04 July 2021 PUNJABI Murli Today | Brahma Kumaris

Read and Listen today’s Gyan Murli in Punjabi 

July 3, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

ਹਿਮੰਤ ਦਾ ਦੂਸਰਾ ਕਦਮ - " ਸਹਿਣਸ਼ੀਲਤਾ" ( ਬ੍ਰਹਮਾ ਬਾਪ ਦੀ ਜੀਵਨ ਕਹਾਣੀ)

ਅੱਜ ਆਲਮਾਇਟੀ ਅਥਾਰਟੀ ਬਾਪ ਆਪਣੀ ਪਹਿਲੀ ਸ੍ਰੇਸ਼ਠ ਰਚਨਾ ਨੂੰ ਵੇਖ ਰਹੇ ਹਨ। ਪਹਿਲੀ ਰਚਨਾ ਬ੍ਰਾਹਮਣਾਂ ਦੀ ਰਚਨਾ ਹੈ। ਪਹਿਲੀ ਰਚਨਾ ਵਿੱਚ ਵੀ ਪਹਿਲਾ ਨੰਬਰ ਬ੍ਰਹਮਾ ਨੂੰ ਹੀ ਕਹਾਂਗੇ। ਪਹਿਲੀ ਰਚਨਾ ਦਾ ਪਹਿਲਾ ਨੰਬਰ ਹੋਣ ਕਾਰਨ ਬ੍ਰਹਮਾ ਨੂੰ ਆਦਿ ਦੇਵ ਕਿਹਾ ਜਾਂਦਾ ਹੈ। ਇਸੇ ਨਾਮ ਨਾਲ ਇਸ ਆਬੂ-ਪਰਬਤ ਤੇ ਯਾਦਗਰ ਵੀ “ਆਦਿ – ਦੇਵ” ਨਾਮ ਨਾਲ ਹੀ ਹੈ। ਆਦਿ – ਦੇਵ ਮਤਲਬ ਆਦਿ – ਰਚਤਾ ਵੀ ਕਿਹਾ ਜਾਂਦਾ ਹੈ ਅਤੇ ਨਾਲ – ਨਾਲ ਆਦਿ – ਦੇਵ ਮਤਲਬ ਨਵੀਂ ਸ੍ਰਿਸ਼ਟੀ ਦੇ ਆਦਿ ਦਾ ਪਹਿਲਾ ਨੰਬਰ ਦੇਵ ਹੈ। ਪਹਿਲੀ ਦੇਵ ਆਤਮਾ ਸ਼੍ਰੀਕ੍ਰਿਸ਼ਨ ਦੇ ਰੂਪ ਵਿੱਚ ਬ੍ਰਹਮਾ ਹੀ ਬਣਦੇ ਹਨ, ਇਸਲਈ ਨਵੀਂ ਸ੍ਰਿਸ਼ਟੀ ਦੇ ਆਦਿ ਦਾ ਆਦਿ ਦੇਵ – ਦੇਵ ਕਿਹਾ ਜਾਂਦਾ ਹੈ। ਸੰਗਮਯੁਗ ਵਿੱਚ ਵੀ ਆਦਿ ਰਚਨਾ ਦਾ ਪਹਿਲਾ ਨੰਬਰ ਮਤਲਬ ਆਦਿ ਦੇਵ ਕਹੋ ਜਾਂ ਬ੍ਰਾਹਮਣ ਆਤਮਾਵਾਂ ਦੇ ਰਚਤਾ ਬ੍ਰਹਮਾ ਕਹੋ। ਤਾਂ ਸੰਗਮ ਤੇ ਅਤੇ ਸ੍ਰਿਸ਼ਟੀ ਦੇ ਆਦਿ ਤੇ – ਦੋਵੇਂ ਸਮੇਂ ਦੇ ਆਦਿ ਹਨ, ਇਸਲਈ ਆਦਿ – ਦੇਵ ਕਿਹਾ ਜਾਂਦਾ ਹੈ।

ਬ੍ਰਹਮਾ ਹੀ ਆਦਿ ਕਰਮਾਤੀਤ ਫਰਿਸ਼ਤਾ ਬਣਦਾ ਹੈ। ਬ੍ਰਹਮਾ ਸੋ ਫਰਿਸ਼ਤਾ ਅਤੇ ਫਰਿਸ਼ਤਾ ਸੋ ਦੇਵਤਾ – ਸਾਰਿਆਂ ਵਿੱਚ ਨੰਬਰਵਨ। ਅਜਿਹਾ ਨੰਬਰਵਨ ਕਿਉਂ ਬਣੇ? ਕਿਸ ਵਿੱਧੀ ਨਾਲ ਨੰਬਰਵਨ ਸਿੱਧੀ ਨੂੰ ਪ੍ਰਾਪਤ ਕੀਤਾ? ਤੁਸੀਂ ਸਭ ਬ੍ਰਾਹਮਣ ਆਤਮਾਵਾਂ ਨੂੰ ਬ੍ਰਹਮਾ ਨੂੰ ਹੀ ਫਾਲੋ ਕਰਨਾ ਹੈ। ਕੀ ਫਾਲੋ ਕਰਨਾ ਹੈ? ਇਸ ਦਾ ਪਹਿਲਾ ਕਦਮ – “ਸਮਰਪਣਤਾ”, ਇਹ ਤਾਂ ਪਹਿਲਾਂ ਸੁਣਾਇਆ ਹੈ। ਪਹਿਲੇ ਕਦਮ ਨਾਲ ਵੀ ਸਭ ਰੂਪ ਨਾਲ ਸਮਰਪਣ ਬਣਕੇ ਵਿਖਾਇਆ। ਦੂਸਰਾ ਕਦਮ – ਸਹਿਣਸ਼ੀਲਤਾ। ਜਦੋੰ ਸਮਰਪਣ ਹੋਏ ਤਾਂ ਬਾਪ ਤੋਂ ਸ੍ਰਵ ਸ੍ਰੇਸ਼ਠ ਵਰਸਾ ਤਾਂ ਮਿਲਿਆ ਲੇਕਿਨ ਦੁਨੀਆਂ ਵਾਲਿਆਂ ਤੋੰ ਕੀ ਮਿਲਿਆ? ਸਭ ਤੋਂ ਜ਼ਿਆਦਾ ਗਾਲੀਆਂ ਦੀ ਬਾਰਿਸ਼ ਕਿਸ ਤੇ ਹੋਈ? ਭਾਵੇਂ ਤੁਹਾਨੂੰ ਆਤਮਾਵਾਂ ਨੂੰ ਵੀ ਗਾਲਾਂ ਮਿਲੀਆਂ ਜਾਂ ਅਤਿਆਚਾਰ ਹੋਏ ਪਰ ਜ਼ਿਆਦਾ ਕ੍ਰੋਧ ਜਾਂ ਗੁੱਸਾ ਬ੍ਰਹਮਾ ਨੂੰ ਹੀ ਮਿਲਦਾ ਰਿਹਾ। ਲੌਕਿਕ ਜੀਵਨ ਵਿੱਚ ਵੀ ਜੋ ਕਦੇ ਇੱਕ ਅਪਸ਼ਬਦ ਵੀ ਨਹੀਂ ਸੁਣਿਆ ਲੇਕਿਨ ਬ੍ਰਹਮਾ ਬਣਿਆ ਤਾਂ ਅਪਸ਼ਬਦ ਸੁਣਨ ਵਿੱਚ ਵੀ ਨੰਬਰਵਨ ਰਿਹਾ। ਸਭ ਤੋੰ ਜ਼ਿਆਦਾ ਸ੍ਰਵ ਦੇ ਸਨੇਹੀ ਜੀਵਨ ਬਿਤਾਇਆ ਲੇਕਿਨ ਜਿਨਾਂ ਹੀ ਲੌਕਿਕ ਜੀਵਨ ਵਿੱਚ ਸ੍ਰਵ ਦੇ ਸਨੇਹੀ ਰਹੇ, ਉਤਨਾ ਅਲੌਕਿਕ ਜੀਵਨ ਵਿੱਚ ਸ੍ਰਵ ਦੇ ਦੁਸ਼ਮਣ ਰੂਪ ਬਣੇ। ਬੱਚਿਆਂ ਦੇ ਉੱਪਰ ਅੱਤਿਆਚਾਰ ਹੋਇਆ ਤਾਂ ਖੁਦ ਹੀ ਇੰਡਾਇਰੈਕਟ ਬਾਪ ਦੇ ਉੱਪਰ ਅਤਿਆਚਾਰ ਹੋਏ। ਲੇਕਿਨ ਸਹਿਣਸ਼ੀਲਤਾ ਦੇ ਗੁਣ ਨਾਲ ਅਤੇ ਸਹਿਣਸ਼ੀਲਤਾ ਦੀ ਧਾਰਨਾ ਨਾਲ ਮੁਸਕਰਾਉਂਦੇ ਰਹੇ, ਕਦੇ ਮੁਰਝਾਏ ਨਹੀਂ।

