02 November 2021 PUNJABI Murli Today | Brahma Kumaris

Read and Listen today’s Gyan Murli in Punjabi 

November 1, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਨੂੰ ਮਨਸਾ - ਵਾਚਾ - ਕਰਮਣਾ ਐਕੁਰੇਟ ਬਣਨਾ ਹੈ, ਕਿਉਂਕਿ ਤੁਸੀਂ ਦੇਵਤਾਵਾਂ ਤੋਂ ਵੀ ਉੱਚ ਬ੍ਰਾਹਮਣ ਚੋਟੀ ਹੋ"

ਪ੍ਰਸ਼ਨ: -

ਸਭ ਤੋਂ ਗੁਪਤ ਅਤੇ ਮਹੀਨ ਗੱਲ ਕਿਹੜੀ ਹੈ ਜੋ ਬੱਚੇ ਵੀ ਮੁਸ਼ਕਿਲ ਸਮਝ ਸਕਦੇ ਹਨ?

ਉੱਤਰ:-

ਸ਼ਿਵਬਾਬਾ ਅਤੇ ਬ੍ਰਹਮਾ ਬਾਬਾ ਦਾ ਭੇਦ ਸਮਝਣਾ – ਇਹ ਸਭ ਤੋਂ ਗੁਪਤ ਅਤੇ ਮਹੀਨ ਗੱਲ ਹੈ। ਇਸ ਵਿੱਚ ਕਈ ਬੱਚੇ ਮੁੰਝ ਜਾਂਦੇ ਹਨ। ਇਹ ਰਾਜ਼ ਖ਼ੁਦ ਬਾਪ ਦੱਸਦੇ ਹਨ ਕਿ ਮੈਂ ਸਵੇਰੇ – ਸਵੇਰੇ ਇਸ ਤਨ ਦਵਾਰਾ ਤੁਸੀਂ ਬੱਚਿਆਂ ਨੂੰ ਪੜ੍ਹਾਉਂਦਾ ਹਾਂ, ਬਾਕੀ ਇਵੇਂ ਨਹੀਂ ਕਿ ਮੈਂ ਸਾਰਾ ਦਿਨ ਇਨ੍ਹਾਂ ਤੇ ਸਵਾਰੀ ਕਰਦਾ ਹਾਂ।

ਓਮ ਸ਼ਾਂਤੀ ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਬੱਚੇ ਕੌਣ ਹਨ? ਬ੍ਰਾਹਮਣ। ਇਹ ਕਦੇ ਭੁੱਲੋ ਨਾ ਕਿ ਅਸੀਂ ਬ੍ਰਾਹਮਣ ਹਾਂ, ਦੇਵਤਾ ਬਣਨ ਵਾਲੇ ਹਾਂ। ਵਰਨਾਂ ਨੂੰ ਵੀ ਯਾਦ ਕਰਨਾ ਹੁੰਦਾ ਹੈ। ਇੱਥੇ ਤੁਸੀਂ ਆਪਸ ਵਿੱਚ ਬ੍ਰਾਹਮਣ ਹੀ ਬ੍ਰਾਹਮਣ ਹੋ। ਬ੍ਰਾਹਮਣਾਂ ਨੂੰ ਬੇਹੱਦ ਦਾ ਬਾਪ ਪੜ੍ਹਾਉਂਦੇ ਹਨ। ਇਹ ਬ੍ਰਹਮਾ ਨਹੀਂ ਪੜ੍ਹਾਉਂਦੇ ਹਨ। ਸ਼ਿਵਬਾਬਾ ਪੜ੍ਹਾਉਂਦੇ ਹਨ। ਬ੍ਰਹਮਾ ਦਵਾਰਾ ਬ੍ਰਾਹਮਣਾਂ ਨੂੰ ਹੀ ਪੜ੍ਹਾਉਂਦੇ ਹਨ। ਸ਼ੁਦ੍ਰ ਤੋਂ ਬ੍ਰਾਹਮਣ ਬਣੇ ਬਿਗਰ ਦੇਵਤਾ ਬਣ ਨਹੀਂ ਸਕਦੇ। ਵਰਸਾ ਤਾਂ ਸ਼ਿਵਬਾਬਾ ਤੋਂ ਮਿਲਦਾ ਹੈ। ਸ਼ਿਵਬਾਬਾ ਤੇ ਸਭ ਦਾ ਬਾਪ ਹੈ। ਇਸ ਬ੍ਰਹਮਾ ਨੂੰ ਗ੍ਰੈਂਡ ਫਾਦਰ ਕਿਹਾ ਜਾਂਦਾ ਹੈ। ਲੌਕਿਕ ਬਾਪ ਤੇ ਸਭ ਦੇ ਹੁੰਦੇ ਹੀ ਹਨ। ਪਾਰਲੌਕਿਕ ਬਾਪ ਨੂੰ ਭਗਤੀਮਾਰਗ ਵਿੱਚ ਯਾਦ ਕਰਦੇ ਹਨ। ਹੁਣ ਤੁਸੀਂ ਬੱਚੇ ਸਮਝਦੇ ਹੋ – ਇਹ ਆਲੌਕਿਕ ਬਾਪ ਹੈ, ਜਿਸਨੂੰ ਕੋਈ ਨਹੀਂ ਜਾਣਦੇ ਹਨ। ਭਾਵੇਂ ਬ੍ਰਹਮਾ ਦਾ ਮੰਦਿਰ ਹੈ। ਇੱਥੇ ਵੀ ਪ੍ਰਜਾਪਿਤਾ ਆਦਿ ਦੇਵ ਦਾ ਮੰਦਿਰ ਹੈ। ਉਨ੍ਹਾਂ ਨੂੰ ਮਹਾਵੀਰ ਵੀ ਕਹਿੰਦੇ ਹਨ, ਕੋਈ ਦਿਲਵਾਲਾ ਵੀ ਕਹਿੰਦੇ ਹਨ। ਪ੍ਰੰਤੂ ਅਸੁਲ ਵਿੱਚ ਦਿਲ ਲੈਣ ਵਾਲਾ ਹੈ ਸ਼ਿਵਬਾਬਾ, ਨਾ ਕਿ ਬ੍ਰਹਮਾ, ਸਾਰੀਆਂ ਆਤਮਾਵਾਂ ਨੂੰ ਸਦਾ ਸੁਖੀ ਕਰਨ ਵਾਲਾ, ਖੁਸ਼ੀ ਦੇਣ ਵਾਲਾ ਇੱਕ ਹੀ ਬਾਪ ਹੈ। ਇਹ ਵੀ ਸਿਰ੍ਫ ਤੁਸੀਂ ਬੱਚੇ ਹੀ ਜਾਣਦੇ ਹੋ। ਦੁਨੀਆਂ ਵਿੱਚ ਤੇ ਮਨੁੱਖ ਕੁਝ ਵੀ ਨਹੀਂ ਜਾਣਦੇ। ਅਸੀਂ ਬ੍ਰਾਹਮਣ ਹੀ ਸ਼ਿਵਬਾਬਾ ਤੋਂ ਵਰਸਾ ਲੈ ਰਹੇ ਹਾਂ। ਤੁਸੀਂ ਵੀ ਬਾਰ – ਬਾਰ ਭੁੱਲ ਜਾਂਦੇ ਹੋ। ਯਾਦ ਹੈ ਬਹੁਤ ਸਹਿਜ। ਯੋਗ ਅੱਖਰ ਸੰਨਿਆਸੀਆਂ ਨੇ ਰੱਖਿਆ ਹੈ। ਤੁਸੀਂ ਤਾਂ ਬਾਪ ਨੂੰ ਯਾਦ ਕਰਦੇ ਹੋ। ਯੋਗ ਤਾਂ ਕਾਮਨ ਅੱਖਰ ਹੈ, ਇਸਨੂੰ ਯੋਗ ਆਸ਼ਰਮ ਵੀ ਨਹੀਂ ਕਹਾਂਗੇ। ਬੱਚੇ ਅਤੇ ਬਾਪ ਬੈਠੇ ਹਨ। ਬੱਚਿਆਂ ਦਾ ਫਰਜ ਹੈ – ਬੇਹੱਦ ਦੇ ਬਾਪ ਨੂੰ ਯਾਦ ਕਰਨਾ। ਅਸੀਂ ਬ੍ਰਾਹਮਣ ਹਾਂ, ਦਾਦੇ ਤੋਂ ਵਰਸਾ ਲੈਂਦੇ ਹਾਂ ਬ੍ਰਹਮਾ ਦਵਾਰਾ ਇਸਲਈ ਸ਼ਿਵਬਾਬਾ ਕਹਿੰਦੇ ਹਨ – ਜਿੰਨਾਂ ਹੋ ਸਕੇ ਯਾਦ ਕਰਦੇ ਰਹੋ। ਚਿੱਤਰ ਵੀ ਭਾਵੇਂ ਯਾਦ ਰੱਖੋ। ਯਾਦ ਤਾਂ ਰਹੇਗੀ ਅਸੀਂ ਬ੍ਰਾਹਮਣ ਹਾਂ, ਬਾਪ ਤੋਂ ਵਰਸਾ ਲੈਂਦੇ ਹਾਂ। ਬ੍ਰਾਹਮਣ ਕਦੇ ਆਪਣੀ ਜਾਤੀ ਨੂੰ ਭੁੱਲਦੇ ਹਨ ਕੀ? ਤੁਸੀਂ ਸ਼ੂਦਰਾਂ ਦੇ ਸੰਗ ਵਿੱਚ ਆਉਣ ਨਾਲ ਬ੍ਰਾਹਮਣਪਨਾ ਭੁੱਲ ਜਾਂਦੇ ਹੋ। ਬ੍ਰਾਹਮਣ ਤਾਂ ਦੇਵਤਾਵਾਂ ਤੋਂ ਵੀ ਉੱਚ ਹਨ ਕਿਉਂਕਿ ਤੁਸੀਂ ਬ੍ਰਾਹਮਣ ਨਾਲੇਜਫੁਲ ਹੋ। ਭਗਵਾਨ ਨੂੰ ਜਾਣੀ – ਜਾਨਨਹਾਰ ਕਹਿੰਦੇ ਹਨ ਨਾ। ਇਸ ਦਾ ਅਰਥ ਇਹ ਨਹੀਂ ਕਿ ਸਭ ਦੇ ਦਿਲ ਵਿੱਚ ਕੀ ਹੈ – ਉਹ ਬੈਠ ਵੇਖਦਾ ਹੈ। ਨਹੀਂ, ਉਸਨੂੰ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦੀ ਨਾਲੇਜ ਹੈ। ਉਹ ਬੀਜਰੂਪ ਹੈ। ਬੀਜ ਝਾੜ ਦੇ ਆਦਿ ਮੱਧ ਅੰਤ ਨੂੰ ਜਾਣਦੇ ਹਨ। ਤਾਂ ਅਜਿਹੇ ਬਾਪ ਨੂੰ ਬਹੁਤ – ਬਹੁਤ ਯਾਦ ਕਰਨਾ ਹੈ। ਇਨ੍ਹਾਂ ਦੀ ਆਤਮਾ ਵੀ ਉਸ ਬਾਪ ਨੂੰ ਯਾਦ ਕਰਦੀ ਹੈ। ਉਹ ਬਾਪ ਕਹਿੰਦੇ ਹਨ – ਇਹ ( ਬ੍ਰਹਮਾ) ਵੀ ਮੈਨੂੰ ਯਾਦ ਕਰਨਗੇ ਤਾਂ ਇਹ ਪਦਵੀ ਪਾਉਣਗੇ। ਤੁਸੀਂ ਵੀ ਯਾਦ ਕਰੋਂਗੇ ਤਾਂ ਇਹ ਪਦਵੀ ਪਾਓਗੇ। ਪਹਿਲੇ – ਪਹਿਲੇ ਤੁਸੀਂ ਬਿਨਾਂ ਸ਼ਰੀਰ (ਅਸ਼ਰੀਰੀ) ਆਏ ਸੀ। ਫਿਰ ਅਸ਼ਰੀਰੀ ਬਣਕੇ ਵਾਪਿਸ ਜਾਣਾ ਹੈ। ਹੋਰ ਸਭ ਦੇਹ ਦੇ ਸਬੰਧੀ ਤੁਹਾਨੂੰ ਦੁਖ ਦੇਣ ਵਾਲੇ ਹਨ, ਉਨ੍ਹਾਂਨੂੰ ਕਿਉਂ ਯਾਦ ਕਰਦੇ ਹੋ! ਜਦਕਿ ਮੈਂ ਤੁਹਾਨੂੰ ਮਿਲਿਆ ਹਾਂ। ਮੈਂ ਤੁਹਾਨੂੰ ਨਵੀਂ ਦੁਨੀਆਂ ਵਿੱਚ ਲੈ ਜਾਣ ਦੇ ਲਈ ਆਇਆ ਹਾਂ। ਉੱਥੇ ਕੋਈ ਦੁੱਖ ਨਹੀਂ। ਉਹ ਹੈ ਦੈਵੀ ਸੰਬੰਧ। ਇੱਥੇ ਪਹਿਲੋਂ ਦੁਖ ਹੁੰਦਾ ਹੈ – ਇਸਤਰੀ ਅਤੇ ਪੁਰਸ਼ ਦੇ ਸੰਬੰਧ ਵਿੱਚ, ਕਿਉਂਕਿ ਵਿਕਾਰੀ ਬਣਦੇ ਹਨ। ਤੁਹਾਨੂੰ ਮੈਂ ਹੁਣ ਇਸ ਦੁਨੀਆਂ ਦੇ ਲਾਇਕ ਬਣਾਉਂਦਾ ਹਾਂ, ਜਿੱਥੇ ਵਿਕਾਰ ਦੀ ਗੱਲ ਹੀ ਨਹੀਂ ਰਹਿੰਦੀ। ਇਹ ਕਾਮ ਮਹਾਸ਼ਤ੍ਰੁ ਗਾਇਆ ਹੋਇਆ ਹੈ, ਜੋ ਆਦਿ ਮੱਧ ਅੰਤ ਦੁਖ ਦਿੰਦੇ ਹਨ। ਕ੍ਰੋਧ ਦੇ ਲਈ ਇਵੇਂ ਨਹੀਂ ਕਹਾਂਗੇ ਕਿ ਇਹ ਆਦਿ ਮੱਧ ਅੰਤ ਦੁਖ ਦਿੰਦੇ ਹਨ। ਨਹੀਂ, ਕਾਮ ਨੂੰ ਜਿੱਤਣਾ ਹੈ, ਉਹ ਹੀ ਆਦਿ ਮੱਧ ਅੰਤ ਦੁਖ ਦਿੰਦੇ ਹਨ। ਪਤਿਤ ਬਨਾਉਂਦੇ ਹਨ। ਪਤਿਤ ਅੱਖਰ ਵਿਕਾਰ ਤੇ ਪੇਂਦਾ ਹੈ। ਇਸ ਦੁਸ਼ਮਣ ਤੇ ਜਿੱਤ ਪਾਉਣੀ ਹੈ। ਤੁਸੀਂ ਜਾਣਦੇ ਹੋ ਅਸੀਂ ਸਤਿਯੁਗ ਦੇ ਦੇਵੀ – ਦੇਵਤਾ ਬਣ ਰਹੇ ਹਾਂ। ਜਦੋਂ ਤੱਕ ਇਹ ਨਿਸ਼ਚੇ ਨਹੀਂ ਉਦੋਂ ਤੱਕ ਕੁਝ ਪਾ ਨਹੀਂ ਸਕੋਂਗੇ।

ਬਾਪ ਸਮਝਾਉਂਦੇ ਹਨ – ਬੱਚਿਆਂ ਨੂੰ ਮਨਸਾ – ਵਾਚਾ – ਕਰਮਣਾ ਐਕੁਰੇਟ ਬਣਨਾ ਹੈ। ਮਿਹਨਤ ਹੈ। ਦੁਨੀਆਂ ਵਿੱਚ ਇਹ ਕਿਸੇ ਨੂੰ ਪਤਾ ਨਹੀਂ ਕਿ ਤੁਸੀਂ ਭਾਰਤ ਨੂੰ ਸਵਰਗ ਬਨਾਉਂਦੇ ਹੋ। ਅੱਗੇ ਚੱਲਕੇ ਸਮਝਣਗੇ, ਚਾਉਂਦੇ ਵੀ ਹਨ ਕਿ ਵਨ ਵਰਲਡ, ਵਨ ਰਾਜ, ਵਨ ਰਿਲੀਜਨ, ਵਨ ਭਾਸ਼ਾ ਹੋਵੇ। ਤੁਸੀਂ ਸਮਝਾ ਸਕਦੇ ਹੋ – ਅੱਜ ਤੋੰ 5 ਹਜ਼ਾਰ ਵਰ੍ਹੇ ਪਹਿਲੇ ਇੱਕ ਰਾਜ, ਇੱਕ ਧਰਮ ਸੀ, ਜਿਸਨੂੰ ਸਵਰਗ ਕਿਹਾ ਜਾਂਦਾ ਹੈ। ਰਾਮਰਾਜ, ਰਾਵਣਰਾਜ ਨੂੰ ਵੀ ਕੋਈ ਨਹੀਂ ਜਾਣਦੇ। ਤੁਸੀਂ ਵੀ ਨਹੀਂ ਜਾਣਦੇ ਸੀ। ਹੁਣ ਤੁਸੀਂ ਸਵੱਛ ਬੁੱਧੀ ਬਣੇ ਹੋ, ਨੰਬਰਵਾਰ ਪੁਰਸ਼ਾਰਥ ਅਨੁਸਾਰ। ਬਾਪ ਬੈਠ ਤੁਹਾਨੂੰ ਸਮਝਾਉਂਦੇ ਹਨ ਤਾਂ ਜਰੂਰ ਬਾਪ ਦੀ ਮੱਤ ਤੇ ਚੱਲੋ। ਬਾਪ ਕਹਿੰਦੇ ਹਨ – ਪੁਰਾਣੀ ਦੁਨੀਆਂ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਰਹੋ। ਮੈਨੂੰ ਯਾਦ ਵੀ ਕਰਦੇ ਰਹੋ। ਬਾਪ ਆਤਮਾਵਾਂ ਨੂੰ ਸਮਝਾਉਂਦੇ ਹਨ। ਆਤਮਾਵਾਂ ਨੂੰ ਹੀ ਪੜ੍ਹਾਉਣ ਆਇਆ ਹਾਂ, ਇਨ੍ਹਾਂ ਆਰਗੰਜ਼ ਦਵਾਰਾ। ਇਹ ਤਾਂ ਪੁਰਾਣੀ ਛੀ – ਛੀ ਦੁਨੀਆਂ, ਛੀ – ਛੀ ਸ਼ਰੀਰ ਹੈ। ਤੁਸੀਂ ਬ੍ਰਾਹਮਣ ਪੂਜਾ ਦੇ ਲਾਇਕ ਨਹੀਂ ਹੋ, ਗਾਇਨ ਲਾਇਕ ਹੋ। ਪੂਜਣ ਲਾਇਕ ਦੇਵਤੇ ਹਨ। ਤੁਸੀਂ ਸ਼੍ਰੀਮਤ ਤੇ ਵਿਸ਼ਵ ਨੂੰ ਸਵਰਗ ਬਨਾਉਂਦੇ ਹੋ ਇਸਲਈ ਤੁਹਾਡਾ ਗਾਇਨ ਹੈ, ਪੂਜਾ ਨਹੀਂ ਹੋ ਸਕਦੀ। ਗਾਇਨ ਜਰੂਰ ਤੁਸੀਂ ਬ੍ਰਾਹਮਣਾਂ ਦਾ ਹੈ, ਨਾ ਕਿ ਦੇਵਤਾਵਾਂ ਦਾ। ਬਾਪ ਤੁਹਾਨੂੰ ਹੀ ਸ਼ੂਦ੍ਰ ਤੋਂ ਬ੍ਰਾਹਮਣ ਬਨਾਉਂਦੇ ਹਨ। ਦੇਵਤਾਵਾਂ ਦੀ ਆਤਮਾ ਅਤੇ ਸ਼ਰੀਰ ਦੋਵੇਂ ਪਵਿੱਤਰ ਹਨ। ਹੁਣ ਤੁਹਾਡੀ ਆਤਮਾ ਪਵਿੱਤਰ ਹੁੰਦੀ ਜਾਂਦੀ ਹੈ। ਸ਼ਰੀਰ ਪਵਿੱਤਰ ਨਹੀਂ ਹੈ। ਹੁਣ ਤੁਸੀਂ ਈਸ਼ਵਰ ਦੀ ਮੱਤ ਤੇ ਭਾਰਤ ਨੂੰ ਸਵਰਗ ਬਣਾ ਰਹੇ ਹੋ। ਤੁਸੀਂ ਵੀ ਸਵਰਗ ਦੇ ਲਾਇਕ ਬਣ ਰਹੇ ਹੋ। ਸਤੋਪ੍ਰਧਾਨ ਜਰੂਰ ਬਣਨਾ ਹੈ। ਸਿਰ੍ਫ ਤੁਸੀਂ ਬ੍ਰਾਹਮਣ ਹੀ ਹੋ ਜਿੰਨਾਂ ਨੂੰ ਬਾਪ ਬੈਠ ਪੜ੍ਹਾਉਂਦੇ ਹਨ। ਬ੍ਰਾਹਮਣਾਂ ਦਾ ਝਾੜ ਵਾਧੇ ਨੂੰ ਪਾਉਂਦਾ ਰਹੇਗਾ। ਬ੍ਰਾਹਮਣ ਜੋ ਪੱਕੇ ਬਣ ਜਾਣਗੇ ਉਹ ਹੀ ਜਾਕੇ ਦੇਵਤਾ ਬਣਨਗੇ। ਇਹ ਨਵਾਂ ਝਾੜ ਹੈ, ਮਾਇਆ ਦੇ ਤੁਫ਼ਾਨ ਵੀ ਲਗਦੇ ਹਨ। ਸਤਿਯੁਗ ਵਿੱਚ ਕੋਈ ਤੁਫ਼ਾਨ ਨਹੀਂ ਲੱਗੇਗਾ। ਇੱਥੇ ਮਾਇਆ ਬਾਬਾ ਦੀ ਗੋਦ ਵਿੱਚ ਰਹਿਣ ਨਹੀਂ ਦਿੰਦੀ ਹੈ। ਅਸੀਂ ਜਾਣਦੇ ਹਾਂ ਬਾਬਾ ਦੀ ਯਾਦ ਨਾਲ ਹੀ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੇ ਹਾਂ। ਸਾਰਾ ਮਦਾਰ ਹੈ ਯਾਦ ਤੇ। ਭਾਰਤ ਦਾ ਪ੍ਰਾਚੀਨ ਯੋਗ ਵੀ ਮਸ਼ਹੂਰ ਹੈ ਨਾ। ਵਿਲਾਇਤ ਵਾਲੇ ਚਾਹੁੰਦੇ ਹਨ, ਪ੍ਰਾਚੀਨ ਯੋਗ ਆਕੇ ਕੋਈ ਸਿਖਾਏ।

ਹੁਣ ਯੋਗ 2 ਤਰ੍ਹਾਂ ਦਾ ਹੈ – ਇੱਕ ਹੈ ਹਠਯੋਗੀ, ਦੂਸਰੇ ਹਨ ਰਾਜਯੋਗੀ। ਤੁਸੀਂ ਹੋ ਰਾਜਯੋਗੀ। ਉਹ ਤਾਂ ਬਹੁਤ ਦਿਨ ਤੋਂ ਚਲੇ ਆਉਂਦੇ ਹਨ। ਰਾਜਯੋਗ ਦਾ ਹੁਣ ਤੁਹਾਨੂੰ ਪਤਾ ਪਿਆ ਹੈ। ਸੰਨਿਆਸੀ ਕੀ ਜਾਨਣ ਰਾਜਯੋਗ ਨਾਲ। ਬਾਪ ਨੇ ਆਕੇ ਦੱਸਿਆ ਹੈ – ਰਾਜਯੋਗ ਮੈਂ ਹੀ ਆਕੇ ਸਿਖਾਉਂਦਾ ਹਾਂ, ਕ੍ਰਿਸ਼ਨ ਤੇ ਸਿਖਲਾ ਨਹੀਂ ਸਕਦਾ। ਇਹ ਭਾਰਤ ਦਾ ਹੀ ਪ੍ਰਾਚੀਨ ਯੋਗ ਹੈ, ਸਿਰ੍ਫ ਗੀਤਾ ਵਿੱਚ ਮੇਰੇ ਬਦਲੇ ਕ੍ਰਿਸ਼ਨ ਦਾ ਨਾਮ ਲਿਖ ਦਿੱਤਾ ਹੈ। ਕਿੰਨਾਂ ਫਰਕ ਹੋ ਗਿਆ ਹੈ। ਸ਼ਿਵ ਜਯੰਤੀ ਹੁੰਦੀ ਹੈ ਤਾਂ ਤੁਹਾਡੇ ਬੈਕੁੰਠ ਦੀ ਵੀ ਜਯੰਤੀ ਹੁੰਦੀ ਹੈ, ਜਿਸ ਵਿੱਚ ਕ੍ਰਿਸ਼ਨ ਦਾ ਰਾਜ ਹੈ। ਤੁਸੀਂ ਜਾਣਦੇ ਹੋ ਸ਼ਿਵਬਾਬਾ ਦੀ ਜਯੰਤੀ ਹੈ ਤਾਂ ਗੀਤਾ ਦੀ ਵੀ ਜਯੰਤੀ ਹੈ, ਬੈਕੁੰਠ ਦੀ ਵੀ ਜਯੰਤੀ ਹੋ ਰਹੀ ਹੈ। ਤੁਸੀਂ ਪਵਿੱਤਰ ਬਣ ਜਾਵੋਗੇ, ਕਲਪ ਪਹਿਲੇ ਮੁਆਫ਼ਿਕ ਸਥਾਪਨਾ ਹੋ ਰਹੀ ਹੈ ਤਾਂ ਸ਼ਿਵਬਾਬਾ ਦੀ ਜਯੰਤੀ ਸੋ ਸਵਰਗ ਦੀ ਜਯੰਤੀ, ਬਾਬਾ ਹੀ ਆਕੇ ਸਵਰਗ ਦੀ ਸਥਾਪਨਾ ਕਰਦੇ ਹਨ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਯਾਦ ਨਾ ਕਰਨ ਕਾਰਨ ਮਾਇਆ ਕੁਝ ਨਾ ਕੁਝ ਵਿਕਰਮ ਕਰਵਾ ਦਿੰਦੀ ਹੈ। ਯਾਦ ਨਹੀਂ ਕੀਤਾ ਅਤੇ ਲੱਗੀ ਚਮਾਟ। ਯਾਦ ਵਿੱਚ ਰਹਿਣ ਨਾਲ ਚਮਾਟ ਨਹੀਂ ਖਾਣਗੇ। ਇਹ ਬਾਕਸਿੰਗ ਹੁੰਦੀ ਹੈ। ਤੁਸੀਂ ਜਾਣਦੇ ਹੋ ਸਾਡਾ ਦੁਸ਼ਮਣ ਕੋਈ ਮਨੁੱਖ ਨਹੀਂ ਹੈ, ਰਾਵਣ ਦੁਸ਼ਮਣ ਹੈ। ਸ਼ਾਦੀ ਕਰਨ ਦੇ ਬਾਦ ਕੁਮਾਰ – ਕੁਮਾਰੀ ਵੀ ਪਤਿਤ ਬਣਨ ਨਾਲ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ। ਸ਼ਾਦੀ ਵਿੱਚ ਲੱਖਾਂ ਰੁਪਏ ਖ਼ਰਚ ਕਰਦੇ ਹਨ। ਬਾਪ ਕਹਿੰਦੇ ਹਨ ਸ਼ਾਦੀ ਹੈ ਬਰਬਾਦੀ। ਹੁਣ ਪਾਰਲੌਕਿਕ ਬਾਪ ਨੇ ਆਰਡੀਨੈਂਸ ਕੱਢਿਆ ਹੈ ਕਿ ਬੱਚੇ ਇਹ ਕਾਮ ਮਹਾਸ਼ਤ੍ਰੁ ਹੈ, ਇਸ ਤੇ ਜਿੱਤ ਪਾਓ ਅਤੇ ਪਵਿਤ੍ਰਤਾ ਦੀ ਪ੍ਰੀਤਿਗਿਆ ਕਰੋ। ਕੋਈ ਵੀ ਪਤਿਤ ਨਾ ਬਣੇ। ਜਨਮ – ਜਨਮਾਂਤ੍ਰ ਤੁਸੀਂ ਪਤਿਤ ਬਣੇ ਹੋ ਇਸ ਵਿਕਾਰ ਨਾਲ, ਇਸਲਈ ਕਾਮ ਮਹਾਸ਼ਤ੍ਰੁ ਕਿਹਾ ਜਾਂਦਾ ਹੈ। ਬਾਪ ਤਾਂ ਚੰਗੀ ਤਰ੍ਹਾਂ ਸਮਝਾਉਂਦੇ ਹਨ। ਤੁਸੀਂ 84 ਜਨਮ ਕਿਵੇਂ ਲਏ ਹਨ। ਹੁਣ ਵਾਪਿਸ ਜਾਣਾ ਹੈ। ਤੁਹਾਨੂੰ ਤੇ ਬਹੁਤ ਹੀ ਸ਼ੁੱਧ ਹੰਕਾਰ ਹੋਣਾ ਚਾਹੀਦਾ ਹੈ। ਅਸੀਂ ਆਤਮਾਵਾਂ ਬਾਪ ਦੀ ਮੱਤ ਤੇ ਚੱਲ ਭਾਰਤ ਨੂੰ ਸਵਰਗ ਬਣਾ ਰਹੇ ਹਾਂ। ਅਸੀਂ ਹੀ ਫਿਰ ਸਵਰਗ ਵਿੱਚ ਰਾਜ ਕਰਾਂਗੇ। ਜਿੰਨੀ ਮਿਹਨਤ ਕਰੋਗੇ ਉਤਨੀ ਪਦਵੀ ਪਾਓਗੇ। ਭਾਵੇਂ ਰਾਜਾ – ਰਾਣੀ ਬਣੋਂ, ਭਾਵੇਂ ਪ੍ਰਜਾ ਬਣੋ। ਰਾਜਾ – ਰਾਣੀ ਕਿਵੇਂ ਬਣਦੇ ਹਨ ਉਹ ਵੀ ਵੇਖ ਰਹੇ ਹੋ। ਫਾਲੋ ਫਾਦਰ ਗਾਇਆ ਜਾਂਦਾ ਹੈ। ਉਹ ਹੁਣ ਦੀ ਗੱਲ ਹੈ। ਲੌਕਿਕ ਸੰਬੰਧ ਦੇ ਲਈ ਨਹੀਂ ਕਿਹਾ ਜਾਂਦਾ ਹੈ। ਇਹ ਬਾਪ ਮੱਤ ਦਿੰਦੇ ਹਨ, ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਤੁਸੀਂ ਸਮਝਦੇ ਹੋ ਅਸੀਂ ਚੰਗੀ ਮੱਤ ਤੇ ਚਲਦੇ ਹਾਂ, ਬਹੁਤਿਆਂ ਦੀ ਸੇਵਾ ਕਰਦੇ ਹਾਂ। ਬੱਚੇ ਬਾਪ ਦੇ ਕੋਲ ਆਉਂਦੇ ਹਨ ਤਾਂ ਸ਼ਿਵਬਾਬਾ ਵੀ ਰਿਫਰੇਸ਼ ਕਰਦੇ ਹਨ ਤਾਂ ਇਹ ਵੀ ਰਿਫਰੇਸ਼ ਕਰਦੇ ਹਨ। ਇਹ ਵੀ ਤੇ ਸਿੱਖਦੇ ਹਨ ਨਾ। ਸ਼ਿਵਬਾਬਾ ਕਹਿੰਦੇ ਹਨ ਮੈਂ ਆਉਂਦਾ ਹਾਂ ਸਵੇਰ ਨੂੰ। ਅੱਛਾ ਫਿਰ ਕੋਈ ਮਿਲਣ ਆਉਂਦੇ ਹਨ ਤਾਂ ਕੀ ਇਹ ਬ੍ਰਹਮਾ ਨਹੀਂ ਸਮਝਾਉਣਗੇ। ਇਵੇਂ ਕਹਿਣਗੇ ਕੀ ਬਾਬਾ ਤੁਸੀਂ ਆਕੇ ਸਮਝਾਓ ਮੈਂ ਨਹੀਂ ਸਮਝਾਵਾਂਗਾ। ਇਹ ਬੜੀਆਂ ਗੁਪਤ ਗੂਹੀਏ ਗੱਲਾਂ ਹਨ ਨਾ। ਮੈਂ ਤਾਂ ਸਭ ਨੂੰ ਚੰਗਾ ਸਮਝਾ ਸਕਦਾ ਹਾਂ। ਤੁਸੀਂ ਇਵੇਂ ਕਿਉਂ ਸਮਝਦੇ ਹੋ ਕਿ ਸ਼ਿਵਬਾਬਾ ਹੀ ਸਮਝਾਉਂਦੇ ਹਨ। ਇਹ ਨਹੀਂ ਸਮਝਾਉਂਦੇ ਹੋਣਗੇ। ਇਹ ਵੀ ਜਾਣਦੇ ਹੋ ਕਲਪ ਪਹਿਲਾਂ ਇਸਨੇ ਸਮਝਾਇਆ ਹੈ ਤਾਂ ਤੇ ਇਹ ਪਦਵੀ ਪਾਈ ਹੈ। ਮੰਮਾ ਵੀ ਸਮਝਾਉਂਦੀ ਸੀ ਨਾ। ਉਹ ਵੀ ਉੱਚ ਪਦਵੀ ਪਾਉਂਦੀ ਹੈ। ਉੱਥੇ ਬਾਬਾ ਨੂੰ ਸੁਖਸ਼ਮ ਵਤਨ ਵਿੱਚ ਵੇਖਦੇ ਹੋ ਤਾਂ ਬੱਚਿਆਂ ਨੂੰ ਫਾਲੋ ਕਰਨਾ ਹੈ। ਸਰੈਂਡਰ ਹੁੰਦੇ ਵੀ ਗਰੀਬ ਹਨ। ਸਾਹੂਕਾਰ ਤੇ ਸਰੈਂਡਰ ਹੋ ਨਾ ਸਕਣ। ਗਰੀਬ ਹੀ ਕਹਿੰਦੇ ਹਨ – ਬਾਬਾ ਇਹ ਸਭ ਕੁਝ ਤੁਹਾਡਾ ਹੈ। ਸ਼ਿਵਬਾਬਾ ਤੇ ਦਾਤਾ ਹੈ, ਉਹ ਕਦੇ ਲੈਂਦਾ ਨਹੀਂ। ਬੱਚਿਆਂ ਨੂੰ ਕਹਿੰਦੇ ਹਨ ਇਹ ਸਭ ਕੁਝ ਤੁਹਾਡਾ ਹੈ। ਆਪਣੇ ਲਈ ਮਹਿਲ ਇੱਥੇ ਜਾਂ ਉੱਥੇ ਨਹੀਂ ਬਣਾਉਂਦਾ ਹਾਂ। ਤੁਹਾਨੂੰ ਹੀ ਸਵਰਗ ਦਾ ਮਾਲਿਕ ਬਣਾਉਂਦਾ ਹਾਂ। ਹੁਣ ਇਨ੍ਹਾਂ ਗਿਆਨ ਰਤਨਾਂ ਨਾਲ ਝੋਲੀ ਭਰਨੀ ਹੈ। ਮੰਦਿਰ ਵਿੱਚ ਜਾਕੇ ਕਹਿੰਦੇ ਹਨ ਝੋਲੀ ਭਰ ਦੋ। ਪਰ ਕਿਸ ਤਰ੍ਹਾਂ ਦੀ, ਕਿਸ ਚੀਜ ਦੀ ਝੋਲੀ ਭਰ ਦੋ? ਹੁਣ ਝੋਲੀ ਭਰਨ ਵਾਲੀ ਤੇ ਲਕਸ਼ਮੀ ਹੈ ਜੋ ਪੈਸਾ ਦਿੰਦੀ ਹੈ। ਸ਼ਿਵ ਦੇ ਕੋਲ ਤਾਂ ਜਾਂਦੇ ਨਹੀਂ। ਕ੍ਰਿਸ਼ਨ ਦੇ ਲਈ ਕਹਿੰਦੇ ਹਨ ਕਿ ਗੀਤਾ ਸੁਣਾਈ। ਪਰੰਤੂ ਕ੍ਰਿਸ਼ਨ ਦੇ ਲਈ ਤਾਂ ਨਹੀਂ ਕਹਿੰਦੇ ਝੋਲੀ ਭਰ ਦੋ। ਸ਼ੰਕਰ ਦੇ ਕੋਲ ਜਾਕੇ ਕਹਿੰਦੇ ਹਨ। ਸਮਝਦੇ ਹਨ ਸ਼ਿਵ ਤੇ ਸ਼ੰਕਰ ਇੱਕ ਹਨ। ਸ਼ੰਕਰ ਤੇ ਝੋਲੀ ਖਾਲੀ ਕਰਨ ਵਾਲਾ ਹੈ, ਸਾਡੀ ਝੋਲੀ ਤਾਂ ਕੋਈ ਖਾਲੀ ਨਹੀਂ ਕਰ ਸਕਦਾ। ਵਿਨਾਸ਼ ਤੇ ਹੋਣਾ ਹੀ ਹੈ। ਗਾਇਆ ਹੋਇਆ ਵੀ ਰੂਦ੍ਰ ਗਿਆਨ ਯਗ ਨਾਲ ਵਿਨਾਸ਼ ਜਵਾਲਾ ਨਿਕਲੀ। ਪਰੰਤੂ ਇਵੇਂ ਕੋਈ ਸਮਝਦੇ ਥੋੜ੍ਹੀ ਨਾ ਹਨ।

