05 April 2022 Punjabi Murli Today | Brahma Kumaris

Read and Listen today’s Gyan Murli in Punjabi 

April 4, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਮਿੱਠੇ ਬੱਚੇ ਬਾਪ, ਟੀਚਰ ਅਤੇ ਸਤਿਗੁਰੂ ਤਿੰਨੋ ਹੀ ਪਰਮਪ੍ਰਿਯ ਹਨ, ਤਿੰਨੋ ਹੀ ਇੱਕ ਹਨ ਤਾਂ ਯਾਦ ਕਰਨਾ ਵੀ ਸਹਿਜ ਹੋਣਾ ਚਾਹੀਦਾ ਹੈ"

ਪ੍ਰਸ਼ਨ: -

ਇਸ ਕਲਯੁਗ ਵਿੱਚ ਸਦਾ ਜਵਾਨ ਕੌਣ ਰਹਿੰਦਾ ਹੈ ਅਤੇ ਕਿਵੇਂ?

ਉੱਤਰ:-

ਇੱਥੇ ਰਾਵਣ ( ਵਿਕਾਰ) ਸਦਾ ਜਵਾਨ ਰਹਿੰਦਾ ਹੈ। ਮਨੁੱਖ ਭਾਵੇਂ ਬੁੱਢੇ ਹੋ ਜਾਣ ਪਰ ਉਨ੍ਹਾਂ ਵਿੱਚ ਜੋ ਵਿਕਾਰ ਹਨ, ਕ੍ਰੋਧ ਹੈ ਉਹ ਕਦੇ ਬੁੱਢਾ ਨਹੀਂ ਹੁੰਦਾ। ਉਹ ਸਦਾ ਜਵਾਨ ਰਹਿੰਦਾ ਹੈ। ਮਰਨ ਤੱਕ ਵੀ ਵਿਕਾਰ ਦੀ ਆਸ ਬਣੀ ਰਹਿੰਦੀ ਹੈ। ਬਾਪ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ ਪਰ ਮਨੁੱਖਾਂ ਦਾ ਉਹ ਹੀ ਪਰਮ ਮਿਤ੍ਰ ਹੈ ਇਸਲਈ ਇੱਕ ਦੋ ਨੂੰ ਤੰਗ ਕਰਦੇ ਰਹਿੰਦੇ ਹਨ।

ਗੀਤ:-

ਮੈਂ ਇੱਕ ਨੰਨਾ ਸਾ ਬੱਚਾ ਹੁੰ..

ਓਮ ਸ਼ਾਂਤੀ ਬੱਚੇ ਬਾਪ ਨੂੰ ਯਾਦ ਕਰਦੇ ਹਨ। ਸਮਝਦੇ ਹਨ ਅਸੀਂ ਇਸ ਵਕਤ ਮਾਇਆ ਅਤੇ ਰਾਵਣ ਬਲਵਾਨ ਦੀਆਂ ਜੰਜੀਰਾਂ ਵਿੱਚ ਫਸੇ ਹੋਏ ਹਾਂ। ਬਾਪ ਕਹਿੰਦੇ ਹਨ ਇਨ੍ਹਾਂ ਤੋੰ ਛੁਡਾਉਣ ਵਾਲਾ ਸਮਰਥ ਹੈ। ਤੁਸੀਂ ਬੱਚੇ ਜਾਣਦੇ ਹੋ ਅਸੀਂ ਆਤਮਾਵਾਂ ਬਲਹੀਣ ਹਾਂ। ਰਾਵਣ ਨੇ ਬਲਹੀਣ ਬਣਾਇਆ ਹੈ। ਇਹ ਗਿਆਨ ਕੋਈ ਮਨੁੱਖਾਂ ਵਿੱਚ ਨਹੀਂ ਹੈ। ਬਾਪ ਬੈਠ ਬੱਚਿਆਂ ਨੂੰ ਗਿਆਨ ਦਿੰਦੇ ਹਨ। ਤੁਸੀਂ ਕਿੰਨੇ ਸ੍ਰਵਸ਼ਕਤੀਮਾਨ ਵਿਸ਼ਵ ਦੇ ਮਾਲਿਕ ਸੀ। ਹੁਣ ਕਿੰਨੇ ਕੰਗਾਲ, ਨਿਰਬਲ ਹੋ ਗਏ ਹੋ ਇਸਲਈ ਸਭ ਪੁਕਾਰਦੇ ਹਨ ਹੇ ਪਰਮਪਿਤਾ ਪ੍ਰਮਾਤਮਾ ਸਾਨੂੰ ਆਕੇ ਇਸ ਰਾਵਣ ਦੀਆਂ ਜੰਜੀਰਾਂ ਤੋਂ ਛੁਡਾਓ। ਹੇ ਪਤਿਤ – ਪਾਵਨ ਆਓ। ਉਹ ਹੀ ਪਤਿਤਾਂ ਨੂੰ ਪਵਨ ਬਨਾਉਣ ਵਾਲਾ ਹੈ। ਇਸ ਸਮੇਂ ਹੈ ਰਾਵਣ ਰਾਜ, ਸਵਰਗ ਨੂੰ ਰਾਮਰਾਜ, ਨਰਕ ਨੂੰ ਰਾਵਣਰਾਜ ਕਿਹਾ ਜਾਂਦਾ ਹੈ। ਰਾਵਣ ਵੀ ਬਲਵਾਨ ਹੈ, ਰਾਮ ਵੀ ਬਲਵਾਨ ਹੈ, ਕਿਉਂਕਿ ਦੋਵੇਂ ਹੀ ਅੱਧਾ – ਅੱਧਾਕਲਪ ਰਾਜ ਕਰਦੇ ਹਨ। ਮਨੁੱਖ ਤਾਂ ਸਾਰੇ ਪਤਿਤ ਹਨ। ਤੁਸੀਂ ਵੀ ਪਹਿਲਾਂ ਪਤਿਤ ਸੀ, ਹੁਣ ਪਤਿਤ – ਪਾਵਨ ਆਕੇ ਤੁਹਾਨੂੰ ਪਾਵਨ ਬਣਨ ਦਾ ਗਿਆਨ ਦੇ ਰਹੇ ਹਨ। ਯੋਗ ਅਤੇ ਗਿਆਨ। ਪਹਿਲਾਂ ਤਾਂ ਬਾਪ ਦੇ ਨਾਲ ਯੋਗ ਚਾਹੀਦਾ। ਦੁਨੀਆਂ ਵਿੱਚ ਬਾਪ ਵੱਖ, ਟੀਚਰ ਵੱਖ, ਗੁਰੂ ਵੱਖ ਹੈ। ਯਾਦ ਕਰਨਾ ਪੈਂਦਾ ਹੈ। ਫਲਾਣਾ ਟੀਚਰ ਸਾਨੂੰ ਪੜ੍ਹਾਉਂਦੇ ਹਨ। ਤੁਸੀਂ ਤਿੰਨੋ ਹੀ ਸੰਬੰਧ ਨਾਲ ਇੱਕ ਨੂੰ ਹੀ ਯਾਦ ਕਰਦੇ ਹੋ। ਤਿੰਨਾਂ ਦਾ ਨਾਮ ਇੱਕ ਹੀ ਸ਼ਿਵ ਹੈ। ਪਰਮਪ੍ਰਿਯ ਪਰਮਪਿਤਾ, ਪਰਮਪ੍ਰਿਯ ਸਿੱਖਿਅਕ, ਪਰਮਪ੍ਰਿਯ ਸਤਿਗੁਰੂ ਉਹ ਇੱਕ ਹੀ ਹੈ। ਮਨੁੱਖ ਤਾਂ ਟੀਚਰ ਨੂੰ ਵੱਖ, ਗੁਰੂ ਨੂੰ ਵੱਖ, ਬਾਪ ਨੂੰ ਵੱਖ ਯਾਦ ਕਰਨਗੇ। ਉਨ੍ਹਾਂ ਦਾ ਨਾਮ ਰੂਪ ਵੱਖ – ਵੱਖ ਹੈ। ਇੱਥੇ ਤਿੰਨਾਂ ਦਾ ਨਾਮ ਰੂਪ ਇੱਕ ਹੀ ਬੁੱਧੀ ਵਿੱਚ ਆਉਂਦਾ ਹੈ। ਰੂਪ ਨਿਰਾਕਾਰ ਹੈ, ਨਾਮ ਸ਼ਿਵ ਹੈ। ਬੁੱਧੀ ਵਿੱਚ ਇੱਕ ਹੀ ਯਾਦ ਆਉਂਦਾ ਹੈ। ਸ਼ਿਵਬਾਬਾ ਕਹਿੰਦੇ ਹਨ ਮੈਂ ਆਉਂਦਾ ਹਾਂ ਤੁਸੀਂ ਬੱਚਿਆਂ ਨੂੰ ਮ੍ਰਿਤੂ ਲੋਕ ਤੋੰ ਲੈ ਜਾਣ, ਜਿਸ ਦੇ ਆਸਾਰ ਵੀ ਵੇਖ ਰਹੇ ਹੋ। ਬਲਵਾਨ ਬਣਨ ਵਿੱਚ ਮਾਇਆ ਬਹੁਤ ਸਾਮਨਾ ਕਰਦੀ ਹੈ, ਵਿਘਨ ਪਾਉਂਦੀ ਹੈ। ਤੁਸੀਂ ਬਹੁਤ ਚੋਟ ਖਾਂਦੇ ਹੋ। ਮਾਇਆ ਕਦੇ ਜੋਰ ਨਾਲ ਥੱਪੜ ਮਾਰਦੀ ਹੈ, ਕਦੇ ਹਲਕਾ। ਜੋਰ ਨਾਲ ਅਜਿਹਾ ਮਾਰਦੀ ਹੈ ਜੋ ਵਿਕਾਰ ਵਿੱਚ ਵੀ ਡਿੱਗ ਪੈਂਦੇ ਹਨ। ਫਿਰ ਉਹ ਅਸਰ ਬਹੁਤ ਸਮਾਂ ਚਲਦਾ ਹੈ। ਬੁੱਧੀ ਨੂੰ ਜਿਵੇਂ ਤਾਲਾ ਲੱਗ ਜਾਂਦਾ ਹੈ। ਹੁਣ ਬਾਬਾ ਕਹਿੰਦੇ ਹਨ ਮਾਇਆ ਭੁਲਾਉਣ ਦੀ ਬਹੁਤ ਕੋਸ਼ਿਸ਼ ਕਰੇਗੀ। ਪਰ ਤੁਸੀਂ ਭੁੱਲਣਾ ਨਹੀਂ ਜਿਨਾਂ ਤੁਸੀਂ ਮੈਨੂੰ ਯਾਦ ਕਰੋਗੇ ਤਾਂ ਵਰਸਾ ਵੀ ਬੁੱਧੀ ਵਿੱਚ ਆਵੇਗਾ ਅਤੇ ਉੱਚ ਪਦਵੀ ਵੀ ਪਾਓਗੇ। ਅਜਿਹਾ ਕੋਈ ਬੱਚਾ ਨਹੀਂ ਹੋਵੇਗਾ, ਜਿਸਨੂੰ ਬਾਪ ਦਾ ਵਰਸਾ ਯਾਦ ਨਾ ਆਵੇ। ਵਰਸਾ ਬੱਚੇ ਤੋੰ ਛਿੱਪ ਨਹੀਂ ਸਕਦਾ। ਤੁਸੀਂ ਵੀ ਜਾਣਦੇ ਹੋ ਕਿ ਅਸੀਂ ਵਿਸ਼ਵ ਦੀ ਬਾਦਸ਼ਾਹੀ ਲੈ ਸਕਦੇ ਹਾਂ, ਨੰਬਰਵਾਰ ਪੁਰਸ਼ਾਰਥ ਅਨੁਸਰ। ਸਾਰੇ ਇੱਕ ਜਿਹੀ ਰਾਜਧਾਨੀ ਤੇ ਲੈ ਨਹੀਂ ਸਕਣਗੇ। ਇਹ ਰਾਜਧਾਨੀ ਸਥਾਪਨ ਹੋ ਰਹੀ ਹੈ ਹੋਰ ਜੋ ਆਉਂਦੇ ਹਨ ਉਹ ਰਾਜਧਾਨੀ ਸਥਾਪਨ ਨਹੀਂ ਕਰਦੇ ਹਨ। ਇਵੇਂ ਨਹੀਂ ਕਹਾਂਗੇ ਕਿ ਉਹ ਰਾਵਣ ਦੇ ਰਾਜ ਵਿਚ ਆਉਂਦੇ ਹਨ। ਰਾਵਣ ਦਾ ਕੁਨੈਕਸ਼ਨ ਹੈ ਹੀ ਭਾਰਤ ਦੇ ਨਾਲ। ਇੱਥੇ ਹੀ ਰਾਵਣ ਨੂੰ ਸਾੜਦੇ ਹਨ ਹੋਰ ਪਾਸੇ ਤੇ ਰਾਵਣ ਨੂੰ ਜਾਣਦੇ ਹੀ ਨਹੀਂ। ਅੱਧਾਕਲਪ ਦੇ ਬਾਦ ਰਾਵਣਰਾਜ ਹੁੰਦਾ ਹੈ। ਜ਼ਰੂਰ ਸੂਰਜਵੰਸ਼ੀ ਜਾਂ ਚੰਦ੍ਰਵਨਸ਼ੀ ਵਾਲਿਆਂ ਤੋੰ ਹੀ ਇਸਲਾਮੀ ਧਰਮ ਵਾਲੇ ਨਿਕਲੇ ਹੋਣਗੇ। ਇੱਕ ਧਰਮ ਤੋਂ ਹੀ ਫਿਰ ਹੋਰ ਬਰਾਦਰੀਆਂ ਨਿਕਲਦੀਆਂ ਹਨ ਨਾ। ਇਵੇਂ ਨਹੀਂ ਉਹ ਬਰਾਦਰੀ ਨਿਕਲੀ ਤਾਂ ਉਸ ਵਕਤ ਉੱਥੇ ਰਾਵਣਰਾਜ ਹੋਵੇਗਾ। ਨਹੀਂ, ਉਹ ਤਾਂ ਬਾਦ ਵਿੱਚ ਆਉਂਦੇ ਹਨ। ਬਾਬਾ ਤੇ ਆਕੇ ਰਾਜਧਾਨੀ ਸਥਾਪਨ ਕਰਦੇ ਹਨ। ਉਹ ਕੋਈ ਅੱਧ ਵਿੱਚ ਕੋਈ ਕਵਾਟਰ ਵਿੱਚ ਆਉਂਦੇ ਹਨ। ਸਤੋਪ੍ਰਧਾਨ ਤੋੰ ਫਿਰ ਤਮੋਪ੍ਰਧਾਨ ਬਣਨਾ ਹੈ। ਉਨ੍ਹਾਂ ਦੇ ਲਈ ਅਲਪਕਾਲ ਦਾ ਸੁੱਖ ਅਤੇ ਬਹੁਤ ਕਾਲ ਦਾ ਦੁੱਖ ਹੈ। ਇਹ ਵੀ ਖੇਲ੍ਹ ਸਮਝਾਇਆ ਜਾਂਦਾ ਹੈ। ਪਹਿਲੇ ਪਾਵਨ ਸਨ, ਫਿਰ ਪਤਿਤ ਬਣਦੇ ਹਨ। ਪਹਿਲਾਂ ਇੱਕ ਹੀ ਦੇਵੀ – ਦੇਵਤਾ ਧਰਮ ਸੀ। ਫਿਰ ਹੋਰ ਧਰਮਾਂ ਦੀ ਵ੍ਰਿਧੀ ਹੁੰਦੀ ਹੈ। ਦੇਵਤੇ ਖੁਦ ਹੀ ਹਿੰਦੂ ਬਣ ਜਾਂਦੇ ਹਨ ਫਿਰ ਤਰ੍ਹਾਂ – ਤਰ੍ਹਾਂ ਦੀ ਮਲਟੀਫਿਕੇਸ਼ਨ ਹੁੰਦੀ ਰਹਿੰਦੀ ਹੈ। ਉਹ ਫਿਰ ਆਪਣੇ ਧਰਮ ਸਥਾਪਕ ਦੇ ਪਿਛਾੜੀ ਚਲੇ ਜਾਂਦੇ ਹਨ। ਦੇਵਤਾ ਧਰਮ ਪ੍ਰਾਯ ਲੋਪ ਹੈ। ਹਨ ਸਭ ਦੇਵੀ – ਦੇਵਤਾ ਧਰਮ ਵਾਲੇ, ਪਰੰਤੂ ਖੁਦ ਨੂੰ ਦੇਵਤਾ ਕਹਿ ਨਹੀਂ ਸਕਦੇ ਕਿਉਂਕਿ ਪਵਿੱਤਰ ਨਹੀਂ ਹਨ। ਪਵਿਤ੍ਰਤਾ ਦੇ ਬਿਨਾਂ ਆਪਣੇ ਨੂੰ ਦੇਵਤਾ ਕਹਾਉਣਾ ਬੇਕਾਇਦੇ ਹੋ ਜਾਂਦਾ ਹੈ। ਜੋ ਅਸਲ ਦੇਵੀ – ਦੇਵਤਾ ਸਨ, ਉਹ ਹੀ ਫਿਰ ਸ਼ਤ੍ਰੀ, ਫਿਰ ਸੋ ਵੈਸ਼, ਸੋ ਸ਼ੁਦ੍ਰ ਬਣ ਜਾਂਦੇ ਹਨ। ਹੁਣ ਫਿਰ ਤੁਸੀਂ ਬ੍ਰਾਹਮਣ ਬਣੇ ਹੋ। ਇਹ ਗੱਲਾਂ ਦੂਜੇ ਧਰਮ ਵਾਲੇ ਨਹੀਂ ਸਮਝਣਗੇ। ਦੇਵਤਾ ਧਰਮ ਵਾਲੇ ਹੀ ਸਮਝਣ ਲਈ ਇੱਥੇ ਆਉਣਗੇ, ਬਾਕੀ ਤੇ ਬਾਦ ਵਿੱਚ ਆਉਂਦੇ ਰਹਿਣਗੇ। ਅੱਗੇ ਚੱਲਕੇ ਵ੍ਰਿਧੀ ਬਹੁਤ ਹੋਵੇਗੀ। ਮੁੱਖ ਵੰਸ਼ਾਵਲੀ ਦੀ ਵ੍ਰਿਧੀ ਹੁੰਦੀ ਹੈ। ਪ੍ਰਜਾਪਿਤਾ ਬ੍ਰਹਮਾ, ਬ੍ਰਾਹਮਣ ਧਰਮ ਹੁਣ ਸਥਾਪਨ ਕਰਦੇ ਹਨ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਜ਼ਰੂਰ ਬ੍ਰਹਮਾਕੁਮਾਰ ਕੁਮਾਰੀਆਂ ਹੋਣਗੇ ਨਾ। ਬ੍ਰਾਹਮਣ ਵਰਣ ਵਾਲੇ ਹੀ ਦੇਵਤਾ ਬਣਨਗੇ। ਢੇਰ ਆਕੇ ਨਾਲੇਜ ਲੈਣਗੇ।

ਤੁਸੀਂ ਪੁਰਸ਼ਾਰਥ ਕਰਦੇ ਹੋ ਸੂਰਜਵੰਸ਼ੀ ਰਾਜਧਾਨੀ ਵਿੱਚ ਆਉਣ ਦਾ। ਉਨ੍ਹਾਂ ਵਿਚੋਂ ਵੀ ਮੁੱਖ ਹਨ 8, ਬਾਕੀ ਤਾਂ ਵ੍ਰਿਧੀ ਹੋ ਜਾਂਦੀ ਹੈ। ਜੋ ਮੰਮਾ ਬਾਬਾ ਦਾ ਬਣਨਗੇ, ਕੁਝ ਸੁਣਨਗੇ ਤਾਂ ਉਹ ਆਉਣਗੇ। ਪ੍ਰਦਰਸ਼ਨੀ ਵਿੱਚ ਢੇਰ ਆਉਂਦੇ ਹਨ। ਉਨ੍ਹਾਂ ਵਿਚੋਂ ਕੋਈ ਨਿਕਲਦੇ ਹਨ ਜੋ ਚੰਗੀ ਤਰ੍ਹਾਂ ਪੁਰਸ਼ਾਰਥ ਕਰਦੇ ਹਨ। ਪਹਿਲਾਂ – ਪਹਿਲਾਂ ਬਾਪ ਦਾ ਪਰਿਚੈ ਜ਼ਰੂਰ ਹੋਣਾ ਚਾਹੀਦਾ ਹੈ। ਫਿਰ ਕਰਕੇ ਕੋਈ ਲਿੰਗ ਰੂਪ ਕਹਿੰਦੇ ਜਾਂ ਜੋਤੀ ਸਵਰੂਪ ਕਹਿੰਦੇ, ਬਾਪ ਸਮਝਣ ਨਾਲ ਬ੍ਰਹਮ ਜੋ ਮਹਾਤਤ੍ਵ ਹੈ, ਉਸਨੂੰ ਫਿਰ ਭਗਵਾਨ ਨਹੀਂ ਕਹਿ ਸਕਦੇ। ਪਰਮਪਿਤਾ ਪ੍ਰਮਾਤਮਾ ਤੇ ਨਾਲੇਜਫੁਲ ਹੈ। ਬ੍ਰਹਮਾ ਨਾਲੇਜਫੁਲ ਥੋੜ੍ਹੀ ਨਾ ਹੈ। ਤੁਸੀਂ ਪੁੱਛਦੇ ਹੋ ਤਾਂ ਆਤਮਾ ਦਾ ਰੂਪ ਕੀ ਹੈ? ਤਾਂ ਲਿੰਗ ਕਹਿ ਦਿੰਦੇ ਹਨ ਕਿਉਂਕਿ ਲਿੰਗ ਰੂਪ ਦੀ ਹੀ ਪੂਜਾ ਹੁੰਦੀ ਹੈ। ਸਟਾਰ ਦੀ ਪੂਜਾ ਤੇ ਕਿਧਰੇ ਹੈ ਨਹੀਂ। ਨਾ ਜਾਨਣ ਦੇ ਕਾਰਨ ਫਿਰ ਕੁਝ ਨਾ ਕੁਝ ਬਣਾ ਦਿੰਦੇ ਹਨ। ਠੀਕਰ, ਭੀਤਰ ਸਭ ਵਿੱਚ ਭਗਵਾਨ ਕਹਿ ਦਿੰਦੇ ਹਨ। ਬਾਪ ਸਮਝਾਉਂਦੇ ਹਨ ਆਤਮਾ ਤੇ ਸਟਾਰ ਹੈ, ਆਤਮਾਵਾਂ ਦਾ ਇਕੱਠਾ ਝੁੰਡ ਵੀ ਵੇਖ ਸਕਦੇ ਹੋ। ਜਦੋਂ ਸਾਰੀਆਂ ਆਤਮਾਵਾਂ ਵਾਪਿਸ ਜਾਣਗੀਆਂ ਤਾਂ ਵੱਡਾ ਝੁੰਡ ਹੋਵੇਗਾ ਨਾ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸੂਖਸ਼ਮ ਤੋੰ ਵੀ ਅਤਿ ਸੂਖਸ਼ਮ। ਸਾਖਸ਼ਤਕਾਰ ਨਾਲ ਕੋਈ ਕੁਝ ਸਮਝ ਨਹੀਂ ਸਕਦਾ। ਸਮਝੋ ਕਿਸੇ ਨੂੰ ਸ਼ਿਵ ਦਾ ਜਾਂ ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਸਾਖਸ਼ਤਕਾਰ ਵੀ ਹੋਵੇ, ਪਰੰਤੂ ਫਾਇਦਾ ਕੁਝ ਨਹੀਂ। ਇੱਥੇ ਤਾਂ ਸ੍ਰਿਸ਼ਟੀ ਦੇ ਆਦਿ, ਮੱਧ, ਅੰਤ ਨੂੰ ਜਾਨਣਾ ਹੁੰਦਾ ਹੈ। ਇਹ ਪੜ੍ਹਾਈ ਹੈ। ਪ੍ਰਮਾਤਮਾ ਵੀ ਇੱਕ ਸਟਾਰ ਹੈ। ਇੰਨੀ ਛੋਟੀ ਚੀਜ ਦੀ ਵੇਖੋ ਕਿੰਨੀ ਮਹਿਮਾ ਹੈ। ਗਿਆਨ ਦਾ ਸਾਗਰ, ਪ੍ਰੇਮ ਦਾ ਸਾਗਰ, ਸੁਖ ਦਾ ਸਾਗਰ ਉਹ ਹੀ ਸਾਰਾ ਕੰਮ ਕਰਦੇ ਹਨ। ਇਸ ਨੂੰ ਕਿਹਾ ਜਾਂਦਾ ਹੈ ਅਤਿ ਗੁਹੀਏ ਗੱਲਾਂ।

ਬਾਪ ਕਹਿਣ ਨਾਲ ਬੁੱਧੀ ਵਿੱਚ ਆਉਣਾ ਚਾਹੀਦਾ ਹੈ ਕਿ ਜ਼ਰੂਰ ਸਵਰਗ ਦਾ ਰਚਤਾ ਹੈ। ਕਹਿੰਦੇ ਵੀ ਹਨ ਭਗਵਾਨ ਜ਼ਰੂਰ ਕਿਤੇ ਨਾ ਕਿਤੇ ਆਇਆ ਹੋਇਆ ਹੈ। ਜੇਕਰ ਗੀਤਾ ਦਾ ਭਗਵਾਨ ਸ਼੍ਰੀਕ੍ਰਿਸ਼ਨ ਹੁੰਦਾ ਤਾਂ ਉਹ ਦੇਹਧਾਰੀ ਤੋੰ ਛਿੱਪ ਨਾ ਸਕੇ। ਇਹ ਤਾਂ ਬਿਲਕੁੱਲ ਹੀ ਗੁਪਤ ਗੱਲਾਂ ਹਨ। ਕਦੇ ਸੁਣਿਆ ਹੀ ਨਹੀਂ ਹੈ ਕਿ ਪਰਮਪਿਤਾ ਪ੍ਰਮਾਤਮਾ ਕੀ ਚੀਜ ਹੈ, ਆਤਮਾ ਕੀ ਚੀਜ ਹੈ। ਸਿਰ੍ਫ ਕਹਿ ਦਿੰਦੇ ਹਨ – ਭ੍ਰਿਕੁਟੀ ਵਿੱਚ ਚਮਕਦਾ ਹੈ ਅਜਬ ਸਿਤਾਰਾ। ਫਿਰ ਉਨ੍ਹਾਂ ਨੂੰ ਪਰਮਪਿਤਾ ਪ੍ਰਮਾਤਮਾ ਕਹਿ ਦਿੰਦੇ ਹਨ। ਹੁਣ ਆਤਮਾ ਅਤੇ ਪ੍ਰਮਾਤਮਾ ਦੇ ਰੂਪ ਵਿੱਚ ਫਰਕ ਤਾਂ ਕੁਝ ਵੀ ਨਹੀਂ ਪੈਂਦਾ ਹੈ। ਕੀ ਪ੍ਰਮਾਤਮਾ ਕੋਈ ਭਾਰੀ ਚੀਜ ਹੈ ਜਾਂ ਵੱਡੀ ਰੋਸ਼ਨੀ ਹੈ? ਨਹੀਂ, ਉਹ ਤਾਂ ਸਿਰ੍ਫ ਨਾਲੇਜਫੁਲ ਹੈ। ਗਤੀ, ਸਦਗਤੀ ਲਈ ਗਿਆਨ ਦਿੰਦੇ ਹਨ। ਤਾਂ ਗਿਆਨ ਸਾਗਰ ਹੈ। ਹੁਣ ਗਿਆਨ ਦਾ ਸਾਗਰ ਪਰਮਪਿਤਾ ਪ੍ਰਮਾਤਮਾ ਨੂੰ ਕਹਾਂਗੇ ਜਾਂ ਰਾਵਣ ਮੱਤ ਤੇ ਚੱਲਣ ਵਾਲੇ ਮਨੁੱਖਾਂ ਨੂੰ? ਬਾਪ ਕਹਿੰਦੇ ਹਨ ਮੈਂ ਅਥਾਰਟੀ ਹਾਂ, ਬਾਕੀ ਇਹ ਸਭ ਭਗਤੀਮਾਰਗ ਦੀ ਸਮਗ੍ਰੀ ਹੈ। ਬ੍ਰਹਮਾ ਦੇ ਹੱਥ ਵਿੱਚ ਸ਼ਾਸਤਰ ਵਿਖਾਉਂਦੇ ਹਨ ਪਰ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਬ੍ਰਹਮਾ ਕੌਣ ਹੈ? ਬਾਪ ਕਹਿੰਦੇ ਹਨ ਮੈਂ ਪਹਿਲਾਂ ਵੀ ਕਿਹਾ ਹੈ ਕਿ ਮੈਂ ਸਧਾਰਨ ਬੁੱਢੇ ਤਨ ਵਿੱਚ ਆਉਂਦਾ ਹਾਂ। ਇਸ ਨੰਦੀਗਣ ਤੋੰ ਆਕੇ ਨਾਲੇਜ ਸੁਣਾਉਂਦਾ ਹਾਂ। ਮਨੁੱਖ ਭਾਗੀਰਥ ਵੀ ਵਿਖਾਉਂਦੇ ਅਤੇ ਗੌਮੁਖ ਵੀ ਵਿਖਾਉਂਦੇ ਹਨ। ਹੁਣ ਭਾਗੀਰਥ ਤੋੰ ਵੀ ਗੰਗਾ, ਬੈਲ ਤੋੰ ਵੀ ਗੰਗਾ ਵਿਖਾਉਂਦੇ ਹਨ। ਰਾਈਟ ਰਾਂਗ ਕੀ ਹੈ, ਸਮਝ ਨਹੀਂ ਸਕਦੇ। ਕੀ ਬੈਲ ਜਾਨਵਰ ਤੋੰ ਗੰਗਾ ਨਿਕਲੀ ਹੈ? ਗੌਮੁੱਖ ਵਿਖਾਉਂਦੇ ਹਨ ਤਾਂ ਗਊ ਹੋਣੀ ਚਾਹੀਦੀ ਹੈ। ਨੰਦੀਗਣ ਨੂੰ ਬੈਲ ਵਿਖਾਉਂਦੇ ਹਨ, ਇਹ ਮੇਲ ਤੇ ਬਰੋਬਰ ਹੈ। ਮਨੁੱਖ ਹੈ। ਜੇਕਰ ਗਊ ਕਹੀਏ ਉਹ ਵੀ ਮਾਤਾ ਤੇ ਹੈ ਨਾ। ਇਨ੍ਹਾਂ ਗੱਲਾਂ ਨੂੰ ਮਨੁੱਖ ਬਿਲਕੁਲ ਹੀ ਭੁੱਲੇ ਹੋਏ ਹਨ, ਰਾਈਟ ਕੁਝ ਵੀ ਦੱਸਦੇ ਨਹੀਂ। ਬ੍ਰਹਮਾ ਦਵਾਰਾ ਸੂਰਜਵੰਸ਼ੀ ਰਾਜ ਦੀ ਸਥਾਪਨਾ ਹੋ ਰਹੀ ਹੈ। ਇੱਥੇ ਕੋਈ ਰਾਜਾਈ ਤੇ ਹੈ ਨਹੀਂ। ਇਹ ਹੈ ਬੇਹੱਦ ਦਾ ਬਾਪ ਬੇਹੱਦ ਦਾ ਰਾਜ ਦਿੰਦੇ ਹਨ। ਪੜ੍ਹਾਈ ਨਾਲ ਜੋ ਸੂਰਜਵੰਸ਼ੀ, ਚੰਦ੍ਰਵਨਸ਼ੀ ਘਰਾਣੇ ਦੇ ਹੋਣਗੇ ਉਨ੍ਹਾਂ ਦੀ ਬੁੱਧੀ ਵਿੱਚ ਇਹ ਬੈਠੇਗਾ। ਪਹਿਲਾਂ ਇਹ ਨਿਸ਼ਚੇ ਚਾਹੀਦਾ ਹੈ ਕਿ ਸ਼ਿਵਬਾਬਾ ਹੀ ਸਾਨੂੰ ਨਾਲ ਲੈ ਜਾਣਗੇ। ਕਿਸੇ ਹੋਰ ਗੁਰੂ ਗੋਸਾਈ ਦੇ ਇਹ ਕਹਿਣ ਦੀ ਤਾਕਤ ਹੀ ਨਹੀਂ ਹੈ। ਪਤਿਤ – ਪਾਵਨ ਤਾਂ ਇੱਕ ਬਾਪ ਹੀ ਹੈ, ਉਨ੍ਹਾਂ ਨੂੰ ਹੀ ਯਾਦ ਕਰਦੇ ਹਨ ਕਿ ਆਕੇ ਪਾਵਨ ਬਣਾਓ। ਨਵੀਂ ਸੋ ਪੁਰਾਣੀ, ਪੁਰਾਣੀ ਸੋ ਨਵੀਂ – ਇਹ ਤੇ ਹੋਣਾ ਹੀ ਹੈ। ਪਰਮਪਿਤਾ ਪਰਮਾਤਮਾ ਦੇ ਸਿਵਾਏ ਪਾਵਨ ਦੁਨੀਆਂ ਕੋਈ ਬਣਾ ਨਹੀਂ ਸਕਦਾ। ਬਾਪ ਤੋੰ ਹੀ ਸੂਰਜਵੰਸ਼ੀ, ਚੰਦ੍ਰਵਨਸ਼ੀ ਰਾਜਾਈ ਦਾ ਵਰਸਾ ਮਿਲਦਾ ਹੈ। ਇੱਥੇ ਤਾਂ ਕੋਈ ਵੀ ਰਾਜਾਈ ਹੈ ਨਹੀਂ। ਇਹ ਬਹੁਤ ਸਮਝਣ ਦੀਆਂ ਗੱਲਾਂ ਹਨ। ਮਨੁੱਖ ਸਮਝਦੇ ਹਨ ਸ਼ਾਸਤਰ ਸੱਚੇ ਹਨ ਕਿਉਂਕਿ ਭਗਵਾਨ ਨੇ ਬਣਾਏ ਹਨ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਭਗਵਾਨ ਨੇ ਮਨੁੱਖ ਦੇ ਤਨ ਵਿੱਚ ਆਕੇ ਗੀਤਾ ਸੁਣਾਈ ਹੈ। ਉਸ ਤੇ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਇਹ ਭੁੱਲ ਜਦੋਂ ਬੁੱਧੀ ਵਿਚੋਂ ਨਿਕਲੇ। ਪਹਿਲਾਂ ਸ਼ਿਵਬਾਬਾ ਨੂੰ ਜਾਨਣ ਤਾਂ ਸਮਝਣ ਕਿ ਉਹ ਸਵਰਗ ਦੀ ਸਥਾਪਨਾ ਕਰਦੇ ਹਨ। ਜਾਣਦੇ ਨਹੀਂ ਤਾਂ ਲੜ੍ਹਦੇ, ਝਗੜ੍ਹਦੇ ਹਨ। ਬਾਪ ਕਹਿਣਗੇ ਤੁਸੀਂ ਸਵਰਗ ਵਿੱਚ ਉੱਚ ਪਦਵੀ ਪਾਉਣ ਦੇ ਲਾਇਕ ਨਹੀਂ ਹੋ। ਦੈਵੀਗੁਣ ਵਾਲੇ ਨਹੀਂ ਹੋ ਧਾਰਨਾ ਨਹੀਂ ਹੁੰਦੀ ਹੈ ਤਾਂ ਵਿਕਾਰ ਜ਼ਰੂਰ ਹੋਣਗੇ। ਭਾਵੇਂ ਕੋਈ ਬੁੱਢੇ ਹਨ, ਕ੍ਰੋਧ ਤਾਂ ਉਨ੍ਹਾਂ ਵਿੱਚ ਵੀ ਬਹੁਤ ਹੈ। ਕ੍ਰੋਧ ਬੁੱਢਾ ਨਹੀਂ ਹੁੰਦਾ ਹੈ। ਅੱਜਕਲ ਬੁੱਢੇ ਵੀ ਵਿਕਾਰ ਵਿੱਚ ਜਾਂਦੇ ਹਨ। ਬਾਬਾ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ, ਮਨੁੱਖਾਂ ਦੇ ਲਈ ਫਿਰ ਮਿਤ੍ਰ ਹੈ। ਵਿਕਾਰ ਦੇ ਲਈ ਵੇਖੋ ਕਿੰਨਾਂ ਤੰਗ ਕਰਦੇ ਹਨ। ਰਾਵਣ ਸਭ ਦਾ ਮਿਤ੍ਰ ਹੈ। ਵਿਸ਼ ਦੀ ਪੈਦਾਇਸ਼ ਹੈ ਨਾ। ਵਿਸ਼ ਦੀ ਪੈਦਾਇਸ਼ ਮਾਨਾ ਰਾਵਣ ਦੀ ਪੈਦਾਇਸ਼। ਮਨੁੱਖ ਜਾਣਦੇ ਹੀ ਨਹੀਂ। ਬਾਪ ਦੀ ਸ਼੍ਰੀਮਤ ਤੇ ਚੱਲਣ ਤਾਂ ਸਪੂਤ ਕਹਾਉਣ। ਵਿਕਰਮ ਕਰਦੇ ਹਨ ਤਾਂ ਝੱਟ ਸਾਵਧਾਨੀ ਦਿੱਤੀ ਜਾਂਦੀ ਹੈ। ਬਹੁਤਿਆਂ ਵਿੱਚ ਬਹੁਤ ਕੁਝ ਆਦਤਾਂ ਰਹਿੰਦੀਆਂ ਹਨ। ਝੂਠ ਬੋਲਣ ਦੀ, ਚੋਰੀ ਕਰਨ ਦੀ, ਮੰਗਣ ਦੀ। ਬਾਪ ਕਹਿੰਦੇ ਹਨ ਮੈਂ ਤਾਂ ਦਾਤਾ ਹਾਂ, ਤੁਸੀਂ ਕਿਸੇ ਤੋੰ ਮੰਗਦੇ ਕਿਉਂ ਹੋ! ਜਿਨ੍ਹਾਂ ਨੇ ਇੰਨਸ਼ੀਓਰ ਕਰਨਾ ਹੋਵੇਗਾ ਉਹ ਆਪੇ ਹੀ ਕਰਨਗੇ। ਕਦੇ ਵੀ ਮੰਗੋ ਨਹੀਂ। ਅੱਜ ਬਾਬਾ ਦਾ ਜਨਮ ਦਿਨ ਹੈ, ਕੁਝ ਤਾਂ ਭੇਜੋ, ਇਵੇਂ ਮੰਗੋ ਨਹੀਂ। ਸਮਝਾਉਣਾ ਹੈ – ਇੰਨਸ਼ੀਓਰ ਕਰਨਾ ਹੈ ਤਾਂ ਭਾਵੇਂ ਕਰੋ। ਭਗਤੀਮਾਰਗ ਵਿੱਚ ਮਨੁੱਖ ਖੁਦ ਨੂੰ ਇੰਨਸ਼ੀਓਰ ਕਰਦੇ ਹਨ ਈਸ਼ਵਰ ਦੇ ਕੋਲ, ਜਿਸ ਨੂੰ ਦਾਨ ਕਿਹਾ ਜਾਂਦਾ ਹੈ। ਉਸਦਾ ਫਲ ਵੀ ਬਾਪ ਦਿੰਦੇ ਹਨ। ਉਹ ਹੈ ਹੱਦ ਦਾ ਇੰਨਸ਼ੀਓਰੈਂਸ, ਇਹ ਹੈ ਬੇਹੱਦ ਦਾ । ਭਗਤੀਮਾਰਗ ਵਿੱਚ ਕਹਿੰਦੇ ਹਨ ਪਰਮਪਿਤਾ ਪ੍ਰਮਾਤਮਾ ਨੇ ਇਹ ਭਗਤੀ ਦਾ ਫਲ ਦਿੱਤਾ ਹੈ। ਸਾਹੂਕਾਰ ਹੋਵੇਗਾ ਤਾਂ ਕਹੇਗਾ ਇਹ ਪਾਸਟ ਕਰਮਾਂ ਦਾ ਫਲ ਮਿਲਿਆ ਹੈ। ਕੋਈ ਗਰੀਬ ਹੈ ਕਿਉਂਕਿ ਇੰਨਸ਼ੀਓਰੈਂਸ ਨਹੀਂ ਕੀਤਾ ਹੈ ਇਸਲਈ ਧਨ ਨਹੀਂ ਮਿਲਦਾ। ਬਾਪ ਕਹਿੰਦੇ ਹਨ ਮੇਰੇ ਕੋਲ ਹੀ ਸਭ ਇੰਨਸ਼ੀਓਰ ਕਰਦੇ ਹਨ। ਕਹਿੰਦੇ ਹਨ ਇਹ ਭਗਵਾਨ ਨੇ ਦਿੱਤਾ ਹੈ। ਭਗਤੀਮਾਰਗ ਵਿੱਚ ਤੁਸੀਂ ਇੰਨਸ਼ੀਓਰ ਕਰਦੇ ਹੋ ਹੱਦ ਦਾ। ਹੁਣ ਡਾਇਰੈਕਟ ਬੇਹੱਦ ਦਾ ਇੰਨਸ਼ੀਓਰ ਕਰਦੇ ਹਨ। ਮਾਤਾ – ਪਿਤਾ ਨੇ ਵੇਖੋ ਇੰਨਸ਼ੀਓਰੈਂਸ ਕੀਤਾ ਹੈ, ਤਾਂ ਕਿੰਨਾਂ ਰਿਟਰਨ ਵਿੱਚ ਦਿੰਦੇ ਹਨ। ਕੰਨਿਆ ਦੇ ਕੋਲ ਤੇ ਪੈਸਾ ਹੁੰਦਾ ਨਹੀਂ। ਉਹ ਫਿਰ ਇਸ ਸਰਵਿਸ ਵਿੱਚ ਲੱਗ ਜਾਵੇ ਤਾਂ ਸਭ ਤੋਂ ਉੱਚਾ ਜਾ ਸਕਦੀ ਹੈ। ਮੰਮਾ ਨੇ ਕੁਝ ਵੀ ਇੰਨਸ਼ੀਓਰ ਨਹੀਂ ਕੀਤਾ। ਹਾਂ ਸ਼ਰੀਰ ਇਸ ਸਰਵਿਸ ਵਿੱਚ ਦੇ ਦਿੱਤਾ, ਤਾਂ ਕਿੰਨੀ ਉੱਚ ਪਦਵੀ ਪਾਉਂਦੀ ਹੈ। ਆਤਮਾ ਜਾਣਦੀ ਹੈ ਮੈਂ ਇਸ ਸ਼ਰੀਰ ਦਵਾਰਾ ਬੇਹੱਦ ਦੇ ਬਾਪ ਦੀ ਸੇਵਾ ਕਰ ਰਹੀ ਹਾਂ। ਜਗਤ ਅੰਬਾ ਦਾ ਕਿੰਨਾਂ ਵੱਡਾ ਮਰਤਬਾ ਹੈ। ਜਗਤ ਅੰਬਾ ਗਿਆਨ ਗਿਆਨੇਸ਼ਵਰੀ ਫਿਰ ਉਹ ਰਾਜ ਰਾਜੇਸ਼ਵਰੀ ਬਣਦੀ ਹੈ। ਇਹ ਸਭ ਕੁਝ ਤੁਸੀਂ ਜਾਣਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸਪੂਤ ਬਣਨ ਲਈ ਬਾਪ ਦੀ ਸ਼੍ਰੀਮਤ ਤੇ ਚਲਣਾ ਹੈ। ਜੋ ਵੀ ਬੁਰੀਆਂ ਆਦਤਾਂ ਮੰਗਣ ਦੀਆਂ, ਚੋਰੀ ਕਰਨ ਦੀਆਂ ਜਾਂ ਝੂਠ ਬੋਲਣ ਦੀਆਂ ਉਹ ਕੱਢ ਦੇਣੀਆਂ ਹਨ।

2. ਆਪਣਾ ਸਭ ਕੁਝ ਬਾਪ ਦੇ ਕੋਲ ਇੰਨਸ਼ੀਓਰ ਕਰਨਾ ਹੈ। ਸ਼ਰੀਰ ਵੀ ਈਸ਼ਵਰੀਏ ਸੇਵਾ ਵਿੱਚ ਲਗਾਉਣਾ ਹੈ। ਮਾਇਆ ਦੀ ਪ੍ਰਵੇਸ਼ਤਾ ਕਿਸੇ ਵੀ ਕਾਰਨ ਨਾਲ ਨਾ ਹੋ ਜਾਵੇ, ਇਸ ਵਿੱਚ ਸਾਵਧਾਨ ਰਹਿਣਾ ਹੈ।

ਵਰਦਾਨ:-

ਸੰਗਮ ਤੇ ਤੁਸੀਂ ਬੱਚੇ ਸਭ ਨਾਲੋਂ ਖੁਸ਼ਨਸੀਬ ਹੋ, ਕਿਉਂਕਿ ਖੁਦ ਭਗਵਾਨ ਨੇ ਤੁਹਾਨੂੰ ਪਸੰਦ ਕਰ ਲਿਆ ਹੈ। ਬੇਹੱਦ ਦੇ ਮਾਲਿਕ ਬਣ ਗਏ। ਭਗਵਾਨ ਦੀ ਡਿਕਸ਼ਨਰੀ ਵਿੱਚ “ਹੂ ਇਜ਼ ਹੂ” ਵਿੱਚ ਤੁਹਾਡਾ ਨਾਮ ਹੈ। ਬੇਹੱਦ ਦਾ ਬਾਪ ਮਿਲਿਆ, ਬੇਹੱਦ ਦਾ ਰਾਜਭਾਗ ਮਿਲਿਆ, ਬੇਹੱਦ ਦਾ ਖਜ਼ਾਨਾ ਮਿਲਿਆ… ਇਹ ਹੀ ਨਸ਼ਾ ਸਦਾ ਰਹੇ ਤਾਂ ਅਤਿੰਦਰੀਏ ਸੁਖ ਦਾ ਅਨੁਭਵ ਹੁੰਦਾ ਰਹੇਗਾ। ਇਹ ਹੈ ਬੇਹੱਦ ਦਾ ਰੂਹਾਨੀ ਨਸ਼ਾ, ਇਸ ਦਾ ਅਨੁਭਵ ਕਰਦੇ ਅਤੇ ਕਰਾਉਂਦੇ ਰਹੋ ਤਾਂ ਕਹਾਂਗੇ ਖੁਸ਼ਨਸੀਬ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top