03 May 2022 Punjabi Murli Today | Brahma Kumaris

Read and Listen today’s Gyan Murli in Punjabi 

May 2, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਨੂੰ ਬਾਪ ਸਮਾਨ ਮਿੱਠਾ ਬਣਨਾ ਹੈ, ਕਿਸੀ ਨੂੰ ਦੁੱਖ ਨਹੀਂ ਦੇਣਾ ਹੈ, ਕਦੀ ਕ੍ਰੋਧ ਨਹੀਂ ਕਰਨਾ ਹੈ।"

ਪ੍ਰਸ਼ਨ: -

ਕਰਮਾ ਦੀ ਗੁਹੇ ਗਤੀ ਨੂੰ ਜਾਣਦੇ ਹੋਏ ਤੁਸੀਂ ਬੱਚੇ ਕਿਹੜਾ ਪਾਪ ਕਰਮ ਨਹੀਂ ਕਰ ਸਕਦੇ?

ਉੱਤਰ:-

ਅੱਜ ਦਿਨ ਤੱਕ ਦਾਨ ਨੂੰ ਪੁੰਨ ਕਰਮ ਸਮਝਦੇ ਸੀ, ਪਰ ਹੁਣ ਸਮਝਦੇ ਹੋ ਦਾਨ ਕਰਨ ਨਾਲ ਕਈ ਵਾਰ ਪਾਪ ਬਣਦਾ ਹੈ ਕਿਉਂਕਿ ਜੇਕਰ ਕਿਸੀ ਇਵੇਂ ਦੇ ਨੂੰ ਪੈਸਾ ਦੇ ਦਿੱਤਾ ਜੋ ਪੈਸੇ ਨਾਲ ਪਾਪ ਕਰੇ, ਉਸਦਾ ਅਸਰ ਵੀ ਤੁਹਾਡੀ ਅਵਸਥਾ ਤੇ ਜ਼ਰੂਰ ਹੀ ਪਵੇਗਾ। ਇਸ ਲਈ ਦਾਨ ਵੀ ਸਮਝਕੇ ਕਰਨਾ ਹੈ।

ਗੀਤ:-

ਇਸ ਪਾਪ ਕੀ ਦੁਨੀਆਂ ਸੇ..

