06 August 2021 PUNJABI Murli Today | Brahma Kumaris

Read and Listen today’s Gyan Murli in Punjabi 

August 5, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਰੋਜ਼ ਆਪਣੇ ਆਪ ਤੋਂ ਪੁੱਛੋ ਕਿ ਮੈਂ ਆਤਮਾ ਕਿੰਨਾਂ ਸ਼ੁੱਧ ਬਣਿਆ ਹਾਂ, ਜਿਨਾਂ ਸ਼ੁੱਧ ਬਣੋਗੇ ਉਤਨੀ ਖੁਸ਼ੀ ਰਹੇਗੀ, ਸੇਵਾ ਕਰਨ ਦਾ ਉਮੰਗ ਆਵੇਗਾ"

ਪ੍ਰਸ਼ਨ: -

ਹੀਰੇ ਵਰਗਾ ਸ੍ਰੇਸ਼ਠ ਬਣਨ ਦਾ ਪੁਰਸ਼ਾਰਥ ਕੀ ਹੈ?

ਉੱਤਰ:-

ਦੇਹੀ ਅਭਿਮਾਨੀ ਬਣੋ, ਸ਼ਰੀਰ ਵਿੱਚ ਜਰਾ ਵੀ ਮੋਹ ਨਾ ਰਹੇ। ਫਿਕਰ ਤੋਂ ਫਾਰਿਗ ਹੋ ਇੱਕ ਬਾਬਾ ਦੀ ਯਾਦ ਵਿੱਚ ਰਹੋ – ਇਹ ਹੀ ਸ੍ਰੇਸ਼ਠ ਪੁਰਸ਼ਾਰਥ ਹੀਰੇ ਵਰਗਾ ਬਣਾ ਦੇਵੇਗਾ। ਜੇਕਰ ਦੇਹ – ਅਭਿਮਾਨ ਹੈ ਤਾਂ ਸਮਝੋ ਅਵਸਥਾ ਕੱਚੀ ਹੈ। ਬਾਬਾ ਤੋਂ ਦੂਰ ਹੋ। ਤੁਹਾਨੂੰ ਇਸ ਸ਼ਰੀਰ ਦੀ ਸੰਭਾਲ ਵੀ ਕਰਨੀ ਹੈ ਕਿਉਂਕਿ ਇਸ ਸ਼ਰੀਰ ਵਿੱਚ ਰਹਿੰਦੇ ਕਰਮਾਤੀਤ ਅਵਸਥਾ ਨੂੰ ਪਾਉਣਾ ਹੈ।

ਗੀਤ:-

ਮੁਖੜ੍ਹਾ ਦੇਖ ਲੇ ਪ੍ਰਾਣੀ…

ਓਮ ਸ਼ਾਂਤੀ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਜਿਸਦੇ ਯੋਗਬਲ ਨਾਲ ਪਾਪ ਕੱਟਦੇ ਹਨ, ਉਨ੍ਹਾਂਨੂੰ ਖੁਸ਼ੀ ਦਾ ਪਾਰਾ ਚੜ੍ਹ ਜਾਂਦਾ ਹੈ। ਆਪਣੀ ਅਵਸਥਾ ਨੂੰ ਆਪੇ ਹੀ ਬੱਚੇ ਜਾਣ ਸਕਦੇ ਹਨ। ਜਦੋੰ ਅਵਸਥਾ ਚੰਗੀ ਹੁੰਦੀ ਹੈ ਤਾਂ ਸਰਵਿਸ ਦਾ ਸ਼ੌਕ ਬਹੁਤ ਚੰਗਾ ਹੁੰਦਾ ਹੈ। ਜਿਨਾਂ – ਜਿਨਾਂ ਸ਼ੁੱਧ ਹੁੰਦੇ ਜਾਵੋਗੇ ਉਤਨਾ ਹੋਰਾਂ ਨੂੰ ਵੀ ਸ਼ੁੱਧ ਅਤੇ ਯੋਗੀ ਬਨਾਉਣ ਦਾ ਉਮੰਗ ਆਵੇਗਾ ਕਿਉਂਕਿ ਤੁਸੀਂ ਰਾਜਯੋਗੀ ਅਤੇ ਰਾਜਰਿਸ਼ੀ ਹੋ। ਹਠਯੋਗ ਵਾਲੇ ਰਿਸ਼ੀ ਤਤ੍ਵ ਨੂੰ ਭਗਵਾਨ ਮੰਨਦੇ ਹਨ। ਰਾਜਯੋਗ ਰਿਸ਼ੀ ਭਗਵਾਨ ਨੂੰ ਬਾਪ ਮੰਨਦੇ ਹਨ। ਤਤ੍ਵ ਨੂੰ ਯਾਦ ਕਰਨ ਨਾਲ ਉਨ੍ਹਾਂ ਦੇ ਕੋਈ ਪਾਪ ਨਹੀਂ ਕੱਟਦੇ ਹਨ। ਤਤ੍ਵ ਨਾਲ ਯੋਗ ਲਗਾਉਣ ਤੇ ਉਨ੍ਹਾਂ ਨੂੰ ਕੋਈ ਬਲ਼ ਨਹੀਂ ਮਿਲਦਾ ਹੈ। ਕਿਸੇ ਵੀ ਧਰਮ ਵਾਲੇ ਯੋਗ ਨੂੰ ਜਾਣਦੇ ਨਹੀਂ ਹਨ ਇਸਲਈ ਕੋਈ ਵੀ ਸੱਚਾ ਯੋਗੀ ਬਣ ਵਾਪਿਸ ਨਹੀਂ ਜਾ ਸਕਦਾ। ਹੁਣ ਤੁਸੀਂ ਬੱਚੇ ਆਪਣੀ ਅਵਸਥਾ ਖੁਦ ਵੀ ਜਾਣ ਸਕਦੇ ਹੋ। ਵੇਖਣਾ ਹੈ ਸਾਡਾ ਕੋਈ ਸ਼ਰੀਰ ਵਿੱਚ ਭਾਨ ਤੇ ਨਹੀਂ ਹੈ। ਦੇਹ – ਅਭਿਮਾਨ ਹੈ ਤਾਂ ਸਮਝੋ ਅਸੀਂ ਬਹੁਤ ਕੱਚੇ ਹਾਂ। ਬਾਬਾ ਤੋੰ ਬਹੁਤ ਦੂਰ ਹਾਂ। ਬਾਪ ਫਰਮਾਨ ਕਰਦੇ ਹਨ ਬੱਚੇ ਤੁਸੀਂ ਹੁਣ ਹੀਰੇ ਵਰਗਾ ਬਣਨਾ ਹੈ। ਬਾਪ ਦੇਹੀ – ਅਭਿਮਾਨੀ ਬਨਾਉਂਦੇ ਹਨ। ਬਾਪ ਨੂੰ ਦੇਹ ਅਭਿਮਾਨ ਹੁੰਦਾ ਨਹੀਂ। ਦੇਹ ਅਭਿਮਾਨ ਹੁੰਦਾ ਹੈ ਬੱਚਿਆਂ ਨੂੰ। ਬਾਪ ਦੀ ਯਾਦ ਨਾਲ ਤੁਸੀਂ ਦੇਹੀ – ਅਭਿਮਾਨੀ ਬਣੋਗੇ। ਆਪਣੀ ਜਾਂਚ ਕਰਦੇ ਰਹੋ ਅਸੀਂ ਕਿਨਾਂ ਵਕਤ ਯਾਦ ਕਰਦੇ ਹਾਂ। ਜਿਨਾਂ ਯਾਦ ਕਰੋਗੇ ਉਤਨਾ ਖੁਸ਼ੀ ਦਾ ਪਾਰਾ ਚੜ੍ਹੇਗਾ ਅਤੇ ਆਪਣੇ ਆਪ ਨੂੰ ਲਾਇਕ ਬਣਾਵੋਗੇ। ਇਵੇਂ ਵੀ ਨਹੀਂ ਸਮਝਣਾ ਕਿ ਕਈ ਬੱਚੇ ਕਰਮਾਤੀਤ ਅਵਸਥਾ ਨੂੰ ਪਹੁੰਚ ਗਏ ਹਨ। ਨਹੀਂ, ਰੇਸ ਚੱਲ ਰਹੀ ਹੈ। ਰੇਸ ਜਦੋਂ ਪੂਰੀ ਹੋਵੇਗੀ ਫਿਰ ਫਾਈਨਲ ਰਿਜ਼ਲਟ ਹੋਵੇਗਾ। ਫਿਰ ਵਿਨਾਸ਼ ਵੀ ਸ਼ੂਰੁ ਹੋ ਜਾਵੇਗਾ। ਉਦੋਂ ਤੱਕ ਇਹ ਰਿਹਰਸਲ ਹੁੰਦੀ ਰਹੇਗੀ ਜਦੋਂ ਤੱਕ ਕਰਮਾਤੀਤ ਅਵਸਥਾ ਆ ਜਾਵੇ। ਅਸੀਂ ਕਿਸੇ ਦੀ ਬੁਰਾਈ ਨਹੀਂ ਕਰ ਸਕਦੇ। ਅੰਤ ਵਿੱਚ ਹੀ ਸਭਨੂੰ ਪਤਾ ਪਵੇਗਾ। ਹਾਲੇ ਤੇ ਥੋੜ੍ਹਾ ਟਾਈਮ ਪਿਆ ਹੈ। ਇਹ ਬਾਪਦਾਦਾ ਕਹਿੰਦੇ ਹਨ ਮਿੱਠੇ ਬਚੇ, ਹਾਲੇ ਥੋੜ੍ਹਾ ਸਮੇਂ ਪਿਆ ਹੈ। ਇਸ ਸਮੇਂ ਇੱਕ ਵੀ ਕਰਮਾਤੀਤ ਅਵਸਥਾ ਨੂੰ ਪਾ ਨਹੀਂ ਸਕਦਾ। ਬਿਮਾਰੀ ਆਦਿ ਹੁੰਦੀ ਹੈ – ਇਸਨੂੰ ਕਰਮਭੋਗ ਕਿਹਾ ਜਾਂਦਾ ਹੈ। ਭੋਗਨਾਂ ਦਾ ਹੋਰ ਕਿਸੇ ਨੂੰ ਪਤਾ ਨਹੀਂ ਪੇਂਦਾ ਹੈ। ਉਹ ਅੰਦਰ ਦੀ ਪੀੜਾ ਹੁੰਦੀ ਹੈ। ਹਾਲੇ ਇੱਕਰਸ ਅਵਸਥਾ ਕਿਸੇ ਦੀ ਬਣੀ ਨਹੀਂ ਹੈ। ਜਿੰਨੀ ਕੋਸ਼ਿਸ਼ ਕਰਦੇ ਹਨ ਉਣਾ ਵਿਕਲਪ, ਤੂਫ਼ਾਨ ਬਹੁਤ ਆਉਂਦੇ ਹਨ। ਤਾਂ ਬੱਚਿਆਂ ਨੂੰ ਕਿਨੀ ਖੁਸ਼ੀ ਰਹਿਣੀ ਚਾਹੀਦੀ ਹੈ। ਵਿਸ਼ਵ ਦਾ ਮਾਲਿਕ ਬਣਨਾ ਕੋਈ ਘੱਟ ਗੱਲ ਨਹੀਂ ਹੈ ਕੀ? ਮਨੁੱਖ ਸ਼ਾਹੂਕਾਰ ਹਨ ਵੱਡੇ – ਵੱਡੇ ਬੰਗਲੇ ਹਨ, ਤਾਂ ਖੁਸ਼ੀ ਰਹਿੰਦੀ ਹੈ ਕਿਉਂਕਿ ਸੁਖ ਬਹੁਤ ਹੈ। ਹੁਣ ਵੀ ਬਾਪ ਕੋਲੋਂ ਤੁਸੀਂ ਅਥਾਹ ਸੁਖ ਲੈਂਦੇ ਹੋ। ਜਾਣਦੇ ਹੋ ਬਾਬਾ ਤੋੰ ਅਸੀਂ ਰਾਜਾਈ ਲਵਾਂਗੇ। ਸ਼ਾਂਤੀ ਵਿੱਚ ਇਤਨੀ ਖੁਸ਼ੀ ਨਹੀਂ ਹੁੰਦੀ, ਜਿੰਨੀ ਧਨ ਵਿੱਚ ਖੁਸ਼ੀ ਹੁੰਦੀ ਹੈ। ਸੰਨਿਯਾਸੀ ਘਰ – ਬਾਰ ਛੱਡ ਜਾ ਜੰਗਲ ਦੇ ਵਿੱਚ ਰਹਿੰਦੇ ਸਨ, ਕਦੇ ਪੈਸਾ ਹੱਥ ਵਿੱਚ ਨਹੀਂ ਰੱਖਦੇ ਸਨ, ਸਿਰ੍ਫ ਰੋਟੀ ਲੈਂਦੇ ਸੀ। ਹੁਣ ਤਾਂ ਕਿੰਨੇ ਧਨਵਾਨ ਹੋ ਗਏ ਹਨ। ਸਭ ਨੂੰ ਪੈਸੇ ਦੀ ਚਿੰਤਾ ਬਹੁਤ ਹੈ। ਅਸਲ ਵਿੱਚ ਰਾਜੇ ਨੂੰ ਪ੍ਰਜਾ ਦਾ ਓਨਾ ਰਹਿੰਦਾ ਹੈ ਇਸਲਈ ਲੜ੍ਹਾਈ ਦਾ ਸਮਾਣ ਰੱਖਦੇ ਹਨ। ਸਤਿਯੁਗ ਵਿੱਚ ਤਾਂ ਲੜ੍ਹਾਈ ਆਦਿ ਦੀ ਗੱਲ ਹੁੰਦੀ ਨਹੀਂ। ਹੁਣ ਤੁਸੀਂ ਬੱਚਿਆਂ ਨੂੰ ਖੁਸ਼ੀ ਹੁੰਦੀ ਹੈ – ਅਸੀਂ ਆਪਣੀ ਰਾਜਾਈ ਵਿੱਚ ਜਾਂਦੇ ਹਾਂ। ਉੱਥੇ ਡਰ ਦੀ ਕੋਈ ਗੱਲ ਹੀ ਨਹੀਂ ਹੁੰਦੀ। ਟੈਕਸ ਆਦਿ ਦੀ ਗੱਲ ਨਹੀਂ। ਇਸ ਸ਼ਰੀਰ ਦੀ ਫਿਕਰਾਤ ਇੱਥੇ ਰਹਿੰਦੀ ਹੈ। ਗਾਇਆ ਜਾਂਦਾ ਹੈ ਫਿਕਰ ਤੋਂ ਫਾਰਿਗ ਸਵਾਮੀ… ਤੁਸੀਂ ਜਾਣਦੇ ਹੋ ਫਿਕਰ ਤੋੰ ਫਾਰਿਗ ਹੋਣ ਦੇ ਲਈ ਹੁਣ ਅਸੀਂ ਇਤਨਾ ਪੁਰਸ਼ਾਰਥ ਕਰਦੇ ਹਾਂ। ਫਿਰ 21 ਜਨਮ ਦੇ ਲਈ ਕੋਈ ਫਿਕਰਾਤ ਨਹੀਂ ਰਹੇਗੀ। ਬਾਬਾ ਨੂੰ ਯਾਦ ਕਰਨ ਨਾਲ ਤੁਸੀਂ ਬਹੁਤ ਅਡੋਲ ਰਹੋਗੇ। ਰਮਾਇਣ ਦੀ ਕਥਾ ਵੀ ਤੁਹਾਡੇ ਤੇ ਹੈ ਨਾ। ਤੁਸੀਂ ਹੀ ਮਹਾਵੀਰ ਬਣਦੇ ਹੋ। ਆਤਮਾ ਕਹਿੰਦੀ ਹੈ ਸਾਨੂੰ ਰਾਵਣ ਹਿਲਾ ਨਹੀਂ ਸਕਦਾ। ਉਹ ਅਵਸਥਾ ਪਿਛਾੜੀ ਨੂੰ ਆਵੇਗੀ। ਹਾਲੇ ਤਾਂ ਕੋਈ ਵੀ ਹਿੱਲ ਜਾਣਗੇ। ਫਿਕਰਾਤ ਰਹੇਹੀ। ਜਦੋਂ ਵਿਸ਼ਵ ਵਿੱਚ ਲੜ੍ਹਾਈ ਲੱਗੇਗੀ ਤਾਂ ਸਮਝਣਗੇ ਹੁਣ ਟਾਈਮ ਆ ਗਿਆ ਹੈ। ਜਿੰਨਾਂ ਬਾਪ ਨੂੰ ਯਾਦ ਕਰਨ ਦਾ ਪੁਰਸ਼ਾਰਥ ਕਰੋਗੇ ਉਤਨਾ ਫਾਇਦਾ ਹੋਵੇਗਾ। ਪੁਰਸ਼ਾਰਥ ਕਰਨ ਦਾ ਹੁਣ ਹੀ ਸਮਾਂ ਹੈ। ਫਿਰ ਤਾਂ ਵਿਨਾਸ਼ ਦੀ ਧੂਮਧਾਮ ਹੋਵੇਗੀ। ਹੁਣ ਤਾਂ ਸ਼ਰੀਰ ਵਿੱਚ ਵੀ ਮੋਹ ਰਹਿੰਦਾ ਹੈ ਨਾ। ਬਾਬਾ ਖੁਦ ਕਹਿੰਦੇ ਹਨ ਸ਼ਰੀਰ ਦੀ ਸੰਭਾਲ ਰੱਖੋ। ਅੰਤਿਮ ਸ਼ਰੀਰ ਹੈ ਇਸ ਵਿੱਚ ਪੁਰਸ਼ਾਰਥ ਕਰ ਕਰਮਾਤੀਤ ਅਵਸਥਾ ਨੂੰ ਪਾਉਣਾ ਹੈ। ਜਿਉਂਦੇ ਰਹੋਗੇ, ਬਾਪ ਨੂੰ ਯਾਦ ਕਰਦੇ ਰਹੋਗੇ। ਬਾਪ ਸਮਝਾਉਂਦੇ ਹਨ ਬੱਚੇ ਜਿਉਂਦੇ ਰਹੋ। ਜਿਨਾਂ ਜਿਉਂਦੇ ਰਹੋਗੇ ਉਤਨਾ ਬਾਪ ਨੂੰ ਯਾਦ ਕਰ ਉੱਚ ਵਰਸਾ ਲਵੋਗੇ। ਹੁਣ ਤੁਹਾਡੀ ਕਮਾਈ ਹੁੰਦੀ ਰਹਿੰਦੀ ਹੈ। ਸ਼ਰੀਰ ਨੂੰ ਨਿਰੋਗੀ ਤੰਦਰੁਸਤ ਰੱਖੋ, ਗਫ਼ਲਤ ਨਹੀਂ ਕਰਨੀ ਹੈ। ਖਾਣ – ਪੀਣ ਦੀ ਸੰਭਾਲ ਰੱਖੋਗੇ ਤਾਂ ਕੁਝ ਨਹੀਂ ਹੋਵੇਗਾ। ਇੱਕਰਸ ਚੱਲਣ ਨਾਲ ਸ਼ਰੀਰ ਵੀ ਤੰਦਰੁਸਤ ਰਹੇਗਾ। ਇਹ ਅਮੁੱਲ ਧਨ ਹੈ। ਇਸ ਵਿੱਚ ਪੁਰਸ਼ਾਰਥ ਕਰ ਦੇਵੀ – ਦੇਵਤਾ ਬਣਦੇ ਹੋ ਤਾਂ ਬਲਿਹਾਰੀ ਇਸ ਸਮੇਂ ਦੀ ਹੈ। ਖੁਸ਼ੀ ਰਹਿਣੀ ਚਾਹੀਦੀ ਹੈ। ਜਿੰਨਾਂ ਬਾਪ ਅਤੇ ਵਰਸੇ ਨੂੰ ਯਾਦ ਕਰੋਗੇ ਉਤਨਾ ਨਾਰਾਇਣੀ ਨਸ਼ਾ ਚੜ੍ਹਿਆ ਰਹੇਗਾ। ਬਾਪ ਦੀ ਯਾਦ ਨਾਲ ਹੀ ਤੁਸੀਂ ਉੱਚ ਤੋਂ ਉੱਚ ਪਦਵੀ ਪਾਵੋਗੇ। ਵੇਖਣਾ ਹੈ ਅਸੀਂ ਕਿੰਨਾਂ ਖੁਸ਼ੀ ਵਿੱਚ , ਕਿੰਨਾਂ ਫਖੂਰ ਵਿੱਚ ਰਹਿੰਦੇ ਹਾਂ। ਗਰੀਬਾਂ ਨੂੰ ਤੇ ਹੋਰ ਵੀ ਖੁਸ਼ੀ ਰਹਿਣੀ ਚਾਹੀਦੀ ਹੈ। ਸ਼ਾਹੂਕਾਰਾਂ ਨੂੰ ਤੇ ਧਨ ਦਾ ਫਿਕਰ ਰਹਿੰਦਾ ਹੈ। ਤੁਹਾਡੇ ਵਿੱਚ ਕੁਮਾਰੀਆਂ ਨੂੰ ਤੇ ਕੋਈ ਫਿਕਰ ਨਹੀਂ ਹੈ। ਹਾਂ ਕਿਸੇ ਦੇ ਮਿਤ੍ਰ ਸੰਬੰਧੀ ਗਰੀਬ ਹਨ, ਤਾਂ ਸੰਭਾਲ ਰੱਖਣੀ ਪੈਂਦੀ ਹੈ। ਜਗਾਉਂਦੇ ਵੀ ਰਹਿਣਾ ਹੈ। ਜੇਕਰ ਨਹੀਂ ਜਗਦੇ ਹਨ ਤਾਂ ਫਿਰ ਕਿਥੋਂ ਤੱਕ ਮਦਦ ਕਰਦੇ ਰਹੋਗੇ। ਬਾਬਾ ਕਹਿੰਦੇ ਹਨ ਨਾ – ਤੁਸੀਂ ਸਰਵਿਸੇਬੁਲ ਖੁਦ ਬਣੋ ਜਾਂ ਇਸਤਰੀ ਨੂੰ ਰੂਹਾਨੀ ਸਰਵਿਸ ਵਿੱਚ ਦਵੋ। ਤੁਸੀਂ ਹੋ ਬਾਬਾ ਦੇ ਮਦਦਗਾਰ। ਮਦਦ ਤੇ ਸਭ ਨੂੰ ਚਾਹੀਦੀ ਹੈ ਨਾ। ਇਕੱਲਾ ਬਾਪ ਵੀ ਕੀ ਕਰੇਗਾ, ਕਿਨਿਆਂ ਨੂੰ ਮੰਤਰ ਦਵੇ! ਅਸੀਂ ਤੁਹਾਨੂੰ ਦਿੰਦੇ ਹਾਂ – ਤੁਸੀਂ ਫਿਰ ਹੋਰਾਂ ਨੂੰ ਦੇਣਾ ਹੈ, ਕਲਮ ਲਗਾਉਣਾ ਹੈ। ਬੱਚਿਆਂ ਨੂੰ ਕਹਿੰਦੇ ਰਹਿੰਦੇ ਹਨ ਜਿਨਾਂ ਹੋ ਸਕੇ ਮਦਦਗਾਰ ਬਣੋ, ਮੰਤ੍ਰ ਦਿੰਦੇ ਜਾਵੋ। ਤੁਹਾਡੇ ਸ਼ਾਸਤਰਾਂ ਵਿੱਚ ਵੀ ਹੈ ਕਿ ਸਭ ਨੂੰ ਪੈਗਾਮ ਦਿੱਤਾ ਸੀ ਕਿ ਬਾਪ ਆਏ ਹਨ ਵਰਸਾ ਲੈਣਾ ਹੈ ਤਾਂ ਬਾਪ ਨੂੰ ਯਾਦ ਕਰੋ। ਦੇਹਧਾਰੀਆਂ ਨੂੰ ਯਾਦ ਨਹੀਂ ਕਰੋ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋਗੇ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਵਰਸਾ ਮਿਲ ਜਾਵੇਗਾ। ਗੀਤਾ ਤੇ ਬਹੁਤ ਸੁਣਦੇ ਸੁਨਾਉਂਦੇ ਹਨ। ਉਸ ਵਿੱਚ ਪ੍ਰਸਿੱਧ ਅੱਖਰ ਹੈ ਮਨਮਨਾਭਵ। ਬਾਪ ਨੂੰ ਯਾਦ ਕਰੋਗੇ ਤਾਂ ਮੁਕਤੀ ਨੂੰ ਪਾਵੋਗੇ। ਸੰਨਿਆਸੀ ਵੀ ਇਹ ਪਸੰਦ ਕਰਨਗੇ। ਮੱਧਜੀ ਭਵ ਮਤਲਬ ਜੀਵਨਮੁਕਤੀ। ਬੱਚੇ ਬਾਪ ਦੇ ਬਣਦੇ ਹਨ ਤਾਂ ਬਾਪ ਕਹਿੰਦੇ ਹਨ – ਬੱਚੇ ਤੁਹਾਡੀ ਆਤਮਾ ਪਤਿਤ ਹੈ, ਪਤਿਤ ਚੱਲ ਨਹੀਂ ਸਕਣਗੇ। ਇਹ ਸਮਝਣ ਦੀਆਂ ਗੱਲਾਂ ਹਨ। ਤੁਸੀਂ ਭਾਰਤਵਾਸੀ ਸਤੋਪ੍ਰਧਾਨ ਸੀ, ਤਮੋਪ੍ਰਧਾਨ ਬਣੇ ਹੁਣ ਫਿਰ ਸਤੋਪ੍ਰਧਾਨ ਬਣਨਾ ਹੈ ਤਾਂ ਬਾਪ ਕਹਿੰਦੇ ਹਨ ਪੁਰਸ਼ਾਰਥ ਕਰੋ ਤਾਂ ਉੱਚ ਪਦਵੀ ਮਿਲੇਗੀ। ਭਗਤੀ ਤਾਂ ਜਨਮ – ਜਨਮਾਂਤ੍ਰ ਕਰਦੇ ਆਏ ਹੋ। ਤੁਸੀਂ ਜਾਣਦੇ ਹੋ – ਪਹਿਲਾਂ – ਪਹਿਲਾਂ ਅਵਿਭਚਾਰੀ ਭਗਤੀ ਸ਼ੁਰੂ ਹੋਈ। ਹੁਣ ਕਿੰਨੀ ਵਿਭਚਾਰੀ ਭਗਤੀ ਹੈ। ਸ਼ਰੀਰਾਂ ਦੀ ਵੀ ਪੂਜਾ ਹੁੰਦੀ ਹੈ, ਉਹ ਵੀ ਹੈ ਭੂਤ ਪੂਜਾ। ਦੇਵਤੇ ਫਿਰ ਵੀ ਪਵਿੱਤਰ ਹਨ। ਪਰ ਇਸ ਵੇਲੇ ਤਾਂ ਸਭ ਤਮੋਪ੍ਰਧਾਨ ਹਨ। ਤਾਂ ਪੂਜਾ ਵੀ ਤਮੋਪ੍ਰਧਾਨ ਹੁੰਦੀ ਜਾਂਦੀ ਹੈ। ਹੁਣ ਬਾਪ ਨੂੰ ਯਾਦ ਕਰਨਾ ਹੈ। ਭਗਤੀ ਦਾ ਅੱਖਰ ਕੋਈ ਨਹੀਂ ਬੋਲਣਾ ਹੈ। ਹਾਏ ਰਾਮ – ਇਹ ਵੀ ਭਗਤੀ ਦਾ ਅੱਖਰ ਹੈ। ਇਵੇਂ ਕੋਈ ਪੁਕਾਰ ਨਹੀਂ ਕਰਨੀ ਹੈ। ਇਸ ਵਿੱਚ ਕੁਝ ਵੀ ਉਚਾਰਨ ਕਰਨ ਦੀ ਗੱਲ ਨਹੀਂ। ਓਮ ਸ਼ਾਂਤੀ ਵੀ ਘੜੀ – ਘੜੀ ਨਹੀਂ ਕਹਿਣਾ ਹੈ। ਸ਼ਾਂਤੀ ਮਾਨਾ ਅਹਮ ਆਤਮਾ ਸ਼ਾਂਤ ਸ੍ਵਰੂਪ ਹਾਂ। ਸੋ ਤਾਂ ਹੈ ਹੀ। ਇਸ ਵਿੱਚ ਬੋਲਣ ਦੀ ਗੱਲ ਨਹੀਂ ਰਹਿੰਦੀ। ਦੂਜੇ ਕਿਸੇ ਮਨੁੱਖ ਨੂੰ ਕਹਾਂਗੇ ਓਮ ਸ਼ਾਂਤੀ, ਉਹ ਤਾਂ ਅਰਥ ਜਰਾ ਵੀ ਨਹੀਂ ਸਮਝਣਗੇ। ਉਹ ਲੋਕੀ ਤਾਂ ਓਮ ਦੀ ਬਹੁਤ ਮਹਿਮਾ ਕਰਦੇ ਹਨ। ਤੁਸੀਂ ਤਾਂ ਅਰਥ ਸਮਝਦੇ ਹੋ ਫਿਰ ਓਮ ਸ਼ਾਂਤੀ ਕਹਿਣਾ ਵੀ ਫਾਲਤੂ ਹੈ। ਹਾਂ ਇੱਕ ਦੂਜੇ ਤੋਂ ਪੁੱਛ ਸਕਦੇ ਹੋ – ਸ਼ਿਵਬਾਬਾ ਦੀ ਯਾਦ ਵਿੱਚ ਹੋ? ਜਿਵੇੰ ਮੈਂ ਵੀ ਬੱਚੀ ਨੂੰ ਪੁੱਛਦਾ ਹਾਂ ਇਹ ਕਿਸ ਦਾ ਸ਼ਿੰਗਾਰ ਕਰਦੀ ਹੋ? ਬੋਲਦੀ ਹੈ ਸ਼ਿਵਬਾਬਾ ਦੇ ਰਥ ਦਾ। ਇਹ ਸ਼ਿਵਬਾਬਾ ਦਾ ਰਥ ਹੈ ਨਾ। ਜਿਵੇੰ ਹੁਸੈਨ ਦਾ ਰਥ ਹੁੰਦਾ ਹੈ ਨਾ। ਘੋੜੇ ਨੂੰ ਸ਼ਿੰਗਾਰ ਕਰਦੇ ਹਨ ਨਾ। ਘੋੜੇ ਦਾ ਅਰਥ ਨਹੀਂ ਸਮਝਦੇ ਹਨ। ਧਰਮ ਸਥਾਪਨ ਕਰਨ ਵਾਲੇ ਜੋ ਆਉਂਦੇ ਹਨ ਉਨ੍ਹਾਂ ਦੀਆਂ ਆਤਮਾਵਾਂ ਪਵਿੱਤਰ ਹੁੰਦੀਆਂ ਹਨ। ਪੁਰਾਣੀ ਪਤਿਤ ਆਤਮਾ ਧਰਮ ਸਥਾਪਨ ਕਰ ਨਹੀਂ ਸਕਦੀ। ਤੁਸੀਂ ਧਰਮ ਸਥਾਪਨ ਨਹੀਂ ਕਰਦੇ ਹੋ, ਸ਼ਿਵਬਾਬਾ ਤੁਹਾਡੇ ਤੋਂ ਕਰਵਾਉਂਦੇ ਹਨ। ਤੁਹਾਨੂੰ ਪਵਿੱਤਰ ਬਨਾਉਂਦੇ ਹਨ। ਉਹ ਲੋਕੀ ਭਗਤੀਮਾਰਗ ਵਿੱਚ ਬਹੁਤ ਸ਼ਿੰਗਾਰ ਆਦਿ ਕਰਦੇ ਹਨ। ਇੱਥੇ ਸ਼ਿੰਗਾਰ ਪਸੰਦ ਨਹੀਂ ਕਰਦੇ। ਬਾਪ ਕਿੰਨਾਂ ਨਿਰਹੰਕਾਰੀ ਹੈ। ਖੁਦ ਕਹਿੰਦੇ ਹਨ ਮੈਂ ਬਹੁਤ ਜਨਮਾਂ ਦੇ ਅੰਤ ਦੇ ਵੀ ਅੰਤਿਮ ਜਨਮ ਵਿੱਚ ਆਉਂਦਾ ਹਾਂ। ਪਹਿਲਾਂ ਸਤਿਯੁਗ ਵਿੱਚ ਹੋਵੇਗਾ ਸ਼੍ਰੀ ਨਰਾਇਣ। ਸ਼੍ਰੀ ਲਕਸ਼ਮੀ ਤੋਂ ਵੀ ਪਹਿਲਾਂ ਸ਼੍ਰੀ ਨਾਰਾਇਣ ਆਵੇਗਾ। ਉਹ ਤੇ ਵੱਡਾ ਹੋਵੇਗਾ ਨਾ ਇਸਲਈ ਕ੍ਰਿਸ਼ਨ ਦਾ ਨਾਮ ਗਾਇਆ ਹੋਇਆ ਹੈ। ਨਰਾਇਣ ਤੋਂ ਵੀ ਕ੍ਰਿਸ਼ਨ ਦੀ ਮਹਿਮਾ ਜ਼ਿਆਦਾ ਕਰਦੇ ਹਨ। ਕ੍ਰਿਸ਼ਨ ਦੀ ਹੀ ਜਨਮ ਅਸ਼ਟਮੀ ਮਨਾਉਂਦੇ ਹਨ। ਨਾਰਾਇਣ ਦਾ ਬਰਥ ਡੇ ਨਹੀਂ ਮਨਾਉਂਦੇ। ਇਹ ਕੋਈ ਨਹੀਂ ਜਾਣਦੇ ਕਿ ਕ੍ਰਿਸ਼ਨ ਸੋ ਨਾਰਾਇਣ। ਨਾਮ ਤਾਂ ਬਚਪਨ ਦਾ ਹੀ ਚੱਲੇਗਾ ਨਾ। ਫਲਾਣੇ ਨੇ ਜਨਮ ਲਿਆ, ਉਸਦਾ ਬਰਥ ਡੇ ਮਨਾਉਂਦੇ ਹਨ ਇਸਲਈ ਕ੍ਰਿਸ਼ਨ ਦਾ ਹੀ ਮਨਾਉਂਦੇ ਹਨ। ਨਰਾਇਣ ਦਾ ਕਿਸੇ ਨੂੰ ਪਤਾ ਨਹੀਂ। ਪਹਿਲਾਂ – ਪਹਿਲਾਂ ਸ਼ਿਵ ਜਯੰਤੀ ਫਿਰ ਹੈ ਕ੍ਰਿਸ਼ਨ ਜਯੰਤੀ ਫਿਰ ਰਾਮ ਦੀ… ਸ਼ਿਵ ਦੇ ਨਾਲ ਗੀਤਾ ਦਾ ਵੀ ਜਨਮ ਹੁੰਦਾ ਹੈ। ਸ਼ਿਵਬਾਬਾ ਆਉਂਦੇ ਹੀ ਹਨ ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿੱਚ। ਬਜ਼ੁਰਗ ਅਨੁਭਵੀ ਰਥ ਵਿੱਚ ਹੀ ਆਉਂਦੇ ਹਨ। ਕਿੰਨਾ ਚੰਗਾ ਸਮਝਾਇਆ ਹੋਇਆ ਹੈ, ਤਾਂ ਵੀ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ।

ਬਾਪ ਕਹਿੰਦੇ ਹਨ ਇਹ ਗਿਆਨ ਪ੍ਰਯਾਏ ਲੋਪ ਹੋ ਜਾਂਦਾ ਹੈ। ਜਦੋਂ ਮੈਂ ਆਕੇ ਸੁਣਾਵਾਂ ਫਿਰ ਤੁਸੀਂ ਵੀ ਸੁਣਾ ਸਕਦੇ ਹੋ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਭਵਿੱਖ ਵਿੱਚ ਇਕੂਰੇਟ ਇਹ ( ਦੇਵੀ – ਦੇਵਤਾ ) ਬਣਾਂਗੇ। ਬਾਬਾ ਨੇ 2- 3 ਤਰ੍ਹਾਂ ਦੇ ਸਾਖਸ਼ਾਤਕਾਰ ਕਰਵਾਏ ਸਨ। ਇਹ ਬਣਾਂਗੇ, ਤਾਜ ਵਾਲਾ ਬਣਾਂਗੇ, ਪਗੜੀ ਵਾਲਾ ਬਣਾਂਗਾ। 2-4 ਰਾਜਾਈ ਦੇ ਜਨਮਾਂ ਦਾ ਸਾਖਸ਼ਾਤਕਾਰ ਕੀਤਾ ਸੀ। ਹੁਣ ਤੁਸੀਂ ਸਮਝ ਸਕਦੇ ਹੋ – ਇਨ੍ਹਾਂ ਗੱਲਾਂ ਨੂੰ ਦੁਨੀਆਂ ਵਿੱਚ ਹੋਰ ਕੋਈ ਸਮਝ ਨਹੀਂ ਸਕਦੇ। ਹਾਂ, ਇਤਨਾ ਸਮਝਦੇ ਹਨ ਚੰਗਾ ਕਰਮ ਕਰਾਂਗੇ ਤਾਂ ਚੰਗਾ ਜਨਮ ਮਿਲੇਗਾ। ਹੁਣ ਤੁਸੀਂ ਪੁਰਸ਼ਾਰਥ ਹੀ ਭਵਿੱਖ ਦੇ ਲਈ ਕਰ ਰਹੇ ਹੋ। ਨਰ ਤੋਂ ਨਰਾਇਣ ਬਣਨ ਦਾ। ਤੁਸੀਂ ਜਾਣਦੇ ਹੋ – ਅਸੀਂ ਇਹ ਪਦਵੀ ਪਾਵਾਂਗੇ। ਇਹ ਖੁਸ਼ੀ ਜਿਆਦਾ ਉਨ੍ਹਾਂਨੂੰ ਰਹੇਗੀ ਜੋ ਕਰਮਾਤੀਤ ਅਵਸਥਾ ਨੂੰ ਪਾਉਣ ਦਾ ਪੁਰਸ਼ਾਰਥ ਕਰਦੇ ਰਹਿਣਗੇ। ਕਹਿੰਦੇ ਹਨ ਬਾਬਾ ਅਸੀਂ ਤਾਂ ਮੰਮਾ ਬਾਬਾ ਨੂੰ ਫਾਲੋ ਕਰਾਂਗੇ ਤਾਂ ਤੇ ਤਖ਼ਤ ਤੇ ਬੈਠ ਸਕਾਂਗੇ। ਇਹ ਵੀ ਸਮਝ ਚਾਹੀਦੀ ਹੈ, ਕਿੰਨੀ ਅਸੀਂ ਮਿਹਨਤ ਕਰਦੇ ਹਾਂ ਅਤੇ ਕਿੰਨੀ ਖੁਸ਼ੀ ਵਿੱਚ ਰਹਿੰਦੇ ਹਾਂ। ਖੁਦ ਖੁਸ਼ੀ ਵਿੱਚ ਰਹਾਂਗੇ ਤਾਂ ਦੂਜਿਆਂ ਨੂੰ ਵੀ ਖੁਸ਼ੀ ਵਿੱਚ ਲਿਆਵਾਂਗੇ। ਅੰਦਰ ਕੋਈ ਖਰਾਬੀ ਹੋਵੇਗੀ ਤਾਂ ਦਿਲ ਖਾਂਦੀ ਰਹੇਗੀ। ਕੋਈ – ਕੋਈ ਆਕੇ ਕਹਿੰਦੇ ਹਨ – ਬਾਬਾ ਸਾਡੇ ਵਿੱਚ ਕ੍ਰੋਧ ਹੈ। ਇਹ ਭੂਤ ਹੈ ਸਾਡੇ ਵਿੱਚ। ਫਿਕਰ ਦੀ ਗੱਲ ਹੋਈ ਨਾ। ਭੂਤ ਨੂੰ ਰਹਿਣ ਨਹੀਂ ਦੇਣਾ ਚਾਹੀਦਾ। ਕ੍ਰੋਧ ਕਿਉਂ ਕਰੀਏ! ਪਿਆਰ ਨਾਲ ਸਮਝਾਉਣਾ ਹੁੰਦਾ ਹੈ। ਬਾਬਾ ਕਿਸੇ ਤੇ ਕ੍ਰੋਧ ਥੋੜ੍ਹੀ ਨਾ ਕਰਨਗੇ। ਸ਼ਿਵਬਾਬਾ ਦੀ ਮਹਿਮਾ ਹੈ ਨਾ। ਬਹੁਤ ਫਾਲਤੂ ਝੂਠੀ ਮਹਿਮਾ ਵੀ ਕਰਦੇ ਹਨ। ਮੈਂ ਕਰਦਾ ਕੀ ਹਾਂ! ਮੈਨੂੰ ਕਹਿੰਦੇ ਹਨ ਆਕੇ ਪਤਿਤ ਤੋਂ ਪਾਵਨ ਬਨਾਓ। ਜਿਵੇੰ ਡਾਕਟਰ ਨੂੰ ਕਹਿੰਦੇ ਹਨ ਸਾਡੀ ਬਿਮਾਰੀ ਦੂਰ ਕਰੋ। ਉਹ ਦਵਾਈ ਦੇਕੇ ਇੰਜੈਕਸ਼ਨ ਲਗਾਉਂਦੇ ਹਨ, ਉਹ ਤੇ ਉਨ੍ਹਾਂ ਦਾ ਕੰਮ ਹੀ ਹੈ। ਵੱਡੀ ਗੱਲ ਥੋੜ੍ਹੀ ਨਾ ਹੈ। ਪੜ੍ਹਦੇ ਹੀ ਹਨ ਸਰਵਿਸ ਦੇ ਲਈ। ਜਿਆਦਾ ਪੜ੍ਹਦੇ ਹਨ ਤਾਂ ਜਿਆਦਾ ਕਮਾਈ ਕਰਦੇ ਹਨ। ਬਾਪ ਨੂੰ ਤੇ ਕੋਈ ਕਮਾਈ ਨਹੀਂ ਕਰਨੀ ਹੈ। ਉਨ੍ਹਾਂਨੇ ਤਾਂ ਕਮਾਈ ਕਰਵਾਉਣੀ ਹੈ। ਬਾਬਾ ਕਹਿੰਦੇ ਮੈਨੂੰ ਤੁਸੀਂ ਅਵਿਨਾਸ਼ੀ ਸਰਜਨ ਵੀ ਕਹਿੰਦੇ ਹੋ, ਇਹ ਜਿਆਦਾ ਮਹਿਮਾ ਕਰ ਦਿੱਤੀ ਹੈ। ਪਤਿਤ – ਪਾਵਨ ਨੂੰ ਕੋਈ ਸਰਜਨ ਨਹੀਂ ਕਿਹਾ ਜਾਂਦਾ। ਇਹ ਸਿਰ੍ਫ ਮਹਿਮਾ ਹੈ। ਬਾਪ ਤਾਂ ਸਿਰ੍ਫ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਬਸ। ਮੇਰਾ ਪਾਰਟ ਹੀ ਹੈ ਤੁਹਾਨੂੰ ਇਹ ਸਮਝਾਉਣ ਦਾ ਕਿ ਮਾਮੇਕਮ ਯਾਦ ਕਰੋ, ਜਿਨਾਂ ਯਾਦ ਕਰੋਗੇ ਉਤਨੀ ਉੱਚੀ ਪਦਵੀ ਪਾਵੋਗੇ। ਇਹ ਹੈ ਹੀ ਰਾਜਯੋਗ ਦਾ ਗਿਆਨ। ਗੀਤਾ ਜਿੰਨ੍ਹਾਂਨੇ ਪੜ੍ਹੀ ਹੈ ਉਨ੍ਹਾਂਨੂੰ ਸਮਝਾਉਣਾ ਸਹਿਜ ਹੁੰਦਾ ਹੈ। ਤੁਸੀਂ ਪੁਜੀਏ ਰਾਜਾਵਾਂ ਦੇ ਰਾਜੇ ਬਣਦੇ ਹੋ। ਫਿਰ ਪੁਜਾਰੀ ਬਣੋਗੇ। ਤੁਹਾਨੂੰ ਮਿਹਨਤ ਕਰਨੀ ਹੈ। ਤੁਸੀਂ ਵਿਸ਼ਵ ਨੂੰ ਪਵਿੱਤਰ ਬਨਾਉਂਦੇ ਹੋ। ਕਿੰਨਾ ਭਾਰੀ ਮਰਤਬਾ ਹੈ। ਤੁਸੀਂ ਸਾਰੇ ਉਂਗਲੀ ਦਿੰਦੇ ਹੋ – ਕਲਯੁਗੀ ਪਹਾੜ ਨੂੰ ਪਲਟਾਉਣ ਦੇ ਲਈ। ਬਾਕੀ ਪਹਾੜ ਆਦਿ ਕੁਝ ਵੀ ਹੈ ਨਹੀਂ। ਹੁਣ ਤੁਸੀਂ ਜਾਣਦੇ ਹੋ – ਨਵੀਂ ਦੁਨੀਆਂ ਆਉਣੀ ਹੈ, ਇਸਲਈ ਰਾਜਯੋਗ ਸਿੱਖਣਾ ਹੈ। ਬਾਪ ਹੀ ਆਕੇ ਸਿਖਾਉਂਦੇ ਹਨ। ਸਤੋਪ੍ਰਧਾਨ ਬਣਨਾ ਹੈ। ਜੋ ਕਲਪ ਪਹਿਲੇ ਬਣੇ ਹੋਣਗੇ ਉਨ੍ਹਾਂਨੂੰ ਸਮਝਾਉਣ ਤੇ ਜੰਚੇਗਾ ( ਚੰਗਾ ਲੱਗੇਗਾ) ਗੱਲ ਤਾਂ ਠੀਕ ਕਹਿੰਦੇ ਹਨ। ਬਰੋਬਰ ਬਾਪ ਨੇ ਕਿਹਾ ਸੀ – ਮਨਮਨਾ ਭਵ। ਅੱਖਰ ਸੰਸਕ੍ਰਿਤ ਹੈ। ਬਾਪ ਤਾਂ ਹਿੰਦੀ ਵਿੱਚ ਕਹਿੰਦੇ ਹਨ ਮੈਨੂੰ ਯਾਦ ਕਰੋ। ਹੁਣ ਤੁਸੀਂ ਸਮਝਦੇ ਹੋ ਅਸੀਂ ਕਿੰਨੇਂ ਉੱਚ ਧਰਮ, ਉੱਚ ਕਰਮ ਵਾਲੇ ਸੀ ਤਾਂ ਤੇ ਗਾਇਨ ਹੈ 16 ਕਲਾ … ਹੁਣ ਫਿਰ ਅਜਿਹਾ ਬਣਨਾ ਹੈ। ਆਪਣੇ ਆਪ ਨੂੰ ਵੇਖਣਾ ਹੈ ਕਿਥੋਂ ਤੱਕ ਅਸੀਂ ਸਤੋਪ੍ਰਧਾਨ ਬਣੇ ਹਾਂ। ਕਿਥੋਂ ਤੱਕ ਨਰਕਵਾਸੀਆਂ ਨੂੰ ਸਵਰਗਵਾਸੀ ਬਨਾਉਣ ਦੀ ਸੇਵਾ ਕਰਦੇ ਹਾਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਸਮਾਣ ਨਿਰਹੰਕਾਰੀ ਬਣਨਾ ਹੈ। ਇਸ ਸ਼ਰੀਰ ਦੀ ਸੰਭਾਲ ਕਰਦੇ ਹੋਏ ਸ਼ਿਵਬਾਬਾ ਨੂੰ ਯਾਦ ਕਰਨਾ ਹੈ ਰੂਹਾਨੀ ਸਰਵਿਸ ਵਿੱਚ ਬਾਪ ਦਾ ਮਦਦਗਾਰ ਬਣਨਾ ਹੈ।

2. ਅੰਦਰ ਵਿੱਚ ਕਿਸੇ ਵੀ ਭੂਤ ਨੂੰ ਰਹਿਣ ਨਹੀਂ ਦੇਣਾ ਹੈ। ਕਦੇ ਕਿਸੇ ਤੇ ਕ੍ਰੋਧ ਨਹੀਂ ਕਰਨਾ ਹੈ। ਸਭ ਨਾਲ ਬਹੁਤ ਪਿਆਰ ਨਾਲ ਚਲਣਾ ਹੈ। ਮਾਤਾ – ਪਿਤਾ ਨੂੰ ਫਾਲੋ ਕਰ ਤਖਤਨਸ਼ੀਨ ਬਣਨਾ ਹੈ।

ਵਰਦਾਨ:-

ਜਿਵੇੰ ਬ੍ਰਹਮਾ ਬਾਪ ਨੇ ਗਿਆਨੀ ਅਤੇ ਅਗਿਆਨੀ ਆਤਮਾਵਾਂ ਦਵਾਰਾ ਇੰਸਲਟ ਸਹਿਣ ਕਰ ਉਸਨੂੰ ਪ੍ਰੀਵਰਤਨ ਕੀਤਾ ਤਾਂ ਫਾਲੋ ਫਾਦਰ ਕਰੋ, ਇਸ ਦੇ ਲਈ ਆਪਣੇ ਸੰਕਲਪਾਂ ਵਿੱਚ ਸਿਰ੍ਫ ਦ੍ਰਿੜ੍ਹਤਾ ਨੂੰ ਧਾਰਨ ਕਰੋ। ਇਹ ਨਹੀਂ ਸੋਚੋ ਕਿ ਕਿਥੋਂ ਤੱਕ ਹੋਵੇਗਾ। ਸਿਰ੍ਫ ਥੋੜ੍ਹਾ ਪਹਿਲਾਂ ਲਗਦਾ ਹੈ ਕਿਵੇਂ ਹੋਵੇਗਾ, ਕਿਥੋਂ ਤੱਕ ਸਹਿਣ ਕਰਾਂਗੇ। ਪਰ ਜੇਕਰ ਤੁਹਾਡੇ ਲਈ ਕੋਈ ਕੁਝ ਬੋਲਦਾ ਵੀ ਹੈ ਤਾਂ ਤੁਸੀਂ ਚੁੱਪ ਰਹੋ, ਸਹਿਣ ਕਰ ਲਵੋ ਤਾਂ ਉਹ ਵੀ ਬਦਲ ਜਾਵੇਗਾ। ਸਿਰ੍ਫ ਦਿਲਸ਼ਿਖਸਤ ਨਹੀਂ ਬਣੋਂ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top