06 June 2022 Punjabi Murli Today | Brahma Kumaris
Read and Listen today’s Gyan Murli in Punjabi
5 June 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਗਿਆਨ ਦਾ ਫਾਊਂਡੇਸ਼ਨ ਹੈ ਨਿਸ਼ਚੇ, ਨਿਸ਼ਚੇਬੁੱਧੀ ਬਣ ਪੁਰਸ਼ਾਰਥ ਕਰੋ ਤਾਂ ਮੰਜਿਲ ਤੱਕ ਪਹੁੰਚ ਜਾਵੋਗੇ"
ਪ੍ਰਸ਼ਨ: -
ਕਿਹੜੀ ਇੱਕ ਗੱਲ ਸਮਝਣ ਅਤੇ ਨਿਸ਼ਚੇ ਕਰਨ ਦੀ ਹੈ?
ਉੱਤਰ:-
ਹੁਣ ਸਾਰੀਆਂ ਆਤਮਾਵਾਂ ਦਾ ਹਿਸਾਬ – ਕਿਤਾਬ ਚੁਕਤੂ ਹੋਣ ਵਾਲਾ ਹੈ। ਸਾਰੇ ਮੱਛਰਾਂ ਤਰ੍ਹਾਂ ਜਾਣਗੇ ਆਪਣੇ ਸਵੀਟ ਹੋਮ, ਫਿਰ ਨਵੀਂ ਦੁਨੀਆਂ ਵਿੱਚ ਥੋੜ੍ਹੀਆਂ ਜਿਹੀਆਂ ਆਤਮਾਵਾਂ ਆਉਣਗੀਆਂ। ਇਹ ਗੱਲ ਬਹੁਤ ਹੀ ਸਮਝਣ ਅਤੇ ਨਿਸ਼ਚੇ ਕਰਨ ਦੀ ਹੈ।
ਪ੍ਰਸ਼ਨ: -
ਬਾਪ ਕਿਹੜੇ ਬੱਚਿਆਂ ਨੂੰ ਵੇਖ ਖੁਸ਼ ਹੁੰਦੇ ਹਨ?
ਉੱਤਰ:-
ਜੋ ਬੱਚੇ ਬਾਪ ਤੇ ਪੂਰਾ ਬਲੀ ਚੜ੍ਹਦੇ ਹਨ, ਜੋ ਮਾਇਆ ਨਾਲ ਹਿਲਦੇ ਨਹੀਂ ਮਤਲਬ ਅੰਗਦ ਦੀ ਤਰ੍ਹਾਂ ਅਚਲ ਅਡੋਲ ਰਹਿੰਦੇ ਹਨ। ਅਜਿਹੇ ਬੱਚਿਆਂ ਨੂੰ ਵੇਖ ਬਾਪ ਵੀ ਖੁਸ਼ ਹੁੰਦੇ ਹਨ।
ਗੀਤ:-
ਧੀਰਜ ਧਰ ਮਨੁਆ…
ਓਮ ਸ਼ਾਂਤੀ। ਬੱਚਿਆਂ ਨੇ ਕੀ ਸੁਣਿਆ? ਇਹ ਬਾਪ ਹੀ ਕਹਿ ਸਕਦੇ ਹਨ ਨਾ। ਸੰਨਿਆਸੀ ਉਦਾਸੀ ਕੋਈ ਵੀ ਕਹਿ ਨਹੀਂ ਸਕਦੇ। ਪਾਰਲੌਕਿਕ ਬੇਹੱਦ ਦਾ ਬਾਪ ਹੀ ਬੱਚਿਆਂ ਨੂੰ ਕਹਿੰਦੇ ਹਨ ਕਿਉਂਕਿ ਆਤਮਾ ਵਿੱਚ ਹੀ ਮਨ – ਬੁੱਧੀ ਹੈ। ਆਤਮਾਵਾਂ ਨੂੰ ਕਹਿੰਦੇ ਹਨ ਹੁਣ ਧੀਰਜ ਧਰੋ। ਬੱਚੇ ਹੀ ਜਾਣਦੇ ਹਨ ਇਹ ਬੇਹੱਦ ਦਾ ਬਾਪ ਸਾਰੀ ਦੁਨੀਆਂ ਨੂੰ ਕਹਿੰਦੇ ਹਨ – ਧੀਰਜ ਧਰੋ। ਹੁਣ ਤੁਹਾਡੇ ਸੁਖ ਸ਼ਾਂਤੀ ਦੇ ਦਿਨ ਆ ਰਹੇ ਹਨ। ਇਹ ਤਾਂ ਦੁਖਧਾਮ ਹੈ ਇਸ ਦੇ ਬਾਦ ਫਿਰ ਸੁਖਧਾਮ ਨੂੰ ਆਉਣਾ ਹੀ ਹੈ। ਸੁਖਧਾਮ ਦੀ ਸਥਾਪਨਾ ਤੇ ਬਾਪ ਹੀ ਕਰਨਗੇ ਨਾ। ਬਾਪ ਹੀ ਬੱਚਿਆਂ ਨੂੰ ਧੀਰਜ ਦਿੰਦੇ ਹਨ। ਪਹਿਲਾਂ ਤਾਂ ਨਿਸ਼ਚੇ ਚਾਹੀਦਾ ਹੈ ਨਾ। ਨਿਸ਼ਚੇ ਹੁੰਦਾ ਹੈ ਬ੍ਰਹਮਾ ਮੁਖਵੰਸ਼ਾਵਲੀ ਬ੍ਰਾਹਮਣਾਂ ਨੂੰ। ਨਹੀਂ ਤਾਂ ਇਨੇ ਬ੍ਰਾਹਮਣ ਕਿਥੋਂ ਆਉਣ? ਬੀ.ਕੇ.ਅਰਥ ਹੀ ਹੈ ਬੱਚੇ ਅਤੇ ਬੱਚੀਆਂ। ਇਨੇ ਸਭ ਬੀ. ਕੇ. ਕਹਾਉਂਦੇ ਹਨ ਤਾਂ ਜਰੂਰ ਪ੍ਰਜਾਪਿਤਾ ਬ੍ਰਹਮਾ ਹੋਵੇਗਾ ਨਾ! ਇਤਨੇ ਸਭਨਾ ਦਾ ਇੱਕ ਹੀ ਮਾਤਾ – ਪਿਤਾ ਹੈ ਹੋਰ ਸਭਨਾਂ ਨੂੰ ਤੇ ਵੱਖ – ਵੱਖ ਮਾਤ – ਪਿਤਾ ਹੁੰਦੇਂ ਹਨ। ਇੱਥੇ ਤੁਹਾਡਾ ਸਭ ਦਾ ਇੱਕ ਹੀ ਮਾਤ – ਪਿਤਾ ਹੈ। ਨਵੀਂ ਗੱਲ ਹੈ ਨਾ। ਤੁਸੀਂ ਬ੍ਰਾਹਮਣ ਸੀ ਨਹੀਂ, ਹੁਣ ਬਣੇ ਹੋ। ਉਹ ਬ੍ਰਾਹਮਣ ਹਨ ਕੁੱਖ ਵੰਸ਼ਾਵਲੀ, ਤੁਸੀਂ ਹੋ ਮੁੱਖਵੰਸ਼ਾਵਲੀ। ਹਰ ਇੱਕ ਗੱਲ ਵਿਚ ਪਹਿਲਾਂ ਤਾਂ ਨਿਸ਼ਚੇ ਚਾਹੀਦਾ ਹੈ ਕਿ ਕੌਣ ਸਾਨੂੰ ਸਮਝਾਉਂਦੇ ਹਨ। ਭਗਵਾਨ ਹੀ ਸਮਝਾਉਂਦੇ ਹਨ ਹੁਣ ਕਲਯੁਗ ਅੰਤ ਹੈ, ਲੜ੍ਹਾਈ ਸਾਮਣੇ ਖੜ੍ਹੀ ਹੈ। ਯੂਰੋਪਵਾਸੀ ਯਾਦਵ ਵੀ ਹਨ, ਜਿੰਨ੍ਹਾਂਨੇ ਬੋਮਬਜ਼ ਆਦਿ ਦੀ ਇਨਵੇਂਸ਼ਨ ਕੀਤੀ ਹੈ। ਗਾਇਆ ਹੋਇਆ ਹੈ ਕਿ ਪੇਟ ਵਿਚੋਂ ਮੁਸਲ ਨਿਕਲੇ, ਜਿਸ ਨਾਲ ਆਪਣੇ ਹੀ ਕੁਲ ਦਾ ਵਿਨਾਸ਼ ਕੀਤਾ। ਬਰੋਬਰ ਕੁਲ ਦਾ ਵਿਨਾਸ਼ ਜਰੂਰ ਕਰਨਗੇ। ਹਨ ਤੇ ਇੱਕ ਹੀ ਕੁਲ ਦੇ। ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਹਨ ਅਸੀਂ ਵਿਨਾਸ਼ ਕਰਾਂਗੇ। ਇਹ ਵੀ ਬਰੋਬਰ ਲਿਖਿਆ ਹੋਇਆ ਹੈ। ਤਾਂ ਹੁਣ ਬਾਪ ਸਮਝਾਉਂਦੇ ਹਨ ਬੱਚੇ ਧੀਰਜ ਰੱਖੋ। ਹੁਣ ਇਹ ਪੁਰਾਣੀ ਦੁਨੀਆਂ ਖ਼ਤਮ ਹੋ ਜਾਣੀ ਹੈ। ਕਲਯੁਗ ਖਲਾਸ ਹੋਵੇ ਤਾਂ ਤੇ ਸਤਿਯੁਗ ਹੋਵੇ ਨਾ। ਜਰੂਰ ਉਨ੍ਹਾਂ ਦੇ ਪਹਿਲੇ ਹੀ ਸਥਾਪਨਾ ਹੋਣੀ ਚਾਹੀਦੀ ਹੈ। ਗਾਇਆ ਵੀ ਜਾਂਦਾ ਹੈ – ਬ੍ਰਹਮਾ ਦੇ ਦਵਾਰਾ ਸਥਾਪਨਾ, ਸ਼ੰਕਰ ਦਵਾਰਾ ਵਿਨਾਸ਼। ਪਹਿਲੇ ਸਥਾਪਨਾ ਕਰਨਗੇ ਫਿਰ ਜਦੋਂ ਸਥਾਪਨਾ ਪੂਰੀ ਹੋ ਜਾਂਦੀ ਹੈ ਤਾਂ ਵਿਨਾਸ਼ ਹੁੰਦਾ ਹੈ। ਸਥਾਪਨਾ ਹੋ ਰਹੀ ਹੈ। ਇਹ ਹੈ ਹੀ ਨਿਆਰਾ ਮਾਰਗ ਜੋ ਕੋਈ ਵੀ ਸਮਝਦੇ ਨਹੀਂ ਹਨ। ਕਿਸੇ ਨੇ ਕਦੇ ਸੁਣਿਆ ਹੀ ਨਹੀਂ, ਤਾਂ ਸਮਝਦੇ ਹਨ ਜਿਵੇਂ ਹੋਰ ਮੱਠ ਪੰਥ ਹੁੰਦੇਂ ਹਨ ਉਵੇਂ ਇਹ ਵੀ ਬੀ. ਕੇ. ਦਾ ਹੈ। ਉਨ੍ਹਾਂ ਵਿਚਾਰਿਆਂ ਦਾ ਕੋਈ ਦੋਸ਼ ਨਹੀਂ ਹੈ। ਕਲਪ ਪਹਿਲੋਂ ਵੀ ਇਵੇਂ ਹੀ ਵਿਘਨ ਪਾਏ ਸਨ। ਇਹ ਹੈ ਹੀ ਰੁਦ੍ਰ ਗਿਆਨ ਯਗ। ਰੁਦ੍ਰ ਕਿਹਾ ਜਾਂਦਾ ਹੈ ਸ਼ਿਵ ਨੂੰ। ਉਹ ਹੀ ਰਾਜਯੋਗ ਸਿਖਾਉਂਦੇ ਹਨ, ਜਿਸਨੂੰ ਪ੍ਰਾਚੀਨ ਰਾਜਯੋਗ ਕਿਹਾ ਜਾਂਦਾ ਹੈ। ਪ੍ਰਾਚੀਨ ਦਾ ਅਰਥ ਵੀ ਸਮਝਦੇ ਨਹੀਂ ਹਨ। ਇਸ ਸੰਗਮਯੁਗ ਦੀ ਗੱਲ ਹੈ, ਪਤਿਤ ਅਤੇ ਪਾਵਨ ਤਾਂ ਸੰਗਮ ਹੋਇਆ ਨਾ। ਸਤਿਯੁਗ ਆਦਿ ਵਿੱਚ ਹੈ ਹੀ ਇੱਕ ਧਰਮ। ਉਹ ਹੈ ਆਸੁਰੀ ਸੰਪਰਦਾਏ, ਤੁਸੀਂ ਹੋ ਦੇਵੀ ਸੰਪਰਦਾਏ। ਯੁੱਧ ਆਦਿ ਦੀ ਤਾਂ ਗੱਲ ਹੀ ਨਹੀਂ ਹੈ। ਇਹ ਵੀ ਭੁੱਲ ਹੈ। ਤੁਸੀਂ ਭਾਈ – ਭਾਈ ਕਿਵੇਂ ਲੜੋਗੇ।
ਬਾਪ ਬੈਠ ਬ੍ਰਹਮਾ ਦੇ ਦਵਾਰਾ ਵੇਦਾਂ ਸ਼ਾਸਤਰਾਂ ਦਾ ਸਾਰ ਸਮਝਾਉਂਦੇ ਹਨ। ਅਸਲ ਵਿੱਚ ਧਰਮ ਮੁੱਖ ਹਨ ਚਾਰ। ਉਨ੍ਹਾਂ ਦੇ ਚਾਰ ਧਰਮ ਸ਼ਾਸਤਰ ਹਨ। ਉਸ ਵਿਚ ਪਹਿਲਾ ਹੈ ਆਦਿ ਸਨਾਤਨ ਦੇਵੀ – ਦੇਵਤਾ ਧਰਮ, ਜਿਸ ਦਾ ਸ਼ਾਸਤਰ ਹੈ ਸ੍ਰਵ ਸ਼ਾਸਤਰਮਈ ਸ਼੍ਰੋਮਣੀ ਗੀਤਾ, ਜੋ ਭਾਰਤ ਦਾ ਪਹਿਲਾ ਮੁੱਖ ਸ਼ਾਸ਼ਤਰ ਹੈ। ਜਿਸ ਨਾਲ ਹੀ ਆਦਿ ਸਨਾਤਨ ਦੇਵੀ – ਦੇਵਤਾ ਧਰਮ ਅਤੇ ਸੂਰਜਵੰਸ਼ੀ ਅਤੇ ਚੰਦ੍ਰਵਨਸ਼ੀ ਧਰਮ ਦੀ ਸਥਾਪਨਾ ਹੋਈ। ਸੋ ਤਾਂ ਜਰੂਰ ਸੰਗਮ ਤੇ ਹੀ ਹੋਵੇਗੀ। ਇਨ੍ਹਾਂ ਨੂੰ ਕੁੰਭ ਵੀ ਕਿਹਾ ਜਾਂਦਾ ਹੈ। ਤੁਸੀਂ ਜਾਣਦੇ ਹੋ ਇਹ ਕੁੰਭ ਦਾ ਮੇਲਾ ਹੈ – ਆਤਮਾ ਪਰਮਾਤਮਾ ਦਾ ਮੇਲਾ, ਇਹ ਹੈ ਸੁਹਾਵਣਾ ਕਲਿਆਣ ਕਾਰੀ। ਕਲਯੁਗ ਨੂੰ ਬਦਲ ਸਤਿਯੁਗ ਹੋਣਾ ਹੀ ਹੈ, ਇਸਲਈ ਕਲਿਆਣਕਾਰੀ ਕਿਹਾ ਜਾਂਦਾ ਹੈ। ਸਤਿਯੁਗ ਤੋੰ ਤ੍ਰੇਤਾ ਹੁੰਦਾ ਹੈ, ਫਿਰ ਤ੍ਰੇਤਾ ਤੋਂ ਦਵਾਪਰ ਹੁੰਦਾ ਹੈ ਤਾਂ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹਨ। ਅਕਲਿਆਣ ਹੁੰਦਾ ਹੀ ਜਾਂਦਾ ਹੈ। ਫਿਰ ਜਰੂਰ ਕਲਿਆਣ ਕਰਨ ਵਾਲਾ ਚਾਹੀਦਾ ਹੈ। ਜਦੋਂ ਪੂਰਾ ਕਲਿਆਣ ਹੋ ਜਾਂਦਾ ਹੈ ਉਦੋਂ ਬਾਪ ਆਉਂਦੇ ਹਨ ਸਭ ਦਾ ਕਲਿਆਣ ਕਰਨ। ਬੁੱਧੀ ਨਾਲ ਕੰਮ ਲੈਣਾ ਹੁੰਦਾ ਹੈ। ਜਰੂਰ ਬਾਪ ਕਲਿਆਣ ਕਰਨ ਅਰਥ ਆਵੇਗਾ ਵੀ ਸੰਗਮ ਤੇ। ਸ੍ਰਵ ਦਾ ਸਦਗਤੀ ਦਾਤਾ ਬਾਪ ਹੈ। ਸ੍ਰਵ ਤਾਂ ਦਵਾਪਰ ਵਿੱਚ ਨਹੀਂ ਹਨ। ਸਤਿਯੁਗ ਤ੍ਰੇਤਾ ਵਿੱਚ ਵੀ ਸਭ ਨਹੀਂ ਹਨ। ਬਾਪ ਆਵੇਗਾ ਹੀ ਅੰਤ ਵਿੱਚ ਜਦੋਂਕਿ ਸਭ ਆਤਮਾਵਾਂ ਆ ਜਾਂਦੀਆਂ ਹਨ। ਤਾਂ ਬਾਪ ਹੀ ਆਕੇ ਧੀਰਜ ਦਿੰਦੇ ਹਨ। ਬੱਚੇ ਕਹਿੰਦੇ ਹਨ ਬਾਬਾ ਇਸ ਪੁਰਾਣੀ ਦੁਨੀਆਂ ਵਿਚ ਦੁਖ ਬਹੁਤ ਹਨ। ਬਾਬਾ ਜਲਦੀ ਲੈ ਚੱਲੋ। ਬਾਪ ਕਹਿੰਦੇ ਹਨ – ਨਹੀਂ ਬੱਚੇ, ਇਹ ਡਰਾਮਾ ਬਣਿਆ। ਹੋਇਆ ਹੈ, ਫਟ ਨਾਲ ਭ੍ਰਿਸ਼ਟਾਚਾਰੀ ਤੋਂ ਸ੍ਰੇਸ਼ਠਾਚਾਰੀ ਤਾਂ ਨਹੀਂ ਬਣਨਗੇ। ਨਿਸ਼ਚੇਬੁੱਧੀ ਹੋ ਫਿਰ ਪੁਰਸ਼ਾਰਥ ਕਰਨਾ ਹੈ। ਸੈਕਿੰਡ ਵਿੱਚ ਜੀਵਨਮੁਕਤੀ ਸੋ ਤਾਂ ਠੀਕ ਹੈ। ਬੱਚਾ ਬਣਿਆ ਮਾਨਾ ਵਰਸੇ ਦਾ ਹੱਕਦਾਰ ਬਣਿਆ, ਪਰ ਫਿਰ ਵੀ ਉੱਥੇ ਵੀ ਨੰਬਰਵਾਰ ਮਰਤਬੇ ਤਾਂ ਹਨ ਨਾ। ਉੱਚ ਮਰਤਬਾ ਪਾਉਣ ਦੇ ਲਈ ਪੜ੍ਹਾਈ ਵਿੱਚ ਪੁਰਸ਼ਾਰਥ ਕਰਨਾ ਹੁੰਦਾ ਹੈ। ਇਵੇਂ ਨਹੀਂ ਫ਼ਟ ਨਾਲ ਕਰਮਾਤੀਤ ਅਵਸਥਾ ਹੋ ਜਾਵੇਗੀ। ਫਿਰ ਤਾਂ ਸ਼ਰੀਰ ਵੀ ਛੱਡਣਾ ਪਵੇ। ਅਜਿਹਾ ਲਾਅ ਨਹੀਂ ਹੈ। ਮਾਇਆ ਨਾਲ ਤਾਂ ਚੰਗੀ ਤਰ੍ਹਾਂ ਯੁੱਧ ਕਰਨੀ ਹੈ। ਤੁਹਾਨੂੰ ਪਤਾ ਹੈ, ਯੁੱਧ 8 – 10- 15 ਵਰ੍ਹੇ ਵੀ ਚਲਦੀ ਰਹਿੰਦੀ ਹੈ। ਤੁਹਾਡੀ ਯੁੱਧ ਤਾਂ ਮਾਇਆ ਨਾਲ ਹੈ। ਜਦੋਂ ਤੱਕ ਬਾਪ ਹੈ ਤੁਹਾਡੀ ਯੁੱਧ ਚਲਦੀ ਹੀ ਰਹਿੰਦੀ ਹੈ। ਪਿਛਾੜੀ ਵਿੱਚ ਰਿਜ਼ਲਟ ਨਿਕਲੇਗੀ – ਕਿਸਨੇ ਕਿੰਨਾਂ ਮਾਇਆ ਨੂੰ ਜਿੱਤਿਆ! ਕਿੰਨਾਂ ਕਰਮਾਤੀਤ ਅਵਸਥਾ ਨੂੰ ਪਹੁੰਚੇ। ਬਾਪ ਕਹਿੰਦੇ ਹਨ ਜਿਨਾਂ ਹੋ ਸਕੇ ਆਪਣੇ ਘਰ ਨੂੰ ਯਾਦ ਕਰੋ। ਉਹ ਹੈ ਸ਼ਾਂਤੀਧਾਮ। ਵਾਣੀ ਤੋਂ ਪਰੇ ਸਥਾਨ ਉਹ ਹੈ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਖੁਸ਼ੀ ਹੈ। ਤੁਸੀਂ ਜਾਣਦੇ ਹੋ ਇਹ ਡਰਾਮਾ ਕਿਵੇਂ ਬਣਿਆ ਹੋਇਆ ਹੈ। ਤਿੰਨ ਲੋਕ ਵੀ ਤੁਸੀਂ ਜਾਣਦੇ ਹੋ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਬਾਬਾ ਵੀ ਸ਼ਾਸਤਰ ਆਦਿ ਬਹੁਤ ਪੜ੍ਹਿਆ ਹੋਇਆ ਹੈ। ਪਰੰਤੂ ਇਹ ਗੱਲਾਂ ਥੋੜ੍ਹੀ ਨਾ ਬੁੱਧੀ ਵਿੱਚ ਸਨ। ਭਾਵੇਂ ਗੀਤਾ ਆਦਿ ਪੜ੍ਹਦੇ ਸਨ, ਪਰੰਤੂ ਇਹ ਥੋੜ੍ਹੀ ਨਾ ਬੁੱਧੀ ਵਿੱਚ ਸੀ ਕਿ ਅਸੀਂ ਦੂਰਦੇਸ਼, ਪਰਮਧਾਮ ਦੇ ਰਹਿਣ ਵਾਲੇ ਹਾਂ। ਹੁਣ ਪਤਾ ਪਿਆ ਹੈ ਸਾਡਾ ਬਾਬਾ, ਜਿਸਨੂੰ ਪਰਮਪਿਤਾ ਪ੍ਰਮਾਤਮਾ ਕਹਿੰਦੇ ਹਨ, ਉਹ ਪਰਮਧਾਮ ਵਿੱਚ ਰਹਿੰਦੇ ਹਨ। ਜਿਸ ਨੂੰ ਸਾਰੇ ਯਾਦ ਕਰਦੇ ਹਨ ਕਿ ਪਤਿਤ ਪਾਵਨ ਆਵੋ। ਵਾਪਿਸ ਤਾਂ ਕੋਈ ਜਾ ਨਹੀਂ ਸਕਦੇ। ਜਿਵੇਂ ਭੁੱਲ – ਭੁਲਾਈਆ ਦਾ ਖੇਲ ਹੁੰਦਾ ਹੈ ਨਾ, ਜਿਥੋਂ ਦੀ ਜਾਵੋ ਦਰਵਾਜਾ ਸਾਮਣੇ ਆ ਜਾਂਦਾ ਹੈ। ਨਿਸ਼ਾਨੇ ਤੇ ਜਾ ਨਹੀਂ ਸਕਦੇ। ਥੱਕ ਜਾਂਦੇ ਤਾਂ ਫਿਰ ਰੜੀ ਮਾਰਦੇ ਹਨ। ਕੋਈ ਰਾਹ ਦੱਸੇ। ਇੱਥੇ ਵੀ ਭਾਵੇਂ ਕਿੰਨੇਂ ਹੀ ਵੇਦ ਸ਼ਾਸਤਰ ਪੜੋ, ਤੀਰਥ ਯਾਤਰਾ ਤੇ ਜਾਵੋ, ਕੁਝ ਵੀ ਪਤਾ ਨਹੀਂ – ਕਿੱਥੇ ਅਸੀਂ ਜਾਂਦੇ ਹਾਂ! ਸਿਰ੍ਫ ਕਹਿ ਦਿੰਦੇ ਹਨ ਕਿ ਫਲਾਣਾ ਜੋਤੀ ਜੋਤ ਵਿੱਚ ਸਮਾਇਆ। ਬਾਪ ਕਹਿੰਦੇ ਹਨ ਕੋਈ ਵੀ ਵਾਪਿਸ ਜਾ ਨਹੀਂ ਸਕਦੇ। ਨਾਟਕ ਜਦੋਂ ਪੂਰਾ ਹੋਣ ਵਾਲਾ ਹੁੰਦਾ ਹੈ ਤਾਂ ਸਾਰੇ ਐਕਟਰ ਸਟੇਜ ਤੇ ਆ ਜਾਂਦੇ ਹਨ। ਇਹ ਕ਼ਾਇਦਾ ਹੈ। ਸਾਰੇ ਉਸ ਡਰੈਸ ਵਿੱਚ ਖੜ੍ਹੇ ਹੋ ਜਾਂਦੇ ਹਨ। ਸਭ ਨੂੰ ਮੂੰਹ ਵਿਖਾਕੇ ਫਿਰ ਕਪੜਾ ਆਦਿ ਬਦਲ, ਇਹ ਭੱਜਿਆ ਘਰ। ਫਿਰ ਤੋਂ ਉਹ ਹੀ ਪਾਰਟ ਰਪੀਟ ਕਰਦੇ ਹਨ। ਇਹ ਫਿਰ ਹੈ ਬੇਹੱਦ ਦਾ ਨਾਟਕ। ਹੁਣ ਤੁਸੀਂ ਦੇਹੀ – ਅਭਿਮਾਨੀ ਬਣਦੇ ਹੋ, ਜਾਣਦੇ ਹੋ ਅਸੀਂ ਆਤਮਾ ਇਹ ਸ਼ਰੀਰ ਛੱਡ ਦੂਸਰਾ ਲਵਾਂਗੇ। ਪੁਨਰਜਨਮ ਤਾਂ ਹੁੰਦੇਂ ਹਨ ਨਾ। 84 ਜਨਮਾਂ ਵਿੱਚ 84 ਨਾਮ ਅਸੀਂ ਧਾਰਨ ਕੀਤੇ ਹਨ। ਹੁਣ ਇਹ ਨਾਟਕ ਪੂਰਾ ਹੋ ਗਿਆ ਹੈ, ਸਭ ਦੀ ਜੜਜੜੀਭੂਤ ਅਵਸਥਾ ਹੈ। ਹੁਣ ਫਿਰ ਤੋਂ ਰਪੀਟ ਹੋਵੇਗਾ। ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਫਿਰ ਤੋਂ ਰਪੀਟ ਹੁੰਦੀ ਹੈ। ਤੁਸੀਂ ਜਾਣਦੇ ਹੋ, ਹੁਣ ਸਾਡਾ ਪਾਰਟ ਪੂਰਾ ਹੋਵੇਗਾ ਫਿਰ ਵਾਪਿਸ ਜਾਵਾਂਗੇ। ਬਾਪ ਦਾ ਫਰਮਾਨ ਵੀ ਕੋਈ ਘੱਟ ਥੋੜ੍ਹੀ ਨਾ ਹੈ। ਪਤਿਤ ਪਾਵਨ ਬਾਪ ਬੈਠ ਸਮਝਾਉਂਦੇ ਹਨ ਬੱਚੇ, ਤੁਹਾਨੂੰ ਬਹੁਤ ਸਹਿਜ ਉਪਾਏ ਦੱਸਦਾ ਹਾਂ। ਉਠਦੇ, ਬੈਠਦੇ, ਚਲੱਦੇ, ਇਹ ਦਿਲ ਵਿਚ ਰੱਖੋ ਕਿ ਅਸੀਂ ਐਕਟਰ ਹਾਂ। 84 ਜਨਮ ਹੁਣ ਪੂਰੇ ਹੋਏ ਹਨ। ਹੁਣ ਬਾਪ ਆਇਆ ਹੈ ਗੁਲ – ਗੁਲ ਬਣਾਉਣ, ਮਨੁੱਖ ਤੋਂ ਦੇਵਤਾ ਬਣਾਉਣ। ਮੈਂ ਪਤਿਤਾਂ ਨੂੰ ਪਾਵਨ ਬਣਾ ਰਿਹਾ ਹਾਂ। ਪਤਿਤ ਤੋਂ ਪਾਵਨ ਅਸੀਂ ਅਨੇਕ ਵਾਰ ਬਣੇ ਹਾਂ ਅਤੇ ਬਣਾਂਗੇ। ਹਿਸਟ੍ਰੀ – ਜੋਗ੍ਰਾਫੀ ਰਿਪਿਟ ਹੋਵੇਗੀ। ਪਹਿਲੇ ਤੇ ਦੇਵੀ – ਦੇਵਤਾ ਧਰਮ ਵਾਲੇ ਹੀ ਆਉਣਗੇ। ਹੁਣ ਸੈਪਲਿੰਗ ਲਗ ਰਿਹਾ ਹੈ। ਅਸੀਂ ਹਾਂ ਹੀ ਗੁਪਤ। ਅਸੀਂ ਸੈਰਾਮਨੀ ਆਦਿ ਕੀ ਕਰਾਂਗੇ। ਸਾਨੂੰ ਅੰਦਰ ਨਾਲੇਜ਼ ਹੈ, ਅੰਦਰ ਖੁਸ਼ੀ ਹੁੰਦੀ ਹੈ। ਸਾਡੇ ਦੇਵੀ – ਦੇਵਤਾ ਧਰਮ ਮਤਲਬ ਝਾੜ ਦੇ ਜੋ ਪੱਤੇ ਹਨ ਉਹ ਸਭ ਧਰਮ ਭ੍ਰਿਸ਼ਟ, ਕਰਮ ਭ੍ਰਿਸ਼ਟ ਹੋ ਗਏ ਹਨ। ਇਹ ਹੀ ਭਾਰਤਵਾਸੀ ਧਰਮ, ਕਰਮ ਸ਼੍ਰੇਸ਼ਠ ਸਨ। ਕਦੀ ਮਾਇਆ ਪਾਪ ਨਹੀਂ ਕਰਾਉਂਦੀ ਸੀ। ਪੁੰਨ ਆਤਮਾਵਾਂ ਦੀ ਦੁਨੀਆਂ ਸੀ। ਉੱਥੇ ਰਾਵਣ ਹੁੰਦਾ ਹੀ ਨਹੀਂ, ਉੱਥੇ ਕਰਮ, ਅਕਰਮ ਹੋ ਜਾਂਦੇ ਹਨ। ਫਿਰ ਰਾਵਣ ਰਾਜ ਵਿੱਚ ਕਰਮ ਵਿਕਰਮ ਸ਼ੁਰੂ ਹੋ ਜਾਂਦਾ ਹੈ। ਉੱਥੇ ਤੇ ਵਿਕਰਮ ਹੋ ਨਾ ਸਕੇ। ਕੋਈ ਭ੍ਰਿਸ਼ਟਾਚਾਰੀ ਹੋ ਨਾ ਸਕੇ। ਤੁਸੀਂ ਬੱਚੇ ਯੋਗਬਲ ਨਾਲ ਵਿਸ਼ਵ ਦੇ ਮਾਲਿਕ ਬਣਦੇ ਹੋ ਸ਼੍ਰੀਮਤ ਤੇ। ਬਾਹੂਬਲ ਨਾਲ ਤੇ ਕੋਈ ਵਿਸ਼ਵ ਦੇ ਮਾਲਿਕ ਬਣ ਨਾ ਸਕਣ। ਤੁਸੀਂ ਜਾਣਦੇ ਹੋ ਇਹ ਜੇਕਰ ਆਪਸ ਵਿੱਚ ਮਿਲ ਜਾਣ ਤੇ ਵਿਸ਼ਵ ਦੇ ਮਾਲਿਕ ਬਣ ਸਕਦੇ ਹਨ। ਪਰ ਡਰਾਮੇ ਵਿੱਚ ਪਾਰ੍ਟ ਹੀ ਨਹੀਂ ਹੈ। ਦਿਖਾਉਂਦੇ ਹਨ ਦੋ ਬਿੱਲੇ ਆਪਸ ਵਿੱਚ ਲੜੇ ਮੱਖਣ ਵਿੱਚੋਂ ਬਾਂਦਰ ਖਾ ਗਿਆ। ਸਾਕਸ਼ਾਤਕਾਰ ਵੀ ਕਰਦੇ ਹਨ, ਕ੍ਰਿਸ਼ਨ ਦੇ ਮੂੰਹ ਵਿੱਚ ਮੱਖਣ। ਇਹ ਸ੍ਰਿਸ਼ਟੀ ਦਾ ਰਾਜ ਰੂਪੀ ਮੱਖਣ ਮਿਲਦਾ ਹੈ। ਬਾਕੀ ਲੜਾਈ ਹੈ ਯੌਵਣਾ ਅਤੇ ਕੌਰਵਾਂ ਦੀ, ਸੋ ਤੇ ਦੇਖਦੇ ਹੋ, ਹੋ ਰਹੀ ਹੈ। ਅਖ਼ਬਾਰ ਵਿੱਚ ਪੜ੍ਹਿਆ – ਫਲਾਣੀ ਜਗ੍ਹਾ ਐਨੀ ਵੱਡੀ ਹਿੰਸਾ ਹੋਈ, ਤਾਂ ਝੱਟ ਕਿਸੇ ਨਾ ਕਿਸੇ ਨੂੰ ਮਾਰ ਦੇਣਗੇ। ਭਾਰਤ ਵਿੱਚ ਤੇ ਪਹਿਲੇ ਇੱਕ ਹੀ ਧਰਮ ਸੀ। ਫਿਰ ਦੂਸਰੇ ਧਰਮ ਦਾ ਰਾਜ ਕਿਥੋਂ ਤੋਂ ਆਇਆ? ਕ੍ਰਿਸ਼ਚਨ, ਪਾਵਰਫੁੱਲ ਸਨ, ਉਦੋਂ ਉਹਨਾਂ ਨੇ ਰਾਜ ਕੀਤਾ। ਹੁਣ ਅਸਲ ਵਿੱਚ ਸਾਰੀ ਦੁਨੀਆਂ ਤੇ ਰਾਵਣ ਦਾ ਕਬਜ਼ਾ ਕੀਤਾ ਹੋਇਆ ਹੈ। ਇਹ ਹੈ ਫਿਰ ਗੁਪਤ ਗੱਲ। ਸ਼ਾਸ਼ਤਰਾਂ ਵਿੱਚ ਥੋੜੀ ਹੀ ਇਹ ਗੱਲਾਂ ਹਨ। ਬਾਪ ਸਮਝਾਉਂਦੇ ਹਨ ਇਹ ਵਿਕਾਰ ਤੁਹਾਡੇ ਅੱਧਾਕਲਪ ਦੇ ਦੁਸ਼ਮਣ ਹਨ, ਜਿਨਾਂ ਦਵਾਰਾ ਤੁਸੀਂ ਆਦਿ – ਮੱਧ – ਅੰਤ ਦੁੱਖ ਪਾਉਂਦੇ ਹੋ ਇਸਲਈ ਸੰਨਿਆਸੀ ਵੀ ਕਹਿੰਦੇ ਹਨ ਕਾਂਗ ਵਿਸ਼ਟਾ ਸਮਾਨ ਸੁੱਖ ਹੈ। ਉਹਨਾਂ ਨੂੰ ਥੋੜੀ ਹੀ ਪਤਾ ਹੈ ਕਿ ਸਵਰਗ ਵਿੱਚ ਤੇ ਸਦੈਵ ਸੁਖ ਹੀ ਸੁਖ ਹੁੰਦਾ ਹੈ। ਭਾਰਤਵਾਸਿਆਂ ਨੂੰ ਤੇ ਪਤਾ ਹੈ, ਤਾਂ ਤੇ ਕੋਈ ਮਰਦਾ ਹੈ ਤਾਂ ਕਹਿੰਦੇ ਹਨ ਸਵਰਗ ਪਧਾਰਿਆ। ਸਵਰਗ ਦੀ ਕਿੰਨੀ ਮਹਿਮਾ ਹੈ ਤਾਂ ਜਰੂਰ ਇਹ ਖੇਡ ਹੈ, ਪਰ ਕਿਸੇ ਨੂੰ ਕਹੋ ਕਿ ਨਰਕਵਾਸੀ ਹੋ ਤਾਂ ਵਿਗੜ ਪੈਂਦੇ ਹਨ। ਕਿੰਨੀ ਵੰਡਰਫੁੱਲ ਗੱਲ ਹੈ। ਮੂੰਹ ਨਾਲ ਕਹਿੰਦੇ ਹਨ ਸਵਰਗਵਾਸੀ ਹੋਇਆ ਤਾਂ ਜਰੂਰ ਨਰਕ ਤੋਂ ਗਿਆ ਨਾ। ਫਿਰ ਤੁਸੀਂ ਉਹਨਾਂ ਨੂੰ ਬੁਲਾਕੇ ਨਰਕ ਦੀਆਂ ਚੀਜ਼ਾਂ ਕਿਉਂ ਖਵਾਉਂਦੇ ਹੋ? ਸਵਰਗ ਵਿੱਚ ਤੇ ਉਹਨਾਂ ਨੂੰ ਬਹੁਤ ਚੰਗੇ ਵੈਭਵ ਮਿਲਦੇ ਹੋਣਗੇ ਨਾ! ਇਸਦਾ ਮਤਲਬ ਤੁਹਾਨੂੰ ਨਿਸ਼ਚੇ ਨਹੀਂ ਹੈ ਨਾ। ਉੱਥੇ ਕੀ – ਕੀ ਕਰਦੇ ਰਹਿੰਦੇ ਹਨ, ਬੱਚਿਆਂ ਨੇ ਸਭ ਦੇਖਿਆ ਹੈ। ਨਰਕ ਵਿੱਚ ਦੇਖੋ ਕੀ – ਕੀ ਕਰਦੇ ਰਹਿੰਦੇ ਹਨ, ਬੱਚੇ ਬਾਪ ਨੂੰ ਮਾਰਨ ਵਿੱਚ ਦੇਰੀ ਨਹੀਂ ਕਰਦੇ ਹਨ। ਇਸਤਰੀ ਦੀ ਕਿਸੇ ਨਾਲ ਦਿਲ ਲੱਗ ਜਾਂਦੀ ਹੈ ਤਾਂ ਪਤੀ ਨੂੰ ਵੀ ਮਾਰ ਦਿੰਦੀ ਹੈ। ਭਾਰਤ ਤੇ ਇੱਕ ਗੀਤ ਬਣਿਆ ਹੋਇਆ ਹੈ – ਇੱਕ ਪਾਸੇ ਕਹਿੰਦੇ ਹਨ ਕੀ ਹੋ ਗਿਆ ਅੱਜ ਦੇ ਇਨਸਾਨ ਨੂੰ … ਫਿਰ ਕਹਿੰਦੇ ਹਨ ਭਾਰਤ ਸਾਡਾ ਸਭ ਤੋਂ ਵੱਧੀਆ ਸੋਨੇ ਦਾ ਹੈ। ਅਰੇ ਭਾਰਤ ਸਭ ਤੋਂ ਵਧੀਆ ਸੀ, ਹੁਣ ਥੋੜੀ ਹੀ ਹੈ। ਹੁਣ ਤੇ ਕੰਗਾਲ ਹਨ, ਕੋਈ ਸੇਫ਼ਟੀ ਨਹੀਂ। ਅਸੀਂ ਵੀ ਆਸੁਰ ਸੰਪ੍ਰਦਾਈ ਸੀ। ਹੁਣ ਬਾਬਾ ਸਾਨੂੰ ਈਸ਼ਵਰੀ ਸੰਪ੍ਰਦਾਈ ਬਣਾਉਣ ਦਾ ਪੁਰਸ਼ਾਰਥ ਕਰਵਾ ਰਹੇ ਹਨ। ਨਵੀਂ ਗੱਲ ਨਹੀਂ ਹੈ। ਕਲਪ, ਕਲਪ ਦੇ ਸੰਗਮ ਤੇ ਅਸੀਂ ਫਿਰ ਤੋਂ ਆਪਣਾ ਵਰਸਾ ਲੈਂਦੇ ਹਾਂ। ਆਪ ਵਰਸਾ ਦਿੰਦੇ ਹਨ। ਮਾਇਆ ਫਿਰ ਸ਼ਰਾਪ ਦਿੰਦੀ ਹੈ। ਕਿੰਨੀ ਸਮਰਥ ਹੈ। ਬਾਪ ਕਹਿੰਦੇ ਹਨ ਮਾਇਆ ਤੂ ਕਿੰਨੀ ਦੁਸ਼ਤਰ ਹੈ, ਚੰਗੇ – ਚੰਗੇ ਨੂੰ ਡਿੱਗਾ ਦਿੰਦੀ ਹੈ। ਉਸ ਸੈਨਾ ਵਿੱਚ ਤੇ ਮਰਨ ਮਾਰਨ ਦਾ ਖਿਆਲ ਨਹੀਂ ਰਹਿੰਦਾ ਹੈ। ਚੋਟ ਖਾਕੇ ਫਿਰ ਮੈਦਾਨ ਵਿੱਚ ਆ ਜਾਂਦੇ ਹਨ।, ਉਹਨਾਂ ਦਾ ਧੰਦਾ ਹੀ ਇਹ ਹੈ, ਪ੍ਰੋਫੈਸ਼ਨਲ ਹਨ। ਉਹਨਾਂ ਨੂੰ ਫਿਰ ਇਨਾਮ ਵੀ ਮਿਲਦਾ ਹੈ। ਇੱਥੇ ਤੁਸੀਂ ਬੱਚੇ ਸ਼ਿਵਬਾਬਾ ਕੋਲੋਂ ਸ਼ਕਤੀ ਲੈਂਦੇ ਹੋ, ਮਾਇਆ ਤੇ ਜਿੱਤ ਪਾਉਂਦੇ ਹੋ। ਬਾਪ ਬੈਰਿਸਟਰ ਹੈ, ਜੋ ਮਾਇਆ ਤੋਂ ਤੁਹਾਨੂੰ ਛੁੱਡਾ ਦਿੰਦੇ ਹਨ। ਤੁਸੀਂ ਫਿਰ ਹੋ ਸ਼ਿਵ ਸ਼ਕਤੀ ਸੈਨਾ, ਮਾਤਾਵਾਂ ਨੂੰ ਉੱਚ ਰੱਖਿਆ ਹੈ ਵੰਦੇ ਮਾਤਰਮ। ਇਹ ਕਿਸਨੇ ਕਿਹਾ? ਬਾਪ ਨੇ, ਕਿਉਂਕਿ ਤੁਸੀਂ ਬਾਪ ਤੇ ਬਲੀ ਚੜਦੇ ਹੋ। ਬਾਬਾ ਖੁਸ਼ ਹੁੰਦੇ ਹਨ – ਇਹ ਬੜਾ ਚੰਗਾ ਖੜ੍ਹਾ ਹੈ ਹਿੱਲਦਾ ਨਹੀਂ ਹੈ। ਅੰਗਦ ਦਾ ਮਿਸਾਲ ਹੈ ਨਾ, ਉਸਨੂੰ ਰਾਵਣ ਹਿਲਾ ਨਹੀਂ ਸਕਦਾ। ਇਹ ਅੰਤ ਦੇ ਸਮੇਂ ਦੀ ਗੱਲ ਹੈ। ਅੰਤ ਵਿੱਚ ਉਹ ਅਵਸਥਾ ਹੋਣੀ ਹੈ। ਉਸ ਸਮੇਂ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ, ਜਦੋਂ ਵਿਨਾਸ਼ ਨਾ ਹੋਵੇ, ਧਰਤੀ ਪਵਿੱਤਰ ਨਹੀਂ ਬਣੇ, ਉਦੋਂ ਤੱਕ ਦੇਵਤਾ ਆ ਨਾ ਸਕਣ। ਭੰਭੋਰ ਨੂੰ ਅੱਗ ਜਰੂਰ ਲੱਗਣੀ ਹੈ। ਸਭ ਆਤਮਾਵਾਂ ਦਾ ਹਿਸਾਬ – ਕਿਤਾਬ ਚੁਕਤੁ ਕਰ ਮੱਛਰਾਂ ਮਿਸਲ ਸਵੀਟ ਹੋਮ ਵਾਪਿਸ ਜਾਣਾ ਹੈ। ਮੱਛਰ ਕਿੰਨੇ ਕਰੋੜਾਂ ਮਰਦੇ ਹਨ ਇਸਲਈ ਗਾਇਆ ਵੀ ਜਾਂਦਾ ਹੈ ਰਾਮ ਗਯੋ, ਰਾਵਣ ਗਯੋ … ਵਾਪਿਸ ਤੇ ਜਾਣਾ ਹੈ ਨਾ। ਫਿਰ ਤੁਸੀਂ ਆਓਗੇ ਨਵੀ ਦੁਨੀਆਂ ਵਿੱਚ। ਉੱਥੇ ਬਹੁਤ ਥੋੜ੍ਹੇ ਹੋਂਣਗੇ। ਇਹ ਸਮਝਣ ਅਤੇ ਨਿਸ਼ਚੇ ਕਰਨ ਦੀਆਂ ਗੱਲਾਂ ਹਨ। ਇਹ ਨਾਲੇਜ਼ ਬਾਬਾ ਹੀ ਦੇ ਸਕਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਉੱਠਦੇ – ਬੈਠਦੇ ਖੁਦ ਨੂੰ ਐਕਟਰ ਸਮਝਣਾ ਹੈ, ਦਿਲ ਵਿੱਚ ਰਹੇ ਅਸੀਂ 84 ਜਨਮਾਂ ਦਾ ਪਾਰ੍ਟ ਪੂਰਾ ਕੀਤਾ, ਹੁਣ ਘਰ ਜਾਣਾ ਹੈ। ਦੇਹੀ -ਅਭਿਮਾਨੀ ਹੋ ਰਹਿਣਾ ਹੈ।
2. ਨਿਸ਼ਚੇਬੁੱਧੀ ਹੋ ਕੰਡਿਆਂ ਨੂੰ ਫੁੱਲ ਬਣਾਉਣ ਦਾ ਪੁਰਸ਼ਾਰਥ ਕਰਨਾ ਹੈ। ਮਾਇਆ ਨਾਲ ਯੁੱਧ ਕਰ ਵਿਜੇਈ ਬਣ ਕਰਮਾਤੀਤ ਬਣਨਾ ਹੈ। ਜਿਨਾਂ ਹੋ ਸਕੇ ਆਪਣੇ ਘਰ ਨੂੰ ਯਾਦ ਕਰਨਾ ਹੈ।
ਵਰਦਾਨ:-
ਮਨ – ਬੁੱਧੀ ਅਤੇ ਸੰਸਕਾਰ – ਆਤਮਾ ਦੀ ਜੋ ਸੂਖਸ਼ਮ ਸ਼ਕਤੀਆਂ ਹਨ, ਤਿੰਨਾਂ ਵਿੱਚ ਲਾਇਟ ਦਾ ਅਨੁਭਵ ਕਰਨਾ, ਇਹ ਹੀ ਬਾਪ ਸਮਾਨ ਨਿਆਰੇ – ਪਿਆਰੇ ਬਣਨਾ ਹੈ ਕਿਉਂਕਿ ਸਮੇਂ ਪ੍ਰਮਾਣ ਬਾਹਰ ਦਾ ਤਮੋਪ੍ਰਧਾਨ ਵਾਤਾਵਰਣ, ਮਨੁੱਖ ਆਤਮਾਵਾਂ ਦੀ ਵ੍ਰਿਤੀਆਂ ਵਿੱਚ ਭਾਰੀਪਨ ਹੋਵੇਗਾ। ਜਿਨਾਂ ਬਾਹਰ ਦਾ ਵਾਤਾਵਰਨ ਭਾਰੀ ਹੋਵੇਗਾ ਓਨਾ ਤੁਸੀਂ ਬੱਚਿਆਂ ਦੇ ਸੰਕਲਪ, ਕਰਮ, ਸੰਬੰਧ ਲਾਇਟ ਹੁੰਦੇ ਜਾਣਗੇ ਅਤੇ ਲਾਇਟਨੇਸ ਦੇ ਕਾਰਨ ਸਾਰਾ ਕੰਮ ਲਾਇਟ ਚੱਲਦਾ ਰਹੇਗਾ। ਕਾਰੋਬਾਰ ਦਾ ਪ੍ਰਭਾਵ, ਤੁਹਾਡੇ ਤੇ ਨਹੀਂ ਪਵੇਗਾ, ਇਹ ਹੀ ਸਥਿਤੀ ਬਾਪ ਸਮਾਨ ਸਥਿਤੀ ਹੈ।
ਸਲੋਗਨ:-
➤ Email me Murli: Receive Daily Murli on your email. Subscribe!