ਓਮ ਸ਼ਾਂਤੀ ਹਾਲੇ ਤੁਸੀਂ ਬੱਚੇ ਸਾਹਮਣੇ ਬੈਠੇ ਹੋ। ਬਾਪ ਕਹਿੰਦੇ ਹਨ ਹੇ ਜੀਵ ਦੀਆਂ ਆਤਮਾਵਾਂ ਸੁਣਦੀਆਂ ਹੋ। ਆਤਮਾਵਾਂ ਨਾਲ ਗੱਲ ਕਰਦੇ ਹਨ। ਆਤਮਾਵਾਂ ਜਾਣਦੀਆਂ ਹਨ – ਸਾਡਾ ਬੇਹੱਦ ਦਾ ਬਾਪ ਸਾਨੂੰ ਲੈ ਚੱਲਦੇ ਹਨ, ਜਿੱਥੇ ਦੁੱਖ ਦਾ ਨਾਮ ਨਹੀਂ। ਗੀਤਾ ਵਿੱਚ ਵੀ ਕਹਿੰਦੇ ਹਨ ਇਸ ਪਾਪ ਦੀ ਦੁਨੀਆਂ ਤੋਂ ਪਾਵਨ ਦੁਨੀਆਂ ਵਿੱਚ ਲੈ ਚੱਲੋ। ਪਤਿਤ ਦੁਨੀਆਂ ਕਿਸਨੂੰ ਕਿਹਾ ਜਾਂਦਾ ਹੈ। ਇਹ ਦੁਨੀਆਂ ਨਹੀਂ ਜਾਣਦੀ। ਦੇਖੋ, ਅੱਜਕਲ ਮਨੁੱਖਾਂ ਦਾ ਕਾਮ, ਕ੍ਰੋਧ ਕਿੰਨਾ ਤਿੱਖਾ ਹੈ। ਕ੍ਰੋਧ ਦੇ ਵਸ਼ੀਭੂਤ ਹੋਕੇ ਕਹਿੰਦੇ ਹਨ ਅਸੀਂ ਇਸ ਦੇਸ਼ ਦਾ ਨਾਸ਼ ਕਰਾਂਗੇ। ਕਹਿੰਦੇ ਵੀ ਹਨ ਹੇ ਭਗਵਾਨ ਸਾਨੂੰ ਘੋਰ ਹਨ੍ਹੇਰੇ ਤੋਂ ਘੋਰ ਸੋਝਰੇ ਵਿੱਚ ਲੈ ਚੱਲੋ ਕਿਉਂਕਿ ਪੁਰਾਣੀ ਦੁਨੀਆਂ ਹੈ। ਕਲਿਯੁਗ ਨੂੰ ਪੁਰਾਣਾ ਯੁਗ, ਸਤਿਯੁਗ ਨੂੰ ਨਵਾਂ ਯੁਗ ਕਿਹਾ ਜਾਂਦਾ ਹੈ। ਬਾਪ ਬਿਨਾਂ ਨਵਾਂ ਯੁੱਗ ਕੋਈ ਬਣਾ ਨਾ ਸਕੇ। ਸਾਡਾ ਮਿੱਠਾ ਬਾਬਾ ਸਾਨੂੰ ਹੁਣ ਦੁੱਖਧਾਮ ਤੋਂ ਸੁੱਖਧਾਮ ਵਿੱਚ ਲੈ ਚੱਲਦੇ ਹਨ। ਬਾਬਾ ਤੁਹਾਡੇ ਸਿਵਾਏ ਸਾਨੂੰ ਕੋਈ ਵੀ ਸਵਰਗ ਵਿੱਚ ਲੈ ਜਾ ਨਹੀਂ ਸਕਦੇ। ਬਾਬਾ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ। ਫਿਰ ਵੀ ਕਿਸੇ ਦੀ ਬੁੱਧੀ ਵਿੱਚ ਬੈਠਦਾ ਨਹੀਂ ਹੈ। ਇਸ ਸਮੇਂ ਬਾਬਾ ਦੀ ਸ੍ਰੇਸ਼ਠ ਮਤ ਮਿਲਦੀ ਹੈ। ਸ੍ਰੇਸ਼ਠ ਮਤ ਨਾਲ ਅਸੀਂ ਸ੍ਰੇਸ਼ਠ ਬਣਦੇ ਹਾਂ। ਇੱਥੇ ਸ੍ਰੇਸ਼ਠ ਬਣਾਂਗੇ ਤਾਂ ਸ੍ਰੇਸ਼ਠ ਦੁਨੀਆਂ ਵਿੱਚ ਉੱਚ ਪਦਵੀ ਪਾਵਾਂਗੇ। ਇਹ ਤੇ ਹੈ ਭ੍ਰਿਸ਼ਟਾਚਾਰੀ ਰਾਵਣ ਦੀ ਦੁਨੀਆਂ। ਆਪਣੀ ਮਤ ਤੇ ਚੱਲਣ ਵਾਲੇ ਨੂੰ ਮਨਮਤ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ ਸ਼੍ਰੀਮਤ ਤੇ ਚੱਲੋ। ਤੁਹਾਨੂੰ ਫਿਰ ਘੜੀ – ਘੜੀ ਆਸੁਰੀ ਮਤ ਨਰਕ ਵਿੱਚ ਧਕੇਲਦੀ ਹੈ। ਕ੍ਰੋਧ ਕਰਨਾ, ਆਸੁਰੀ ਮਤ ਹੈ। ਬਾਬਾ ਕਹਿੰਦੇ ਹਨ ਇੱਕ ਦੋ ਤੇ ਕ੍ਰੋਧ ਨਹੀਂ ਕਰੋ। ਪ੍ਰੇਮ ਨਾਲ ਚੱਲੋ। ਹਰ ਇਕ ਨੂੰ ਆਪਣੇ ਲਈ ਰਾਏ ਲੈਣੀ ਹੈ। ਬਾਪ ਕਹਿੰਦੇ ਹਨ ਬੱਚੇ ਪਾਪ ਕਿਉਂ ਕਰਦੇ ਹੋ, ਪੁੰਨ ਦਾ ਕੰਮ ਚਲਾਓ। ਆਪਣਾ ਖਰਚਾ ਘੱਟ ਕਰ ਦੋ। ਤੀਰਥਾਂ ਤੇ ਧੱਕੇ ਖਾਣਾ, ਸੰਨਿਆਸੀਆਂ ਦੇ ਕੋਲ ਧੱਕਾ ਖਾਣਾ, ਇਹਨਾਂ ਸਭ ਕਰਮਕਾਂਡ ਤੇ ਕਿੰਨਾ ਖ਼ਰਚਾ ਕਰਦੇ ਹਨ। ਉਹ ਸਭ ਛੁਡਾ ਦਿੰਦੇ ਹਨ। ਸ਼ਾਦੀ ਨਾਲ ਮਨੁੱਖ ਕਿੰਨਾ ਸ਼ਾਦਮਾਨਾ ਕਰਦੇ ਹਨ, ਕਰਜ਼ਾ ਲੈ ਕੇ ਵੀ ਸ਼ਾਦੀ ਕਰਾਉਂਦੇ ਹਨ। ਇੱਕ ਤੇ ਕਰਜਾ ਉਠਾਉਂਦੇ, ਦੂਸਰੇ ਪਤਿਤ ਬਣਦੇ। ਸੋ ਵੀ ਜੋ ਪਤਿਤ ਬਣਨਾ ਚਾਹੁੰਦੇ ਹਨ ਜਾਕੇ ਬਣਨ। ਜੋ ਸ਼੍ਰੀਮਤ ਤੇ ਪਵਿੱਤਰ ਬਣਦੇ ਹਨ ਉਨ੍ਹਾਂਨੂੰ ਕਿਉਂ ਰੋਕਣਾ ਚਾਹੀਦਾ ਹੈ। ਮਿੱਤਰ ਸੰਬੰਧੀ ਆਦਿ ਝਗੜਾ ਕਰਣਗੇ ਤੇ ਸਹਿਣ ਕਰਨਾ ਹੀ ਪਵੇਗਾ। ਮੀਰਾ ਨੇ ਵੀ ਸਭ ਕੁਝ ਸਹਿਣ ਕੀਤਾ ਨਾ। ਬੇਹੱਦ ਦਾ ਬਾਪ ਆਇਆ ਹੈ ਰਾਜਯੋਗ ਸਿਖਾਕੇ ਭਗਵਾਨ ਭਗਵਤੀ ਪਦਵੀ ਪ੍ਰਾਪਤ ਕਰਾਉਂਦੇ ਹਨ। ਲਕਸ਼ਮੀ ਭਗਵਤੀ, ਨਾਰਾਇਣ ਭਗਵਾਨ ਨੂੰ ਕਿਹਾ ਜਾਂਦਾ ਹੈ। ਕਲਿਯੁਗ ਅੰਤ ਵਿੱਚ ਤੇ ਸਾਰੇ ਪਤਿਤ ਹਨ ਫਿਰ ਉਹਨਾਂ ਨੂੰ ਕਿਸਨੇ ਚੇਂਜ ਕੀਤਾ। ਹੁਣ ਤੁਸੀਂ ਜਾਣਦੇ ਹੋ ਬਾਬਾ ਕਿਵੇਂ ਆਕੇ ਸਵਰਗ ਮਤਲਬ ਰਾਮਰਾਜ ਦੀ ਸਥਾਪਨਾ ਕਰਾਉਂਦੇ ਹਨ। ਅਸੀਂ ਸੂਰਜਵੰਸੀ ਅਤੇ ਚੰਦਰਵੰਸੀ ਪਦਵੀ ਪਾਉਣ ਦੇ ਲਈ ਇੱਥੇ ਆਏ ਹਾਂ। ਸੂਰਜਵੰਸ਼ੀ ਸਪੂਤ ਬੱਚੇ ਹੋਣਗੇ ਉਹ ਤੇ ਚੰਗੀ ਤਰਾਂ ਪੜ੍ਹਾਈ ਪੜ੍ਹਣਗੇ।

