03 November 2021 PUNJABI Murli Today | Brahma Kumaris

Read and Listen today’s Gyan Murli in Punjabi 

November 2, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਅੰਦਰ ਬਾਹਰ ਸਾਫ ਬਣੋ, ਕੋਈ ਵੀ ਗੰਦੀ ਆਦਤ ਹੁਣ ਤੁਹਾਡੇ ਵਿੱਚ ਨਹੀਂ ਹੋਣੀ ਚਾਹੀਦੀ"

ਪ੍ਰਸ਼ਨ: -

ਬ੍ਰਾਹਮਣ ਬੱਚਿਆਂ ਨੂੰ ਬਾਪ ਤੋਂ ਪੂਰਾ – ਪੂਰਾ ਵਰਸਾ ਲੈਣਾ ਦੇ ਲਈ ਕਿਹੜੀਆਂ – ਕਿਹੜੀਆਂ ਧਾਰਨਾਵਾਂ ਤੇ ਧਿਆਨ ਰੱਖਣਾ ਹੈ?

ਉੱਤਰ:-

1. ਇਸ ਜਨਮ ਵਿੱਚ ਬਾਪ ਦਾ ਬਣ ਕੇ ਅਜਿਹਾ ਕੋਈ ਪਾਪ ਕਰਮ ਨਾ ਹੋਵੇ ਜਿਸਦੀ ਸੌ ਗੁਣਾ ਸਜਾ ਭੋਗਨੀ ਪਵੇ। 2. ਬਾਪ ਜੋ ਅਤਿ ਮਿੱਠਾ ਹੈ ਉਹ ਤੁਹਾਨੂੰ ਆਪ ਸਮਾਨ ਮਿੱਠਾ ਬਨਾਉਂਦੇ ਹਨ ਇਸਲਈ ਮੂੰਹ ਤੋਂ ਕੋਈ ਕੜਵਾ ਬੋਲ ਨਾ ਨਿਕਲੇ ਜਿਸ ਨਾਲ ਦੂਜਿਆਂ ਨੂੰ ਦੁੱਖ ਹੋਵੇ। 3. ਦੁਖ ਹਰਤਾ ਸੁਖ ਕਰਤਾ ਦੇ ਬੱਚੇ ਬਣ ਸਭ ਦੇ ਦੁੱਖ ਹਰਨੇ ਹਨ। ਮਨਸਾ – ਵਾਚਾ – ਕਰਮਨਾ ਸੁਖ ਦੇਣਾ ਹੈ। 4. ਸਤੂਤੀ – ਨਿੰਦਾ ਵਿੱਚ ਸਮਾਨ ਰਹਿਣਾ ਹੈ।

ਓਮ ਸ਼ਾਂਤੀ ਸਤਿਗੁਰੂਵਾਰ ਨੂੰ ਵਰਿਕਸ਼ਾਪਤੀ ਡੇ ਵੀ ਕਿਹਾ ਜਾਂਦਾ ਹੈ। ਵਰਿਕਸ਼ਪਤੀ ਡੇ ਮਤਲਬ ਬਾਪ ਦਾ ਦਿਨ। ਅਮਾਵਸ ਦੇ ਦਿਨ ਹਨ੍ਹੇਰੀ ਰਾਤ ਪੂਰੀ ਹੁੰਦੀ ਹੈ ਫਿਰ ਦਿਨ ਸ਼ੁਰੂ ਹੁੰਦਾ ਹੈ। ਚੰਦ੍ਰਮਾ ਉਦਯ ਹੋਣਾ ਸ਼ੁਰੂ ਹੁੰਦਾ ਹੈ। ਅਤੇ ਅੱਜਕਲ ਜਿੰਨ੍ਹਾਂ ਦਾ ਪਿੱਤਰ ਹੁੰਦਾ ਹੈ ਉਸਨੂੰ ਖਵਾਏ – ਪਿਲਾਏ ਪੂਰਾ ਕਰਦੇ ਫਿਰ ਮੰਗਾਉਣਾ ਨਹੀਂ ਹੁੰਦਾ ਹੈ। ਸਭਨੂੰ ਤ੍ਰਿਪਤ ਕੀਤਾ ਜਾਂਦਾ ਹੈ। ਦਿਨ ਵਿੱਚ ਚਲੇ ਗਏ ਫਿਰ ਰਾਤ ਨੂੰ ਮੁੜ ਆਉਣ ਦੀ ਲੋੜ ਹੀ ਕੀ ਹੈ। ਅਸਲ ਕਾਇਦਾ ਇਹ ਹੈ – 12 ਮਹੀਨੇ ਦਾ ਸਮੇਂ ਜਦੋਂ ਪੂਰਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਖਵਾਕੇ, ਖਲਾਸ ਕਰ ਦੇਣਾ ਹੁੰਦਾ ਹੈ। ਫਿਰ ਹਨ੍ਹੇਰੀ ਰਾਤ ਵਿੱਚ ਕਿਉਂ ਬੁਲਾਇਆ ਜਾਂਦਾ ਹੈ। ਪਰੰਤੂ ਬ੍ਰਾਹਮਣਾਂ ਨੇ ਇਹ ਵੀ ਰਸਮ – ਰਿਵਾਜ ਬਣਾ ਦਿੱਤੀ ਹੈ, ਉਹ ਚਲੀ ਆਉਂਦੀ ਹੈ। ਦਖਸ਼ਨਾ ਆਦਿ ਮਿਲਦੀ ਰਹੇਗੀ। ਉਹ ਹੈ ਹੱਦ ਦਾ ਉਪਵਾਸ। ਹੁਣ ਬਾਪ ਆਇਆ ਹੈ ਬੇਹੱਦ ਦੇ ਉਪਵਾਸ ਵਿੱਚ। ਬਾਪ ਆਉਂਦੇ ਹਨ ਤਾਂ ਅਧਾਕਲਪ ਦਾ ਹਨ੍ਹੇਰਾ ਪੂਰਾ ਹੁੰਦਾ ਹੈ। ਫਿਰ ਸਤਿਯੁਗ ਵਿੱਚ ਸੋਝਰਾ ਹੀ ਸੋਝਰਾ ਹੁੰਦਾ ਹੈ। ਉੱਥੇ ਕਦੇ ਕੋਈ ਪਿੱਤਰ ਆਦਿ ਨਹੀਂ ਖਿਲਾਉਣਗੇ। ਇਹ ਫਿਰ ਹੈ ਬੇਹੱਦ ਦੀ ਉਪਵਾਸ। ਬ੍ਰਹਮਾ ਦੀ ਰਾਤ ਸੋ ਬ੍ਰਾਹਮਣਾਂ ਦੀ ਰਾਤ ਪੂਰੀ ਹੋ ਦਿਨ ਆ ਜਾਂਦਾ ਹੈ। ਫਿਰ ਕੋਈ ਪਿੱਤਰ ਆਦਿ ਖਿਲਾਉਂਦੇ ਨਹੀਂ, ਉੱਥੇ ਬ੍ਰਾਹਮਣ ਹੀ ਨਹੀਂ ਹੁੰਦੇ। ਇਵੇਂ ਨਹੀਂ ਕਿ ਕੋਈ ਮਰਦੇ ਨਹੀਂ ਹਨ, ਪਰੰਤੂ ਇਹ ਰਸਮ ਰਿਵਾਜ ਨਹੀਂ ਹੁੰਦਾ ਹੈ। ਇੱਥੇ ਤਾਂ ਕਈ ਤਰ੍ਹਾਂ ਦੇ ਬ੍ਰਾਹਮਣ ਵੀ ਹਨ। ਹੁਣ ਚਾਹੁੰਦੇ ਹਨ ਕਿ ਇੱਕ ਵਰਲਡ ਹੋਵੇ, ਇੱਕ ਨੇਸ਼ਨ ਹੋ। ਹੁਣ ਇਤਨੇ ਸਭਦਾ ਇੱਕ ਨੇਸ਼ਨ ਤਾਂ ਹੋ ਨਾ ਸਕੇ। ਹਾਂ ਇੱਕ ਰਾਜਿਆ, ਇੱਕ ਰਸਮ ਰਿਵਾਜ਼ ਸੀ, ਜਦੋਂ ਸਤਿਯੁਗ ਸੀ। ਉਹ ਤਾਂ ਬਾਪ ਹੀ ਆਕੇ ਸਥਾਪਨ ਕਰਦੇ ਹਨ। ਉੱਥੇ ਸਭ ਬਿਲਕੁਲ ਮਿੱਠੇ ਹੁੰਦੇ ਹਨ, ਦੁਖ ਦੀ ਗੱਲ ਨਹੀਂ ਹੁੰਦੀ। ਕਦੇ ਕੜਵਾ ਬੋਲਦੇ ਨਹੀਂ, ਪਾਪ ਕਰਦੇ ਹੀ ਨਹੀਂ। ਹੁਣ ਜੋ ਜਿੰਨ੍ਹਾਂ ਪੁਰਸ਼ਾਰਥ ਕਰਨਗੇ ਉਤਨੀ ਪਦਵੀ ਪਾਉਣਗੇ, ਨੰਬਰਵਾਰ। ਇਵੇਂ ਨਹੀਂ ਕਿ ਕੋਈ ਉੱਥੇ ਚੋਰੀ ਆਦਿ ਕਰਨਗੇ। ਨਹੀਂ। ਅੰਦਰ ਬਾਹਰ ਸਾਫ਼ ਰਹਿੰਦਾ ਹੈ। ਇੱਥੇ ਅੰਦਰ ਇੱਕ ਬਾਹਰ ਦੂਜੇ ਹੁੰਦੇ ਹਨ। ਕਿੰਨਾ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਸਭ ਹੈ ਰਾਵਣ ਰਾਜ ਦੀ ਗੰਦੀ ਚੰਚਲਤਾ। ਬਾਬਾ ਹੁਣ ਇਸਨੂੰ ਇੱਕਦਮ ਖ਼ਤਮ ਕਰਵਾ ਦਿੰਦੇ ਹਨ। ਸਭ ਦੀ ਇੱਕਦਮ ਝੱਟ ਤੋਂ ਗੰਦੀਆਂ ਆਦਤਾਂ ਤਾਂ ਖ਼ਤਮ ਹੁੰਦੀਆਂ ਨਹੀਂ। ਟਾਈਮ ਲਗਦਾ ਹੈ, ਜਿੰਨਾਂ – ਜਿੰਨਾਂ ਯੋਗ ਵਿੱਚ ਰਹਿਣਗੇ, ਕਦਮ – ਕਦਮ ਤੇ ਵੇਖਦੇ ਰਹਿਣਗੇ ਕਿ ਅਸੀਂ ਯੋਗ ਵਿੱਚ ਰਹਿੰਦੇ ਹਾਂ! ਕੋਈ ਪਾਪ ਕਰਮ ਤਾਂ ਨਹੀਂ ਕਰਦੇ ਹਾਂ। ਖ਼ੁਦ ਮਿੱਠਾ ਬਣ ਫਿਰ ਹੋਰਾਂ ਨੂੰ ਮਿੱਠਾ ਬਣਾਉਂਦਾ ਹਾਂ? ਖ਼ੁਦ ਹੀ ਕੜਵਾ ਹੋਵੇਗਾ ਤਾਂ ਦੂਸਰਿਆਂ ਨੂੰ ਮਿੱਠਾ ਕਿਵੇਂ ਬਣਾਏਗਾ। ਇੱਥੇ ਅਜਿਹੇ ਝੱਟ ਪ੍ਰਤੱਖ ਹੋ ਜਾਂਦੇ ਹਨ, ਛਿੱਪ ਨਾ ਸਕਣ। ਬਾਪ ਕਹਿੰਦੇ ਹਨ – ਸਾਡਾ ਬੱਚਾ ਬਣ ਹੋਰ ਕੋਈ ਉਲਟਾ – ਸੁਲਟਾ ਕੰਮ ਕਰਨਗੇ ਤਾਂ ਬਹੁਤ ਕੜੀ ਸਜ਼ਾ ਖਾਣਗੇ। ਪਦਵੀ ਵੀ ਭ੍ਰਿਸ਼ਟ ਹੋ ਜਾਵੇਗੀ। ਭਗਵਾਨ ਖੁਦ ਬੈਠ ਪੜ੍ਹਾਉਂਦੇ ਹਨ ਦੇਵਤਾ ਬਣਾਉਣ ਦੇ ਲਈ, ਦੇਵਤਾਵਾਂ ਦੀ ਮਹਿਮਾ ਗਾਉਂਦੇ ਹਨ – ਸ੍ਰਵਗੁਣ ਸੰਪੰਨ.. ਅਹਿੰਸਾ ਪਰਮੋਧਰਮ। ਹਿੰਸਾ ਦੋ ਤਰ੍ਹਾਂ ਦੀ ਹੁੰਦੀ ਹੈ – ਇੱਕ ਤੇ ਕਾਮ ਕਟਾਰੀ ਦੀ ਹਿੰਸਾ ਨਾਲ ਮਨੁੱਖ ਆਦਿ ਮੱਧ ਅੰਤ ਦੁਖ ਪਾਉਂਦੇ ਹਨ। ਦੂਸਰਾ ਫਿਰ ਕ੍ਰੋਧ ਵਿੱਚ ਆਕੇ ਇੱਕ ਦੋ ਨੂੰ ਮਾਰਦੇ ਦੁਖ ਦਿੰਦੇ ਹਨ, ਦੁਖੀ ਹੁੰਦੇਂ ਹਨ। ਇੱਥੇ ਤਾਂ ਬੱਚਿਆਂ ਨੂੰ ਕਿਹਾ ਜਾਂਦਾ ਹੈ ਮਨਸਾ- ਵਾਚਾ – ਕਰਮਨਾ ਅਜਿਹਾ ਕੋਈ ਕੰਮ ਨਹੀਂ ਕਰਨਾ ਹੈ। ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਅਸੀਂ ਹਾਂ ਹੀ ਦੁਖ ਹਰਤਾ ਸੁਖ ਕਰਤਾ ਦੇ ਬੱਚੇ। ਤਾਂ ਸਭ ਨੂੰ ਇਹ ਹੀ ਯੁਕਤੀ ਦੱਸਣੀ ਹੈ – ਤੁਸੀਂ ਕਿਵੇਂ ਦੁਖ ਹਰ ਕੇ ਸੁਖ ਦਵੋ। ਕੀਤੇ ਹੋਏ ਕਰਮਾਂ ਦਾ ਹਿਸਾਬ – ਕਿਤਾਬ ਚੁਕਤੂ ਹੋ ਜਾਂਦਾ ਹੈ। ਇੱਥੇ ਬਾਪ ਸਮਝਾਉਂਦੇ ਹਨ ਇਸ ਜਨਮ ਵਿੱਚ ਜੋ ਕੁਝ ਪਾਪ ਕਰਮ ਕੀਤੇ ਹਨ, ਦੱਸਣ ਨਾਲ ਅੱਧਾ ਕੱਟ ਜਾਣਗੇ। ਪਰੰਤੂ ਅਨੇਕ ਜਨਮਾਂ ਦੇ ਕੀਤੇ ਹੋਏ ਪਾਪ ਕਰਮ ਤਾਂ ਬਹੁਤ ਹਨ ਨਾ ਸਿਰ ਤੇ। ਹੁਣ ਬਾਪ ਸਮਝਾਉਂਦੇ ਹਨ ਇਸ ਜਨਮ ਵਿੱਚ ਵੀ ਅਜਿਹਾ ਕਰਮ ਨਹੀਂ ਕਰਨਾ ਚਾਹੀਦਾ ਜਿਸਦਾ ਪਾਪ ਬਣੇ ਅਤੇ ਫਿਰ ਯੋਗਬਲ ਨਾਲ ਅਨੇਕ ਜਨਮਾਂ ਦੇ ਪਾਪ ਕਰਮ ਭਸੱਮ ਕਰਨੇ ਹਨ। ਇਸ ਜਨਮ ਵਿੱਚ ਬਾਪ ਦਾ ਬਣਕੇ ਕੋਈ ਵੀ ਪਾਪ ਕਰਮ ਨਹੀਂ ਕਰਨਾ ਚਾਹੀਦਾ। ਬ੍ਰਾਹਮਣ ਬਣਨ ਬਿਗਰ ਵਰਸਾ ਮਿਲ ਨਾ ਸਕੇ। ਇਹ ਬਾਪਦਾਦਾ ਹੈ ਨਾ। ਵਰਸਾ ਤੁਹਾਨੂੰ ਉਨ੍ਹਾਂ ਤੋਂ ਮਿਲਦਾ ਹੈ, ਇੰਨ੍ਹਾਂ ਤੋਂ ਨਹੀਂ। ਇਹ ਆਪਣੇ ਨੂੰ ਕੁਝ ਨਹੀਂ ਕਹਾਉਂਦਾ ਹੈ। ਇਹ ਤਾਂ ਸਿਰ੍ਫ ਰਥ ਹੈ, ਇਨ੍ਹਾਂ ਤੋਂ ਤੁਹਾਨੂੰ ਕੁਝ ਮਿਲਦਾ ਨਹੀਂ। ਰਥ ਵੀ ਤੇ ਗਾਇਆ ਜਾਂਦਾ ਹੈ। ਹੁਸੈਨ ਦਾ ਰਥ ਕੱਡਦੇ ਹਨ ਨਾ। ਘੋੜੇ ਨੂੰ ਕਿੰਨਾਂ ਸਜਾਉਂਦੇ ਹਨ। ਇਹ ਤਾਂ ਪਤਿਤ ਤਨ ਹੈ ਨਾ। ਇਹ ਵੀ ਹੁਣ ਸਜ ਰਿਹਾ ਹੈ। ਆਪਣੇ ਪੁਰਸ਼ਾਰਥ ਨਾਲ ਹੀ ਸਜਦੇ ਹਨ। ਇਨ੍ਹਾਂ ਦੀ ਬਾਬਾ ਤਰਫਦਾਰੀ ਨਹੀਂ ਕਰਦੇ ਹਨ। ਇਹ ਤਾਂ ਬਾਬਾ ਕਦੇ- ਕਦੇ ਹਸੀ ਕਰਦੇ ਹਨ ਕਿ ਕਿਰਾਇਆ ਤਾਂ ਮਿਲੇਗਾ ਨਾ। ਪਰੰਤੂ ਪੁਰਸ਼ਾਰਥ ਜਿਵੇੰ ਤੁਹਾਨੂੰ ਕਰਨਾ ਹੈ ਉਵੇਂ ਇਨ੍ਹਾਂ ਨੂੰ ਕਰਨਾ ਹੁੰਦਾ ਹੈ। ਇਹ ਲਾਲਚ ਨਹੀਂ ਰਹਿੰਦੀ ਕਿ ਸਾਨੂੰ ਕਿਰਾਇਆ ਦੇਣਗੇ। ਇਹ ਤੇ ਬਾਬਾ ਹਸੀ ਕਰਦੇ ਹਨ। ਆਤਮਾ ਨੂੰ ਯੋਗਬਲ ਨਾਲ ਹੀ ਸਤੋਪ੍ਰਧਾਨ ਬਨਾਉਣਾ ਹੈ। ਜਿੰਨਾਂ ਯੋਗ ਹੋਵੇਗਾ ਉਤਨਾ ਪਾਵਨ ਬਣਨਗੇ ਅਤੇ ਫਿਰ ਆਪ ਸਮਾਨ ਵੀ ਬਨਾਉਣਾ ਹੈ। ਤੁਸੀਂ ਜਾਣਦੇ ਹੋ ਜੋ ਚੰਗੇ – ਚੰਗੇ ਸਰਵਿਸ ਕਰਨ ਵਾਲੇ ਹਨ, ਉਹ ਨਾਮੀਗ੍ਰਾਮੀ ਹਨ। ਬਾਬਾ ਸਰਵਿਸ ਤੇ ਭੇਜ ਦਿੰਦੇ ਹਨ। ਬਹੁਤ ਮਿੱਠਾ ਬੋਲਣਾ ਹੁੰਦਾ ਹੈ। ਕਿਸੇ ਨਾਲ ਲੜਨਾ ਝਗੜ੍ਹਨਾ ਨਹੀਂ ਹੈ। ਬ੍ਰਾਹਮਣ ਜੇਕਰ ਕੜਵਾ ਬੋਲਦੇ ਹਨ ਤਾਂ ਕਹਿਣਗੇ ਇਨ੍ਹਾਂ ਵਿੱਚ ਤੇ ਕ੍ਰੋਧ ਦਾ ਭੂਤ ਹੈ। ਸਤੂਤੀ – ਨਿੰਦਾ ਵਿੱਚ ਸਮਾਨ ਰਹਿਣਾ ਚਾਹੀਦਾ ਹੈ। ਬਹੁਤਿਆਂ ਵਿੱਚ ਕ੍ਰੋਧ ਦਾ ਭੂਤ ਹੈ, ਉਸ ਨਾਲ ਬਹੁਤ ਨਾਰਾਜ਼ ਹੁੰਦੇ ਹਨ। ਇਵੇਂ ਨਹੀਂ ਕਿ ਸਭ ਦਾ ਕ੍ਰੋਧ ਨਿਕਲ ਗਿਆ ਹੈ। ਜਦੋਂ ਤੱਕ ਸੰਪੂਰਨ ਬਨਣ ਦਾ ਸਮਾਂ ਆਵੇ ਉਦੋਂ ਤੱਕ ਹੋਲੀ – ਹੋਲੀ ਖਾਦ ਨਿਕਲਦੀ ਰਹੇਗੀ। ਅਜਿਹਾ ਕੋਈ ਕਹਿ ਨਹੀਂ ਸਕਦਾ ਕਿ ਸਾਡੇ ਵਿੱਚ ਕ੍ਰੋਧ ਨਹੀਂ ਹੈ। ਕਿਸੇ ਵਿੱਚ ਜਿਆਦਾ, ਕਿਸੇ ਵਿੱਚ ਘੱਟ ਹੁੰਦਾ ਹੈ। ਕਿਸੇ – ਕਿਸੇ ਦੀ ਆਵਾਜ ਹੀ ਅਜਿਹੀ ਹੁੰਦੀ ਹੈ ਜਿਵੇੰ ਲੜ੍ਹਾਈ ਕਰਦੇ ਹਨ। ਬੱਚਿਆਂ ਨੂੰ ਬਹੁਤ – ਬਹੁਤ ਮਿੱਠਾ ਬਣਨਾ ਹੈ। ਇੱਥੇ ਹੀ ਸ੍ਰਵਗੁਣ ਸੰਪੰਨ ਬਣਨਾ ਹੈ। ਵਿਕਾਰ ਤੇ ਅਨੇਕ ਤਰ੍ਹਾਂ ਦੇ ਹਨ ਨਾ। ਕ੍ਰੋਧ ਕਰਨਾ, ਝੂਠ ਬੋਲਣਾ ਇਹ ਸਭ ਵਿਕਾਰ ਹਨ।

ਬਾਪ ਕਹਿੰਦੇ ਹਨ – ਬੱਚੇ ਹੁਣ ਕੋਈ ਵਿਕਰਮ ਕਰਨਗੇ ਤਾਂ ਬਹੁਤ ਸਜਾ ਖਾਣੀ ਪਵੇਗੀ। ਉੱਥੇ ਤਾਂ ਮੇਰੇ ਨਾਲ ਸਜਾ ਦੇਣ ਵਾਲਾ ਧਰਮਰਾਜ ਹੈ। ਇਹ ਸਜਾ ਮਿਲਦੀ ਹੈ ਪ੍ਰਤੱਖ, ਧਰਮਰਾਜ ਦੀ ਸਜਾ ਮਿਲਦੀ ਹੈ ਗੁਪਤ, ਗਰਭਜੇਲ੍ਹ ਵਿੱਚ ਵੀ ਸਜ਼ਾਵਾਂ ਭੋਗਦੇ ਹਨ। ਕਿਸੇ ਨੂੰ ਬਿਮਾਰੀ ਆਦਿ ਹੁੰਦੀ ਹੈ – ਉਹ ਵੀ ਕਰਮਭੋਗ ਹੈ। ਧਰਮਰਾਜ ਦਵਾਰਾ ਸਜਾ ਮਿਲਦੀ ਹੈ। ਅੱਗੇ ਦਾ ਵੀ ਹੁਣੇ ਮਿਲਦਾ ਹੈ। ਹੁਣੇ ਦਾ ਹੁਣੇ ਵੀ ਮਿਲ ਸਕਦਾ ਹੈ। ਫਿਰ ਗਰਭ ਜੇਲ੍ਹ ਵਿੱਚ ਵੀ ਮਿਲਦਾ ਹੈ। ਉਹ ਹੈ ਗੁਪਤ, ਧਰਮਰਾਜ ਉੱਥੇ ਤਾਂ ਸਜਾ ਨਹੀਂ ਦੇਣਗੇ ਨਾ। ਇੱਥੇ ਫਿਰ ਸ਼ਰੀਰ ਨਾਲ ਭੋਗਣਾ ਭੋਗਨੀ ਪੈਂਦੀ ਹੈ। ਹੁਣ ਬਾਪ ਸਾਨੂੰ ਇਨ੍ਹਾਂ ਤੋਂ ਛੁੱਡਾ ਰਹੇ ਹਨ। ਪਰਮਪਿਤਾ ਪਰਮਾਤਮਾ ਅਤੇ ਧਰਮਰਾਜ ਬਾਬਾ ਦੋਵੇਂ ਹਾਜ਼ਿਰ ਹਨ। ਹੁਣ ਸਭ ਦੀ ਕਿਆਮਤ ਦਾ ਸਮਾਂ ਹੈ। ਹਰ ਇੱਕ ਦੀ ਜੱਜਮੈਂਟ ਹੁੰਦੀ ਹੈ। ਇਹ ਵੀ ਡਰਾਮੇ ਵਿੱਚ ਨੂੰਧ ਹੈ। ਜਦਕਿ ਤੁਸੀਂ ਬੱਚੇ ਸਮਝਦੇ ਹੋ – ਸੰਪੂਰਨ ਬਣਨਾ ਹੈ, ਤਾਂ ਕੋਈ ਵੀ ਪਾਪ ਕਰਮ ਨਹੀਂ ਕਰੋ। ਆਪਣੇ ਕਲਿਆਣ ਦੇ ਲਈ ਜਿੰਨਾਂ ਹੋ ਸਕੇ ਉਨਾਂ ਪੂਰਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਕਲਪ ਕਲਪਾਂਤਰ ਦੀ ਗੱਲ ਹੈ। ਉਹ ਪੜ੍ਹਾਈ ਹੁੰਦੀ ਹੈ ਇੱਕ ਜਨਮ ਦੇ ਲਈ। ਦੂਜੇ ਜਨਮ ਵਿੱਚ ਫਿਰ ਦੂਜੀ ਪੜ੍ਹਾਈ, ਇਹ ਹੈ 21 ਜਨਮਾਂ ਦੀ। ਅਵਿਨਾਸ਼ੀ ਬਾਪ ਅਵਿਨਾਸ਼ੀ ਪੜ੍ਹਾਈ ਪੜ੍ਹਾਉਂਦੇ ਹਨ, ਜਿਸ ਨਾਲ 21 ਜਨਮਾਂ ਦੇ ਲਈ ਅਵਿਨਾਸ਼ੀ ਪਦਵੀ ਵੀ ਮਿਲਦੀ ਹੈ। ਬਾਪ ਤੋਂ 21 ਜਨਮਾਂ ਦੇ ਲਈ ਵਰਸਾ ਮਿਲਦਾ ਹੈ। ਤੁਸੀਂ ਬੱਚੇ ਜਾਣਦੇ ਹੋ ਇਹ ਪੁਰਾਣੀ ਦੁਨੀਆਂ ਹੈ, ਨਵੀਂ ਦੁਨੀਆਂ ਵਿੱਚ ਭਾਰਤ ਇਕੱਲਾ ਸੀ। ਹੁਣ ਫਿਰ ਇਹ ਚੱਕਰ ਫਿਰਨਾ ਹੈ। ਨਵੀਂ ਸ੍ਰਿਸ਼ਟੀ ਸਥਾਪਨ ਹੋ ਪੁਰਾਣੀ ਦਾ ਵਿਨਾਸ਼ ਹੋਵੇਗਾ। ਇਹ ਤਾਂ ਗਾਇਆ ਹੋਇਆ ਹੈ ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਆਕੇ ਨਵੀਂ ਦੁਨੀਆਂ ਸਥਾਪਨ ਕਰਦੇ ਹਨ। ਬ੍ਰਾਹਮਣ ਤਾਂ ਜਰੂਰ ਚਾਹੀਦੇ ਹਨ। ਤਾਂ ਜਰੂਰ ਪਵਿੱਤਰ ਵੀ ਬਣਦੇ ਹੋਣਗੇ, ਰਾਜਯੋਗ ਵੀ ਸਿੱਖਦੇ ਹੋਣਗੇ। ਅਸੀਂ ਬ੍ਰਹਮਾਕੁਮਾਰ ਕੁਮਾਰੀਆਂ ਤਾਂ ਪਵਿੱਤਰ ਬਣ ਰਹੇ ਹਾਂ। ਬਾਪ ਇਹ ਨਹੀਂ ਕਹਿੰਦੇ ਕਿ ਘਰ ਬਾਰ ਛੱਡੋ। ਨਹੀਂ, ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਰਹੋ। ਇਹ ਬਾਪਦਾਦਾ ਨਾਮ ਬਹੁਤ ਚੰਗਾ ਹੈ। ਦਾਦੇ ਤੋਂ ਵਰਸਾ ਮਿਲਦਾ ਹੈ। ਉਹ ਹੈ ਉੱਚ ਤੋਂ ਉੱਚ। ਬ੍ਰਹਮਾ ਤੇ ਪਤਿਤ ਸੀ ਨਾ। ਉਹ ਪਹਿਲਾਂ – ਪਹਿਲਾਂ ਸ੍ਰੇਸ਼ਠਾਚਾਰੀ ਪੂਜੀਏ ਮਹਾਰਾਜਾ ਸੀ। ਹੁਣ ਅੰਤ ਵਿੱਚ ਆਕੇ ਪਤਿਤ ਬਣ ਗਿਆ। ਇਹ ਹੈ ਇਨ੍ਹਾਂ ਦਾ ਅੰਤਿਮ ਜਨਮ। ਇਸ ਦੁਨੀਆਂ ਵਿੱਚ ਕੋਈ ਪਾਵਨ ਹੈ ਹੀ ਕਿੱਥੇ। ਪਾਵਨ ਦੁਨੀਆਂ ਵਿੱਚ ਕੋਈ ਯਾਦ ਨਹੀਂ ਕਰਦੇ। ਗਾਇਆ ਹੋਇਆ ਵੀ ਹੈ ਆਤਮਾ ਪਰਮਾਤਮਾ ਵੱਖ ਰਹੇ ਬਹੂਕਾਲ… ਇਸ ਦਾ ਹਿਸਾਬ ਵੀ ਤੁਸੀਂ ਸਮਝਿਆ। ਸੂਰਜਵੰਸ਼ੀ ਜੋ ਹਨ ਉਹ ਪਹਿਲਾਂ – ਪਹਿਲਾਂ ਆਪਣਾ ਵਰਸਾ ਲੈਣ ਆਉਣਗੇ। ਹੁਣ ਆਤਮਾ ਸ਼ਰੀਰ ਛੱਡ ਕੇ ਗਈ। ਕਹਿੰਦੇ ਹਨ ਸਵਰਗ ਪਧਾਰਿਆ। ਫਿਰ ਉਨ੍ਹਾਂ ਨੂੰ ਨਰਕ ਵਿੱਚ ਬੁਲਾਉਣ ਦੀ ਲੋੜ ਹੀ ਕੀ ਹੈ। ਕੁਝ ਵੀ ਸਮਝਦੇ ਨਹੀਂ ਹਨ। ਸਾਧੂ ਸੰਤ ਆਦਿ ਵੀ ਮਰਦੇ ਹਨ ਤਾਂ ਉਨ੍ਹਾਂ ਦੀ ਵੀ ਬਰਸੀ ਮਨਾਉਂਦੇ ਹਨ, ਭੋਗ ਲਗਾਉਂਦੇ ਹੋਣਗੇ। ਜਦੋਂ ਕਹਿੰਦੇ ਹਨ ਜੋਤੀ ਜੋਤ ਸਮਾਇਆ ਫਿਰ ਭੋਗ ਕਿਉਂ ਲਗਾਉਂਦੇ। ਬਰਸੀ ਕਿਉਂ ਮਨਾਉਂਦੇ? ਸ਼ਰੀਰ ਤੇ ਖਲਾਸ ਹੋਇਆ – ਆਤਮਾ ਵੀ ਗਈ ਫਿਰ ਆਤਮਾ ਨੂੰ ਬੁਲਾਉਣ ਦੀ ਕੀ ਲੋੜ ਹੈ। ਜੋਤੀ ਵਿੱਚ ਲੀਨ ਹੋ ਗਈ ਫਿਰ ਆ ਕਿਵੇਂ ਸਕਦੀ ਹੈ। ਅਨੇਕਾਂਨੇਕ ਮੱਤ ਹਨ। ਇਵੇਂ ਵੀ ਕਹਿੰਦੇ ਹਨ ਮਨੁੱਖ ਮੋਖਸ਼ ਪਾਉਂਦਾ ਹੈ ਫਿਰ ਆਉਂਦਾ ਨਹੀਂ। ਮੋਖਸ਼ ਨੂੰ ਪਾਇਆ ਤਾਂ ਹੋਰ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ, ਪਾਰਟ ਵਜਾਉਣ ਤੋਂ ਛੁੱਟ ਗਿਆ। ਫਿਰ ਤਾਂ ਉਨ੍ਹਾਂਨੂੰ ਯਾਦ ਵੀ ਨਹੀਂ ਕਰਨਾ ਚਾਹੀਦਾ। ਇਹ ਵੀ ਤੁਸੀਂ ਜਾਣਦੇ ਹੋ। ਸਾਰੇ ਮਨੁੱਖ ਮਾਤਰ ਇੱਕ ਬਾਪ ਨੂੰ ਯਾਦ ਜਰੂਰ ਕਰਦੇ ਹਨ। ਮੰਨਦੇ ਵੀ ਸਾਰੇ ਭਾਈ – ਭਾਈ ਹਨ। ਤਾਂ ਭਰਾਵਾਂ ਨੂੰ ਬਾਪ ਤੋਂ ਵਰਸਾ ਜਰੂਰ ਮਿਲਣਾ ਚਾਹੀਦਾ ਹੈ। ਸ੍ਰਵ ਆਤਮਾਵਾਂ ਦਾ ਸਦਗਤੀ ਦਾਤਾ ਇੱਕ ਹੈ। ਸਾਰੀਆਂ ਆਤਮਾਵਾਂ ਨੂੰ ਵਾਪਿਸ ਜਾਣਾ ਹੈ। ਮਨੁੱਖ, ਮਨੁੱਖ ਨੂੰ ਸਦਗਤੀ ਕਿਵੇਂ ਦੇ ਸਕਦੇ ਇਸ ਲਈ ਇੱਕ ਹੀ ਸ੍ਰਵ ਦੇ ਸਦਗਤੀ ਦਾਤਾ ਦਾ ਨਾਮ ਮਸ਼ਹੂਰ ਹੈ। ਉਹ ਹੀ ਗਿਆਨ ਦਾ ਸਾਗਰ, ਪਤਿਤ – ਪਾਵਨ ਹੈ। ਉਹ ਬਾਪ ਆਕੇ ਰਾਜਯੋਗ ਸਿਖਾਉਂਦੇ ਹਨ। ਸਭ ਨੂੰ ਰਾਵਣਰਾਜ ਤੋਂ ਛੁਡਾਉਂਦੇ ਹਨ, ਇਸਨੂੰ ਬੇਹੱਦ ਦੀ ਅਮਾਵਸ ਕਹਾਂਗੇ। ਅਧਾਕਲਪ ਹੈ ਬੇਹੱਦ ਦੀ ਰਾਤ ਫਿਰ ਅਧਾਕਲਪ ਹੈ ਬੇਹੱਦ ਦਾ ਦਿਨ। ਇਹ ਖੇਲ੍ਹ ਹੈ। ਜਦੋਂ ਰਿਲੀਜਸ ਕਾਨਫਰੰਸ ਵਾਲੇ ਬੁਲਾਉਂਦੇ ਹਨ – ਸ਼ਾਂਤੀ ਕਿਵੇਂ ਹੋਵੇ ਤਾਂ ਉੱਥੇ ਦੱਸਣਾ ਚਾਹੀਦਾ ਹੈ – ਇੱਕ ਧਰਮ, ਇੱਕ ਮਤ ਸਤਿਯੁਗ ਵਿੱਚ ਹੀ ਹੁੰਦਾ ਹੈ। ਉਨ੍ਹਾਂਨੂੰ 5 ਹਜ਼ਾਰ ਵਰ੍ਹੇ ਹੋਏ। ਉੱਥੇ ਸੁਖ ਸ਼ਾਂਤੀ ਸਭ ਸੀ, ਬਾਕੀ ਸਾਰੀਆਂ ਆਤਮਾਵਾਂ ਸ਼ਾਂਤੀਧਾਮ ਵਿੱਚ ਸਨ। ਨਵੀਂ ਦੁਨੀਆਂ ਵਿੱਚ ਇੱਕ ਹੀ ਧਰਮ ਸੀ। ਪੁਰਾਣੀ ਦੁਨੀਆਂ ਵਿੱਚ ਝਾੜ ਕਿੰਨਾਂ ਵੱਧ ਜਾਂਦਾ ਹੈ। ਅਨੇਕ ਧਰਮ ਹਨ। ਹੁਣ ਅਨੇਕ ਧਰਮਾਂ ਦਾ ਵਿਨਾਸ਼ ਅਤੇ ਇੱਕ ਧਰਮ ਦੀ ਸਥਾਪਨਾ ਇਹ ਬਾਪ ਦਾ ਹੀ ਕੰਮ ਹੈ। ਸ਼ਿਵਬਾਬਾ ਕਹਿੰਦੇ ਹਨ – ਇਹ ਸਾਡਾ ਕੰਮ ਹੈ। ਅਸੀਂ ਕਲਪ – ਕਲਪ ਆਕੇ ਇਹ ਕੰਮ ਕਰਦਾ ਹਾਂ। ਸਤਿਯੁਗੀ ਰਾਜਧਾਨੀ ਦੇ ਲਈ ਰਾਜਯੋਗ ਜਰੂਰ ਸੰਗਮ ਤੇ ਹੀ ਸਿਖਾਉਣਗੇ। ਸਾਰੇ ਪਤਿਤਾਂ ਨੂੰ ਪਾਵਨ ਬਨਾਉਂਦੇ ਹਨ। ਕਹਿੰਦੇ ਹਨ ਮੈਂ ਆਉਂਦਾ ਹਾਂ ਬਹੁਤ ਜਨਮਾਂ ਦੇ ਅੰਤ ਦੇ ਜਨਮ ਦੇ ਅੰਤ ਵਿੱਚ। ਜਿਸਨੇ ਪੂਰੇ 84 ਜਨਮ ਲਏ ਹਨ ਉਨ੍ਹਾਂ ਦੇ ਰਥ ਵਿੱਚ ਹੀ ਆਕੇ ਸਮਝਾਉਂਦਾ ਹਾਂ। ਨਵੀਂ ਦੁਨੀਆਂ ਤੇ ਹੈ ਹੀ ਨਹੀਂ। ਪੁਰਾਣੀ ਦੁਨੀਆਂ ਵਿੱਚ ਹੀ ਆਕੇ ਨਵੀਂ ਦੁਨੀਆ ਬਣਾਉਂਦਾ ਹਾਂ। ਪਤਿਤ ਦੁਨੀਆਂ ਨੂੰ ਪਾਵਨ ਬਣਾਉਂਦਾ ਹਾਂ। ਮੇਰਾ ਨਾਮ ਹੀ ਹੈ ਦੁਖ ਹਰਤਾ, ਸੁਖ ਕਰਤਾ। ਸੁਖ ਵਿੱਚ ਕੋਈ ਮੈਨੂੰ ਯਾਦ ਨਹੀਂ ਕਰਦੇ, ਦੁਖ ਵਿੱਚ ਮੈਨੂੰ ਯਾਦ ਕਰਦੇ ਹਨ। ਜਰੂਰ ਸੁਖ ਮਿਲਿਆ ਹੋਇਆ ਸੀ। ਬਾਪ ਕਹਿੰਦੇ ਹਨ ਮੈਂ ਆਇਆ ਹਾਂ ਪੜ੍ਹਾਉਣ। ਹੁਣ ਪੜ੍ਹਨਾ ਤੁਹਾਡਾ ਕੰਮ ਹੈ। ਮਨੁੱਖ ਤਾਂ ਘੋਰ ਹਨ੍ਹੇਰੇ ਵਿੱਚ ਹਨ, ਤੁਸੀਂ ਵੀ ਕੁਝ ਨਹੀਂ ਜਾਣਦੇ ਸੀ। ਇਸ ਵਕਤ ਸਾਰੀ ਦੁਨੀਆਂ ਦਾ ਬੇੜਾ ਡੁੱਬਿਆ ਹੋਇਆ ਹੈ, ਕਿੰਨੇ ਦੁਖੀ ਹਨ। ਤੁਸੀਂ ਸਭ ਦਾ ਬੇੜਾ ਪਾਰ ਕਰਦੇ ਹੋ, ਸਾਰੇ ਸ਼ਾਂਤੀਧਾਮ ਵਿੱਚ ਚਲੇ ਜਾਣਗੇ। ਇਹ ਗੱਲਾਂ ਤੁਹਾਡੀ ਬੁੱਧੀ ਵਿੱਚ ਹਨ, ਸੋ ਵੀ ਨੰਬਰਵਾਰ। ਜੋ ਲਾਈਟ ਹਾਊਸ ਬਣੇ ਹੋਣਗੇ, ਉਹ ਦੂਜਿਆਂ ਨੂੰ ਵੀ ਰਾਹ ਦੱਸਦੇ ਰਹਿਣਗੇ। ਉਨ੍ਹਾਂ ਦਾ ਕੰਮ ਹੀ ਹੈ ਰਾਹ ਦੱਸਣਾ। ਬੱਚਿਆਂ ਨੂੰ ਬਾਪ ਕਿਵੇਂ ਪੜ੍ਹਾਉਂਦੇ ਹਨ, ਇਹ ਤਾਂ ਸਥਾਈ ਖੁਸ਼ੀ ਰਹਿਣੀ ਚਾਹੀਦੀ ਹੈ। ਇੱਥੇ ਆਕੇ ਬਹੁਤ ਰੀਫਰੈਸ਼ ਹੋ ਜਾਂਦੇ ਹਨ, ਬਾਹਰ ਜਾਣ ਨਾਲ ਨਸ਼ਾ ਹੀ ਗੁੰਮ ਹੋ ਜਾਂਦਾ ਹੈ। ਬਾਪ ਤੋੰ ਪੂਰਾ – ਪੂਰਾ ਵਰਸਾ ਲੈਣ ਦੀ ਤਮੰਨਾ ਰੱਖਣੀ ਚਾਹੀਦੀ ਹੈ। ਕਦਮ – ਕਦਮ ਤੇ ਬਾਪ ਤੋਂ ਰਾਏ ਲੈਂਦੇ ਰਹਿਣਾ ਹੈ। ਪਹਿਲੋਂ ਤੀਰਥਾਂ ਤੇ ਪੈਦਲ ਜਾਂਦੇ ਸਨ, ਬਹੁਤ ਖਬਰਦਾਰੀ ਨਾਲ ਜਾਂਦੇ ਸੀ। ਇਸ ਵਕਤ ਤਾਂ ਬਸ ਟ੍ਰੇਨ ਵਿੱਚ ਜਾਂਦੇ ਹਨ। ਮਾਇਆ ਦਾ ਇਸ ਸਮੇਂ ਭ੍ਭਕਾ ਬਹੁਤ ਹੈ। ਸਤਿਯੁਗ ਵਿੱਚ ਭ੍ਭਕਾ ਸੀ ਫਿਰ ਦਵਾਪਰ ਤੋਂ ਡਿੱਗਦਾ ਗਿਆ। ਹੁਣ ਫਿਰ ਪਿਛਾੜੀ ਤੋਂ ਸ਼ੁਰੂ ਹੋਇਆ ਹੈ, ਇਸਨੂੰ ਮਾਇਆ ਦਾ ਪਾਮਪ ਕਿਹਾ ਜਾਂਦਾ ਹੈ। ਕਿਸੇ ਨੂੰ ਕਹੋ ਚੱਲੋ ਸਵਰਗ ਵਿੱਚ, ਤਾਂ ਕਹਿੰਦੇ ਸਾਨੂੰ ਇੱਥੇ ਹੀ ਸਭ ਸੁਖ ਹਨ। ਮੋਟਰਾਂ, ਐਰੋਪਲੇਨ ਆਦਿ ਸਭ ਹਨ। ਸਾਡੇ ਲਈ ਸਵਰਗ ਇੱਥੇ ਹੀ ਹੈ। ਧਨ, ਮਾਲ, ਜੇਵਰ ਆਦਿ ਸਭ ਹਨ। ਲਕਸ਼ਮੀ – ਨਾਰਾਇਣ ਨੂੰ ਵੀ ਜੇਵਰ ਹਨ ਨਾ। ਅਸੀਂ ਵੀ ਪਹਿਣ ਸਕਦੇ ਹਾਂ। ਕਿੰਨਾਂ ਵੀ ਸਮਝਾਓ ਫਿਰ ਵੀ ਵਿਸ਼ ਹੀ ਯਾਦ ਰਹਿੰਦਾ ਹੈ। ਵਿਸ਼ (ਵਿਕਾਰ) ਬਿਗਰ ਰਹਿ ਨਹੀਂ ਸਕਦੇ। ਬਾਪ ਕਹਿੰਦੇ ਹਨ – ਤੁਸੀਂ ਮੇਰੀ ਗੱਲ ਮੰਨਦੇ ਨਹੀਂ ਹੋ। ਪਾਵਨ ਨਹੀਂ ਬਣਦੇ ਹੋ ਤਾਂ ਮੈਨੂੰ ਬੁਲਾਉਂਦੇ ਹੀ ਕਿਉਂ ਹੋ ਹੇ ਪਤਿਤ – ਪਾਵਨ ਆਓ। ਯਾਦ ਰੱਖਣਾ ਹੁਣ ਨਹੀਂ ਮੰਨੋਗੇ ਤਾਂ ਧਰਮਰਾਜ ਦਵਾਰਾ ਸਜਾ ਦਿਲਾਵਾਂਗਾ। ਡਰਾਉਂਦੇ ਵੀ ਹਨ। ਬਹੁਤ ਬੱਚੇ ਵਿਕਾਰ ਵਿੱਚ ਜਾਂਦੇ ਹੀ ਰਹਿੰਦੇ ਹਨ, ਡਰ ਹੀ ਨਹੀਂ। ਉਹ ਕਿੰਨੇ ਹੰਟਰ ਖਾਣਗੇ। ਗੱਲ ਨਾ ਪੁੱਛੋ। ਪਦਵੀ ਵੀ ਭ੍ਰਿਸ਼ਟ ਹੋ ਜਾਵੇਗੀ। ਪੁਰਸ਼ਾਰਥ ਕਰ ਉੱਚ ਪਦਵੀ ਪਾਉਣੀ ਚਾਹੀਦੀ ਹੈ ਨਾ। ਸੰਗ ਦੋਸ਼ ਵਿੱਚ ਇਵੇਂ ਡਿੱਗ ਪੈਂਦੇ ਹਨ ਤਾਂ ਇੱਕਦਮ ਆਪਣੀ ਪਦਵੀ ਗਵਾਂ ਦਿੰਦੇ ਹਨ। ਤੁਸੀਂ ਜਾਣਦੇ ਹੋ ਹੁਣ ਹੀਰੇ ਆਦਿ ਦੀਆਂ ਖਾਣੀਆਂ ਖਾਲੀ ਹੁੰਦੀਆਂ ਜਾ ਰਹੀਆਂ ਹਨ ਫਿਰ ਭਰ ਜਾਣਗੀਆਂ। ਸੋਨੇ, ਹੀਰੇ ਦੇ ਪਹਾੜ ਹੁੰਦੇ ਹਨ। ਹੀਰੇ ਜਦੋਂ ਖੋਦ ਕੇ ਕੱਡਦੇ ਹਨ ਤਾਂ ਪਹਿਲਾਂ ਪੱਥਰ ਹੁੰਦੇ ਹਨ ਫਿਰ ਉਨ੍ਹਾਂਨੂੰ ਸਾਫ ਕਰਕੇ ਹੀਰਾ ਬਨਾਉਂਦੇ ਹਨ। ਤੁਹਾਨੂੰ ਵੀ ਗਿਆਨ ਸੀਰਾਨ ਤੇ ਚੜ੍ਹਾਉਂਦੇ ਹਨ ਤਾਂ ਤੁਸੀਂ ਕਿੰਨੇ ਚੰਗੇ ਹੋ ਜਾਂਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਹੁਣ ਕਿਆਮਤ ਦਾ ਸਮਾਂ ਹੈ ਇਸਲਈ ਕੋਈ ਵੀ ਪਾਪ ਕਰਮ ਨਹੀਂ ਕਰਨਾ ਹੈ। ਆਪਣੇ ਕਲਿਆਣ ਦਾ ਪੁਰਸ਼ਾਰਥ ਕਰਨਾ ਹੈ, ਬਹੁਤ ਮਿੱਠਾ ਬਣਨਾ ਹੈ। ਕ੍ਰੋਧ ਨੂੰ ਛੱਡ ਦੇਣਾ ਹੈ।

2. ਬਾਪ ਤੋਂ ਪੂਰਾ – ਪੂਰਾ ਵਰਸਾ ਲੈਣ ਦੀ ਤਮੰਨਾ ਰੱਖਣੀ ਹੈ। ਕਦਮ – ਕਦਮ ਤੇ ਬਾਪ ਦੀ ਰਾਏ ਲੈਣੀ ਹੈ। ਬਾਪ ਸਮਾਨ ਦੁਖ ਹਰਤਾ, ਸੁਖ ਕਰਤਾ ਬਣਨਾ ਹੈ।

ਵਰਦਾਨ:-

ਪਾਸ ਵਿਧ ਆਨਰ ਮਤਲਬ ਮਨ ਵਿੱਚ ਵੀ ਸੰਕਲਪਾਂ ਨਾਲ ਸਜਾ ਨਾ ਖਾਣ। ਧਰਮਰਾਜ ਦੀਆਂ ਸਜ਼ਾਵਾਂ ਦੀ ਗੱਲ ਤੇ ਪਿੱਛੋ ਹੈ ਲੇਕਿਨ ਆਪਣੇ ਸੰਕਲਪਾਂ ਦੀ ਵੀ ਉਲਝਣ ਅਤੇ ਸਜ਼ਾਵਾਂ ਤੋਂ ਪਰੇ ਰਹਿਣਾ – ਇਹ ਪਾਸ ਵਿਧ ਆਨਰ ਹੋਣ ਵਾਲਿਆਂ ਦੀ ਨਿਸ਼ਾਨੀ ਹੈ। ਵਾਣੀ, ਕਰਮ, ਸੰਬੰਧ – ਸੰਪਰਕ ਦੀ ਗੱਲ ਤਾਂ ਮੋਟੀ ਹੈ ਲੇਕਿਨ ਸੰਕਲਪਾਂ ਵਿੱਚ ਵੀ ਉਲਝਣ ਪੈਦਾ ਨਾ ਹੋਵੇ, ਅਜਿਹੀ ਪ੍ਰੀਤਿਗਿਆ ਕਰੋ ਤਾਂ ਪਾਸ ਵਿਧ ਆਨਰ ਬਣੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top