03 December 2021 PUNJABI Murli Today | Brahma Kumaris
Read and Listen today’s Gyan Murli in Punjabi
2 December 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਸਵੇਰੇ -ਸਵੇਰੇ ਉੱਠਕੇ ਸ਼ਿਵਬਾਬਾ ਨਾਲ ਗੁੱਡਮਾਰਨਿੰਗ ਜਰੂਰ ਕਰੋ, ਉੱਠਦੇ ਹੀ ਸ਼ਿਵਬਾਬਾ ਦੀ ਯਾਦ ਆਏ, ਕਿਸੇ ਦੇਹਧਾਰੀ ਦੀ ਨਹੀਂ"
ਪ੍ਰਸ਼ਨ: -
ਕਿਹੜਾ ਕਾਨਟ੍ਰੈਕ੍ਟ (ਠੇਕਾ) ਇੱਕ ਬਾਪ ਦੇ ਸਿਵਾਏ ਦੂਸਰਾ ਕੋਈ ਨਹੀਂ ਉਠਾ ਸਕਦਾ ਹੈ?
ਉੱਤਰ:-
ਪਾਵਨ ਦੁਨੀਆਂ ਬਣਾਉਣ ਦਾ ਕਾਨਟ੍ਰੈਕ੍ਟ ਇੱਕ ਬਾਪ ਦਾ ਹੀ ਹੈ। ਇਹ ਕਾਨਟ੍ਰੈਕ੍ਟ ਦੂਸਰਾ ਕੋਈ ਚੁੱਕ ਨਹੀਂ ਸਕਦਾ। ਸੰਨਿਆਸੀ ਪਾਵਨ ਬਣਕੇ ਇਸ ਦੁਨੀਆਂ ਨੂੰ ਥਮਾਂਉਦੇ ਜਰੂਰ ਹਨ ਪਰ ਉਹ ਪਾਵਨ ਦੁਨੀਆਂ ਬਣਾਉਣ ਦਾ ਕਾਨਟ੍ਰੈਕ੍ਟ ਨਹੀਂ ਚੁੱਕਦੇ। ਬਾਪ ਬੱਚਿਆਂ ਨੂੰ ਪਾਵਨ ਬਣਾਉਣ ਦੀਆਂ ਯੁਕਤੀਆਂ ਦੱਸਦੇ ਹਨ। ਬੱਚੇ ਧੰਧਾ ਧੋਰੀ ਕਰਦੇ ਇੱਕ ਬਾਪ ਨੂੰ ਯਾਦ ਕਰੋ। ਇੱਕ ਬਾਪ ਨਾਲ ਬੁੱਧੀਯੋਗ ਲਗਾਓ।
ਗੀਤ:-
ਯਹ ਕੌਣ ਅੱਜ ਆਇਆ ਸਵੇਰੇ – ਸਵੇਰੇ..
ਓਮ ਸ਼ਾਂਤੀ। ਰੂਹਾਨੀ ਬੱਚਿਆਂ ਪ੍ਰਤੀ ਬਾਪ ਬੈਠ ਸਮਝਾਉਂਦੇ ਹਨ। ਜੇਕਰ ਸ਼ਿਵ ਭਗਵਾਨੁਵਾਚ ਕਹੀਏ ਤਾਂ ਵੀ ਸ਼ਿਵ ਨਾਮ ਦੇ ਮਨੁੱਖ ਬਹੁਤ ਹਨ ਇਸਲਈ ਇਹ ਕਹਿਣਾ ਪਵੇ ਕਿ ਰੂਹਾਨੀ ਬਾਪ ਰੂਹਾਨੀ ਬੱਚਿਆਂ ਪ੍ਰਤੀ ਪਹਿਲੇ – ਪਹਿਲੇ ਯਾਦ ਪਿਆਰ ਦੇ ਰਹੇ ਹਨ। ਸਵੇਰੇ ਨੂੰ ਪਹਿਲੇ – ਪਹਿਲੇ ਗੁੱਡਮਾਰਨਿੰਗ ਕੀਤਾ ਜਾਂਦਾ ਹੈ। ਤੁਸੀਂ ਵੀ ਗੁੱਡ ਮੋਰਨਿੰਗ ਸੁਣਿਆ। ਸਵੇਰੇ – ਸਵੇਰੇ ਕੌਣ ਆਕੇ ਗੁੱਡਮੋਰਨਿੰਗ ਕਰਦੇ ਹਨ। ਬਾਪ ਆਉਂਦੇ ਹੀ ਹਨ ਸਵੇਰੇ। ਇਹ ਹੈ ਬੇਹੱਦ ਦਾ ਸਵੇਰਾ ਅਤੇ ਰਾਤ, ਜਿਸਨੂੰ ਕੋਈ ਮਨੁੱਖ ਨਹੀਂ ਜਾਣਦੇ। ਬੱਚਿਆਂ ਵਿੱਚ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹਨ। ਭਾਵੇਂ ਬੱਚੇ ਬਣੇ ਹਨ ਪਰ ਸਵੇਰੇ ਉੱਠਕੇ ਬਾਪ ਨੂੰ ਯਾਦ ਨਹੀਂ ਕਰਦੇ। ਸਵੇਰੇ ਉੱਠਕੇ ਪਹਿਲੇ – ਪਹਿਲੇ ਸ਼ਿਵਬਾਬਾ ਨੂੰ ਗੁੱਡਮਾਰਨਿੰਗ ਕਰਨ ਮਤਲਬ ਯਾਦ ਕਰਨ ਤੇ ਬਹੁਤ ਖੁਸ਼ੀ ਵੀ ਰਹੇ, ਪਰ ਬਹੁਤ ਬੱਚੇ ਹਨ ਜੋ ਸਵੇਰੇ ਉੱਠਕੇ ਬਾਬਾ ਨੂੰ ਬਿਲਕੁਲ ਯਾਦ ਨਹੀਂ ਕਰਦੇ। ਭਗਤੀ ਮਾਰਗ ਵਿੱਚ ਵੀ ਮਨੁੱਖ ਸਵੇਰੇ ਉੱਠਕੇ ਭਗਤੀ ਕਰਦੇ, ਪੂਜਾ ਕਰਦੇ, ਮਾਲਾ ਫੇਰਦੇ, ਮੰਤ੍ਰ ਜੱਪਦੇ। ਉਹ ਸਾਕਾਰ ਦੀ ਭਗਤੀ ਕਰਦੇ ਹਨ। ਮੂਰਤੀ ਸਾਹਮਣੇ ਆ ਜਾਂਦੀ ਹੈ। ਸ਼ਿਵ ਦਾ ਜੋ ਪੁਜਾਰੀ ਹੋਵੇਗਾ ਉਨ੍ਹਾਂਨੂੰ ਵੀ ਜੋ ਵੱਡਾ ਸ਼ਿਵਲਿੰਗ ਬਨਾਉਂਦੇ ਹਨ ਉਹ ਮੂਰਤੀ ਯਾਦ ਆ ਜਾਵੇਗੀ। ਉਹ ਹੈ ਰਾਂਗ। ਹੁਣ ਤੇ ਤੁਹਾਨੂੰ ਬੱਚਿਆਂ ਨੂੰ ਆਪਣੇ ਆਪ ਨੂੰ ਆਤਮਾ ਨਿਸ਼ਚੇ ਕਰਨਾ ਹੈ ਅਤੇ ਸਵੇਰੇ ਉੱਠਕੇ ਬਾਬਾ ਨਾਲ ਗੱਲਾਂ ਕਰਨੀਆਂ ਹਨ। ਬਾਬਾ ਗੁੱਡਮਾਰਨਿੰਗ, ਪਰ ਬਾਬਾ ਜਾਣਦੇ ਹਨ – ਇਹ ਟੇਵ (ਆਦਤ) ਕਿਸੇ ਨੂੰ ਵੀ ਨਹੀਂ ਪਈ ਹੋਈ ਹੈ। ਬਾਬਾ ਕਹਿੰਦੇ ਹਨ – ਬੱਚੇ ਤੁਹਾਡੇ ਸਿਰ ਤੇ ਅੱਧਾਕਲਪ ਦਾ ਬੋਝਾ ਹੈ, ਉਹ ਉਤਰਨਾ ਹੀ ਨਹੀਂ ਹੈ ਕਿਉਂਕਿ ਯਾਦ ਨਹੀਂ ਕਰਦੇ। ਕਿਸੇ – ਕਿਸੇ ਦੇ ਤੇ ਹੋਰ ਹੀ ਪਾਪ ਵੱਧਦੇ ਜਾਂਦੇ ਹਨ। ਜਿਵੇਂ ਚੂਹਾ ਫ਼ੂਕ ਦਿੰਦਾ ਅਤੇ ਕੱਟਦਾ ਵੀ ਹੈ। ਮਾਇਆ ਵੀ ਚੂਹੇ ਵਾਂਗ ਕੱਟਦੀ ਰਹਿੰਦੀ ਹੈ। ਸਿਰ ਦੇ ਵਾਲ ਕੱਟ ਦਿੰਦੀ ਹੈ, ਪਤਾ ਵੀ ਨਹੀਂ ਲੱਗਦਾ। ਭਾਵੇਂ ਕੋਈ ਖ਼ੁਦ ਨੂੰ ਗਿਆਨੀ ਸਮਝਦੇ ਹਨ ਪਰ ਬਾਬਾ ਚੰਗੀ ਤਰ੍ਹਾਂ ਜਾਣਦੇ ਹਨ ਕਿ ਯਾਦ ਵਿੱਚ ਬਿਲਕੁਲ ਕੱਚੇ ਹਨ। ਆਪਣੇ ਦਿਲ ਤੋਂ ਪੁੱਛਣਾ ਹੈ ਕਿ ਅਸੀਂ ਸਵੇਰੇ ਉੱਠਕੇ ਬਾਪ ਨੂੰ ਯਾਦ ਕਰਦੇ ਹਾਂ। ਬੇਹੱਦ ਦਾ ਬਾਪ ਤੁਹਾਨੂੰ ਬੇਹੱਦ ਦੇ ਸਵੇਰੇ ਵਿੱਚ ਆਕੇ ਮਿਲਿਆ ਹੈ। ਸੰਨਿਆਸੀ ਵੀ ਉੱਠਕੇ ਬ੍ਰਹਮ ਨੂੰ ਯਾਦ ਕਰਨਗੇ। ਮਨੁੱਖ ਉੱਠਦੇ ਹੀ ਮਿਤ੍ਰ – ਸੰਬੰਧੀ, ਦੋਸਤਾਂ ਆਦਿ ਨੂੰ ਯਾਦ ਕਰਨਗੇ। ਕੋਈ ਭਗਤ ਹੋਵੇਗਾ ਤਾਂ ਆਪਣੇ ਦੇਵਤਾਵਾਂ ਨੂੰ ਯਾਦ ਕਰਨਗੇ। ਪਾਪ ਆਤਮਾਵਾਂ, ਪਾਪ ਆਤਮਾਵਾਂ ਨਾਲ ਗੁੱਡਮਾਰਨਿੰਗ ਕਰਨਗੀਆਂ ਮਤਲਬ ਯਾਦ ਕਰਨਗੀਆਂ। ਯਾਦ ਕਰਨਾ ਹੁੰਦਾ ਹੈ ਸਵੇਰੇ। ਭਗਤੀ ਵੀ ਸਵੇਰੇ ਹੀ ਕਰਦੇ ਹਨ, ਪਰ ਭਗਵਾਨ ਦੀ ਭਗਤੀ ਕੋਈ ਵੀ ਕਰਦੇ ਨਹੀਂ ਕਿਉਂਕਿ ਭਗਵਾਨ ਨੂੰ ਜਾਣਦੇ ਨਹੀਂ। ਭਾਵੇਂ ਕਹਿੰਦੇ ਹਨ ਕਿ ਭਗਤੀ ਦਾ ਫ਼ਲ ਦੇਣ ਵਾਲਾ ਭਗਵਾਨ ਹੈ। ਓ ਗੌਡ ਫਾਦਰ ਵੀ ਕਹਿੰਦੇ ਹਨ। ਇਹ ਆਤਮਾ ਕਹਿੰਦੀ ਹੈ ਪ੍ਰੰਤੂ ਪਰਮਾਤਮਾ ਨੂੰ ਕੋਈ ਵੀ ਅਸਲ ਨਹੀਂ ਜਾਣਦੇ। ਜਦੋਂ ਭਗਵਾਨ ਖੁਦ ਆਕੇ ਆਪਣਾ ਪਰਿਚੈ ਦੇਣ ਉਦੋਂ ਇਹ ਜਾਣ ਸਕਣ। ਨਹੀਂ ਤਾਂ ਸਭ ਨੇਤੀ – ਨੇਤੀ ਕਹਿੰਦੇ ਹਨ ਮਤਲਬ ਅਸੀਂ ਨਹੀਂ ਜਾਣਦੇ। ਤਾਂ ਪਰਮਾਤਮਾ ਇਸ ਸਮੇਂ ਹੀ ਆਕੇ ਦੱਸਦੇ ਹਨ – ਮੈਂ ਕੌਣ ਹਾਂ? ਪਰ ਬੱਚਿਆਂ ਵਿੱਚ ਵੀ ਬਹੁਤ ਹਨ, ਵੱਡੇ – ਵੱਡੇ ਮਹਾਰਥੀ ਸੈਂਟ੍ਰਸ ਸੰਭਾਲਣ ਵਾਲੇ ਬਾਪ ਨੂੰ ਪੂਰਾ ਨਹੀਂ ਜਾਣਦੇ। ਉਸ ਲਵ ਨਾਲ ਬਾਪ ਨੂੰ ਯਾਦ ਨਹੀਂ ਕਰਦੇ। ਸਵੇਰੇ ਉੱਠਕੇ ਪਿਆਰ ਨਾਲ ਗੁੱਡਮਾਰਨਿੰਗ ਕਰਨਾ, ਗਿਆਨ ਦੇ ਚਿੰਤਨ ਵਿੱਚ ਰਹਿਣਾ, ਇਹ ਵੀ ਨਹੀਂ ਕਰਦੇ। ਯਾਦ ਕਰਨ ਤੇ ਖੁਸ਼ੀ ਦਾ ਪਾਰਾ ਚੜੇ, ਪਰ ਮਾਇਆ ਚੜ੍ਹਨ ਨਹੀਂ ਦਿੰਦੀ। ਜੇਕਰ ਬਾਪ ਨਾਲ ਕਿਤੇ ਬੇਅਦਬੀ ਕੀਤੀ ਤਾਂ ਮਾਇਆ ਇੱਕਦਮ ਬੁੱਧੀਯੋਗ ਤੋੜ ਦਿੰਦੀ ਹੈ। ਫਿਰ ਵਾਹਿਆਤ ਫਾਲਤੂ ਗੱਲਾਂ ਵਿੱਚ ਬੁੱਧੀ ਲੱਗੀ ਰਹਿੰਦੀ ਹੈ। ਸਵਰਗ ਦਾ ਮਾਲਿਕ ਬਣਨਾ ਕੋਈ ਮਾਸੀ ਦਾ ਘਰ ਥੋੜੀ ਹੀ ਹੈ। ਪ੍ਰਜਾ ਬਣਨਾ ਤਾਂ ਸਹਿਜ ਹੈ। ਤੁਸੀਂ ਅੱਗੇ ਚੱਲਕੇ ਦੇਖੋਗੇ – 30-40 ਵਰ੍ਹੇ ਵਾਲੇ ਵੀ ਟੁੱਟ ਪੈਣਗੇ। ਮਾਇਆ ਇੱਕਦਮ ਉਡਾ ਦਵੇਗੀ। ਰਾਜਾਈ ਪਦਵੀ ਪਾ ਨਹੀਂ ਸਕਣਗੇ। ਪਹਿਲੇ ਤੋਂ ਹੀ ਮਰ ਜਾਣਗੇ ਤਾਂ ਫਿਰ ਰਾਜਾਈ ਕਿਥੋਂ ਮਿਲੇਗੀ। ਇਹ ਰਾਜ਼ ਬਾਬਾ ਖੋਲ੍ਹਦੇ ਨਹੀਂ ਹਨ। ਮਾਇਆ ਵੀ ਦੇਖਦੀ ਹੈ ਮੈਂ ਅੱਧਾਕਲਪ ਰਾਜ ਕਰਨ ਵਾਲੀ, ਇਹ ਮੇਰੇ ਉੱਪਰ ਜਿੱਤ ਪਾਉਂਦੇ ਹਨ। ਫਿਰ ਸ਼ਿਵਬਾਬਾ ਨੂੰ ਇੱਕਦਮ ਭੁੱਲ ਜਾਂਦੇ ਹਨ। ਕਿਤੇ – ਕਿਤੇ ਇਹਨਾਂ (ਬ੍ਰਹਮਾ ਬਾਬਾ ਦੇ) ਵੀ ਨਾਮ – ਰੂਪ ਵਿੱਚ ਫ਼ਸ ਪੈਂਦੇ ਹਨ। ਸ਼ਿਵਬਾਬਾ ਨੂੰ ਯਾਦ ਨਹੀਂ ਕਰਦੇ। ਜਿਨ੍ਹਾਂ ਵਿੱਚ ਵਿੱਚ ਕ੍ਰੋਧ, ਲੋਭ, ਮੋਹ ਦਾ ਭੂਤ ਹੋਵੇਗਾ ਉਹ ਕੀ ਬਾਬਾ ਨੂੰ ਯਾਦ ਕਰਣਗੇ। ਨਾਮ – ਰੂਪ ਵਿੱਚ ਇੰਨਾ ਫ਼ਸਦੇ ਹਨ ਗੱਲ ਨਾ ਪੁੱਛੋਂ। ਦੇਹ – ਅਭਿਮਾਨ ਵਿੱਚ ਲਟਕ ਪੈਂਦੇ ਹਨ। ਸ਼ਿਵਬਾਬਾ ਕਹਿੰਦੇ ਹਨ ਘਰ ਗ੍ਰਹਿਸਤ ਵਿੱਚ ਰਹਿ ਮਾਸ਼ੂਕ ਨੂੰ ਯਾਦ ਕਰਦੇ ਰਹੋ, ਤਾਂ ਕਰਮਾਤੀਤ ਅਵਸਥਾ ਬਣੇ। ਮੂਲ ਗੱਲ ਹੈ ਯਾਦ ਦੀ, ਇਸੇ ਵਿੱਚ ਮਿਹਨਤ ਹੈ। ਯਾਦ ਬਗੈਰ ਸਤੋਪ੍ਰਧਾਨ ਬਣ ਨਹੀਂ ਸਕਦੇ, ਨਾ ਉੱਚ ਪਦਵੀ ਪਾ ਸਕਣਗੇ। ਬੁੱਧੀਯੋਗ ਹੋਰ ਵੱਲ ਭਟਕਦਾ ਰਹੇਗਾ। ਕੋਈ ਬੱਚੇ ਤਾਂ ਬਹੁਤ ਦਿਲ ਅਤੇ ਜਾਨ, ਸਿਕ ਅਤੇ ਪ੍ਰੇਮ ਨਾਲ ਬਾਪ ਨੂੰ ਯਾਦ ਕਰਦੇ ਹਨ। ਬਾਬਾ ਨੂੰ ਗੁੱਡਮੋਰਨਿੰਗ ਕਰਕੇ ਕਹਿਣਾ ਚਾਹੀਦਾ ਹੈ ਬਾਬਾ ਅਸੀਂ ਤੁਹਾਡੀ ਯਾਦ ਵਿੱਚ ਰਹਿੰਦੇ ਹਾਂ ਕਿਉਂਕਿ ਸਿਰ ਤੇ ਪਾਪਾਂ ਦਾ ਬੋਝਾ ਬਹੁਤ ਹੈ। ਜੇਕਰ ਬਾਬਾ ਦੀ ਯਾਦ ਵਿੱਚ ਨਹੀਂ ਰਹੋਗੇ ਤਾਂ ਪਾਪਾਂ ਦਾ ਬੋਝਾ ਕਿਵੇਂ ਉਤਰੇਗਾ। ਅੱਧਾਕਲਪ ਦੇਹ – ਅਭਿਮਾਨ ਰਿਹਾ ਹੈ ਤਾਂ ਜਾਂਦਾ ਨਹੀਂ। ਦੇਵਤਾ ਉੱਥੇ ਆਤਮਾਭਿਮਾਨੀ ਰਹਿੰਦੇ ਹਨ। ਭਾਵੇਂ ਪਰਮਾਤਮਾ ਨੂੰ ਨਹੀਂ ਜਾਣਦੇ। ਇਹ ਤਾਂ ਸਮਝਦੇ ਹਨ ਅਸੀਂ ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੇ ਹਾਂ। ਰਚਤਾ ਨੂੰ ਜੇਕਰ ਜਾਣੀਏ ਤਾਂ ਰਚਨਾ, ਬਾਪ ਦੀ ਜਾਇਦਾਦ ਨੂੰ ਵੀ ਜਾਣੀਏ। ਉੱਥੇ ਇਹ ਨਾਲੇਜ ਰਹਿੰਦੀ ਨਹੀਂ। ਬਾਪ ਕਹਿੰਦੇ ਹਨ ਇਹ ਨਾਲੇਜ ਮੈਂ ਤੁਹਾਨੂੰ ਦਿੰਦਾ ਹਾਂ। ਫਿਰ ਇਹ ਗਿਆਨ ਪਰਾਏ ਲੋਪ ਹੋ ਜਾਂਦਾ ਹੈ। ਇਹ ਗਿਆਨ ਫਿਰ ਪਰਮਪਰਾ ਚੱਲਣ ਦਾ ਨਹੀਂ ਹੈ। ਨਾ ਆਤਮਾ ਨੂੰ, ਨਾ ਪਰਮਾਤਮਾ ਨੂੰ ਜਾਣਦੇ ਹਨ। ਹੁਣ ਤੁਸੀਂ ਜਾਣਦੇ ਹੋ ਸਭ ਆਤਮਾਵਾਂ ਨੂੰ ਕਿਵੇਂ ਆਪਣਾ – ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਚੰਗੇ ਤੋਂ ਚੰਗੇ ਪਾਰ੍ਟਧਾਰੀ ਤੁਸੀਂ ਹੋ। ਇਸ ਸਮੇਂ ਤੁਸੀਂ ਇਸ ਵਿਸ਼ਵ ਨੂੰ ਆਪਣੀ ਬਾਦਸ਼ਾਹੀ ਬਣਾਉਂਦੇ ਹੋ। ਹੀਰੋ ਐਂਡ ਹੀਰੋਇਨ ਪਾਰ੍ਟ ਤੁਹਾਡਾ ਹੈ। ਮੂਲ ਗੱਲ ਹੈ ਬਾਪ ਨੂੰ ਯਾਦ ਕਰਨ ਦੀ। ਬਾਬਾ ਜਾਣਦੇ ਹਨ ਪ੍ਰਦਰਸ਼ਨੀ ਵਿੱਚ ਬਹੁਤ ਹਨ ਜੋ ਸਰਵਿਸ ਚੰਗੀ ਕਰਦੇ ਹਨ, ਪਰ ਯਾਦ ਵਿੱਚ ਬਹੁਤ ਕਮਜ਼ੋਰ ਹਨ। ਅਕਲ ਨਹੀਂ ਹੈ ਕਿ ਕਿਵੇਂ ਸਵੇਰੇ ਉੱਠਕੇ ਬਾਬਾ ਨੂੰ ਗੁੱਡਮੋਰਨਿੰਗ ਕਰਨੀ ਚਾਹੀਦੀ ਹੈ। ਭਾਵੇਂ ਟਾਪਿਕਸ ਤੇ ਖ਼ਿਆਲਾਤ ਚਲਾਉਂਦੇ ਹਨ। ਉਹ ਤਾਂ ਕਾਮਨ ਹੈ। ਟਾਪਿਕਸ ਤਾਂ ਰੋਜ਼ – ਰੋਜ਼ ਨਵੀਂ ਕੱਢ ਸਮਝਾ ਸਕਦੇ ਹਨ, ਪਰ ਮੁੱਖ ਗੱਲ ਹੈ ਬਾਪ ਨੂੰ ਲਵ ਨਾਲ ਯਾਦ ਕਰਨਾ ਹੈ, ਤਾਂ ਪਾਪ ਕੱਟ ਜਾਨ।
ਬਾਬਾ ਜਾਣਦੇ ਹਨ ਬੱਚਿਆਂ ਦੀ ਅਜਿਹੀ ਅਵਸਥਾ ਅਜੇ ਨਹੀਂ ਹੈ। ਬਾਬਾ ਨਾਮ ਨਹੀਂ ਸੁਣਾਉਂਦੇ ਹਨ। ਜੇਕਰ ਬਾਬਾ ਨਾਮ ਸੁਣਾਉਣ ਤਾਂ ਜੋ ਪੈਸੇ ਦੀ ਅਵਸਥਾ ਹੈ ਸੋ ਡਿੱਗਕੇ ਪਾਈ ਦੀ ਬਣ ਜਾਵੇ। ਇਸ ਗਿਆਨ ਵਿੱਚ ਸਮਝ ਚਾਹੀਦੀ ਹੈ। ਇਵੇਂ ਨਹੀਂ ਕੋਈ ਕਹੇ ਕਿ ਤੁਸੀਂ ਪੀਲਾ ਵਿਖਾਈ ਪੈਂਦੇ ਹੋ, ਬਿਮਾਰ ਹੋ, ਤਾਂ ਇਹ ਸੁਣਨ ਨਾਲ ਹੀ ਬੁਖਾਰ ਚੜ੍ਹ ਜਾਵੇ। ਅਜਿਹਾ ਕੱਚਾ ਨਹੀਂ ਬਣਨਾ ਹੈ। ਹਿੰਮਤ ਚਾਹੀਦੀ ਹੈ। ਸਰਵਿਸਏਬਲ ਬੱਚੇ ਥੋੜੀ ਹੀ ਟੁੱਟ ਸਕਦੇ ਹਨ। ਉਹ ਤਾਂ ਫ਼ਖਰ ਵਿੱਚ ਰਹਿੰਦੇ ਹਨ। ਧੰਧਾਧੋਰੀ ਕਰਦੇ ਬਾਬਾ ਦੀ ਯਾਦ ਰੱਖਣੀ ਹੈ। ਬਾਬਾ ਨੂੰ ਗੁੱਡਮੋਰਨਿੰਗ ਕਰਦੇ ਰਹਿਣਾ ਚਾਹੀਦਾ ਹੈ। ਬੜੀ ਭਾਰੀ ਮੰਜ਼ਿਲ ਹੈ। ਰਾਜਾਈ ਪਦਵੀ ਪਾਉਣਾ ਹੈ ਤਾਂ ਮਿਹਨਤ ਵੀ ਕਰਨੀ ਹੈ। ਜੋ ਕਲਪ ਪਹਿਲੇ ਬਣੇ ਹਨ ਉਨ੍ਹਾਂ ਨੂੰ ਅੱਗੇ ਚੱਲਕੇ ਪਤਾ ਪੈਂਦਾ ਜਾਵੇਗਾ। ਛਿਪਿਆ ਕੋਈ ਨਹੀਂ ਰਹੇਗਾ। ਸਕੂਲ ਵਿੱਚ ਟੀਚਰ ਸਟੂਡੈਂਟ ਨੂੰ ਜਾਣਦੇ ਹਨ ਅਤੇ ਰਜਿਸਟਰ ਵੀ ਰੱਖਦੇ ਹਨ। ਉਨ੍ਹਾਂ ਤੋਂ ਵੀ ਪਤਾ ਪੈ ਜਾਂਦਾ ਹੈ। ਉਸ ਵਿੱਚ ਮੁੱਖ ਸਬਜੈਕਟ ਹੁੰਦੀ ਹੈ ਭਾਸ਼ਾ ਦੀ। ਇੱਥੇ ਮੁੱਖ ਸਬਜੈਕਟ ਹੈ ਯਾਦ ਦੀ। ਨਾਲੇਜ ਤਾਂ ਸਹਿਜ ਹੈ। ਬੱਚੇ ਵੀ ਸਮਝਾ ਸਕਦੇ ਹਨ। ਛੋਟੇਪਨ ਵਿੱਚ ਬੁੱਧੀ ਤਿੱਖੀ ਹੁੰਦੀ ਹੈ – ਧਾਰਨਾ ਕਰਨ ਦੀ। ਬੁੱਢੀਆਂ ਇੰਨਾ ਨਹੀਂ ਸਮਝ ਸਕਦੀਆਂ ਹਨ। ਇੱਥੇ ਵੀ ਕੁਮਾਰੀਆਂ ਦਾ ਬਾਬਾ ਜਿਆਦਾ ਮਾਨ ਰੱਖਦਾ ਹੈ। ਸਿਰਫ ਨਾਮ – ਰੂਪ ਵਿੱਚ ਫਸ ਉਲਟਾ ਲਟਕ ਕਿੱਥੇ ਉੱਲੂ ਨਾ ਬਣ ਜਾਣ। ਇਸ ਸਮੇਂ ਸਭ ਮਨੁੱਖ ਉੱਲੂ ਮਿਸਲ ਉਲਟੇ ਲਟਕੇ ਹੋਏ ਹਨ। ਫਿਰ ਸੁਲਟਾ ਹੋਣ ਤੋਂ ਅੱਲ੍ਹਾ ਦੇ ਬੱਚੇ ਬਣ ਜਾਣਗੇ। ਪਰਮਾਤਮਾ ਨੂੰ ਸਰਵਵਿਆਪੀ ਕਹਿਣ ਨਾਲ ਹੀ ਸਭ ਮਨੁੱਖ ਪਰਮਾਤਮਾ ਤੋਂ ਬੇਮੁੱਖ ਹੋ ਪਏ ਹਨ। ਸੰਨਿਆਸੀ ਆਪ ਆਪਣੀ ਪੂਜਾ ਕਰਾਉਂਦੇ ਹਨ। ਨਹੀਂ ਤਾਂ ਕਹਿਣਾ ਚਾਹੀਦਾ ਹੈ ਕਿ ਤੁਸੀਂ ਸਾਡੇ ਉੱਪਰ ਫੁੱਲ ਕਿਓਂ ਚੜ੍ਹਾਉਂਦੇ ਹੋ। ਸਭ ਸੰਨਿਆਸੀਆਂ ਨੂੰ ਗੁਰੂ ਬਣਾਉਂਦੇ ਹਨ। ਉਹ ਸੰਨਿਆਸੀ, ਉਹ ਗ੍ਰਹਿਸਥੀ ਫਿਰ ਫਾਲੋਅਰਸ ਕਿਵੇਂ ਹੋ ਸਕਦੇ ਹਨ। ਜਦ ਸੰਨਿਆਸੀ ਬਣਨ ਤਾਂ ਫਾਲੋਅਰਸ ਕਹਿ ਸਕੇਂ। ਫਿਰ ਉਨ੍ਹਾਂ ਨੂੰ ਕੋਈ ਸਮਝਾ ਵੀ ਨਹੀਂ ਸਕਦਾ ਹੈ ਕਿ ਤੁਸੀਂ ਆਪਣੇ ਨੂੰ ਫਾਲੋਅਰਸ ਕਹਿ ਨਹੀਂ ਸਕਦੇ। ਬਾਬਾ ਕਿਸੇ ਨੂੰ ਕਹਿ ਨਾ ਸਕੇ ਕਿ ਤੁਸੀਂ ਫਾਲੋਅਰ ਹੋ। ਜਦੋਂ ਗਾਰੰਟੀ ਕਰਨ ਪਾਵਨ ਬਣਨ ਦੀ, ਤਾਂ ਹੈ ਗੱਲ। ਜਦ ਪ੍ਰਤਿਗਿਆ ਕਰਦੇ ਹਨ ਤਾਂ ਆਪ ਲਿਖਕੇ ਭੇਜ ਦਿੰਦੇ ਹਨ ਪਰ ਜਦੋਂ ਡਿੱਗਦੇ ਹਨ, ਕਾਲਾ ਮੂੰਹ ਕਰਦੇ ਹਨ ਤਾਂ ਨਹੀਂ ਲਿਖਦੇ ਹਨ, ਕਿਓਂਕਿ ਲੱਜਾ ਆਉਂਦੀ ਹੈ। ਇਹ ਬੜੀ ਭਾਰੀ ਸੱਟ ਹੈ, ਫਿਰ ਬਾਬਾ ਨਾਲ ਬੁੱਧੀਯੋਗ ਲੱਗ ਨਾ ਸਕੇ। ਪਤਿਤ ਨਾਲ ਤਾਂ ਅਸੀਂ ਨਫਰਤ ਕਰਦੇ ਹਾਂ। ਬਾਬਾ ਕਹਿੰਦੇ ਹਨ ਵਿਸ਼ ਖਾਣ ਵਾਲੇ ਬਹੁਤ ਖਰਾਬ ਹਨ। ਪਵਿੱਤਰ ਬਣਨਾ ਚੰਗਾ ਹੈ ਨਾ। ਮੈਂ ਆਕੇ ਪਵਿੱਤਰ ਬਣਾਉਣ ਦਾ ਕੰਟ੍ਰੈਕਟ ਉਠਾਉਂਦਾ ਹਾਂ – ਕਿ ਅਸੀਂ ਪਵਿੱਤਰ ਦੁਨੀਆਂ ਬਣਾਕੇ ਹੀ ਵਿਖਾਵਾਂਗੇ। ਕਲਪ – ਕਲਪ ਮੈਨੂੰ ਕੰਟ੍ਰੈਕ੍ਟਰ ਨੂੰ ਹੀ ਬੁਲਾਉਂਦੇ ਹਨ ਕਿ ਹੇ ਪਤਿਤ – ਪਾਵਨ ਆਓ। ਦੂਜਾ ਕੋਈ ਅਜਿਹਾ ਕੰਟ੍ਰੈਕ੍ਟਰ ਹੁੰਦਾ ਨਹੀਂ। ਇੱਕ ਮੈਨੂੰ ਹੀ ਕਰਨਟ੍ਰੈਕ ਮਿਲਿਆ ਹੋਇਆ ਹੈ, ਮੈਂ ਹੀ ਪਾਵਨ ਦੁਨੀਆਂ ਬਣਾਵਾਂਗਾ। ਕਲਪ – ਕਲਪ ਮੈਂ ਆਕੇ ਇਹ ਕੰਟ੍ਰੈਕਟ ਪੂਰਾ ਕਰਦਾ ਹਾਂ। ਸੰਨਿਆਸੀਆਂ ਨੂੰ ਫਿਰ ਇਹ ਕੰਟ੍ਰੈਕਟ ਮਿਲਿਆ ਹੋਇਆ ਹੈ ਕਿ ਪਵਿੱਤਰ ਰਹਿ ਭਾਰਤ ਨੂੰ ਥਮਾਨਾ ਹੈ ਕਿਓਂਕਿ ਸਭ ਤੋਂ ਪਵਿੱਤਰ ਭਾਰਤ ਹੀ ਸੀ, ਜਿਸ ਨੂੰ ਸ੍ਵਰਗ ਕਹਿੰਦੇ ਹਨ। ਉੱਥੇ ਦੇਵਤਾ ਸਰਵਗੁਣ ਸੰਪੰਨ, ਸੰਪੂਰਨ ਨਿਰਵਿਕਾਰੀ ਸਨ। ਉਨ੍ਹਾਂ ਦੀ ਮਹਿਮਾ ਗਾਉਂਦੇ ਹਨ। ਇਹ ਗਾਇਨ ਹੋਰਾਂ ਦੇਸ਼ਾਂ ਵਿੱਚ ਨਹੀਂ ਹੈ। ਉੱਥੇ ਚਿੱਤਰ ਤਾਂ ਹੈ ਨਹੀਂ। ਇਹ ਸ੍ਵਰਗ ਦੇ ਮਾਲਿਕ ਸਨ। ਲਕਸ਼ਮੀ – ਨਾਰਾਇਣ ਨੂੰ ਗੌਡ – ਗੌਡੇਜ ਕਹਿੰਦੇ ਹਨ। ਬਹੁਤ ਪ੍ਰੇਮ ਨਾਲ ਪੁਰਾਣੇ ਚਿੱਤਰਾਂ ਨੂੰ ਖਰੀਦ ਕਰਦੇ ਹਨ। ਲਾਰਡ ਕ੍ਰਿਸ਼ਨ ਦਾ ਚਿੱਤਰ ਮੰਗਾਉਂਦੇ ਹਨ। ਸਭ ਤੋਂ ਜਿਆਦਾ ਲਾਰਡ ਕ੍ਰਿਸ਼ਨਾ ਨੂੰ ਪਸੰਦ ਕਰਦੇ ਹਨ।
ਤੁਸੀਂ ਬੱਚਿਆਂ ਨੂੰ ਇਹ ਫੁਰਨਾ ਰੱਖਣਾ ਹੈ ਕਿ ਅਸੀਂ ਸਤੋਪ੍ਰਧਾਨ ਬਣਨਾ ਹੈ। ਮਾਇਆ ਫਥਕਾਤੀ (ਤੜਫਾਊਂਦੀ) ਤਾਂ ਬਹੁਤ ਹੈ। ਇਕਦਮ ਨਾਮ – ਰੂਪ ਵਿੱਚ ਫਸ ਪੈਂਦੇ ਹਨ। ਸ਼ਿਵਬਾਬਾ ਨੂੰ ਯਾਦ ਹੀ ਨਹੀਂ ਕਰਦੇ ਹਨ। ਬਾਬਾ ਬਾਰ – ਬਾਰ ਸਮਝਾਉਂਦੇ ਹਨ ਹਮੇਸ਼ਾ ਇਹ ਸਮਝੋ ਕਿ ਇਹ ਸ਼ਿਵਬਾਬਾ ਸਾਨੂੰ ਸਮਝਾ ਰਹੇ ਹਨ। ਇਹ ਬ੍ਰਹਮਾ ਕੁਝ ਨਹੀਂ ਬੋਲਦਾ। ਫਿਰ ਵੀ ਸ਼ਿਵਬਾਬਾ ਨੂੰ ਭੁੱਲ ਕੇ ਨਾਮ – ਰੂਪ ਨੂੰ ਯਾਦ ਕਰਦੇ ਰਹਿੰਦੇ ਹਨ। ਉਹ ਫਿਰ ਕੀ ਪਦਵੀ ਪਾਉਣਗੇ! ਪਹਿਲੇ ਤਾਂ ਸ਼੍ਰੀਮਤ ਤੇ ਚਲਣਾ ਹੈ। ਸ਼ਿਵਬਾਬਾ ਕਹਿੰਦੇ ਹਨ ਭੂਤਾਂ ਨੂੰ ਭਜਾਓ! ਦੇਹ – ਅਭਿਮਾਨ ਨੂੰ ਭਜਾਓ। ਅਸੀਂ ਆਤਮਾ ਹਾਂ ਅਤੇ ਬਹੁਤ ਮਿੱਠਾ ਬਣਨਾ ਹੈ। ਬਾਬਾ ਕਹਿੰਦੇ ਹਨ – ਦੇਹ ਸਹਿਤ ਦੇਹ ਦੇ ਸਾਰੇ ਸੰਬੰਧਾਂ ਨੂੰ ਭੁਲਦੇ ਜਾਓ। ਮੈਨੂੰ ਯਾਦ ਕਰੋ। ਹੱਥ ਕਾਰ ਡੇ ਦਿਲ ਯਾਦ ਡੇ… ਮੈਂ ਪੁਰਾਣਾ ਮਾਸ਼ੂਕ ਹਾਂ। ਇਵੇਂ ਕੋਈ ਹੋਰ ਨੂੰ ਸਮਝਾਉਣਾ ਆਏਗਾ ਹੀ ਨਹੀਂ। ਬਾਪ ਹੀ ਇਸ ਸਮੇਂ ਤੁਹਾਨੂੰ ਆਕੇ ਰੂਹਾਨੀ ਆਸ਼ਿਕ ਬਣਾਉਂਦੇ ਹਨ। ਹੁਣ ਤੁਹਾਡੀ ਆਤਮਾ ਜਾਣਦੀ ਹੈ ਕਿ ਸਾਡਾ ਮਾਸ਼ੂਕ ਸ਼ਿਵਬਾਬਾ ਹੈ। ਉਨ੍ਹਾਂ ਨੇ ਸਵਰਗ ਦਾ ਵਰਸਾ ਪਾਉਣਾ ਹੈ। ਅਜਿਹੇ ਸ਼ਿਵਬਾਬਾ ਨੂੰ ਸਵੇਰੇ – ਸਵੇਰੇ ਉੱਠਕੇ ਗੁੱਡਮੋਰਨਿੰਗ ਕਰੋ, ਯਾਦ ਕਰੋ। ਜਿੰਨਾ ਯਾਦ ਕਰਨਗੇ ਉੰਨਾ ਪਾਪ ਕੱਟਦੇ ਜਾਣਗੇ। ਦੇਹ – ਅਭਿਮਾਨ ਟੁੱਟਦਾ ਜਾਵੇਗਾ। ਅਜਿਹਾ ਅਭਿਆਸ ਕਰਦੇ – ਕਰਦੇ ਉਹ ਅਵਸਥਾ ਜੰਮ ਜਾਵੇਗੀ। ਯਾਦ ਵਿੱਚ ਬੈਠੇ ਹੋਣਗੇ, ਗ੍ਰਾਹਿਕ ਆਏਗਾ ਉਸ ਵੱਲ ਖਿਆਲ ਨਹੀਂ ਜਾਵੇਗਾ। ਫਿਰ ਉਨ੍ਹਾਂ ਨੂੰ ਵੀ ਦੱਸਣਗੇ ਅਸੀਂ ਯਾਦ ਵਿੱਚ ਬੈਠੇ ਸੀ। ਬੜਾ ਮਜ਼ਾ ਆ ਰਿਹਾ ਹੈ। ਗ੍ਰਾਹਿਕ ਨੂੰ ਸੌਦਾ ਦਿੱਤਾ ਫਿਰ ਬਾਬਾ ਦੀ ਯਾਦ ਵਿੱਚ। ਤੁਹਾਨੂੰ ਕਰਮਾਤੀਤ ਬਣਨ ਦਾ ਪੁਰਸ਼ਾਰਥ ਕਰਨਾ ਹੈ। ਬਾਬਾ ਬਹੁਤ ਯੁਕਤੀਆਂ ਦੱਸਦੇ ਹਨ। ਇਨ੍ਹਾਂ ਦੇ (ਬ੍ਰਹਮਾ ਦੇ) ਲਈ ਕਹਿੰਦੇ ਹਨ – ਇਨ੍ਹਾਂ ਦੇ ਉੱਪਰ ਤਾਂ ਬਹੁਤ ਮਾਮਲੇ ਹਨ। ਤੁਹਾਨੂੰ ਫੁਰਸਤ ਜਿਆਦਾ ਮਿਲਦੀ ਹੈ – ਯਾਦ ਕਰਨ ਦੀ। ਬਾਬਾ ਮਿਸਾਲ ਦੱਸਦੇ ਹਨ – ਭੋਜਨ ਤੇ ਸ਼ਿਵਬਾਬਾ ਨੂੰ ਯਾਦ ਕਰਕੇ ਬੈਠਦੇ ਹਨ ਕਿ ਅਸੀਂ ਦੋਨੋ ਇਕੱਠੇ ਖਾਂਦੇ ਹਾਂ ਫਿਰ ਭੁੱਲ ਜਾਂਦਾ ਹਾਂ। ਸਭ ਤੋਂ ਜਿਆਦਾ ਝੰਝਟ ਇਸ ਬਾਪ ਦੇ ਉੱਪਰ ਰਹਿੰਦਾ ਹੈ। ਤੁਹਾਡਾ ਬਾਪ ਦੇ ਨਾਲ ਬਹੁਤ ਲਵ ਰਹਿਣਾ ਚਾਹੀਦਾ ਹੈ। ਰਾਤ੍ਰੀ 12 ਵਜੇ ਦੇ ਬਾਦ ਏ. ਐਮ ਸ਼ੁਰੂ ਹੋ ਜਾਂਦਾ ਹੈ। ਰਾਤ੍ਰੀ ਨੂੰ ਜਲਦੀ ਸੋ ਜਾਓ – ਫਿਰ ਜਲਦੀ ਉੱਠਕੇ ਯਾਦ ਕਰੋ। ਉੱਠਣ ਤੇ ਹੀ ਕਹੋ – “ਬਾਬਾ ਗੁੱਡਮੋਰਨਿੰਗ”। ਹੋਰ ਕੋਈ ਵੱਲ ਬੁੱਧੀ ਨਾ ਜਾਵੇ ਬਾਬਾ ਤਾਂ ਹਰ ਇੱਕ ਬੱਚੇ ਨੂੰ ਜਾਣਦੇ ਹਨ। ਤੁਹਾਡੀ ਭਵਿੱਖ ਦੇ ਲਈ ਬੜੀ ਭਾਰੀ ਕਮਾਈ ਹੈ। ਕਲਪ – ਕਲਪਾਂਤਰ ਇਹ ਕਮਾਈ ਕੰਮ ਵਿੱਚ ਆਵੇਗੀ। ਕੋਈ ਵੀ ਭੂਤ ਨਹੀਂ ਆਉਣਾ ਚਾਹੀਦਾ ਹੈ। ਗੁੱਸਾ ਵੀ ਘੱਟ ਨਹੀਂ ਹੈ, ਮੋਹ ਵੀ ਖਰਾਬ ਹੈ। ਜਿੰਨਾ ਹੋ ਸਕੇ ਬਾਬਾ ਦੀ ਯਾਦ ਵਿੱਚ ਬੈਠ ਪਾਵਨ ਬਣਨਾ ਹੈ। ਜਿਵੇਂ ਬਾਬਾ ਗਿਆਨ ਦਾ ਸਾਗਰ ਹੈ, ਬੱਚਿਆਂ ਨੂੰ ਵੀ ਬਣਨਾ ਹੈ ਪਰ ਸਾਗਰ ਤਾਂ ਇੱਕ ਹੁੰਦਾ ਹੈ ਨਾ। ਬਾਕੀ ਸਭ ਨਦੀਆਂ ਕਹਿਣਗੇ। ਗੁੱਸਾ ਹੈ ਸੇਕੇਂਡ ਨੰਬਰ ਦੁਸ਼ਮਣ। ਬੜਾ ਨੁਕਸਾਨ ਕਰ ਦਿੰਦੇ ਹਨ। ਇੱਕ ਦੋ ਦਾ ਜੀ ਜਲਾਉਂਦੇ ਹਨ। ਲੋਭੀ ਵੀ ਇੱਕ ਦੋ ਦਾ ਜੀ ਜਲਾਉਂਦੇ ਹਨ। ਮੋਹ ਦਾ ਭੂਤ ਤਾਂ ਸਤਿਆਨਾਸ਼ ਕਰ ਦਿੰਦੇ ਹਨ। ਮੋਹ ਦੇ ਕਾਰਨ ਸ਼ਿਵਬਾਬਾ ਦੀ ਯਾਦ ਭੁੱਲ ਆਪਣੇ ਬੱਚਿਆਂ ਨੂੰ ਯਾਦ ਕਰਦੇ ਰਹਿਣਗੇ। ਨਸ਼ਟੋਮੋਹਾ ਵਾਲੇ ਅਡੋਲ ਅਵਸਥਾ ਵਿੱਚ ਰਹਿੰਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਚੰਗੀ ਸਰਵਿਸ ਕਰਨ ਦੇ ਨਾਲ – ਨਾਲ ਦਿਲ ਅਤੇ ਜਾਨ ਤੋਂ ਬਾਪ ਨੂੰ ਯਾਦ ਕਰਨਾ ਹੈ। ਸਵੇਰੇ ਉਠਦੇ ਹੀ ਪਿਆਰ ਨਾਲ ਕਹਿਣਾ ਹੈ – “ਬਾਬਾ ਗੁੱਡਮੋਰਨਿੰਗ”। ਕਰਮ ਕਰਦੇ ਵੀ ਯਾਦ ਦਾ ਅਭਿਆਸ ਕਰਨਾ ਹੈ।
2. ਕਿਸੇ ਦੇਹਧਾਰੀ ਦੇ ਨਾਮ – ਰੂਪ ਵਿੱਚ ਨਹੀਂ ਅਟਕਣਾ ਹੈ। ਗਿਆਨ ਦੇ ਚਿੰਤਨ ਵਿੱਚ ਰਹਿਣਾ ਹੈ। ਵਿਅਰਥ ਗੱਲਾਂ ਨਹੀਂ ਕਰਨੀਆਂ ਹਨ।
ਵਰਦਾਨ:-
ਜਿਵੇਂ ਲਹਿਰਾਂ ਵਿੱਚ ਲਹਿਰਾਉਂਦੀ ਅਤੇ ਡੁੱਬਦੀ ਹੋਈ ਆਤਮਾ ਇੱਕ ਤਿਨਕੇ ਦਾ ਸਹਾਰਾ ਲੱਬਦੀ ਹੈ। ਇਵੇਂ ਦੁੱਖ ਦੀ ਇੱਕ ਲਹਿਰ ਆਉਣ ਦਵੋ ਫਿਰ ਵੇਖਣਾ ਕਈ ਸੁਖ – ਸ਼ਾਂਤੀ ਦੀਆਂ ਭਿਖਾਰੀ ਆਤਮਾਵਾਂ ਤੜਫਦੇ ਹੋਏ ਤੁਹਾਡੇ ਸਾਹਮਣੇ ਆਉਣਗੀਆਂ। ਅਜਿਹੀਆਂ ਪਿਆਸੀਆਂ ਆਤਮਾਵਾਂ ਦੀ ਪਿਆਸ ਬੁਝਾਉਣ ਦੇ ਲਈ ਆਪਣੇ ਨੂੰ ਅਤਿਇੰਦ੍ਰੀਏ ਸੁੱਖ ਅਤੇ ਸਰਵ ਸ਼ਕਤੀਆਂ ਨਾਲ, ਸਰਵ ਖਜਾਨਿਆਂ ਨਾਲ ਭਰਪੂਰ ਕਰੋ। ਸਰਵ ਖਜਾਨੇ ਇੰਨੇ ਜਮਾਂ ਹੋਣ ਜੋ ਆਪਣੀ ਸਥਿਤੀ ਵੀ ਕਾਇਮ ਰਹੇ ਅਤੇ ਦੂਜੀਆਂ ਆਤਮਾਵਾਂ ਨੂੰ ਵੀ ਸੰਪੰਨ ਬਣਾ ਸਕੋ।
ਸਲੋਗਨ:-
➤ Email me Murli: Receive Daily Murli on your email. Subscribe!