03 July 2021 PUNJABI Murli Today | Brahma Kumaris

Read and Listen today’s Gyan Murli in Punjabi 

July 2, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਹੁਣ ਤੁਹਾਨੂੰ ਨਵੀਂ ਦੁਨੀਆਂ ਵਿੱਚ ਚਲਣਾ ਹੈ, ਇਹ ਦੁੱਖ ਦੇ ਦਿਨ ਪੂਰੇ ਹੋ ਰਹੇ ਹਨ, ਇਸਲਈ ਪੁਰਾਣੀ ਬੀਤੀਆਂ ਹੋਈਆਂ ਗੱਲਾਂ ਨੂੰ ਭੁੱਲ ਜਾਓ"

ਪ੍ਰਸ਼ਨ: -

ਤੁਹਾਨੂੰ ਕਰਮ ਯੋਗੀ ਬੱਚਿਆਂ ਨੂੰ ਕਿਹੜਾ ਅਭਿਆਸ ਨਿਰੰਤਰ ਕਰਨਾ ਚਾਹੀਦਾ ਹੈ?

ਉੱਤਰ:-

ਹੁਣ – ਹੁਣ ਸ਼ਰੀਰ ਨਿਰਵਾਹ ਅਰਥ ਦੇਹ ਵਿੱਚ ਆਏ ਅਤੇ ਹੁਣ – ਹੁਣ ਦੇਹੀ – ਅਭਿਮਾਨੀ। ਦੇਹ ਦੀ ਸਮ੍ਰਿਤੀ ਬਿਨਾਂ ਕਰਮ ਤਾਂ ਹੋ ਨਹੀਂ ਸਕਦਾ ਇਸਲਈ ਅਭਿਆਸ ਕਰਨਾ ਹੈ ਕਿ ਕਰਮ ਕੀਤਾ, ਦੇਹ – ਅਭਿਮਾਨੀ ਬਣੇ ਫਿਰ ਦੇਹੀ – ਅਭਿਮਾਨੀ ਬਣ ਜਾਓ, ਇਵੇਂ ਦਾ ਅਭਿਆਸ ਤੁਸੀਂ ਬੱਚਿਆਂ ਦੇ ਸਿਵਾਏ ਕੋਈ ਕਰ ਨਹੀਂ ਸਕਦਾ।

ਗੀਤ:-

ਜਾਗ ਸਜਨੀਆਂ ਜਾਗ..

ਓਮ ਸ਼ਾਂਤੀ ਰੂਹਾਨੀ ਬਾਪ ਕਹਿੰਦੇ ਹਨ – ਮਿੱਠੇ – ਮਿੱਠੇ ਰੂਹਾਂ ਨੇ ਮਤਲਬ ਬੱਚਿਆਂ ਨੇ ਇਹ ਗੀਤ ਸੁਣਿਆ। ਇਸ ਨੂੰ ਕਿਹਾ ਜਾਂਦਾ ਹੈ ਗਿਆਨ ਦਾ ਗੀਤ। ਇਹ ਗੀਤ ਤਾਂ ਬਹੁਤ ਚੰਗਾ ਹੈ। ਤੁਸੀਂ ਆਤਮਾਵਾਂ ਹੁਣ ਜਾਗ ਗਈਆਂ ਹੋ। ਡਰਾਮਾ ਦੇ ਰਾਜ਼ ਨੂੰ ਹੁਣ ਤੁਸੀਂ ਜਾਣ ਗਏ ਹੋ। ਭਗਤੀ ਮਾਰਗ ਦਾ ਕੋਤੂਕ ਹੁਣ ਤੁਸੀਂ ਦੇਖ ਲਿਆ ਹੈ ਨਾ – ਜੋ ਕੁੱਝ ਬੀਤਿਆ ਉਹ ਤੁਹਾਡੀ ਬੁੱਧੀ ਵਿੱਚ ਹੈ। ਤੁਸੀਂ ਆਪਣੇ ਬੀਤੇ ਹੋਏ 84 ਜਨਮਾਂ ਦੀ ਹਿਸਟਰੀ ਨੂੰ ਜਾਣਦੇ ਹੋ। ਬਾਪ ਨੇ 84 ਜਨਮਾਂ ਦੀ ਕਹਾਣੀ ਸੁਣਾਈ ਹੈ। ਇਹ ਹੈ ਨਵੀਂ ਦੁਨੀਆਂ ਦੇ ਲਈ ਨਵੀਆਂ ਗੱਲਾਂ। ਬਾਪ ਦੁਆਰਾ ਤੁਸੀਂ ਨਵੀਆਂ ਗੱਲਾਂ ਸੁਣਦੇ ਹੋ। ਬਾਪ ਬੱਚਿਆਂ ਨੂੰ ਧੀਰਜ਼ ਦਿੰਦੇ ਹਨ। ਬੱਚਿਓ ਹੁਣ ਨਵੀਂ ਦੁਨੀਆਂ ਵਿੱਚ ਚਲਣਾ ਹੈ ਤਾਂ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਓ। ਇਹ ਵੇਦ ਸ਼ਾਸ਼ਤਰ ਜੋ ਵੀ ਭਗਤੀ ਮਾਰਗ ਦੀ ਸਮਗਰੀ ਹੈ, ਇਹ ਸੱਭ ਖ਼ਤਮ ਹੋਣੀ ਹੈ। ਉੱਥੇ ਭਗਤੀ ਮਾਰਗ ਦਾ ਚਿਨ੍ਹ ਵੀ ਨਹੀਂ ਰਹਿੰਦਾ। ਉੱਥੇ ਤਾਂ ਭਗਤੀ ਦਾ ਫ਼ਲ ਮਿਲ ਜਾਂਦਾ ਹੈ। ਭਗਤਾਂ ਨੂੰ ਬਾਪ ਆਕੇ ਫ਼ਲ ਦਿੰਦੇ ਹਨ, ਜਿਸਨੇ ਸਭ ਤੋਂ ਜ਼ਿਆਦਾ ਭਗਤੀ ਕੀਤੀ ਹੈ, ਉਨ੍ਹਾਂ ਨੂੰ ਜ਼ਰੂਰ ਜ਼ਿਆਦਾ ਫ਼ਲ ਮਿਲੇਗਾ। ਗਿਆਨ ਦਾ ਪੁਰਸ਼ਾਰਥ ਵੀ ਉਹੀ ਜ਼ਿਆਦਾ ਕਰੇਗਾ। ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਨੇ ਜ਼ਿਆਦਾ ਭਗਤੀ ਕੀਤੀ ਹੈ। ਜ਼ਰੂਰ ਗਿਆਨ ਵਿੱਚ ਵੀ ਉਹ ਤਿੱਖੇ ਜਾਣਗੇ ਤਾਂ ਹੀ ਇਨ੍ਹਾਂ ਲਕਸ਼ਮੀ – ਨਾਰਾਇਣ ਵਾਂਗ ਉੱਚ ਪੱਦਵੀ ਪਾਉਣਗੇ। ਹੁਣ ਗਿਆਨ ਅਤੇ ਯੋਗ ਦੇ ਲਈ ਤੁਹਾਡਾ ਪੁਰਸ਼ਾਰਥ ਹੈ। ਦੇਹੀ – ਅਭਿਮਾਨੀ ਹੋ ਰਹਿਣਾ ਹੈ ਫਿਰ ਦੇਹਧਾਰੀ ਵੀ ਹੋ ਰਹਿਣਾ ਹੈ। ਕਰਮ ਕਰਦੇ ਹੋਏ ਬਾਪ ਨੂੰ ਯਾਦ ਕਰਨਾ ਹੈ। ਦੇਹ ਬਿਗਰ ਤਾਂ ਅਸੀਂ ਕਰਮ ਕਰ ਨਾ ਸਕੀਏ। ਇਹ ਤਾਂ ਠੀਕ ਹੈ – ਬਾਬਾ ਨੂੰ ਯਾਦ ਕਰਨਾ ਹੈ, ਪਰ ਆਪਣੇ ਨੂੰ ਆਤਮਾ ਸਮਝੋ, ਦੇਹ ਨੂੰ ਭੁਲਾਉਣ ਨਾਲ ਕੰਮ ਨਹੀਂ ਹੋਵੇਗਾ, ਕਰਮ ਤਾਂ ਕਰਨਾ ਹੀ ਹੈ। ਬਾਪ ਦੀ ਯਾਦ ਵਿੱਚ ਬਹੁਤ ਮਜ਼ਾ ਹੈ। ਉੱਠਦੇ – ਬੈਠਦੇ, ਚੱਲਦੇ ਫ਼ਿਰਦੇ ਬਾਪ ਨੂੰ ਯਾਦ ਕਰੋ ਪਰ ਫਿਰ ਵੀ ਪੇਟ ਨੂੰ ਭੋਜ਼ਨ ਤਾ ਚਾਹੀਦਾ ਹੈ। ਦੇਹੀ – ਅਭਿਮਾਨੀ ਹੋ ਰਹਿਣਾ ਹੈ। ਦੇਹੀ – ਅਭਿਮਾਨੀ ਇਸ ਸਮੇਂ ਤੁਸੀਂ ਬੱਚਿਆਂ ਦੇ ਸਿਵਾਏ ਕੋਈ ਨਹੀਂ ਹੈ। ਭਾਵੇਂ ਆਪਣੇ ਨੂੰ ਆਤਮਾ ਵੀ ਸਮਝਣ ਪਰ ਪਰਮਾਤਮਾ ਦਾ ਪਰਿਚੈ ਨਹੀਂ। ਭਾਵੇਂ ਸਮਝਣ ਅਸੀਂ ਆਤਮਾਵਾਂ ਅਵਿਨਾਸ਼ੀ ਹਾਂ, ਇਹ ਸ਼ਰੀਰ ਵਿਨਾਸ਼ੀ ਹੈ ਪਰ ਇਹ ਸਮਝਣ ਨਾਲ ਵਿਕਰਮ ਵਿਨਾਸ਼ ਨਹੀਂ ਹੋਣਗੇ। ਕਹਿੰਦੇ ਵੀ ਹਨ ਪੁੰਨ ਆਤਮਾ, ਪਤਿਤ ਆਤਮਾ। ਮੈਂ ਆਤਮਾ ਹਾਂ, ਮੇਰਾ ਇਹ ਸ਼ਰੀਰ ਹੈ। ਇਹ ਤਾਂ ਕਾਮਨ ਗੱਲ ਹੈ। ਮੂਲ ਗੱਲ ਤਾਂ ਸਮਝਣ ਦੀ ਹੈ ਕਿ ਮੈਨੂੰ ਯਾਦ ਕਰੋ। ਸ਼ਰੀਰ ਨਿਰਵਾਹ ਅਰਥ ਦੇਹ – ਅਭਿਮਾਨ ਵਿੱਚ ਤਾਂ ਆਉਣਾ ਹੈ। ਦੇਹ ਨੂੰ ਖਿਲਾਉਣਾ ਵੀ ਹੈ, ਦੇਹ ਬਿਗਰ ਤਾਂ ਕੁੱਝ ਕਰ ਨਹੀਂ ਸਕਦੇ। ਹਰ ਜਨਮ ਵਿੱਚ ਆਪਣਾ ਸ਼ਰੀਰ ਨਿਰਵਾਹ ਕਰਦੇ ਆਏ ਹੋ, ਕਰਮ ਕਰਦੇ ਹੋਏ ਵੀ ਆਪਣੇ ਮਾਸ਼ੂਕ ਨੂੰ ਯਾਦ ਰੱਖਣਾ ਹੈ। ਉਸ ਮਾਸ਼ੂਕ ਦਾ ਕਿਸੇ ਨੂੰ ਪੂਰਾ ਪਤਾ ਨਹੀਂ ਹੈ। ਉਸ ਮਾਸ਼ੂਕ ਅਤੇ ਬਾਪ ਕੋਲੋਂ ਸਾਨੂੰ ਵਰਸਾ ਮਿਲਣਾ ਹੈ ਅਤੇ ਉਹਨਾਂ ਦੀ ਯਾਦ ਨਾਲ ਵਿਕਰਮ ਵਿਨਾਸ਼ ਹੋਣਗੇ, ਇਹ ਕੋਈ ਨਹੀਂ ਸਮਝਦੇ ਹਨ। ਤੁਸੀਂ ਬੱਚੇ ਨਵੀਆਂ ਗੱਲਾਂ ਸੁਣਦੇ ਹੋ। ਤੁਸੀਂ ਜਾਣਦੇ ਹੋ ਘਰ ਜਾਣ ਦਾ ਸਾਨੂੰ ਰਸਤਾ ਮਿਲਿਆ ਹੈ। ਆਪਣੇ ਘਰ ਜਾਕੇ ਫਿਰ ਤੋਂ ਰਾਜਧਾਨੀ ਵਿੱਚ ਆਉਣਗੇ। ਬਾਬਾ ਨਵਾਂ ਮਕਾਨ ਬਨਾਉਂਦੇ ਹਨ ਤਾਂ ਜ਼ਰੂਰ ਦਿਲ ਹੋਵੇਗੀ ਨਾ ਕਿ ਉਸ ਵਿੱਚ ਜਾਕੇ ਬੈਠੀਏ। ਹੁਣ ਤੁਹਾਨੂੰ ਰਸਤਾ ਮਿਲਿਆ ਹੈ, ਜਿਸਨੂੰ ਹੋਰ ਕੋਈ ਨਹੀਂ ਜਾਣਦੇ ਹਨ। ਕਿੰਨੇ ਯੱਗ ਤਪ ਆਦਿ ਕਰਦੇ, ਮੱਥਾ ਫੋੜਦੇ ਰਹਿੰਦੇ ਹਨ, ਸਦਗਤੀ ਨੂੰ ਪਾ ਨਹੀਂ ਸਕਦੇ। ਇਸ ਦੁਨੀਆਂ ਤੋਂ ਉਸ ਦੁਨੀਆਂ ਵਿੱਚ ਜਾ ਨਹੀਂ ਸਕਦੇ। ਇਹ ਵੀ ਸਮਝਣਾ ਚਾਹੀਦਾ ਹੈ। ਸ਼ਾਸਤਰਾਂ ਵਿੱਚ ਲੱਖਾਂ ਵਰ੍ਹੇ ਲਿੱਖ ਦਿੱਤੇ ਹਨ ਇਸਲਈ ਮਨੁੱਖਾਂ ਦੀ ਬੁੱਧੀ ਕੰਮ ਨਹੀਂ ਕਰਦੀ ਹੈ। ਤੁਸੀਂ ਚੰਗੀ ਰੀਤੀ ਸਮਝ ਸਕਦੇ ਹੋ – ਕਲ ਦੀ ਗੱਲ ਹੈ। ਭਾਰਤ ਤਾਂ ਸਵਰਗ ਸੀ, ਅਸੀਂ ਆਦਿ ਸਨਾਤਨ ਦੇਵੀ ਦੇਵਤਾ ਧਰਮ ਵਾਲੇ ਸੀ। ਦੇਵੀ – ਦੇਵਤਾ ਧਰਮ ਬਹੁਤ ਸੁਖ ਦੇਣ ਵਾਲਾ ਸੀ। ਭਾਰਤ ਵਰਗਾ ਸੁੱਖ ਕੋਈ ਪਾ ਨਹੀਂ ਸਕਦਾ। ਸਵਰਗ ਵਿੱਚ ਤੇ ਹੋਰ ਕਿਸੇ ਧਰਮ ਵਾਲਾ ਤਾਂ ਜਾ ਨਹੀਂ ਸਕਦਾ। ਤੁਹਾਡੇ ਵਰਗਾ ਸੁੱਖ ਹੋਰ ਕਿਸੇ ਨੂੰ ਹੋ ਨਾ ਸਕਦਾ। ਕਿੰਨੀ ਵੀ ਕੋਸ਼ਿਸ਼ ਕਰਨ! ਧਨ ਖ਼ਰਚ ਕਰਨ ਫਿਰ ਵੀ ਸਵਰਗ ਵਿੱਚ ਜੋ ਸੁੱਖ ਹਨ ਮਿਲ ਨਾ ਸਕਣ। ਕਿਸੇ ਨੂੰ ਹੈਲਥ ਹੋਵੇਗੀ ਤੇ ਵੈਲਥ ਨਹੀਂ ਹੋਵੇਗੀ। ਕਿਸੇ ਕੋਲ ਵੈਲਥ ਹੋਵੇਗੀ ਤੇ ਹੈਲਥ ਨਹੀਂ ਹੋਵੇਗੀ। ਇਹ ਹੈ ਹੀ ਦੁੱਖ ਦੀ ਦੁਨੀਆਂ, ਤਾਂ ਹੁਣ ਬਾਪ ਕਹਿੰਦੇ ਹਨ ਹੇ ਅਤਮਾਓ ਜਾਗੋ… ਤੁਹਾਨੂੰ ਹੁਣ ਗਿਆਨ ਦਾ ਤੀਸਰਾ ਨੇਤਰ ਮਿਲਿਆ ਹੈ। ਕਿੰਨੀ ਜਾਗ੍ਰਿਤੀ ਆਈ ਹੈ। ਤੁਸੀਂ ਸਾਰੀ ਦੁਨੀਆਂ ਦੀ ਹਿਸਟਰੀ – ਜੋਗਰਫ਼ੀ ਜਾਣਦੇ ਹੋ। ਬਾਪ ਜਾਨੀ – ਜਾਨਨਹਾਰ ਹੈ ਨਾ। ਇਸ ਦਾ ਮਤਲਬ ਇਹ ਨਹੀਂ ਹੈ ਕਿ ਸਭ ਦੇ ਦਿਲਾਂ ਨੂੰ ਜਾਣਦਾ ਹੈ। ਇਹ ਕੌਣ ਹੈ, ਕਿੰਨਾ ਸਮਝਾਉਂਦੇ ਹਨ। ਇਹ ਕਿਥੋਂ ਤੱਕ ਪਵਿੱਤਰ ਰਹਿੰਦੇ ਹਨ, ਕਿਥੋਂ ਤੱਕ ਬਾਪ ਨੂੰ ਯਾਦ ਕਰਦੇ ਹਨ। ਮੈਂ ਹਰ ਇੱਕ ਦਾ ਇਹ ਖਿਆਲ ਕਿਉਂ ਬੈਠ ਕਰਾਂ… ਮੈਂ ਤਾਂ ਰਸਤਾ ਦੱਸਦਾ ਹਾਂ ਕਿ ਤੁਹਾਨੂੰ ਆਤਮਾਵਾਂ ਨੂੰ ਆਪਣੇ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨਾ ਹੈ। ਇਸ ਸ੍ਰਿਸ਼ਟੀ ਚੱਕਰ ਨੂੰ ਬੁੱਧੀ ਵਿੱਚ ਰੱਖਣਾ ਹੈ। ਦੇਹੀ – ਅਭਿਮਾਨੀ ਤਾਂ ਜ਼ਰੂਰ ਬਣਨਾ ਹੈ। ਦੇਹ – ਅਭਿਮਾਨੀ ਬਣਨ ਨਾਲ ਤੁਹਾਡੀ ਇਹ ਦੁਰਗਤੀ ਹੋਈ ਹੈ। ਹੁਣ ਤੁਹਾਨੂੰ ਬਾਪ ਨੂੰ ਯਾਦ ਕਰਨਾ ਹੈ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਹੋਏ ਕਮਲ ਫੁੱਲ ਸਮਾਨ ਬਣਨਾ ਹੈ। ਸਵਦਰਸ਼ਨ ਚਕ੍ਰਧਾਰੀ ਵੀ ਤੁਸੀਂ ਹੋ, ਦੇਵਤਾਵਾਂ ਨੂੰ ਸ਼ੰਖ ਆਦਿ ਨਹੀਂ ਹੈ। ਇਹ ਗਿਆਨ ਸ਼ੰਖ ਆਦਿ ਤੁਸੀਂ ਬ੍ਰਾਹਮਣਾ ਨੂੰ ਹੀ ਹੈ। ਸਿੱਖ ਲੋਕ ਸ਼ੰਖ ਵਜਾਉਂਦੇ ਹਨ, ਬਹੁਤ ਵੱਡਾ ਆਵਾਜ਼ ਕਰਦੇ ਹਨ। ਤੁਸੀਂ ਵੀ ਇਹ ਗਿਆਨ ਬੈਠ ਦਿੰਦੇ ਹੋ ਤਾਂ ਵੱਡੀ ਸਭਾ ਵਿੱਚ ਲਾਊਡ- ਸਪੀਕਰ ਲਗਾਉਂਦੇ ਹੋ। ਤੁਹਾਨੂੰ ਇੱਥੇ ਲਾਊਡ – ਸਪੀਕਰ ਲਗਾਉਣ ਦੀ ਲੋੜ ਨਹੀਂ ਹੈ। ਟੀਚਰ ਪੜ੍ਹਾਉਣਗੇ ਤਾਂ ਲਾਊਡ – ਸਪੀਕਰ ਲਾਉਣਗੇ ਕੀ? ਇੱਥੇ ਤਾਂ ਸਿਰਫ ਸ਼ਿਵ ਬਾਬਾ ਨੂੰ ਹੀ ਯਾਦ ਕਰਨਾ ਹੈ ਤਾਂ ਵਿਕਰਮ ਵਿਨਾਸ਼ ਹੋਂਣਗੇ। ਮੈਂ ਸਰਵ ਸ਼ਕਤੀਮਾਨ ਹਾਂ ਨਾ। ਤੁਸੀਂ ਲਾਊਡ – ਸਪੀਕਰ ਲਗਾਉਂਦੇ ਹੋ ਕਿ ਆਵਾਜ ਦੂਰ – ਦੂਰ ਤੱਕ ਸੁਣਨ ਵਿੱਚ ਆਏ। ਉਹ ਵੀ ਅੱਗੇ ਚੱਲ ਕੇ ਕੰਮ ਵਿੱਚ ਆਉਣਗੇ। ਤੁਹਾਨੂੰ ਸੁਨਾਉਣਾ ਇਹ ਹੈ ਕਿ ਮੌਤ ਸਾਹਮਣੇ ਖੜਾ ਹੈ। ਹੁਣ ਸਾਰਿਆਂ ਨੇ ਵਾਪਿਸ ਜਾਣਾ ਹੈ। ਮਹਾਭਾਰਤ ਲੜਾਈ ਵੀ ਸਾਹਮਣੇ ਖੜੀ ਹੈ। ਗੀਤਾ ਵਿੱਚ ਵੀ ਲਿਖਿਆ ਹੋਇਆ ਹੈ ਕਿ ਮਹਾਭਾਰਤ ਲੜਾਈ ਲੱਗੀ, ਵਿਨਾਸ਼ ਹੋਇਆ। ਅੱਛਾ ਫਿਰ ਕੀ ਹੋਇਆ? ਪਾਂਡਵ ਵੀ ਗੱਲ ਮਰੇ। ਬਾਪ ਸਮਝਾਉਂਦੇ ਹਨ – ਪਹਿਲਾਂ ਜੇਕਰ ਵਿਨਾਸ਼ ਹੋ ਜਾਏ ਫ਼ਿਰ ਤਾਂ ਭਾਰਤ ਖੰਡ ਵੀ ਖਾਲੀ ਹੋ ਜਾਏ। ਭਾਰਤ ਤਾਂ ਅਵਿਨਾਸ਼ੀ ਖੰਡ ਹੈ, ਖ਼ਾਲੀ ਤਾਂ ਹੁੰਦਾ ਨਹੀਂ। ਤੁਸੀਂ ਜਾਣਦੇ ਹੋ ਪ੍ਰਲ੍ਯ ਤਾਂ ਹੁੰਦੀ ਨਹੀਂ। ਬਾਬਾ ਅਵਿਨਾਸ਼ੀ ਹੈ ਤਾਂ ਉਸ ਦਾ ਬਰਥ ਪਲੇਸ ਵੀ ਅਵਿਨਾਸ਼ੀ ਹੈ। ਬੱਚਿਆਂ ਨੂੰ ਖੁਸ਼ੀ ਰਹਿਣੀ ਚਾਹੀਦੀ ਹੈ – ਬਾਬਾ ਸਰਵ ਦਾ ਸਦਗਤੀ ਦਾਤਾ, ਸੁੱਖ – ਸ਼ਾਂਤੀ ਕਰਤਾ ਹੈ। ਜੋ ਵੀ ਆਉਂਦੇ ਹਨ, ਕਹਿੰਦੇ ਹਨ ਸ਼ਾਂਤੀ ਚਾਹੀਦੀ ਹੈ। ਆਤਮਾ ਨੂੰ ਇੰਨੀ ਸ਼ਾਂਤੀ ਕਿਉਂ ਯਾਦ ਆਉਂਦੀ ਹੈ। ਸ਼ਾਂਤੀਧਾਮ ਆਤਮਾਵਾਂ ਦਾ ਘਰ ਹੈ ਨਾ। ਘਰ ਕਿਸ ਨੂੰ ਯਾਦ ਨਹੀਂ ਰਹੇਗਾ? ਵਿਲਾਇਤ ਵਿੱਚ ਕੋਈ ਮਰਦਾ ਹੈ ਤਾਂ ਚਾਹੁੰਦੇ ਹਨ ਇਹਨਾਂ ਨੂੰ ਆਪਣੀ ਜਨਮ ਭੂਮੀ ਵਿੱਚ ਲੈ ਜਾਈਏ। ਇਹ ਜੇਕਰ ਕਿਸੇ ਨੂੰ ਪਤਾ ਹੁੰਦਾ ਕਿ ਭਾਰਤ ਸਰਵ ਦਾ ਸਦਗਤੀ ਦਾਤਾ, ਦੁੱਖ ਤੋਂ ਮੁਕਤੀ ਦਿਲਵਾਉਣ ਵਾਲਾ ਸ਼ਿਵਬਾਬਾ ਦਾ ਬਰਥ ਪਲੇਸ ਹੈ ਤਾਂ ਉਸਦਾ ਬਹੁਤ ਮਾਨ ਹੋਵੇਗਾ। ਇੱਕ ਹੀ ਸ਼ਿਵ ਦੇ ਉੱਪਰ ਆਕੇ ਫੁੱਲ ਚੜ੍ਹਾਉਣ। ਹੁਣ ਤਾਂ ਕਿੰਨਿਆਂ ਦੇ ਉੱਪਰ ਫੁੱਲ ਚੜਾਉਂਦੇ ਰਹਿੰਦੇ ਹਨ। ਜੋ ਸਾਰਿਆਂ ਨੂੰ ਸੁੱਖ – ਸ਼ਾਂਤੀ ਦੇਣ ਵਾਲਾ ਹੈ, ਉਨ੍ਹਾਂ ਦਾ ਨਾਮ ਨਿਸ਼ਾਨ ਹੀ ਗੁੰਮ ਕਰ ਦਿੱਤਾ ਹੈ। ਜੋ ਬਾਪ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਉਹ ਹੀ ਵਰਸਾ ਲੈਣ ਦਾ ਪੁਰਸ਼ਾਰਥ ਕਰਦੇ ਹਨ। ਮੇਰਾ ਨਾਮ ਹੀ ਹੈ ਦੁੱਖ ਹਰਤਾ ਸੁੱਖ ਕਰਤਾ। ਦੁੱਖ ਤੋਂ ਲੀਬ੍ਰੇਟ ਕਰਕੇ ਕੀ ਕਰਨਗੇ! ਤੁਸੀਂ ਜਾਣਦੇ ਹੋ ਸ਼ਾਂਤੀਧਾਮ ਵਿੱਚ ਸ਼ਾਂਤ ਰਹਿੰਦੇ ਹਨ, ਸੁਖਧਾਮ ਵਿੱਚ ਸੁੱਖ ਹੈ। ਸ਼ਾਂਤੀਧਾਮ ਦੀ ਜਗ੍ਹਾ ਵੱਖ, ਸੁਖਧਾਮ ਦੀ ਜਗ੍ਹਾ ਵੱਖ, ਇਹ ਤਾਂ ਹੈ ਹੀ ਦੁਖਧਾਮ। ਸਭ ਨੂੰ ਇਸ ਸਮੇਂ ਦੁੱਖ ਹੀ ਦੁੱਖ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਇਵੇਂ ਦੇ ਸੁੱਖ ਵਿੱਚ ਜਾਂਦੇ ਹਾਂ, ਜਿੱਥੇ 21 ਜਨਮ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਹੋਵੇਗਾ। ਨਾਮ ਹੀ ਹੈ – ਸੁਖਧਾਮ। ਕਿੰਨਾ ਮਿੱਠਾ ਨਾਮ ਹੈ। ਬਾਪ ਕਹਿੰਦੇ ਹਨ – ਤੁਹਾਨੂੰ ਕੋਈ ਤਕਲੀਫ਼ ਨਹੀਂ ਦਿੰਦੇ ਹਾਂ। ਸਿਰਫ਼ ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ। ਆਪਣੇ ਨੂੰ ਆਤਮਾ ਸਮਝਣਾ ਹੈ। ਇਹ ਗਿਆਨ ਤੁਹਾਨੂੰ ਬਾਬਾ ਸਿਖਾ ਰਹੇ ਹਨ। ਸਤਿਯੁਗ ਵਿੱਚ ਆਤਮਾ ਦਾ ਗਿਆਨ ਹੈ, ਅਸੀਂ ਆਤਮਾ ਇਹ ਸ਼ਰੀਰ ਛੱਡ ਦੂਸਰਾ ਜਨਮ ਲਵਾਂਗੇ, ਇਸਨੂੰ ਆਤਮ – ਅਭਿਮਾਨੀ ਕਿਹਾ ਜਾਂਦਾ ਹੈ। ਇਹ ਹੈ ਰੂਹਾਨੀ ਨਾਲੇਜ਼, ਜੋ ਹੋਰ ਕੋਈ ਦੇ ਨਾ ਸਕੇ। ਰੂਹ ਨੂੰ ਰੂਹਾਨੀ ਬਾਪ ਨਾਲੇਜ਼ ਦਿੰਦੇ ਹਨ। ਹਰ 5 ਹਜ਼ਾਰ ਵਰ੍ਹੇ ਬਾਦ ਦਿੰਦੇ ਹਨ। ਮਨੁੱਖ ਤਾਂ ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਹਨ। ਹੁਣ ਤੁਹਾਨੂੰ ਰੋਸ਼ਨੀ ਮਿਲੀ ਹੈ, ਤੁਸੀਂ ਅਗਿਆਨ ਨੀਂਦ ਤੋਂ ਜਾਗੇ ਹੋ। ਸਾਰੀਆਂ ਸਜਨੀਆਂ ਦਾ ਸਾਜਨ ਹੈ – ਇੱਕ ਬਾਪ। ਬਾਪ ਕਹਿੰਦੇ ਹਨ – ਮੈਂ ਤੁਹਾਡਾ ਬਾਪ ਵੀ ਹਾਂ, ਸਾਜਨ ਵੀ ਹਾਂ, ਗੁਰੂਆਂ ਦਾ ਗੁਰੂ ਵੀ ਹਾਂ। ਸੁਪ੍ਰੀਮ ਟੀਚਰ ਹਾਂ। ਸਰਵ ਗੁਰੂਆਂ ਦਾ ਸਦਗਤੀ ਦਾਤਾ ਇੱਕ ਹੀ ਸਤਿਗੁਰੂ ਹੈ। ਕਹਿੰਦੇ ਹਨ ਬੱਚਿਓ ਮੈਂ ਸਰਵ ਦੀ ਸਦਗਤੀ ਕਰਦਾ ਹਾਂ। ਗਤੀ ਦੇ ਬਾਦ ਸਦਗਤੀ ਹੁੰਦੀ ਹੈ।

ਬਾਪ ਨੇ ਸਮਝਾਇਆ ਹੈ – ਹਰ ਇੱਕ ਦੀ ਆਤਮਾ ਨੂੰ ਵਾਪਿਸ ਜਾਣਾ ਹੈ। ਆਤਮਾ ਹੀ ਸਤੋਪ੍ਰਧਾਨ, ਸਤੋ -ਰਜੋ – ਤਮੋ ਬਣਦੀ ਹੈ। ਕਿਸੇ – ਕਿਸੇ ਦਾ ਬਹੁਤ ਘੱਟ ਪਾਰਟ ਹੈ। ਆਏ ਤੇ ਗਏ। ਜਿਵੇੰ ਮੱਛਰਾਂ ਤਰ੍ਹਾਂ ਜੰਮੇ ਅਤੇ ਮਰੇ। ਅਜਿਹੇ ਤਾਂ ਬਾਪ ਤੋਂ ਵਰਸਾ ਨਹੀਂ ਲੈਂਦੇ ਹਨ। ਬਾਪ ਤੋਂ ਵਰਸਾ ਲਿਆ ਜਾਂਦਾ ਹੈ ਪਵਿਤ੍ਰਤਾ, ਸੁਖ – ਸ਼ਾਂਤੀ ਦਾ। ਬਾਪ ਤੁਹਾਨੂੰ ਆਤਮਾਵਾਂ ਨੂੰ ਸਮਝਾਉਂਦੇ ਹਨ, ਬਾਪ ਤੇ ਹੈ ਨਿਰਾਕਾਰ। ਉਹ ਵੀ ਇਸ ਮੂੰਹ ਨਾਲ ਆਕੇ ਸਮਝਾਉਂਦੇ ਹਨ। ਸ਼ਿਵਬਾਬਾ ਦੇ ਮੰਦਿਰ ਵੀ ਬਹੁਤ ਉੱਚੇ – ਉੱਚੇ ਬਨਾਉਂਦੇ ਹਨ। ਕਿੰਨੀ ਦੂਰ – ਦੂਰ ਜਾਂਦੇ ਹਨ, ਤੀਰਥਾਂ ਤੇ ਮੇਲੇ ਤੇ। ਉੱਪਰ ਵਿੱਚ ਕੋਈ ਗਿਆਨ ਅੰਮ੍ਰਿਤ ਪੀਣ ਦਾ ਰੱਖਿਆ ਹੈ ਕੀ! ਕਿੰਨਾਂ ਖਰਚਾ ਕਰਦੇ ਹਨ। ਗੌਰਮਿੰਟ ਨੂੰ ਵੀ ਉਨ੍ਹਾਂ ਦੇ ਲਈ ਕਿੰਨੇ ਪ੍ਰਬੰਧ ਆਦਿ ਰੱਖਣੇ ਪੈਂਦੇ ਹਨ। ਤਕਲੀਫ ਹੁੰਦੀ ਹੈ। ਇੱਥੇ ਤੀਰਥਾਂ ਤੇ ਛੋਟੇ ਬੱਚਿਆਂ ਨੂੰ ਕਿਵੇਂ ਲੈ ਜਾਣਗੇ। ਬੱਚੇ ਆਦਿ ਨੂੰ ਕਿਸੇ ਨਾ ਕਿਸੇ ਨੂੰ ਸਾਂਭਣ ਲਈ ਦੇ ਜਾਂਦੇ ਹਨ। ਨਾਲ ਨਹੀਂ ਲੈ ਜਾਂਦੇ ਹਨ। ਦੋ – ਤਿੰਨ ਮਹੀਨੇ ਯਾਤਰਾ ਕਰਦੇ ਹਨ। ਇੱਥੇ ਤੁਸੀਂ ਆਉਂਦੇ ਹੋ, ਤੁਹਾਨੂੰ ਬੈਠਕੇ ਸੁਣਨਾ ਹੈ, ਪੜ੍ਹਨਾ ਹੈ। ਛੋਟੇ ਬੱਚੇ ਤਾਂ ਨਹੀਂ ਸੁਨਣਗੇ। ਇੱਥੇ ਤੁਸੀਂ ਆਏ ਹੀ ਹੋ – ਯੋਗ ਅਤੇ ਗਿਆਨ ਸਿੱਖਣ। ਬਾਪ ਬੈਠ ਗਿਆਨ ਸੁਣਾਉਂਦੇ ਹਨ ਤਾਂ ਕੋਈ ਆਵਾਜ਼ ਆਦਿ ਨਹੀਂ ਹੋਣੀ ਚਾਹੀਦੀ। ਨਹੀਂ ਤਾਂ ਅਟੈਂਸ਼ਨ ਜਾਂਦਾ ਹੈ। ਸ਼ਾਂਤੀ ਨਾਲ ਬੈਠਕੇ ਅਟੈਂਸ਼ਨ ਦੇਕੇ ਸੁਣਨਾ ਹੈ। ਯੋਗ ਤਾਂ ਬਹੁਤ ਸਹਿਜ ਹੈ। ਕੁਝ ਵੀ ਕੰਮ ਕਰਦੇ ਰਹੋ, ਬੁੱਧੀ ਦਾ ਯੋਗ ਉੱਥੇ ਲੱਗਾ ਰਹੇ। ਬਾਬਾ ਦੀ ਯਾਦ ਰਹਿਣ ਨਾਲ ਕਮਾਈ ਬਹੁਤ ਜਬਰਦਸਤ ਹੁੰਦੀ ਹੈ। ਤੁਸੀਂ ਜਾਣਦੇ ਹੋ ਅਸੀਂ ਏਵਰਹੇਲਦੀ ਬਣਾਗੇ। ਆਪਣੇ ਨਾਲ ਗੱਲਾਂ ਕਰਨੀਆਂ ਹੁੰਦੀਆਂ ਹਨ। ਬਾਬਾ ਦੀ ਯਾਦ ਵਿੱਚ ਰਹਿਕੇ ਭੋਜਣ ਵੀ ਆਪਣੇ ਹੱਥ ਨਾਲ ਬਣਾਉਣਾ ਹੈ। ਹੱਥਾਂ ਨਾਲ ਕੰਮ ਵੀ ਕਰੋ, ਬਾਕੀ ਯਾਦ ਕਰੋ ਆਪਣੇ ਬਾਪ ਨੂੰ। ਤੁਹਾਡਾ ਵੀ ਕਲਿਆਣ ਹੋਵੇਗਾ ਅਤੇ ਯਾਦ ਵਿੱਚ ਰਹਿਣ ਨਾਲ ਚੀਜ਼ ਵੀ ਚੰਗੀ ਬਣੇਗੀ। ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ। ਤੁਸੀਂ ਆਉਂਦੇ ਵੀ ਹੋ ਹੀ – ਲਕਸ਼ਮੀ – ਨਾਰਾਇਣ ਬਣਨ। ਸਾਰੇ ਕਹਿੰਦੇ ਹਨ ਅਸੀਂ ਸ਼ੂਰਜਵੰਸ਼ੀ ਬਣਾਂਗੇ। ਤੁਸੀਂ ਜਾਣਦੇ ਹੋ ਸਾਡੇ ਮੰਮਾ – ਬਾਬਾ ਇਸ ਸਮੇਂ ਬ੍ਰਹਮਾ – ਸਰਸਵਤੀ ਹਨ। ਦੂਸਰੇ ਜਨਮ ਵਿੱਚ ਲਕਸ਼ਮੀ – ਨਾਰਾਇਣ ਬਣਨਗੇ। ਭਵਿੱਖ ਵਿੱਚ ਕੋਈ ਕੀ ਬਣੇਗਾ, ਇਵੇਂ ਕਿਸੇ ਦੇ ਵੀ ਜਨਮ ਦਾ ਪਤਾ ਨਹੀਂ ਹੈ। ਨਹਿਰੂ ਕੀ ਜਾਕੇ ਬਣਿਆ, ਕੀ ਪਤਾ। ਚੰਗਾ ਕੁੱਝ ਦਾਨ ਕੀਤਾ ਹੋਵੇਗਾ ਤਾਂ ਇੱਥੇ ਚੰਗੇ ਕੁਲ ਵਿੱਚ ਜਨਮ ਲੈਣਗੇ। ਹੁਣ ਤੁਹਾਨੂੰ ਪੂਰਾ ਪਤਾ ਲਗਦਾ ਹੈ। ਹੁਣ ਇਨ੍ਹਾਂ ਦਾ ਨਾਮ ਹੈ – ਆਦਿ ਦੇਵਤਾ ਬ੍ਰਹਮਾ, ਆਦਿ ਦੇਵੀ ਸਰਸਵਤੀ। ਉਹ ਹੀ ਫਿਰ ਸਵਰਗ ਦਾ ਮਾਲਿਕ ਬਣਨਗੇ। ਅੱਛਾ ਇਨ੍ਹਾਂ ਦੇ ਬੱਚੇ ਵੀ ਨਾਲ ਹਨ। ਉਹ ਵੀ ਕਹਿਣਗੇ ਅਸੀਂ ਸਵਰਗ ਦੇ ਮਾਲਿਕ ਬਣਾਂਗੇ। ਉਹ ਤਾਂ ਸਭ ਦਾ ਪੱਕਾ ਹੈ। ਸੁਕਸ਼ਮਵਤਨ ਵਿੱਚ ਵੀ ਤੁਸੀਂ ਦੇਖਦੇ ਹੋ – ਦੇਵੀਆਂ ਦੇ ਮੰਦਿਰ ਵਿੱਚ ਵੀ ਬਹੁਤ ਮੇਲੇ ਲਗਦੇ ਹਨ। ਹੁਣ ਜਗਦੰਮਬਾ ਤੇ ਹੈ ਇੱਕ। ਉਨ੍ਹਾਂ ਦੇ ਫੀਚਰਜ਼ ਵੀ ਇੱਕ ਹੀ ਹੋਣੇ ਚਾਹੀਦੇ ਹਨ। ਮੰਮਾ ਵੀ ਤੁਸੀਂ ਦੇਖਦੇ ਹੋ। ਤੁਸੀਂ ਬੱਚਿਆਂ ਦੇ ਫੀਚਰਸ ਹਨ ਫਿਰ ਨਾਮ ਰੱਖ ਦਿੱਤੇ ਹਨ, ਕੰਨਿਆਂ ਕੁਮਾਰੀ , ਅਧਰ ਕੁਮਾਰੀ। ਤੁਸੀਂ ਜਾਣਦੇ ਹੋ ਅਸੀਂ ਹੀ ਬਣਦੇ ਹਾਂ। ਅਸੀਂ ਸਭ ਹਾਂ ਬ੍ਰਹਮਾ ਕੁਮਾਰ – ਕੁਮਾਰੀ। ਯੁਗਲ ਵੀ ਕਹਿੰਦੇ ਹਨ ਅਸੀਂ ਬ੍ਰਹਮਾਕੁਮਾਰ – ਕੁਮਾਰੀ ਹੈ, ਇੱਕ ਬਾਪ ਦੇ ਬੱਚੇ ਹਨ। ਤੁਹਾਡੀ ਹੀ ਯਾਦਗਾਰ ਹੈ। ਬਰੋਬਰ ਤੁਸੀਂ ਬੈਠ ਇਹ ਨਾਲੇਜ਼ ਦਿੰਦੇ ਹੋ, ਅਰਥ ਸਹਿਤ ਉਹ ਦੇਲਵਾੜਾ ਮੰਦਿਰ ਹੈ। ਪਰ ਇਹ ਤੁਸੀਂ ਹੀ ਸਮਝ ਸਕਦੇ ਹੋ। ਤੁਸੀਂ ਜਾਣਦੇ ਹੋ ਅਸੀਂ ਸਥਾਪਨਾ ਕਰ ਰਹੇ ਹਾਂ, ਰਾਜਯੋਗ ਨਾਲ ਸ਼੍ਰੀਮਤ ਤੇ ਭਾਰਤ ਨੂੰ ਸਵਰਗ ਬਣਾ ਰਹੇ ਹਾਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਗਿਆਨ ਅਤੇ ਯੋਗ ਤੇ ਪੂਰਾ – ਪੂਰਾ ਅਟੈਂਸ਼ਨ ਦੇਣਾ ਹੈ। ਸੁਣਦੇ ਸਮੇਂ ਬਹੁਤ ਸ਼ਾਂਤ, ਏਕਾਗਰ ਚਿਤ ਹੋਕੇ ਬੈਠਣਾ ਹੈ। ਕਰਮਯੋਗੀ ਵੀ ਬਣਨਾ ਹੈ।

2. ਬਾਪ ਨੇ ਜੋ ਘਰ ਦਾ ਰਸਤਾ ਦੱਸਿਆ ਹੈ, ਉਹ ਸਭ ਨੂੰ ਦੱਸਣਾ ਹੈ। ਸਵਦਰਸ਼ਨ ਚਕਰਧਾਰੀ ਬਣਨ ਦੇ ਨਾਲ – ਨਾਲ ਗਿਆਨ ਸੰਖ ਵੀ ਵਜਾਉਣਾ ਹੈ।

ਵਰਦਾਨ:-

“ਇੱਕ ਬਾਪ ਦੂਸਰਾ ਨਾ ਕੋਈ” ਇਹ ਪਾਠ ਨਿਰੰਤਰ ਯਾਦ ਹੋਵੇ ਤਾਂ ਸਥਿਤੀ ਇਕਰਸ ਬਣ ਜਾਏਗੀ ਕਿਉਂਕੀ ਨਾਲੇਜ਼ ਤਾਂ ਸਭ ਮਿਲ ਗਈ ਹੈ, ਅਨੇਕ ਪੁਆਇੰਟਸ ਹਨ, ਪਰ ਪੁਆਇੰਟਸ ਹੁੰਦੇ ਹੋਏ ਪੁਆਇੰਟ ਰੂਪ ਵਿੱਚ ਰਹੀਏ, ਉਹ ਹੈ ਉਸ ਸਮੇਂ ਦੀ ਕਮਾਲ ਜਿਸ ਸਮੇਂ ਦੀ ਕਮਾਲ ਜਿਸ ਸਮੇਂ ਕੋਈ ਥੱਲੇ ਖਿੱਚ ਰਿਹਾ ਹੋਵੇ। ਕਦੀ ਗੱਲ ਥੱਲੇ ਖਿੱਚੇਗੀ, ਕਦੀ ਕੋਈ ਵਿਅਕਤੀ, ਕਦੀ ਕੋਈ ਚੀਜ਼, ਕਦੀ ਵਾਯੂਮੰਡਲ ਇਹ ਤਾਂ ਹੋਵੇਗਾ ਹੀ। ਪਰ ਸੈਕਿੰਡ ਵਿੱਚ ਇਹ ਸਭ ਵਿਸਤਾਰ ਸਮਾਪਤ ਹੋ ਇਕਰਸ ਸਥਿਤੀ ਰਹੇ – ਤਾਂ ਕਹਾਂਗੇ ਸ਼੍ਰੇਸ਼ਠ ਆਤਮਾ ਭਵ ਦੇ ਵਰਦਾਨੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top