03 April 2022 Punjabi Murli Today | Brahma Kumaris

03 April 2022 Punjabi Murli Today | Brahma Kumaris

Read and Listen today’s Gyan Murli in Punjabi 

2 April 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਸੰਗਮ ਤੇ ਆਤਮਾਵਾਂ ਦਾ ਪ੍ਰਮਾਤਮਾ ਨਾਲ ਵਚਿੱਤਰ ਮਿਲਣ"

ਅੱਜ ਅਨੇਕ ਵਾਰੀ ਮਿਲਣ ਵਾਲੇ ਸਿਕਿਲੱਧੇ ਬੱਚੇ ਫਿਰ ਤੋਂ ਆਕੇ ਮਿਲੇ ਹਨ। ਬਾਪ ਵੀ ਉਸੀ ਪਹਿਚਾਣ ਨਾਲ ਬੱਚਿਆਂ ਨੂੰ ਦੇਖ ਰਹੇ ਹਨ ਅਤੇ ਬੱਚੇ ਵੀ ਉਸੀ “ਅਨੇਕ ਵਾਰ ਮਿਲਣ ਵਾਲੀ ਸਮ੍ਰਿਤੀ” ਨਾਲ ਮਿਲ ਰਹੇ ਹਨ। ਇਹ ਆਤਮਾਵਾਂ ਅਤੇ ਪਰਮਾਤਮਾ ਦਾ ਬਾਪ ਦੇ ਨਾਲ ਵਿਚਿੱਤਰ ਮਿਲਣ ਹੈ। ਸਾਰੇ ਕਲਪ ਵਿੱਚ ਕੋਈ ਵੀ ਆਤਮਾ ਇਸ ਸਮ੍ਰਿਤੀ ਨਾਲ ਨਹੀਂ ਮਿਲਦੀ ਕੀ ਅਨੇਕ ਵਾਰ ਮਿਲਣ ਤੋਂ ਬਾਦ ਫਿਰ ਮਿਲੇ ਹਾਂ। ਭਾਵੇਂ ਸਮੇਂ ਪ੍ਰਤੀ ਸਮੇਂ ਧਰਮਪਿਤਾ ਵੀ ਆਏ ਹਨ ਅਤੇ ਆਪਣੇ ਫਲੋਅਰਸ ਨੂੰ ਉੱਪਰ ਤੋਂ ਥੱਲੇ ਲਿਆਏ ਪਰ ਧਰਮਪਿਤਾ ਵੀ ਇਸ ਸਮ੍ਰਿਤੀ ਨਾਲ ਨਹੀਂ ਮਿਲਦੇ ਹਨ ਕਿ ਅਨੇਕ ਕਲਪ ਮਿਲੇ ਹੋਏ ਫਿਰ ਤੋਂ ਮਿਲ ਰਹੇ ਹਾਂ। ਇਸ ਸਪੱਸ਼ਟ ਸਮ੍ਰਿਤੀ ਦੇ ਸਿਵਾਏ ਪਰਮਪਿਤਾ ਦੇ ਕਿਸੀ ਆਤਮਾ ਨਾਲ ਮਿਲ ਨਹੀਂ ਸਕਦੇ। ਭਾਵੇਂ ਇਸ ਕਲਪ ਵਿੱਚ ਪਹਿਲੀ ਵਾਰ ਹੀ ਮਿਲਦੇ ਹਨ ਪਰ ਮਿਲਦੇ ਹੀ ਪੁਰਾਣੀ ਸਮ੍ਰਿਤੀ, ਪੁਰਾਣੀ ਪਹਿਚਾਣ ਜੋ ਆਤਮਾਵਾਂ ਵਿੱਚ ਸੰਸਕਾਰ ਦੇ ਰੂਪ ਵਿੱਚ ਰਿਕਾਰਡ ਭਰਿਆ ਹੋਇਆ ਹੈ – ਉਹ ਇਮਰਜ਼ ਹੋ ਜਾਂਦਾ ਹੈ ਅਤੇ ਦਿਲ ਤੋਂ ਇਹ ਹੀ ਸਮ੍ਰਿਤੀ ਦਾ ਆਵਾਜ਼ ਆਉਂਦਾ ਹੈ ਇਹ ਉਹ ਹੀ ਮੇਰਾ ਬਾਪ ਹੈ। ਬੱਚੇ ਕਹਿੰਦੇ ਤੁਸੀਂ ਹੋ ਮੇਰੇ ਅਤੇ ਬਾਪ ਕਹਿੰਦੇ ਤੁਸੀਂ ਹੋ ਮੇਰੇ। ਮੇਰਾ ਸੰਕਲਪ ਪੈਦਾ ਹੋਇਆ, ਉਸੀ ਸੈਕਿੰਡ ਉਸ ਸ਼ਕਤੀਸ਼ਾਲੀ ਸਮ੍ਰਿਤੀ ਨਾਲ ਸੰਕਲਪ ਨਾਲ ਨਵਾਂ ਜੀਵਨ ਨਵਾਂ ਜਹਾਨ ਮਿਲ ਗਿਆ। ਅਤੇ ਸਦਾ ਦੇ ਲਈ “ਮੇਰਾ ਬਾਬਾ” ਇਸ ਸਮ੍ਰਿਤੀ- ਸਵਰੂਪ ਵਿੱਚ ਟਿਕ ਗਏ। ਜਿਵੇਂ ਕਿ ਸਮ੍ਰਿਤੀ ਸਵਰੂਪ ਬਣੇ ਤਾਂ ਸਮ੍ਰਿਤੀ ਦੇ ਰਿਟਰਨ ਵਿੱਚ ਸਮਰਥੀ ਸਵਰੂਪ ਬਣੇ। ਸਮਰਥ ਸਵਰੂਪ ਬਣ ਗਏ ਨਾ, ਕਮਜ਼ੋਰ ਸਵਰੂਪ ਤਾਂ ਨਹੀਂ ਹੋ ਨਾ? ਅਤੇ ਜੋ ਜਿਨਾਂ ਸਮ੍ਰਿਤੀ ਵਿੱਚ ਰਹਿੰਦੇ ਹਨ, ਉਨਾਂ ਸਮਰਥੀਆਂ ਦਾ ਅਧਿਕਾਰ ਖੁਦ ਹੀ ਪ੍ਰਾਪਤ ਹੋ ਜਾਂਦਾ ਹੈ। ਜਿੱਥੇ ਸਮ੍ਰਿਤੀ ਹੈ ਉੱਥੇ ਸਮਰਥੀ ਹੈ ਹੀ ਹੈ। ਥੋੜੀ ਵੀ ਵਿਸਮ੍ਰਿਤੀ ਹੈ ਤਾਂ ਵਿਅਰਥ ਹੈ। ਭਾਵੇ ਵਿਅਰਥ ਸੰਕਲਪ ਹੋਵੇ, ਭਾਵੇਂ ਬੋਲ ਹੋਵੇ, ਕਰਮ ਹੋਵੇ, ਇਸਲਈ ਬਾਪਦਾਦਾ ਸਾਰੇ ਬੱਚਿਆਂ ਨੂੰ ਇਸੇ ਦ੍ਰਿਸ਼ਟੀ ਨਾਲ ਦੇਖਦੇ ਹਨ ਕਿ ਹਰ ਇੱਕ ਬੱਚਾ ਸਮ੍ਰਿਤੀ ਸਵਰੂਪ ਸੋ ਸਮਰਥ ਹੈ। ਅੱਜ ਤੱਕ ਵੀ ਆਪਣਾ ਸਿਮਰਣ ਭਗਤਾਂ ਦਵਾਰਾ ਸੁਣ ਰਹੇ ਹੋ। ਆਪਣੀ ਸਮ੍ਰਿਤੀ ਵਿੱਚ ਲਿਆਂਦਾ “ਮੇਰਾ ਬਾਬਾ” ਤਾਂ ਭਗਤਾਂ ਦੀ ਆਤਮਾ ਵੀ ਇਹ ਹੀ ਸਿਮਰਣ ਕਰਦੀ ਮੇਰਾ ਇਸ਼ਟ ਦੇਵ ਅਤੇ ਦੇਵੀ। ਜਿਵੇਂ ਆਪਣੇ ਅਤਿ ਪਿਆਰ ਨਾਲ ਦਿਲ ਵਿੱਚ ਬਾਪ ਨੂੰ ਯਾਦ ਕੀਤਾ, ਉਨ੍ਹਾਂ ਹੀ ਭਗਤ ਆਤਮਾਵਾਂ ਤੁਸੀਂ ਇਸ਼ਟ ਆਤਮਾਵਾਂ ਨੂੰ ਦਿਲ ਨਾਲ ਅਤਿ ਪਿਆਰ ਨਾਲ ਯਾਦ ਕਰਦੀਆਂ ਹਨ। ਤੁਸੀਂ ਬ੍ਰਾਹਮਣ ਆਤਮਾਵਾਂ ਵਿੱਚ ਵੀ ਕੋਈ ਦਿਲ ਦੇ ਸਨੇਹ ਸੰਬੰਧ ਨਾਲ ਯਾਦ ਕਰਦੇ ਹਨ ਅਤੇ ਦੂਸਰੇ ਦਿਮਾਗ ਦਵਾਰਾ ਨਾਲੇਜ਼ ਦੇ ਆਧਾਰ ਤੇ ਸੰਬੰਧ ਨੂੰ ਅਨੁਭਵ ਕਰਨ ਦਾ ਬਾਰ – ਬਾਰ ਕੋਸ਼ਿਸ ਕਰਦੇ ਹਨ। ਜਿੱਥੇ ਦਿਲ ਦਾ ਸਨੇਹ ਅਤੇ ਸੰਬੰਧ ਅਤਿ ਪਿਆਰਾ ਮਤਲਬ ਅਤਿ ਸਮੀਪ ਹੈ ਉੱਥੇ ਯਾਦ ਭੁਲਣਾ ਮੁਸ਼ਕਿਲ ਹੈ। ਜਿੱਥੇ ਸਿਰਫ਼ ਨਾਲੇਜ਼ ਦੇ ਆਧਾਰ ਤੇ ਸੰਬੰਧ ਹੈ ਪਰ ਦਿਲ ਦਾ ਅਟੁੱਟ ਸਨੇਹ ਨਹੀਂ ਹੈ, ਉੱਥੇ ਯਾਦ ਕਦੀ ਸਹਿਜ ਕਦੇ ਮੁਸ਼ਕਿਲ ਹੁੰਦੀ। ਜਿਵੇਂ ਸ਼ਰੀਰ ਦੇ ਅੰਦਰ ਨਸ -ਨਸ ਵਿੱਚ ਬਲੱਡ ਸਮਾਇਆ ਹੋਇਆ ਹੈ, ਇਵੇਂ ਆਤਮਾ ਵਿੱਚ ਨਿਸ਼ – ਪਲ ਮਤਲਬ ਹਰ ਪਲ ਯਾਦ ਸਮਾਈ ਹੋਈ ਹੈ। ਇਸਨੂੰ ਕਹਿੰਦੇ ਹਨ ਦਿਲ ਦੇ ਸਨੇਹ ਸੰਪੰਨ ਨਿਰੰਤਰ ਯਾਦ। ਜਿਵੇਂ ਭਗਤ ਆਤਮਾਵਾਂ ਬਾਪ ਦੇ ਲਈ ਕਹਿੰਦੀਆਂ ਹਨ – ਜਿੱਥੇ ਦੇਖਦੇ ਹਾਂ ਤੂੰ ਹੀ ਤੂੰ ਹੈ। ਇਵੇਂ ਬਾਪ ਦੇ ਸਨੇਹੀ ਸਮਾਨ ਆਤਮਾਵਾਂ ਨੂੰ ਜੋ ਵੀ ਦੇਖੇ ਤਾਂ ਉਹ ਅਨੁਭਵ ਕਰੇ ਕੀ ਇਹਨਾਂ ਦੀ ਦ੍ਰਿਸ਼ਟੀ ਵਿੱਚ, ਬੋਲ ਵਿੱਚ ਕਰਮ ਵਿੱਚ ਪਰਮਾਤਮਾ ਬਾਪ ਹੀ ਅਨੁਭਵ ਹੁੰਦਾ ਹੈ। ਇਸਨੂੰ ਕਹਿੰਦੇ ਹਨ ਸਨੇਹੀ ਸੋ ਸਮਾਨ ਬਾਪ। ਤਾਂ ਸਮ੍ਰਿਤੀ ਸਵਰੂਪ ਸਾਰੇ ਹੋ, ਸੰਬੰਧ ਵੀ ਸਾਰਿਆਂ ਦਾ ਹੈ। ਅਧਿਕਾਰ ਵੀ ਸਾਰਿਆਂ ਦਾ ਹੈ ਕਿਉਂਕਿ ਸਾਰਿਆਂ ਦਾ ਫੁੱਲ ਅਧਿਕਾਰ ਦਾ ਸੰਬੰਧ ਬਾਪ ਅਤੇ ਬੱਚਿਆਂ ਦਾ ਹੈ। ਸਾਰੇ ਕਹਿੰਦੇ ਹਨ ਮੇਰਾ ਬਾਬਾ। ਮੇਰਾ ਚਾਚਾ, ਮੇਰਾ ਕਾਕਾ ਕੋਈ ਨਹੀਂ ਕਹਿੰਦਾ। ਅਧਿਕਾਰ ਦਾ ਸੰਬੰਧ ਹੋਣ ਦੇ ਕਾਰਨ ਸਰਵ ਪ੍ਰਾਪਤੀਆਂ ਦੇ ਵਰਸੇ ਦੇ ਅਧਿਕਾਰੀ ਹੋ। ਭਾਵੇਂ 50 ਵਰ੍ਹੇ ਵਾਲੇ ਹਨ, ਭਾਵੇਂ 6 ਮਹੀਨੇ ਵਾਲੇ ਹਨ, ਮੇਰਾ ਕਹਿਣ ਨਾਲ ਅਧਿਕਾਰੀ ਤਾਂ ਬਣ ਗਏ। ਪਰ ਅੰਤਰ ਕੀ ਹੁੰਦਾ ਹੈ! ਬਾਪ ਅਧਿਕਾਰ ਤੇ ਸਾਰਿਆਂ ਨੂੰ ਇੱਕ ਜਿਹਾ ਦਿੰਦਾ ਹੈ – ਕਿਉਂਕਿ ਅਖੁਟ ਵਰਸਾ ਦੇਣ ਵਾਲਾ ਦਾਤਾ ਹੈ। ਢਾਈ ਲੱਖ ਤੇ ਕੀ ਪਰ ਸਰਵ ਆਤਮਾਵਾਂ ਵੀ ਅਧਿਕਾਰੀ ਬਣਨ ਉਸ ਨਾਲੋਂ ਵੀ ਅਥਾਹ ਖਜ਼ਾਨਾ ਬਾਪ ਦੇ ਕੋਲ ਹੈ। ਤਾਂ ਘੱਟ ਕਿਉਂ ਦੇਣ? ਤਾਂ ਦਾਤਾ ਸਾਰਿਆਂ ਨੂੰ ਦਿੰਦਾ ਇੱਕ ਜਿਹਾ ਹੈ ਪਰ ਲੈਣ ਵਿੱਚ ਫ਼ਰਕ ਹੈ। ਕੋਈ ਪ੍ਰਾਪਤੀਆਂ ਦੇ ਵਰਸੇ ਨੂੰ ਅਤੇ ਖਜ਼ਾਨੇ ਨੂੰ ਸਮੇਂ ਪ੍ਰਮਾਣ ਖੁਦ ਅਤੇ ਸੇਵਾ ਪ੍ਰਤੀ ਕੰਮ ਵਿੱਚ ਲਗਾਕੇ ਉਸਦਾ ਲਾਭ ਅਨੁਭਵ ਕਰਦੇ ਹਨ ਇਸਲਈ ਬਾਪ ਦਾ ਖਜ਼ਾਨਾ ਆਪਣਾ ਬਣਾ ਦਿੰਦੇ ਹਨ ਮਤਲਬ ਆਪਣੇ ਵਿੱਚ ਸਮਾ ਦਿੰਦੇ ਹਨ, ਇਸ ਲਈ ਹਰੇਕ ਖਜ਼ਾਨੇ ਨੂੰ ਯੂਜ਼ ਕਰਨ ਦੇ ਅਨੁਭਵ ਵਿੱਚ ਖੁਸ਼ੀ ਅਤੇ ਨਸ਼ੇ ਵਿੱਚ ਰਹਿੰਦੇ ਹਨ। ਸ਼ੁੱਧ ਨਸ਼ਾ, ਉਲ਼ਟਾ ਨਹੀਂ। ਅਤੇ ਦੂਸਰਾ ਖਜ਼ਾਨਾ ਮਿਲਿਆ ਹੈ – ਇਸੇ ਖੁਸ਼ੀ ਵਿੱਚ ਰਹਿੰਦੇ ਹਨ, ਮੇਰਾ ਹੈ। ਪਰ ਸਿਰਫ਼ ਮੇਰਾ ਹੈ ਅਤੇ ਉਸਨੂੰ ਕੰਮ ਵਿੱਚ ਨਹੀਂ ਲਗਾਉਂਦੇ ਹਨ। ਕੋਈ ਵੀ ਅਮੁਲ ਵਸਤੂ ਨੂੰ ਸਿਰਫ਼ ਆਪਣੇ ਕੋਲ ਸਟਾਕ ਵਿੱਚ ਜਮਾਂ ਕਰ ਲਿਆ ਪਰ ਸਿਰਫ਼ ਜਮਾਂ ਕਰਨ ਅਤੇ ਯੂਜ਼ ਕਰਨ ਦੀ ਅਨੁਭੂਤੀ ਵਿੱਚ ਅੰਤਰ ਹੈ। ਜਿਨ੍ਹਾਂ ਕੰਮ ਵਿੱਚ ਲਗਾਉਂਦੇ ਹਨ ਉਨ੍ਹੀ ਸ਼ਕਤੀ ਹੋਰ ਵੱਧਦੀ ਹੈ, ਉਹ ਸਦਾ ਨਹੀਂ ਕਰਦੇ, ਕਦੀ – ਕਦੀ ਕਰਦੇ ਹਨ, ਇਸਲਈ ਸਦਾ ਵਾਲਿਆਂ ਵਿੱਚ ਅਤੇ ਕਦੀ – ਕਦੀ ਵਾਲਿਆਂ ਫਰਕ ਹੋ ਜਾਂਦਾ ਹੈ। ਕੰਮ ਵਿੱਚ ਲਗਾਉਣ ਦੀ ਵਿਧੀ ਯੂਜ਼ ਨਹੀਂ ਕਰਦੇ। ਤਾਂ ਦਾਤਾ ਅੰਤਰ ਨਹੀਂ ਕਰਦਾ ਪਰ ਲੇਵਤਾ ਵਿੱਚ ਅੰਤਰ ਹੋ ਜਾਂਦਾ ਹੈ। ਤੁਸੀਂ ਸਾਰੇ ਕੌਣ ਹੋ? ਕੰਮ ਵਿੱਚ ਲਗਾਉਣ ਵਾਲੇ ਜਾਂ ਸਿਰਫ ਜਮਾਂ ਦੇਖ ਖੁਸ਼ ਹੋਣ ਵਾਲੇ? ਪਹਿਲਾ ਨੰਬਰ ਵਾਲੇ ਹੋ ਜਾਂ ਦੂਸਰਾ ਨੰਬਰ ਹੋ?

