02 January 2022 Punjabi Murli Today | Brahma Kumaris
Read and Listen today’s Gyan Murli in Punjabi
1 January 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਵਾਚਾ ਸੇਵਾ ਦੇ ਨਾਲ ਸੇਵਾ ਨੂੰ ਨੇਚਰੁਲ ਬਣਾਓ, ਸ਼ੁਭ ਭਾਵਨਾ ਸੰਪੰਨ ਬਣੋਂ"
ਹੁਣ ਨਵ ਵਿਸ਼ਵ – ਨਿਰਮਾਤਾ, ਵਿਸ਼ਵ ਦੇ ਬਾਪ ਆਪਣੇ ਸਮੀਪ ਸਾਥੀ ਨਵ – ਨਿਰਮਾਨਕਰਤਾ ਬੱਚਿਆਂ ਨੂੰ ਦੇਖ ਰਹੇ ਹਨ। ਤੁਸੀਂ ਸਭ ਬੱਚੇ ਬਾਪ ਦੇ ਨਵ – ਨਿਰਮਾਣ ਕਰਨ ਦੇ ਕੰਮ ਵਿੱਚ ਸਮੀਪ ਸੰਬੰਧੀ ਹੋ। ਉਵੇਂ ਵਿਸ਼ਵ ਨਵ – ਨਿਰਮਾਣ ਦੇ ਕੰਮ ਵਿੱਚ ਪ੍ਰਕ੍ਰਿਤੀ ਵੀ ਸਹਿਯੋਗੀ ਬਣਦੀ ਹੈ, ਵਰਤਮਾਨ ਸਮੇਂ ਦੇ ਨਾਮੀਗ੍ਰਾਮੀ ਵਿਗਿਆਨਿਕ ਬੱਚੇ ਵੀ ਸਹਿਯੋਗੀ ਬਣਦੇ ਹਨ ਪਰ ਤੁਸੀਂ ਸਾਰੇ ਸਮੀਪ ਦੇ ਸਾਥੀ ਹੋ। ਸਾਰੇ ਬੱਚਿਆਂ ਦੇ ਇਸ ਬ੍ਰਾਹਮਣ – ਜੀਵਨ ਦਾ ਵਿਸ਼ੇਸ਼ ਕਰਤਵ ਅਤੇ ਸੇਵਾ ਕੀ ਹੈ? ਦਿਨ – ਰਾਤ ਦੇ ਉਮੰਗ – ਉਤਸਾਹ ਵਿੱਚ ਉੱਡ ਰਹੇ ਹੋ। ਕਿਸ ਕੰਮ ਦੇ ਲਈ? ਵਿਸ਼ਵ ਨੂੰ ਨਵਾਂ ਬਣਾਉਣ ਦੇ ਲਈ। ਦੁਨੀਆਂ ਵਾਲੇ ਤਾਂ ਨਵਾਂ ਸਾਲ ਮਨਾਉਂਦੇ ਹਨ ਪਰ ਤੁਹਾਡੀ ਦਿਲ ਵਿੱਚ ਇਹ ਲਗਨ ਹੈ – ਇਸ ਵਿਸ਼ਵ ਨੂੰ ਇਵੇਂ ਨਵਾਂ ਬਣਾ ਦਈਏ ਜੋ ਸਾਰੀਆਂ ਗੱਲਾਂ ਨਵੀਆਂ ਹੋ ਜਾਣ। ਮਨੁੱਖ ਆਤਮਾਵਾਂ, ਭਾਵੇਂ ਪ੍ਰਕ੍ਰਿਤੀ ਸਤੋਪ੍ਰਧਾਨ ਨਵੀਆਂ ਬਣ ਜਾਣ। ਪੁਰਾਣੀ ਦੁਨੀਆਂ ਨੂੰ ਦੇਖ ਰਹੇ ਹੋ। ਚਾਰੋਂ ਪਾਸੇ ਹਾਹਾਕਾਰ ਹੈ। ਤਾਂ ਹਾਹਾਕਾਰ ਦੀ ਦੁਨੀਆਂ ਤੋਂ ਜੈ – ਜੈਕਾਰ ਦੀ ਦੁਨੀਆਂ ਬਣਾ ਰਹੇ ਹੋ ਜਿਸ ਵਿੱਚ ਹਰ ਘੜੀ, ਹਰ ਕਰਮ, ਹਰ ਚੀਜ਼ ਨਵੀਂ ਬਣ ਜਾਏਗੀ। ਉਵੇਂ ਵੀ ਹਰ ਇੱਕ ਵਿਅਕਤੀ ਨੂੰ ਸਭ ਕੁਝ ਨਵਾਂ ਹੀ ਚੰਗਾ ਲੱਗਦਾ ਹੈ ਨਾ। ਪੁਰਾਣੀਆਂ ਚੀਜਾਂ ਜੇਕਰ ਚੰਗੀਆਂ ਵੀ ਲੱਗਦੀਆਂ ਹਨ ਤਾਂ ਯਾਦਗਾਰ – ਮਾਤਰ, ਯੂਜ਼ ਕਰਨ ਦੇ ਲਈ ਚੰਗੀਆਂ ਨਹੀਂ ਲੱਗਣਗੀਆਂ। ਸਿਰਫ਼ ਮਿਊਜ਼ੀਅਮ ਵਿੱਚ ਯਾਦਗਾਰ ਬਣਾਕੇ ਰੱਖਣਗੇ ਪਰ ਨਵੀ ਚੀਜ਼ ਹਰ ਇੱਕ ਨੂੰ ਪਸੰਦ ਆਉਂਦੀ ਹੈ। ਇਸ ਸਮੇਂ ਤੁਸੀਂ ਬ੍ਰਾਹਮਣ ਆਤਮਾਵਾਂ ਪੁਰਾਣੀ ਦੁਨੀਆਂ ਵਿੱਚ ਹੁੰਦੇ ਹੋਏ ਵੀ ਨਵੀ ਦੁਨੀਆਂ ਵਿੱਚ ਹੋ। ਦੂਸਰੀਆਂ ਆਤਮਾਵਾਂ ਪੁਰਾਣੀ ਦੁਨੀਆਂ ਵਿੱਚ ਹਨ ਪਰ ਤੁਸੀਂ ਕਿੱਥੇ ਹੋ? ਤੁਸੀਂ ਨਵੇਂ ਯੁੱਗ “ਸੰਗਮ” ਤੇ ਰਹਿੰਦੇ ਹੋ। ਪੁਰਾਣਾ ਜੀਵਨ ਸਮਾਪਤ ਹੋ ਗਿਆ ਅਤੇ ਨਵੇ ਬ੍ਰਾਹਮਣ – ਜੀਵਨ ਵਿੱਚ ਹੋ। ਦੁਨੀਆਂ ਵਾਲੇ ਇੱਕ ਦਿਨ ਨਵਾਂ ਸਾਲ ਮਨਾਉਂਦੇ ਹਨ ਪਰ ਤੁਹਾਡਾ ਤੇ ਹੈ ਹੀ ਨਵਾਂ ਯੁੱਗ, ਨਵੀਂ ਜੀਵਨ। ਹਰ ਕਰਮ, ਹਰ ਸੈਕਿੰਡ ਨਵਾਂ ਹੈ। ਤੁਸੀਂ ਹੋ ਸੰਗਮ ਤੇ। ਇੱਕ ਪਾਸੇ ਪੁਰਾਣੀ ਦੁਨੀਆਂ ਅਤੇ ਦੂਸਰੇ ਪਾਸੇ ਨਵੀਂ ਦੁਨੀਆਂ ਦੇਖ ਰਹੇ ਹੋ। ਤਾਂ ਬੁੱਧੀ ਕਿਸ ਪਾਸੇ ਜਾਂਦੀ ਹੈ? ਨਵੇਂ ਪਾਸੇ ਜਾਂ ਕਦੀ – ਕਦੀ ਪੁਰਾਣੀ ਦੁਨੀਆਂ ਵੱਲ ਵੀ ਚਲੇ ਜਾਂਦੇ ਹੋ? ਪੁਰਾਣੀ ਦੁਨੀਆਂ ਚੰਗੀ ਲੱਗਦੀ ਹੈ ਕੀ? ਜੋ ਚੀਜ਼ ਚੰਗੀ ਨਹੀਂ ਲੱਗਦੀ ਉਸ ਵੱਲ ਬੁੱਧੀ ਕਿਉਂ ਜਾਂਦੀ ਹੈ? ਪੁਰਾਣੀ ਦੁਨੀਆਂ ਵਿੱਚ ਦੁੱਖ, ਅਸ਼ਾਂਤੀ, ਪ੍ਰੇਸ਼ਾਨੀ ਦੇ ਅਨੁਭਵ ਕਰ ਲੀਤੇ ਹਨ ਜਾਂ ਹਾਲੇ ਥੋੜਾ ਅਨੁਭਵ ਕਰਨਾ ਹੈ?
