05 December 2021 PUNJABI Murli Today | Brahma Kumaris
Read and Listen today’s Gyan Murli in Punjabi
4 December 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਸਦਾ ਪ੍ਰਸੰਨ ਕਿਵੇਂ ਰਹੀਏ"?
ਅੱਜ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਨੂੰ ਵੇਖ ਰਹੇ ਸਨ। ਕੀ ਵੇਖਿਆ? ਹਰ ਇੱਕ ਬੱਚਾ ਖ਼ੁਦ ਹਰ ਵਕਤ ਕਿੰਨਾਂ ਖੁਸ਼ ਰਹਿੰਦਾ ਹੈ, ਨਾਲ – ਨਾਲ ਦੂਸਰਿਆਂ ਨੂੰ ਖ਼ੁਦ ਦਵਾਰਾ ਕਿੰਨਾਂ ਪ੍ਰਸੰਨ ਕਰਦੇ ਹਨ? ਕਿਉਂਕਿ ਪਰਮਾਤਮ ਸ੍ਰਵ ਪ੍ਰਾਪਤੀਆਂ ਦੇ ਪ੍ਰਤੱਖ ਸ੍ਵਰੂਪ ਵਿੱਚ ਪ੍ਰਸੰਨਤਾ ਹੀ ਚਿਹਰੇ ਤੇ ਵਿਖਾਈ ਦਿੰਦੀ ਹੈ। “ਪ੍ਰਸੰਨਤਾ” ਬ੍ਰਾਹਮਣ ਜੀਵਨ ਦਾ ਵਿਸ਼ੇਸ਼ ਆਧਾਰ ਹੈ। ਅਲਪਕਾਲ ਦੀ ਪ੍ਰਸੰਨਤਾ ਅਤੇ ਸਦਾਕਾਲ ਦੀ ਸੰਪੰਨਤਾ ਦੀ ਪ੍ਰਸੰਨਤਾ – ਇਸ ਵਿੱਚ ਰਾਤ – ਦਿਨ ਦਾ ਫਰਕ ਹੈ। ਅਲਪਕਾਲ ਦੀ ਪ੍ਰਸੰਨਤਾ ਅਲਪਕਾਲ ਦੀ ਪ੍ਰਾਪਤੀ ਵਾਲੇ ਦੇ ਚਿਹਰੇ ਤੇ ਥੋੜ੍ਹੇ ਸਮੇਂ ਦੇ ਲਈ ਵਿਖਾਈ ਜਰੂਰ ਦਿੰਦੀ ਹੈ ਲੇਕਿਨ ਰੂਹਾਨੀ ਪ੍ਰਸੰਨਤਾ ਖ਼ੁਦ ਨੂੰ ਤੇ ਪ੍ਰਸੰਨ ਕਰਦੀ ਹੀ ਹੈ ਪਰੰਤੂ ਰੂਹਾਨੀ ਪ੍ਰਸੰਨਤਾ ਦੇ ਵਾਇਬ੍ਰੇਸ਼ਨ ਦੂਜੀਆਂ ਆਤਮਾਵਾਂ ਤੱਕ ਵੀ ਪਹੁੰਚਦੇ ਹਨ, ਦੂਜੀਆਂ ਆਤਮਾਵਾਂ ਵੀ ਸ਼ਾਂਤੀ ਅਤੇ ਸ਼ਕਤੀ ਦੀ ਅਨੁਭੂਤੀ ਕਰਦੀਆਂ ਹਨ। ਜਿਵੇੰ ਫਲਦਾਇਕ ਬ੍ਰਿਖ ਆਪਣੇ ਸੀਤਲਤਾ ਦੀ ਛਾਂ ਵਿੱਚ ਥੋੜ੍ਹੇ ਸਮੇਂ ਦੇ ਲਈ ਮਾਨਵ ਨੂੰ ਸ਼ੀਤਲਤਾ ਦਾ ਅਨੁਭਵ ਕਰਵਾਉਂਦਾ ਹੈ ਅਤੇ ਮਾਨਵ ਖੁਸ਼ ਹੋ ਜਾਂਦਾ ਹੈ। ਇਵੇਂ ਪਰਮਾਤਮ – ਪ੍ਰਾਪਤੀਆਂ ਦੇ ਫ਼ਲ ਸੰਪੰਨ ਰੂਹਾਨੀ ਪ੍ਰਸੰਨਤਾ ਵਾਲੀ ਆਤਮਾ ਦੂਸਰਿਆਂ ਨੂੰ ਵੀ ਆਪਣੇ ਪ੍ਰਾਪਤੀਆਂ ਦੀ ਛਾਂ ਵਿੱਚ ਤਨ – ਮਨ ਦੀ ਸ਼ਾਂਤੀ ਅਤੇ ਸ਼ਕਤੀ ਦੀ ਅਨੁਭੂਤੀ ਕਰਾਉਂਦੀ ਹੈ। ਪ੍ਰਸੰਨਤਾ ਦੇ ਵਾਇਬ੍ਰੇਸ਼ਨ ਸੂਰਜ ਦੀਆਂ ਕਿਰਨਾਂ ਵਾਂਗੂੰ ਵਾਯੂਮੰਡਲ ਨੂੰ, ਵਿਅਕਤੀ ਨੂੰ ਹੋਰ ਸਭ ਗੱਲਾਂ ਭੁਲਾਏ ਸੱਚੇ ਰੂਹਾਨੀ ਸ਼ਾਂਤੀ ਦੀ, ਖੁਸ਼ੀ ਦੀ ਅਨੁਭੂਤੀ ਵਿੱਚ ਬਦਲ ਦਿੰਦੇ ਹਨ। ਵਰਤਮਾਨ ਸਮੇਂ ਦੀਆਂ ਅਗਿਆਨੀ ਆਤਮਾਵਾਂ ਆਪਣੇ ਜੀਵਨ ਵਿੱਚ ਬਹੁਤ ਖਰਚਾ ਕਰਕੇ ਵੀ ਪ੍ਰਸੰਨਤਾ ਵਿੱਚ ਰਹਿਣਾ ਚਾਉਂਦੀਆਂ ਹਨ। ਤੁਸੀਂ ਲੋਕਾਂ ਨੇ ਕੀ ਖਰਚਾ ਕੀਤਾ? ਬਿਨਾਂ ਪੈਸਾ ਖਰਚੇ ਵੀ ਸਦਾ ਖੁਸ਼ ਰਹਿੰਦੇ ਹੋ ਨਾ! ਜਾਂ ਹੋਰਾਂ ਦੀ ਮਦਦ ਨਾਲ ਖੁਸ਼ ਰਹਿੰਦੇ ਹੋ? ਬਾਪਦਾਦਾ ਬੱਚਿਆਂ ਦਾ ਚਾਰਟ ਚੈਕ ਕਰ ਰਹੇ ਸਨ। ਕੀ ਵੇਖਿਆ? ਇੱਕ ਹਨ ਸਦਾ ਪ੍ਰਸੰਨ ਰਹਿਣ ਵਾਲੇ ਅਤੇ ਦੂਜੇ ਹਨ ਪ੍ਰਸੰਨ ਰਹਿਣ ਵਾਲੇ। “ਸਦਾ” ਸ਼ਬਦ ਨਹੀਂ ਹੈ। ਪ੍ਰਸੰਨਤਾ ਵੀ ਤਿੰਨ ਤਰ੍ਹਾਂ ਦੀ ਵੇਖੀ- (1) ਖੁਦ ਤੋਂ ਪ੍ਰਸੰਨ, (2) ਦੂਸਰਿਆਂ ਦਵਾਰਾ ਖੁਸ਼, (3) ਸੇਵਾ ਦਵਾਰਾ ਖੁਸ਼। ਜੇਕਰ ਤਿੰਨਾਂ ਵਿੱਚ ਖੁਸ਼ ਹੋ ਤਾਂ ਬਾਪਦਾਦਾ ਨੂੰ ਖ਼ੁਦ ਹੀ ਖੁਸ਼ ਕੀਤਾ ਹੈ ਅਤੇ ਜਿਸ ਆਤਮਾ ਦੇ ਉੱਪਰ ਬਾਪ ਪ੍ਰਸੰਨ ਹੈ ਉਹ ਤਾਂ ਸਦਾ ਸਫਲਤਾ ਮੂਰਤ ਹੈ ਹੀ ਹੈ।
ਬਾਪਦਾਦਾ ਨੇ ਵੇਖਿਆ ਕਈ ਬੱਚੇ ਆਪਣੇ ਆਪ ਨਾਲ ਵੀ ਅਪ੍ਰਸੰਨ ਰਹਿੰਦੇ ਹਨ। ਛੋਟੀ ਜਿਹੀ ਗੱਲ ਦੇ ਕਾਰਨ ਅਪ੍ਰਸੰਨ ਰਹਿੰਦੇ ਹਨ। ਪਹਿਲਾ – ਪਹਿਲਾ ਪਾਠ “ਮੈਂ ਕੌਣ” ਇਸਨੂੰ ਜਾਣਦੇ ਹੋਏ ਵੀ ਭੁੱਲ ਜਾਂਦੇ ਹਨ। ਜੋ ਬਾਪ ਨੇ ਬਣਾਇਆ ਹੈ, ਦਿੱਤਾ ਹੈ – ਉਸਨੂੰ ਭੁੱਲ ਜਾਂਦੇ ਹਨ। ਬਾਪ ਨੇ ਹਰ ਇੱਕ ਬੱਚੇ ਨੂੰ ਫੁਲ ਫੌਰਸ ਦਾ ਅਧਿਕਾਰੀ ਬਣਾਇਆ ਹੈ। ਕਿਸੇ ਨੂੰ ਪੂਰਾ, ਕਿਸੇ ਨੂੰ ਅੱਧਾ ਵਰਸਾ ਨਹੀਂ ਦਿੱਤਾ ਹੈ। ਕਿਸਨੂੰ ਅੱਧਾ ਜਾਂ ਚੌਥਾ ਮਿਲਿਆ ਹੈ ਕੀ? ਅੱਧਾ ਮਿਲਿਆ ਹੈ ਜਾਂ ਅੱਧਾ ਲਿਆ ਹੈ? ਬਾਪ ਨੇ ਤਾਂ ਸਾਰਿਆਂ ਨੂੰ ਮਾਸਟਰ ਸ੍ਰਵਸ਼ਕਤੀਮਾਨ ਦਾ ਵਰਦਾਨ ਅਤੇ ਵਰਸਾ ਦਿੱਤਾ। ਇਵੇਂ ਨਹੀਂ ਕੋਈ ਸ਼ਕਤੀਆਂ ਬੱਚਿਆਂ ਨੂੰ ਦਿੱਤੀਆਂ ਅਤੇ ਕੋਈ ਨਹੀਂ ਦਿੱਤੀਆਂ। ਆਪਣੇ ਲਈ ਨਹੀਂ ਰੱਖੀਆਂ। ਸ੍ਰਵਗੁਣ ਸੰਪੰਨ ਬਣਾਇਆ ਹੈ, ਸ੍ਰਵ ਪ੍ਰਾਪਤੀ ਸ੍ਵਰੂਪ ਬਣਾਇਆ ਹੈ। ਲੇਕਿਨ ਬਾਪ ਦਵਾਰਾ ਜੋ ਪ੍ਰਾਪਤੀਆਂ ਹੋਈਆਂ ਹਨ ਉਸਨੂੰ ਖੁਦ ਵਿੱਚ ਸਮਾ ਨਹੀਂ ਸਕਦੇ। ਜਿਵੇੰ ਸਥੂਲ ਧਨ ਅਤੇ ਸਾਧਨ ਪ੍ਰਾਪਤ ਹੁੰਦੇਂ ਵੀ ਖਰਚ ਕਰਨਾ ਨਾ ਆਵੇ ਅਤੇ ਸਾਧਨਾਂ ਨੂੰ ਯੂਜ਼ ਕਰਨਾ ਨਾ ਆਵੇ ਤਾਂ ਪ੍ਰਾਪਤੀ ਹੁੰਦੇ ਵੀ ਉਸ ਤੋਂ ਵੰਚਿਤ ਰਹਿ ਜਾਂਦੇ ਹਨ। ਇਵੇਂ ਸਭ ਪ੍ਰਾਪਤੀਆਂ ਅਤੇ ਖਜ਼ਾਨੇ ਸਭ ਦੇ ਕੋਲ ਹਨ ਲੇਕਿਨ ਕੰਮ ਵਿੱਚ ਲਗਾਉਣ ਦੀ ਵਿਧੀ ਨਹੀਂ ਆਉਂਦੀ ਹੈ ਅਤੇ ਸਮੇਂ ਤੇ ਯੂਜ਼ ਕਰਨਾ ਨਹੀਂ ਆਉਂਦਾ ਹੈ। ਫਿਰ ਕਹਿੰਦੇ – ਮੈਂ ਸਮਝਦੀ ਸੀ ਕਿ ਇਹ ਕਰਨਾ ਚਾਹੀਦਾ ਹੈ, ਇਹ ਨਹੀਂ ਕਰਨਾ ਚਾਹੀਦਾ ਲੇਕਿਨ ਉਸ ਵਕਤ ਭੁੱਲ ਗਿਆ। ਹੁਣ ਸਮਝਦੀ ਹਾਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਉਸ ਵਕਤ ਇੱਕ ਸੈਕਿੰਡ ਵਿੱਚ ਨਿਕਲ ਗਿਆ ਤਾਂ ਸਫਲਤਾ ਦੀ ਮੰਜ਼ਿਲ ਤੇ ਪਹੁੰਚ ਨਹੀਂ ਸਕਦੇ ਕਿਉਂਕਿ ਸਮੇਂ ਦੀ ਗੱਡੀ ਨਿਕਲ ਗਈ। ਭਾਵੇਂ ਇੱਕ ਸੈਕਿੰਡ ਲੇਟ ਕੀਤਾ ਇੱਕ ਘੰਟਾ ਲੇਟ ਕੀਤਾ – ਸਮੇਂ ਤਾਂ ਨਿਕਲ ਗਿਆ ਨਾ। ਅਤੇ ਜਦੋਂ ਸਮੇਂ ਦੀ ਗੱਡੀ ਨਿਕਲ ਜਾਂਦੀ ਹੈ ਤਾਂ ਫਿਰ ਖੁਦ ਤੋਂ ਦਿਲਸ਼ਿਕਸਤ ਹੋ ਜਾਂਦੇ ਹਨ ਅਤੇ ਅਪ੍ਰਸੰਨਤਾ ਦੇ ਸੰਸਕਾਰ ਇਮਰਜ ਹੁੰਦੇ ਹਨ – ਮੇਰਾ ਭਾਗ ਹੀ ਅਜਿਹਾ ਹੈ, ਮੇਰਾ ਡਰਾਮੇ ਵਿੱਚ ਪਾਰਟ ਹੀ ਅਜਿਹਾ ਹੈ। ਪਹਿਲੇ ਵੀ ਸੁਣਾਇਆ ਸੀ – ਖ਼ੁਦ ਨਾਲ ਅਪ੍ਰਸੰਨ ਰਹਿਣ ਦੇ ਦੋ ਮੁੱਖ ਕਾਰਨ ਹਨ, ਇੱਕ ਦਿਲਸ਼ਿਕਸਤ ਹੋਣਾ ਅਤੇ ਦੂਜਾ ਕਾਰਨ ਹੁੰਦਾ ਹੈ ਦੂਜਿਆਂ ਦੀ ਵਿਸ਼ੇਸ਼ਤਾ, ਭਾਗ ਦੇ ਪਾਰਟ ਨੂੰ ਵੇਖ ਈਰਖਾ ਪੈਦਾ ਹੋਣਾ। ਹਿਮੰਤ ਘੱਟ ਹੁੰਦੀ ਹੈ, ਈਰਖਾ ਜ਼ਿਆਦਾ ਹੁੰਦੀ ਹੈ। ਦਿਲਸ਼ਿਕਸਤ ਵੀ ਕਦੇ ਪ੍ਰਸੰਨ ਨਹੀਂ ਰਹਿ ਸਕਦਾ ਅਤੇ ਈਰਖਾ ਵਾਲਾ ਵੀ ਕਦੇ ਪ੍ਰਸੰਨ ਨਹੀਂ ਰਹਿ ਸਕਦਾ ਕਿਉਂਕਿ ਦੋਵੇਂ ਹਿਸਾਬ ਨਾਲ ਅਜਿਹੀਆਂ ਆਤਮਾਵਾਂ ਦੀ ਇੱਛਾ ਕਦੇ ਪੂਰੀ ਨਹੀਂ ਹੁੰਦੀ ਅਤੇ ਇਛਾਵਾਂ “ਅੱਛਾ” ਬਣਨ ਨਹੀਂ ਦਿੰਦੀ ਇਸਲਈ ਪ੍ਰਸੰਨ ਨਹੀਂ ਰਹਿੰਦੇ। ਪ੍ਰਸੰਨ ਰਹਿਣ ਦੇ ਲਈ ਸਦਾ ਇੱਕ ਗੱਲ ਬੁੱਧੀ ਵਿੱਚ ਰੱਖੋ ਕਿ ਡਰਾਮੇ ਦੇ ਨਿਯਮ ਅਨੁਸਾਰ ਸੰਗਮਯੁਗ ਤੇ ਹਰ ਇੱਕ ਬ੍ਰਾਹਮਣ ਆਤਮਾ ਨੂੰ ਕੋਈ ਨਾ ਕੋਈ ਵਿਸ਼ੇਸ਼ਤਾ ਮਿਲੀ ਹੋਈ ਹੈ। ਭਾਵੇਂ ਮਾਲਾ ਦਾ ਲਾਸ੍ਟ 16,000 ਵਾਲਾ ਦਾਨਾ ਹੋਵੇ – ਉਸਨੂੰ ਵੀ ਕੋਈ – ਕੋਈ ਵਿਸ਼ੇਸ਼ਤਾ ਮਿਲੀ ਹੋਈ ਹੈ। ਉਨ੍ਹਾਂ ਤੋਂ ਵੀ ਅੱਗੇ ਚੱਲੋ – ਨੌਂ ਲੱਖ ਜੋ ਗਾਏ ਹੋਏ ਹਨ, ਉਨ੍ਹਾਂਨੂੰ ਵੀ ਕੋਈ ਨਾ ਕੋਈ ਵਿਸ਼ੇਸ਼ਤਾ ਮਿਲੀ ਹੋਈ ਹੈ। ਆਪਣੀ ਵਿਸ਼ੇਸ਼ਤਾ ਨੂੰ ਪਹਿਲਾਂ ਪਛਾਣੋ। ਹਾਲੇ ਤਾਂ ਨੌਂ ਲੱਖ ਤੱਕ ਪਹੁੰਚੇ ਨਹੀਂ ਹੋ। ਤਾਂ ਬ੍ਰਾਹਮਣ ਜਨਮ ਦੇ ਭਾਗ ਦੀ ਵਿਸ਼ੇਸ਼ਤਾ ਨੂੰ ਪਛਾਣੋ ਅਤੇ ਕੰਮ ਵਿੱਚ ਲਗਾਵੋ। ਸਿਰ੍ਫ ਦੂਜੇ ਦੀ ਵਿਸ਼ੇਸ਼ਤਾ ਨੂੰ ਵੇਖ ਕਰਕੇ ਦਿਲਸ਼ਿਕਸਤ ਜਾਂ ਈਰਖਾ ਵਿੱਚ ਨਹੀਂ ਆਵੋ। ਲੇਕਿਨ ਆਪਣੀ ਵਿਸ਼ੇਸ਼ਤਾ ਨੂੰ ਕੰਮ ਵਿੱਚ ਲਗਾਉਣ ਨਾਲ ਇੱਕ ਵਿਸ਼ੇਸ਼ਤਾ ਫਿਰ ਹੋਰ ਵਿਸ਼ੇਸ਼ਤਾਵਾਂ ਨੂੰ ਲਿਆਵੇਗੀ। ਇੱਕ ਦੇ ਅੱਗੇ ਬਿੰਦੀ ਲੱਗਦੀ ਜਾਵੇਗੀ ਤਾਂ ਕਿੰਨੇ ਹੋ ਜਾਣਗੇ? ਇੱਕ ਨੂੰ ਬਿੰਦੀ ਲਗਾਵੋ ਤਾਂ 10 ਬਣ ਜਾਂਦਾ ਹੈ ਅਤੇ ਦੂਜੀ ਬਿੰਦੀ ਲਗਾਵੋ ਤਾਂ 100 ਬਣ ਜਾਵੇਗਾ। ਤੀਜੀ ਲਗਾਵੋ ਤਾਂ…, ਇਹ ਹਿਸਾਬ ਤੇ ਆਉਂਦਾ ਹੈ ਨਾ। ਕੰਮ ਵਿੱਚ ਲਗਾਉਣਾ ਮਤਲਬ ਵਧਣਾ। ਦੂਜਿਆਂ ਨੂੰ ਨਹੀਂ ਵੇਖੋ। ਆਪਣੀ ਵਿਸ਼ੇਸ਼ਤਾ ਨੂੰ ਕੰਮ ਵਿੱਚ ਲਗਾਵੋ। ਜਿਵੇਂ ਵੇਖੋ, ਬਾਪਦਾਦਾ ਸਦਾ “ਭੋਲੀ ਭੰਡਾਰੀ” ( ਭੋਲੀ ਦਾਦੀ) ਦਾ ਮਿਸਾਲ ਦਿੰਦੇ ਹਨ। ਮਹਾਂਰਥੀਆਂ ਦਾ ਨਾਮ ਕਦੇ ਆਵੇਗਾ ਲੇਕਿਨ ਇਨ੍ਹਾਂ ਦਾ ਨਾਮ ਆਉਂਦਾ ਹੈ। ਜੋ ਵਿਸ਼ੇਸ਼ਤਾ ਸੀ ਉਹ ਕੰਮ ਵਿੱਚ ਲਗਾਈ। ਭਾਵੇਂ ਭੰਡਾਰਾ ਹੀ ਸੰਭਾਲਦੀ ਹੈ ਲੇਕਿਨ ਵਿਸ਼ੇਸ਼ਤਾ ਨੂੰ ਕੰਮ ਵਿੱਚ ਲਗਾਉਣ ਨਾਲ ਵਿਸ਼ੇਸ਼ ਆਤਮਾਵਾਂ ਦੇ ਮਿਸਲ ਗਾਈ ਜਾਂਦੀ ਹੈ। ਸਾਰੇ ਮਧੁਬਨ ਦਾ ਵਰਨਣ ਕਰਦੇ ਤਾਂ ਦਾਦੀਆਂ ਦੀ ਵੀ ਗੱਲਾਂ ਸੁਨਾਉਣਗੇ ਤਾਂ ਭੋਲੀ ਦੀ ਵੀ ਸੁਣਾਉਣਗੇ। ਭਾਸ਼ਣ ਤੇ ਨਹੀਂ ਕਰਦੀ ਲੇਕਿਨ ਵਿਸ਼ੇਸ਼ਤਾ ਨੂੰ ਕੰਮ ਵਿੱਚ ਲਗਾਉਣ ਨਾਲ ਖ਼ੁਦ ਵੀ ਵਿਸ਼ੇਸ਼ ਬਣ ਗਈ। ਦੂਜੇ ਵੀ ਵਿਸ਼ੇਸ਼ ਨਜ਼ਰ ਨਾਲ ਵੇਖਦੇ। ਤਾਂ ਪ੍ਰਸੰਨ ਰਹਿਣ ਦੇ ਲਈ ਕੀ ਕਰੋਂਗੇ? ਵਿਸ਼ੇਸ਼ਤਾ ਨੂੰ ਕੰਮ ਵਿੱਚ ਲਗਾਵੋ। ਤਾਂ ਵਾਧਾ ਹੋ ਜਾਵੇਗਾ ਅਤੇ ਜਦੋਂ ਸ੍ਰਵ ਆ ਗਿਆ ਤਾਂ ਸੰਪੰਨ ਹੋ ਜਾਵੋਗੇ ਅਤੇ ਪ੍ਰਸੰਨਤਾ ਦਾ ਆਧਾਰ ਹੈ – “ਸੰਪੰਨਤਾ”। ਜੋ ਖੁਦ ਤੋਂ ਪ੍ਰਸੰਨ ਰਹਿੰਦੇ ਉਹ ਹੋਰਾਂ ਤੋਂ ਵੀ ਪ੍ਰਸੰਨ ਰਹਿਣਗੇ, ਸੇਵਾ ਤੋਂ ਵੀ ਪ੍ਰਸੰਨ ਰਹਿਣਗੇ। ਜੋ ਵੀ ਸੇਵਾ ਮਿਲੇਗੀ ਉਸ ਵਿੱਚ ਹੋਰਾਂ ਨੂੰ ਪ੍ਰਸੰਨ ਕਰ ਸੇਵਾ ਵਿੱਚ ਨੰਬਰ ਅੱਗੇ ਲੈ ਲੈਣਗੇ। ਸਭ ਤੋਂ ਵੱਡੇ ਤੋਂ ਵੱਡੀ ਸੇਵਾ ਤੁਹਾਡੀ ਪ੍ਰਸੰਨਤਾਮੂਰਤ ਕਰੇਗੀ। ਤਾਂ ਸੁਣਿਆ, ਕੀ ਚਾਰਟ ਵੇਖਿਆ! ਅੱਛਾ!
