04 June 2022 Punjabi Murli Today | Brahma Kumaris
Read and Listen today’s Gyan Murli in Punjabi
3 June 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਇਹ ਖੇਡ ਹੈ ਕਬਰਿਸਤਾਨ ਅਤੇ ਪਰਿਸਤਾਨ ਦਾ, ਇਸ ਸਮੇਂ ਕਬਰਿਸਤਾਨ ਹੈ ਫਿਰ ਪਰਿਸਤਾਨ ਬਣੇਗਾ - ਤੁਹਾਨੂੰ ਇਸ ਕਬਰਿਸਤਾਨ ਨਾਲ ਦਿਲ ਨਹੀਂ ਲਗਾਉਣੀ ਹੈ"
ਪ੍ਰਸ਼ਨ: -
ਮਨੁੱਖ ਕਿਹੜੀ ਇੱਕ ਗੱਲ ਨੂੰ ਜਾਣ ਲੈਣ ਤਾਂ ਸਭ ਸੰਸ਼ੇ ਦੂਰ ਹੋ ਜਾਣਗੇ?
ਉੱਤਰ:-
ਬਾਪ ਕੌਣ ਹਨ, ਕਿਵੇਂ ਆਉਂਦੇ ਹਨ – ਇਹ ਗੱਲ ਜਾਣ ਲੈਣ ਤੇ ਸਭ ਸੰਸ਼ੇ ਦੂਰ ਹੋ ਜਾਣਗੇ। ਜਦੋਂ ਤੱਕ ਬਾਪ ਨੂੰ ਨਹੀਂ ਜਾਣਿਆ ਉਦੋਂ ਤੱਕ ਸੰਸ਼ੇ ਮਿਟ ਨਹੀਂ ਸਕਦੇ। ਨਿਸ਼ਚੇਬੁੱਧੀ ਬਣਨ ਨਾਲ ਵਿਜੇ ਮਾਲਾ ਵਿੱਚ ਆ ਜਾਣਗੇ ਪਰ ਇੱਕ -ਇੱਕ ਗੱਲ ਵਿੱਚ ਸੈਕਿੰਡ ਦੇ ਵਿੱਚ ਪੂਰਾ ਨਿਸ਼ਚੇ ਹੋਣਾ ਚਾਹੀਦਾ ਹੈ?
ਗੀਤ:-
ਛੋੜ ਭੀ ਦੇ ਆਕਾਸ਼ ਸ਼ਿਹਾਸ਼ਨ.
ਓਮ ਸ਼ਾਂਤੀ। ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਇਹ ਹੈ ਬੇਹੱਦ ਦਾ ਰੂਹਾਨੀ ਬਾਪ। ਆਤਮਾਵਾਂ ਸਾਰੀਆਂ ਰੂਪ ਤਾਂ ਜ਼ਰੂਰ ਬਦਲਦੀਆਂ ਹਨ। ਨਿਰਾਕਾਰ ਤੋਂ ਸਾਕਾਰ ਵਿੱਚ ਆਉਂਦੇ ਹਨ ਪਾਰ੍ਟ ਵਜਾਉਣ, ਕਰਮਸ਼ੇਤਰ ਤੇ। ਬੱਚੇ ਕਹਿੰਦੇ ਹਨ ਬਾਬਾ ਤੁਸੀਂ ਵੀ ਸਾਡੇ ਮੁਅਫਿਕ ਰੂਪ ਬਦਲੋ। ਜਰੂਰ ਸਾਕਾਰ ਰੂਪ ਧਾਰਨ ਕਰਕੇ ਹੀ ਗਿਆਨ ਦੇਣਗੇ ਨਾ। ਮਨੁੱਖ ਦਾ ਹੀ ਰੂਪ ਲੈਣਗੇ ਨਾ! ਬੱਚੇ ਵੀ ਜਾਣਦੇ ਹਨ ਅਸੀਂ ਨਿਰਾਕਾਰ ਹਾਂ ਫਿਰ ਸਾਕਾਰ ਬਣਦੇ ਹਾਂ। ਬਰੋਬਰ ਹਨ ਵੀ ਅਜਿਹੇ। ਉਹ ਹੈ ਨਿਰਾਕਾਰੀ ਦੁਨੀਆਂ। ਇਹ ਬਾਪ ਬੈਠ ਸੁਣਾਉਂਦੇ ਹਨ। ਕਹਿੰਦੇ ਹਨ ਤੁਸੀਂ ਆਪਣੇ 84 ਜਨਮਾਂ ਦੀ ਕਹਾਣੀ ਨੂੰ ਨਹੀਂ ਜਾਣਦੇ ਹੋ। ਮੈਂ ਇਹਨਾਂ ਵਿੱਚ ਪ੍ਰਵੇਸ਼ ਕਰਕੇ ਸਮਝਾ ਰਿਹਾ ਹਾਂ, ਇਹ ਤੇ ਨਹੀਂ ਜਾਣਦੇ ਹਨ ਨਾ। ਕ੍ਰਿਸ਼ਨ ਤੇ ਸਤਿਯੁਗ ਦਾ ਪ੍ਰਿੰਸ ਹੈ, ਇਹਨਾਂ ਨੂੰ ਆਉਂਣਾ ਪੇਂਦਾ ਹੈ ਪਤਿਤ ਦੁਨੀਆਂ, ਪਤਿਤ ਸ਼ਰੀਰ ਵਿੱਚ। ਕ੍ਰਿਸ਼ਨ ਗੋਰਾ ਸੀ, ਫਿਰ ਕਾਲਾ ਕਿਵੇਂ ਹੋਇਆ? ਇਹ ਕੋਈ ਜਾਣਦੇ ਨਹੀਂ। ਕਹਿੰਦੇ ਹਨ ਸੱਪ ਨੇ ਡੰਗਿਆ। ਅਸਲ ਵਿੱਚ ਇਹ ਹਨ 5 ਵਿਕਾਰਾਂ ਦੀ ਗੱਲ। ਕਾਮ ਚਿਤਾ ਤੇ ਬੈਠਣ ਕਾਰਨ ਕਾਲੇ ਬਣ ਜਾਂਦੇ ਹਨ। ਸ਼ਾਂਮ – ਸੁੰਦਰ ਕ੍ਰਿਸ਼ਨ ਨੂੰ ਹੀ ਕਹਿੰਦੇ ਹਨ। ਮੇਰਾ ਤਾਂ ਸ਼ਰੀਰ ਹੀ ਨਹੀਂ ਹੈ – ਜੋ ਗੋਰਾ ਅਤੇ ਸਾਂਵਰਾਂ ਬਣਾ। ਮੈਂ ਤੇ ਏਵਰ ਪਾਵਨ ਹਾਂ। ਮੈਂ ਕਲਪ -ਕਲਪ ਸੰਗਮ ਤੇ ਆਉਂਦਾ ਹਾਂ, ਜਦੋਂ ਕਲਿਯੁਗ ਦਾ ਅੰਤ, ਸਤਿਯੁਗ ਦਾ ਆਦਿ ਹੁੰਦਾ ਹੈ। ਮੈਨੂੰ ਹੀ ਆਕੇ ਸਵਰਗ ਦੀ ਸਥਾਪਨਾ ਕਰਨੀ ਹੈ। ਸਤਿਯੁਗ ਹੈ ਸੁਖਧਾਮ। ਕਲਿਯੁਗ ਹੈ ਦੁੱਖਧਾਮ। ਇਸ ਸਮੇਂ ਮਨੁੱਖ ਮਾਤਰ ਸਭ ਪਤਿਤ ਹਨ। ਸਤਿਯੁਗ ਦੇ ਲਕਸ਼ਮੀ -ਨਾਰਾਇਣ, ਮਹਾਰਾਜਾ -ਮਹਾਰਾਣੀ ਦੀ ਗੌਰਮੈਂਟ ਨੂੰ ਭ੍ਰਿਸ਼ਟਾਚਾਰੀ ਤੇ ਨਹੀਂ ਕਹਾਂਗੇ। ਇੱਥੇ ਸਭ ਹਨ ਪਤਿਤ। ਭਾਰਤ ਸਵਰਗ ਸੀ ਤੇ ਦੇਵੀ -ਦੇਵਤਾਵਾਂ ਦਾ ਰਾਜ ਸੀ। ਇੱਕ ਹੀ ਧਰਮ ਸੀ। ਸੰਪੂਰਨ ਪਾਵਨ, ਸ਼੍ਰੇਸ਼ਠਾਚਾਰੀ ਸਨ। ਭ੍ਰਿਸ਼ਟਾਚਾਰੀ, ਸ਼੍ਰੇਸ਼ਠਾਚਾਰੀਆਂ ਦੀ ਪੂਜਾ ਕਰਦੇ ਹਨ। ਸੰਨਿਆਸੀ ਪਵਿੱਤਰ ਬਣਦੇ ਹਨ ਤੇ ਅਪਵਿੱਤਰ ਉਹਨਾਂ ਨੂੰ ਮੱਥਾ ਟੇਕਦੇ ਹਨ। ਸੰਨਿਆਸੀ ਨੂੰ ਗ੍ਰਹਿਸਤੀ ਤੇ ਫਾਲੋ ਕਰਦੇ ਨਹੀਂ, ਸਿਰਫ ਕਹਿ ਦਿੰਦੇ ਹਨ ਮੈਂ ਫਲਾਣੇ ਸੰਨਿਆਸੀ ਦਾ ਫਲੋਰਸ ਹਾਂ। ਸੋ ਤਾਂ ਜਦੋਂ ਫਾਲੋ ਕਰੋ। ਤੁਸੀਂ ਵੀ ਸੰਨਿਆਸੀ ਬਣ ਜਾਓ ਉਦੋਂ ਕਹਾਂਗੇ ਫਲੋਅਰਸ, ਗ੍ਰਹਿਸਤੀ ਫਲੋਅਰਸ ਬਣਦੇ ਹਨ ਪਰ ਉਹ ਪਵਿੱਤਰ ਤੇ ਬਣਦੇ ਨਹੀਂ। ਨਾ ਸੰਨਿਆਸੀ ਉਹਨਾਂ ਨੂੰ ਸਮਝਾਉਂਦੇ ਹਨ, ਨਾ ਉਹ ਖੁਦ ਸਮਝਦੇ ਹਨ ਕਿ ਅਸੀਂ ਫਾਲੋ ਤੇ ਕਰਦੇ ਨਹੀਂ ਹਾਂ। ਇੱਥੇ ਤੇ ਪੂਰਾ ਫਾਲੋ ਕਰਨਾ ਹੈ – ਮਾਤ -ਪਿਤਾ ਨੂੰ। ਗਾਇਆ ਵੀ ਜਾਂਦਾ ਹੈ ਫਾਲੋ ਫ਼ਾਦਰ – ਮਦਰ, ਹੋਰਾਂ ਸੰਗ ਬੁੱਧੀਯੋਗ ਤੋੜਣਾ ਹੈ, ਸਭ ਦੇਹਧਾਰੀਆਂ ਨਾਲ ਤੋੜ ਮੁੱਝ ਇੱਕ ਬਾਪ ਨਾਲ ਜੋੜੋ। ਤਾਂ ਬਾਪ ਕੋਲ ਪਹੁੰਚ ਜਾਵੋਗੇ, ਫਿਰ ਸਤਿਯੁਗ ਵਿੱਚ ਆ ਜਾਵੋਗੇ। ਤੁਸੀਂ ਆਲਰਾਉਂਡਰ ਹੋ। 84 ਜਨਮ ਲੈਂਦੇ ਹੋ। ਆਦਿ ਤੋਂ ਅੰਤ ਤੱਕ, ਅੰਤ ਤੋਂ ਆਦਿ ਤੱਕ ਤੁਸੀਂ ਜਾਣਦੇ ਹੋ ਸਾਡਾ ਆਲਰਾਉਂਡ ਪਾਰ੍ਟ ਚੱਲਦਾ ਹੈ। ਦੂਸਰੇ ਧਰਮ ਵਾਲਿਆਂ ਦਾ ਆਦਿ ਤੋਂ ਅੰਤ ਤੱਕ ਪਾਰ੍ਟ ਨਹੀਂ ਚਲਦਾ ਹੈ। ਆਦਿ ਸਨਾਤਨ ਹੈ ਹੀ ਇੱਕ ਦੇਵੀ -ਦੇਵਤਾ ਧਰਮ। ਪਹਿਲੇ -ਪਹਿਲੇ ਸੂਰਜਵੰਸ਼ੀ ਸਨ।
