04 August 2021 PUNJABI Murli Today | Brahma Kumaris

Read and Listen today’s Gyan Murli in Punjabi 

August 3, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਯਾਦ ਵਿੱਚ ਰਹਿਣ ਨਾਲ ਚੰਗੀ ਦਸ਼ਾ ਬੈਠਦੀ ਹੈ, ਹੁਣ ਤੁਹਾਡੇ ਤੇ ਬ੍ਰਹਿਸਪਤੀ ਦੀ ਦਸ਼ਾ ਹੈ ਇਸਲਈ ਤੁਹਾਡੀ ਚੜ੍ਹਦੀ ਕਲਾ ਹੈ"

ਪ੍ਰਸ਼ਨ: -

ਜੇਕਰ ਯੋਗ ਤੇ ਪੂਰਾ ਅਟੇੰਸ਼ਨ ਨਹੀਂ ਹੈ ਤਾਂ ਉਸ ਦੀ ਰਿਜਲਟ ਕੀ ਹੁੰਦੀ ਹੈ? ਨਿਰੰਤਰ ਯਾਦ ਵਿੱਚ ਰਹਿਣ ਦੀਆਂ ਯੁਕਤੀਆਂ ਕੀ ਹਨ?

ਉੱਤਰ:-

ਜੇਕਰ ਯੋਗ ਤੇ ਪੂਰਾ ਅਟੇੰਸ਼ਨ ਨਹੀਂ ਹੈ ਤਾਂ ਚਲਦੇ – ਚਲਦੇ ਮਾਇਆ ਦੀ ਪ੍ਰਵੇਸ਼ਤਾ ਹੋ ਜਾਂਦੀ ਹੈ, ਡਿੱਗ ਪੈਂਦੇ ਹਨ। 2- ਦੇਹ ਅਭਿਮਾਨੀ ਬਣ ਕਈ ਭੁੱਲਾਂ ਕਰਦੇ ਰਹਿੰਦੇ ਹਨ। ਮਾਇਆ ਉਲਟੇ ਕਰਮ ਕਰਾਉਂਦੀ ਰਹਿੰਦੀ ਹੈ। ਪਤਿਤ ਬਣਾ ਦਿੰਦੀ ਹੈ। ਨਿਰੰਤਰ ਯਾਦ ਵਿੱਚ ਰਹਿਣ ਦੇ ਲਈ ਮੁੱਖ ਵਿੱਚ ਮੁਹਲਰਾ ਪਾ ਦਵੋ, ਗੁੱਸਾ ਨਹੀਂ ਕਰੋ, ਦੇਹ ਸਹਿਤ ਸਭ ਕੁਝ ਭੁੱਲ, ਮੈਂ ਆਤਮਾ, ਪਰਮਾਤਮਾ ਦਾ ਬੱਚਾ ਹਾਂ – ਇਹ ਅਭਿਆਸ ਕਰੋ। ਯੋਗਬਲ ਨਾਲ ਕੀ – ਕੀ ਪ੍ਰਾਪਤੀਆਂ ਹੁੰਦੀਆਂ ਹਨ ਉਨ੍ਹਾਂਨੂੰ ਸਮ੍ਰਿਤੀ ਵਿੱਚ ਰੱਖੋ।

ਗੀਤ:-

ਓਮ ਨਮੋ ਸਿਵਾਏ।..

ਓਮ ਸ਼ਾਂਤੀ ਮਿੱਠੇ – ਮਿੱਠੇ ਰੂਹਾਨੀ ਬੱਚਿਆਂ ਨੇ ਆਪਣੇ ਰੂਹਾਨੀ ਬਾਪ ਸ਼ਿਵਬਾਬਾ ਦੀ ਮਹਿਮਾ ਸੁਣੀ। ਜੱਦ ਪਾਪ ਵੱਧਦੇ ਹਨ ਮਤਲਬ ਮਨੁੱਖ ਪਾਪ ਆਤਮਾਵਾਂ ਬਣ ਜਾਂਦੇ ਹਨ ਤਾਂ ਹੀ ਪਤਿਤ – ਪਾਵਨ ਬਾਪ ਆਉਂਦੇ ਹਨ, ਆਕੇ ਪਤਿਤਾਂ ਨੂੰ ਪਾਵਨ ਬਣਾਉਂਦੇ ਹਨ। ਉਸ ਬੇਹੱਦ ਦੇ ਬਾਪ ਦੀ ਹੀ ਮਹਿਮਾ ਹੈ, ਉਸ ਨੂੰ ਵਰਿਕਸ਼ਪਤੀ ਵੀ ਕਿਹਾ ਜਾਂਦਾ ਹੈ। ਇਸ ਸਮੇਂ ਬੇਹੱਦ ਦੇ ਬਾਪ ਦਵਾਰਾ ਬੇਹੱਦ ਦੀ ਦਸ਼ਾ, ਬ੍ਰਹਿਸਪਤੀ ਦੀ ਤੁਹਾਡੇ ਤੇ ਬੈਠੀ ਹੋਈ ਹੈ। ਖਾਸ ਅਤੇ ਆਮ ਦੋ ਅੱਖਰ ਹੁੰਦੇ ਹੈ ਨਾ। ਇੱਥੇ ਹੀ ਸਿੱਧ ਹੁੰਦਾ ਹੈ। ਬ੍ਰਹਿਸਪਤੀ ਦੀ ਦਸ਼ਾ ਨਾਲ ਖਾਸ ਭਾਰਤ ਜੀਵਨਮੁਕਤ ਬਣ ਜਾਂਦਾ ਹੈ ਮਤਲਬ ਆਪਣਾ ਸਵਰਾਜ ਪਦ ਪਾਉਂਦੇ ਹਨ ਕਿਓਂਕਿ ਸੱਚਾ ਬਾਪ ਜੋ ਹੈ, ਜਿਸ ਨੂੰ ਟਰੂਥ ਕਹਿੰਦੇ ਹਨ, ਉਹ ਆਕੇ ਸਾਨੂੰ ਨਰ ਤੋਂ ਨਾਰਾਇਣ ਬਣਾਉਂਦੇ ਹਨ। ਬਾਕੀ ਜੋ ਹਨ ਉਹ ਨੰਬਰਵਾਰ ਆਪਣੇ – ਆਪਣੇ ਧਰਮ ਦੇ ਸੈਕਸ਼ਨ ਵਿੱਚ ਜਾਕੇ ਬੈਠਣਗੇ ਅਤੇ ਆਉਣਗੇ ਵੀ ਨੰਬਰਵਾਰ। ਕਲਯੁਗ ਅੰਤ ਤੱਕ ਆਉਂਦੇ ਰਹਿੰਦੇ ਹਨ। ਹਰ ਇੱਕ ਆਤਮਾ ਨੂੰ ਆਪਣੇ – ਆਪਣੇ ਧਰਮ ਵਿੱਚ ਆਪਣਾ – ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਰਜਾਈ ਵਿੱਚ ਰਾਜਾ ਤੋਂ ਲੈਕੇ ਪ੍ਰਜਾ ਤੱਕ ਸਭ ਨੂੰ ਆਪਣਾ – ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਨਾਟਕ ਹੈ ਵੀ ਰਾਜਾ ਤੋਂ ਲੈਕੇ ਪ੍ਰਜਾ ਤੱਕ। ਸਭ ਨੂੰ ਆਪਣਾ – ਆਪਣਾ ਪਾਰ੍ਟ ਬਜਾਉਣਾ ਹੁੰਦਾ ਹੈ। ਹੁਣ ਬੱਚੇ ਜਾਣਦੇ ਹਨ ਸਾਡੇ ਉੱਤੇ ਹੁਣ ਬ੍ਰਹਿਸਪਤੀ ਦੀ ਦਸ਼ਾ ਬੈਠੀ ਹੈ। ਇਵੇਂ ਨਹੀਂ ਕਿ ਇੱਕ ਹੀ ਦਿਨ ਬੈਠਦੀ ਹੈ। ਨਹੀਂ, ਤੁਹਾਡੀ ਬ੍ਰਹਿਸਪਤੀ ਦੀ ਦਸ਼ਾ ਚਲ ਰਹੀ ਹੈ। ਹੁਣ ਤੁਹਾਡੀ ਚੜ੍ਹਦੀ ਕਲਾ ਹੈ। ਜਿੰਨਾ ਯਾਦ ਕਰੋਂਗੇ ਉਨ੍ਹਾਂ ਚੜ੍ਹਦੀ ਕਲਾ ਹੋਵੇਗੀ। ਯਾਦ ਭੁੱਲਣ ਨਾਲ ਮਾਇਆ ਦੇ ਵਿਘਨ ਆਉਂਦੇ ਹਨ। ਯਾਦ ਨਾਲ ਦਸ਼ਾ ਚੰਗੀ ਬੈਠਦੀ ਹੈ। ਚੰਗੀ ਤਰ੍ਹਾਂ ਯਾਦ ਨਹੀਂ ਕਰਨਗੇ ਤਾਂ ਜਰੂਰ ਡਿੱਗਣਗੇ ਹੀ। ਫਿਰ ਉਨ੍ਹਾਂ ਤੋਂ ਕੁਝ ਨਾ ਕੁਝ ਭੁੱਲਾਂ ਹੋਣਗੀਆਂ। ਬਾਬਾ ਨੇ ਸਮਝਾਇਆ ਹੈ ਡਰਾਮਾ ਅਨੁਸਾਰ ਸਭ ਧਰਮ ਵਾਲੇ ਜੋ ਵੀ ਹਨ ਇੱਕ ਦੋ ਦੇ ਪਿਛਾੜੀ ਪਾਰ੍ਟ ਵਜਾਉਣ ਦੇ ਲਈ ਆਉਂਦੇ ਹਨ। ਬੱਚੇ ਜਾਣਦੇ ਹਨ ਸ੍ਵਰਗ ਦੀ ਦਸ਼ਾ ਮਤਲਬ ਜੀਵਨਮੁਕਤੀ ਦੀ ਦਸ਼ਾ ਹੁਣ ਸਾਡੇ ਉੱਪਰ ਬੈਠੀ ਹੈ। ਇਹ ਡਰਾਮਾ ਦਾ ਚੱਕਰ ਕਿਵੇਂ ਫਿਰਦਾ ਹੈ ਇਸ ਨੂੰ ਵੀ ਡਿਟੇਲ ਵਿੱਚ ਸਮਝਣਾ ਹੈ। ਇਹ ਸ੍ਰਿਸ਼ਟੀ ਡਰਾਮਾ ਦਾ ਚੱਕਰ ਖਾਸ ਭਾਰਤ ਤੇ ਬਣਿਆ ਹੋਇਆ ਹੈ। ਬਾਪ ਵੀ ਭਾਰਤ ਵਿੱਚ ਹੀ ਆਉਂਦੇ ਹਨ। ਗਾਇਆ ਹੋਇਆ ਹੈ ਅਸ਼ਚਰਿਯਵਤ ਸੁੰਨਤੀ, ਕਥੰਤੀ, ਭਾਗੰਤੀ… ਚਲਦੇ – ਚਲਦੇ ਮਾਇਆ ਦੀ ਪ੍ਰਵੇਸ਼ਤਾ ਹੋਣ ਦੇ ਕਾਰਨ ਡਿੱਗ ਜਾਂਦੇ ਹਨ। ਪੂਰਾ ਅਟੇੰਸ਼ਨ ਨਹੀਂ ਦਿੰਦੇ ਹਨ ਯੋਗ ਤੇ, ਫਿਰ ਬਾਪ ਆਕੇ ਸੰਜੀਵਨੀ ਬੂਟੀ ਦਿੰਦੇ ਹਨ ਮਤਲਬ ਸੁਰਜੀਤ ਕਰਨ ਵਾਲੀ ਬੂਟੀ ਦਿੰਦੇ ਹਨ। ਹਨੂਮਾਨ ਵੀ ਤੁਸੀਂ ਹੋ। ਬਾਪ ਨੇ ਸਮਝਾਇਆ ਹੈ ਇਸ ਸਮੇਂ ਰਾਵਣ ਨੂੰ ਭਜਾਉਣ ਦੇ ਲਈ ਇਹ ਬੂਟੀ ਸੁੰਘਾ ਦਿੰਦਾ ਹਾਂ। ਬਾਪ ਤੁਹਾਨੂੰ ਸਭ ਸੱਤ ਗੱਲਾਂ ਦੱਸਦੇ ਹਨ। ਸੱਤ ਹੈ ਹੀ ਇੱਕ ਬਾਪ ਜੋ ਆਕੇ ਤੁਹਾਨੂੰ ਸੱਤ ਨਾਰਾਇਣ ਦੀ ਕਥਾ ਸੁਣਾਏ ਸਤਿਯੁਗ ਦੀ ਸਥਾਪਨਾ ਕਰਦੇ ਹਨ। ਇਨ੍ਹਾਂ ਨੂੰ ਇਹ ਕਿਹਾ ਹੀ ਜਾਂਦਾ ਹੈ ਟਰੂਥ, ਸੱਤ ਦੱਸਣ ਵਾਲਾ। ਤੁਹਾਨੂੰ ਕਹਿੰਦੇ ਹਨ ਤੁਸੀਂ ਸ਼ਾਸਤਰਾਂ ਨੂੰ ਮੰਨਦੇ ਹੋ? ਬੋਲੋ – ਹਾਂ, ਅਸੀਂ ਸ਼ਾਸਤਰਾਂ ਨੂੰ ਕਿਓਂ ਨਹੀਂ ਮੰਨਦੇ ਹਾਂ। ਜਾਣਦੇ ਹਾਂ ਇਹ ਸਭ ਭਗਤੀ ਮਾਰਗ ਦੇ ਸ਼ਾਸਤਰ ਹਨ। ਇਹ ਤਾਂ ਅਸੀਂ ਮੰਨਦੇ ਹਾਂ। ਗਿਆਨ ਅਤੇ ਭਗਤੀ ਦੋ ਚੀਜ਼ਾਂ ਹਨ। ਜਦੋੰ ਗਿਆਨ ਮਿਲਦਾ ਹੈ ਫਿਰ ਭਗਤੀ ਦੀ ਕੀ ਲੋੜ ਹੈ। ਭਗਤੀ ਮਾਨਾ ਉਤਰਦੀ ਕਲਾ। ਗਿਆਨ ਮਾਨਾ ਚੜ੍ਹਦੀ ਕਲਾ। ਇਸ ਸਮੇਂ ਭਗਤੀ ਚਲ ਰਹੀ ਹੈ। ਹੁਣ ਸਾਨੂੰ ਗਿਆਨ ਮਿਲਿਆ ਹੈ ਜਿਸ ਨਾਲ ਸਦਗਤੀ ਹੁੰਦੀ ਹੈ। ਭਗਤਾਂ ਦੀ ਰੱਖਿਆ ਕਰਨ ਵਾਲਾ ਇੱਕ ਹੀ ਭਗਵਾਨ ਹੈ। ਰੱਖਿਆ ਦੁਸ਼ਮਣ ਤੋਂ ਕੀਤੀ ਜਾਂਦੀ ਹੈ ਨਾ। ਬਾਪ ਕਹਿੰਦੇ ਹਨ – ਮੈਂ ਆਕੇ ਤੁਹਾਡੀ ਰਾਵਣ ਤੋਂ ਰੱਖਿਆ ਕਰਦਾ ਹਾਂ। ਵੇਖਦੇ ਹੋ ਨਾ – ਰਾਵਣ ਤੋਂ ਕਿਵੇਂ ਰੱਖਿਆ ਹੁੰਦੀ ਹੈ। ਇਸ ਰਾਵਣ ਤੇ ਜਿੱਤ ਪਾਉਣੀ ਹੈ। ਬਾਪ ਸਮਝਾਉਂਦੇ ਹਨ – ਮਿੱਠੇ ਬੱਚੇ ਇਸ ਰਾਵਣ ਨੇ ਤੁਹਾਨੂੰ ਤਮੋਪ੍ਰਧਾਨ ਬਣਾਇਆ ਹੈ। ਸਤਿਯੁਗ ਨੂੰ ਕਿਹਾ ਜਾਂਦਾ ਹੈ ਸਤੋਪ੍ਰਧਾਨ, ਸ੍ਵਰਗ। ਫਿਰ ਕਲਾ ਘੱਟ ਹੁੰਦੀ ਜਾਂਦੀ ਹੈ। ਅੰਤ ਵਿੱਚ ਜੱਦ ਬਿਲਕੁਲ ਹੀ ਦੇਹ – ਅਭਿਮਾਨ ਵਿੱਚ ਆ ਜਾਂਦੇ ਹਨ ਤਾਂ ਪਤਿਤ ਬਣ ਜਾਂਦੇ ਹਨ। ਨਵਾਂ ਮਕਾਨ ਬਣਦਾ ਹੈ। ਮਹੀਨੇ ਦੇ ਬਾਦ ਜਾਂ 6 ਮਹੀਨੇ ਦੇ ਬਾਦ ਕੁਝ ਨਾ ਕੁਝ ਕਲਾ ਘੱਟ ਹੋ ਜਾਂਦੀ ਹੈ। ਹਰ ਵਰ੍ਹੇ ਮਕਾਨ ਨੂੰ ਪੋਛੀ ਲਗਾਉਂਦੇ ਹਨ। ਕਲਾ ਤਾਂ ਘੱਟ ਹੁੰਦੀ ਜਾਂਦੀ ਹੈ ਨਾ। ਨਵੀਂ ਤੋਂ ਪੁਰਾਣੀ, ਪੁਰਾਣੀ ਤੋਂ ਫਿਰ ਨਵੀ ਇਹ ਸ਼ੁਰੂ ਤੋਂ ਲੈਕੇ ਹਰ ਚੀਜ਼ ਦਾ ਹੁੰਦਾ ਆਇਆ ਹੈ। ਸਮਝਿਆ ਜਾਂਦਾ ਹੈ ਇਹ ਮਕਾਨ 100, 150 ਵਰ੍ਹੇ ਤੱਕ ਚੱਲੇਗਾ। ਬਾਪ ਸਮਝਾਉਂਦੇ ਹਨ ਸਤਿਯੁਗ ਕਿਹਾ ਜਾਂਦਾ ਹੈ ਨਵੀਂ ਦੁਨੀਆਂ ਤੋਂ ਫਿਰ ਤ੍ਰੇਤਾ 25 ਪ੍ਰਤੀਸ਼ਤ ਘੱਟ ਕਹਾਂਗੇ ਕਿਓਂਕਿ ਥੋੜਾ ਪੁਰਾਣਾ ਹੋ ਜਾਂਦਾ ਹੈ। ਉਹ ਹੈ ਚੰਦ੍ਰਵਸ਼ੀ। ਉਨ੍ਹਾਂ ਦੀ ਨਿਸ਼ਾਨੀ ਦਿੰਦੇ ਹਨ ਸ਼ਤ੍ਰੀਯ ਕਿਓਂਕਿ ਨਵੀਂ ਦੁਨੀਆਂ ਦੇ ਲਾਇਕ ਨਹੀਂ ਬਣੇ ਇਸਲਈ ਘੱਟ ਪੁਜੀਸ਼ਨ ਹੋ ਗਿਆ। ਸਭ ਚਾਹੁੰਦੇ ਹਨ ਕ੍ਰਿਸ਼ਨਪੁਰੀ ਵਿੱਚ ਜਾਈਏ। ਇਵੇਂ ਥੋੜੀ ਕਦੀ ਕਹਿੰਦੇ ਹਨ – ਰਾਮਪੁਰੀ ਵਿੱਚ ਜਾਈਏ। ਸਭ ਕ੍ਰਿਸ਼ਨਪੁਰੀ ਦੇ ਲਈ ਕਹਿੰਦੇ ਹਨ। ਗਾਉਂਦੇ ਵੀ ਹਨ ਨਾ – ਚੱਲੋ ਵ੍ਰਿੰਦਾਵਨ ਭਜੋ ਰਾਧੇ – ਗੋਵਿੰਦ… ਵ੍ਰਿੰਦਾਵਨ ਦੀ ਗੱਲ ਹੈ। ਅਯੋਧਿਆ ਦੇ ਲਈ ਨਹੀਂ ਕਹਿਣਗੇ। ਸ੍ਰੀਕ੍ਰਿਸ਼ਨ ਦੇ ਉੱਪਰ ਸਭ ਦਾ ਬਹੁਤ ਪਿਆਰ ਰਹਿੰਦਾ ਹੈ। ਕ੍ਰਿਸ਼ਨ ਨੂੰ ਬਹੁਤ ਪਿਆਰ ਨਾਲ ਯਾਦ ਕਰਦੇ ਹਨ। ਕ੍ਰਿਸ਼ਨ ਨੂੰ ਵੇਖਦੇ ਹਨ ਤਾਂ ਕਹਿੰਦੇ ਹਨ ਇਨ੍ਹਾਂ ਵਰਗਾ ਪਤੀ ਮਿਲੇ, ਇਨ੍ਹਾਂ ਵਰਗਾ ਬੱਚਾ ਮਿਲੇ, ਇਨ੍ਹਾਂ ਵਰਗਾ ਭਰਾ ਮਿਲੇ। ਸੈਂਸੀਬਲ ਬੱਚੇ ਅਤੇ ਬੱਚੀਆਂ ਜੋ ਹੁੰਦੇ ਹਨ ਉਹ ਕ੍ਰਿਸ਼ਨ ਦੀ ਮੂਰਤੀ ਸਾਹਮਣੇ ਰੱਖਦੇ ਹਨ ਕਿ ਇਨ੍ਹਾਂ ਵਰਗਾ ਬੱਚਾ ਮਿਲੇ। ਕ੍ਰਿਸ਼ਨ ਦੇ ਪਿਆਰ ਵਿੱਚ ਬਹੁਤ ਰਹਿੰਦੇ ਹਨ ਨਾ। ਸਭ ਚਾਹੁੰਦੇ ਹਨ ਕ੍ਰਿਸ਼ਨਪੁਰੀ। ਹੁਣ ਤਾਂ ਹੈ ਕੰਸਪੁਰੀ, ਰਾਵਣ ਦੀ ਪੂਰੀ। ਕ੍ਰਿਸ਼ਨਪੁਰੀ ਦਾ ਬਹੁਤ ਮਹੱਤਵ ਹੈ। ਕ੍ਰਿਸ਼ਨ ਨੂੰ ਸਭ ਯਾਦ ਕਰਦੇ ਹਨ। ਤੱਦ ਬਾਪ ਕਹਿੰਦੇ ਹਨ ਤੁਸੀਂ ਇੰਨਾ ਸਮੇਂ ਯਾਦ ਕਰਦੇ ਆਏ ਹੋ। ਹੁਣ ਕ੍ਰਿਸ਼ਨਪੁਰੀ ਵਿੱਚ ਜਾਨ ਦਾ ਪੁਰਸ਼ਾਰਥ ਕਰੋ, ਇਨ੍ਹਾਂ ਦੇ ਘਰਾਣੇ ਵਿੱਚ ਤਾਂ ਜਾਓ। ਸੂਰਜ਼ਵੰਸ਼ੀ 8 ਘਰਾਣੇ ਹਨ ਤਾਂ ਇੰਨਾਂ ਪੁਰਸ਼ਾਰਥ ਕਰੋ ਜੋ ਰਜਾਈ ਵਿੱਚ ਆਕੇ ਰਾਜਕੁਮਾਰ ਤਰ੍ਹਾਂ ਝੂਲੌ। ਇਹ ਸਮਝ ਦੀ ਗੱਲ ਹੈ ਨਾ। ਬਾਪ ਕਹਿੰਦੇ ਹਨ – ਬੱਚੇ ਜਿੰਨਾ ਹੋ ਸਕੇ ਮਨਮਨਾਭਵ ਰਹੋ। ਯਾਦ ਵਿੱਚ ਨਾ ਰਹਿਣ ਨਾਲ ਡਿੱਗ ਪੈਂਦੇ ਹਨ। ਗਿਆਨ ਕੱਦੇ ਡਿਗਾਉਂਦਾ ਨਹੀਂ। ਯਾਦ ਵਿੱਚ ਨਹੀਂ ਰਹਿੰਦੇ ਤਾਂ ਡਿੱਗ ਪੈਂਦੇ ਹਨ। ਇਸ ਤੇ ਹੀ ਅਲਾਹ – ਅਵਲਦੀਨ, ਹਾਤਮਤਾਈ ਦੇ ਨਾਟਕ ਵੀ ਬਣੇ ਹੋਏ ਹਨ। ਯਾਦ ਵਿੱਚ ਰਹਿਣ ਦੇ ਲਈ ਹੀ ਮੁੱਖ ਵਿੱਚ ਮੁਹਲਰਾ ਪਾ ਦਿੰਦੇ ਸੀ। ਕਿਸੇ ਨੂੰ ਗੁੱਸਾ ਆਉਂਦਾ ਹੈ ਤਾਂ ਬੋਲ ਪੈਂਦੇ ਹਨ ਇਸਲਈ ਕਹਿੰਦੇ ਹਨ ਮੁੱਖ ਵਿੱਚ ਕੁਝ ਪਾ ਦਵੋ। ਗੱਲ ਨਹੀਂ ਕਰੋ ਤਾਂ ਗੁੱਸਾ ਆਵੇਗਾ ਨਹੀਂ। ਬਾਪ ਕਹਿੰਦੇ ਹਨ – ਕਦੀ ਵੀ ਕਿਸੇ ਤੇ ਗੁੱਸਾ ਨਹੀਂ ਕਰੋ। ਪਰ ਇਨ੍ਹਾਂ ਗੱਲਾਂ ਨੂੰ ਪੂਰਾ ਨਾ ਸਮਝਕੇ ਸ਼ਾਸਤਰਾਂ ਵਿੱਚ ਕੁਝ ਨਾ ਕੁਝ ਪਾ ਦਿੱਤਾ ਹੈ। ਬਾਪ ਅਸਲ ਬੈਠ ਸਮਝਾਉਂਦੇ ਹਨ। ਬਾਪ ਜੱਦ ਆਏ ਤਾਂ ਆਕੇ ਸਮਝਾਏ। ਜੋ ਹੋਕੇ ਜਾਂਦੇ ਹਨ, ਉਨ੍ਹਾਂ ਦੀ ਮਹਿਮਾ ਗਾਈ ਜਾਂਦੀ ਹੈ। ਟੈਗੋਰ, ਝਾਂਸੀ ਦੀ ਰਾਣੀ ਹੋਕੇ ਗਈ, ਉਨ੍ਹਾਂ ਦੇ ਫਿਰ ਨਾਟਕ ਬਣਾਉਂਦੇ ਹਨ। ਅੱਛਾ ਸ਼ਿਵ ਵੀ ਹੋਕੇ ਗਏ ਹਨ ਤੱਦ ਤਾਂ ਸ਼ਿਵ ਜਯੰਤੀ ਮਨਾਉਂਦੇ ਹਨ ਨਾ। ਪਰ ਸ਼ਿਵ ਕੱਦ ਆਇਆ, ਕੀ ਆਕੇ ਕੀਤਾ, ਇਹ ਪਤਾ ਨਹੀਂ। ਉਹ ਤਾਂ ਸਾਰੀ ਸ੍ਰਿਸ਼ਟੀ ਦਾ ਬਾਪ ਹੈ। ਜਰੂਰ ਆਕੇ ਸਭ ਨੂੰ ਸਦਗਤੀ ਦਿੱਤੀ ਹੋਵੇਗੀ। ਇਸਲਾਮੀ, ਬੋਧੀ ਆਦਿ ਜੋ ਵੀ ਧਰਮ ਸਥਾਪਨ ਕਰਕੇ ਗਏ ਹਨ ਉਨ੍ਹਾਂ ਦੀ ਜਯੰਤੀ ਮਨਾਉਂਦੇ ਹਨ। ਤਿਥੀ ਤਾਰੀਖ ਸਾਰਿਆਂ ਦੀ ਹੈ, ਇਨ੍ਹਾਂ ਦਾ ਕਿਸੇ ਨੂੰ ਪਤਾ ਨਹੀਂ। ਕਹਿੰਦੇ ਵੀ ਹਨ ਕ੍ਰਾਈਸਟ ਤੋਂ ਇੰਨੇ ਵਰ੍ਹੇ ਪਹਿਲੇ ਭਾਰਤ ਪੈਰਾਡਾਈਜ਼ ਸੀ। ਸ੍ਵਾਸ੍ਤਿਕਾ ਜੱਦ ਬਣਾਉਂਦੇ ਹਨ ਤਾਂ ਉਸ ਵਿੱਚ ਪੂਰੇ 4 ਭਾਗ ਕਰਦੇ ਹਨ। 4 ਯੁਗ ਹਨ। ਉਮਰ ਘੱਟ ਜਾਸਤੀ ਹੋ ਨਾ ਸਕੇ। ਜਗਨਨਾਥ ਪੁਰੀ ਵਿੱਚ ਚਾਵਲ ਦਾ ਹੰਡਾ ਬਣਾਉਂਦੇ ਹਨ। ਪੂਰੇ 4 ਭਾਗ ਹੋ ਜਾਂਦੇ ਹਨ। ਬਾਪ ਕਹਿੰਦੇ ਹਨ – ਇਹ ਭਗਤੀ ਮਾਰਗ ਵਿੱਚ ਅਗੜਮ – ਬਗੜਮ ਕਰ ਦਿੱਤਾ ਹੈ। ਹੁਣ ਬਾਪ ਕਹਿੰਦੇ ਹਨ ਦੇਹ ਸਹਿਤ ਇਹ ਸਭ ਭੁੱਲ ਜਾਓ। ਮੈਂ ਆਤਮਾ ਹਾਂ, ਪਰਮਪਿਤਾ ਪਰਮਾਤਮਾ ਦਾ ਬੱਚਾ ਹਾਂ। ਇਹ ਅਭਿਆਸ ਰੱਖੋ। ਬਾਬਾ ਸ੍ਵਰਗ ਦਾ ਰਚਤਾ ਹੈ ਤਾਂ ਜਰੂਰ ਸਾਨੂੰ ਸ੍ਵਰਗ ਵਿੱਚ ਭੇਜਿਆ ਹੋਵੇਗਾ। ਨਰਕ ਵਿੱਚ ਤਾਂ ਨਹੀਂ ਭੇਜਣਗੇ। ਬਾਪ ਕਿਸੇ ਨੂੰ ਵੀ ਨਰਕ ਵਿੱਚ ਨਹੀਂ ਭੇਜਦੇ ਹਨ। ਪਹਿਲੇ – ਪਹਿਲੇ ਸਭ ਸੁੱਖ ਭੋਗਦੇ ਹਨ। ਪਹਿਲੇ ਸੁੱਖ ਪਿਛੇ ਦੁੱਖ। ਬਾਪ ਤਾਂ ਸਭ ਦਾ ਦੁੱਖ ਹਰਤਾ ਸੁੱਖ ਕਰਤਾ ਹੈ ਨਾ। ਆਤਮਾ ਪਹਿਲੇ ਸੁੱਖ ਫਿਰ ਦੁੱਖ ਵੇਖਦੀ ਹੈ। ਵਿਵੇਕ ਵੀ ਕਹਿੰਦਾ ਹੈ – ਅਸੀਂ ਪਹਿਲੇ ਸਤੋਪ੍ਰਧਾਨ ਫਿਰ ਸਤੋ ਰਜੋ ਤਮੋ ਵਿੱਚ ਆਉਂਦੇ ਹਾਂ। ਮਨੁੱਖ ਵੀ ਸਮਝਦੇ ਹਨ – ਵਿਲਾਇਤ ਵਾਲੇ ਸੈਂਸੀਬਲ ਹਨ। ਉੱਥੇ ਤਾਂ ਬੋਮਬਜ਼ ਇਵੇਂ ਬਣਾਉਂਦੇ ਹਨ ਜੋ ਫੱਟ ਤੋਂ ਖਲਾਸ ਹੋ ਜਾਣਗੇ। ਜਿਵੇਂ ਅਜਕਲ ਮੁਰਦੇ ਨੂੰ ਬਿਜਲੀ ਤੇ ਫੱਟ ਤੋਂ ਖਤਮ ਕਰ ਦਿੰਦੇ ਹਨ, ਇਵੇਂ ਬੋਮਬਜ਼ ਸੁੱਟਣ ਨਾਲ ਅੱਗ ਲੱਗ ਜਾਂਦੀ ਹੈ ਤਾਂ ਮਨੁੱਖ ਵੀ ਝੱਟ ਖਤਮ ਹੋ ਜਾਣਗੇ। ਭੰਬੋਰ ਨੂੰ ਅੱਗ ਲਗਨੀ ਹੈ। ਤੂਫ਼ਾਨ ਇਵੇਂ ਆਉਂਦੇ ਜੋ ਪਿੰਡ ਦੇ ਪਿੰਡ ਖਤਮ ਹੋ ਜਾਂਦੇ ਹਨ। ਫਿਰ ਉਸ ਸਮੇਂ ਇਵੇਂ ਕੋਈ ਪ੍ਰਬੰਧ ਨਹੀਂ ਰਹਿੰਦਾ ਹੈ ਜੋ ਬਚਾਵ ਕਰ ਸਕਣ। ਵਿਨਾਸ਼ ਤਾਂ ਹੋਣਾ ਹੀ ਹੈ। ਪੂਰਨ ਦੁਨੀਆਂ ਖਤਮ ਹੋਣੀ ਹੈ। ਗੀਤਾ ਵਿੱਚ ਵੀ ਵਰਨਣ ਹੈ। ਬਾਪ ਨੇ ਸਮਝਾਇਆ – ਯੂਰੋਪਵਾਸੀ ਬੋਮਬਜ਼ ਇਵੇਂ ਛੱਡਣਗੇ ਜੋ ਪਤਾ ਵੀ ਨਹੀਂ ਪਵੇਗਾ। ਤੁਸੀਂ ਬੱਚੇ ਜਾਣਦੇ ਹੋ ਕਲਪ ਪਹਿਲੇ ਵੀ ਵਿਨਾਸ਼ ਹੋਇਆ ਸੀ, ਹੁਣ ਵੀ ਹੋਣ ਵਾਲਾ ਹੈ। ਤੁਸੀਂ ਵੀ ਕਲਪ ਪਹਿਲੇ ਮੁਅਫਿਕ ਪੜ੍ਹ ਰਹੇ ਹੋ। ਹੋਲੀ – ਹੋਲੀ ਝਾੜ ਵ੍ਰਿਧੀ ਨੂੰ ਪਾਉਂਦਾ ਰਹੇਗਾ। ਵ੍ਰਿਧੀ ਹੁੰਦੇ – ਹੁੰਦੇ ਫਿਰ ਸਥਾਪਨਾ ਹੋ ਜਾਂਦੀ ਹੈ। ਮਾਇਆ ਦੇ ਤੂਫ਼ਾਨ ਬਹੁਤ ਚੰਗੇ – ਚੰਗੇ ਫੁੱਲਾਂ ਨੂੰ ਵੀ ਡਿੱਗਾ ਦਿੰਦੇ ਹਨ। ਯੋਗ ਵਿੱਚ ਪੂਰਾ ਨਹੀਂ ਰਹਿੰਦੇ ਹਨ ਤਾਂ ਫਿਰ ਮਾਇਆ ਵਿਘਨ ਪਾਉਂਦੀ ਹੈ। ਬਾਪ ਦਾ ਬੱਚਾ ਬਣ ਪਵਿੱਤਰਤਾ ਦੀ ਪ੍ਰੀਤਿਗਿਆ ਕਰ ਫਿਰ ਜੇਕਰ ਵਿਕਾਰ ਵਿੱਚ ਡਿੱਗਦੇ ਹਨ ਤਾਂ ਨਾਮ ਬਦਨਾਮ ਕਰ ਦੇਣਗੇ। ਫਿਰ ਧੱਕਾ ਬਹੁਤ ਜ਼ੋਰ ਤੋਂ ਆ ਜਾਂਦਾ ਹੈ। ਬਾਪ ਕਹਿੰਦੇ ਹਨ – ਇਹ ਕਾਮ ਦੀ ਚੋਟ ਕਦੀ ਨਹੀਂ ਖਾਣਾ। ਬੱਚੇ ਜਾਣਦੇ ਹਨ ਇੱਥੇ ਖ਼ੂਨ ਦੀਆਂ ਨਦੀਆਂ ਵਗਣੀਆਂ ਹਨ। ਸਤਿਯੁਗ ਵਿੱਚ ਦੁੱਧ ਦੀਆਂ ਨਦੀਆਂ ਵਗਦੀਆਂ ਹਨ। ਉਹ ਹੈ ਨਵੀਂ ਦੁਨੀਆਂ, ਇਹ ਹੈ ਪੁਰਾਣੀ ਦੁਨੀਆਂ। ਕਲਯੁਗ ਵਿੱਚ ਵੇਖੋ ਕੀ ਹੈ, ਨਵੀਂ ਦੁਨੀਆਂ ਦੇ ਵੈਭਵ ਤਾਂ ਵੇਖੋ। ਇੱਥੇ ਤਾਂ ਕੁਝ ਵੀ ਨਹੀਂ ਹੈ। ਬੱਚੀਆਂ ਸਾਕਸ਼ਾਤਕਰ ਵਿੱਚ ਜਾਕੇ ਵੇਖਕੇ ਆਉਂਦੀਆਂ ਹਨ। ਸੂਕ੍ਸ਼੍ਮਵਤਨ ਵਿੱਚ ਸ਼ੂਬੀਰਸ ਪੀਤਾ, ਇਹ ਕੀਤਾ ਉਹ ਸਭ ਸਾਕਸ਼ਾਤਕਾਰ ਹੁੰਦੇ ਹਨ। ਦੱਸਦੇ ਹਨ ਅਸੀਂ ਮੂਲਵਤਨ ਵਿੱਚ ਜਾਂਦੇ ਹਾਂ। ਬਾਬਾ ਬੈਕੁੰਠ ਵਿੱਚ ਭੇਜ ਦਿੰਦੇ ਹਨ। ਇਹ ਸਭ ਸਾਕਸ਼ਾਤਕਾਰ ਆਦਿ ਦੀ ਡਰਾਮਾ ਵਿੱਚ ਨੂੰਧ ਹੈ। ਇਨ੍ਹਾਂ ਤੋਂ ਕੁਝ ਮਿਲਦਾ ਨਹੀਂ ਹੈ। ਬਹੁਤ ਬੱਚੀਆਂ ਸੂਕ੍ਸ਼੍ਮਵਤਨ ਵਿੱਚ ਜਾਂਦੀਆਂ ਸੀ, ਸ਼ੂਬੀਰਸ ਆਦਿ ਪੀਂਦੀਆਂ ਸੀ। ਅੱਜ ਹੈ ਨਹੀਂ। ਚੰਗੇ – ਚੰਗੇ ਫਸਟਕਲਾਸ ਬੱਚੇ ਗੁੰਮ ਹੋ ਗਏ। ਬਹੁਤ ਧਿਆਨ ਦੀਦਾਰ ਵਿੱਚ ਜਾਨ ਵਾਲਿਆਂ ਨੇ ਜਾਕੇ ਵਿਆਹ ਕੀਤਾ। ਵੰਡਰ ਲੱਗਦਾ ਹੈ – ਮਾਇਆ ਕਿਵੇਂ ਦੀ ਹੈ। ਤਕਦੀਰ ਕਿਵੇਂ ਉਲਟੀ ਪਲਟ ਜਾਂਦੀ ਹੈ। ਬਹੁਤਿਆਂ ਨੇ ਚੰਗੇ – ਚੰਗੇ ਪਾਰ੍ਟ ਵਜਾਏ। ਬਹੁਤ ਮਦਦ ਵੀ ਕੀਤੀ ਆਈਵੇਲ ਵਿੱਚ। ਤਾਂ ਵੀ ਅੱਜ ਹੈ ਨਹੀਂ। ਤਾਂ ਬਾਪ ਕਹਿੰਦੇ ਹਨ – ਮਾਇਆ ਤੁਸੀਂ ਬੜੀ ਜਬਰਦਸਤ ਹੋ। ਮਾਇਆ ਨਾਲ ਤੁਹਾਡੀ ਯੁੱਧ ਚਲਦੀ ਹੈ। ਇਸ ਨੂੰ ਕਿਹਾ ਜਾਂਦਾ ਹੈ ਯੋਗਬਲ ਦੀ ਲੜਾਈ। ਯੋਗਬਲ ਤੋਂ ਕੀ ਪ੍ਰਾਪਤੀ ਹੁੰਦੀ ਹੈ – ਇਹ ਕਿਸੇ ਨੂੰ ਪਤਾ ਨਹੀਂ ਹੈ। ਸਿਰਫ ਭਾਰਤ ਦਾ ਪ੍ਰਾਚੀਨ ਯੋਗ ਕਹਿੰਦੇ ਹਨ। ਮਿੱਠੇ – ਮਿੱਠੇ ਬੱਚਿਆਂ ਨੂੰ ਯੋਗ ਦੇ ਲਈ ਸਮਝਾਇਆ ਜਾਂਦਾ ਹੈ – ਪ੍ਰਾਚੀਨ ਰਾਜਯੋਗ ਗਾਇਆ ਹੋਇਆ ਹੈ। ਜੋ ਵੀ ਫਿਲਾਸਫਰ ਆਦਿ ਹਨ ਇਹ ਸਪ੍ਰਿਚੂਲ ਨਾਲੇਜ ਤਾਂ ਕਿਸੇ ਵਿੱਚ ਹੈ ਨਹੀਂ। ਰੂਹਾਨੀ ਬਾਪ ਹੀ ਗਿਆਨ ਦਾ ਸਾਗਰ ਹੈ। ਉਨ੍ਹਾਂ ਨੂੰ ਹੀ ਸ਼ਿਵਾਏ ਨਮ : ਗਾਉਂਦੇ ਹਨ। ਉਨ੍ਹਾਂ ਦੀ ਹੀ ਮਹਿਮਾ ਗਾਈ ਹੈ। ਬਾਪ ਆਕੇ ਤੁਹਾਨੂੰ ਜਿੰਨਾ ਸਮਝਾਉਂਦੇ ਹਨ। ਇਸ ਨੂੰ ਗਿਆਨ ਦਾ ਤੀਸਰਾ ਨੇਤਰ ਕਿਹਾ ਜਾਂਦਾ ਹੈ ਹੋਰ ਕੋਈ ਦੀ ਤਾਕਤ ਨਹੀਂ ਜੋ ਆਪਣੇ ਨੂੰ ਤ੍ਰਿਕਾਲਦਰਸ਼ੀ ਕਹਿ ਸਕੇ। ਤ੍ਰਿਕਾਲਦਰਸ਼ੀ ਸਿਰਫ ਬ੍ਰਾਹਮਣ ਹੀ ਹੁੰਦੇ ਹਨ, ਜਿਨ੍ਹਾਂ ਬ੍ਰਾਹਮਣਾਂ ਦਵਾਰਾ ਯਗ ਰਚਿਆ ਹੈ। ਰੁਦ੍ਰ ਗਿਆਨ ਯਗ ਹੈ ਨਾ। ਰੂਦ੍ਰ ਸ਼ਿਵ ਨੂੰ ਵੀ ਕਹਿੰਦੇ ਹਨ। ਕਈ ਨਾਮ ਰੱਖ ਦਿੱਤੇ ਹਨ। ਹਰ ਇੱਕ ਦੇਸ਼ ਵਿੱਚ ਨਾਮ ਵੱਖ – ਵੱਖ ਬਹੁਤ ਹਨ। ਸਿਵਾਏ ਇੱਕ ਬਾਪ ਦੇ ਹੋਰ ਕਿਸੇ ਦੇ ਇੰਨੇ ਨਾਮ ਹਨ ਨਹੀਂ। ਬਬੁਲਨਾਥ ਵੀ ਇਨ੍ਹਾਂ ਨੂੰ ਕਹਿੰਦੇ ਹਨ। ਬਬੁਲ ਉਨ੍ਹਾਂ ਨੂੰ ਕਿਹਾ ਜਾਂਦਾ ਹੈ – ਜਿਸ ਵਿੱਚ ਕੰਢੇ ਹੁੰਦੇ ਹਨ। ਬਾਬਾ ਕੰਢਿਆਂ ਨੂੰ ਫੁੱਲ ਬਣਾਉਣ ਵਾਲਾ ਹੈ, ਇਸਲਈ ਉਨ੍ਹਾਂ ਦਾ ਨਾਮ ਬਬੁਲਨਾਥ ਰੱਖਿਆ ਹੈ। ਬੋਮਬੇ ਵਿੱਚ ਉੱਥੇ ਬਹੁਤ ਮੇਲਾ ਲੱਗਦਾ ਹੈ। ਅਰਥ ਕੁਝ ਨਹੀਂ ਸਮਝਦੇ। ਬਾਪ ਬੈਠ ਸਮਝਾਉਂਦੇ ਹਨ ਉਨ੍ਹਾਂ ਦਾ ਰਾਈਟ ਨਾਮ ਹੈ ਸ਼ਿਵ। ਵਪਾਰੀ ਲੋਕ ਵੀ ਬਿੰਦੀ ਨੂੰ ਸ਼ਿਵ ਕਹਿ ਦਿੰਦੇ ਹਨ। ਇੱਕ ਦੋ ਗਿਣਤੀ ਜੱਦ ਕਰਦੇ ਹਨ, 10 ਤੇ ਆਉਣਗੇ ਤਾਂ ਕਹਿਣਗੇ ਸ਼ਿਵ। ਬਾਪ ਵੀ ਕਹਿੰਦੇ ਹਨ – ਮੈਂ ਬਿੰਦੀ ਹਾਂ ਸਟਾਰ। ਬਹੁਤ ਲੋਕ ਇਵੇਂ ਡਬਲ ਤਿਲਕ ਵੀ ਵਿੰਦੇ ਹਨ। ਮਾਤਾ ਅਤੇ ਪਿਤਾ। ਗਿਆਨ ਸੂਰਜ ਗਿਆਨ ਚੰਦਰਮਾ ਦੀ ਨਿਸ਼ਾਨੀ ਹੈ। ਉਹ ਅਰਥ ਨਹੀਂ ਜਾਣਦੇ। ਤਾਂ ਬਾਬਾ ਯੋਗ ਤੇ ਸਮਝਾ ਰਹੇ ਸੀ। ਯੋਗ ਕਿੰਨਾ ਮਸ਼ਹੂਰ ਹੈ। ਹੁਣ ਤੁਸੀਂ ਬੱਚੇ ਯੋਗ ਅੱਖਰ ਛੱਡ ਦਵੋ, ਯਾਦ ਕਰੋ। ਬਾਪ ਕਹਿੰਦੇ ਹਨ – ਯੋਗ ਅੱਖਰ ਨਾਲ ਸਮਝਣਗੇ ਨਹੀਂ, ਯਾਦ ਨਾਲ ਸਮਝਣਗੇ। ਬਾਪ ਨੂੰ ਬਹੁਤ ਯਾਦ ਕਰਨਾ ਹੈ। ਉਨ੍ਹਾਂ ਨੂੰ ਸਾਜਨ ਵੀ ਕਿਹਾ ਜਾਂਦਾ ਹੈ। ਪਟਰਾਣੀ ਬਣਾਉਂਦੇ ਹਨ ਨਾ। ਵਿਸ਼ਵ ਦੀ ਰਾਜਧਾਨੀ ਦਾ ਵਰਸਾ ਬਾਪ ਦਿੰਦੇ ਹਨ। ਸਤਿਯੁਗ ਵਿੱਚ ਇੱਕ ਬਾਪ ਹੁੰਦਾ ਹੈ। ਭਗਤੀ ਵਿੱਚ ਦੋ ਬਾਪ ਅਤੇ ਗਿਆਨ ਮਾਰਗ ਵਿੱਚ ਹੁਣ ਤੁਹਾਨੂੰ ਤਿੰਨ ਬਾਪ ਹਨ। ਕਿੰਨਾ ਵੰਡਰ ਹੈ ਨਾ। ਤੁਸੀਂ ਅਰ੍ਥ ਸਹਿਤ ਜਾਣਦੇ ਹੋ – ਸਤਿਯੁਗ ਵਿੱਚ ਹੈ ਹੀ ਸਭ ਸੁਖੀ ਇਸਲਈ ਪਾਰਲੌਕਿਕ ਬਾਪ ਨੂੰ ਜਾਣਦੇ ਹੀ ਨਹੀਂ। ਹੁਣ ਤੁਸੀਂ ਤਿੰਨੋਂ ਬਾਪ ਨੂੰ ਜਾਣਦੇ ਹੋ। ਕਿੰਨੀ ਸਹਿਜ ਸਮਝਣ ਦੀਆਂ ਗੱਲਾਂ ਹਨ। ਅੱਛਾ

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਯਾਦ ਵਿੱਚ ਰਹਿਣ ਦੇ ਲਈ ਮੁੱਖ ਤੋਂ ਕੁਝ ਵੀ ਬੋਲੋ ਨਹੀਂ। ਮੁੱਖ ਵਿੱਚ ਮੁਹਲਰਾ ਪਾ ਦੋ ਤਾਂ ਗੁੱਸਾ ਖਤਮ ਹੋ ਜਾਵੇਗਾ। ਕਿਸੇ ਤੇ ਵੀ ਗੁੱਸਾ ਨਹੀਂ ਕਰਨਾ ਹੈ।

2. ਇਸ ਦੁੱਖਧਾਮ ਨੂੰ ਹੁਣ ਅੱਗ ਲਗਨੀ ਹੈ ਇਸਲਈ ਇਸ ਨੂੰ ਭੁੱਲ ਨਵੀਂ ਦੁਨੀਆਂ ਨੂੰ ਯਾਦ ਕਰਨਾ ਹੈ। ਬਾਪ ਨਾਲ ਜੋ ਪਵਿੱਤਰ ਰਹਿਣ ਦੀ ਪ੍ਰਤਿਗਿਆ ਕੀਤੀ ਹੈ ਉਸ ਵਿੱਚ ਪੱਕਾ ਰਹਿਣਾ ਹੈ।

ਵਰਦਾਨ:-

ਜੋ ਬੱਚੇ ਪਵਿੱਤਰਤਾ ਦੀ ਪ੍ਰੀਤਿਗਿਆ ਨੂੰ ਹਮੇਸ਼ਾ ਸਮ੍ਰਿਤੀ ਵਿੱਚ ਰੱਖਦੇ ਹਨ, ਉਨ੍ਹਾਂਨੂੰ ਸੁੱਖ ਸ਼ਾਂਤੀ ਦੀ ਅਨੁਭੂਤੀ ਆਪੇ ਹੀ ਹੁੰਦੀ ਹੈ। ਪਵਿੱਤਰਤਾ ਦਾ ਅਧਿਕਾਰ ਲੈਣ ਵਿੱਚ ਨੰਬਰਵਨ ਰਹਿਣਾ ਮਤਲਬ ਸਰਵ ਪ੍ਰਾਪਤੀਆਂ ਵਿਚ ਨੰਬਰਵਨ ਬਣਨਾ ਇਸਲਈ ਪਵਿੱਤਰਤਾ ਦੇ ਫਾਊਂਡੇਸ਼ਨ ਨੂੰ ਕਦੀ ਕਮਜ਼ੋਰ ਨਹੀਂ ਕਰਨਾ ਤੱਦ ਹੀ ਲਾਸ੍ਟ ਸੋ ਫਾਸਟ ਜਾਵੋਗੇ। ਇਸੀ ਧਰਮ ਵਿੱਚ ਹਮੇਸ਼ਾ ਸਥਿਤ ਰਹਿਣਾ ਹੈ – ਕੁਝ ਵੀ ਹੋ ਜਾਵੇ – ਭਾਵੇਂ ਵਿਅਕਤੀ, ਭਾਵੇਂ ਪ੍ਰਕ੍ਰਿਤੀ, ਭਾਵੇਂ ਪਰਿਸਥਿਤੀ ਕਿੰਨਾ ਵੀ ਹਿਲਾਏ, ਪਰ ਧਰਤ ਪਰੀਏ ਧਰਮ ਨਾ ਛੱਡੀਏ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top