02 June 2022 Punjabi Murli Today | Brahma Kumaris
Read and Listen today’s Gyan Murli in Punjabi
1 June 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਸਤ ਬਾਪ ਤੁਹਾਨੂੰ ਸਭ ਸਤ ਸੁਣਾਉਂਦੇ ਹਨ, ਅਜਿਹੇ ਸੱਚੇ ਬਾਪ ਨਾਲ ਸਦਾ ਸੱਚਾ ਰਹਿਣਾ ਹੈ, ਅੰਦਰ ਵਿੱਚ ਕੋਈ ਝੂਠ ਕਪਟ ਨਹੀਂ ਰੱਖਣੀ ਹੈ"
ਪ੍ਰਸ਼ਨ: -
ਸੰਗਮ ਤੇ ਤੁਸੀਂ ਬੱਚੇ ਕਿਸ ਕੰਟਰਾਸਟ ਨੂੰ ਚੰਗੀ ਤਰ੍ਹਾਂ ਜਾਣਦੇ ਹੋ?
ਉੱਤਰ:-
ਬ੍ਰਾਹਮਣ ਕੀ ਕਰਦੇ ਹਨ ਅਤੇ ਸ਼ੁਦਰ ਕੀ ਕਰਦੇ ਹਨ, ਗਿਆਨ ਮਾਰਗ ਕੀ ਹੈ ਅਤੇ ਭਗਤੀਮਾਰਗ ਕੀ ਹੈ, ਉਸ ਜਿਸਮਾਨੀ ਸੇਵਾ ਦੇ ਲਈ ਯੁੱਧ ਦਾ ਮੈਦਾਨ ਕਿਹੜਾ ਹੈ ਅਤੇ ਸਾਡਾ ਯੁੱਧ ਦਾ ਮੈਦਾਨ ਕਿਹੜਾ ਹੈ। ਇਹ ਸਭ ਕੰਟਰਾਸਟ ਤੁਸੀਂ ਬੱਚੇ ਹੀ ਜਾਣਦੇ ਹੋ। ਸਤਿਯੁਗ ਅਤੇ ਕਲਯੁਗ ਵਿੱਚ ਇਸ ਕੰਟਰਾਸਟ ਨੂੰ ਕੋਈ ਨਹੀਂ ਜਾਣਦੇ।
ਗੀਤ:-
ਮਾਤਾ ਓ ਮਾਤਾ…
ਓਮ ਸ਼ਾਂਤੀ। ਇਹ ਹੈ ਭਾਰਤ ਮਾਤਾਵਾਂ ਦੀ ਮਹਿਮਾ। ਜਿਵੇਂ ਪਰਮਪਿਤਾ ਪਰਮਾਤਮਾ ਸ਼ਿਵ ਦੀ ਮਹਿਮਾ ਹੈ। ਸਿਰਫ ਇੱਕ ਮਾਤਾ ਦੀ ਮਹਿਮਾ ਤੇ ਚੱਲ ਨਾ ਸਕਣ। ਇੱਕ ਤੇ ਕੁੱਝ ਕਰ ਨਾ ਸਕੇ। ਜਰੂਰ ਸੈਨਾ ਚਾਹੀਦੀ ਹੈ। ਸੈਨਾ ਬਿਗਰ ਕੰਮ ਕਿਵੇਂ ਚੱਲੇ। ਸ਼ਿਵਬਾਬਾ ਹੈ ਇੱਕ। ਉਹ ਇੱਕ ਨਾ ਹੋਵੇ ਤੇ ਮਾਤਾਵਾਂ ਵੀ ਨਾ ਹੋਣ। ਨਾ ਬੱਚੇ ਹੋਣ, ਨਾ ਬ੍ਰਹਮਾਕੁਮਾਰ ਅਤੇ ਕੁਮਾਰੀਆ ਹੋਣ। ਮਿਜ਼ੋਰੀਟੀ ਮਾਤਾਵਾਂ ਦੀ ਹੈ, ਇਸਲਈ ਮਾਤਾਵਾਂ ਨੂੰ ਹੀ ਮਹਿਮਾ ਦਿੱਤੀ ਗਈ ਹੈ, ਭਾਰਤ ਮਾਤਾਵਾਂ ਜੋ ਸ਼ਿਵ ਸ਼ਕਤੀ ਗੁਪਤ ਸੈਨਾ ਹੈ ਅਤੇ ਅਹਿੰਸਕ ਹੈ। ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਕਰਦੀਆਂ ਹਨ। ਹਿੰਸਾ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਹੈ ਕਾਮ ਕਟਾਰੀ ਚਲਾਉਣਾ, ਦੂਸਰੀ ਹੈ ਗੋਲੀ ਆਦਿ ਚਲਾਉਣਾ, ਕ੍ਰੋਧ ਕਰਨਾ, ਮਾਰਨਾ ਆਦਿ। ਇਸ ਸਮੇਂ ਜੋ ਜਿਸਮਾਨੀ ਸੈਨਾਵਾਂ ਹਨ, ਉਹ ਦੋਵੇਂ ਹਿੰਸਾ ਕਰਦੀਆਂ ਹਨ। ਅੱਜਕਲ ਬੰਦੂਕ ਆਦਿ ਚਲਾਉਣਾ ਮਾਤਾਵਾਂ ਨੂੰ ਵੀ ਸਿਖਾਉਂਦੇ ਹਨ। ਉਹ ਹੈ ਜਿਸਮਾਨੀ ਸੈਨਾ ਦੀਆਂ ਮਾਤਾਵਾਂ ਅਤੇ ਇਹ ਹੈ ਰੂਹਾਨੀ ਸੈਨਾ ਦੀ ਦੇਵੀ ਸੰਪ੍ਰਦਾਈ ਵਾਲੀਆਂ ਮਾਤਾਵਾਂ। ਉਹ ਕਿੰਨੀ ਡ੍ਰਿਲ ਆਦਿ ਸਿੱਖਦੀਆਂ ਹਨ। ਤੁਸੀਂ ਭਾਵੇਂ ਮੈਦਾਨ ਵਿੱਚ ਗਈ ਵੀ ਨਹੀਂ ਹੋ। ਉਹ ਬਹੁਤ ਮਿਹਨਤ ਕਰਦੇ ਹਨ। ਕਾਮ ਵਿਕਾਰ ਵਿੱਚ ਵੀ ਜਾਂਦੇ ਹਨ, ਅਜਿਹੇ ਕੋਈ ਮੁਸ਼ਕਿਲ ਹੋਣਗੇ ਜੋ ਸ਼ਾਦੀ ਨਹੀਂ ਕਰਦੇ ਹੋਣਗੇ। ਉਸ ਮਿਲਟਰੀ ਵਿੱਚ ਵੀ ਬਹੁਤ ਸਿੱਖਦੇ ਰਹਿੰਦੇ ਹਨ। ਛੋਟੇ -ਛੋਟੇ ਬੱਚਿਆਂ ਨੂੰ ਵੀ ਸਿਖਾਉਂਦੇ ਹਨ। ਉਹ ਵੀ ਸੈਨਾ ਹੈ, ਇਹ ਵੀ ਸੈਨਾ ਹੈ। ਸੈਨਾ ਦਾ ਤੇ ਗੀਤ ਵੀ ਚੰਗਾ ਹੀ ਵਿਸਤਾਰ ਵਿੱਚ ਲਿਖਿਆ ਹੋਇਆ ਹੈ। ਪਰ ਪ੍ਰੈਕਟੀਕਲ ਵਿੱਚ ਕੀ ਹੈ – ਇਹ ਤੇ ਤੁਸੀਂ ਹੀ ਜਾਣਦੇ ਹੋ ਕੀ ਅਸੀਂ ਕਿੰਨੇ ਗੁਪਤ ਹਾਂ। ਸ਼ਿਵ ਸ਼ਕਤੀ ਸੈਨਾ ਕੀ ਕਰਦੀ ਹੈ? ਵਿਸ਼ਵ ਦਾ ਮਾਲਿਕ ਕਿਵੇਂ ਬਣਦੇ ਹਨ? ਇਸਨੂੰ ਕਿਹਾ ਜਾਂਦਾ ਹੈ ਯੁੱਧਸਥਲ। ਤੁਹਾਡਾ ਯੁੱਧ ਦਾ ਮੈਦਾਨ ਵੀ ਗੁਪਤ ਹੈ। ਮੈਦਾਨ ਇਸ ਮੰਡਵੇ ਨੂੰ ਕਿਹਾ ਜਾਂਦਾ ਹੈ। ਅੱਗੇ ਮਾਤਾਵਾਂ ਯੁੱਧ ਦੇ ਮੈਦਾਨ ਵਿੱਚ ਨਹੀਂ ਜਾਂਦੀਆਂ ਸਨ। ਹੁਣ ਇੱਥੇ ਪੂਰੀ ਭੇਂਟ ਹੁੰਦੀ ਹੈ। ਦੋਨੋਂ ਸੈਨਾਵਾਂ ਵਿੱਚ ਮਾਤਾਵਾਂ ਹਨ। ਉਹਨਾਂ ਵਿੱਚ ਮਜੋਰਿਟੀ ਪੁਰਸ਼ਾ ਦੀ ਹੈ, ਇੱਥੇ ਮਿਜ਼ੋਰੀਟੀ ਮਾਤਾਵਾਂ ਦੀ ਹੈ। ਕਨੰਟ੍ਰਾਸਟ ਹੈ ਨਾ। ਗਿਆਨ ਮਾਰਗ ਅਤੇ ਭਗਤੀ ਮਾਰਗ ਦਾ। ਇਹ ਲਾਸ੍ਟ ਕੰਨਟਰਾਸਟ ਹੈ। ਸਤਿਯੁਗ ਵਿੱਚ ਕੰਨਟਰਾਸਟ ਦੀ ਗੱਲ ਨਹੀਂ ਹੁੰਦੀ। ਬਾਬਾ ਆਕੇ ਕੰਨਟਰਾਸਟ ਦੱਸਦੇ ਹਨ। ਬ੍ਰਾਹਮਣ ਕੀ ਕਰਦੇ ਹਨ ਅਤੇ ਸ਼ੂਦ੍ਰ ਕੀ ਕਰਦੇ ਹਨ। ਦੋਂਵੇਂ ਹੀ ਯੁੱਧ ਦੇ ਮੈਦਾਨ ਵਿੱਚ ਹਨ। ਸਤਿਯੁਗ ਅਤੇ ਕਲਿਯੁਗ ਦੀ ਗੱਲ ਨਹੀਂ ਹੈ। ਇਹ ਹੈ ਸੰਗਮਯੁਗ ਦੀ ਗੱਲ। ਤੁਸੀਂ ਪਾਂਡਵ ਸੰਗਮਯੁਗੀ ਹੋ। ਕੌਰਵ ਹਨ ਕਲਿਯੁਗੀ। ਉਹਨਾਂ ਨੇ ਕਲਿਯੁਗ ਦਾ ਟਾਈਮ ਬਹੁਤ ਲੰਬਾ ਕਰ ਦਿੱਤਾ ਹੈ। ਇਸ ਕਾਰਨ ਸੰਗਮ ਦਾ ਉਹਨਾਂ ਨੂੰ ਪਤਾ ਨਹੀਂ ਹੈ। ਹੌਲੀ -ਹੌਲੀ ਇਹ ਗਿਆਨ ਵੀ ਤੁਹਾਡੇ ਦਵਾਰਾ ਸਮਝਣਗੇ। ਤਾਂ ਇੱਕ ਮਾਤਾ ਦੀ ਮਹਿਮਾ ਨਹੀਂ ਹੈ। ਇਹ ਹੈ ਸ਼ਕਤੀ ਸੈਨਾ। ਉੱਚੇ ਤੇ ਉੱਚਾ ਇੱਕ ਭਗਵਾਨ ਹੈ ਅਤੇ ਤੁਸੀਂ ਹੂਬਹੂ ਕਲਪ ਪਹਿਲਾਂ ਵਾਲੀ ਸੈਨਾ ਹੋ। ਇਸ ਭਾਰਤ ਨੂੰ ਦੈਵੀ ਰਾਜਸਥਾਨ ਬਨਾਉਣਾ, ਇਹ ਤੁਹਾਡਾ ਹੀ ਕੰਮ ਹੈ।
ਤੁਸੀਂ ਜਾਣਦੇ ਹੋ ਪਹਿਲੇ ਅਸੀਂ ਸੂਰਜਵੰਸ਼ੀ ਸੀ ਫਿਰ ਚੰਦਰਵੰਸ਼ੀ, ਵੈਸ਼ ਵੰਸ਼ੀ ਬਣੇ। ਪਰ ਮਹਿਮਾ ਸੂਰਜਵਸ਼ੀਆ ਦੀ ਹੀ ਕਰਾਂਗੇ। ਅਸੀਂ ਪੁਰਸ਼ਾਰਥ ਹੀ ਅਜਿਹਾ ਕਰ ਰਹੇ ਹਾਂ ਜੋ ਅਸੀਂ ਪਹਿਲੇ ਸੂਰਜਵੰਸ਼ੀ ਮਤਲਬ ਸਵਰਗ ਵਿੱਚ ਆਵਾਂਗੇ। ਸਤਿਯੁਗ ਨੂੰ ਸਵਰਗ ਕਿਹਾ ਜਾਂਦਾ ਹੈ। ਤ੍ਰੇਤਾ ਨੂੰ ਅਸਲ ਵਿੱਚ ਸਵਰਗ ਨਹੀਂ ਕਿਹਾ ਜਾਂਦਾ ਹੈ। ਕਹਿੰਦੇ ਵੀ ਹਨ ਫਲਾਣਾ ਸਵਰਗ ਪਧਾਰਿਆ। ਅਜਿਹਾ ਤੇ ਨਹੀਂ ਕਹਿੰਦੇ ਫਲਾਣਾ ਤ੍ਰੇਤਾ ਵਿੱਚ ਰਾਮ -ਸੀਤਾ ਦੇ ਰਾਜ ਵਿੱਚ ਗਿਆ। ਭਾਰਤਵਾਸੀ ਜਾਣਦੇ ਹਨ ਕਿ ਬੈਕੁੰਠ ਵਿੱਚ ਸ਼੍ਰੀ ਕ੍ਰਿਸ਼ਨ ਦਾ ਰਾਜ ਸੀ। ਪਰ ਸ਼੍ਰੀ ਕ੍ਰਿਸ਼ਨ ਨੂੰ ਦਵਾਪਰ ਵਿੱਚ ਲੈ ਗਏ ਹਨ। ਮਨੁੱਖਾਂ ਨੂੰ ਸੱਤ ਦਾ ਪਤਾ ਹੀ ਨਹੀਂ। ਸੱਤ ਦੱਸਣ ਵਾਲਾ ਸਤਿਗੁਰੂ ਕੋਈ ਉਹਨਾਂ ਨੂੰ ਮਿਲਿਆ ਹੀ ਨਹੀਂ ਹੈ, ਤੁਹਾਨੂੰ ਮਿਲਿਆ ਹੈ। ਉਹ ਸਭ ਸੱਚ ਦੱਸਦੇ ਹਨ ਅਤੇ ਸੱਚਾ ਬਣਾਉਂਦੇ ਹਨ। ਬੱਚਿਆਂ ਨੂੰ ਕਹਿੰਦੇ ਹਨ, ਬੱਚਿਓ ਤੁਸੀਂ ਕਦੀ ਝੂਠ ਕਪਟ ਨਹੀਂ ਕਰਨਾ। ਤੁਹਾਡਾ ਕੁੱਝ ਵੀ ਛਿਪਿਆ ਨਹੀਂ ਰਹੇਗਾ, ਜੋ ਜਿਵੇਂ ਦੇ ਕਰਮ ਕਰਦੇ ਹਨ, ਉਵੇਂ ਦੇ ਪਾਉਂਦੇ ਹਨ। ਬਾਪ ਚੰਗੇ ਕਰਮ ਸਿਖਾਉਂਦੇ ਹਨ। ਈਸ਼ਵਰ ਦੇ ਕੋਲ ਕਿਸੇ ਦਾ ਵਿਕਰਮ ਛਿਪ ਨਹੀਂ ਸਕਦਾ। ਕਰਮਭੋਗ ਵੀ ਬਹੁਤ ਕੜਾ ਹੁੰਦਾ ਹੈ। ਭਾਵੇਂ ਤੁਹਾਡਾ ਇਹ ਅੰਤਿਮ ਜਨਮ ਹੈ ਤਾਂ ਵੀ ਸਜ਼ਾ ਤਾਂ ਖਾਣੀ ਪਵੇਗੀ ਕਿਉਂਕਿ ਅਨੇਕ ਜਨਮਾਂ ਦਾ ਹਿਸਾਬ – ਕਿਤਾਬ ਚੁਕਤੁ ਹੋਣਾ ਹੈ। ਬਾਬਾ ਨੇ ਸਮਝਾਇਆ ਹੈ ਕਾਸ਼ੀ ਕਲਵਟ ਖਾਂਦੇ ਹਨ ਤਾਂ ਜਦੋਂ ਤੱਕ ਪ੍ਰਾਣ ਨਾ ਨਿਕਲਣ, ਉਦੋਂ ਤੱਕ ਭੋਗਣਾ ਭੋਗਣੀ ਪੈਂਦੀ ਹੈ। ਬਹੁਤ ਕਸ਼ਟ ਸਹਿਣ ਕਰਨਾ ਪੈਂਦਾ ਹੈ। ਇੱਕ ਤੇ ਕਰਮਭੋਗ ਬਿਮਾਰੀ ਆਦਿ ਦਾ ਦੂਸਰਾ ਫਿਰ ਵਿਕਰਮਾ ਦੀ ਸਜ਼ਾ। ਉਸ ਸਮੇਂ ਕੁੱਝ ਬੋਲ ਨਹੀਂ ਸਕਦੇ, ਚਿਲਾਉਂਦੇ ਰਹਿੰਦੇ ਹਨ। ਤ੍ਰਾਹਿ -ਤ੍ਰਾਹਿ ਕਰਦੇ ਹਨ। ਪਾਪ ਆਤਮਾਵਾਂ ਨੂੰ ਇੱਥੇ ਵੀ ਸਜ਼ਾ ਉੱਥੇ ਵੀ ਸਜ਼ਾ ਮਿਲਦੀ ਹੈ। ਸਤਿਯੁਗ ਵਿੱਚ ਪਾਪ ਹੁੰਦਾ ਹੀ ਨਹੀਂ। ਨਾ ਕੋਰਟ, ਨਾ ਮੈਜਿਸਟਰੇਟ ਹੁੰਦੇ ਹਨ, ਨਾ ਗਰਭ ਜੇਲ੍ਹ ਦੀ ਸਜ਼ਾ ਹੁੰਦੀ ਹੈ। ਉੱਥੇ ਗਰਭ ਮਹਿਲ ਹੁੰਦਾ ਹੈ। ਦਿਖਾਉਂਦੇ ਵੀ ਹਨ ਪਿੱਪਲ ਦੇ ਪੱਤੇ ਤੇ ਸ਼੍ਰੀ ਕ੍ਰਿਸ਼ਨ ਅੰਗੂਠਾ ਚੂਸਦਾ ਹੋਇਆ ਆਇਆ। ਉਹ ਗਰਭ ਮਹਿਲ ਦੀ ਗੱਲ ਹੈ। ਸਤਿਯੁਗ ਵਿੱਚ ਬੱਚੇ ਬੜੇ ਆਰਾਮ ਨਾਲ ਪੈਦਾ ਹੁੰਦੇ ਹਨ। ਆਦਿ -ਮੱਧ -ਅੰਤ ਸੁੱਖ ਹੀ ਸੁੱਖ ਹੈ। ਇਸ ਦੁਨੀਆਂ ਵਿੱਚ ਆਦਿ -ਮੱਧ -ਅੰਤ ਦੁੱਖ ਹੀ ਦੁੱਖ ਹੈ। ਹੁਣ ਤੁਸੀਂ ਸੁੱਖ ਦੀ ਦੁਨੀਆਂ ਵਿੱਚ ਜਾਣ ਲਈ ਪੜ੍ਹ ਰਹੇ ਹੋ। ਇਹ ਗੁਪਤ ਸੈਨਾ ਵ੍ਰਿਧੀ ਨੂੰ ਪਾਉਂਦੀ ਰਹੇਗੀ। ਜਿਨਾਂ ਜੋ ਬਹੁਤਿਆਂ ਨੂੰ ਰਸਤਾ ਦੱਸਣਗੇ। ਉਹ ਉੱਚ ਪਦਵੀ ਪਾਉਣਗੇ। ਮਿਹਨਤ ਕਰਨੀ ਹੈ ਯਾਦ ਦੀ। ਬੇਹੱਦ ਦਾ ਵਰਸਾ ਜੋ ਮਿਲਿਆ ਸੀ ਹੁਣ ਉਹ ਗਵਾਇਆ ਹੈ। ਹੁਣ ਫਿਰ ਤੋਂ ਪਾ ਰਹੇ ਹਾਂ। ਲੌਕਿਕ ਬਾਪ ਪਾਰਲੌਕਿਕ ਬਾਪ ਦੋਵਾਂ ਨੂੰ ਯਾਦ ਕਰਦੇ ਹਨ। ਸਤਿਯੁਗ ਵਿੱਚ ਇੱਕ ਲੌਕਿਕ ਬਾਪ ਨੂੰ ਯਾਦ ਕਰਦੇ, ਪਾਰਲੌਕਿਕ ਨੂੰ ਯਾਦ ਕਰਨ ਦੀ ਜਰੂਰਤ ਹੀ ਨਹੀਂ। ਉੱਥੇ ਸੁੱਖ ਹੀ ਸੁੱਖ ਹੈ। ਇਹ ਗਿਆਨ ਵੀ ਭਾਰਤਵਾਸੀਆਂ ਦੇ ਲਈ ਹੈ, ਹੋਰ ਧਰਮ ਵਾਲਿਆਂ ਲਈ ਨਹੀਂ ਹੈ। ਪਰ ਜੋ ਹੋਰ ਧਰਮਾਂ ਵਿੱਚ ਕੰਵਰਟ ਹੋ ਗਏ ਹਨ ਉਹ ਨਿਕਲ ਆਉਣਗੇ। ਆਕੇ ਯੋਗ ਸਿੱਖਣਗੇ। ਯੋਗ ਤੇ ਸਮਝਾਉਣ ਲਈ ਤੁਹਾਨੂੰ ਨਿਮੰਤਰਣ ਮਿਲਦਾ ਹੈ ਤੇ ਤਿਆਰੀ ਕਰਨੀ ਚਾਹੀਦੀ ਹੈ। ਸਮਝਾਉਂਣਾ ਹੈ ਕਿ ਕੀ ਤੁਸੀਂ ਭਾਰਤ ਦਾ ਪ੍ਰਾਚੀਨ ਯੋਗ ਭੁੱਲ ਗਏ ਹੋ? ਭਗਵਾਨ ਕਹਿੰਦੇ ਹਨ ਮਨਮਨਾਭਵ। ਪਰਮਪਿਤਾ ਪਰਮਾਤਮਾ ਕਹਿੰਦੇ ਹਨ ਨਿਰਾਕਾਰੀ ਬੱਚਿਓ ਕੀ ਤੁਸੀਂ ਮੈਨੂੰ ਯਾਦ ਕਰੋਗੇ ਤਾਂ ਤੁਸੀਂ ਮੇਰੇ ਕੋਲ ਆਓਗੇ। ਤੁਸੀਂ ਆਤਮਾ ਇਹਨਾਂ ਆਰਗੰਜ ਨਾਲ ਸੁਣਦੇ ਹੋ। ਮੈਂ ਆਤਮਾ ਇਹਨਾਂ ਆਰਗੰਜ ਦੇ ਆਧਾਰ ਨਾਲ ਸੁਣਾਉਂਦਾ ਹਾਂ। ਮੈਂ ਸਭਦਾ ਬਾਪ ਹਾਂ। ਮੇਰੀ ਮਹਿਮਾ ਸਭ ਗਾਉਂਦੇ ਹਨ ਸਰਵਸ਼ਕਤੀਮਾਨ ਗਿਆਨ ਦਾ ਸਾਗਰ, ਸੁੱਖ ਦਾ ਸਾਗਰ ਆਦਿ ਆਦਿ। ਇਹ ਵੀ ਟੌਪਿਕ ਚੰਗੀ ਹੈ। ਸ਼ਿਵ ਪਰਮਾਤਮਾ ਦੀ ਮਹਿਮਾ ਅਤੇ ਕ੍ਰਿਸ਼ਨ ਦੀ ਮਹਿਮਾ ਦੱਸੋ। ਹੁਣ ਜੱਜ ਕਰੋ ਕਿ ਗੀਤਾ ਦਾ ਭਗਵਾਨ ਕੌਣ? ਇਹ ਜਬਰਦਸਤ ਟਾਪਿਕ ਹੈ। ਇਸ ਤੇ ਤੁਹਾਨੂੰ ਸਮਝਾਉਣਾ ਹੈ। ਬੋਲੋ ਜਾਸਤੀ ਸਮੇਂ ਨਹੀਂ ਲਵਾਂਗਾ। ਇੱਕ ਮਿੰਟ ਦੇਣ ਤਾਂ ਵੀ ਠੀਕ ਹੈ। ਭਗਵਾਨੁਵਾਚ ਮਨਮਨਾਭਵ, ਮਾਮੇਕਮ ਯਾਦ ਕਰੋ ਤਾਂ ਸਵਰਗ ਦਾ ਵਰਸਾ ਮਿਲੇਗਾ। ਇਹ ਕਿਸਨੇ ਕਿਹਾ? ਨਿਰਾਕਾਰ ਪਰਮਪਿਤਾ ਪਰਮਾਤਮਾ ਨੇ ਬ੍ਰਹਮਾ ਤਨ ਦਵਾਰਾ ਬੱਚਿਆਂ ਨੂੰ ਕਿਹਾ, ਇਸਨੂੰ ਪਾਂਡਵ ਸੈਨਾ ਵੀ ਕਹਿੰਦੇ ਹਨ। ਰੂਹਾਨੀ ਯਾਤਰਾ ਤੇ ਲੈ ਜਾਣ ਦੇ ਲਈ ਤੁਸੀਂ ਪੰਡੇ ਹੋ। ਬਾਬਾ ਨਿਬੰਧ (ਐਸੇ) ਦਿੰਦੇ ਹਨ। ਉਹਨਾਂ ਨੂੰ ਫਿਰ ਕਿਵੇਂ ਰਿਫਾਇਨ ਕਰ ਸਮਝਾਈਏ, ਸੋ ਬੱਚਿਆਂ ਨੂੰ ਖਿਆਲ ਕਰਨਾ ਹੈ। ਬਾਪ ਨੂੰ ਯਾਦ ਕਰਨ ਨਾਲ ਹੀ ਮੁਕਤੀ -ਜੀਵਨਮੁਕਤੀ ਦਾ ਵਰਸਾ ਮਿਲੇਗਾ। ਅਸੀਂ ਬ੍ਰਹਮਾਕੁਮਾਰ ਕੁਮਾਰੀਆਂ ਹਾਂ। ਅਸਲ ਵਿੱਚ ਤੁਸੀਂ ਵੀ ਹੋ ਪਰ ਤੁਸੀਂ ਬਾਪ ਨੂੰ ਪਹਿਚਾਣਿਆ ਨਹੀਂ ਹੈ। ਤੁਸੀਂ ਬੱਚੇ ਹੁਣ ਪਰਮਪਿਤਾ ਪਰਮਾਤਮਾ ਦਵਾਰਾ ਦੇਵਤਾ ਬਣ ਰਹੇ ਹੋ। ਭਾਰਤ ਵਿੱਚ ਹੀ ਲਕਸ਼ਮੀ -ਨਾਰਾਇਣ ਦਾ ਰਾਜ ਸੀ। ਛੋਟੇ -ਛੋਟੇ ਬੱਚੇ ਬੁਲੰਦ ਆਵਾਜ਼ ਵਿੱਚ ਵੱਡੀ -ਵੱਡੀ ਸਭਾ ਵਿੱਚ ਸਮਝਾਉਣਗੇ ਤਾਂ ਕਿੰਨਾ ਪ੍ਰਭਾਵ ਪਵੇਗਾ। ਸਮਝਣਗੇ ਗਿਆਨ ਤੇ ਇਹਨਾਂ ਵਿੱਚ ਹੈ। ਭਗਵਾਨ ਦਾ ਰਸਤਾ ਇਹ ਦੱਸਦੇ ਹਨ। ਨਿਰਾਕਾਰ ਪਰਮਪਿਤਾ ਪਰਮਾਤਮਾ ਹੀ ਕਹਿੰਦੇ ਹਨ ਹੇ ਆਤਮਾਓੰ ਮੈਨੂੰ ਯਾਦ ਕਰੋ ਤੇ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਗੰਗਾ ਸਨਾਨ, ਤੀਰਥ ਆਦਿ ਜਨਮ ਜਨਮਾਂਤਰ ਕਰਦੇ ਕਰਦੇ ਪਤਿਤ ਹੀ ਬਣਦੇ ਆਏ। ਭਾਰਤ ਦੀ ਹੀ ਚੜ੍ਹਦੀ ਕਲਾ, ਉਤਰਦੀ ਕਲਾ ਹੈ। ਬਾਪ ਰਾਜਯੋਗ ਸਿਖਾਕੇ ਚੜ੍ਹਦੀ ਕਲਾ ਮਤਲਬ ਸਵਰਗ ਦਾ ਮਾਲਿਕ ਬਣਾਉਂਦੇ ਹਨ ਫਿਰ ਮਾਇਆ ਰਾਵਣ ਨਰਕ ਦਾ ਮਾਲਿਕ ਬਣਾਉਂਦੇ ਹਨ ਤੇ ਉਤਰਦੀ ਕਲਾ ਕਹਾਂਗੇ ਨਾ। ਜਨਮ ਬਾਈ ਜਨਮ ਥੋੜੀ -ਥੋੜੀ ਉਤਰਦੀ ਕਲਾ ਹੁੰਦੀ ਜਾਂਦੀ ਹੈ। ਗਿਆਨ ਹੈ ਚੜ੍ਹਦੀ ਕਲਾ। ਭਗਤੀ ਹੈ ਉਤਰਦੀ ਕਲਾ। ਕਹਿੰਦੇ ਵੀ ਹਨ ਭਗਤੀ ਦੇ ਬਾਦ ਫਿਰ ਭਗਵਾਨ ਮਿਲੇਗਾ। ਤਾਂ ਭਗਵਾਨ ਹੀ ਗਿਆਨ ਦੇਣਗੇ। ਉਹ ਹੀ ਗਿਆਨ ਦਾ ਸਾਗਰ ਹੈ। ਗਿਆਨ ਅੰਜਨ ਸਤਿਗੁਰੂ ਦਿੱਤਾ, ਅਗਿਆਨ ਅੰਧੇਰ ਵਿਨਾਸ਼। ਸਤਿਗੁਰੂ ਤੇ ਇੱਕ ਪਰਮਪਿਤਾ ਪਰਮਾਤਮਾ ਹੀ ਹੈ। ਮਹਿਮਾ ਸਤਿਗੁਰੂ ਦੀ ਹੈ ਨਾ ਗੁਰੂ ਦੀ। ਗੁਰੂ ਲੋਕ ਤੇ ਢੇਰ ਹਨ। ਸਤਿਗੁਰੂ ਤੇ ਇੱਕ ਹੈ। ਉਹ ਹੀ ਸਦਗਤੀ ਦਾਤਾ ਪਤਿਤ – ਪਾਵਨ ਲਿਬ੍ਰੇਟਰ ਹਨ। ਹੁਣ ਤੁਸੀਂ ਬੱਚੇ ਭਗਵਾਨੂਵਾਚ ਸੁਣਦੇ ਹੋ। ਮਾਮੇਕਮ ਯਾਦ ਕਰਨ ਨਾਲ ਤੁਸੀਂ ਆਤਮਾਵਾਂ, ਸ਼ਾਂਤੀਧਾਮ ਚਲੀਆਂ ਜਾਵੋਗੀ। ਇਹ ਹੈ ਸ਼ਾਂਤੀਧਾਮ, ਉਹ ਹੈ ਸੁਖਧਾਮ ਅਤੇ ਇਹ ਹੈ ਦੁੱਖਧਾਮ। ਕੀ ਇਨਾਂ ਵੀ ਨਹੀਂ ਸਮਝਦੇ! ਬਾਪ ਹੀ ਆਕੇ ਪਤਿਤ ਦੁਨੀਆਂ ਨੂੰ ਪਾਵਨ ਦੁਨੀਆਂ ਬਣਾਉਂਦੇ ਹਨ।
ਤੁਸੀਂ ਜਾਣਦੇ ਹੋ ਬੇਹੱਦ ਦਾ ਸੁੱਖ ਦੇਣ ਵਾਲਾ ਬੇਹੱਦ ਦਾ ਬਾਪ ਹੀ ਹੈ। ਬੇਹੱਦ ਦਾ ਦੁੱਖ ਰਾਵਣ ਦਿੰਦੇ ਹਨ। ਉਹ ਹੈ ਵੱਡਾ ਦੁਸ਼ਮਣ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ ਕਿ ਰਾਵਣ ਰਾਜ ਨੂੰ ਪਤਿਤ ਰਾਜ ਕਿਉਂ ਕਿਹਾ ਜਾਂਦਾ ਹੈ। ਹੁਣ ਬਾਪ ਨੇ ਸਾਰਾ ਰਾਜ਼ ਸਾਨੂੰ ਸਮਝਾਇਆ ਹੈ। ਹਰ ਇੱਕ ਵਿੱਚ ਇਹ 