04 May 2022 Punjabi Murli Today | Brahma Kumaris

Read and Listen today’s Gyan Murli in Punjabi 

May 3, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸ਼੍ਰੀਮਤ ਤੇ ਪਵਿੱਤਰ ਬਣੋ ਤੇ ਧਰਮਰਾਜ ਦੀਆਂ ਸਜਾਵਾਂ ਤੋਂ ਛੁੱਟ ਜਾਓਗੇ, ਹੀਰੇ ਜਿਹਾ ਜਨਮ ਬਣਾਉਣਾ ਹੈ ਤਾਂ ਗਿਆਨ ਅੰਮ੍ਰਿਤ ਪਿਓ, ਵਿਸ਼ ਨੂੰ ਛੱਡੋ"

ਪ੍ਰਸ਼ਨ: -

ਸਤਿਯੁਗੀ ਪਦਵੀ ਦਾ ਮਦਾਰ ਕਿਸ ਗੱਲ ਤੇ ਹੈ?

ਉੱਤਰ:-

ਪਵਿੱਤਰਤਾ ਤੇ। ਤੁਹਾਨੂੰ ਯਾਦ ਵਿੱਚ ਰਹਿ ਪਵਿੱਤਰ ਜ਼ਰੂਰ ਬਣਨਾ ਹੈ। ਪਵਿੱਤਰ ਬਣਨ ਨਾਲ ਹੀ ਸਦਗਤੀ ਹੋਵੇਗੀ। ਜੋ ਪਵਿੱਤਰ ਨਹੀਂ ਬਣਦੇ ਉਹ ਸਜ਼ਾ ਖਾਕੇ ਆਪਣੇ ਧਰਮ ਵਿੱਚ ਚਲੇ ਜਾਂਦੇ ਹਨ। ਤੁਸੀਂ ਭਾਵੇਂ ਘਰ ਵਿੱਚ ਰਹੋ ਪਰ ਕਿਸੀ ਦੇਹਧਾਰੀ ਨੂੰ ਯਾਦ ਨਹੀਂ ਕਰੋ, ਪਵਿੱਤਰ ਰਹੋ ਤੇ ਉੱਚ ਪਦਵੀ ਮਿਲ ਜਾਏਗੀ।

ਗੀਤ:-

ਤੁਮ੍ਹੇ ਪਾਕੇ ਹਮਨੇ ਜਹਾਨ ਪਾ ਲਿਆ ਹੈ..

ਓਮ ਸ਼ਾਂਤੀ ਸ਼ਿਵ ਭਗਵਾਨੁਵਾਚ ਹੋਰ ਕਿਸੇ ਨੂੰ ਭਗਵਾਨ ਨਹੀਂ ਕਿਹਾ ਜਾਂਦਾ, ਇੱਕ ਨਿਰਾਕਾਰ ਪਰਮਪਿਤਾ ਪਰਮਾਤਮਾ ਨੂੰ ਹੀ ਸ਼ਿਵਬਾਬਾ ਕਿਹਾ ਜਾਂਦਾ ਹੈ। ਉਹ ਹੈ ਸਾਰੀਆਂ ਆਤਮਾਵਾਂ ਦਾ ਬਾਪ। ਪਹਿਲੇ -ਪਹਿਲੇ ਇਹ ਨਿਸ਼ਚੈ ਹੋਣਾ ਚਾਹੀਦਾ ਹੈ – ਅਸੀਂ ਸ਼ਿਵਬਾਬਾ ਦੇ ਬੱਚੇ ਜ਼ਰੂਰ ਹਾਂ। ਦੁੱਖ ਦੇ ਸਮੇਂ ਕਹਿੰਦੇ ਹਨ ਪਰਮਾਤਮਾ ਮਦਦ ਕਰੋ, ਰਹਿਮ ਕਰੋ। ਇਹ ਵੀ ਨਹੀਂ ਜਾਣਦੇ ਕਿ ਸਾਡੀ ਆਤਮਾ ਪਰਮਾਤਮਾ ਨੂੰ ਯਾਦ ਕਰਦੀ ਹੈ। ਅਹਮ ਆਤਮਾ ਦਾ ਬਾਪ ਉਹ ਹੈ। ਇਸ ਸਮੇਂ ਸਾਰੀ ਦੁਨੀਆਂ ਹੈ ਪਤਿਤ ਆਤਮਾਵਾਂ ਦੀ। ਗਾਉਂਦੇ ਹਨ ਅਸੀਂ ਨੀਚ ਹਾਂ, ਤੁਸੀਂ ਸੰਪੂਰਨ ਨਿਰਵਿਕਾਰੀ ਹੋ। ਪਰ ਫਿਰ ਵੀ ਆਪਣੇ ਨੂੰ ਸਮਝਦੇ ਨਹੀਂ ਹਨ। ਬਾਪ ਸਮਝਾਉਂਦੇ ਹਨ ਕਿ ਜਦੋਂ ਤੁਸੀਂ ਕਹਿੰਦੇ ਹੋ ਭਗਵਾਨ ਬਾਪ ਇੱਕ ਹਨ ਤੇ ਤੁਸੀਂ ਸਭ ਆਪਸ ਵਿੱਚ ਭਰਾ-ਭਰਾ ਹੋ ਗਏ। ਫਿਰ ਸ਼ਰੀਰ ਦੇ ਨਾਤੇ ਸਭ ਭਰਾ ਭੈਣ ਠਹਿਰੇ। ਸ਼ਿਵਬਾਬਾ ਦੇ ਬੱਚੇ ਫਿਰ ਪ੍ਰਜਾਪਿਤਾ ਬ੍ਰਹਮਾ ਦੇ ਵੀ ਬੱਚੇ ਠਹਿਰੇ। ਇਹ ਤੁਹਾਡਾ ਬੇਹੱਦ ਦਾ ਬਾਪ, ਟੀਚਰ ਗੁਰੂ ਹੈ। ਇਹ ਕਹਿੰਦੇ ਹਨ ਮੈਂ ਤੁਹਾਨੂੰ ਪਤਿਤ ਨਹੀਂ ਬਣਾਉਦਾ ਹਾਂ। ਮੈਂ ਤੇ ਆਇਆ ਹਾਂ ਪਾਵਣ ਬਨਾਉਣ। ਜੇਕਰ ਮੇਰੀ ਮਤ ਤੇ ਚੱਲੋਗੇ ਤਾਂ। ਇੱਥੇ ਤੇ ਸਭ ਮਨੁੱਖ ਰਾਵਣ ਦੀ ਮਤ ਤੇ ਹਨ। ਸਭ ਵਿੱਚ 5 ਵਿਕਾਰ ਹਨ। ਬਾਪ ਕਹਿੰਦੇ ਹਨ ਬੱਚੇ ਹੁਣ ਨਿਰਵਿਕਾਰੀ ਬਣੋ, ਸ਼੍ਰੀਮਤ ਤੇ ਚੱਲੋ। ਪਰ ਵਿਕਾਰਾਂ ਨੂੰ ਛੱਡਦੇ ਹੀ ਨਹੀਂ ਹਨ। ਤੇ ਸਵਰਗ ਦੇ ਮਾਲਿਕ ਬਣਦੇ ਨਹੀਂ। ਸਭ ਅਜਾਮਿਲ ਵਰਗੇ ਪਾਪੀ ਬਣ ਗਏ ਹਨ। ਰਾਵਣ ਸੰਪ੍ਰਦਾਯ ਹੈ, ਇਹ ਸ਼ੋਕ ਵਾਟਿਕਾ ਹੈ, ਕਿੰਨਾ ਦੁੱਖੀ ਹਨ। ਬਾਪ ਆਕੇ ਫਿਰ ਰਾਮਰਾਜ ਬਣਾਉਂਦੇ ਹਨ। ਤਾਂ ਤੁਸੀਂ ਬੱਚੇ ਜਾਣਦੇ ਹੋ ਕਿ ਇਹ ਸੱਚਾ -ਸੱਚਾ ਯੁੱਧ ਦਾ ਮੈਦਾਨ ਹੈ। ਗੀਤਾ ਵਿੱਚ ਭਗਵਾਨ ਕਹਿੰਦੇ ਹਨ ਕਾਮ ਮਹਾਸ਼ਤਰੁ ਹੈ, ਉਹਨਾਂ ਤੇ ਜਿੱਤ ਪਹਿਣੋ। ਸੋ ਤੇ ਪਹਿਨਦੇ ਨਹੀਂ ਹਨ। ਹੁਣ ਬਾਪ ਬੈਠ ਸਮਝਾਉਂਦੇ ਹਨ। ਤੁਹਾਡੀ ਆਤਮਾ ਇਹਨਾਂ ਆਰਗਨਸ ਦਵਾਰਾ ਸੁਣਦੀ ਹੈ ਫਿਰ ਸੁਣਾਉਂਦੀ ਹੈ, ਐਕਟ ਆਤਮਾ ਕਰਦੀ ਹੈ। ਅਸੀਂ ਆਤਮਾ ਹਾਂ ਸ਼ਰੀਰ ਧਾਰਣ ਕਰ ਪਾਰ੍ਟ ਵਜਾਉਂਦੇ ਹਾਂ। ਪਰ ਮਨੁੱਖ ਆਤਮ – ਅਭਿਮਾਨੀ ਦੇ ਬਦਲੇ ਦੇਹ- ਅਭਿਮਾਨੀ ਬਣ ਗਏ ਹਨ। ਹੁਣ ਬਾਪ ਕਹਿੰਦੇ ਹਨ ਦੇਹੀ – ਅਭਿਮਾਨੀ ਬਣੋ। ਸਤਿਯੁਗ ਵਿੱਚ ਆਤਮ- ਅਭਿਮਾਨੀ ਰਹਿੰਦੇ ਹਨ। ਪਰਮਾਤਮਾ ਨੂੰ ਨਹੀਂ ਜਾਣਦੇ ਹਨ। ਇੱਥੇ ਤੁਸੀਂ ਦੇਹ – ਅਭਿਮਾਨੀ ਹੋ ਅਤੇ ਪਰਮਾਤਮਾ ਨੂੰ ਵੀ ਨਹੀਂ ਜਾਣਦੇ ਹੋ ਇਸਲਈ ਤੁਹਾਡੀ ਅਜਿਹੀ ਦੁਰਗਤੀ ਹੋ ਗਈ ਹੈ। ਦੁਰਗਤੀ ਨੂੰ ਸਮਝਦੇ ਨਹੀਂ। ਜਿਨ੍ਹਾਂ ਦੇ ਕੋਲ ਧਨ ਬਹੁਤ ਹੈ ਉਹ ਤੇ ਸਮਝਦੇ ਹਨ ਅਸੀਂ ਸਵਰਗ ਵਿੱਚ ਬੈਠੇ ਹਾਂ। ਬਾਪ ਕਹਿੰਦੇ ਹਨ ਇਹ ਸਭ ਗਰੀਬ ਬਣ ਜਾਂਦੇ ਹਨ ਕਿਉਂਕਿ ਵਿਨਾਸ਼ ਹੋਣਾ ਹੈ। ਵਿਨਾਸ਼ ਹੋਣਾ ਤੇ ਚੰਗਾ ਹੈ ਨਾ। ਅਸੀਂ ਫਿਰ ਮੁਕਤੀਧਾਮ ਵਿੱਚ ਚਲੇ ਜਾਵਾਂਗੇ, ਇਸ ਵਿੱਚ ਤੇ ਖੁਸ਼ ਹੋਣਾ ਚਾਹੀਦਾ ਹੈ। ਤੁਸੀਂ ਮਰਨ ਦੇ ਲਈ ਤਿਆਰੀ ਕਰ ਰਹੇ ਹੋ। ਮਨੁੱਖ ਤੇ ਮਰਨ ਤੋਂ ਡਰਦੇ ਹਨ। ਬਾਪ ਤੁਹਾਨੂੰ ਬੈਕੁੰਠ ਲੈ ਚੱਲਣ ਦੇ ਲਈ ਲਾਇਕ ਬਣਾ ਰਹੇ ਹਨ। ਪਤਿਤ ਤੇ ਪਤਿਤ ਦੁਨੀਆਂ ਵਿੱਚ ਹੀ ਜਨਮ ਲੈਂਦੇ ਰਹਿੰਦੇ ਹਨ। ਸਵਰਗਵਾਸੀ ਕੋਈ ਵੀ ਨਹੀਂ ਹੁੰਦੇ। ਮੂਲ ਗੱਲ ਬਾਪ ਕਹਿੰਦੇ ਹਨ ਪਵਿੱਤਰ ਬਣੋ। ਪਵਿੱਤਰ ਬਣਨ ਬਿਗਰ ਪਵਿੱਤਰ ਦੁਨੀਆਂ ਵਿੱਚ ਚੱਲ ਨਹੀਂ ਸਕੋਗੇ। ਪਵਿੱਤਰਤਾ ਤੇ ਹੀ ਅਬਲਾਵਾਂ ਨੂੰ ਮਾਰ ਪੈਂਦੀ ਹੈ। ਵਿਸ਼ ਨੂੰ ਅਮ੍ਰਿਤ ਸਮਝਦੇ ਹਨ। ਬਾਪ ਕਹਿੰਦੇ ਹਨ ਗਿਆਨ ਅੰਮ੍ਰਿਤ ਨਾਲ ਤੁਹਾਨੂੰ ਹੀਰੇ ਵਰਗਾ ਬਣਾਉਂਦਾ ਹਾਂ, ਫਿਰ ਤੁਸੀਂ ਵਿਸ਼ ਖਾਕੇ ਕੌੜੀ ਵਰਗਾ ਕਿਉਂ ਬਣਦੇ ਹੋ। ਅੱਧਾਕਲਪ ਤੁਸੀਂ ਵਿਸ਼ ਖਾਂਦੇ ਰਹੇ ਹੁਣ ਮੇਰੀ ਆਗਿਆ ਮੰਨੋ। ਨਹੀਂ ਤੇ ਧਰਮਰਾਜ ਦੇ ਡੰਡੇ ਖਾਣੇ ਪੈਣਗੇ। ਲੌਕਿਕ ਬਾਪ ਵੀ ਕਹਿੰਦੇ ਹਨ ਬੱਚੇ ਅਜਿਹਾ ਕੰਮ ਨਹੀਂ ਕਰੋ ਜੋ ਨਾਮ ਬਦਨਾਮ ਹੋਵੇ। ਬੇਹੱਦ ਦਾ ਬਾਪ ਕਹਿੰਦੇ ਹਨ ਸ਼੍ਰੀਮਤ ਤੇ ਚੱਲੋ। ਪਵਿੱਤਰ ਬਣੋ। ਜੇਕਰ ਕਾਮ ਚਿਤਾ ਤੇ ਬੈਠੋ ਤੇ ਤੁਹਾਡਾ ਮੂੰਹ ਕਾਲਾ ਤਾਂ ਹੈ ਹੋਰ ਵੀ ਕਾਲਾ ਹੋ ਜਾਏਗਾ ਹੁਣ ਸ਼੍ਰੀਮਤ ਤੇ ਚੱਲੋ। ਹੁਣ ਤੁਹਾਨੂੰ ਗਿਆਨ ਚਿਤਾ ਤੇ ਬਿਠਾਏ ਗੋਰਾ ਬਣਾਉਂਦੇ ਹਾਂ। ਕਾਮ ਚਿਤਾ ਤੇ ਬੈਠਣ ਨਾਲ ਸਵਰਗ ਦਾ ਮੂੰਹ ਵੀ ਨਹੀਂ ਦੇਖ ਸਕੋਗੇ ਇਸਲਈ ਬਾਪ ਕਹਿੰਦੇ ਹਨ ਹੁਣ ਸ਼੍ਰੀਮਤ ਤੇ ਚੱਲੋ। ਬਾਪ ਤੇ ਬੱਚਿਆਂ ਨਾਲ ਹੀ ਗੱਲ ਕਰਣਗੇ ਨਾ। ਬੱਚੇ ਹੀ ਜਾਣਦੇ ਹਨ -ਬਾਪ ਸਾਨੂੰ ਸਵਰਗ ਦਾ ਵਰਸਾ ਦੇਣ ਆਏ ਹਨ। ਕਲਿਯੁਗ ਹੁਣ ਪੂਰਾ ਹੋਣਾ ਹੈ। ਜੋ ਬਾਪ ਦੀ ਸ਼੍ਰੀਮਤ ਤੇ ਚੱਲਣਗੇ ਉਹਨਾਂ ਦੀ ਹੀ ਸਦਗਤੀ ਹੁੰਦੀ ਹੈ। ਪਵਿੱਤਰ ਨਹੀਂ ਬਣੋਗੇ ਤਾਂ ਸਜਾ ਖਾਕੇ ਆਪਣੇ ਧਰਮ ਵਿੱਚ ਚਲੇ ਜਾਵੋਗੇ। ਭਾਰਤਵਾਸੀ ਹੀ ਸਵਰਗਵਾਸੀ ਸਨ। ਹੁਣ ਪਤਿਤ ਬਣ ਗਏ ਹੋ। ਸਵਰਗ ਦਾ ਪਤਾ ਹੀ ਨਹੀਂ ਹੈ। ਤਾਂ ਬਾਪ ਕਹਿੰਦੇ ਹਨ ਤੁਸੀਂ ਮੇਰੀ ਸ਼੍ਰੀਮਤ ਤੇ ਨਾ ਚੱਲੋ ਹੋਰਾਂ ਦੀ ਮਤ ਤੇ ਚੱਲ ਵਿਕਾਰ ਵਿੱਚ ਗਏ ਤਾਂ ਮਰੇ। ਫਿਰ ਭਾਵੇਂ ਪਿਛਾੜੀ ਵਿੱਚ ਸਵਰਗ ਵਿੱਚ ਆਓਗੇ ਪਰ ਪਦਵੀ ਬਹੁਤ ਹਲਕੀ ਪਾਓਗੇ। ਹੁਣ ਜੋ ਸਾਹੂਕਾਰ ਹਨ ਉਹ ਗਰੀਬ ਬਣ ਜਾਂਦੇ ਹਨ। ਜੋ ਇੱਥੇ ਗਰੀਬ ਹਨ ਉਹ ਸ਼ਾਹੂਕਾਰ ਬਣਨਗੇ। ਬਾਪ ਗਰੀਬ -ਨਿਵਾਜ਼ ਹੈ। ਸਾਰਾ ਮਦਾਰ ਪਵਿੱਤਰਤਾ ਤੇ ਹੈ। ਬਾਪ ਦੇ ਨਾਲ ਯੋਗ ਲਗਾਉਣ ਨਾਲ ਤੁਸੀਂ ਪਵਿੱਤਰ ਬਣੋਗੇ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਮੈਂ ਘਰਬਾਰ ਨਹੀਂ ਛੁਡਾਉਂਦਾ ਹਾਂ। ਭਾਵੇਂ ਘਰ ਵਿੱਚ ਰਹੋ ਪਰ ਵਿਕਾਰ ਵਿੱਚ ਨਾ ਜਾਓ ਹੋਰ ਕਿਸੇ ਵੀ ਦੇਹਧਾਰੀ ਨੂੰ ਯਾਦ ਨਹੀਂ ਕਰੋ। ਇਸ ਸਮੇਂ ਸਭ ਪਤਿਤ ਹਨ। ਸਤਿਯੁਗ ਵਿੱਚ ਪਾਵਨ ਦੇਵਤਾ ਸਨ। ਇਸ ਸਮੇਂ ਉਹ ਵੀ ਪਤਿਤ ਬਣ ਗਏ ਹਨ। ਪੁਨਰਜਨਮ ਲੈਦੇ -ਲੈਂਦੇ ਹੁਣ ਅੰਤਿਮ ਜਨਮ ਹੋ ਗਿਆ ਹੈ।

ਤੁਸੀਂ ਸਭ ਪਾਰਵਤੀਆਂ ਹੋ, ਤੁਹਾਨੂੰ ਹੁਣ ਅਮਰਨਾਥ ਬਾਪ ਅਮਰਕਥਾ ਸੁਣਾ ਰਹੇ ਹਨ, ਅਮਰਪੂਰੀ ਦਾ ਮਾਲਿਕ ਬਣਾਉਣ। ਤਾਂ ਹੁਣ ਅਮਰਨਾਥ ਬਾਪ ਨੂੰ ਯਾਦ ਕਰੋ। ਯਾਦ ਨਾਲ ਹੀ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਬਾਕੀ ਸ਼ਿਵ, ਸ਼ੰਕਰ ਅਤੇ ਪਾਰਵਤੀ ਕੋਈ ਪਹਾੜਾਂ ਤੇ ਨਹੀਂ ਬੈਠੇ ਹਨ। ਇਹ ਸਭ ਭਗਤੀ ਮਾਰਗ ਦੇ ਧੱਕੇ ਹਨ। ਅੱਧਾਕਲਪ ਬਹੁਤ ਧੱਕੇ ਖਾਦੇ ਹਨ, ਹੁਣ ਬਾਬਾ ਕਹਿੰਦੇ ਹਨ ਮੈਂ ਤੁਹਾਨੂੰ ਸਵਰਗ ਵਿੱਚ ਲੈ ਜਾਵਾਂਗਾ। ਸਤਿਯੁਗ ਵਿੱਚ ਸੁੱਖ ਹੀ ਸੁੱਖ ਹਨ। ਨਾ ਧੱਕੇ ਖਾਂਦੇ, ਨਾ ਡਿੱਗਦੇ। ਮੁੱਖ ਗੱਲ ਹੈ ਹੀ ਪਵਿੱਤਰ ਰਹਿਣ ਦੀ। ਇੱਥੇ ਜਦੋਂ ਬਹੁਤ ਅਤਿਆਚਾਰ ਕਰਦੇ ਹਨ ਤਾਂ ਪਾਪ ਦਾ ਘੜਾ ਭਰ ਜਾਂਦਾ ਹੈ ਅਤੇ ਵਿਨਾਸ਼ ਹੁੰਦਾ ਹੈ। ਹੁਣ ਇੱਕ ਜਨਮ ਪਵਿੱਤਰ ਬਣੋ ਤੇ ਪਵਿੱਤਰ ਦੁਨੀਆਂ ਦੇ ਮਾਲਿਕ ਬਣ ਜਾਓਗੇ। ਹੁਣ ਜੋ ਸ਼੍ਰੀਮਤ ਤੇ ਚੱਲਣ। ਜੇਕਰ ਕਲਪ ਪਹਿਲੇ ਸ਼੍ਰੀਮਤ ਤੇ ਨਹੀਂ ਚੱਲੇ ਤੇ ਹੁਣ ਵੀ ਨਹੀਂ ਚੱਲੋਗੇ, ਨਾ ਪਦਵੀ ਪਾਓਗੇ। ਇੱਕ ਬਾਪ ਦੇ ਤੁਸੀਂ ਬੱਚੇ ਹੋ। ਤੁਸੀਂ ਤੇ ਆਪਸ ਵਿੱਚ ਭਰਾ -ਭੈਣ ਹੋ ਗਏ। ਪਰ ਬਾਪ ਦਾ ਬਣ ਕੇ ਜੇਕਰ ਡਿੱਗੇ ਤੇ ਹੋਰ ਵੀ ਰਸਾਤਲ ਵਿੱਚ ਚਲੇ ਜਾਓਗੇ ਅਤੇ ਹੋਰ ਹੀ ਪਾਪ ਆਤਮਾ ਬਣ ਜਾਓਗੇ। ਇਹ ਹੈ ਈਸ਼ਵਰੀ ਗੌਰਮਿੰਟ। ਜੇਕਰ ਮੇਰੀ ਮਤ ਤੇ ਪਵਿੱਤਰ ਨਹੀਂ ਬਣੇ ਤੇ ਧਰਮਰਾਜ ਦਵਾਰਾ ਬਹੁਤ ਕੜੀ ਸਜ਼ਾ ਖਾਣੀ ਪਵੇਗੀ ਜਨਮ-ਜਨਮਾਂਤਰ ਦੇ ਜੋ ਪਾਪ ਕੀਤੇ ਹਨ ਉਹ ਸਭ ਦੀ ਸਜ਼ਾ ਖਾਕੇ ਹਿਸਾਬ -ਕਿਤਾਬ ਚੁਕਤੁ ਕਰਨਾ ਹੋਵੇਗਾ। ਜਾਂ ਤੇ ਯੋਗਬਲ ਨਾਲ ਵਿਕ੍ਰਮਾਂ ਨੂੰ ਭਸਮ ਕਰਨਾ ਹੋਵੇਗਾ ਜਾਂ ਬਹੁਤ ਕੜੀ ਸਜ਼ਾ ਖਾਣੀ ਪਵੇਗੀ। ਕਿੰਨੇ ਢੇਰ ਬ੍ਰਹਮਾਕੁਮਾਰ ਅਤੇ ਕੁਮਾਰੀਆਂ ਹਨ, ਸਭ ਪਵਿੱਤਰ ਰਹਿੰਦੇ ਹਨ, ਭਾਰਤ ਨੂੰ ਸਵਰਗ ਬਣਾਉਂਦੇ ਹਨ। ਤੁਸੀਂ ਹੋ ਸ਼ਿਵ ਸ਼ਕਤੀ ਪਾਂਡਵ ਸੈਨਾ, ਗੋਪ ਗੋਪੀਆਂ, ਇਸ ਵਿੱਚ ਦੋਨੋ ਆ ਜਾਂਦੇ ਹਨ। ਭਗਵਾਨ ਤੁਹਾਨੂੰ ਪੜ੍ਹਾਉਂਦੇ ਹਨ। ਲਕਸ਼ਮੀ – ਨਾਰਾਇਣ ਨੂੰ ਭਗਵਾਨ ਕਹਿੰਦੇ ਹਨ। ਉਹਨਾਂ ਨੂੰ ਜ਼ਰੂਰ ਭਗਵਾਨ ਨੇ ਹੀ ਵਰਸਾ ਦਿੱਤਾ ਹੋਵੇਗਾ। ਭਗਵਾਨ ਹੀ ਆਕੇ ਤੁਹਾਨੂੰ ਦੇਵਤਾ ਬਣਾਉਂਦੇ ਹਨ। ਸਤਿਯੁਗ ਵਿੱਚ ਯਥਾ ਰਾਜਾ ਰਾਣੀ ਤਥਾ ਪ੍ਰਜਾ ਰਹਿੰਦੇ ਹਨ। ਸਭ ਸ੍ਰੇਸ਼ਠਾਚਾਰੀ ਸਨ, ਹੁਣ ਰਾਵਣ ਰਾਜ ਹੈ। ਜੇਕਰ ਰਾਮਰਾਜ ਵਿੱਚ ਚੱਲਣਾ ਹੈ ਤੇ ਪਵਿੱਤਰ ਬਣੋ ਅਤੇ ਰਾਮ ਦੀ ਮਤ ਤੇ ਚੱਲੋ। ਰਾਵਣ ਦੀ ਮਤ ਨਾਲ ਤੁਹਾਡੀ ਦੁਰਗਤੀ ਹੁੰਦੀ ਹੈ। ਗਾਇਆ ਹੋਇਆ ਵੀ ਹੈ ਕਿਸਦੀ ਦਬੀ ਰਹੇਗੀ ਧੂਲ ਵਿੱਚ… ਸੋਨਾ ਆਦਿ ਜ਼ਮੀਨ ਵਿੱਚ, ਦਵਾਰਾਂ ਵਿੱਚ ਛਿਪਾਉਂਦੇ ਹਨ। ਅਚਾਨਕ ਮਰਣਗੇ ਤੇ ਸਭ ਕੁੱਝ ਉੱਥੇ ਹੀ ਰਹਿ ਜਾਏਗਾ। ਵਿਨਾਸ਼ ਤੇ ਹੋਣਾ ਹੀ ਹੈ। ਅਰਥ ਕਵੇਕ ਆਦਿ ਜਦੋਂ ਹੁੰਦੀ ਹੈ ਤਾਂ ਚੋਰ ਲੋਕ ਵੀ ਬਹੁਤ ਨਿਕਲ ਪੈਂਦੇ ਹਨ। ਹੁਣ ਧਨੀ ਬਾਬਾ ਆਇਆ ਹੈ, ਤੁਹਾਨੂੰ ਆਪਣਾ ਬਣਾ ਕੇ ਵਿਸ਼ਵ ਦਾ ਮਾਲਿਕ ਬਣਾਉਣ। ਅੱਜਕਲ ਵਾਨਪ੍ਰਸਥ ਅਵਸਥਾ ਵਿੱਚ ਵੀ ਵਿਕਾਰ ਬਿਗਰ ਰਹਿ ਨਹੀਂ ਸਕਦੇ, ਬਿਲਕੁਲ ਹੀ ਤਮੋਪ੍ਰਧਾਨ ਹੋ ਗਏ ਹਨ। ਬਾਪ ਨੂੰ ਪਹਿਚਾਣਦੇ ਹੀ ਨਹੀਂ। ਬਾਪ ਕਹਿੰਦੇ ਹਨ ਮੈਂ ਪਵਿੱਤਰ ਬਣਾਉਣ ਆਇਆ ਹਾਂ। ਜੇਕਰ ਵਿਕਾਰ ਵਿੱਚ ਜਾਓਗੇ ਤੇ ਬੜੀ ਕੜੀ ਸਜ਼ਾ ਖਾਣੀ ਪਵੇਗੀ। ਮੈਂ ਪਵਿੱਤਰ ਬਣਾਏ ਪਾਵਨ ਦੁਨੀਆਂ ਸਥਾਪਨ ਕਰਨ ਆਇਆ ਹਾਂ। ਤੁਸੀਂ ਫਿਰ ਪਤਿਤ ਬਣ ਵਿਘਣ ਪਾਉਂਦੇ ਹੋ! ਸਵਰਗ ਦੀ ਰਚਨਾ ਕਰਨ ਵਿੱਚ ਬਾਧਾ ਪਾਉਂਦੇ ਹੋ, ਤਾਂ ਬੜੀ ਕੜੀ ਸਜ਼ਾ ਖਾਣੀ ਪਵੇਗੀ। ਮੈਂ ਆਇਆ ਹਾਂ ਤੁਹਾਨੂੰ ਸਵਰਗਵਾਸੀ ਬਨਾਉਣ ਦੇ ਲਈ। ਜੇਕਰ ਵਿਕਾਰ ਨਹੀਂ ਛੱਡੋਗੇ ਤੇ ਧਰਮਰਾਮ ਦਵਾਰਾ ਬਹੁਤ ਮਾਰੇ ਜਾਣਗੇ। ਬਹੁਤ ਤ੍ਰਾਹਿ -ਤ੍ਰਾਹਿ ਕਰਨੀ ਪਵੇਗੀ। ਇਹ ਇੰਦਰ ਸਭਾ ਹੈ। ਕਹਾਣੀ ਹੈ ਨਾ – ਉੱਥੇ ਗਿਆਨ ਪਰੀਆਂ ਸਨ, ਕਿਸੀ ਪਤਿਤ ਨੂੰ ਲੈ ਆਈਆਂ ਤੇ ਉਹਨਾਂ ਦਾ ਵਾਈਬ੍ਰੇਸ਼ਨ ਆਉਂਦਾ ਸੀ। ਇੱਥੇ ਸਭਾ ਵਿੱਚ ਕਿਸੀ ਪਤਿਤ ਨੂੰ ਨਹੀਂ ਬਿਠਾਇਆ ਜਾਂਦਾ ਹੈ। ਪਵਿੱਤਰਤਾ ਦੀ ਪ੍ਰਤਿਗਿਆ ਕਰਨ ਬਿਗਰ ਬਿਠਾਇਆ ਨਹੀਂ ਜਾਂਦਾ, ਨਹੀਂ ਤੇ ਫਿਰ ਲੈ ਆਉਣ ਵਾਲੇ ਤੇ ਦੋਸ਼ ਪੈ ਜਾਂਦਾ ਹੈ। ਬਾਪ ਤੇ ਜਾਣਦੇ ਹਨ ਫਿਰ ਵੀ ਲੈ ਆਉਂਦੇ ਹਨ ਤੇ ਸਿੱਖਿਆ ਦਿੱਤੀ ਜਾਂਦੀ ਹੈ। ਸ਼ਿਵਬਾਬਾ ਨੂੰ ਯਾਦ ਕਰਨ ਨਾਲ ਆਤਮਾ ਸ਼ੁੱਧ ਹੋ ਜਾਂਦੀ ਹੈ। ਵਾਯੂਮੰਡਲ ਵਿੱਚ ਸਾਈਲੈਂਸ ਹੋ ਜਾਂਦੀ ਹੈ। ਬਾਪ ਹੀ ਬੈਠ ਪਰਿਚੇ ਦਿੰਦੇ ਹਨ ਕਿ ਮੈਂ ਤੁਹਾਡਾ ਬਾਪ ਹਾਂ। 5 ਹਜ਼ਾਰ ਵਰ੍ਹੇ ਪਹਿਲੇ ਮੁਆਫਿਕ ਤੁਹਾਨੂੰ ਮਨੁੱਖ ਤੋਂ ਦੇਵਤਾ ਬਣਾਉਣ ਆਇਆ ਹਾਂ। ਬੇਹੱਦ ਦੇ ਬਾਪ ਤੋਂ ਬੇਹੱਦ ਸੁਖ ਦਾ ਵਰਸਾ ਲੈਣਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਯੋਗ ਬਲ ਦਵਾਰਾ ਵਿਕਰਮਾਂ ਦੇ ਸਭ ਹਿਸਾਬ- ਕਿਤਾਬ ਚੁਕਤੁ ਕਰ ਆਤਮਾ ਨੂੰ ਸ਼ੁੱਧ ਅਤੇ ਵਾਯੂਮੰਡਲ ਨੂੰ ਸ਼ਾਂਤ ਬਣਾਉਣਾ ਹੈ।