ਕੋਈ ਪ੍ਰਸੰਸਾਂ ਕਰੇ ਅਤੇ ਮੁਸਕੁਰਾਏ – ਇਸਨੂੰ ਸਹਿਣਸ਼ੀਲਤਾ ਨਹੀਂ ਕਹਿੰਦੇ। ਲੇਕਿਨ ਦੁਸ਼ਮਣ ਬਣ ਕ੍ਰੋਧਿਤ ਹੋ ਅਪਸ਼ਬਦਾਂ ਦੀ ਬਾਰਿਸ਼ ਕਰੇ, ਅਜਿਹੇ ਸਮੇਂ ਤੇ ਵੀ ਸਦਾ ਮੁਸਕਰਾਉਂਦੇ ਰਹਿਣਾ, ਸੰਕਲਪਮਾਤਰ ਵੀ ਮੁਰਝਾਉਣ ਦਾ ਚਿੰਨ੍ਹ ਚਿਹਰੇ ਤੇ ਨਾ ਹੋਵੇ, ਇਸਨੂੰ ਕਿਹਾ ਜਾਂਦਾ ਹੈ ਸਹਿਣਸ਼ੀਲ। ਦੁਸ਼ਮਣ ਆਤਮਾ ਨੂੰ ਵੀ ਰਹਿਮਦਿੱਲ ਭਾਵਨਾ ਨਾਲ ਵੇਖਣਾ, ਬੋਲਣਾ, ਸੰਪਰਕ ਵਿੱਚ ਆਉਣਾ, ਇਸਨੂੰ ਕਹਿੰਦੇ ਹਨ ਸਹਿਣਸ਼ੀਲਤਾ। ਸਥਾਪਨਾ ਦੇ ਕੰਮ ਵਿੱਚ, ਸੇਵਾ ਦੇ ਕੰਮ ਵਿੱਚ ਕਦੇ ਛੋਟੇ, ਕਦੇ ਵੱਡੇ ਤੂਫ਼ਾਨ ਆਉਣ। ਜਿਵੇੰ ਯਾਦਗਰ ਸ਼ਾਸਤਰਾਂ ਵਿੱਚ ਮਹਾਵੀਰ ਹਨੂਮਾਨ ਦੇ ਲਈ ਵਿਖਾਉਂਦੇ ਹਨ ਕਿ ਇਤਨਾ ਵੱਡਾ ਪਹਾੜ ਵੀ ਹਥੇਲੀ ਤੇ ਇੱਕ ਗੇਂਦ ਸਮਾਣ ਲੈ ਆਇਆ। ਇਵੇਂ, ਕਿੰਨੀ ਵੀ ਵੱਡੀ ਪਹਾੜ ਸਮਾਣ ਸਮੱਸਿਆ ਹੋਵੇ, ਤੂਫ਼ਾਨ ਹੋਵੇ, ਵਿਘਨ ਹੋਵੇ ਲੇਕਿਨ ਪਹਾੜ ਮਤਲਬ ਵੱਡੀ ਗੱਲ ਨੂੰ ਛੋਟਾ – ਜਿਹਾ ਖਿਡੌਣਾ ਬਣਾ ਖੇਡ ਦੀ ਤਰ੍ਹਾਂ ਸਦਾ ਪਾਰ ਕੀਤਾ ਜਾਂ ਵੱਡੀ ਗੱਲ ਨੂੰ ਸਦਾ ਹਲਕਾ ਬਣਾਕੇ ਖੁਦ ਵੀ ਹਲਕੇ ਰਹੇ ਅਤੇ ਦੂਜਿਆਂ ਨੂੰ ਵੀ ਹਲਕਾ ਬਣਾਇਆ, ਇਸਨੂੰ ਕਹਿੰਦੇ ਹਨ ਸਹਿਣਸ਼ੀਲਤਾ। ਛੋਟੇ ਜਿਹੇ ਪੱਥਰ ਨੂੰ ਪਹਾੜ ਨਹੀਂ ਲੇਕਿਨ ਪਹਾੜ ਨੂੰ ਗੇਂਦ ਬਣਾਇਆ, ਸਾਰ ਨੂੰ ਸਾਰ ਵਿੱਚ ਲਿਆਉਂਦਾ, ਇਹ ਹੈ ਸਹਿਣਸ਼ੀਲਤਾ। ਵਿਘਨਾਂ ਨੂੰ, ਸਮੱਸਿਆਵਾਂ ਨੂੰ ਆਪਣੇ ਮਨ ਵਿੱਚ ਜਾਂ ਦੂਜਿਆਂ ਦੇ ਅੱਗੇ ਵਿਸਤਾਰ ਕਰਨਾ। ਮਤਲਬ ਪਹਾੜ ਬਣਾਉਣਾ ਹੈ। ਲੇਕਿਨ ਵਿਸਤਾਰ ਵਿੱਚ ਨਾ ਜਾਕੇ “ਨਥਿੰਗ ਨਿਊ” ਦੇ ਫੁੱਲ ਸਟਾਪ ਨਾਲ ਬਿੰਦੀ ਲਗਾਕੇ ਬਿੰਦੀ ਬਣ ਅੱਗੇ ਵਧੋ – ਇਸਨੂੰ ਕਹਿੰਦੇ ਹਨ ਵਿਸਤਾਰ ਨੂੰ ਸਾਰ ਵਿੱਚ ਲਿਆਉਣਾ। ਸਹਿਣਸ਼ੀਲ ਸ੍ਰੇਸ਼ਠ ਆਤਮਾ ਸਦਾ ਗਿਆਨ ਯੋਗ ਦੇ ਸਾਰ ਵਿੱਚ ਸਥਿਤ ਹੋ ਅਜਿਹੇ ਵਿਸਤਾਰ ਨੂੰ, ਸਮੱਸਿਆ ਨੂੰ, ਵਿਘਨਾਂ ਨੂੰ ਵੀ ਸਾਰ ਵਿੱਚ ਲੈ ਆਉਂਦੀ ਹੈ ਜਿਵੇੰ ਬ੍ਰਹਮਾ ਬਾਪ ਨੇ ਕੀਤਾ। ਜਿਵੇੰ ਲੰਬਾ ਰਾਹ ਪਾਰ ਕਰਨ ਵਿੱਚ ਸਮੇਂ, ਸ਼ਕਤੀਆਂ ਸਮਾਪਤ ਹੋ ਜਾਂਦੀਆਂ ਮਤਲਬ ਜਿਆਦਾ ਯੂਜ਼ ਹੁੰਦੀਆਂ, ਇਵੇਂ ਵਿਸਤਾਰ ਹੈ ਲੰਬਾ ਰਾਹ ਪਾਰ ਕਰਨਾ ਅਤੇ ਸਾਰ ਹੈ ਸ਼ਾਰਟਕਟ ਰਾਹ ਪਾਰ ਕਰਨਾ। ਪਾਰ ਦੋਵੇਂ ਹੀ ਕਰਦੇ ਹਨ ਲੇਕਿਨ ਸ਼ਾਰਟਕਟ ਕਰਨ ਵਾਲੇ ਸਮੇਂ ਅਤੇ ਸ਼ਕਤੀਆਂ ਦੀ ਬੱਚਤ ਹੋਣ ਦੇ ਕਾਰਨ ਨਿਰਾਸ਼ ਨਹੀਂ ਹੁੰਦੇਂ, ਦਿਲਸ਼ਿਖਸਤ ਨਹੀਂ ਹੁੰਦੇਂ, ਸਦਾ ਮੌਜ ਵਿੱਚ ਮੁਸਕਰਾਉਂਦੇ ਪਾਰ ਕਰਦੇ ਹਨ, ਇਸਨੂੰ ਕਿਹਾ ਜਾਂਦਾ ਹੈ ਸਹਿਣਸ਼ੀਲਤਾ।