ਟੀਚਰਜ਼ ਨੂੰ ਅੱਗੇ ਬੈਠਣ ਦਾ ਭਾਗ ਮਿਲਿਆ ਹੈ ਕਿਉਂਕਿ ਪੰਡਾ ਬਣਕੇ ਆਉਂਦੀਆਂ ਹਨ ਤਾਂ ਮਿਹਨਤ ਬਹੁਤ ਕਰਦੀਆਂ ਹਨ। ਇੱਕ ਨੂੰ ਸੁਖਧਾਮ ਤੋਂ ਬੁਲਾਉਣਗੇ ਤਾਂ ਦੂਜੇ ਨੂੰ ਵਿਸ਼ਾਲ ਭਵਨ ਤੋਂ ਬੁਲਾਉਣਗੇ। ਐਕਸਰਸਾਈਜ਼ ਚੰਗੀ ਹੋ ਜਾਂਦੀ ਹੈ। ਸੈਂਟਰ ਤੇ ਤਾਂ ਪੈਦਲ ਕਰਦੀ ਨਹੀਂ ਹੋ। ਜਦੋਂ ਸ਼ੁਰੂ ਤੋਂ ਸੇਵਾ ਸ਼ੁਰੂ ਕੀਤੀ ਤਾਂ ਪੈਦਲ ਜਾਂਦੀ ਸੀ ਨਾ। ਤੁਹਾਡੀਆਂ ਵੱਡੀਆਂ ਦਾਦੀਆਂ ਵੀ ਪੈਦਲ ਜਾਂਦੀਆਂ ਸਨ। ਸਮਾਨ ਦਾ ਥੈਲਾ ਹੱਥ ਵਿੱਚ ਚੁੱਕਿਆ ਅਤੇ ਪੈਦਲ ਚੱਲੀ। ਅੱਜਕਲ ਤਾਂ ਤੁਸੀਂ ਸਭ ਬਣੇ – ਬਣਾਏ ਤੇ ਆਏ ਹੋ। ਤਾਂ ਲੱਕੀ ਹੋ ਨਾ। ਬਣੇ – ਬਣਾਏ ਸੈਂਟਰ ਮਿਲ ਗਏ ਹਨ। ਆਪਣੇ ਮਕਾਨ ਹੋ ਗਏ ਹਨ। ਪਹਿਲੇ ਤਾਂ ਜਮੁਨਾਘਾਟ ਤੇ ਰਹੀ ਸੀ। ਇੱਕ ਹੀ ਕਮਰਾ – ਰਾਤ ਨੂੰ ਸੌਣ ਦਾ, ਦਿਨ ਨੂੰ ਸੇਵਾ ਦਾ ਹੁੰਦਾ ਸੀ। ਲੇਕਿਨ ਖੁਸ਼ੀ – ਖੁਸ਼ੀ ਨਾਲ ਜੋ ਤਿਆਗ ਕੀਤਾ ਉਸੇ ਦੇ ਭਾਗ ਦਾ ਫ਼ਲ ਹੁਣ ਖਾ ਰਹੀ ਹੋ। ਤੁਸੀਂ ਫ਼ਲ ਖਾਣ ਦੇ ਸਮੇਂ ਤੇ ਆਈ ਹੋ। ਬੋਇਆ ਇਨ੍ਹਾਂ ਨੇ ਖਾ ਤੁਸੀਂ ਰਹੀ ਹੋ। ਫ਼ਲ ਖਾਣਾ ਤਾਂ ਬਹੁਤ ਸਹਿਜ ਹੈ ਨਾ। ਹੁਣ ਇਵੇਂ ਫਲਸਵਰੂਪ ਕਵਾਲਟੀ ਕਡੋ। ਸਮਝਾ? ਕਵਾਂਟਟੀ (ਸੰਖਿਆ) ਤਾਂ ਹੈ ਹੀ ਅਤੇ ਇਹ ਵੀ ਚਾਹੀਦਾ। ਨੌਂ ਲੱਖ ਤੱਕ ਜਾਣਾ ਹੈ ਤਾਂ ਕਵਾਂਟਟੀ ਅਤੇ ਕੁਵਾਲਟੀ – ਦੋਵੇਂ ਚਾਹੀਦੇ। ਲੇਕਿਨ 16,000 ਦੀ ਪੱਕੀ ਮਾਲਾ ਤਾਂ ਤਿਆਰ ਕਰੋ। ਹੁਣ ਕਵਾਲਟੀ ਦੀ ਸੇਵਾ ਤੇ ਵਿਸ਼ੇਸ਼ ਅੰਡਰਲਾਈਨ ਕਰੋ।
ਹਰ ਗ੍ਰੁਪ ਵਿੱਚ ਟੀਚਰਜ਼ ਵੀ ਆਉਦੀਆਂ, ਕੁਮਾਰੀਆਂ ਵੀ ਆਉਂਦੀਆਂ ਹਨ, ਲੇਕਿਨ ਨਿਕਲਦੀਆਂ ਨਹੀਂ ਹਨ। ਮਧੁਬਨ ਚੰਗਾ ਲੱਗਦਾ ਹੈ, ਬਾਪ ਨਾਲ ਪਿਆਰ ਵੀ ਹੈ ਲੇਕਿਨ ਸਮਰਪਣ ਹੋਣ ਵਿੱਚ ਸੋਚਦੀਆਂ ਹਨ। ਜੋ ਖ਼ੁਦ ਆਫ਼ਰ ਕਰਦਾ ਹੈ ਉਹ ਨਿਰਵਿਘਨ ਚਲਦਾ ਹੈ ਅਤੇ ਜੋ ਕਹਿਣ ਤੇ ਚਲਦਾ ਹੈ ਉਹ ਰੁਕਦਾ ਹੈ ਫਿਰ ਚਲਦਾ ਹੈ। ਉਹ ਬਾਰ – ਬਾਰ ਤੁਹਾਨੂੰ ਹੀ ਕਹਿਣਗੇ – ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਸਰੈਂਡਰ ਨਹੀਂ ਹੋਣਾ ਚਾਹੀਦਾ। ਕੋਈ – ਕੋਈ ਸੋਚਦੀਆਂ ਹਨ – ਇਸ ਨਾਲੋਂ ਤਾਂ ਬਾਹਰ ਰਹਿ ਕੇ ਸੇਵਾ ਕਰੀਏ ਤਾਂ ਚੰਗਾ ਹੈ। ਲੇਕਿਨ ਬਾਹਰ ਰਹਿਕੇ ਸੇਵਾ ਕਰਨਾ ਅਤੇ ਤਿਆਗ ਕਰਕੇ ਸੇਵਾ ਕਰਨਾ, ਇਸ ਵਿੱਚ ਫ਼ਰਕ ਜਰੂਰ ਹੈ। ਜੋ ਸਮਰਪਣ ਦੇ ਮਹੱਤਵ ਨੂੰ ਜਾਣਦੇ ਹਨ ਉਹ ਸਦਾ ਹੀ ਆਪਣੇ ਨੂੰ ਕਈ ਗੱਲਾਂ ਤੋਂ ਕਿਨਾਰੇ ਹੋ ਆਰਾਮ ਨਾਲ ਆ ਗਏ ਹਨ, ਕਈ ਮਿਹਨਤ ਤੋਂ ਛੁੱਟ ਗਏ। ਤਾਂ ਟੀਚਰਜ਼ ਆਪਣੇ ਮਹੱਤਵ ਨੂੰ ਚੰਗੀ ਤਰ੍ਹਾਂ ਜਾਣਦੀ ਹੋ ਨਾ? ਨੌਕਰੀ ਅਤੇ ਇਹ ਸੇਵਾ – ਦੋਵੇਂ ਕੰਮ ਕਰਨ ਵਾਲੇ ਚੰਗੇ ਜਾਂ ਇੱਕ ਕੰਮ ਕਰਨ ਵਾਲੇ ਚੰਗੇ? ਉਨ੍ਹਾਂ ਨੂੰ ਫਿਰ ਵੀ ਡੱਬਲ ਪਾਰਟ ਵਜਾਉਣਾ ਪੇਂਦਾ ਹੈ। ਭਾਵੇਂ ਨਿਰਬੰਧਨ ਹਨ ਫਿਰ ਵੀ ਡੱਬਲ ਪਾਰਟ ਤਾਂ ਹੈ ਨਾ। ਤੁਹਾਡਾ ਤੇ ਇੱਕ ਹੀ ਪਾਰਟ ਹੈ। ਪ੍ਰਵ੍ਰਿਤੀ ਵਾਲਿਆਂ ਨੂੰ ਤਿੰਨ ਪਾਰਟ ਵਜਾਉਣੇ ਪੈਂਦੇ ਹਨ – ਇੱਕ ਪੜ੍ਹਾਈ ਦਾ, ਦੂਜਾ ਸੇਵਾ ਦਾ ਅਤੇ ਨਾਲ – ਨਾਲ ਪ੍ਰਵ੍ਰਿਤੀ ਨੂੰ ਪਾਲਣ ਦਾ। ਤੁਸੀਂ ਤਾਂ ਸਭ ਗੱਲਾਂ ਤੋਂ ਛੁੱਟ ਗਈ। ਅੱਛਾ!
ਸ੍ਰਵ ਸਦਾ ਪ੍ਰਸੰਨਤਾ ਦੀ ਵਿਸ਼ੇਸ਼ਤਾ ਸੰਪੰਨ ਸ੍ਰੇਸ਼ਠ ਆਤਮਾਵਾਂ, ਸਦਾ ਆਪਣੀ ਵਿਸ਼ੇਸ਼ਤਾ ਨੂੰ ਪਹਿਚਾਣ ਕੰਮ ਵਿੱਚ ਲਗਾਉਣ ਵਾਲੀ ਸੈਂਸੀਬੁਲ ਅਤੇ ਇਨਸੈਂਸਫੁਲ ਅਤਮਾਵਾਂ ਨੂੰ, ਸਦਾ ਪ੍ਰਸੰਨ ਰਹਿਣ ਵਾਲੇ, ਪ੍ਰਸੰਨ ਕਰਨ ਦੀ ਸ੍ਰੇਸ਼ਠਤਾ ਵਾਲੀ ਮਹਾਨ ਅਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।
ਆਗਰਾ – ਰਾਜਸਥਾਨ
ਸਦਾ ਆਪਣੇ ਨੂੰ ਅਕਾਲਤਖਤਨਸ਼ੀਨ ਸ੍ਰੇਸ਼ਠ ਆਤਮਾ ਸਮਝਦੇ ਹੋ? ਆਤਮਾ ਅਕਾਲ ਹੈ ਤਾਂ ਉਸਦਾ ਤਖਤ ਵੀ ਅਕਾਲਤਖਤ ਹੋ ਗਿਆ ਨਾ! ਇਸ ਤਖ਼ਤ ਤੇ ਬੈਠਕੇ ਆਤਮਾ ਕਿੰਨਾਂ ਕੰਮ ਕਰਦੀ ਹੈ। “ਤਖਤਨਸ਼ੀਨ ਆਤਮਾ ਹਾਂ” – ਇਸ ਸਮ੍ਰਿਤੀ ਨਾਲ ਸਵਰਾਜ ਦੀ ਸਮ੍ਰਿਤੀ ਖ਼ੁਦ ਆਉਂਦੀ ਹੈ। ਰਾਜਾ ਵੀ ਜਦ ਤਖਤ ਤੇ ਬੈਠਦਾ ਹੈ ਤਾਂ ਰਾਜਾਈ ਦਾ ਨਸ਼ਾ, ਰਾਜਾਈ ਖੁਸ਼ੀ ਖ਼ੁਦ ਹੁੰਦੀ ਹੈ। ਤਖਤਨਸ਼ੀਨ ਮਾਨਾ ਸਵਰਾਜ ਅਧਿਕਾਰੀ ਰਾਜਾ ਹਾਂ – ਇਸ ਸਮ੍ਰਿਤੀ ਨਾਲ ਸਾਰੀਆਂ ਕਰਮਿੰਦਰੀਆਂ ਆਪੇ ਹੀ ਆਰਡਰ ਤੇ ਚੱਲਣਗੀਆਂ। ਜੋ ਅਕਾਲ – ਤਖ਼ਤ – ਨਸ਼ੀਨ ਸਮਝਕੇ ਚਲਦੇ ਹਨ ਉਨ੍ਹਾਂ ਦੇ ਲਈ ਬਾਪ ਦਾ ਵੀ ਦਿਲਤਖ਼ਤ ਹੈ ਕਿਉਂਕਿ ਆਤਮਾ ਸਮਝਣ ਨਾਲ ਬਾਪ ਹੀ ਯਾਦ ਆਉਂਦਾ ਹੈ। ਫਿਰ ਨਾ ਦੇਹ ਹੈ, ਨਾ ਦੇਹ ਦੇ ਸੰਬੰਧ ਹਨ, ਨਾ ਪਦਾਰਥ ਹਨ, ਇੱਕ ਬਾਪ ਹੀ ਸੰਸਾਰ ਹੈ ਇਸਲਈ ਅਕਾਲ – ਤਖ਼ਤ – ਨਸ਼ੀਨ ਬਾਪ ਦੇ ਦਿਲ – ਤਖ਼ਤ – ਨਸ਼ੀਨ ਵੀ ਬਣਦੇ ਹਨ। ਬਾਪ ਦੀ ਦਿਲ ਵਿੱਚ ਅਜਿਹੇ ਬੱਚੇ ਹੀ ਰਹਿੰਦੇ ਹਨ ਜੋ “ਇੱਕ ਬਾਪ ਦੂਜਾ ਨਾ ਕੋਈ” ਹੈ। ਤਾਂ ਡੱਬਲ ਤਖ਼ਤ ਹੋ ਗਿਆ। ਜੋ ਸਿਕਿਲੱਧੇ ਬੱਚੇ ਹੁੰਦੇ ਹਨ, ਪਿਆਰੇ ਹੁੰਦੇ ਹਨ ਉਨ੍ਹਾਂ ਨੂੰ ਸਦਾ ਗੋਦੀ ਵਿੱਚ ਬਿਠਾਉਣਗੇ, ਉਪਰ ਬਿਠਾਉਣਗੇ ਹੇਠਾਂ ਨਹੀਂ। ਤਾਂ ਬਾਪ ਵੀ ਕਹਿੰਦੇ ਹਨ ਤਖਤ ਤੇ ਬੈਠੋ, ਹੇਠਾਂ ਨਹੀਂ ਆਓ। ਜਿਸਨੂੰ ਤਖ਼ਤ ਮਿਲਦਾ ਹੈ ਉਹ ਦੂਜੀ ਜਗ੍ਹਾ ਬੈਠਣਗੇ ਕੀ? ਤਾਂ ਅਕਾਲਤਖਤ ਅਤੇ ਦਿਲਤਖ਼ਤ ਨੂੰ ਭੁੱਲ ਦੇਹ ਦੀ ਧਰਨੀ ਵਿੱਚ, ਮਿੱਟੀ ਵਿੱਚ ਨਹੀਂ ਆਓ। ਦੇਹ ਨੂੰ ਮਿੱਟੀ ਕਹਿੰਦੇ ਹੋ ਨਾ। ਮਿੱਟੀ, ਮਿੱਟੀ ਵਿੱਚ ਮਿਲ ਜਾਵੇਗੀ – ਇਵੇਂ ਕਹਿੰਦੇ ਹਨ ਨਾ! ਤਾਂ ਦੇਹ ਵਿੱਚ ਆਉਣਾ ਮਤਲਬ ਮਿੱਟੀ ਵਿੱਚ ਆਉਣਾ। ਜੋ ਰਾਇਲ ਬੱਚੇ ਹੁੰਦੇਂ ਹਨ ਉਹ ਕਦੇ ਮਿੱਟੀ ਵਿੱਚ ਨਹੀਂ ਖੇਡਦੇ। ਪਰਮਾਤਮ – ਬੱਚੇ ਤਾਂ ਸਭ ਤੋਂ ਰਾਇਲ ਹੋਏ। ਤਾਂ ਤਖਤ ਤੇ ਬੈਠਣਾ ਚੰਗਾ ਲਗਦਾ ਹੈ ਜਾਂ ਥੋੜ੍ਹੀ – ਥੋੜ੍ਹੀ ਦਿਲ ਹੁੰਦੀ ਹੈ – ਮਿੱਟੀ ਵਿੱਚ ਵੀ ਵੇਖ ਲਈਏ। ਕਈ ਬੱਚਿਆਂ ਦੀ ਆਦਤ ਮਿੱਟੀ ਖਾਣ ਦੀ ਅਤੇ ਮਿੱਟੀ ਵਿੱਚ ਖੇਡਣ ਦੀ ਹੁੰਦੀ ਹੈ। ਤਾਂ ਇਵੇਂ ਤੇ ਨਹੀਂ ਹੈ ਨਾ! 63 ਜਨਮ ਮਿੱਟੀ ਵਿੱਚ ਖੇਡੇ। ਹੁਣ ਤੁਸੀਂ ਤਖਤਨਸ਼ੀਨ ਬਣ ਰਹੇ ਹੋ, ਤਾਂ ਮਿੱਟੀ ਨਾਲ ਕਿਵੇਂ ਖੇਡੋਗੇ, ਜੋ ਮਿੱਟੀ ਵਿੱਚ ਖੇਡਦਾ ਹੈ ਉਹ ਮੈਲਾ ਹੁੰਦਾ ਹੈ। ਤਾਂ ਤੁਸੀਂ ਵੀ ਕਿੰਨੇ ਮੈਲੇ ਹੋ ਗਏ। ਹੁਣ ਬਾਪ ਨੇ ਸਵੱਛ ਬਣਾ ਦਿੱਤਾ ਹੈ। ਸਦਾ ਇਸੇ ਸਮ੍ਰਿਤੀ ਨਾਲ ਸਮਰੱਥ ਬਣੋ। ਸ਼ਕਤੀਸ਼ਾਲੀ ਕਦੇ ਕਮਜ਼ੋਰ ਨਹੀਂ ਹੁੰਦੇ। ਕਮਜ਼ੋਰ ਹੋਣਾ ਮਤਲਬ ਮਾਯਾ ਦੀ ਬਿਮਾਰੀ ਆਉਣਾ। ਹੁਣ ਤਾਂ ਸਦਾ ਤੰਦਰੁਸਤ ਹੋ ਗਏ। ਆਤਮਾ ਸ਼ਕਤੀਸ਼ਾਲੀ ਹੋ ਗਈ। ਸ਼ਰੀਰ ਦਾ ਹਿਸਾਬ – ਕਿਤਾਬ ਵੱਖ ਚੀਜ਼ ਹੈ ਲੇਕਿਨ ਮਨ ਸ਼ਕਤੀਸ਼ਾਲੀ ਹੋ ਗਿਆ ਨਾ। ਸ਼ਰੀਰ ਕਮਜ਼ੋਰ ਹੈ, ਚਲਦਾ ਨਹੀਂ ਹੈ, ਉਹ ਤਾਂ ਅੰਤਿਮ ਹੈ, ਉਹ ਤਾਂ ਹੋਵੇਗਾ ਹੀ ਲੇਕਿਨ ਆਤਮਾ ਪਾਵਰਫੁਲ ਹੋਵੇ। ਸ਼ਰੀਰ ਦੇ ਨਾਲ ਆਤਮਾ ਕਮਜ਼ੋਰ ਨਾ ਹੋਵੇ। ਤਾਂ ਸਦਾ ਯਾਦ ਰੱਖਣਾ ਕਿ ਡੱਬਲ ਤਖਤਨਸ਼ੀਨ ਸੋ ਡੱਬਲ ਤਾਜਧਾਰੀ ਬਣਨ ਵਾਲੇ ਹਨ। ਅੱਛਾ!
ਸਾਰੇ ਸੰਤੁਸ਼ੱਟ ਹੋ ਨਾ! ਸੰਤੁਸ਼ੱਟ ਮਤਲਬ ਪ੍ਰਸੰਨ ਸਦਾ ਪ੍ਰਸੰਨ ਰਹਿੰਦੇ ਹੋ ਜਾਂ ਕਦੇ – ਕਦੇ ਰਹਿੰਦੇ ਹੋ? ਕਦੇ ਅਪ੍ਰਸੰਨ, ਕਦੇ ਪ੍ਰਸੰਨ – ਇਵੇਂ ਤਾਂ ਨਹੀਂ, ਕਦੇ ਕਿਸੀ ਗੱਲ ਨਾਲ ਅਪ੍ਰਸੰਨ ਤਾਂ ਨਹੀਂ ਹੁੰਦੇ ਹੋ? ਅੱਜ ਇਹ ਕਰ ਲਿਆ, ਅੱਜ ਇਹ ਹੋ ਗਿਆ, ਕਲ ਉਹ ਹੋ ਗਿਆ – ਇਵੇਂ ਦੇ ਪੱਤਰ ਤਾਂ ਨਹੀਂ ਲਿਖਦੇ ਹੋ? ਸਦਾ ਪ੍ਰਸੰਨਚਿਤ ਰਹਿਣ ਵਾਲੇ ਆਪਣੇ ਰੂਹਾਨੀ ਵਾਇਬ੍ਰੇਸ਼ਨ ਨਾਲ ਹੋਰਾਂ ਨੂੰ ਵੀ ਪ੍ਰਸੰਨ ਕਰਦੇ ਹਨ। ਇਵੇਂ ਨਹੀਂ – ਮੈਂ ਤਾਂ ਪ੍ਰਸੰਨ ਰਹਿੰਦਾ ਹੀ ਹਾਂ। ਲੇਕਿਨ ਪ੍ਰਸੰਨਤਾ ਦੀ ਸ਼ਕਤੀ ਫੈਲੇਗੀ ਜਰੂਰ। ਤਾਂ ਹੋਰ ਕਿਸੇ ਨੂੰ ਵੀ ਪ੍ਰਸੰਨ ਕਰ ਸਕੋ – ਅਜਿਹੇ ਹੋ ਜਾਂ ਆਪਣੇ ਤੱਕ ਹੀ ਪ੍ਰਸੰਨ ਠੀਕ ਹੋ? ਦੂਜਿਆਂ ਨੂੰ ਵੀ ਕਰਾਂਗੇ, ਫਿਰ ਤਾਂ ਹੁਣ ਕੋਈ ਪੱਤਰ ਨਹੀਂ ਆਵੇਗਾ। ਜੇਕਰ ਕੋਈ ਅਪ੍ਰਸੰਨਤਾ ਦਾ ਪੱਤਰ ਆਵੇ ਤਾਂ ਵਾਪਿਸ ਉਸਨੂੰ ਹੀ ਭੇਜੀਏ ਨਾ! ਇਹ ਟਾਈਮ ਅਤੇ ਇਹ ਤਾਰੀਖ ਯਾਦ ਰੱਖਣਾ। ਹਾਂ ਇਹ ਪੱਤਰ ਲਿਖੋ – ਓ. ਕੇ. ਹਾਂ ਹੋਰ ਸਭ ਮੇਰੇ ਤੋਂ ਵੀ ਓ. ਕੇ. ਹਨ। ਇਹ ਦੋ ਲਾਈਨਾਂ ਲਿਖੋ, ਬਸ। ਮੈਂ ਵੀ ਓ. ਕੇ. ਅਤੇ ਦੂਜੇ ਵੀ ਮੇਰੇ ਤੋਂ ਓ. ਕੇ. ਹਨ। ਇਤਨਾ ਖਰਚਾ ਕਿਉਂ ਕਰਦੇ ਹੋ? ਇਹ ਤਾਂ ਦੋ ਲਾਈਨਾਂ ਕਾਰਡ ਤੇ ਹੀ ਆ ਸਕਦੀਆਂ ਹਨ ਅਤੇ ਬਾਰ – ਬਾਰ ਵੀ ਨਹੀਂ ਲਿਖੋ। ਕਈ ਤਾਂ ਰੋਜ਼ ਕਾਰਡ ਭੇਜ ਦਿੰਦੇ ਹਨ, ਰੋਜ਼ ਨਹੀਂ ਭੇਜਣਾ। ਮਹੀਨੇ ਵਿੱਚ ਦੋ ਵਾਰੀ, 15 ਦਿਨ ਵਿੱਚ ਇੱਕ ਓ. ਕੇ. ਦਾ ਕਾਰਡ ਲਿਖੋ, ਹੋਰ ਕਥਾਵਾਂ ਨਹੀਂ ਲਿਖਣੀਆਂ। ਆਪਣੀ ਪ੍ਰਸੰਨਤਾ ਨਾਲ ਹੋਰਾਂ ਨੂੰ ਵੀ ਪ੍ਰਸੰਨ ਬਣਾਉਣਾ। ਅੱਛਾ!
ਵਰਦਾਨ:-
ਰੂਹਾਨੀ ਸੇਵਾਧਾਰੀਆਂ ਨੂੰ ਸੇਵਾ ਦੇ ਸਿਵਾਏ ਕੁਝ ਵੀ ਸੁਖਸ਼ਮਤਾ ਨਹੀਂ, ਉਹ ਮਨਸਾ – ਵਾਚਾ – ਕਰਮਨਾ ਸਰਵਿਸ ਨਾਲ ਇੱਕ ਸੈਕਿੰਡ ਵੀ ਰੈਸਟ ਨਹੀਂ ਲੈਂਦੇ ਇਸਲਈ ਬੈਸਟ ਬਣ ਜਾਂਦੇ ਹਨ। ਉਹ ਸੇਵਾਵਾਂ ਵਿੱਚ ਸਫ਼ਲਤਾ ਪ੍ਰਾਪਤ ਕਰਨ ਦੇ ਲਈ ਸਦਾ ਇਹ ਹੀ ਸਲੋਗਣ ਯਾਦ ਰੱਖਦੇ ਕਿ ਸਮਾਉਣਾ ਅਤੇ ਸਾਮਨਾ ਕਰਨਾ – ਇਹ ਹੀ ਸਾਡਾ ਨਿਸ਼ਾਨਾ ਹੈ। ਉਹ ਆਪਣੇ ਪੁਰਾਣੇ ਸੰਸਕਾਰਾਂ ਨੂੰ ਸਮਾਉੰਦੇ ਹਨ ਅਤੇ ਸਾਮਨਾ ਮਾਇਆ ਨਾਲ ਕਰਦੇ ਨਾ ਕਿ ਦੈਵੀ ਪਰਿਵਾਰ ਨਾਲ। ਅਜਿਹੇ ਬੱਚੇ ਜੋ ਨਾਲੇਜਫੁਲ ਦੇ ਨਾਲ – ਨਾਲ ਪਾਵਰਫੁਲ ਵੀ ਹਨ ਉਨ੍ਹਾਂ ਨੂੰ ਹੀ ਕਿਹਾ ਜਾਂਦਾ ਹੈ ਰੂਹਾਨੀ ਸੇਵਾਧਾਰੀ।
ਸਲੋਗਨ:-
➤ Email me Murli: Receive Daily Murli on your email. Subscribe!