06 December 2021 PUNJABI Murli Today | Brahma Kumaris

Read and Listen today’s Gyan Murli in Punjabi 

December 5, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਦਾਨ ਵਿੱਚ ਦਿੱਤੀ ਹੋਈ ਚੀਜ਼ ਕਦੀ ਵੀ ਵਾਪਿਸ ਨਹੀਂ ਲੈਣਾ, ਵਾਪਿਸ ਲਵੋਗੇ ਤਾਂ ਅਸ਼ੀਰਵਾਦ ਦੇ ਬਦਲੇ ਸ਼੍ਰਾਪ ਮਿਲ ਜਾਏਗਾ"

ਪ੍ਰਸ਼ਨ: -

ਕਿਹੜਾ ਨਿਸ਼ਚੇ ਪੱਕਾ ਹੋ ਜਾਏ ਤਾਂ ਕਿਸੇ ਵੀ ਵਿਰੋਧ ਦਾ ਸਾਹਮਣਾ ਕਰ ਸਕਦੇ ਹੋ?

ਉੱਤਰ:-

ਜੇਕਰ ਨਿਸ਼ਚੇ ਹੋ ਜਾਏ ਕਿ ਸਾਨੂੰ ਭਗਵਾਨ ਮਿਲਿਆ ਹੈ, ਉਸਨੂੰ ਯਾਦ ਕਰਕੇ ਅਸੀਂ ਵਿਕਰਮ ਵਿਨਾਸ਼ ਕਰਨੇ ਹਨ, ਵਿਸ਼ਵ ਦੀ ਬਾਦਸ਼ਾਹੀ ਲੈਣੀ ਹੈ ਤਾਂ ਸਭ ਆਪੋਜੀਸ਼ਨ ਖ਼ਤਮ ਹੋ ਜਾਣਗੇ। ਸਾਹਮਣਾ ਕਰਨ ਦੀ ਸ਼ਕਤੀ ਆ ਜਾਏਗੀ। ਨਿਸ਼ਚੇ ਦੀ ਕਮੀ ਹੈ ਤਾਂ ਮੂੰਝ ਜਾਂਦੇ ਹਨ। ਫਿਰ ਗਿਆਨ ਨੂੰ ਛੱਡ ਭਗਤੀ ਵਿੱਚ ਲੱਗ ਜਾਂਦੇ ਹਨ।

ਗੀਤ:-

ਤੁਮਹੇ ਪਾਕੇ ਹਮਨੇ ਜਹਾਨ ਪਾ ਲਿਆ ਹੈ..

ਓਮ ਸ਼ਾਂਤੀ ਇਹ ਗੀਤ ਕੌਣ ਸੁਣਦੇ ਹਨ? ਬੱਚੇ ਸੁਣਦੇ ਹਨ ਉਹ ਹੀ ਅਰਥ ਨੂੰ ਵੀ ਸਮਝਦੇ ਹਨ। ਪ੍ਰਜਾ ਵੀ ਜੋ ਸੁਣਦੀ ਹੈ ਉਹ ਵੀ ਵਿਸ਼ਵ ਦਾ ਮਾਲਿਕ ਬਣਦੀ ਹੈ। ਜਿਵੇਂ ਭਾਰਤਵਾਸੀ ਸਾਰੇ ਕਹਿੰਦੇ ਹਨ ਸਾਡਾ ਭਾਰਤ, ਉਵੇਂ ਹੀ ਯਥਾ ਰਾਜਾ ਰਾਣੀ ਤਥਾ ਪ੍ਰਜਾ, ਸਾਰੇ ਸਮਝਦੇ ਹਨ ਕਿ ਵਿਸ਼ਵ ਦੇ ਮਾਲਿਕ ਹਾਂ। ਜਿਵੇਂ ਯੂਰੋਪਵਾਸੀ ਆਏ ਤਾਂ ਉਹ ਵੀ ਕਹਿੰਦੇ ਸਨ ਅਸੀਂ ਹਿੰਦੁਸਤਾਨ ਦੇ ਮਾਲਿਕ ਹਾਂ। ਉਸ ਵਕਤ ਫਿਰ ਹਿੰਦੁਸਤਾਨੀ ਨਹੀਂ ਕਹਿਣਗੇ ਕਿ ਅਸੀਂ ਹਿੰਦੁਸਤਾਨ ਦੇ ਮਾਲਿਕ ਹਾਂ। ਉਹ ਗੁਲਾਮ ਸੀ। ਰਜਾਈ ਸਾਰੀ ਉਹਨਾਂ ਦੇ ਹੀ ਹੱਥ ਵਿੱਚ ਸੀ। ਫਿਰ ਸਾਡਾ ਰਾਜ ਭਾਗ ਰਾਵਣ ਨੇ ਖੋਇਆ। ਹੁਣ ਸਾਨੂੰ ਆਪਣਾ ਰਾਜ ਚਾਹੀਦਾ ਹੈ। ਇਹ ਪਰਾਇਆ ਰਾਜ ਹੈ। ਗਾਇਆ ਵੀ ਜਾਂਦਾ ਹੈ ਦੂਰ ਦੇਸ਼ ਦੇ ਰਹਿਣ ਵਾਲੇ। ਹੁਣ ਤੁਸੀਂ ਆਪਣਾ ਰਾਜ ਲੈ ਰਹੇ ਹੋ। ਤੁਸੀਂ ਕਿਸੇ ਦੇ ਨਾਲ ਲੜ੍ਹਦੇ ਨਹੀਂ ਹੋ ਆਪਣੇ ਲਈ ਹੀ ਤੁਸੀਂ ਸਭ ਕੁਝ ਕਰਦੇ ਹੋ। ਉਹ ਸੈਨਾ ਲੜਦੀ ਹੈ ਆਪਣੇ ਪ੍ਰੈਜ਼ੀਡੈਂਟ ਅਤੇ ਪ੍ਰਾਇਮ ਮਨਿਸਟਰ ਦੇ ਲਈ। ਵੱਡੇ ਆਦਮੀ ਤੇ ਉਹ ਬਣਦੇ ਹਨ ਨਾ। ਉਹਨਾਂ ਨੂੰ ਨਸ਼ਾ ਚੰਗਾ ਰਹਿਦਾ ਹੈ ਫਿਰ ਵੀ ਹੁਣ ਕਹਿੰਦੇ ਹਨ ਨਾ – ਭਾਰਤ ਸਾਡਾ ਹੈ। ਪਰ ਭਾਰਤਵਾਸੀਆਂ ਨੂੰ ਪਤਾ ਨਹੀਂ ਹੈ ਕਿ ਇਹ ਕੋਈ ਸਾਡਾ ਰਾਜ ਨਹੀਂ ਹੈ। ਇਹ ਰਾਵਣ ਰਾਜ ਹੈ, ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਰਾਮਰਾਜ ਵਿੱਚ ਇਵੇਂ ਨਹੀਂ ਕਹਿਣਗੇ ਕਿ ਇਹ ਪਰਾਇਆ ਹੈ। ਹੁਣ ਭਾਰਤ ਤੇ ਰਾਵਣ ਦਾ ਪੂਰਾ ਰਾਜ ਹੈ। ਰਾਮ ਦਾ ਰਾਜ ਸੀ, ਦੇਵਤਾਵਾਂ ਦਾ ਰਾਜ ਸੀ, ਹੁਣ ਨਹੀਂ ਹੈ। ਤੁਸੀਂ ਜਾਣਦੇ ਹੋ 5 ਹਜ਼ਾਰ ਵਰ੍ਹੇ ਬਾਦ ਅਸੀਂ ਰਾਜ ਲੈ ਰਹੇ ਹਾਂ ਕਿਸ ਤੋੰ? ਪਰਮਾਤਮਾ ਬਾਪ ਤੋਂ। ਰਾਮ ਆਖਿਰ ਕਹਿਣ ਨਾਲ ਲੋਕ ਮੂੰਝਦੇ ਹਨ ਇਸਲਈ ਬੇਹੱਦ ਦਾ ਬਾਪ ਕਹਿਣਾ ਠੀਕ ਹੈ। ਬਾਪ ਅੱਖਰ ਬਹੁਤ ਮਿੱਠਾ ਹੈ। ਬਾਪ ਹੀ ਵਰਸਾ ਯਾਦ ਦਵਾਉਂਦੇ ਹਨ। ਇੱਕ ਬਾਪ ਦੇ ਸਿਵਾਏ ਸਭ ਕੁਝ ਭੁਲਣਾ ਹੈ। ਅਸੀਂ ਆਤਮਾਵਾਂ ਬਾਪ ਕੋਲੋਂ ਵਰਸਾ ਲੈ ਰਹੀਆਂ ਹਾਂ। ਬਾਪ ਆਕੇ ਤੁਹਾਨੂੰ ਆਤਮ – ਅਭਿਮਾਨੀ ਬਣਾਉਂਦੇ ਹਨ। ਅਸੀਂ ਆਤਮਾਵਾਂ ਹਾਂ। ਆਤਮਾ ਕਿੰਨੀ ਛੋਟੀ ਮਹੀਨ ਹੈ। ਉਸ ਵਿੱਚ 84 ਜਨਮਾਂ ਦਾ ਪਾਰ੍ਟ ਭਰੀਆ ਹੋਇਆ ਹੈ। ਇਹ ਮੋਟੀ ਬੁੱਧੀ ਵਾਲੇ ਮਨੁੱਖ ਨਹੀਂ ਜਾਣਦੇ ਹਨ। ਨਾ ਸਮਝਾ ਸਕਦੇ ਹਨ। ਬਾਬਾ ਕੋਲੋਂ ਵਰਸਾ ਲੈ ਰਹੇ ਹਾਂ, ਕਿੰਨਾ ਸਹਿਜ਼ ਹੈ। ਪਰ ਮਾਇਆ ਭੁਲਾ ਦਿੰਦੀ ਹੈ ਇਸਲਈ ਬੱਚਿਆਂ ਨੂੰ ਮਿਹਨਤ ਕਰਨੀ ਪੈਂਦੀ ਹੈ। ਇਸ ਵਿੱਚ ਕੋਈ ਹਥਿਆਰ, ਬਾਰੂਦ ਦੀ ਗੱਲ ਨਹੀਂ। ਨਾ ਕੋਈ ਡਰਿੱਲ ਆਦਿ ਸਿੱਖਣੀ ਹੈ, ਨਾ ਕੋਈ ਸ਼ਾਸਤਰ ਆਦਿ ਉਠਾਉਣਾ ਹੈ। ਸਿਰਫ਼ ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਬਾਪ ਜੋ ਸੁਣਾਉਂਦੇ ਹਨ ਉਹ ਧਾਰਨ ਕਰਨਾ ਹੈ। ਅਸੀਂ ਆਪਣਾ ਰਾਜ ਭਾਗ ਲੈ ਰਹੇ ਹਾਂ। ਜਿਵੇਂ ਨਾਟਕ ਵਿੱਚ ਐਕਟਰ ਪਾਰ੍ਟ ਵਜਾ ਕੇ ਫਿਰ ਕਪੜੇ ਬਦਲੀ ਕਰ ਆਪਣੇ ਘਰ ਜਾਂਦੇ ਹਨ, ਉਵੇਂ ਤੁਹਾਡੀ ਬੁੱਧੀ ਵਿੱਚ ਵੀ ਹੈ ਕਿ ਹੁਣ ਨਾਟਕ ਪੂਰਾ ਹੋਣ ਵਾਲਾ ਹੈ। ਹੁਣ ਅਸ਼ਰੀਰੀ ਬਣਕੇ ਘਰ ਜਾਣਾ ਹੈ। ਅਸੀਂ ਹਰ 5 ਹਜ਼ਾਰ ਵਰ੍ਹੇ ਬਾਅਦ ਪਾਰ੍ਟ ਵਜਾਉਂਦੇ ਹਾਂ। ਅੱਧਾਕਲਪ ਰਾਜ ਕਰਦੇ, ਅੱਧਾਕਲਪ ਗੁਲਾਮ ਬਣ ਜਾਂਦੇ। ਬੱਚਿਆਂ ਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਦਿੰਦੇ ਹਨ। ਬੁੱਧੀ ਵਿੱਚ ਸਿਰਫ਼ ਯਾਦ ਰਹਿਣਾ ਚਾਹੀਦਾ ਹੈ। ਪੁਰਸ਼ਾਰਥ ਕਰ ਜਿਨਾਂ ਹੋ ਸਕੇ ਇਹ ਭੁਲਣਾ ਨਹੀਂ ਚਾਹੀਦਾ ਹੈ। ਹੁਣ ਨਾਟਕ ਪੂਰਾ ਹੁੰਦਾ ਹੈ। ਬਾਕੀ ਥੋੜਾ ਸਮਾਂ ਹੈ, ਸਾਨੂੰ ਜਾਣਾ ਹੈ। ਇਵੇਂ – ਇਵੇਂ ਤੁਸੀਂ ਪਾਵਨ ਬਣਕੇ ਵਾਪਿਸ ਘਰ ਚਲੇ ਜਾਓਗੇ। ਹਰ ਇੱਕ ਬੱਚਾ ਜਾਣ ਸਕਦਾ ਹੈ ਕਿ ਮੈਂ ਬਾਬਾ ਨੂੰ ਕਿੰਨਾ ਯਾਦ ਕਰਦਾ ਹਾਂ। ਭਾਵੇਂ ਕੋਈ ਚਾਰਟ ਲਿੱਖੇ ਜਾਂ ਨਾ ਲਿੱਖੇ। ਪਰ ਬੁੱਧੀ ਵਿੱਚ ਤਾਂ ਰਹਿੰਦਾ ਹੈ ਨਾ। ਤਾਂ ਸਾਰੇ ਦਿਨ ਵਿੱਚ ਅਸੀਂ ਕੀ – ਕੀ ਕੀਤਾ? ਜਿਵੇਂ ਵਪਾਰੀ ਲੋਕ ਆਪਣੀ ਮੁਰਾਦੀ ਸੰਭਾਲਦੇ ਹਨ, ਰਾਤ ਨੂੰ। ਇਹ ਵੀ ਵਪਾਰ ਹੈ। ਰਾਤ ਨੂੰ ਸੌਣ ਦੇ ਸਮੇਂ ਜਾਂਚ ਕਰਦੇ ਹਨ ਸਾਰੇ ਦਿਨ ਵਿੱਚ ਬਾਪ ਨੂੰ ਕਿੰਨਾ ਯਾਦ ਕੀਤਾ? ਕਿੰਨਿਆਂ ਨੂੰ ਬਾਪ ਦਾ ਪਰਿਚੈ ਦਿੱਤਾ? ਜੋ ਹੁਸ਼ਿਆਰ ਹੁੰਦੇ ਹਨ ਉਹਨਾਂ ਦਾ ਧੰਧਾ ਚੰਗਾ ਚੱਲਦਾ ਹੈ। ਬੁੱਧੂ ਹੋਵੇਗਾ ਤਾਂ ਧੰਧਾ ਵੀ ਇਵੇਂ ਹੀ ਚਲਾਏਗਾ। ਇਹ ਤਾਂ ਆਪਣੀ ਕਮਾਈ ਕਰਨੀ ਹੈ। ਬਾਪ ਸਿਰਫ਼ ਕਹਿੰਦੇ ਹਨ – ਮੈਨੂੰ ਯਾਦ ਕਰੋ, ਚੱਕਰ ਨੂੰ ਯਾਦ ਕਰੋ ਤਾਂ ਚੱਕਰਵਰਤੀ ਰਾਜਾ ਬਣੋਗੇ। ਇਸ ਵਿੱਚ ਟੂ ਮੱਚ ਆਸ਼ਾਵਾਂ ਨਹੀਂ ਹੋਣੀਆਂ ਚਾਹੀਦੀਆਂ। ਪਿੰਡ ਵਿੱਚ ਰਹਿਣ ਵਾਲਿਆਂ ਦੀਆਂ ਆਸ਼ਾਵਾਂ ਘੱਟ ਹੁੰਦੀਆਂ ਹਨ, ਸ਼ਾਹੂਕਾਰਾਂ ਦੀਆਂ ਬਹੁਤ ਹੁੰਦੀਆਂ ਹਨ। ਉਹ ਆਪਣੀ ਗ਼ਰੀਬੀ ਵਿੱਚ ਹੀ ਖੁਸ਼ ਰਹਿੰਦੇ ਹਨ। ਰੋਟਲਾ ਖਾਣ ਤੇ ਹਿਰ ਜਾਂਦੇ ਹਨ। ਬਾਬਾ ਅਨੁਭਵੀ ਹੈ। ਗਰੀਬਾਂ ਤੇ ਰਹਿਮ ਵੀ ਆਉਂਦਾ ਹੈ। ਗ਼ਰੀਬ ਦੇਖਣਗੇ, ਐਨਾ ਵੱਡਾ ਆਦਮੀ ਗਿਆਨ ਸੁਣਦਾ ਹੈ ਤਾਂ ਅਸੀਂ ਵੀ ਸੁਣੀਏ। ਚਿੱਤਰ ਤਾਂ ਬਾਬਾ ਨੇ ਬਹੁਤ ਬਣਵਾਏ ਹਨ। ਕਈ ਕਹਿੰਦੇ ਹਨ ਸਾਨੂੰ ਸਰਵਿਸ ਚਾਹੀਦੀ ਹੈ। ਬਾਬਾ ਕਹਿੰਦੇ ਹਨ ਪਹਿਲੇ ਤੁਸੀਂ ਹੁਸ਼ਿਆਰ ਬਣੋ ਫ਼ਿਰ ਸਰਵਿਸ ਤੇ ਜਾਓ ਕਿਉਂਕਿ ਅੱਜਕਲ ਭਗਤੀ ਦਾ ਵੀ ਜ਼ੋਰ ਹੈ। ਇੱਕ ਪਾਸੇ ਸਮਝਾਓ, ਦੂਸਰੇ ਪਾਸੇ ਗੁਰੂਆਂ ਦੀ ਚੱਕਰੀ ਚੱਲਦੀ ਹੈ। ਉਹ ਡਰਾ ਦਿੰਦੇ ਹਨ – ਤੁਸੀਂ ਜੇਕਰ ਭਗਤੀ ਨਹੀਂ ਕਰੋਗੇ ਤਾਂ ਤੁਹਾਨੂੰ ਫ਼ਲ ਕਿਵੇਂ ਮਿਲੇਗਾ? ਭਗਤੀ ਨਾਲ ਹੀ ਤੇ ਭਗਵਾਨ ਮਿਲਦਾ ਹੈ। ਜਦੋਂ ਤੱਕ ਇਸ ਗਿਆਨ ਵਿੱਚ ਪੱਕਾ ਹੋ ਜਾਏ, ਪੂਰਾ ਨਿਸ਼ਚੇ ਹੋ ਜਾਏ ਕਿ ਸਾਨੂੰ ਭਗਵਾਨ ਮਿਲਿਆ ਹੈ, ਉਹ ਸਾਨੂੰ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣ। ਜਦੋਂ ਇਹ ਪੱਕਾ ਨਿਸ਼ਚੇ ਹੋ ਜਾਏ ਉਦੋਂ ਹੀ ਕਿਸੇ ਦਾ ਸਾਹਮਣਾ ਕਰ ਸਕਣ। ਤੁਹਾਡੇ ਨਾਲ ਹੀ ਆਪੋਜਿਸ਼ਨ ਹੈ। ਤੁਸੀਂ ਇੱਕ ਗੱਲ ਕਹਿੰਦੇ ਹੋ ਉਹ ਦੂਸਰੀ ਗੱਲ ਕਹਿੰਦੇ। ਦੁਨੀਆਂ ਵਿੱਚ ਬਹੁਤ ਮੱਠ – ਪੰਥ ਹਨ, ਜਿੱਥੇ ਮਨੁੱਖ ਜਾਕੇ ਕੁਝ ਨਾ ਕੁਝ ਸੁਣਕੇ ਆਉਂਦੇ ਹਨ। ਗੀਤਾ ਦਾ ਵੀ ਭਿੰਨ – ਭਿੰਨ ਅਰਥ ਸੁਣਾਉਂਦੇ ਹਨ, ਤਾਂ ਮਨੁੱਖ ਫ਼ਸ ਪੈਂਦੇ ਹਨ। ਸੰਨਿਆਸੀ ਕਦੀ ਗ੍ਰਹਿਸਤੀਆਂ ਨੂੰ ਨਹੀਂ ਕਹਿਣਗੇ ਕਿ ਵਿਕਾਰ ਵਿੱਚ ਨਾ ਜਾਓ। ਜੇਕਰ ਉਹ ਕਹਿਣ ਵੀ ਕਿ ਨਿਰਵਿਕਾਰੀ ਬਣੋ ਫਿਰ ਕੀ ਹੋਵੇਗਾ? ਏਮ – ਆਬਜੈਕਟ ਤਾਂ ਕੁੱਝ ਹੈ ਨਹੀਂ। ਉਲਟਾ ਰਸਤਾ ਦੱਸਣ ਵਾਲੇ ਦੁਨੀਆਂ ਵਿੱਚ ਬਹੁਤ ਹਨ। ਸੱਚਾ ਰਸਤਾ ਦੱਸਣ ਵਾਲੇ ਹਨ ਥੋੜੇ। ਉਹਨਾਂ ਤੇ ਵੀ ਮਾਇਆ ਦਾ ਬਹੁਤ ਵਾਰ ਹੁੰਦਾ ਹੈ। ਦਿਲ ਕਹੇਗੀ ਪਵਿੱਤਰ ਬਣੀਏ ਪਰ ਮਾਇਆ ਬੁੱਧੀ ਨੂੰ ਫਿਰਾਉਂਦੀ ਰਹੇਗੀ। ਬਹੁਤ ਖ਼ਰਾਬ ਖਿਆਲਾਤ ਲਿਆਉਂਦੀ ਰਹੇਗੀ। ਮਾਇਆ ਦੀ ਲੜਾਈ ਹੈ ਬਹੁਤ। ਚੱਲਦੇ – ਚੱਲਦੇ ਬਹੁਤ ਤੂਫ਼ਾਨ ਆਉਂਦੇ ਹਨ। ਜੇਕਰ ਕੋਈ ਵੀ ਵਿਕਾਰ ਦਾ ਭੂਤ ਅੰਦਰ ਵਿੱਚ ਹੋਵੇਗਾ ਤਾਂ ਦਿਲ ਖਾਂਦਾ ਰਹੇਗਾ। ਕੋਈ ਨੂੰ ਕਹੇਗਾ ਕਰੋਧ ਦਾ ਦਾਨ ਦਵੋ ਅਤੇ ਖ਼ੁਦ ਕ੍ਰੋਧ ਕਰਦੇ ਰਹਿਣਗੇ ਤਾਂ ਲੋਕ ਕਹਿਣਗੇ ਤੁਸੀਂ ਖੁਦ ਕ੍ਰੋਧ ਕਰਦੇ ਰਹਿੰਦੇ ਹੋ ਫਿਰ ਸਾਨੂੰ ਕਿਵੇਂ ਕਹਿੰਦੇ ਹੋ? ਤਾਂ ਕ੍ਰੋਧ ਨੂੰ ਵੀ ਛੱਡਣਾ ਹੀ ਪਵੇ। ਕ੍ਰੋਧ ਕਿਸੇ ਤੋਂ ਲੁਕਾਕੇ ਤੇ ਨਹੀਂ ਕੀਤਾ ਜਾਂਦਾ ਹੈ। ਕ੍ਰੋਧ ਵਿੱਚ ਤਾਂ ਆਵਾਜ਼ ਬਹੁਤ ਹੁੰਦਾ ਹੈ। ਆਪਸ ਵਿੱਚ ਲੜਦੇ ਹਨ। ਇੱਕ ਦੂਜੇ ਨੂੰ ਗਾਲਾਂ ਕੱਢਦੇ ਹਨ। ਬਾਬਾ ਦੇਖਦੇ ਹਨ – ਕਰੋਧ ਦਾ ਭੂਤ ਨਿੱਕਲਦਾ ਹੀ ਨਹੀਂ ਹੈ। ਕੋਈ – ਕੋਈ ਇੱਥੇ ਸਨਮੁੱਖ ਬਾਬਾ ਦੇ ਹੁੰਦੇਂ ਵੀ ਕ੍ਰੋਧ ਕਰ ਲੈਂਦੇ ਹਨ। ਬਹੁਤਿਆਂ ਵਿੱਚ ਕ੍ਰੋਧ ਦਾ ਭੂਤ ਆ ਜਾਂਦਾ ਹੈ, ਇਹ ਬਹੁਤ ਖ਼ਰਾਬ ਹੈ। ਤੰਗ ਕਰਦੇ ਹਨ। ਬਾਬਾ ਤੇ ਫਿਰ ਪਿਆਰ ਨਾਲ ਸਮਝਾਉਂਦੇ ਹਨ। ਜੇਕਰ ਆਪਣਾ ਨਾਮ ਬਦਨਾਮ ਕਰਣਗੇ ਤਾਂ ਫਿਰ ਪਦਵੀ ਵੀ ਭ੍ਰਿਸ਼ਟ ਕਰ ਲੈਣਗੇ। ਇਹ ਤਾਂ ਸਮਝਾਉਣਾ ਚਾਹੀਦਾ ਹੈ ਕਿ ਤੁਸੀਂ 5 ਵਿਕਾਰ ਬਾਬਾ ਨੂੰ ਦਾਨ ਦਿੱਤੇ ਹਨ ਫਿਰ ਵਾਪਿਸ ਕਿਉਂ ਲੈਂਦੇ ਹੋ। ਜੇਕਰ ਫਿਰ ਕ੍ਰੋਧ ਕਰ ਲਿਆ ਤਾਂ ਗ੍ਰਹਿਣ ਛੁੱਟੇਗਾ ਨਹੀਂ। ਉਹ ਫਿਰ ਵ੍ਰਿਧੀ ਨੂੰ ਪਾਉਂਦਾ ਹੈ। ਬਾਪ ਦੀ ਆਸ਼ੀਰਵਾਦ ਦੇ ਬਦਲੇ ਸ਼ਰਾਪ ਮਿਲ ਜਾਂਦਾ ਹੈ ਕਿਉਂਕਿ ਬਾਪ ਦੇ ਨਾਲ ਧਰਮਰਾਜ ਵੀ ਹੈ। ਉਹ ਵੀ ਡਰਾਮਾ ਵਿੱਚ ਨੁੰਧਿਆ ਹੋਇਆ ਹੈ। ਕਰੋਧ ਕਰਨਾ ਇਹ ਵੀ ਪਾਪ ਹੈ, ਜਿੰਨ੍ਹਾਂ ਵਿੱਚ 5 ਵਿਕਾਰ ਹਨ ਉਹਨਾਂ ਨੂੰ ਪਾਪ ਆਤਮਾ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਹੈ ਸਾਰੇ ਪੁੰਨ ਆਤਮਾ। ਉੱਥੇ ਕੋਈ ਪਾਪ ਨਹੀਂ ਕਰਦੇ। ਹਾਲੇ ਜਨਮ – ਜਨਮਾਂਤਰ ਦੇ ਪਾਪਾਂ ਦਾ ਬੋਝਾ ਸਿਰ ਤੇ ਬਹੁਤ ਹੈ। ਪਹਿਲੇ ਯੋਗਬਲ ਨਾਲ ਕੱਟ ਕਰਨਾ ਹੈ। ਮਾਇਆ ਬੜੀ ਖ਼ਰਾਬ ਹੈ। ਲੋਭ ਬਹੁਤਿਆਂ ਵਿੱਚ ਹੈ। ਕਪੜੇ ਦਾ, ਜੁੱਤੇ ਦਾ, ਪਾਈ ਪੈਸੇ ਦੀ ਗੱਲ ਦਾ ਲੋਭ ਹੈ, ਤਾਂ ਝੂਠ ਬੋਲਦੇ ਰਹਿੰਦੇ ਹਨ। ਇਹ ਸਭ ਲੋਭ ਦੀਆਂ ਨਿਸ਼ਾਨੀਆਂ ਹਨ। ਇੱਥੇ ਤੇ ਸਭ ਕੁੱਝ ਮਿਲਦਾ ਹੈ। ਬਾਹਰ ਤਾਂ ਘਰ – ਘਰ ਵਿੱਚ ਖਿਟ -ਪਿਟ ਲਗੀ ਰਹਿੰਦੀ ਹੈ। ਸੰਗ ਵੀ ਬਹੁਤ ਖ਼ਰਾਬ ਹੈ। ਪਤੀ ਬ੍ਰਾਹਮਣ ਤੇ ਇਸਤਰੀ ਸ਼ੂਦ੍ਰ । ਇਸਤਰੀ ਬ੍ਰਾਹਮਣੀ ਤੇ ਪਤੀ ਸ਼ੂਦ੍ਰ। ਘਰ ਵਿੱਚ ਹੀ ਹੰਸ ਅਤੇ ਬਗੁਲੇ, ਬਹੁਤ ਖਿਟਪਿਟ ਰਹਿੰਦੀ ਹੈ। ਆਪਣੇ ਨੂੰ ਸ਼ਾਂਤ ਰੱਖਣ ਦੀ ਯੁਕਤੀ ਰੱਖਣੀ ਹੁੰਦੀ ਹੈ। ਘਰਬਾਰ ਛੱਡਣਾ ਵੀ ਬਾਬਾ ਅਲਾਓ ਨਹੀਂ ਕਰਦੇ। ਇਸ ਤਰ੍ਹਾਂ ਦੇ ਬਹੁਤ ਆਸ਼ਰਮ ਹਨ ਜਿੱਥੇ ਬਾਲ ਬੱਚੇ ਸਹਿਤ ਜਾਕੇ ਰਹਿੰਦੇ ਹਨ, ਫਿਰ ਖਿਟਪਿਟ ਤਾਂ ਸਭ ਜਗ੍ਹਾ ਹੁੰਦੀ ਹੋਵੇਗੀ। ਸ਼ਾਂਤੀ ਕਿੱਧਰੇ ਵੀ ਨਹੀਂ ਹੈ। ਸੱਚੀ – ਸੱਚੀ ਸ਼ਾਂਤੀ, ਸੁਖ, ਪਵਿੱਤਰਤਾ 21 ਜਨਮਾਂ ਦੇ ਲਈ ਤੁਹਾਨੂੰ ਬੱਚਿਆਂ ਨੂੰ ਹੁਣ ਮਿਲ ਰਹੀ ਹੈ। ਅਜਿਹੀ ਮੱਤ ਹੋਰ ਕੋਈ ਦੇ ਨਾ ਸਕੇ।

ਬਾਬਾ ਕਹਿੰਦੇ ਹਨ ਮੈਂ ਕਿੰਨਾ ਦੂਰਦੇਸ਼ ਤੋਂ ਆਉਂਦਾ ਹਾਂ ਸਰਵਿਸ ਕਰਨ। ਤੁਹਾਨੂੰ ਵੀ ਸਰਵਿਸ ਕਰਨੀ ਹੈ। ਪ੍ਰਦਰਸ਼ਨੀ, ਮੇਲੇ ਵਿੱਚ ਬਹੁਤ ਨਹੀਂ ਸਮਝ ਸਕਦੇ। ਭਾਵੇਂ ਗਵਰਨਰ ਓਪਨਿੰਗ ਕਰਦੇ ਹਨ, ਪਰ ਇਹ ਥੋੜੀ ਹੀ ਬੁੱਧੀ ਵਿੱਚ ਆਉਂਦਾ ਹੈ ਕਿ ਇਹਨਾਂ ਨੂੰ ਪਰਮਾਤਮਾ ਪੜ੍ਹਾਉਂਦੇ ਹਨ ਬ੍ਰਹਮਾ ਦਵਾਰਾ, ਜਿਸ ਨਾਲ ਵਿਸ਼ਵ ਦਾ ਵਰਸਾ ਮਿਲਦਾ ਹੈ। ਸਿਰਫ਼ ਕਹਿੰਦੇ ਹਨ ਚੰਗਾ ਹੈ। ਮਾਤਾਵਾਂ ਚੰਗਾ ਕਰਤਵ ਕਰ ਰਹੀਆਂ ਹਨ, ਸ੍ਰੇਸ਼ਠਾਚਾਰੀ ਬਣਾ ਰਹੀਆਂ ਹਨ। ਭਾਵੇਂ ਇਹ ਵੀ ਲਿੱਖਦੇ ਹਨ ਕਿ ਮੈਂ ਮੰਨਦਾ ਹਾਂ ਕਿ ਗੀਤਾ ਭਗਵਾਨ ਨੇ ਗਾਈ ਹੈ। ਲਿੱਖ ਦਿੱਤਾ ਪਰ ਬੁੱਧੀ ਵਿੱਚ ਥੋੜੀ ਹੀ ਬੈਠਦਾ ਹੈ, ਨਾ ਪੁਰਸ਼ਾਰਥ ਚੱਲਦਾ ਹੈ ਸਮਝਣ ਦਾ। ਤੁਹਾਡੀ ਬੁੱਧੀ ਵਿੱਚ ਹੈ ਕਿ ਸ਼ਿਵਬਾਬਾ ਬ੍ਰਹਮਾ ਦਵਾਰਾ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ ਤਾਂ ਤੁਸੀਂ ਇਹ ਲਕਸ਼ਮੀ – ਨਾਰਾਇਣ ਬਣੋਗੇ। ਇਹ ਪੈਗਾਮ ਸਭ ਨੂੰ ਸੁਣਾਉਣਾ ਹੈ। ਤੁਸੀਂ ਪੈਗੰਬਰ ਦੇ ਬੱਚੇ ਹੋ ਹੋਰ ਜੋ ਵੀ ਆਉਂਦੇ ਹਨ, ਉਹ ਧਰਮ ਸਥਾਪਕ ਹਨ। ਤੁਸੀਂ ਸਭ ਨੂੰ ਇਹ ਪੈਗ਼ਾਮ ਸੁਣਾਓ ਕਿ ਬਾਬਾ ਸਵਰਗ ਦੀ ਨਵੀਂ ਦੁਨੀਆਂ ਸਥਾਪਨ ਕਰ ਰਹੇ ਹਨ। ਬਾਬਾ ਕਹਿੰਦੇ ਹਨ ਜੇਕਰ ਤੁਸੀਂ ਮੈਨੂੰ ਯਾਦ ਕਰੋਗੇ ਅਤੇ ਪਵਿੱਤਰ ਰਹੋਗੇ ਤਾਂ ਤੁਸੀਂ ਵੀ ਸਵਰਗ ਦੇ ਮਾਲਿਕ ਬਣ ਜਾਓਗੇ। ਘੜੀ – ਘੜੀ ਇਹ ਖ਼ਿਆਲਾਤ ਚਲਣੇ ਚਾਹੀਦੇ ਹਨ। ਕੱਚੀ ਅਵਸਥਾ ਹੋਣ ਦੇ ਕਾਰਨ ਧੰਧੇ – ਧੋਰੀ ਵਿੱਚ ਜਾਂਦੇ ਹਨ ਤਾਂ ਸਭ ਭੁੱਲ ਜਾਂਦਾ ਹੈ। ਫਿਰ ਜੋ ਕੁੱਝ ਮਹਾਂਵਾਕ ਸੁਣਦੇ ਹਨ, ਉਹ ਵੀ ਵਿਅਰਥ ਨਹੀਂ ਜਾਂਦੇ ਹਨ। ਇੱਕ – ਇੱਕ ਰਤਨ ਘੱਟ ਨਹੀਂ ਹੈ। ਇੱਕ ਰਤਨ ਵੀ ਸਵਰਗ ਦਾ ਮਾਲਿਕ ਬਣਾ ਸਕਦਾ ਹੈ। ਗਾਉਂਦੇ ਵੀ ਹਨ ਭਾਰਤ ਸਾਡਾ ਬਹੁਤ ਉੱਚ ਦੇਸ਼ ਹੈ। ਤੁਸੀਂ ਜਾਣਦੇ ਹੋ ਜੋ ਸਾਡਾ ਭਾਰਤ ਸਵਰਗ ਸੀ, ਉਹ ਹੁਣ ਨਰਕ ਬਣਿਆ ਹੈ। ਹੁਣ ਫਿਰ ਬਾਬਾ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਪ੍ਰਜਾ ਤਾਂ ਢੇਰ ਬਣ ਜਾਂਦੀ ਹੈ। ਵ੍ਰਿਧੀ ਵੀ ਹੁੰਦੀ ਰਹਿੰਦੀ ਹੈ। ਸੈਂਟਰਜ਼ ਖੁਲ੍ਹਦੇ ਹੀ ਰਹਿੰਦੇ ਹਨ। ਬਾਪ ਵੀ ਕਹਿੰਦੇ ਹਨ ਗਾਂਵ ਵਿੱਚ ਜਾਕੇ ਸਰਵਿਸ ਕਰੋ। ਇਵੇਂ ਦੇ ਬਹੁਤ ਗਾਂਵ ਹਨ ਜਿੱਥੇ ਮਿਲਕੇ ਕਲਾਸ ਕਰਦੇ ਹਨ। ਫ਼ਿਰ ਬਾਬਾ ਨੂੰ ਪੱਤਰ ਲਿੱਖਦੇ ਹਨ।