ਬਾਪਦਾਦਾ ਨੂੰ ਤਾਂ ਖੁਸ਼ੀ ਹੈ ਕਿ ਸਾਰੇ ਨੰਬਰਵਨ ਹਨ ਜਾਂ ਇਸ ਸਮੇਂ ਨੰਬਰਵਨ ਹੋ? ਬਾਪਦਾਦਾ ਸਦੈਵ ਕਹਿੰਦੇ ਹਨ ਸਦਾ ਬੱਚਿਆਂ ਦੇ ਮੁੱਖ ਵਿੱਚ ਗੁਲਾਬ ਜਾਮੁਣ ਹੋਵੇ। ਜੋ ਕਿਹਾ ਉਹ ਕੀਤਾ ਮਤਲਬ ਸਦਾ ਗੁਲਾਬ ਜਾਮੁਣ ਮੂੰਹ ਵਿੱਚ ਹੈ। ਦੁਨੀਆਂ ਵਾਲੇ ਕਹਿੰਦੇ ਮੂੰਹ ਚ ਗੁਲਾਬ ਪਰ ਗੁਲਾਬ ਨਾਲ ਮੂੰਹ ਮਿੱਠਾ ਨਹੀਂ ਹੋਵੇਗਾ, ਇਸਲਈ ਗੁਲਾਬਜਾਮੁਣ ਮੁੱਖ ਵਿੱਚ ਹੋਵੇ ਤਾਂ ਸਦਾ ਹੀ ਇਵੇਂ ਮੁਸਕੁਰਾਉਂਦੇ ਰਹਿਣ। ਅੱਛਾ!

ਕਈ ਨਵੇਂ -ਨਵੇਂ ਫਿਰ ਤੋਂ ਮਿਲਣ ਪਹੁੰਚ ਗਏ ਹਨ। ਜੋ ਵੀ ਇਸ ਕਲਪ ਵਿੱਚ ਫਿਰ ਤੋਂ ਮਿਲਣ ਮਨਾ ਰਹੇ ਹਨ। ਉਹਨਾਂ ਬੱਚਿਆਂ ਦੇ ਲਈ ਵਿਸ਼ੇਸ਼ ਬਾਪਦਾਦਾ ਸਨੇਹ ਦਾ ਵਰਦਾਨ ਦਿੰਦੇ ਹਨ ਕਿ ਸਦਾ ਆਪਣੇ ਮੱਥੇ ਤੇ ਬਾਪ ਦਾ ਹੱਥ ਅਨੁਭਵ ਕਰਦੇ ਰਹੋ। ਜਿਸਦੇ ਸਿਰ ਤੇ ਬਾਪ ਦਾ ਹੱਥ ਹੈ, ਉਹ ਸਦਾ ਇਸ ਵਰਦਾਨ ਦੇ ਅਨੁਭਵ ਨਾਲ ਸਭ ਗੱਲਾਂ ਵਿੱਚ ਸੇਫ਼ ਹਨ। ਇਹ ਵਰਦਾਨ ਦਾ ਹੱਥ ਹਰ ਗੱਲ ਵਿੱਚ ਤੁਹਾਡੀ ਸੇਫ਼ਟੀ ਦਾ ਸਾਧਨ ਹੈ। ਸਭ ਤੋਂ ਵੱਡੀ -ਤੇ -ਵੱਡੀ ਸਿਕਿਉਰਿਟੀ ਇਹ ਹੀ ਹੈ।

ਬਾਪਦਾਦਾ ਸਾਰੇ ਟੀਚਰਸ ਦੀ ਹਿੰਮਤ ਦੇਖ ਖੁਸ਼ ਹਨ। ਹਿੰਮਤ ਰੱਖ ਨਿਮਿਤ ਤਾਂ ਬਣ ਹੀ ਜਾਂਦੇ ਹੋ ਨਾ। ਟੀਚਰ ਨਿਮਿਤ ਬਣਨਾ ਮਤਲਬ ਬੇਹੱਦ ਦੀ ਸਟੇਜ ਤੇ ਹੀਰੋ ਪਾਰ੍ਟ ਵਜਾਉਣਾ। ਜਿਵੇਂ ਹੱਦ ਦੀ ਸਟੇਜ ਤੇ ਹੀਰੋ ਪਾਰ੍ਟਧਾਰੀ ਆਤਮਾ ਦੇ ਵੱਲ ਸਭਦਾ ਵਿਸ਼ੇਸ਼ ਅਟੈਂਸ਼ਨ ਹੁੰਦਾ ਹੈ, ਇਵੇਂ ਜਿਨ੍ਹਾਂ ਆਤਮਾਵਾਂ ਦੇ ਨਿਮਿਤ ਬਣਦੇ ਹੋ ਵਿਸ਼ੇਸ਼ ਉਹ ਅਤੇ ਜਨਰਲ ਸਰਵ ਆਤਮਾਵਾਂ ਤੁਸੀਂ ਨਿਮਿਤ ਬਣੀਆਂ ਟੀਚਰਸ ਨੂੰ ਉਸੀ ਦ੍ਰਿਸ਼ਟੀ ਨਾਲ ਦੇਖਦੇ ਹਨ। ਸਾਰਿਆਂ ਦਾ ਵਿਸ਼ੇਸ਼ ਅਟੈਂਸ਼ਨ ਹੁੰਦਾ ਹੈ ਨਾ! ਤਾਂ ਟੀਚਰਸ ਨੂੰ ਆਪਣੇ ਵਿੱਚ ਵੀ ਵਿਸ਼ੇਸ਼ ਅਟੈਂਸ਼ਨ ਰੱਖਣਾ ਪਵੇ ਕਿਉਂਕਿ ਸੇਵਾ ਵਿੱਚ ਹੀਰੋ ਪਾਰ੍ਟਧਾਰੀ ਬਣਨਾ ਮਤਲਬ ਹੀਰੋ ਬਣਨਾ। ਦੁਆਵਾਂ ਵੀ ਟੀਚਰਸ ਨੂੰ ਜ਼ਿਆਦਾ ਮਿਲਦੀਆਂ ਹਨ। ਜਿੰਨੀਆਂ ਦੁਆਵਾਂ ਮਿਲਦੀਆਂ ਹਨ, ਉਨ੍ਹਾਂ ਆਪਣੇ ਉੱਪਰ ਧਿਆਨ ਦੇਣਾ ਜ਼ਰੂਰੀ ਹੈ। ਇਹ ਵੀ ਡਰਾਮਾ ਅਨੁਸਾਰ ਵਿਸ਼ੇਸ਼ ਭਾਗ ਹੈ। ਤਾਂ ਸਦਾ ਇਸ ਪ੍ਰਾਪਤ ਹੋਏ ਭਾਗ ਨੂੰ ਵਧਾਉਂਦੇ ਚੱਲੋ। ਸੌ ਤੋੰ ਹਜ਼ਾਰ, ਹਜ਼ਾਰ ਤੋੰ ਕਰੋੜ, ਕਰੋੜ ਤੋਂ ਪਦਮ, ਪਦਮ ਤੋਂ ਵੀ ਪਦਮਾਪਦਮ, ਸਦਾ ਇਸ ਭਾਗ ਨੂੰ ਵਧਾਉਂਦੇ ਚੱਲਣਾ ਹੈ। ਇਸਨੂੰ ਕਹਿੰਦੇ ਹਨ ਯੋਗ ਆਦਰਸ਼ ਟੀਚਰ। ਬਾਪਦਾਦਾ ਨਿਮਿਤ ਬਣੇ ਹੋਏ ਬੱਚਿਆਂ ਦਾ ਸਿਮਰਣ ਜ਼ਰੂਰ ਕਰਦੇ ਹਨ ਅਤੇ ਸਦਾ ਅੰਮ੍ਰਿਤਵੇਲੇ “ਵਾਹ ਬੱਚੇ ਵਾਹ” ਇਹ ਦੁਆਵਾਂ ਦਿੰਦੇ ਹਨ। ਸੁਣਿਆ ਸੇਵਾਧਾਰੀਆਂ ਨੇ। ਟੀਚਰਸ ਮਤਲਬ ਨੰਬਰਵਨ ਸੇਵਾਧਾਰੀ। ਅੱਛਾ!

