07 April 2022 Punjabi Murli Today | Brahma Kumaris

Read and Listen today’s Gyan Murli in Punjabi 

April 6, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਸ ਕਲਯੁਗ ਵਿੱਚ ਸਭ ਰਾਵਣ ਦੀਆਂ ਜ਼ੰਜੀਰਾਂ ਵਿੱਚ ਬੰਧੇ ਹੋਏ, ਜੀਵਨ - ਬੰਧ ਹਨ, ਉਨ੍ਹਾਂ ਨੂੰ ਜੀਵਨਮੁਕਤ ਬਣਾਉਣਾ ਹੈ"

ਪ੍ਰਸ਼ਨ: -

ਕਿਹੜਾ ਵਰਸਾ ਤੁਸੀਂ ਬ੍ਰਾਹਮਣਾਂ ਦੇ ਨਾਲ – ਨਾਲ ਮਨੁੱਖ ਆਤਮਾਵਾਂ ਨੂੰ ਵੀ ਮਿਲਦਾ ਹੈ?

ਉੱਤਰ:-

ਜੀਵਨਮੁਕਤ ਬਣਨ ਦਾ ਵਰਸਾ ਸਾਰਿਆਂ ਨੂੰ ਮਿਲਦਾ ਹੈ। ਤੁਸੀਂ ਬ੍ਰਹਮਾ ਦੀ ਔਲਾਦ ਬ੍ਰਾਹਮਣ ਬਣਦੇ ਹੋ ਇਸਲਈ ਤੁਹਾਨੂੰ 21 ਜਨਮਾਂ ਦੇ ਲਈ ਜੀਵਨਮੁਕਤੀ ਦਾ ਵਰਸਾ ਮਿਲਦਾ ਹੈ, ਬਾਕੀ ਸਭ ਨੂੰ ਆਪਣੇ – ਆਪਣੇ ਧਰਮ ਵਿੱਚ ਪਹਿਲੇ – ਪਹਿਲੇ ਜੀਵਨਮੁਕਤੀ ਮਤਲਬ ਸੁੱਖ ਫਿਰ ਦੁੱਖ ਮਿਲਦਾ ਹੈ। ਹਰ ਇੱਕ ਅੱਧਾ ਸਮੇਂ ਸੁੱਖ ਅਤੇ ਅੱਧਾ ਸਮੇਂ ਦੁੱਖ ਭੋਗਦੇ ਹਨ। ਬਾਕੀ ਹਰ ਇੱਕ ਸ੍ਵਰਗ ਦੇ ਸੁੱਖ ਨਹੀਂ ਭੋਗ ਸਕਦੇ ਹਨ। ਉਸ ਦੇ ਲਈ ਤਾਂ ਬ੍ਰਾਹਮਣ ਬਣਨਾ ਪਵੇ, ਪਾਠਸ਼ਾਲਾ ਵਿੱਚ ਸਿੱਖਿਆ ਲੈਣੀ ਪਵੇ, ਮਾਇਆ ਤੇ ਵਿਜੇਯੀ ਬਣਨਾ ਪਵੇ।

ਗੀਤ:-

ਮੁਖੜਾ ਦੇਖ ਲੇ ਪ੍ਰਾਣੀ..

ਓਮ ਸ਼ਾਂਤੀ। ਇਹ ਕਿਸ ਨੇ ਕਿਹਾ? ਆਪਣੇ ਦਿਲ ਰੂਪੀ ਦਰਪਣ ਵਿੱਚ ਵੇਖੋ ਕਿ ਕਿੰਨੇ ਪਾਪ ਹਨ, ਕਿੰਨੇ ਪੁੰਨ ਹਨ ਮਤਲਬ 5 ਵਿਕਾਰਾਂ ਤੇ ਕਿੰਨੀ ਜਿੱਤ ਪਾਈ ਹੈ! ਅਸੀਂ ਲਾਇਕ ਬਣੇ ਹਾਂ ਸ਼੍ਰੀ ਨਾਰਾਇਣ ਨੂੰ ਵਰਨ ਦੇ ਲਈ? ਕਿਓਂਕਿ ਜੀਵਨਮੁਕਤੀ ਅਤੇ ਸ੍ਵਰਗ ਦੇ ਮਾਲਿਕ ਤਾਂ ਰਾਜਾ ਰਾਣੀ ਹੀ ਬਣਦੇ ਹਨ, ਪ੍ਰਜਾ ਵੀ ਬਣਦੀ ਹੈ। ਤਾਂ ਦਰਪਣ ਵਿੱਚ ਆਪਣੇ ਨੂੰ ਵੇਖਣਾ ਹੈ ਕਿ ਮਾਂ ਬਾਪ ਜਿੰਨੀ ਸੇਵਾ ਅਸੀਂ ਕਰ ਸਕਦੇ ਹਾਂ! ਇਹ ਸਿਰਫ ਤੁਸੀਂ ਬ੍ਰਾਹਮਣ ਹੋ ਹੋਰ ਸਭ ਜੀਵਨਬੰਧ ਵਿੱਚ ਹਨ। ਇੱਕ ਵੀ ਜੀਵਨਮੁਕਤੀ ਵਿੱਚ ਨਹੀਂ ਹੈ। ਤੁਸੀਂ ਵੀ ਜੀਵਨਬੰਧਨ ਵਿੱਚ ਸੀ। ਹੁਣ ਜੀਵਨਮੁਕਤੀ ਪਾਉਣ ਦੇ ਲਈ ਬਾਪ ਪੁਰਸ਼ਾਰਥ ਕਰਾਉਂਦੇ ਹਨ। ਬਾਪ ਨੇ ਸਮਝਾਇਆ ਹੈ – ਇਸ ਸਮੇਂ ਸਭ ਮਨੁੱਖ ਮਾਤਰ ਜੀਵਨ – ਬੰਧ ਵਿੱਚ ਹਨ ਕਿਓਂਕਿ ਹੈ ਹੀ ਕਲਯੁਗ। ਰਾਵਣ ਦੀਆਂ ਜ਼ੰਜੀਰਾਂ ਵਿੱਚ ਬੰਧੇ ਹੋਏ ਹਨ। ਕਲਯੁਗ ਹੈ ਜੀਵਨਬੰਧ। ਸਤਿਯੁਗ ਹੈ ਜੀਵਨਮੁਕਤੀ। ਰਾਮਰਾਜ ਵਿੱਚ ਜਿਵੇਂ ਦੇ ਰਾਜਾ ਰਾਣੀ ਉਵੇਂ ਦੀ ਪ੍ਰਜਾ ਸਭ ਜੀਵਨਮੁਕਤ ਹਨ। ਰਾਵਣਰਾਜ ਵਿੱਚ ਜੀਵਨਬੰਧ ਹਨ, ਯਥਾ ਰਾਜਾ ਰਾਣੀ ਤਥਾ ਪ੍ਰਜਾ। ਇਸ ਸਮੇਂ ਸਭ ਮਨੁੱਖ ਮਾਤਰ ਜੀਵਨਬੰਧ ਵਿੱਚ ਹਨ, ਤਮੋਪ੍ਰਧਾਨ ਦੁਖੀ ਹਨ। ਹੁਣ ਸਭ ਨੂੰ ਸਤੋਪ੍ਰਧਾਨ ਵਿੱਚ ਜਾਣਾ ਹੈ। ਸਤੋਪ੍ਰਧਾਨ ਸ਼ੁਰੂ ਹੁੰਦਾ ਹੈ ਸਤਿਯੁਗ ਵਿੱਚ। ਹਰ ਇੱਕ ਆਤਮਾ ਨੂੰ ਆਪਣਾ – ਆਪਣਾ ਪਾਰ੍ਟ ਵਜਾਉਣਾ ਹੈ। ਆਤਮਾ ਆਪਣੇ – ਆਪਣੇ ਧਰਮ ਵਿੱਚ ਜਦ ਆਉਂਦੀ ਹੈ ਸ਼ਾਂਤੀਧਾਮ ਤੋਂ ਤਾਂ ਪਹਿਲੇ – ਪਹਿਲੇ ਜੀਵਨਮੁਕਤ ਹੈ। ਸਤਿਯੁਗ ਤ੍ਰੇਤਾ ਵਿੱਚ ਕਿਸੇ ਨੂੰ ਜੀਵਨਬੰਧ ਨਹੀਂ ਕਹਾਂਗੇ ਕਿਓਂਕਿ ਰਾਵਣਰਾਜ ਹੀ ਨਹੀਂ। ਕਲਯੁਗ ਵਿੱਚ ਰਾਵਨਣਰਾਜ ਹੈ। ਸਾਰੀ ਪ੍ਰਿਥਵੀ ਤੇ ਜੀਵਨਬੰਧ ਰਾਜ ਹੈ। ਆਦਿ ਸਨਾਤਨ ਦੇਵੀ – ਦੇਵਤਾ ਧਰਮ ਦਾ ਪਹਿਲਾ ਨੰਬਰ ਜੋ ਹੈ, ਉਹ ਵੀ ਜੀਵਨਬੰਧਨ ਵਿੱਚ ਹੈ। ਹੁਣ ਜੀਵਨਮੁਕਤ ਬਣ ਰਿਹਾ ਹੈ। ਜੀਵਨਮੁਕਤੀ ਦਾ ਅਰਥ ਇਹ ਨਹੀਂ ਕਿ ਸਾਰੇ ਸਤਿਯੁਗ ਤ੍ਰੇਤਾ ਵਿੱਚ ਆ ਜਾਣਗੇ। ਨਹੀਂ, ਰਾਵਣ ਦੇ ਦੁੱਖ ਤੋਂ ਛੁਡਾਉਣਾ – ਉਸ ਨੂੰ ਹੀ ਜੀਵਨਮੁਕਤੀ ਕਿਹਾ ਜਾਂਦਾ ਹੈ। ਮਨੁੱਖ, ਮਨੁੱਖ ਨੂੰ ਮੁਕਤੀ ਅਤੇ ਜੀਵਨਮੁਕਤੀ ਦੇ ਨਹੀਂ ਸਕਦੇ। ਮੁਕਤੀ ਮਤਲਬ ਨਿਰਵਾਣਧਾਮ ਵਿੱਚ ਸਭ ਨੂੰ ਬਾਪ ਹੀ ਲੈ ਜਾਂਦੇ ਹਨ। ਪਹਿਲੇ ਸਭ ਮੁਕਤੀ ਵਿੱਚ ਜਾਣਗੇ ਫਿਰ ਜੀਵਨਮੁਕਤੀ ਵਿੱਚ ਨੰਬਰਵਾਰ ਧਰਮ ਅਨੁਸਾਰ ਆਉਣਗੇ। ਇਵੇਂ ਨਹੀਂ ਕਿ ਸਤਿਯੁਗ ਵਿੱਚ ਨਹੀਂ ਆਉਂਦੇ ਤਾਂ ਜੀਵਨਮੁਕਤ ਨਹੀਂ ਕਹਿਲਾ ਸਕਦੇ। ਪਹਿਲੇ – ਪਹਿਲੇ ਜੋ ਵੀ ਆਉਂਦੇ ਹਨ ਆਪਣੇ ਧਰਮ ਵਿੱਚ, ਉਹ ਜੀਵਨਮੁਕਤੀ ਵਿੱਚ ਹਨ। ਆਤਮਾ ਨੂੰ ਪਹਿਲੇ ਸਤੋਪ੍ਰਧਾਨ ਬਣਨਾ ਹੈ, ਫਿਰ ਸਤੋ ਰਜੋ ਵਿੱਚ ਆਉਣਾ ਹੈ। ਹਰ ਚੀਜ਼ ਨਵੀਂ ਤੋਂ ਪੁਰਾਣੀ ਹੁੰਦੀ ਹੈ, ਪੁਰਾਣੀ ਤੋਂ ਫਿਰ ਨਵੀਂ ਬਣਦੀ ਹੈ। ਇਸ ਸਮੇਂ ਸਾਧੂ ਸੰਤ ਆਦਿ ਸਭ ਜੀਵਨਬੰਧ ਵਿੱਚ ਹਨ। ਹੈ ਹੀ ਕਲਯੁਗ। ਜਦ ਤੱਕ ਬਾਪ ਨਾ ਆਵੇ। ਉਨ੍ਹਾਂ ਨੂੰ ਬਾਬਾ ਕਿਹਾ ਜਾਂਦਾ ਹੈ, ਫਿਰ ਮਹਾਕਾਲ ਕਹੋ ਜਾਂ ਕੋਈ ਵੀ ਨਾਮ ਰੱਖੋ। ਅਸਲ ਨਾਮ ਹੈ ਸ਼ਿਵਬਾਬਾ। ਬਾਬਾ – ਬਾਬਾ ਕਹਿੰਦੇ ਹੀ ਰਹਿੰਦੇ ਹਨ। ਗੌਡ ਫਾਦਰ ਪਰਮਪਿਤਾ ਪਰਮਾਤਮਾ ਕਹਿੰਦੇ ਹਨ। ਬਾਪ ਸਮਝਾਉਂਦੇ ਹਨ ਮੈਂ ਆਕੇ ਬੱਚਿਆਂ ਨੂੰ ਮੁਕਤੀ ਜੀਵਨਮੁਕਤੀ ਦੋਨੋ ਹੀ ਦਿੰਦਾ ਹਾਂ। ਪਹਿਲੇ – ਪਹਿਲੇ ਜੋ ਵੀ ਆਉਣਗੇ ਜ਼ਰੂਰ ਸੁੱਖ ਵਿੱਚ ਆਉਣਗੇ, ਫਿਰ ਪਿੱਛੋਂ ਦੁੱਖ ਵਿੱਚ ਆਉਣਾ ਹੈ। ਮੁਕਤੀ ਦੇ ਬਾਦ ਜੀਵਨਮੁਕਤੀ ਆਉਂਦੀ ਹੈ ਫਿਰ ਪਿੱਛੇ ਹੈ ਜੀਵਨਬੰਧ। ਪਹਿਲੇ – ਪਹਿਲੇ ਜ਼ਰੂਰ ਸੁੱਖ ਵਿੱਚ ਆਉਣਾ ਹੈ। ਬਾਪ ਸਾਰਿਆਂ ਨੂੰ ਸੁੱਖ ਦਾ ਵਰਸਾ ਦਿੰਦੇ ਹਨ ਫਿਰ ਕੋਈ ਦਾ ਇੱਕ ਜਨਮ ਵੀ ਸੁਖ ਦਾ ਹੋਵੇਗਾ। ਆਇਆ ਥੋੜਾ ਸੁੱਖ ਪਾਇਆ ਅਤੇ ਮਰਿਆ। ਉਨ੍ਹਾਂ ਦਾ ਡਰਾਮਾ ਵਿੱਚ ਇੰਨਾ ਹੀ ਪਾਰ੍ਟ ਹੈ। ਵ੍ਰਿਧੀ ਤਾਂ ਮਨੁੱਖਾਂ ਦੀ ਹੁੰਦੀ ਹੀ ਰਹਿੰਦੀ ਹੈ। ਹੁਣ ਤੱਕ ਆਉਂਦੇ ਹੀ ਰਹਿੰਦੇ ਹਨ। ਜਿਆਦਾ ਰਹਿਣ ਵਾਲੇ ਤਾਂ ਨਹੀਂ ਹਨ। ਵਿਨਾਸ਼ ਸਾਹਮਣੇ ਖੜ੍ਹਾ ਹੈ। ਜੋ ਨਵੇਂ ਆਉਣਗੇ ਫਿਰ ਭਾਵੇਂ ਕਲਯੁਗ ਵਿੱਚ ਆਉਣ ਪਰ ਆਉਂਦੇ ਹੀ ਦੁੱਖ ਨਹੀਂ ਭੋਗਣਗੇ। ਜ਼ਰੂਰ ਉਨ੍ਹਾਂ ਦਾ ਕਿੱਥੇ ਚੰਗਾ ਹੀ ਮਾਨ ਹੋਵੇਗਾ। ਮੁਕਤੀਧਾਮ ਤੋਂ ਹਮੇਸ਼ਾ ਪਹਿਲੇ ਜੀਵਨਮੁਕਤੀ ਵਿੱਚ ਜਾਣਾ ਹੁੰਦਾ ਹੈ। ਮਾਇਆ ਦੇ ਬੰਧਨ ਤੋਂ ਮੁਕਤ ਹੋ ਪਹਿਲੇ ਸੁੱਖ ਵਿੱਚ ਉਤਰਨਗੇ, ਫਿਰ ਦੁੱਖ ਵਿੱਚ ਆਉਣਗੇ। ਇਸ ਸਮੇਂ ਸਭ ਜੜਜੜੀਭੂਤ ਅਵਸਥਾ ਨੂੰ ਪਾਏ ਹੋਏ ਹਨ। ਆਪਣਾ ਸੁੱਖ ਅਤੇ ਦੁੱਖ ਦਾ ਪਾਰ੍ਟ ਵਜਾਏ ਸਭ ਮੁਕਤੀ ਅਤੇ ਜੀਵਨਮੁਕਤੀ ਵਿੱਚ ਆਉਣਗੇ। ਮੁਕਤੀ ਹੈ ਹੀ ਵਾਇਆ। ਜਾਣਗੇ ਫਿਰ ਆਉਣਗੇ ਜ਼ਰੂਰ। ਸਾਰੀ ਦੁਨੀਆਂ ਦੇ ਮਨੁੱਖ ਮਾਤਰ ਜੋ ਜਿਸ – ਜਿਸ ਧਰਮ ਵਿੱਚ ਆਏ ਹਨ ਉਹ ਫਿਰ ਇਵੇਂ ਹੀ ਆਉਣਗੇ। ਜਨਕ ਨੂੰ ਵੀ ਜੀਵਨਮੁਕਤੀ ਮਿਲੀ ਨਾ। ਇਵੇਂ ਨਹੀਂ ਕਿ ਰਜਾਈ ਇਸ ਸਮੇਂ ਨਹੀਂ ਹੈ। ਉਹ ਵੀ ਪਿਛਾੜੀ ਵਿੱਚ ਆਕੇ ਗਿਆਨ ਲੈਣਗੇ ਜ਼ਰੂਰ। ਜੀਵਨਮੁਕਤੀ ਤਾਂ ਤੁਸੀਂ ਸਭ ਨੂੰ ਮਿਲਦੀ ਹੈ ਪਰ ਨੰਬਰਵਾਰ ਪੁਰਸ਼ਾਰਥ ਅਨੁਸਾਰ। ਹੋਰ ਜੋ ਸਭ ਧਰਮ ਹਨ ਉਨ੍ਹਾਂ ਦੇ ਲਈ ਫਿਰ ਕਹਾਂਗੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਅਤੇ ਧਰਮ ਅਨੁਸਾਰ। ਜੋ ਵੀ ਦੇਵੀ ਦੇਵਤਾ ਧਰਮ ਵਾਲੇ ਹੋਰ – ਹੋਰ ਧਰਮਾਂ ਵਿੱਚ ਚਲੇ ਗਏ ਹਨ ਉਹ ਸਭ ਨਿਕਲ ਆਉਣਗੇ। ਸਭ ਨੂੰ ਵਾਪਿਸ ਆਉਣਾ ਹੈ। ਪਹਿਲੇ ਬ੍ਰਾਹਮਣ ਬਣਨਾ ਹੈ। ਉਂਝ ਬ੍ਰਹਮਾ ਦੀ ਔਲਾਦ ਤਾਂ ਸਭ ਹਨ ਪਰ ਬ੍ਰਾਹਮਣ ਸਭ ਨਹੀਂ ਬਣਨਗੇ। ਜੋ ਬ੍ਰਾਹਮਣ ਬਣਦੇ ਹਨ ਉਨ੍ਹਾਂ ਦੇ ਲਈ 21 ਜਨਮ ਜੀਵਨਮੁਕਤੀ ਕਿਹਾ ਜਾਂਦਾ ਹੈ। ਰਾਜ – ਗੱਦੀ ਤੇ ਬੈਠਦੇ ਹਨ ਤਾਂ ਰਾਜਯੋਗ ਸਿੱਖਣਾ ਪਵੇ। ਇਹ ਪਾਠਸ਼ਾਲਾ ਹੈ। ਪਾਠਸ਼ਾਲਾ ਵਿੱਚ ਸਿੱਖਿਆ ਲੈਣੀ ਪਵੇ। ਕਾਇਦੇ ਵੀ ਬਹੁਤ ਹਨ, ਇੱਕ ਵਾਰ ਲਕਸ਼ ਮਿਲ ਗਿਆ ਫਿਰ ਵਿਲਾਇਤ ਵਿੱਚ ਵੀ ਰਹਿਕੇ ਪੜ੍ਹ ਸਕਦੇ ਹਨ। ਬਰੋਬਰ ਅਸੀਂ ਸ਼ਿਵਬਾਬਾ ਦੇ ਬੱਚੇ ਹਾਂ। ਬਾਪ ਤੋਂ ਵਰਸਾ ਜ਼ਰੂਰ ਲੈਣਾ ਹੈ। ਪੱਤਰ ਵੀ ਲਿਖਦੇ ਹਨ, ਬਾਬਾ ਰਾਵਣ ਦਾ ਭੂਤ ਸਤਾਉਂਦਾ ਹੈ। ਕਦੀ ਕਾਮ ਦਾ, ਕਦੀ ਗੁੱਸੇ ਦਾ ਹਲਕਾ ਨਸ਼ਾ ਆ ਜਾਂਦਾ ਹੈ। ਬਾਪ ਕਹਿੰਦੇ ਹਨ ਇਨ੍ਹਾਂ ਤੇ ਵਿਜੇ ਪਾਉਣੀ ਹੈ। ਇਹ ਤੁਹਾਡੀ ਲੜਾਈ ਹੈ ਹੀ ਯੋਗਬਲ ਦੀ। ਤੁਸੀਂ ਯਾਦ ਕਰੋਗੇ, ਮਾਇਆ ਤੁਹਾਡਾ ਬੁੱਧੀਯੋਗ ਤੋੜ ਦਵੇਗੀ। ਤਾਂ ਬਾਬਾ ਨੇ ਸਮਝਾਇਆ ਹੈ, ਜੀਵਨਮੁਕਤੀ ਸਭ ਨੂੰ ਮਿਲਣੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਭ ਸ੍ਵਰਗ ਵਿੱਚ ਆਉਣਗੇ। ਸਾਰੇ ਚਾਹੁੰਦੇ ਹਨ ਸਾਨੂੰ ਮੁਕਤੀ ਚਾਹੀਦੀ ਹੈ। ਸਮਝੋ ਜੋ ਪਿਛਾੜੀ ਵਿੱਚ ਆਉਂਦੇ ਹਨ ਪਾਰ੍ਟ ਵਜਾਉਣ ਤਾਂ ਬਾਕੀ ਇੰਨਾ ਸਮੇਂ ਮੁਕਤੀ ਵਿੱਚ ਹੋਣਗੇ ਨਾ। ਕਿੰਨੀ ਸ਼ਾਂਤੀ ਮਿਲ ਜਾਂਦੀ ਹੈ। 