ਅੱਜ ਤਾਂ ਮਿਲਣ ਅਤੇ ਮਨਾਊਂਣ ਲਈ ਆਏ ਹਨ। ਜੇਕਰ ਸਾਰੇ ਵੀ ਦੂਰਦੇਸ਼ ਤੋਂ ਆਕੇ ਪਹੁੰਚੇ ਹੋ ਨਵਾਂ ਸਾਲ ਮਨਾਉਣ ਦੇ ਲਈ। ਤਾਂ ਨਵੇ ਵਰ੍ਹੇ ਦੇ ਲਈ, ਆਪਣੇ ਲਈ, ਵਿਸ਼ਵ ਦੀ ਸੇਵਾ ਦੇ ਲਈ ਅਤੇ ਆਪਣੇ ਸਮੀਪ ਸਾਥੀਆਂ ਦੇ ਲਈ, ਪ੍ਰਕ੍ਰਿਤੀ ਦੇ ਲਈ ਅਤੇ ਦੂਰ ਦੇ ਪਰਿਵਾਰ ਦੇ ਲਈ ਕੀ ਸੋਚਿਆ? ਨਵੇਂ ਵਰ੍ਹੇ ਲਈ ਕੀ ਸੋਚਿਆ? ਨਵੇਂ ਵਰ੍ਹੇ ਵਿੱਚ ਕੀ ਨਵਾਂ ਕਰੋਗੇ? ਸਿਰਫ਼ ਆਪਣੇ ਲਈ ਹੀ ਤਾਂ ਨਹੀਂ ਸੋਚਣਾ ਹੈ ਨਾ! ਬੇਹੱਦ ਬਾਪ ਦੇ ਬੱਚੇ ਤੁਸੀਂ ਵੀ ਬੇਹੱਦ ਦੇ ਹੋ। ਤਾਂ ਸਭ ਦਾ ਸੋਚੋਗੇ ਨਾ, ਕਿਉਂਕਿ ਇਸ ਸਮੇਂ ਬਾਪਦਾਦਾ ਦੇ ਨਾਲ ਤੁਹਾਡੀ ਸਾਰਿਆਂ ਦੀ ਵੀ ਜਿੰਮੇਵਾਰੀ ਹੈ। ਬਾਪ ਹੈ ਕਰਾਵਨਹਾਰ ਪਰ ਕਰਨ ਦੇ ਨਿਮਿਤ ਤੇ ਤੁਸੀਂ ਹੋ ਨਾ!
ਬਾਪਦਾਦਾ ਨੇ ਦੋ ਵਰ੍ਹੇ ਪਹਿਲੇ – ਨਵੇਂ ਵਰ੍ਹੇ ਵਿੱਚ ਕੀ ਨਵੀਨਤਾ ਲਿਆਉਣੀ ਹੈ ਉਹ ਡਾਇਰੈਕਸ਼ਨ ਦਿੱਤੇ ਸੀ। ਵਿੱਚ ਦੀ ਇੱਕ ਸਾਲ ਏਕ੍ਸਟਰਾਂ ਮਿਲ ਗਿਆ। ਤਾਂ ਅੱਜ ਅੰਮ੍ਰਿਤਵੇਲੇ ਬਾਪਦਾਦਾ ਵੇਖ ਰਹੇ ਸਨ ਕਿ ਹਰ ਇੱਕ ਬੱਚੇ ਨੇ ਆਪਣੇ ਵਿੱਚ ਨਵੀਨਤਾ ਕਿਥੋਂ ਤੱਕ ਲਿਆਉਂਦੀ ਹੈ? ਮਨਸਾ ਵਿੱਚ, ਵਾਣੀ ਵਿੱਚ, ਕਰਮ ਵਿੱਚ ਕੀ ਨਵੀਨਤਾ ਲਿਆਉਦੀ ਅਤੇ ਸੇਵਾ – ਸੰਪਰਕ ਵਿੱਚ ਕੀ ਨਵੀਨਤਾ ਲਿਆਉਂਦੀ? ਜੋ ਅਗਲੇ ਵਰ੍ਹੇ ਮਨਸਾ ਦਾ ਚਾਰਟ ਰਿਹਾ ਉਹ ਹੁਣ ਮਨਸਾ ਦਾ ਚਾਰਟ ਕੀ ਹੈ? ਇਵੇਂ ਸਾਰੀਆਂ ਗੱਲਾਂ ਦਾ ਚਾਰਟ ਚੈਕ ਕਰੋ। ਨਵੀਨਤਾ ਮਤਲਬ ਵਿਸ਼ੇਸ਼ਤਾ। ਸਾਰੀਆਂ ਗੱਲਾਂ ਵਿੱਚ ਵਿਸ਼ੇਸ਼ਤਾ ਲਿਆਉਂਦੀ? ਮਨਸਾ ਦੀ ਵਿਸ਼ੇਸ਼ਤਾ ਉੱਡਦੀ ਕਲਾ ਦੇ ਹਿਸਾਬ ਨਾਲ ਕਿਵੇਂ ਹੈ? ਉੱਡਦੀ ਕਲਾ ਵਾਲਿਆਂ ਦੀ ਵਿਸ਼ੇਸ਼ਤਾ ਮਤਲਬ ਹਰ ਸਮੇਂ ਹਰ ਆਤਮਾ ਦੇ ਪ੍ਰਤੀ ਖੁਦ ਹੀ ਸ਼ੁਭਭਾਵਨਾ ਅਤੇ ਸ਼ੁਭਕਾਮਨਾ ਦੇ ਸ਼ੁੱਧ ਵਾਇਬ੍ਰੇਸ਼ਨ ਆਪਣੇ ਨੂੰ ਅਤੇ ਦੂਸਰਿਆਂ ਨੂੰ ਵੀ ਅਨੁਭਵ ਕਰਦੇ ਹੋਣ ਮਤਲਬ ਮਨ ਨਾਲ ਹਰ ਸਮੇਂ ਸਰਵ ਆਤਮਾਵਾਂ ਪ੍ਰਤੀ ਦੁਆਵਾਂ ਖੁਦ ਹੀ ਨਿਕਲਦੀਆਂ ਰਹਿਣ। ਮਨਸਾ ਸਦਾ ਇਸ ਸੇਵਾ ਵਿੱਚ ਬਿਜ਼ੀ ਰਹੇ। ਜਿਵੇਂ ਵਾਚਾ ਨੂੰ ਸੇਵਾ ਵਿੱਚ ਸਦਾ ਬਿਜ਼ੀ ਰਹਿਣ ਦੇ ਅਨੁਭਵੀ ਹੋ ਗਏ ਹੋ। ਜੇਕਰ ਸੇਵਾ ਨਹੀਂ ਮਿਲਦੀ ਤਾਂ ਆਪਣੇ ਨੂੰ ਖਾਲੀ ਅਨੁਭਵ ਕਰਦੇ ਹੋ। ਇਵੇਂ ਹਰ ਸਮੇਂ ਵਾਣੀ ਦੇ ਨਾਲ – ਨਾਲ ਮਨਸਾ ਸੇਵਾ ਖੁਦ ਹੀ ਹੋਣੀ ਚਾਹੀਦੀ ਹੈ। ਵਾਚਾ ਸੇਵਾ ਦੇ ਬਹੁਤ ਚੰਗੇ ਪਲਾਨ ਬਣਾਉਂਦੇ ਹੋ। ਇਹ ਕਾਨ੍ਫ੍ਰੇੰਸ ਕਰੋਂਗੇ – ਨੈਸ਼ਨਲ ਕਰੋਂਗੇ, ਹੁਣ ਇੰਟਰਨੈਸ਼ਨਲ ਕਰੋਂਗੇ, ਵਰਗੀਕਰਨ ਕੀ ਕਰੋਂਗੇ। ਤਾਂ ਵਾਚਾ ਦੀ ਸੇਵਾ ਵਿੱਚ ਆਪਣੇ ਨੂੰ ਬਿਜ਼ੀ ਰੱਖਣ ਦੇ ਲਈ ਇੱਕ ਦੇ ਪਿੱਛੇ ਦੂਸਰਾ ਪਲਾਨ ਪਹਿਲੇ ਹੀ ਸੋਚਦੇ ਹੋ, ਇਸ ਵਿੱਚ ਬਿਜ਼ੀ ਰਹਿਣਾ ਆ ਗਿਆ ਹੈ। ਮਿਜ਼ੋਰਿਟੀ ਚੰਗੇ ਉਮੰਗ ਨਾਲ ਇਸ ਸੇਵਾ ਵਿੱਚ ਅੱਗੇ ਵੱਧ ਰਹੇ ਹਨ। ਬਿਜ਼ੀ ਰਹਿਣ ਦਾ ਤਰੀਕਾ ਆ ਗਿਆ ਹੈ। ਪਰ ਮਨਸਾ ਸੇਵਾ ਵਿੱਚ ਵੀ ਬਿਜ਼ੀ ਰਹਿਣ – ਇਸ ਵਿੱਚ ਵੀ ਮਿਜ਼ੋਰਿਟੀ ਨਹੀਂ ਹਨ। ਜਦੋਂ ਕੋਈ ਅਜਿਹੀਆਂ ਗੱਲਾਂ ਸਾਹਮਣੇ ਆਉਦੀਆਂ ਹਨ ਤਾਂ ਉਸ ਸਮੇਂ ਵਿਸ਼ੇਸ਼ ਮਨਸ਼ਾ ਦੀ ਸਮ੍ਰਿਤੀ ਆਉਦੀ ਹੈ। ਪਰ ਨਿਰੰਤਰ ਜਿਵੇਂ ਵਾਚਾ ਸੇਵਾ ਨੇਚਰੁਲ ਹੋ ਗਈ ਹੈ, ਇਵੇਂ ਮਨਸਾ ਸੇਵਾ ਵੀ ਨਾਲ -ਨਾਲ ਅਤੇ ਨੇਚਰੁਲ ਹੋਵੇ। ਇਹ ਵਿਸ਼ੇਸ਼ਤਾ ਹੋਰ ਜ਼ਿਆਦਾ ਚਾਹੀਦੀ ਹੈ। ਵਾਣੀ ਦੇ ਨਾਲ – ਨਾਲ ਮਨਸਾ ਸੇਵਾ ਵੀ ਕਰਦੇ ਹੋ ਤਾਂ ਤੁਹਾਨੂੰ ਬੋਲਣਾ ਘੱਟ ਪਵੇਗਾ। ਬੋਲਣ ਵਿੱਚ ਜੋ ਐਨਰਜੀ ਲਗਾਉਂਦੇ ਹੋ ਉਹ ਮਨਸਾ ਸੇਵਾ ਦੇ ਸਹਿਯੋਗ ਦੇ ਕਾਰਨ ਵਾਣੀ ਦੀ ਐਨਰਜੀ ਜਮਾਂ ਹੋਵੇਗੀ ਅਤੇ ਮਨਸਾ ਦੀ ਸ਼ਕਤੀਸ਼ਾਲੀ ਸੇਵਾ ਸਫ਼ਲਤਾ ਜ਼ਿਆਦਾ ਅਨੁਭਵ ਕਰਾਏਗੀ। ਜਿਨਾਂ ਹੁਣ ਤਨ, ਮਨ, ਧਨ ਅਤੇ ਸਮਾਂ ਲਗਾਉਂਦੇ ਹੋ, ਉਸ ਵਿੱਚ ਬਹੁਤ ਥੋੜ੍ਹੇ ਸਮੇਂ ਵਿੱਚ ਸਫ਼ਲਤਾ ਜ਼ਿਆਦਾ ਮਿਲੇਗੀ ਅਤੇ ਜੋ ਆਪਣੇ ਪ੍ਰਤੀ ਵੀ ਕਦੀ – ਕਦੀ ਮਿਹਨਤ ਕਰਨੀ ਪੈਂਦੀ ਹੈ – ਆਪਣੇ ਨੇਚਰ ਨੂੰ ਪਰਿਵਰਤਨ ਕਰਨ ਦੀ ਅਤੇ ਸੰਗਠਨ ਵਿੱਚ ਚੱਲਣ ਦੀ ਅਤੇ ਸੇਵਾ ਵਿੱਚ ਸਫ਼ਲਤਾ ਕਦੀ ਘੱਟ ਦੇਖ ਦਿਲਸ਼ਿਕਸ਼ਤ ਹੋਣ ਦੀ, ਇਹ ਸਭ ਖ਼ਤਮ ਹੋ ਜਾਣਗੀਆਂ। ਛੋਟੀਆਂ – ਛੋਟੀਆਂ ਗੱਲਾਂ ਜੋ ਵੱਡੀਆਂ ਬਣ ਜਾਂਦੀਆਂ ਹਨ, ਉਹ ਸਭ ਇਵੇਂ ਖ਼ਤਮ ਹੋ ਜਾਣਗੀਆਂ ਜੋ ਤੁਸੀਂ ਖੁਦ ਸੋਚੋਂਗੇ ਕਿ ਇਹ ਤਾਂ ਜਾਦੂ ਹੋ ਗਿਆ! ਹੁਣ ਜਾਦੂ ਮੰਤਰ ਪਸੰਦ ਆਉਂਦਾ ਹੈ ਨਾ! ਤਾਂ ਇਹ ਅਭਿਆਸ ਜਾਦੂ ਦਾ ਮੰਤਰ ਹੋ ਜਾਏਗਾ। ਜਿੱਥੇ ਮੰਤਰ ਹੁੰਦਾ ਹੈ ਉੱਥੇ ਅੰਤਰ ਜਲਦੀ ਆਉਂਦਾ ਹੈ, ਇਸਲਈ ਜਾਦੂ ਮੰਤਰ ਕਹਿੰਦੇ ਹਨ। ਤਾਂ ਨਵੇਂ ਵਰ੍ਹੇ ਵਿੱਚ ਜਾਦੂ ਦਾ ਮੰਤਰ ਯੂਜ਼ ਕਰੋ। ਇਹ ਨਵੀਨਤਾ ਜਾਂ ਵਿਸ਼ੇਸ਼ਤਾ ਕਰੋ ਅਤੇ ਜਾਦੂ ਦਾ ਮੰਤਰ ਕੀ ਹੈ? ਮਨਸਾ ਅਤੇ ਵਾਚਾ ਦੋਵਾਂ ਦਾ ਮੇਲ ਕਰੋ। ਦੋਵਾਂ ਦਾ ਬੈਲੈਂਸ ਦੋਵਾਂ ਦਾ ਮਿਲਣ – ਇਹ ਹੀ ਜਾਦੂ ਦਾ ਮੰਤਰ ਹੈ। ਜਦੋਂ ਮਨਸਾ ਵਿੱਚ ਸ਼ੁਭ ਭਾਵਨਾ ਅਤੇ ਸ਼ੁਭ ਦੁਆਵਾਂ ਦੇਣ ਦਾ ਨੇਚਰੁਲ ਅਭਿਆਸ ਹੋ ਜਾਏਗਾ ਤਾਂ ਮਨਸਾ ਤੁਹਾਡੀ ਬਿਜ਼ੀ ਹੋ ਜਾਏਗੀ। ਮਨ ਵਿੱਚ ਜੋ ਹਲਚਲ ਹੁੰਦੀ ਹੈ, ਉਸ ਨਾਲ ਖੁਦ ਹੀ ਕਿਨਾਰੇ ਹੋ ਜਾਵੋਗੇ। ਆਪਣੇ ਪੁਰਸ਼ਾਰਥ ਵਿੱਚ ਜੋ ਕਦੀ ਦਿਲਸ਼ਿਕਸ਼ਤ ਹੁੰਦੇ ਹੋ ਉਹ ਨਹੀਂ ਹੋਵੋਗੇ। ਜਾਦੂਮੰਤਰ ਹੋ ਜਾਏਗਾ। ਸੰਗਠਨ ਵਿੱਚ ਵੀ ਘਬਰਾ ਜਾਂਦੇ ਹੋ। ਸੋਚਦੇ ਹੋ – ਅਸੀਂ ਤਾਂ ਵਾਇਦਾ ਕੀਤਾ ਸੀ “ਬਾਪ ਅਤੇ ਮੈਂ”, ਇਹ ਥੋੜੀ ਵਾਇਦਾ ਕੀਤਾ ਸੀ ਕਿ ਸੰਗਠਨ ਵਿੱਚ ਰਹਾਂਗੇ। ਬਾਪ ਤੇ ਬਹੁਤ ਚੰਗਾ ਹੈ, ਬਾਪ ਦੇ ਨਾਲ ਰਹਿਣਾ ਵੀ ਬਹੁਤ ਚੰਗਾ ਹੈ ਪਰ ਸੰਗਠਨ ਵਿੱਚ ਸਭਦੇ ਸੰਸਕਾਰਾਂ ਨੂੰ ਸਮਝਕੇ ਚੱਲਣਾ ਇਹ ਬਹੁਤ ਮੁਸ਼ਕਿਲ ਹੈ। ਪਰ ਇਹ ਵੀ ਬਹੁਤ ਸਹਿਜ ਹੋ ਜਾਏਗਾ ਕਿਉਂਕਿ ਮਨ ਨਾਲ, ਦਿਲ ਵਿੱਚ ਹਰ ਆਤਮਾ ਦੇ ਪ੍ਰਤੀ ਦੁਆਵਾਂ, ਸ਼ੁਭ ਭਾਵਨਾ, ਸ਼ੁਭਕਾਮਨਾ ਪਾਵਰਫੁੱਲ ਹੋਣ ਦੇ ਕਾਰਨ ਦੂਸਰੇ ਦੇ ਸੰਸਕਾਰ ਦੱਬ ਜਾਣਗੇ। ਉਹ ਆਪਣਾ ਸਾਮਣਾ ਨਹੀਂ ਕਰਨਗੇ ਅਤੇ ਦਬਦੇ – ਦਬਦੇ ਖ਼ਤਮ ਹੋ ਜਾਣਗੇ। ਫਿਰ ਕਹਿਣਗੇ – ਹਾਂ, ਅਸੀਂ 40 ਦੇ ਨਾਲ ਵੀ ਰਹਿ ਸਕਦੇ ਹਾਂ। ਇਸ ਵਰ੍ਹੇ ਚਾਰੋਂ ਪਾਸੇ ਦੇ ਦੇਸ਼ – ਵਿਦੇਸ਼ ਦੇ ਬੱਚਿਆਂ ਨੂੰ ਇਹ ਹਰ ਸਮੇਂ ਦੀ ਨਵੀਨਤਾ ਅਤੇ ਵਿਸ਼ੇਸ਼ਤਾ ਆਪਣੇ ਵਿੱਚ ਲਿਆਉਣੀ ਹੈ । ਕਦੀ – ਕਦੀ ਸੋਚਦੇ ਹੋ ਨਾ ਕਿ ਹਾਲੇ ਤੇ 9 ਲੱਖ ਪੂਰੇ ਨਹੀਂ ਹੋਏ ਹਨ। ਅੰਤ ਤੱਕ 33 ਕਰੋੜ ਦੇਵਤੇ ਹਨ – ਉਹ੍ਹਨਾਂ ਦੀ ਤਾਂ ਗੱਲ ਹੀ ਛੱਡੋ। 9 ਲੱਖ ਤਾਂ ਚੰਗੀਆਂ ਆਤਮਾਵਾਂ ਚਾਹੀਦੀਆਂ ਹਨ। ਪਹਿਲੀ ਰਾਜਧਾਨੀ ਵਿੱਚ ਤਾਂ ਚੰਗੀਆਂ ਆਤਮਾਵਾਂ ਚਾਹੀਦੀਆਂ ਹਨ। ਪ੍ਰਜਾ ਵੀ ਚੰਗੀ ਨੰਬਰਵਾਰ ਚਾਹੀਦੀ ਹੈ ਕਿਉਂਕਿ ਵਨ – ਵਨ – ਵਨ ਸ਼ੁਰੂ ਹੋਵੇਗਾ। ਤਾਂ ਉਸ ਵਿੱਚ ਜੋ ਵੀ ਪ੍ਰਕ੍ਰਿਤੀ ਹੋਵੇਗੀ, ਵਿਅਕਤੀ ਹੋਣਗੇ, ਵੈਭਵ ਹੋਣਗੇ – ਉਹ ਸਭ ਨੰਬਰਵਾਰ ਹੋਣਗੇ। ਤਾਂ ਹੁਣ ਨੰਬਰਵਾਰ ਪ੍ਰਜਾ 9 ਲੱਖ ਬਣਾਈ ਹੈ? ਕਿੰਨੇ ਲੱਖ ਤਿਆਰ ਕੀਤੇ ਹਨ? ਤੁਸੀਂ ਜੋ ਰਿਪੋਟ ਬਣਾਉਂਦੇ ਹੋ ਉਸ ਵਿੱਚ ਤਾਂ ਕਦੀ – ਕਦੀ ਵਾਲੇ ਵੀ ਐੱਡ ਕਰਦੇ ਹੋ ਨਾ। ਪਰ ਹਾਲੇ ਤਾਂ ਅੱਧਾ ਵੀ ਨਹੀਂ ਹੋਇਆ ਹੈ। ਨੰਬਰਵਨ ਪ੍ਰਜਾ ਵੀ ਘੱਟ ਤੋਂ ਘੱਟ ਬਾਪ ਦੇ ਸਨੇਹ ਦਾ ਅਨੁਭਾਵ ਜ਼ਰੂਰ ਕਰੇਗੀ। ਸਹਿਯੋਗ ਵਿੱਚ ਰਹਿੰਦੇ ਹਨ, ਉਹ ਪਹਿਲਾ ਕਦਮ ਹੈ। ਪਰ ਦੂਸਰਾ ਕਦਮ ਹੈ ਸਹਿਯੋਗੀ, ਸਨੇਹੀ ਬਣਾਂਗੇ। ਸਮਰਪਣ ਨਹੀਂ ਹੋ, ਉਹ ਦੂਸਰੀ ਗੱਲ ਹੈ ਪਰ ਸਦਾ ਬਾਪ ਦਾ ਸਨੇਹ ਰਹੇ। ਸਿਰਫ਼ ਪਰਿਵਾਰ ਅਤੇ ਭਰਾ – ਭੈਣਾਂ ਦਾ ਸਨੇਹ ਨਹੀਂ। ਹਾਲੇ ਇਥੋਂ ਤੱਕ ਪਹੁੰਚੇ ਹਨ – ਜੋ ਸੇਵਾ ਕਰਦੇ ਹਨ ਉਹਨਾਂ ਪ੍ਰਤੀ ਸਨੇਹੀ ਬਣਦੇ। ਪਰ ਬਾਪ ਦੇ ਸਨੇਹ ਦੀ ਅਨੁਭੂਤੀ ਕਰਨ। ਉਹਨਾਂ ਦੇ ਵੀ ਦਿਲ ਵਿੱਚੋ ਬਾਬਾ ਨਿਕਲੇ ਤਾਂ ਹੀ ਤੇ ਪ੍ਰਜਾ ਬਣਨਗੇ। ਬ੍ਰਹਮਾ ਦੀ ਪ੍ਰਜਾ, ਪਹਿਲੇ ਵਿਸ਼ਵ -ਮਹਾਰਾਜਾ ਦੀ ਬਣੇਗੀ। ਜਿਸਦੀ ਪ੍ਰਜਾ ਬਣਨੀ ਹੈ, ਉਸਦਾ ਸਨੇਹ ਤਾਂ ਹੁਣ ਤੋਂ ਹੀ ਚਾਹੀਦਾ ਹੈ ਨਾ। ਇਹ ਤਾਂ ਸੋਚਦੇ ਹੋ ਨਾ ਕਿ ਹਾਲੇ ਤਾਂ ਬਹੁਤ ਸੇਵਾ ਪਈ ਹੈ, ਉਹ ਇਸ ਮਾਨਸਾ – ਵਾਚਾ ਦੀ ਸਿਮਿਲਤ (ਇਕੱਠੀ) ਸੇਵਾ ਵਿੱਚ ਵਿਹੰਗ – ਮਾਰਗ ਦੀ ਸੇਵਾ ਦਾ ਪ੍ਰਭਾਵ ਦੇਖਣਗੇ। ਪਹਿਲੇ ਦੀ ਸੇਵਾ ਨਾਲ ਹੁਣ ਦੀ ਸੇਵਾ ਵੀ ਵਿਹੰਗ – ਮਾਰਗ ਦੀ ਸੇਵਾ ਕਹਿੰਦੇ ਹੋ। ਅੱਗੇ ਚੱਲਕੇ ਹੋਰ ਵਿਹੰਗ – ਮਾਰਗ ਦੀ ਸੇਵਾ ਦਾ ਅਨੁਭਵ ਕਰੋਗੇ। ਬਾਪਦਾਦਾ ਬੱਚਿਆਂ ਦੀ ਸੇਵਾ ਤੋਂ ਖੁਸ਼ ਹਨ। ਜਦੋਂ ਇੱਕ – ਇੱਕ ਦੀ ਸੇਵਾ ਨੂੰ ਦੇਖਦੇ ਹਨ ਤਾਂ ਇੱਕ – ਇੱਕ ਦੇ ਪ੍ਰਤੀ ਬਹੁਤ ਸਨੇਹ ਪੈਦਾ ਹੁੰਦਾ ਹੈ। ਦੇਸ਼ ਭਾਵੇਂ ਵਿਦੇਸ਼ ਵਿੱਚ ਸੇਵਾ ਦੀ ਧੁਨ ਚੰਗੀ ਲਗੀ ਹੋਈ ਹੈ। ਕਿੰਨੇ ਪਿੰਡਾਂ ਵਿੱਚ ਚਾਰੋ ਪਾਸੇ ਸੇਵਾ ਫੈਲ ਰਹੀ ਹੈ! ਮਿਹਨਤ ਤੇ ਕਰਦੇ ਹਨ ਪਰ ਸਨੇਹ ਦੇ ਕਾਰਨ ਮਿਹਨਤ ਨਹੀਂ ਲੱਗਦੀ ਹੈ। ਭੱਜ – ਦੌੜ ਕਰਕੇ ਆਪਣੇ ਨੂੰ ਬਿਜ਼ੀ ਰੱਖਣ ਦੀ ਯੁਕਤੀ ਚੰਗੀ ਕਰਦੇ ਹਨ। ਬਾਪ ਦਾ ਸਨੇਹ ਅਤੇ ਬਾਪ ਦੀ ਮਦਦ ਇਵੇਂ ਚੱਲ ਰਹੀ ਹੈ। ਬਾਪਦਾਦਾ ਬੱਚਿਆਂ ਨੂੰ ਦੇਖ ਕੇ ਖੁਸ਼ ਹੁੰਦੇ ਹਨ – ਕਿੰਨੀ ਸੇਵਾ ਕਰ ਰਹੇ ਹਨ। ਜਿਥੋਂ ਤੱਕ ਜਿਵੇਂ ਕੀਤੀ ਹੈ, ਬਹੁਤ ਚੰਗੀ ਕੀਤੀ ਹੈ। ਹਾਲੇ ਹੋਰ ਵਿਹੰਗ – ਮਾਰਗ ਦੀ ਸੇਵਾ ਦੇ ਲਈ ਜੋ ਵਿਧੀ ਸੁਣਾਈ, ਇਸ ਨਾਲ ਕਵਾਲਿਟੀ ਦੀਆਂ ਆਤਮਾਵਾਂ ਸਮੀਪ ਆਉਣਗੀਆਂ ਅਤੇ ਉਹ ਕਵਾਲਿਟੀ ਦੀਆਂ ਆਤਮਾਵਾਂ ਅਨੇਕਾਂ ਦੇ ਨਿਮਿਤ ਬਣਨਗੀਆਂ। ਇੱਕ ਤੋਂ ਅਨੇਕ ਹੁੰਦੇ ਹੋਏ ਵਿਹੰਗ – ਮਾਰਗ ਦੀ ਸੇਵਾ ਹੋ ਜਾਏਗੀ। ਪਰ ਕਵਾਲਿਟੀ ਦੀ ਸੇਵਾ ਵਿੱਚ ਉਹਨਾਂ ਨੂੰ ਨਿਮਿਤ ਬਣਾਉਣ ਅਤੇ ਉਹਨਾਂ ਦੀ ਬੁੱਧੀ ਨੂੰ ਟੱਚ ਕਰਨ ਲਈ ਆਪਣੀ ਮਨਸਾ ਬਹੁਤ ਸ਼ਕਤੀਸ਼ਾਲੀ ਚਾਹੀਦੀ ਹੈ ਕਿਉਂਕਿ ਕਵਾਲਿਟੀ ਵਾਲੀਆਂ ਆਤਮਾਵਾਂ ਵਾਣੀ ਵਿੱਚ ਤਾਂ ਪਹਿਲੇ ਹੁਸ਼ਿਆਰ ਹੁੰਦੀਆਂ ਹਨ ਪਰ ਅਨੁਭੂਤੀ ਵਿੱਚ ਕਮਜ਼ੋਰ ਹੁੰਦੀਆਂ ਹਨ, ਬਿਲਕੁਲ ਹੀ ਖਾਲੀ ਹੁੰਦੀਆਂ ਹਨ। ਤਾਂ ਜੋ ਜਿਸ ਗੱਲ ਵਿੱਚ ਕਮਜ਼ੋਰ ਹੁੰਦਾ ਹੈ, ਉਸਨੂੰ ਉਸੇ ਕਮਜ਼ੋਰੀ ਦਾ ਹੀ ਤੀਰ ਲਗ ਸਕਦਾ ਹੈ ਅਤੇ ਜਦੋ ਅਨੁਭੂਤੀ ਹੁੰਦੀ ਹੈ ਉਦੋਂ ਸਮਝਦੇ ਹਨ ਕਿ ਇਹ ਤਾਂ ਸਾਡੇ ਤੋਂ ਉੱਚੇ ਹਨ। ਨਹੀਂ ਤਾਂ ਕਦੀ – ਕਦੀ ਮਿਕ੍ਸ ਕਰ ਦਿੰਦੇ – ਤੁਸੀਂ ਲੋਕ ਵੀ ਬਹੁਤ ਚੰਗੇ ਹੋ ਹੋਰ ਵੀ ਸਭ ਚੰਗੇ ਹਨ, ਤੁਹਾਨੂੰ ਵੀ ਭਗਵਾਨ ਅਸ਼ੀਰਵਾਦ ਦੇਵੇ। ਇਹ ਹੀ ਕਹਿ ਕੇ ਖਤਮ ਕਰ ਦਿੰਦੇ ਹਨ। ਪਰ ਇਹ ਆਸ਼ੀਰਵਾਦ ਨਾਲ ਚੱਲ ਰਹੇ ਹਨ, ਪ੍ਰਮਾਤਮ – ਆਸ਼ੀਰਵਾਦ ਨਾਲ ਇਹਨਾਂ ਦੀ ਜੀਵਨ ਹੈ – ਹੁਣ ਇਹ ਅਨੁਭੂਤੀ ਕਰਾਉਣੀ ਹੈ। ਹੁਣ ਤਾਂ ਥੋੜਾ – ਥੋੜ੍ਹਾ ਅਭਿਮਾਨ ਹੁੰਦਾ ਹੈ। ਆਪਣੇ ਆਪ ਨੂੰ ਵੱਡਾ ਸਮਝਣ ਦੇ ਕਾਰਨ ਸਮਝਦੇ ਹਨ ਇਹਨਾਂ ਨੂੰ ਹਿੰਮਤ ਦਿਵਾਉਂਦੇ ਹਾਂ। ਪਰ ਫਿਰ ਸਮਝਣਗੇ ਕਿ ਇਹ ਸਾਨੂੰ ਵੀ ਹਿੰਮਤ ਦਿਵਾਉਣ ਵਾਲੇ ਹਨ । ਹੁਣ ਅਜਿਹਾ ਜਾਦੂ ਦਾ ਮੰਤਰ ਚਲਾਓ। ਹਾਲੇ ਤੇ ਵਾਣੀ ਦੀ ਸੇਵਾ ਦਵਾਰਾ ਧਰਨੀ ਬਣਾਈ ਹੈ, ਹਲ ਚਲਾਇਆ ਹੈ, ਧਰਨੀ ਨੂੰ ਸਿੱਧਾ ਕੀਤਾ ਹੈ। ਏਨੀ ਰਿਜ਼ਲਟ ਨਿਕਲੀ ਹੈ। ਬੀਜ਼ ਵੀ ਪਾਇਆ ਹੈ ਪਰ ਹਾਲੇ ਉਸ ਬੀਜ਼ ਦੀ ਪ੍ਰਾਪਤੀ ਦਾ ਪਾਣੀ ਚਾਹੀਦਾ ਹੈ। ਤਾਂ ਫਲ ਨਿਕਲਣ ਦਾ ਅਨੁਭਵ ਕਰਨਗੇ। ਮਨਸਾ ਦੀ ਕਵਾਲਿਟੀ ਨੂੰ ਵਧਾਓ ਤਾਂ ਕਵਾਲਿਟੀ ਸਮੀਪ ਆਏਗੀ। ਇਸ ਵਿੱਚ ਡਬਲ ਸੇਵਾ ਹੈ। ਖੁਦ ਦੀ ਵੀ ਅਤੇ ਦੂਸਰਿਆਂ ਦੀ ਵੀ। ਖੁਦ ਦੇ ਲਈ ਵੱਖਰੀ ਮਿਹਨਤ ਨਹੀਂ ਕਰਨੀ ਪਵੇਗੀ। ਪ੍ਰਾਲਬੱਧ ਪ੍ਰਾਪਤ ਹੈ, ਇਵੇਂ ਦੀ ਸਥਿਤੀ ਅਨੁਭਵ ਹੋਵੇਗੀ। ਭਵਿੱਖ ਪ੍ਰਾਲਬੱਧ ਤਾਂ ਹੈ ਵਿਸ਼ਵ ਦਾ ਰਾਜ ਪਰ ਇਸ ਸਮੇਂ ਦੀ ਪ੍ਰਾਲਬੱਧ ਹੈ, “ਸਦਾ ਖੁਦ ਸਰਵ ਪ੍ਰਾਪਤੀਆਂ ਨਾਲ ਸੰਪੰਨ ਰਹਿਣਾ ਅਤੇ ਸੰਪੰਨ ਬਣਨਾ।” ਇਸ ਸਮੇਂ ਦੀ ਪ੍ਰਾਲਬੱਧ ਸਭ ਤੋਂ ਸ੍ਰੇਸ਼ਠ ਹੈ। ਭਵਿੱਖ ਦੀ ਤੇ ਹੈ ਹੀ ਗਾਰੰਟੀ। ਭਗਵਾਨ ਦੀ ਗਾਰੰਟੀ ਕਦੀ ਬਦਲ ਨਹੀਂ ਸਕਦੀ। ਤਾਂ ਅਜਿਹਾ ਨਵਾਂ ਵਰਸ਼ ਮਨਾਓਗੇ ਨਾ? ਸਭ ਤੋਂ ਪਹਿਲੇ ਸੇਵਾ ਸ਼ੁਰੂ ਕੌਣ ਕਰੇਗਾ? ਮਧੂਬਨ। ਕਿਉਂਕਿ ਮਧੂਬਨ ਵਾਲਿਆਂ ਨੂੰ ਕਹਿੰਦੇ ਹਨ – ਚੁਲ ਤੇ ਵੀ ਹਨ ਅਤੇ ਦਿਲ ਤੇ ਵੀ ਹਨ, ਬੇਹੱਦ ਦੇ ਭੰਡਾਰੇ ਵਿੱਚੋਂ ਸਦਾ ਭੋਜਨ ਖਾਣ ਵਾਲੇ ਹਨ। ਉਵੇਂ ਤਾਂ ਇਸ ਸਮੇਂ ਤੁਸੀਂ ਸਾਰੇ ਮਧੂਬਨ ਵਿੱਚ ਬੈਠੇ ਹੋ, ਮਧੂਬਨ ਨਿਵਾਸੀ ਹੋ ਅਤੇ ਜੇਕਰ ਤੁਹਾਡੇ ਲੋਕਾਂ ਕੋਲੋਂ ਕੋਈ ਪੁੱਛੇ – ਤੁਹਾਡੀ ਪਰਮਾਨੈਂਟ ਐਡਰੈਸ ਕਿਹੜੀ ਹੈ? ਤਾਂ ਮਧੂਬਨ ਹੀ ਕਹੋਗੇ ਨਾ! ਜਾਂ ਜਿੱਥੇ ਰਹਿੰਦੇ ਹੋ ਉਹ ਪਰਮਾਨੈਂਟ ਐਡਰੈਸ ਹੈ? ਬ੍ਰਹਮਾਕੁਮਾਰ/ ਕੁਮਾਰੀ ਮਤਲਬ ਪਰਮਾਨੈਂਟ ਐਡਰੈਸ ਇੱਕ ਹੀ ਹੈ, ਬਾਕੀ ਉੱਥੇ ਸੇਵਾ ਦੇ ਲਈ ਭੇਜਿਆ ਗਿਆ ਹੈ। ਇਵੇਂ ਨਹੀਂ – ਅਸੀਂ ਤਾਂ ਵਿਦੇਸ਼ੀ ਹਾਂ, ਨਹੀਂ। ਅਸੀਂ ਬ੍ਰਾਹਮਣ ਹਾਂ, ਬਾਪ ਨੇ ਉੱਥੇ ਭੇਜਿਆ ਹੈ ਸੇਵਾ ਅਰਥ। ਇਹ ਬੁੱਧੀ ਦੀ ਟਚਿੰਗ ਨਾਲ ਤੁਹਾਨੂੰ ਉੱਥੇ ਭੇਜਿਆ ਗਿਆ ਹੈ। ਬਾਪ ਦੇ ਸੰਕਲਪ ਨਾਲ ਉੱਥੇ ਪਹੁੰਚੇ ਹੋ। ਰਾਜ ਭਾਰਤ ਵਿੱਚ ਕਰੋਗੇ ਜਾਂ ਲੰਡਨ ਵਿੱਚ? ਕਦੀ ਵੀ ਇਹ ਨਹੀਂ ਸੋਚਣਾ ਅਸੀਂ ਤਾਂ ਵਿਦੇਸ਼ ਵਿੱਚ ਪੈਦਾ ਹੋਏ ਹਾਂ ਤਾਂ ਉਥੋਂ ਦੇ ਹਾਂ। ਬ੍ਰਹਮਾ ਤੋਂ ਪੈਦਾ ਹੋਏ ਨਾ ਕਿ ਵਿਦੇਸ਼ ਤੋਂ। ਨਹੀਂ ਤਾਂ ਫਿਰ ਵਿਦੇਸ਼ੀ ਕੁਮਾਰ, ਵਿਦੇਸ਼ੀ ਕੁਮਾਰੀ ਕਹਿਲਾਓਗੇ। ਬ੍ਰਹਮਾਕੁਮਾਰ/ ਬ੍ਰਹਮਾਕੁਮਾਰੀ ਹੋ ਨਾ! ਜਿਵੇਂ ਭਾਰਤ ਵਿੱਚ ਕੋਈ ਯੂ. ਪੀ, ਦੇ ਹਨ, ਕੋਈ ਦਿੱਲੀ ਦੇ ਹਨ। ਉਵੇਂ ਤੁਸੀਂ ਵੀ ਸੇਵਾ ਅਰਥ ਗਏ ਹੋ ਵਿਦੇਸ਼ ਵਿੱਚ। ਵਿਦੇਸ਼ੀ ਹੋ ਨਹੀਂ। ਇਹ ਨਸ਼ਾ ਹੈ ਨਾ। ਸੇਵਾ ਸਥਾਨ ਉਹ ਹੈ, ਜਨਮ ਸਥਾਨ ਮਧੂਬਨ ਹੈ। ਉਹ ਹਿਸਾਬ – ਕਿਤਾਬ ਖਤਮ ਹੋਇਆ ਤਾਂ ਹੀ ਤੇ ਬ੍ਰਾਹਮਣ ਬਣੇ। ਹਿਸਾਬ ਖਤਮ ਤਾਂ ਹਿਸਾਬ ਦਾ ਕਿਤਾਬ ਹੀ ਸੜ ਗਿਆ। ਗੌਰਮਿੰਟ ਤੋਂ ਛੁੱਟਣ ਦੇ ਲਈ ਕਿਤਾਬਾਂ ਨੂੰ ਹੀ ਸਾੜ ਦਿੰਦੇ ਹਨ ਨਾ। ਤਾਂ ਪੁਰਾਣਾ ਖਾਤਾ ਖ਼ਤਮ ਕਰ ਦਿੱਤਾ ਨਾ! ਕਈ ਹੁਸ਼ਿਆਰ ਹੁੰਦੇ ਹਨ ਤਾਂ ਉਹ ਪੂਰਾ ਆਪਣਾ ਖਾਤਾ ਖ਼ਤਮ ਕਰ ਦਿੰਦੇ ਹਨ ਅਤੇ ਜੋ ਹੁਸ਼ਿਆਰ ਨਹੀਂ ਹੁੰਦੇ ਉਹ ਕਿੱਥੇ -ਨਾ – ਕਿੱਥੇ ਕਰਜ਼ ਵਿੱਚ ਅਟਕੇ ਹੋਏ ਹੁੰਦੇ ਹਨ, ਉਧਾਰ ਵਿੱਚ ਫ਼ਸੇ ਹੋਏ ਹੁੰਦੇ ਹਨ। ਹੁਸ਼ਿਆਰ ਕਦੀ ਵੀ ਫ਼ਸੇ ਹੋਏ ਨਹੀਂ ਹੁੰਦੇ। ਤਾਂ ਹਿਸਾਬ ਦਾ ਕਿਤਾਬ ਖ਼ਤਮ ਮਾਨਾ ਕੋਈ ਉਧਾਰ ਨਹੀਂ, ਸਭ ਖ਼ਾਤੇ ਸਾਫ਼। ਸਭ ਤੋ ਚੰਗੀ ਰੀਤਿ – ਰਸਮ ਬ੍ਰਾਹਮਣਾ ਦੀ ਹੈ। ਅੱਛਾ।
ਚਾਰੋਂ ਪਾਸੇ ਦੇ ਸਰਵ ਸੇਵਾ ਦੇ ਸਮੀਪ ਸਾਥੀਆਂ ਨੂੰ, ਸਰਵ ਹਿੰਮਤਵਾਨ ਅਤੇ ਬਾਪ ਦੇ ਮਦਦ ਦੇ ਪਾਤਰ ਆਤਮਾਵਾਂ ਨੂੰ, ਸਦਾ ਮਨਸਾ ਅਤੇ ਵਾਚਾ – ਡਬਲ ਸੇਵਾ ਨਾਲ – ਨਾਲ ਕਰਨ ਵਾਲੇ ਵਿਹੰਗ – ਮਾਰਗ ਦੇ ਸੇਵਾਧਾਰੀਆਂ ਨੂੰ, ਸਦਾ ਬਾਪ ਦੇ ਸਮਾਨ ਸਰਵ ਆਤਮਾਵਾਂ ਪ੍ਰਤੀ ਦੁਆਵਾਂ ਦੇਣ ਵਾਲੇ ਮਾਸਟਰ ਸਤਿਗੁਰੂ ਬੱਚਿਆਂ ਨੂੰ, ਸਦਾ ਖੁਦ ਵਿੱਚ ਹਰ ਸਮੇਂ ਨਵੀਨਤਾ ਅਤੇ ਵਿਸ਼ੇਸ਼ਤਾ ਲਿਆਉਣ ਵਾਲੇ ਸਰਵਸ੍ਰੇਸ਼ਠ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।
ਵਰਦਾਨ:-
ਡਬਲ ਲਾਇਟ ਸਥਿਤੀ ਤੀਵਰਗਤੀ ਦੇ ਪੁਰਸ਼ਾਰਥ ਦੀ ਨਿਸ਼ਾਨੀ ਹੈ, ਉਸ ਨੂੰ ਕਿਸੀ ਵੀ ਤਰ੍ਹਾਂ ਦਾ ਬੋਝ ਅਨੁਭਵ ਨਹੀਂ ਹੋਵੇਗਾ। ਭਾਵੇ ਪ੍ਰਕ੍ਰਿਤੀ ਦਵਾਰਾ ਜਾਂ ਵਿਅਕਤੀਆਂ ਦਵਾਰਾ ਕਿਵੇਂ ਦੀ ਵੀ ਪਰਿਸਥਿਤੀ ਆਏ ਪਰ ਹਰ ਪਰਿਸਥਿਤੀ ਆਪਣੀ ਸਥਿਤੀ ਦੇ ਅੱਗੇ ਕੁੱਝ ਵੀ ਅਨੁਭਵ ਨਹੀਂ ਹੋਵੇਗੀ। ਡਬਲ ਲਾਇਟ ਮਤਲਬ ਉੱਚਾ ਰਹਿਣ ਨਾਲ ਕਿਸੀ ਵੀ ਪ੍ਰਕਾਰ ਦਾ ਪ੍ਰਭਾਵ, ਪ੍ਰਭਾਵਿਤ ਨਹੀਂ ਕਰ ਸਕਦਾ। ਥੱਲੇ ਦੀਆ ਗੱਲਾਂ ਨਾਲ, ਥੱਲੇ ਦੇ ਵਾਯੂਮੰਡਲ ਨਾਲ ਉੱਪਰ ਰਹਿਣ ਨਾਲ ਘੱਟ ਸਮੇਂ ਵਿੱਚ ਸੰਪੂਰਨ ਬਣਨ ਦੀ ਸ੍ਰੇਸ਼ਠ ਮੰਜ਼ਿਲ ਨੂੰ ਪ੍ਰਾਪਤ ਕਰ ਲੈਣਗੇ।
ਸਲੋਗਨ:-
ਲਵਲੀਨ ਸਥਿਤੀ ਦਾ ਅਨੁਭਵ ਕਰੋ ਜੇਕਰ ਲਵਲੀਨ ਬੱਚਿਆਂ ਦਾ ਸੰਗਠਨ ਹੀ ਬਾਪ ਨੂੰ ਪ੍ਰਤੱਖ ਕਰੇਗਾ। ਸੰਗਠੀਤ ਰੂਪ ਵਿੱਚ ਅਭਿਆਸ ਕਰੋ, ਮੈਂ ਬਾਬਾ ਦਾ, ਬਾਬਾ ਮੇਰਾ। ਸਭ ਸੰਕਲਪਾਂ ਨੂੰ ਇਸੀ ਇੱਕ ਸ਼ੁੱਧ ਸੰਕਲਪ ਵਿੱਚ ਸਮਾ ਦੋ। ਇੱਕ ਸੈਕਿੰਡ ਵੀ ਇਸ ਲਵਲੀਨ ਅਵਸਥਾ ਤੋਂ ਥੱਲੇ ਨਹੀਂ ਆਓ।
➤ Email me Murli: Receive Daily Murli on your email. Subscribe!