04 April 2022 Punjabi Murli Today | Brahma Kumaris

Read and Listen today’s Gyan Murli in Punjabi 

3 April 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਹੋ ਕਰਮਯੋਗੀ, ਤੁਹਾਨੂੰ ਚਲਦੇ - ਫਿਰਦੇ ਯਾਦ ਦਾ ਅਭਿਆਸ ਕਰਨਾ ਹੈ, ਇੱਕ ਬਾਪ ਦੇ ਸਿਮਰਨ ਵਿੱਚ ਰਹਿ ਨਰ ਤੋਂ ਨਾਰਾਇਣ ਬਣਨ ਦਾ ਪੁਰਸ਼ਾਰਥ ਕਰੋ"

ਪ੍ਰਸ਼ਨ: -

ਨਿਸ਼ਚੇ ਬੁੱਧੀ ਬੱਚਿਆਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-

ਉਨ੍ਹਾਂ ਦਾ ਬਾਪ ਦੇ ਨਾਲ ਪੂਰਾ – ਪੂਰਾ ਲਵ ਹੋਵੇਗਾ। ਬਾਪ ਦੇ ਹਰ ਫਰਮਾਨ ਨੂੰ ਪੂਰਾ – ਪੂਰਾ ਪਾਲਣ ਕਰਨਗੇ। ਉਨ੍ਹਾਂ ਦੀ ਬੁੱਧੀ ਬਾਹਰ ਨਹੀਂ ਭਟਕ ਸਕਦੀ ਹੈ। ਉਹ ਰਾਤ ਨੂੰ ਜਾਗਕੇ ਵੀ ਬਾਪ ਨੂੰ ਯਾਦ ਕਰਨਗੇ। ਯਾਦ ਵਿੱਚ ਰਹਿਕੇ ਭੋਜਨ ਬਣਾਉਣਗੇ।

ਗੀਤ:-

ਤੂੰਨੇ ਰਾਤ ਗੁਆਈ ਸੋਕੇ.