4500 ਵਰ੍ਹੇ ਅਤੇ ਪੋਣੇ 5 ਹਜਾਰ ਵਰ੍ਹੇ ਸ਼ਾਂਤੀ ਵਿੱਚ ਰਹਿੰਦੇ ਹਨ। ਫਿਰ ਉਨ੍ਹਾਂ ਦਾ ਪਾਰ੍ਟ ਹੀ ਇਵੇਂ ਹੈ। ਅਸੀਂ ਫਿਰ ਸੁੱਖ ਅਤੇ ਸ਼ਾਂਤੀ ਦੋਨਾਂ ਵਿੱਚ ਰਹਿੰਦੇ ਹਾਂ। ਇਵੇਂ ਨਹੀਂ ਕਿ ਮਨੁੱਖ ਚਾਉਣ ਬਸ ਸਾਨੂੰ ਉਨ੍ਹਾਂ ਵਰਗੀ ਹੀ ਸ਼ਾਂਤੀ ਚਾਹੀਦੀ ਹੈ। ਉੱਥੇ ਬੈਠੇ ਹੀ ਰਹੀਏ। ਕਹਿਣ ਨਾਲ ਨਹੀਂ ਮਿਲ ਸਕਦੀ। ਅਨਾਦਿ ਡਰਾਮਾ ਬਣਿਆ ਹੋਇਆ ਹੈ। ਇਸ ਵਿੱਚ ਫਰਕ ਨਹੀਂ ਪੈ ਸਕਦਾ ਹੈ। ਸ਼ਾਂਤੀ ਦੇ ਸ਼ੌਕੀਨ ਤਾਂ ਬਹੁਤ ਹਨ। ਤੁਹਾਡੇ ਸੁੱਖ ਤੋਂ ਵੀ ਉਨ੍ਹਾਂ ਨੂੰ ਸ਼ਾਂਤੀ ਜਿਆਦਾ ਮਿਲਦੀ ਹੈ। ਤੁਹਾਨੂੰ ਫਿਰ ਸੁੱਖ ਅਤੇ ਸ਼ਾਂਤੀ ਦੋਨੋ ਮਿਲਦੇ ਹਨ। ਇੱਥੇ ਸੁੱਖ ਹੈ – ਅਲਪਕਾਲ ਦਾ। ਸ਼ਾਂਤੀ ਤਾਂ ਇੱਥੇ ਹੁੰਦੀ ਨਹੀਂ । ਦੁੱਖਧਾਮ ਹੈ ਨਾ। ਬਾਕੀ ਜੰਗਲ ਵਿੱਚ ਜਾਕੇ ਬੈਠ ਜਾਣਾ, ਉਹ ਕੋਈ ਸ਼ਾਂਤੀ ਥੋੜੀ ਹੈ। ਜੇਕਰ ਉੱਥੇ ਸ਼ਾਂਤੀ ਹੈ ਫਿਰ ਤਾਂ ਉੱਥੇ ਹੀ ਬੈਠੇ ਰਹਿਣ, ਫਿਰ ਸ਼ਹਿਰ ਵਿੱਚ ਆਕੇ ਇੰਨੇ ਫਲੈਟ ਆਦਿ ਕਿਓਂ ਬਣਾਉਂਦੇ ਹਨ। ਉੱਥੇ ਸਤਿਯੁਗ ਵਿੱਚ ਤਾਂ ਸ਼ਾਂਤੀ ਹੀ ਸ਼ਾਂਤੀ ਹੈ। ਭਾਵੇਂ ਪਿਛਾੜੀ ਵਿੱਚ ਜੋ ਆਉਂਦੇ ਹਨ ਉਹ ਸਮਝਦੇ ਹਨ ਇੱਥੇ ਅਸ਼ਾਂਤੀ ਹੀ ਅਸ਼ਾਂਤੀ ਹੈ। ਉਨ੍ਹਾਂ ਨੂੰ ਤਾਂ ਸ਼ਾਂਤੀ ਹੈ, ਦੂਜਿਆਂ ਨੂੰ ਅਸ਼ਾਂਤੀ ਵਿੱਚ ਸਮਝਦੇ ਹਨ। ਇਹ ਗੱਲਾਂ ਬੜੀਆਂ ਸਮਝਣ ਦੀਆਂ ਹਨ। ਜੀਵਨਮੁਕਤੀ ਮਿਲਦੀ ਸਭ ਨੂੰ ਹੈ। 21 ਜਨਮ ਤੁਸੀਂ ਰਾਜ ਕਰਦੇ ਹੋ ਤਾਂ ਦੂਜੇ ਦੇਰੀ ਨਾਲ ਆਉਂਦੇ ਹਨ, ਉਹ ਉੱਪਰ ਸ਼ਾਂਤੀ ਵਿੱਚ ਰਹਿੰਦੇ ਹਨ। ਕੋਈ ਸਤਿਯੁਗ ਵਿੱਚ ਅਤੇ ਤ੍ਰੇਤਾ ਵਿੱਚ ਪਿੱਛੇ ਆਉਂਦੇ ਹਨ ਤਾਂ ਵੀ ਹੈ ਤਾਂ ਸ਼ਾਂਤੀਧਾਮ ਵਿੱਚ ਨਾ। ਉੱਥੇ ਕੋਈ ਦੁੱਖ ਨਹੀਂ ਹੈ। ਫਿਰ ਨੰਬਰਵਾਰ ਆਉਣਗੇ, ਹਿਸਾਬ – ਕਿਤਾਬ ਵੀ ਹੈ ਨਾ।

ਮਨੁੱਖ ਸਮਝਦੇ ਹਨ ਕਿ ਸਾਇੰਸ ਬੜੀ ਤਿੱਖੀ ਹੈ, ਅਸੀਂ ਕਹਿੰਦੇ ਹਾਂ ਸਾਡੀ ਸਾਈਲੈਂਸ ਸਭ ਤੋਂ ਤਿੱਖੀ ਹੈ। ਬਾਬਾ ਦੀ ਯਾਦ ਨਾਲ ਹੀ ਤਾਕਤ ਮਿਲਦੀ ਹੈ। ਉਹ ਸਾਇੰਸ ਦੀ ਤਾਕਤ ਤੋਂ ਉਪਰ ਚੰਦਰਮਾ ਵਿੱਚ ਜਾਣ ਦਾ ਪੁਰਸ਼ਾਰਥ ਕਰਦੇ ਹਨ, ਤੁਸੀਂ ਤਾਂ ਇੱਕ ਸੇਕੇਂਡ ਵਿੱਚ ਸੂਰਜ ਚਾਂਦ ਤੋਂ ਵੀ ਉੱਪਰ ਚਲੇ ਜਾਂਦੇ ਹੋ। ਮੂਲਵਤਨ, ਸੂਕ੍ਸ਼੍ਮਵਤਨ ਤੋਂ ਉੱਪਰ ਤਾਂ ਕੁਝ ਹੈ ਨਹੀਂ। ਸੂਰਜਚੰਦ ਤਾਂ ਮੂਲਵਤਨ, ਸੁਕਸ਼ਮਵਤਨ ਤੋਂ ਬਹੁਤ ਦੂਰ ਹਨ। ਕਿਸੇ ਨੂੰ ਪਤਾ ਨਹੀਂ ਪੈ ਸਕਦਾ। ਇਹ ਹੈ ਸਭ ਡਿਟੇਲ ਦੀਆਂ ਗੱਲਾਂ। ਸੂਰਜਵੰਸ਼ੀ ਰਾਜਾ ਰਾਣੀ ਬਣਨ ਦੀ ਤਕਦੀਰ ਨਹੀਂ ਹੈ ਤਾਂ ਕੁਝ ਸਮਝ ਨਹੀਂ ਸਕਦੇ ਹਨ, ਨਾ ਕਿਸੇ ਨੂੰ ਸਮਝਾ ਸਕਦੇ ਹਨ। ਕੋਈ ਇਵੇਂ ਕਹਿ ਨਾ ਸਕੇ ਕਿ ਮੁਕਤੀ ਜੀਵਨਮੁਕਤੀ ਦਾ ਗਿਆਨ ਮੇਰੇ ਵਿਚ ਹੈ। (ਜਨਕ ਦਾ ਮਿਸਾਲ) ਸਭ ਨੂੰ ਜੇਲ ਵਿੱਚ ਪਾ ਦਿੱਤਾ ਹੈ। ਇਸ ਵਕਤ ਰਾਵਣ ਨੇ ਸਭ ਨੂੰ ਜੇਲ ਵਿਚ ਪਾ ਦਿੱਤਾ ਹੈ। ਰਾਮ ਆਕੇ ਸਭ ਨੂੰ ਛੁਡਾਉਂਦੇ ਹਨ। ਬਾਪ ਦਵਾਰਾ ਤੁਸੀਂ ਨਿਮਿਤ ਬਣੇ ਹੋ ਸਭ ਨੂੰ ਰਾਵਣ ਦੇ ਚੰਬੇ ਤੋਂ ਛੁਡਾਕੇ ਜੀਵਨਮੁਕਤ ਬਣਾਉਣ ਦੇ ਲਈ। ਤੁਹਾਡਾ ਨਾਮ ਬਾਲਾ ਹੈ ਸ਼ਿਵ ਸ਼ਕਤੀ ਸੈਨਾ। ਤੁਹਾਡਾ ਨਾਮ ਇਸ ਡਰਾਮੇ ਵਿੱਚ ਪਿਛਾੜੀ ਨੂੰ ਬਹੁਤ ਉੱਚਾ ਹੋਣਾ ਹੈ। ਜਦ ਤੋਂ ਬਾਪ ਆਇਆ ਹੈ ਤਾਂ ਮਾਤਾਵਾਂ ਦਾ ਮਰਤਬਾ ਦੁਨੀਆਂ ਵਿੱਚ ਵੀ ਬਹੁਤ ਉੱਚਾ ਹੋਇਆ ਹੈ। ਪਹਿਲੇ ਵਿਲਾਇਤ ਵਿੱਚ ਮਾਤਾਵਾਂ ਦਾ ਮਰਤਬਾ ਬਹੁਤ ਸੀ। ਉੱਥੇ ਬੱਚੀ ਪੈਂਦਾ ਹੁੰਦੀ ਤਾਂ ਬਹੁਤ ਖੁਸ਼ੀ ਮਨਾਉਂਦੇ ਹਨ, ਇੱਥੇ ਬੱਚੀ ਪੈਂਦਾ ਹੁੰਦੀ ਹੈ ਤਾਂ ਖੱਟੀਆ ਉਲਟਾ ਕਰ ਦਿੰਦੇ ਹਨ। ਬਰਥ ਡੇ ਵੀ ਨਹੀਂ ਮਨਾਉਂਦੇ। ਉਵੇਂ ਕੰਨਿਆਵਾਂ ਦਾ ਕਨ੍ਹਈਆ ਕਿਹਾ ਹੋਇਆ ਹੈ। ਅਸਲ ਵਿੱਚ ਤੁਸੀਂ ਸਭ ਕੰਨਿਆਵਾਂ ਹੋ। ਤੁਹਾਡਾ ਇਹ ਨਵਾਂ ਜਨਮ ਹੈ। ਬਾਕੀ ਪੜ੍ਹਾਈ ਵਿੱਚ ਨੰਬਰਵਾਰ ਹਨ। ਆਤਮਾ ਛੋਟੀ ਵੱਡੀ ਨਹੀਂ ਹੁੰਦੀ ਹੈ। ਸ਼ਰੀਰ ਛੋਟਾ ਵੱਡਾ ਹੁੰਦਾ ਹੈ। ਕੋਈ ਝੱਟ ਸਮਝ ਜਾਂਦੇ ਹਨ, ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਸਮਝ ਨਹੀਂ ਸਕਦੇ ਹਨ। ਜੀਵਨਮੁਕਤੀ ਅਤੇ ਜੀਵਨਬੰਧ ਦੋਨੋ ਇਸ ਸਥੂਲਵਤਨ ਦੀ ਹੀ ਗੱਲ ਹੈ। ਸਤਿਯੁਗ ਤੋਂ ਲੈਕੇ ਜੀਵਨਮੁਕਤ ਹੁੰਦੇ ਹਨ। ਫਿਰ ਜੀਵਨਬੰਧ ਹੁੰਦੇ ਹਨ ਦਵਾਪਰ ਵਿੱਚ। ਹੁਣ ਸੁੱਖ ਨੂੰ ਸਭ ਭੁੱਲ ਗਏ ਹਨ, ਦੁੱਖ ਵਿੱਚ ਪਏ ਹਨ। ਇਵੇਂ ਕੋਈ ਹੈ ਨਹੀਂ ਜੋ ਕਹੇ ਕਿ ਅਸੀਂ 21 ਜਨਮ ਸੁੱਖ ਲਿੱਤਾ ਸੀ। ਹੁਣ ਰਾਵਣ ਰਾਜ ਹੋਣ ਦੇ ਕਾਰਨ ਮੂਤ ਪਲੀਤੀ ਹੋ ਗਏ ਹਨ। ਉੱਥੇ ਰਾਵਣ ਰਾਜ ਹੀ ਨਹੀਂ ਤਾਂ ਮੂਤ ਪਲੀਤੀ ਕਿਵੇਂ ਹੋ ਸਕਦੇ ਹਨ। ਗਾਇਆ ਵੀ ਜਾਂਦਾ ਹੈ ਯੋਗਬਲ, ਭੋਗਬਲ। ਉੱਥੇ ਯੋਗਬਲ ਤੋਂ ਬੱਚੇ ਪੈਂਦਾ ਹੁੰਦੇ ਹਨ। ਤੁਸੀਂ ਰਸਮ ਨੂੰ ਜਾਣਦੇ ਹੋ। ਦੂਜਿਆਂ ਦੀ ਤਾਂ ਗੱਲ ਹੀ ਨਹੀਂ। ਅਮੇਰਿਕਨ ਆਦਿ ਦੀ ਰਸਮ ਰਿਵਾਜ ਉਹ ਜਾਨਣ। ਅਸੀਂ ਆਪਣੀ ਰਸਮ ਰਿਵਾਜ ਨੂੰ ਜਾਣ ਗਏ ਹਾਂ। ਅਸੀਂ ਸਤਿਯੁਗ ਦੇ ਰਹਿਣ ਵਾਲੇ ਹਾਂ। ਉੱਥੇ ਸਾਡੀ ਰਸਮ ਰਿਵਾਜ ਵੀ ਨਵੀਂ ਹੋਵੇਗੀ, ਉਸ ਤੇ ਚੱਲਾਂਗੇ। ਜਿਵੇਂ ਕਲਪ ਪਹਿਲੇ ਤੁਸੀਂ ਚੱਲੇ ਸੀ। ਜੋ ਹੋਇਆ ਹੋਵੇਗਾ ਉਹ ਹੀ ਹੁਣ ਹੋਵੇਗਾ। ਬੱਚੇ ਧਿਆਨ ਵਿੱਚ ਜਾਕੇ ਰਸਮ – ਰਿਵਾਜ ਵੇਖਕੇ ਆਉਂਦੇ ਹਨ। ਪਰ ਫਿਰ ਵੀ ਉੱਚ ਪਦਵੀ ਪਾਉਣ ਦਾ ਪੁਰਸ਼ਾਰਥ ਕਰਨਾ ਹੈ। ਜਿਨ੍ਹਾਂ ਨੇ ਉੱਥੇ ਦੀ ਰਸਮ – ਰਿਵਾਜ ਦੱਸੀ, ਉਹ ਸਭ ਹੁਣ ਹੈ ਨਹੀਂ। ਤਾਂ ਇਨ੍ਹਾਂ ਤੋਂ ਕੁਝ ਫਾਇਦਾ ਤਾਂ ਹੁੰਦਾ ਹੀ ਨਹੀਂ ਹੈ। ਤਾਂ ਸਾਰਾ ਮਦਾਰ ਹੈ ਪੜ੍ਹਾਈ ਤੇ। ਯੋਗ ਅਤੇ ਗਿਆਨ, ਯੋਗ ਮਤਲਬ ਬਾਪ ਨੂੰ ਯਾਦ ਕਰਨਾ। ਗਿਆਨ ਮਤਲਬ ਚੱਕਰ ਫ਼ਿਰੌਣਾ। ਇਹ ਤਾਂ ਸਹਿਜ ਹੈ। ਬਾਪ ਕਹਿੰਦੇ ਹਨ ਮੇਰੇ ਕੋਲ ਆਉਣਾ ਹੈ ਇਸਲਈ ਮੈਨੂੰ ਯਾਦ ਕਰੋ। ਮਨੁੱਖ ਨੂੰ ਮਰਨ ਸਮੇਂ ਕਿਹਾ ਜਾਂਦਾ ਹੈ ਰਾਮ – ਰਾਮ ਕਹੋ। ਅਰਥ ਕੁਝ ਵੀ ਸਮਝਦੇ ਨਹੀਂ। ਸ਼੍ਰੀਕ੍ਰਿਸ਼ਨ ਕਹਿਣ ਨਾਲ ਵੀ ਉੱਥੇ ਪਹੁੰਚ ਤਾਂ ਨਹੀਂ ਜਾਂਦੇ। ਲੈ ਜਾਣ ਵਾਲਾ ਫਿਰ ਵੀ ਬਾਪ ਹੈ। ਵਿਕਰਮ ਵਿਨਾਸ਼ ਹੋਣ ਬਗੈਰ ਤੁਸੀਂ ਵਾਪਿਸ ਕਿਵੇਂ ਜਾਵੋਗੇ। ਹੁਣ ਸਭ ਦੀ ਕਿਆਮਤ ਦਾ ਸਮੇਂ ਹੈ। ਫਿਰ ਆਪਣੇ – ਆਪਣੇ ਸਮੇਂ ਤੇ ਆਉਣਗੇ। ਇਹ ਪੁਆਇੰਟ ਧਾਰਨ ਕਰਨੀ ਹੈ। ਨੋਟ ਕਰਨੀ ਹੈ।

ਤੁਹਾਨੂੰ ਮਾਤਾ – ਪਿਤਾ ਨੂੰ ਫਾਲੋ ਕਰਨਾ ਚਾਹੀਦਾ ਹੈ। ਮੰਮਾ ਕਦੀ ਕਿਸੇ ਨੂੰ ਤੰਗ ਨਹੀਂ ਕਰਦੀ ਸੀ। ਕਈਆਂ ਦੀ ਬਹੁਤ ਰਿਪੋਰਟ ਆਉਂਦੀ ਹੈ, ਮੈਨਰਜ਼ ਨਹੀਂ ਹਨ। ਪਰਮਪਿਤਾ ਪਰਮਾਤਮਾ ਪੜ੍ਹਾਉਂਦੇ ਹਨ, ਕਿੰਨਾ ਦਿਮਾਗ ਚਾਹੀਦਾ ਹੈ। ਚੰਗੀ ਚਲਣ ਵਾਲੇ ਤੇ ਸਾਰਿਆਂ ਦਾ ਪਿਆਰ ਰਹੇਗਾ। ਕੋਈ ਤਾਂ ਬੜਾ ਤੰਗ ਕਰਦੇ ਹਨ। ਆਪਣੇ ਆਪ ਨੂੰ ਹੀ ਚਮਾਟ ਮਾਰਦੇ ਹਨ। ਤਾਂ ਪਦਵੀ ਭ੍ਰਿਸ਼ਟ ਹੋ ਜਾਵੇਗੀ। ਗਾਇਆ ਵੀ ਜਾਂਦਾ ਹੈ ਹਿੰਦੂ ਲੋਕਾਂ ਨੇ ਆਪ੍ਣੇ ਆਪ ਨੂੰ ਚਮਾਟ ਮਾਰੀ ਹੈ। ਈਸ਼ਵਰ ਜੋ ਰਾਜ ਭਾਗ ਦਿੰਦਾ ਹੈ ਉਨ੍ਹਾਂ ਨੂੰ ਸਰਵਵਿਆਪੀ ਕਹਿ ਦਿੱਤਾ ਹੈ। ਇਹ ਆਪਣੇ ਨੂੰ ਚਮਾਟ ਮਾਰੀ ਹੈ ਤਾਂ ਇਹ ਹਾਲ ਹੋਇਆ ਹੈ। ਸ਼ਾਸਤਰਾਂ ਵਿੱਚ ਵਿਖਾਇਆ ਹੈ ਕਿ ਭਗਵਾਨ ਕਹਿੰਦੇ ਹਨ ਕਿ ਮੈਂ ਸਰਵਵਿਆਪੀ ਹਾਂ। ਪਰ ਭਗਵਾਨ ਖੁਦ ਕਹਿੰਦੇ ਹਨ ਮੈਂ ਕੋਈ ਤੁਹਾਡੇ ਵਰਗਾ ਥੋੜੀ ਹਾਂ ਜੋ ਆਪਣੇ ਨੂੰ ਚਮਾਟ ਮਾਰਾਂਗਾ। ਕੀ ਮੈਂ ਕੁੱਤੇ ਬਿੱਲੀ ਵਿੱਚ ਹਾਂ! ਬਾਪ ਕਹਿੰਦੇ ਹਨ ਤੁਸੀਂ ਮੇਰੀ ਗਲਾਨੀ ਕੀਤੀ ਹੈ – ਇਹ ਵੀ ਡਰਾਮਾ ਹੈ। ਫਿਰ ਵੀ ਇਵੇਂ ਹੀ ਹੋਵੇਗਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਕੋਈ ਵੀ ਉਲਟੀ ਚਲਣ ਨਹੀਂ ਚਲਣੀ ਹੈ। ਚੰਗੇ ਗੁਣ ਧਾਰਨ ਕਰਨੇ ਹਨ। ਮਾਤਾ – ਪਿਤਾ ਨੂੰ ਫਾਲੋ ਕਰਨਾ ਹੈ।

2. ਯੋਗਬਲ ਨਾਲ ਕਾਮ, ਕ੍ਰੋਧ ਦੇ ਹਲਕੇ ਨਸ਼ੇ ਨੂੰ ਵੀ ਸਮਾਪਤ ਕਰਨਾ ਹੈ। ਨਿਮਿਤ ਬਣ ਸਭ ਨੂੰ ਰਾਵਣ ਦੀਆਂ ਜ਼ੰਜੀਰਾਂ ਤੋਂ ਛੁਡਾਉਣ ਦੀ ਸੇਵਾ ਕਰਨੀ ਹੈ।

ਵਰਦਾਨ:-

ਜੋ ਪ੍ਰ੍ਸੰਨਚਿਤ ਆਤਮਾਵਾਂ ਹਨ ਉਹ ਆਪ੍ਣੇ ਸੰਬੰਧ ਵਿੱਚ ਅਤੇ ਸਰਵ ਦੇ ਸੰਬੰਧ ਵਿੱਚ, ਪ੍ਰਕ੍ਰਿਤੀ ਦੇ ਸੰਬੰਧ ਵਿੱਚ, ਕਿਸੀ ਵੀ ਸਮੇਂ ਕਿਸੀ ਵੀ ਗੱਲ ਵਿੱਚ ਸੰਕਲਪ – ਮਾਤਰ ਵੀ ਕੁਵਸ਼ਚਨ ਨਹੀਂ ਕਰਨਗੀਆਂ। ਇਹ ਇਵੇਂ ਕਿਓਂ ਅਤੇ ਇਹ ਕੀ ਹੋ ਰਿਹਾ ਹੈ, ਇਵੇਂ ਵੀ ਹੁੰਦਾ ਹੈ ਕੀ? ਪ੍ਰ੍ਸੰਨਚਿਤ ਆਤਮਾ ਦੇ ਸੰਕਲਪ ਵਿੱਚ ਹਰ ਕਰਮ ਨੂੰ ਕਰਦੇ, ਵੇਖਦੇ, ਸੁਣਦੇ, ਸੋਚਦੇ ਇਹ ਹੀ ਰਹਿੰਦਾ ਹੈ ਕਿ ਜੋ ਹੋ ਰਿਹਾ ਹੈ ਉਹ ਮੇਰੇ ਲਈ ਚੰਗਾ ਹੈ ਅਤੇ ਹਮੇਸ਼ਾ ਚੰਗਾ ਹੀ ਹੋਣਾ ਹੈ। ਉਹ ਕਦੀ ਕੀ, ਕਿਓਂ, ਇਵੇਂ ਉਵੇਂ ਇਨ੍ਹਾਂ ਪ੍ਰਸ਼ਨਾਂ ਦੀ ਉਲਝਣ ਵਿੱਚ ਨਹੀਂ ਜਾਂਦੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top