05 July 2021 PUNJABI Murli Today | Brahma Kumaris

Read and Listen today’s Gyan Murli in Punjabi 

July 4, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਨੂੰ ਬਾਪ ਸਮਾਨ ਸੱਚਾ - ਸੱਚਾ ਪੈਗੰਬਰ ਅਤੇ ਮੈਸੇਂਜਰ ਬਣਨਾ ਹੈ, ਸਭ ਨੂੰ ਘਰ ਚਲਣ ਦਾ ਮੈਸੇਜ ਦੇਣਾ ਹੈ"

ਪ੍ਰਸ਼ਨ: -

ਅੱਜਕਲ ਮਨੁੱਖਾਂ ਦੀ ਬੁੱਧੀ ਸਾਰਾ ਦਿਨ ਕਿਸ ਵੱਲ ਭਟਕਦੀ ਹੈ?

ਉੱਤਰ:-

ਫੈਸ਼ਨ ਦੇ ਵੱਲ ਮਨੁੱਖਾਂ ਨੂੰ ਕਸ਼ਿਸ਼ ਕਰਨ ਦੇ ਲਈ ਕਈ ਤਰ੍ਹਾਂ ਦੇ ਫੈਸ਼ਨ ਕਰਦੇ ਹਨ। ਇਹ ਫੈਸ਼ਨ ਚਿੱਤਰਾਂ ਤੋਂ ਹੀ ਸਿੱਖੇ ਹਨ। ਸਮਝਦੇ ਹਨ ਪਾਰਵਤੀ ਵੀ ਇਵੇਂ ਫੈਸ਼ਨ ਕਰਦੀ ਸੀ, ਬਾਲ (ਵਾਲ) ਆਦਿ ਬਣਾਉਂਦੀ ਸੀ। ਬਾਬਾ ਕਹਿੰਦੇ ਤੁਸੀਂ ਬੱਚਿਆਂ ਨੂੰ ਇਸ ਪਤਿਤ ਦੁਨੀਆਂ ਵਿੱਚ ਫੈਸ਼ਨ ਨਹੀਂ ਕਰਨਾ ਹੈ। ਤੁਹਾਨੂੰ ਤਾਂ ਮੈਂ ਅਜਿਹੀ ਦੁਨੀਆਂ ਵਿੱਚ ਲੈ ਚਲਦਾ ਹਾਂ ਜਿੱਥੇ ਨੈਚਰੁਲ ਸੁੰਦਰਤਾ ਰਹਿੰਦੀ ਹੈ। ਫੈਸ਼ਨ ਦੀ ਲੋੜ ਨਹੀਂ।

ਗੀਤ:-

ਤੁਮੀਂ ਹੋ ਮਾਤਾ ਪਿਤਾ।…

ਓਮ ਸ਼ਾਂਤੀ ਬੱਚਿਆਂ ਨੇ ਗੀਤ ਸੁਣਿਆ। ਜੱਦ ਮਹਿਮਾ ਗਾਉਂਦੇ ਹਨ ਤਾਂ ਬੁੱਧੀ ਉਪਰ ਚਲੀ ਜਾਂਦੀ ਹੈ। ਆਤਮਾ ਹੀ ਬਾਪ ਨੂੰ ਕਹਿੰਦੀ ਹੈ, ਉਹ ਹੀ ਖਵਈਆ ਹੈ, ਪਤਿਤ – ਪਾਵਨ ਹੈ ਅਤੇ ਸੱਚਾ – ਸੱਚਾ ਮੈਸੇਂਜਰ ਹੈ। ਬਾਪ ਆਕੇ ਆਤਮਾਵਾਂ ਨੂੰ ਮੈਸੇਜ ਦਿੰਦੇ ਹਨ ਅਤੇ ਜਿਸ ਨੂੰ ਮੈਸੇਂਜਰ ਅਤੇ ਪੈਗੰਬਰ ਕਹਿੰਦੇ ਹਨ, ਕੋਈ ਛੋਟੇ ਜਾਂ ਵੱਡੇ ਹੁੰਦੇ ਹਨ। ਅਸਲ ਵਿੱਚ ਉਹ ਮੈਸੇਜ ਅਤੇ ਪੈਗਾਮ ਦਿੰਦੇ ਨਹੀਂ ਹਨ। ਇਹ ਤਾਂ ਝੂਠੀ ਮਹਿਮਾ ਕਰ ਦਿੱਤੀ ਹੈ। ਬੱਚੇ ਸਮਝਾਉਂਦੇ ਹਨ ਸਿਵਾਏ ਇੱਕ ਦੇ ਇਸ ਮਨੁੱਖ ਸ੍ਰਿਸ਼ਟੀ ਤੇ ਹੋਰ ਕਿਸੇ ਦੀ ਮਹਿਮਾ ਨਹੀਂ ਹੈ। ਸਭ ਤੋਂ ਜਾਸਤੀ ਮਹਿਮਾ ਇਨ੍ਹਾਂ ਲਕਸ਼ਮੀ – ਨਾਰਾਇਣ ਦੀ ਹੈ ਕਿਓਂਕਿ ਇਹ ਹੈ ਨਵੀਂ ਦੁਨੀਆਂ ਦੇ ਮਾਲਿਕ। ਸੋ ਵੀ ਭਾਰਤਵਾਸੀ ਜਾਣਦੇ ਹਨ। ਦੁਨੀਆਂ ਵਾਲੇ ਸਿਰਫ ਇੰਨਾ ਜਾਣਦੇ ਹਨ ਕਿ ਭਾਰਤ ਪ੍ਰਾਚੀਨ ਦੇਸ਼ ਹੈ। ਭਾਰਤ ਵਿੱਚ ਹੀ ਗੌਡ ਗੌਡਜ਼ ਦਾ ਰਾਜ ਸੀ। ਕ੍ਰਿਸ਼ਨ ਨੂੰ ਵੀ ਗੌਡ ਕਹਿ ਦਿੰਦੇ ਹਨ। ਭਾਰਤਵਾਸੀ ਇਨ੍ਹਾਂ ਨੂੰ – ਭਗਵਾਨ ਭਗਵਤੀ ਕਹਿੰਦੇ ਹਨ। ਪਰ ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਇਹ ਭਗਵਾਨ – ਭਗਵਤੀ ਸਤਿਯੁਗ ਵਿੱਚ ਰਾਜ ਕਰਦੇ ਹਨ। ਭਗਵਾਨ ਨੇ ਗੌਡ – ਗਾਡੇਜ ਦਾ ਰਾਜ ਸਥਾਪਨ ਕੀਤਾ ਹੈ। ਬੁੱਧੀ ਵੀ ਕਹਿੰਦੀ ਹੈ ਅਸੀਂ ਭਗਵਾਨ ਦੇ ਬੱਚੇ ਹਾਂ ਤਾਂ ਅਸੀਂ ਵੀ ਭਗਵਾਨ – ਭਗਵਤੀ ਹੋਣੇ ਚਾਹੀਦੇ ਹਾਂ। ਸਭ ਇੱਕ ਦੇ ਬੱਚੇ ਹੈ ਨਾ। ਪਰ ਭਗਵਾਨ – ਭਗਵਤੀ ਕਹਿ ਨਹੀਂ ਸਕਦੇ। ਉਨ੍ਹਾਂ ਨੂੰ ਕਹਿੰਦੇ ਹਨ ਦੇਵੀ – ਦੇਵਤਾ। ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਭਾਰਤਵਾਸੀ ਕਹਿਣਗੇ ਕਿ ਅਸੀਂ ਭਾਰਤਵਾਸੀ ਪਹਿਲੇ ਨਵੀਂ ਦੁਨੀਆਂ ਵਿੱਚ ਸੀ। ਨਵੀਂ ਦੁਨੀਆਂ ਨੂੰ ਤਾਂ ਸਭ ਚਾਹੁੰਦੇ ਹਨ। ਬਾਪੂ ਜੀ ਵੀ ਨਵੀਂ ਦੁਨੀਆਂ, ਨਵਾਂ ਰਾਮਰਾਜ ਚਾਹੁੰਦੇ ਸੀ। ਪਰ ਰਾਮਰਾਜ ਦਾ ਅਰਥ ਬਿਲਕੁਲ ਹੀ ਨਹੀਂ ਸਮਝਦੇ। ਅੱਜਕਲ ਮਨੁੱਖਾਂ ਨੂੰ ਆਪਣਾ ਹੰਕਾਰ ਕਿੰਨਾ ਹੈ। ਕਲਯੁਗ ਵਿੱਚ ਪਥਰਬੁੱਧੀ, ਸਤਿਯੁਗ ਵਿੱਚ ਹਨ ਪਾਰਸਬੁੱਧੀ। ਪਰ ਇਹ ਕਿਸੇ ਨੂੰ ਸਮਝ ਨਹੀਂ ਹੈ। ਭਾਰਤ ਹੀ ਸਤਿਯੁਗ ਵਿੱਚ ਪਾਰਸਬੁੱਧੀ ਸਨ। ਹੁਣ ਭਾਰਤ ਕਲਯੁਗ ਵਿੱਚ ਪੱਥਰਬੁੱਧੀ ਹੈ। ਮਨੁੱਖ ਤਾਂ ਇਨ੍ਹਾਂ ਨੂੰ ਹੀ ਸ੍ਵਰਗ ਸਮਝਦੇ ਹਨ। ਕਹਿਣਗੇ ਸ੍ਵਰਗ ਵਿੱਚ ਵਿਮਾਨ ਸੀ, ਵੱਡੇ – ਵੱਡੇ ਮਹਿਲ ਸਨ, ਉਹ ਤਾਂ ਸਭ ਹੁਣ ਹਨ। ਸਾਇੰਸ ਕਿੰਨੀ ਵ੍ਰਿਧੀ ਨੂੰ ਪਾਈ ਹੋਈ ਹੈ, ਕਿੰਨਾ ਸੁੱਖ ਹੈ। ਫੈਸ਼ਨ ਆਦਿ ਕਿੰਨਾ ਹੈ। ਬੁੱਧੀ ਸਾਰਾ ਦਿਨ ਫੈਸ਼ਨ ਪਿਛਾੜੀ ਹੀ ਰਹਿੰਦੀ ਹੈ। ਅਰਟੀਫਿਸ਼ਿਅਲ ਸੁੰਦਰ ਬਣਨ ਦੇ ਲਈ ਬਾਲ ਆਦਿ ਕਿਵੇਂ ਬਣਾਉਂਦੇ ਹਨ! ਕਿੰਨਾ ਖਰਚਾ ਕਰਦੇ ਹਨ। ਇਹ ਸਭ ਫੈਸ਼ਨ ਨਿਕਲਿਆ ਹੈ ਚਿੱਤਰਾਂ ਨਾਲ। ਸਮਝਦੇ ਹਨ – ਪਾਰਵਤੀ ਮਿਸਲ ਅਸੀਂ ਬਾਲ ਆਦਿ ਬਣਾਉਂਦੇ ਹਾਂ। ਇਹ ਸਭ ਕਸ਼ਿਸ਼ ਕਰਨ ਦੇ ਲਈ ਹੀ ਬਣਾਉਂਦੇ ਹਨ। ਅੱਗੇ ਪਾਰਸੀ ਲੋਕਾਂ ਦੀਆਂ ਇਸਤਰੀਆਂ ਮੂੰਹ ਤੇ ਕਾਲੀ ਜਾਲੀ ਪਾਉਂਦੀਆਂ ਸੀ ਕਿ ਕੋਈ ਵੇਖ ਕੇ ਆਸ਼ਿਕ ਨਾ ਹੋ ਜਾਵੇ। ਇਸ ਨੂੰ ਕਿਹਾ ਜਾਂਦਾ ਹੈ ਪਤਿਤ ਦੁਨੀਆਂ।

ਗਾਉਂਦੇ ਹਨ ਤੁਮੀ ਹੋ ਮਾਤਾ ਪਿਤਾ ਤੁਮੀ ਹੋ…ਪਰ ਇਹ ਕਿਸ ਨੂੰ ਕਹਿਣਾ ਚਾਹੀਦਾ ਹੈ? ਮਾਤਾ – ਪਿਤਾ ਕੌਣ ਹੈ – ਇਹ ਵੀ ਨਹੀਂ ਜਾਣਦੇ। ਮਾਤ – ਪਿਤਾ ਨੇ ਜਰੂਰ ਵਰਸਾ ਦਿੱਤਾ ਹੋਵੇਗਾ। ਬਾਪ ਨੇ ਤੁਸੀਂ ਬੱਚਿਆਂ ਨੂੰ ਸੁੱਖ ਦਾ ਵਰਸਾ ਦਿੱਤਾ ਸੀ। ਕਹਿੰਦੇ ਵੀ ਹਨ ਬਾਬਾ ਅਸੀਂ ਤਾਂ ਤੁਹਾਡੇ ਬਗੈਰ ਹੋਰ ਕਿਸੇ ਤੋਂ ਨਹੀਂ ਸੁਣਾਂਗੇ। ਹੁਣ ਤੁਸੀਂ ਜਾਣਦੇ ਹੋ ਸ਼ਿਵਬਾਬਾ ਦੀ ਮਹਿਮਾ ਗਾਈ ਜਾਂਦੀ ਹੈ। ਬ੍ਰਹਮਾ ਦੀ ਆਤਮਾ ਵੀ ਖ਼ੁਦ ਕਹਿੰਦੀ ਹੈ – ਅਸੀਂ ਸੋ ਪਾਵਨ ਸੀ, ਹੁਣ ਪਤਿਤ ਬਣੇ ਹਾਂ। ਬ੍ਰਹਮਾ ਦੇ ਬੱਚੇ ਵੀ ਇਵੇਂ ਕਹਿਣਗੇ, ਅਸੀਂ ਬ੍ਰਹਮਾਕੁਮਾਰ ਕੁਮਾਰੀਆਂ ਸੋ ਦੇਵੀ – ਦੇਵਤਾ ਫਿਰ 4 ਜਨਮਾਂ ਦੇ ਅੰਤ ਵਿੱਚ ਪਤਿਤ ਬਣੇ ਹਾਂ। ਜੋ ਨੰਬਰਵਨ ਪਾਵਨ, ਉਹ ਨੰਬਰਵਨ ਪਤਿਤ। ਜਿਵੇੰ ਬਾਪ ਉਵੇਂ ਬੱਚੇ। ਇਹ ਖੁਦ ਵੀ ਕਹਿੰਦੇ ਹਨ, ਸ਼ਿਵਬਾਬਾ ਵੀ ਕਹਿੰਦੇ ਹਨ ਮੈਂ ਆਉਂਦਾ ਹਾਂ – ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ। ਜੋ ਪਹਿਲੇ ਨੰਬਰ ਵਿੱਚ ਪੂਜੀਯ ਲਕਸ਼ਮੀ – ਨਾਰਾਇਣ ਦੀ ਡਾਇਨੈਸਟੀ ਵਿੱਚ ਸਨ। ਹੁਣ ਹੈ ਸੰਗਮ, ਤੁਸੀਂ ਕਲਯੁਗ ਵਿੱਚ ਸੀ, ਹੁਣ ਸੰਗਮਯੁਗੀ ਬਣੇ ਹੋ। ਬਾਪ ਸੰਗਮ ਤੇ ਹੀ ਆਉਂਦੇ ਹਨ, ਡਰਾਮਾ ਅਨੁਸਾਰ ਬੱਚੇ ਵੀ ਵ੍ਰਿਧੀ ਨੂੰ ਪਾਉਂਦੇ ਹਨ। ਹੁਣ ਬੱਚਿਆਂ ਨੂੰ ਗਿਆਨ ਤਾਂ ਮਿਲਿਆ ਹੈ। ਅਸੀਂ ਸੋ ਦੇਵਤਾ ਸੀ ਫਿਰ ਸ਼ਤ੍ਰੀ, ਵੈਸ਼, ਸ਼ੂਦਰ ਬਣੇ ਹਨ। ਸਾਰੇ ਚੱਕਰ ਨੂੰ ਚੰਗੀ ਰੀਤੀ ਤੁਸੀਂ ਜਾਣਦੇ ਹੋ। ਇਹ ਤਾਂ ਬਹੁਤ ਸਹਿਜ ਹੈ, ਅਸੀਂ 84 ਜਨਮ ਲਿੱਤੇ। ਕਈਆਂ ਦੀ ਬੁੱਧੀ ਵਿੱਚ ਵੀ ਨਹੀਂ ਬੈਠਦਾ ਹੈ। ਸਟੂਡੈਂਟ ਵਿੱਚ ਨੰਬਰਵਾਰ ਤਾਂ ਹੁੰਦੇ ਹੀ ਹਨ। ਰਾਈਟ ਤੋਂ ਲੈਕੇ ਸ਼ੁਰੂ ਕਰਦੇ ਹਨ ਫਸਟਕਲਾਸ, ਸੇਕੇਂਡ ਕਲਾਸ, ਬੱਚੀਆਂ ਆਪ ਵੀ ਕਹਿੰਦੀਆਂ ਹਨ ਸਾਡੀ ਥਰਡਕਲਾਸ ਬੁੱਧੀ ਹੈ। ਅਸੀਂ ਕਿਸੇ ਨੂੰ ਸਮਝਾ ਨਹੀਂ ਸਕਦੀਆਂ। ਦਿਲ ਤਾਂ ਬਹੁਤ ਹੁੰਦੀ ਹੈ ਪਰ ਬੋਲ ਨਹੀਂ ਸਕਦੇ, ਬਾਬਾ ਕੀ ਕਰੇ? ਇਹ ਹੋਇਆ ਆਪਣੇ ਕਰਮਾਂ ਦਾ ਹਿਸਾਬ – ਕਿਤਾਬ। ਹੁਣ ਬਾਪ ਕਹਿੰਦੇ ਹਨ – ਮੈਂ ਤੁਹਾਨੂੰ ਕਰਮ – ਅਕਰਮ – ਵਿਕਰਮ ਦੀ ਗਤੀ ਦਾ ਗਿਆਨ ਸੁਣਾਉਂਦਾ ਹਾਂ। ਕਰਮ ਕਰਨਾ ਹੈ, ਇਹ ਤਾਂ ਤੁਸੀਂ ਬੱਚੇ ਜਾਣਦੇ ਹੋ। ਥਰਡਕਲਾਸ ਬੁੱਧੀ ਵਾਲੇ ਇਨ੍ਹਾਂ ਗੱਲਾਂ ਨੂੰ ਸਮਝ ਨਾ ਸਕਣ। ਇਹ ਹੈ ਹੀ ਰਾਵਣ ਰਾਜ, ਪਰ ਇਹ ਕਿਸੇ ਨੂੰ ਪਤਾ ਨਹੀਂ। ਰਾਵਣ ਰਾਜ ਵਿੱਚ ਮਨੁੱਖ ਤਾਂ ਵਿਕਰਮ ਹੀ ਕਰਨਗੇ ਤਾਂ ਥੱਲੇ ਹੀ ਡਿੱਗਣਗੇ। ਗੁਰੂ ਕੀਤਾ ਹੀ ਜਾਂਦਾ ਹੈ ਦੁੱਖ ਦੀ ਦੁਨੀਆਂ ਵਿੱਚ। ਸਦਗਤੀ ਦੇ ਲਈ ਹੀ ਗੁਰੂ ਕਰਦੇ ਹਨ ਮੁਕਤੀ ਵਿੱਚ ਲੈ ਜਾਣ। ਉਹ ਹੈ ਨਿਰਵਾਣਧਾਮ – ਵਾਨੀ ਤੋਂ ਪਰੇ ਸਥਾਨ, ਮਨੁੱਖ ਆਪਣੇ ਨੂੰ ਵਾਨਪ੍ਰਸਥੀ ਕਹਿੰਦੇ ਹਨ। ਉਹ ਤਾਂ ਕਹਿਣ ਮਾਤਰ ਹੈ। ਵਾਨਪ੍ਰਸਥਿਆਂ ਦੀ ਵੀ ਸਭਾ ਹੁੰਦੀ ਹੈ। ਸਭ ਕੁਝ ਮਲਕੀਅਤ ਆਦਿ ਬੱਚਿਆਂ ਨੂੰ ਦੇਕੇ ਗੁਰੂ ਦੇ ਕੋਲ ਜਾਕੇ ਬੈਠਦੇ ਹਨ। ਖਾਨ – ਪਾਨ ਆਦਿ ਤਾਂ ਜਰੂਰ ਬੱਚੇ ਹੀ ਦੇਣਗੇ। ਪਰ ਵਾਨਪ੍ਰਸਥ ਦਾ ਅਰਥ ਕੋਈ ਵੀ ਨਹੀਂ ਸਮਝਦੇ ਹਨ। ਕਿਸੇ ਦੀ ਬੁੱਧੀ ਵਿੱਚ ਇਹ ਨਹੀਂ ਆਉਂਦਾ ਕਿ ਸਾਨੂੰ ਨਿਰਵਾਣਧਾਮ ਵਿੱਚ ਜਾਣਾ ਹੈ । ਆਪਣੇ ਘਰ ਵਿੱਚ ਜਾਣਾ ਹੈ। ਉਹ ਕੋਈ ਘਰ ਨਹੀਂ ਸਮਝਦੇ ਹਨ। ਉਹ ਤਾਂ ਸਮਝਦੇ ਹਨ – ਜਯੋਤੀ ਜੋਤ ਵਿੱਚ ਸਮਾਂ ਜਾਣਗੇ। ਨਿਰਵਾਣਧਾਮ ਤਾਂ ਰਹਿਣ ਦਾ ਸਥਾਨ ਹੈ। ਅੱਗੇ 60 ਵਰ੍ਹੇ ਦੇ ਬਾਦ ਵਾਨਪ੍ਰਸਥ ਲੈਂਦੇ ਸੀ, ਇਹ ਜਿਵੇਂ ਕਿ ਕਾਇਦਾ ਸੀ। ਹੁਣ ਵੀ ਇਵੇਂ ਕਰਦੇ ਹਨ। ਹੁਣ ਤੁਸੀਂ ਸਮਝਾ ਸਕਦੇ ਹੋ ਕਿ ਵਾਣੀ ਤੋਂ ਪਰੇ ਤਾਂ ਕੋਈ ਜਾ ਨਹੀਂ ਸਕਦੇ। ਇਸ ਦੇ ਲਈ ਤਾਂ ਬਾਪ ਨੂੰ ਹੀ ਬੁਲਾਉਂਦੇ ਹਨ ਕਿ ਹੇ ਪਤਿਤ – ਪਾਵਨ ਬਾਬਾ ਆਓ, ਸਾਨੂੰ ਪਾਵਨ ਬਣਾਕੇ ਘਰ ਲੈ ਚੱਲੋ। ਮੁਕਤੀਧਾਮ ਵਿਚ ਆਤਮਾਵਾਂ ਦਾ ਘਰ ਹੈ। ਤੁਸੀਂ ਬੱਚਿਆਂ ਨੂੰ ਸਤਿਯੁਗ ਦੇ ਲਈ ਵੀ ਸਮਝਾਇਆ ਹੈ – ਉੱਥੇ ਕੌਣ ਰਹਿੰਦੇ ਹਨ! ਕਿਵੇਂ ਵਾਧਾ ਹੁੰਦਾ ਹੈ! ਆਦਮਸ਼ੁਮਾਰੀ ਦਾ ਵੀ ਕਿਸੇ ਨੂੰ ਪਤਾ ਨਹੀਂ ਹੈ। ਰਾਮਰਾਜ ਵਿੱਚ ਆਦਮਸ਼ੁਮਾਰੀ ਕਿੰਨੀ ਹੋਵੇਗੀ! ਬੱਚੇ ਆਦਿ ਕਿਵੇਂ ਜਨਮ ਲੈਣਗੇ! ਕੁਝ ਵੀ ਨਹੀਂ ਸਮਝਦੇ ਹਨ। ਕੋਈ ਵੀ ਵਿਦਵਾਨ, ਆਚਾਰਯ, ਪੰਡਿਤ ਨਹੀਂ, ਜੋ ਇਸ ਡਰਾਮਾ ਦੇ ਚੱਕਰ ਨੂੰ ਕੋਈ ਸਮਝਾ ਸਕੇ। 84 ਲੱਖ ਦਾ ਚੱਕਰ ਹੋ ਕਿਵੇਂ ਸਕਦਾ! ਕਿੰਨੀ ਰਾਂਗ ਗੱਲਾਂ ਹਨ। ਬਿਲਕੁਲ ਸੂਤ ਹੀ ਮੁੰਝਿਆ ਹੋਇਆ ਹੈ। ਬਾਪ ਸਮਝਾਉਂਦੇ ਹਨ ਹੁਣ ਤੁਸੀਂ ਜਾਣਦੇ ਹੋ ਬਾਪ ਨੇ ਕਰਮ – ਅਕਰਮ – ਵਿਕਰਮ ਦਾ ਸਾਰਾ ਰਾਜ਼ ਸਮਝਾਇਆ ਹੈ। ਸਤਿਯੁਗ ਵਿੱਚ ਤੁਹਾਡੇ ਕਰਮ, ਅਕਰਮ ਹੋ ਜਾਂਦੇ ਹਨ। ਉੱਥੇ ਕੋਈ ਬੁਰਾ ਕਰਮ ਹੁੰਦਾ ਹੀ ਨਹੀਂ, ਇਸਲਈ ਕਰਮ, ਅਕਰਮ ਹੋ ਜਾਂਦੇ ਹਨ। ਇੱਥੇ ਮਨੁੱਖ ਜੋ ਵੀ ਕਰਮ ਕਰਦੇ ਹਨ ਵਿਕਰਮ ਹੋ ਜਾਂਦੇ ਹਨ।

ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਛੋਟੇ ਵੱਡੇ ਸਭ ਦੀ, ਸਾਰੀ ਦੁਨੀਆਂ ਦੀ ਵਾਨਪ੍ਰਸਥ ਅਵਸਥਾ ਹੈ। ਸਭ ਵਾਣੀ ਤੋਂ ਪਰੇ ਜਾਣ ਵਾਲੇ ਹਨ। ਕਹਿੰਦੇ ਹਨ ਹੇ ਪਤਿਤ ਪਾਵਨ ਆਓ, ਸਾਨੂੰ ਆਕੇ ਪਤਿਤ ਤੋਂ ਪਾਵਨ ਬਣਾਓ। ਪਰ ਜੱਦ ਤੱਕ ਪਾਵਨ ਨਵੀਂ ਦੁਨੀਆਂ ਨਹੀਂ ਹੈ, ਇੱਥੇ ਪਤਿਤ ਦੁਨੀਆਂ ਵਿੱਚ ਪਾਵਨ ਤਾਂ ਕੋਈ ਰਹਿ ਨਾ ਸਕੇ। ਇਹ ਜੋ ਵੀ ਪਤਿਤ ਦੁਨੀਆਂ ਹੈ, ਸਭ ਖਤਮ ਹੋ ਜਾਣੀ ਹੈ। ਤੁਸੀਂ ਜਾਣਦੇ ਹੋ ਸਾਨੂੰ ਫਿਰ ਨਵੀਂ ਦੁਨੀਆਂ ਵਿੱਚ ਜਾਣਾ ਹੈ। ਕਿਵੇਂ ਜਾਣਗੇ? ਇਹ ਸਾਰੀ ਨਾਲੇਜ ਹੈ। ਇਹ ਹੈ ਨਵੀਂ ਨਾਲੇਜ, ਨਵੀਂ ਦੁਨੀਆਂ, ਅਮਰਲੋਕ ਅਤੇ ਪਾਵਨ ਦੁਨੀਆਂ ਦੇ ਲਈ। ਤੁਸੀਂ ਹੁਣ ਸੰਗਮ ਤੇ ਬੈਠੇ ਹੋ। ਇਹ ਵੀ ਜਾਣਦੇ ਹੋ ਦੂਜੇ ਜੋ ਵੀ ਮਨੁੱਖ ਹਨ, ਬ੍ਰਾਹਮਣ ਨਹੀਂ ਹਨ, ਉਹ ਕਲਯੁਗ ਵਿੱਚ ਹਨ। ਅਸੀਂ ਸਭ ਸੰਗਮ ਤੇ ਹਾਂ। ਜਾ ਰਹੇ ਹਾਂ ਸਤਿਯੁਗ ਵਿੱਚ, ਬਰੋਬਰ ਇਹ ਸੰਗਮਯੁਗ ਹੈ। ਉਹ ਤਾਂ ਹੈ ਹੀ ਸ੍ਵਰਗ। ਉਨ੍ਹਾਂ ਨੂੰ ਸੰਗਮ ਨਹੀਂ ਕਿਹਾ ਜਾਂਦਾ ਹੈ। ਸੰਗਮ ਹੈ ਹੁਣ। ਇਹ ਸੰਗਮਯੁਗ ਸਭ ਤੋਂ ਛੋਟਾ ਹੈ। ਇਸ ਨੂੰ ਲੀਪ ਯੁਗ ਕਿਹਾ ਜਾਂਦਾ ਹੈ, ਜਿਸ ਵਿੱਚ ਮਨੁੱਖ ਪਾਪ ਆਤਮਾ ਤੋਂ ਧਰਮ ਆਤਮਾ ਬਣਦੇ ਹਨ ਇਸਲਈ ਇਸ ਨੂੰ ਧਰਮਾਉ ਯੁਗ ਕਿਹਾ ਜਾਂਦਾ ਹੈ। ਕਲਯੁਗ ਵਿੱਚ ਵੀ ਸਾਰੇ ਮੁੱਖ ਅਧਰਮੀ ਹਨ। ਉੱਥੇ ਤਾਂ ਸਾਰੇ ਧਰਮਾਤਮਾ ਹੁੰਦੇ ਹਨ। ਭਗਤੀ ਮਾਰਗ ਦਾ ਕਿੰਨਾ ਵੱਡਾ ਪ੍ਰਭਾਵ ਹੈ। ਇਵੇਂ ਪੱਥਰ ਦੀ ਮੂਰਤੀਆਂ ਬਣਾਉਂਦੇ ਹਨ, ਜੋ ਵੇਖਣ ਤੋਂ ਹੀ ਦਿਲ ਖੁਸ਼ ਹੋ ਜਾਵੇ। ਉਹ ਹੈ ਪੱਥਰ ਪੂਜਾ। ਸ਼ਿਵ ਦੇ ਮੰਦਿਰ ਵਿੱਚ ਕਿੰਨਾ ਦੂਰ – ਦੂਰ ਜਾਂਦੇ ਹਨ, ਪੂਜਾ ਦੇ ਲਈ। ਸ਼ਿਵ ਦਾ ਚਿੱਤਰ ਤਾਂ ਘਰ ਵਿੱਚ ਵੀ ਰੱਖ ਸਕਦੇ ਹਨ। ਫਿਰ ਇੰਨਾ ਦੂਰ – ਦੂਰ ਕਿਓਂ ਭਟਕਣਾ ਚਾਹੀਦਾ ਹੈ। ਇਹ ਗਿਆਨ ਹੁਣ ਬੁੱਧੀ ਵਿੱਚ ਆਇਆ ਹੈ। ਹੁਣ ਤੁਹਾਡੀ ਅੱਖ ਖੁਲੀ ਹੈ, ਬੁੱਧੀ ਦੇ ਕਪਾਟ ਖੁਲੇ ਹਨ। ਬਾਪ ਨੇ ਨਾਲੇਜ ਦਿੱਤੀ ਹੈ। ਪਰਮਪਿਤਾ ਪਰਮਾਤਮਾ ਇਸ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ, ਗਿਆਨ ਦਾ ਸਾਗਰ, ਨਾਲੇਜਫੁਲ ਹੈ। ਆਤਮਾ ਵੀ ਉਹ ਨਾਲੇਜ ਧਾਰਨ ਕਰਦੀ ਹੈ। ਆਤਮਾ ਹੀ ਪ੍ਰੈਜ਼ੀਡੈਂਟ ਆਦਿ ਬਣਦੀ ਹੈ। ਮਨੁੱਖ ਤਾਂ ਦੇਹ – ਅਭਿਮਾਨੀ ਹੋਣ ਦੇ ਕਾਰਨ ਦੇਹ ਦੀ ਹੀ ਮਹਿਮਾ ਕਰਦੇ ਰਹਿੰਦੇ ਹਨ। ਹੁਣ ਤੁਸੀਂ ਸਮਝਦੇ ਹੋ ਆਤਮਾ ਹੀ ਸਭ ਕੁਝ ਕਰਦੀ ਹੈ। ਤੁਸੀਂ ਆਤਮਾ 84 ਜਨਮਾਂ ਦਾ ਚੱਕਰ ਲਗਾਏ ਬਿਲਕੁਲ ਹੀ ਦੁਰਗਤੀ ਨੂੰ ਪਾਈ ਹੋਈ ਹੋ। ਹੁਣ ਅਸੀਂ ਆਤਮਾ ਨੇ ਬਾਪ ਨੂੰ ਪਹਿਚਾਣਿਆ ਹੈ। ਬਾਪ ਤੋਂ ਵਰਸਾ ਲੈ ਰਹੇ ਹਾਂ। ਆਤਮਾ ਨੂੰ ਸ਼ਰੀਰ ਤਾਂ ਜਰੂਰ ਧਾਰਨ ਕਰਨਾ ਪਵੇ। ਸ਼ਰੀਰ ਬਗੈਰ ਆਤਮਾਵਾਂ ਕਿਵੇਂ ਬੋਲਣ! ਕਿਵੇਂ ਸੁਣਨ! ਬਾਪ ਕਹਿੰਦੇ ਹਨ – ਮੈਂ ਨਿਰਾਕਾਰ ਹਾਂ। ਮੈਂ ਵੀ ਸ਼ਰੀਰ ਦਾ ਆਧਾਰ ਲੈਂਦਾ ਹਾਂ। ਤੁਸੀਂ ਜਾਣਦੇ ਹੋ ਸ਼ਿਵਬਾਬਾ ਇਸ ਬ੍ਰਹਮਾ ਤਨ ਨਾਲ ਸਾਨੂੰ ਸੁਣਾਉਂਦੇ ਹਨ। ਇਹ ਗੱਲਾਂ ਤੁਸੀਂ ਬ੍ਰਹਮਾਕੁਮਾਰ ਕੁਮਾਰੀਆਂ ਹੀ ਸਮਝਾਉਂਦੇ ਹੋ। ਤੁਹਾਨੂੰ ਹੁਣ ਗਿਆਨ ਮਿਲਿਆ ਹੈ। ਬ੍ਰਹਮਾ ਦਵਾਰਾ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੀ ਸਥਾਪਨਾ ਹੁੰਦੀ ਹੈ। ਉਹ ਹੀ ਬਾਪ ਰਾਜਯੋਗ ਸਿਖਾ ਰਹੇ ਹਨ, ਇਸ ਵਿੱਚ ਮੁੰਝਨ ਦੀ ਗੱਲ ਹੀ ਨਹੀਂ। ਸ਼ਿਵਬਾਬਾ ਸਾਨੂੰ ਸਮਝਾਉਂਦੇ ਹਨ ਫਿਰ ਅਸੀਂ ਹੋਰਾਂ ਨੂੰ ਸਮਝਾਉਂਦੇ ਹਾਂ। ਸਾਨੂੰ ਵੀ ਸੁਣਾਉਣ ਵਾਲਾ ਸ਼ਿਵਬਾਬਾ ਹੀ ਹੈ। ਹੁਣ ਤੁਸੀਂ ਕਹੋਗੇ ਅਸੀਂ ਪਤਿਤ ਤੋਂ ਪਾਵਨ ਬਣ ਰਹੇ ਹਾਂ। ਬਾਪ ਸਮਝਾਉਂਦੇ ਹਨ ਇਹ ਹੈ ਹੀ ਪਤਿਤ ਦੁਨੀਆਂ, ਰਾਵਣ ਦਾ ਰਾਜ ਹੈ ਨਾ। ਰਾਵਣ ਪਾਪ ਆਤਮਾ ਬਣਾਉਂਦੇ ਹਨ। ਇਹ ਹੋਰ ਕੋਈ ਵੀ ਨਹੀਂ ਜਾਣਦੇ ਹਨ। ਭਾਵੇਂ ਰਾਵਣ ਦੀ ਐਫ.