02 July 2021 PUNJABI Murli Today | Brahma Kumaris

Read and Listen today’s Gyan Murli in Punjabi 

July 1, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਹੁਣ ਤੱਕ ਤੁਸੀਂ ਸੁਣੀ ਸੁਣਾਈ ਗੱਲਾਂ ਤੇ ਚਲਦੇ ਆਏ, ਹੁਣ ਬਾਪ ਤੁਹਾਨੂੰ ਡਾਇਰੈਕਟ ਸੁਣਾਕੇ ਆਪਸਮਾਨ ਨਾਲੇਜਫੁਲ ਬਣਾਉਂਦੇ ਹਨ"

ਪ੍ਰਸ਼ਨ: -

ਚੰਗੇ ਪੁਰਸ਼ਾਰਥੀ ਬੱਚਿਆਂ ਦੀ ਨਿਸ਼ਾਨੀ ਅਤੇ ਉਨ੍ਹਾਂ ਦੀ ਅਵਸਥਾ ਦਾ ਗਾਇਨ ਕੀ ਹੈ?

ਉੱਤਰ:-

ਚੰਗੇ ਪੁਰਸ਼ਾਰਥੀ ਬੱਚੇ – ਮਦਰ, ਫਾਦਰ ਨੂੰ ਪੂਰਾ – ਪੂਰਾ ਫਾਲੋ ਕਰਨਗੇ। ਆਪਣੀ ਜੀਵਨ ਤੇ ਤਰਸ ਖਾਣਗੇ। ਪੂਰਾ – ਪੂਰਾ ਅਟੈਂਸ਼ਨ ਰੱਖਣਗੇ। ਥੋੜਾ ਵੀ ਸਮੇਂ ਕੱਢ ਕੇ ਬਾਬਾ ਦੀ ਯਾਦ ਵਿੱਚ ਜਰੂਰ ਬੈਠਣਗੇ। ਉਨ੍ਹਾਂ ਦੀ ਅਵਸਥਾ ਦਾ ਗਾਇਨ ਹੈ – ਅਚਲ, ਅਡੋਲ, ਸਥਿਰ। ਉਨ੍ਹਾਂ ਨੂੰ ਹੀ ਮਹਾਵੀਰ ਕਿਹਾ ਜਾਂਦਾ ਹੈ।

ਗੀਤ:-

ਭੋਲੇਨਾਥ ਤੋਂ ਨਿਰਾਲਾ…

ਓਮ ਸ਼ਾਂਤੀ ਭਗਤੀ ਮਾਰਗ ਵਿੱਚ ਦੁਨੀਆਂ ਸਿਰਫ ਗਾਉਂਦੀ ਹੈ। ਤੁਸੀਂ ਬੱਚੇ ਹੁਣ ਸਮਝਦੇ ਹੋ – ਭਗਤੀ ਮਾਰਗ ਵਿੱਚ ਅਸੀਂ ਵੀ ਗਾਉਂਦੇ ਸੀ। ਹੁਣ ਉਹ ਹੀ ਭੋਲੇਨਾਥ ਸਮੁੱਖ ਹਨ, ਭੋਲੇਨਾਥ ਅੱਖਰ ਭਗਤੀ ਮਾਰਗ ਦਾ ਹੈ। ਗਿਆਨ ਮਾਰਗ ਦਾ ਅੱਖਰ ਹੈ ਸ਼ਿਵਬਾਬਾ। ਤੁਸੀਂ ਸਮਝਦੇ ਹੋ ਅਨਾਦਿ ਬਣੇ ਬਣਾਏ ਡਰਾਮਾ – ਪਲਾਨ ਅਨੁਸਾਰ ਹੁਣ ਸੰਗਮਯੁਗ ਤੇ ਬਾਪ ਨੂੰ ਆਕੇ ਸਾਡੇ ਤੋਂ ਇਹ ਪੁਰਸ਼ਾਰਥ ਕਰਾਉਣਾ ਹੀ ਹੈ। ਕਲਪ – ਕਲਪ ਪੁਰਸ਼ਾਰਥ ਕਰਾਉਂਦੇ ਆਏ ਹਨ। ਕਿੰਨਾ ਸਮੇਂ ਤੁਸੀਂ ਬੱਚਿਆਂ ਨੇ ਭਗਤੀ ਕੀਤੀ ਹੈ, ਇਹ ਵੀ ਸਿੱਧ ਕਰਕੇ ਦੱਸਦੇ ਹਨ। ਜਿਨ੍ਹਾਂ ਨੇ ਪਹਿਲੇ – ਪਹਿਲੇ ਭਗਤੀ ਸ਼ੁਰੂ ਕੀਤੀ ਹੈ ਉਹ ਹੀ ਆਕੇ ਗਿਆਨ ਲੈਣਗੇ ਅਤੇ ਫਿਰ ਸੂਰਜ਼ਵੰਸ਼ੀ ਬਣਨਗੇ। ਸਤਿਯੁਗ ਵਿੱਚ ਸਿਰਫ ਇੱਕ ਲਕਸ਼ਮੀ – ਨਾਰਾਇਣ ਤਾਂ ਨਹੀਂ ਆਉਂਦੇ। ਉਨ੍ਹਾਂ ਦੀ ਡਾਈਨੈਸਟੀ ਵੀ ਹੈ ਨਾ। ਉਸ ਨੂੰ ਕਿਹਾ ਜਾਂਦਾ ਹੈ ਦੈਵੀ ਵਰਣ। ਭਾਰਤ ਵਿੱਚ ਦੈਵੀ ਵਰਣ ਸੀ। ਹੁਣ ਆਸੁਰੀ ਵਰਣ ਹੈ। ਇਹ ਹੈ ਸੰਗਮ। ਹੁਣ ਆਸੁਰੀ ਤੋਂ ਦੈਵੀ ਵਰਣ ਵਿੱਚ ਜਾਣਾ ਹੈ। ਬਰੋਬਰ ਇਹ ਮਹਾਭਾਰਤ ਲੜਾਈ ਵੀ ਉਹ ਹੀ ਹੈ ਜੋ ਗਾਈ ਹੋਈ ਹੈ। ਸਿਰਫ ਨਾਮ ਸ਼ਿਵ ਦੇ ਬਦਲੇ ਕ੍ਰਿਸ਼ਨ ਦਾ ਪਾ ਦਿੱਤਾ ਹੈ। ਇੱਕ ਗੀਤਾ ਖੰਡਨ ਹੋਈ ਤਾਂ ਸਭ ਸ਼ਾਸਤਰ ਖੰਡਨ ਹੋ ਜਾਂਦੇ ਹਨ। ਮੂਲ ਗੱਲ ਗੀਤਾ ਦੀ ਹੈ। ਗੀਤਾ ਪਾਠਸ਼ਾਲਾਵਾਂ ਅਤੇ ਗੀਤਾ ਭਵਨ ਕਿੰਨੇ ਹਨ! ਗੀਤਾ ਗਿਆਨ ਸੁਣਨ ਦੀ ਪਾਠਸ਼ਾਲਾ। ਖੁਦ ਸੁਣਾਉਣ ਵਾਲਾ ਹੈ । ਜੋ ਹੋਕੇ ਜਾਂਦੇ ਹਨ ਉਹ ਫਿਰ ਗਾਇਨ ਚਲਦਾ ਹੈ। ਬੱਚਿਆਂ ਨੂੰ ਤਾਂ ਰੋਜ਼ ਬਾਪ ਬਹੁਤ ਪਿਆਰ ਨਾਲ ਸਮਝਾਉਂਦੇ ਹਨ। ਬੱਚੇ ਜਾਣਦੇ ਹਨ – ਬਾਬਾ ਪਿਆਰ ਦਾ ਸਾਗਰ ਹੈ। ਸਭ ਨੂੰ ਪਿਆਰ ਨਾਲ ਸਿਖਾਉਂਦੇ ਹਨ। ਬਾਬਾ ਕਦੀ ਗੁੱਸਾ ਨਹੀਂ ਕਰਦੇ, ਹਮੇਸ਼ਾ ਪਿਆਰ ਨਾਲ ਸਮਝਾਉਂਦੇ ਹਨ। ਬੱਚੇ ਤੁਸੀਂ ਸਤੋਪ੍ਰਧਾਨ ਸੀ ਫਿਰ ਪੁਨਰਜਨਮ ਲੈਂਦੇ ਆਏ ਹੋ। ਤੁਸੀਂ ਭਾਰਤਵਾਸੀ ਹੀ ਅਸਲ ਦੇਵੀ – ਦੇਵਤਾ ਧਰਮ ਦੇ ਹੋ। ਇਹ ਵੀ ਦੱਸਦੇ ਹਨ। ਪਹਿਲੇ – ਪਹਿਲੇ ਵਰਸਾ ਲੈਣ ਕੌਣ ਆਉਣਗੇ? ਜਿਨ੍ਹਾਂ ਨੇ ਕਲਪ ਪਹਿਲੇ ਲਿੱਤਾ ਹੈ, ਉਹ ਹੀ ਕਹਿਣਗੇ ਬਾਬਾ ਤੁਹਾਡੇ ਸਿਵਾਏ ਸਾਡਾ ਸਹਾਇਕ ਹੋਰ ਕੋਈ ਨਹੀਂ। ਬਾਪ ਮਾਫੀ ਵੀ ਤਾਂ ਕਰਨਗੇ ਜੱਦ ਸੰਗਮਯੁਗ ਹੋਵੇਗਾ। ਇਹ ਤਾਂ ਬੱਚੇ ਜਾਣਦੇ ਹਨ ਕਿ ਰਾਵਣ ਰਾਜ ਅਤੇ ਰਾਮਰਾਜ ਇੱਥੇ ਹੀ ਹੁੰਦਾ ਹੈ। ਰਾਵਣਰਾਜ ਹੈ ਤਾਂ ਹੀ ਤੇ ਰਾਮਰਾਜ ਚਾਹੁੰਦੇ ਹਨ। ਤੁਸੀਂ ਜੱਦ ਸ਼ਿਵਬਾਬਾ ਕਹਿੰਦੇ ਹੋ ਤਾਂ ਬੁੱਧੀ ਨਿਰਾਕਾਰ ਵੱਲ ਹੀ ਜਾਂਦੀ ਹੈ। ਨਿਰਾਕਾਰ ਹੀ ਯਾਦ ਆਉਂਦਾ ਹੈ। ਆਤਮਾ ਹੀ ਬਾਪ ਨੂੰ ਪੁਕਾਰਦੀ ਹੈ। ਇਵੇਂ ਵੀ ਨਹੀਂ ਕਿ ਪਰਮਾਤਮਾ ਕੋਈ ਬੈਠ ਸੁਣਦੇ ਹਨ। ਬਾਪ ਸਮਝਾਉਂਦੇ ਹਨ ਡਰਾਮਾ ਪਲਾਨ ਅਨੁਸਾਰ ਪਤਿਤਾਂ ਨੂੰ ਪਾਵਨ ਬਣਾਉਣ ਦੇ ਲਈ ਤਾਂ ਮੈਂ ਸ਼ਰੀਰ ਵਿੱਚ ਆਉਂਦਾ ਹਾਂ। ਇਵੇਂ ਨਹੀਂ ਕਿ ਪੁਕਾਰ ਸੁਣਕੇ ਆਉਂਦਾ ਹਾਂ। ਭਗਤੀ ਜੱਦ ਪੂਰੀ ਹੁੰਦੀ ਹੈ ਤੱਦ ਮੈਨੂੰ ਆਉਣਾ ਹੀ ਹੈ। ਇਹ ਸਮਝਣ ਦੀਆਂ ਗੱਲਾਂ ਹਨ। ਉਹ ਸਮੇਂ ਆਉਂਦਾ ਹੈ, ਬੱਚੇ ਪੁਕਾਰਨ ਲੱਗਦੇ ਹਨ। ਇਹ ਤਾਂ ਕਿਧਰੇ ਲਿਖਿਆ ਹੋਇਆ ਨਹੀਂ ਕਿ ਕਦੋਂ ਆਉਣਗੇ? ਉਨ੍ਹਾਂ ਨੇ ਕਲਪ ਦੀ ਉਮਰ ਰਾਂਗ ਲਿੱਖ ਦਿੱਤੀ ਹੈ। ਇਹ ਚਿਤੱਰ -ਘਰ ਘੱਰ ਵਿੱਚ ਹੋਣੇ ਚਾਹੀਦੇ ਹਨ। ਜੋ ਰੋਜ਼ ਵੇਖਣ ਅਤੇ ਯਾਦ ਕਰਨ ਕਿ ਇਹ ਬਾਬਾ, ਇਹ ਦਾਦਾ, ਇਹ ਵਰਸਾ। ਬਾਪ ਕਹਿੰਦੇ ਹਨ ਬੱਚੇ ਸਤੋਪ੍ਰਧਾਨ ਬਣਨ ਦੇ ਲਈ ਮੈਨੂੰ ਯਾਦ ਕਰੋ ਤਾਂ ਖਾਦ ਨਿਕਲ ਜਾਵੇਗੀ। ਇਹ ਯੁਕਤੀ ਬਾਪ ਹੀ ਸਮਝਾਉਂਦੇ ਹਨ। ਇਹ ਬਾਪ ਵੀ ਕਹਿੰਦੇ ਹਨ ਮੈਂ ਵੀ ਪੁਰਸ਼ਾਰਥ ਕਰਦਾ ਹਾਂ। ਬੱਚੇ ਇੱਕ ਦੋ ਨੂੰ ਸਾਵਧਾਨ ਕਰ ਉੰਨਤੀ ਨੂੰ ਪਾਉਣਾ ਹੈ। ਇਹ ਚਿੱਤਰਾਂ ਦੀ ਸਮਝਾਉਣੀ ਬਹੁਤ ਚੰਗੀ ਹੈ। ਸ਼ਿਵਬਾਬਾ ਬ੍ਰਹਮਾ ਦਵਾਰਾ ਸਥਾਪਨਾ ਕਰ ਰਹੇ ਹਨ। ਸਾਹਮਣੇ ਮਹਾਭਾਰੀ ਮਹਾਭਾਰਤ ਲੜਾਈ ਖੜੀ ਹੈ। ਇੰਨੇ ਕਈ ਧਰਮ ਵਿਨਾਸ਼ ਹੋਣਗੇ, ਉਸ ਦੇ ਲਈ ਲੜਾਈ ਜਰੂਰ ਚਾਹੀਦੀ ਹੈ। ਇਹ ਗੱਲਾਂ ਬੱਚਿਆਂ ਨੂੰ ਭੁਲਣੀਆਂ ਨਹੀਂ ਚਾਹੀਦੀਆਂ। ਬਰੋਬਰ ਹੁਣ ਕਲਯੁਗ ਘੋਰ ਹਨ੍ਹੇਰਾ ਹੈ। ਕਿੰਨੇ ਢੇਰ ਮਨੁੱਖ ਹਨ, ਜਰੂਰ ਵਿਨਾਸ਼ ਹੋਣਾ ਹੈ। ਸਤਿਯੁਗ ਵਿੱਚ ਇਕ ਧਰਮ ਹੋਵੇਗਾ। ਜਰੂਰ 84 ਜਨਮ ਦਾ ਚੱਕਰ ਵੀ ਉਨ੍ਹਾਂ ਨੇ ਹੀ ਲਗਾਇਆ ਹੈ। ਇਹ ਤਾਂ ਸਹਿਜ ਹੈ। ਬਾਕੀ ਇੰਨੇ ਸਭ ਧਰਮਾਂ ਦਾ ਜਰੂਰ ਵਿਨਾਸ਼ ਹੋਵੇਗਾ। ਫਿਰ ਇੱਕ ਧਰਮ ਦੀ ਸਥਾਪਨਾ ਬਰੋਬਰ ਹੋ ਰਹੀ ਹੈ। ਸਰਵ ਦਾ ਸਦਗਤੀ ਦਾਤਾ ਬਾਪ ਹੈ। ਬਾਪ ਤੋਂ ਹੀ ਬੱਚਿਆਂ ਨੂੰ ਵਰਸਾ ਮਿਲਦਾ ਹੈ। ਬੱਚੇ ਜਾਣਦੇ ਹਨ – ਅਸੀਂ ਜੋ ਇਹ ਪੜ੍ਹਾਈ ਪੜ੍ਹਦੇ ਹਾਂ ਉਹ ਭਵਿੱਖ 21 ਜਨਮਾਂ ਦੇ ਲਈ ਪੜ੍ਹਦੇ ਹਾਂ। ਭਗਵਾਨੁਵਾਚ – ਮੈਂ ਤੁਹਾਨੂੰ ਪੜ੍ਹਾਕੇ 21 ਜਨਮਾਂ ਦੇ ਲਈ ਸ੍ਵਰਗ ਦਾ ਮਾਲਿਕ ਬਣਾਉਂਦਾ ਹਾਂ। ਸੂਰਜ਼ਵੰਸ਼ੀ, ਚੰਦ੍ਰਵੰਸ਼ੀ ਘਰਾਣੇ ਦੀ ਬਰੋਬਰ ਸਥਾਪਨਾ ਹੁੰਦੀ ਹੈ। ਜੋ ਜਿੰਨਾ ਪੁਰਸ਼ਾਰਥ ਕਰੇਗਾ, ਉਣਾਂ ਉੱਚ ਪਦਵੀ ਪਾਏਗਾ, ਤਾਂ ਸ਼ਿਵਬਾਬਾ ਕਹਿੰਦੇ ਹਨ ਇਨ੍ਹਾਂ ਮਦਰ – ਫਾਦਰ ਨੂੰ ਫਾਲੋ ਕਰੋ। ਇਨ੍ਹਾਂ ਨੂੰ ਸੂਕ੍ਸ਼੍ਮਵਤਨ, ਬੈਕੁੰਠ ਵਿੱਚ ਵੀ ਵੇਖਦੇ ਹੋ। ਆਪਣੇ ਨੂੰ ਵੀ ਵੇਖਦੇ ਹੋ, ਅਸੀਂ ਵੀ ਮਹਾਰਾਜਾ, ਮਹਾਰਾਣੀ ਬਣਦੇ ਹਾਂ। ਬੈਕੁੰਠ ਦਾ ਵੀ ਸਾਕਸ਼ਾਤਕਾਰ ਹੁੰਦਾ ਹੈ। ਮੰਨਦੇ ਵੀ ਹਨ ਬਰੋਬਰ ਭਾਰਤ ਬੈਕੁੰਠ ਸੀ, ਸ਼੍ਰੀਕ੍ਰਿਸ਼ਨਪੁਰੀ ਸੀ। ਅੱਜ ਕੰਸਪੁਰੀ ਹੈ, ਕਲ ਕ੍ਰਿਸ਼ਨਪੁਰੀ ਹੋਵੇਗੀ। ਰਾਤ ਬਦਲ ਦਿਨ ਹੋਣਾ ਹੈ। ਇਹ ਹੈ ਅੱਧਾਕਲਪ ਬੇਹੱਦ ਦਾ ਦਿਨ ਅਤੇ ਅੱਧਾਕਲਪ ਬੇਹੱਦ ਦੀ ਰਾਤ। ਹਨ੍ਹੇਰੇ ਵਿੱਚ ਠੋਕਰਾਂ ਹੀ ਖਾਂਦੇ ਰਹਿੰਦੇ ਹਨ। ਬ੍ਰਹਮਾ ਦੀ ਰਾਤ ਸੋ ਬ੍ਰਾਹਮਣਾਂ ਦੀ ਰਾਤ। ਫਿਰ ਤੁਸੀਂ ਬ੍ਰਾਹਮਣ ਤੋਂ ਦੇਵਤਾ ਬਣਦੇ ਹੋ। ਸਤਿਯੁਗ ਵਿੱਚ ਬ੍ਰਾਹਮਣ ਹੁੰਦੇ ਨਹੀਂ, ਦੇਵਤਾ ਹੁੰਦੇ ਹਨ।

ਇਹ ਵੀ ਬੱਚੇ ਜਾਣਦੇ ਹਨ ਭਾਰਤ ਪਵਿੱਤਰ ਰਾਜਸਥਾਨ ਸੀ ਫਿਰ ਅਪਵਿੱਤਰ ਰਾਜਸਥਾਨ ਬਣਿਆ ਹੈ। ਭਾਰਤ ਹਮੇਸ਼ਾ ਰਾਜਸਥਾਨ ਰਿਹਾ ਹੈ। ਰਜਾਈ ਚਲਦੀ ਆਉਂਦੀ ਹੈ ਹੋਰ ਧਰਮ ਵਾਲਿਆਂ ਦੀ ਸ਼ੁਰੂ ਤੋਂ ਹੀ ਰਜਾਈ ਨਹੀਂ ਚਲਦੀ ਹੈ। ਭਗਵਾਨ ਹੀ ਰਜਾਈ ਸਥਾਪਨ ਕਰਦੇ ਹਨ। ਭਗਵਾਨ ਹੀ ਆਕੇ ਰਾਜਯੋਗ ਸਿਖਾਉਂਦੇ ਹਨ। ਉਹ ਹੈ ਨਿਰਾਕਾਰ ਗਿਆਨ ਦਾ ਸਾਗਰ, ਸੁੱਖ ਦਾ ਸਾਗਰ… ਤੁਸੀਂ ਜਾਣਦੇ ਹੋ ਬਾਬਾ ਤੋਂ ਸਾਨੂੰ ਵਰਸਾ ਮਿਲ ਰਿਹਾ ਹੈ। ਜਰੂਰ ਸਾਡੇ ਪੁਰਸ਼ਾਰਥ ਦੀ ਦੇਰੀ ਹੈ। ਜਿੰਨਾ ਜੋ ਪੁਰਹਾਰਥ ਕਰਨਗੇ, ਜਿੰਨਾ ਰਸਤਾ ਦੱਸਣਗੇ। ਬਾਪ ਕਹਿੰਦੇ ਹਨ – ਮੈਨੂੰ ਬਾਪ ਨੂੰ ਯਾਦ ਕਰੋ ਤਾਂ ਤੁਸੀਂ ਪਤਿਤ ਤੋਂ ਪਾਵਨ ਬਣ ਪਾਵਨ ਦੁਨੀਆਂ ਦੇ ਮਾਲਿਕ ਬਣ ਜਾਵੋਗੇ, ਕਿੰਨਾ ਸਹਿਜ ਹੈ। ਲੌਕਿਕ ਮਾਂ ਬਾਪ ਗਿਆਨ ਵਿੱਚ ਜੇਕਰ ਹਨ ਤਾਂ ਬੱਚਿਆਂ ਨੂੰ ਵੀ ਆਪ ਸਮਾਨ ਬਣਾਉਣਾ ਪਵੇ। ਮਾਂ ਬਾਪ ਸੱਚੀ ਕਮਾਈ ਕਰਦੇ ਹਨ ਤਾਂ ਬੱਚਿਆਂ ਨੂੰ ਸੱਚੀ ਕਮਾਈ ਕਰਨੀ ਚਾਹੀਦੀ ਹੈ। ਕੋਈ – ਕੋਈ ਬੱਚੇ ਚੰਗੇ ਹੁੰਦੇ ਹਨ। ਕਹਿੰਦੇ ਹਨ ਅਸੀਂ ਰੂਹਾਨੀ ਪੜ੍ਹਾਈ ਪੜ੍ਹਕੇ ਘਰ – ਘਰ ਵਿੱਚ ਇਹ ਪੈਗਾਮ ਦਿੰਦੇ ਰਹਾਂਗੇ। ਬਾਪ ਵੀ ਕਹਿੰਦੇ ਹਨ ਕਿ ਪੈਗੰਬਰ ਅਤੇ ਮੈਸੇਂਜਨਰ ਮੈਂ ਹਾਂ, ਤੁਹਾਨੂੰ ਮੈਸੇਜ ਦਿੰਦਾ ਹਾਂ ਕਿ ਘਰ ਚੱਲੋ ਹੋਰ ਧਰਮ ਸਥਾਪਕ ਤਾਂ ਸਿਰਫ ਆਕੇ ਆਪਣਾ – ਆਪਣਾ ਧਰਮ ਸਥਾਪਨ ਕਰਦੇ ਹਨ। ਮੈਂ ਸਭ ਨੂੰ ਮੈਸੇਜ ਦਿੰਦਾ ਹਾਂ ਕਿ ਹੁਣ ਵਾਪਿਸ ਚਲਣਾ ਹੈ। ਇਹ ਦੁਨੀਆਂ ਹੁਣ ਰਹਿਣ ਦੇ ਲਾਇਕ ਨਹੀਂ ਹੈ। ਮੈਨੂੰ ਯਾਦ ਕਰੋ ਤਾਂ ਪਾਵਨ ਬਣ ਜਾਵੋਗੇ। ਤੁਸੀਂ ਪਾਵਨ ਸੀ ਫਿਰ ਰਾਵਣ ਨੇ ਪਤਿਤ ਬਣਾਇਆ ਹੈ। ਮੈਂ ਫਿਰ ਪਾਵਨ ਬਣਾਉਣ ਆਇਆ ਹਾਂ ਥੋੜੇ ਸਮੇਂ ਵਿੱਚ ਹੀ ਇਹ ਬੰਬਸ ਆਦਿ ਚੱਲਣਗੇ ਤਾਂ ਸਮਝਣਗੇ ਇਹ ਉਹ ਹੀ ਮਹਾਭਾਰਤ ਲੜਾਈ ਹੈ। ਤਾਂ ਜਰੂਰ ਭਗਵਾਨ ਵੀ ਹੋਵੇਗਾ। ਪਰ ਉਹ ਸਮਝਦੇ ਹਨ ਗੀਤਾ ਦਾ ਭਗਵਾਨ ਕ੍ਰਿਸ਼ਨ ਹੈ। ਕਿੰਨੀ ਮੂੰਝ ਹੈ। ਮੂੰਝੇ ਨਹੀਂ ਹੁੰਦੇ ਤਾਂ ਭਗਵਾਨ ਨੂੰ ਆਉਣ ਦੀ ਕੀ ਲੋੜ। ਭਗਤੀ ਮਾਰਗ ਦੇ ਭੁੱਲ – ਭੁਲਾਇਆ ਨੂੰ ਖੇਡ ਕਿਹਾ ਜਾਂਦਾ ਹੈ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰਨ ਨਾਲ ਸਭ ਭੁੱਲਾਂ ਖਤਮ ਹੋ ਜਾਣਗੀਆਂ। ਪਹਿਲੋਂ ਆਪਣੇ ਨੂੰ ਦੇਹ ਸਮਝਦੇ ਸੀ। ਹੁਣ ਆਪਣੇ ਨੂੰ ਦੇਹੀ ਸਮਝਦੇ ਹੋ। ਇਹ ਸਾਵਧਾਨੀ ਬਾਪ ਹੀ ਦਿੰਦੇ ਹਨ ਕਿ ਬੱਚਿਓ ਦੇਹੀ – ਅਭਿਮਾਨੀ ਬਣੋ। ਇੱਥੇ ਤੁਸੀਂ ਬਾਪ ਦੇ ਸਮੁੱਖ ਬੈਠੇ ਹੋ। ਉੱਥੇ ਸੈਂਟਰਸ ਤੇ ਬੱਚੀਆਂ ਬੈਠ ਸਮਝਾਉਣਗੀਆਂ ਕਿ ਸ਼ਿਵਬਾਬਾ ਇਵੇਂ ਕਹਿੰਦੇ ਹਨ। ਇੱਥੇ ਤਾਂ ਡਾਇਰੈਕਟ ਬਾਪ ਕਹਿੰਦੇ ਹਨ ਮੈਂ ਆਤਮਾਵਾਂ ਨਾਲ ਬੈਠ ਗੱਲ ਕਰਦਾ ਹਾਂ। ਤੁਸੀਂ ਬੱਚੇ ਜਾਣਦੇ ਹੋ ਬਾਬਾ ਇਨ੍ਹਾਂ ਦਵਾਰਾ ਸਾਨੂੰ ਸਮਝਾ ਰਹੇ ਹਨ। ਇਹ ਬੜਾ ਕਲਿਆਣਕਾਰੀ ਮੇਲਾ ਹੈ। ਬਾਪ ਕਹਿੰਦੇ ਹਨ ਨਿਰੰਤਰ ਮੈਨੂੰ ਯਾਦ ਕਰੋ। ਬਾਬਾ ਤੋਂ ਸਾਨੂੰ ਸ੍ਵਰਗ ਦਾ ਵਰਸਾ ਲੈਣਾ ਹੈ। ਬਾਪ ਅਤੇ ਸ੍ਵਰਗ ਨੂੰ ਯਾਦ ਕਰਨਾ ਹੈ। ਕੋਈ ਵੀ ਵਿਕਰਮ ਨਹੀਂ ਕਰਨਾ ਹੈ। ਜੇਕਰ ਵਿਕਰਮ ਕਰੋਂਗੇ ਤਾਂ ਸੌਗੁਣਾ ਬਣ ਜਾਵੇਗਾ। ਵਿਕਰਮ ਕਰਾਉਣ ਵਾਲੀ ਹੈ ਮਾਇਆ, ਉਸ ਤੇ ਜਿੱਤ ਪਾਉਣੀ ਹੈ ਇਸਲਈ ਹਨੂਮਾਨ ਮਹਾਵੀਰ ਦੀ ਕਥਾ ਹੈ। ਤੁਸੀਂ ਹਨੂਮਾਨ ਮਹਾਵੀਰ ਹੋ ਨਾ। ਅਸੀਂ ਤਾਂ ਬਾਬਾ ਦੇ ਬਣ ਗਏ। ਮਾਇਆ ਤੋਂ ਹਾਰ ਨਹੀਂ ਸਕਦੇ। ਤਾਂ ਬਾਬਾ ਨੂੰ ਯਾਦ ਕਰਦੇ – ਕਰਦੇ ਸਤੋਪ੍ਰਧਾਨ, ਵਿਕਰਮਾਜਿੱਤ ਬਣ ਜਾਵੋਗੇ। ਨਹੀਂ ਬਣੋਂਗੇ ਤਾਂ ਆਪਣੀ ਪਦਵੀ ਭ੍ਰਿਸ਼ਟ ਕਰੋਂਗੇ। ਪੁਰਸ਼ਾਰਥੀ ਬੱਚੇ ਜੋ ਹੁੰਦੇ ਹਨ ਉਹ ਆਪਣੀ ਜੀਵਨ ਤੇ ਤਰਸ ਖਾਂਦੇ ਹਨ। ਕੁਝ ਵੀ ਹੋ ਜਾਵੇ, ਯਾਦ ਦੀ ਯਾਤਰਾ ਵਿੱਚ ਰਹਿਣਗੇ, ਅਚਲ – ਅਡੋਲ – ਸਥਿਰ ਰਹਿਣਗੇ। ਵਿਨਾਸ਼ ਤਾਂ ਹੋਣਾ ਹੀ ਹੈ। ਸਭ ਦੇ ਕਾਕਾ, ਚਾਚਾ, ਮਾਮਾ, ਗੁਰੂ, ਗੋਸਾਈ ਆਦਿ ਸਭ ਖਤਮ ਹੋ ਜਾਂਦੇ ਹਨ। ਸਤਿਗੁਰੂ ਕਹਿੰਦੇ ਮੈਂ ਤੁਹਾਨੂੰ ਨਾਲ ਲੈ ਜਾਣ ਵਾਲਾ ਹਾਂ। ਮਨੁੱਖ ਤਾਂ ਬਿਲਕੁਲ ਹਨ੍ਹੇਰੇ ਵਿੱਚ ਹਨ, ਤੁਸੀਂ ਜਾਣਦੇ ਹੋ ਸ਼ਿਵਬਾਬਾ ਸਾਨੂੰ ਨਾਲ ਲੈ ਜਾਣਗੇ। ਕਹਿੰਦੇ ਹਨ – ਕਾਲ ਖਾ ਗਿਆ। ਪਰ ਮੈਂ ਤਾਂ ਤੁਹਾਨੂੰ ਸ਼ਾਂਤੀਧਾਮ ਵਿੱਚ ਲੈ ਜਾਂਦਾ ਹਾਂ। ਆਤਮਾ ਸ਼ਰੀਰ ਛੱਡ ਚਲੀ ਜਾਂਦੀ ਹੈ। ਕਾਲ ਨਹੀਂ ਲੈ ਜਾਂਦੇ ਹਨ, ਆਤਮਾ ਨੂੰ ਨਿਕਲਣਾ ਹੁੰਦਾ ਹੈ। ਹੁਣ ਤਾਂ ਮੈਂ ਆਪ ਆਇਆ ਹਾਂ – ਤੁਹਾਨੂੰ ਵਾਪਿਸ ਲੈ ਜਾਣ। ਬਾਬਾ ਕੋਈ ਮਾਰਨ ਆਇਆ ਹੈ ਕੀ? ਨਹੀਂ। ਤੁਹਾਨੂੰ ਪੁਰਾਣਾ ਸ਼ਰੀਰ ਛੱਡਣਾ ਹੈ। ਆਤਮਾ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਹੋਣੀ ਹੈ। ਹੁਣ 5 ਤਤ੍ਵ ਵੀ ਤਮੋਪ੍ਰਧਾਨ ਹਨ, ਇਸਲਈ ਸ਼ਰੀਰ ਵੀ ਇਵੇਂ ਬਣਦੇ ਹਨ। ਉੱਥੇ ਸਤੋਪ੍ਰਧਾਨ ਤਤਵਾਂ ਨਾਲ ਤੁਹਾਡੇ ਸ਼ਰੀਰ ਵੀ ਗੋਰੇ ਬਣਨਗੇ। ਬਾਪ ਕਹਿੰਦੇ ਹਨ ਮੈਂ ਫਿਰ ਸਤਿਯੁਗੀ ਆਦਿ ਸਨਾਤਨ ਦੇਵੀ – ਦੇਵਤਾ ਧਰਮ ਸਥਾਪਨ ਕਰਦਾ ਹਾਂ। ਤੁਸੀਂ ਹੀ 84 ਜਨਮ ਭੋਗੇ ਹਨ। ਤੁਸੀਂ ਆਪਣੇ ਧਰਮ ਨੂੰ ਭੁੱਲ ਗਏ ਹੋ ਹੋਰ ਕੋਈ ਆਪਣੇ ਧਰਮ ਨਹੀਂ ਭੂਲੇ ਹਨ। ਤੁਸੀਂ ਹੁਣ ਜਾਣਦੇ ਹੋ ਅਸੀਂ ਅਸਲ ਵਿੱਚ ਦੇਵੀ – ਦੇਵਤਾ ਧਰਮ ਵਾਲੇ ਇੰਨੇ ਉੱਚ ਤੋਂ ਫਿਰ ਨੀਚ ਕਿਵੇਂ ਬਣੇ ਹਾਂ। ਬਾਪ ਬੈਠ ਕਲਪ – ਕਲਪ ਤੁਹਾਨੂੰ ਹੀ ਸਮਝਾਉਂਦੇ ਹਨ। ਤੁਸੀਂ ਫਿਰ ਹੋਰਾਂ ਨੂੰ ਸਮਝਾਉਂਦੇ ਰਹੋਗੇ। ਹੁਣ 84 ਜਨਮ ਦਾ ਚੱਕਰ ਪੂਰਾ ਹੁੰਦਾ ਹੈ, ਵਿਨਾਸ਼ ਸਾਹਮਣੇ ਖੜ੍ਹਾ ਹੈ। ਸ੍ਵਰਗ ਦਾ ਮਾਲਿਕ ਬਣਨ ਦੇ ਲਈ ਆਪਣੇ ਨੂੰ ਲਾਇਕ ਬਣਾਉਣਾ ਹੈ। ਉਹ ਬਣਨਾ ਹੈ ਯਾਦ ਨਾਲ। ਸਵੇਰੇ ਨੂੰ ਉੱਠ ਬਾਬਾ ਨੂੰ ਯਾਦ ਕਰੋ। ਬਾਬਾ ਵੰਡਰ ਹੈ – ਆਪ ਕਿਵੇਂ ਆਉਂਦੇ ਹੋ। ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਦੇ ਦਿੱਤਾ ਹੈ ਪਰ ਇਹ ਤਾਂ ਹੁਣ ਜਾਣਦੇ ਹਨ – ਤੁਸੀਂ ਸਮੁੱਖ ਗੱਲ ਕਰ ਰਹੇ ਹੋ। ਉਹ ਹਨ ਸੁਣੀਆਂ ਸੁਣਾਈਆਂ ਭਗਤੀ ਮਾਰਗ ਦੀਆਂ ਗੱਲਾਂ। ਹੁਣ ਤਾਂ ਅਸੀਂ ਆਤਮਾਵਾਂ ਨੂੰ ਆਪ ਬਾਪ ਮਿਲੇ ਹੋ, ਆਤਮਾ ਨੂੰ ਬਾਪ ਮਿਲਦਾ ਹੈ ਤਾਂ ਉਸ ਪਿਆਰ ਵਿੱਚ ਆਕੇ ਮਿਲਦੇ ਹਨ। ਬੱਚੇ ਬਾਪ ਦੇ ਨਾਲ ਬਹੁਤ ਪਿਆਰ ਨਾਲ ਮਿਲਦੇ ਹਨ। ਇੱਥੇ ਤਾਂ ਉਹ ਨਿਰਾਕਾਰ ਬਾਪ ਹੈ ਗੁਪਤ ਇਸ ਲਈ ਬਾਬਾ ਹਮੇਸ਼ਾ ਕਹਿੰਦੇ ਹਨ ਇਨ੍ਹਾਂ ਨਾਲ ਮਿਲਦੇ ਹੋ ਤਾਂ ਸ਼ਿਵਬਾਬਾ ਨੂੰ ਯਾਦ ਕਰ ਮਿਲੋ। ਮਨੁੱਖ ਤਾਂ ਕੁਝ ਵੀ ਨਹੀਂ ਜਾਣਦੇ ਹਨ। ਤੁਹਾਡੇ ਵਿੱਚ ਵੀ ਜੋ ਕੋਈ ਜਾਣਦੇ ਹਨ, ਮੇਰਾ ਬਣ ਕੇ ਫਿਰ ਭੁੱਲ ਜਾਂਦੇ ਹਨ। ਦੇਹ – ਅਭਿਮਾਨ ਵਿੱਚ ਆ ਜਾਂਦੇ ਹਨ। ਪ੍ਰਤਿਗਿਆ ਵੀ ਕਰਦੇ ਹਨ – ਬਾਬਾ ਮੈਂ ਆਪ ਦਾ ਹੋ ਚੁੱਕਿਆ ਹਾਂ। ਮੇਲ, ਭਾਵੇਂ ਫੀਮੇਲ, ਦੋਨੋਂ ਦੀ ਆਤਮਾ ਕਹਿੰਦੀ ਹੈ। ਪਰ ਸ਼ਰੀਰ ਵਿੱਚ ਹੈ ਤਾਂ ਮੇਲ ਕਹਿੰਦਾ ਹੈ – ਆਪ ਦਾ ਬਣ ਚੁੱਕਿਆ ਹਾਂ। ਫੀਮੇਲ ਕਹੇਗੀ – ਮੈਂ ਬਣ ਚੁਕੀ ਹਾਂ। ਬਾਬਾ ਅਸੀਂ ਆਪ ਤੋਂ ਪੂਰਾ ਵਰਸਾ ਲਵਾਂਗੇ। ਪੂਰਾ ਯਾਦ ਕਰਾਂਗੇ। ਯਾਦ ਬਗੈਰ ਕੱਟ ਨਿਕਲ ਨਹੀਂ ਸਕਦੀ, ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਨਹੀਂ ਸਕਦੇ। ਸਤਿਯੁਗ ਵਿੱਚ ਤੁਹਾਨੂੰ ਅਖੰਡ ਅਟਲ, ਸੁੱਖ – ਸ਼ਾਂਤੀ, ਸੰਪਤੀ ਦਾ 21 ਜਨਮ ਰਾਜ ਮਿਲਦਾ ਹੈ। ਸ੍ਵਰਗ ਦਾ ਰਚਤਾ ਬਾਪ ਜਰੂਰ ਆਪਣਾ ਵਰਸਾ ਦੇਣਗੇ। ਗਾਉਂਦੇ ਵੀ ਹਨ ਪ੍ਰਵਾਹ ਹੈ ਪਾਰਬ੍ਰਹਮ ਵਿਚ ਰਹਿਣ ਵਾਲੇ ਪਰਮਪਿਤਾ ਪਰਮਾਤਮਾ ਦੀ। ਉਹ ਤਾਂ ਇੱਕ ਹੀ ਵਾਰ ਆਉਂਦੇ ਹਨ। ਇਹ ਵੀ ਸਮਝਣ ਦੀਆਂ ਗੱਲਾਂ ਹਨ ਨਾ। ਕਈ ਤਾਂ ਸਮਝਦੇ ਹੀ ਨਹੀਂ, ਅੱਗੇ ਚਲ ਅੱਖ ਖੁੱਲ੍ਹੇਗੀ। ਥੋੜੀ ਵੱਡੀ ਲੜਾਈ ਲੱਗੇ। ਅਸਲ ਵਿੱਚ ਇਹ ਯਗ ਰਚਿਆ ਹੋਇਆ ਹੈ। ਲੜਾਈ ਵੀ ਹੈ। ਇਸ ਯਗ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ। ਰੁਦ੍ਰ ਗਿਆਨ ਯਗ ਰਚਿਆ ਹੀ ਸੀ ਕਿ ਵਿਨਾਸ਼ ਹੋਵੇ। ਉਹ ਫਿਰ ਯਗ ਰਚਦੇ ਹਨ ਕਿ ਵਿਨਾਸ਼ ਨਾ ਹੋਵੇ ਸ਼ਾਂਤੀ ਹੋ ਜਾਵੇ। ਇਹ ਯਗ ਫਿਰ ਵੀ ਰਚਣਗੇ। ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਵਿਨਾਸ਼ ਹੋਵੇਗਾ ਫਿਰ ਕੀ ਰਹੇਗਾ? ਹੁਣ ਤੁਸੀਂ ਬੱਚੇ ਸਾਰੇ ਵਿਸ਼ਵ ਦੇ ਆਦਿ – ਮੱਧ – ਅੰਤ ਨੂੰ ਜਾਣਦੇ ਹੋ। ਸਭ ਦੀ ਬੇਹੱਦ ਦੀ ਜਨਮ ਕਹਾਣੀ ਨੂੰ ਜਾਣਦੇ ਹੋ। ਇਵੇਂ ਕੋਈ ਨਹੀਂ, ਜੋ ਕਹਿਣ ਕਿ ਪਰਮਪਿਤਾ ਪਰਮਾਤਮਾ ਦੀ ਅਸੀਂ ਜੀਵਨ ਕਹਾਣੀ ਦੱਸਦੇ ਹਾਂ। ਪਰਮਾਤਮਾ ਨੂੰ ਹੀ ਸਭ ਬੁਲਾਉਂਦੇ ਹਨ ਨਾ। ਘੜੀ – ਘੜੀ ਯਾਦ ਕਰਦੇ ਹਨ। ਕਹਿੰਦੇ ਹਨ ਨਾ – ਭਗਵਾਨ ਨੇ ਇਹ ਬੱਚਾ ਦਿੱਤਾ, ਇਹ ਕੀਤਾ। ਕੋਈ – ਕੋਈ ਇਹ ਸਮਝਦੇ ਹਨ – ਜਿਸ ਦੀ ਚੀਜ਼ ਸੀ, ਉਸ ਨੇ ਲੈ ਲਿੱਤੀ। ਇਵੇਂ ਵੀ ਕੋਈ ਸਮਝਦਾਰ ਪੁਰਸ਼ ਹੁੰਦੇ ਹਨ। ਕਈ ਪ੍ਰਕਾਰ ਦੇ ਮਨੁੱਖ ਹਨ। ਹੁਣ ਤੁਹਾਨੂੰ ਬਾਪ ਮਿਲਿਆ ਹੈ ਤਾਂ ਬਾਪ ਨੂੰ ਹੀ ਯਾਦ ਕਰਨਾ ਹੈ। ਯਾਦ ਨਾਲ ਹੀ ਕਮਾਈ ਹੁੰਦੀ ਹੈ। ਤੁਸੀਂ ਵਿਸ਼ਨੂੰ ਪੂਰੀ ਦੇ ਮਾਲਿਕ ਬਣ ਜਾਵੋਗੇ। ਤੁਸੀਂ ਸਤਿਯੁਗ ਤੋਂ ਲੈਕੇ ਕਲਯੁਗ ਅੰਤ ਤੱਕ ਸਾਰੇ ਚੱਕਰ ਨੂੰ ਜਾਣਦੇ ਹੋ। ਤੁਹਾਨੂੰ ਬੁੱਧੀ ਵਿੱਚ ਹੂਬਹੂ ਇਵੇਂ ਹੈ, ਜੀਵਨ ਬਾਪ ਦੀ ਬੁੱਧੀ ਵਿੱਚ ਹੈ ਇਸਲਈ ਉਨ੍ਹਾਂ ਨੂੰ ਗਿਆਨ ਦਾ ਸਾਗਰ, ਨਾਲੇਜਫੁਲ ਕਿਹਾ ਜਾਂਦਾ ਹੈ। ਹੁਣ ਤੁਸੀਂ ਬਾਪ ਤੋਂ ਵਰਸਾ ਲੈ ਰਹੇ ਹੋ। ਤੁਸੀਂ ਬੱਚਿਆਂ ਨੂੰ ਅਚਲ ਸਥਿਰ ਰਹਿਣਾ ਚਾਹੀਦਾ ਹੈ। ਇਵੇਂ ਨਹੀਂ ਕਿ ਮਾਇਆ ਘੜੀ – ਘੜੀ ਆਕੇ ਡੋਲਾਯਮਾਨ ਕਰੇ। ਸ਼ਰਮਬੂਟੀ (ਛੂਈਮੁਈ) ਨਹੀਂ ਬਣਨਾ ਚਾਹੀਦਾ। ਬਾਪ ਨੂੰ ਯਾਦ ਹੀ ਕਰਨ ਨਾਲ ਮੁਰਝਾ ਜਾਂਦੇ ਹਨ। ਬਾਪ ਨੂੰ ਯਾਦ ਕਰਨ ਦਾ ਪੁਰਸ਼ਾਰਥ ਤੁਸੀਂ ਕਰ ਰਹੇ ਹੋ। ਸਮੇਂ ਨੇੜ੍ਹੇ ਆਵੇਗਾ, ਫਿਰ ਤੁਸੀਂ ਵੇਖੋਗੇ ਸਾਡਾ ਪੁਰਸ਼ਾਰਥ ਹੁਣ ਪੂਰਾ ਹੋਇਆ। ਅੰਤ ਆ ਗਈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਰੂਹਾਨੀ ਪੜ੍ਹਾਈ ਪੜ੍ਹਕੇ ਸੱਚੀ ਕਮਾਈ ਕਰਨੀ ਅਤੇ ਕਰਾਉਣੀ ਹੈ। ਘਰ ਚੱਲਣ ਦਾ ਮੈਸੇਜ ਸਭ ਨੂੰ ਦੇਣਾ ਹੈ। ਹੁਣ ਕੋਈ ਵੀ ਵਿਕਰਮ ਨਹੀਂ ਕਰਨਾ ਹੈ।

2. ਸਵੇਰੇ ਉਠਕੇ ਪਿਆਰ ਨਾਲ ਬਾਪ ਨੂੰ ਯਾਦ ਕਰਨਾ ਹੈ। ਛੋਟੀ – ਮੋਟੀ ਗੱਲਾਂ ਵਿੱਚ ਛੂਈਮੁਈ ਨਹੀਂ ਬਣਨਾ ਹੈ। ਅਵਸਥਾ ਨੂੰ ਅਚਲ – ਅਡੋਲ ਬਣਾਉਣਾ ਹੈ।

ਵਰਦਾਨ:-

ਜੋ ਵੀ ਸੰਕਲਪ ਕਰੋ, ਬੋਲ ਬੋਲੋ, ਕਰਮ ਕਰੋ, ਸੰਬੰਧ ਅਤੇ ਸੰਪਰਕ ਵਿੱਚ ਆਓ ਸਿਰਫ ਇਹ ਚੈਕਿੰਗ ਕਰੋ ਕਿ ਇਹ ਬਾਪ ਸਮਾਨ ਹੈ! ਪਹਿਲੇ ਮਿਲਾਓ ਫਿਰ ਪ੍ਰੈਕਟੀਕਲ ਵਿੱਚ ਲਾਓ। ਜਿਵੇਂ ਸਥੂਲ ਵਿੱਚ ਵੀ ਕਈ ਆਤਮਾਵਾਂ ਦੇ ਸੰਸਕਾਰ ਹੁੰਦੇ ਹਨ, ਪਹਿਲੇ ਚੈਕ ਕਰਨਗੇ ਫਿਰ ਸਵੀਕਾਰ ਕਰਨਗੇ। ਇਵੇਂ ਤੁਸੀਂ ਮਹਾਨ ਪਵਿੱਤਰ ਆਤਮਾਵਾਂ ਹੋ, ਤਾਂ ਚੈਕਿੰਗ ਦੀ ਮਸ਼ੀਨਰੀ ਤੇਜ ਕਰੋ। ਇਸੇ ਆਪਣਾ ਨਿਜੀ ਸੰਸਕਾਰ ਬਣਾ ਦੋ – ਇਹ ਹੀ ਸਭ ਤੋਂ ਵੱਡੀ ਮਹਾਨਤਾ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top