04 November 2021 PUNJABI Murli Today | Brahma Kumaris

04 November 2021 PUNJABI Murli Today | Brahma Kumaris

Read and Listen today’s Gyan Murli in Punjabi 

3 November 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸੰਗਦੋਸ਼ ਬਹੁਤ ਨੁਕਸਾਨ ਕਰਦਾ, ਇਸ ਲਈ ਸੰਗਦੋਸ਼ ਤੋਂ ਆਪਣੀ ਬਹੁਤ - ਬਹੁਤ ਸੰਭਾਲ ਕਰਦੇ ਰਹੋ, ਇਹ ਬਹੁਤ ਖ਼ਰਾਬ ਹੈ"

ਪ੍ਰਸ਼ਨ: -

ਤਿੰਨ ਪ੍ਰਕਾਰ ਦਾ ਬਚਪਨ ਕਿਹੜਾ ਹੈ? ਕਿਸ ਬਚਪਨ ਨੂੰ ਕਦੀ ਵੀ ਨਹੀਂ ਭੁੱਲਣਾ?

 

ਉੱਤਰ:-

ਇੱਕ ਬਚਪਨ – ਲੌਕਿਕ ਮਾਂ ਬਾਪ ਦੇ ਕੋਲ ਜੰਮਦੇ ਹੀ ਮਿਲਿਆ। ਦੂਸਰਾ ਬਚਪਨ – ਗੁਰੂ ਦੇ ਸ਼ਿਸ਼ੇ ਬਣਨ ਤੇ ਹੋਇਆ ਅਤੇ ਤੀਸਰਾ ਬਚਪਨ ਲੌਕਿਕ ਮਾਂ ਬਾਪ ਨੂੰ ਛੱਡ ਆਲੌਕਿਕ ਮਾਂ ਬਾਪ ਦੇ ਬਣੇ। ਆਲੌਕਿਕ ਬਚਪਨ ਮਤਲਬ ਈਸ਼ਵਰ ਦੀ ਗੋਦ ਦੇ ਬੱਚੇ। ਈਸ਼ਵਰ ਦੇ ਬੱਚੇ ਬਣੇ ਮਤਲਬ ਮਰਜੀਵਾ ਬਣ ਗਏ। ਇਸ ਆਲੌਕਿਕ ਬਚਪਨ ਨੂੰ ਕਦੀ ਵੀ ਭੁਲਣਾ ਨਹੀਂ। ਜੇਕਰ ਭੁੱਲ ਗਏ ਤਾਂ ਬਹੁਤ ਰੋਣਾ ਪਵੇਗਾ। ਰੋਣਾ ਮਤਲਬ ਮਾਇਆ ਦੀ ਚੋਟ ਖਾਣਾ।