ਬਾਬਾ ਸਭ ਨੂੰ ਸਮਝਾਉਂਦੇ ਹਨ – ਪੁਰਸ਼ਾਰਥ ਕਰਕੇ ਤੁਸੀਂ ਵੀ ਬਾਪ ਨੂੰ ਫਾਲੋ ਕਰੋ। ਅਜਿਹਾ ਪੁਰਸ਼ਾਰਥ ਕਰੋ ਜੋ ਇਹਨਾਂ ਦੇ ਵਾਰਿਸ ਬਣਕੇ ਦਿਖਾਓ ਮੰਮਾ ਬਾਬਾ ਕਹਿੰਦੇ ਹੋ ਤਾਂ ਭਵਿੱਖ ਤਖਤਨਸ਼ੀਨ ਹੋਕੇ ਵਿਖਾਓ। ਬਾਪ ਤੇ ਕਹਿੰਦੇ ਹਨ ਇਨਾਂ ਪੜ੍ਹੋ ਜੋ ਸਾਡੇ ਤੋਂ ਉੱਚ ਜਾਓ। ਅਜਿਹੇ ਬਹੁਤ ਬੱਚੇ ਹੁੰਦੇ ਹਨ ਜੋ ਬਾਪ ਤੋਂ ਉੱਚ ਚਲੇ ਜਾਂਦੇ ਹਨ। ਬੇਹੱਦ ਦਾ ਬਾਪ ਕਹਿੰਦੇ ਹਨ ਅਸੀਂ ਤੁਹਾਨੂੰ ਵਿਸ਼ਵ ਦੇ ਮਾਲਿਕ ਬਨਾਉਂਦਾ ਹਾਂ। ਮੈਂ ਥੋੜ੍ਹੀ ਨਾ ਬਣਦਾ ਹਾਂ। ਕਿੰਨਾ ਮਿੱਠਾ ਬਾਪ ਹੈ। ਉਹਨਾਂ ਦੀ ਸ਼੍ਰੀਮਤ ਮਸ਼ਹੂਰ ਹੈ। ਤੁਸੀਂ ਸ੍ਰੇਸ਼ਠ ਦੇਵੀ -ਦੇਵਤੇ ਸੀ ਫਿਰ 84 ਜਨਮ ਲੈਂਦੇ -ਲੈਂਦੇ ਹੁਣ ਪਤਿਤ ਬਣ ਗਏ ਹੋ। ਹਾਰ ਅਤੇ ਜਿੱਤ ਦਾ ਖੇਲ੍ਹ ਹੈ। ਮਾਇਆ ਤੋਂ ਹਾਰੇ ਹਾਰ, ਮਾਇਆ ਤੋਂ ਜਿੱਤੇ ਜਿੱਤ। ਮਨ ਅੱਖਰ ਕਹਿਣਾ ਰਾਂਗ ਹੈ। ਮਨ, ਅਮਨ ਥੋੜੀ ਹੀ ਹੋ ਸਕਦਾ ਹੈ। ਮਨ ਤੇ ਸੰਕਲਪ ਕਰੇਗਾ। ਅਸੀਂ ਭਾਵੇ ਸੰਕਲਪ ਰਹਿਤ ਹੋਕੇ ਬੈਠ ਜਾਈਏ ਪਰ ਕਦੋਂ ਤੱਕ? ਕਰਮ ਤੇ ਕਰਨਾ ਹੈ ਨਾ। ਉਹ ਸਮਝਦੇ ਹਨ ਗ੍ਰਹਿਸਤ ਧਰਮ ਵਿੱਚ ਰਹਿਣਾ, ਇਹ ਕਰਮ ਨਹੀਂ ਹੈ। ਇਹਨਾਂ ਹਠਯੋਗੀ ਸੰਨਿਆਸੀਆਂ ਦਾ ਵੀ ਪਾਰ੍ਟ ਹੈ। ਉਹਨਾਂ ਦਾ ਵੀ ਇੱਕ ਇਹ ਨਿਰਵ੍ਰਿਤੀ ਮਾਰਗ ਵਾਲਿਆਂ ਦਾ ਧਰਮ ਹੈ ਹੋਰ ਕਿਸੇ ਧਰਮ ਵਿੱਚ ਘਰ – ਘਾਟ ਛੱਡ ਜੰਗਲ ਵਿੱਚ ਨਹੀਂ ਜਾਂਦੇ ਹਨ। ਜੇਕਰ ਕਿਸੇ ਨੇ ਛੱਡਿਆ ਵੀ ਹੈ। ਤੇ ਵੀ ਸੰਨਿਆਸੀਆਂ ਨੂੰ ਦੇਖਕੇ। ਬਾਬਾ ਕੋਈ ਘਰ ਤੋਂ ਵੈਰਾਗ ਨਹੀਂ ਦਵਾਉਂਦੇ। ਬਾਪ ਕਹਿੰਦੇ ਹਨ ਭਾਵੇਂ ਘਰ ਵਿੱਚ ਰਹੋ ਪਰ ਪਵਿੱਤਰ ਬਣੋ। ਪੁਰਾਣੀ ਦੁਨੀਆਂ ਨੂੰ ਭੁੱਲ ਜਾਓ। ਤੁਹਾਡੇ ਲਈ ਨਵੀਂ ਦੁਨੀਆਂ ਬਣਾ ਰਿਹਾ ਹਾਂ। ਸ਼ੰਕਰਾਚਾਰਯ ਸੰਨਿਆਸੀਆਂ ਨੂੰ ਇਵੇਂ ਨਹੀਂ ਕਹਿੰਦੇ ਕਿ ਤੁਹਾਡੇ ਲਈ ਨਵੀਂ ਦੁਨੀਆਂ ਬਣਾਉਦਾ ਹਾਂ, ਉਹਨਾਂ ਦਾ ਹੈ ਹੱਦ ਦਾ ਸੰਨਿਆਸ, ਜਿਸ ਨਾਲ ਅਲਪਕਾਲ ਦਾ ਸੁੱਖ ਮਿਲਦਾ ਹੈ। ਅਪਵਿੱਤਰ ਲੋਕੀ ਜਾਕੇ ਮੱਥਾ ਟੇਕਦੇ ਹਨ। ਪਵਿੱਤਰਤਾ ਦਾ ਦੇਖੋ ਕਿੰਨਾ ਮਾਨ ਹੈ। ਹੁਣ ਤੇ ਦੇਖੋ ਕਿੰਨੇ ਵੱਡੇ -ਵੱਡੇ ਫਲੈਟ ਆਦਿ ਬਣਾਉਂਦੇ ਹਨ। ਮਨੁੱਖ ਦਾਨ ਕਰਦੇ ਹਨ ਹੁਣ ਇਸ ਵਿੱਚ ਪੁੰਨ ਤੇ ਕੁੱਝ ਹੋਇਆ ਨਹੀਂ। ਮਨੁੱਖ ਸਮਝਦੇ ਹਨ ਅਸੀਂ ਜੋ ਕੁੱਝ ਈਸ਼ਵਰ ਅਰਥ ਕਰਦੇ ਹਾਂ ਉਹ ਪੁੰਨ ਹੈ। ਬਾਪ ਕਹਿੰਦੇ ਹਨ ਮੇਰੇ ਅਰਥ ਤੁਸੀਂ ਕਿਸ – ਕਿਸ ਕੰਮ ਵਿੱਚ ਲਗਾਉਂਦੇ ਹੋ! ਦਾਨ ਉਹਨਾਂ ਨੂੰ ਦੇਣਾ ਚਾਹੀਦਾ ਹੈ – ਜੋ ਪਾਪ ਨਾ ਕਰੇ। ਜੇਕਰ ਪਾਪ ਕੀਤਾ ਤੇ ਤੁਹਾਡੇ ਉੱਪਰ ਉਹਨਾਂ ਦਾ ਅਸਰ ਪੈ ਜਾਏਗਾ ਕਿਉਕਿ ਤੁਸੀਂ ਪੈਸੇ ਦਿੱਤੇ। ਪਤਿਤਾਂ ਨੂੰ ਦਿੰਦੇ -ਦਿੰਦੇ ਤੁਸੀਂ ਕੰਗਾਲ ਹੋ ਗਏ ਹੋ। ਪੈਸੇ ਹੀ ਸਭ ਬਰਬਾਦ ਹੋ ਗਏ ਹਨ। ਕਰਕੇ ਅਲਪਕਾਲ ਦਾ ਸੁੱਖ ਮਿਲ ਜਾਂਦਾ ਹੈ, ਇਹ ਵੀ ਡਰਾਮਾ। ਹੁਣ ਤੁਸੀਂ ਬਾਪ ਦੀ ਸ਼੍ਰੀਮਤ ਤੇ ਪਾਵਨ ਬਣ ਰਹੇ ਹੋ – ਪੈਸੇ ਵੀ ਤੁਹਾਡੇ ਕੋਲ ਢੇਰ ਹੋਣਗੇ। ਉੱਥੇ ਕੋਈ ਪਤਿਤ ਹੁੰਦੇ ਨਹੀਂ ਹਨ। ਇਹ ਬੜੀਆਂ ਸਮਝਣ ਦੀਆ ਗੱਲਾਂ ਹਨ। ਤੁਸੀਂ ਹੋ ਈਸ਼ਵਰੀ ਔਲਾਦ। ਤੁਹਾਡੇ ਵਿੱਚ ਬੜੀ ਰਾਇਲਟੀ ਹੋਣੀ ਚਾਹੀਦੀ ਹੈ। ਕਹਿੰਦੇ ਹਨ ਗੁਰੂ ਦਾ ਨਿੰਦਕ ਠੋਰ ਨਾ ਪਾਏ। ਉਹਨਾਂ ਵਿੱਚ ਬਾਪ ਟੀਚਰ ਗੁਰੂ ਵੱਖਰੇ ਹਨ। ਇੱਥੇ ਤੇ ਬਾਪ ਟੀਚਰ ਸਤਿਗੁਰੂ ਇੱਕ ਹੀ ਹੈ। ਜੇਕਰ ਤੁਸੀਂ ਕੋਈ ਉਲਟੀ ਚਲਣ ਚੱਲੇ ਤੇ ਤਿੰਨਾਂ ਦੇ ਨਿੰਦਕ ਬਣ ਜਾਵੋਗੇ। ਸੱਤ ਬਾਪ, ਸੱਤ ਟੀਚਰ, ਸਤਿਗੁਰੂ ਦੀ ਮਤ ਤੇ ਚੱਲਣ ਨਾਲ ਤੁਸੀਂ ਸ਼੍ਰੇਸ਼ਠ ਬਣ ਜਾਂਦੇ ਹੋ। ਸ਼ਰੀਰ ਤੇ ਛੱਡਣਾ ਹੀ ਹੈ ਤੇ ਕਿਉਂ ਨਾ ਇਸਨੂੰ ਈਸ਼ਵਰੀ, ਆਲੌਕਿਕ ਸੇਵਾ ਵਿੱਚ ਲਗਾ ਬਾਪ ਕੋਲੋਂ ਵਰਸਾ ਲੈ ਲਈਏ। ਬਾਪ ਕਹਿੰਦੇ ਹਨ ਮੈਂ ਇਸ ਨੂੰ ਲੈਕੇ ਕੀ ਕਰਾਂਗਾ। ਮੈਂ ਤੁਹਾਨੂੰ ਸਵਰਗ ਦੀ ਬਾਦਸ਼ਾਹੀ ਦਿੰਦਾ ਹਾਂ। ਉੱਥੇ ਵੀ ਮੈਂ ਮਹਿਲਾਂ ਵਿੱਚ ਨਹੀਂ ਰਹਿੰਦਾ, ਇੱਥੇ ਵੀ ਮੈਂ ਮਹਿਲਾਂ ਵਿੱਚ ਨਹੀਂ

ਰਹਿੰਦਾ ਹਾਂ। ਗਾਉਂਦੇ ਹਨ ਬਮ ਬਮ ਮਹਾਦੇਵ… ਭਰ ਦੇ ਮੇਰੀ ਝੋਲੀ। ਪਰ ਉਹ ਕਦੋਂ ਅਤੇ ਕਿਵੇਂ ਝੋਲੀ ਭਰਦੇ, ਇਹ ਕੋਈ ਵੀ ਨਹੀਂ ਜਾਣਦੇ ਹਨ। ਝੋਲੀ ਭਰੀ ਸੀ ਤੇ ਜ਼ਰੂਰ ਚੇਤੰਨ ਵਿੱਚ ਸੀ। 21 ਜਨਮਾਂ ਦੇ ਲਈ ਤੁਸੀਂ ਬੜੇ ਸੁਖੀ, ਸ਼ਾਹੂਕਾਰ ਬਣ ਜਾਂਦੇ ਹੋ। ਅਜਿਹੇ ਬਾਪ ਦੀ ਮਤ ਤੇ ਕਦਮ -ਕਦਮ ਤੇ ਚੱਲਣਾ ਚਾਹੀਦਾ ਹੈ। ਵੱਡੀ ਮੰਜ਼ਿਲ ਹੈ। ਜੇਕਰ ਕੋਈ ਕਹਿੰਦੇ ਹਨ ਮੈਂ ਨਹੀਂ ਚੱਲ ਸਕਦਾ। ਬਾਬਾ ਕਹਿਣਗੇ – ਤੁਸੀਂ ਫਿਰ ਬਾਬਾ ਕਿਉਂ ਕਹਿੰਦੇ ਹੋ। ਸ਼੍ਰੀਮਤ ਤੇ ਨਹੀਂ ਚੱਲਣਗੇ ਤਾਂ ਬਹੁਤ ਡੰਡੇ ਖਾਣਗੇ। ਪਦਵੀ ਵੀ ਭ੍ਰਿਸ਼ਟ ਹੋਵੇਗੀ। ਗੀਤ ਵਿੱਚ ਵੀ ਸੁਣਿਆ – ਕਹਿੰਦੇ ਹਨ ਮੈਨੂੰ ਅਜਿਹੀ ਦੁਨੀਆਂ ਵਿੱਚ ਲੈ ਚੱਲੋ ਜਿੱਥੇ ਸੁੱਖ ਅਤੇ ਸ਼ਾਂਤੀ ਹੋਵੇ। ਸੋ ਤੇ ਬਾਪ ਦੇ ਸਕਦਾ ਹੈ। ਬਾਪ ਦੀ ਮਤ ਤੇ ਨਹੀਂ ਚੱਲਣਗੇ ਤੇ ਆਪਣੇ ਨੂੰ ਹੀ ਘਾਟਾ ਪਾਉਣਗੇ। ਇੱਥੇ ਕੋਈ ਖ਼ਰਚੇ ਆਦਿ ਦੀ ਗੱਲ ਨਹੀਂ ਹੈ। ਇਵੇਂ ਥੋੜੀ ਹੀ ਕਹਿੰਦੇ ਗੁਰੂ ਦੇ ਅੱਗੇ ਨਾਰੀਅਲ ਬਤਾਸ਼ੇ ਆਦਿ ਲੈ ਆਓ ਜਾਂ ਸਕੂਲ ਵਿੱਚ ਫੀਸ ਭਰੋ। ਕੁਝ ਵੀ ਨਹੀਂ। ਪੈਸੇ ਭਾਵੇਂ ਆਪਣੇ ਕੋਲ ਰੱਖੋ। ਤੁਸੀਂ ਸਿਰਫ ਨਾਲੇਜ ਪੜ੍ਹੋ। ਭਵਿੱਖ ਸੁਧਾਰ ਕਰਨ ਵਿੱਚ ਕੋਈ ਨੁਕਸਾਨ ਤੇ ਨਹੀਂ ਹੈ। ਇੱਥੇ ਮੱਥਾ ਵੀ ਨਹੀਂ ਟੇਕਣਾ ਸਿਖਾਇਆ ਜਾਂਦਾ। ਅੱਧਾਕਲਪ ਤੇ ਤੁਸੀਂ ਪੈਸਾ ਰੱਖਦੇ, ਮੱਥਾ ਝੁਕਾਉਂਦੇ ਝੁਕਾਉਂਦੇ ਕੰਗਾਲ ਬਣ ਗਏ ਹੋ। ਹੁਣ ਬਾਪ ਤੁਹਾਨੂੰ ਫਿਰ ਲੈ ਜਾਂਦੇ ਹਨ ਸ਼ਾਂਤੀਧਾਮ। ਉਥੋਂ ਤੋਂ ਸੁਖਧਾਮ ਵਿੱਚ ਭੇਜ ਦੇਣਗੇ। ਹੁਣ ਨਵਯੁਗ, ਨਵੀਂ ਦੁਨੀਆਂ ਆਉਣ ਵਾਲੀ ਹੈ। ਨਵਯੁਗ ਸਤਿਯੁਗ ਨੂੰ ਕਹਾਂਗੇ ਫਿਰ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹਨ। ਹੁਣ ਬਾਪ ਤੁਹਾਨੂੰ ਲਾਇਕ ਬਣਾ ਰਹੇ ਹਨ। ਨਾਰਦ ਦਾ ਮਿਸਾਲ …। ਜੇਕਰ ਕੋਈ ਵੀ ਭੂਤ ਹੋਵੇਗਾ ਤਾਂ ਲਕਸ਼ਮੀ ਨੂੰ ਵਰ ਨਹੀਂ ਸਕੋਗੇ। ਇਹ ਤੇ ਬੱਚੇ ਤੁਹਾਨੂੰ ਆਪਣਾ ਘਰ ਬਾਰ ਵੀ ਸੰਭਾਲਣਾ ਹੈ ਅਤੇ ਸਰਵਿਸ ਵੀ ਕਰਨੀ ਹੈ। ਪਹਿਲੇ ਇਹ ਭੱਜੇ ਇਸਲਈ ਕਿਉਂਕਿ ਇਹਨਾਂ ਨੂੰ ਬਹੁਤ ਮਾਰ ਪਈ। ਬਹੁਤ ਅਤਿਆਚਾਰ ਹੋਏ। ਮਾਰ ਦੀ ਵੀ ਇਹਨਾਂ ਨੂੰ ਪ੍ਰਵਾਹ ਨਹੀਂ ਸੀ। ਭੱਠੀ ਵਿੱਚ ਕੋਈ ਪੱਕੇ, ਕੋਈ ਕੱਚੇ ਨਿਕਲ ਗਏ। ਡਰਾਮੇ ਦੀ ਭਾਵੀ ਅਜਿਹੀ ਸੀ। ਜੋ ਹੋਇਆ ਸੋ ਫਿਰ ਵੀ ਹੋਏਗਾ। ਗਾਲੀਆਂ ਵੀ ਦੇਣਗੇ। ਸਭ ਤੋਂ ਵੱਡੀ ਤੋਂ ਵੱਡੀ ਗਾਲੀ ਖਾਂਦੇ ਹਨ ਪਰਮਪਿਤਾ ਪਰਮਾਤਮਾ ਸ਼ਿਵ। ਕਹਿ ਦਿੰਦੇ ਹਨ ਪਰਮਾਤਮਾ ਸਰਵਵਿਆਪੀ ਹੈ, ਕੁੱਤੇ, ਬਿੱਲੀ, ਕੱਛ -ਮੱਚ ਸਭ ਵਿੱਚ ਹੈ। ਬਾਪ ਕਹਿੰਦੇ ਹਨ ਮੈਂ ਤੇ ਪਰੋਪਕਾਰੀ ਹਾਂ। ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਸ਼੍ਰੀਕ੍ਰਿਸ਼ਨ ਸਵਰਗ ਦਾ ਪ੍ਰਿੰਸ ਹੈ ਨਾ। ਉਹਨਾਂ ਦੇ ਲਈ ਕਹਿੰਦੇ ਹਨ ਸੱਪ ਨੇ ਡਸਿਆ, ਕਾਲਾ ਹੋ ਗਿਆ। ਹੁਣ ਉੱਥੇ ਸੱਪ ਕਿਵੇਂ ਡਸੇਗਾ। ਕ੍ਰਿਸ਼ਨਪੂਰੀ ਵਿੱਚ ਭਲਾ ਕੰਸ ਕਿਥੋਂ ਆਇਆ? ਇਹ ਸਭ ਹਨ ਦੰਤ ਕਥਾਵਾਂ। ਭਗਤੀ ਮਾਰਗ ਦੀ ਇਹ ਸਮਗ੍ਰੀ ਹੈ, ਜਿਸ ਨਾਲ ਤੁਸੀਂ ਥੱਲੇ ਉੱਤਰਦੇ ਆਏ ਹੋ। ਬਾਬਾ ਤੇ ਤੁਹਾਨੂੰ ਗੁਲ -ਗੁਲ (ਫੁੱਲ) ਬਣਾਉਂਦੇ ਹਨ। ਕੋਈ – ਕੋਈ ਤੇ ਬਹੁਤ ਕੰਡੇ ਹਨ! ਓ ਗੌਡ ਫ਼ਾਦਰ ਕਹਿੰਦੇ ਹਨ, ਪ੍ਰੰਤੂ ਜਾਣਦੇ ਕੁਝ ਵੀ ਨਹੀਂ ਹਨ। ਫਾਦਰ ਤੇ ਹਨ ਪਰ ਫਾਦਰ ਤੋਂ ਕੀ ਵਰਸਾ ਮਿਲੇਗਾ, ਕੁਝ ਵੀ ਪਤਾ ਨਹੀਂ ਹੈ। ਬੇਹੱਦ ਦਾ ਬਾਪ ਕਹਿੰਦੇ ਹਨ ਮੈਂ ਤੁਹਾਨੂੰ ਬਹਿਸ਼ਤ ਦਾ ਵਰਸਾ ਦੇਣ ਆਇਆ ਹਾਂ। ਤੁਹਾਡਾ ਇੱਕ ਹੈ ਲੌਕਿਕ ਫਾਦਰ, ਦੂਸਰਾ ਹੈ ਆਲੌਕਿਕ ਪ੍ਰਜਾਪਿਤਾ ਬ੍ਰਹਮਾ। ਤੀਸਰਾ ਹੈ ਪਾਰਲੌਕਿਕ ਸ਼ਿਵ। ਤੁਹਾਨੂੰ 3 ਫਾਦਰ ਹੋਏ। ਤੁਸੀਂ ਜਾਣਦੇ ਹੋ ਅਸੀਂ ਦਾਦੇ ਕੋਲੋਂ ਬ੍ਰਹਮਾ ਦਵਾਰਾ ਵਰਸਾ ਲੈਂਦੇ ਹਾਂ, ਤਾਂ ਸ਼੍ਰੀਮਤ ਤੇ ਚਲਣਾ ਪਵੇ, ਉਦੋਂ ਹੀ ਸ੍ਰੇਸ਼ਠ ਬਣੋਗੇ। ਸਤਿਯੁਗ ਵਿੱਚ ਤੁਸੀਂ ਪ੍ਰਾਲਬੱਧ ਭੋਗਦੇ ਹੋ। ਉੱਥੇ ਨਾ ਪ੍ਰਜਾਪਿਤਾ ਬ੍ਰਹਮਾ ਨੂੰ, ਨਾ ਸ਼ਿਵ ਨੂੰ ਜਾਣਦੇ ਹੋ। ਉੱਥੇ ਸਿਰਫ਼ ਲੌਕਿਕ ਫਾਦਰ ਨੂੰ ਜਾਣਦੇ ਹੋ। ਸਤਿਯੁਗ ਵਿੱਚ ਇੱਕ ਬਾਪ ਹੈ। ਭਗਤੀ ਵਿੱਚ ਹਨ ਦੋ ਬਾਪ। ਲੌਕਿਕ ਅਤੇ ਪਾਰਲੌਕਿਕ ਬਾਪ। ਇਸ ਸੰਗਮ ਤੇ 3 ਬਾਪ ਹਨ। ਇਹ ਗੱਲਾਂ ਕੋਈ ਹੋਰ ਸਮਝ ਨਾ ਸਕਣ। ਤਾਂ ਨਿਸ਼ਚੇ ਬੈਠਣਾ ਚਾਹੀਦਾ ਹੈ। ਇਵੇਂ ਨਹੀਂ ਹੁਣੇ -ਹੁਣੇ ਨਿਸ਼ਚੇ ਫਿਰ ਹੁਣੇ – ਹੁਣੇ ਸੰਸ਼ੇ। ਹੁਣੇ -ਹੁਣੇ ਜਨਮ ਲੀਤਾ ਫਿਰ ਹੁਣੇ – ਹੁਣੇ ਮਰ ਜਾਣਾ। ਮਰ ਗਿਆ ਤੇ ਵਰਸਾ ਖ਼ਤਮ। ਅਜਿਹੇ ਬਾਪ ਨੂੰ ਫਾਰਗਤੀ ਨਹੀਂ ਦੇਣੀ ਚਾਹੀਦੀ ਹੈ। ਜਿਨਾਂ ਨਿਰੰਤਰ ਯਾਦ ਕਰੋਗੇ, ਸਰਵਿਸ ਕਰੋਂਗੇ ਓਨਾ ਉੱਚ ਪੱਦਵੀ ਪਾਓਗੇ। ਬਾਪ ਇਹ ਵੀ ਦੱਸਦੇ ਹਨ ਕਿ ਮੇਰੀ ਮਤ ਤੇ ਚੱਲੋਗੇ ਤੇ ਬਚ ਜਾਓਗੇ। ਨਹੀਂ ਤੇ ਖੂਬ ਸਜ਼ਾ ਖਾਣੀ ਪਵੇਗੀ। ਸਭ ਸਾਕਸ਼ਾਤਕਾਰ ਕਰਾਉਣਗੇ, ਇਹ ਤੁਸੀਂ ਪਾਪ ਕੀਤਾ ਹੈ। ਸ਼੍ਰੀਮਤ ਤੇ ਨਹੀਂ ਚੱਲੇ। ਸੂਕ੍ਸ਼੍ਮ ਸ਼ਰੀਰ ਧਾਰਨ ਕਰਾਏ ਸਜਾ ਦਿੱਤੀ ਜਾਂਦੀ ਹੈ। ਗਰਭ ਜੇਲ ਵਿੱਚ ਵੀ ਸਾਕਸ਼ਾਤਕਾਰ ਕਰਾਉਂਦੇ ਹਨ। ਇਹ ਪਾਪ ਕਰਮ ਕੀਤਾ ਹੈ ਹੁਣ ਖਾਓ ਸਜਾ। ਝਾੜ ਵ੍ਰਿਧੀ ਨੂੰ ਪਾਉਂਦਾ ਜਾਵੇਗਾ। ਜੋ ਇਸ ਧਰਮ ਦੇ ਸਨ ਹੋਰ – ਹੋਰ ਧਰਮ ਵਿੱਚ ਘੁਸ ਗਏ ਹਨ, ਉਹ ਸਭ ਨਿਕਲ ਆਉਣਗੇ। ਬਾਕੀ ਆਪਣੇ – ਆਪਣੇ ਸੈਕਸ਼ਨ ਵਿੱਚ ਚਲੇ ਜਾਣਗੇ। ਵੱਖ – ਵੱਖ ਸੈਕਸ਼ਨ ਹਨ। ਝਾੜ ਵੇਖੋ ਕਿਵੇਂ ਵੱਧਦਾ ਹੈ। ਛੋਟੀ – ਛੋਟੀ ਟਾਲੀਆਂ ਨਿਕਲਦੀਆਂ ਜਾਣਗੀਆਂ।

ਤੁਸੀਂ ਜਾਣਦੇ ਹੋ ਮਿੱਠਾ ਬਾਬਾ ਆਇਆ ਹੋਇਆ ਹੈ ਲੈ ਜਾਨ, ਇਸਲਈ ਉਨ੍ਹਾਂ ਨੂੰ ਲਿਬ੍ਰੇਟਰ ਕਹਿੰਦੇ ਹਨ। ਦੁੱਖ ਹਰਤਾ ਸੁੱਖ ਕਰਤਾ ਹੈ। ਗਾਈਡ ਬਣ ਫਿਰ ਸੁੱਖਧਾਮ ਵਿੱਚ ਲੈ ਜਾਣਗੇ। ਕਹਿੰਦੇ ਵੀ ਹਨ 5 ਹਜ਼ਾਰ ਵਰ੍ਹੇ ਪਹਿਲੇ ਤੁਹਾਨੂੰ ਸੁਖ ਦੇ ਸੰਬੰਧ ਵਿੱਚ ਭੇਜਿਆ ਸੀ। ਤੁਸੀਂ 84 ਜਨਮ ਲਿੱਤੇ। ਹੁਣ ਬਾਪ ਤੋਂ ਵਰਸਾ ਲੈ ਲੋ। ਸ਼੍ਰੀਕ੍ਰਿਸ਼ਨ ਦੇ ਨਾਲ ਤਾਂ ਸਭ ਦੀ ਪ੍ਰੀਤ ਹੈ। ਲਕਸ਼ਮੀ – ਨਾਰਾਇਣ ਨਾਲ ਇੰਨੀ ਨਹੀਂ, ਜਿੰਨੀ ਕ੍ਰਿਸ਼ਨ ਦੇ ਨਾਲ ਹੈ। ਮਨੁੱਖਾਂ ਨੂੰ ਇਹ ਪਤਾ ਨਹੀਂ ਹੈ। ਰਾਧੇ – ਕ੍ਰਿਸ਼ਨ ਹੀ ਲਕਸ਼ਮੀ – ਨਾਰਾਇਣ ਬਣਦੇ ਹਨ। ਕੋਈ ਵੀ ਇਸ ਗੱਲ ਨੂੰ ਨਹੀਂ ਜਾਣਦੇ ਹਨ। ਹੁਣ ਤੁਸੀਂ ਜਾਣਦੇ ਹੋ ਕਿ ਰਾਧੇ ਕ੍ਰਿਸ਼ਨ ਵੱਖ – ਵੱਖ ਰਾਜਧਾਨੀ ਦੇ ਸਨ ਫਿਰ ਸਵੰਬਰ ਦੇ ਬਾਦ ਲਕਸ਼ਮੀ – ਨਾਰਾਇਣ ਬਣੇ। ਉਹ ਤਾਂ ਕ੍ਰਿਸ਼ਨ ਨੂੰ ਦਵਾਪਰ ਵਿੱਚ ਲੈ ਗਏ ਹਨ। ਕ੍ਰਿਸ਼ਨ ਨੂੰ ਪਤਿਤ – ਪਾਵਨ ਕੋਈ ਕਹਿ ਨਾ ਸਕੇ। ਰੈਗੂਲਰ ਪੜ੍ਹਨ ਬਗੈਰ ਉੱਚ ਪਦਵੀ ਕੋਈ ਪਾ ਨਾ ਸਕੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਆਪਣੀ ਚਲਣ ਬਹੁਤ ਰਾਯਲ ਰੱਖਣੀ ਹੈ, ਬਹੁਤ ਘੱਟ ਅਤੇ ਮਿੱਠਾ ਬੋਲਣਾ ਹੈ। ਸਜਾਵਾਂ ਤੋਂ ਬਚਨ ਦੇ ਲਈ ਕਦਮ – ਕਦਮ ਤੇ ਬਾਪ ਦੀ ਸ਼੍ਰੀਮਤ ਤੇ ਚਲਣਾ ਹੈ।

2. ਪੜ੍ਹਾਈ ਬਹੁਤ ਧਿਆਨ ਨਾਲ ਚੰਗੀ ਤਰ੍ਹਾਂ ਪੜ੍ਹਨੀ ਹੈ। ਮਾਂ ਬਾਪ ਨੂੰ ਫਾਲੋ ਕਰ ਤਖਤਨਸ਼ੀਨ, ਵਾਰਿਸ ਬਣਨਾ ਹੈ। ਕ੍ਰੋਧ ਦੇ ਵਸ਼ ਹੋਕੇ ਦੁੱਖ ਨਹੀਂ ਦੇਣਾ ਹੈ।

ਵਰਦਾਨ:-

ਜਿਵੇਂ ਅਸਲੀ ਹੀਰਾ ਕਿੰਨਾ ਵੀ ਧੂਲ ਵਿਚ ਛਿਪਿਆ ਹੋਇਆ ਹੋਵੇ ਪਰ ਆਪਣੀ ਚਮਕ ਜ਼ਰੂਰ ਵਿਖਾਏਗਾ, ਇਵੇਂ ਤੁਹਾਡੀ ਜੀਵਨ ਹੀਰੇ ਤੁਲ੍ਯ ਹੈ। ਤਾਂ ਕਿਵੇਂ ਵੀ ਵਾਤਾਵਰਨ ਵਿੱਚ, ਕਿਵੇਂ ਦੇ ਵੀ ਸੰਗਠਨ ਵਿੱਚ ਤੁਹਾਡੀ ਚਮਕ ਮਤਲਬ ਉਹ ਝਲਕ ਅਤੇ ਫ਼ਲਕ ਸਭ ਨੂੰ ਵਿਖਾਈ ਦੇਵੇ। ਭਾਵੇਂ ਕੰਮ ਸਾਧਾਰਨ ਕਰਦੇ ਹੋ ਪਰ ਸਮ੍ਰਿਤੀ ਅਤੇ ਸਥਿਤੀ ਇਵੇਂ ਦੀ ਸ਼੍ਰੇਸ਼ਠ ਹੋਵੇ ਜੋ ਵੇਖਦੇ ਹੀ ਮਹਿਸੂਸ ਕਰਨ ਕਿ ਇਹ ਕੋਈ ਸਾਧਾਰਨ ਵਿਅਕਤੀ ਨਹੀਂ ਹੈ, ਇਹ ਸੇਵਾਧਾਰੀ ਹੁੰਦੇ ਵੀ ਪੁਰਸ਼ੋਤਮ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top