06 November 2021 PUNJABI Murli Today | Brahma Kumaris

Read and Listen today’s Gyan Murli in Punjabi 

November 5, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸੰਗਮਯੁਗ ਤੇ ਤੁਹਾਨੂੰ ਬਾਪ ਦਵਾਰਾ ਚੰਗੀ ਬੁੱਧੀ ਅਤੇ ਸ੍ਰੇਸ਼ਠ ਮੱਤ ਮਿਲਦੀ ਹੈ, ਜਿਸ ਨਾਲ ਤੁਸੀਂ ਬ੍ਰਾਹਮਣ ਤੋਂ ਦੇਵਤਾ ਬਣਦੇ ਹੋ"

ਪ੍ਰਸ਼ਨ: -

ਤੁਸੀਂ ਬੱਚੇ ਕਿਸ ਮਸਤੀ ਵਿੱਚ ਰਹੋ ਤਾਂ ਚਲਣ ਬਹੁਤ ਰਾਇਲ ਹੋ ਜਾਏ ਗੀ?

ਉੱਤਰ:-

ਤੁਹਾਨੂੰ ਗਿਆਨ ਦੀ ਮਸਤੀ ਚੜ੍ਹੀ ਰਹਿਣੀ ਚਾਹੀਦੀ ਹੈ। ਓਹੋ! ਅਸੀਂ ਭਗਵਾਨ ਦੇ ਸਾਹਮਣੇ ਬੈਠੇ ਹਾਂ। ਅਸੀਂ ਇਥੋਂ ਜਾਵਾਂਗੇ, ਜਾਕੇ ਵਿਸ਼ਵ ਦਾ ਮਾਲਿਕ, ਕਰਾਉਣ ਪ੍ਰਿੰਸ ਬਣਾਂਗੇ। ਜਦੋਂ ਅਜਿਹੀ ਮਸਤੀ ਰਹੇ ਤਾਂ ਚਲਣ ਆਪੇ ਰਾਇਲ ਹੋ ਜਾਵੇਗੀ। ਮੂੰਹ ਤੋਂ ਬਹੁਤ ਮਿੱਠੇ ਬੋਲ ਨਿਕਲਣਗੇ। ਆਪਸ ਵਿੱਚ ਬਹੁਤ ਪਿਆਰ ਰਹੇਗਾ।

ਗੀਤ:-

ਮਹਿਫ਼ਿਲ ਮੇਂ ਜਲ ਉਠੀ ਸ਼ਮਾਂ..

ਓਮ ਸ਼ਾਂਤੀ ਮਿੱਠੇ – ਮਿੱਠੇ ਬੱਚਿਓ, ਰੂਹਾਨੀ ਬੱਚਿਆਂ ਨੇ ਆਕੇ ਬ੍ਰਾਹਮਣ ਬਣ ਰੂਹਾਨੀ ਬਾਬਾ ਤੋਂ ਇਹ ਜ਼ਰੂਰ ਸਮਝਿਆ ਹੈ ਕਿ ਅਸੀਂ ਹਾਂ ਸੰਗਮਯੁਗੀ ਬ੍ਰਾਹਮਣ। ਬਾਪ ਨੇ ਸਾਡੀ ਬੁੱਧੀ ਦਾ ਤਾਲਾ ਖੋਲਿਆ ਹੈ। ਹੁਣ ਅਸੀਂ ਸਮਝਦੇ ਹਾਂ ਕਿ ਇਹ ਹੈ ਸੰਗਮਯੁਗ। ਮਨੁੱਖ ਜੋ ਵੀ ਪਤਿਤ ਭ੍ਰਿਸ਼ਟਾਚਾਰੀ ਹਨ, ਉਹ ਫਿਰ ਪਾਵਨ ਬਣ ਭਵਿੱਖ ਵਿੱਚ ਸ੍ਰੇਸ਼ਠਾਚਾਰੀ ਪੁਰਸ਼ੋਤਮ ਕਹਾਉਣਗੇ। ਇਹ ਲਕਸ਼ਮੀ – ਨਾਰਾਇਣ ਕਦੇ ਤਾਂ ਪੁਰਸ਼ਾਰਥ ਕਰ ਪੁਰਸ਼ੋਤਮ ਬਣੇ ਹਨ ਨਾ। ਇਨ੍ਹਾਂ ਦੀ ਹਿਸਟ੍ਰੀ ਜਰੂਰ ਚਾਹੀਦੀ ਹੈ। ਇਨ੍ਹਾਂ ਲਕਸ਼ਮੀ – ਨਾਰਾਇਣ ਦਾ ਰਾਜ ਕਦੋਂ ਸਥਾਪਨ ਹੋਇਆ? ਨਾ ਕਲਯੁਗ ਵਿੱਚ, ਨਾ ਸਤਿਯੁਗ ਵਿੱਚ ਸ੍ਵਰਗ ਸਥਾਪਨ ਹੁੰਦਾ ਹੀ ਹੈ ਸੰਗਮ ਤੇ ਇੰਨੇ ਵਿਸਤਾਰ ਵਿੱਚ ਕੋਈ ਜਾਂਦੇ ਨਹੀਂ ਹਨ। ਤੁਸੀਂ ਜਾਣਦੇ ਹੋ ਇਹ ਸੰਗਮਯੁਗ ਹੈ ਕਲਯੁਗ ਦੇ ਬਾਦ ਸਤਿਯੁਗ ਨਵੀਂ ਦੁਨੀਆਂ ਹੁੰਦੀ ਹੈ ਤਾਂ ਜਰੂਰ ਸੰਗਮਯੁਗ ਵੀ ਹੋਵੇਗਾ ਫਿਰ ਨਵੀਂ ਦੁਨੀਆਂ ਵਿੱਚ ਨਵਾਂ ਰਾਜ ਹੋਵੇਗਾ ਬੁੱਧੀ ਚਲਣੀ ਚਾਹੀਦੀ ਹੈ ਤੁਸੀਂ ਜਾਣਦੇ ਹੋ ਬਾਪ ਦਵਾਰਾ ਸਾਨੂੰ ਚੰਗੀ ਬੁੱਧੀ ਅਤੇ ਸ਼੍ਰੀਮਤ ਮਿਲ ਰਹੀ ਹੈ ਕਹਿੰਦੇ ਹਨ ਹੇ ਈਸ਼ਵਰ ਇਨ੍ਹਾਂ ਨੂੰ ਹਮੇਸ਼ਾ ਸੁਮੱਤ ਅਤੇ ਚੰਗੀ ਮੱਤ ਦਵੋ। ਉਹ ਸਾਰੀ ਦੁਨੀਆਂ ਦਾ ਬਾਪ ਹੈ ਸਭ ਨੂੰ ਚੰਗੀ ਮੱਤ ਦੇਣ ਵਾਲਾ ਹੈ ਸੰਗਮਯੁਗ ਤੇ ਆਕੇ ਆਪਣੇ ਬੱਚਿਆਂ ਨੂੰ ਚੰਗੀ ਮੱਤ ਦਿੰਦੇ ਹਨ ਜਿਸ ਨੂੰ ਪਾਂਡਵ ਸੰਪਰਦਾਏ ਅਤੇ ਦੈਵੀ ਸੰਪਰਦਾਏ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਬ੍ਰਾਹਮਣ ਸੰਪਰਦਾਏ ਅਤੇ ਦੈਵੀ ਸੰਪਰਦਾਏ ਨੂੰ ਵੀ ਕੋਈ ਸਮਝ ਨਹੀਂ ਸਕਦੇ। ਬ੍ਰਹਮਾ ਦਵਾਰਾ ਹੀ ਬ੍ਰਾਹਮਣ ਸੰਪਰਦਾਏ ਬਣ ਸਕਦੇ ਹਨ ਪਰਮਪਿਤਾ ਪਰਮਾਤਮਾ ਹੀ ਬ੍ਰਹਮਾ ਦਵਾਰਾ ਇਹ ਰਚਨਾ ਰਚਦੇ ਹਨ। ਪ੍ਰਜਾਪਿਤਾ ਹੈ ਤਾਂ ਤੇ ਇੰਨੇ ਸਭ ਬ੍ਰਹਮਾਕੁਮਾਰ ਅਤੇ ਬ੍ਰਹਮਾਕੁਮਾਰੀਆਂ ਹਨ। ਜਦੋਂ ਤੱਕ ਕੋਈ ਆਕੇ ਤੁਸੀਂ ਬ੍ਰਾਹਮਣਾਂ ਦਵਾਰਾ ਗਿਆਨ ਨਾ ਲੈਣ ਉਦੋਂ ਤੱਕ ਸਦਗਤੀ ਕਿਵੇਂ ਹੋ ਸਕਦੀ ਹੈ। ਤੁਹਾਡੇ ਕੋਲ ਬਹੁਤ ਆਉਣਗੇ। ਸੰਨਿਆਸੀ ਵੀ ਆਉਣਗੇ ਹੋਰ ਧਰਮ ਵਾਲੇ ਵੀ ਆਉਣਗੇ, ਬਾਪ ਤੋਂ ਵਰਸਾ ਲੈਣ। ਸ੍ਵਰਗ ਵਿੱਚ ਉਨ੍ਹਾਂ ਦਾ ਪਾਰ੍ਟ ਨਹੀਂ ਹੈ ਪਰ ਸੰਦੇਸ਼ ਸਭ ਨੂੰ ਦੇਣਾ ਹੈ ਕਿ ਬਾਪ ਆਇਆ ਹੈ। ਇਸ ਸਮੇਂ ਹਿੰਦੂ ਕਹਿਲਾਉਣ ਵਾਲੇ ਕੋਈ ਵੀ ਦੇਵੀ – ਦੇਵਤਾ ਧਰਮ ਨੂੰ ਜਾਣਦੇ ਹੀ ਨਹੀਂ। ਉਹ ਜੋ ਪਹਿਲੇ ਸਤੋਪ੍ਰਧਾਨ ਸੀ, ਉਹ ਫਿਰ ਤਮੋ ਵਿੱਚ ਆਉਣ ਕਾਰਨ ਆਪਣੇ ਨੂੰ ਦੇਵੀ – ਦੇਵਤਾ ਕਹਿਲਾ ਨਹੀਂ ਸਕਦੇ। ਤੁਸੀਂ ਬੱਚੇ ਜਾਣਦੇ ਹੋ, ਰਾਵਣ ਦਾ ਰਾਜ ਵੀ ਇੱਥੇ ਹੁੰਦਾ ਹੈ ਅਤੇ ਪਰਮਪਿਤਾ ਪਰਮਾਤਮਾ ਜਿਸ ਨੂੰ ਰਾਮ ਵੀ ਕਹਿੰਦੇ ਹਨ, ਉਨ੍ਹਾਂ ਦਾ ਜਨਮ ਵੀ ਇੱਥੇ ਹੀ ਹੁੰਦਾ ਹੈ, ਗਾਉਂਦੇ ਵੀ ਹਨ ਪਤਿਤ – ਪਾਵਨ ਸੀਤਾਰਾਮ। ਪਰ ਪਤਿਤ ਕਿਸ ਨੇ ਬਣਾਇਆ, ਰਾਵਣ ਕੌਣ ਹੈ, ਕਿਓਂ ਪਤਿਤ – ਪਾਵਨ ਬਾਪ ਨੂੰ ਬੁਲਾਉਂਦੇ ਹਨ? ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਇਹ ਕੋਈ ਸਮਝਦੇ ਨਹੀਂ ਕਿ ਸਾਡੇ ਵਿੱਚ ਜੋ 5 ਵਿਕਾਰ ਹਨ, ਉਹ ਹੀ ਰਾਵਣ ਹੈ। ਜਿਸ ਵਿੱਚ 5 ਵਿਕਾਰ ਨਹੀਂ ਉਹ ਰਾਮ ਸੰਪਰਦਾਏ ਹਨ। ਹੁਣ ਰਾਮਰਾਜ ਨਹੀਂ ਹੈ ਇਸਲਈ ਸਭ ਚਾਹੁੰਦੇ ਹਨ ਕਿ ਨਵੀਂ ਦੁਨੀਆਂ, ਨਵਾਂ ਪਵਿੱਤਰ ਰਾਜ ਚਾਹੀਦਾ ਹੈ। ਰਾਮ ਕਿਹਾ ਜਾਂਦਾ ਹੈ ਸ਼ਿਵਬਾਬਾ ਨੂੰ, ਪਰ ਉਨ੍ਹਾਂ ਨੇ ਪਰਮਾਤਮਾ ਰਾਮ ਨੂੰ ਸਮਝ ਲਿੱਤਾ ਹੈ ਇਸਲਈ ਸ਼ਿਵਬਾਬਾ ਨੂੰ ਭੁਲਾ ਦਿੱਤਾ ਹੈ। ਤੁਸੀਂ ਸਮਝਾ ਸਕਦੇ ਹੋ ਕਿ ਰਾਮਰਾਜ ਕਿਸ ਨੂੰ ਕਿਹਾ ਜਾਂਦਾ ਹੈ। ਸ਼ਾਸਤਰਾਂ ਵਿੱਚ ਲਿਖ ਦਿੱਤਾ ਹੈ ਕਿ ਸੀਤਾ ਚੁਰਾਈ ਗਈ, ਇਹ ਹੋ ਸਕਦਾ ਹੈ ਕੀ ਰਾਜਾ ਦੀ ਰਾਣੀ ਨੂੰ ਕੋਈ ਚੁਰਾ ਲੈ ਜਾਵੇ। ਸ਼ਾਸਤਰ ਵੀ ਢੇਰ ਹਨ। ਮੁੱਖ ਸ਼ਾਸਤਰ ਹੈ ਗੀਤਾ। ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਬ੍ਰਹਮਾ ਦਵਾਰਾ ਬ੍ਰਾਹਮਣ, ਦੇਵਤਾ, ਸ਼ਤ੍ਰੀ ਧਰਮ ਦੀ ਸਥਾਪਨਾ ਕਰਦੇ ਹਨ। ਤਾਂ ਪ੍ਰਜਾਪਿਤਾ ਵੀ ਇੱਥੇ ਹੀ ਚਾਹੀਦਾ ਹੈ। ਬ੍ਰਹਮਾ ਨੂੰ ਇੰਨੇ ਢੇਰ ਬੱਚੇ ਹਨ ਤਾਂ ਇਹ ਹੈ ਮੁੱਖਵੰਸ਼ਾਵਲੀ, ਇੰਨੇ ਕੁੱਖ ਵੰਸ਼ਾਵਲੀ ਹੋ ਨਾ ਸਕਣ। ਜਦੋਂਕਿ ਸਰਸਵਤੀ ਵੀ ਮੁੱਖ ਵੰਸ਼ਾਵਲੀ ਹੈ ਤਾਂ ਬ੍ਰਹਮਾ ਦੀ ਇਸਤਰੀ ਹੋ ਨਹੀਂ ਸਕਦੀ। ਹੁਣ ਬਾਪ ਕਹਿੰਦੇ ਹਨ – ਬ੍ਰਹਮਾ ਮੁੱਖ ਦਵਾਰਾ ਤੁਸੀਂ ਬ੍ਰਾਹਮਣ ਬਣਦੇ ਹੋ, ਮੇਰੇ ਬੱਚੇ ਬਣਦੇ ਹੋ। ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਦੀ ਕਿੰਨੀ ਮਹਿਮਾ ਹੈ। ਬਾਪ ਪਤਿਤ – ਪਾਵਨ, ਲਿਬ੍ਰੇਟਰ ਵੀ ਹੈ। ਇਹ ਸਭ ਗਾਉਂਦੇ ਵੀ ਹਨ ਪਰ ਸਮਝਦੇ ਨਹੀਂ ਹਨ, ਇਸਲਈ ਪਹਿਲੇ ਬਾਪ ਦਾ ਪਰਿਚੈ ਦੇਣਾ ਹੈ ਕਿ ਉਹ ਪਤਿਤ – ਪਾਵਨ ਹੈ, ਗੀਤਾ ਦਾ ਭਗਵਾਨ ਵੀ ਹੈ। ਨਿਰਾਕਾਰ ਸ਼ਿਵਬਾਬਾ ਹੈ ਤਾਂ ਜਰੂਰ ਆਕੇ ਗਿਆਨ ਸੁਣਾਇਆ ਹੋਵੇਗਾ। ਹੁਣ ਜਿਸ ਸ਼ਰੀਰ ਦਵਾਰਾ ਗਿਆਨ ਸੁਣਾਉਂਦੇ ਹਨ ਉਨ੍ਹਾਂ ਦਾ ਨਾਮ ਰੱਖਿਆ ਹੈ ਬ੍ਰਹਮਾ। ਨਹੀਂ ਤਾਂ ਬ੍ਰਹਮਾ ਕਿੱਥੋਂ ਆਏ! ਬ੍ਰਹਮਾ ਦਾ ਬਾਪ ਕੌਣ? ਬ੍ਰਹਮਾ – ਵਿਸ਼ਨੂੰ – ਸ਼ੰਕਰ ਦਾ ਰਚਤਾ ਕੌਣ? ਇਹ ਹੈ ਗੂਹੀਏ ਪ੍ਰਸ਼ਨ। ਤ੍ਰਿਮੂਰਤੀ ਦੇਵਤਾ ਤਾਂ ਕਹਿੰਦੇ ਹਨ ਪਰ ਉਹ ਆਏ ਕਿੱਥੋਂ! ਹੁਣ ਬਾਪ ਸਮਝਾਉਂਦੇ ਹਨ, ਇਨ੍ਹਾਂ ਦਾ ਵੀ ਰਚਤਾ ਉੱਚ ਤੇ ਉੱਚ ਭਗਵਾਨ ਹੀ ਹੈ, ਜਿਸ ਨੂੰ ਸ਼ਿਵ ਕਹਿੰਦੇ ਹਨ। ਇਹ 3 ਦੇਵਤੇ ਲਾਈਟ ਦੇ ਹਨ, ਇਨ੍ਹਾਂ ਵਿੱਚ ਹੱਡੀ ਮਾਸ ਨਹੀਂ ਹੈ ਪਰ ਮੋਟੀ ਬੁੱਧੀ ਸਮਝ ਨਹੀਂ ਸਕਦੇ। ਇਸ ਤੇ ਸਮਝਾਉਣਾ ਹੈ – ਉੱਚ ਤੇ ਉੱਚ ਭਗਵਾਨ ਹੈ। ਉਹ ਬ੍ਰਹਮਾ ਦਵਾਰਾ ਸ੍ਵਰਗ ਦਾ ਵਰਸਾ ਦਿੰਦੇ ਹਨ। ਗਾਉਂਦੇ ਵੀ ਹਨ ਮਨੁੱਖ ਤੋਂ ਦੇਵਤਾ ਕੀਤੇ… ਫਿਰ ਵਿਖਾਉਂਦੇ ਹਨ ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਨਿਕਲਿਆ। ਕਦੀ ਨਾਭੀ ਤੋਂ ਵੀ ਬੱਚਾ ਹੁੰਦਾ ਹੈ ਕੀ? ਹੁਣ ਬਾਪ ਬੈਠ ਸਭ ਰਾਜ਼ ਸਮਝਾਉਂਦੇ ਹਨ। ਪਰ ਜਦੋਂ ਕੋਈ ਸਮਝੇ ਨਾ।

ਤੁਸੀਂ ਜਾਣਦੇ ਹੋ ਆਤਮਾ ਨੂੰ ਹੀ ਪਾਪ ਆਤਮਾ, ਪੁੰਨ ਆਤਮਾ ਕਿਹਾ ਜਾਂਦਾ ਹੈ। ਇਵੇਂ ਨਹੀਂ ਕਿ ਪਵਿੱਤਰ ਆਤਮਾ ਸੋ ਪਰਮਾਤਮਾ ਹੈ। ਪਰਮਾਤਮਾ ਬਾਪ ਤਾਂ ਸਦਾ ਪਾਵਨ ਹੈ। ਤਮੋਪ੍ਰਧਾਨ ਨੂੰ ਪਤਿਤ ਕਿਹਾ ਜਾਂਦਾ ਹੈ। ਸਤਿਯੁਗ ਵਿਚ ਜਦੋਂ ਸੁੱਖ ਸੀ ਤਾਂ ਦੁੱਖ ਦਾ ਨਾਮ ਵੀ ਨਹੀਂ ਸੀ। ਮਨੁੱਖ ਤਾਂ ਕਹਿ ਦਿੰਦੇ ਹਨ ਸ੍ਵਰਗ ਹੁਣ ਹੀ ਹੈ। ਕੁਝ ਵੀ ਸਮਝਦੇ ਨਹੀਂ ਪਰ ਅੰਤ ਵਿੱਚ ਆਕੇ ਬਾਪ ਤੋਂ ਵਰਸਾ ਲੈਣਗੇ। ਤੁਸੀਂ ਬੱਚੇ ਹੀ ਜਾਣਦੇ ਹੋ ਕਿ ਅਸੀਂ ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹਾਂ। ਵਿਸ਼ਵ ਦਾ ਮਾਲਿਕ ਹੋਰ ਕੋਈ ਬਣ ਨਾ ਸਕੇ। ਵਿਸ਼ਵ ਤੇ ਰਾਜ ਸਤਿਯੁਗ ਵਿੱਚ ਹੁੰਦਾ ਹੈ। ਕਲਯੁਗ ਵਿੱਚ ਸਾਰੀ ਵਿਸ਼ਵ ਤੇ ਰਾਜ ਕਰ ਨਾ ਸਕਣ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਗੀਤਾ ਵਿੱਚ ਵੀ ਹੈ ਮਹਾਭਾਰੀ ਲੜਾਈ ਲੱਗੀ ਸੀ ਉਦੋਂ ਹੀ ਸਭ ਧਰਮ ਵਿਨਾਸ਼ ਹੋ ਜਾਂਦੇ ਹਨ। ਜਿਵੇਂ ਬਾਂਸ ਦਾ ਜੰਗਲ ਹੁੰਦਾ ਹੈ, ਉਹ ਜਦੋਂ ਸੁੱਕ ਜਾਂਦਾ ਹੈ ਤਾਂ ਆਪਸ ਵਿੱਚ ਟਕਰਾਉਣ ਤੇ ਅੱਗ ਲਗ ਜਾਂਦੀ ਹੈ ਅਤੇ ਸਾਰਾ ਜੰਗਲ ਸੜ੍ਹ ਜਾਂਦਾ ਹੈ। ਇਹ ਮਨੁੱਖ ਸ੍ਰਿਸ਼ਟੀ ਝਾੜ ਵੀ ਜੜਜੜੀਭੂਤ ਹੋ ਗਿਆ ਹੈ। ਇਨ੍ਹਾਂ ਨੂੰ ਵੀ ਹੁਣ ਅੱਗ ਲਗਨ ਵਾਲੀ ਹੈ, ਇੱਕ ਦੋ ਨਾਲ ਲੜਕੇ ਖਤਮ ਹੋ ਜਾਣਗੇ। ਅੱਗ ਦਾ ਸਮਾਨ ਬਣਾਉਂਦੇ ਹੀ ਰਹਿੰਦੇ ਹਨ। ਹੁਣ ਐਟਾਮਿਕ ਬੰਬ ਦਵਾਰਾ ਅੱਗ ਲੱਗਣੀ ਹੈ, ਇਹ ਰਾਜ਼ ਉਹ ਨਹੀਂ ਜਾਣਦੇ। ਹੁਣ ਕਲਯੁਗ ਨਰਕ ਬਦਲ ਸ੍ਵਰਗ ਹੋਣ ਵਾਲਾ ਹੈ। ਇਸ ਗਿਆਨ ਵਿਚ ਮਸਤੀ ਬਹੁਤ ਚਾਹੀਦੀ ਹੈ। ਆਪਣੇ ਨੂੰ ਵੇਖਣਾ ਹੈ ਕਿ ਅਸੀਂ ਉਸ ਮਸਤੀ ਅਤੇ ਨਸ਼ੇ ਵਿੱਚ ਰਹਿੰਦੇ ਹਾਂ? ਅਸੀਂ ਪਰਮਾਤਮਾ ਦੀ ਸੰਤਾਨ ਹਾਂ, ਉਨ੍ਹਾਂ ਤੋਂ ਸ੍ਵਰਗ ਦਾ ਵਰਸਾ ਪਾ ਰਹੇ ਹਾਂ। ਆਪਸ ਵਿੱਚ ਗੱਲ ਕਰਨ ਦੀ ਰਾਇਲਟੀ ਚਾਹੀਦੀ ਹੈ। ਇੱਥੇ ਤੋਂ ਸਭ ਕੁਝ ਸਿੱਖਣਾ ਹੈ। ਬਾਦ ਵਿੱਚ ਉਹ ਹੀ ਸੰਸਕਾਰ ਲੈ ਜਾਣਗੇ। ਅਤਿ ਮਿੱਠਾ ਬਣਨਾ ਹੈ, ਬੜਾ ਨਸ਼ਾ ਰਹਿਣਾ ਚਾਹੀਦਾ ਹੈ। ਸ਼ਿਵਬਾਬਾ ਦੇ ਅਸੀਂ ਬੱਚੇ ਹਾਂ। ਦੇਵਤਾ ਪਦਵੀ ਪਾਉਣ ਵਾਲੇ ਹਾਂ, ਤਾਂ ਇੱਕ ਦੋ ਵਿਚ ਕਿੰਨਾ ਪਿਆਰ ਨਾਲ ਬੋਲਣਾ ਚਾਹੀਦਾ ਹੈ। ਪਰ ਬੱਚਿਆਂ ਦੇ ਮੁੱਖ ਤੋਂ ਅਜੂਨ ਫੁੱਲ ਨਿਕਲਦੇ ਨਹੀਂ ਹਨ। ਤੁਸੀਂ ਕਿੰਨੇ ਉੱਚ ਹੋ। ਤੁਹਾਨੂੰ ਇਹ ਯਾਦ ਰਹੇ ਕਿ ਅਸੀਂ ਸ਼ਿਵਬਾਬਾ ਦੀ ਸੰਤਾਨ ਹਾਂ ਫਿਰ ਸਤਿਯੁਗ ਵਿੱਚ ਮਹਾਰਾਜਾ ਬਣਾਂਗੇ। ਗੋਇਆ ਅਸੀਂ ਵਿਸ਼ਵ ਦੇ ਕਰਾਊਨ ਪ੍ਰਿੰਸ ਬਣਾਂਗੇ।