ਗੀਤ:-

ਬਚਪਨ ਦੇ ਦਿਨ ਭੁਲਾ ਨਾ ਦੇਣਾ…

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਦਾ ਅਰਥ ਸਮਝਿਆ। ਬਚਪਨ 3 ਪ੍ਰਕਾਰ ਦਾ ਹੈ। ਇੱਕ ਲੌਕਿਕ ਬਚਪਨ, ਦੂਸਰਾ ਹੈ ਨਿਰਵਰਤੀ ਮਾਰਗ ਦਾ, ਉਹ ਵੀ ਘਰਬਾਰ ਛੱਡ ਜਿਉਂਦੇ ਜੀ ਮਰ ਕੇ ਗੁਰੂ ਦੇ ਮਤਲਬ ਸੰਨਿਆਸੀਆਂ ਦੇ ਬਣਦੇ ਹਨ। ਉਹ ਉਹਨਾਂ ਦਾ ਬਾਪ ਨਹੀਂ ਹੈ। ਉਹ ਗੁਰੂ ਦੇ ਬਣਦੇ ਹਨ, ਉਹਨਾਂ ਦੇ ਨਾਲ ਰਹਿੰਦੇ ਹਨ। ਉਹ ਵੀ ਜਿਉਂਦੇ ਜੀ ਮਰਕੇ ਜਾਕੇ ਗੁਰੂ ਦੇ ਬਣਦੇ ਹਨ, ਜੰਗਲ ਵਿੱਚ ਚਲੇ ਜਾਂਦੇ ਹਨ। ਤੀਸਰਾ ਹੈ – ਤੁਹਾਡਾ ਇਹ ਵੰਡਰਫੁੱਲ ਮਰਜੀਵਾ ਜਨਮ। ਇੱਕ ਮਾਤ – ਪਿਤਾ ਨੂੰ ਛੱਡ ਦੂਸਰੇ ਮਾਤ – ਪਿਤਾ ਦੇ ਬਣਦੇ ਹੋ। ਇਹ ਹੈ ਰੂਹਾਨੀ ਮਾਤਾ – ਪਿਤਾ। ਤੁਹਾਡਾ ਇਹ ਮਰਜੀਵਾ ਜਨਮ ਹੈ। ਈਸ਼ਵਰੀ ਗੋਦ ਵਿੱਚ ਰੂਹਾਨੀ ਜਨਮ। ਤੁਹਾਡੇ ਨਾਲ ਹੁਣ ਰੂਹਾਨੀ ਬਾਪ ਗੱਲ ਬਾਤ ਕਰ ਰਹੇ ਹਨ। ਉਹ ਸਭ ਹਨ ਜਿਸਮਾਨੀ ਬਾਪ। ਇਹ ਹੈ ਰੂਹਾਨੀ ਬਾਪ ਇਸਲਈ ਗਾਉਂਦੇ ਹਨ ਬਾਪ ਦਾ ਬਣਕੇ, ਮਰਜੀਵਾ ਬਣਕੇ ਫਿਰ ਇਹ ਭੁੱਲ ਨਾ ਜਾਣਾ। ਸ਼ਿਵਬਾਬਾ ਹੈ ਉੱਚੇ ਤੇ ਉੱਚਾ ਭਗਵਾਨ। ਜਦੋਂ ਕੋਈ ਗੀਤਾ ਆਦਿ ਤੇ ਡਿਬੇਟ ਕਰਦੇ ਹਨ ਤਾਂ ਪਹਿਲੇ – ਪਹਿਲੇ ਇਹ ਗੱਲ ਪੁੱਛਣੀ ਹੈ ਤੇ ਉੱਚ ਤੋਂ ਉੱਚ ਭਗਵਾਨ ਕੌਣ ਹੈ? ਬ੍ਰਹਮਾ ਦੇਵਤਾ ਨਮਾ ਵਿਸ਼ਨੂੰ ਦੇਵਤਾ ਨਮਾ ਕਹਿੰਦੇ ਹਨ ਫਿਰ ਕਹਿੰਦੇ ਹਨ ਸ਼ਿਵ ਪ੍ਰਮਾਤਮਾਏ ਨਮਾ… ਉਹ ਸਾਰੇ ਧਰਮ ਵਾਲਿਆਂ ਦਾ ਬਾਪ ਹੈ। ਪਹਿਲੇ – ਪਹਿਲੇ ਇਹ ਗੱਲ ਸਮਝਾਉਂਣੀ ਹੈ – ਉਹ ਉੱਚੇ ਤੇ ਉੱਚਾ ਬਾਪ ਇੱਕ ਹੈ। ਬ੍ਰਹਮਾ, ਵਿਸ਼ਨੂੰ ਨੂੰ ਕੋਈ ਗੌਡ ਫਾਦਰ ਨਹੀਂ ਕਹਾਂਗੇ। ਪਹਿਲੇ ਇਹ ਪੱਕਾ ਕਰਾਓ ਕਿ ਗੌਡ ਫਾਦਰ ਇੱਕ ਹੈ, ਉਹ ਨਿਰਾਕਾਰ ਹੈ, ਜਿਸਨੂੰ ਕਰਿਏਟਰ ਵੀ ਕਹਿੰਦੇ ਹਨ। ਪਤਿਤ – ਪਾਵਨ ਵੀ ਕਹਿੰਦੇ ਹਨ। ਬਾਪ ਤੋਂ ਤਾਂ ਜਰੂਰ ਵਰਸਾ ਮਿਲੇਗਾ। ਇਹ ਖਿਆਲ ਕਰੋ, ਬੇਹੱਦ ਦੇ ਬਾਪ ਤੋਂ ਵਰਸਾ ਕਿਸ ਨੂੰ ਮਿਲਿਆ। ਬਾਪ ਹੈ ਨਵੀਂ ਦੁਨੀਆਂ ਦਾ ਰਚਣ ਵਾਲਾ। ਉਨ੍ਹਾਂ ਦਾ ਨਾਮ ਹੈ ਸ਼ਿਵ। ਸ਼ਿਵ ਪਰਮਾਤਮਾ ਨਮਾ ਕਹਿੰਦੇ ਹਨ, ਉਨ੍ਹਾਂ ਦੀ ਜਯੰਤੀ ਵੀ ਮਨਾਉਂਦੇ ਹਨ। ਉਹ ਹੀ ਪਤਿਤ – ਪਾਵਨ, ਰਚਤਾ, ਨਾਲੇਜਫੁਲ ਹੈ ਫਿਰ ਸਰਵਵਿਆਪੀ ਦੀ ਗੱਲ ਉੱਡ ਜਾਂਦੀ ਹੈ। ਉਨ੍ਹਾਂ ਦੀ ਮਹਿਮਾ ਹੈ ਕਰ੍ਤਵ੍ਯ ਤੇ। ਪਾਸਟ ਵਿੱਚ ਜੋ ਕਰਤਵਯ ਕਰਕੇ ਜਾਂਦੇ ਹਨ, ਉਨ੍ਹਾਂ ਦੀ ਮਹਿਮਾ ਗਾਈ ਜਾਂਦੀ ਹੈ। ਉੱਚ ਤੇ ਉੱਚ ਹੈ ਬਾਪ। ਉਨ੍ਹਾਂ ਨੂੰ ਲਿਬ੍ਰੇਟਰ ਵੀ ਕਹਿੰਦੇ ਹਨ, ਰਹਿਮਦਿਲ, ਦੁੱਖ ਹਰਤਾ ਸੁਖ ਕਰਤਾ ਵੀ ਕਹਿੰਦੇ ਹਨ, ਗਾਈਡ ਵੀ ਕਹਿੰਦੇ ਹਨ। ਕੋਈ ਨਵੇਂ ਸਥਾਨ ਤੇ ਜਾਂਦੇ ਹਨ ਤਾਂ ਗਾਈਡ ਨੂੰ ਨਾਲ ਲੈ ਜਾਂਦੇ ਹਨ। ਵਿਲਾਇਤ ਤੋਂ ਆਉਂਦੇ ਹਨ ਤਾਂ ਉਨ੍ਹਾਂਨੂੰ ਗਾਈਡ ਇੱਥੇ ਦਾ ਦਿੰਦੇ ਹਨ। ਸਭ ਕੁਝ ਵਿਖਾਉਣ ਦੇ ਲਈ। ਤੀਰਥ ਯਾਤਰਾ ਤੇ ਲੈ ਜਾਣ ਵਾਲੇ ਪਂਡੇ ਹੁੰਦੇ ਹਨ। ਹੁਣ ਬਾਪ ਨੂੰ ਗਾਈਡ ਕਹਿੰਦੇ ਹਨ ਤਾਂ ਜਰੂਰ ਗਾਈਡ ਕੀਤਾ ਹੋਵੇਗਾ। ਸਰਵਵਿਆਪੀ ਕਹਿਣ ਨਾਲ ਸਾਰੀ ਗੱਲ ਖਤਮ ਹੋ ਜਾਂਦੀ ਹੈ। ਪਹਿਲੇ – ਪਹਿਲੇ ਸਮਝੋ ਕਿ ਸਭ ਦਾ ਬਾਪ ਇੱਕ ਹੈ। ਸ੍ਰਵਸ਼ਾਸਤਰਮਈ ਸ਼ਿਰੋਮਣੀ ਹੈ ਗੀਤਾ, ਉਹ ਹੈ ਭਗਵਾਨ ਦੀ ਗਾਈ ਹੋਈ। ਉਨ੍ਹਾਂ ਨੂੰ ਸਿੱਧ ਕਰ ਲਿੱਤਾ ਤਾਂ ਉਨ੍ਹਾਂ ਦੇ ਬਾਲ ਬੱਚੇ ਸਭ ਝੂਠੇ ਸਿੱਧ ਹੋ ਜਾਣਗੇ। ਪਹਿਲੇ – ਪਹਿਲੇ ਸੱਚੀ ਗੀਤਾ ਦਾ ਸਾਰ ਸੁਣਾਉਣਾ ਚਾਹੀਦਾ ਹੈ। ਸ਼ਿਵ ਭਗਵਾਨੁਵਾਚ। ਹੁਣ ਸ਼ਿਵਬਾਬਾ ਦੇ ਚਰਿਤ੍ਰ ਕੀ ਹੋਣਗੇ? ਉਹ ਤਾਂ ਸਿਰਫ ਕਹਿੰਦੇ ਹਨ, ਮੈਂ ਇਸ ਸ਼ਰੀਰ ਦਾ ਆਧਾਰ ਲੈ ਤੁਹਾਨੂੰ ਪਤਿਤ ਤੋਂ ਪਾਵਨ ਬਣਾਉਣ ਦਾ ਰਸਤਾ ਦੱਸਦਾ ਹਾਂ। ਬੱਚਿਆਂ ਨੂੰ ਰਾਜਯੋਗ ਸਿਖਾਉਣ ਆਉਂਦਾ ਹਾਂ, ਇਸ ਵਿੱਚ ਚਰਿਤ੍ਰ ਕੀ ਕਰਨਗੇ। ਇਹ ਤਾਂ ਬਜੁਰਗ ਹਨ। ਸਿਰਫ ਆਕੇ ਬੱਚਿਆਂ ਨੂੰ ਪੜ੍ਹਾਉਂਦੇ ਹਨ। ਪਤਿਤ ਨੂੰ ਪਾਵਨ ਬਣਾਉਣ ਲਈ ਰਾਜਯੋਗ ਸਿਖਾਉਂਦੇ ਹਨ। ਤੁਸੀਂ ਸਤਿਯੁਗ ਵਿੱਚ ਜਾਕੇ ਰਾਜ ਕਰੋਗੇ। ਤੁਹਾਨੂੰ ਵਰਸਾ ਮਿਲਦਾ ਹੈ, ਬਾਕੀ ਸਭ ਆਤਮਾਵਾਂ ਮੁਕਤੀਧਾਮ, ਨਿਰਾਕਾਰ ਦੁਨੀਆਂ ਵਿੱਚ ਹੋਣਗੀਆਂ। ਇਹ ਬਿਲਕੁਲ ਸਹਿਜ ਗੱਲ ਹੈ। ਸਵਰਗ ਵਿੱਚ ਦੇਵੀ – ਦੇਵਤਾਵਾਂ ਦਾ ਰਾਜ ਸੀ। ਇੱਕ ਹੀ ਧਰਮ ਸੀ। ਹੁਣ ਕਲਯੁਗ ਵਿੱਚ ਕਿੰਨੇ ਢੇਰ ਮਨੁੱਖ ਹਨ, ਉੱਥੇ ਬਹੁਤ ਥੋੜੇ ਹੁੰਦੇ ਹਨ। ਪਰਮਪਿਤਾ ਪਰਮਾਤਮਾ ਇੱਕ ਧਰਮ ਦੀ ਸਥਾਪਨਾ, ਕਈ ਧਰਮਾਂ ਦਾ ਵਿਨਾਸ਼ ਕਰਾਉਣ ਆਉਂਦੇ ਹਨ। ਬਾਕੀ ਸਭ ਸ਼ਾਂਤੀਧਾਮ ਵਿੱਚ ਚਲੇ ਜਾਣਗੇ। ਉੱਥੇ ਅਪਵਿੱਤਰ ਆਤਮਾ ਕੋਈ ਰਹਿ ਨਹੀਂ ਸਕਦੀ। ਉਨ੍ਹਾਂ ਦਾ ਨਾਮ ਹੀ ਹੈ ਪਤਿਤ – ਪਾਵਨ, ਸ੍ਰਵ ਦਾ ਸਦਗਤੀ ਦਾਤਾ। ਇਹ ਹੈ ਪੁਰਾਣੀ ਦੁਨੀਆ, ਆਇਰਨ ਏਜ਼ । ਸਤਿਯੁਗ ਨੂੰ ਕਿਹਾ ਜਾਂਦਾ ਹੈ ਗੋਲਡਨ ਏਜ਼। ਜੋ ਦੇਵਤਾਵਾਂ ਦੇ ਪੁਜਾਰੀ ਹਨ, ਉਹ ਸਹਿਜ ਸਭ ਕੁਝ ਸਮਝ ਜਾਣਗੇ। ਜੋ ਪੂਜਯ ਹਨ ਉਹ ਹੀ ਪੁਜਾਰੀ ਬਣਦੇ ਹਨ। ਤਾਂ ਪਹਿਲੇ ਬਾਬਾ ਦਾ ਪਰਿਚੈ ਦੇਣਾ ਹੈ, ਅਸੀਂ ਉਨ੍ਹਾਂ ਦੇ ਬੱਚੇ ਹਾਂ, ਇਹ ਭੁੱਲੋ ਨਹੀਂ। ਭੁੱਲਣਗੇ ਤਾਂ ਰੋਣਾ ਪਵੇਗਾ। ਕੁਝ – ਕੁਝ ਮਾਇਆ ਦੀ ਚੋਟ ਲੱਗ ਜਾਵੇਗੀ। ਦੇਹੀ ਅਭਿਮਾਨੀ ਬਣਨਾ ਹੈ। ਅਸੀਂ ਆਤਮਾਵਾਂ ਨੂੰ ਵਾਪਿਸ ਬਾਪ ਦੇ ਕੋਲ ਜਾਣਾ ਹੈ। ਇੰਨੇ ਢੇਰ ਮਨੁੱਖ ਮਰਨਗੇ ਫਿਰ ਕੌਣ ਕਿਸ ਦੇ ਲਈ ਰੋਵੇਗਾ? ਭਾਰਤ ਵਿੱਚ ਸਭ ਤੋਂ ਜਿਆਦਾ ਰੋਂਦੇ ਹਨ। ਪਹਿਲਾਂ 12 ਮਹੀਨੇ ਯਾ ਹੁਸੈਨ, ਯਾ ਹੁਸੈਨ…ਕਰਦੇ ਹਨ। ਛਾਤੀ ਪਿੱਟਦੇ ਰਹਿੰਦੇ ਹਨ। ਇਹ ਹੈ ਮ੍ਰਿਤੂਲੋਕ ਦੀ ਰਸਮ – ਰਿਵਾਜ, ਤੂਹਾਨੂੰ ਹੁਣ ਸਾਰੀ ਅਮਰਲੋਕ ਦੀ ਰਸਮ – ਰਿਵਾਜ ਸਿਖਾ ਰਹੇ ਹਨ। ਤੁਹਾਨੂੰ ਹੁਣ ਸਾਰੀ ਪੁਰਾਣੀ ਦੁਨੀਆਂ ਤੋਂ ਵੈਰਾਗ ਹੈ। ਬਾਪ ਕਹਿੰਦੇ ਹਨ – ਮਾਮੇਕਮ ਯਾਦ ਕਰੋ। ਇਹ ਸਭ ਖਤਮ ਹੋ ਜਾਣ ਵਾਲੇ ਹਨ। ਹੁਣ ਅਸੀਂ ਜਾ ਰਹੇ ਹਾਂ ਵਾਪਿਸ, ਨਾਟਕ ਪੂਰਾ ਹੁੰਦਾ ਹੈ। ਨਾਟਕ ਵਿੱਚ ਸਾਰੇ ਐਕਟਰਸ ਹਨ ਫਿਰ ਮੋਹ ਕਿਸ ਵਿੱਚ ਰੱਖਣਗੇ । ਸਮਝਦੇ ਹਨ ਇਨ੍ਹਾਂ ਨੂੰ ਜਾਕੇ ਦੂਜਾ ਪਾਰਟ ਵਜਾਉਣਾ ਹੈ। ਰੋਣ ਦੀ ਕੀ ਲੋੜ ਹੈ। ਹਰ ਇੱਕ ਦਾ ਪਾਰ੍ਟ ਨੂੰਧਿਆ ਹੋਇਆ ਹੈ। ਜਿਵੇਂ ਬਾਪ ਗਿਆਨ ਦਾ ਸਾਗਰ, ਆਨੰਦ ਦਾ ਸਾਗਰ, ਪਿਆਰ ਦਾ ਸਾਗਰ ਹੈ ਤਾਂ ਬਾਪ ਨੂੰ ਫਾਲੋ ਕਰ ਇਵੇਂ ਬਣਨਾ ਹੈ। ਸਾਗਰ ਤੋਂ ਨਦੀਆਂ ਨਿਕਲਦੀਆਂ ਹਨ। ਸਭ ਨੰਬਰਵਾਰ ਹਨ। ਕੋਈ ਚੰਗੀ ਵਰਖਾ ਕਰਦੇ ਹਨ, ਖੂਬ ਆਪ ਸਮਾਨ ਬਣਾਉਂਦੇ ਹਨ। ਅੰਨਿਆਂ ਦੀ ਲਾਠੀ ਬਣਦੇ ਹਨ। ਬਾਪ ਨੂੰ ਤਾਂ ਬਹੁਤ ਮਦਦਗਾਰ ਚਾਹੀਦੇ ਹਨ। ਬਾਪ ਕਹਿੰਦੇ ਹਨ – ਤੁਸੀਂ ਅੰਨਿਆਂ ਦੀ ਲਾਠੀ ਬਣੋ। ਸਭ ਨੂੰ ਰਸਤਾ ਦੱਸੋ। ਸਿਰਫ ਇੱਕ ਬ੍ਰਾਹਮਣੀ ਨੂੰ ਥੋੜੀ ਨਾ ਅੰਨਿਆਂ ਦੀ ਲਾਠੀ ਬਣਨਾ ਹੈ। ਤੁਸੀਂ ਸਭ ਨੂੰ ਬਣਨਾ ਹੈ। ਤੁਹਾਨੂੰ ਗਿਆਨ ਦਾ ਤੀਜਾ ਨੇਤਰ ਮਿਲਿਆ ਹੈ, ਇਸ ਨੂੰ ਕਿਹਾ ਜਾਂਦਾ ਹੈ ਤੀਜਾ ਨੇਤਰ ਮਿਲਣ ਦੀ ਕਥਾ ਹੈ। ਦਿਵਯ ਨੇਤਰ ਹੈ ਆਤਮਾ ਦੇ ਲਈ। ਮਨੁੱਖ ਤਾਂ ਕੁਝ ਵੀ ਸਮਝਦੇ ਨਹੀਂ। ਬਿਲਕੁਲ ਤੁੱਛ ਬੁੱਧੀ ਹੋ ਗਏ ਹਨ। ਭਾਰਤਵਾਸੀ ਇਹ ਨਹੀਂ ਜਾਣਦੇ ਕਿ ਸਾਡਾ ਧਰਮ ਕਿਸ ਨੇ ਸਥਾਪਨ ਕੀਤਾ। ਬਾਪ ਦਾ ਜਨਮ ਵੀ ਇੱਥੇ ਹੀ ਹੁੰਦਾ ਹੈ। ਸ਼ਿਵ ਜਯੰਤੀ ਵੀ ਮਨਾਉਂਦੇ ਹਨ। ਫਿਰ ਸਰਵਵਿਆਪੀ ਕਿਵੇਂ ਹੋ ਸਕਦਾ ਹੈ। ਬਾਪ ਅਤੇ ਰਚਨਾ ਨੂੰ ਦੁਨੀਆਂ ਵਿਚ ਕੋਈ ਨਹੀਂ ਜਾਣਦੇ। ਰਿਸ਼ੀ ਮੁਨੀ ਸਭ ਨੇਤੀ – ਨੇਤੀ ਕਰਦੇ ਗਏ। ਇੱਕ ਹੀ ਵੱਡੀ ਭੁੱਲ ਕੀਤੀ ਹੈ ਜੋ ਪਰਮਾਤਮਾ ਨੂੰ ਸਰਵਵਿਆਪੀ ਕਹਿ ਦਿੱਤਾ ਹੈ। ਤੁਸੀਂ ਸਿੱਧ ਕਰ ਦੱਸੋ ਕਿ ਉਹ ਸਰਵ ਦਾ ਬਾਪ ਹੈ, ਪਤਿਤ – ਪਾਵਨ, ਲਿਬ੍ਰੇਟਰ ਹੈ। ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ ਵਿੱਚ ਲੈ ਜਾਂਦੇ ਹਨ। ਉੱਥੇ ਦੁੱਖ ਦੀ ਗੱਲ ਨਹੀਂ ਹੁੰਦੀ। ਸ਼ਾਸਤਰਾਂ ਵਿੱਚ ਤਾਂ ਕੀ – ਕੀ ਲਿੱਖ ਦਿੱਤਾ ਹੈ। ਲਕਸ਼ਮੀ – ਨਾਰਾਇਣ ਦੇ ਲਈ ਵੀ ਕਹਿੰਦੇ ਹਨ – ਕੀ ਉੱਥੇ ਉਨ੍ਹਾਂ ਨੂੰ ਵਿਕਾਰ ਬਿਨਾ ਬੱਚਾ ਪੈਦਾ ਹੋਵੇਗਾ? ਅਰੇ ਕਿਹਾ ਹੀ ਜਾਂਦਾ ਹੈ ਸਰਵਗੁਣ ਸੰਪੰਨ, 16 ਕਲਾ ਸੰਪੂਰਨ, ਸੰਪੂਰਨ ਨਿਰਵਿਕਾਰੀ, ਵਾਈਸਲੈਸ ਵਰਲਡ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਵਿਸ਼ਸ਼ ਵਰਲਡ, ਫਿਰ ਕਿਵੇਂ ਕਹਿੰਦੇ ਹੋ ਉੱਥੇ ਵੀ ਵਿਕਾਰ ਹੋਵੇਗਾ। ਪਹਿਲੇ – ਪਹਿਲੇ ਜੱਦ ਤੱਕ ਬਾਪ ਨੂੰ ਨਹੀਂ ਜਾਣਿਆ ਹੈ ਤਾਂ ਕੁਝ ਸਮਝ ਨਾ ਸਕਣ। ਸ੍ਰਵਵਿਆਪੀ ਦੀ ਬਹੁਤ ਭਾਰੀ ਭੁੱਲ ਹੈ। ਉਸ ਭੁੱਲ ਤੋਂ ਨਿਕਲਣ ਤਾਂ ਜਦੋਂ ਬਾਪ ਨੂੰ ਜਾਨਣ। ਨਿਸ਼ਚਾ ਕਰਨ ਕਿ ਬਾਬਾ ਅਸੀਂ ਤੁਹਾਡੇ ਫਿਰ ਤੋਂ ਬਣੇ ਹਾਂ, ਤੁਹਾਡੇ ਤੋਂ ਰਾਜ – ਭਾਗ ਲੈਣ ਦੇ ਲਈ। ਸ਼ਾਸਤਰਾਂ ਵਿੱਚ ਤਾਂ ਕੀ – ਕੀ ਲਿਖ ਦਿੱਤਾ ਹੈ। ਲਕਸ਼ਮੀ – ਨਾਰਾਇਣ ਨੂੰ ਵਿਖਾਉਂਦੇ ਹਨ ਸਤਿਯੁਗ ਵਿੱਚ ਅਤੇ ਬਚਪਨ ਦੇ ਰਾਧੇ – ਕ੍ਰਿਸ਼ਨ ਨੂੰ ਫਿਰ ਦਵਾਪਰ ਵਿੱਚ ਲੈ ਗਏ ਹਨ। ਹੁਣ ਕ੍ਰਿਸ਼ਨ ਤਾਂ ਸੀ ਸ੍ਵਰਗ ਦਾ ਪ੍ਰਿੰਸ। ਫਿਰ ਕ੍ਰਿਸ਼ਨ ਦੇ ਜਨਮ ਬਾਈ ਜਨਮ ਫੀਚਰਸ ਤਾਂ ਬਦਲਦੇ ਜਾਂਦੇ ਹਨ। ਇੱਕ ਵਰਗਾ ਫੀਚਰਸ ਤਾਂ ਕਦੀ ਹੋ ਨਾ ਸਕੇ। ਇਵੇਂ ਥੋੜੀ ਕ੍ਰਿਸ਼ਨ ਫਿਰ ਉਨ੍ਹਾਂ ਫੀਚਰਸ ਨਾਲ ਦਵਾਪਰ ਵਿੱਚ ਆ ਸਕਦਾ ਹੈ, ਇੰਮਪਾਸਿਬਲ ਹੈ।

ਤੁਸੀਂ ਜਾਣਦੇ ਹੋ ਅਸੀਂ ਅਸਲ ਵਿੱਚ ਉੱਥੇ ਦੇ (ਮੂਲਵਤਨ ਦੇ) ਰਹਿਵਾਸੀ ਹਾਂ, ਉਹ ਸਾਡਾ ਸਵੀਟ ਸਾਈਲੈਂਸ ਹੋਮ ਹੈ, ਜਿਸ ਦੇ ਲਈ ਭਗਤੀ ਕਰਦੇ ਹਨ। ਕਹਿੰਦੇ ਹਨ ਸਾਨੂੰ ਸ਼ਾਂਤੀ ਚਾਹੀਦੀ ਹੈ। ਆਤਮਾ ਨੂੰ ਆਰਗਨਸ ਮਿਲੇ ਹਨ ਪਾਰ੍ਟ ਵਜਾਉਣ ਦੇ ਲਈ, ਫਿਰ ਸ਼ਾਂਤੀ ਵਿੱਚ ਕਿਵੇਂ ਰਹਿਣਗੇ। ਸ਼ਾਂਤੀ ਦੇ ਲਈ ਹੀ ਹਠਯੋਗ ਸਿੱਖਦੇ ਹਨ, ਗੁਫ਼ਾਵਾਂ ਵਿੱਚ ਜਾਂਦੇ ਹਨ। ਇੱਕ ਮਹੀਨਾ ਕੋਈ ਗੁਫਾ ਵਿੱਚ ਬੈਠਿਆ ਤਾਂ ਕੀ ਉਨ੍ਹਾਂ ਦੇ ਲਈ ਉਹ ਸ਼ਾਂਤੀਧਾਮ ਹੈ। ਤੁਸੀਂ ਜਾਣਦੇ ਹੋ ਹੁਣ ਅਸੀਂ ਸ਼ਾਂਤੀਧਾਮ ਵਿੱਚ ਜਾਕੇ ਫਿਰ ਸੁਖਧਾਮ ਵਿੱਚ ਆਵਾਂਗੇ, ਪਾਰ੍ਟ ਵਜਾਉਣ। ਉਹ ਲੋਕ ਕਹਿੰਦੇ ਹਨ ਜੋ ਸੁਖੀ ਹਨ ਉਨ੍ਹਾਂ ਦੇ ਲਈ ਸ੍ਵਰਗ ਹੈ, ਜੋ ਦੁਖੀ ਹਨ ਉਨ੍ਹਾਂ ਦੇ ਲਈ ਨਰਕ ਹੈ। ਤੁਸੀਂ ਜਾਣਦੇ ਹੋ ਸ੍ਵਰਗ ਨਵੀਂ ਦੁਨੀਆਂ ਅਤੇ ਨਰਕ ਪੁਰਾਣੀ ਦੁਨੀਆਂ ਨੂੰ ਕਿਹਾ ਜਾਂਦਾ ਹੈ। ਭਗਵਾਨੁਵਾਚ, ਇਹ ਭਗਤੀ, ਯੱਗ – ਤੱਪ, ਦਾਨ – ਪੁੰਨ ਆਦਿ ਕਰਨਾ – ਇਹ ਸਭ ਹੈ ਭਗਤੀ ਮਾਰਗ, ਇਨ੍ਹਾਂ ਵਿੱਚ ਕੋਈ ਸਾਰ ਨਹੀਂ। ਸਤਿਯੁਗ ਤ੍ਰੇਤਾ ਨੂੰ ਬ੍ਰਹਮਾ ਦਾ ਦਿਨ ਕਿਹਾ ਜਾਂਦਾ ਹੈ। ਬ੍ਰਹਮਾ ਦਾ ਦਿਨ ਸੋ ਤੁਸੀਂ ਬ੍ਰਾਹਮਣਾਂ ਦਾ ਦਿਨ, ਫਿਰ ਤੁਹਾਡੀ ਰਾਤ ਸ਼ੁਰੂ ਹੁੰਦੀ ਹੈ। ਤੁਸੀਂ ਪਹਿਲੇ – ਪਹਿਲੇ ਸਤਿਯੁਗ ਵਿੱਚ ਜਾਂਦੇ ਹੋ ਫਿਰ ਤੁਸੀਂ ਹੀ ਚੱਕਰ ਵਿੱਚ ਆਉਂਦੇ ਹੋ। ਬ੍ਰਾਹਮਣ, ਦੇਵਤਾ, ਸ਼ਤ੍ਰੀ, ਵੈਸ਼, ਸ਼ੂਦ੍ਰ ਤੁਸੀਂ ਹੀ ਬਣਦੇ ਹੋ। ਤੁਸੀਂ ਕਹਿੰਦੇ ਹੋ ਸ਼ਿਵ ਭਗਵਾਨੁਵਾਚ ਅਤੇ ਉਹ ਕਹਿੰਦੇ ਹਨ ਕ੍ਰਿਸ਼ਨ ਭਗਵਾਨੁਵਾਚ। ਫਰਕ ਲੰਬਾ ਹੈ। ਉਹ ਪੂਰਾ 84 ਜਨਮ ਲੈਂਦੇ ਹਨ। ਉਨ੍ਹਾਂ ਦੇ ਨਾਲ ਸਾਰੀ ਸੂਰਜਵੰਸ਼ੀ ਸੰਪਰਦਾਏ ਪੁਨਰਜਨਮ ਲੈਂਦੇ – ਲੈਂਦੇ ਹੁਣ ਫਿਰ ਅੰਤ ਵਿੱਚ ਰਾਜ ਭਾਗ ਲੈ ਰਹੇ ਹਨ। ਤੁਸੀਂ ਬੱਚੇ ਜੋ ਸਮਝਦੇ ਹੋ, ਉਨ੍ਹਾਂ ਨੂੰ ਹੀ ਮਜ਼ਾ ਆਉਂਦਾ ਹੈ। ਨਵੇਂ ਨੂੰ ਮਜ਼ਾ ਨਹੀਂ ਆਵੇਗਾ। ਤੁਸੀਂ ਕਿਸ ਦੀ ਨਿੰਦਾ ਨਹੀਂ ਕਰਦੇ ਹੋ, ਬਾਪ ਤੁਹਾਨੂੰ ਕਿੰਨਾ ਸਹਿਜ ਸਮਝਾਉਂਦੇ ਹਨ। ਇੱਥੇ ਤੁਸੀਂ ਬਾਬਾ ਦੇ ਸੰਗ ਬੈਠੇ ਹੋ ਤਾਂ ਚੰਗਾ ਸਮਝਦੇ ਹੋ। ਬਾਹਰ ਜਾਣ ਨਾਲ ਸੰਗ ਵਿੱਚ ਪਤਾ ਨਹੀਂ ਕੀ ਹਾਲ ਹੋਵੇਗਾ। ਸੰਗਦੋਸ਼ ਬਹੁਤ ਖਰਾਬ ਹੈ। ਸ੍ਵਰਰਗ ਵਿੱਚ ਅਜਿਹੀਆਂ ਗੱਲਾਂ ਹੁੰਦੀਆਂ ਨਹੀਂ। ਉਨ੍ਹਾਂ ਦਾ ਨਾਮ ਹੀ ਹੈ ਸ੍ਵਰਗ, ਬੈਕੁੰਠ, ਸੁਖਧਾਮ। ਸ਼ਾਸਤਰਾਂ ਵਿੱਚ ਤਾਂ ਲਿੱਖ ਦਿੱਤਾ ਹੈ ਕਿ ਉੱਥੇ ਵੀ ਅਸੁਰ ਸਨ। ਹੁਣ ਤੁਹਾਨੂੰ ਪਤਾ ਪਿਆ ਹੈ ਕਿ ਅਸੀਂ ਵਿਸ਼ਵ ਦੇ ਮਾਲਿਕ ਸੀ, ਉੱਥੇ ਜਮੀਨ ਅਸਮਾਨ ਕੋਈ ਵਿੱਚ ਵੀ ਪਾਰਟੀਸ਼ਨ ਨਹੀਂ ਰਹਿੰਦਾ। ਹੁਣ ਤਾਂ ਕਿੰਨੇ ਪਾਰਟੀਸ਼ਨ ਹਨ। ਆਪਣੀ – ਆਪਣੀ ਹੱਦਾਂ ਪਾਉਂਦੇ ਰਹਿੰਦੇ ਹਨ। ਦੁਨੀਆਂ ਵਿੱਚ ਕਿੰਨੇ ਝਗੜੇ ਹੁੰਦੇ ਹਨ। ਤਾਂ ਜੱਦ ਕੋਈ ਵੀ ਆਵੇ ਤਾਂ ਪਹਿਲੇ – ਪਹਿਲੇ ਉਨ੍ਹਾਂ ਨੂੰ ਸਮਝਾਵੋ ਕਿ ਬਾਪ ਕੌਣ ਹੈ, ਭਗਵਾਨ ਕਿਸ ਨੂੰ ਕਿਹਾ ਜਾਂਦਾ ਹੈ? ਬ੍ਰਹਮਾ, ਵਿਸ਼ਨੂੰ, ਸ਼ੰਕਰ ਹਨ ਦੇਵਤਾ। ਭਗਵਾਨ ਇੱਕ ਹੁੰਦਾ ਹੈ, 10 ਨਹੀਂ ਹੁੰਦੇ। ਕ੍ਰਿਸ਼ਨ ਭਗਵਾਨ ਹੋ ਨਾ ਸਕੇ। ਭਗਵਾਨ ਕਿਵੇਂ ਹਿੰਸਾ ਸਿਖਾਉਣਗੇ। ਭਗਵਾਨੁਵਾਚ – ਕਾਮ ਮਹਾਸ਼ਤ੍ਰੁ ਹੈ, ਉਨ੍ਹਾਂ ਤੇ ਜਿੱਤ ਪਾਉਣ ਦੇ ਲਈ ਪ੍ਰਤਿਗਿਆ ਕਰੋ। ਰਾਖੀ ਬੰਨੋ। ਇਹ ਹੁਣ ਦੀ ਗੱਲ ਹੈ। ਜੋ ਕੁਝ ਪਾਸਟ ਹੋ ਗਿਆ ਹੈ ਉਹ ਫਿਰ ਭਗਤੀਮਾਰਗ ਵਿੱਚ ਹੋਵੇਗਾ। ਦੀਪਮਾਲਾ ਤੇ ਮਹਾਲਕਸ਼ਮੀ ਦੀ ਪੂਜਾ ਕਰਦੇ ਹਨ। ਇਹ ਥੋੜ੍ਹੀ ਨਾ ਕਿਸੇ ਨੂੰ ਪਤਾ ਹੈ ਕਿ ਲਕਸ਼ਮੀ – ਨਾਰਾਇਣ ਦੋਨੋ ਹੀ ਇਕੱਠੇ ਹਨ। ਲਕਸ਼ਮੀ ਨੂੰ ਧਨ ਕਿੱਥੋਂ ਮਿਲੇਗਾ? ਕਮਾਈ ਕਰਨ ਵਾਲਾ ਤਾਂ ਪੁਰਸ਼ ਹੁੰਦਾ ਹੈ ਨਾ। ਨਾਮ ਲਕਸ਼ਮੀ ਦਾ ਗਾਇਆ ਹੋਇਆ ਹੈ। ਪਹਿਲੇ ਲਕਸ਼ਮੀ ਪਿੱਛੇ ਨਾਰਾਇਣ। ਇਹ ਫਿਰ ਮਹਾਲਕਸ਼ਮੀ ਨੂੰ ਵੱਖ ਸਮਝ ਲੈਂਦੇ ਹਨ। ਉਨ੍ਹਾਂ ਨੂੰ 4 ਭੁਜਾ ਵਿਖਾਉਂਦੇ ਹਨ। ਦੋ ਇਸਤਰੀ ਦੀਆਂ, ਦੋ ਪੁਰਸ਼ ਦੀਆਂ। ਪਰ ਉਹ ਇਨ੍ਹਾਂ ਗੱਲਾਂ ਨੂੰ ਜਾਣਦੇ ਨਹੀਂ ਹਨ। ਤੁਸੀਂ ਹੁਣ ਡਿਟੇਲ ਵਿੱਚ ਜਾਣਦੇ ਹੋ।

ਤਾਂ ਗੀਤ ਸੁਣਿਆ – ਬਚਪਨ ਦੇ ਦਿਲ ਭੁਲਾ ਨਾ ਦੇਣਾ। ਆਤਮਾ ਕਹਿੰਦੀ ਹੈ – ਬਾਬਾ ਸਾਨੂੰ ਹੁਣ ਸਮ੍ਰਿਤੀ ਆਈ ਹੈ। ਸਵੇਰੇ – ਸਵੇਰੇ ਉਠਕੇ ਬਾਪ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨ। ਅੰਮ੍ਰਿਤਵੇਲੇ ਬਾਪ ਨੂੰ ਯਾਦ ਕਰਨਾ ਚੰਗਾ ਹੈ । ਸ਼ਾਮ ਦੇ ਟਾਈਮ ਇਕਾਂਤ ਵਿੱਚ ਜਾਕੇ ਬੈਠੋ। ਭਾਵੇਂ ਆਪਸ ਵਿੱਚ ਇਸਤਰੀ – ਪੁਰਸ਼ ਇਕੱਠੇ ਹੋਣ ਤਾਂ ਵੀ ਇਹ ਗੱਲਾਂ ਕਰਦੇ ਰਹੋ। ਸ਼ਿਵਬਾਬਾ ਬ੍ਰਹਮਾ ਦੇ ਤਨ ਦਵਾਰਾ ਕੀ ਕਹਿੰਦੇ ਹਨ। ਅਸੀਂ ਜਦੋਂ ਪੂਜਯ ਬਣਦੇ ਹਾਂ ਤਾਂ ਬਾਬਾ ਨੂੰ ਯਾਦ ਨਹੀਂ ਕਰਦੇ ਸੀ। ਜਦ ਪੁਜਾਰੀ ਬਣਦੇ ਹਾਂ ਤਾਂ ਬਾਪ ਨੂੰ ਯਾਦ ਕਰਦੇ ਹਾਂ। ਇਵੇਂ ਇਵੇਂ ਗੱਲਾਂ ਕਰਨੀਆਂ ਚਾਹੀਦੀਆ ਹਨ, ਜੋ ਕੋਈ ਸੁਣੇ ਤਾਂ ਵੰਡਰ ਖਾਨ। ਅੱਧਾਕਲਪ ਅਸੀਂ ਕਾਮ ਚਿਤਾ ਤੇ ਬੈਠ ਜਲਕੇ ਭਸਮ ਹੋ ਗਏ ਸੀ, ਕਬ੍ਰ ਦਾਖਿਲ ਹੋ ਗਏ ਸੀ। ਹੁਣ ਸਾਨੂੰ ਗਿਆਨ ਚਿਤਾ ਤੇ ਬੈਠਣਾ ਹੈ, ਸ੍ਵਰਗ ਵਿੱਚ ਜਾਣਾ ਹੈ। ਇਹ ਪੁਰਾਣੀ ਦੁਨੀਆਂ ਹੈ। ਭਾਰਤਵਾਸੀ ਸਮਝਦੇ ਹਨ ਇਹ ਸ੍ਵਰਗ ਹੈ। ਅਰੇ ਸ੍ਵਰਗ ਤਾਂ ਸਤਿਯੁਗ ਵਿਚ ਹੁੰਦਾ ਹੈ। ਸ੍ਵਰਗ ਵਿੱਚ ਦੇਵੀ – ਦੇਵਤਾਵਾਂ ਦਾ ਰਾਜ ਸੀ। ਇੱਥੇ ਤਾਂ ਮਾਇਆ ਦਾ ਪਾਮਪ ਹੈ। ਹੁਣ ਬਾਪ ਕਹਿੰਦੇ ਹਨ ਸੰਗਦੋਸ਼ ਵਿੱਚ ਆਕੇ ਕਿਤੇ ਮਰ ਨਹੀਂ ਜਾਣਾ। ਨਹੀਂ ਤਾਂ ਬਹੁਤ ਪਛਤਾਵੋਗੇ। ਇਮਤਿਹਾਨ ਦੀ ਰਿਜਲਟ ਜਦ ਨਿਕਲਦੀ ਹੈ ਤਾਂ ਸਭ ਨੂੰ ਮਾਲੂਮ ਪੈ ਜਾਂਦਾ ਹੈ। ਅੱਗੇ ਬੱਚੀਆਂ ਧਿਆਨ ਵਿਚ ਜਾਕੇ ਸਭ ਕੁਝ ਸੁਣਾਉਂਦੀਆਂ ਸਨ ਕਿ ਇਹ ਰਾਣੀ ਬਣੇਗੀ, ਇਹ ਦਾਸੀ। ਫਿਰ ਬਾਬਾ ਨੇ ਬੰਦ ਕਰਾਇਆ। ਪਿਛਾੜੀ ਵਿਚ ਸਭ ਕੁਝ ਪਤਾ ਪੈ ਜਾਵੇਗਾ ਕਿ ਅਸੀਂ ਬਾਪ ਦੀ ਕਿੰਨੀ ਸਰਵਿਸ ਕੀਤੀ ਹੈ! ਕਿੰਨਿਆਂ ਨੂੰ ਆਪ ਸਮਾਨ ਬਣਾਇਆ। ਉਹ ਸਭ ਯਾਦ ਆਵੇਗਾ, ਸਾਕਸ਼ਾਤਕਾਰ ਹੋਵੇਗੀ, ਬਿਨਾ ਸਾਕਸ਼ਾਤਕਾਰ ਦੇ ਧਰਮਰਾਜ ਵੀ ਸਜਾ ਦੇ ਨਾ ਸਕੇ। ਬੱਚਿਆਂ ਨੂੰ ਬਾਰ – ਬਾਰ ਸਮਝਾਇਆ ਹੈ ਮਾਮੇਕਮ ਯਾਦ ਕਰੋ। ਬਾਪ ਆਕੇ ਮਿੱਠੇ – ਮਿੱਠੇ ਝਾੜ ਦਾ ਸੈਪਲਿੰਗ ਲਗਾਉਂਦੇ ਹਨ। ਉਹ ਗਰਵਮੈਂਟ ਝਾੜਾਂ ਦਾ ਸਪੈਲਿੰਗ ਲਗਾਉਂਦੀ ਹੈ। ਉਤਸਵ ਮਨਾਉਂਦੇ ਹਨ। ਇਥੇ ਨਵੀਂ ਦੁਨੀਆਂ ਦਾ ਸੈਪਲਿੰਗ ਲੱਗ ਰਿਹਾ ਹੈ। ਤਾਂ ਅਜਿਹੇ ਬਾਪ ਨੂੰ ਭੁੱਲੋ ਨਾ। ਬਾਪ ਦੀ ਸਰਵਿਸ ਵਿੱਚ ਲੱਗ ਜਾਓ, ਨਹੀਂ ਤਾਂ ਅੰਤ ਵਿਚ ਬਹੁਤ ਪਛਤਾਉਣਾ ਪਵੇਗਾ। ਹੁਣ ਵਰਸਾ ਨਹੀਂ ਲਿੱਤਾ ਤਾਂ ਕਲਪ – ਕਲਪਾਂਤਰ ਦਾ ਹਿਸਾਬ ਹੋ ਜਾਵੇਗਾ, ਇਸਲਈ ਪੁਰਸ਼ਾਰਥ ਫੁਲ ਕਰਨਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਜਿਵੇਂ ਬਾਪ ਗਿਆਨ ਦਾ, ਆਨੰਦ ਦਾ, ਪਿਆਰ ਦਾ ਸਾਗਰ ਹੈ ਇਵੇਂ ਬਾਪ ਸਮਾਨ ਬਣਨਾ ਹੈ ਅਤੇ ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ। ਸਭ ਨੂੰ ਗਿਆਨ ਦਾ ਤੀਜਾ ਨੇਤਰ ਦੇਣਾ ਹੈ।