ਜੀ. ਸਾੜ੍ਹਦੇ ਹਨ ਪਰ ਕੁਝ ਵੀ ਸਮਝਦੇ ਨਹੀਂ। ਸੀਤਾ ਨੂੰ ਰਾਵਣ ਲੈ ਗਿਆ, ਇਹ ਕੀਤਾ… ਕਿੰਨੀਆਂ ਕਥਾਵਾਂ ਬੈਠ ਲਿਖੀਆਂ ਹਨ। ਜੱਦ ਬੈਠਕੇ ਸੁਣਦੇ ਹਨ ਤਾਂ ਰੋ ਲੈਂਦੇ ਹਨ। ਉਹ ਹੈ ਸਭ ਦੰਤ ਕਥਾਵਾਂ। ਬਾਬਾ ਸਾਨੂੰ ਵਿਕਰਮਾਜੀਤ ਬਣਾਉਣ ਦੇ ਲਈ ਸਮਝਾਉਂਦੇ ਹਨ। ਕਹਿੰਦੇ ਹਨ ਮਾਮੇਕਮ ਯਾਦ ਕਰੋ। ਕਿੱਥੇ ਵੀ ਬੁੱਧੀ ਨਹੀਂ ਲਗਾਓ। ਸ਼ਿਵਬਾਬਾ ਨੇ ਸਾਨੂੰ ਆਪਣਾ ਪਰਿਚੈ ਦਿੱਤਾ ਹੈ। ਪਤਿਤ – ਪਾਵਨ ਬਾਪ ਆਕੇ ਆਪਣਾ ਪਰਿਚੈ ਦਿੰਦੇ ਹਨ। ਹੁਣ ਤੁਸੀਂ ਸਮਝਦੇ ਹੋ ਕਿੰਨਾ ਮਿੱਠਾ ਬਾਬਾ ਹੈ ਜੋ ਸਾਨੂੰ ਸ੍ਵਰਗ ਦਾ ਮਾਲਿਕ ਬਣਾ ਰਹੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਕਰਮ – ਅਕਰਮ ਅਤੇ ਵਿਕਰਮ ਦੀ ਗਤੀ ਨੂੰ ਜਾਣ ਸ਼੍ਰੇਸ਼ਠ ਕਰਮ ਕਰਨੇ ਹਨ। ਗਿਆਨ ਦਾਨ ਕਰ ਧਰਮਾਤਮਾ ਬਣਨਾ ਹੈ।

2. ਇਹ ਵਾਨਪ੍ਰਸਥ ਅਵਸਥਾ ਹੈ – ਇਨ੍ਹਾਂ ਅੰਤਿਮ ਘੜੀਆਂ ਵਿਚ ਪਾਵਨ ਬਣਕੇ ਪਾਵਨ ਦੁਨੀਆਂ ਵਿੱਚ ਜਾਣਾ ਹੈ। ਪਾਵਨ ਬਣਨ ਦਾ ਮੈਸੇਜ ਸਭ ਨੂੰ ਦੇਣਾ ਹੈ।

ਵਰਦਾਨ:-

ਜੋ ਬੱਚੇ ਮਾਸਟਰ ਨਾਲੇਜਫੁਲ ਹਨ ਉਹ ਕਦੀ ਘਬਰਾਉਣ ਦੀ ਡਾਂਸ ਨਹੀਂ ਕਰ ਸਕਦੇ। ਸੇਕੇਂਡ ਵਿੱਚ ਸੀੜੀ ਥੱਲੇ, ਸੇਕੇਂਡ ਵਿਚ ਉੱਪਰ ਹੁਣ ਇਹ ਸੰਸਕਾਰ ਚੇਂਜ ਕਰੋ ਤਾਂ ਬਹੁਤ ਫਾਸਟ ਜਾਵੋ ਗੇ। ਸਿਰਫ ਮਿਲੀ ਹੋਈ ਅਥਾਰਿਟੀ ਨੂੰ, ਨਾਲੇਜ ਨੂੰ, ਪਰਿਵਾਰ ਦੇ ਸਹਿਯੋਗ ਨੂੰ ਯੂਜ਼ ਕਰੋ, ਬਾਪ ਦੇ ਹੱਥ ਵਿੱਚ ਹੱਥ ਦੇਕੇ ਚਲਦੇ ਰਹੋ ਤਾਂ ਖੁਸ਼ੀ ਦੀ ਡਾਂਸ ਕਰਦੇ ਰਹਿਣਗੇ, ਘਬਰਾਉਣ ਦੀ ਡਾਂਸ ਹੋ ਨਹੀਂ ਸਕਦੀ। ਪਰ ਜੱਦ ਮਾਇਆ ਦਾ ਹੱਥ ਫੜ ਲੈਂਦੇ ਹੋ ਤਾਂ ਉਹ ਡਾਂਸ ਹੁੰਦੀ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top