ਤੁਸੀਂ ਬੱਚਿਆਂ ਨੂੰ ਆਂਤਰਿਕ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਪਰਮਾਤਮਾ ਦੇ ਸਮੁੱਖ ਬੈਠੇ ਹਾਂ, ਜਿਸ ਤੋਂ ਸ੍ਵਰਗ ਦਾ ਵਰਸਾ ਮਿਲਦਾ ਹੈ ਉਨ੍ਹਾਂ ਦੀ ਸ਼੍ਰੀਮਤ ਤੇ ਚਲਣਾ ਹੈ। ਤੁਸੀਂ ਜਾਂਦੇ ਹੋ ਸਾਡੀ ਰਾਜਧਾਨੀ ਸਥਾਪਨ ਹੋ ਰਹੀ ਹੈ। ਰਾਜਧਾਨੀ ਵਿੱਚ ਸਭ ਚਾਹੀਦੇ ਹਨ। ਪਰ ਤੁਸੀਂ ਬੱਚਿਆਂ ਦੇ ਮੁੱਖ ਤੋਂ ਹਮੇਸ਼ਾ ਰਤਨ ਨਿਕਲਣੇ ਚਾਹੀਦੇ ਹਨ। ਬਾਬਾ ਰੂਪ ਵੀ ਹੈ ਤਾਂ ਬਸੰਤ ਵੀ ਹੈ। ਕਹਾਣੀਆਂ ਸਭ ਹੁਣ ਦੀਆਂ ਹਨ। ਬਾਪ ਹੈ ਗਿਆਨ ਦਾ ਸਾਗਰ। ਉਹ ਗਿਆਨ ਦੀ ਵਰਖਾ ਕਰਦੇ ਹਨ। ਬਾਕੀ ਉਹ ਇੰਦਰ ਦੇਵਤਾ ਬਰਸਾਤ ਬਰਸਾਉਂਦੇ ਹਨ, ਇਵੇਂ ਦੀ ਗੱਲ ਹੈ ਨਹੀਂ। ਇਹ ਬੱਦਲ ਨੈਚੁਰਲ ਬਣਦੇ ਹਨ, ਬਰਸਾਤ ਕਰਦੇ ਹਨ। ਸਤਿਯੁਗ ਵਿਚ ਇਹ 5 ਤਤ੍ਵ ਵੀ ਤੁਹਾਡੇ ਗੁਲਾਮ ਬਣ ਜਾਂਦੇ ਹਨ ਅਤੇ ਇੱਥੇ ਮਨੁੱਖ ਸਭ ਦੇ ਗੁਲਾਮ ਬਣ ਪਏ ਹਨ। ਇੱਥੇ ਹਰ ਗੱਲ ਵਿਚ ਮਿਹਨਤ ਕਰਨੀ ਪੈਂਦੀ ਹੈ। ਉੱਥੇ ਸਭ ਗੱਲ ਖ਼ੁਦ ਹੋ ਜਾਂਦੀ ਹੈ। ਤਾਂ ਬੱਚਿਆਂ ਨੂੰ ਬਾਬਾ ਦੀ ਯਾਦ ਹਮੇਸ਼ਾ ਰਹਿਣੀ ਚਾਹੀਦੀ ਹੈ ਇਸ ਤੋਂ ਖੁਸ਼ੀ ਦਾ ਪਾਰਾ ਹਮੇਸ਼ਾ ਚੜ੍ਹਿਆ ਰਹੇਗਾ। ਉਹ ਲੋਕ (ਸਾਇੰਸ ਵਾਲੇ) ਵੀ ਮੰਥਨ ਕਰਦੇ ਹਨ। ਤੁਸੀਂ ਬੱਚਿਆਂ ਨੂੰ ਵਾਨੀ ਦਾ ਮੰਥਨ ਕਰਨਾ ਹੈ। ਵਾਨੀ ਦਾ ਪ੍ਰਵਾਹ ਕਦੀ – ਕਦੀ ਬਹੁਤ ਚੰਗਾ ਰਹਿੰਦਾ ਹੈ, ਕਦੇ ਘੱਟ, ਇਨ੍ਹਾਂ ਨੂੰ ਕਿਹਾ ਜਾਂਦਾ ਹੈ ਮੰਥਨ ਕਰਨਾ। ਬੱਚੇ ਬਾਪ ਦੀ ਅਵਸਥਾ ਨੂੰ ਵੇਖ ਰਹੇ ਹਨ ਅਤੇ ਬਾਬਾ ਆਪਣਾ ਅਨੁਭਵ ਸੁਣਾਉਂਦੇ ਹਨ। ਤਾਂ ਕਦੇ ਬਹੁਤ ਉੱਛਲ ਦਾ ਪ੍ਰਵਾਹ ਰਹਿੰਦਾ ਹੈ, ਕਦੀ ਘੱਟ। ਕਦੀ ਬਹੁਤ ਚੰਗੀ ਪੁਆਇੰਟਸ ਨਿਕਲਦੀ ਹੈ। ਬਾਬਾ ਵੀ ਮਦਦਗਾਰ ਬਣ ਜਾਂਦੇ ਹਨ। ਇਹ ਤੁਸੀਂ ਵੀ ਫੀਲ ਕਰਦੇ ਹੋ। ਬਾਬਾ ਤਾਂ ਕਦੀ ਮੁਰਲੀ ਹੱਥ ਵਿਚ ਨਹੀਂ ਉਠਾਉਂਦੇ ਹਨ। ਬੱਚੇ ਮੈਗਜ਼ੀਨ ਲਿਖਦੇ ਹਨ – ਤਾਂ ਬਾਬਾ ਕਦੇ – ਕਦੇ ਵੇਖਦੇ ਹਨ ਕਿ ਬੱਚੇ ਕਦੇ ਗਫ਼ਲਤ ਤਾਂ ਨਹੀਂ ਕਰਦੇ ਹਨ। ਮੈਗਜ਼ੀਨ ਵਿੱਚ ਵੀ ਚੰਗੀ – ਚੰਗੀ ਮੁਰਲੀ ਦੀ ਪੁਆਇੰਟਸ ਆਉਂਦੀ ਹੈ ਅਤੇ ਸਭ ਪਾਸੇ ਜਾਂਦੀ ਰਹਿੰਦੀ ਹੈ। ਕਿਸੇ ਪਾਸੇ ਮੁਰਲੀ ਨਹੀਂ ਜਾਂਦੀ ਹੈ ਤਾਂ ਬਾਬਾ ਕਹਿੰਦੇ ਹਨ ਰਚਤਾ ਅਤੇ ਰਚਨਾ ਦਾ ਗਿਆਨ 7 ਰੋਜ਼ ਵਿੱਚ ਸਮਝ ਲਿੱਤਾ ਹੈ ਨਾ। ਬਾਕੀ ਕੀ ਚਾਹੀਦਾ ਹੈ। ਬਾਕੀ 5 ਵਿਕਾਰਾਂ ਨੂੰ ਭਸਮ ਕਰਨ ਦਾ ਪੁਰਸ਼ਾਰਥ ਕਰਨਾ ਹੈ ਹੋਰ ਤਾਂ ਕੋਈ ਤਕਲੀਫ ਹੈ ਨਹੀਂ।

ਤੁਸੀਂ ਬੱਚੇ ਕਿਸੇ ਦੇ ਵੀ ਸਤਿਸੰਗ ਵਿੱਚ ਜਾ ਸਕਦੇ ਹੋ, ਸੇਵਾ ਕਰਨ ਦਾ ਵੀ ਉਮੰਗ ਆਉਣਾ ਚਾਹੀਦਾ ਹੈ। ਜਦੋਂ ਸਭ ਧਰਮ ਵਾਲੇ ਇਕੱਠੇ ਹੁੰਦੇ ਹਨ ਤਾਂ ਸਮਝਾਉਣਾ ਚਾਹੀਦਾ ਹੈ ਕਿ ਹਰ ਇੱਕ ਦਾ ਧਰਮ ਵੱਖ – ਵੱਖ ਹੈ। ਭਰਾ – ਭਰਾ ਕਹਿੰਦੇ ਹਨ ਪਰ ਮਿਲਕੇ ਇੱਕ ਨਹੀਂ ਹੋ ਸਕਦੇ। ਇਹ ਸਿਰਫ ਕਹਿਣ ਦੀ ਗੱਲ ਹੈ। ਬਾਪ ਕਹਿੰਦੇ ਹਨ – ਮੈਂ ਆਕੇ ਬ੍ਰਾਹਮਣ ਬਣਾਏ ਫਿਰ ਦੇਵੀ – ਦੇਵਤਾ ਧਰਮ ਸਥਾਪਨ ਕਰਦਾ ਹਾਂ, ਉੱਥੇ ਦੂਜਾ ਕੋਈ ਧਰਮ ਰਹਿੰਦਾ ਨਹੀਂ ਹੈ। ਇਹ ਉਹ ਹੀ ਮਹਾਭਾਰਤ ਲੜਾਈ ਹੈ। ਗੀਤਾ ਵਿੱਚ ਵੀ ਇਸ ਦਾ ਵਰਨਣ ਕੀਤਾ ਹੋਇਆ ਹੈ। ਇਹ ਇੱਕ ਹੀ ਪੜ੍ਹਾਈ ਹੈ। ਪੜ੍ਹਾਉਣ ਵਾਲਾ ਵੀ ਇੱਕ ਹੀ ਹੈ। ਗਿਆਨ ਜਦੋਂ ਪੂਰਾ ਹੋਵੇਗਾ ਤਾਂ ਬਾਪ ਕਹਿੰਦੇ ਹਨ ਮੈਂ ਵੀ ਚਲਾ ਜਾਵਾਂਗਾ। ਮੈਨੂੰ ਕਲਯੁਗ ਦੇ ਅੰਤ ਵਿਚ ਗਿਆਨ ਸੁਣਾਉਣਾ ਹੈ, ਮੈਨੂੰ ਕਲਪ – ਕਲਪ ਆਉਣਾ ਹੈ। ਇੱਕ ਸੇਕੇਂਡ ਵੀ ਘੱਟ ਜਿਆਦਾ ਨਹੀਂ ਹੋਵੇਗਾ। ਜਦੋਂ ਗਿਆਨ ਪੂਰਾ ਹੋਵੇ ਫਿਰ ਕਰਮਾਤੀਤ ਅਵਸਥਾ ਵਿੱਚ ਚਲੇ ਜਾਣਗੇ, ਤਾਂ ਵਿਨਾਸ਼ ਵੀ ਹੋ ਜਾਵੇਗਾ। ਦਿਨ – ਪ੍ਰਤੀਦਿਨ ਤੁਹਾਡੀ ਸਰਵਿਸ ਵਧਦੀ ਜਾਵੇਗੀ। ਇੱਥੇ ਤਾਂ ਨਾ ਕਿਸੇ ਵਿਚ ਪਵਿੱਤਰਤਾ ਹੈ, ਨਾ ਦੈਵੀਗੁਣਾਂ ਦੀ ਧਾਰਨਾ ਹੈ। ਉੱਥੇ ਪਵਿੱਤਰਤਾ ਦਾ ਅੰਤਰ ਵੇਖੋ ਕਿੰਨਾ ਹੈ। ਤੁਸੀਂ ਹੁਣ ਸੰਗਮ ਵਿੱਚ ਬੈਠੇ ਹੋ, ਇਹ ਹੀ ਪੁਰਸ਼ੋਤਮ ਯੁਗ ਹੈ। ਹੁਣ ਤੁਸੀਂ ਪੁਰਸ਼ੋਤਮ ਬਣ ਰਹੇ ਹੋ। ਪਰ ਉਹ ਜਲਵਾ, ਉਹ ਚਲਣ ਵੀ ਚਾਹੀਦਾ ਹੈ। ਕਦੀ ਮੁੱਖ ਤੋਂ ਪੱਥਰ ਨਹੀਂ ਨਿਕਲਣੇ ਚਾਹੀਦੇ ਹਨ। ਰਤਨ ਹੀ ਮੁੱਖ ਤੋਂ ਨਿਕਲਣੇ ਚਾਹੀਦੇ ਹਨ। ਹੁਣ ਤੁਸੀਂ ਦੇਵਤਾ ਸਮਾਨ ਗੁਲ – ਗੁਲ ਬਣ ਰਹੇ ਹੋ। ਗੌਡ ਆਕੇ ਗੌਡ ਗੌਡੇਜ ਬਣਾਉਂਦੇ ਹਨ। ਦੇਵਤਾਵਾਂ ਨੂੰ ਹੀ ਭਗਵਾਨ – ਭਗਵਤੀ ਕਹਿੰਦੇ ਹਨ। ਪਰ ਇਵੇਂ ਬਣਾਉਂਦੇ ਕੌਣ ਹਨ? ਇਹ ਕੋਈ ਨਹੀਂ ਜਾਣਦੇ। ਤੁਹਾਡੀ ਬੁੱਧੀ ਵਿੱਚ ਪੂਰੇ ਰਚਤਾ ਅਤੇ ਰਚਨਾ ਦੀ ਨਾਲੇਜ ਹੈ ਫਿਰ ਹੋਰਾਂ ਨੂੰ ਆਪ ਸਮਾਨ ਬਣਾਉਣ ਦੀ ਜਵਾਬਦਾਰੀ ਹੈ। ਬਹੁਤ ਆਉਂਦੇ ਰਹਿਣਗੇ। ਸਵਦਰਸ਼ਨ ਚੱਕਰਧਾਰੀ ਬ੍ਰਾਹਮਣ ਹੀ ਬਣਦੇ ਹਨ। ਮਾਇਆ ਦੇ ਤੂਫਾਨ ਵੀ ਬੱਚਿਆਂ ਨੂੰ ਹੀ ਆਉਂਦੇ ਹਨ। ਕਿੱਥੇ ਤੂਫ਼ਾਨ ਆਉਣ ਨਾਲ ਹੱਡੀ – ਹੱਡੀ ਟੁੱਟ ਜਾਂਦੀ ਹੈ। ਚਲਦੇ – ਚਲਦੇ ਕੋਈ ਡਿਸਸਰਵਿਸ ਵੀ ਕਰਦੇ ਹਨ। ਬਾਪ ਕਹਿੰਦੇ ਹਨ ਕੋਈ ਵੀ ਛੀ – ਛੀ ਕੰਮ ਨਹੀਂ ਕਰੋ। ਤੁਸੀਂ ਮੁੱਖ ਵੰਸ਼ਾਵਲੀ ਬ੍ਰਾਹਮਣ ਹੋ, ਉਹ ਹੈ ਕੁੱਖ ਵੰਸ਼ਾਵਲੀ। ਕਿੰਨਾ ਫਰਕ ਹੈ। ਉਹ ਜਿਸਮਾਨੀ ਯਾਤਰਾ ਤੇ ਲੈ ਜਾਂਦੇ ਹਨ, ਚਾਹਦੀ ਹੈ ਰੂਹਾਨੀ ਯਾਤਰਾ। ਤੁਸੀਂ ਬੇਹੱਦ ਦੇ ਬਾਪ ਤੋੰ ਵਰਸਾ ਲੈ ਰਹੇ ਹੋ। ਇਹ ਵੀ ਕਿਸੇ ਵਿੱਚ ਅਕਲ ਨਹੀਂ ਹੈ ਜੋ ਸਮਝਣ ਕਿ ਉਹ ਵੀ ਬ੍ਰਾਹਮਣ, ਅਸੀਂ ਵੀ ਬ੍ਰਾਹਮਣ। ਪਰ ਸੱਚਾ ਬ੍ਰਾਹਮਣ ਕੌਣ ਹੈ? ਉਹ ਬ੍ਰਾਹਮਣ ਆਪਣੇ ਨੂੰ ਬ੍ਰਹਮਾਕੁਮਾਰ ਨਹੀਂ ਕਹਿਲਾ ਸਕਦੇ। ਤੁਸੀਂ ਆਪਣੇ ਨੂੰ ਬ੍ਰਹਮਾਕੁਮਾਰ ਕਹਾਉਂਦੇ ਹੋ ਤਾਂ ਜਰੂਰ ਬ੍ਰਹਮਾ ਵੀ ਹੋਵੇਗਾ। ਪਰ ਉਨ੍ਹਾਂ ਦੀ ਬੁੱਧੀ ਵਿੱਚ ਇਹ ਗੱਲਾਂ ਆਉਂਦੀਆਂ ਨਹੀਂ ਹਨ, ਜੋ ਪੁੱਛਣ। ਬਾਬਾ ਕਲਪ – ਕਲਪ ਤੁਸੀਂ ਬੱਚਿਆਂ ਨੂੰ ਆਕੇ ਇਹ ਗੱਲਾਂ ਸਮਝਾਉਂਦੇ ਹਨ ਕਿ ਤੁਸੀਂ ਬ੍ਰਹਮਾ ਦੀ ਔਲਾਦ ਬ੍ਰਾਹਮਣ ਸਭ ਭਰਾ – ਭੈਣ ਠਹਿਰੇ। ਫਿਰ ਉਹ ਵਿਕਾਰ ਵਿੱਚ ਕਿਵੇਂ ਜਾ ਸਕੇ ਹਨ। ਜੇਕਰ ਕੋਈ ਜਾਂਦੇ ਹਨ ਤਾਂ ਬ੍ਰਾਹਮਣ ਕੁਲ ਨੂੰ ਕਲੰਕਿਤ ਕਰਦੇ ਹਨ। ਆਪਣੇ ਨੂੰ ਬ੍ਰਹਮਾਕੁਮਾਰ – ਕੁਮਾਰੀ ਕਹਿਲਾਕੇ ਫਿਰ ਪਤਿਤ ਹੋ ਨਹੀਂ ਸਕਦੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਵਾਨੀ ਤੋਂ ਜੋ ਸੁਣਦੇ ਹਨ ਉਸ ਤੇ ਮੰਥਨ ਕਰਨਾ ਹੈ। ਪੁਰਸ਼ੋਤਮ ਬਣ ਰਹੇ ਹਨ ਇਸਲਈ ਚਲਣ ਬਹੁਤ ਰਾਇਲ ਬਣਾਉਣੀ ਹੈ। ਮੁੱਖ ਤੋਂ ਕਦੀ ਪੱਥਰ ਨਹੀਂ ਕੱਢਣੇ ਹਨ।