2. ਅਜਿਹਾ ਕੋਈ ਵੀ ਸੰਗ ਨਹੀਂ ਕਰਨਾ ਹੈ ਜੋ ਪਛਤਾਉਣਾ ਪਵੇ। ਸੰਗਦੋਸ਼ ਬਹੁਤ ਖਰਾਬ ਹੈ ਇਸਲਈ ਆਪਣੀ ਸੰਭਾਲ ਕਰਨੀ ਹੈ। ਬਾਪ ਤੋਂ ਵਰਸਾ ਲੈਣ ਦਾ ਪੂਰਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-

ਜਿਵੇਂ ਦੀਪਾਵਲੀ ਤੇ ਸ਼੍ਰੀਲਕਸ਼ਮੀ ਦਾ ਆਹ੍ਵਾਨ ਕਰਦੇ ਹਨ, ਇਵੇਂ ਆਪ ਬੱਚੇ ਖ਼ੁਦ ਵਿੱਚ ਦਿਵਿਯਗੁਣਾਂ ਦਾ ਆਹ੍ਵਾਨ ਕਰੋ ਤਾਂ ਅਵਗੁਣ ਅਹੁਤੀ ਰੂਪ ਵਿਚ ਖਤਮ ਹੁੰਦੇ ਜਾਣਗੇ। ਫਿਰ ਨਵੇਂ ਸੰਸਕਾਰਾਂ ਰੂਪੀ ਨਵੇਂ ਵਸਤਰ ਧਾਰਨ ਕਰੋਂਗੇ ਹੁਣ ਪੁਰਾਣੇ ਵਸਤਰਾਂ ਨਾਲ ਜਰਾ ਵੀ ਪ੍ਰੀਤ ਨਾ ਹੋਵੇ। ਜੋ ਵੀ ਕਮਜ਼ੋਰੀਆਂ, ਕਮੀਆਂ, ਨਿਰਬਲਤਾ, ਕੋਮਲਤਾ ਰਹੀ ਹੋਈ ਹੈ – ਉਹ ਸਭ ਪੁਰਾਣੇ ਖਾਤੇ ਅੱਜ ਤੋਂ ਹਮੇਸ਼ਾ ਦੇ ਲਈ ਸਮਾਪਤ ਕਰੋ ਤਾਂ ਦਿਵਿਯ ਗੁਣਧਾਰੀ ਬਣੋਂਗੇ ਅਤੇ ਭਵਿੱਖ ਵਿੱਚ ਤਾਜਪੋਸ਼ੀ ਹੋਵੇਗੀ। ਉਸੀ ਦਾ ਹੀ ਯਾਦਗਾਰ ਇਹ ਦੀਪਾਵਲੀ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top