ਸਹਿਣਸ਼ੀਲਤਾ ਦੀ ਸ਼ਕਤੀ ਵਾਲਾ ਕਦੇ ਘਬਰਾਏਗਾ ਨਹੀਂ ਕੀ ਅਜਿਹਾ ਵੀ ਹੁੰਦਾ ਹੈ ਕੀ! ਸਦਾ ਸੰਪੰਨ ਹੋਣ ਦੇ ਕਾਰਨ ਗਿਆਨ ਦੀ, ਯਾਦ ਦੀ ਗਹਿਰਾਈ ਦੇ ਵਿੱਚ ਜਾਣਗੇ। ਘਬਰਾਉਣ ਵਾਲਾ ਕਦੇ ਗਹਿਰਾਈ ਵਿੱਚ ਨਹੀਂ ਜਾ ਸਕਦਾ। ਸਾਰ ਵਾਲਾ ਸਦਾ ਭਰਪੂਰ ਹੁੰਦਾ ਹੈ, ਇਸਲਈ ਭਰਪੂਰ, ਸੰਪੰਨ ਚੀਜ ਦੀ ਗਹਿਰਾਈ ਹੁੰਦੀ ਹੈ। ਵਿਸਤਾਰ ਵਾਲਾ ਖਾਲੀ ਹੁੰਦਾ ਹੈ, ਇਸਲਈ ਖਾਲੀ ਚੀਜ ਸਦਾ ਉੱਛਲਦੀ ਰਹਿੰਦੀ ਹੈ। ਤਾਂ ਵਿਸਤਾਰ ਵਾਲਾ ਇਹ ਕਿਉਂ, ਇਹ ਕੀ, ਇਵੇਂ ਨਹੀਂ ਉਵੇਂ, ਇਵੇਂ ਨਹੀਂ ਹੋਣਾ ਚਾਹੀਦਾ… ਅਜਿਹੇ ਸੰਕਲਪਾਂ ਵਿੱਚ ਵੀ ਉਛਲਦਾ ਰਹੇਗਾ ਅਤੇ ਵਾਣੀ ਵਿੱਚ ਵੀ ਜੋ ਹੱਦ ਤੋਂ ਜਿਆਦਾ ਉਛਲਦਾ ਰਹੇਗਾ। ਅਤੇ ਜੋ ਹੱਦ ਤੋਂ ਜ਼ਿਆਦਾ ਉਛਲਦਾ ਹੈ ਤਾਂ ਕੀ ਹੋਵੇਗਾ? ਹਾਂਫਦਾ ਰਹੇਗਾ। ਖੁਦ ਹੀ ਉਛਲਦਾ ਹੈ, ਖੁਦ ਹੀ ਹਾਂਫਦਾ ਹੈ ਅਤੇ ਖੁਦ ਹੀ ਫਿਰ ਥੱਕਦਾ ਹੈ। ਸਹਿਣਸ਼ੀਲ ਇਨਾਂ ਸਭਨਾਂ ਗੱਲਾਂ ਤੋਂ ਬਚ ਜਾਂਦਾ ਹੈ, ਇਸਲਈ ਸਦਾ ਮੌਜ ਵਿੱਚ ਰਹਿੰਦਾ, ਉਛਲਦਾ ਨਹੀਂ, ਉੱਡਦਾ ਹੈ।

ਦੂਸਰਾ ਕਦਮ – ਸਹਿਣਸ਼ੀਲਤਾ। ਇਹ ਬ੍ਰਹਮਾ ਬਾਪ ਨੇ ਚੱਲ ਕਰਕੇ ਵਿਖਾਇਆ। ਸਦਾ ਅਟਲ, ਅਚਲ, ਸਹਿਜ ਸਵਰੂਪ ਵਿੱਚ ਮੌਜ ਨਾਲ ਰਹੇ, ਮਿਹਨਤ ਨਾਲ ਨਹੀਂ। ਇਸਦਾ ਅਨੁਭਵ 14 ਵਰ੍ਹੇ ਤਪੱਸਿਆ ਵਿੱਚ ਰਹਿਣ ਵਾਲੇ ਬੱਚਿਆਂ ਨੇ ਕੀਤਾ। 14 ਵਰ੍ਹੇ ਮਹਿਸੂਸ ਹੋਏ ਜਾਂ ਕੁਝ ਘੜੀਆਂ ਲੱਗੀਆਂ? ਮੌਜ ਨਾਲ ਰਹੇ ਜਾਂ ਮਿਹਨਤ ਲੱਗੀ? ਉਵੇਂ ਸਥੂਲ ਮਿਹਨਤ ਦਾ ਪੇਪਰ ਵੀ ਖੂਬ ਲਿਆ। ਕਿੱਥੇ ਨਾਜ਼ ਨਾਲ ਪਲਣ ਵਾਲੇ ਅਤੇ ਕਿੱਥੇ ਗੋਬਰ ਦੇ ਗੋਲੇ ਵੀ ਬਣਵਾਏ, ਮਕੈਨਿਕ ਵੀ ਬਣਾਇਆ। ਚੱਪਲ ਵੀ ਸਿਲਵਾਈ! ਮੋਚੀ ਵੀ ਬਣਾਇਆ ਨਾ। ਮਾਲੀ ਵੀ ਬਣਾਇਆ। ਲੇਕਿਨ ਮਿਹਨਤ ਲੱਗੀ ਜਾਂ ਮੌਜ ਲੱਗੀ? ਸਭ ਕੁਝ ਪਾਰ ਕੀਤਾ ਲੇਕਿਨ ਸਦਾ ਮੌਜ ਦੀ ਜੀਵਨ ਦਾ ਅਨੁਭਵ ਰਿਹਾ। ਜੋ ਮੂੰਜੇ, ਉਹ ਭੱਜ ਗਏ ਅਤੇ ਜੋ ਮੌਜ ਵਿੱਚ ਰਹੇ ਉਹ ਅਨੇਕਾਂ ਨੂੰ ਮੌਜ ਦੀ ਜੀਵਨ ਦਾ ਅਨੁਭਵ ਕਰਵਾ ਰਹੇ ਹਨ। ਹੁਣ ਵੀ ਜੇਕਰ ਉਹ ਹੀ 14 ਵਰ੍ਹੇ ਰਪੀਟ ਕਰਨ ਤਾਂ ਪਸੰਦ ਹੈ ਨਾ। ਹਾਲੇ ਤੇ ਸੈਂਟਰ ਤੇ ਜੇਕਰ ਥੋੜ੍ਹਾ ਜਿਹਾ ਵੀ ਸਥੂਲ ਕੰਮ ਵੀ ਕਰਨਾ ਪੈਂਦਾ ਹੈ ਤਾਂ ਸੋਚਦੇ ਹਨ – ਇਸਲਈ ਸੰਨਿਆਸ ਕੀਤਾ, ਕੀ ਅਸੀਂ ਇਸ ਕੰਮ ਦੇ ਲਈ ਹਾਂ? ਮੌਜ ਨਾਲ ਜੀਵਨ ਜਿਉਣਾ – ਇਸਨੂੰ ਹੀ ਬ੍ਰਾਹਮਨ ਜੀਵਨ ਕਿਹਾ ਜਾਂਦਾ ਹੈ। ਭਾਵੇਂ ਸਥੂਲ ਸਧਾਰਨ ਕੰਮ ਹੋਵੇ, ਭਾਵੇਂ ਹਜਾਰਾਂ ਦੀ ਸਭਾ ਵਿੱਚ ਸਟੇਜ ਤੇ ਸਪੀਚ ਕਰਨੀ ਹੋਵੇ – ਦੋਵੇਂ ਮੌਜ ਨਾਲ ਕਰਨ। ਇਸਨੂੰ ਕਿਹਾ ਜਾਂਦਾ ਹੈ ਮੌਜ ਦੀ ਜੀਵਨ ਜਿਉਣਾ। ਮੂੰਜਨ ਨਾ – ਅਸੀਂ ਤਾਂ ਸਮਝਿਆ ਨਹੀਂ ਸੀ ਕਿ ਸਰੈਂਡਰ ਹੋਣਾ ਮਤਲਬ ਇਹ ਸਭ ਕਰਨਾ ਹੋਵੇਗਾ, ਮੈਂ ਤਾਂ ਟੀਚਰ ਬਣ ਕੇ ਆਈ ਹਾਂ, ਸਥੂਲ ਕੰਮ ਕਰਨ ਦੇ ਲਈ ਥੋੜ੍ਹੀ ਨਾ ਸੰਨਿਆਸ ਕੀਤਾ ਹੈ, ਕੀ ਇਹ ਹੀ ਬ੍ਰਹਮਾਕੁਮਾਰੀ ਜੀਵਨ ਹੁੰਦੀ ਹੈ? ਇਸਨੂੰ ਕਹਿੰਦੇ ਹਨ ਮੂੰਜਨ ਵਾਲੀ ਜੀਵਨ।

ਬ੍ਰਹਮਾਕੁਮਾਰੀ ਬਣਨਾ ਮਤਲਬ ਦਿਲ ਦੀ ਮੌਜ ਵਿੱਚ ਰਹਿਣਾ, ਨਾ ਕਿ ਸਥੂਲ ਮੌਜਾਂ ਵਿੱਚ ਰਹਿਣਾ। ਦਿਲ ਦੀ ਮੌਜ ਨਾਲ ਕਿਸੇ ਵੀ ਪ੍ਰਸਥਿਤੀ ਵਿੱਚ, ਕਿਸੇ ਵੀ ਕੰਮ ਵਿੱਚ ਮੂੰਜਨ ਨੂੰ ਮੌਜ ਵਿੱਚ ਬਦਲ ਦੇਣਗੇ ਅਤੇ ਦਿਲ ਦੇ ਮੂੰਜਨ ਵਾਲੇ, ਸ੍ਰੇਸ਼ਠ ਸਾਧਨ ਹੁੰਦੇਂ ਵੀ, ਸਪੱਸ਼ਟ ਗੱਲ ਹੁੰਦੇ ਵੀ, ਸਦਾ ਖੁਦ ਮੂੰਜੇ ਹੋਏ ਹੋਣ ਦੇ ਕਾਰਨ ਸਪੱਸ਼ਟ ਗੱਲ ਨੂੰ ਵੀ ਮੂੰਜਾ ਦੇਣਗੇ, ਚੰਗੇ ਸਾਧਨ ਹੁੰਦੇ ਵੀ ਸਾਧਨਾਂ ਦੀ ਮੌਜ ਨਹੀਂ ਲੈ ਸਕਣਗੇ। ਇਹ ਕਿਵੇਂ ਹੋਵੇਗਾ, ਇਵੇਂ ਨਹੀਂ ਇਵੇਂ ਹੋਵੇਗਾ – ਇਸ ਵਿੱਚ ਆਪ ਵੀ ਮੂੰਜਣਗੇ, ਦੂਜੇ ਨੂੰ ਵੀ ਮੂੰਜਾ ਦੇਣਗੇ। ਜਿਵੇੰ ਕਹਿੰਦੇ ਹਨ ਨਾ – “ਸੂਤ ਮੂੰਜ ਜਾਂਦਾ ਹੈ ਤਾਂ ਮੁਸ਼ਕਿਲ ਨਾਲ ਹੀ ਸੁਧਰਦਾ ਹੈ।” ਚੰਗੀ ਗੱਲ ਵਿੱਚ ਵੀ ਮੂੰਜੇਗਾ ਤਾਂ ਘਬਰਾਉਣ ਵਾਲੀ ਗੱਲ ਵਿੱਚ ਵੀ ਮੂੰਜੇਗਾ ਕਿਉਂਕਿ ਵ੍ਰਿਤੀ ਮੂੰਜੀ ਹੋਈ ਹੈ, ਮਨ ਮੁੰਜਿਆ ਹੋਇਆ ਹੈ ਤਾਂ ਖੁਦ ਹੀ ਵ੍ਰਿਤੀ ਦਾ ਪ੍ਰਭਾਵ ਦ੍ਰਿਸ਼ਟੀ ਅਤੇ ਦ੍ਰਿਸ਼ਟੀ ਦੇ ਕਾਰਨ ਸ੍ਰਿਸ਼ਟੀ ਵੀ ਮੂੰਜੀ ਹੋਈ ਵਿਖਾਈ ਦੇਵੇਗੀ। ਬ੍ਰਹਮਾਕੁਮਾਰੀ ਜੀਵਨ ਮਤਲਬ ਬ੍ਰਹਮਾ ਬਾਪ ਸਮਾਣ ਮੌਜ ਦਾ ਜੀਵਨ। ਲੇਕਿਨ ਇਸ ਦਾ ਆਧਾਰ ਹੈ – ਸਹਿਣਸ਼ੀਲਤਾ। ਤਾਂ ਸਹਿਣਸ਼ੀਲਤਾ ਦੀ ਇਤਨੀ ਵਿਸ਼ੇਸ਼ਤਾ ਹੈ। ਇਸੇ ਵਿਸ਼ੇਸ਼ਤਾ ਦੇ ਕਾਰਨ ਬ੍ਰਹਮਾ ਬਾਪ ਸਦਾ ਅਟਲ, ਅਚਲ ਰਹੇ।

ਦੋ ਤਰ੍ਹਾਂ ਦੇ ਸਹਿਣਸ਼ੀਲਤਾ ਦੇ ਪੇਪਰ ਸੁਨਾਏ। ਪਹਿਲਾ ਪੇਪਰ ਲੋਕਾਂ ਦਵਾਰਾ ਅਪਸ਼ਬਦ ਜਾਂ ਅੱਤਿਆਚਾਰ। ਦੂਜਾ – ਯਗ ਦੀ ਸਥਾਪਨਾ ਵਿੱਚ ਵੱਖ – ਵੱਖ ਆਏ ਹੋਏ ਵਿਘਨ। ਤੀਜਾ – ਕਈ ਬ੍ਰਾਹਮਣ ਬੱਚਿਆਂ ਦਵਾਰਾ ਵੀ ਟ੍ਰੇਟਰ ਹੋਣਾ ਜਾਂ ਛੋਟੀ – ਮੋਟੀ ਗੱਲਾਂ ਵਿੱਚ ਅਸੰਤੁਸ਼ਟਤਾ ਦਾ ਸਾਮਨਾ ਕਰਨਾ। ਲੇਕਿਨ ਇਸ ਵਿੱਚ ਵੀ ਸਦਾ ਅਸੰਤੁਸ਼ਟ ਨੂੰ ਸੰਤੁਸ਼ੱਟ ਕਰਨ ਦੀ ਭਾਵਨਾ ਨਾਲ ਪਰਵਸ਼ ਸਮਝ ਸਦਾ ਕਲਿਆਣ ਦੀ ਭਾਵਨਾ ਨਾਲ, ਸਹਿਣਸ਼ੀਲਤਾ ਦੀ ਸਾਈਲੈਂਸ ਪਾਵਰ ਨਾਲ ਹਰ ਇੱਕ ਨੂੰ ਅੱਗੇ ਵਧਾਇਆ। ਸਾਮਨਾ ਕਰਨ ਵਾਲੇ ਨੂੰ ਵੀ ਮਧੁਰਤਾ ਅਤੇ ਸ਼ੁਭ ਭਾਵਨਾ, ਸ਼ੁਭ ਕਾਮਨਾ ਨਾਲ ਸਹਿਣਸ਼ੀਲਤਾ ਦਾ ਪਾਠ ਪੜ੍ਹਾਇਆ। ਜੋ ਅੱਜ ਸਾਮਨਾ ਕਰਦਾ ਹੈ ਅਤੇ ਕਲ ਸ਼ਮਾਂ ਮੰਗਦਾ ਹੈ, ਉਨ੍ਹਾਂ ਦੇ ਮੂੰਹ ਤੋਂ ਵੀ ਇਹ ਹੀ ਬੋਲ ਨਿਕਲਦੇ – ” ਬਾਬਾ ਤੇ ਬਾਬਾ ਹੈ!” ਇਸਨੂੰ ਕਿਹਾ ਜਾਂਦਾ ਹੈ ਸਹਿਣਸ਼ੀਲਤਾ ਦਵਾਰਾ ਫੇਲ੍ਹ ਨੂੰ ਵੀ ਪਾਸ ਬਣਾ ਵਿਘਨ ਨੂੰ ਪਾਰ ਕਰਨਾ। ਤਾਂ ਦੂਸਰਾ ਕਦਮ ਸੁਣਿਆ। ਕਿਸਲਈ? ਕਦਮ ਤੇ ਕਦਮ ਰੱਖੋ। ਇਸਨੂੰ ਕਿਹਾ ਜਾਂਦਾ ਹੈ ਫਾਲੋ ਫਾਦਰ ਮਤਲਬ ਬਾਪ ਸਮਾਣ ਬਣਨਾ। ਬਣਨਾ ਹੈ ਜਾਂ ਦੂਰ ਤੋਂ ਵੇਖਣਾ ਹੈ? ਬਹਾਦੁਰ ਹੋ ਨਾ? ਪੰਜਾਬ, ਮਹਾਰਾਸ਼ਟਰ ਦੋਨੋ ਹੀ ਬਹਾਦੁਰ ਹੋ। ਸਭ ਬਹਾਦੁਰ ਹਨ। ਦੇਸ਼ – ਵਿਦੇਸ਼ ਦੇ ਸਾਰੇ ਆਪਣੇ ਨੂੰ ਮਹਾਵੀਰ ਕਹਿੰਦੇ ਹਨ। ਕਿਸੇ ਨੂੰ ਵੀ ਪਿਆਦਾ ਕਿੱਥੇ ਤਾਂ ਮਨੇਗਾ? ਇਸ ਤੋਂ ਸਿੱਧ ਹੈ ਸਾਰੇ ਆਪਣੇ ਨੂੰ ਮਹਾਵੀਰ ਸਮਝਦੇ ਹਨ। ਮਹਾਵੀਰ ਮਤਲਬ ਬਾਪ ਸਮਾਣ ਬਣਨਾ। ਸਮਝਾ? ਅੱਛਾ!

ਦੇਸ਼ – ਵਿਦੇਸ਼ ਦੇ ਸ੍ਰਵ ਬਾਪ ਸਮਾਨ, ਸਦਾ ਬੁੱਧੀ ਤੋਂ ਸਮਰਪਿਤ ਆਤਮਾਵਾਂ ਨੂੰ, ਸਦਾ ਹਰ ਪ੍ਰਸਥਿਤੀ ਵਿੱਚ ਹਰ ਵਿਅਕਤੀ ਨਾਲ ਸਹਿਣਸ਼ੀਲ ਬਣਕੇ ਵੱਡੀ ਗੱਲ ਨੂੰ ਛੋਟਾ ਕਰ ਸਹਿਜ ਪਾਰ ਕਰਨ ਵਾਲੇ, ਸਦਾ ਵਿਸਤਾਰ ਨੂੰ ਸਾਰ ਰੂਪ ਵਿੱਚ ਲਿਆਉਣ ਵਾਲੇ, ਸਦਾ ਬ੍ਰਾਹਮਣ ਜੀਵਨ ਮੌਜ ਦੀ ਜੀਵਨ ਜਿਉਣ ਵਾਲੇ, ਅਜਿਹੇ, ਬਾਪ ਸਮਾਨ ਬਣਨ ਵਾਲੇ ਮਹਾਵੀਰ ਸ੍ਰੇਸ਼ਠ ਆਤਮਾਵਾਂ ਨੂੰ ਬਾਪਦਾਦਾ ਦਾ “ਸਮਾਨ ਭਵ” ਦੀ ਸਨੇਹ ਸੰਪੰਨ ਯਾਦਪਿਆਰ ਅਤੇ ਨਮਸਤੇ।

ਪਾਰਟੀਆਂ ਨਾਲ ਮੁਲਾਕਾਤ

ਕੁਮਾਰਾਂ ਨਾਲ:- ਕੁਮਾਰਾਂ ਦੀ ਵਿਸ਼ੇਸ਼ਤਾ ਕੀ ਹੈ? ਕੁਮਾਰ ਜੀਵਨ ਸ੍ਰੇਸ਼ਠ ਜੀਵਨ ਹੈ ਕਿਉਂਕਿ ਪਵਿੱਤਰ ਜੀਵਨ ਹੈ ਅਤੇ ਜਿੱਥੇ ਪਵਿਤ੍ਰਤਾ ਹੈ, ਉੱਥੇ ਮਹਾਨਤਾ ਹੈ। ਕੁਮਾਰ ਮਤਲਬ ਸ਼ਕਤੀਸ਼ਾਲੀ, ਜੋ ਸੰਕਲਪ ਕਰਨ ਉਹ ਕਰ ਸਕਦੇ ਹਨ। ਕੁਮਾਰ ਮਤਲਬ ਸਦਾ ਬੰਧਨਮੁਕਤ ਬਣਨ ਅਤੇ ਬਨਾਉਣ ਵਾਲੇ। ਅਜਿਹੀਆਂ ਵਿਸ਼ੇਸ਼ਤਾਵਾਂ ਹਨ ਨਾ? ਜੋ ਸੰਕਲਪ ਕਰੋ ਉਹ ਹੀ ਕਰਮ ਵਿੱਚ ਲਿਆ ਸਕਦੇ ਹੋ। ਖੁਦ ਵੀ ਪਵਿੱਤਰ ਰਹਿ ਦੂਸਰਿਆਂ ਨੂੰ ਵੀ ਪਵਿੱਤਰ ਰਹਿਣ ਦਾ ਮਹੱਤਵ ਦੱਸ ਸਕਦੇ ਹੋ। ਅਜਿਹੀ ਸੇਵਾ ਦੇ ਨਿਮਿਤ ਬਣ ਸਕਦੇ ਹੋ। ਜੋ ਦੁਨੀਆਂ ਵਾਲੇ ਅਸੰਭਵ ਸਮਝਦੇ ਹਨ ਉਹ ਬ੍ਰਹਮਾਕੁਮਾਰ ਚੈਲੇੰਜ ਕਰਦੇ ਹਨ – ਤਾਂ ਸਾਡੇ ਵਰਗਾ ਪਾਵਨ ਕੋਈ ਹੋ ਨਹੀਂ ਸਕਦਾ, ਕਿਉਂ? ਕਿਉਂਕਿ ਬਨਾਉਣ ਵਾਲਾ ਸ੍ਰਵਸ਼ਕਤੀਮਾਨ ਹੈ। ਦੁਨੀਆਂ ਵਾਲੇ ਕਿੰਨਾ ਵੀ ਕੋਸ਼ਿਸ਼ ਕਰਦੇ ਹਨ – ਪਰ ਤੁਹਾਡੇ ਵਰਗੇ ਪਾਵਨ ਬਣ ਨਹੀਂ ਸਕਦੇ। ਤੁਸੀਂ ਸਹਿਜ ਹੀ ਪਾਵਨ ਬਣ ਗਏ। ਸਹਿਜ ਲਗਦਾ ਹੈ ਨਾ? ਜਾਂ ਦੁਨੀਆਂ ਵਾਲੇ ਜਿਵੇੰ ਕਹਿੰਦੇ ਹਨ – ਇਹ ਅਣਨੈਚੁਰਲ ਹੈ, ਇਵੇਂ ਲਗਦਾ ਹੈ? ਕੁਮਾਰਾਂ ਦੀ ਪਰਿਭਾਸ਼ਾ ਹੀ ਹੈ ਚੈਲੇਂਜ ਕਰਨ ਵਾਲੇ, ਪਰਿਵਰਤਨ ਕਰ ਵਿਖਾਉਣ ਵਾਲੇ, ਅਸੰਭਵ ਨੂੰ ਸੰਭਵ ਕਰਨ ਵਾਲੇ। ਦੁਨੀਆਂ ਵਾਲੇ ਆਪਣੇ ਸਾਥੀਆਂ ਨੂੰ ਸੰਗ ਦੇ ਦੋਸ਼ ਵਿੱਚ ਲੈ ਜਾਂਦੇ ਹਨ ਅਤੇ ਤੁਸੀਂ ਬਾਪ ਦੇ ਸੰਗ ਵਿੱਚ ਲੈ ਆਉਂਦੇ ਹੋ। ਉਨ੍ਹਾਂਨੂੰ ਆਪਣਾ ਸੰਗ ਨਹੀਂ ਲਗਾਉਂਦੇ, ਬਾਪ ਦੇ ਸੰਗ ਦਾ ਰੰਗ ਲਗਾਉਂਦੇ ਹੋ। ਬਾਪ ਸਮਾਣ ਬਨਾਉਂਦੇ ਹੋ ਅਜਿਹੇ ਹੋ ਨਾ? ਅੱਛਾ!