ਓਮ ਸ਼ਾਂਤੀ ਪਹਿਲੇ ਤੁਸੀਂ ਬੱਚਿਆਂ ਨੂੰ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਬਾਬਾ ਇੱਥੇ ਦੇ ਨਿਵਾਸੀ ਤਾਂ ਨਹੀਂ ਹਨ। ਪਰਮਧਾਮ ਤੋਂ ਇੱਥੇ ਆਕੇ ਸਾਨੂੰ ਪੜ੍ਹਾਉਂਦੇ ਹਨ। ਕੀ ਪੜ੍ਹਾਉਂਦੇ ਹਨ? ਉੱਚ ਤੇ ਉੱਚਾ ਬਾਪ ਉੱਚ ਤੇ ਉੱਚੀ ਪੜ੍ਹਾਈ ਮਨੁੱਖ ਤੋਂ ਦੇਵਤਾ ਬਣਨ ਦੀ ਪੜ੍ਹਾਉਂਦੇ ਹਨ। ਇਹ ਪੜ੍ਹਾਈ ਪ੍ਰਸਿੱਧ ਹੈ, ਇਸ ਨਾਲ ਅਸੁਰ ਤੋਂ ਦੇਵਤਾ ਅਤੇ ਬੰਦਰ ਤੋਂ ਮੰਦਿਰ ਲਾਇਕ ਬਣਦੇ ਹਨ। ਇਸ ਸਮੇਂ ਮਨੁੱਖ ਦੀ ਸ਼ਕਲ ਭਾਵੇਂ ਮਨੁੱਖ ਦੀ ਹੈ ਪਰ ਵਿਕਾਰ ਬੰਦਰ ਤੋਂ ਵੀ ਜਿਆਦਾ ਹਨ। ਬੰਦਰ ਨਾਲੋਂ ਤਾਂ ਮਨੁੱਖ ਵਿੱਚ ਬਹੁਤ ਤਾਕਤ ਹੈ, ਸਿੱਖਕੇ ਤਾਕਤ ਨੂੰ ਪਾਉਂਦੇ ਹਨ। ਇੱਥੇ ਵੀ ਕੋਈ ਤਾਂ ਬਾਪ ਤੋਂ ਸਿੱਖਕੇ ਸ੍ਵਰਗ ਦੀ ਰਾਜਧਾਨੀ ਸਥਾਪਨ ਕਰਦੇ ਹਨ। ਕੋਈ ਫਿਰ ਸਾਇੰਸ ਸਿੱਖ ਨਰਕ ਦਾ ਵਿਨਾਸ਼ ਕਰਦੇ ਹਨ। ਬਰੋਬਰ ਸਥਾਪਨਾ ਅਤੇ ਵਿਨਾਸ਼ ਦਾ ਕੰਮ ਹੁਣ ਚਲ ਰਿਹਾ ਹੈ। ਵਿਨਾਸ਼ ਹਮੇਸ਼ਾ ਪੁਰਾਣੀ ਚੀਜ਼ ਦਾ ਹੁੰਦਾ ਹੈ। ਉਹ ਸਭ ਰਾਵਣ ਨੂੰ ਸਲਾਮ ਕਰਦੇ ਹਨ। ਸਿਰ੍ਫ ਤੁਸੀਂ ਹੀ ਹੋ ਜੋ ਰਾਮ ਨੂੰ ਸਲਾਮ ਕਰਦੇ ਹੋ। ਤੁਸੀਂ ਬੱਚੇ ਰਾਮ ਅਤੇ ਰਾਵਣ ਦੋਵਾਂ ਨੂੰ ਜਾਣਦੇ ਹੋ। ਮਨੁੱਖ ਕਹਿੰਦੇ ਹਨ ਵਿਆਸ ਨੇ ਗੀਤਾ ਸੁਣਾਈ ਹੈ। ਉਸ ਵਿੱਚ ਜੋ ਭਗਵਾਨੁਵਾਚ ਸ਼ਬਦ ਲਿਖਿਆ ਹੋਇਆ ਹੈ, ਉਹ ਸੱਤ ਹੈ। ਪਰ ਭਗਵਾਨ ਦਾ ਨਾਮ ਬਦਲੀ ਕਰ ਝੂਠਾ ਕਰ ਦਿੱਤਾ ਹੈ। ਬਾਬਾ ਕਿੰਨਾ ਸਮਝਾਉਂਦੇ ਹਨ ਪ੍ਰਦਰਸ਼ਨੀ ਵਿੱਚ ਸਿਰਫ ਇੱਕ ਗੱਲ ਹੀ ਸਮਝ ਜਾਣ ਕਿ ਗੀਤਾ ਦਾ ਭਗਵਾਨ ਨਿਰਾਕਾਰ ਸ਼ਿਵ ਹੈ, ਨਾ ਕਿ ਮਨੁੱਖ, ਇਹ ਵੀ ਸਮਝਦੇ ਨਹੀਂ ਹਨ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਸਿਰਫ ਸੰਨਿਆਸੀ ਹੀ ਹਨ ਜੋ ਆਪਣੇ ਨੂੰ ਦੁਖੀ ਨਹੀਂ ਸਮਝਦੇ ਹਨ। ਅਸਲ ਵਿੱਚ ਉਹ ਵੀ ਦੁਖੀ ਹਨ ਜ਼ਰੂਰ, ਪਰ ਕਹਿੰਦੇ ਹਨ ਅਸੀਂ ਦੁਖੀ ਨਹੀਂ ਹਾਂ ਜਾਂ ਤਾਂ ਕਹਿ ਦਿੰਦੇ ਹਨ ਸ਼ਰੀਰ ਦੁਖੀ ਹੁੰਦਾ ਹੈ। ਆਤਮਾ ਥੋੜੀ ਹੀ ਦੁੱਖੀ ਹੁੰਦੀ ਹੈ। ਆਤਮਾ ਸੋ ਪਰਮਾਤਮਾ ਹੈ, ਉਹ ਕਿਵੇਂ ਦੁਖੀ ਹੋਵੇਗੀ! ਇਹ ਉਲਟਾ ਗਿਆਨ ਹੈ। ਹੁਣ ਹੈ ਹੀ ਝੂਠ ਖੰਡ। ਭਾਰਤ ਸ੍ਵਰਗ ਸੀ ਤਾਂ ਸੱਚਖੰਡ ਸੀ । ਬਾਪ ਸਮਝਾਉਂਦੇ ਹਨ ਡਰਾਮਾ ਅਨੁਸਾਰ ਦਿਨ ਪ੍ਰਤੀਦਿਨ ਦੁੱਖ ਵਧਦਾ ਹੀ ਜਾਵੇਗਾ। ਭਾਵੇਂ ਕਿੰਨੇਂ ਵੀ ਯਗ ਦਾਨ ਦੇਣ ਪੁੰਨ ਆਦਿ ਕਰਨ ਪਰ ਪਰਿਣਾਮ ਕੀ ਨਿਕਲਿਆ! ਥੱਲੇ ਹੀ ਡਿੱਗਦੇ ਗਏ। ਇਸ ਸਮੇਂ 100 ਪਰਸੈਂਟ ਭ੍ਰਿਸ਼ਟਾਚਾਰੀ ਨਰਕਵਾਸੀ ਬਣ ਪਏ ਹਨ ਇਸਲਈ ਬਾਪ ਦਾ ਆਉਣਾ ਹੀ ਇਸ ਸਮੇਂ ਤੇ ਹੁੰਦਾ ਹੈ ਜਦਕਿ ਸਭ ਦੁਖੀ ਹਨ ਹੋਰ ਸਭ ਐਕਟਰਸ ਆ ਚੁਕੇ ਹਨ। ਥੋੜੇ ਆਉਂਦੇ ਵੀ ਰਹਿੰਦੇ ਹਨ। ਮੈਜਾਰਿਟੀ ਆਏ ਹੋਏ ਹਨ, ਅਜੂਨ (ਹੁਣ ਤਾਂ ਬਹੁਤ ਲੋਕ ਦੁਖੀ ਹਨ। ਭਗਵਾਨ ਨੂੰ ਯਾਦ ਕਰਨਗੇ। ਤੁਹਾਨੂੰ ਤਾਂ ਭਗਵਾਨ ਆਪ ਹੀ ਪੜ੍ਹਾਉਂਦੇ ਹਨ। ਤਾਂ ਕਿੰਨਾ ਚੰਗੀ ਰੀਤੀ ਪੜ੍ਹਨਾ ਚਾਹੀਦਾ ਹੈ। ਬਾਪ, ਟੀਚਰ, ਸਤਿਗੁਰੂ ਤਿੰਨੋ ਹੀ ਇਕੱਠੇ ਮਿਲੇ ਹਨ। ਹੁਣ ਹੋਰ ਕਿਸ ਦੇ ਕੋਲ ਜਾਣ? ਬਾਪ ਕਹਿੰਦੇ ਹਨ ਭਾਵੇਂ ਗ੍ਰਹਿਸਥ ਵਿਵਹਾਰ ਵਿੱਚ ਰਹੋ, ਪਰ ਮੁਝ ਨਿਰਾਕਾਰ ਪਰਮਾਤਮਾ ਦੀ ਮੱਤ ਤੇ ਚੱਲੋ ਤਾਂ ਤੁਸੀਂ ਸ਼੍ਰੇਸ਼ਠ ਬਣ ਸਕਦੇ ਹੋ ਹੋਰ ਕੋਈ ਗੁਰੂ ਗੋਸਾਈਂ ਦੀ ਮੱਤ ਤੇ ਨਹੀਂ ਚੱਲੋ। ਤੁਸੀਂ ਪੁੱਛਦੇ ਹੋ ਕਿ ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ? ਗੌਡ ਫਾਦਰ ਹੈ ਤਾਂ ਜ਼ਰੂਰ ਬਾਪ ਤੋਂ ਵਰਸਾ ਮਿਲਣਾ ਚਾਹੀਦਾ ਹੈ ਨਵੀਂ ਦੁਨੀਆਂ ਦਾ। ਕਿਸੇ ਦੀ ਵੀ ਬੁੱਧੀ ਵਿੱਚ ਨਹੀਂ ਆਉਂਦਾ ਹੈ ਫਾਦਰ ਮਾਨਾ ਰਚਤਾ। ਸ੍ਵਰਗ ਦੀ ਰਚਨਾ ਰਚਣ ਵਾਲਾ। ਪਰ ਇਹ ਹੈ ਨਿਰਾਕਾਰ। ਆਤਮਾ ਵੀ ਨਿਰਾਕਾਰ ਹੈ। ਇਹ ਮਨੁੱਖਾਂ ਨੂੰ ਪਤਾ ਹੀ ਨਹੀਂ ਹੈ। ਆਤਮਾ ਦਾ ਰੂਪ ਕੀ ਹੈ? ਪਰਮਾਤਮਾ ਦਾ ਰੂਪ ਕੀ ਹੈ? ਆਤਮਾ ਅਵਿਨਾਸ਼ੀ ਹੈ, ਪਰਮਾਤਮਾ ਵੀ ਅਵਿਨਾਸ਼ੀ ਹੈ। ਹਰ ਇੱਕ ਆਤਮਾ ਵਿੱਚ ਅਵਿਨਾਸ਼ੀ ਪਾਰ੍ਟ ਭਰਿਆ ਹੋਇਆ ਹੈ। ਇਹ ਗੱਲਾਂ ਜਦੋਂ ਸੁਣਦੇ ਹਨ ਤਾਂ ਮਨੁੱਖਾਂ ਦੀ ਬੁੱਧੀ ਚਕਰੀ ਵਿੱਚ ਆ ਜਾਂਦੀ ਹੈ। ਜਿਨ੍ਹਾਂ ਨੇ ਕਲਪ ਪਹਿਲੇ ਵਰਸਾ ਲਿੱਤਾ ਹੈ, ਉਹ ਹੀ ਪੁਰਸ਼ਾਰਥ ਅਨੁਸਾਰ ਸਭ ਗੱਲਾਂ ਨੂੰ ਸਮਝ ਜਾਂਦੇ ਹਨ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਪੱਕਾ ਨਿਸ਼ਚੇ ਹੈ ਅਤੇ ਬਾਪ ਦੇ ਨਾਲ ਲਵ ਵੀ ਹੈ। ਸ਼ਿਵਬਾਬਾ ਫਰਮਾਨ ਕਰਦੇ ਹਨ ਖਾਂਦੇ ਪੀਂਦੇ ਮੈਨੂੰ ਯਾਦ ਕਰੋ। ਯਾਦ ਨਾਲ ਵਿਕਰਮ ਵਿਨਾਸ਼ ਹੋਣਗੇ ਅਤੇ ਉੱਚ ਪਦਵੀ ਪਾਉਣਗੇ। ਕੋਈ ਤਾਂ ਭਾਵੇਂ ਇੱਥੇ ਬੈਠੇ ਹਨ ਪਰ ਬੁੱਧੀ ਬਾਹਰ ਭਟਕ ਰਹੀ ਹੈ। ਜਿਵੇਂ ਭਗਤੀ ਮਾਰਗ ਵਿੱਚ ਹੁੰਦਾ ਹੈ। ਮਾਇਆ ਦਾ ਰਾਜ ਹੈ ਨਾ। ਬੁੱਧੀ ਬਾਹਰ ਚਲੀ ਜਾਂਦੀ ਹੈ ਤਾਂ ਧਾਰਨਾ ਨਹੀਂ ਹੁੰਦੀ। ਮੁਸ਼ਕਿਲ ਕੋਈ ਬਾਪ ਦੇ ਫਰਮਾਨ ਤੇ ਚਲਦੇ ਹਨ। ਬਾਪ ਕਹਿੰਦੇ ਹਨ ਸਿਰ ਤੇ ਪਾਪਾਂ ਦਾ ਬੋਝ ਬਹੁਤ ਹੈ ਇਸਲਈ ਰਾਤ ਨੂੰ ਜਾਗਕੇ ਮੈਨੂੰ ਯਾਦ ਕਰੋ ਤਾਂ ਤੁਹਾਨੂੰ ਬਹੁਤ ਮਦਦ ਮਿਲੇਗੀ। ਚਲਦੇ – ਫਿਰਦੇ ਵੀ ਯਾਦ ਦਾ ਅਭਿਆਸ ਕਰੋ। ਯਾਦ ਵਿੱਚ ਰਹਿਕੇ ਭੋਜਨ ਬਣਾਓ, ਇਸ ਵਿੱਚ ਬੜੀ ਮਿਹਨਤ ਹੈ। ਘੜੀ – ਘੜੀ ਭੁੱਲ ਜਾਂਦੇ ਹਨ। ਬੱਚਿਆਂ ਨੂੰ ਅਭਿਆਸ ਬਹੁਤ ਚੰਗੀ ਤਰ੍ਹਾਂ ਕਰਨਾ ਹੈ। 24 ਘੰਟੇ ਵਿਚੋਂ 16 ਘੰਟੇ ਤਾਂ ਫ੍ਰੀ ਹੋ। ਬਾਕੀ 8 ਘੰਟੇ ਤਾਂ ਯੋਗ ਵਿੱਚ ਜ਼ਰੂਰ ਰਹਿਣਾ ਹੈ। ਤੁਸੀਂ ਹੋ ਕਰਮਯੋਗੀ। ਬਾਬਾ ਕਹਿੰਦੇ ਹਨ ਸਭ ਕੁਝ ਕਰਦੇ ਮੇਰੇ ਸਿਮਰਨ ਵਿੱਚ ਰਹੋ। ਨਰ ਤੋਂ ਨਾਰਾਇਣ ਬਣਨ ਦਾ ਪੁਰਸ਼ਾਰਥ ਕਰੋ ਤਾਂ ਘਰ ਬੈਠ ਵੀ ਜਬਰਦਸਤ ਕਮਾਈ ਕਰ ਸਕਦੇ ਹੋ। ਵੱਡੇ – ਵੱਡੇ ਆਦਮੀ ਵੀ ਆਉਣਗੇ। ਪਰ ਟੂ ਲੇਟ। ਤੁਹਾਡੇ ਵਿੱਚ ਵੀ ਬਹੁਤ ਹਨ ਜੋ ਕਹਿੰਦੇ ਹਨ ਅਸੀਂ ਲਕਸ਼ਮੀ ਨੂੰ ਅਤੇ ਨਾਰਾਇਣ ਨੂੰ ਵਰਾਂਗੇ। ਫਿਰ ਘੜੀ – ਘੜੀ ਭੁੱਲ ਜਾਂਦੇ ਹਨ। ਅਜਿਹੇ ਬਹੁਤ ਹਨ ਜੋ ਕਹਿੰਦੇ ਹਨ ਸ਼ਿਵਬਾਬਾ ਇਨ੍ਹਾਂ ਵਿੱਚ ਆਉਂਦੇ ਹਨ, ਇਹ ਗੱਲ ਸਾਡੀ ਬੁੱਧੀ ਵਿੱਚ ਨਹੀਂ ਬੈਠਦੀ ਹੈ। ਕੋਈ ਸ਼ਕਤੀ ਹੈ, ਕਸ਼ਿਸ਼ ਹੈ, ਪਰ ਬੱਚੇ ਬਾਪ ਨੂੰ ਸਮਝਦੇ ਨਹੀਂ ਹਨ ਕਿਓਂਕਿ ਸ਼ਾਸਤਰਾਂ ਵਿੱਚ ਅਜਿਹੀਆਂ ਗੱਲਾਂ ਨਹੀਂ ਹਨ ਕਿ ਬਾਪ ਆਉਂਦੇ ਹਨ। ਗੀਤਾ ਹੈ ਸਭ ਤੋਂ ਉੱਚ ਸ਼ਾਸਤਰ। ਉਸ ਵਿੱਚ ਵੀ ਮਨੁੱਖ ਦਾ ਨਾਮ ਪਾ ਦਿੱਤਾ ਹੈ। ਫਿਰ ਜੋ ਉੱਚ ਤੇ ਉੱਚ ਭਗਵਾਨ ਹੈ ਉਨ੍ਹਾਂ ਦਾ ਨਾਮ ਫਿਰ ਥੱਲੇ ਵਾਲੇ ਸ਼ਾਸਤਰਾਂ ਵਿੱਚ ਕਿਵੇਂ ਆਵੇਗਾ। ਬਾਪ ਕਹਿੰਦੇ ਹਨ ਕਿੰਨੀ ਭੁੱਲ ਕਰ ਦਿੱਤੀ ਹੈ। ਮੈਂ ਹੀ ਇਹ ਰੁਦ੍ਰ ਯਗ ਰਚਿਆ ਹੈ। ਕ੍ਰਿਸ਼ਨ ਨੂੰ ਤਾਂ ਕਹਿੰਦੇ ਹਨ ਸ਼ਾਮ – ਸੁੰਦਰ ਹੈ। ਰਾਧੇ ਕ੍ਰਿਸ਼ਨ ਹੀ ਲਕਸ਼ਮੀ – ਨਰਾਇਣ ਬਣਦੇ ਹਨ। ਉਹ ਹੀ ਪੂਰੇ 84 ਜਨਮ ਲੈਂਦੇ ਹਨ। 84 ਲੱਖ ਕਹੋ ਤਾਂ ਵੀ ਪਹਿਲੇ ਸ੍ਵਰਗ ਵਿੱਚ ਆਉਣ ਵਾਲੇ ਤਾਂ ਲਕਸ਼ਮੀ – ਨਾਰਾਇਣ ਹੀ ਹਨ। ਬਾਪ ਸਮਝਾਉਂਦੇ ਹਨ ਤੁਸੀਂ ਦੇਵੀ – ਦੇਵਤਾ ਧਰਮ ਵਾਲਿਆਂ ਨੇ 84 ਜਨਮ ਲਿਤੇ ਹਨ। ਤੁਸੀਂ ਹੀ ਨੰਬਰਵਨ ਸੀ। ਤੁਹਾਡੀ ਹੀ ਹੁਣ ਰਾਜਧਾਨੀ ਸਥਾਪਨ ਹੋ ਰਹੀ ਹੈ। ਲਕਸ਼ਮੀ – ਨਾਰਾਇਣ ਤੁਹਾਡੇ ਹੀ ਮਾਂ ਬਾਪ ਸਨ। ਹੁਣ ਤੁਹਾਡੀ ਰਾਜਧਾਨੀ ਬਣ ਰਹੀ ਹੈ। ਤੁਸੀਂ ਹੁਣ ਸੰਪੂਰਨ ਨਹੀਂ ਬਣੇ ਹੋ। ਬਣਨਾ ਹੈ ਜ਼ਰੂਰ, ਤਾਂ ਤੇ ਸੂਕ੍ਸ਼੍ਮਵਤਨ ਵਿੱਚ ਸਾਕਸ਼ਾਤਕਾਰ ਹੁੰਦਾ ਹੈ। ਆਪਣੇ ਨੂੰ ਸੰਪੂਰਨ ਫਰਿਸ਼ਤੇ ਸਮਝਦੇ ਹੋ। ਫਰਿਸ਼ਤੇ ਬਣਨ ਦੇ ਬਾਦ ਲਕਸ਼ਮੀ – ਨਾਰਾਇਣ ਬਣਦੇ ਹਨ, ਉਨ੍ਹਾਂ ਦਾ ਵੀ ਸਾਕਸ਼ਾਤਕਾਰ ਹੁੰਦਾ ਹੈ। ਤਤਵਮ, ਤੁਸੀਂ ਵੀ ਬਣ ਰਹੇ ਹੋ। ਕਿੰਨਾ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ । ਅੱਜਕਲ ਸਕੂਲਾਂ ਵਿੱਚ ਵੀ ਗੀਤਾ ਪੜ੍ਹਾਉਂਦੇ ਹਨ, ਜੋ ਪੜ੍ਹਕੇ ਹੁਸ਼ਿਆਰ ਹੋ ਜਾਂਦੇ ਹਨ ਉਹ ਫਿਰ ਦੂਜਿਆਂ ਨੂੰ ਪੜ੍ਹਾਉਣਗੇ। ਤਾਂ ਪੰਡਿਤ ਬਣ ਜਾਂਦੇ ਹਨ। ਸੁਣਨ ਵਾਲੇ ਢੇਰ ਫਾਲੋਰਸ ਹੋ ਜਾਂਦੇ ਹਨ। ਜਬਾਨ ਮਿੱਠੀ ਹੈ, ਚੰਗੀ ਤਰ੍ਹਾਂ ਸ਼ਲੋਕ ਆਦਿ ਕੰਠ ਕਰ ਲੈਂਦੇ ਹਨ। ਮਿਲਦਾ ਕੁਝ ਵੀ ਨਹੀਂ ਹੈ। ਤਮੋਪ੍ਰਧਾਨ ਬਣ ਗਏ ਹਨ। ਬਾਬਾ ਹੀ ਆਕੇ ਸਤੋਪ੍ਰਧਾਨ ਬਣਾਉਂਦੇ ਹਨ ਸੋ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਹੀ ਬਣਦੇ ਹਨ। ਸਭ ਆਤਮਾਵਾਂ ਤਾਂ ਸ਼ਕਤੀਵਾਨ ਨਹੀਂ ਹੋ ਸਕਦੀਆਂ ਹਨ। ਬਾਪ ਨੂੰ ਸਰਵਸ਼ਕਤੀਮਾਨ ਕਹਿਣਗੇ। ਲਕਸ਼ਮੀ – ਨਾਰਾਇਣ ਨੂੰ ਨਹੀਂ ਕਹਾਂਗੇ। ਸ਼ਕਤੀ ਦੀ ਗੱਲ ਹੁਣ ਹੀ ਹੁੰਦੀ ਹੈ। ਹੁਣ ਤੁਸੀਂ ਰਜਾਈ ਲੈ ਰਹੇ ਹੋ। ਹੁਣ ਤੁਹਾਨੂੰ ਵਰ ਮਿਲ ਰਿਹਾ ਹੈ। ਬਾਪ ਕਹਿੰਦੇ ਹਨ ਅਮਰ ਭਵ, ਜਿਉਂਦੇ ਰਹੋ। ਸਤਿਯੁਗ ਵਿੱਚ ਤੁਹਾਨੂੰ ਕਾਲ ਨਹੀਂ ਖਾਵੇਗਾ ਉੱਥੇ ਤਾਂ ਮ੍ਰਿਤੂ ਅੱਖਰ ਹੀ ਨਹੀਂ ਹੈ। ਇਵੇਂ ਨਹੀਂ ਕਹਾਂਗੇ ਕਿ ਫਲਾਣਾ ਮਰ ਗਿਆ, ਤੁਸੀਂ ਕਹੋਗੇ ਅਸੀਂ ਪੁਰਾਣਾ ਬੁੱਢਾ ਸ਼ਰੀਰ ਛੱਡ ਨਵਾਂ ਲੈਂਦੇ ਹਾਂ। ਮਹਾਕਾਲ ਦਾ ਵੀ ਮੰਦਿਰ ਹੈ। ਉਸ ਵਿੱਚ ਸਿਰਫ ਸ਼ਿਵਲਿੰਗ ਰੱਖ ਝੰਡੀਆਂ ਆਦਿ ਲਗਾ ਦਿੱਤੀਆਂ ਹਨ। ਅਜਿਹੇ ਬਹੁਤ ਪੱਥਰ ਹੁੰਦੇ ਹਨ ਜਿਨ੍ਹਾਂ ਨੂੰ ਸੋਨਾ ਲੱਗਿਆ ਰਹਿੰਦਾ ਹੈ । ਫਿਰ ਘਿਸ – ਘਿਸ ਕਰ ਬਣਾਉਂਦੇ ਹਨ। ਨੇਪਾਲ ਵਿੱਚ ਨਦੀ ਦੀ ਰੇਤੀ ਵਿੱਚ ਸੋਨਾ ਭਰਕੇ ਆਉਂਦਾ ਸੀ। ਸਤਿਯੁਗ ਵਿੱਚ ਤੁਹਾਨੂੰ ਸੋਨਾ ਬਹੁਤ ਮਿਲ ਜਾਂਦਾ ਹੈ। ਹੁਣ ਤਾਂ ਸੋਨਾ ਹੈ ਹੀ ਨਹੀਂ, ਇੱਕਦਮ ਖਲਾਸ ਹੋ ਗਿਆ ਹੈ। ਖਾਣੀਆਂ ਸਭ ਖਾਲੀ ਹੋ ਗਈਆਂ ਹਨ। ਸ੍ਵਰਗ ਵਿੱਚ ਸੋਨੇ ਦੇ ਮਹਿਲ ਬਣਦੇ ਹਨ। ਫਿਰ ਤੋਂ ਅਸੀਂ ਆਪਣੇ ਸ੍ਵਰਗ ਦੀ ਸਥਾਪਨਾ ਕਰ ਰਹੇ ਹਾਂ। ਅਜਿਹੇ ਬਹੁਤ ਬੱਚੇ ਹਨ ਲਿਖਦੇ ਹਨ ਬਾਬਾ ਅਸੀਂ ਤੁਹਾਡੇ ਬਣ ਗਏ ਹਾਂ। ਕਦੀ ਵੇਖਿਆ ਵੀ ਨਹੀਂ ਹੈ। ਹੁਣ ਤੁਸੀਂ ਅਮਰਲੋਕ ਦੇ ਲਈ ਸ਼ਿਵਬਾਬਾ ਤੋਂ ਅਮਰ ਕਥਾ ਸੁਣ ਰਹੇ ਹੋ। ਨਿਸ਼ਚੇ ਨਾਲ ਹੀ ਵਿਜੇ ਹੁੰਦੀ ਹੈ। ਨਿਸ਼ਚੇ ਵੀ ਪੱਕਾ ਹੋਣਾ ਚਾਹੀਦਾ ਹੈ।ਅੱਛਾ !

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਨਿਸ਼ਚੇ ਬੁੱਧੀ ਬਣ ਇੱਕ ਬਾਪ ਨਾਲ ਪੂਰਾ – ਪੂਰਾ ਲਵ ਰੱਖਣਾ ਹੈ। ਬਾਪ ਦੇ ਫਰਮਾਨ ਤੇ ਚਲ ਮਾਇਆ ਤੇ ਜਿੱਤ ਪਾਉਣੀ ਹੈ।

2. ਸ਼ਰੀਰ ਨਿਰਵਾਹ ਅਰਥ ਕਰਮ ਕਰਨਾ ਕਰਮਯੋਗੀ ਬਣਨਾ ਹੈ। ਯਾਦ ਦਾ ਚਾਰਟ 8 ਘੰਟੇ ਤੱਕ ਜ਼ਰੂਰ ਬਨਾਉਣਾ ਹੈ।

ਵਰਦਾਨ:-

ਸਾਰੇ ਦਿਨ ਵਿੱਚ ਜੋ ਵਿਅਰਥ ਸੰਕਲਪ, ਵਿਅਰਥ ਬੋਲ, ਵਿਅਰਥ ਕਰਮ ਅਤੇ ਵਿਅਰਥ ਸੰਬੰਧ – ਸੰਪਰਕ ਹੁੰਦਾ ਹੈ ਉਸ ਵਿਅਰਥ ਨੂੰ ਸਮਰਥ ਵਿੱਚ ਪਰਿਵਰਤਨ ਕਰ ਦਵੋ। ਵਿਅਰਥ ਨੂੰ ਆਪਣੀ ਬੁੱਧੀ ਵਿੱਚ ਸਵੀਕਾਰ ਨਹੀਂ ਕਰੋ। ਜੇਕਰ ਜਿਵੇਂ ਵਿਅਰਥ ਨੂੰ ਵੀ ਸਵੀਕਾਰ ਕੀਤਾ ਤਾਂ ਉਹ ਇੱਕ ਕਈ ਵਿਅਰਥ ਦਾ ਅਨੁਭਵ ਕਰਾਏਗਾ, ਜਿਸ ਨੂੰ ਹੀ ਕਹਿੰਦੇ ਹਨ ਫੀਲਿੰਗ ਆ ਗਈ ਇਸ ਲਈ ਹੋਲੀ ਹੰਸ ਬਣ ਵਿਅਰਥ ਨੂੰ ਸਮਰਥ ਵਿੱਚ ਪਰਿਵਰਤਨ ਕਰ ਦਵੋ ਤਾਂ ਫੀਲਿੰਗ ਪਰੂਫ ਬਣ ਜਾਵੋਗੇ। ਕੋਈ ਗਾਲੀ ਦਵੇ, ਗੁੱਸਾ ਕਰੇ, ਤੁਸੀਂ ਉਸ ਨੂੰ ਸ਼ਾਂਤੀ ਦਾ ਸ਼ੀਤਲ ਜਲ ਦਵੋ, ਇਹ ਹੈ ਹੋਲੀ ਹੰਸ ਦਾ ਕਰ੍ਤਵ੍ਯ।

ਸਲੋਗਨ:-

“ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ”

1.ਪਰਮਾਤਮਾ ਨੂੰ ਤ੍ਰਿਮੂਰਤੀ ਕਿਓਂ ਕਹਿੰਦੇ ਹਨ?

ਪਰਮਾਤਮਾ ਨੂੰ ਤ੍ਰਿਮੂਰਤੀ ਕਿਓਂ ਕਹਿੰਦੇ ਹਨ? ਉਨ੍ਹਾਂ ਨੇ ਕਿਹੜੇ ਤਿੰਨ ਰੂਪ ਰਚੇ? ਜ਼ਰੂਰ ਉਨ੍ਹਾਂ ਨੇ ਤਿੰਨ ਰੂਪ ਬ੍ਰਹਮਾ ਵਿਸ਼ਨੂੰ ਸ਼ੰਕਰ ਦੇ ਰਚੇ ਹਨ, ਉਹ ਜਦ ਆਪ ਆਉਂਦੇ ਹਨ ਤਾਂ ਤਿੰਨਾਂ ਰੂਪਾਂ ਨੂੰ ਆਪਣੇ ਨਾਲ ਲਿਆਉਂਦੇ ਹਨ। ਇਵੇਂ ਨਹੀਂ ਕਹਾਂਗੇ ਕਿ ਉਨ੍ਹਾਂ ਨੇ ਇਹ ਤਿੰਨ ਰੂਪ -ਵੱਖ ਵੱਖ ਰਚੇ ਹਨ, ਇਕੱਠਾ ਹੀ ਰਚੇ ਹਨ, ਅੱਗੇ ਪਿੱਛੇ ਨਹੀਂ ਰਚੇ। ਤਾਂ ਪਰਮਾਤਮਾ ਹੀ ਕਹਿੰਦੇ ਹਨ ਕਿ ਇਹ ਰਚਨਾ ਮੇਰੀ ਹੈ ਕਿਓਂਕਿ ਮੈਂ ਸਾਕਾਰੀ, ਆਕਾਰੀ ਅਤੇ ਨਿਰਾਕਾਰੀ ਤਿੰਨੋਂ ਸ੍ਰਿਸ਼ਟੀ ਦਾ ਮਾਲਿਕ ਹਾਂ। ਮੈਂ ਸਾਕਾਰੀ ਲਕਸ਼ਮੀ – ਨਾਰਾਇਣ ਦੇਵਤਾ ਰੂਪ ਵਿੱਚ ਨਹੀਂ ਹਾਂ, ਉਹ ਤਾਂ ਸਕਾਰੀ ਦੈਵੀ ਗੁਣਾਂ ਵਾਲੇ ਮਨੁੱਖ ਹਨ, ਅਤੇ ਮੈਂ ਅਵਿਅਕਤ ਦੇਵਤਾ ਬ੍ਰਹਮਾ, ਵਿਸ਼ਨੂੰ, ਸ਼ੰਕਰ ਵੀ ਨਹੀਂ ਹਾਂ। ਭਾਵੇਂ ਇਹ ਆਕਾਰੀ ਦੇਵਤਾ ਪੁਨਰਜਨਮ ਵਿੱਚ ਨਹੀਂ ਆਉਂਦੇ ਹਨ, ਪਰ ਮੈਂ ਉਹ ਵੀ ਨਹੀਂ ਹਾਂ, ਇਹ ਸਾਰੀ ਮੇਰੀ ਡਿਪਾਰਟਮੈਂਟ ਹੈ, ਜਦ ਮੈਂ ਖੁਦ ਆਉਂਦਾ ਹਾਂ ਤਾਂ ਸਾਰੀ ਡਿਪਾਰਟਮੈਂਟ ਨਾਲ ਲਿਆਉਂਦਾ ਹਾਂ ਅਤੇ ਉਨ੍ਹਾਂ ਦਵਾਰਾ ਹੀ ਦੈਵੀ ਸ੍ਰਿਸ਼ਟੀ ਦੀ ਸਥਾਪਨਾ, ਆਸੁਰੀ ਦੁਨੀਆਂ ਦਾ ਵਿਨਾਸ਼ ਅਤੇ ਨਵੀਂ ਸ੍ਰਿਸ਼ਟੀ ਦੀ ਪਾਲਣਾ ਕਰਾਉਣ ਦੇ ਲਈ ਆਉਂਦਾ ਹਾਂ। ਮੈਂ ਤੇ ਡਾਇਰੈਕਟ ਉੱਪਰ ਤੋਂ ਪਵਿੱਤਰ ਆਤਮਾ ਆਉਂਦਾ ਹਾਂ ਅਤੇ ਮੈਂ ਜਿਸ ਮਨੁੱਖ ਤਨ ਵਿੱਚ ਆਉਂਦਾ ਹਾਂ, ਉਹ ਵੀ ਬਹੁਤ ਜਨਮਾਂ ਦੇ ਅੰਤ ਦੇ ਤਮੋਗੁਣ ਵਾਲੇ ਹਨ, ਉਸ ਤਨ ਵਿੱਚ ਪ੍ਰਵੇਸ਼ ਹੋਕੇ ਉਨ੍ਹਾਂ ਨੂੰ ਵੀ ਪਵਿੱਤਰ ਬਣਾਉਂਦਾ ਹਾਂ। ਜਿਸ ਦਾ ਭਵਿੱਖ ਜਨਮ ਸਰਵਗੁਣ ਸੰਪੰਨ, 16 ਕਲਾ ਸੰਪੂਰਨ ਸ਼੍ਰੀਕ੍ਰਿਸ਼ਨ ਹੈ ਕਿਓਂਕਿ ਪਰਮਾਤਮਾ ਤਾਂ ਸ੍ਰਵਗੁਣਾਂ ਦਾ ਸਾਗਰ, ਵਿਕ੍ਰਮਾਜੀਤ ਹੈ, ਉਨ੍ਹਾਂ ਤੋਂ ਸੇਕੇਂਡ ਨੰਬਰ ਸ਼੍ਰੀਕ੍ਰਿਸ਼ਨ ਬਣਦਾ ਹੈ, ਜਿਸ ਦੇ ਫਿਰ ਅੰਤ ਦਾ ਜਨਮ ਬ੍ਰਹਮਾ ਤਨ ਹੈ। ਪਰਮਾਤਮਾ ਦੇ ਮੁਅਫਿਕ ਪਵਿੱਤਰ ਆਤਮਾਵਾਂ ਕੋਈ ਵੀ ਨਹੀਂ ਹਨ, ਉਨ੍ਹਾਂ ਨੂੰ ਪਵਿੱਤਰ ਬਣਾਉਣਾ ਪੈਂਦਾ ਹੈ ਇਸਲਈ ਪਰਮਾਤਮਾ ਨੂੰ ਹੀ ਸੁਪ੍ਰੀਮ ਸੋਲ ਕਹਿੰਦੇ ਹਨ।

2.”ਵਿਗੜੀ ਹੋਈ ਤਕਦੀਰ ਬਣਾਉਣ ਵਾਲਾ ਪਰਮਾਤਮਾ ਹੈ”