2. ਬਾਪ ਦੀ ਸ਼੍ਰੀਮਤ ਤੇ ਸੰਪੂਰਨ ਪਾਵਨ ਬਣਨ ਦੀ ਪ੍ਰਤਿਗਿਆ ਕਰਨੀ ਹੈ। ਵਿਕਾਰਾਂ ਦੇ ਵਸ਼ ਹੋਕੇ ਸਵਰਗ ਦੀ ਰਚਨਾ ਵਿੱਚ ਵਿਘਣ ਰੂਪ ਨਹੀਂ ਬਣਨਾ ਹੈ।

ਵਰਦਾਨ:-

ਕਿਸੀ ਵੀ ਕੰਮ ਵਿੱਚ ਸਫ਼ਲਤਾ ਉਦੋਂ ਪ੍ਰਾਪਤ ਹੁੰਦੀ ਹੈ ਜਦੋ ਸਮੇਂ ਤੇ ਬੁੱਧੀ ਠੀਕ ਨਿਰਣੇ ਦਿੰਦੀ ਹੈ। ਪਰ ਨਿਰਣੇ ਸ਼ਕਤੀ ਕੰਮ ਉਦੋਂ ਕਰਦੀ ਹੈ ਜਦੋਂ ਮਨ- ਬੁੱਧੀ ਸਵੱਛ ਹੋਵੇ, ਕੋਈ ਵੀ ਕਿਚੜਾ ਨਾ ਹੋਵੇ। ਇਸਲਈ ਯੋਗ ਅਗਣੀ ਦਵਾਰਾ ਕਿਚੜੇ ਨੂੰ ਖ਼ਤਮ ਕਰ ਬੁੱਧੀ ਨੂੰ ਸਵੱਛ ਬਣਾਓ। ਕਿਸੀ ਵੀ ਤਰ੍ਹਾਂ ਦੀ ਕਮਜ਼ੋਰੀ – ਇਹ ਗੰਦਗੀ ਹੈ। ਜਰਾ ਜਿਹਾ ਵਿਅਰਥ ਸੰਕਲਪ ਵੀ ਕਿਚੜਾ ਹੈ, ਜਦੋਂ ਇਹ ਕਿਚੜਾ ਸਮਾਪਤ ਹੋਵੇ ਉਦੋਂ ਬੇਫ਼ਿਕਰ ਰਹੋਗੇ ਅਤੇ ਸਵੱਛ ਬੁੱਧੀ ਹੋਣ ਨਾਲ ਹਰ ਕੰਮ ਵਿੱਚ ਸਫ਼ਲਤਾ ਪ੍ਰਾਪਤ ਹੋਵੇਗੀ।