ਚਾਰੋਂ ਪਾਸੇ ਦੇ ਅਨੇਕ ਕਲਪ ਨਿਆਰਾ ਅਤੇ ਪਿਆਰਾ ਮਿਲਣ ਮਨਾਉਣ ਵਾਲੇ, ਸਦਾ ਪ੍ਰਾਪਤ ਹੋਏ ਵਰਸੇ ਦੇ ਖਜ਼ਾਨੇ ਨੂੰ ਹਰ ਸਮੇਂ ਪ੍ਰਮਾਣ ਕੰਮ ਵਿੱਚ ਲਗਾਉਣ ਵਾਲੇ, ਸਦਾ ਦਿਲ ਨਾਲ ਅਤਿ ਸਨੇਹੀ ਅਤੇ ਬਾਪ ਸਮਾਨ ਬਣ ਖੁਦ ਦਵਾਰਾ ਬਾਪ ਦਾ ਅਨੁਭਵ ਕਰਾਉਣ ਵਾਲੇ, ਸਦਾ ਸਮ੍ਰਿਤੀ ਸਵਰੂਪ ਸੋ ਭਗਤਾਂ ਦਵਾਰਾ ਸਮਰਥ ਬਣਨ ਵਾਲੇ, ਸਦਾ ਆਪਣੇ ਪ੍ਰਾਪਤ ਭਾਗ ਨੂੰ ਵੰਡਣ ਵਾਲੇ ਮਤਲਬ ਵਧਾਉਣ ਵਾਲੇ – ਇਵੇਂ ਮਾਸਟਰ ਦਾਤਾ ਸਮਰਥ ਬੱਚਿਆਂ ਨੂੰ ਬਾਪਦਾਦਾ ਦਾ ਯਾਦ -ਪਿਆਰ ਅਤੇ ਨਮਸਤੇ।

ਡਬਲ ਵਿਦੇਸ਼ੀ ਭਰਾ – ਭੈਣਾਂ ਨਾਲ ਗਰੁੱਪ ਵਾਇਜ਼ ਮੁਲਾਕਾਤ

1.ਸਾਰੇ ਆਪਣੇ ਨੂੰ ਬਹੁਤ – ਬਹੁਤ ਭਾਗਵਾਨ ਸਮਝਦੇ ਹੋ? ਕਿਉਂਕਿ ਕਦੀ ਸੁਪਨੇ ਵਿੱਚ ਵੀ ਸੰਕਲਪ ਨਹੀਂ ਹੋਵੇਗੀ ਕਿ ਅਜਿਹੀਆਂ ਸ੍ਰੇਸ਼ਠ ਆਤਮਾਵਾਂ ਬਣਾਂਗੇ, ਪਰ ਸਾਕਾਰ ਵਿੱਚ ਬਣ ਗਏ! ਦੇਖੋ, ਕਿਤੇ – ਕਿਤੇ ਤੇ ਬਾਪਦਾਦਾ ਨੇ ਰਤਨਾਂ ਨੂੰ ਚੁਣਕੇ, ਰਤਨਾਂ ਦੀ ਮਾਲਾ ਬਣਾਈ ਹੈ। ਬ੍ਰਾਹਮਣ ਪਰਿਵਾਰ ਦੀ ਮਾਲਾ ਵਿੱਚ ਪਿਰੋ ਗਏ। ਕਦੀ ਮਾਲਾ ਦੇ ਬਾਹਰ ਤੇ ਨਹੀਂ ਨਿਕਲਦੇ ਹੋ? ਕੋਈ ਵੀ ਮਾਲਾ ਦੀ ਵਿਸ਼ੇਸ਼ਤਾ ਅਤੇ ਸੁੰਦਰਤਾ ਕੀ ਹੁੰਦੀ ਹੈ? ਦਾਨਾ ਦਾਣੇ ਦੇ ਨਾਲ ਮਿਲਿਆ ਹੋਇਆ ਹੁੰਦਾ ਹੈ। ਜੇਕਰ ਵਿੱਚ ਧਾਗਾ ਦਿਖਾਈ ਦੇਵੇ, ਦਾਣਾ ਦਾਣੇ ਦੇ ਨਾਲ ਨਹੀਂ ਲੱਗਿਆ ਹੋਵੇ ਤੇ ਸੋਹਣਾ ਨਹੀਂ ਲੱਗੇਗਾ। ਤਾਂ ਤੁਸੀਂ ਬ੍ਰਾਹਮਣ ਪਰਿਵਾਰ ਦੀ ਮਾਲਾ ਵਿੱਚ ਹੋ ਮਤਲਬ ਸਰਵ ਬ੍ਰਾਹਮਣ ਆਤਮਾਵਾਂ ਦੇ ਸਮੀਪ ਹੋ ਗਏ ਹੋ। ਜਿਵੇਂ ਬਾਪ ਦੇ ਸਮੀਪ ਹੋ ਉਵੇਂ ਬਾਪ ਦੇ ਨਾਲ- ਨਾਲ ਪਰਿਵਾਰ ਦੇ ਵੀ ਸਮੀਪ ਹੋ ਕਿਉਂਕਿ ਇਹ ਪਰਿਵਾਰ ਵੀ ਇਸ ਪਹਿਚਾਣ ਨਾਲ, ਪਰਿਚੇ ਨਾਲ ਹੁਣ ਮਿਲਦਾ ਹੈ। ਪਰਿਵਾਰ ਵਿੱਚ ਮਜ਼ਾ ਆਉਂਦਾ ਹੈ ਨਾ? ਇਵੇਂ ਨਹੀਂ ਕਿ ਸਿਰਫ਼ ਬਾਪ ਦੀ ਯਾਦ ਵਿੱਚ ਮਜਾ ਆਉਂਦਾ ਹੈ। ਯੋਗ ਪਰਿਵਾਰ ਦੇ ਨਾਲ ਨਹੀਂ ਲਗਾਉਣਾ ਹੈ ਪਰ ਸਮੀਪ ਇੱਕ -ਦੋ ਦੇ ਰਹਿਣਾ ਹੈ। ਇਨ੍ਹਾਂ ਵੱਡਾ ਢਾਈ ਲੱਖ ਦਾ ਪਰਿਵਾਰ ਕੋਈ ਹੋਵੇਗਾ? (ਹੁਣ ਤੇ 9-10 ਲੱਖ ਤੋਂ ਵੀ ਵੱਡਾ ਪਰਿਵਾਰ ਹੈ) ਤਾਂ ਪਰਿਵਾਰ ਚੰਗਾ ਲੱਗਦਾ ਹੈ ਜਾਂ ਸਿਰਫ ਬਾਬਾ ਚੰਗਾ ਲੱਗਦਾ ਹੈ? ਜਿਸਨੂੰ ਸਿਰਫ ਬਾਬਾ ਚੰਗਾ ਲੱਗੇਗਾ ਉਹ ਪਰਿਵਾਰ ਵਿੱਚ ਨਹੀਂ ਆ ਸਕੇਗਾ। ਬਾਪਦਾਦਾ ਪਰਿਵਾਰ ਨੂੰ ਦੇਖ ਸਦਾ ਹਰਸ਼ਿਤ ਹੁੰਦੇ ਹਨ ਅਤੇ ਸਦਾ ਇੱਕ -ਦੋ ਦੀ ਵਿਸ਼ੇਸ਼ਤਾ ਨੂੰ ਦੇਖ ਹਰਸ਼ਿਤ ਰਹਿੰਦੇ ਹਨ। ਹਰ ਬ੍ਰਾਹਮਣ ਆਤਮਾ ਦੇ ਪ੍ਰਤੀ ਇਹ ਹੀ ਸੰਕਲਪ ਰਹਿੰਦਾ ਕਿ ਵਾਹ ਬ੍ਰਾਹਮਣ – ਆਤਮਾ ਵਾਹ! ਦੇਖੋ ਬਾਪ ਦਾ ਬੱਚਿਆਂ ਨਾਲ ਇਨ੍ਹਾਂ ਪਿਆਰ ਹੈ ਤਾਂ ਹੀ ਤੇ ਆਉਂਦੇ ਹਨ ਨਾ, ਨਹੀਂ ਤਾਂ ਉੱਪਰ ਬੈਠਕੇ ਮਿਲ ਲੈਣ। ਸਿਰਫ਼ ਉੱਪਰ ਤਾਂ ਬੈਠਕੇ ਨਹੀਂ ਮਿਲਦੇ। ਤੁਸੀਂ ਵਿਦੇਸ਼ਾ ਤੋ ਆਉਂਦੇ ਹੋ ਤੇ ਬਾਪਦਾਦਾ ਵੀ ਵਿਦੇਸ਼ ਤੋਂ ਆਉਂਦੇ ਹਨ। ਸਭ ਤੋਂ ਦੂਰ – ਦੂਰ ਤੋੰ ਆਉਂਦੇ ਹਨ ਪਰ ਆਉਂਦੇ ਸੈਕਿੰਡ ਵਿੱਚ ਹਨ। ਤੁਸੀਂ ਸਾਰੇ ਵੀ ਸੈਕਿੰਡ ਵਿੱਚ ਉੱਡਦੀ ਕਲਾ ਦਾ ਅਨੁਭਵ ਕਰਦੇ ਹੋ? ਸੈਕਿੰਡ ਵਿੱਚ ਉੱਡ ਸਕਦੇ ਹੋ? ਇੰਨੇ ਡਬਲ ਲਾਈਟ ਹੋ, ਸੰਕਲਪ ਕੀਤਾ ਅਤੇ ਪਹੁੰਚ ਗਏ। ਪਰਮਧਾਮ ਕਿਹਾ ਤੇ ਪਹੁੰਚੇ, ਇਵੇਂ ਦੀ ਪ੍ਰੈਕਟਿਸ ਹੈ? ਕਿੱਥੇ ਅਟਕ ਤੇ ਨਹੀਂ ਜਾਂਦੇ ਹੋ? ਕਦੀ ਕੋਈ ਬੱਦਲ ਤੰਗ ਤੇ ਨਹੀਂ ਕਰਦੇ ਹਨ, ਕੇਅਰਫੁੱਲ ਵੀ ਅਤੇ ਕਲੀਅਰ ਵੀ ਅਜਿਹੇ ਹੋ ਨਾ।

ਡਬਲ ਵਿਦੇਸ਼ੀ ਬੱਚਿਆਂ ਨੂੰ ਆਉਂਦੇ ਹੀ ਸੈਂਟਰਜ਼ ਮਿਲ ਜਾਂਦੇ ਹਨ। ਬਹੁਤ ਜਲਦੀ ਟੀਚਰ ਬਣ ਜਾਂਦੇ ਹਨ, ਇਸਲਈ ਸੇਵਾ ਦੀਆਂ ਵੀ ਦੁਆਵਾਂ ਮਿਲਦੀਆਂ ਹਨ। ਦੁਆਵਾਂ ਮਿਲਣ ਨਾਲ ਵਿਸ਼ੇਸ਼ ਲਿਫਟ ਮਿਲਦੀ ਹੈ, ਨਾਲ -ਨਾਲ ਆਉਦੇ ਹੀ ਇੰਨੇ ਬਿਜ਼ੀ ਹੋ ਜਾਂਦੇ ਹੋ ਜੋ ਹੋਰ ਗੱਲਾਂ ਦੇ ਲਈ ਫੁਰਸਤ ਹੀ ਨਹੀਂ ਮਿਲਦੀ, ਇਸ ਲਈ ਬਿਜ਼ੀ ਰਹਿਣ ਤੋਂ ਘਬਰਾਉਣਾ ਨਹੀਂ, ਇਹ ਗੁੱਡ ਸਾਇੰਨ ਹੈ। ਕਈ ਕਹਿੰਦੇ ਹਨ ਨਾ – ਲੌਕਿਕ ਕੰਮ ਵੀ ਕਰੀਏ, ਫਿਰ ਆਲੌਕਿਕ ਸੇਵਾ ਵੀ ਕਰੀਏ ਅਤੇ ਆਪਣੀ ਸੇਵਾ ਵੀ ਕਰੀਏ – ਇਹ ਤਾਂ ਬਹੁਤ ਬਿਜ਼ੀ ਰਹਿਣਾ ਪੈਂਦਾ ਹੈ। ਪਰ ਇਹ ਬਿਜ਼ੀ ਰਹਿਣਾ ਮਤਲਬ ਮਾਇਆਜੀਤ ਬਣ ਜਾਣਾ। ਇਹ ਠੀਕ ਲੱਗਦਾ ਹੈ ਜਾਂ ਲੌਕਿਕ ਜਾਬ ਕਰਨਾ ਮੁਸ਼ਕਿਲ ਹੈ? ਲੌਕਿਕ ਜਾਬ (ਨੌਕਰੀ) ਜੋ ਕਰਦੇ ਹਨ ਉਸ ਵਿੱਚ ਜੋ ਕਮਾਈ ਹੁੰਦੀ ਹੈ ਉਹ ਕਿੱਥੇ ਲਗਾਉਂਦੇ ਹੋ? ਜਿਵੇਂ ਸਮੇਂ ਲਗਾਉਂਦੇ ਉਵੇਂ ਧਨ ਵੀ ਲਗਾਉਂਦੇ ਹੋ। ਤਾਂ ਤਨ-ਮਨ-ਧਨ ਤਿੰਨੋਂ ਹੀ ਲੱਗ ਜਾਂਦੇ ਹਨ। ਸਫ਼ਲ ਹੋ ਜਾਂਦਾ ਹੈ ਨਾ, ਇਸਲਈ ਥੱਕਣਾ ਨਹੀਂ। ਸੈਂਟਰ ਖੋਲ੍ਹਦੇ ਹੋ ਤਾਂ ਕਿੰਨੀਆਂ ਮਾਤਾਵਾਂ ਦਾ ਸੰਦੇਸ਼ ਸੁਣਦੇ ਹੀ ਕਲਿਆਣ ਹੁੰਦਾ ਹੈ। ਤਾਂ ਮਨ ਅਤੇ ਧਨ ਦਾ ਕੁਨੈਕਸ਼ਨ ਹੈ, ਜਿੱਥੇ ਧਨ ਹੋਵੇਗਾ ਉੱਥੇ ਮਨ ਹੋਵੇਗਾ, ਜਿੱਥੇ ਮਨ ਹੋਵੇਗਾ,ਉੱਥੇ ਹੀ ਧਨ ਹੋਵੇਗਾ। ਬਾਪਦਾਦਾ ਡਬਲ ਵਿਦੇਸ਼ੀਆਂ ਨੂੰ ਸਰਵ ਪ੍ਰਕਾਰ ਨਾਲ ਸਫਲ ਕਰਨ ਵਿੱਚ ਬਿਜ਼ੀ ਦੇਖ ਖੁਸ਼ ਹੁੰਦੇ ਹਨ। ਸਾਰੇ ਗੋਲਡਨ ਚਾਂਸਲਰ ਹੋ। ਸਦਾ ਯਾਦ ਰੱਖਣਾ ਕਿ ਸਫ਼ਲਤਾਮੂਰਤ ਹੋ। ਅਤੇ ਸਦਾ ਸਫ਼ਲਤਾ ਮੇਰੇ ਗਲੇ ਦਾ ਹਾਰ ਹੈ। ਕੋਈ ਵੀ ਕੰਮ ਕਰੋ ਤਾਂ ਪਹਿਲੇ ਇਹ ਸੋਚੋ ਕਿ ਸਫਲਤਾ ਮੇਰੇ ਗਲੇ ਦੀ ਮਾਲਾ ਹੈ। ਜਿਵੇਂ ਨਿਸ਼ਚੇ ਹੋਵੇਗਾ ਉਵੇ ਪ੍ਰਤੱਖਫਲ ਮਿਲੇਗਾ। ਅੱਛਾ।

2. ਇਹ ਸਵੀਟ ਸਾਈਲੈਂਸ ਪ੍ਰਿਯ ਲੱਗਦੀ ਹੈ ਨਾ? ਕਿਉਂਕਿ ਆਤਮਾ ਦਾ ਓਰਿਜਨਲ ਸਵਰੂਪ ਹੀ ਸਵੀਟ ਸਾਈਲੈਂਸ ਹੈ। ਜੋ ਜਿਸ ਸਮੇਂ ਚਾਹੋ ਉਸ ਸਮੇਂ ਇਸ ਸਵੀਟ ਸਾਈਲੈਂਸ ਦੀ ਸਿਥਿਤੀ ਦਾ ਅਨੁਭਵ ਕਰ ਸਕਦੇ ਹੋ? ਕਿਉਂਕਿ ਆਤਮਾ ਹਾਲੇ ਇਹਨਾਂ ਬੰਧਨਾਂ ਤੋਂ ਮੁਕਤ ਹੋ ਗਈ ਇਸਲਈ ਜਦੋਂ ਚਾਹੋ ਉਦੋਂ ਆਪਣੇ ਓਰਿਜਨਲ ਸਿਥਿਤੀ ਵਿੱਚ ਸਥਿਤ ਹੋ ਜਾਏ। ਤਾਂ ਬੰਧਨਮੁਕਤ ਹੋ ਗਏ ਹੋ ਨਾ? ਇਸ ਵਾਰ ਮਧੂਬਨ ਵਿੱਚ ਦੋ ਸ਼ਬਦ ਛੱਡਕੇ ਜਾਣਾ – ਸਮਥਿੰਗ ਅਤੇ ਸਮਟਾਇਮ। ਇਹ ਪਸੰਦ ਹੈ ਨਾ? ਸਾਰੇ ਛੱਡਣਗੇ? ਹਿੰਮਤ ਰੱਖਣ ਨਾਲ ਮਦਦ ਮਿਲ ਜਾਏਗੀ ਕਿਉਂਕਿ ਉਹ ਤਾਂ ਜਾਣਦੇ ਹੋ 63 ਜਨਮ ਅਨੇਕ ਬੰਧਨਾਂ ਵਿੱਚ ਰਹੇ ਅਤੇ ਜਨਮ ਸੁਤੰਤਰ ਬਣਨ ਦਾ ਹੈ, ਇਸਦਾ ਹੀ ਫ਼ਲ ਅਨੇਕ ਜਨਮ ਜੀਵਨਮੁਕਤੀ ਪ੍ਰਾਪਤ ਕਰੋਗੇ। ਤਾਂ ਫਾਉਂਡੈਸ਼ਨ ਇੱਥੇ ਪਾਉਣਾ ਹੈ। ਜਦੋਂ ਇਨ੍ਹਾਂ ਫਾਉਂਡੈਸ਼ਨ ਪੱਕਾ ਹੋਵੇਗਾ ਤਾਂ ਹੀ 21 ਜਨਮ ਚੱਲੇਗਾ। ਜਿਨ੍ਹਾਂ ਆਪਣੇ ਤੇ ਨਿਸ਼ਚੇ ਕਰੋਗੇ ਉਨ੍ਹਾਂ ਹੀ ਨਸ਼ਾ ਹੋਵੇਗਾ। ਬਾਪ ਵਿੱਚ ਵੀ ਨਿਸ਼ਚੇ, ਆਪਣੇ ਵਿੱਚ ਵੀ ਨਿਸ਼ਚੇ ਅਤੇ ਫਿਰ ਡਰਾਮੇ ਵਿੱਚ ਵੀ ਨਿਸ਼ਚੇ। ਤਿੰਨਾਂ ਨਿਸ਼ਚੇ ਵਿੱਚ ਪਾਸ ਹੋਣਾ ਹੈ। ਅੱਛਾ – ਇੱਕ -ਇੱਕ ਰਤਨ ਦੀ ਆਪਣੀ ਵਿਸ਼ੇਸ਼ਤਾ ਹੈ। ਬਾਪਦਾਦਾ ਸਾਰਿਆਂ ਦੀ ਵਿਸ਼ੇਸ਼ਤਾ ਨੂੰ ਜਾਣਦੇ ਹਨ। ਹਾਲੇ ਅੱਗੇ ਚੱਲਕੇ ਆਪਣੀ ਵਿਸ਼ੇਸ਼ਤਾ ਨੂੰ ਹੋਰ ਕੰਮ ਵਿੱਚ ਲਗਾਓ ਤਾਂ ਵਿਸ਼ੇਸ਼ਤਾ ਵੱਧਦੀ ਜਾਏਗੀ। ਦੁਨੀਆਂ ਵਿੱਚ ਖਰਚ ਕਰਨ ਨਾਲ ਧਨ ਘੱਟ ਜਾਂਦਾ ਹੈ ਪਰ ਇੱਥੇ ਜਿਨਾਂ ਯੂਜ਼ ਕਰਾਂਗੇ, ਖ਼ਰਚ ਕਰਾਂਗੇ ਉਨ੍ਹਾਂ ਵਧੇਗਾ। ਸਾਰੇ ਅਨੁਭਵੀ ਹੋ ਨਾ। ਤਾਂ ਇਸ ਵਰ੍ਹੇ ਦਾ ਇਹ ਹੀ ਵਰਦਾਨ ਯਾਦ ਰੱਖਣਾ ਕਿ ਅਸੀਂ ਵਿਸ਼ੇਸ਼ ਆਤਮਾ ਹਾਂ ਅਤੇ ਵਿਸ਼ੇਸ਼ਤਾ ਨੂੰ ਕੰਮ ਵਿੱਚ ਲਗਾਕੇ ਹੋਰ ਵਧਾਵਾਂਗੇ। ਜਿਵੇਂ ਇੱਥੇ ਨਜ਼ਦੀਕ ਬੈਠਣਾ ਚੰਗਾ ਲੱਗਦਾ ਹੈ ਉਵੇਂ ਉੱਥੇ ਵੀ ਸਦਾ ਨਜਦੀਕ ਰਹਿਣਾ। ਬਾਪਦਾਦਾ ਸਦਾ ਇਸੀ ਸ੍ਰੇਸ਼ਠ ਨਜ਼ਰ ਨਾਲ ਦੇਖਦੇ ਹਨ ਕਿ ਇੱਕ – ਇੱਕ ਬੱਚਾ ਯੋਗੀ ਵੀ ਹੈ ਅਤੇ ਯੋਗ ਵੀ ਹੈ। ਅੱਛਾ!

ਵਰਦਾਨ:-

ਸਵ ਪਰਿਵਰਤਨ ਕਰਨਾ ਹੀ ਸ਼ੁਭ ਚਿੰਤਕ ਬਣਨਾ ਹੈ। ਜੇਕਰ ਸਵ ਨੂੰ ਭੁੱਲ ਦੂਸਰੇ ਦੇ ਪਰਿਵਰਤਨ ਦੀ ਚਿੰਤਾ ਕਰਦੇ ਹੋ ਤਾਂ ਇਹ ਸ਼ੁਭਚਿੰਤਨ ਨਹੀਂ ਹੈ। ਪਹਿਲੇ ਖੁਦ ਅਤੇ ਖੁਦ ਦੇ ਨਾਲ ਸਰਵ। ਜੇਕਰ ਖੁਦ ਦਾ ਪਰਿਵਰਤਨ ਨਹੀਂ ਕਰਦੇ ਅਤੇ ਦੂਸਰੇ ਦੇ ਸ਼ੁਭ ਚਿੰਤਕ ਬਣਦੇ ਹੋ ਤਾਂ ਸਫ਼ਲਤਾ ਨਹੀਂ ਮਿਲ ਸਕਦੀ, ਇਸਲਈ ਖੁਦ ਨੂੰ ਕਾਇਦੇ ਪ੍ਰਮਾਣ ਚਲਾਉਂਦੇ ਹੋਏ ਖੁਦ ਦਾ ਪਰਿਵਰਤਨ ਕਰੋ, ਇਸੀ ਵਿੱਚ ਫਾਇਦਾ ਹੈ। ਬਾਹਰ ਤੋਂ ਕੋਈ ਕ਼ਾਇਦਾ ਭਾਵੇਂ ਵਿਖਾਈ ਨਾ ਦੇਵੇ, ਪਰ ਅੰਦਰ ਵਿੱਚ ਹਲਕਾਪਨ ਅਤੇ ਖੁਸ਼ੀ ਦੀ ਅਨੁਭੂਤੀ ਹੁੰਦੀ ਰਹੇਗੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top