2. ਕੁਮਾਰ ਮਤਲਬ ਸਦਾ ਅਚਲ – ਅਡੋਲ, ਕਿਵੇਂ ਦੀ ਵੀ ਪ੍ਰਸਥਿਤੀ ਆ ਜਾਵੇ ਪਰ ਡਗਮਗ ਹੋਣ ਵਾਲੇ ਨਹੀਂ ਕਿਉਂਕਿ ਤੁਹਾਡਾ ਸਾਥੀ ਖੁਦ ਬਾਪ ਹੈ। ਜਿੱਥੇ ਬਾਪ ਹੈ, ਉੱਥੇ ਸਦਾ ਹੀ ਅਚਲ – ਅਡੋਲ ਹੋਣਗੇ। ਜਿੱਥੇ ਸ੍ਰਵਸਕਤੀਮਾਣ ਹੋਵੇਗਾ ਉੱਥੇ ਸਭ ਸ਼ਕਤੀਆਂ ਹੋਣਗੀਆਂ। ਸ੍ਰਵ ਸ਼ਕਤੀਆਂ ਦੇ ਅੱਗੇ ਮਾਇਆ ਕੁਝ ਕਰ ਨਹੀਂ ਸਕਦੀ ਇਸਲਈ ਕੁਮਾਰ ਜੀਵਨ ਮਤਲਬ ਸਦਾ ਇੱਕਰਸ ਸਥਿਤੀ ਵਾਲੇ, ਹਲਚਲ ਵਿੱਚ ਆਉਣ ਵਾਲੇ ਨਹੀਂ। ਜੋ ਹਲਚਲ ਵਿੱਚ ਆਉਂਦਾ ਹੈ, ਉਹ ਅਵਿਨਾਸ਼ੀ ਰਾਜਭਾਗ ਵੀ ਨਹੀਂ ਪਾ ਸਕਦਾ, ਥੋੜ੍ਹਾ ਸਮਾਂ ਸੁਖ ਮਿਲ ਜਾਵੇਗਾ ਲੇਕਿਨ ਸਦਾ ਦਾ ਨਹੀਂ, ਇਸਲਈ ਕੁਮਾਰ ਮਤਲਬ ਸਦਾ ਅਚਲ, ਇੱਕਰਸ ਸਥਿਤੀ ਵਿੱਚ ਸਥਿਤ ਰਹਿਣ ਵਾਲੇ। ਤਾਂ ਇੱਕਰਸ ਸਥਿਤੀ ਰਹਿੰਦੀ ਹੈ ਜਾਂ ਦੂਜੇ ਰਸਾਂ ਵਿੱਚ ਬੁੱਧੀ ਜਾਂਦੀ ਹੈ? ਸਭ ਰਸ ਇੱਕ ਬਾਪ ਦਵਾਰਾ ਅਨੁਭਵ ਕਰਨ ਵਾਲੇ – ਇਸਨੂੰ ਕਹਿੰਦੇ ਹਨ ਇੱਕਰਸ ਮਤਲਬ ਅਚਲ – ਅਡੋਲ। ਅਜਿਹਾ ਇੱਕਰਸ ਸਥਿਤੀ ਵਾਲਾ ਬੱਚਾ ਹੀ ਬਾਪ ਨੂੰ ਪਿਆਰਾ ਲੱਗਦਾ ਹੈ। ਤਾਂ ਇਹ ਹੀ ਸਦਾ ਯਾਦ ਰੱਖਣਾ ਕਿ ਅਸੀਂ ਅਚਲ – ਅਡੋਲ ਆਤਮਾਵਾਂ ਇੱਕਰਸ ਸਥਿਤੀ ਵਿੱਚ ਰਹਿਣ ਵਾਲੀਆਂ ਹਾਂ।

ਮਾਤਾਵਾਂ ਨਾਲ:- 1)ਮਾਤਾਵਾਂ ਦੇ ਲਈ ਬਾਪਦਾਦਾ ਨੇ ਸਹਿਜ ਰਸਤਾ ਕਿਹੜਾ ਦੱਸਿਆ ਹੈ ਜਿਸ ਨਾਲ ਸਹਿਜ ਹੀ ਬਾਪ ਦੀ ਯਾਦ ਦਾ ਅਨੁਭਵ ਕਰ ਸਕੋ, ਮਿਹਨਤ ਨਾ ਕਰਨੀ ਪਵੇ? ਯਾਦ ਨੂੰ ਵੀ ਸਹਿਜ ਬਨਾਉਣ ਦਾ ਸਾਧਨ ਕੀ ਹੈ? ਦਿਲ ਨਾਲ ਕਹੋ ” ਮੇਰਾ ਬਾਬਾ”। ਜਿੱਥੇ ਮੇਰਾ ਕਹਿੰਦੇ ਹੋ ਉੱਥੇ ਸਹਿਜ ਯਾਦ ਆਉਂਦੀ ਹੈ। ਸਾਰੇ ਦਿਨ ਵਿੱਚ, ਜੋ ਮੇਰਾ ਹੈ ਉਹ ਹੀ ਯਾਦ ਆਉਂਦਾ ਹੈ ਨਾ। ਕੋਈ ਵੀ ਮੇਰਾ ਹੋਵੇ – ਭਾਵੇਂ ਵਿਅਕਤੀ, ਭਾਵੇਂ ਵਸਤੂ… ਜਿੱਥੇ ਮੇਰਾਪਨ ਹੋਵੇਗਾ ਉਹ ਹੀ ਯਾਦ ਆਵੇਗਾ ਨਾ। ਇਵੇਂ ਜੇਕਰ ਬਾਪ ਨੂੰ ਮੇਰਾ ਕਹਿੰਦੇ ਹੋ, ਮੇਰਾ ਸਮਝਦੇ ਹੋ ਤਾਂ ਬਾਪ ਹੀ ਯਾਦ ਆਵੇਗਾ। ਤਾਂ ਬਾਪ ਨੂੰ ਯਾਦ ਕਰਨ ਦਾ ਸਹਿਜ ਤਰੀਕਾ ਹੈ – ਦਿਲ ਨਾਲ ਕਹੋ “ਮੇਰਾ ਬਾਬਾ”। ਸਿਰ੍ਫ ਮੂੰਹ ਨਾਲ ਮੇਰਾ – ਮੇਰਾ ਨਹੀਂ ਕਰਨਾ, ਅਧਿਕਾਰ ਨਾਲ ਕਹਿਣਾ ਹੈ। ਇਹ ਹੀ ਸਹਿਜ ਪੁਰਸ਼ਾਰਥ ਕਰ ਅੱਗੇ ਵੱਧਦੇ ਚੱਲੋ। ਸਦਾ ਹੀ ਇਸ ਵਿੱਧੀ ਨਾਲ ਸਹਿਜਯੋਗੀ ਬਣੋਂ। ਮੇਰਾ ਕਹੋ ਅਤੇ ਬਾਪ ਦੇ ਖਜਾਣਿਆਂ ਦੇ ਮਾਲਿਕ ਬਣੋਂ।