ਸਲੋਗਨ:-

ਮਾਤੇਸ਼ਵਰੀ ਜੀ ਦੇ ਮਹਾਵਾਕ

ਇਸ ਕਲਿਯੁਗੀ ਸੰਸਾਰ ਨੂੰ ਅਸਾਰ ਸੰਸਾਰ ਕਿਉਂ ਕਹਿੰਦੇ ਹੋ? ਕਿਉਂਕਿ ਇਸ ਦੁਨੀਆਂ ਵਿੱਚ ਕੋਈ ਸਾਰ ਨਹੀਂ ਹੈ ਮਾਨਾ ਕੋਈ ਵੀ ਵਸਤੂ ਵਿੱਚ ਉਹ ਤਾਕਤ ਮਤਲਬ ਸੁੱਖ, ਸ਼ਾਂਤੀ, ਪਵਿੱਤਰਤਾ ਨਹੀਂ ਹੈ। ਇਸ ਸ੍ਰਿਸ਼ਟੀ ਤੇ ਕੋਈ ਸਮੇਂ ਸੁੱਖ ਸ਼ਾਂਤੀ ਪਵਿੱਤਰਤਾ ਸੀ, ਹੁਣ ਉਹ ਨਹੀਂ ਹੈ ਕਿਉਂਕਿ ਹਰ ਇੱਕ ਵਿੱਚ 5 ਭੂਤਾਂ ਦੀ ਪ੍ਰਵੇਸ਼ਤਾ ਹੈ ਇਸਲਈ ਹੀ ਇਸ ਸ੍ਰਿਸ਼ਟੀ ਨੂੰ ਭੈ ਦਾ ਸਾਗਰ ਮਤਲਬ ਕਰਮਬੰਧਨ ਦਾ ਸਾਗਰ ਕਹਿੰਦੇ ਹਨ, ਇਸ ਵਿੱਚ ਹਰ ਇੱਕ ਦੁੱਖੀ ਹੋ ਪਰਮਾਤਮਾ ਨੂੰ ਪੁਕਾਰ ਰਹੇ ਹਨ, ਪਰਮਾਤਮਾ ਸਾਨੂੰ ਭਵ ਸਾਗਰ ਤੋਂ ਪਾਰ ਕਰੋ, ਇਸ ਨਾਲ ਸਿੱਧ ਹੈ ਕਿ ਜ਼ਰੂਰ ਕੋਈ ਅਭਯ ਮਤਲਬ ਨਿਰਭੈਤਾ ਦਾ ਵੀ ਸੰਸਾਰ ਹੈ ਜਿਸ ਵਿੱਚ ਚਲਣਾ ਚਾਹੁੰਦੇ ਹਨ ਇਸ ਲਈ ਇਸ ਸੰਸਾਰ ਨੂੰ ਪਾਪ ਦਾ ਸਾਗਰ ਕਹਿੰਦੇ ਹਨ, ਜਿਸਨੂੰ ਪਾਰ ਕਰ ਪੁੰਨ ਆਤਮਾ ਵਾਲੀ ਦੁਨੀਆਂ ਵਿੱਚ ਚਲਣਾ ਚਾਹੁੰਦੇ ਹਨ। ਤੇ ਦੁਨੀਆਵਾਂ ਦੋ ਹਨ, ਇੱਕ ਸਤਿਯੁਗੀ ਸਾਰ ਵਾਲੀ ਦੁਨੀਆਂ, ਦੂਸਰੀ ਹੈ ਕਲਿਯੁੱਗੀ ਅਸਾਰ ਵਾਲੀ ਦੁਨੀਆਂ। ਦੋਨੋ ਦੁਨਿਆਵਾਂ ਇਸ ਸ਼੍ਰਿਸਟੀ ਤੇ ਹੁੰਦੀਆਂ ਹਨ।

