05 January 2022 Punjabi Murli Today | Brahma Kumaris

05 January 2022 Punjabi Murli Today | Brahma Kumaris

Read and Listen today’s Gyan Murli in Punjabi 

4 January 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਨੂੰ ਹੁਣ ਨਵਾਂ ਜੀਵਨ ਮਿਲਿਆ ਹੈ, ਪੁਰਾਣਾ ਜੀਵਨ ਬਦਲ ਗਿਆ ਹੈ ਕਿਉਂਕਿ ਤੁਸੀਂ ਹੁਣ ਈਸ਼ਵਰੀਏ ਸੰਤਾਨ ਬਣੇ ਹੋ, ਤੁਹਾਡੀ ਪ੍ਰੀਤ ਇੱਕ ਬਾਪ ਨਾਲ ਹੈ"

ਪ੍ਰਸ਼ਨ: -

ਬ੍ਰਾਹਮਣ ਜੋ ਦੇਵਤਾ ਬਣਨ ਵਾਲੇ ਹਨ, ਉਨ੍ਹਾਂ ਦੀ ਮੁੱਖ ਨਿਸ਼ਾਨੀ ਕੀ ਹੋਵੇਗੀ?

ਉੱਤਰ:-

ਉਹ ਬ੍ਰਹਮਾ ਦੀ ਮੁੱਖ ਵੰਸ਼ਾਵਲੀ ਬ੍ਰਾਹਮਣ ਸਾਰੇ ਇੱਕ ਮੱਤ ਵਾਲੇ ਹੋਣਗੇ। ਉਨ੍ਹਾਂ ਵਿੱਚ ਕਦੇ ਮਤਭੇਦ ਨਹੀਂ ਹੋ ਸਕਦਾ, ਆਪਸ ਵਿੱਚ ਫੁਟ ਨਹੀਂ ਪੈ ਸਕਦੀ। ਲੌਕਿਕ ਵਿੱਚ ਜੋ ਬ੍ਰਾਹਮਣ ਕਹਾਉਂਦੇ ਉਨ੍ਹਾਂ ਵਿੱਚ ਤੇ ਅਨੇਕ ਮੱਤਾਂ ਹੁੰਦੀਆਂ ਹਨ। ਕੋਈ ਆਪਣੇ ਨੂੰ ਪੁਸ਼ਕਰਨੀ ਕਹਾਉਂਦੇ, ਕੋਈ ਸਾਰ ਸਿੱਧ। ਤੁਸੀਂ ਬ੍ਰਾਹਮਣ ਇੱਕ ਬਾਪ ਦੀ ਮੱਤ ਨਾਲ ਦੇਵਤਾ ਬਣਦੇ ਹੋ। ਦੇਵਤਾਵਾਂ ਵਿੱਚ ਵੀ ਕਦੇ ਫੁਟ ਨਹੀਂ ਪੈਂਦੀ।

ਗੀਤ:-

ਜਿਸ ਦਿਨ ਸੇ ਮਿਲੇ ਹਮ ਤੁਮ ..

ਓਮ ਸ਼ਾਂਤੀ ਜਦੋਂ ਜੀਵ ਆਤਮਾਵਾਂ ਅਤੇ ਪ੍ਰਮਾਤਮਾ ਮਤਲਬ ਬੱਚੇ ਅਤੇ ਬਾਪ ਮਿਲਦੇ ਹਨ ਤਾਂ ਨਵੀਂ ਪ੍ਰੀਤ ਹੋ ਜਾਂਦੀ ਹੈ ਕਿਉਂਕਿ ਹੋਰ ਸੰਗ ਪ੍ਰੀਤ ਟੁੱਟ ਜਾਂਦੀ ਹੈ। ਜਿਵੇਂ ਕੰਨਿਆ ਦੀ ਪਹਿਲੇ ਪੀਅਰ ਘਰ ਨਾਲ ਪ੍ਰੀਤ ਹੁੰਦੀ ਹੈ। ਸਗਾਈ ਹੋਣ ਤੇ ਨਵੀਂ ਪ੍ਰੀਤ ਜੁੱਟਦੀ ਹੈ। ਉਨ੍ਹਾਂ ਦੇ ਲਈ ਸਾਰਾ ਸਸੁਰ ਘਰ ਨਵਾਂ ਹੁੰਦਾ ਹੈ। ਨਵੀਂ ਦੁਨੀਆਂ ਦੀ ਨਵੀਂ ਪ੍ਰੀਤ ਜੁੱਟਦੀ ਹੈ ਤਾਂ ਸਾਰੇ ਨਵੇਂ ਪਰਿਵਾਰ ਨਾਲ ਪ੍ਰੀਤ ਜੁੱਟ ਜਾਂਦੀ ਹੈ। ਹੁਣ ਗਾਇਨ ਵੀ ਹੈ – ਆਤਮਾਵਾਂ ਅਤੇ ਪ੍ਰਮਾਤਮਾ ਵੱਖ ਰਹੇ ਬਹੁਕਾਲ। ਇਹ ਸੁੰਦਰ ਮੇਲਾ ਹੈ ਨਵਾਂ। ਇਹ ਘਰ ਨਵਾਂ, ਇਹ ਸਬੰਧ ਨਵਾਂ। ਤੁਸੀਂ ਜਾਣਦੇ ਹੋ – ਅਸੀਂ ਹਾਂ ਬ੍ਰਹਮਾਕੁਮਾਰ ਅਤੇ ਕੁਮਾਰੀਆਂ। ਸ਼ੂਦ੍ਰ ਕੁਮਾਰ ਅਤੇ ਕੁਮਾਰੀਆਂ ਹੁਣ ਨਹੀਂ ਹਾਂ। ਬ੍ਰਹਮਾ ਅਤੇ ਬ੍ਰਹਮਾਕੁਮਾਰ ਕੁਮਾਰੀਆਂ ਦਾ ਆਪਸ ਵਿੱਚ ਕਿੰਨਾਂ ਲਵ ਹੈ ਕਿਉਂਕਿ ਇਹ ਹੋ ਗਏ ਈਸ਼ਵਰੀਏ ਸੰਤਾਨ। ਈਸ਼ਵਰ ਤੇ ਹੈ ਨਿਰਾਕਾਰ। ਉਨ੍ਹਾਂ ਦੇ ਨਾਲ ਲਵ ਤੇ ਸਾਕਾਰ ਵਿੱਚ ਚਾਹੀਦਾ ਹੈ ਨਾ। ਨਿਰਾਕਾਰ ਨੂੰ ਕਿਵੇਂ ਲਵ ਕਰਾਂਗੇ। ਆਤਮਾ ਸ਼ਰੀਰ ਤੋਂ ਵੱਖ ਹੋ ਜਾਂਦੀ ਹੈ ਤਾਂ ਲਵ ਨਹੀਂ ਹੁੰਦਾ। ਆਤਮਾ ਅਤੇ ਪ੍ਰਮਾਤਮਾ ਜਦੋਂ ਸਾਕਾਰ ਵਿੱਚ ਮਿਲਣ ਤਾਂ ਲਵ ਹੋਵੇ। ਨਿਰਾਕਾਰ ਰੂਪ ਵਿੱਚ ਭਾਵੇਂ ਗਾਉਂਦੇ ਰਹਿੰਦੇ ਹਨ – ਤੁਸੀਂ ਮਾਤ – ਪਿਤਾ.. ਤੁਸੀਂ ਆਵੋ ਤਾਂ ਤੁਹਾਡੀ ਕ੍ਰਿਪਾ ਨਾਲ ਸਾਨੂੰ ਸੁਖ ਘਨੇਰੇ ਮਿਲਣ। ਪਤਿਤ – ਪਾਵਨ ਆਓ.. ਗਾਉਂਦੇ ਹਨ ਨਾ। ਬਰੋਬਰ ਭਾਰਤ ਮਹਾਨ ਸੀ ਤੇ ਅਥਾਹ ਸੁਖ ਸਨ। ਉਸਦਾ ਨਾਮ ਹੀ ਸੀ ਸੁਖਧਾਮ, ਇਹ ਹੈ ਦੁਖਧਾਮ ਅਤੇ ਜਿੱਥੇ ਆਤਮਾਵਾਂ ਰਹਿੰਦੀਆਂ ਹਨ ਉਹ ਹੈ ਸ਼ਾਂਤੀਧਾਮ। ਉੱਥੇ ਤਾਂ ਆਤਮਾਵਾਂ ਪਵਿੱਤਰ ਹੀ ਰਹਿੰਦੀਆਂ ਹਨ। ਅਪਵਿੱਤਰ ਕੋਈ ਆਤਮਾ ਰਹਿ ਨਹੀਂ ਸਕਦੀ। ਤੁਹਾਨੂੰ ਹੁਣ ਬਾਪ ਮਿਲਿਆ ਹੈ ਤਾਂ ਨਵਾਂ ਜੀਵਨ ਮਿਲਿਆ ਹੈ। ਪੁਰਾਣਾ ਜੀਵਨ ਬਦਲ ਹੁਣ ਨਵਾਂ ਜੀਵਨ ਬਣਾ ਰਹੇ ਹੋ। ਆਪਣੇ ਬਾਪ ਤੋੰ ਬੇਹੱਦ ਸੁਖ ਦਾ ਵਰਸਾ ਲੈ ਰਹੇ ਹੋ। ਸੁਖ ਘਨੇਰੇ ਭਾਰਤ ਵਿੱਚ ਹੀ ਹੁੰਦੇ ਹਨ – ਸਵਰਗ ਵਿੱਚ। ਅਤੇ ਸ਼ਾਂਤੀ ਘਨੇਰੀ ਹੁੰਦੀ ਹੈ ਨਿਰਵਾਨਧਾਮ ਵਿੱਚ, ਜਿੱਥੇ ਤੁਹਾਡਾ ਅਤੇ ਸਾਡਾ ਘਰ ਹੈ। ਤਾਂ ਸਮਝਾਉਣਾ ਚਾਹੀਦਾ ਹੈ ਅਸੀਂ ਆਤਮਾਵਾਂ ਸ਼ਾਂਤੀਧਾਮ ਦੀਆਂ ਰਹਿਣ ਵਾਲੀਆਂ ਹਾਂ। ਬਾਪ ਵੀ ਉੱਥੇ ਦਾ ਰਹਿਣ ਵਾਲਾ ਹੈ। ਉਹ ਸਾਡੇ ਵਾਂਗੂੰ ਜਨਮ – ਮਰਨ ਦੇ ਚੱਕਰ ਵਿੱਚ ਨਹੀਂ ਆਉਂਦੇ ਹਨ। ਹੈ ਉਹ ਵੀ ਆਤਮਾ, ਪਰੰਤੂ ਪਰਮ ਆਤਮਾ ਹੈ, ਪਰਮਧਾਮ ਵਿੱਚ ਰਹਿਣ ਵਾਲੇ ਹਨ। ਅਸੀਂ ਆਤਮਾਵਾਂ ਵੀ ਪਰਮਧਾਮ ਵਿੱਚ ਰਹਿਣ ਵਾਲੇ ਪਰਮਪਿਤਾ ਪ੍ਰਮਾਤਮਾ ਦੇ ਬੱਚੇ ਸੀ। ਘਰ ਤੇ ਸਾਡਾ ਸਭ ਦਾ ਉਹ ਹੀ ਹੈ। ਘਰ ਵੀ ਸਭ ਨੂੰ ਯਾਦ ਹੈ। ਕੋਈ ਮਰਦਾ ਹੈ ਤਾਂ ਕਹਿੰਦੇ ਹਨ ਫਲਾਣਾ ਪਾਰ ਨਿਰਵਾਣ ਗਿਆ। ਉਹ ਹੈ ਵਾਣੀ ਤੋੰ ਪਰੇ ਸਥਾਨ। ਸੂਰਜ ਚੰਦ ਦੀ ਜਿੱਥੇ ਗਮ(ਪਹੁੰਚ)ਨਹੀਂ, ਅਸੀਂ ਉਥੋਂ ਦੇ ਰਹਿਵਾਸੀ ਹਾਂ। ਹੁਣ ਬਾਬਾ ਨੂੰ ਯਾਦ ਕਰਦੇ ਰਹਿੰਦੇ ਹਾਂ। ਜਦੋਂ ਬਾਪ ਆਉਂਦੇ ਹਨ ਤਾਂ ਨਵੀਆਂ ਗੱਲਾਂ ਫਿਰ ਤੋਂ ਸੁਣਾਉਂਦੇ ਹਨ। ਮਨੁੱਖ ਇਸ ਡਰਾਮੇ ਨੂੰ ਜਾਣ ਲੈਣ ਤਾਂ ਬੋਲੋ – ਅਸੀਂ ਜੋ ਕਦਮ ਚੁੱਕਦੇ ਹਾਂ ਸੈਕਿੰਡ ਬਾਏ ਸੈਕਿੰਡ ਨਵਾਂ ਹੈ। ਬੇਹੱਦ ਦਾ ਡਰਾਮਾ ਫਿਰਦਾ ਰਹਿੰਦਾ ਹੈ। ਤਾਂ ਬਾਪ ਆਕੇ ਨਵੀਆਂ ਗੱਲਾਂ ਸੁਣਾਉਂਦੇ ਹਨ। ਤੁਸੀਂ ਬੱਚਿਆਂ ਨੂੰ ਤ੍ਰਿਕਾਲਦਰਸ਼ੀ, ਤ੍ਰਿਨੇਤ੍ਰੀ ਬਣਾ ਰਿਹਾ ਹਾਂ। ਬਾਪ ਬ੍ਰਾਹਮੰਡ ਦਾ ਮਾਲਿਕ ਹੈ ਤਾਂ ਤ੍ਰਿਲੋਕੀ ਦਾ ਵੀ ਮਾਲਿਕ ਹੈ ਨਾ ਕਿਉਂਕਿ ਤਿੰਨਾਂ ਹੀ ਲੋਕਾਂ ਦੀ ਨਾਲੇਜ ਦਿੰਦੇ ਹਨ। ਤੁਸੀਂ ਤ੍ਰਿਲੋਕੀ ਦੇ ਮਾਲਿਕ ਨਹੀਂ ਬਣਦੇ ਹੋ। ਤੁਸੀਂ ਵਿਸ਼ਵ ਦੇ ਮਾਲਿਕ ਮਹਾਰਾਜਾ – ਮਹਾਰਾਣੀ ਬਣਦੇ ਹੋ। ਤ੍ਰਿਲੋਕੀ ਮਤਲਬ ਤਿੰਨਾਂ ਲੋਕਾਂ ਨੂੰ ਜਾਣਿਆ ਜਾਂਦਾ ਹੈ। ਮਾਲਿਕ ਤਾਂ ਇੱਕ ਲੋਕ ਸਵਰਗ ਦਾ ਬਣਦੇ ਹੋ। ਤਾਂ ਇਹ ਹਨ ਨਵੀਆਂ – ਨਵੀਆਂ ਗੱਲਾਂ। ਬਾਬਾ ਦੇ ਬੱਚੇ ਬਣਦੇ ਹੀ ਹਨ ਵਰਸਾ ਲੈਣ ਦੇ ਲਈ। ਕਿਸੇ ਨੂੰ ਵੀ ਇਹ ਸਮਝਾਉਣਾ ਬੜਾ ਸਹਿਜ ਹੈ। ਪੁੱਛੋ ਭਗਵਾਨ ਨਾਲ ਤੁਹਾਡਾ ਕੀ ਸੰਬੰਧ ਹੈ? ਭਗਵਾਨ ਤੇ ਹੈ ਸਵਰਗ ਦਾ ਰਚਤਾ। ਮਾਤਾ – ਪਿਤਾ ਹੈ। ਭਗਵਾਨ ਨੂੰ ਕਦੇ ਨਰਕ ਮਤਲਬ ਦੁਖਧਾਮ ਦਾ ਰਚਤਾ ਨਹੀਂ ਕਹਾਂਗੇ। ਪਰਮਪਿਤਾ ਪ੍ਰਮਾਤਮਾ ਬ੍ਰਹਮਾ ਦਵਾਰਾ ਸਵਰਗ ਦੀ ਸਥਾਪਨਾ ਕਰਦੇ ਹਨ। ਜਰੂਰ ਨਵੀਂ ਦੁਨੀਆਂ ਸਵਰਗ ਹੀ ਰਚਣਗੇ। ਪਰਮਾਤਮਾ ਬ੍ਰਹਮਾ ਦਵਾਰਾ ਪਹਿਲੋਂ ਬ੍ਰਾਹਮਣ ਧਰਮ ਰਚਦੇ ਹਨ, ਉਨ੍ਹਾਂ ਨੂੰ ਰਾਜਯੋਗ ਸਿਖਾਉਂਦੇ ਹਨ ਜੋ ਫਿਰ ਬ੍ਰਾਹਮਣ ਤੋਂ ਦੇਵਤਾ ਬਣਦੇ ਹਨ। ਤਾਂ ਬ੍ਰਹਮਾ ਦਵਾਰਾ ਬ੍ਰਾਹਮਣ ਫਿਰ ਵਿਸ਼ਨੂੰ ਦਵਾਰਾ ਦੈਵੀ ਧਰਮ ਹੋਵੇਗਾ। ਇਸ ਸਮੇਂ ਤੁਸੀਂ ਬ੍ਰਾਹਮਣ ਬਣਕੇ ਫਿਰ ਸ਼ਤਰੀ ਵੀ ਬਣਦੇ ਹੋ। ਵਿਸ਼ਨੂੰ ਧਰਮ ਵਿੱਚ ਜਾਂਦੇ ਹੋ। ਹੁਣ ਈਸ਼ਵਰੀਏ ਧਰਮ ਮਤਲਬ ਬ੍ਰਾਹਮਣ ਧਰਮ ਵਿਚ ਆਏ ਹੋ ਫਿਰ ਭਵਿੱਖ ਦੈਵੀ ਧਰਮ ਵਿੱਚ ਜਾਵੋਗੇ। ਬ੍ਰਾਹਮਣ ਧਰਮ ਵੀ ਚਾਹੀਦਾ ਹੈ ਨਾ। ਪ੍ਰਜਾਪਿਤਾ ਬ੍ਰਹਮਾ ਦਵਾਰਾ ਮੁਖਵੰਸ਼ਾਵਲੀ ਬ੍ਰਾਹਮਣ ਰਚੇ, ਉਹ ਠਹਿਰੇ ਬੱਚੇ। ਸੰਨਿਆਸੀ ਵੀ ਮੂੰਹ ਨਾਲ ਰਚਦੇ ਹਨ। ਪਰ ਉਹ ਬੱਚੇ ਨਹੀਂ ਰਚਦੇ, ਉਹ ਫਾਲੋਅਰਜ਼ ਰਚਦੇ ਹਨ। ਉਨ੍ਹਾਂ ਨੂੰ ਵੰਸ਼ ਨਹੀਂ ਕਿਹਾ ਜਾਂਦਾ। ਮੂੰਹ ਨਾਲ ਕਹਿੰਦੇ ਹਨ ਤੁਸੀਂ ਸਾਡੇ ਫਾਲੋਅਰਜ਼ ਹੋ। ਵੰਸ਼ ਨੂੰ ਤਾਂ ਵਰਸਾ ਮਿਲੇ। ਇਹ ਤਾਂ ਤੁਸੀਂ ਬੱਚੇ ਜਾਣਦੇ ਹੋ ਦਿਨ ਪ੍ਰਤੀਦਿਨ ਬ੍ਰਹਮਾ ਮੁਖਵੰਸ਼ਾਵਲੀ ਦੀ ਵ੍ਰਿਧੀ ਹੁੰਦੀ ਜਾਵੇਗੀ। ਬੀ . ਕੇ. ਬਹੁਤ ਹੁੰਦੇ ਜਾਣਗੇ। ਜਿੰਨੇ ਦੇਵਤੇ ਬਣਨੇ ਹੋਣਗੇ, ਉਨ੍ਹੇ ਬ੍ਰਾਹਮਣ ਜਰੂਰ ਬਣਨਗੇ। ਪਰਮਪਿਤਾ ਪ੍ਰਮਾਤਮਾ ਬ੍ਰਹਮਾ ਦਵਾਰਾ ਮਨੁੱਖਾਂ ਨੂੰ ਬ੍ਰਾਹਮਣ ਸੋ ਦੇਵਤਾ ਬਨਾਉਂਦੇ ਹਨ, ਤਾਂ ਜਰੂਰ ਸਵਰਗ ਦੇ ਮਾਲਿਕ ਹੋਣਗੇ। ਉਨ੍ਹਾਂ ਦੇ ਲਈ ਹੀ ਗਾਇਨ ਹੈ ਮਨੁੱਖ ਤੋੰ ਦੇਵਤਾ .. ਤਾਂ ਇਹ ਬਾਬਾ ਆਕੇ ਨਵੀਆਂ – ਨਵੀਆਂ ਗੱਲਾਂ ਸੁਣਾਉਂਦੇ ਹਨ। ਨਵੀਂ ਦੁਨੀਆਂ ਦੇ ਲਈ ਨਵੀਆਂ ਗੱਲਾਂ ਹੋਣ ਕਾਰਨ ਸ਼ਾਸਤਰਾਂ ਵਿੱਚ ਕਿਤੇ ਵੀ ਇਹ ਗੱਲਾਂ ਨਹੀਂ ਹਨ ਇਸ।ਲਈ ਮਨੁੱਖ ਮੁੰਝਦੇ ਹਨ।

ਤੁਹਾਡੀ ਇਹ ਹੈ ਈਸ਼ਵਰੀਏ ਸਮਪ੍ਰਦਾਏ। ਪਰੰਤੂ ਜੋ ਈਸ਼ਵਰੀਏ ਸੰਤਾਨ ਬਣਕੇ ਫਿਰ ਈਸ਼ਵਰ ਨੂੰ ਫਾਰਗਤੀ ਦੇ ਦਿੰਦੇ ਹਨ ਉਹ ਫਿਰ ਆਸੁਰੀ ਸਮਪ੍ਰਦਾਏ ਬਣ ਜਾਂਦੇ ਹਨ। ਇੱਕ ਵਾਰੀ ਮੰਮਾ ਬਾਬਾ ਕਿਹਾ, ਗਿਆਨ ਸੁਣਿਆ ਤਾਂ ਉਨ੍ਹਾਂ ਨੂੰ ਵਰਸਾ ਜਰੂਰ ਮਿਲੇਗਾ। ਮੰਮਾ ਬਾਬਾ ਕਹਿੰਦੇ ਰਹਿੰਦੇ ਹਨ। ਲਿਖਦੇ ਵੀ ਹਨ ਪਿਤਾਸ਼੍ਰੀ, ਮਾਤੇਸ਼ਵਰੀ। ਪ੍ਰਜਾਪਿਤਾ ਬ੍ਰਹਮਾ ਤੇ ਮਸ਼ਹੂਰ ਹੈ ਨਾ! ਸ਼ਿਵਬਾਬਾ ਵੀ ਨਾਮੀਗ੍ਰਾਮੀ ਹੈ। ਆਤਮਾ ਕਹਿੰਦੀ ਹੈ ਗੌਡ ਫਾਦਰ। ਬਾਪ ਕਹਿੰਦੇ ਹਨ – ਮੈਂ ਪਹਿਲੇ – ਪਹਿਲੇ ਪ੍ਰਜਾਪਿਤਾ ਬ੍ਰਹਮਾ ਨੂੰ ਅਡੋਪਟ ਕਰਦਾ ਹਾਂ। ਇਹ ਬ੍ਰਹਮਾ ਦੀ ਅਡੋਪਸ਼ਨ ਸਭ ਬ੍ਰਾਹਮਣ ਹਨ। ਤਾਂ ਨਵੀਂ ਰਚਨਾ ਹੋਈ ਨਾ। ਜ਼ਰੂਰ ਬਹੁਤ ਹੋਣਗੇ। ਇੰਨੇ ਸਭ ਵਿਸ਼ ਨਾਲ ਥੋੜ੍ਹੀ ਪੈਦਾ ਹੋ ਸਕਦੇ ਹਨ। ਗਾਇਆ ਵੀ ਜਾਂਦਾ ਹੈ ਪ੍ਰਜਾਪਿਤਾ ਬ੍ਰਹਮਾ ਅਤੇ ਜਗਦੰਬਾ। ਬ੍ਰਹਮਾ ਵੀ ਇੱਕ, ਵਿਸ਼ਨੂੰ ਵੀ ਇੱਕ, ਲਕਸ਼ਮੀ – ਨਾਰਾਇਣ ਵੀ ਇੱਕ, ਜਗਦੰਬਾ ਵੀ ਇੱਕ ਹੁੰਦੀ ਹੈ। ਇਨ੍ਹਾਂ ਹੀ ਫ਼ੀਚਰਜ਼ ਵਾਲਾ ਫਿਰ ਕਦੇ ਨਹੀਂ ਵੇਖੋਗੇ। ਹਰ ਇੱਕ ਮਨੁੱਖ ਫਿਰ ਕਲਪ ਬਾਦ ਹੀ ਉਸੇ ਫ਼ੀਚਰਜ਼ ਵਿੱਚ ਵੇਖਿਆ ਜਾ ਸਕਦਾ ਹੈ। ਇੱਥੇ ਤਾਂ ਇੱਕ ਨੂੰ ਹੀ ਬਹੁਤ ਫ਼ੀਚਰਜ਼ ਵਿਚ ਬਣਾ ਦਿੰਦੇ ਹਨ। ਇੱਥੇ ਬਹੁਤਿਆਂ ਦੇ ਨਾਮ ਰਾਧੇਕ੍ਰਿਸ਼ਨ ਹਨ। ਪਰੰਤੂ ਸਮਝਦੇ ਥੋੜ੍ਹੀ ਨਾ ਹਨ। ਰਾਧੇ – ਕ੍ਰਿਸ਼ਨ ਤਾਂ ਸਵਰਗ ਦੇ ਫਸਟ ਪ੍ਰਿੰਸ, ਪ੍ਰਿੰਸੀਜ਼ ਦਾ ਨਾਮ ਹੈ। ਅਸੀਂ ਤਾਂ ਪਤਿਤ ਹਾਂ, ਅਸੀਂ ਕਿਵੇਂ ਇਹ ਨਾਮ ਰੱਖ ਸਕਦੇ ਹਾਂ। ਤਾਂ ਸ਼ਿਵਬਾਬਾ ਇਹ ਨਵੀਆਂ – ਨਵੀਆਂ ਗੱਲਾਂ ਸੁਣਾਉਂਦੇ ਹਨ। ਦੁਨੀਆਂ ਦੇ ਲਈ ਇਹ ਨਵੀਆਂ ਗੱਲਾਂ, ਨਵਾਂ ਗਿਆਨ ਹੈ। ਬਾਪ ਕਹਿੰਦੇ ਹਨ – ਮੈਂ ਹੀ ਕਲਪ ਪਹਿਲੋਂ ਨਵੀਆਂ ਗੱਲਾਂ ਸੁਣਾਈਆਂ ਸਨ। ਹੁਣ ਫਿਰ ਸੁਣਾ ਰਿਹਾ ਹਾਂ। ਤੁਸੀਂ ਹੁਣ ਸੁਣ ਰਹੇ ਹੋ। ਤੁਸੀਂ ਦੇਵੀ – ਦੇਵਤਾ ਬਣ ਜਾਵੋਗੇ ਤਾਂ ਫਿਰ ਇਹ ਗਿਆਨ ਖਲਾਸ ਹੋ ਜਾਵੇਗਾ। ਇਤਨੀ ਉੱਚੀ ਪੜ੍ਹਾਈ ਹੈ। ਇਹ ਵੀ ਗਾਇਆ ਹੋਇਆ ਹੈ ਅਸ਼ਚਰਿਆਵਤ ਆਪਣੇ ਬਾਪ ਦੇ ਬੰਨਤੀ, ਸੁੰਨਤੀ, ਹੋਰਾਂ ਨੂੰ ਸੁਣਾਵੰਤੀ ਫਿਰ ਵੀ ਅਹੋ ਮਾਇਆ ਭੰਗਤੀ ਹੋ ਜਾਂਦੇ ਹਨ। ਫਿਰ ਕਿਸੇ ਨੂੰ ਇਹ ਕਹਿ ਨਹੀਂ ਸਕਦੇ ਬੀ . ਕੇ. ਦੇ ਕੋਲ ਚੱਲੋ। ਇਹ ਵੀ ਡਰਾਮੇ ਵਿੱਚ ਨੂੰਧ ਹੈ। ਨਥਿੰਗ ਨਿਊ। ਬਹੁਤ ਆਉਂਦੇ ਅਤੇ ਜਾਂਦੇ ਰਹਿਣਗੇ। ਭੱਠੀ ਵਿੱਚ ਬੈਠੇ ਹੋਏ ਵੀ ਮਾਇਆ ਤੋੰ ਹਾਰ ਕੇ ਭਗੰਤੀ ਹੋ ਗਏ। ਸਵਰਗ ਵਿੱਚ ਤੇ ਆਉਣਗੇ ਜਿਵੇਂ ਦਾ ਪੁਰਸ਼ਾਰਥ ਕੀਤਾ ਹੈ ਉਵੇਂ ਦੀ ਪਦਵੀ ਪਾਉਣਗੇ। ਆਪਣੇ ਲਈ ਜਾਂ ਆਪਣੇ ਸਬੰਧੀਆਂ ਆਦਿ ਲਈ ਕੋਈ ਪੁੱਛੇ ਤਾਂ ਦੱਸ ਸਕਦੇ ਹੋ। ਖੂਦ ਵੀ ਸਮਝ ਸਕਦੇ ਹਨ ਕਿ ਇਸ ਹਾਲਾਤ ਵਿੱਚ ਕੀ ਪਦਵੀ ਹੋਵੇਗੀ! ਬਾਪ ਬੈਠ ਸਮਝਾਉਂਦੇ ਹਨ – ਦਿੱਲੀ ਵਿੱਚ ਸਭ ਧਰਮਾਂ ਦੀ ਕਾਨਫਰੰਸ ਹੁੰਦੀ ਹੈ, ਹੁਣ ਕਾਨਫਰੰਸ ਕਰਦੇ ਹਨ ਕਿ ਸ੍ਰਿਸ਼ਟੀ ਤੇ ਸ਼ਾਂਤੀ ਕਿਵੇਂ ਸਥਾਪਨ ਹੋਵੇ ਜਾਂ ਆਪਸ ਵਿੱਚ ਮਿਲਕੇ ਇੱਕ ਕਿਵੇਂ ਹੋ ਜਾਈਏ! ਇੱਕ ਤਾਂ ਹੋ ਨਾ ਸਕਣ। ਰਿਲੀਜਸ ਹੈਂਡਸ ਦੀ ਕਾਨਫਰੰਸ ਹੈ ਪਰੰਤੂ ਉਨ੍ਹਾਂ ਨੂੰ ਪਤਾ ਨਹੀਂ ਕਿ ਧਰਮ ਨੰਬਰਵਾਰ ਕਿਵੇਂ ਹਨ। ਪਹਿਲਾ ਨੰਬਰ ਧਰਮ ਕਿਹੜਾ ਹੈ? ਰਿਲੀਜਸ ਹੈਂਡਸ ਮਾਨਾ ਜਿਸ – ਜਿਸ ਨੇ ਧਰਮ ਸਥਾਪਨ ਕੀਤਾ ਉਹ ਹੈਂਡਸ ਆਉਣ। ਜਿਵੇਂ ਚੀਫ ਮਨਿਸਟਰ ਦੀ ਕਾਨਫਰੰਸ ਹੁੰਦੀ ਹੈ ਤਾਂ ਉਸ ਵਿਚ ਕੁਲੈਕਟਰ ਜਾਂ ਜੱਜ ਆਦਿ ਨਹੀਂ ਆ ਸਕਦੇ। ਗਵਰਨਰ ਦੀ ਆਪਸ ਵਿੱਚ ਕਾਨਫਰੰਸ ਹੁੰਦੀ ਤਾਂ ਗਵਰਨਰਜ਼ ਹੀ ਆਉਣਗੇ। ਹਾਂ ਕਰਕੇ ਗਵਰਨਰ ਆਪਣੇ ਪ੍ਰਾਈਵੇਟ ਸੈਕਟਰੀ ਆਦਿ ਨੂੰ ਨਾਲ ਲੈ ਆਉਣ। ਵਿਚਾਰ ਕਰਨਾ ਚਾਹੀਦਾ ਹੈ ਕਿ ਇਹ ਸਭ ਧਰਮ ਨੰਬਰਵਾਰ ਕਿਵੇਂ ਸਥਾਪਨ ਹੁੰਦੇ ਹਨ? ਸਭ ਤੋਂ ਵੱਡਾ ਧਰਮ ਕਿਹੜਾ ਹੈ? ਆਦਿ ਸਨਾਤਨ ਤੇ ਦੇਵੀ – ਦੇਵਤਾ ਧਰਮ ਹੀ ਸੀ। ਉਸ ਧਰਮ ਦਾ ਹੈਡ ਕਿੱਥੇ? ਉਹ ਧਰਮ ਕਿਸਨੇ ਸਥਾਪਨ ਕੀਤਾ? ਕ੍ਰਿਸ਼ਨ ਤਾਂ ਹੁਣ ਹੈ ਨਹੀਂ। ਨਹੀਂ ਤਾਂ ਫਿਰ ਕ੍ਰਿਸ਼ਨ ਨੂੰ ਮੰਨਣ ਵਾਲੇ ਚਾਹੀਦੇ। ਉਹ ਹਨ ਵਲਭਾਚਾਰੀ। ਤਾਂ ਜਰੂਰ ਸਾਡਾ ਦੇਵੀ – ਦੇਵਤਾ ਧਰਮ ਸੀ, ਉਹ ਫਿਰ ਹਿੰਦੂ ਕਹਿ ਦਿੰਦੇ ਹਨ। ਪ੍ਰੰਤੂ ਹਿੰਦੂ ਧਰਮ ਤਾਂ ਹੈ ਨਹੀਂ। ਦੇਵਤਾ ਧਰਮ ਦਾ ਵੀ ਹੁਣ ਕੋਈ ਹੈ ਨਹੀਂ। ਤਾਂ ਧਰਮਾਂ ਦੇ ਹੈਡਜ਼ ਆਉਣੇ ਚਾਹੀਦੇ। ਨਾਲ ਭਾਵੇਂ ਸੈਕਟਰੀ ਨੂੰ ਵੀ ਲੈ ਆਉਣ। ਮੁੱਖ ਧਰਮ ਤਾਂ ਹਨ ਹੀ 4, ਉਨ੍ਹਾਂ ਦੇ ਹੈਡਜ਼ ਆਉਣੇ ਚਾਹੀਦੇ ਹਨ। ਦੇਵੀ – ਦੇਵਤਿਆਂ ਦਾ ਹੈਡਜ਼ ਕੌਣ? ਗਾਉਂਦੇ ਤਾਂ ਹਨ ਗੌਡਜ਼ ਆਫ ਨਾਲੇਜ ਸਰਸ੍ਵਤੀ, ਪ੍ਰਜਾਪਿਤਾ ਬ੍ਰਹਮਾ.. ਤਾਂ ਜਰੂਰ ਇਹ ਹੀ ਵੱਡੇ ਹੋਣਗੇ। ਉਹ ਵੀ ਸਮਝਣਗੇ ਬ੍ਰਹਮਾ ਤੋਂ ਬ੍ਰਾਹਮਣ ਧਰਮ ਹੋਇਆ। ਪ੍ਰੰਤੂ ਇਹ ਨਹੀਂ ਜਾਣਦੇ ਕਿ ਇਹ ਬ੍ਰਾਹਮਣਾਂ ਨੂੰ ਕਿਵੇਂ ਪੜ੍ਹਾਕੇ ਦੇਵਤਾ ਬਨਾਉਂਦੇ ਹਨ। ਉਹ ਬ੍ਰਾਹਮਣ ਲੋਕੀ ਵੀ ਕਹਿੰਦੇ ਹਨ। ਅਸੀਂ ਬ੍ਰਹਮਾ ਦੀ ਸੰਤਾਨ ਹਾਂ ਪ੍ਰੰਤੂ ਕਿਵੇਂ ਪੈਦਾ ਹੋਏ, ਇਹ ਨਹੀਂ ਜਾਣਦੇ। ਫਿਰ ਬ੍ਰਾਹਮਣਾਂ ਵਿੱਚ ਵੀ ਕੋਈ ਪੁਸ਼ਕਰਨੀ, ਕੋਈ ਸਾਰਸਿੱਧ, ਕੋਈ ਕਿਵੇਂ। ਇੱਥੇ ਤਾਂ ਬ੍ਰਹਮਾ ਦੇ ਬੱਚੇ ਬ੍ਰਾਹਮਣ ਹੀ ਬ੍ਰਾਹਮਣ ਹਨ ਅਤੇ ਕੋਈ ਫੁਟ ਇਨ੍ਹਾਂ ਵਿੱਚ ਪੈਂਦੀ ਨਹੀਂ ਹੈ। ਦੂਜੇ ਬ੍ਰਾਹਮਣਾਂ ਵਿੱਚ ਫੁਟ ਪੈਂਦੀ ਹੈ, ਇਨ੍ਹਾਂ ਵਿੱਚ ਨਹੀਂ। ਨਾ ਕਦੇ ਦੇਵਤਿਆਂ ਵਿੱਚ ਫੁਟ ਪੈਂਦੀ ਹੈ। ਸੂਰਜਵੰਸ਼ੀ ਸਭ ਸੂਰਜਵੰਸ਼ੀ, ਮਤਭੇਦ ਦੀ ਗੱਲ ਨਹੀਂ। ਫੁਟ ਵਿੱਚ ਕਿੰਨਾਂ ਨੁਕਸਾਨ ਹੋ ਜਾਂਦਾ ਹੈ। ਤਾਂ ਬਾਪ ਕੋਲੋਂ ਤੁਸੀਂ ਇਹ ਨਵੀਆਂ – ਨਵੀਆਂ ਗੱਲਾਂ ਸੁਣਦੇ ਹੋ ਨਾ। ਕੋਈ ਗੀਤ ਨਹੀਂ ਗਾਉਂਦੇ ਹਨ, ਨਾਲੇਜ ਦਿੰਦੇ ਹਨ ਨਵੀਂ ਤਰ੍ਹਾਂ ਦੀ। ਸਾਰੇ ਸ੍ਰਿਸ਼ਟੀ ਚੱਕ੍ਰ ਦੀ ਨਾਲੇਜ ਦਿੰਦੇ ਹਨ ਜੋ ਧਾਰਨ ਕਰਨੀ ਹੈ। ਅਜਿਹਾ ਜੋ ਬਾਪ, ਟੀਚਰ, ਗੁਰੂ, ਉਨ੍ਹਾਂ ਨੂੰ ਫਾਰਕਤੀ ਦੇ ਪੜ੍ਹਾਈ ਥੋੜ੍ਹੀ ਨਾ ਛੱਡ ਦੇਣੀ ਚਾਹੀਦੀ ਹੈ। ਪੜ੍ਹਾਈ ਛੱਡੀ ਗੋਇਆ ਬਾਪ ਨੂੰ ਛੱਡਿਆ, ਸਟੂਡੈਂਟ ਨਹੀਂ ਤਾਂ ਬੱਚੇ ਵੀ ਨਹੀਂ। ਬਾਪ ਨੂੰ ਛੱਡਿਆ ਗੋਇਆ ਵਰਸੇ ਨੂੰ ਗਵਾਇਆ। ਪਤਿਤ – ਪਾਵਨ ਇੱਕ ਹੀ ਬਾਪ ਹੈ।

ਬਾਪ ਕਹਿੰਦੇ ਹਨ ਹੁਣ ਕਿਆਮਤ ਦਾ ਸਮਾਂ ਹੈ, ਸਭ ਨੂੰ ਵਾਪਿਸ ਜਾਣਾ ਹੈ – ਹਿਸਾਬ – ਕਿਤਾਬ ਚੁਕਤੂ ਕਰ। ਸੋਨਾ ਅੱਗ ਵਿੱਚ ਪਾਉਂਦੇ ਹਨ, ਤਾਂ ਪਿਓਰ ਹੋ ਜਾਂਦਾ ਹੈ। ਹੁਣ ਅੱਗ ਤਾਂ ਸਾਰੀ ਦੁਨੀਆਂ ਨੂੰ ਲੱਗਣੀ ਹੈ ਪਰ ਇਸ ਅੱਗ ਵਿੱਚ ਪਾਵਨ ਨਹੀਂ ਹੋ ਸਕਣਗੇ। ਇਸ ਵਿੱਚ ਯੋਗਬਲ ਦੀ ਗੱਲ ਹੈ ਜਾਂ ਤੇ ਫਿਰ ਸਜਾਵਾਂ ਖਾਕੇ ਸ਼ਰੀਰ ਛੱਡਣਗੇ, ਹਿਸਾਬ – ਕਿਤਾਬ ਚੁਕਤੂ ਹੋਵੇਗਾ। ਪਾਪ ਦਾ ਹਿਸਾਬ – ਕਿਤਾਬ ਚੁਕਤੂ ਕਰ ਫਿਰ ਪਾਵਨ ਹੋਕੇ ਵਾਪਿਸ ਜਾਣਾ ਹੈ। ਵਾਪਿਸ ਜਾਣ ਦਾ ਵੀ ਸਮਾਂ ਇਹ ਹੈ। ਮਹਾਭਾਰਤ ਦੀ ਲੜਾਈ ਵੀ ਹੈ। ਹੋਲੀ ਵੀ ਮਨਾਉਂਦੇ ਹਨ। ਰਾਵਣਰਾਜ ਖਤਮ ਹੋ ਜਾਣਾ ਹੈ ਫਿਰ ਰਾਮਰਾਜ ਵਿੱਚ ਤੇ ਬਹੁਤ ਥੋੜ੍ਹੇ ਹੁੰਦੇ ਹਨ। ਹੁਣ ਰਾਵਣਰਾਜ ਵਿੱਚ ਤਾਂ ਬਹੁਤ ਹਨ। ਇਹ ਸਭ ਆਤਮਾਵਾਂ ਕਿੱਥੇ ਜਾਣਗੀਆਂ? ਜਰੂਰ ਲਿਬਰੇਟਰ ਵੀ ਚਾਹੀਦਾ ਹੈ। ਬਾਪ ਕਹਿੰਦੇ ਹਨ – ਮੈਂ ਸਭ ਨੂੰ ਲੈ ਜਾਵਾਂਗਾ, ਸਭ ਦੀ ਜੋਤੀ ਜਗਾ ਕੇ ਲੈ ਜਾਵਾਂਗਾ। ਫਿਰ ਉਨ੍ਹਾਂ ਨੂੰ ਆਪਣਾ – ਆਪਣਾ ਪਾਰ੍ਟ ਵਜਾਉਣਾ ਹੈ। ਤੁਸੀਂ ਜਾਣਦੇ ਹੋ ਅਸੀਂ ਦੇਵੀ – ਦੇਵਤਾ ਧਰਮ ਵਿੱਚ ਆਵਾਂਗੇ। ਮੁਕਤੀਧਾਮ ਵਿੱਚ ਜਾਕੇ ਫਿਰ ਵਾਪਿਸ ਚਲੇ ਆਵਾਂਗੇ। 84 ਜਨਮ ਭੋਗਾਂਗੇ। ਸੂਰਜਵੰਸ਼ੀ, ਚੰਦ੍ਰਵੰਸ਼ੀ… ਬਣਾਂਗੇ। ਸਾਰਾ ਚੱਕ੍ਰ ਬੁੱਧੀ ਵਿੱਚ ਆ ਗਿਆ ਹੈ। ਆਤਮਾ ਦੱਸ ਸਕਦੀ ਹੈ ਕਿ ਆਓ ਤਾਂ ਅਸੀਂ ਤੁਹਾਨੂੰ ਸ਼ਿਵਬਾਬਾ ਦਾ ਆਕਉਪੇਸ਼ਨ ਦਸੀਏ। ਬੱਚਿਆਂ ਦੇ ਇਲਾਵਾ ਤੇ ਕੋਈ ਦੱਸ ਨਹੀਂ ਸਕਦਾ। ਉਹ ਕਹਿਣਗੇ ਪ੍ਰਮਾਤਮਾ ਤੇ ਨਿਰਾਕਾਰ ਹੈ, ਉਨ੍ਹਾਂ ਦਾ ਫਿਰ ਆਕਉਪੇਸ਼ਨ ਕੀ ਦੱਸਣਗੇ! ਅਰੇ ਉਹ ਪਤਿਤ – ਪਾਵਨ ਹੈ ਤਾਂ ਜਰੂਰ ਪਾਵਨ ਬਨਾਉਣ ਉਨ੍ਹਾਂ ਨੇ ਆਉਣਾ ਹੈ ਨਾ। ਕਿਵੇਂ ਰਾਜਯੋਗ ਸਿਖਲਾਉਂਦੇ ਹਨ, ਬ੍ਰਹਮਾ ਦਵਾਰਾ ਕਿਵੇਂ ਦੇਵੀ – ਦੇਵਤਾ ਧਰਮ ਦੀ ਸਥਾਪਨਾ ਹੁੰਦੀ ਹੈ, ਉਹ ਅਸੀਂ ਦੱਸ ਸਕਦੇ ਹਾਂ। ਤਾਂ ਬਾਬਾ ਬੈਠ ਸਭ ਗੱਲਾਂ ਸਮਝਾਉਂਦੇ ਹਨ, ਬੱਚਿਆਂ ਨੂੰ ਹੀ ਸਮਝਾਉਣਗੇ। ਕਲਪ ਪਹਿਲਾਂ ਜਿੰਨ੍ਹਾਂ ਨੇ ਪੜ੍ਹਿਆ ਹੈ ਉਹ ਪੜ੍ਹਦੇ ਹਨ, ਨਹੀਂ ਪੜ੍ਹ ਸਕਦੇ ਤਾਂ ਭਗੰਤੀ ਹੋ ਜਾਂਦੇ ਹਨ। ਨਵੀਂ ਗੱਲ ਨਹੀਂ। ਫਿਰ ਵੀ ਬਾਬਾ ਦਾ ਬੱਚਿਆਂ ਤੇ ਹਮੇਸ਼ਾ ਲਵ ਰਹਿੰਦਾ ਹੈ। ਵਿਚਾਰਾ ਫਿਰ ਵੀ ਆਕੇ ਬਾਪ ਤੋਂ ਪੂਰਾ ਵਰਸਾ ਲਵੇ। ਪਰ ਤਕਦੀਰ ਵਿੱਚ ਨਹੀਂ ਹੋਵੇਗਾ ਤਾਂ ਕੀ ਕਰ ਸਕਦੇ? ਬਾਪ ਦਾ ਤੇ ਲਵ ਹੈ ਨਾ ਕਿਉਂਕਿ ਭਗਤੀਮਾਰਗ ਵਿੱਚ ਵੀ ਬਾਪ ਨੂੰ ਬਹੁਤ ਯਾਦ ਕਰਦੇ ਹਨ। ਜੋ ਵੀ ਦੇਵੀ – ਦੇਵਤਾ ਧਰਮ ਵਾਲੇ ਹੋਣਗੇ ਉਹ ਜਰੂਰ ਯਾਦ ਕਰਦੇ ਹੋਣਗੇ। ਅਧਾਕਲਪ ਖੂਬ ਯਾਦ ਕਰਦੇ ਹਨ। ਆਤਮਾ ਨੇ ਸੁਖ ਪਾਇਆ ਹੈ ਤਾਂ ਦੁਖ ਵਿੱਚ ਬਾਪ ਨੂੰ ਯਾਦ ਕਰੇਗੀ। ਉਹ ਜਿਆਦਾ ਭਗਤੀ ਕਰ ਪੁਜਾਰੀ ਤੋੰ ਫਿਰ ਪੂਜੀਏ ਬਣਦੇ ਹਨ। ਜੋ ਦੇਵੀ – ਦੇਵਤੇ ਸਨ, ਉਨ੍ਹਾਂ ਦਾ ਹੀ ਸੈਪਲਿੰਗ ਲੱਗ ਰਿਹਾ ਹੈ।

ਤਾਂ ਕਾਨਫਰੰਸ ਆਦਿ ਜਦੋਂ ਵੀ ਹੁੰਦੀ ਹੈ ਤਾਂ ਉਸ ਵਿੱਚ ਮੁੱਖ ਧਰਮ ਵਾਲਿਆਂ ਨੂੰ ਬੁਲਾਉਣਾ ਪਵੇ। ਬੀ . ਕੇ. ਨੂੰ ਬੁਲਾਉਣ ਤਾਂ ਉਹ ਪੂਰੀ ਰਾਏ ਦੇਣਗੇ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਬ੍ਰਹਮਾਕੁਮਾਰ ਕੁਮਾਰੀਆਂ ਹੀ ਪੂਰੀ ਰਾਏ ਦੇ ਸਕਦੇ ਹਨ ਕਿ ਕੀ ਕਰਨਾ ਹੈ। ਤੁਸੀਂ ਪੀਸ ਚਾਉਂਦੇ ਹੋ ਪਰੰਤੂ ਪੀਸ ਤਾਂ ਨਿਰਵਾਨਧਾਮ ਵਿੱਚ ਹੀ ਹੁੰਦੀ ਹੈ। ਹੁਣ ਤਾਂ ਦੁਖਧਾਮ ਹੈ, ਅਨੇਕ ਧਰਮ ਹਨ। ਇੱਕ ਧਰਮ ਸੀ ਤਾਂ ਸੁਖ – ਸ਼ਾਂਤੀ ਸਭ ਕੁਝ ਸੀ। ਹੁਣ ਇਹ ਵਿਨਾਸ਼ ਤੇ ਜਰੂਰ ਹੋਵੇਗਾ, ਇਸ ਵਿੱਚ ਤੇ ਖੁਸ਼ ਹੋਣਾ ਚਾਹੀਦਾ ਹੈ, ਸਵਰਗ ਦੇ ਗੇਟ ਖੁਲ੍ਹ ਰਹੇ ਹਨ। ਇਵੇਂ – ਇਵੇਂ ਬੱਚਿਆਂ ਨੂੰ ਸਮਝਾਉਣਾ ਪਵੇ। ਸਮਝਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਕਦੇ ਵੀ ਬਾਪ ਨੂੰ ਜਾਂ ਪੜ੍ਹਾਈ ਨੂੰ ਛੱਡ ਵਰਸਾ ਨਹੀਂ ਗਵਾਉਣਾ ਹੈ। ਇੱਕ ਮੱਤ ਹੋ ਰਹਿਣਾ ਹੈ।

2. ਸਜਾਵਾਂ ਤੋਂ ਛੁੱਟਣ ਦੇ ਲਈ ਯੋਗਬਲ ਨਾਲ ਸਾਰੇ ਹਿਸਾਬ – ਕਿਤਾਬ ਚੁਕਤੂ ਕਰਨੇ ਹਨ।

ਵਰਦਾਨ:-

ਨਿਮਿਤਪਨ ਦਾ ਭਾਵ ਬੋਝ ਨੂੰ ਸਹਿਜ ਖ਼ਤਮ ਕਰ ਦਿੰਦਾ ਹੈ। ਮੇਰੀ ਜਿੰਮੇਵਾਰੀ ਹੈ, ਮੈਂ ਹੀ ਸੰਭਾਲਣਾ ਹੈ, ਮੈਂ ਹੀ ਸੋਚਣਾ ਹੈ ਤਾਂ ਬੋਝ ਹੁੰਦਾ ਹੈ। ਜਿੰਮੇਵਾਰੀ ਬਾਪ ਦੀ ਹੈ ਅਤੇ ਬਾਪ ਨੇ ਟਰੱਸਟੀ ਮਤਲਬ ਨਿਮਿਤ ਬਣਾਇਆ ਹੈ ਇਸ ਸਮ੍ਰਿਤੀ ਨਾਲ ਡਬਲ ਲਾਈਟ ਬਣ ਉੱਡਦੀ ਕਲਾ ਦਾ ਅਨੁਭਵ ਕਰਦੇ ਰਹੋ। ਜਿੱਥੇ ਮੇਰਾ ਹੈ ਉੱਥੇ ਬੋਝ ਹੈ ਇਸਲਈ ਕਦੇ ਕਿਸੇ ਵੀ ਕੰਮ ਵਿੱਚ ਜਦੋਂ ਬੋਝ ਮਹਿਸੂਸ ਹੋਵੇ ਤਾਂ ਚੈਕ ਕਰੋ ਕਿਤੇ ਗਲਤੀ ਨਾਲ ਤੇਰੇ ਦੀ ਬਜਾਏ ਮੇਰਾ ਤਾਂ ਨਹੀਂ ਕਹਿੰਦੇ।

ਸਲੋਗਨ:-

ਲਵਲੀਨ ਸਥਿਤੀ ਦਾ ਅਨੁਭਵ ਕਰੋ

ਜਿਵੇਂ ਕੋਈ ਸਾਗਰ ਵਿੱਚ ਸਮ੍ਹਾ ਜਾਵੇ ਤਾਂ ਉਸ ਵੇਲੇ ਸਿਵਾਏ ਸਾਗਰ ਦੇ ਹੋਰ ਕੁਝ ਨਜ਼ਰ ਨਹੀਂ ਆਵੇਗਾ। ਇਵੇਂ ਤੁਸੀਂ ਬੱਚੇ ਸ੍ਰਵਗੁਣਾਂ ਦੇ ਸਾਗਰ ਵਿੱਚ ਸਮ੍ਹਾ ਜਾਵੋ। ਬਾਪ ਵਿੱਚ ਨਹੀਂ ਸਮਾਉਣਾ ਹੈ, ਲੇਕਿਨ ਬਾਪ ਦੀ ਯਾਦ ਵਿੱਚ, ਸਨੇਹ ਦੇ ਸਾਗਰ ਵਿੱਚ ਸਮ੍ਹਾ ਜਾਣਾ ਹੈ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top