2) ਮਾਤਾਵਾਂ ਸਦਾ ਆਪਣੇ ਨੂੰ ਪਦਮਾਪਦਮ ਭਾਗਵਾਨ ਸਮਝਦੀਆਂ ਹੋ? ਘਰ ਬੈਠੇ ਬਾਪ ਮਿਲਿਆ ਤਾਂ ਕਿੰਨਾ ਵੱਡਾ ਭਾਗ ਹੈ! ਦੁਨੀਆਂ ਵਾਲੇ ਬਾਪ ਨੂੰ ਲੱਭਣ ਨਿਕਲਦੇ ਹਨ ਅਤੇ ਤੁਹਾਨੂੰ ਘਰ ਬੈਠੇ ਮਿਲ ਗਿਆ। ਤਾਂ ਇਨਾਂ ਵੱਡਾ ਭਾਗ ਪ੍ਰਾਪਤ ਹੋਵੇਗਾ – ਅਜਿਹਾ ਕਦੇ ਸੰਕਲਪ ਵਿੱਚ ਵੀ ਸੋਚਿਆ ਸੀ? ਇਹ ਜੋ ਗਾਇਨ ਹੈ “ਘਰ ਬੈਠੇ ਭਗਵਾਨ ਮਿਲਿਆ” .. ਇਹ ਕਿਸ ਦੇ ਲਈ ਹੈ? ਤੁਹਾਡੇ ਲਈ ਹੈ ਨਾ। ਤਾਂ ਇਸੇ ਸ੍ਰੇਸ਼ਠ ਭਾਗ ਨੂੰ ਸਮ੍ਰਿਤੀ ਵਿੱਚ ਰੱਖ ਅੱਗੇ ਵੱਧਦੇ ਚੱਲੋ। ਵਾਹ ਮੇਰਾ ਸ੍ਰੇਸ਼ਠ ਭਾਗ – ਇਹ ਖੁਸ਼ੀ ਦੇ ਗੀਤ ਗਾਉਂਦੇ ਰਹੋ। ਖੁਸ਼ੀ ਦੇ ਝੂਲੇ ਵਿੱਚ ਝੂਲਦੇ ਰਹੋ। ਖੁਸ਼ੀ ਵਿੱਚ ਨੱਚੋ – ਗਾਵੋ।

3) ਸ਼ਕਤੀਆਂ ਨੂੰ ਸਦਾ ਕਿਹੜੀ ਖੁਸ਼ੀ ਰਹਿੰਦੀ ਹੈ? ਸਦਾ ਬਾਪ ਦੇ ਨਾਲ ਕਮਬਾਂਇੰਡ ਹਾਂ। ਸ਼ਿਵ ਸ਼ਕਤੀ ਦਾ ਅਰਥ ਹੀ ਹੈ ਕਮਬਾਂਇੰਡ। ਬਾਪ ਅਤੇ ਆਪ – ਦੋਵਾਂ ਨੂੰ ਮਿਲਾਕੇ ਕਹਿੰਦੇ ਹਨ ਸ਼ਿਵਸ਼ਕਤੀ। ਤਾਂ ਜੋ ਕਮਬਾਂਇੰਡ ਹਨ, ਤਾਂ ਉਸ ਨੂੰ ਕੋਈ ਵੱਖ ਨਹੀਂ ਕਰ ਸਕਦਾ। ਅਜਿਹੀ ਖੁਸ਼ੀ ਰਹਿੰਦੀ ਹੈ? ਨਿਰਬਲ ਆਤਮਾ ਨੂੰ ਬਾਪ ਨੇ ਸ਼ਕਤੀ ਬਣਾ ਦਿੱਤਾ। ਤਾਂ ਇਹ ਹੀ ਸਦਾ ਯਾਦ ਰੱਖੋ ਕਿ ਅਸੀਂ ਕਮਬਾਂਇੰਡ ਰਹਿਣ ਦੇ ਅਧਿਕਾਰੀ ਬਣ ਗਏ। ਪਹਿਲੇ ਲੱਭਣ ਵਾਲੇ ਸੀ ਅਤੇ ਹੁਣ ਨਾਲ ਰਹਿਣ ਵਾਲੇ ਹੋ – ਇਹ ਨਸ਼ਾ ਸਦਾ ਰਹੇ। ਕਿੰਨੀ ਵੀ ਮਾਇਆ ਕੋਸ਼ਿਸ਼ ਕਰੇ ਲੇਕਿਨ ਸ਼ਿਵਸ਼ਕਤੀ ਦੇ ਅੱਗੇ ਮਾਇਆ ਕੁਝ ਕਰ ਨਹੀਂ ਸਕਦੀ। ਵੱਖ ਰਹਿੰਦੇ ਹੋ ਤਾਂ ਮਾਇਆ ਆਉਂਦੀ ਹੈ, ਕਮਬਾਂਇੰਡ ਰਹੋ ਤਾਂ ਮਾਇਆ ਆ ਨਹੀਂ ਸਕਦੀ। ਤਾਂ ਇਹ ਹੀ ਵਰਦਾਨ ਸਦਾ ਯਾਦ ਰੱਖਣਾ ਕਿ ਅਸੀਂ ਕਮਬਾਂਇੰਡ ਰਹਿਣ ਵਾਲੀਆਂ ਸ਼ਿਵ ਸ਼ਕਤੀਆਂ ਵਿਜੇਈ ਹਾਂ। ਅੱਛਾ!

ਵਰਦਾਨ:-

ਸਾਰੀਆਂ ਸਮੱਸਿਆਵਾਂ ਦਾ ਮੂਲ ਕਾਰਨ ਕੁਨੈਕਸ਼ਨ ਲੂਜ਼ ਹੋਣਾ ਹੈ। ਸਿਰ੍ਫ ਕੁਨੈਕਸ਼ਨ ਨੂੰ ਠੀਕ ਕਰ ਦਵੋ ਤਾਂ ਸਭ ਸ਼ਕਤੀਆਂ ਤੁਹਾਡੇ ਅੱਗੇ ਘੁਮੰਣਗੀਆਂ। ਜੇਕਰ ਕੁਨੈਕਸ਼ਨ ਜੋੜਨ ਵਿੱਚ ਇੱਕ – ਦੋ ਮਿੰਟ ਲੱਗ ਵੀ ਜਾਂਦੇ ਹਨ ਤਾਂ ਹਿਮੰਤ ਹਾਰਕੇ ਕੰਨਫਿਊਜ਼ ਨਾ ਹੋ ਜਾਵੋ। ਨਿਸ਼ਚੇ ਦੇ ਫਾਊਂਡੇਸ਼ਨ ਨੂੰ ਹਿਲਾਓ ਨਹੀਂ। ਮੈਂ ਬਾਬਾ ਦਾ, ਬਾਬਾ ਮੇਰਾ – ਇਸ ਆਧਾਰ ਨਾਲ ਫਾਊਂਡੇਸ਼ਨ ਨੂੰ ਪੱਕਾ ਕਰੋ ਤਾਂ ਸਮੱਸਿਆ ਮੁਕਤ ਬਣ ਜਾਵੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top