06 January 2022 Punjabi Murli Today | Brahma Kumaris
Read and Listen today’s Gyan Murli in Punjabi
5 January 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਦੇਹ - ਅਭਿਮਾਨ ਵਿੱਚ ਆਉਣ ਨਾਲ ਵਿਕਰਮ ਬਣਦੇ ਹਨ, ਇਸਲਈ ਪ੍ਰਤਿਗਿਆ ਕਰੋ ਹੋਰ ਸਭ ਸੰਗ ਤੋੜ ਇੱਕ ਸੰਗ ਜੋੜਾਂਗੇ"
ਪ੍ਰਸ਼ਨ: -
ਕਿਹੜਾ ਖੇਡ ਨੈਚੁਰਲ ਹੈ ਪਰ ਮਨੁੱਖ ਉਸ ਨੂੰ ਗੌਡਲੀ ਐਕਟ ਸਮਝਦੇ ਹਨ?
ਉੱਤਰ:-
ਡਰਾਮਾ ਵਿੱਚ ਇਹ ਜੋ ਨੈਚੁਰਲ ਕੈਲੇਮਿਟੀਜ਼ ਆਉਂਦੀ ਹੈ, ਵਿਨਾਸ਼ ਦੇ ਸਮੇਂ ਇੱਕ ਹੀ ਸਮੁੰਦਰ ਦੀ ਲਹਿਰ ਵਿੱਚ ਸਭ ਖੰਡ ਟਾਪੂ ਆਦਿ ਖਤਮ ਹੋ ਜਾਂਦੇ ਹਨ, ਜਿਸ ਦਾ ਰਹਿਰਸਲ ਹੁਣ ਵੀ ਹੁੰਦਾ ਰਹਿੰਦਾ ਹੈ, ਇਹ ਸਭ ਨੈਚੁਰਲ ਖੇਡ ਹੈ। ਇਸ ਨੂੰ ਮਨੁੱਖ ਗੌਡਲੀ ਐਕਟ ਕਹਿ ਦਿੰਦੇ ਹਨ। ਪਰ ਬਾਬਾ ਕਹਿੰਦੇ ਹਨ ਮੈਂ ਕੋਈ ਡਾਇਰੈਕਸ਼ਨ ਨਹੀਂ ਦਿੰਦਾ ਹਾਂ, ਇਹ ਸਭ ਡਰਾਮਾ ਵਿੱਚ ਨੂੰਧ ਹੈ।
ਗੀਤ:-
ਕੌਣ ਆਇਆ ਮੇਰੇ ਮਨ ਕੇ ਦਵਾਰੇ..
ਓਮ ਸ਼ਾਂਤੀ। ਕੌਣ ਆਇਆ ਮਤਲਬ ਕਿਸ ਦੀ ਯਾਦ ਆਈ? ਇਵੇਂ ਨਹੀਂ ਕਿ ਆਕੇ ਦਿਲ ਵਿੱਚ ਬੈਠ ਗਿਆ ਫਿਰ ਤਾਂ ਸ੍ਰਵਵਿਆਪੀ ਹੋ ਜਾਵੇ। ਨਹੀਂ, ਕੌਣ ਆਇਆ ਮੇਰੀ ਯਾਦ ਵਿੱਚ? ਅਕਾਲਮੂਰਤ। ਜਿਸ ਨੂੰ ਕਾਲ ਖਾ ਨਾ ਸਕੇ। ਸਿੱਖ ਲੋਕਾਂ ਦੇ ਕੋਲ ਅਕਾਲਤਖਤ ਵੀ ਹੈ। ਉਨ੍ਹਾਂ ਦੇ ਕੋਲ ਅਕਾਲੀ ਲੋਕ ਵੀ ਹਨ। ਉਹ ਲੋਕ ਆਪ ਨਹੀਂ ਸਮਝਦੇ ਕਿ ਸਿੱਖ ਧਰਮ ਪ੍ਰਵ੍ਰਿਤੀ ਮਾਰਗ ਦਾ ਧਰਮ ਹੈ। ਇੱਕ ਹੀ ਆਦਿ ਸਨਾਤਨ – ਦੇਵੀ ਦੇਵਤਾ ਧਰਮ ਪਰਾਏ ਲੋਪ ਹੈ। ਦੂਜਾ ਹੈ ਸੰਨਿਆਸ ਧਰਮ, ਨਿਵ੍ਰਿਤੀ ਮਾਰਗ ਦਾ। ਘਰਬਾਰ ਛੱਡ ਹੱਦ ਦਾ ਸੰਨਿਆਸ ਕਰ ਪਵਿੱਤਰ ਬਣਦੇ ਹਨ। ਜੰਗਲ ਵਿੱਚ ਤਾਂ ਜਰੂਰ ਪਵਿੱਤਰ ਹੀ ਰਹਿੰਦੇ ਹੋਣਗੇ। ਹਰ ਇੱਕ ਧਰਮ ਦੀ ਰਸਮ ਰਿਵਾਜ ਵੱਖ ਹੈ। ਸਿੱਖਿਆ ਵੀ ਵੱਖ ਹੈ। ਉਹ ਹੈ ਨਿਵ੍ਰਿਤੀ ਮਾਰਗ ਦਾ ਧਰਮ, ਉਨ੍ਹਾਂ ਨੂੰ ਫਾਲੋ ਕਰਨ ਵਾਲੇ ਨੂੰ ਵੀ ਘਰਬਾਰ ਛੱਡ ਕਫਨੀ ਪਹਿਨਣੀ ਪਵੇ। ਫਿਰ ਭਾਵੇਂ ਉਹ ਲੋਕ ਕਹਿੰਦੇ ਹਨ ਘਰ ਗ੍ਰਹਿਸਥ ਵਿੱਚ ਰਹਿੰਦੇ ਵੀ ਗਿਆਨ ਪਾ ਸਕਦੇ ਹੋ ਪਰ ਉਹ ਕੋਈ ਗਿਆਨ ਨਹੀਂ। ਨਾ ਸੰਨਿਆਸੀ ਇਵੇਂ ਕਰ ਸਕਦੇ ਹਨ। ਅਸਲ ਵਿੱਚ ਗੁਰੂ ਉਹ ਜੋ ਸਦਗਤੀ ਦੇਣ ਵਾਲਾ ਹੋਵੇ। ਉਹ ਤਾਂ ਇੱਕ ਹੀ ਹੈ। ਗੁਰੂਨਾਨਕ ਨੇ ਵੀ ਸਿੱਖਿਆ ਦਿੱਤੀ ਹੈ। ਉਹ ਵੀ ਪਰਮਾਤਮਾ ਦੀ ਹੀ ਮਹਿਮਾ ਕਰਦੇ ਹਨ। ਇੱਕਓਂਕਾਰ, ਅਕਾਲਮੂਰਤ, ਤੁਹਾਨੂੰ ਹੁਣ ਉਸ ਅਕਾਲਮੂਰਤ ਮਤਲਬ ਪਰਮਪਿਤਾ ਪਰਮਾਤਮਾ ਦੀ ਹੀ ਯਾਦ ਹੈ। ਮਹਿਮਾ ਕਰਦੇ ਹਨ, ਅਕਾਲਮੂਰਤ, ਅਯੋਨੀ ਹੈ। ਸ੍ਵਯੰਭੂ ਮਤਲਬ ਰਚਤਾ ਹੈ। ਨਿਰਭੈ, ਨਿਰਵੈਰ, ਅਕਾਲਮੂਰਤ… ਸਤਿਗੁਰੂ ਪ੍ਰਸਾਦ, ਜਪ ਸਾਹਿਬ ਆਦਿ ਇਹ ਮਹਿਮਾ ਹੈ – ਪਰਮਪਿਤਾ ਪਰਮਾਤਮਾ ਦੀ। ਅਕਾਲਮੂਰਤ ਨੂੰ ਹੀ ਮੰਨਦੇ ਹਨ। ਉਹ ਹੀ ਦੱਸਦੇ ਹਨ ਸਤਿਯੁਗ ਆਦਿ ਸੱਤ, ਹੋਸੀ ਵੀ ਸੱਤ, ਫਿਰ ਇਹ ਵੀ ਕਹਿੰਦੇ ਹਨ ਮੂਤ ਪਲੀਤੀ… ਪਤਿਤ – ਪਾਵਨ ਮਾਨਾ ਹੀ ਮੂਤ ਪਲੀਤੀ ਕਪੜ ਧੋਇ, ਸਾਫ ਕਰਦੇ ਹਨ ਤਾਂ ਉਨ੍ਹਾਂ ਦੀ ਮਹਿਮਾ ਗਾਉਂਦੇ ਹਨ। ਫਿਰ ਕਹਿੰਦੇ ਹਨ ਅਸ਼ੰਖ ਚੋਰ ਹਰਾਮ ਖੋਰ। ਇਹ ਵੀ ਇਸ ਸਮੇਂ ਦੀ ਹੀ ਮਹਿਮਾ ਹੈ। ਫਿਰ ਨਾਨਕ ਕਹੇ ਨੀਚ ਵਿਚਾਰ ਕਰ…ਫਿਰ ਉਨ੍ਹਾਂ ਦੇ ਉੱਪਰ ਬਲਿਹਾਰ ਜਾਂਦੇ ਹਨ। ਜਰੂਰ ਜਦ ਉਹ ਆਇਆ ਉਦੋਂ ਹੀ ਬਲਿਹਾਰ ਹੋ ਜਾਂਦੇ ਹਨ। ਬਾਬਾ ਕਹਿੰਦੇ ਹਨ ਮੈਂ ਅਹਿਲੀਆਵਾਂ, ਗਨਿਕਾਵਾਂ, ਸਾਧੂਆਂ ਦਾ ਵੀ ਉੱਧਾਰ ਕਰਨ ਆਉਂਦਾ ਹਾਂ। ਤਾਂ ਜਰੂਰ ਸਭ ਪਤਿਤ ਠਹਿਰੇ। ਹੁਣ ਇਹ ਹੈ ਬੇਹੱਦ ਦੀ ਗੱਲ ਤਾਂ ਜਰੂਰ ਬੇਹੱਦ ਦਾ ਮਾਲਿਕ ਹੀ ਆਕੇ ਸਮਝਾਉਣਗੇ। ਬ੍ਰਹਮਾ, ਵਿਸ਼ਨੂੰ, ਸ਼ੰਕਰ ਵੀ ਮੇਰੀ ਰਚਨਾ ਹੈ। ਬ੍ਰਹਮਾ ਦਵਾਰਾ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੀ ਸਥਾਪਨਾ, ਸ਼ੰਕਰ ਦਵਾਰਾ ਕਈ ਧਰਮਾਂ ਦਾ ਵਿਨਾਸ਼। ਦੂਜੇ ਜੋ ਆਉਂਦੇ ਹਨ ਸਿਰਫ ਆਪਣੇ ਧਰਮ ਦੀ ਸਥਾਪਨਾ ਕਰਦੇ ਹਨ। ਇਵੇਂ ਨਹੀਂ ਕਿ ਉਹ ਗੁਰੂ ਲੋਕ ਸਦਗਤੀ ਦਾਤਾ ਹੈ। ਸਦਗਤੀ ਕਿਸ ਦੀ ਕਰਨਗੇ? ਉਨ੍ਹਾਂ ਦੀ ਵੰਸ਼ਾਵਲੀ ਦੀ ਹੀ ਪੂਰੀ ਵ੍ਰਿਧੀ ਨਹੀਂ ਹੋਈ ਹੈ ਤਾਂ ਸਦਗਤੀ ਕਿਵੇਂ ਕਰਨਗੇ। ਬਾਪ ਕਹਿੰਦੇ ਹਨ ਮੈਂ ਆਕੇ ਆਦਿ ਸਨਾਤਨ ਧਰਮ ਦੀ ਸਥਾਪਨਾ ਹੋਰ, ਅਧਰਮਾ ਦਾ ਵਿਨਾਸ਼ ਕਰਾਉਂਦਾ ਹਾਂ। ਇਸ ਸਮੇਂ ਸਭ ਤਮੋਪ੍ਰਧਾਨ ਪਾਪ ਆਤਮਾ ਬਣ ਗਏ ਹਨ। ਮਨੁੱਖ ਜੋ ਇਸ ਬੇਹੱਦ ਡਰਾਮਾ ਦੇ ਪਾਰ੍ਟਧਾਰੀ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ੍ਰਿਸ਼ਟੀ ਚੱਕਰ ਕਿਵੇਂ ਫਿਰਦਾ ਹੈ। ਬਾਪ ਆਕੇ ਅਸੀਂ ਬੱਚਿਆਂ ਨੂੰ ਤ੍ਰਿਕਾਲਦਰਸ਼ੀ ਬਣਾਉਂਦੇ ਹਨ। ਇਹ ਵੀ ਸਮਝਦੇ ਹਨ ਜਰੂਰ ਬਾਪ ਆਕੇ ਸ੍ਵਰਗ, ਸੱਚਖੰਡ ਦੀ ਸਥਾਪਨਾ ਕਰਨਗੇ ਅਤੇ ਝੂਠ ਖੰਡ ਦਾ ਵਿਨਾਸ਼ ਕਰਨਗੇ। ਸੱਚਖੰਡ ਦੀ ਸਥਾਪਨਾ ਕਰਨ ਵਾਲਾ ਸੱਚਾ ਠਹਿਰਿਆ ਨਾ। ਇਹ ਸਭ ਗੱਲਾਂ ਬਾਬਾ ਹੀ ਸਮਝਾਉਂਦੇ ਹਨ। ਸਾਰੇ ਤਾਂ ਧਾਰਨ ਕਰ ਨਹੀਂ ਸਕਦੇ ਕਿਓਂਕਿ ਦੇਹ – ਅਭਿਮਾਨ ਬਹੁਤ ਹੈ। ਜਿੰਨਾ ਦੇਹੀ – ਅਭਿਮਾਨੀ ਹੋਣਗੇ, ਆਪਣੇ ਨੂੰ ਆਤਮਾ ਅਸ਼ਰੀਰੀ ਸਮਝਣਗੇ, ਬਾਬਾ ਨੂੰ ਯਾਦ ਕਰਨਗੇ ਤਾਂ ਧਾਰਨਾ ਹੋਵੇਗੀ। ਦੇਹ – ਅਭਿਮਾਨੀ ਨੂੰ ਧਾਰਨਾ ਨਹੀਂ ਹੋਵੇਗੀ। ਯੋਗ ਨਾਲ ਹੀ ਆਤਮਾ ਦੇ ਪਾਪ ਦਗਧ ਹੁੰਦੇ ਹਨ। ਦਿਨ ਵਿੱਚ ਤਾਂ ਦੇਹ – ਅਭਿਮਾਨ ਰਹਿੰਦਾ ਹੈ। ਤਾਂ ਦੇਹੀ – ਅਭਿਮਾਨੀ ਬਣਨ ਦੀ ਪ੍ਰੈਕਟਿਸ ਕਦੋਂ ਕਰਨੀ ਚਾਹੀਦੀ ਹੈ?
ਬਾਪ ਕਹਿੰਦੇ ਹਨ ਨੀਂਦ ਨੂੰ ਜਿੱਤਣ ਵਾਲਾ ਬਣੋ। ਬਾਪ ਕਿੰਨੀ ਚੰਗੀ ਪੋਆਇੰਟਸ ਸਮਝਾਉਂਦੇ ਹਨ। ਪਰ ਕਈ ਇਵੇਂ ਦੇ ਵੀ ਬੱਚੇ ਹਨ ਜੋ ਮੁਰਲੀ ਸੁਣਦੇ ਹੀ ਨਹੀਂ। ਪੜ੍ਹਾਈ ਤਾਂ ਮੁੱਖ ਹੈ। ਕਿਵੇਂ ਵੀ ਕਰਕੇ ਮੁਰਲੀ ਪੜ੍ਹਨੀ ਚਾਹੀਦੀ ਹੈ। ਪਰ ਇਵੇਂ ਵੀ ਨਹੀਂ ਵਿਕਾਰਾਂ ਵਿੱਚ ਡਿੱਗਦੇ ਰਹਿਣ ਅਤੇ ਮੁਰਲੀ ਮੰਗਦੇ ਰਹਿਣ। ਜਦ ਤੱਕ ਗਰੰਟੀ ਨਾ ਕਰਨ ਮੁਰਲੀ ਨਹੀਂ ਭੇਜਣੀ ਚਾਹੀਦੀ ਹੈ। ਜੋ ਮੁਰਲੀ ਨਹੀਂ ਪੜ੍ਹਦੇ ਤਾਂ ਉਨ੍ਹਾਂ ਦੀ ਗਤੀ ਕੀ ਹੋਵੇਗੀ। ਚੰਗੇ – ਚੰਗੇ ਬੱਚੇ ਵੀ ਮੁਰਲੀ ਨਹੀਂ ਪੜ੍ਹਦੇ, ਨਸ਼ਾ ਚੜ੍ਹ ਜਾਂਦਾ ਹੈ। ਨਹੀਂ ਤਾਂ ਇੱਕ ਦਿਨ ਵੀ ਮੁਰਲੀ ਮਿਸ ਨਹੀਂ ਕਰਨੀ ਚਾਹੀਦੀ ਹੈ। ਧਾਰਨਾ ਨਹੀਂ ਹੁੰਦੀ ਹੈ ਤਾਂ ਸਮਝਣਾ ਚਾਹੀਦਾ ਹੈ ਦੇਹ – ਅਭਿਮਾਨ ਹੈ। ਉਹ ਉੱਚ ਪਦਵੀ ਪਾ ਨਹੀਂ ਸਕਣਗੇ। ਬਾਬਾ ਚੰਗੀ ਰੀਤੀ ਸਮਝਾਉਂਦੇ ਹਨ, ਬੱਚਿਆਂ ਨੂੰ ਵੀ ਸਮਝਾਉਣਾ ਪਵੇ। ਬਾਬਾ ਤਾਂ ਬਾਹਰ ਜਾ ਨਾ ਸਕੇ। ਬਾਬਾ ਬੱਚਿਆਂ ਦੇ ਅੱਗੇ ਹੀ ਸਮਝਾਉਂਦੇ ਹਨ। ਇਹ ਵੱਡੀ ਮੰਮਾ ਵੀ ਗੁਪਤ ਹੈ। ਸ਼ਕਤੀਆਂ ਬਾਹਰ ਜਾ ਸਕਦੀ ਹਨ। ਕਾਨਫ਼੍ਰੇੰਸ ਹੁੰਦੀ ਹੈ, ਉਨ੍ਹਾਂ ਵਿੱਚ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦਾ ਤਾਂ ਕੋਈ ਪ੍ਰਤੀਨਿਧੀ ਹੈ ਨਹੀਂ। ਇਹ ਵੀ ਪੁਆਇੰਟ ਸਮਝਾਉਣੀ ਹੈ। ਹੋਰ ਜੋ ਵੀ ਧਰਮ ਪਿਤਾ ਆਉਂਦੇ ਹਨ ਉਹ ਸਿਰਫ ਧਰਮ ਸਥਾਪਨ ਕਰਨ ਆਉਂਦੇ ਹਨ, ਨਾ ਕਿ ਅਧਰਮ ਦਾ ਵਿਨਾਸ਼ ਕਰਨ। ਸਤ ਧਰਮ ਦੀ ਸਥਾਪਨਾ, ਕਈ ਅਧਰਮਾਂ ਦਾ ਵਿਨਾਸ਼ ਸੰਗਮ ਤੇ ਹੀ ਹੁੰਦਾ ਹੈ। ਜਦੋਂ ਉਤਰਦੀ ਕਲਾ ਹੋ ਜਾਂਦੀ ਹੈ ਤਾਂ ਬਾਪ ਆਉਂਦੇ ਹਨ। ਚੜ੍ਹਦੀ ਕਲਾ ਤਾਂ ਇੱਕ ਹੀ ਵਾਰ ਹੁੰਦੀ ਹੈ। ਇਸ ਤੇ ਇੱਕ ਸ਼ਲੋਕ ਵੀ ਹੈ – ਛੋਟੇਪਨ ਵਿੱਚ ਪੜ੍ਹਿਆ ਸੀ। ਗੁਰੂਨਾਨਕ ਨੇ ਕਿਹਾ ਹੈ – ਸਭ ਨਿੰਦਕ ਹਨ, ਝੂਠੇ ਹਨ। ਕੋਈ ਵੀ ਪਵਿੱਤਰ ਨਹੀਂ ਰਹਿੰਦੇ। ਸਿੱਖ ਧਰਮ ਵਿੱਚ ਅਕਾਲੀ ਹੁੰਦੇ ਹਨ ਜਿਨ੍ਹਾਂ ਦੇ ਉੱਪਰ ਕਾਲਾ ਚੱਕਰ ਵੀ ਵਿਖਾਉਂਦੇ ਹਨ। ਇਹ ਹੈ ਸਵਦਰਸ਼ਨ ਚੱਕਰ। ਇਹ ਵੀ ਪਵਿੱਤਰਤਾ ਦੀ ਨਿਸ਼ਾਨੀ ਹੈ। ਕੰਗਣ ਵੀ ਬੰਨਦੇ ਹਨ – ਦੋਨੋ ਪਵਿੱਤਰਤਾ ਦੀ ਨਿਸ਼ਾਨੀ ਹੈ। ਪਰ ਉਹ ਲੋਕ ਇਸ ਦਾ ਅਰਥ ਨਹੀਂ ਸਮਝਦੇ ਹਨ, ਨਾ ਪਵਿੱਤਰ ਰਹਿੰਦੇ ਹਨ। ਜਨੇਊ ਵੀ ਪਵਿੱਤਰਤਾ ਦੀ ਨਿਸ਼ਾਨੀ ਹੈ । ਅੱਜਕਲ ਤਾਂ ਸਭ ਕੁਝ ਉਡਾ ਦਿੱਤਾ ਹੈ। ਬ੍ਰਾਹਮਣ ਕੁਲ ਹੈ ਉੱਤਮ, ਉਸ ਵਿਚ ਫਿਰ ਵੱਡੀ ਚੋਟੀ ਰੱਖਦੇ ਹਨ। ਪਰ ਪਾਵਨ ਤਾਂ ਕੋਈ ਬਣਦੇ ਨਹੀਂ। ਪਤਿਤ – ਪਾਵਨ ਇੱਕ ਹੀ ਪਰਮਾਤਮਾ ਆਕੇ ਸਭ ਨੂੰ ਪਾਵਨ ਬਣਾਉਂਦੇ ਹਨ। ਇਵੇਂ ਨਹੀਂ ਬੁੱਧ, ਕ੍ਰਾਈਸਟ ਆਦਿ ਵੀ ਕੋਈ ਪਤਿਤ – ਪਾਵਨ ਸੀ। ਨਹੀਂ, ਗੁਰੂ ਤਾਂ ਦੁਨੀਆਂ ਵਿੱਚ ਕਈ ਹਨ, ਸਿਖਾਉਣ ਵਾਲੇ, ਪੜ੍ਹਾਉਣ ਵਾਲੇ। ਬਾਕੀ ਸਰਵ ਦਾ ਸਦਗਤੀ ਦਾਤਾ ਪਤਿਤ – ਪਾਵਨ ਇੱਕ ਹੀ ਹੈ। ਸਭ ਨੂੰ ਪਾਵਨ ਬਣਾਕੇ ਨਾਲ ਲੈ ਜਾਣ ਦੇ ਲਈ ਮੈਂ ਹੀ ਆਉਂਦਾ ਹਾਂ। ਗਿਆਨ ਸਾਗਰ ਦੇ ਨਾਲ ਮਦਦਗਾਰ ਤੁਸੀਂ ਗਿਆਨ ਗੰਗਾਵਾਂ ਵੀ ਹੋ। ਗੰਗਾ ਨਦੀ ਤੇ ਵੀ ਦੇਵੀ ਦਾ ਚਿੱਤਰ ਰੱਖ ਦਿੱਤਾ ਹੈ। ਹੁਣ ਅਸਲ ਵਿੱਚ ਗਿਆਨ ਗੰਗਾਵਾਂ ਤੁਸੀਂ ਹੋ। ਪਰ ਤੁਹਾਡੀ ਹੁਣ ਪੂਜਾ ਨਹੀਂ ਹੁੰਦੀ ਕਿਓਂਕਿ ਤੁਸੀਂ ਹਾਲੇ ਲਾਇਕ ਬਣ ਰਹੇ ਹੋ। ਪੁਜਾਰੀ ਤੋਂ ਪੂਜਯ ਬਣ ਰਹੇ ਹੋ ਫਿਰ ਤੁਹਾਡਾ ਪੁਜਾਰੀਪਣਾ ਖਤਮ ਹੋ ਜਾਵੇਗਾ। ਇਹ ਰਾਜ਼ ਸਮਝਾਉਂਦੇ ਹਨ ਪਰ ਕੋਈ ਦੀ ਬੁੱਧੀ ਵਿੱਚ ਨਹੀਂ ਬੈਠਦਾ ਹੈ। ਕਦਮ – ਕਦਮ ਬਾਬਾ ਦੀ ਸ਼੍ਰੀਮਤ ਤੇ ਚਲਣਾ ਹੈ। ਦੇਹ- ਅਭਿਮਾਨ ਛੱਡਦੇ ਰਹੋ। ਇਹ ਸਭ ਮਿੱਤਰ ਸੰਬੰਧੀ ਆਦਿ ਖਤਮ ਹੋਣ ਵਾਲੇ ਹਨ। ਅਸੀਂ ਸਭ ਚਲੇ ਜਾਵਾਂਗੇ। ਪਰ ਦੁਨੀਆਂ ਤਾਂ ਰਹੇਗੀ ਨਾ। ਬਾਪ ਕਹਿੰਦੇ ਹਨ ਮੈਂ ਨਵੀਂ ਸ੍ਰਿਸ਼ਟੀ ਦਾ ਰਚਤਾ ਹਾਂ, ਪਰ ਮੈਂ ਆਵਾਂਗਾ ਤੇ ਪਤਿਤ ਦੁਨੀਆਂ ਵਿੱਚ ਨਾ, ਤਾਂ ਤੇ ਮੈਨੂੰ ਪਤਿਤ – ਪਾਵਨ ਕਹਿੰਦੇ ਹਨ ਤਾਂ ਜਰੂਰ ਪਤਿਤ ਦੁਨੀਆਂ ਹੋਵੇਗੀ। ਪਾਵਨ ਦੁਨੀਆਂ ਵਿੱਚ ਤਾਂ ਪਤਿਤ ਹੋਣਗੇ ਨਹੀਂ। ਪਰਮਾਤਮਾ ਨੂੰ ਹੈਵਿਨ ਸਥਾਪਨ ਕਰਨਾ ਹੈ ਇਸ ਲਈ ਉਨ੍ਹਾਂ ਨੂੰ ਹੈਵਿਨਲੀ ਗੌਡ ਫਾਦਰ ਕਹਿੰਦੇ ਹਨ। ਕ੍ਰਾਈਸਟ ਹੈਵਿਨ ਨਹੀਂ ਸਥਾਪਨ ਕਰਦੇ। ਹਾਂ, ਉਸ ਸਮੇਂ ਜੋ ਆਤਮਾਵਾਂ ਉੱਪਰ ਤੋਂ ਆਉਂਦੀਆਂ ਹਨ ਉਹ ਸਤੋਪ੍ਰਧਾਨ ਹਨ, ਬਾਕੀ ਹੋਰ ਕੋਈ ਵੀ ਪਤਿਤ ਤੋਂ ਪਾਵਨ ਨਹੀਂ ਬਣਾਉਂਦੇ ਹਨ। ਤੁਸੀਂ ਬੱਚਿਆਂ ਨੂੰ ਹੁਣ ਅਜਿਹਾ ਕੋਈ ਵਿਕਰਮ ਨਹੀਂ ਕਰਨਾ ਚਾਹੀਦਾ ਹੈ ਜੋ ਪਤਿਤ ਕਿਹਾ ਜਾਵੇ। ਦੇਹ – ਅਭਿਮਾਨ ਤੋਂ ਹੀ ਵਿਕਰਮ ਬਣਦੇ ਹਨ। ਤੁਸੀਂ ਗਰੰਟੀ ਕਰਦੇ ਹੋ ਕਿ ਹੋਰ ਸੰਗ ਤੋੜ ਇੱਕ ਸੰਗ ਜੋੜਾਂਗੇ। ਹੁਣ ਤੁਸੀਂ ਪ੍ਰਤਿਗਿਆ ਪੂਰੀ ਕਰੋ। ਨਹੀਂ ਤਾਂ ਦੰਡ ਖਾਣਗੇ। ਗ੍ਰੰਥ ਵਿੱਚ ਵੀ ਹੈ ਚੜ੍ਹਦੀ ਕਲਾ ਤੇਰੇ ਭਾਣੇ ਸ੍ਰਵ ਦਾ ਭਲਾ। ਅੱਖਰ ਚੰਗੇ ਹਨ ਪਰ ਜੋ ਕੁਝ ਪੜ੍ਹੇ ਹਨ ਉਨ੍ਹਾਂ ਨੂੰ ਤਾਂ ਭੁੱਲਣਾ ਪੈਂਦਾ ਹੈ। ਬਾਬਾ ਨੂੰ ਤਾਂ ਬੱਚਿਆਂ ਦੇ ਨਾਮ ਵੀ ਪੂਰੇ ਯਾਦ ਨਹੀਂ ਕਿਓਂਕਿ ਸ਼ਿਵਬਾਬਾ ਨੂੰ ਯਾਦ ਕਰਨਾ ਹੈ ਇਸ ਲਈ ਬਾਬਾ ਕਹਿ ਦਿੰਦੇ ਹਨ, ਖੁਸ਼ ਰਹੋ, ਆਬਾਦ ਰਹੋ, ਨਾ ਬਿਸਰੋ, ਨਾ ਯਾਦ ਰਹੋ। ਪਰ ਸਰਵਿਸ ਏਬਲ ਬੱਚਿਆਂ ਨੂੰ ਬਾਬਾ ਯਾਦ ਜਰੂਰ ਕਰਦੇ ਹਨ ਕਿ ਫਲਾਣਾ ਬਹੁਤ ਚੰਗਾ ਮਦਦਗਾਰ ਹੈ। ਸਾਹੂਕਾਰ ਤਾਂ ਘੋਰ ਹਨ੍ਹੇਰੇ ਵਿਚ ਪਏ ਹਨ। ਕਿਸੇ ਨੂੰ ਪਤਾ ਨਹੀਂ ਪੈਂਦਾ ਕਿ ਮੌਤ ਸਾਹਮਣੇ ਖੜ੍ਹਾ ਹੈ। ਭਗਵਾਨੁਵਾਚ – ਮੈਂ ਰਾਜਯੋਗ ਸਿਖਾਉਂਦਾ ਹਾਂ ਤਾਂ ਜਰੂਰ ਨਾਲੇਜ ਤੋਂ ਗੌਡਜ਼ ਆਫ ਵੈਲਥ ਬਣਦੇ ਹਨ। ਇਹ ਸਾਰੀ ਰਾਜਧਾਨੀ ਬਣ ਰਹੀ ਹੈ ਨੰਬਰਵਾਰ। ਤੁਸੀਂ ਜਾਣਦੇ ਹੋ ਨੰਬਰਵਾਰ ਅਸੀਂ ਸਭ ਪੜ੍ਹ ਰਹੇ ਹਾਂ। ਬਾਬਾ ਕਹਿੰਦੇ ਹਨ ਮੈਂ ਰਾਜਧਾਨੀ ਸਥਾਪਨ ਕਰ ਰਿਹਾ ਹਾਂ। ਕਈ ਧਰਮਾਂ ਦਾ ਵਿਨਾਸ਼ ਕਰਾਉਂਦਾ ਹਾਂ। ਪਰਮ ਸਤਿਗੁਰੂ ਇੱਕ ਹੀ ਹੈ। ਉਹ ਉੱਚ ਤੇ ਉੱਚ ਇੱਕ ਭਗਵਾਨ ਹੀ ਗਾਇਆ ਹੋਇਆ ਹੈ। ਉੱਚੇ ਤੇ ਉੱਚੇ ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਵੀ ਭਗਵਾਨ ਨਹੀਂ ਕਹਿੰਦੇ, ਤਾਂ ਰਾਮ ਕ੍ਰਿਸ਼ਨ ਨੂੰ ਭਗਵਾਨ ਕਿਵੇਂ ਕਹਿਣਗੇ। ਉਹ ਤਾਂ ਹੈ ਗਿਆਨ ਦਾ ਸਾਗਰ ਪਤਿਤ – ਪਾਵਨ। ਭਗਤ ਭਗਵਾਨ ਨੂੰ ਯਾਦ ਕਰਦੇ ਹਨ, ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਥੋੜੀ ਯਾਦ ਕਰਦੇ ਹਨ। ਇਹ ਤਾਂ ਹੁਣ ਵਿੱਭਚਾਰੀ ਬਣ ਗਏ ਹਨ। ਤਾਂ ਕਿੰਨੀਆਂ ਚੰਗੀਆਂ – ਚੰਗੀਆਂ ਗੱਲਾਂ ਧਾਰਨ ਕਰਨ ਦੀਆਂ ਹਨ। ਜੋ ਕਰੇਗਾ ਸੋ ਪਾਏਗਾ। ਗਿਆਨ ਗੰਗਾਵਾਂ ਤੁਸੀਂ ਹੋ। ਤੁਸੀਂ ਨਦੀਆਂ ਦਾ ਹੀ ਛੋਰ (ਕਿਨਾਰਾ) ਹੈ। ਸਾਗਰ ਤਾਂ ਕਿੱਥੇ ਜਾ ਨਹੀਂ ਸਕਦਾ। ਪਰ ਉਹ ਹੈ ਜੜ ਸਾਗਰ, ਇਹ ਹੈ ਚੈਤੰਨ। ਉਸ ਵਿੱਚ ਤਾਂ ਇੱਕ ਤੂਫ਼ਾਨ ਦੀ ਲਹਿਰ ਉੱਠੀ ਤਾਂ ਬਹੁਤ ਨੁਕਸਾਨ ਹੋ ਜਾਂਦਾ ਹੈ। ਵਿਨਾਸ਼ ਦੇ ਸਮੇਂ ਜ਼ੋਰ ਤੋਂ ਤੂਫ਼ਾਨ ਆਏਗਾ, ਸਭ ਖੰਡ ਟਾਪੂ ਆਦਿ ਖਲਾਸ ਹੋ ਜਾਣਗੇ। ਦੇਰੀ ਨਹੀਂ ਲੱਗਦੀ। ਨੈਚੁਰਲ ਕੈਲੇਮਿਟੀਜ਼ ਨੂੰ ਗੌਡਲੀ ਐਕਟ ਕਹਿ ਦਿੰਦੇ ਹਨ। ਤਾਂ ਕਿਹਾ ਹੈ ਕਿ ਸ਼ੰਕਰ ਦਵਾਰਾ ਵਿਨਾਸ਼ ਤਾਂ ਗੌਡਲੀ ਐਕਟ ਹੀ ਹੋਈ ਨਾ। ਪਰ ਬਾਪ ਕਹਿੰਦੇ ਹਨ ਮੈਂ ਕੋਈ ਅਜਿਹਾ ਡਾਇਰੈਕਸ਼ਨ ਆਦਿ ਨਹੀਂ ਦਿੰਦਾ ਹਾਂ। ਇਹ ਸਭ ਡਰਾਮਾ ਵਿੱਚ ਨੂੰਧ ਹੈ। ਤੂਫ਼ਾਨ, ਨੈਚੁਰਲ ਕੈਲੇਮਿਟੀਜ਼ ਆਦਿ – ਆਦਿ ਸਭ ਆਪਣਾ ਕੰਮ ਕਰਣਗੇ। ਕਲਪ – ਕਲਪ ਇਹ ਕੈਲੇਮਿਟੀਜ਼ ਆਉਣੀ ਹੀ ਹੈ ਹੋਰ ਸਭ ਖੰਡ ਖਤਮ ਹੋਣਗੇ। ਬਾਕੀ ਇੱਕ ਭਾਰਤ ਰਹਿ ਜਾਵੇਗਾ। ਉਸ ਦੇ ਲਈ ਤਿਆਰੀ ਹੁੰਦੀ ਹੈ। ਰਹਿਰਸਲ ਹੁੰਦੀ ਰਹੇਗੀ। ਇਹ ਨੈਚੁਰਲ ਖੇਡ ਬਣਿਆ ਹੋਇਆ ਹੈ।
ਤੁਸੀਂ ਸ਼ਿਵ ਸ਼ਕਤੀਆਂ ਹੀ ਕਿੱਥੇ ਜਾਕੇ ਸਮਝਾ ਸਕਦੀ ਹੋ ਕਿ ਤੁਸੀਂ ਸਭ ਚਾਹੁੰਦੇ ਹੋ ਸ਼ਾਂਤੀ ਸਥਾਪਨ ਹੋਵੇ, ਪਰ ਤੁਸੀਂ ਜਾਣਦੇ ਹੋ ਸ਼ਾਂਤੀ ਹੁੰਦੀ ਕਿੱਥੇ ਹੈ? ਸੁੱਖ ਕਿੱਥੇ ਹੁੰਦਾ ਹੈ, ਦੁੱਖ ਕਿੱਥੇ ਹੈ – ਇਹ ਸਭ ਸਮਝਣ ਦੀਆਂ ਗੱਲਾਂ ਹਨ। ਹੁਣ ਦੁੱਖਧਾਮ ਹੈ। ਇਹ ਹੀ ਭਾਰਤ ਸੁੱਖਧਾਮ ਸੀ। ਆਦਿ ਸਨਾਤਨ ਦੇਵੀ ਦੇਵਤਾਵਾਂ ਦਾ ਰਾਜ ਸੀ। ਕਲਯੁਗ ਹੈ ਦੁੱਖਧਾਮ, ਇਨ੍ਹਾਂ ਦਾ ਵਿਨਾਸ਼ ਜਰੂਰ ਹੋਣਾ ਹੈ। ਪਹਿਲੇ ਅੰਤ ਹੋਕੇ ਫਿਰ ਆਦਿ ਹੋਣੀ ਹੈ। ਮੱਧ ਵਿੱਚ ਹੈ ਕਈ ਧਰਮ। ਸਤਿਯੁਗ ਵਿੱਚ ਇੱਕ ਧਰਮ ਸੀ। ਇਹ ਡਰਾਮਾ ਦਾ ਚੱਕਰ ਹੈ। ਇਸ ਵਿੱਚ 4 ਮੁੱਖ ਧਰਮ ਹਨ। ਇੱਕ ਧਰਮ ਦਾ ਪਾਇਆ (ਲੱਤ) ਗੁੰਮ ਹੈ। ਦੇਵਤਾ ਧਰਮ ਸਥਾਪਨਾ ਕਰਨ ਵਾਲਾ ਕੌਣ ਹੈ – ਇਹ ਦੱਸੋ? ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਸਥਾਪਨਾ ਕਰਾਉਂਦੇ ਹਨ। ਅਸਲ ਵਿੱਚ ਤੁਸੀਂ ਵੀ ਪ੍ਰਜਾਪਿਤਾ ਬ੍ਰਹਮਾ ਦੀ ਔਲਾਦ ਹੋ। ਸ਼ਿਵ ਦੀ ਵੀ ਔਲਾਦ ਹੋ। ਬ੍ਰਹਮਾ ਦੀ ਔਲਾਦ ਹੋਣ ਦੇ ਕਾਰਨ ਆਪਸ ਵਿੱਚ ਭਰਾ – ਭੈਣ ਹੋ। ਤੁਸੀਂ ਜਾਣਦੇ ਹੋ ਅਸੀਂ ਉਨ੍ਹਾਂ ਦੇ ਬਣੇ ਹਾਂ। ਪਰਮਪਿਤਾ ਪਰਮਾਤਮਾ ਪਹਿਲੇ ਬ੍ਰਾਹਮਣ ਧਰਮ ਰਚਦੇ ਹਨ। ਬ੍ਰਾਹਮਣ ਧਰਮ ਹੈ ਚੋਟੀ ਹੋਰ ਸਭ ਧਰਮ ਵਾਲੇ ਬਾਦ ਵਿੱਚ ਆਏ ਹਨ ਨੰਬਰਵਾਰ। ਆਖਿਰ ਵਿਚ ਤੁਹਾਡੀ ਪ੍ਰਤੱਖਤਾ ਹੋਣੀ ਹੈ ਜਰੂਰ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਗਿਆਨ ਦੀ ਧਾਰਨਾ ਦੇ ਲਈ ਜਿੰਨਾਂ ਹੋ ਸਕੇ, ਦੇਹੀ – ਅਭਿਮਾਨੀ ਰਹਿਣਾ ਹੈ। ਅਸ਼ਰੀਰੀ ਬਣਨ ਦਾ ਅਭਿਆਸ ਰਾਤ ਨੂੰ ਜਾਗਕੇ ਕਰਨਾ ਹੈ।
2. ਕਿਵੇਂ ਵੀ ਕਰਕੇ ਮੁਰਲੀ ਰੋਜ਼ ਸੁਣਨੀ ਅਤੇ ਪੜ੍ਹਨੀ ਹੈ। ਇਕ ਦਿਨ ਵੀ ਮਿਸ ਨਹੀਂ ਕਰਨੀ ਹੈ ਹੋਰ ਸੰਗ ਤੋੜ ਇੱਕ ਸੰਗ ਜੋੜਨ ਦੀ ਪ੍ਰਤਿਗਿਆ ਕਰਨੀ ਹੈ।
ਵਰਦਾਨ:-
ਹਮੇਸ਼ਾ ਸਮ੍ਰਿਤੀ ਵਿੱਚ ਰੱਖੋ ਕਿ ਅਸੀਂ ਬਾਪ ਦੇ ਨੈਣਾਂ ਦੇ ਸਿਤਾਰੇ ਹਾਂ, ਨੈਣਾਂ ਵਿੱਚ ਸਿਤਾਰਾ ਮਤਲਬ ਬਿੰਦੂ ਹੀ ਸਮ੍ਹਾ ਸਕਦਾ ਹੈ। ਅੱਖਾਂ ਵਿਚ ਵੇਖਣ ਦੀ ਵਿਸ਼ੇਸ਼ਤਾ ਵੀ ਬਿੰਦੂ ਦੀ ਹੈ। ਤਾਂ ਬਿੰਦੂ ਰੂਪ ਵਿੱਚ ਰਹਿਣਾ – ਇਹ ਹੀ ਉੱਡਦੀ ਕਲਾ ਵਿੱਚ ਉੱਡਣ ਦਾ ਸਾਧਨ ਹੈ। ਬਿੰਦੂ ਬਣ ਹਰ ਕਰਮ ਕਰੋ ਤਾਂ ਲਾਈਟ ਰਹੋਗੇ। ਕੋਈ ਵੀ ਬੋਝ ਉਠਾਉਣ ਦੀ ਆਦਤ ਨਾ ਹੋਵੇ। ਮੇਰਾ ਦੀ ਬਜਾਏ ਤੇਰਾ ਕਹੋ ਤਾਂ ਡਬਲ ਲਾਈਟ ਬਣ ਜਾਵੋਗੇ। ਸਵ ਉੱਨਤੀ ਅਤੇ ਵਿਸ਼ਵ ਸੇਵਾ ਦੇ ਕੰਮ ਦਾ ਵੀ ਬੋਝ ਅਨੁਭਵ ਨਹੀਂ ਹੋਵੇਗਾ।
ਸਲੋਗਨ:-
ਲਵਲੀਨ ਸਥਿਤੀ ਦਾ ਅਨੁਭਵ ਕਰੋ
ਦੇਹ ਦੀ ਸਮ੍ਰਿਤੀ ਤੋਂ ਇਵੇਂ ਖੋਏ ਹੋਏ ਰਹੋ ਜੋ ਦੇਹ – ਭਾਨ ਦਾ, ਦਿਨ – ਰਾਤ ਦਾ, ਭੁੱਖ ਅਤੇ ਪਿਆਸ ਦਾ, ਸੁੱਖ ਦੇ, ਅਰਾਮ ਦੇ ਸਾਧਨਾਂ ਦਾ ਕਿਸੀ ਵੀ ਗੱਲ ਦੇ ਆਧਾਰ ਤੇ ਜੀਵਨ ਨਾ ਹੋਵੇ, ਤਾਂ ਕਹਾਂਗੇ ਲਵ ਵਿੱਚ ਲਵਲੀਨ ਸਥਿਤੀ। ਜਿਵੇਂ ਸ਼ਮਾ ਜਯੋਤੀ – ਸਵਰੂਪ ਹੈ, ਲਾਈਟ ਮਾਈਟ ਰੂਪ ਹੈ, ਇਵੇਂ ਸ਼ਮਾ ਦੇ ਵਾਂਗੂੰ ਤੁਸੀਂ ਵੀ ਲਾਈਟ – ਮਾਈਟ ਰੂਪ ਬਣ ਜਾਓ।
➤ Email me Murli: Receive Daily Murli on your email. Subscribe!