2. ਬਹੁਤਿਆਂ ਨੂੰ ਆਪਣੇ ਵਰਗਾ ਬਣਾਉਣ ਦੀ ਜਵਾਬਦਾਰੀ ਸਮਝ ਸਰਵਿਸ ਤੇ ਤੱਤਪਰ ਰਹਿਣਾ ਹੈ। ਕੋਈ ਵੀ ਛੀ – ਛੀ ਗੰਦਾ ਕੰਮ ਕਰਕੇ ਡਿਸਸਰਵਿਸ ਨਹੀਂ ਕਰਨੀ ਹੈ।

ਵਰਦਾਨ:-

ਜਦੋਂ ਇੰਦ੍ਰੀਆਂ ਦੀ ਆਕਰਸ਼ਣ ਅਤੇ ਸੰਬੰਧੀਆਂ ਦੀ ਆਕਰਸ਼ਣ ਤੋਂ ਮੁਕਤ ਬਣੋ ਤਾਂ ਅਤਿਇੰਦ੍ਰੀਏ ਸੁੱਖ ਦੀ ਅਨੁਭੂਤੀ ਕਰ ਸਕੋਗੇ। ਕੋਈ ਵੀ ਕਰਮਇੰਦ੍ਰੀ ਦੇ ਵਸ਼ ਹੋਣ ਨਾਲ ਜੋ ਵੱਖ – ਵੱਖ ਆਕਰਸ਼ਣ ਹੁੰਦੇ ਹਨ ਉਹ ਅਤਿਇੰਦ੍ਰੀਏ ਸੁੱਖ ਅਤੇ ਹਰਸ਼ ਦਿਵਾਉਣ ਵਿੱਚ ਬੰਧਨ ਪਾਉਂਦੇ ਹਨ। ਪਰ ਜਦੋਂ ਬੁੱਧੀ ਸਰਵ ਅਕਰਸ਼ਨਾਂ ਤੋਂ ਮੁਕਤੀ ਹੋਵੇ ਇੱਕ ਠਿਕਾਣੇ ਤੇ ਟਿੱਕ ਜਾਂਦੀ ਹੈ, ਹਲਚਲ ਸਮਾਪਤ ਹੋ ਜਾਂਦੀ ਹੈ ਤਾਂ ਇੱਕਰਸ ਅਵਸਥਾ ਬਣਨ ਨਾਲ ਅਤਿਇੰਦ੍ਰੀਏ ਸੁੱਖ ਦੀ ਅਨੁਭੂਤੀ ਹੁੰਦੀ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top