06 July 2021 PUNJABI Murli Today | Brahma Kumaris

Read and Listen today’s Gyan Murli in Punjabi 

July 5, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਸ ਮਹਾਭਾਰਤ ਲੜਾਈ ਵਿੱਚ ਪੁਰਾਣਾ ਝਾੜ ਸਮਾਪਤ ਹੋਣਾ ਹੈ ਇਸਲਈ ਲੜਾਈ ਦੇ ਪਹਿਲੇ ਬਾਪ ਤੋਂ ਪੂਰਾ - ਪੂਰਾ ਵਰਸਾ ਲੈ ਲਵੋ"

ਪ੍ਰਸ਼ਨ: -

ਬਾਬਾ ਨੂੰ ਮਾਤਾਵਾਂ ਦਾ ਸੰਗਠਨ ਚਾਹੀਦਾ ਹੈ ਪਰ ਉਸ ਸੰਗਠਨ ਦੀ ਵਿਸ਼ੇਸ਼ਤਾ ਕੀ ਹੈ?

ਉੱਤਰ:-

ਅਜਿਹਾ ਸੰਗਠਨ ਹੋਵੇ ਜੋ ਦੇਹੀ – ਅਭਿਮਾਨੀ ਰਹਿਣ ਦਾ ਪੂਰਾ – ਪੂਰਾ ਪੁਰਸ਼ਾਰਥ ਕਰੇ। ਜਿਨ੍ਹਾਂ ਨੂੰ ਪੱਕਾ ਨਸ਼ਾ ਹੋਵੇ ਕਿ ਅਸੀਂ ਪਾਵਨ ਬਣ ਪਾਵਨ ਦੁਨੀਆਂ ਬਣਾਉਣੀ ਹੈ। ਪਤਿਤ ਨਹੀਂ ਬਣਨਾ ਹੈ। ਨਸ਼ਟਾਮੋਹ ਗਰੁੱਪ ਹੋਵੇ ਤੱਦ ਕੋਈ ਕਮਾਲ ਕਰਕੇ ਵਿਖਾਏ। ਕਿਸੇ ਵਿੱਚ ਵੀ ਰਗ ਨਹੀਂ ਹੋਣੀ ਚਾਹੀਦੀ ਹੈ। ਮੋਹ ਦੀ ਰਗ ਬਹੁਤ ਨੁਕਸਾਨ ਕਰ ਦਿੰਦੀ ਹੈ।

ਓਮ ਸ਼ਾਂਤੀ ਮਿੱਠੇ – ਮਿੱਠੇ ਬੱਚੇ ਇਹ ਜਾਣਦੇ ਹਨ ਕਿ ਮਿੱਠਾ ਬਾਬਾ ਸਾਨੂੰ ਸ੍ਵਰਗਵਾਸੀ ਬਣਾਉਣ ਇੱਥੇ ਆਏ ਹਨ। ਇਹ ਬੱਚਿਆਂ ਦੀ ਬੁੱਧੀ ਵਿੱਚ ਹੈ। ਹਰ ਇੱਕ ਨੂੰ ਇਹ ਸਮਝਾਉਣਾ ਹੈ ਕਿ ਅਸੀਂ ਆਤਮਾ ਇਸ ਯਾਦ ਦੀ ਯਾਤਰਾ ਨਾਲ ਪਵਿੱਤਰ ਬਣਦੀ ਹਾਂ। ਕਿੰਨਾ ਸਹਿਜ ਉਪਾਏ ਹੈ, ਸਿਰਫ ਬਾਪ ਨੂੰ ਯਾਦ ਕਰਨਾ ਹੈ। ਬੱਚੇ ਜਾਣਦੇ ਹਨ ਕਿ ਬਾਪ ਇੱਕ ਸੇਕੇਂਡ ਵਿੱਚ ਮੁਕਤੀ -ਜੀਵਨਮੁਕਤੀ ਦਾ ਵਰਸਾ ਦਿੰਦੇ ਹਨ। ਹੁਣ ਸਭ ਜੀਵਨਬੰਧਨ ਵਿੱਚ ਹਨ, ਰਾਵਣਰਾਜ ਦੇ ਬੰਧਨ ਵਿੱਚ ਹਨ। ਇਹ ਗੱਲ ਬਾਪ ਜਾਣਦੇ ਅਤੇ ਬੱਚੇ ਜਾਣਦੇ ਹੋਰ ਨਾ ਜਾਣੇ ਕੋਈ। ਤੁਸੀਂ ਬੱਚਿਆਂ ਨੂੰ ਨਿਸ਼ਚਾ ਹੈ ਕਿ ਬੇਹੱਦ ਦੇ ਬਾਪ ਨੂੰ ਅਸੀਂ ਯਾਦ ਕਰਦੇ ਹਾਂ ਤਾਂ ਅੰਦਰ ਵਿੱਚ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ, ਆਤਮਾ ਨੂੰ। ਜਿਸ ਬਾਪ ਨੂੰ ਅੱਧਾਕਲਪ ਯਾਦ ਕੀਤਾ ਕਰਦੇ ਸੀ – ਉਹ ਬਾਪ ਮਿਲਿਆ। ਦੁੱਖ ਵਿੱਚ ਬਾਪ ਨੂੰ ਸਿਮਰਨ ਕਰਦੇ ਰਹਿੰਦੇ ਹਨ। ਤੁਸੀਂ ਵੀ ਸਿਮਰਨ ਕਰਦੇ ਸੀ, ਹੁਣ ਤੁਸੀਂ ਦੁਖੀ ਹੋਕੇ ਸਿਮਰਨ ਨਹੀਂ ਕਰਦੇ ਹੋ। ਜਿਸਨੂੰ ਸਾਰੀ ਦੁਨੀਆਂ ਸਿਮਰਨ ਕਰਦੀ ਹੈ – ਉਹ ਬਾਪ ਆਇਆ ਹੈ, ਇਹ ਤੁਸੀਂ ਜਾਣਦੇ ਹੋ। ਬਾਬਾ ਨੇ ਬਾਰ – ਬਾਰ ਸਮਝਾਇਆ ਹੈ – ਇੱਥੇ ਜੱਦ ਤੁਸੀਂ ਬੈਠੇ ਹੋ ਤਾਂ ਇਵੇਂ ਸਮਝੋ ਕਿ ਅਸੀਂ ਆਤਮਾ ਹਾਂ। ਬਾਬਾ ਪਰਮਧਾਮ ਤੋਂ ਆਇਆ ਹੋਇਆ ਹੈ। ਕਲਪ – ਕਲਪ ਆਪਣੇ ਵਾਇਦੇ ਅਨੁਸਾਰ ਆਉਂਦਾ ਹੈ। ਬਾਬਾ ਦੀ ਪ੍ਰਤਿਗਿਆ ਹੈ ਕਿ ਤੁਸੀਂ ਜੱਦ ਪੁਕਾਰੋਗੇ ਅਤੇ ਅੱਧਾਕਲਪ ਜੱਦ ਪੂਰਾ ਹੁੰਦਾ ਹੈ ਤਾਂ ਮੈਨੂੰ ਆਉਣਾ ਪੈਂਦਾ ਹੈ। ਕਲਯੁਗ ਦੇ ਬਾਦ ਸਤਿਯੁਗ ਹੋਣਾ ਹੈ ਤਾਂ ਮੈਨੂੰ ਆਉਣਾ ਪੈਂਦਾ ਹੈ। ਇਹ ਸਿਰਫ ਤੁਸੀਂ ਬੱਚਿਆਂ ਨੂੰ ਮਾਲੂਮ ਹੈ ਕਿ ਇਹ ਸੰਗਮਯੁਗ ਹੈ, ਬਾਬਾ ਆਇਆ ਹੋਇਆ ਹੈ। ਤੁਸੀਂ ਬੱਚੇ ਵੀ ਸਰਵਿਸ ਕਰਦੇ ਹੋ, ਦਿਨ – ਪ੍ਰਤੀਦਿਨ ਪਰਿਚੈ ਦਿੰਦੇ ਜਾਂਦੇ ਹੋ, ਬਾਪ ਦੀ ਪਹਿਚਾਣ ਸਭ ਨੂੰ ਮਿਲਦੀ ਜਾਂਦੀ ਹੈ। ਇੱਥੇ ਬੈਠੇ ਹੋ, ਜਾਣਦੇ ਹੋ ਬੇਹੱਦ ਦਾ ਬਾਬਾ ਸ਼ਿਵਬਾਬਾ ਸਾਨੂੰ ਫਿਰ ਤੋਂ ਬੇਹੱਦ ਦਾ ਵਰਸਾ ਦੇਣ ਆਇਆ ਹੈ, ਤੁਸੀਂ ਬਾਬਾ – ਬਾਬਾ ਕਹਿੰਦੇ ਹੋ ਨਾ। ਅਸੀਂ ਸ਼ਿਵਬਾਬਾ ਦੇ ਕੋਲ ਆਏ ਹਾਂ। ਸ਼ਿਵਬਾਬਾ ਵੀ ਕਹਿੰਦੇ ਹਨ ਕਿ ਮੈਂ ਸਧਾਰਨ ਤਨ ਵਿੱਚ ਆਇਆ ਹਾਂ, ਕਲਪ ਪਹਿਲੇ ਮੁਅਫਿਕ। ਇਹ ਭੁਲਣਾ ਨਹੀਂ ਚਾਹੀਦਾ। ਮਾਇਆ ਇਵੇਂ ਬਾਬਾ ਦੀ ਯਾਦ ਭੁਲਾ ਦਿੰਦੀ ਹੈ, ਜਿਸ ਨਾਲ ਪਤਿਤ ਤੋੰ ਪਾਵਨ ਬਣਨਾ ਹੁੰਦਾ ਹੈ। ਤੁਸੀਂ ਜਾਣਦੇ ਹੋ ਕਿ ਸਰਵ ਦਾ ਸਦਗਤੀ ਦਾਤਾ ਇੱਕ ਹੀ ਸਤਿਗੁਰੂ ਹੈ। ਸਿੱਖ ਲੋਕ ਵੀ ਗਾਉਂਦੇ ਹਨ ਸਤ ਸ਼੍ਰੀ ਅਕਾਲ, ਪਤਿਤ – ਪਾਵਨ ਨੂੰ ਹੀ ਸਤਿਗੁਰੂ ਕਿਹਾ ਜਾਂਦਾ ਹੈ। ਪੁਕਾਰਦੇ ਵੀ ਹਨ ਕਿ ਹੇ ਪਤਿਤ – ਪਾਵਨ। ਆਤਮਾ ਪੁਕਾਰਦੀ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਇੱਥੇ ਆਏ ਹਾਂ ਸਮੁੱਖ ਬਾਪ ਨੂੰ ਮਿਲਣ। ਵੱਡੇ – ਵੱਡੇ ਆਦਮੀ ਇੱਕ ਦੋ ਦੇ ਕੋਲ ਮਿਲਣ ਜਾਂਦੇ ਹਨ, ਉਨ੍ਹਾਂ ਦੀ ਕਿੰਨੀ ਮਹਿਮਾ ਹੁੰਦੀ ਹੈ। ਧੂਮਧਾਮ ਨਾਲ ਆਜਿਆਨ ਦੇ ਲਈ ਤਾਂ ਬੈਂਡਬਾਜੇ ਆਦਿ ਵਜਾਉਂਦੇ ਹਨ ਖੁਸ਼ੀ ਦੇ। ਇਹ ਗੁਪਤ ਵੇਸ਼ ਵਿੱਚ ਕੌਣ ਆਇਆ ਹੋਇਆ ਹੈ, ਇਹ ਤੁਸੀਂ ਹੀ ਜਾਣਦੇ ਹੋ। ਉਨ੍ਹਾਂ ਨੂੰ ਕਿਹਾ ਜਾਂਦਾ ਹੈ – ਦੁਰਦੇਸ਼ ਦਾ ਰਹਿਣ ਵਾਲਾ ਮੁਸਾਫ਼ਿਰ।

ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਪਰਮਧਾਮ ਦੀ ਰਹਿਣ ਵਾਲੀਆਂ ਹਾਂ। ਇੱਥੇ ਮੁਸਾਫ਼ਿਰ ਬਣ ਆਏ ਹਾਂ ਪਾਰ੍ਟ ਵਜਾਉਣ। ਇੱਕ – ਇੱਕ ਅੱਖਰ ਜੋ ਬਾਪ ਸਮਝਾਉਂਦੇ ਹਨ, ਦੁਨੀਆਂ ਵਿੱਚ ਕੋਈ ਨਹੀਂ ਜਾਣਦੇ। ਤੁਸੀਂ ਬਾਪ ਤੋਂ ਸੁਣ ਰਹੇ ਹੋ। ਉਹ ਚੰਗੀ ਰੀਤੀ ਧਾਰਨ ਕਰਨਾ ਚਾਹੀਦਾ ਹੈ। ਬਾਪ ਸਮਝਾਉਂਦੇ ਹਨ ਤੁਸੀ ਸਭ ਮੁਸਾਫ਼ਿਰ ਹੋ, ਇਸ ਕਰਮਸ਼ੇਤਰ ਵਿੱਚ। ਅਸੀਂ ਸ਼ਾਂਤੀਧਾਮ ਦੇ ਰਹਿਣ ਵਾਲੇ ਹਾਂ ਫਿਰ ਇੱਥੇ ਟਾਕੀ ਵਰਲਡ ਵਿੱਚ ਆਉਂਦੇ ਹਾਂ। ਅਸੀਂ ਸ਼ਾਂਤੀਧਾਮ ਦੇ ਮੁਸਾਫ਼ਿਰ ਹਾਂ, 84 ਜਨਮਾਂ ਦਾ ਪਾਰ੍ਟ ਇੱਥੇ ਵਜਾਉਂਦੇ ਹਾਂ। ਆਖਿਰ ਇਹ ਅੰਤ ਦਾ ਸਮੇਂ ਹੈ। ਤਾਂ ਬਾਪ ਆਏ ਹੋਏ ਹਨ – ਪੁਰਾਣੀ ਸ੍ਰਿਸ਼ਟੀ ਨੂੰ ਨਵਾਂ ਬਣਾਉਣ। ਇਹ ਵੀ ਤੁਸੀਂ ਜਾਣਦੇ ਹੋ। ਚਿੱਤਰ ਵੀ ਕਲੀਅਰ ਹੈ, ਸ਼ਿਵਬਾਬਾ ਬ੍ਰਹਮਾ ਦਵਾਰਾ ਨਵੀਂ ਦੁਨੀਆਂ ਦੀ ਸਥਾਪਨਾ ਕਰਦੇ ਹਨ। ਇਵੇਂ ਤਾਂ ਨਹੀਂ ਕ੍ਰਿਸ਼ਨ ਦਵਾਰਾ, ਵਿਸ਼ਨੂੰ ਦਵਾਰਾ ਸਥਾਪਨਾ ਕਰਦੇ ਹਨ। ਬਾਪ ਆਉਂਦੇ ਹੀ ਹਨ ਬ੍ਰਹਮਾ ਦਵਾਰਾ ਸ੍ਵਰਗ ਰਚਣ। ਬਾਪ ਆਏ ਹਨ ਸਾਧਾਰਨ ਤਨ ਵਿੱਚ। ਇਹ ਹੈ ਹੀ ਪਤਿਤ ਦੁਨੀਆਂ, ਇੱਕ ਵੀ ਪਾਵਨ ਨਹੀਂ। ਜੱਦ ਕਿ ਪਹਿਲੇ ਨੰਬਰ ਵਾਲੇ ਲਕਸ਼ਮੀ – ਨਾਰਾਇਣ ਵੀ ਪਤਿਤ ਬਣਦੇ ਹਨ। ਜੋ ਪਾਵਨ ਸੀ ਉਹ ਹੀ ਪਤਿਤ ਬਣੇ ਹਨ, ਸਾਰੀ ਡਾਇਨੈਸਟੀ ਸਹਿਤ। ਤੁਸੀਂ ਜਾਣਦੇ ਹੋ ਅਸੀਂ ਜੋ ਡੀ.ਟੀ. ਧਰਮ ਵਾਲੇ ਸੀ ਉਹ ਹੁਣ ਸ਼ੂਦ੍ਰ ਧਰਮ ਵਾਲੇ ਬਣ ਗਏ ਹਾਂ। ਭਾਵੇ ਅਮਰੀਕਾ ਆਦਿ ਵਿੱਚ ਵੱਡੇ – ਵੱਡੇ ਸਾਹੂਕਾਰ ਰਹਿੰਦੇ ਹਨ। ਪਰ ਸਤਿਯੁਗ ਦੇ ਸਾਹਮਣੇ ਅਮਰੀਕਾ ਕੁਝ ਵੀ ਨਹੀਂ। ਇਹ ਸਭ ਪਿਛਾੜੀ ਵਿੱਚ ਬਣੇ ਹਨ। ਇਹ ਅਲਪ ਕਾਲ ਦਾ ਭਭਕਾ ਹੈ। ਵਿਨਾਸ਼ ਤਾਂ ਹੋਣਾ ਹੀ ਹੈ। ਤੁਸੀਂ ਬੱਚਿਆਂ ਨੂੰ ਬਹੁਤ ਚੰਗਾ ਨਸ਼ਾ ਰਹਿਣਾ ਚਾਹੀਦਾ ਹੈ। ਬਾਪ ਜੋ ਸਾਨੂੰ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ, ਉਨ੍ਹਾਂ ਨੂੰ ਅਸੀਂ ਬੱਚੇ ਯਾਦ ਨਾ ਕਰੀਏ, ਕਿੰਨਾ ਵੰਡਰ ਹੈ। ਮਾਇਆ ਯਾਦ ਕਰਨ ਨਹੀਂ ਦਿੰਦੀ ਹੈ। ਤੁਸੀਂ ਬੱਚੇ ਹੁਣ ਇਵੇਂ ਕਹਿੰਦੇ ਹੋ – ਬਾਬਾ ਮਾਇਆ ਸਾਨੂੰ ਯਾਦ ਕਰਨ ਨਹੀਂ ਦਿੰਦੀ ਹੈ। ਅਰੇ ਬਾਬਾ, ਜੋ ਤੁਹਾਨੂੰ 21 ਜਨਮਾਂ ਦੇ ਲਈ ਸ੍ਵਰਗ ਦਾ ਮਾਲਿਕ ਬਣਾਉਂਦੇ ਹਨ, ਉਨ੍ਹਾਂ ਨੂੰ ਤੁਸੀਂ ਯਾਦ ਨਹੀਂ ਕਰ ਸਕਦੇ ਹੋ? ਪ੍ਰਜਾ ਵੀ ਤਾਂ ਸ੍ਵਰਗ ਦਾ ਮਾਲਿਕ ਬਣਦੀ ਹੈ ਨਾ। ਸਭ ਖੁਸ਼ ਰਹਿੰਦੇ ਹਨ। ਹੁਣ ਤਾਂ ਸਭ ਦੁਖੀ ਹਨ। ਪ੍ਰਾਈਮਮਿਨਿਸਟਰ, ਪ੍ਰੈਜ਼ੀਡੈਂਟ ਆਦਿ ਨੂੰ ਤਾਂ ਰਾਤ ਦਿਨ ਚਿੰਤਾ ਲੱਗੀ ਰਹਿੰਦੀ ਹੈ। ਲੜਾਈ ਆਦਿ ਵਿੱਚ ਕਿੰਨੇ ਮਰਦੇ ਰਹਿੰਦੇ ਹਨ। ਤੁਸੀਂ ਜਾਣਦੇ ਹੋ ਮਹਾਭਾਰਤ ਲੜਾਈ ਵੀ ਮਸ਼ਹੂਰ ਹੈ, ਪਰ ਉਸ ਵਿੱਚ ਕੀ ਹੋਇਆ ਸੀ, ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਤੁਹਾਨੂੰ ਬਾਪ ਨੇ ਬੁੱਧੀ ਵਿੱਚ ਬਿਠਾਇਆ ਹੈ। ਮਹਾਭਾਰਤ ਦੀ ਲੜਾਈ ਵਿੱਚ ਸਭ ਮਰ ਗਏ! ਕਿੰਨੀ ਵੱਡੀ ਮਨੁੱਖ ਸ੍ਰਿਸ਼ਟੀ ਹੈ। ਆਤਮਾਵਾਂ ਦਾ ਵੀ ਝਾੜ ਹੈ। ਝਾੜ ਪਹਿਲੇ ਨਵਾਂ ਹੁੰਦਾ ਹੈ ਤਾਂ ਬਹੁਤ ਛੋਟਾ ਹੁੰਦਾ ਹੈ ਫਿਰ ਵ੍ਰਿਧੀ ਨੂੰ ਪਾਉਂਦਾ ਜਾਂਦਾ ਹੈ। ਤੁਸੀਂ ਜਾਣਦੇ ਹੋ ਪਹਿਲੇ ਜੱਦ ਡੀ.ਟੀ. ਧਰਮ ਸੀ ਤਾਂ ਕਿੰਨਾ ਛੋਟਾ ਝਾੜ ਸੀ। ਆਦਿ ਸਨਾਤਨ ਦੇਵਤਾ ਧਰਮ ਸੀ। ਹੁਣ ਕਿੰਨੇ ਵੈਰਾਇਟੀ ਧਰਮ ਹਨ। ਇਸ ਮਹਾਭਾਰਤ ਲੜਾਈ ਦਵਾਰਾ ਇਨ੍ਹਾਂ ਸਭ ਦਾ ਵਿਨਾਸ਼ ਹੋਣਾ ਹੈ। ਪਰ ਇਹ ਗਿਆਨ ਕਿਸੇ ਵਿੱਚ ਹੈ ਨਹੀਂ। ਭਾਵੇਂ ਕਹਿਣਗੇ ਇਹ ਉਹ ਹੀ ਲੜਾਈ ਹੈ ਪਰ ਇਸ ਤੋਂ ਕੀ ਹੋਣ ਦਾ ਹੈ, ਇਹ ਪਤਾ ਨਹੀਂ। ਤੁਸੀਂ ਹੁਣ ਰੋਸ਼ਨੀ ਵਿੱਚ ਹੋ। ਜਾਣਦੇ ਹੋ ਵਿਨਾਸ਼ ਹੋਣਾ ਹੈ ਇਸਲਈ ਮਹਾਭਾਰਤ ਲੜਾਈ ਦੇ ਪਹਿਲੇ ਆਪਣਾ ਵਰਸਾ ਤਾਂ ਲੈ ਲੈਣ। ਗੱਲ ਤਾਂ ਬੜੀ ਸਹਿਜ ਹੈ। ਪਵਿੱਤਰ ਬਣੋ ਅਤੇ ਬਾਪ ਨੂੰ ਯਾਦ ਕਰੋ। ਬਹੁਤ ਬੱਚੀਆਂ ਦੇ ਉੱਪਰ ਅੱਤਿਆਚਾਰ ਹੁੰਦੇ ਹਨ। ਤੁਸੀਂ ਮਾਤਾਵਾਂ ਦਾ ਸੰਗਠਨ ਹੋਣਾ ਚਾਹੀਦਾ ਹੈ ਇੱਕ ਦੋ ਨੂੰ ਬਚਾਉਣ ਦੇ ਲਈ। ਪਰ ਦੇਹੀ – ਅਭਿਮਾਨੀ ਜਰੂਰ ਬਣਨਾ ਪਵੇ। ਸਾਨੂੰ ਪਾਵਨ ਤਾਂ ਜਰੂਰ ਬਣਨਾ ਹੈ – ਇਹ ਪੱਕਾ ਨਸ਼ਾ ਚਾਹੀਦਾ ਹੈ। ਇਵੇਂ ਨਸ਼ੇ ਵਿੱਚ ਰਹਿਣ ਵਾਲੇ ਹੀ ਸਮਝਾ ਸਕਣਗੇ। ਸਾਨੂੰ ਬਾਪ ਨੂੰ ਯਾਦ ਕਰਨਾ ਹੈ, ਪਵਿੱਤਰ ਬਣਨਾ ਹੈ। ਅਸੀਂ ਸਵਦਰਸ਼ਨ ਚੱਕ੍ਰਧਾਰੀ ਹਾਂ – ਇਹ ਨਸ਼ਾ ਤਾਂ ਰਹਿਣਾ ਚਾਹੀਦਾ ਹੈ। ਅਸੀਂ ਰਚਤਾ ਬਾਪ ਅਤੇ ਰਚਨਾ ਦੇ ਚੱਕਰ ਨੂੰ ਜਾਣਦੇ ਹਾਂ। ਸਾਨੂੰ ਬਾਪ ਤੋਂ ਨਵੀਂ ਦੁਨੀਆਂ ਸਤਿਯੁਗ ਦਾ ਵਰਸਾ ਲੈਣਾ ਹੈ। ਅਸੀਂ 84 ਜਨਮ ਕਿਵੇਂ ਲੈਂਦੇ ਹਾਂ, ਇਹ ਸਮਝਾਉਂਦੇ ਰਹੋ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਨਸ਼ਟ ਹੋ ਜਾਣਗੇ। ਪਾਵਨ ਤਾਂ ਜਰੂਰ ਬਣਨਾ ਹੈ। ਪਾਵਨ ਮਤਲਬ ਪਵਿੱਤਰ। ਕਾਮ ਮਹਾਸ਼ਤ੍ਰੁ ਹੈ। ਅਸੀਂ 84 ਜਨਮ ਦਾ ਚੱਕਰ ਪੂਰਾ ਕੀਤਾ, ਹੁਣ ਬਾਪ ਤੋਂ ਵਰਸਾ ਲੈਣਾ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਇੱਥੇ ਤਾਂ ਆਉਂਦੇ ਹੀ ਹੋ ਰਿਫਰੇਸ਼ ਹੋਣ। ਮੈਨੂੰ ਬਾਪ ਨੂੰ ਯਾਦ ਕਰੋ – 21 ਜਨਮਾਂ ਦਾ ਵਰਸਾ ਲੈਣਾ ਹੈ। ਕੋਈ ਵਿੱਚ ਵੀ ਮੋਹ ਦੀ ਰਗ ਨਹੀਂ ਰਹਿਣੀ ਚਾਹੀਦੀ। ਨਸ਼ਟੋਮੋਹਾ ਬਣਨਾ ਹੈ। ਇਸ ਸ਼ਰੀਰ ਵਿੱਚ ਵੀ ਮੋਹ ਨਾ ਰਹੇ। ਇਹ ਤਾਂ ਪੁਰਾਣੀ ਚਮੜੀ ਹੈ। ਪਰ ਇਸ ਦੀ ਸੰਭਾਲ ਰੱਖਣੀ ਹੁੰਦੀ ਹੈ, ਜੋ ਪੜ੍ਹਾਈ ਪੜ੍ਹ ਸਕੋ। ਤਕਲੀਫ ਹੁੰਦੀ ਹੈ ਤਾਂ ਚੱਤੀ ਲਗਾਉਣੀ ਪੈਂਦੀ ਹੈ। ਤੁਸੀਂ ਜਾਣਦੇ ਹੋ ਇਹ ਪੁਰਾਣਾ ਸੜਿਆ ਹੋਇਆ ਸ਼ਰੀਰ ਹੈ। ਇਨ੍ਹਾਂ ਨੂੰ ਕੁਝ ਨਾ ਕੁਝ ਹੁੰਦਾ ਰਹਿਣਾ ਹੈ। ਦੁੱਖ ਆਤਮਾ ਨੂੰ ਹੁੰਦਾ ਹੈ। ਜਾਣਦੇ ਹੋ ਹੁਣ ਤਾਂ ਇਹ ਸ਼ਰੀਰ ਛੱਡਣਾ ਹੈ। ਯੋਗਬਲ ਨਾਲ ਇਨ੍ਹਾਂ ਨੂੰ ਥਮਾਨਾ ਹੈ। ਬਾਪ ਨੂੰ ਯਾਦ ਕਰਦੇ ਰਹਿਣਾ ਹੈ। ਆਪਣੇ ਨੂੰ ਆਤਮਾ ਸਮਝਕੇ ਬਾਪ ਨੂੰ ਯਾਦ ਕਰਨਾ ਹੈ, ਬਸ। ਹੋਰ ਕੋਈ ਲੌਕਿਕ ਸੰਬੰਧ ਵੀ ਯਾਦ ਨਹੀਂ ਆਉਣੇ ਚਾਹੀਦੇ। ਮੈਂ ਦੇਹ ਨਹੀਂ ਆਤਮਾ ਹਾਂ। ਬਾਪ ਕਹਿੰਦੇ ਹਨ ਮੈਂ ਤੁਸੀਂ ਆਤਮਾਵਾਂ ਨੂੰ ਵਰਸਾ ਦੇਣ ਆਇਆ ਹਾਂ। ਆਤਮਾ ਪਵਿੱਤਰ ਹੋਵੇਗੀ ਤਾਂ ਫਿਰ ਸ਼ਰੀਰ ਵੀ ਚੰਗਾ ਮਿਲੇਗਾ।

ਤੁਸੀਂ ਜਾਣਦੇ ਹੋ ਹੁਣ ਸਾਡੀ ਆਤਮਾ ਪਾਵਨ ਬਣਨੀ ਹੈ। ਅਸੀਂ ਪਾਵਨ ਸੀ ਤਾਂ ਇਨ੍ਹਾਂ ਲਕਸ਼ਮੀ – ਨਾਰਾਇਣ ਵਰਗੇ ਸੀ । ਇਨ੍ਹਾਂ ਲਕਸ਼ਮੀ – ਨਰਾਇਣ ਨੇ 84 ਜਨਮ ਲਿੱਤੇ ਹਨ। ਸਾਰੀ ਸੂਰਜ਼ਵੰਸ਼ੀ ਡਾਇਨੈਸਟੀ ਨੇ 84 ਜਨਮ ਲਿੱਤੇ ਹਨ। ਚੰਦ੍ਰਵੰਸ਼ੀ ਦੇ ਲਈ 84 ਜਨਮ ਨਹੀਂ ਕਹਾਂਗੇ। ਹਾਂ ਜੋ ਸੂਰਜ਼ਵੰਸ਼ੀ ਵਿਚ ਪਹਿਲੇ ਦਾਸ – ਦਾਸੀ ਬਣਦੇ ਹੋਣਗੇ ਉਹ ਫਿਰ ਤ੍ਰੇਤਾ ਵਿੱਚ ਕੁਝ ਮਰਤਬਾ ਪਾਉਂਦੇ ਹਨ, ਉਨ੍ਹਾਂ ਦੇ 84 ਜਨਮ ਕਹਾਂਗੇ । ਰਾਜਾ ਰਾਣੀ, ਪ੍ਰਜਾ ਜੋ ਵੀ ਦਾਸ ਦਾਸੀਆਂ ਆਦਿ ਸੂਰਜ਼ਵੰਸ਼ੀ ਵਿੱਚ ਆਉਂਦੇ ਹਨ ਉਹ ਹੀ 84 ਜਨਮ ਲੈਂਦੇ ਹਨ। ਇਵੇਂ – ਇਵੇਂ ਆਪਣੇ ਨਾਲ ਗੱਲਾਂ ਕਰਨੀਆਂ ਹਨ। ਅਸੀਂ 84 ਜਨਮ ਕਿਵੇਂ ਲੈਂਦੇ ਹਾਂ। ਵਿੱਚਾਰ ਸਾਗਰ ਮੰਥਨ ਕਰਨਾ ਚਾਹੀਦਾ ਹੈ। ਜਿੰਨਾ ਹੋ ਸਕੇ ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰਦੇ ਰਹੋ। ਚਲਦੇ ਫਿਰਦੇ ਸਮਝੋ ਕਿ ਅਸੀਂ ਬਾਬਾ ਦੇ ਬੱਚੇ ਹਾਂ। ਕੋਈ ਵੀ ਮਿਲੇ ਤਾਂ ਉਨ੍ਹਾਂ ਨੂੰ ਬਾਬਾ ਦਾ ਪਰਿਚੈ ਦੇਣਾ ਹੈ। ਇਨ੍ਹਾਂ ਚਿੱਤਰਾਂ ਵਿੱਚ ਸਾਰੀ ਨਾਲੇਜ ਹੈ। ਸਭ ਦੱਸਣਾ ਹੈ। ਬਾਬਾ ਆਇਆ ਹੋਇਆ ਹੈ ਬ੍ਰਹਮਾ ਤਨ ਵਿੱਚ। ਅਸੀਂ ਸਭ ਬ੍ਰਹਮਾਕੁਮਾਰ ਕੁਮਾਰੀਆਂ ਹਾਂ। ਸਾਨੂੰ ਬੀ . ਕੇ. ਨੂੰ ਸਵਰਗ ਦਾ ਮਾਲਿਕ ਬਨਾਉਣ ਬਾਬਾ ਆਇਆ ਹੋਇਆ ਹੈ। ਸਾਰੀਆਂ ਆਤਮਾਵਾਂ ਦਾ ਬਾਪ ਇੱਕ ਹੈ। ਅਸੀਂ ਬ੍ਰਹਮਾਕੁਮਾਰ ਕੁਮਾਰੀਆਂ ਹਾਂ। ਆਪਣੇ – ਆਪਣੇ ਕਾਰਡ ਵੀ ਵਿਖਾ ਸਕਦੇ ਹੋ। ਕਿੱਥੇ ਆਫਿਸ ਆਦਿ ਵਿੱਚ ਵੀ ਕਾਰਡ ਦਵੋ, ਪਰ ਸਮਝ ਨਹੀਂ ਸਕਣਗੇ ਕਿ ਬੀ. ਕੇ. ਕੌਣ ਹਨ! ਕਈ ਪ੍ਰਕਾਰ ਦੇ ਵਿਘਨ ਆਉਂਦੇ ਹਨ। ਗੌਰਮਿੰਟ ਨੂੰ ਵੀ ਸਮਝਾਇਆ ਜਾਂਦਾ ਹੈ – ਸਾਡੀ ਇਹ ਫੈਮਿਲੀ ਹੈ। ਦਾਦਾ ਅਤੇ ਬਾਬਾ ਹੈ। ਦਾਦਾ ਦਵਾਰਾ ਅਸੀਂ ਵਰਸਾ ਲੈ ਰਹੇ ਹਾਂ। ਇਹ ਯਾਦ ਰੱਖਣ ਨਾਲ ਖੁਸ਼ੀ ਰਹਿਣੀ ਚਾਹੀਦੀ ਹੈ, ਮਲਕੀਅਤ ਤਾਂ ਦਾਦੇ ਦੀ ਹੈ। ਪੋਤਰਿਆਂ ਨੂੰ ਹੱਕ ਹੈ, ਪੂਰਾ ਹਿੱਸਾ ਵੰਡ ਕੇ ਲੈਂਦੇ ਹਨ।