5 -5 ਵਿਕਾਰ ਪ੍ਰਵੇਸ਼ ਹਨ, ਇਸਲਈ 10 ਸ਼ੀਸ਼ ਵਾਲਾ ਰਾਵਣ ਬਣਾਉਂਦੇ ਹਨ। ਇਹ ਗੱਲ ਵਿਦਵਾਨ, ਪੰਡਿਤ ਨਹੀਂ ਜਾਣਦੇ ਹਨ। ਹੁਣ ਬਾਪ ਨੇ ਸਮਝਾਇਆ ਹੈ ਰਾਮਰਾਜ ਕਦੋਂ ਤੋਂ ਕਿਥੋਂ ਤੱਕ ਚੱਲਦਾ ਹੈ। ਇਹ ਬੇਹੱਦ ਦੀ ਹਿਸਟ੍ਰੀ – ਜੋਗ੍ਰਾਫੀ ਸਮਝਾਉਂਦੇ ਹਨ। ਰਾਵਣ ਹੈ ਬੇਹੱਦ ਦਾ ਦੁਸ਼ਮਣ ਭਾਰਤ ਦਾ। ਉਸਨੇ ਕਿੰਨੀ ਦੁਰਗਤੀ ਕੀਤੀ ਹੈ। ਭਾਰਤ ਹੀ ਹੇਵਿਨ ਸੀ ਜੋ ਭੁੱਲ ਗਏ ਹਨ।
ਹੁਣ ਤੁਹਾਨੂੰ ਬੱਚਿਆਂ ਨੂੰ ਬਾਪ ਦੀ ਸ਼੍ਰੀਮਤ ਮਿਲਦੀ ਹੈ ਬੱਚੇ ਬਾਪ ਨੂੰ ਯਾਦ ਕਰੋ। ਅਲਫ ਅਤੇ ਬੇ। ਪਰਮਪਿਤਾ ਪਰਮਾਤਮਾ ਸਵਰਗ ਦੀ ਸਥਾਪਨਾ ਕਰਦੇ ਹਨ। ਰਾਵਣ ਫਿਰ ਨਰਕ ਸਥਾਪਨ ਕਰਦੇ ਹਨ। ਤੁਹਾਨੂੰ ਤੇ ਸਵਰਗ ਸਥਾਪਨ ਕਰਨ ਵਾਲੇ ਬਾਪ ਨੂੰ ਯਾਦ ਕਰਨਾ ਹੈ। ਭਾਵੇਂ ਗ੍ਰਹਿਸਤ ਵਿਵਹਾਰ ਵਿੱਚ ਰਹੋ, ਸ਼ਾਦੀ ਆਦਿ ਤੇ ਜਾਓ। ਜਦੋਂ ਫੁਰਸਤ ਮਿਲੇ ਤੇ ਬਾਪ ਨੂੰ ਯਾਦ ਕਰੋ। ਸ਼ਰੀਰ ਨਿਰਵਾਹ ਅਰਥ ਕਰਮ ਕਰਦੇ ਹੋਏ ਜਿਸਦੇ ਨਾਲ ਤੁਹਾਡੀ ਸਗਾਈ ਹੋਈ ਹੈ, ਉਸ ਨੂੰ ਯਾਦ ਕਰਨਾ ਹੈ। ਜਦੋਂ ਤੱਕ ਉਹਨਾਂ ਦੇ ਘਰ ਜਾਓ ਉਦੋਂ ਤੱਕ ਭਾਵੇਂ ਤੁਸੀਂ ਸਭ ਕਰਤਵ ਕਰਦੇ ਰਹੋ, ਪਰ ਬੁੱਧੀ ਨਾਲ ਬਾਪਨੂੰ ਨਾ ਭੁੱਲੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਸਜਾਵਾਂ ਤੋਂ ਛੁੱਟਣ ਦੇ ਲਈ ਆਪਣੇ ਸਭ ਹਿਸਾਬ -ਕਿਤਾਬ ਚੁਕਤੁ ਕਰਨੇ ਹਨ। ਸੱਚੇ ਬਾਪ ਕੋਲੋਂ ਕੁਝ ਵੀ ਛਿਪਾਉਣਾ ਨਹੀਂ ਹੈ। ਝੂਠ ਕਪਟ ਦਾ ਤਿਆਗ ਕਰਨਾ ਹੈ।
2. ਜਿਵੇਂ ਬਾਪ ਅਪਕਾਰੀਆ ਤੇ ਵੀ ਉਪਕਾਰ ਕਰਦੇ ਹਨ ਇਵੇਂ ਸਭ ਤੇ ਉਪਕਾਰ ਕਰਨਾ ਹੈ। ਸਭਨੂੰ ਬਾਪ ਦਾ ਪਰਿਚੇ ਦੇਣਾ ਹੈ।
ਵਰਦਾਨ:-
ਜੋ ਬੱਚੇ ਆਪਣੇ ਈਸ਼ਵਰੀ ਸੰਸਕਾਰਾਂ ਨੂੰ ਕਰਮ ਵਿੱਚ ਲਗਾਉਂਦੇ ਹਨ ਉਹਨਾਂ ਦੇ ਵਿਅਰਥ ਸੰਕਲਪ ਖੁਦ ਖ਼ਤਮ ਹੋ ਜਾਂਦੇ ਹਨ। ਸਫ਼ਲ ਕਰਨਾ ਮਾਨਾ ਬਚਾਉਣਾ ਜਾਂ ਵਧਾਉਣਾ। ਇੰਝ ਨਹੀਂ ਹੈ ਕੀ ਪੁਰਾਣੇ ਸੰਸਕਾਰ ਹੀ ਯੂਜ ਕਰਦੇ ਰਹੋ ਅਤੇ ਈਸ਼ਵਰੀ ਸੰਸਕਾਰਾਂ ਨੂੰ ਬੁੱਧੀ ਦੇ ਲਾਕਰ ਵਿੱਚ ਰੱਖ ਦੋ, ਜਿਵੇਂ ਕਈਆਂ ਦੀ ਆਦਤ ਹੁੰਦੀ ਹੈ ਵਧੀਆ ਚੀਜਾਂ ਜਾਂ ਪੈਸੇ ਬੈੰਕ ਮਤਲਬ ਅਲਮਾਰੀਆਂ ਵਿੱਚ ਰੱਖਣ ਦੀ, ਪੁਰਾਣੀਆਂ ਚੀਜਾਂ ਨਾਲ ਪਿਆਰ ਹੋ ਜਾਂਦਾ ਹੈ, ਉਹ ਹੀ ਯੂਜ਼ ਕਰਦੇ ਰਹਿੰਦੇ ਹਨ। ਇੱਥੇ ਇਵੇਂ ਨਹੀਂ ਕਰਨਾ, ਇੱਥੇ ਤੇ ਮਨਸਾ ਨਾਲ, ਵਾਣੀ ਨਾਲ, ਸ਼ਕਤੀਸ਼ਾਲੀ ਵ੍ਰਿਤੀ ਨਾਲ ਆਪਣਾ ਸਭ ਕੁਝ ਸਫਲ ਕਰੋ ਤੇ ਸਫਲਤਾਮੂਰਤ ਬਣ ਜਾਓਗੇ।
ਸਲੋਗਨ:-
ਸਭ ਬ੍ਰਾਹਮਣ ਬੱਚਿਆਂ ਪ੍ਰਤੀ ਵਿਸ਼ੇਸ਼ ਅਟੇੰਸ਼ਨ – ਪ੍ਰਮਾਤਮ ਮਹਾਂਵਾਕ
ਇੱਕ ਬਲ ਇੱਕ ਭਰੋਸਾ ਮਤਲਬ ਸਦਾ ਨਿਸਚੇ ਹੋ ਕਿ ਜੋ ਸਾਕਾਰ ਦੀ ਮੁਰਲੀ ਹੈ, ਉਹ ਹੀ ਮੁਰਲੀ ਹੈ ਜੋ ਮਧੂਬਨ ਤੋਂ ਸ਼੍ਰੀਮਤ ਮਿਲਦੀ ਹੈ ਜਿੱਥੇ ਸ਼੍ਰੀਮਤ ਹੈ, ਬਾਪ ਸਿਵਾਏ ਮਧੂਬਨ ਦੇ ਹੋਰ ਕਿੱਥੇ ਮਿਲ ਨਹੀਂ ਸਕਦਾ। ਸਦਾ ਇੱਕ ਬਾਪ ਦੀ ਪੜ੍ਹਾਈ ਵਿੱਚ ਨਿਸ਼ਚੇ ਹੋਵੇ। ਮਧੂਬਨ ਤੋਂ ਜੋ ਪੜ੍ਹਾਈ ਦਾ ਪਾਠ ਜਾਂਦਾ ਉਹ ਹੀ ਪੜ੍ਹਾਈ ਹੈ, ਦੂਸਰੀ ਕੋਈ ਪੜ੍ਹਾਈ ਨਹੀਂ। ਜੇਕਰ ਕਿੱਥੇ ਭੋਗ ਆਦਿ ਦੇ ਸਮੇਂ ਸੰਦੇਸ਼ੀ ਦਵਾਰਾ ਬਾਪ ਦਾ ਪਾਰ੍ਟ ਚੱਲਦਾ ਹੈ ਤੇ ਬਿਲਕੁਲ ਰਾਂਗ ਹੈ, ਇਹ ਵੀ ਮਾਇਆ ਹੈ, ਇਸਨੂੰ ਇੱਕ ਬਲ ਇੱਕ ਭਰੋਸਾ ਨਹੀਂ ਕਹਾਂਗੇ। ਮਧੂਬਨ ਤੋਂ ਜੋ ਵੀ ਮੁਰਲੀ ਆਉਂਦੀ ਹੈ ਉਸ ਤੇ ਧਿਆਨ ਦੇਵੋ ਨਹੀਂ ਤੇ ਹੋਰ ਰਸਤੇ ਤੇ ਚਲੇ ਜਾਵੋਗੇ। ਮਧੂਬਨ ਤੋਂ ਬਾਬਾ ਦੀ ਮੁਰਲੀ ਚੱਲਦੀ ਹੈ, ਮਧੂਬਨ ਵਿੱਚ ਹੀ ਬਾਬਾ ਆਉਂਦੇ ਹਨ ਇਸਲਈ ਹਰੇਕ ਬੱਚਾ ਇਹ ਸਾਵਧਾਨੀ ਰੱਖੇ, ਨਹੀਂ ਤੇ ਮਾਇਆ ਧੋਖਾ ਦੇ ਦਵੇਗੀ।
➤ Email me Murli: Receive Daily Murli on your email. Subscribe!
அவர்களின் மனதில் சொர்க்கத்தின் இராஜ்ய பதவியின் குஷி இருக்கிறது. ஏனென்றால் பாபாவின் பார்வை பட்டிருக்கிறது என்றால் சொத்துக்கு அதிகாரி ஆகிவிடலாம். பாபாவில் அனைத்தும் அடங்கி இருக்கிறது.