02 February 2022 Punjabi Murli Today | Brahma Kumaris

Read and Listen today’s Gyan Murli in Punjabi 

February 2, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਹੁਣ ਈਸ਼ਵਰੀਏ ਖਜ਼ਾਨੇ ਨਾਲ ਪਲ ਰਹੇ ਹੋ, ਤੁਹਾਡਾ ਕਰਤਵਿਆ ਹੈ - ਗਿਆਨ ਦਾ ਖਜ਼ਾਨਾ ਵੰਡਕੇ ਸਭ ਦਾ ਕਲਿਆਣ ਕਰਨਾ"

ਪ੍ਰਸ਼ਨ: -

ਮਾਇਆ ਦੀ ਗ੍ਰਹਿਚਾਰੀ ਆਉਣ ਤੇ ਬੱਚੇ ਕਿਹੜਾ ਵੰਡਰਫੁਲ ਖੇਲ੍ਹ ਕਰਦੇ ਹਨ?

ਉੱਤਰ:-

ਜਦੋਂ ਗ੍ਰਹਿਚਾਰੀ ਆਉਂਦੀ ਹੈ ਤਾਂ ਅਜਿਹਾ ਉੱਚ ਤੇ ਉੱਚ ਬਾਪ, ਟੀਚਰ, ਸਤਿਗੁਰੂ ਤਿੰਨਾਂ ਨੂੰ ਹੀ ਭੁੱਲ ਜਾਂਦੇ ਹਨ। ਵੰਡਰ ਹੈ ਜੋ ਚੰਗੇ – ਚੰਗੇ ਨਿਸ਼ਚੇਬੁੱਧੀ ਬੱਚੇ ਵੀ ਕਹਿੰਦੇ – ਅਸੀਂ ਨਹੀਂ ਮੰਨਦੇ। ਅਸ਼ਚਰਿਆਵਤ ਸੁੰਨਤੀ, ਕਥੰਤੀ, ਭਗੰਤੀ ਹੋ ਜਾਂਦੇ ਹਨ। ਅੱਜ ਮੰਮਾ ਬਾਬਾ ਕਹਿੰਦੇ ਕਲ ਗੁੰਮ ਹੋ ਜਾਂਦੇ। ਪਤਾ ਹੀ ਨਹੀਂ ਚਲਦਾ ਪਰ ਬਾਬਾ ਕਹਿੰਦੇ ਫਿਰ ਵੀ ਸਾਰੇ ਆਉਣਗੇ ਕਿਉਂਕਿ ਸਭਨੂੰ ਸ਼ਰਣਾਗਤੀ ਤੇ ਇੱਕ ਬਾਪ ਦੇ ਕੋਲ ਹੀ ਮਿਲਣੀ ਹੈ।

ਗੀਤ:-

ਓਮ ਨਮੋ ਸ਼ਿਵਾਏ..

ਓਮ ਸ਼ਾਂਤੀ ਇਹ ਗੀਤ ਤਾਂ ਬੱਚੇ ਸਮੇਂ ਪ੍ਰਤੀ ਸਮੇਂ ਸੁਣਦੇ ਵੀ ਹਨ ਅਤੇ ਆਪਣੇ ਪਰਮਪਿਤਾ ਪਰਮਾਤਮਾ ਨੂੰ ਯਾਦ ਵੀ ਕਰਦੇ ਹਨ। ਯਾਦ ਸਦਾ ਉਨ੍ਹਾਂ ਨੂੰ ਕੀਤਾ ਜਾਂਦਾ ਹੈ ਜਿਸ ਤੋੰ ਕੁਝ ਨਾ ਕੁਝ ਸੁਖ ਮਿਲਦਾ ਹੈ। ਬਨਾਰਸ ਵਿੱਚ ਸ਼ਿਵ ਦੇ ਮੰਦਿਰ ਹਨ। ਉੱਥੇ ਬਹੁਤ ਜਾਂਦੇ ਹਨ ਅਤੇ ਨਿਰਾਕਾਰ ਬਾਪ ਨੂੰ ਯਾਦ ਕਰਦੇ ਹਨ। ਜਿਵੇਂ ਲਕਸ਼ਮੀ – ਨਰਾਇਣ ਨੂੰ ਸਭ ਯਾਦ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਰਾਜ ਵਿੱਚ ਸੁਖ ਸੀ, ਤਾਂ ਹੀ ਰਾਜਾ – ਰਾਣੀ ਦੀ ਮਹਿਮਾ ਨਿਕਲਦੀ ਹੈ। ਸਾਰੀ ਦੁਨੀਆਂ ਯਾਦ ਕਰਦੀ ਹੈ ਓ ਗੌਡ ਫਾਦਰ। ਉਹ ਇੱਕ ਹੀ ਵਰਲਡ ਦਾ ਫਾਦਰ ਹੈ ਹੋਰ ਕੋਈ ਤੇ ਵਰਲਡ ਦਾ ਫਾਦਰ ਨਹੀਂ ਹੈ, ਵਰਲਡ ਦਾ ਫਾਦਰ ਹੈ ਨਿਰਾਕਾਰ ਗੌਡ, ਉਸ ਇੱਕ ਨੂੰ ਹੀ ਅਵਤਾਰ ਮਤਲਬ ਰੀਇਨਕਾਰਨੇਸ਼ਨ ਵੀ ਕਹਿੰਦੇ ਹਨ। ਉਹ ਇੱਕ ਹੀ ਬਾਪ ਹੈ ਜਿਸ ਦਾ ਆਪਣਾ ਸਥੂਲ ਜਾਂ ਸੂਖਸ਼ਮ ਸ਼ਰੀਰ ਨਹੀਂ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਵੀ ਸੂਖਸ਼ਮ ਸ਼ਰੀਰ ਹਨ। ਉਨ੍ਹਾਂ ਨੂੰ ਵੀ ਅਵਤਾਰ ਨਹੀਂ ਕਹਾਂਗੇ। ਅਵਤਾਰ ਅੱਖਰ ਬਹੁਤ ਉੱਚਾ ਹੈ। ਉਹ ਸਭ ਦਾ ਬਾਪ, ਸਭ ਨੂੰ ਸੁੱਖ ਦੇਣ ਵਾਲਾ ਪਤਿਤ – ਪਾਵਨ ਹੈ। ਸ੍ਰਵ ਮਨੁੱਖ ਆਤਮਾਵਾਂ ਜੋ ਵੀ ਆਉਂਦੀਆਂ ