04 September 2021 PUNJABI Murli Today | Brahma Kumaris
Read and Listen today’s Gyan Murli in Punjabi
3 September 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਕਾਲਾਂ ਦਾ ਕਾਲ ਬਾਬਾ ਆਇਆ ਹੈ, ਤੁਹਾਨੂੰ ਕਾਲ ਤੇ ਜਿੱਤ ਪ੍ਰਾਪਤ ਕਰਵਾਉਣ, ਮਨਮਨਾਭਵ ਦੇ ਮੰਤਰ ਨਾਲ ਹੀ ਤੁਸੀਂ ਕਾਲ ਤੇ ਜਿੱਤ ਪਾਵੋਗੇ"
ਪ੍ਰਸ਼ਨ: -
ਰੂਹਾਨੀ ਬਾਪ ਤੁਹਾਨੂੰ ਯਾਤਰੀਆਂ ਨੂੰ ਕਿਹੜੀ ਸਿੱਖਿਆ ਦਿੰਦੇ ਹਨ?
ਉੱਤਰ:-
ਹੇ ਰੂਹਾਨੀ ਯਾਤ੍ਰੀ – ਤੁਸੀਂ ਦੇਹ – ਅਭਿਮਾਨ ਛੱਡ – ਦੇਹੀ ਅਭਿਮਾਨੀ ਬਣੋ। ਰਾਵਣ ਨੇ ਅਧਾਕਲਪ ਤੋੰ ਤੁਹਾਨੂੰ ਦੇਹ – ਅਭਿਮਾਨੀ ਬਣਾਇਆ ਹੈ, ਹੁਣ ਆਤਮ – ਅਭਿਮਾਨੀ ਬਣੋਂ। ਇਹ ਰੂਹਾਨੀ ਗਿਆਨ ਸੁਪ੍ਰੀਮ ਰੂਹ ਹੀ ਤੁਹਾਨੂੰ ਦਿੰਦਾ ਹੈ ਹੋਰ ਕੋਈ ਦੇ ਨਹੀਂ ਸਕਦਾ।
ਗੀਤ:-
ਓਮ ਨਮਾ ਸ਼ਿਵਾਏ..
ਓਮ ਸ਼ਾਂਤੀ। ਬੱਚਿਆਂ ਨੇ ਆਪਣੇ ਬਾਪ ਦੀ ਮਹਿਮਾ ਸੁਣੀ। ਗਾਇਆ ਵੀ ਜਾਂਦਾ ਹੈ ਉੱਚ ਤੇ ਉੱਚ ਭਗਵਾਨ। ਉਹ ਹੈ ਸਾਰਿਆਂ ਬੱਚਿਆਂ ਦਾ ਬਾਪ। ਬਾਕੀ ਜੋ ਵੀ ਹਨ ਆਪਸ ਵਿੱਚ ਸਾਰੇ ਭਰਾ ਹਨ ਅਤੇ ਸਭ ਦਾ ਬਾਪ ਵੀ ਇੱਕ ਹੈ। ਉਹ ਹੈ ਸ਼ਿਵਬਾਬਾ। ਬਾਪ ਨੇ ਸਮਝਾਇਆ ਹੈ ਹੇ ਬੱਚਿਓ, ਭਗਤੀਮਾਰਗ ਵਿੱਚ ਤੁਹਾਨੂੰ ਦੋ ਬਾਪ ਹਨ – ਲੌਕਿਕ ਬਾਪ ਅਤੇ ਪਾਰਲੌਕਿਕ ਬਾਪ। ਰਚਤਾ ਤੋਂ ਰਚਨਾ ਨੂੰ ਵਰਸਾ ਮਿਲਦਾ ਹੈ, ਉਹ ਹੈ ਹੱਦ ਦਾ ਵਰਸਾ, ਇਹ ਹੈ ਬੇਹੱਦ ਦਾ ਵਰਸਾ। ਬੇਹੱਦ ਦਾ ਬਾਪ ਤਾਂ ਇੱਕ ਹੀ ਹੈ ਜਿਸ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ। ਉਹ ਹੈ ਨਿਰਾਕਾਰ ਉਸਦਾ ਨਾਮ ਹੈ ਪਰਮਪਿਤਾ ਪਰਮਾਤਮਾ ਸ਼ਿਵ। ਕਹਿੰਦੇ ਵੀ ਹਨ ਸ਼ਿਵ ਪ੍ਰਮਾਤਮਾਏ ਨਮਾ, ਉਹ ਹੈ ਉੱਚ ਤੇ ਉੱਚ। ਤੁਹਾਡੀ ਬੁੱਧੀ ਚਲੀ ਜਾਂਦੀ ਹੈ ਨਿਰਾਕਾਰ ਬਾਪ ਵਲ। ਉਹ ਰਹਿੰਦੇ ਹਨ ਪਰਮਧਾਮ ਵਿੱਚ, ਜਿਥੋਂ ਤੁਸੀਂ ਆਤਮਾਵਾਂ ਆਉਂਦੀਆਂ ਹੋ। ਬਾਪ ਵੀ ਉੱਥੇ ਹੀ ਰਹਿੰਦੇ ਹਨ। ਉਹ ਹੈ ਹੀ ਸਭ ਦੀ ਸਦਗਤੀ ਕਰਨ ਵਾਲਾ। ਉਸ ਵਿੱਚ ਵੀ ਭਾਰਤ ਪਰਮਪਿਤਾ ਪ੍ਰਮਾਤਮਾ ਦਾ ਬਰਥ ਪਲੇਸ ਹੈ, ਸ਼ਿਵ ਜਯੰਤੀ ਵੀ ਇੱਥੇ ਮਨਾਉਂਦੇ ਹਨ। ਉਸ ਰੂਹਾਨੀ ਬਾਪ ਨੂੰ ਹੀ ਗਿਆਨ ਦਾ ਸਾਗਰ, ਪਤਿਤ – ਪਾਵਨ, ਲਿਬਰੇਟਰ, ਗਾਈਡ ਕਿਹਾ ਜਾਂਦਾ ਹੈ। ਉਹ ਹੀ ਦੁਖ – ਹਰਤਾ, ਸੁਖ – ਕਰਤਾ ਹੈ – ਇਹ ਭਾਰਤਵਾਸੀ ਜਾਣਦੇ ਹਨ। ਇਹ ਦੁਖਧਾਮ ਹੈ, ਭਾਰਤ ਹੀ ਸੁਖਧਾਮ ਸੀ। ਬਾਪ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ – ਹੇ ਭਾਰਤਵਾਸੀ, ਤੁਸੀਂ ਵਿਸ਼ਵ ਦੇ ਮਾਲਿਕ ਸੀ ਜਦਕਿ ਤੁਹਾਡਾ ਆਦਿ ਸਨਾਤਨ ਦੇਵੀ – ਦੇਵਤਾ ਧਰਮ ਸੀ। ਦੇਵੀ – ਦੇਵਤਾ ਧਰਮ – ਸ੍ਰੇਸ਼ਠ, ਕਰਮ – ਸ੍ਰੇਸ਼ਠ ਸਨ, ਹੁਣ ਇਹ ਧਰਮ ਭ੍ਰਸ਼ਟ, ਕਰਮ ਭ੍ਰਸ਼ਟ ਬਣ ਗਏ ਹਨ। ਆਪਣੇ ਨੂੰ ਪਾਵਨ ਦੇਵਤਾ ਕਹਿਲਾ ਨਹੀਂ ਸਕਦੇ। ਕਲਯੁਗ ਅੰਤ ਤੱਕ ਭਗਤੀਮਾਰਗ ਚਲਦਾ ਹੈ, ਇਸ ਵਿੱਚ ਗਿਆਨ ਹੁੰਦਾ ਨਹੀਂ। ਗਿਆਨ ਨਾਲ ਹੁੰਦੀ ਹੈ ਸਦਗਤੀ। ਸ੍ਰਵ ਦਾ ਸਦਗਤੀ ਦਾਤਾ ਬਾਪ ਜਦੋਂ ਤੱਕ ਨਾ ਆਵੇ ਉਦੋਂ ਤੱਕ ਸਦਗਤੀ ਹੋ ਨਹੀਂ ਸਕਦੀ। ਬਾਪ ਕਹਿੰਦੇ ਹਨ – ਮੈਂ ਕਲਪ ਦੇ ਸੰਗਮ ਤੇ ਆਉਂਦਾ ਹਾਂ। ਇਸ ਸਮੇਂ ਹੈ ਹੀ ਪਤਿਤ ਦੁਨੀਆਂ। ਪਾਵਨ ਇੱਕ ਵੀ ਹੁੰਦਾ ਨਹੀਂ। ਭਾਵੇਂ ਸੰਨਿਆਸੀ ਪਵਿੱਤਰ ਬਣਦੇ ਹਨ ਪਰ ਫਿਰ ਵੀ ਉਨ੍ਹਾਂ ਨੇ ਪੁਨਰਜਨਮ ਤਾਂ ਇੱਥੇ ਹੀ ਲੈਣਾ ਹੈ। ਵਿਸ਼ ਨਾਲ ਜਨਮ ਲੈਣਾ ਪਵੇ। ਵਾਪਿਸ ਜਾਣ ਦਾ ਹੈ ਨਹੀਂ। ਜਦੋਂ ਤੱਕ ਚੱਕਰ ਪੂਰਾ ਹੁੰਦਾ ਹੈ ਤਾਂ ਹੀ ਬਾਪ ਆਕੇ ਲੈ ਜਾਂਦੇ ਹਨ। ਇਸਨੂੰ ਕਿਹਾ ਹੀ ਜਾਂਦਾ ਹੈ ਰੂਹਾਨੀ ਗਿਆਨ। ਸੁਪ੍ਰੀਮ ਰੂਹ, ਰੂਹਾਨੀ ਗਿਆਨ ਦਿੰਦੇ ਹਨ। ਸੁਪ੍ਰੀਮ ਰੂਹ ਹੀ ਗਿਆਨ ਦਾ ਸਾਗਰ ਪਤਿਤ – ਪਾਵਨ ਹੈ।