ਹੁਣ ਤੁਸੀਂ ਜਾਣਦੇ ਹੋ ਅਸੀਂ ਆਲਰਾਉਂਡਰ 84 ਜਨਮਾਂ ਦਾ ਚੱਕਰ ਲਗਾਉਂਦੇ ਹਾਂ। ਬਾਦ ਵਿੱਚ ਆਉਣ ਵਾਲੇ ਤੇ ਆਲਰਾਉਂਡਰ ਹੋ ਨਾ ਸਕਣ। ਇਹ ਸਮਝ ਦੀ ਗੱਲ ਹੈ ਨਾ। ਬਾਪ ਦੇ ਸਿਵਾਏ ਕੋਈ ਸਮਝਾ ਨਾ ਸਕੇ। ਪਹਿਲੇ – ਪਹਿਲੇ ਹੈ ਹੀ ਡਿਟੀਜਮ। ਅੱਧਾਕਲਪ ਸੂਰਜਵੰਸੀ, ਚੰਦਰਵੰਸ਼ੀ ਰਾਜ ਚੱਲਦਾ ਹੈ। ਹੁਣ ਤੇ ਇਹ ਬਹੁਤ ਛੋਟੀ ਜਿਹਾ ਯੁਗ ਹੈ, ਇਸਨੂੰ ਹੀ ਸੰਗਮ ਕਹਿੰਦੇ ਹਨ, ਕੁੰਭ ਵੀ ਕਹਿੰਦੇ ਹਨ। ਉਹਨਾਂ ਨੂੰ ਹੀ ਯਾਦ ਕਰਦੇ ਹਨ – ਹੇ ਪਰਮਪਿਤਾ ਪਰਮਾਤਮਾ ਆਕੇ ਸਾਨੂੰ ਪਤਿਤਾਂ ਨੂੰ ਪਾਵਨ ਬਣਾਓ। ਬਾਪ ਨੂੰ ਨਾਲ ਮਿਲਣ ਦੇ ਲਈ ਕਿੰਨਾ ਭਟਕਦੇ ਰਹਿੰਦੇ ਹਨ। ਯੱਗ – ਤਪ, ਦਾਨ ਪੁਨ ਆਦਿ ਕਰਦੇ ਰਹਿੰਦੇ ਹਨ। ਫ਼ਾਇਦਾ ਕੁੱਝ ਵੀ ਨਹੀਂ ਹੁੰਦਾ ਹੈ। ਹੁਣ ਤੁਸੀਂ ਭਟਕਣ ਤੋਂ ਛੁੱਟ ਗਏ ਹੋ। ਉਹ ਹੈ ਭਗਤੀ ਕਾਂਡ। ਇਹ ਹੈ ਗਿਆਨ ਕਾਂਡ। ਭਗਤੀ ਮਾਰਗ ਅੱਧਾਕਲਪ ਚੱਲਦਾ ਹੈ। ਇਹ ਹੈ ਗਿਆਨ ਮਾਰਗ। ਇਸ ਸਮੇਂ ਤੁਹਾਨੂੰ ਪੁਰਾਣੀ ਦੁਨੀਆਂ ਤੋਂ ਵੈਰਾਗ ਦਵਾਉਂਦੇ ਹਨ ਇਸਲਈ ਤੁਹਾਡਾ ਹੈ ਬੇਹੱਦ ਦਾ ਵੈਰਾਗ ਕਿਉਂਕਿ ਤੁਸੀਂ ਜਾਣਦੇ ਹਨ ਇਹ ਸਾਰੀ ਦੁਨੀਆਂ ਕਬਰਿਸਤਾਨ ਹੋਣੀ ਹੈ। ਇਸ ਸਮੇਂ ਕਬਰਿਸਤਾਨ ਹੈ ਫਿਰ ਪਰਿਸਤਾਨ ਬਣੇਗਾ। ਇਹ ਖੇਲ ਹੈ ਕਬਰਿਸਤਾਨ, ਪਰਿਸਤਾਨ ਦਾ। ਬਾਪ ਪਰਿਸਤਾਨ ਸਥਾਪਨ ਕਰਦੇ ਹਨ, ਜਿਸਨੂੰ ਯਾਦ ਕਰਦੇ ਹਨ। ਰਾਵਣ ਨੂੰ ਕੋਈ ਯਾਦ ਨਹੀਂ ਕਰਦੇ ਹਨ। ਮੁਖ ਇੱਕ ਗੱਲ ਸਮਝਣ ਨਾਲ ਫਿਰ ਸਭ ਸੰਸ਼ੇ ਮਿਟ ਜਾਣਗੇ। ਜਦੋਂ ਤੱਕ ਪਹਿਲੇ ਬਾਪ ਨੂੰ ਨਹੀਂ ਜਾਣਿਆ ਹੈ। ਤੇ ਸੰਸ਼ੇ ਬੁੱਧੀ ਹੀ ਰਹਿਣਗੇ। ਸੰਸ਼ੇਬੁੱਧੀ ਵਿਨਾਸ਼ਯੰਤੀ … ਬਰੋਬਰ ਅਸੀਂ ਸਭ ਆਤਮਾਵਾਂ ਦਾ ਉਹ ਬਾਪ ਹੈ. ਉਹ ਹੀ ਬੇਹੱਦ ਦਾ ਵਰਸਾ ਦਿੰਦੇ ਹਨ। ਨਿਸ਼ਚੇ ਨਾਲ ਹੀ ਵਿਜੇ ਮਾਲਾ ਵਿੱਚ ਪਿਰੋ ਸਕਦੇ ਹਾਂ। ਇੱਕ -ਇੱਕ ਅੱਖਰ ਵਿੱਚ ਸੈਕਿੰਡ ਵਿੱਚ ਨਿਸ਼ਚੇ ਹੋਣਾ ਚਾਹੀਦਾ ਹੈ। ਬਾਬਾ ਕਹਿੰਦੇ ਹਨ ਕਿ ਪੂਰਾ ਨਿਸ਼ਚੇ ਹੋਣਾ ਚਾਹੀਦਾ ਹੈ ਨਾ। ਬਾਪ ਨਿਰਾਕਾਰ ਨੂੰ ਕਿਹਾ ਜਾਂਦਾ ਹੈ। ਇਵੇਂ ਤੇ ਗਾਂਧੀ ਨੂੰ ਵੀ ਬਾਪੂ ਜੀ ਕਹਿੰਦੇ ਸਨ। ਪਰ ਇੱਥੇ ਤੇ ਵਰਲਡ ਦਾ ਬਾਪੂ ਹੀ ਚਾਹੀਦਾ ਹੈ ਨਾ। ਉਹ ਤੇ ਹੈ ਹੀ ਵਰਲਡ ਦਾ ਗੌਡ ਫਾਦਰ। ਵਰਲਡ ਦਾ ਗੌਡ ਫਾਦਰ ਉਹ ਤੇ ਬਹੁਤ ਵੱਡਾ ਹੋਇਆ ਨਾ। ਉਹਨਾਂ ਕੋਲੋਂ ਵਰਲਡ ਦੀ ਬਾਦਸ਼ਾਹੀ ਮਿਲਦੀ ਹੈ। ਬ੍ਰਹਮਾ ਦਵਾਰਾ ਸਥਾਪਨਾ ਹੁੰਦੀ ਹੈ, ਵਿਸ਼ਨੂੰ ਦੇ ਰਾਜ ਦੀ। ਤੁਸੀਂ ਜਾਣਦੇ ਹੋ ਅਸੀਂ ਹੀ ਵਿਸ਼ਵ ਦੇ ਮਾਲਿਕ ਸੀ। ਅਸੀਂ ਸੋ ਦੇਵੀ – ਦੇਵਤਾ ਸੀ ਫਿਰ ਚੰਦਰਵੰਸ਼ੀ, ਵੈਸ਼ਵੰਸ਼ੀ, ਸ਼ੂਦਰਵੰਸ਼ੀ ਬਣੇ। ਇਹਨਾਂ ਸਭ ਗੱਲਾਂ ਨੂੰ ਤੁਸੀਂ ਬੱਚੇ ਹੀ ਸਮਝਦੇ ਹੋ। ਬਾਪ ਕਹਿੰਦੇ ਵੀ ਹਨ ਇਸ ਮੇਰੇ ਗਿਆਨ ਯੱਗ ਵਿੱਚ ਵਿਘਣ ਬਹੁਤ ਪੈਣਗੇ। ਇਹ ਹੈ ਰੁਦ੍ਰ ਗਿਆਨ ਯੱਗ, ਇਸਨਾਲ ਹੀ ਵਿਨਾਸ਼ ਜਵਾਲਾ ਪ੍ਰਜਵਲਿਤ ਹੁੰਦੀ ਹੈ। ਇਸ ਵਿੱਚ ਸਾਰੀ ਪੁਰਾਣੀ ਦੁਨੀਆਂ ਖਤਮ ਹੋ, ਇੱਕ ਦੇਵਤਾ ਧਰਮ ਦੀ ਸਥਾਪਣਾ ਹੋ ਜਾਏਗੀ। ਤੁਹਾਨੂੰ ਸਮਝਾਉਣ ਵਾਲਾ ਬਾਪ ਹੈ, ਉਹ ਸੱਚ ਬੋਲਦੇ ਹਨ, ਨਰ ਤੋਂ ਨਾਰਾਇਣ ਬਣਨ ਦੀ ਸੱਤ ਕਥਾ ਸੁਣਾਉਂਦੇ ਹਨ। ਇਹ ਕਥਾ ਤੁਸੀਂ ਹੁਣ ਸੁਣਦੇ ਹੋ। ਇਹ ਕੋਈ ਪਰੰਪਰਾ ਨਹੀਂ ਚੱਲਦੀ ਹੈ।
ਹੁਣ ਬਾਪ ਕਹਿੰਦੇ ਹਨ ਤੁਸੀਂ 84 ਜਨਮ ਪੂਰੇ ਕੀਤੇ ਹਨ। ਹੁਣ ਫਿਰ ਨਵੀਂ ਦੁਨੀਆਂ ਵਿੱਚ ਤੁਹਾਡਾ ਰਾਜ ਹੋਵੇਗਾ। ਇਹ ਹੈ ਰਜਯੋਗ ਦਾ ਗਿਆਨ। ਸਹਿਜ ਰਾਜਯੋਗ ਦੀ ਨਾਲੇਜ ਇੱਕ ਪਰਮਪਿਤਾ ਪਰਮਾਤਮਾ ਦੇ ਕੋਲ ਹੀ ਹੈ, ਜਿਸਨੂੰ ਪ੍ਰਾਚੀਨ ਭਾਰਤ ਦਾ ਰਾਜਯੋਗ ਕਹਿੰਦੇ ਹਨ। ਬਰੋਬਰ ਕਲਿਯੁਗ ਨੂੰ ਸਤਿਯੁਗ ਬਣਾਇਆ ਸੀ। ਵਿਨਾਸ਼ ਵੀ ਸ਼ੁਰੂ ਹੋਇਆ ਸੀ, ਮੁਸਲਾਂ ਦੀ ਹੀ ਗੱਲ ਹੈ। ਸਤਿਯੁਗ ਤ੍ਰੇਤਾ ਵਿੱਚ ਤੇ ਕੋਈ ਲੜਾਈ ਹੁੰਦੀ ਨਹੀਂ, ਬਾਦ ਵਿੱਚ ਸ਼ੁਰੂ ਹੁੰਦੀ ਹੈ। ਇਹ ਮੁਸਲਾਂ ਦੀ ਹੈ ਲਾਸ੍ਟ ਲੜਾਈ। ਪਹਿਲੋਂ ਤਲਵਾਰ ਨਾਲ ਲੜ੍ਹਦੇ ਸਨ, ਫਿਰ ਬੰਦੂਕ ਬਾਜ਼ੀ ਚਲਾਈ। ਫਿਰ ਤੋਪ ਨਿਕਲੀ, ਹੁਣ ਬੰਬ ਨਿਕਲੇ ਹਨ, ਨਹੀਂ ਤੇ ਸਾਰੀ ਦੁਨੀਆਂ ਦਾ ਵਿਨਾਸ਼ ਕਿਵੇਂ ਹੋਵੇ। ਫਿਰ ਉਹਨਾਂ ਦੇ ਨਾਲ ਨੇਚਰੁਲ ਕਲੈਮਟੀਜ ਵੀ ਹਨ। ਮੁਸਲਾਧਾਰ ਬਰਸਾਤ, ਫੈਮਨ, ਇਹ ਹੈ ਨੇਚਰੁਲ ਕਲੈਮਟੀਜ। ਸਮਝੋਂ ਅਰਥਕਵੇਕ ਹੁੰਦੀ ਹੈ, ਉਸਨੂੰ ਕਹਿੰਦੇ ਹਨ ਨੇਚਰੁਲ ਕਲੈਮਟੀਜ। ਉਸ ਵਿੱਚ ਕੋਈ ਕੀ ਕਰ ਸਕਦਾ ਹੈ। ਕਿਸੇ ਨੇ ਆਪਣਾ ਇੰਸ਼ੋਰਨਸ ਵੀ ਕੀਤਾ ਹੋਵੇ ਤੇ ਕੌਣ ਅਤੇ ਕਿਸ ਨੂੰ ਦਵੇਗਾ। ਸਭ ਮਰ ਜਾਣਗੇ, ਕਿਸੇਨੂੰ ਕੁਝ ਵੀ ਮਿਲੇਗਾ ਨਹੀਂ। ਹੁਣ ਤੁਹਾਨੂੰ ਫਿਰ ਤੋਂ ਇੰਨਸ਼ੋਅਰ ਕਰਨਾ ਹੈ ਬਾਪ ਦੇ ਕੋਲ। ਇੰਸ਼ੋਅਰ ਭਗਤੀ ਵਿੱਚ ਵੀ ਕਰਦੇ ਹਨ, ਪਰ ਉਹ ਅੱਧਾਕਲਪ ਦਾ ਰਿਟਰਨ ਮਿਲਦਾ ਹੈ। ਇਹ ਤੇ ਤੁਸੀਂ ਡਾਇਰੈਕਟ ਇੰਸ਼ੋਅਰ ਕਰਦੇ ਹੋ। ਕੋਈ ਸਭ ਕੁਝ ਇੰਸ਼ੋਅਰ ਕਰੇਗਾ ਤੇ ਉਸਨੂੰ ਬਾਦਸ਼ਾਹੀ ਮਿਲ ਜਾਏਗੀ। ਜਿਵੇਂ ਬਾਬਾ ਦੱਸਦੇ ਹਨ – ਸਭ ਕੁਝ ਦੇ ਦਿੱਤਾ। ਬਾਬਾ ਪਾਸ ਫੁਲ ਇੰਸ਼ੋਅਰ ਕਰ ਲੀਤਾ ਤਾਂ ਫੁਲ ਬਾਦਸ਼ਾਹੀ ਮਿਲਦੀ ਹੈ। ਬਾਕੀ ਤੇ ਇਹ ਦੁਨੀਆਂ ਖ਼ਤਮ ਹੋ ਜਾਂਦੀ ਹੈ। ਇਹ ਹੈ ਮ੍ਰਿਤੂਲੋਕ। ਕਿਸੇ ਦੀ ਦਬੀ ਰਹੇਗੀ ਧੂਲ ਵਿੱਚ, ਕਿਸੇ ਦੀ ਰਾਜਾ ਖਾਏ …ਜਦੋਂ ਕਿਧਰੇ ਅੱਗ ਲੱਗਦੀ ਹੈ ਜਾਂ ਕੋਈ ਆਫਤ ਆਉਂਦੀ ਹੈ ਤੇ ਚੋਰ ਲੋਕੀ ਲੁੱਟਦੇ ਹਨ। ਇਹ ਸਮੇਂ ਹੀ ਅੰਤ ਦਾ ਹੈ, ਇਸਲਈ ਹੁਣ ਬਾਪ ਨੂੰ ਯਾਦ ਕਰਨਾ ਹੈ। ਮਦਦ ਕਰਨੀ ਹੈ।
ਇਸ ਸਮੇਂ ਸਭ ਪਤਿਤ ਹਨ, ਉਹ ਪਾਵਨ ਦੁਨੀਆਂ ਸਥਾਪਨ ਕਰ ਨਾ ਸਕਣ। ਉਹ ਤੇ ਬਾਪ ਦਾ ਹੀ ਕੰਮ ਹੈ। ਬਾਪ ਨੂੰ ਹੀ ਬੁਲਾਉਦੇ ਹਨ, ਨਿਰਾਕਾਰੀ ਦੁਨੀਆਂ ਤੋਂ ਆਓ, ਆਕੇ ਰੂਪ ਧਰੋ। ਤਾਂ ਬਾਪ ਕਹਿੰਦੇ ਹਨ ਮੈਂ ਸਾਕਾਰ ਵਿੱਚ ਆਇਆ ਹਾਂ, ਰੂਪ ਧਰਿਆ ਹੈ। ਪਰ ਹਮੇਸ਼ਾ ਇਸ ਵਿੱਚ ਨਹੀਂ ਰਹਿ ਸਕਦਾ ਹਾਂ। ਸਵਾਰੀ ਕੋਈ ਸਾਰਾ ਦਿਨ ਥੋੜੀ ਹੀ ਹੁੰਦੀ ਹੈ। ਬੈਲ ਦੀ ਸਵਾਰੀ ਦਿਖਾਉਂਦੇ ਹਨ। ਭਾਗਸ਼ਾਲੀ ਰੱਥ ਮਨੁੱਖ ਦਾ ਦਿਖਾਉਂਦੇ ਹਨ। ਹੁਣ ਇਹ ਰਾਈਟ ਹੈ ਜਾਂ ਉਹ? ਗਊਸ਼ਾਲਾ ਦਿਖਾਉਂਦੇ ਹਨ ਨਾ। ਗਊਮੁੱਖ ਵੀ ਦਿਖਾਇਆ ਹੈ। ਬੈਲ ਤੇ ਸਵਾਰੀ ਅਤੇ ਫਿਰ ਗਊਮੁਖ ਨਾਲ ਨਾਲੇਜ਼ ਦਿੰਦੇ ਹਨ। ਇਹ ਗਿਆਨ ਅੰਮ੍ਰਿਤ ਨਿਕਲਦਾ ਹੈ। ਅਰਥ ਹੈ ਨਾ। ਗਊਮੁਖ ਦਾ ਮੰਦਿਰ ਵੀ ਹੈ। ਬਹੁਤ ਲੋਕ ਜਾਂਦੇ ਹਨ ਗਊ ਦੇ ਮੂੰਹ ਤੋਂ ਅੰਮ੍ਰਿਤ ਟਪਕਦਾ ਹੈ। ਉਹ ਜਾਕੇ ਪੀਣਾ ਹੈ। 700 ਸੀੜੀਆਂ ਹਨ। ਸਭ ਤੋਂ ਵੱਡਾ ਗਊਮੁਖ ਤਾਂ ਇਹ ਹੈ। ਅਮਰਨਾਥ ਤੇ ਕਿੰਨੀ ਮਿਹਨਤ ਕਰ ਜਾਂਦੇ ਹਨ। ਉੱਥੇ ਹੈ ਕੁਝ ਵੀ ਨਹੀਂ। ਸਭ ਠੱਗੀ ਹੈ, ਦਿਖਾਉਂਦੇ ਹਨ ਸ਼ੰਕਰ ਨੇ ਪਾਰਵਤੀ ਨੂੰ ਕਥਾ ਸੁਣਾਈ। ਹੁਣ ਕੀ ਪਾਰਵਤੀ ਦੀ ਦੁਰਗਤੀ ਹੋਈ, ਜੋ ਉਹਨਾਂ ਨੂੰ ਬੈਠ ਕਥਾ ਸੁਣਾਈ? ਮਨੁੱਖ ਮੰਦਿਰ ਆਦਿ ਬਣਾਉਣ ਵਿੱਚ ਕਿੰਨਾ ਖ਼ਰਚਾ ਕਰਦੇ ਹਨ। ਬਾਪ ਕਹਿੰਦੇ ਹਨ ਖ਼ਰਚਾ ਕਰਦੇ -ਕਰਦੇ ਤੁਸੀਂ ਸਭ ਪੈਸੇ ਗਵਾ ਦਿੱਤੇ ਹਨ। ਤੁਸੀਂ ਕਿੰਨੇ ਸਾਲਵੇਂਟ ਸੀ, ਹੁਣ ਇੰਨਸਲਵੇਂਟ ਬਣ ਗਏ ਹੋ ਫਿਰ ਮੈਂ ਆਕੇ ਸਾਲਵੇਂਟ ਬਣਾਉਂਦਾ ਹਾਂ। ਤੁਸੀਂ ਜਾਣਦੇ ਹੋ ਬਾਪ ਕੋਲੋਂ ਅਸੀਂ ਵਰਸਾ ਲੈਣ ਆਏ ਹਾਂ। ਤੁਸੀਂ ਬੱਚਿਆਂ ਨੂੰ ਦੇ ਰਹੇ ਹਨ। ਭਾਰਤ ਹੈ ਪਰਮਪਿਤਾ ਪਰਮਾਤਮਾ ਦਾ ਬਰਥ ਪਲੇਸ। ਤਾਂ ਸਭਤੋਂ ਵੱਡਾ ਤੀਰਥ ਹੋਇਆ ਨਾ। ਫਿਰ ਸਰਵ ਪਤਿਤਾਂ ਨੂੰ ਪਾਵਨ, ਬਾਪ ਹੀ ਬਨਾਉਂਦੇ ਹਨ। ਗੀਤਾ ਵਿੱਚ ਜੇਕਰ ਬਾਪ ਦਾ ਨਾਮ ਹੁੰਦਾ ਤੇ ਸਭ ਇੱਥੇ ਆਕੇ ਫੁਲ ਚੜਾਉਦੇ। ਬਾਪ ਦੇ ਸਿਵਾਏ ਸਭ ਨੂੰ ਸਦਗਤੀ ਕੌਣ ਦੇ ਸਕਦਾ। ਭਾਰਤ ਹੀ ਸਭ ਤੋਂ ਵੱਡਾ ਤੀਰਥ ਹੈ, ਪਰ ਕਿਸੇ ਨੂੰ ਪਤਾ ਨਹੀਂ ਹੈ। ਨਹੀਂ ਤੇ ਜਿਵੇਂ ਬਾਪ ਦੀ ਮਹਿਮਾ ਅਪਰਮਪਾਰ ਹੈ ਉਵੇਂ ਭਾਰਤ ਦੀ ਵੀ ਮਹਿਮਾ ਹੈ। ਹੇਲ ਅਤੇ ਹੋਵਿਨ ਭਾਰਤ ਹੀ ਬਣਦਾ ਹੈ। ਅਪਰਮਪਾਰ ਮਹਿਮਾ ਹੈ ਹੋਵਿਨ ਦੀ। ਅਪਰਮਪਾਰ ਨਿੰਦਾ ਫਿਰ ਹੇਲ ਦੀ ਕਰਨਗੇ।
ਤੁਸੀਂ ਸੱਚਖੰਡ ਦੇ ਮਾਲਿਕ ਬਣਦੇ ਹੋ। ਇੱਥੇ ਆਏ ਹੋ ਬਾਬਾ ਕੋਲੋਂ ਬੇਹੱਦ ਦਾ ਵਰਸਾ ਲੈਣ। ਬਾਪ ਕਹਿੰਦੇ ਹਨ ਮਨਮਨਾਭਵ ਅਤੇ ਸਭ ਨਾਲ ਬੁੱਧੀ ਯੋਗ ਹਟਾਏ ਮਾਮੇਕਮ ਯਾਦ ਕਰੋ। ਯਾਦ ਨਾਲ ਹੀ ਪਵਿੱਤਰ ਬਣੋਗੇ। ਨਾਲੇਜ ਨਾਲ ਵਰਸਾ ਲੈਣਾ ਹੈ, ਜੀਵਨਮੁਕਤੀ ਦਾ ਵਰਸਾ ਤੇ ਸਭਨੂੰ ਮਿਲਦਾ ਹੈ ਪਰ ਸਵਰਗ ਦਾ ਵਰਸਾ ਰਾਜਯੋਗ ਸਿੱਖਣ ਵਾਲੇ ਹੀ ਪਾਉਂਦੇ ਹਨ। ਸਦਗਤੀ ਤੇ ਸਭਦੀ ਹੋਣੀ ਹੈ ਨਾ, ਸਭਨੂੰ ਵਾਪਿਸ ਲੈ ਜਾਣਗੇ ਬਾਪ ਕਹਿੰਦੇ ਹਨ ਮੈਂ ਕਾਲਾਂ ਦਾ ਕਾਲ ਹਾਂ। ਮਹਾਂਕਾਲ ਦਾ ਵੀ ਮੰਦਿਰ ਹੈ। ਬਾਪ ਨੇ ਸਮਝਾਇਆ ਹੈ ਅੰਤ ਵਿੱਚ ਪ੍ਰਤੱਖਤਾ ਹੋਵੇਗੀ ਉਦੋਂ ਸਮਝਣਗੇ ਕਿ ਬਰੋਬਰ ਇਹਨਾਂ ਨੂੰ ਦੱਸਣ ਵਾਲਾ ਬੇਹੱਦ ਦਾ ਬਾਪ ਹੀ ਹੈ। ਕਥਾ ਸਨਾਉਣ ਵਾਲੇ ਜੇਕਰ ਹੁਣ ਕਹਿਣ ਗੀਤਾ ਦਾ ਭਗਵਾਨ ਕ੍ਰਿਸ਼ਨ ਨਹੀਂ, ਸ਼ਿਵ ਹਨ ਤੇ ਸਭ ਕਹਿਣਗੇ ਇਸਨੂੰ ਵੀ ਬੀ. ਕੇ. ਦਾ ਭੂਤ ਲੱਗਿਆ ਹੋਇਆ ਹੈ ਇਸਲਈ ਇਹਨਾਂ ਦਾ ਹੁਣ ਟਾਇਮ ਨਹੀਂ ਹੈ। ਪਿਛਾੜੀ ਨੂੰ ਮੰਨਣਗੇ। ਹੁਣ ਮੰਨ ਲੈਣ ਤੇ ਉਹਨਾਂ ਦੀ ਸਾਰੀ ਗ੍ਰਾਹਕੀ ਚਲੀ ਜਾਏ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਹੋਰ ਸਭ ਸੰਗ ਤੋੜ੍ਹ ਮਾਤ -ਪਿਤਾ ਨੂੰ ਪੂਰਾ -ਪੂਰਾ ਫਾਲੋ ਕਰਨਾ ਹੈ। ਇਸ ਪੁਰਾਣੀ ਦੁਨੀਆਂ ਤੋਂ ਬੇਹੱਦ ਦਾ ਵੈਰਾਗ ਰੱਖ ਇਸਨੂੰ ਭੁੱਲ ਜਾਣਾ ਹੈ।