ਤੁਸੀਂ ਬੱਚਿਆਂ ਦਾ ਕੰਮ ਹੈ ਬ੍ਰਾਹਮਣ ਧਰਮ ਨੂੰ ਵਧਾਉਣਾ, ਤਾਕਿ ਸਭ ਮਨੁੱਖ ਦੇਵਤਾ ਬਣ ਜਾਣ। ਇੱਥੇ ਵਾਲਾ ਜੋ ਹੋਵੇਗਾ ਉਹ ਹੋਰ ਸਤਿਸੰਗਾਂ ਵਿੱਚ ਨਹੀਂ ਫਸੇਗਾ। ਇੱਥੇ ਮੁੱਖ ਗੱਲ ਹੈ ਪਵਿੱਤਰਤਾ ਦੀ। ਇਸਤੇ ਹੀ ਬਾਪ ਬੱਚਿਆਂ ਦੇ, ਇਸਤਰੀ ਪੁਰਸ਼ ਦੇ, ਪੁਰਸ਼ ਇਸਤਰੀ ਦੇ ਦੁਸ਼ਮਣ ਬਣ ਜਾਂਦੇ ਹਨ। ਗੌਰਮਿੰਟ ਵੀ ਕਹਿੰਦੀ ਹੈ ਇਹ ਕੀ ਕਰਦੇ? ਇਹ ਕਿਉਂ ਹੁੰਦਾ ਹੈ? ਪਰ ਧਰਮ ਵਿੱਚ ਇੰਟਰਫ਼ੀਅਰ ਤਾਂ ਕਰ ਨਹੀਂ ਸਕਦੇ। ਸਵ-ਰਾਜ ਤਾਂ ਸਥਾਪਨ ਕਰ ਹੀ ਲੈਣਗੇ। ਪਹਿਲੇ ਜੋ ਲੜਾਈ ਲੱਗੀ ਹੈ ਅਤੇ ਇਸ ਵਿੱਚ ਰਾਤ -ਦਿਨ ਦਾ ਫ਼ਰਕ ਹੈ। ਇਹ ਬੋਮਬਜ ਆਦਿ ਪਹਿਲੇ ਨਹੀਂ ਸਨ। ਤੁਸੀਂ ਜਾਣਦੇ ਹੋ ਸਾਡੇ ਰਾਜ ਵਿੱਚ ਲੜਾਈ ਦਾ ਨਾਮ – ਨਿਸ਼ਾਨ ਵੀ ਨਹੀਂ ਹੋਵੇਗਾ। ਸਤਿਯੁਗ – ਤ੍ਰੇਤਾ ਸੁਖ, ਦਵਾਪਰ – ਕਲਿਯੁਗ ਦੁੱਖ ਨਵੀਂ ਦੁਨੀਆਂ ਤੇ ਪੁਰਾਣੀ ਦੁਨੀਆਂ। ਦੁਨੀਆਂ ਇੱਕ ਹੀ ਹੈ, ਸਿਰਫ਼ ਨਵੀਂ ਤੋਂ ਪੁਰਾਣੀ ਬਣਦੀ ਹੈ। ਹੁਣ ਪੁਰਾਣੀ ਦੁਨੀਆਂ ਵਿਨਾਸ਼ ਹੋਕੇ ਨਵੀਂ ਬਣਨ ਵਾਲੀ ਹੈ। ਇਹ ਪੁਰਾਣੀ ਦੁਨੀਆਂ ਹੁਣ ਕਿਸੇ ਕੰਮ ਦੀ ਨਹੀਂ ਰਹੀ ਹੈ ਫਿਰ ਨਵੀਂ ਦੁਨੀਆਂ ਚਾਹੀਦੀ ਹੈ। ਦਿੱਲੀ ਵਿੱਚ ਕਿੰਨੀ ਵਾਰ ਨਵੇਂ ਮਹਿਲ ਬਣੇ ਹੋਣਗੇ। ਜੋ ਆਉਂਦੇ ਹਨ ਉਹ ਤੋੜ – ਫੋੜਕੇ ਫਿਰ ਆਪਣਾ ਨਵਾਂ ਬਣਾਉਂਦੇ ਹਨ, ਯਾਦਗਾਰ ਦੇ ਲਈ। ਜਦੋਂ ਵੱਡੀ ਲੜਾਈ ਲੱਗੇਗੀ ਤਾਂ ਇਹ ਸਭ ਟੁੱਟ – ਫੁੱਟ ਜਾਏਗਾ। ਫਿਰ ਨਵੀਂ ਦੁਨੀਆਂ ਵਿੱਚ ਨਵੇਂ ਮਹਿਲ ਬਣਨਗੇ। ਫਿਰ ਜਿਨਾਂ ਜੋ ਪੜ੍ਹੇਗਾ ਉਨ੍ਹਾਂ ਹੀ ਉੱਚ ਪਦਵੀ ਪਾਏਗਾ। ਕਈ ਵਧੀਆ ਪੜ੍ਹਦੇ ਹਨ ਕਈ ਘੱਟ। ਇਹ ਤਾਂ ਚੱਲਦਾ ਰਹਿੰਦਾ ਹੈ।