ਬਾਕੀ ਸ਼ਾਸਤਰਾਂ ਦਾ ਗਿਆਨ ਤਾਂ ਹੈ ਭਗਤੀਮਾਰਗ। ਬਾਪ ਕਹਿੰਦੇ ਹਨ ਜਪ, ਤਪ, ਤੀਰਥ ਆਦਿ ਕਰਦੇ ਹੋਰ ਹੀ ਹੇਠਾਂ ਡਿੱਗਦੇ ਆਏ ਹੋ। ਤੁਸੀਂ ਪਹਿਲੋਂ ਸਤੋਪ੍ਰਧਾਨ ਸੀ। ਭਾਰਤ ਵਿੱਚ ਪਿਓਰਿਟੀ ਸੀ ਤਾਂ ਪੀਸ, ਪ੍ਰਾਸਪੈਰਿਟੀ ਸੀ। ਹੈਲਥ, ਵੈਲਥ ਦੋਵੇਂ ਸਨ। ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲਾਂ ਦੀ ਗੱਲ ਹੈ, ਇਹ ਭਾਰਤ ਸਵਰਗ ਸੀ। ਉਸ ਵੇਲੇ ਹੋਰ ਕੋਈ ਧਰਮ ਨਹੀਂ ਸੀ। ਸਿਰ੍ਫ ਇੱਕ ਹੀ ਆਦਿ ਸਨਾਤਨ ਦੇਵੀ – ਦੇਵਤਾ ਧਰਮ ਸੀ, ਜੋ ਪਰਮਪਿਤਾ ਪਰਮਾਤਮਾ ਨੇ ਸਥਾਪਨ ਕੀਤਾ। ਸਵਰਗ ਦੀ ਸਥਾਪਨਾ ਤੇ ਉਹ ਹੀ ਕਰਨਗੇ। ਮਨੁੱਖ ਤਾਂ ਕਰ ਨਹੀਂ ਸਕਦੇ। ਇਵੇਂ ਤਾਂ ਨਹੀਂ ਕਹਾਂਗੇ ਕ੍ਰਿਸ਼ਨ ਰਚਤਾ ਹੈ। ਨਹੀਂ, ਰਚਤਾ ਇੱਕ ਹੀ ਨਿਰਾਕਾਰ ਸ਼ਿਵ ਹੈ। ਬਾਕੀ ਹੈ ਉਨ੍ਹਾਂ ਦੀ ਰਚਨਾ। ਰਚਤਾ ਤੋਂ ਹੀ ਰਚਨਾ ਨੂੰ ਵਰਸਾ ਮਿਲਦਾ ਹੈ।
ਬਾਪ ਸਮਝਾਉਂਦੇ ਹਨ – ਮੈਂ ਤੁਹਾਡਾ ਬੇਹੱਦ ਦਾ ਬਾਪ ਹਾਂ, ਤੁਹਾਨੂੰ ਬੇਹੱਦ ਦਾ ਵਰਸਾ ਦਿੰਦਾ ਹਾਂ, 21 ਜਨਮਾਂ ਦੇ ਲਈ। ਸੂਰਜਵੰਸ਼ੀ, ਚੰਦ੍ਰਵੰਸ਼ੀ ਪਵਿੱਤਰ ਧਰਮ ਸਥਾਪਨ ਕਰਦਾ ਹਾਂ। ਬ੍ਰਾਹਮਣ ਧਰਮ ਹੈ ਚੋਟੀ। ਸਭਤੋਂ ਉੱਚ ਹੈ ਰੂਹਾਨੀ ਬਾਪ, ਰੂਹਾਂ ਨੂੰ ਆਪ ਸਮਾਨ ਬਨਾਉਂਦੇ ਹਨ। ਬਾਪ ਗਿਆਨ ਦਾ ਸਾਗਰ, ਸੁਖ ਦਾ ਸਾਗਰ ਹੈ ਤਾਂ ਤੁਹਾਨੂੰ ਵੀ ਬਨਾਉਂਦੇ ਹਨ। ਭਾਰਤ ਹੀ ਸੁਖਧਾਮ ਸੀ, ਹੁਣ ਤਾਂ ਦੁਖਧਾਮ ਹੈ। ਬਾਪ ਕਿਵੇਂ ਆਉਂਦੇ ਹਨ, ਇਹ ਕਿਸੇ ਨੂੰ ਵੀ ਪਤਾ ਨਹੀ ਹੈ। ਸਤਿਯੁਗ ਆਦਿ ਤੋਂ ਕਲਯੁਗ ਅੰਤ ਤੱਕ ਇਹ ਸਾਰੀ ਹਿਸਟ੍ਰੀ – ਜੋਗ੍ਰਾਫੀ ਭਾਰਤ ਦੀ ਹੈ। ਇਹ ਲਕਸ਼ਮੀ – ਨਾਰਾਇਣ ਕਿੰਨੇਂ ਹੈਲਦੀ, ਵੈਲਦੀ ਸਨ। ਕਦੇ ਬਿਮਾਰ ਨਹੀਂ ਪੈਂਦੇ ਸਨ। ਹੁਣ ਕਾਲ ਤੇ ਵਿਜੈ ਪਾਉਣ ਦੀ ਸਿੱਖਿਆ ਲੈ ਰਹੇ ਹਨ। ਜਿਸਨੂੰ ਕਾਲਾਂ ਦਾ ਕਾਲ ਮਹਾਕਾਲ ਕਿਹਾ ਜਾਂਦਾ ਹੈ, ਉਹ ਤੁਹਾਨੂੰ ਕਾਲ ਤੇ ਵਿਜੇ ਦਵਾਉਂਦੇ ਹਨ। ਨਾਮ ਵੀ ਸੁਣਿਆ ਸ਼ਿਵਾਏ ਨਮਾ। ਤੁਸੀਂ ਇਵੇਂ ਤਾਂ ਨਹੀਂ ਕਹੋਗੇ ਪਰਮਾਤਮਾ ਸ੍ਰਵਵਿਆਪੀ ਹੈ, ਕੁੱਤੇ ਬਿੱਲੀ ਵਿੱਚ ਹੈ, ਇਸ ਨੂੰ ਕਿਹਾ ਜਾਂਦਾ ਹੈ ਧਰਮ ਦੀ ਗਲਾਨੀ। ਬਾਪ ਦੀ ਗਲਾਨੀ ਕਰਦੇ ਹਨ। ਹੁਣ ਇਹ ਹੈ ਕਲਪ ਦੇ ਸੰਗਮ ਦਾ ਸਮਾਂ। ਇਸ ਸਮੇਂ ਹੀ ਵਿਨਾਸ਼ ਕਾਲ਼ੇ ਵਪ੍ਰੀਤ ਬੁੱਧੀ ਕਿਹਾ ਜਾਂਦਾ ਹੈ। ਹੁਣ ਵਿਨਾਸ਼ ਤੇ ਸਾਹਮਣੇ ਖੜ੍ਹਾ ਹੈ। ਗੀਤਾ ਵਿੱਚ ਵੀ ਲਿਖਿਆ ਹੈ – ਯਾਦਵ, ਕੌਰਵ, ਪਾਂਡਵ ਕੀ ਕਰਦੇ ਪਏ। ਸ੍ਰਵ ਸ਼ਾਸਤਰਮਈ ਸ਼੍ਰੋਮਣੀ ਸ਼੍ਰੀਮਤ ਭਾਗਵਤ ਗੀਤਾ ਹੈ, ਉਸ ਤੋਂ ਫਿਰ ਹੋਰ ਸ਼ਾਸਤਰ ਨਿਕਲੇ ਹਨ। ਤੁਸੀਂ ਜਾਣਦੇ ਹੋ ਗੀਤਾ ਹੈ ਡੀ. ਟੀ. ਧਰਮ ਦਾ ਸ਼ਾਸਤਰ। ਬਾਪ ਕਹਿੰਦੇ ਹਨ ਮੈਂ ਆਉਂਦਾ ਹਾਂ ਤੁਹਾਨੂੰ ਸ਼ੂਦ੍ਰ ਤੋਂ ਬ੍ਰਾਹਮਣ ਬਣਾਉਂਦਾ ਹਾਂ ਫਿਰ ਦੇਵੀ – ਦੇਵਤਾ ਬਣਾਉਂਦਾ ਹਾਂ। ਫਿਰ ਤੁਸੀਂ ਸ਼ਤਰੀ, ਵੈਸ਼, ਸ਼ੂਦ੍ਰ ਬਣਦੇ ਹੋ। ਬਾਪ ਸਮਝਾਉਂਦੇ ਹਨ ਤੁਸੀਂ 84 ਜਨਮ ਕਿਵੇਂ ਲੈਂਦੇ ਹੋ। ਸਭ ਤੋਂ ਜ਼ਿਆਦਾ ਜਨਮ ਜਰੂਰ ਉਹ ਲੈਂਦੇ ਹਨ ਜੋ ਪਹਿਲਾਂ – ਪਹਿਲਾਂ ਸਤਿਯੁਗ ਵਿੱਚ ਆਉਂਦੇ ਹਨ। ਮੈਕਸੀਮਮ 84 ਜਨਮ ਲਏ ਹਨ ਤੁਸੀਂ ਭਾਰਤਵਾਸੀਆਂ ਨੇ, ਮਿਨੀਮਮ ਇੱਕ ਜਨਮ। ਇਹ ਵੀ ਬਾਪ ਹੀ ਬੈਠ ਸਮਝਾਉਂਦੇ ਹਨ। ਬਾਪ ਬਿਗਰ ਕਿਸੇ ਨੂੰ ਗਿਆਨ ਦਾ ਸਾਗਰ ਨਹੀਂ ਕਿਹਾ ਜਾਂਦਾ। ਪਤਿਤ – ਪਾਵਨ ਗਿਆਨ ਦਾ ਸਾਗਰ ਕਹਿਣ ਨਾਲ ਬੁੱਧੀ ਉੱਪਰ ਚਲੀ ਜਾਂਦੀ ਹੈ। ਬਾਪ ਹੀ ਸਭਨੂੰ ਲਿਬਰੇਟ ਕਰ ਵਾਪਿਸ ਲੈ ਜਾਂਦੇ ਹਨ, ਸ੍ਰਵ ਦਾ ਸਦਗਤੀ ਦਾਤਾ ਇੱਕ ਹੀ ਬਾਪ ਹੈ। ਅੱਛਾ ਫਿਰ ਸ੍ਰਵ ਦੀ ਦੁਰਗਤੀ ਕਿਵੇਂ ਹੁੰਦੀ ਹੈ? ਕੌਣ ਕਰਦਾ ਹੈ? ਸਦਗਤੀ ਸਤਿਯੁਗ ਨੂੰ, ਦੁਰਗਤੀ ਕਲਯੁਗ ਨੂੰ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ ਮੈਂ ਕਲਪ – ਕਲਪ ਤੁਹਾਨੂੰ ਬੱਚਿਆਂ ਨੂੰ ਆਕੇ ਸਗਦਤੀ ਦਿੰਦਾ ਹਾਂ। ਤੁਸੀਂ ਬੱਚੇ ਸਾਰੇ ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਜਾਣਦੇ ਹੋ। ਸਕੂਲਾਂ ਵਿੱਚ ਤੇ ਅੱਧੀ ਹਿਸਟ੍ਰੀ – ਜੋਗ੍ਰਾਫੀ ਸਿਖਾਉਂਦੇ ਹਨ। ਸਤਿਯੁਗ, ਤ੍ਰੇਤਾ ਵਿੱਚ ਕੌਣ ਰਾਜ ਕਰਦੇ ਹਨ, ਕਿਸੇ ਨੂੰ ਪਤਾ ਨਹੀਂ ਹੈ। ਚਿੱਤਰ ਤੇ ਬਰੋਬਰ ਹਨ – ਇਹ ਲਕਸ਼ਮੀ – ਨਰਾਇਣ ਰਾਜ ਕਰਦੇ ਸਨ। ਕਿੰਨਾਂ ਸਮਾਂ ਉਹ ਰਾਜਧਾਨੀ ਚੱਲੀ, ਤੁਸੀਂ ਦੱਸ ਸਕਦੇ ਹੋ। ਕ੍ਰਿਸ਼ਚਨ ਡਾਇਨੇਸਟੀ 2 ਹਜ਼ਾਰ ਵਰ੍ਹੇ ਪਹਿਲਾਂ ਚੱਲੀ। ਬੋਧ ਡਾਇਨੇਸਟੀ ਇੰਨਾਂ ਸਮਾਂ ਚੱਲੀ। ਇਸਲਾਮੀ … ਉਨ੍ਹਾਂ ਦੇ ਪਹਿਲੋਂ ਫਿਰ ਚੰਦ੍ਰਵੰਸ਼ੀ ਸਨ ਜੋ 1250 ਵਰ੍ਹੇ ਚੱਲੇ। ਸਤਿਯੁਗ ਤ੍ਰੇਤਾ ਵਿੱਚ ਸੂਰਜਵੰਸ਼ੀ – ਚੰਦ੍ਰਵੰਸ਼ੀ ਵੀ ਸਨ ਹੋਰ ਕੋਈ ਧਰਮ ਨਹੀਂ ਸੀ। ਤੁਸੀਂ ਹੀ ਸੂਰਜਵੰਸ਼ੀ – ਚੰਦ੍ਰਵੰਸ਼ੀ ਬਣਦੇ ਹੋ। ਹੁਣ ਫਿਰ ਤੋਂ ਬਣੇ ਹੋ ਬ੍ਰਾਹਮਣ ਵੰਸ਼ੀ। ਇਹ ਸਾਰਾ ਨਾਟਕ ਭਾਰਤ ਤੇ ਹੀ ਬਣਿਆ ਹੋਇਆ ਹੈ। ਭਾਰਤ ਹੀ ਹੇਲ ਅਤੇ ਹੈਵਿਨ ਬਣਦਾ ਹੈ ਹੋਰ ਧਰਮ ਵਾਲਿਆਂ ਲਈ ਨਹੀਂ ਕਹਾਂਗੇ। ਉਹ ਤਾਂ ਹੈਵਿਨ ਵਿੱਚ ਹੁੰਦੇਂ ਹੀ ਨਹੀਂ। ਕੋਈ ਮਰਦਾ ਹੈ ਤਾਂ ਕਹਿੰਦੇ ਹਨ ਸਵਰਗਵਾਸੀ ਹੋਇਆ, ਪਰ ਸਮਝਦੇ ਨਹੀਂ। ਨਰਕਵਾਸੀਆਂ ਨੂੰ ਨਰਕ ਵਿਚ ਹੀ ਜਨਮ ਲੈਣਾ ਪਵੇ। ਸਵਰਗਵਾਸੀ ਸਵਰਗ ਵਿੱਚ ਹੀ ਦੁਬਾਰਾ ਜਨਮ ਲੈਣਗੇ। ਤੁਸੀਂ ਬੱਚੇ ਸਮਝਦੇ ਹੋ ਇਹ ਲਕਸ਼ਮੀ-ਨਰਾਇਣ ਸਵਰਗਵਾਸੀ ਸਨ। ਉਨ੍ਹਾਂ ਨੇ ਇਹ ਰਾਜਧਾਨੀ ਕਿਵੇਂ ਪ੍ਰਾਪਤ ਕੀਤੀ। ਲੱਖਾਂ ਵਰ੍ਹਿਆਂ ਦੀ ਗੱਲ ਤੇ ਯਾਦ ਰਹਿ ਨਹੀਂ ਸਕਦੀ। ਸਤਿਯੁਗ ਵਿੱਚ ਇਹ ਸ਼ਾਸਤਰ ਆਦਿ ਹੁੰਦੇਂ ਨਹੀਂ ਹਨ। ਇਹ ਸਾਰੀ ਭਗਤੀ ਦੀ ਸਮਗ੍ਰੀ ਹੈ। ਪੌੜ੍ਹੀ ਹੇਠਾਂ ਉਤਰਨੀ ਹੀ ਹੈ। ਸਤੋਪ੍ਰਧਾਨ ਤੋਂ ਸਤੋ – ਰਜੋ – ਤਮੋ ਵਿੱਚ, ਇਹ ਪੌੜ੍ਹੀ ਉਤਰਨ ਵਿੱਚ 5 ਹਜ਼ਾਰ ਵਰ੍ਹੇ ਲਗਦੇ ਹਨ। ਸਤਿਯੁਗ ਵਿੱਚ 16 ਕਲਾਂ ਸੰਪੂਰਨ ਫਿਰ ਤ੍ਰੇਤਾ ਵਿੱਚ 2 ਕਲਾ ਘੱਟ, ਆਤਮਾ ਵਿੱਚ ਚਾਂਦੀ ਦੀ ਖ਼ਾਦ ਪੈਂਦੀ ਹੈ। ਕਾਪਰ ਏਜ਼ ਵਿੱਚ ਆਏ ਤਾਂ ਕਾਪਰ ਦੀਆਂ ਅਲਾਵਾਂ ਪਈਆਂ, ਇਸ ਸਮੇਂ ਬਿਲਕੁਲ ਹੀ ਤਮੋਪ੍ਰਧਾਨ ਹਨ। ਆਤਮਾ ਵਿੱਚ ਹੀ ਖਾਦ ਪੈਂਦੀ ਹੈ। ਤੁਸੀਂ ਹੀ ਪੂਰੇ 84 ਜਨਮ ਲੈਂਦੇ ਹੋ। ਇਹ ਰੂਹਾਨੀ ਬਾਪ ਸ਼ਿਵਬਾਬਾ ਆਕੇ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਤੁਹਾਨੂੰ ਹੁਣ ਆਤਮ ਅਭਿਮਾਨੀ ਬਣਨਾ ਹੈ। ਰਾਵਣ ਦੀ ਪ੍ਰਵੇਸ਼ਤਾ ਹੋਣ ਨਾਲ ਸਭ ਦੇਹ – ਅਭਿਮਾਨੀ ਬਣ ਜਾਂਦੇ ਹਨ। ਹੁਣ ਆਪਣੇ ਨੂੰ ਆਤਮਾ ਸਮਝਣਾ ਹੈ। ਅਸੀਂ ਹੀ 84 ਜਨਮ ਲੈ ਵੱਖ – ਵੱਖ ਪਾਰਟ ਵਜਾਉਂਦੇ ਆਏ ਹਾਂ। ਹੁਣ 84 ਦਾ ਚੱਕਰ ਪੂਰਾ ਹੋਇਆ। ਹੁਣ ਤਾਂ ਸ਼ਰੀਰ ਵੀ ਜੜ੍ਹਜੜ੍ਹੀਭੂਤ ਹੋ ਗਿਆ ਹੈ। ਦਵਾਪਰ ਤੋਂ ਰਾਵਣ ਰਾਜ ਹੁੰਦਾ ਹੈ। ਸਤਿਯੁਗ ਵਿੱਚ ਹੈ ਰਾਮਰਾਜ। ਸਤਿਯੁਗ ਵਿੱਚ ਤੁਸੀਂ ਆਤਮ – ਅਭਿਮਾਨੀ ਸੀ। ਦਵਾਪਰ ਕਲਯੁੱਗ ਵਿੱਚ ਤੁਸੀਂ ਦੇਹ – ਅਭਿਮਾਨੀ ਬਣ ਜਾਂਦੇ ਹੋ। ਨਾ ਆਤਮਾ ਨੂੰ, ਨਾ ਪਰਮਾਤਮਾ ਨੂੰ ਜਾਣਦੇ ਹੋ।
ਬਾਪ ਸਮਝਾਉਂਦੇ ਹਨ – ਆਤਮਾ ਇੱਕ ਸਟਾਰ ਹੈ। ਭ੍ਰਿਕੂਟੀ ਦੇ ਵਿਚਕਾਰ ਚਮਕਦਾ ਹੈ ਇੱਕ ਅਜ਼ਬ ਸਿਤਾਰਾ … ਉਸਨੂੰ ਸਿਵਾਏ ਦਿਵਿਯ ਦ੍ਰਿਸ਼ਟੀ ਦੇ ਵੇਖਿਆ ਨਹੀਂ ਜਾ ਸਕਦਾ ਹੈ। ਉਹ ਬਿਲਕੁਲ ਹੀ ਸੂਖਸ਼ਮ ਹੈ। ਆਤਮਾ ਹੀ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਅਸੀਂ ਆਤਮਾ ਨੇ 84 ਜਨਮ ਲਏ ਹਨ। ਪਰਮਪਿਤਾ ਪਰਮਾਤਮਾ ਵੀ ਬਿੰਦੀ ਹੈ, ਉਨ੍ਹਾਂਨੂੰ ਹੀ ਗਿਆਨ ਦਾ ਸਾਗਰ, ਪਤਿਤ – ਪਾਵਨ ਨਾਲੇਜਫੁਲ ਕਿਹਾ ਜਾਂਦਾ ਹੈ। ਪਰਮਪਿਤਾ ਪਰਮ ਆਤਮਾ ਵਿੱਚ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦਾ ਗਿਆਨ ਹੈ। ਬੀਜਰੂਪ ਹੋਣ ਦੇ ਕਾਰਨ ਉਨ੍ਹਾਂ ਨੂੰ ਸੱਤ – ਚਿਤ – ਆਨੰਦ ਸਵਰੂਪ ਕਿਹਾ ਜਾਂਦਾ ਹੈ। ਬਾਪ ਵਿੱਚ ਜੋ ਗਿਆਨ ਹੈ, ਉਹ ਜਰੂਰ ਸੁਨਾਉਣਾ ਪਵੇ। ਇਹ ਹੈ ਸੁਪ੍ਰੀਚੁਲ ਨਾਲੇਜ। ਸਭ ਰੂਹਾਂ ਦਾ ਬਾਪ ਆਕੇ ਰੂਹਾਂ ਨੂੰ ਪੜ੍ਹਾਉਂਦੇ ਹਨ। ਤੁਹਾਨੂੰ ਆਤਮ ਅਭਿਮਾਨੀ ਬਣਨਾ ਹੈ। ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ, ਉਹ ਹੀ ਨਾਲੇਜਫੁਲ ਹਨ। ਬਾਬਾ ਹੀ ਆਕੇ ਸਵਰਗ ਦੀ ਰਚਨਾ ਰਚਦੇ ਹਨ। ਤੁਹਾਨੂੰ ਸਵਰਗ ਦੇ ਲਾਇਕ ਬਨਾਉਂਦੇ ਹਨ। ਇਸ ਸ੍ਰਿਸ਼ਟੀ ਚੱਕਰ ਦਾ ਰਾਜ਼ ਕੋਈ ਮਨੁੱਖ ਨਹੀਂ ਜਾਣਦੇ। ਬਾਪ ਨੂੰ ਹੀ ਨਾ ਜਾਨਣ ਦੇ ਕਾਰਨ ਭਾਰਤ ਦਾ ਇਹ ਹਾਲ ਹੋਇਆ ਹੈ। ਭਾਰਤ ਵਿੱਚ ਪਿਓਰਟੀ ਸੀ ਤਾਂ ਪੀਸ ਪ੍ਰਾਸਪੈਰਿਟੀ ਸੀ। ਹੁਣ ਤਾਂ ਹੈ ਹੀ ਨਰਕ ਫਿਰ ਕੋਈ ਸਵਰਗ ਵਿੱਚ ਜਾ ਕਿਵੇਂ ਸਕਦੇ! ਬਿਲਕੁਲ ਹੀ ਪੱਥਰਬੁੱਧੀ ਹੋ ਗਏ ਹਨ।
ਬਾਪ ਕਹਿੰਦੇ ਹਨ ਮੈਂ ਬੱਚਿਆਂ ਦੇ ਲਈ ਕੋਈ ਤਾਂ ਸੌਗਾਤ ਲੈ ਆਵਾਂਗਾ। ਤੁਹਾਨੂੰ ਸਵਰਗ ਦਾ ਮਾਲਿਕ ਬਣਾਉਂਦਾ ਹਾਂ। ਜਿੰਨ੍ਹਾਂਨੇ ਕਲਪ ਪਹਿਲੋਂ ਵਰਸਾ ਲਿਆ ਹੈ, ਉਹ ਹੀ ਹੁਣ ਲੈਣਗੇ। ਮਨੁੱਖ ਤੋਂ ਦੇਵਤਾ ਬਣਨਗੇ। ਅਸਲ ਵਿੱਚ ਪ੍ਰਜਾਪਿਤਾ ਬ੍ਰਹਮਾ ਦੇ ਤਾਂ ਸਭ ਬੱਚੇ ਹਨ। ਹੁਣ ਬ੍ਰਹਮਾ ਦਵਾਰਾ ਸ਼ਿਵਬਾਬਾ ਰਚਨਾ ਰਚ ਰਹੇ ਹਨ। ਬ੍ਰਹਮਾਕੁਮਾਰ – ਕੁਮਾਰੀ ਬਣਦੇ ਜਾਂਦੇ ਹਨ। ਸ਼ਿਵਬਾਬਾ ਤੋੰ ਵਰਸਾ ਲੈਣ ਲਈ ਪੁਰਸ਼ਾਰਥ ਕਰਨਾ ਹੈ, ਤਮੋਪ੍ਰਧਾਨ ਤੋੰ ਸਤੋਪ੍ਰਧਾਨ ਬਣਨਾ ਹੈ। ਬਾਪ ਕਹਿੰਦੇ ਹਨ – ਬੱਚਿਓ, ਮੈਨੂੰ ਯਾਦ ਕਰੋ ਤਾਂ ਤੁਹਾਡੇ ਸਭ ਵਿਕਰਮ ਵਿਨਾਸ਼ ਹੋ ਜਾਣਗੇ। ਇਹ ਸੁਪ੍ਰੀਚੁਲ ਨਾਲੇਜ ਸਿਵਾਏ ਬਾਪ ਦੇ ਹੋਰ ਕੋਈ ਦੇ ਨਹੀਂ ਸਕਦਾ। ਰੂਹਾਨੀ ਬਾਪ ਹੀ ਰੂਹਾਂ ਨੂੰ ਨਾਲੇਜ ਦਿੰਦੇ ਹਨ। ਤੁਸੀਂ ਰੂਹਾਨੀ ਯਾਤ੍ਰਾ ਕਰਦੇ ਹੋ। ਦੇਹ – ਅਭਿਮਾਨ ਨੂੰ ਛੱਡ ਦੇਹੀ – ਅਭਿਮਾਨੀ ਬਣਦੇ ਹੋ। ਆਤਮਾ ਅਵਿਨਾਸ਼ੀ ਹੈ। ਆਤਮਾ ਵਿੱਚ ਹੀ ਪਾਰਟ ਭਰਿਆ ਹੋਇਆ ਹੈ। ਆਤਮਾ ਕਿਵੇਂ 84 ਜਨਮਾਂ ਦਾ ਪਾਰਟ ਵਜਾਉਂਦੀ ਹੈ, ਹੁਣ ਪਤਾ ਚੱਲਿਆ ਹੈ। ਅਸੀਂ ਸੂਰਜਵੰਸ਼ੀ ਸੀ ਫਿਰ ਚੰਦ੍ਰਵੰਸ਼ੀ ਬਣੇ ਫਿਰ ਸਾਨੂੰ ਸੂਰਜਵੰਸ਼ੀ ਬਣਨਾ ਹੈ। ਹੁਣ ਬਾਪ ਸਤੋਪ੍ਰਧਾਨ ਬਣਨ ਦੀ ਸਿੱਖਿਆ ਦਿੰਦੇ ਹਨ, ਮਾਮੇਕਮ ਯਾਦ ਕਰੋ। ਭਗਵਾਨੁਵਾਚ – ਗੀਤਾ ਦਾ ਭਗਵਾਨ ਸ਼ਿਵਬਾਬਾ ਹੈ, ਨਾ ਕਿ ਸ਼੍ਰੀਕ੍ਰਿਸ਼ਨ। ਕ੍ਰਿਸ਼ਨ ਦੀ ਆਤਮਾ ਵੀ ਹੁਣ ਸਿੱਖ ਰਹੀ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਰੂਹਾਨੀ ਯਾਤ੍ਰਾ ਕਰਨੀ ਅਤੇ ਕਰਵਾਉਣੀ ਹੈ। ਖੁਦ ਨੂੰ ਸਤੋਪ੍ਰਧਾਨ ਬਨਾਉਣ ਦੇ ਲਈ ਇੱਕ ਬਾਪ ਨੂੰ ਯਾਦ ਕਰਨਾ ਹੈ। ਆਤਮ – ਅਭਿਮਾਨੀ ਬਣਨ ਦਾ ਪੂਰਾ – ਪੂਰਾ ਪੁਰਸ਼ਾਰਥ ਕਰਨਾ ਹੈ।
2. ਕਾਲ ਤੇ ਵਿਜੇ ਪਾਉਣ ਦੇ ਲਈ ਬਾਪ ਦੀ ਸਿੱਖਿਆ ਨੂੰ ਧਿਆਨ ਵਿੱਚ ਰੱਖਣਾ ਹੈ। ਆਪਣੇ ਨੂੰ ਰੂਹ ਸਮਝ ਰੂਹਾਂ ਨੂੰ ਗਿਆਨ ਦੇਣਾ ਹੈ।
ਵਰਦਾਨ:-
ਜਿਵੇੰ ਬੀਜ ਵਿੱਚ ਸਾਰਾ ਰੁੱਖ ਸਮਾਇਆ ਹੋਇਆ ਹੁੰਦਾ ਹੈ ਉਵੇਂ ਹੀ ਆਵਾਜ਼ ਤੋਂ ਪਰੇ ਦੀ ਸਥਿਤੀ ਵਿੱਚ ਸੰਗਮਯੁਗ ਦੇ ਸ੍ਰਵ ਵਿਸ਼ੇਸ਼ ਗੁਣ ਅਨੁਭਵ ਵਿੱਚ ਆਉਂਦੇ ਹਨ। ਮਾਸਟਰ ਬੀਜਰੂਪ ਬਣਨਾ ਮਤਲਬ ਸਿਰ੍ਫ ਸ਼ਾਂਤੀ ਨਹੀਂ ਪਰ ਸ਼ਾਂਤੀ ਦੇ ਨਾਲ ਗਿਆਨ, ਅਤਿਇੰਦ੍ਰੀਏ ਸੁਖ, ਪ੍ਰੇਮ, ਆਨੰਦ, ਸ਼ਕਤੀ ਆਦਿ – ਆਦਿ ਸ੍ਰਵ ਮੁੱਖ ਗੁਣਾਂ ਦਾ ਅਨੁਭਵ ਕਰਨਾ। ਇਹ ਅਨੁਭਵ ਸਿਰ੍ਫ ਖੁਦ ਨੂੰ ਨਹੀਂ ਹੁੰਦਾ ਪਰੰਤੂ ਦੂਸਰੀਆਂ ਆਤਮਾਵਾਂ ਵੀ ਉਨ੍ਹਾਂ ਦੇ ਚਿਹਰੇ ਤੋਂ ਸ੍ਰਵਗੁਣਾਂ ਦਾ ਅਨੁਭਵ ਕਰਦੀਆਂ ਹਨ। ਇੱਕ ਗੁਣ ਵਿੱਚ ਸ੍ਰਵਗੁਣ ਸਮਾਏ ਹੋਏ ਰਹਿੰਦੇ ਹਨ।
ਸਲੋਗਨ:-
➤ Email me Murli: Receive Daily Murli on your email. Subscribe!