਤਿੰਨ ਪੈਰ ਪ੍ਰਿਥਵੀ ਵੀ ਮੁਸ਼ਿਕਲ ਮਿਲਦੀ ਹੈ। ਹੁਣ ਮੈਂ ਤੁਹਾਡੇ ਲਈ ਸਾਰੀ ਸ੍ਰਿਸ਼ਟੀ ਨੂੰ ਹੀ ਨਵਾਂ ਬਣਾ ਦਿੰਦਾ ਹਾਂ। ਪ੍ਰਦਰਸ਼ਨੀ ਵਿੱਚ ਤੁਸੀਂ ਵੱਡਿਆਂ – ਵੱਡਿਆਂ ਨੂੰ ਵੀ ਸਮਝਾ ਸਕਦੇ ਹੋ ਕਿ ਅਸੀਂ ਇਸ ਉੱਚ ਸਰਵਿਸ ਤੇ ਹਾਂ। ਭਾਰਤ ਨੂੰ ਸ੍ਰੇਸ਼ਠਾਚਾਰੀ ਬਣਾ ਰਹੇ ਹਾਂ, ਕਿਵੇਂ? ਉਹ ਆਕੇ ਸਮਝੋ। ਅਸੀਂ ਤੁਹਾਨੂੰ ਦੱਸ ਸਕਦੇ ਹਾਂ। ਪ੍ਰਦਰਸ਼ਨੀ ਦਿਖਾਕੇ ਸਮਝਾਉਂਣਾ ਚਾਹੀਦਾ ਹੈ ਕਿ ਸ਼੍ਰੀਮਤ ਹੈ ਹੀ ਇੱਕ ਪਰਮਾਤਮਾ ਦੀ, ਜੋ ਸਦੈਵ ਇੱਕਰਸ ਪਵਿੱਤਰ ਹਨ, ਉਹ ਹੀ ਅਭੋਗਤਾ, ਅਸੋਚਤਾ, ਗਿਆਨ ਦਾ ਸਾਗਰ ਹੈ। ਉਹ ਹੀ ਸਵਰਗ ਦੀ ਸਥਾਪਨਾ ਕਰਦੇ ਹਨ। ਉਹਨਾਂ ਦੀ ਸ਼੍ਰੀਮਤ ਤੇ ਅਸੀਂ ਭਾਰਤ ਦੀ ਸਰਵਿਸ ਕਰ ਰਹੇ ਹਾਂ। ਗਾਇਨ ਵੀ ਹੈ ਨਾ – ਪਾਂਡਵਾਂ ਨੂੰ 3 ਪੈਰ ਪ੍ਰਿਥਵੀ ਦੇ ਨਹੀਂ ਮਿਲਦੇ ਸਨ। ਸਮਝਾਉਣ ਦੀ ਬੜੀ ਵਿਸ਼ਾਲ ਬੁੱਧੀ ਚਾਹੀਦੀ ਹੈ। ਇਹ ਉਦੋਂ ਹੋਏਗਾ ਜਦੋਂ ਯੋਗ ਪੂਰਾ ਹੋਏਗਾ। ਦੇਹ – ਅਭਿਮਾਨ ਦੀ ਕੱਟ ਵੀ ਉਦੋਂ ਹੀ ਉਤਰ ਸਕਦੀ ਹੈ। ਬਾਬਾ ਰਾਏ ਦਿੰਦੇ ਹਨ ਫਲਾਣੇ – ਫਲਾਣੇ ਨੂੰ ਸਮਝਾਓ ਕਿ ਅਸੀਂ ਸਭ ਨੇ ਪ੍ਰਤੀਗਆ ਕੀਤੀ ਹੋਈ ਹੈ। ਸਾਡੇ ਕੋਲ ਤੇ ਫੋਟੋ ਵੀ ਹੈ। ਇਹ ਫੋਟੋ ਸਭ ਹੈਡ ਆਫਿਸ ਅਤੇ ਦਿੱਲੀ ਅਤੇ ਸੈਂਟਰਜ਼ ਤੇ ਵੀ ਹੋਣਾ ਚਾਹੀਦਾ ਹੈ। ਇਸ ਵਿੱਚ ਵੀ ਬੜੀ ਵਿਸ਼ਾਲ ਬੁੱਧੀ ਚਾਹੀਦੀ ਹੈ। ਫੋਟੋ ਦੀਆਂ 3-4 ਕਾਪੀਆਂ ਹੋਣੀਆਂ ਚਾਹੀਦੀਆਂ ਹਨ। ਪਰ ਮਾਇਆ ਕਿਸ ਸਮੇਂ ਕਿਸੇ ਬੱਚੇ ਤੇ ਜਿੱਤ ਪਾ ਲੈਂਦੀ ਹੈ। ਫਿਰ ਆਸਚਰਿਆਵਤ ਪਰਮਪਿਤਾ ਪਰਮਾਤਮਾ ਦਾ ਬਨੰਤੀ, ਵਿਸ਼ਵ ਦਾ ਰਾਜ ਲਵੰਤੀ, ਫਿਰ ਵੀ ਭਗੰਤੀ ਹੋ ਜਾਂਦੇ ਹਨ।
ਹੁਣ ਬੇਹੱਦ ਦਾ ਬਾਪ ਕਹਿੰਦੇ ਹਨ ਮੈਂ ਸਾਰੀ ਸ੍ਰਿਸ਼ਟੀ ਨੂੰ ਬਦਲਦਾ ਹਾਂ ਫਿਰ ਤੁਹਾਨੂੰ ਫਸਟਕਲਾਸ ਸ਼੍ਰਿਸ਼ਟੀ ਬਣਾਕੇ ਦਵਾਂਗਾ। ਜਿੱਥੇ ਬੈਠ ਤੁਸੀਂ ਰਾਜ ਕਰਨਾ ਹੋਰ ਸਭ ਦਾ ਵਿਨਾਸ਼ ਹੋ ਜਾਏਗਾ। ਬੱਚਿਆਂ ਨੂੰ ਦੇਹੀ – ਅਭਿਮਾਨੀ ਜ਼ਰੂਰ ਬਣਨਾ ਹੈ। ਪਵਿੱਤਰ ਬਣਨ ਦਾ ਤਾਂ ਸਭ ਨੂੰ ਹੱਕ ਹੈ, ਜਦੋਂਕਿ ਬਾਪ ਆਇਆ ਹੈ ਕਹਿੰਦੇ ਹਨ ਮੇਰੇ ਨਾਲ ਯੋਗ ਲਗਾਓ, ਗਿਆਨ ਅੰਮ੍ਰਿਤ ਪਿਓ ਤਾਂ ਤੁਸੀਂ ਸ੍ਰੇਸ਼ਠਾਚਾਰੀ ਬਣ ਜਾਵੋਗੇ। ਸੰਨਿਆਸੀ ਵੀ ਵਿਕਾਰਾਂ ਤੋ ਘ੍ਰਿਣਾ ਕਰਦੇ ਹਨ, ਪਵਿੱਤਰ ਰਹਿਣਾ ਤਾਂ ਚੰਗਾ ਹੈ ਨਾ। ਦੇਵਤੇ ਵੀ ਪਵਿੱਤਰ ਸਨ। ਪਤਿਤ ਤੋਂ ਪਾਵਨ ਬਾਪ ਹੀ ਆਕੇ ਬਨਾਉਂਦੇ ਹਨ। ਉੱਥੇ ਸਾਰੇ ਨਿਰਵਿਕਾਰੀ ਰਹਿੰਦੇ ਹਨ। ਉਹ ਹੈ ਹੀ ਵਈਸਲੇਸ ਦੁਨੀਆਂ। ਭਾਰਤ ਵਈਸਲੇਸ ਸੀ ਉਦੋਂ ਸੋਨੇ ਦੀ ਚਿੜੀਆ ਸੀ। ਅਜਿਹਾ ਕਿਸ ਨੇ ਬਣਾਇਆ? ਜਰੂਰ ਬਾਪ ਨੇ ਬਣਾਇਆ ਹੋਵੇਗਾ। ਆਤਮਾ ਹੀ ਅਪਵਿੱਤਰ ਰੋਗੀ ਬਣੀ ਹੈ। ਹੁਣ ਆਤਮਾਵਾਂ ਦਾ ਸਰਜਨ ਤਾਂ ਪਰਮਾਤਮਾ ਹੈ। ਮਨੁੱਖ ਤਾਂ ਹੋ ਨਹੀਂ ਸਕਦਾ। ਬਾਪ ਕਹਿੰਦੇ ਮੈਂ ਖ਼ੁਦ ਪਤਿਤ – ਪਾਵਨ ਹਾਂ। ਮੈਨੂੰ ਸਭ ਯਾਦ ਕਰਦੇ ਹਨ। ਪਵਿੱਤਰ ਰਹਿਣਾ ਤਾਂ ਚੰਗਾ ਹੈ ਨਾ। ਸਾਧੂ ਸੰਤ ਆਦਿ ਸਭ ਮੈਨੂੰ ਹੀ ਯਾਦ ਕਰਦੇ ਆਏ ਹਨ। ਜਨਮ – ਜਨਮੰਤ੍ਰੁ ਯਾਦ ਕਰਦੇ ਹਨ ਕਿ ਪਤਿਤ – ਪਾਵਨ ਆਓ। ਤਾਂ ਭਗਵਾਨ ਇੱਕ ਹੈ; ਇਵੇਂ ਨਹੀਂ ਕਿ ਭਗਤ ਹੀ ਭਗਵਾਨ ਹਨ। ਭਗਵਾਨ ਨੂੰ ਜਾਣਦੇ ਹੀ ਨਹੀਂ। ਕਲਪ ਪਹਿਲਾਂ ਵੀ ਮੈਂ ਸਮਝਾਇਆ ਸੀ। ਭਗਵਾਨੁਵਾਚ ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਬ੍ਰਹਮਾ ਤਨ ਵਿੱਚ ਆਉਂਦਾ ਹਾਂ ਜੋ ਪੂਜੀਏ ਸੀ ਹੁਣ ਪੁਜਾਰੀ ਬਣਿਆ ਹੈ। ਪਾਵਨ ਰਾਜੇ ਸੀ ਹੁਣ ਪਤਿਤ ਰੰਕ ਬਣੇ ਹਨ। ਤੁਸੀਂ ਨਿਸ਼ਚੇ ਕਰਦੇ ਹੋ ਕਿ ਅਸੀਂ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਬੀ.ਕੇ ਹਾਂ। ਪਰਮਪਿਤਾ ਪ੍ਰਮਾਤਮਾ ਨੇ ਬ੍ਰਹਮਾ ਦਵਾਰਾ ਬ੍ਰਾਹਮਣ ਰਚੇ। ਬ੍ਰਾਹਮਣਾਂ ਨੂੰ ਹੀ ਦਾਨ ਦਿੱਤਾ ਜਾਂਦਾ ਹੈ। ਕਿਸਦਾ ਦਾਨ ਦਿੰਦਾ ਹਾਂ? ਸਾਰੇ ਵਿਸ਼ਵ ਦਾ। ਜੋ ਸ਼ੂਦ੍ਰ ਤੋਂ ਬ੍ਰਾਹਮਣ ਬਣ ਮੇਰੀ ਸਰਵਿਸ ਕਰਦੇ ਹਨ, ਜਿੰਨ੍ਹਾਂਨੂੰ ਸਨਮੁਖ ਬੈਠ ਸਮਝਾਉਂਦੇ ਹਨ – ਤੁਹਾਡੀ ਕਦੇ ਗੰਦੀ ਦ੍ਰਿਸ਼ਟੀ ਨਹੀਂ ਹੋਣੀ ਚਾਹੀਦੀ। ਪ੍ਰਦਰਸ਼ਨੀ ਵਿੱਚ ਬੜੀ ਹਿਮੰਤ ਚਾਹੀਦੀ ਹੈ ਸਮਝਾਉਣ ਦੀ। ਪਤਿਤ – ਪਾਵਨ ਇੱਕ ਬਾਪ ਹੀ ਹੈ। ਤੁਸੀਂ ਉਨ੍ਹਾਂਨੂੰ ਯਾਦ ਕਰਦੇ ਹੋ, ਇਹ ਗਿਆਨ ਸਾਗਰ ਤੋੰ ਨਿਕਲੀਆਂ ਹੋਈਆਂ ਗਿਆਨ ਗੰਗਾਵਾਂ ਹਨ ਇਨ੍ਹਾਂ ਨੂੰ ਸ਼ਿਵ ਸ਼ਕਤੀਆਂ ਕਿਹਾ ਜਾਂਦਾ ਹੈ। ਸ਼ਿਵਬਾਬਾ ਨਾਲ ਯੋਗ ਲਗਾਉਣ ਤੇ ਸ਼ਕਤੀ ਮਿਲਦੀ ਹੈ। 5 ਵਿਕਾਰਾਂ ਦੀ ਜੰਕ ਨਿਕਲਦੀ ਹੈ। ਚੁੰਮਬਕ ਸੂਈ ਨੂੰ ਉਦੋਂ ਖਿੱਚਦਾ ਹੈ ਜਦੋਂ ਪਵਿੱਤਰ (ਸਾਫ਼) ਹੋਵੇ। ਤੁਸੀਂ ਆਤਮਾਵਾਂ ਤੇ ਮਾਇਆ ਦੀ ਕੱਟ ਚੜ੍ਹੀ ਹੋਈ ਹੈ। ਹੁਣ ਮੇਰੇ ਨਾਲ ਯੋਗ ਲਗਾਉਣ ਤੇ ਹੀ ਕੱਟ ਉਤਰੇਗੀ। ਹੁਣ ਉਹ ਰਾਵਨਰਾਜ ਹੈ, ਸਭ ਦੀ ਤਮੋਪ੍ਰਧਾਨ ਬੁੱਧੀ ਹੈ। ਤਾਂ ਪਰਮਾਤਮਾ ਨੇ ਕਿਹਾ ਹੈ ਮੈਂ ਆਕੇ ਅਜਾਮਿਲ ਵਰਗੇ ਪਾਪੀ, ਗਨੀਕਾਵਾਂ, ਸਾਧੂਆਂ ਆਦਿ ਦਾ ਉਧਾਰ ਕਰਦਾ ਹਾਂ। ਸਭਨੂੰ ਸ੍ਰੇਸ਼ਠਚਾਰੀ ਬਨਾਉਣ ਵਾਲਾ ਇੱਕ ਹੀ ਬਾਪ ਹੈ। ਪਤਿਤ – ਪਾਵਨ ਬਾਪ ਆਕੇ ਇਨ੍ਹਾਂ ਮਾਤਾਵਾਂ ਦਵਾਰਾ ਭਾਰਤ ਨੂੰ ਪਾਵਨ ਬਨਾਉਂਦੇ ਹਨ। ਇਸਲਈ ਮਾਤਾਵਾਂ ਪੁਕਾਰਦੀਆਂ ਹਨ ਕਿ ਪਤਿਤ ਹੋਣ ਤੋੰ ਬਚਾਓ। ਪੁਰਸ਼ ਪਵਿੱਤਰ ਰਹਿਣ ਨਹੀਂ ਦਿੰਦੇ ਹਨ। ਤੁਹਾਨੂੰ ਗੌਰਮਿੰਟ ਨੂੰ ਕਹਿਣਾ ਚਾਹੀਦਾ ਹੈ ਕਿ ਇਸ ਵਿੱਚ ਸਾਡੀ ਮਦਦ ਕਰੋ ਪਰ ਇਸਤਰੀ ਵੀ ਪੱਕੀ ਮਸਤ ਚਾਹੀਦੀ ਹੈ। ਇਵੇਂ ਨਾ ਹੋਵੇ ਫਿਰ ਪਤੀ ਨੂੰ, ਬੱਚਿਆਂ ਨੂੰ ਯਾਦ ਕਰਦੀ ਰਹੇ ਫਿਰ ਹੋਰ ਵੀ ਨੀਚਗਤੀ ਹੋ ਜਾਵੇ। ਬਾਪ ਸਾਰੀਆਂ ਗੱਲਾਂ ਸਮਝਾਉਂਦੇ ਰਹਿੰਦੇ ਹਨ। ਕਿਵੇਂ ਯੁਕਤੀ ਰਚੋ। ਹੁਣ ਤੁਸੀਂ ਬੱਚਿਆਂ ਦੇ ਸੁੱਖ ਦੇ ਦਿਨ ਆਉਣ ਵਾਲੇ ਹਨ। ਮੈਂ ਤੁਹਾਨੂੰ ਗੋਲਡਨ ਏਜ਼ਡ ਦੁਨੀਆਂ ਬਣਾਕੇ ਦਿੰਦਾ ਹਾਂ ਜਿਸ ਨੂੰ ਸ੍ਵਰਗ ਕਿਹਾ ਜਾਂਦਾ ਹੈ। ਹੁਣ ਸ਼੍ਰੀਮਤ ਕਹਿੰਦੀ ਹੈ ਮੁਝ ਬਾਪ ਨਾਲ ਯੋਗ ਲਗਾਓ ਤਾਂ ਤੁਹਾਡੀ ਕੱਟ ਉਤਰੇ। ਨਹੀਂ ਤਾਂ ਇੰਨਾ ਪਦਵੀ ਪਾ ਨਹੀਂ ਸਕਣਗੇ । ਨਾ ਧਾਰਨਾ ਹੋਵੇਗੀ। ਕੋਈ ਵੀ ਵਿਕਰਮ ਨਹੀਂ ਕਰਨਾ ਚਾਹੀਦਾ। ਦੇਹ – ਅਭਿਮਾਨ ਆਉਣ ਨਾਲ ਬੁੱਧੀਯੋਗ ਟੁੱਟ ਪੈਂਦਾ ਹੈ। ਇਹ ਬ੍ਰਹਮਾ ਵੀ ਉਸ ਬਾਪ ਨੂੰ ਯਾਦ ਕਰਦਾ ਹੈ। ਪਰਮਪਿਤਾ ਪਰਮਾਤਮਾ ਇਸ ਬ੍ਰਹਮਾ ਤਨ ਵਿੱਚ ਬੈਠ ਇਨ੍ਹਾਂ ਨੂੰ ਕਹਿੰਦੇ ਹਨ ਹੇ ਬ੍ਰਹਮਾ ਦੀ ਆਤਮਾ, ਹੇ ਰਾਧਾ ਦੀ ਆਤਮਾ ਮੈਨੂੰ ਯਾਦ ਕਰੋ ਤਾਂ ਤੁਹਾਡੀ ਕੱਟ ਉਤਰੇ। ਯਾਦ ਤਾਂ ਪਵੇ ਜੇਕਰ ਆਪਣੇ ਨੂੰ ਆਤਮਾ ਸਮਝਣ ਅਤੇ ਸ਼੍ਰੀਮਤ ਤੇ ਪੂਰਾ ਚੱਲਣ। ਲੋਭ ਵੀ ਘੱਟ ਨਹੀਂ ਹੈ। ਕੋਈ ਚੰਗੀ ਚੀਜ਼ ਵੇਖੀ ਤਾਂ ਦਿਲ ਹੁੰਦੀ ਹੈ ਖਾਣ ਦੀ, ਇਸ ਨੂੰ ਲੋਭ ਕਿਹਾ ਜਾਂਦਾ ਹੈ।
ਬਾਬਾ ਕਹਿੰਦੇ ਹਨ ਮਾਇਆ ਚੂਹੇ ਮਿਸਲ ਫੂੰਕ ਵੀ ਦਿੰਦੀ ਹੈ, ਕੱਟਦੀ ਵੀ ਹੈ। ਸ਼ਾਸਤਰਾਂ ਵਿੱਚ ਵੀ ਇਵੇਂ ਬਹੁਤ ਕਲਪਿਤ ਕਹਾਣੀਆਂ ਲਿਖੀਆਂ ਹਨ। ਸੰਨਿਆਸੀ ਫਿਰ ਕਹਿੰਦੇ ਇਹ ਚਿੱਤਰ ਤੁਹਾਡੀ ਕਲਪਨਾ ਹੈ। ਬਾਬਾ ਹਰ ਗੱਲ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ। ਇਵੇਂ ਨਾ ਸਮਝੋ ਕਿ ਅਸੀਂ ਕੁਝ ਵੀ ਕਰਦੇ ਹਾਂ ਤਾਂ ਬਾਬਾ ਨੂੰ ਪਤਾ ਨਹੀਂ ਪੈਂਦਾ ਹੈ। ਬਾਬਾ ਜਾਣਦੇ ਹਨ ਇਸ ਦੁਨੀਆਂ ਵਿੱਚ ਕਿੰਨਾ ਗੰਦ ਹੈ। ਅਬਲਾਵਾਂ ਤੇ ਅਤਿਆਚਾਰ ਤਾਂ ਹੋਣੇ ਹੀ ਹਨ। ਆਪਣੇ ਆਪ ਨੂੰ ਯੁਕਤੀ ਨਾਲ ਬਚਾਉਣਾ ਹੈ। ਨਹੀਂ ਤਾਂ ਪਦਵੀ ਭ੍ਰਿਸ਼ਟ ਹੋ ਜਾਵੇਗੀ। ਸਮਝਿਆ ਜਾਂਦਾ ਹੈ ਡਰਾਮਾ ਅਨੁਸਾਰ ਇਹ ਸਭ ਕੁਝ ਹੋਣਾ ਹੀ ਹੈ। ਅਸੀਂ ਤਾਂ ਸਮਝਾਉਂਦੇ ਰਹਿੰਦੇ ਹਾਂ, ਫਿਰ ਵੀ ਨਹੀਂ ਸਮਝਦੇ ਤਾਂ ਕੋਈ ਦਾਸ ਦਾਸੀ ਬਣਦੇ ਹਨ ਤਾਂ ਕੋਈ ਪ੍ਰਜਾ ਬਣਦੇ ਹਨ। ਡਰਾਮਾ ਦੀ ਭਾਵੀ ਬਣੀ ਹੋਈ ਹੈ। ਕਰ ਕੀ ਸਕਦੇ ਹਨ! ਗਰੀਬ, ਸਾਹੂਕਾਰ ਪ੍ਰਜਾ ਸਭ ਬਣਨੇ ਜਰੂਰ ਹਨ। ਬਾਬਾ ਆਉਂਦੇ ਵੀ ਭਾਰਤ ਵਿੱਚ ਹਨ, ਇਹ ਹੈ ਨਾਪਾਕ ਸਥਾਨ। ਬਾਬਾ ਆਕੇ ਸਾਰੀ ਦੁਨੀਆਂ ਨੂੰ ਪਾਕ ਸਥਾਨ ਬਣਾਉਂਦੇ ਹਨ। ਭਾਰਤ ਨੂੰ ਹੀ ਸਾਰਾ ਮੱਖਣ ਮਿਲਦਾ ਹੈ। ਕਹਾਣੀ ਕਿੰਨੀ ਸਹਿਜ ਹੈ ਪਰ ਗਿਆਨ ਯੋਗ ਵਿੱਚ ਰਹਿਣ ਦੀ ਬੜੀ ਹਿੰਮਤ ਚਾਹੀਦੀ ਹੈ। ਸ਼੍ਰੀਮਤ ਤੇ ਨਹੀਂ ਚਲਦੇ ਹਨ ਤਾਂ ਪਦਵੀ ਭ੍ਰਿਸ਼ਟ ਹੋ ਜਾਂਦੇ ਹਨ। ਬਾਬਾ ਡਾਇਰੈਕਸ਼ਨ ਦਿੰਦੇ ਹਨ ਤਾਂ ਇਵੇਂ – ਇਵੇਂ ਸਮਝੋ। ਸਮਝਾਉਣ ਵਾਲਾ ਬੜਾ ਸਿਆਣਾ ਚਾਹੀਦਾ ਹੈ। ਬਾਪ ਤੇ ਕਿੰਨਾ ਲਵ ਰਹਿੰਦਾ ਹੈ। ਕਿੰਨਾ ਪਿਆਰ ਨਾਲ ਬੱਚੇ ਲਿਖਦੇ ਹਨ ਕਿ ਅਸੀਂ ਸ਼ਿਵਬਾਬਾ ਦੇ ਰਥ ਦੇ ਲਈ ਸਵੈਟਰ ਭੇਜਦੇ ਹਾਂ। ਸ਼ਿਵਬਾਬਾ ਸਾਡਾ ਬੇਹੱਦ ਦਾ ਬਾਪ ਹੈ। ਸਾਨੂੰ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ। ਬੁੱਧੀ ਵਿੱਚ ਉਹ ਬਾਬਾ ਯਾਦ ਆਉਂਦਾ ਹੈ। ਸ਼ਿਵਬਾਬਾ ਦੇ ਰਥ ਨੂੰ ਅਸੀਂ ਟੋਲੀ ਭੇਜਦੇ ਹਾਂ। ਸ਼ਿਵਬਾਬਾ ਦੇ ਰਥ ਨੂੰ ਅਸੀਂ ਸ਼ਿੰਗਾਰਦੇ ਹਾਂ। ਜਿਵੇਂ ਹੁਸੈਨ ਦੇ ਘੋੜੇ ਨੂੰ ਸ਼ਿੰਗਾਰਦੇ ਹਨ। ਇਹ ਸੱਚਾ – ਸੱਚਾ ਘੋੜਾ ਹੈ। ਪਤਿਤ – ਪਾਵਨ ਬਾਬਾ ਹੀ ਪਾਵਨ ਬਣਾਉਣ ਵਾਲਾ ਹੈ। ਇਹ ਵੀ ਆਪਣਾ ਸ਼ਿੰਗਾਰ ਕਰ ਰਹੇ ਹਨ। ਬਾਬਾ ਨੂੰ ਵੀ ਯਾਦ ਕਰਦੇ ਹਨ ਅਤੇ ਆਪਣੀ ਪਦਵੀ ਨੂੰ ਵੀ ਯਾਦ ਕਰਦੇ ਹਨ। ਇਹ ਦੋਨੋਂ ਪੱਕੇ ਹਨ – ਗਿਆਨ – ਗਿਆਨੇਸ਼੍ਵਰੀ ਫਿਰ ਰਾਜ – ਰਾਜੇਸ਼੍ਵਰੀ ਬਣਦੀ ਹੈ ਤਾਂ ਜਰੂਰ ਉਨ੍ਹਾਂਦੇ ਬੱਚੇ ਵੀ ਬਣਨੇ ਚਾਹੀਦੇ ਹਨ। ਬਰੋਬਰ ਮਾਲਿਕ ਬਣਦੇ ਹਨ ਨੰਬਰਵਾਰ ਪੁਰਸ਼ਾਰਥ ਅਨੁਸਾਰ। ਰਾਜਯੋਗ ਤੋਂ ਰਾਜ – ਰਾਜੇਸ਼੍ਵਰੀ ਬਣਦੇ ਹਨ ਫਿਰ ਜਿੰਨਾ ਜੋ ਸਰਵਿਸ ਕਰੇ, ਬਾਬਾ ਯੁਕਤੀਆਂ ਤਾਂ ਸਭ ਦੱਸ ਰਹੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਬਾਪ ਦੀ ਆਸ਼ਰੀਵਾਦ ਲੈਣ ਦੇ ਲਈ ਆਗਿਆਕਾਰੀ ਬਣਨਾ ਹੈ। ਦੇਹੀ – ਅਭਿਮਾਨੀ ਬਣਨ ਦਾ ਫਰਮਾਨ ਪਾਲਣ ਕਰਨਾ ਹੈ।