ਤੁਸੀਂ ਬੱਚੇ ਪੱਕਾ ਯਾਦ ਰੱਖੋ ਕਿ ਅਸੀਂ 84 ਜਨਮ ਪੂਰੇ ਕੀਤੇ ਹਨ। ਹੁਣ ਸਾਨੂੰ ਘਰ ਜਾਣਾ ਹੈ। ਇਹ ਪੁਰਾਣਾ ਸ਼ਰੀਰ ਛੱਡ ਅਸੀਂ ਆਪਣੇ ਘਰ ਜਾਈਏ, ਅਜਿਹੀ ਪੱਕੀ ਅਵਸਥਾ ਹੋ ਜਾਏ ਫਿਰ ਹੋਰ ਕੀ ਚਾਹੀਦਾ ਹੈ। ਇਵੇਂ ਦੀ ਅਵਸਥਾ ਵਿੱਚ ਕੋਈ ਸ਼ਰੀਰ ਵੀ ਛੱਡੇ ਤਾਂ ਬਹੁਤ ਉੱਚ ਕੁਲ ਵਿੱਚ ਜਨਮ ਲੈਣਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਆਪਣੀ ਕਮਾਈ ਜਮਾਂ ਕਰਨ ਦੇ ਲਈ ਬਾਪ ਅਤੇ ਚੱਕਰ ਨੂੰ ਯਾਦ ਕਰਦੇ ਰਹਿਣਾ ਹੈ। ਮਾਇਆ ਦੀ ਚੱਕਰੀ ਦੇ ਵਿੱਚ ਨਹੀਂ ਆਉਣਾ ਹੈ। ਟੂ ਮੱਚ ਆਸ਼ਾਵਾਂ ਨਹੀਂ ਰੱਖਣੀਆਂ ਹਨ।

2. ਮਨੁੱਖ ਨੂੰ ਦੇਵਤਾ ਬਣਨ ਦੇ ਲਈ ਆਪਣੇ ਬ੍ਰਾਹਮਣ ਧਰਮ ਨੂੰ ਵਧਾਉਣਾ ਹੈ। ਗਾਂਵ – ਗਾਂਵ ਜਾਕੇ ਸੇਵਾ ਕਰਨੀ ਹੈ।

ਵਰਦਾਨ:-

ਸਰਵਸ਼ਕਤੀਮਾਨ ਕਦੀ ਵੀ ਹਾਰ ਨਹੀਂ ਖਾ ਸਕਦੇ। ਜੇਕਰ ਬਾਰ – ਬਾਰ ਹਾਰ ਹੁੰਦੀ ਹੈ ਤਾਂ ਧਰਮਰਾਜ ਦੀ ਮਾਰ ਖਾਣੀ ਪਵੇਗੀ ਅਤੇ ਹੰ ਖਾਣ ਵਾਲਿਆਂ ਨੂੰ ਭਵਿੱਖ ਵਿੱਚ ਹਾਰ ਬਣਾਉਣੇ ਪੈਣਗੇ, ਦਵਾਪਰ ਤੋਂ ਅਨੇਕ ਮੂਰਤੀਆਂ ਨੂੰ ਹਾਰ ਪਵਾਉਣੇ ਪੈਣਗੇ ਇਸਲਈ ਹਾਰ ਖਾਣ ਦੀ ਬਜਾਏ ਬਲਿਹਾਰ ਹੋ ਜਾਓ। ਆਪਣੇ ਸੰਪੂਰਨ ਸਵਰੂਪ ਨੂੰ ਧਾਰਨ ਕਰਨ ਦੀ ਪ੍ਰਤਿਗਿਆ ਕਰੋ ਤਾਂ ਵਿਜੇਈ ਬਣ ਜਾਓਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top