2. ਇਹ ਅੰਤ ਦਾ ਸਮਾਂ ਹੈ, ਸਭ ਖ਼ਤਮ ਹੋਣ ਤੋਂ ਪਹਿਲੇ ਆਪਣੇ ਕੋਲ ਜੋ ਕੁੱਝ ਹੈ, ਉਸਨੂੰ ਇੰਨਸ਼ੋਅਰ ਕਰ ਭਵਿੱਖ ਵਿੱਚ ਫੁਲ ਬਾਦਸ਼ਾਹੀ ਦਾ ਅਧਿਕਾਰ ਲੈਣਾ ਹੈ।
ਵਰਦਾਨ:-
ਵਿਸ਼ਵ ਦੇ ਮਾਲਿਕ ਦੇ ਅਸੀਂ ਬਾਲਕ ਸੋ ਮਾਲਿਕ ਹਾਂ – ਇਸੀ ਈਸ਼ਵਰੀ ਨਸ਼ੇ ਅਤੇ ਖੁਸ਼ੀ ਵਿੱਚ ਰਹੋ। ਵਾਹ ਮੇਰਾ ਸ੍ਰੇਸ਼ਠ ਭਾਗ ਮਤਲਬ ਨਸੀਬ। ਇਸੀ ਖੁਸ਼ੀ ਦੇ ਝੂਲੇ ਵਿੱਚ ਸਦਾ ਝੁੱਲਦੇ ਰਹੋ। ਸਦਾ ਖੁਸ਼ਨਸੀਬ ਵੀ ਹੋ ਅਤੇ ਸਦਾ ਖੁਸ਼ੀ ਦੀ ਖੁਰਾਕ ਖਾਂਦੇ ਅਤੇ ਖਵਾਉਂਦੇ ਵੀ ਰਹੋ। ਹੋਰਾਂ ਨੂੰ ਵੀ ਖੁਸ਼ੀ ਦਾ ਮਹਾਦਾਨ ਦੇ ਖੁਸ਼ਨਸ਼ੀਬ ਬਨਾਉਂਦੇ ਹੋ। ਤੁਹਾਡੀ ਜੀਵਨ ਹੀ ਖੁਸ਼ੀ ਹੈ। ਖੁਸ ਰਹਿਣਾ ਹੀ ਜੀਣਾ ਹੈ। ਇਹ ਹੀ ਬ੍ਰਾਹਮਣ ਜੀਵਨ ਦਾ ਸ਼੍ਰੇਸ਼ਠ ਵਰਦਾਨ ਹੈ।
ਸਲੋਗਨ:-
ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ
1- ਇਹ ਤੁਹਾਡਾ ਈਸ਼ਵਰੀ ਗਿਆਨ ਆਪਣੀ ਬੁੱਧੀ ਵਿੱਚੋ ਨਹੀਂ ਨਿਕਲਿਆ ਹੋਇਆ ਹੈ, ਨਾ ਕੋਈ ਆਪਣੀ ਸਮਝ ਜਾਂ ਕਲਪਣਾ ਹੈ ਮਤਲਬ ਸੰਕਲਪ ਹੈ ਪਰ ਇਹ ਗਿਆਨ ਸਾਰੀ ਸ੍ਰਿਸ਼ਟੀ ਦਾ ਜੋ ਰਚਤਾ ਹੈ ਉਸ ਦਵਾਰਾ ਸੁਣਿਆ ਹੋਇਆ ਗਿਆਨ ਹੈ। ਅਤੇ ਨਾਲ -ਨਾਲ ਸੁਣਕੇ ਅਨੁਭਵ ਅਤੇ ਵਿਵੇਕ ਵਿੱਚ ਜੋ ਲਿਆਂਦਾ ਜਾਂਦਾ ਹੈ ਉਸਨੂੰ ਪ੍ਰੈਕਟੀਕਲ ਵਿੱਚ ਸੁਣਾ ਰਹੇ ਹਨ। ਜੇਕਰ ਆਪਣੇ ਵਿਵੇਕ ਦੀ ਗੱਲ ਹੁੰਦੀ ਤਾਂ ਸਿਰਫ਼ ਆਪਣੇ ਕੋਲ ਚੱਲਦੀ ਪਰ ਇਹ ਤੇ ਪਰਮਾਤਮਾ ਦਵਾਰਾ ਸੁਣ ਵਿਵੇਕ ਨਾਲ ਅਨੁਭਵ ਧਾਰਣ ਕਰਦੇ ਹਨ। ਜੋ ਗੱਲ ਧਾਰਣ ਕਰਦੇ ਹਨ ਉਹ ਜਰੂਰ ਵਿਵੇਕ ਅਤੇ ਅਨੁਭਵ ਵਿੱਚ ਆਉਂਦੀ ਹੈ ਉਦੋਂ ਆਪਣੀ ਮੰਨੀ ਜਾਂਦੀ ਹੈ। ਇਹ ਗੱਲ ਵੀ ਇਹਨਾਂ ਦਵਾਰਾ ਅਸੀਂ ਜਾਣ ਚੁੱਕੇ ਹਾਂ। ਤਾਂ ਪਰਮਪਿਤਾ ਪਰਮਾਤਮਾ ਦੀ ਰਚਨਾ ਕੀ ਹੈ? ਪਰਮਾਤਮਾ ਕੀ ਹੈ? ਬਾਕੀ ਕੋਈ ਆਪਣੇ ਸੰਕਲਪ ਦੀ ਗੱਲ ਨਹੀਂ ਹੈ ਜੇਕਰ ਹੁੰਦੀ ਤਾਂ ਆਪਣੇ ਮਨ ਵਿੱਚ ਉਤਪੰਨ ਹੁੰਦੀ, ਇਹ ਆਪਣਾ ਸੰਕਲਪ ਹੈ ਇਸਲਈ ਜੋ ਆਪਣੇ ਨੂੰ ਖੁਦ ਪਰਮਾਤਮਾ ਦਵਾਰਾ ਮੁਖ ਧਾਰਨਾ ਯੋਗ ਪੁਆਇੰਟ ਮਿਲੀ ਹੋਈ ਹੈ ਉਹ ਮੁੱਖ ਯੋਗ ਲਗਾਉਣਾ ਪਰ ਯੋਗ ਦੇ ਪਹਿਲੇ ਗਿਆਨ ਚਾਹੀਦਾ ਹੈ। ਯੋਗ ਕਰਨ ਦੇ ਲਈ ਪਹਿਲੇ ਗਿਆਨ ਕਿਉਂ ਕਹਿੰਦੇ ਹਨ? ਪਹਿਲੇ ਸੋਚਣਾ, ਸਮਝਣਾ ਅਤੇ ਬਾਦ ਵਿੱਚ ਯੋਗ ਲਗਾਉਣਾ। ਹਮੇਸ਼ਾ ਇਵੇਂ ਕਿਹਾ ਜਾਂਦਾ ਹੈ ਪਹਿਲੇ ਸਮਝ ਚਾਹੀਦੀ ਹੈ, ਨਹੀਂ ਤੇ ਉਲਟਾ ਕਰਮ ਚੱਲੇਗਾ ਇਸਲਈ ਪਹਿਲੇ ਗਿਆਨ ਜਰੂਰੀ ਹੈ। ਗਿਆਨ ਇੱਕ ਉੱਚੀ ਸਟੇਜ਼ ਹੈ ਜਿਸਨੂੰ ਜਾਨਣ ਦੇ ਲਈ ਬੁੱਧੀ ਚਾਹੀਦੀ ਹੈ ਕਿਉਂਕਿ ਉੱਚੇ ਤੇ ਉਚਾ ਪਰਮਾਤਮਾ ਸਾਨੂੰ ਪੜ੍ਹਾਉਂਦਾ ਹੈ।
2- ਇਹ ਈਸ਼ਵਰੀ ਗਿਆਨ ਇੱਕ ਤਰਫ਼ ਤੋੜਣਾ ਦੂਸਰੀ ਤਰਫ਼ ਜੋੜਨਾ। ਇੱਕ ਪਰਮਾਤਮਾ ਦੇ ਸੰਗ ਜੋੜੋ, ਜਿਸ ਸ਼ੁੱਧ ਸੰਕਲਪ ਵਿੱਚ ਸਾਡੇ ਗਿਆਨ ਦੀ ਸੀੜੀ ਅੱਗੇ ਵਧੇਗੀ ਕਿਉਂਕਿ ਇਸੀ ਸਮੇਂ ਆਤਮਾ ਕਰਮਬੰਧੰਨ ਵੰਸ਼ ਹੋ ਗਈ ਹੈ। ਉਹ ਆਦਿ ਵਿੱਚ ਕਰਮਬੰਧਨ ਤੋਂ ਰਹਿਤ ਸੀ, ਬਾਦ ਵਿੱਚ ਕਰਮਬੰਧਨ ਵਿੱਚ ਆਈ ਅਤੇ ਹੁਣ ਫਿਰ ਆਪਣੇ ਕਰਮਬੰਧਨਾਂ ਤੋਂ ਛੁੱਟਣਾ ਹੈ। ਹੁਣ ਆਪਣੇ ਕਰਮਾਂ ਦੀ ਬੰਧਾਏਮਾਨੀ ਨਹੀ ਆਵੇਗੀ। ਇਸਨੂੰ ਹੀ ਜੀਵਨਮੁਕਤੀ ਕਹਿੰਦੇ ਹਨ। ਨਹੀਂ ਤਾਂ ਕਰਮਬੰਧਨ ਵਿੱਚ, ਚੱਕਰ ਵਿੱਚ ਆਉਣ ਨਾਲ ਸਦਾਕਾਲ ਦੇ ਲਈ ਜੀਵਨਮੁਕਤੀ ਨਹੀਂ ਮਿਲੇਗੀ। ਹੁਣ ਤੇ ਆਤਮਾ ਤੋਂ ਪਾਵਰ ਨਿਕਲ ਗਈ ਹੈ ਅਤੇ ਉਸਦੇ ਕੰਟਰੋਲ ਬਿਗਰ ਕਰਮ ਹੋ ਰਹੇ ਹਨ ਪਰ ਕਰਮ ਆਤਮਾ ਨਾਲ ਹੋਣਾ ਚਾਹੀਦਾ ਹੈ ਅਤੇ ਆਤਮਾ ਵਿੱਚ ਜ਼ੋਰ ਆਉਣਾ ਚਾਹੀਦਾ ਹੈ ਅਤੇ ਕਰਮਾਂ ਦੀ ਇਸ ਸਥਿਤੀ ਵਿੱਚ ਆਉਣਾ ਚਾਹੀਦਾ ਹੈ ਜੋ ਕਰਮਾਂ ਦੀ ਬਧਾਏਮਾਨੀ ਨਾ ਰਹੇ, ਨਹੀਂ ਤੇ ਮਨੁੱਖ ਦੁੱਖ ਸੁਖ ਦੀ ਲਪੇਟ ਵਿੱਚ ਆ ਜਾਂਦੇ ਹਨ ਕਿਉਂਕਿ ਕਰਮ ਉਹਨਾਂ ਨੂੰ ਖਿੱਚਦਾ ਰਹਿੰਦਾ ਹੈ, ਆਤਮਾ ਦੀ ਸ਼ਕਤੀ ਉਸ ਪਾਵਰ ਵਿੱਚ ਆਉਂਦੀ ਹੈ, ਜੋ ਕਰਮਾਂ ਦੀ ਬਧਾਏਮਾਨੀ ਵਿੱਚ ਨਾ ਆਏ, ਇਹ ਹੈ ਰਿਜਲਟ। ਇਹਨਾਂ ਗੱਲਾਂ ਨੂੰ ਧਾਰਨ ਕਰਨ ਨਾਲ ਸਹਿਜ ਹੋ ਜਾਏਗਾ, ਇਸ ਕਲਾਸ ਦਾ ਮਕਸਦ ਇਹ ਹੀ ਹੈ। ਬਾਕੀ ਆਪਣੇ ਨੂੰ ਕੋਈ ਵੇਦ ਸ਼ਾਸ਼ਤਰ ਪੜ੍ਹ ਡਿਗਰੀ ਹਾਸਿਲ ਨਹੀਂ ਕਰਨੀ ਹੈ, ਬਲਕਿ ਇਸ ਈਸ਼ਵਰੀ ਗਿਆਨ ਨਾਲ ਆਪਣੇ ਨੂੰ ਆਪਣੀ ਜੀਵਨ ਬਣਾਉਣੀ ਹੈ ਜਿਸ ਕਾਰਨ ਈਸ਼ਵਰ ਕੋਲੋਂ ਉਹ ਸ਼ਕਤੀ ਲੈਣੀ ਹੈ। ਅੱਛਾ – ਓਮ ਸ਼ਾਂਤੀ।
➤ Email me Murli: Receive Daily Murli on your email. Subscribe!