ਹੁਣ ਇਹ ਤਾਂ ਸਭ ਮਨੁੱਖ ਜਾਣਦੇ ਹਨ ਕਿ ਤਕਦੀਰ ਬਣਾਉਣ ਵਾਲਾ ਉਹ ਇੱਕ ਹੀ ਪਰਮਾਤਮਾ ਹੈ। ਪਰਮਾਤਮਾ ਨੂੰ ਕਿਹਾ ਜਾਂਦਾ ਹੈ ਤਕਦੀਰ ਦਾ ਮਾਲਿਕ, ਉਹ ਆਕੇ ਸਾਡੀਆਂ ਆਤਮਾਵਾਂ ਦੀ ਤਕਦੀਰ ਬਣਾਉਂਦੇ ਹਨ ਜੋ ਵਿਗੜੀ ਹੋਈ ਤਕਦੀਰ ਹੈ ਉਨ੍ਹਾਂ ਨੂੰ ਨਵਾਂ ਬਣਾਉਣ ਵਾਲਾ ਪਰਮਾਤਮਾ ਹੈ। ਬਾਕੀ ਇਹ ਜੋ ਮਨੁੱਖ ਕਹਿੰਦੇ ਹਨ ਤਕਦੀਰ ਬਣਾਉਣਾ ਅਤੇ ਵਿਗਾੜਨਾ ਪਰਮਾਤਮਾ ਦੇ ਹੱਥ ਵਿੱਚ ਹੈ, ਹੁਣ ਇਹ ਕਹਿਣਾ ਸਰਾਸਰ ਭੁੱਲ ਹੈ। ਤਕਦੀਰ ਬਣਾਉਣਾ ਪਰਮਾਤਮਾ ਦੇ ਹੱਥ ਵਿੱਚ ਹੈ ਪਰ ਜਦ ਮਨੁੱਖ ਉਸ ਤਕਦੀਰ ਬਣਾਉਣ ਵਾਲੇ ਨੂੰ ਭੁਲਦੇ ਹਨ, ਤਾਂ ਉਸ ਦੀ ਤਕਦੀਰ ਵਿਗੜ ਜਾਂਦੀ ਹੈ ਗੋਇਆ ਤਕਦੀਰ ਨੂੰ ਵਿਗਾੜਨਾ ਮਨੁੱਖਾਂ ਦੇ ਹੱਥਾਂ ਵਿੱਚ ਹੈ। ਜਦ ਮਨੁੱਖ ਆਪਣੇ ਆਪ ਨੂੰ ਭੁਲਦੇ ਹਨ, ਆਪਣੇ ਬਾਪ ਨੁੰ ਭੁਲਦੇ ਹਨ ਤਾਂ ਹੀ ਮਨੁੱਖਾਂ ਤੋਂ ਉਲਟਾ ਕੰਮ ਹੋਣ ਕਾਰਨ ਉਹ ਆਪਣੀ ਤਕਦੀਰ ਨੂੰ ਲਕੀਰ ਲਗਾਉਂਦੇ ਹਨ। ਤਾਂ ਵਿਗਾੜਨ ਵਾਲਾ ਹੋਇਆ ਮਨੁੱਖ ਅਤੇ ਬਣਾਉਣ ਵਾਲਾ ਹੋਇਆ ਪਰਮਾਤਮਾ ਇਸਲਈ ਪ੍ਰਮਾਤਮਾ ਨੂੰ ਸੁੱਖ ਦਾਤਾ ਕਹਿੰਦੇ ਹਨ, ਨਾ ਕਿ ਦੁੱਖ ਦਾਤਾ ਕਹਾਂਗੇ। ਵੇਖੋ, ਜਦ ਪਰਮਾਤਮਾ ਖੁਦ ਹੀ ਇਸ ਸ੍ਰਿਸ਼ਟੀ ਤੇ ਅਵਤਰਿਤ ਹੁੰਦੇ ਹਨ ਤਾਂ ਸਾਰੇ ਮਨੁੱਖਾਂ ਦੀ ਬਿਗੜੀ ਹੋਈ ਤਕਦੀਰ ਬਣਾਉਂਦੇ ਹਨ ਮਤਲਬ ਸਭ ਨੂੰ ਸਦਗਤੀ ਦੇ ਦਿੰਦੇ ਹਨ ਤਾਂ ਤੇ ਪਰਮਾਤਮਾ ਨੂੰ ਸਾਰੇ ਮਨੁੱਖ ਆਤਮਾਵਾਂ ਦਾ ਉਧਾਰ ਕਰਨ ਵਾਲਾ ਕਹਿੰਦੇ ਹਨ। ਪਰਮਾਤਮਾ ਕਹਿੰਦੇ ਹਨ ਬੱਚੇ, ਮੈਂ ਇਸ ਸੰਗਮ ਤੇ ਆਕੇ ਸਭ ਦੀ ਤਕਦੀਰ ਬਣਾਉਂਦਾ ਹਾਂ, ਇਵੇਂ ਨਹੀਂ ਕਿਸੇ ਦੀ ਤਕਦੀਰ ਬਣੇ ਅਤੇ ਕਿਸੇ ਦੀ ਨਾ ਬਣੇ ਪਰ ਪਰਮਾਤਮਾ ਤਾਂ ਸਭ ਦੀ ਬਣਾਉਂਦੇ ਹਨ ਕਿਓਂਕਿ ਸਾਰੇ ਮਨੁੱਖਾਂ ਦੀ ਸਾਰੀ ਸ੍ਰਿਸ਼ਟੀ ਨਾਲ ਸੰਬੰਧ ਹੈ ਤਾਂ ਹੀ ਤੇ ਪਰਮਾਤਮਾ ਦੇ ਲਈ ਕਹਿੰਦੇ ਹਨ ਤਕਦੀਰ ਬਣਾਉਣ ਵਾਲੇ ਜਰਾ ਸਾਹਮਣੇ ਤਾਂ ਆਓ….ਤਾਂ ਇਹ ਹੀ ਸਬੂਤ ਹੈ ਕਿ ਪਰਮਾਤਮਾ ਤਕਦੀਰ ਬਣਾਉਣ ਵਾਲਾ ਹੈ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top