ਤੁਸੀਂ ਬੱਚਿਆਂ ਨੂੰ ਗ੍ਰਹਿਸਥ ਵਿਵਹਾਰ ਵਿੱਚ ਵੀ ਰਹਿਣਾ ਹੈ। ਧੰਧਾ ਵੀ ਕਰਨਾ ਹੈ। ਬਾਪ ਹਰ ਇੱਕ ਦੀ ਨਬਜ਼ ਵੇਖ ਰਾਏ ਦਿੰਦੇ ਹਨ ਕਿਉਂਕਿ ਬਾਪ ਸਮਝਦੇ ਹਨ ਮੈਂ ਕਹਾਂ ਅਤੇ ਕਰ ਨਾ ਸਕਣ, ਅਜਿਹੀ ਰਾਏ ਹੀ ਕਿਉਂ ਦੇਵਾਂ। ਨਬਜ਼ ਵੇਖਕੇ ਹੀ ਰਾਏ ਦਿੰਦੇ ਹਨ। ਇਨ੍ਹਾਂ ਦੇ ਕੋਲ ਤਾਂ ਆਉਣਾ ਪਵੇ। ਉਹ ਪੂਰੀ ਰਾਏ ਦੇਣਗੇ। ਸਭਨੂੰ ਪੁੱਛਣਾ ਚਾਹੀਦਾ ਹੈ – ਬਾਬਾ ਇਸ ਹਾਲਾਤ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ! ਹੁਣ ਕੀ ਕਰੀਏ? ਬਾਪ ਸਵਰਗ ਵਿੱਚ ਤਾਂ ਲੈ ਜਾਂਦੇ ਹਨ। ਤੁਸੀਂ ਜਾਣਦੇ ਹੋ ਅਸੀਂ ਸਵਰਗਵਾਸੀ ਤੇ ਬਣਨ ਵਾਲੇ ਹਾਂ, ਹਾਲੇ ਅਸੀਂ ਨਰਕਵਾਸੀ ਹਾਂ। ਹੁਣ ਤੁਸੀਂ ਨਾ ਨਰਕ ਵਿੱਚ ਹੋ, ਨਾ ਸਵਰਗ ਵਿੱਚ ਹੋ। ਜੋ – ਜੋ ਬ੍ਰਾਹਮਣ ਬਣਦੇ ਹਨ ਉਨ੍ਹਾਂ ਦਾ ਲੰਗਰ ਇਸ ਛੀ – ਛੀ ਦੁਨੀਆਂ ਤੋਂ ਉੱਠ ਚੁੱਕਿਆ। ਤੁਸੀਂ ਕਲਯੁਗੀ ਦੁਨੀਆਂ ਤੋਂ ਕਿਨਾਰਾ ਹੁਣ ਛੱਡ ਚੁੱਕੇ ਹੋ। ਕੋਈ ਬ੍ਰਾਹਮਣ ਤਿੱਖਾ ਜਾ ਰਿਹਾ ਹੈ, ਕੋਈ ਯਾਦ ਦੀ ਯਾਤਰਾ ਵਿੱਚ ਘੱਟ। ਕੋਈ ਹੱਥ ਛੱਡ ਦਿੰਦੇ ਹਨ ਅਤੇ ਘੁਟਕਾ ਖਾਕੇ ਡੁੱਬ ਮਰਦੇ ਹਨ ਮਤਲਬ ਫਿਰ ਕਲਯੁਗ ਵਿੱਚ ਚਲੇ ਜਾਂਦੇ ਹਨ। ਤੁਸੀਂ ਜਾਣਦੇ ਹੋ ਖਵਈਆ ਹੁਣ ਸਾਨੂੰ ਲੈ ਜਾ ਰਹੇ ਹਨ। ਉਹ ਯਾਤ੍ਰਾ ਤੇ ਕਈ ਤਰ੍ਹਾਂ ਦੀ ਹੈ। ਤੁਹਾਡੀ ਯਾਤ੍ਰਾ ਇੱਕ ਹੀ ਹੈ। ਇਹ ਬਿਲਕੁਲ ਹੀ ਨਿਆਰੀ ਯਾਤ੍ਰਾ ਹੈ। ਹਾਂ, ਤੁਫ਼ਾਨ ਆਉਂਦੇ ਹਨ ਜੋ ਯਾਦ ਨੂੰ ਤੋੜ ਦਿੰਦੇ ਹਨ। ਇਸ ਯਾਦ ਦੀ ਯਾਤ੍ਰਾ ਨੂੰ ਚੰਗੀ ਤਰ੍ਹਾਂ ਪੱਕਾ ਕਰੋ, ਮਿਹਨਤ ਕਰੋ। ਤੁਸੀਂ ਕਰਮਯੋਗੀ ਹੋ। ਜਿੰਨਾਂ ਹੋ ਸਕੇ ਹੱਥ ਕਾਰ ਡੇ, ਦਿਲ ਯਾਰ ਡੇ। ਅਧਾਕਲਪ ਤੋਂ ਤੁਸੀਂ ਆਸ਼ਿਕ ਬਣ ਮਾਸ਼ੂਕ ਨੂੰ ਯਾਦ ਕਰਦੇ ਆਏ ਹੋ। ਬਾਬਾ ਸਾਨੂੰ ਇੱਥੇ ਬਹੁਤ ਦੁੱਖ ਹੈ, ਹੁਣ ਸਾਨੂੰ ਸੁਖਧਾਮ ਦਾ ਮਾਲਿਕ ਬਨਾਓ। ਯਾਦ ਦੀ ਯਾਤ੍ਰਾ ਵਿੱਚ ਰਹੋਗੇ ਤਾਂ ਤੁਹਾਡੇ ਪਾਪ ਖਲਾਸ ਹੋ ਜਾਣਗੇ। ਤੁਸੀਂ ਹੀ ਸਵਰਗ ਦਾ ਵਰਸਾ ਪਾਇਆ ਸੀ, ਹੁਣ ਗਵਾਇਆ ਹੈ। ਭਾਰਤ ਸਵਰਗ ਸੀ ਤਾਂ ਕਹਿੰਦੇ ਹਨ ਪ੍ਰਾਚੀਨ ਭਾਰਤ। ਭਾਰਤ ਨੂੰ ਬਹੁਤ ਮਾਨ ਦਿੰਦੇ ਹਨ, ਸਭ ਤੋਂ ਵੱਡਾ ਵੀ ਹੈ ਸਭ ਤੋਂ ਪੁਰਾਣਾ ਵੀ ਹੈ। ਇਹ ਤਾਂ ਤੁਸੀਂ ਜਾਣਦੇ ਹੋ ਵਿਨਾਸ਼ ਸਾਹਮਣੇ ਖੜ੍ਹਾ ਹੈ। ਜੋ ਚੰਗੀ ਤਰ੍ਹਾਂ ਸਮਝਦੇ ਹਨ ਉਨ੍ਹਾਂ ਦੇ ਅੰਦਰ ਵਿੱਚ ਬਹੁਤ ਖੁਸ਼ੀ ਰਹਿੰਦੀ ਹੈ। ਪ੍ਰਦਰਸ਼ਨੀ ਵਿੱਚ ਕਿੰਨੇ ਆਉਂਦੇ ਹਨ। ਅਹਿਮਦਾਬਾਦ ਵਿੱਚ ਵੇਖੋ ਕਿੰਨੇਂ ਸਾਧੂ ਸੰਤ ਆਦਿ ਹਰ ਤਰ੍ਹਾਂ ਦੇ ਆਏ। ਕਹਿੰਦੇ ਹਨ ਤੁਸੀਂ ਤਾਂ ਸਤ ਕਹਿੰਦੀ ਹੋ। ਪਰੰਤੂ ਅਸੀਂ ਬਾਪ ਤੋਂ ਵਰਸਾ ਲੈਣਾ ਹੈ, ਇਹ ਥੋੜ੍ਹੀ ਬੁੱਧੀ ਵਿੱਚ ਬੈਠਦਾ ਹੈ। ਇਥੋਂ ਬਾਹਰ ਨਿਕਲੇ ਖਲਾਸ। ਹੁਣ ਤੁਸੀਂ ਜਾਣਦੇ ਹੋ ਕਿ ਬਾਪ ਸਾਨੂੰ ਸਵਰਗ ਵਿੱਚ ਲੈ ਜਾਂਦੇ ਹਨ। ਉੱਥੇ ਨਾ ਗਰਭ ਜੇਲ੍ਹ, ਨਾ ਉਹ ਜੇਲ੍ਹ ਹੋਵੇਗੀ। ਫਿਰ ਕਦੇ ਜੇਲ੍ਹ ਦਾ ਮੂੰਹ ਵੇਖਣ ਨੂੰ ਨਹੀਂ ਮਿਲੇਗਾ। ਦੋਵੇਂ ਜੇਲ੍ਹਾਂ ਨਹੀਂ ਰਹਿਣਗੀਆਂ। ਇੱਥੇ ਇਹ ਸਭ ਮਾਇਆ ਦਾ ਪਾਮਪ ਹੈ। ਅੱਜਕਲ ਹਰ ਇੱਕ ਗੱਲ ਕੁਵਿਕ ਹੁੰਦੀ ਹੈ। ਮੌਤ ਵੀ ਕੁਵਿਕ ਰਹਿੰਦੀ ਹੈ। ਸਤਿਯੁਗ ਵਿੱਚ ਅਜਿਹੇ ਕੋਈ ਉਪਦ੍ਰਵ ਹੁੰਦੇ ਨਹੀਂ ਹਨ। ਇੱਥੇ ਮੌਤ ਵੀ ਜਲਦੀ ਤੇ ਦੁੱਖ ਵੀ ਬਹੁਤ ਹੋਣਗੇ। ਸਭ ਖਲਾਸ ਹੋ ਜਾਣਗੇ। ਸਾਰੀ ਧਰਤੀ ਨਵੀਂ ਹੋ ਜਾਵੇਗੀ। ਸਤਿਯੁਗ ਵਿੱਚ ਦੇਵੀ – ਦੇਵਤਿਆਂ ਦੀ ਰਾਜਧਾਨੀ ਸੀ, ਸੋ ਜਰੂਰ ਫਿਰ ਹੋਵੇਗੀ। ਅੱਗੇ ਚੱਲ ਵੇਖਣਾ ਕੀ ਹੁੰਦਾ ਹੈ। ਬਹੁਤ ਭਿਅੰਕਰ ਸੀਨ ਹਨ। ਤੁਸੀਂ ਬੱਚਿਆਂ ਨੇ ਸਾਖਸ਼ਾਤਕਾਰ ਕੀਤਾ ਹੈ। ਬੱਚਿਆਂ ਦੇ ਲਈ ਮੁੱਖ ਹੈ ਯਾਦ ਦੀ ਯਾਤ੍ਰਾ। ਇਹ ਹੈ ਚੜ੍ਹਦੀ ਕਲਾ ਦੀ ਯਾਤ੍ਰਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸਦਾ ਇਸ ਸਮ੍ਰਿਤੀ ਵਿੱਚ ਰਹਿਣਾ ਹੈ ਕਿ ਅਸੀਂ ਬ੍ਰਾਹਮਣ ਹਾਂ। ਸਾਨੂੰ ਬ੍ਰਾਹਮਣਾਂ ਨੂੰ ਹੀ ਭਗਵਾਨ ਪੜ੍ਹਾਉਂਦੇ ਹਨ। ਹੁਣ ਅਸੀਂ ਬ੍ਰਾਹਮਣ ਸੋ ਦੇਵਤਾ ਬਣ ਰਹੇ ਹਾਂ।

2. ਗਿਆਨ ਰਤਨਾਂ ਨਾਲ ਆਪਣੀ ਝੋਲੀ ਭਰਕੇ ਦਾਨ ਕਰਨਾ ਹੈ। ਇਸ ਕਲਯੁਗੀ ਪਤਿਤ ਦੁਨੀਆ ਦਾ ਕਿਨਾਰਾ ਛੱਡ ਦੇਣਾ ਹੈ। ਮਾਇਆ ਦੇ ਤੁਫਾਨਾਂ ਤੋਂ ਡਰਨਾ ਨਹੀਂ ਹੈ।

ਵਰਦਾਨ:-

ਜਦੋਂ ਮਾਸਟਰ ਰਚਤਾ, ਮਾਸਟਰ ਨਾਲੇਜਫੁਲ ਦੀ ਪਾਵਰਫੁਲ ਸਥਿਤੀ ਅਤੇ ਨਸ਼ੇ ਵਿੱਚ ਸਥਿਤ ਰਹੋਗੇ ਤਾਂ ਰਚਨਾ ਦੀਆਂ ਸ੍ਰਵ ਅਕਰਸ਼ਨਾਂ ਤੋਂ ਪਰੇ ਰਹਿ ਸਕੋਗੇ ਕਿਉਂਕਿ ਹਾਲੇ ਰਚਨਾ ਹੋਰ ਵੀ ਵੱਖ – ਵੱਖ ਰੰਗ – ਢੰਗ, ਰੂਪ ਰਚੇਗੀ ਇਸਲਈ ਹੁਣ ਬਚਪਨ ਦੀਆਂ ਭੁੱਲਾਂ, ਅਲਬੇਲਾਪਨ ਦੀਆਂ ਭੁੱਲਾਂ, ਆਲਸ ਦੀਆਂ ਭੁੱਲਾਂ, ਬੇਪਰਵਾਹੀ ਦੀਆਂ ਭੁੱਲਾਂ ਜੋ ਰਹੀਆਂ ਹੋਈਆਂ ਹਨ – ਉਨ੍ਹਾਂਨੂੰ ਭੁੱਲਕੇ ਆਪਣੇ ਪਾਵਰਫੁਲ, ਸ਼ਕਤੀ – ਸ੍ਵਰੂਪ, ਸ਼ਾਸਤਰਧਾਰੀ ਸ੍ਵਰੂਪ, ਸਦਾ ਜਗਦੀ ਜੋਤ ਸ੍ਵਰੂਪ ਨੂੰ ਪ੍ਰਤੱਖ ਕਰੋ ਤਾਂ ਕਹਾਂਗੇ ਮਾਸਟਰ ਰਚਤਾ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top