07 December 2021 PUNJABI Murli Today | Brahma Kumaris

Read and Listen today’s Gyan Murli in Punjabi 

December 6, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਦਿਲਵਾਲਾ ਬਾਪ ਆਇਆ ਹੈ ਤੁਸੀਂ ਬੱਚਿਆਂ ਦੀ ਦਿਲ ਲੈਣ, ਇਸਲਈ ਸਾਫ਼ ਦਿਲ ਬਣੋ"

ਪ੍ਰਸ਼ਨ: -

ਸਤਿਯੁਗੀ ਪਦਵੀ ਦਾ ਮਦਾਰ ਕਿਸ ਗੱਲ ਤੇ ਹੈ?

ਉੱਤਰ:-

ਪਵਿਤ੍ਰਤਾ ਤੇ। ਮੁੱਖ ਹੈ ਹੀ ਪਵਿਤ੍ਰਤਾ। ਸੈਂਟਰ ਤੇ ਜੋ ਆਉਂਦੇ ਹਨ ਉਨ੍ਹਾਂ ਨੂੰ ਸਮਝਾਉਣਾ ਹੈ, ਜੇਕਰ ਪਵਿੱਤਰ ਨਹੀਂ ਬਣੋਗੇ ਤਾਂ ਨਾਲੇਜ ਬੁੱਧੀ ਵਿੱਚ ਠਹਿਰ ਨਹੀਂ ਸਕਦੀ। ਯੋਗ ਸਿੱਖਦੇ – ਸਿੱਖਦੇ ਜੇਕਰ ਪਤਿਤ ਬਣ ਗਏ ਤਾਂ ਸਭ ਕੁਝ ਮਿੱਟੀ ਵਿੱਚ ਮਿਲ ਜਾਵੇਗਾ। ਜੇਕਰ ਕੋਈ ਪਵਿੱਤਰ ਨਹੀਂ ਰਹਿ ਸਕਦੇ ਤਾਂ ਭਾਵੇਂ ਕਲਾਸ ਵਿੱਚ ਨਾ ਆਉਣ, ਪ੍ਰਵਾਹ ਨਹੀਂ ਕਰਨੀ ਹੈ। ਜੋ ਜਿਨਾਂ ਪੜ੍ਹਨਗੇ, ਪਵਿੱਤਰ ਬਣਨਗੇ, ਉਤਨਾ ਧਨਵਾਨ ਬਣਨਗੇ।

ਗੀਤ:-

ਆਖਿਰ ਵਹ ਦਿਨ ਆਇਆ ਆਜ..

ਓਮ ਸ਼ਾਂਤੀ ਰੂਹਾਨੀ ਬੱਚੇ ਜਾਣਦੇ ਹਨ ਕਿ ਹੁਣ ਉਹ ਦਿਨ ਫਿਰ ਆਇਆ ਹੈ। ਕਿਹੜਾ? ਇਹ ਤਾਂ ਸਿਰ੍ਫ ਤੁਸੀਂ ਬੱਚੇ ਹੀ ਜਾਣਦੇ ਹੋ ਕਿ ਭਾਰਤ ਵਿੱਚ ਫਿਰ ਤੋਂ ਸਵਰਗ ਦੇ ਆਦਿ – ਸਨਾਤਨ ਦੇਵੀ – ਦੇਵਤਾ ਧਰਮ ਦੀ ਸਥਾਪਨਾ ਹੋ ਰਹੀ ਹੈ ਮਤਲਬ ਲਕਸ਼ਮੀ – ਨਾਰਾਇਣ ਦਾ ਰਾਜ ਸਥਾਪਨ ਹੋ ਰਿਹਾ ਹੈ। ਤਾਂ ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਜਿਸ ਪਤਿਤ – ਪਾਵਨ ਬਾਪ ਨੂੰ ਅਸੀਂ ਪੁਕਾਰਦੇ ਹਾਂ ਉਹ ਆਇਆ ਹੋਇਆ ਹੈ। ਉਹ ਹੀ ਲਿਬਰੇਟਰ ਗਾਈਡ ਹੈ ਅਤੇ ਦੁਖ ਹਰਤਾ ਸੁਖ ਕਰਤਾ ਹੈ। ਇੱਕ ਵਾਰੀ ਲਿਬਰੇਟ ਕੀਤਾ ਫਿਰ ਫਸੇ ਕਿਵੇਂ! ਇਹ ਕਿਸੇ ਨੂੰ ਵੀ ਪਤਾ ਨਹੀਂ। ਅਜਿਹੇ ਪਥਰਬੁੱਧੀ ਮਨੁੱਖਾਂ ਨੂੰ ਸਮਝਾਉਣ ਲਈ ਕਿੰਨੀ ਮਿਹਨਤ ਲਗਦੀ ਹੈ। ਡਿਊਟੀ ਵੀ ਵੇਖੋ ਕਿਸ ਤਰ੍ਹਾਂ ਦੀ ਰੱਖੀ ਹੈ? ਮੂਤ ਪਲੀਤੀ ਕੱਪੜਿਆਂ ਨੂੰ ਆਕੇ ਸਾਫ਼ ਕਰੋ। ਆਤਮਾ ਅਤੇ ਸ਼ਰੀਰ ਦੋਨੋ ਪਵਿੱਤਰ ਤਾਂ ਦੇਵਤਿਆਂ ਦੇ ਹੀ ਹਨ। ਰਾਵਣਰਾਜ ਵਿੱਚ ਸ਼ਰੀਰ ਤਾਂ ਪਵਿੱਤਰ ਕਿਸੇ ਦਾ ਹੋ ਨਹੀਂ ਸਕਦਾ। ਸ਼ਰੀਰ ਤਾਂ ਪਤਿਤ ਹੈ ਹੀ। ਇਨ੍ਹਾਂ ਸਭ ਗੱਲਾਂ ਨੂੰ ਕੋਈ ਜਾਣਦੇ ਹੀ ਨਹੀਂ। ਕਰਕੇ ਆਤਮਾ ਕੁਝ ਪਵਿੱਤਰ ਹੈ ਤਾਂ ਪ੍ਰਭਾਵ ਨਿਕਲਦਾ ਹੈ ਪਰ ਫਿਰ ਵੀ ਪਤਿਤ ਤਾਂ ਬਣਨਾ ਹੀ ਹੈ ਨਾ। ਬੇਹੱਦ ਦਾ ਬਾਪ ਪਤਿਤ – ਪਾਵਨ ਆਕੇ ਕਹਿੰਦੇ ਹਨ ਇਹ 5 ਵਿਕਾਰ ਸ਼ੈਤਾਨ ਹਨ, ਇਨ੍ਹਾਂ ਨੂੰ ਛੱਡੋ। ਜੇਕਰ ਮੇਰੀ ਨਹੀਂ ਮੰਨੋਗੇ ਤਾਂ ਤੁਹਾਨੂੰ ਧਰਮਰਾਜ ਤੰਗ ਕਰਨਗੇ। ਤੁਸੀਂ ਆਲਮਾਇਟੀ ਅਥਾਰਟੀ ਦਾ ਕਹਿਣਾ ਨਹੀਂ ਮੰਨਦੇ ਹੋ ਤਾਂ ਧਰਮਰਾਜ ਬਹੁਤ ਕੜੀ ਸਜਾ ਦੇਣਗੇ। ਬਾਪ ਆਇਆ ਹੈ ਪਾਵਨ ਬਨਾਉਣ। ਤੁਸੀਂ ਜਾਣਦੇ ਹੋ ਅਸੀਂ ਹੀ ਪਾਵਨ ਦੇਵੀ – ਦੇਵਤਾ ਸੀ, ਹੁਣ ਅਸੀਂ ਪਤਿਤ ਬਣੇ ਹਾਂ। ਤਾਂ ਹੁਣ ਫਟ ਨਾਲ ਉਹ ਛੱਡ ਦੇਣਾ ਚਾਹੀਦਾ ਹੈ। ਦੇਹ – ਅਭਿਮਾਨ ਵੀ ਸ਼ੈਤਾਨ ਦੀ ਮੱਤ ਹੈ, ਉਹ ਵੀ ਛੱਡਣਾ ਪਵੇ। ਪਹਿਲੇ ਨੰਬਰ ਦਾ ਜੋ ਵਿਕਾਰ ਹੈ, ਉਹ ਵੀ ਛੱਡਣਾ ਪਵੇ। ਉਹ ਦਿਨ ਵੀ ਆਵੇਗਾ ਜੋ ਬਾਪ ਦੇ ਨਾਲ ਇਸ ਸਭਾ ਵਿੱਚ ਪਤਿਤ ਕੋਈ ਬੈਠ ਨਹੀਂ ਸਕਦਾ, ਕਿਸੇ ਨੂੰ ਵੀ ਅਲਾਓ ਨਹੀਂ ਕਰਨਗੇ। ਮੂਤ ਪਲੀਤੀ ਨੂੰ ਕੱਢੋ ਬਾਹਰ। ਇੰਦਰ ਸਭਾ ਵਿੱਚ ਆਉਣ ਨਹੀਂ ਦੇਣਗੇ। ਫਿਰ ਭਾਵੇਂ ਕੋਈ ਕਿੰਨਾਂ ਵੀ ਕਰੋੜਪਤੀ ਹੋਵੇ ਜਾਂ ਕੀ ਹੋਵੇ, ਸਭਾ ਵਿਚ 5 ਆ ਨਹੀਂ ਸਕਦਾ। ਬਾਹਰ ਵਿੱਚ ਭਾਵੇਂ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ। ਪਰੰਤੂ ਬਾਪ ਦੀ ਸਭਾ ਵਿੱਚ ਅਲਾਓ ਨਹੀਂ ਕੀਤਾ ਜਾਂਦਾ ਹੈ। ਹਾਲੇ ਅਲਾਓ ਕੀਤਾ ਜਾਂਦਾ ਹੈ – ਭਾਤੀ ਦੇ ਲਈ। ਫਿਰ ਨਹੀਂ। ਹੁਣ ਵੀ ਬਾਬਾ ਸੁਣਦੇ ਹਨ ਕਈ ਪਤਿਤ ਆਕੇ ਬੈਠੇ ਹਨ ਤਾਂ ਬਾਬਾ ਨੂੰ ਚੰਗਾ ਨਹੀਂ ਲਗਦਾ ਹੈ। ਅਜਿਹੇ ਬਹੁਤ ਹਨ ਜੋ ਲੁੱਕ ਕੇ ਆਕੇ ਬੈਠਦੇ ਹਨ। ਅਜਿਹਿਆਂ ਨੂੰ ਬਹੁਤ ਸਜਾ ਖਾਣੀ ਪਵੇਗੀ। ਮੰਦਿਰਾਂ, ਟਿਕਾਣਿਆਂ ਵਿੱਚ ਸ਼ਨਾਨ ਕਰਕੇ ਜਾਂਦੇ ਹਨ। ਬਿਗਰ ਸ਼ਨਾਨ ਕੋਈ ਜਾਂਦੇ ਨਹੀਂ ਹੋਣਗੇ। ਉਹ ਹੈ ਸਥੂਲ ਸ਼ਨਾਨ। ਇਹ ਹੈ ਗਿਆਨ ਸ਼ਨਾਨ। ਇਸ ਤੋਂ ਵੀ ਸ਼ੁੱਧ ਹੋਣਾ ਪਵੇ। ਕੋਈ ਮਾਸਾਹਾਰੀ ਵੀ ਆ ਨਹੀਂ ਸਕਦੇ। ਜਦੋਂ ਸਮਾਂ ਆਵੇਗਾ ਤਾਂ ਬਾਬਾ ਸਟ੍ਰਿਕਟ ਹੋ ਜਾਵੇਗਾ। ਦੁਨੀਆਂ ਵਿੱਚ ਵੇਖੋ ਭਗਤੀ ਦਾ ਕਿੰਨਾ ਜੋਰ ਹੈ। ਜੋ ਜਿਆਦਾ ਸ਼ਾਸਤਰ ਪੜ੍ਹਦੇ ਹਨ ਉਹ ਸ਼ਾਸਤਰੀ ਦਾ ਲਕਬ(ਟਾਈਟਲ) ਲੈਂਦੇ ਹਨ। ਤੁਸੀਂ ਹੁਣ ਸੰਸਕ੍ਰਿਤ ਆਦਿ ਸਿੱਖਕੇ ਕੀ ਕਰੋਗੇ? ਹੁਣ ਬਾਪ ਤੇ ਕਹਿੰਦੇ ਹਨ ਸਭ ਕੁਝ ਭੁੱਲ ਜਾਵੋ। ਇੱਕ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਪਵਿੱਤਰ ਬਣ ਵਿਸ਼ਨੂੰਪੁਰੀ ਦੇ ਮਾਲਿਕ ਬਣ ਜਾਵੋਗੇ। ਜਦੋਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਜਾਵੋਗੇ ਤਾਂ ਇਹ ਸ਼ਾਸਤਰ ਆਦਿ ਸਭ ਭੁੱਲ ਜਾਵੋਗੇ। ਇਹ ਜੋ ਪੜ੍ਹਾਈ ਪੜ੍ਹਕੇ ਬੈਰਿਸਟਰ ਆਦਿ ਬਣਦੇ ਹਨ, ਉਨ੍ਹਾਂ ਸਭ ਤੋਂ ਉੱਚ ਪੜ੍ਹਾਈ ਇਹ ਹੈ, ਜੋ ਪਰਮਾਤਮਾ ਨਾਲੇਜਫੁਲ ਆਕੇ ਪੜ੍ਹਾਉਂਦੇ ਹਨ। ਉਨ੍ਹਾਂ ਨੂੰ ਕਹਿੰਦੇ ਵੀ ਹਨ ਪਤਿਤ – ਪਾਵਨ ਆਓ। ਪਰੰਤੂ ਇਹ ਨਹੀਂ ਜਾਣਦੇ ਕਿ ਅਸੀਂ ਪਤਿਤ ਹਾਂ। ਬਾਬਾ ਤੇ ਇਹ ਸਮਝਾਉਂਦੇ ਰਹਿੰਦੇ ਹਨ – ਸਤਿਯੁਗ ਨੂੰ ਕਹਿੰਦੇ ਹਨ ਰਾਮਰਾਜ, ਕਲਯੁਗ ਨੂੰ ਕਹਿੰਦੇ ਹਨ ਰਾਵਣ ਰਾਜ। ਇਸ ਸਮੇਂ ਸਭ ਪਤਿਤ ਹਨ, ਪਾਵਨ ਦੇਵੀ ਦੇਵਤੇ ਤਾਂ ਮੰਦਿਰਾਂ ਵਿੱਚ ਪੂਜੇ ਜਾਂਦੇ ਹਨ ਅਤੇ ਉਨ੍ਹਾਂ ਦੇ ਅੱਗੇ ਪਤਿਤ ਜਾਕੇ ਮੱਥਾ ਟੇਕਦੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਉਹ ਪਵਿਤ੍ਰਤਾ ਵਿੱਚ ਸਭ ਤੋਂ ਉੱਚੇ ਹਨ। ਸੰਨਿਆਸੀਆਂ ਤੋਂ ਵੀ ਉੱਚੇ ਹਨ। ਸੰਨਿਆਸੀਆਂ ਦਾ ਮੰਦਿਰ ਥੋੜ੍ਹੀ ਨਾ ਬਣਦਾ ਹੈ। ਹੁਣ ਜਦੋਂ ਤਮੋਪ੍ਧਾਨ ਭਗਤੀ ਵਿੱਚ ਚਲੇ ਗਏ ਹਨ ਤਾਂ ਫਿਰ ਉਨ੍ਹਾਂ ਦਾ ਚਿੱਤਰ ਰੱਖਦੇ ਹਨ। ਉਸਨੂੰ ਕਿਹਾ ਜਾਂਦਾ ਹੈ ਤਮੋਪ੍ਰਧਾਨ ਭਗਤੀ। ਮਨੁੱਖਾਂ ਦੀ ਪੂਜਾ, 5 ਤੱਤਵਾਂ ਦੀ ਪੂਜਾ। ਜਦੋਂ ਸਤੋਪ੍ਰਧਾਨ ਭਗਤੀ ਸੀ ਤਾਂ ਇੱਕ ਦੀ ਪੂਜਾ ਹੁੰਦੀ ਸੀ। ਉਸਨੂੰ ਕਿਹਾ ਜਾਂਦਾ ਹੈ ਅਵਿਭਚਾਰੀ ਭਗਤੀ। ਦੇਵਤਾਵਾਂ ਨੂੰ ਵੀ ਅਜਿਹਾ ਉਸਨੇ ਹੀ ਬਣਾਇਆ ਹੈ। ਤਾਂ ਪੂਜਾ ਵੀ ਹੋਣੀ ਚਾਹੀਦੀ ਹੈ ਇੱਕ ਦੀ। ਪਰੰਤੂ ਇਹ ਵੀ ਡਰਾਮਾ ਬਣਿਆ ਹੋਇਆ ਹੈ। ਸਤੋਪ੍ਰਧਾਨ ਸਤੋ, ਰਜੋ, ਤਮੋ ਵਿੱਚ ਆਉਣਾ ਹੀ ਹੈ। ਇੱਥੇ ਵੀ ਇਵੇਂ ਹੈ। ਕੋਈ ਸਤੋਪ੍ਰਧਾਨ ਬਣ ਜਾਂਦੇ ਹਨ, ਕੋਈ ਸਤੋ, ਕੋਈ ਰਜੋ, ਕੋਈ ਤਮੋ।

ਸਤਿਯੁਗ ਵਿੱਚ ਫਸਟਕਲਾਸ ਸਫ਼ਾਈ ਰਹਿੰਦੀ ਹੈ। ਉੱਥੇ ਸ਼ਰੀਰ ਦਾ ਤੇ ਕੋਈ ਮੁੱਲ ਰਹਿੰਦਾ ਨਹੀਂ। ਬਿਜਲੀ ਤੇ ਰੱਖਿਆ ਅਤੇ ਖਲਾਸ। ਇਵੇਂ ਨਹੀਂ ਹੱਡੀਆਂ ਕੋਈ ਨਹਿਰ ਆਦਿ ਵਿੱਚ ਪਾਉਣਗੇ। ਇੰਝ ਵੀ ਨਹੀਂ ਸ਼ਰੀਰ ਨੂੰ ਕਿਤੇ ਹੋਰ ਚੁੱਕ ਕੇ ਲੈ ਜਾਣਗੇ। ਇਹ ਤਕਲੀਫ ਦੀਆਂ ਗੱਲਾਂ ਹੁੰਦੀਆਂ ਨਹੀਂ। ਬਿਜਲੀ ਵਿੱਚ ਪਾਇਆ, ਖਲਾਸ। ਇੱਥੇ ਸ਼ਰੀਰ ਦੇ ਪਿਛਾੜੀ ਕਿੰਨਾਂ ਮਨੁੱਖ ਰੌਂਦੇ ਹਨ। ਯਾਦ ਕਰਦੇ ਹਨ। ਬ੍ਰਾਹਮਣ ਖਿਲਾਉਂਦੇ ਹਨ। ਉੱਥੇ ਇਹ ਕੋਈ ਵੀ ਗੱਲ ਹੋਵੇਗੀ ਨਹੀਂ। ਬੁੱਧੀ ਨਾਲ ਕੰਮ ਲੈਣਾ ਹੁੰਦਾ ਹੈ। ਉੱਥੇ ਕੀ – ਕੀ ਹੋਵੇਗਾ। ਸਵਰਗ ਤੇ ਫਿਰ ਕੀ! ਇਹ ਹੈ ਹੀ ਨਰਕ, ਝੂਠ ਖੰਡ। ਤਾਂ ਗਾਇਆ ਹੋਇਆ ਹੈ ਝੂਠੀ ਕਾਯਾ, ਝੂਠੀ ਮਾਇਆ… ਗੌਰਮਿੰਟ ਕਹਿੰਦੀ ਹੈ ਗਊ ਕੋਸ ਬੰਦ ਕਰੋ। ਉਨ੍ਹਾਂ ਨੂੰ ਲਿਖਣਾ ਚਾਹੀਦਾ ਹੈ – ਪਹਿਲਾ ਇਹ ਕੋਸ ਹੈ ਬੜ੍ਹਾ ਭਾਰੀ। ਇੱਕ ਦੂਜੇ ਤੇ ਕਾਮ ਕਟਾਰੀ ਚਲਾਉਣਾ, ਇਹ ਕੋਸ ਬੰਦ ਕਰੋ। ਇਹ ਕਾਮ ਮਹਾਸ਼ਤਰੂ ਹੈ। ਆਦਿ – ਮੱਧ – ਅੰਤ ਦੁਖ ਦਿੰਦੇ ਹਨ, ਉਸ ਤੇ ਜਿੱਤ ਪਾਓ। ਤੁਸੀਂ ਪਵਿੱਤਰ ਬਣੋ ਤਾਂ ਪਵਿੱਤਰ ਦੁਨੀਆਂ ਦੇ ਮਾਲਿਕ ਬਣੋਗੇ। ਉੱਥੇ ਦੇਵਤਿਆਂ ਦਾ ਨਿਊ ਬਲੱਡ ਹੈ। ਉਹ ਕਹਿੰਦੇ ਹਨ – ਬੱਚਿਆਂ ਦਾ ਨਿਊ ਬਲੱਡ ਹੈ। ਪਰੰਤੂ ਇੱਥੇ ਨਵਾਂ ਬਲੱਡ ਕਿਥੋਂ ਆਇਆ! ਇੱਥੇ ਪੁਰਾਣਾ ਬਲੱਡ ਹੈ। ਸਤਿਯੁਗ ਵਿੱਚ ਜਦੋਂ ਨਵਾਂ ਸ਼ਰੀਰ ਮਿਲੇਗਾ ਤਾਂ ਨਵਾਂ ਬਲੱਡ ਵੀ ਹੋਵੇਗਾ। ਇਹ ਸ਼ਰੀਰ ਵੀ ਪੁਰਾਣਾ ਤੇ ਬਲੱਡ ਵੀ ਪੁਰਾਣਾ। ਹੁਣ ਇਸਨੂੰ ਛੱਡਣਾ ਹੈ ਅਤੇ ਪਾਵਨ ਬਣਨਾ ਹੈ। ਉਹ ਤਾਂ ਬਾਪ ਦੇ ਸਿਵਾਏ ਕੋਈ ਬਣਾ ਨਹੀਂ ਸਕਦਾ। ਸਭ ਦਾ ਧਰਮ ਵੱਖ – ਵੱਖ ਹੈ। ਅਤੇ ਹਰ ਇੱਕ ਨੂੰ ਆਪਣੇ ਧਰਮ ਦਾ ਸ਼ਾਸਤਰ ਪੜ੍ਹਨਾ ਹੈ। ਸੰਸਕ੍ਰਿਤ ਵਿੱਚ ਮੁੱਖ ਹੈ ਗੀਤਾ। ਬਾਬਾ ਕਹਿੰਦੇ ਹਨ ਮੈਂ ਸੰਸਕ੍ਰਿਤ ਥੋੜ੍ਹੀ ਨਾ ਸਿਖਾਉਂਦਾ ਹਾਂ। ਜੋ ਭਾਸ਼ਾ ਇਹ ਬ੍ਰਹਮਾ ਜਾਣਦਾ ਹੈ, ਮੈਂ ਉਸ ਵਿੱਚ ਹੀ ਸਮਝਾਵਾਂਗਾ। ਮੈਂ ਜੇਕਰ ਸੰਸਕ੍ਰਿਤ ਵਿੱਚ ਸੁਣਾਵਾਂ ਤਾਂ ਇਹ ਬੱਚੇ ਕਿਵੇਂ ਸਮਝਣ। ਇਹ ਕੋਈ ਦੇਵਤਿਆਂ ਦੀ ਭਾਸ਼ਾ ਨਹੀਂ ਹੈ। ਕਦੇ – ਕਦੇ ਬੱਚੀਆਂ ਆਕੇ ਉਥੋਂ ਦੀ ਭਾਸ਼ਾ ਦੱਸਦੀਆਂ ਹਨ। ਇਹ ਭਾਸ਼ਾਵਾਂ ਸਿੱਖਣ ਨਾਲ ਸ਼ਰੀਰ ਨਿਰਵਾਹ ਅਰਥ ਕੋਈ ਲੱਖ, ਕੋਈ ਕਰੋੜ ਕਮਾਉਂਦੇ ਹਨ। ਇੱਥੇ ਤੁਸੀਂ ਕਿੰਨੀ ਕਮਾਈ ਕਰ ਰਹੇ ਹੋ। ਤੁਸੀਂ ਜਾਣਦੇ ਹੋ ਸਤਿਯੁਗ ਵਿੱਚ ਅਸੀਂ ਮਹਾਰਾਜਾ – ਮਹਾਰਾਣੀ ਬਣਾਂਗੇ। ਜਿਨਾਂ ਜ਼ਿਆਦਾ ਪੜ੍ਹਨਗੇ ਉਤਨਾ ਜਿਆਦਾ ਧਨਵਾਨ ਬਣੋਗੇ। ਗਰੀਬ ਅਤੇ ਸ਼ਾਹੂਕਾਰ ਵਿੱਚ ਫਰਕ ਤੇ ਰਹਿੰਦਾ ਹੈ ਨਾ। ਸਾਰਾ ਮਦਾਰ ਹੈ ਪਵਿਤ੍ਰਤਾ ਤੇ। ਸੈਂਟਰ ਤੇ ਜੋ ਆਉਂਦੇ ਹਨ ਉਨ੍ਹਾਂ ਨੂੰ ਸਮਝਾਉਣਾ ਹੈ ਜੇਕਰ ਪਵਿੱਤਰ ਨਹੀਂ ਬਣੋਗੇ ਤਾਂ ਨਾਲੇਜ ਬੁੱਧੀ ਵਿੱਚ ਠਹਿਰੇਗੀ ਨਹੀਂ। 5 – 7 ਰੋਜ ਆਕੇ ਫਿਰ ਪਤਿਤ ਬਣੇ ਤਾਂ ਨਾਲੇਜ ਖ਼ਤਮ। ਯੋਗ ਸਿੱਖਦੇ – ਸਿੱਖਦੇ ਜੇਕਰ ਪਤਿਤ ਬਣੇ ਤਾਂ ਸਭ ਕੁਝ ਮਿੱਟੀ ਵਿੱਚ ਮਿਲ ਜਾਵੇਗਾ। ਜੇਕਰ ਕੋਈ ਪਵਿੱਤਰ ਨਹੀਂ ਬਣ ਸਕਦਾ ਹੈ ਤਾਂ ਭਾਵੇਂ ਨਾ ਆਵੋ। ਪਰਵਾਹ ਥੋੜ੍ਹੀ ਨਾ ਰੱਖਣੀ ਚਾਹੀਦੀ ਹੈ। ਜਨਮ – ਜਨਮਾਂਤ੍ਰ ਦੇ ਪਾਪਾਂ ਦਾ ਬੋਝਾ ਸਿਰ ਤੇ ਹੈ। ਸੋ ਬਿਨਾਂ ਯਾਦ ਦੇ ਕਿਵੇਂ ਉਤਰੇ ਗਾ! ਗਾਇਆ ਵੀ ਹੋਇਆ ਹੈ -ਸੈਕਿੰਡ ਵਿੱਚ ਜੀਵਨਮੁਕਤੀ। ਜੋ ਬਾਪ ਕਹਿਣ ਸੋ ਕਰਨਾ ਹੈ। ਸਾਰੀ ਦੁਨੀਆਂ ਬੁਲਾਉਂਦੀ ਤਾਂ ਹੈ ਹੇ ਪਤਿਤ – ਪਾਵਨ ਆਓ, ਅਸੀਂ ਪਤਿਤ ਹਾਂ ਪਰ ਪਾਵਨ ਕੋਈ ਬਣਦੇ ਹੀ ਨਹੀਂ ਹਨ। ਤਾਂ ਵਾਪਿਸ ਵੀ ਕੋਈ ਜਾ ਨਹੀਂ ਸਕਦੇ। ਉਹ ਲੋਕੀ ਬ੍ਰਹਮ ਨੂੰ ਪਰਮਾਤਮਾ ਸਮਝ ਯਾਦ ਕਰਦੇ ਹਨ। ਇਹ ਗਿਆਨ ਹੀ ਕਿਸੇ ਨੂੰ ਨਹੀਂ ਤਾਂ ਪਰਮਾਤਮਾ ਕੀ ਹੈ? ਬ੍ਰਹਮ ਕੋਈ ਪਰਮਾਤਮਾ ਨਹੀਂ ਹੈ। ਨਾ ਬ੍ਰਹਮ ਵਿੱਚ ਕੋਈ ਲੀਨ ਹੋ ਸਕਦਾ ਹੈ। ਫਿਰ ਵੀ ਪੁਨਰਜਨਮ ਵਿੱਚ ਤਾਂ ਸਭ ਨੂੰ ਆਉਣਾ ਹੀ ਹੈ ਕਿਉਂਕਿ ਆਤਮਾ ਅਵਿਨਾਸ਼ੀ ਹੈ। ਉਹ ਸਮਝਦੇ ਹਨ ਬੁੱਧ ਵਾਪਿਸ ਚਲਾ ਗਿਆ। ਪਰੰਤੂ ਉਸਨੇ ਜੋ ਸਥਾਪਨਾ ਕੀਤੀ ਤਾਂ ਜਰੂਰ ਪਾਲਣਾ ਵੀ ਕਰਨਗੇ। ਨਹੀਂ ਤਾਂ ਪਾਲਣਾ ਫਿਰ ਕੌਣ ਕਰਨਗੇ। ਉਹ ਵਾਪਿਸ ਕਿਵੇਂ ਜਾ ਸਕਦੇ ਹਨ। ਤੁਸੀਂ ਇਵੇਂ ਥੋੜ੍ਹੀ ਨਾ ਕਹਿੰਦੇ ਹੋ ਕਿ ਅਸੀਂ ਮੁਕਤੀ ਵਿੱਚ ਜਾਕੇ ਬੈਠ ਜਾਈਏ। ਤੁਸੀਂ ਜਾਣਦੇ ਹੋ ਅਸੀਂ ਆਪਣਾ ਧਰਮ ਸਥਾਪਨ ਕਰਦੇ ਹਾਂ ਫਿਰ ਪਾਲਣਾ ਵੀ ਕਰਾਂਗੇ। ਉਹ ਪਾਵਨ ਧਰਮ ਸੀ, ਹੁਣ ਪਤਿਤ ਬਣ ਪਏ ਹਨ। ਆਉਣਗੇ ਵੀ ਉਹ ਹੀ ਜੋ ਇਸ ਧਰਮ ਦੇ ਹੋਣਗੇ। ਇਹ ਕਲਮ ਲੱਗ ਰਿਹਾ ਹੈ। ਸਭ ਤੋਂ ਮਿੱਠੇ ਤੋਂ ਮਿੱਠਾ ਝਾੜ ਹੈ ਇਸ ਦੇਵੀ – ਦੇਵਤਾ ਧਰਮ ਦਾ। ਇਸ ਦੀ ਸਥਾਪਨਾ ਦਾ ਕੰਮ ਹੋ ਰਿਹਾ ਹੈ। ਸ਼ਾਸਤਰ ਆਦਿ ਜੋ ਵੀ ਬਨਾਏ ਹਨ, ਸਭ ਹਨ ਭਗਤੀਮਾਰਗ ਦੇ ਲਈ। ਇੱਕ ਬਾਬਾ ਦਾ ਹੀ ਗਾਇਨ ਹੈ ਜੋ ਆਕੇ ਮਨੁੱਖ ਤੋਂ ਦੇਵਤਾ ਬਨਾਉਂਦੇ ਹਨ। ਤਾਂ ਅਜਿਹੇ ਬਨਾਉਣ ਵਾਲੇ ਬਾਪ ਨੂੰ ਕਿੰਨਾਂ ਚੰਗੀ ਤਰ੍ਹਾਂ ਯਾਦ ਕਰਨਾ ਚਾਹੀਦਾ ਹੈ। ਇਹ ਵੀ ਜਾਣਦੇ ਹਨ ਡਰਾਮਾ ਅਨੁਸਾਰ ਭਗਤੀ ਮਾਰਗ ਨੂੰ ਵੀ ਚਲਣਾ ਹੀ ਹੈ। ਅਸਲ ਵਿੱਚ ਸਭ ਦਾ ਸਦਗਤੀ ਦਾਤਾ ਇੱਕ ਹੈ, ਤਾਂ ਪੂਜਾ ਵੀ ਇੱਕ ਦੀ ਕਰਨੀ ਚਾਹੀਦੀ ਹੈ। ਦੇਵੀ – ਦੇਵਤੇ ਜੋ ਸਤੋਪ੍ਰਧਾਨ ਸਨ ਉਹ 84 ਜਨਮ ਭੋਗਕੇ ਤਮੋਪ੍ਰਧਾਨ ਬਣੇ ਹਨ। ਹੁਣ ਫਿਰ ਸਤੋਪ੍ਰਧਾਨ ਬਣਨਾ ਹੈ। ਸੋ ਸਿਵਾਏ ਬਾਬਾ ਦੀ ਯਾਦ ਦੇ ਬਣ ਨਹੀਂ ਸਕਦੇ। ਨਾ ਕਿਸੇ ਵਿੱਚ ਬਨਾਉਣ ਦੀ ਤਾਕਤ ਹੈ ਸਿਵਾਏ ਬਾਪ ਦੇ। ਯਾਦ ਵੀ ਇੱਕ ਨੂੰ ਹੀ ਕਰਨਾ ਹੈ। ਇਹ ਹੈ ਅਵਿਭਚਾਰੀ ਯਾਦ। ਅਨੇਕਾਂ ਨੂੰ ਯਾਦ ਕਰਨਾ – ਇਹ ਹੈ ਵਿਭਚਾਰੀਪਨਾ। ਸਭ ਦੀ ਆਤਮਾ ਜਾਣਦੀ ਹੈ ਕਿ ਸ਼ਿਵ ਸਾਡਾ ਬਾਬਾ ਹੈ ਇਸ ਲਈ ਸਭ ਪਾਸੇ ਜਿੱਥੇ ਵੀ ਵੇਖੋ ਸ਼ਿਵ ਨੂੰ ਪੂਜਦੇ ਹਨ। ਦੇਵੀ – ਦੇਵਤਾਵਾਂ ਦੇ ਅੱਗੇ ਵੀ ਸ਼ਿਵ ਨੂੰ ਰੱਖਿਆ ਹੈ। ਅਸਲ ਵਿੱਚ ਦੇਵਤੇ ਤਾਂ ਪੂਜਾ ਕਰਦੇ ਨਹੀਂ ਹਨ। ਗਾਇਨ ਵੀ ਹੈ – ਦੁੱਖ ਵਿੱਚ ਸਿਮਰਨ ਸਭ ਕਰਨ, ਸੁਖ ਵਿੱਚ ਕਰੇ ਨਾ ਕੋਈ। ਫਿਰ ਦੇਵਤੇ ਪੂਜਾ ਕਿਵੇਂ ਕਰਨਗੇ! ਉਹ ਹੈ ਰਾਂਗ। ਝੂਠੀ ਮਹਿਮਾ ਥੋੜ੍ਹੀ ਨਾ ਵਿਖਾਉਣੀ ਚਾਹੀਦੀ ਹੈ। ਸ਼ਿਵਬਾਬਾ ਨੂੰ ਜਾਣਦੇ ਹੀ ਕਿੱਥੇ ਹਨ ਜੋ ਯਾਦ ਕਰਨ। ਤਾਂ ਉਹ ਚਿੱਤਰ ਚੁੱਕ ਦੇਣਾ ਚਾਹੀਦਾ ਹੈ। ਬਾਕੀ ਪੂਜਾ ਕਰਨ ਵਾਲੇ ਸਿੰਗਲ ਤਾਜ ਵਾਲੇ ਵਿਖਾਉਣੇ ਚਾਹੀਦੇ ਹਨ। ਸਾਧੂ – ਸੰਤ ਕਿਸੇ ਨੂੰ ਵੀ ਲਾਈਟ ਦਾ ਤਾਜ ਨਹੀਂ ਹੈ। ਇਸਲਈ ਬ੍ਰਾਹਮਣਾਂ ਨੂੰ ਵੀ ਲਾਈਟ ਦਾ ਤਾਜ ਨਹੀਂ ਵਿਖਾ ਸਕਦੇ ਹਨ। ਜਿੰਨਾਂ ਦਾ ਗਿਆਨ ਵਲ ਪੂਰਾ ਧਿਆਨ ਹੋਵੇਗਾ ਉਹ ਕਰੈਕਸ਼ਨ ਵੀ ਕਰਦੇ ਰਹਿਣਗੇ। ਅਭੁੱਲ ਤਾਂ ਕੋਈ ਬਣਿਆ ਨਹੀਂ ਹੈ। ਭੁੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ। ਤ੍ਰਿਮੂਰਤੀ ਦਾ ਚਿੱਤਰ ਕਿੰਨਾਂ ਵਧੀਆ ਹੈ। ਇਹ ਬਾਪ ਇਹ ਦਾਦਾ। ਬਾਬਾ ਕਹਿੰਦੇ ਹਨ – ਤੁਸੀਂ ਮੈਨੂੰ ਯਾਦ ਕਰੋ ਤਾਂ ਇਹ ਬਣ ਜਾਵੋਗੇ। ਦੇਹੀ – ਅਭਿਮਾਨੀ ਬਣਨਾ ਹੈ। ਆਤਮਾ ਕਹਿੰਦੀ ਹੈ ਮੇਰਾ ਸਿਵਾਏ ਇੱਕ ਬਾਪ ਦੇ ਹੋਰ ਕਿਸੇ ਵਿੱਚ ਮਮਤਾ ਨਹੀਂ ਹੈ। ਅਸੀਂ ਇੱਥੇ ਰਹਿੰਦੇ ਵੀ ਸ਼ਾਂਤੀਧਾਮ ਅਤੇ ਸੁਖਧਾਮ ਨੂੰ ਯਾਦ ਕਰਦੇ ਹਾਂ। ਹੁਣ ਦੁਖਧਾਮ ਨੂੰ ਛੱਡਣਾ ਹੈ। ਪਰ ਜਦੋਂ ਤੱਕ ਸਾਡਾ ਨਵਾਂ ਘਰ ਤਿਆਰ ਹੋ ਜਾਵੇ ਉਦੋਂ ਤੱਕ ਪੁਰਾਣੇ ਘਰ ਵਿੱਚ ਰਹਿਣਾ ਹੈ। ਨਵੇਂ ਘਰ ਵਿੱਚ ਜਾਣ ਦੇ ਲਾਇਕ ਬਣਨਾ ਹੈ। ਆਤਮਾ ਪਵਿੱਤਰ ਬਣ ਜਾਵੇਗੀ ਤਾਂ ਫਿਰ ਘਰ ਚਲੀ ਜਾਵੇਗੀ। ਕਿੰਨਾਂ ਸਹਿਜ ਹੈ। ਮੂਲ ਗੱਲ ਹੈ ਹੀ ਇਹ ਸਮਝਣ ਦੀ ਕਿ ਪ੍ਰਮਾਤਮਾ ਕੌਣ ਹੈ ਅਤੇ ਇਹ ਦਾਦਾ ਕੌਣ ਹੈ? ਬਾਪ ਇਨ੍ਹਾਂ ਦਵਾਰਾ ਵਰਸਾ ਦਿੰਦੇ ਹਨ। ਬਾਬਾ ਕਹਿੰਦੇ ਹਨ ਬੱਚੇ ਮਨਮਨਾਭਵ। ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਦੇਵਤਾ ਬਣ ਜਾਵੋਗੇ ਸਤਿਯੁਗ ਵਿੱਚ। ਬਾਕੀ ਸਭ ਉਸ ਸਮੇਂ ਮੁਕਤੀਧਾਮ ਵਿੱਚ ਰਹਿੰਦੇ ਹਨ। ਸਾਰੀਆਂ ਆਤਮਾਵਾਂ ਨੂੰ ਸ਼ਾਂਤੀਧਾਮ ਵਿੱਚ ਲੈ ਜਾਣ ਵਾਲਾ ਬਾਪ ਹੀ ਹੈ। ਹੈ ਕਿੰਨਾਂ ਸਹਿਜ। ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਦਿਲ ਬੜੀ ਸਾਫ ਹੋਣੀ ਚਾਹੀਦੀ ਹੈ। ਕਿਹਾ ਜਾਂਦਾ ਹੈ – ਦਿਲ ਸਾਫ਼ ਤਾਂ ਮੁਰਾਦ ਹਾਸਿਲ। ਦਿਲ ਆਤਮਾ ਵਿੱਚ ਹੈ। ਸੱਚਾ ਦਿਲਵਰ ਆਤਮਾਵਾਂ ਦਾ ਬਾਪ ਹੈ। ਦਿਲ ਲੈਣ ਵਾਲਾ ਦਿਲਵਾਲਾ ਬਾਪ ਨੂੰ ਕਿਹਾ ਜਾਂਦਾ ਹੈ। ਉਹ ਆਉਂਦੇ ਹੀ ਹਨ ਸਭ ਦਾ ਦਿਲ ਲੈਣ ਦੇ ਲਈ। ਸਭ ਦਾ ਸੰਗਮ ਤੇ ਆਕੇ ਦਿਲ ਲੈਂਦੇ ਹਨ। ਆਤਮਾਵਾਂ ਦਾ ਦਿਲ ਲੈਣ ਵਾਲਾ ਪਰਮਾਤਮਾ। ਮਨੁੱਖਾਂ ਦਾ ਦਿਲ ਲੈਣ ਵਾਲੇ ਮਨੁੱਖ। ਰਾਵਣਰਾਜ ਵਿੱਚ ਸਭ ਇੱਕ ਦੂਜੇ ਦੀ ਦਿਲ ਖਰਾਬ ਕਰਨ ਵਾਲੇ ਹਨ।

ਤੁਸੀਂ ਬੱਚਿਆਂ ਨੂੰ ਕਲਪ ਪਹਿਲਾਂ ਵੀ ਇਸ ਤ੍ਰਿਮੂਰਤੀ ਦੇ ਚਿੱਤਰ ਤੇ ਸਮਝਾਇਆ ਹੈ ਤਾਂ ਤੇ ਹੁਣ ਵੀ ਨਿਕਲਿਆ ਹੈ ਨਾ। ਤਾਂ ਜਰੂਰ ਸਮਝਾਉਣਾ ਪਵੇਗਾ। ਹੁਣ ਕਿੰਨੇ ਚਿੱਤਰ ਨਿਕਲੇ ਹਨ ਸਮਝਾਉਣ ਦੇ ਲਈ। ਸੀੜੀ ਕਿੰਨੀ ਚੰਗੀ ਹੈ। ਫਿਰ ਵੀ ਸਮਝਦੇ ਨਹੀਂ। ਅਰੇ ਭਾਰਤਵਾਸੀ ਤੁਸੀਂ ਹੀ 84 ਜਨਮ ਲਏ ਹਨ। ਇਹ ਹੁਣ ਅੰਤਿਮ ਜਨਮ ਹੈ। ਅਸੀਂ ਤਾਂ ਸ਼ੁਭ ਬੋਲਦੇ ਹਾਂ। ਤੁਸੀਂ ਇਵੇਂ ਕਿਉਂ ਕਹਿੰਦੇ ਹੋ ਕਿ ਅਸੀਂ 84 ਜਨਮ ਨਹੀਂ ਲਏ ਹਨ। ਤਾਂ ਤੁਸੀਂ ਸਵਰਗ ਵਿੱਚ ਆਵੋਗੇ ਨਹੀਂ। ਫਿਰ ਵੀ ਨਰਕ ਵਿੱਚ ਆਵੋਗੇ। ਸਵਰਗ ਵਿੱਚ ਆਉਣਾ ਚਾਹੁੰਦੇ ਹੀ ਨਹੀਂ ਹਨ। ਭਾਰਤ ਹੀ ਸਵਰਗ ਬਣਨਾ ਹੈ। ਇਹ ਤਾਂ ਹਿਸਾਬ ਹੈ ਸਮਝਣ ਦਾ। ਮਹਾਰਥੀ ਚੰਗੀ ਤਰ੍ਹਾਂ ਸਮਝ ਸਕਦੇ ਹਨ। ਸਰਵਿਸ ਕਰਨ ਦਾ ਹੁਲਾਸ ਰੱਖਣਾ ਚਾਹੀਦਾ ਹੈ। ਅਸੀਂ ਜਾਕੇ ਕਿਸ ਨੂੰ ਦਾਨ ਦਈਏ। ਧਨ ਹੋਵੇਗਾ ਹੀ ਨਹੀਂ ਤਾਂ ਦਾਨ ਦੇਣ ਦਾ ਖਿਆਲ ਵੀ ਨਹੀਂ ਆਵੇਗਾ। ਪਹਿਲੇ ਪੁੱਛਣਾ ਚਾਹੀਦਾ ਹੈ ਕਿ ਕੀ ਆਸ ਰੱਖਕੇ ਆਏ ਹੋ? ਦਰਸ਼ਨ ਦੀ ਇੱਥੇ ਗੱਲ ਨਹੀਂ। ਬੇਹੱਦ ਬਾਪ ਤੋਂ ਬੇਹੱਦ ਦਾ ਸੁੱਖ ਲੈਣਾ ਹੈ। ਦੋ ਬਾਪ ਹਨ ਨਾ। ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਕਿਵੇਂ ਮਿਲਦਾ ਹੈ ਸੋ ਆਕੇ ਸਮਝੋ। ਇਹ ਵੀ ਸਮਝਣ ਵਾਲੇ ਹੀ ਸਮਝਣਗੇ। ਰਾਜਾਈ ਲੈਣ ਵਾਲਾ ਹੋਵੇਗਾ ਤਾਂ ਫਟ ਸਮਝ ਜਾਣਗੇ। ਇਹ ਤਾਂ ਬਾਪ ਕਹਿੰਦੇ ਹਨ ਘਰ ਬੈਠੇ, ਕੰਮ ਕਾਜ ਕਰਦੇ ਸਿਰ੍ਫ ਬਾਬਾ ਨੂੰ ਯਾਦ ਕਰੋ ਤਾਂ ਯਾਦ ਕਰਨ ਨਾਲ ਹੀ ਪਾਪ ਮਿਟ ਜਾਣਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਕਦੇ ਵੀ ਇੱਕ ਦੋ ਦੀ ਦਿਲ ਖਰਾਬ ਨਹੀਂ ਕਰਨੀ ਹੈ। ਸਰਵਿਸ ਕਰਨ ਦਾ ਹੁਲਾਸ ਰੱਖਣਾ ਹੈ। ਗਿਆਨ ਧਨ ਹੈ ਤਾਂ ਦਾਨ ਜਰੂਰ ਕਰਨਾ ਹੈ।

2. ਨਵੇਂ ਘਰ ਵਿੱਚ ਚੱਲਣ ਦੇ ਲਈ ਲਾਇਕ ਬਣਨਾ ਹੈ। ਆਤਮਾ ਨੂੰ ਯਾਦ ਦੇ ਬਲ ਨਾਲ ਪਾਵਨ ਬਨਾਉਣਾ ਹੈ।

ਵਰਦਾਨ:-

ਜੋ ਅਲੰਕਾਰੀ ਹਨ ਉਹ ਕਦੇ ਦੇਹ – ਹੰਕਾਰੀ ਨਹੀਂ ਬਣ ਸਕਦੇ। ਨਿਰਾਕਾਰੀ ਅਤੇ ਅਲੰਕਾਰੀ ਰਹਿਣਾ – ਇਹ ਹੀ ਮਨਮਨਾਭਵ, ਮੱਧਜੀਭਵ। ਜਦੋਂ ਅਜਿਹੀ ਸਵ ਸਥਿਤੀ ਵਿੱਚ ਸਦਾ ਸਥਿਤ ਰਹਿੰਦੇ ਤਾਂ ਸ੍ਰਵ ਪ੍ਰਸਥਿਤੀਆਂ ਨੂੰ ਸਹਿਜ ਹੀ ਪਾਰ ਕਰ ਲੈਂਦੇ, ਇਸ ਨਾਲ ਅਨੇਕ ਪੁਰਾਣੇ ਸੁਭਾਅ ਖ਼ਤਮ ਹੋ ਜਾਂਦੇ ਹਨ। ਸਵ ਵਿੱਚ ਆਤਮਾ ਦਾ ਭਾਵ ਵੇਖਣ ਨਾਲ ਭਾਵ – ਸੁਭਾਅ ਦੀਆਂ ਗੱਲਾਂ ਖ਼ਤਮ ਹੋ ਜਾਂਦੀਆਂ ਹਨ ਅਤੇ ਸਾਮਨਾ ਕਰਨ ਦੀਆਂ ਸ੍ਰਵ ਸ਼ਕਤੀਆਂ ਖੁਦ ਵਿੱਚ ਆ ਜਾਂਦੀਆਂ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top