2. ਮਾਇਆ ਚੂਹੀ ਹੈ, ਇਸ ਤੋਂ ਆਪਣੀ ਸੰਭਾਲ ਕਰਨੀ ਹੈ। ਲੋਭ ਨਹੀਂ ਕਰਨਾ ਹੈ। ਸ਼੍ਰੀਮਤ ਤੇ ਪੂਰਾ – ਪੂਰਾ ਚਲਦੇ ਰਹਿਣਾ ਹੈ।
ਵਰਦਾਨ:-
ਗਿਆਨੀ – ਯੋਗੀ ਆਤਮਾ ਤਾਂ ਬਣੇ ਹੋ ਹੁਣ ਗਿਆਨ, ਯੋਗ ਦੀ ਸ਼ਕਤੀ ਨੂੰ ਪ੍ਰਯੋਗ ਵਿੱਚ ਲਿਆਉਣ ਵਾਲੇ ਪ੍ਰਯੋਗੀ ਆਤਮਾ ਬਣੋ। ਜਿਵੇਂ ਸਾਇੰਸ ਦੇ ਸਾਧਨਾਂ ਦਾ ਪ੍ਰਯੋਗ ਲਾਈਟ ਦਵਾਰਾ ਹੁੰਦਾ ਹੈ। ਇਵੇਂ ਸਾਈਲੈਂਸ ਦੀ ਸ਼ਕਤੀ ਦਾ ਆਧਾਰ ਵੀ ਲਾਈਟ ਹੈ। ਅਵਿਨਾਸ਼ੀ ਪਰਮਾਤਮਾ ਲਾਈਟ, ਆਤਮਿਕ ਲਾਈਟ ਅਤੇ ਨਾਲ – ਨਾਲ ਪ੍ਰੈਕਟੀਕਲ ਸਥਿਤੀ ਵੀ ਲਾਈਟ। ਤਾਂ ਜਦੋਂ ਕੋਈ ਪ੍ਰਯੋਗ ਕਰਨਾ ਚਾਹੁੰਦੇ ਹੋ ਤਾਂ ਚੈਕ ਕਰੋ ਲਾਈਟ ਹੈ ਜਾਂ ਨਹੀਂ? ਜੇਕਰ ਸਥਿਤੀ ਅਤੇ ਸਵਰੂਪ ਡਬਲ ਲਾਈਟ ਹੈ ਤਾਂ ਪ੍ਰਯੋਗ ਦੀ ਸਫਲਤਾ ਸਹਿਜ ਹੋਵੇਗੀ।
ਸਲੋਗਨ:-
ਲਵਲੀਨ ਸਥਿਤੀ ਦਾ ਅਨੁਭਵ ਕਰੋ
ਤਿਆਗੀ ਅਤੇ ਤਪੱਸਵੀ ਆਤਮਾਵਾਂ ਹਮੇਸ਼ਾ ਬਾਪ ਦੀ ਲਗਨ ਵਿੱਚ ਮਗਨ ਰਹਿੰਦੀਆਂ ਹਨ। ਉਹ ਪ੍ਰੇਮ ਦੇ ਸਾਗਰ, ਗਿਆਨ, ਆਨੰਦ, ਸੁੱਖ, ਸ਼ਾਂਤੀ ਦੇ ਸਾਗਰ ਵਿੱਚ ਸਮਾਈਆਂ ਹੋਈਆਂ ਰਹਿੰਦੀਆਂ ਹਨ। ਇਵੇਂ ਸਮਾਉਣ ਵਾਲੇ ਬੱਚੇ ਹੀ ਸੱਚੇ ਤਪੱਸਵੀ ਹਨ। ਉਨ੍ਹਾਂ ਤੋਂ ਹਰ ਗੱਲ ਦਾ ਤਿਆਗ ਖ਼ੁਦ ਹੀ ਹੋ ਜਾਂਦਾ ਹੈ।
➤ Email me Murli: Receive Daily Murli on your email. Subscribe!