ਤੁਸੀਂ ਵੀ ਜਾਣਦੇ ਹੋ – ਸ਼ਿਵਬਾਬਾ ਤੋਂ ਬ੍ਰਹਮਾ ਦਵਾਰਾ ਅਸੀਂ ਵਰਸਾ ਲੈਂਦੇ ਹਾਂ। ਇਹ ਯਾਦ ਰੱਖਣਾ ਚਾਹੀਦਾ ਹੈ। ਪੜ੍ਹਨਾ ਹੈ ਅਤੇ ਫਿਰ ਪੜ੍ਹਾਉਣਾ ਹੈ। ਇਹ ਬਾਪ ਦਾ ਫਰਜ਼ ਹੈ, ਬੱਚਿਆਂ ਦੀ ਪਾਲਣਾ ਕਰਨਾ। ਜੱਦ ਤੱਕ ਕੁਮਾਰ – ਕੁਮਾਰੀ ਬਾਲਿਗ ਨਾ ਬਣਨ, ਬਾਪ ਨੂੰ ਉਨ੍ਹਾਂ ਦੀ ਸੰਭਾਲ ਕਰਨੀ ਹੈ। ਬੱਚਿਆਂ ਦਾ ਕੰਮ ਹੈ ਪੜ੍ਹਨਾ। ਪੜ੍ਹਦੇ ਹਨ ਆਪਣੇ ਪੈਰਾਂ ਤੇ ਖੜਾ ਹੋਣ ਦੇ ਲਈ। ਤੁਸੀਂ ਜਾਣਦੇ ਹੋ – ਬਾਬਾ ਸਾਨੂੰ ਪੜ੍ਹਾ ਰਹੇ ਹਨ 21 ਜਨਮ ਦੇ ਲਈ। ਫਿਰ ਅਸੀਂ ਆਪਣੇ ਪੈਰਾਂ ਤੇ ਖੜੇ ਰਹਾਂਗੇ। ਜਿੰਨਾ ਪੜ੍ਹਾਂਗੇ ਉਨ੍ਹਾਂ ਉੱਚ ਪਦਵੀ ਪਾਉਣਗੇ। ਤੁਸੀਂ ਖੁਦ ਕਹਿੰਦੇ ਹੋ ਅਸੀਂ ਇੱਥੇ ਆਉਂਦੇ ਹਾਂ ਸ਼੍ਰੀ ਲਕਸ਼ਮੀ ਅਤੇ ਸ਼੍ਰੀ ਨਾਰਾਇਣ ਬਣਨ। ਇਹ ਸੱਤ ਨਾਰਾਇਣ ਦੀ ਕਥਾ ਹੈ ਨਾ। ਕਿਸੇ ਨੂੰ ਪਤਾ ਨਹੀਂ ਹੈ ਕਿ ਇਹ ਲਕਸ਼ਮੀ – ਨਾਰਾਇਣ 84 ਜਨਮ ਕਿਵੇਂ ਲੈਂਦੇ ਹਨ। ਰਾਧੇ ਦੇ ਭਗਤ ਹੋਣਗੇ ਤਾਂ ਕਹਿਣਗੇ ਰਾਧੇ ਹਾਜ਼ਿਰ ਹਜ਼ੂਰ ਹੈ। ਜਿੱਧਰ ਵੇਖੋ ਰਾਧੇ ਹੀ ਰਾਧੇ, ਕ੍ਰਿਸ਼ਨ ਹੀ ਕ੍ਰਿਸ਼ਨ ਹੈ, ਸ਼ਿਵ ਹੀ ਸ਼ਿਵ ਹੈ। ਇਹ ਗੁੜ – ਗੁੜਧਾਨੀ ਕਰ ਦਿੱਤੀ ਹੈ। ਈਸ਼ਵਰ, ਰਾਧੇ, ਕ੍ਰਿਸ਼ਨ ਸਭ ਸਰਵਵਿਆਪੀ ਹਨ। ਇਹ ਸਭ ਈਸ਼ਵਰ ਦੇ ਰੂਪ ਹਨ। ਭਗਵਾਨ ਨੇ ਇਹ ਰੂਪ ਧਾਰਨ ਕੀਤਾ ਹੈ। ਜਿੱਧਰ ਵੇਖੋ ਉੱਧਰ ਤੂੰ ਹੀ ਤੂੰ ਹੈ… ਬਿਲਕੁਲ ਹੀ ਬੇਸਮਝ ਬਣ ਪਏ ਹਨ। ਇਹ ਹੈ ਵਿਕਾਰੀ ਪਤਿਤ ਦੁਨੀਆਂ। ਸਤਿਯੁਗ ਹੈ ਨਿਰਵਿਕਾਰੀ ਪਾਵਨ ਦੁਨੀਆਂ। ਵਾਈਸਲੈਸ ਵਰਲਡ ਦਾ ਅਰਥ ਹੀ ਹੈ ਸ੍ਵਰਗ। ਕਹਿੰਦੇ ਹਨ ਉੱਥੇ ਬੱਚੇ ਤਾਂ ਹਨ ਨਾ। ਉਹ ਕਿਵੇਂ ਪੈਦਾ ਹੋਣਗੇ। ਬਸ, ਸਵਾਲ ਹੀ ਇਹ ਪੁੱਛਣਗੇ। ਕਹਿਣਗੇ ਬੱਚੇ ਨਹੀਂ ਪੈਦਾ ਹੋਣਗੇ ਤਾਂ ਸ੍ਰਿਸ਼ਟੀ ਕਿਵੇਂ ਵਧੇਗੀ! ਹਰ ਸਾਲ ਆਦਮਸ਼ੁਮਾਰੀ ਦਾ ਹਿਸਾਬ ਕੱਢਦੇ ਹਨ ਕਿ ਕਿੰਨੇ ਜਾਸਤੀ ਮਨੁੱਖ ਹੋਏ। ਇਹ ਨਹੀਂ ਦੱਸਦੇ ਕਿੰਨੇ ਮਰੇ। ਤਾਂ ਬੱਚਿਆਂ ਨੂੰ ਪਹਿਲੇ ਤਾਂ ਆਪਣਾ ਕਲਿਆਣ ਕਰਨਾ ਹੈ। ਮੈਂ ਆਤਮਾ ਹਾਂ – ਪਹਿਲੇ ਤਾਂ ਇਹ ਨਿਸ਼ਚਾ ਕਰੋ। ਬਾਬਾ ਨੂੰ ਯਾਦ ਕਰਨਾ ਹੈ। ਅੰਤਕਾਲ ਜੋ ਨਾਰਾਇਣ ਸਿਮਰੇ… ਹੁਣ ਨਾਰਾਇਣ ਸਿਮਰੇ ਇਹ ਅੱਖਰ ਝੂਠੇ ਲਿਖੇ ਹਨ। ਅੰਤਕਾਲ ਜੋ ਸ਼ਿਵਬਾਬਾ ਸਿਮਰੇ… ਉਸ ਚਿੰਤਾ ਵਿੱਚ ਜੋ ਮਰੇ ਸੋ ਸ੍ਵਰਗ ਦਾ ਨਾਰਾਇਣ ਬਣੇ। ਅੰਤਕਾਲ ਨਾਰਾਇਣ ਕਿਓਂ ਕਹਿੰਦੇ ਹਨ? ਸਮਝਦੇ ਹਨ ਕ੍ਰਿਸ਼ਨ ਨੇ ਗਿਆਨ ਦਿੱਤਾ ਸੀ ਤਾਂ ਭਾਵੇਂ ਕ੍ਰਿਸ਼ਨ ਨੂੰ ਸਿਮਰਨ ਨਾ। ਕ੍ਰਿਸ਼ਨ ਨੂੰ ਯਾਦ ਕਰਦੇ ਹਨ। ਨਾਰਾਇਣ ਦਾ ਕਿਸੇ ਨੂੰ ਪਤਾ ਨਹੀਂ ਹੈ। ਕ੍ਰਿਸ਼ਨ ਦੀ ਜਯੰਤੀ ਮਨਾਉਂਦੇ ਹਨ, ਭਾਵੇਂ ਰਾਧੇ ਦੀ ਜਯੰਤੀ ਕਿੱਥੇ? ਕ੍ਰਿਸ਼ਨ ਦਾ ਜਨਮ ਮਨਾਉਂਦੇ ਹਨ, ਨਾਰਾਇਣ ਦਾ ਕਿੱਥੇ ਹੈ? ਵਰਲਡ ਦੇ ਕਿੰਗ ਕਵੀਨ ਲਕਸ਼ਮੀ – ਨਾਰਾਇਣ ਦਾ ਕਿਸੇ ਨੂੰ ਪਤਾ ਹੀ ਨਹੀਂ। ਪ੍ਰਜਾਪਿਤਾ ਬ੍ਰਹਮਾ ਦੇ ਮੁੱਖ ਵੰਸ਼ਾਵਲੀ ਹੋਣਗੇ ਨਾ! ਕਿੱਥੇ ਗਏ! ਕਹਿੰਦੇ ਹਨ ਬ੍ਰਾਹਮਣ ਦੇਵੀ- ਦੇਵਤਾ ਨਮ:। ਬ੍ਰਹਮਾ ਦੇ ਮੁੱਖ ਵੰਸ਼ਾਵਲੀ ਸੀ ਨਾ। ਬੱਚੇ ਸਮਝਦੇ ਹਨ ਬ੍ਰਹਮਾ ਦਵਾਰਾ ਸ਼ਿਵਬਾਬਾ ਬ੍ਰਾਹਮਣ ਧਰਮ ਸਥਾਪਨ ਕਰਦੇ ਹਨ। ਬ੍ਰਾਹਮਣ ਧਰਮ ਬ੍ਰਹਮਾ ਨੇ ਨਹੀਂ ਰਚਿਆ ਪਰ ਸ਼ਿਵਬਾਬਾ ਨੇ ਰਚਿਆ ਹੈ। ਇਹ ਤਾਂ ਹੁਣ ਬ੍ਰਹਮਾ ਬਣਿਆ ਹੈ। ਅੱਛਾ-

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਇਸ ਪੁਰਾਣੇ ਸ਼ਰੀਰ ਵਿੱਚ ਰਹਿੰਦੇ ਪੜ੍ਹਾਈ ਪੜ੍ਹਕੇ 21 ਜਨਮਾਂ ਦੇ ਲਈ ਕਮਾਈ ਕਰਨੀ ਹੈ ਇਸਲਈ ਇਸ ਦੀ ਸੰਭਾਲ ਕਰਨੀ ਹੈ। ਬਾਕੀ ਇਸ ਵਿੱਚ ਰੱਗ ਨਹੀਂ ਰੱਖਣੀ ਹੈ।

2. ਇਵੇਂ ਅਭਿਆਸ ਕਰਨਾ ਹੈ ਜੋ ਅੰਤਕਾਲ ਵਿਚ ਇੱਕ ਸ਼ਿਵਬਾਬਾ ਹੀ ਯਾਦ ਰਹੇ। ਦੂਜੇ ਕਿਸੇ ਵੀ ਚਿੰਤਨ ਵਿੱਚ ਨਹੀਂ ਜਾਣਾ ਹੈ। ਆਪਣਾ ਕਲਿਆਣ ਕਰਨਾ ਹੈ।

ਵਰਦਾਨ:-

ਜਿਵੇਂ ਸ਼ਿਵਸ਼ਕਤੀ ਕਮਬਾਈਂਡ ਹਨ, ਇਵੇਂ ਪਾਂਡਵਪਤੀ ਅਤੇ ਪਾਂਡਵ ਕਮਬਾਈਂਡ ਹਨ। ਜੋ ਇਵੇਂ ਕਮਬਾਈਂਡ ਰੂਪ ਵਿੱਚ ਰਹਿੰਦੇ ਹਨ ਉਨ੍ਹਾਂ ਦੇ ਅੱਗੇ ਬਾਪਦਾਦਾ ਸਾਕਾਰ ਵਿਚ ਸਰਵ ਸੰਬੰਧਾਂ ਨਾਲ ਸਾਹਮਣੇ ਹੁੰਦੇ ਹਨ। ਹੁਣ ਦਿਨਪ੍ਰਤਿਦਿਨ ਹੋਰ ਵੀ ਅਨੁਭਵ ਕਰਨਗੇ ਕਿ ਜਿਵੇਂ ਬਾਪਦਾਦਾ ਸਾਹਮਣੇ ਆਏ, ਹੱਥ ਫੜਿਆ, ਬੁੱਧੀ ਨਾਲ ਨਹੀਂ ਅੱਖਾਂ ਨਾਲ ਵੇਖਣਗੇ, ਅਨੁਭਵ ਹੋਵੇਗਾ। ਪਰ ਸਿਰਫ ਇੱਕ ਬਾਪ ਦੂਜਾ ਨਾ ਕੋਈ, ਇਹ ਪਾਠ ਪੱਕਾ ਹੋਵੇ ਫਿਰ ਤਾਂ ਜਿਵੇਂ ਪਰਛਾਈ ਘੁੰਮਦੀ ਹੈ ਇਵੇਂ ਬਾਪਦਾਦਾ ਅੱਖਾਂ ਤੋਂ ਹੱਟ ਨਹੀਂ ਸਕਦੇ, ਹਮੇਸ਼ਾ ਸਨਮੁੱਖ ਦੀ ਅਨੁਭੂਤੀ ਹੋਵੇਗੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top