ਮਨੁੱਖ ਕਹਿੰਦੇ ਹਨ ਹੇ ਪ੍ਰਭੂ ਸਾਨੂੰ ਇਸ ਭਵ ਸਾਗਰ ਵਿੱਚੋ ਉਸ ਪਾਰ ਲੈ ਚੱਲੋ, ਉਸ ਪਾਰ ਦਾ ਮਤਲਬ ਕੀ ਹੈ? ਲੋਕ ਸਮਝਦੇ ਹਨ ਉਸ ਪਾਰ ਦਾ ਮਤਲਬ ਹੈ ਜਨਮ ਮਰਨ ਦੇ ਚਕੱਰ ਵਿੱਚ ਨਾ ਆਉਂਣਾ। ਹੁਣ ਇਹ ਤੇ ਹੋਇਆ ਮਨੁੱਖਾਂ ਦਾ ਕਹਿਣਾ ਪਰ ਪਰਮਾਤਮਾ ਕਹਿੰਦੇ ਹਨ ਬੱਚਿਓ, ਸੱਚਮੁਚ ਜਿੱਥੇ ਸੁੱਖ ਸ਼ਾਂਤੀ ਹੈ, ਦੁੱਖ ਅਸ਼ਾਂਤੀ ਤੋਂ ਦੂਰ ਹਨ, ਉਸ ਦੁਨੀਆਂ ਵਿੱਚ ਮੈਂ ਤੁਹਾਨੁੰ ਲੈ ਚੱਲਦਾ ਹਾਂ। ਜਦੋਂ ਤੁਸੀਂ ਸੁੱਖ ਚਾਹੁੰਦੇ ਹੋ ਤੇ ਜ਼ਰੁਰ ਉਹ ਇਸ ਜੀਵਨ ਵਿੱਚ ਹੋਣਾ ਚਾਹੀਦਾ ਹੈ। ਹੁਣ ਉਹ ਤੇ ਸਤਿਯੁਗੀ ਬੈਕੁੰਠ ਦੇ ਦੇਵਤਾਵਾਂ ਦੀ ਦੁਨੀਆਂ ਸੀ, ਜਿੱਥੇ ਸ੍ਰਵਦਾ ਸੁੱਖੀ ਜੀਵਨ ਸੀ, ਉਹਨਾਂ ਦੇਵਤਾਵਾਂ ਨੂੰ ਅਮਰ ਕਹਿੰਦੇ ਸਨ। ਹੁਣ ਅਮਰ ਦਾ ਵੀ ਕੋਈ ਅਰਥ ਨਹੀਂ ਹੈ, ਇਵੇਂ ਤੇ ਨਹੀਂ। ਦੇਵਤਾਵਾਂ ਦੀ ਉਮਰ ਇੰਨੀ ਵੱਡੀ ਸੀ ਜੋ ਕਦੀ ਮਰਦੇ ਨਹੀਂ ਸਨ, ਹੁਣ ਇਹ ਕਹਿਣਾ ਉਹਨਾਂ ਦਾ ਰਾਂਗ ਹੈ ਕਿਉਂਕਿ ਇਵੇਂ ਹੈ ਨਹੀਂ। ਉਹਨਾਂ ਦੀ ਉਮਰ ਸਤਿਯੁਗ ਤ੍ਰੇਤਾ ਤੱਕ ਨਹੀਂ ਚੱਲਦੀ ਹੈ, ਪਰ ਦੇਵੀ ਦੇਵਤਾਵਾਂ ਦੇ ਜਨਮ ਸਤਿਯੁਗ ਤ੍ਰੇਤਾ ਵਿੱਚ ਬਹੁਤ ਹੋਏ ਹਨ, 21 ਜਨਮ ਤੇ ਉਹਨਾਂ ਨੇ ਚੰਗਾ ਰਾਜ ਚਲਾਇਆ ਹੈ ਅਤੇ ਫਿਰ 63 ਜਨਮ ਦਵਾਪਰ ਤੋਂ ਕਲਯੁਗ ਦੇ ਅੰਤ ਤਕ ਟੋਟਲ ਉਨ੍ਹਾਂ ਨੂੰ ਜਨਮ ਚੜ੍ਹਦੀ ਕਲਾ ਵਾਲੇ 21 ਹੋਏ ਅਤੇ ਉਤਰਦੀ ਕਲਾ ਵਾਲੇ 63 ਹੋਏ, ਟੋਟਲ ਮਨੁੱਖ 84 ਜਨਮ ਲੈਂਦੇ ਹਨ। ਬਾਕੀ ਇਹ ਜੋ ਮਨੁੱਖ ਸਮਝਦੇ ਹਨ ਕਿ ਮਨੁੱਖ 84 ਲੱਖ ਯੋਨੀਆਂ ਭੋਗਦੇ ਹਨ, ਇਹ ਕਹਿਣਾ ਭੁੱਲ ਹੈ। ਜੇ ਮਨੁੱਖ ਆਪਣੀ ਜੂਨ ਵਿੱਚ ਸੁੱਖ ਦੁੱਖ ਦੋਵੇਂ ਪਾਰ੍ਟ ਭੋਗ ਸਕਦੇ ਹਨ ਤਾਂ ਫਿਰ ਜਾਨਵਰ ਜੂਨ ਵਿੱਚ ਭੋਗਣ ਦੀ ਜ਼ਰੂਰਤ ਹੀ ਕੀ ਹੈ। ਬਾਕੀ ਟੋਟਲ ਸ੍ਰਿਸ਼ਟੀ ਤੇ ਜਾਨਵਰ ਪਸ਼ੂ, ਪੰਛੀ ਆਦਿ 84 ਲੱਖ ਜੂਨਾਂ ਹੋ ਸਕਦੀਆਂ ਹਨ ਕਿਓਂਕਿ ਕਈ ਕਿਸਮ ਦੀ ਪੈਦਾਇਸ਼ ਹੈ। ਪਰ ਮਨੁੱਖ, ਮਨੁੱਖ ਜੂਨ ਵਿੱਚ ਹੀ ਆਪਣਾ ਪਾਪ ਪੁੰਨ ਭੋਗ ਰਹੇ ਹਨ ਅਤੇ ਜਾਨਵਰ ਆਪਣੀ ਜੂਨ ਵਿੱਚ ਭੋਗ ਰਹੇ ਹਨ। ਨਾ ਮਨੁੱਖ ਜਾਨਵਰ ਦੀ ਜੂਨ ਲੈਂਦਾ ਹੈ ਅਤੇ ਨਾ ਜਾਨਵਰ ਮਨੁੱਖ ਜੂਨ ਵਿੱਚ ਆਉਂਦਾ ਹੈ। ਮਨੁੱਖ ਨੂੰ ਆਪਣੀ ਜੂਨ ਵਿੱਚ ਹੀ ਭੋਗਣਾ ਭੋਗਣੀ ਪੈਂਦੀ ਹੈ, ਇਸਲਈ ਉਸ ਮਨੁੱਖ ਜੀਵਨ ਵਿੱਚ ਹੀ ਸੁੱਖ, ਦੁੱਖ ਦੀ ਮਹਿਸੂਸਤਾ ਹੁੰਦੀ ਹੈ। ਇਵੇਂ ਹੀ ਜਾਨਵਰ ਨੂੰ ਵੀ ਆਪਣੀ ਜੂਨ ਵਿੱਚ ਸੁੱਖ ਦੁੱਖ ਭੋਗਣਾ ਹੈ। ਜੇਕਰ ਉਨ੍ਹਾਂ ਵਿਚ ਇਹ ਬੁੱਧੀ ਨਹੀਂ ਕਿ ਇਹ ਭੋਗਣਾ ਕਿਸ ਕਰਮ ਨਾਲ ਹੋਈ ਹੈ? ਉਨ੍ਹਾਂ ਦੀ ਭੋਗਣਾ ਨੂੰ ਵੀ ਮਨੁੱਖ ਫੀਲ ਕਰਦਾ ਹੈ ਕਿਓਂਕਿ ਮਨੁੱਖ ਹੈ ਬੁੱਧੀਵਾਨ, ਬਾਕੀ ਇਵੇਂ ਨਹੀਂ ਮਨੁੱਖ ਕੋਈ 84 ਲੱਖ ਜੂਨਾਂ ਭੋਗਦੇ ਹਨ। ਇਹ ਤਾਂ ਮਨੁੱਖਾਂ ਨੂੰ ਡਰਾਉਣ ਦੇ ਲਈ ਕਹਿ ਦਿੰਦੇ ਹਨ, ਕਿ ਜੇਕਰ ਗਲਤ ਕਰਮ ਕਰੋਗੇ ਤਾਂ ਪਸ਼ੂ ਜੂਨ ਵਿੱਚ ਜਨਮ ਮਿਲੇਗਾ। ਅਸੀਂ ਵੀ ਹੁਣ ਇਸ ਸੰਗਮ ਸਮੇਂ ਤੇ ਆਪਣੀ ਜੀਵਨ ਨੂੰ ਪਲਟਾਏ ਪਾਪਾਤਮਾ ਤੋਂ ਪੁੰਨਆਤਮਾ ਬਣ ਰਹੇ ਹਾਂ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top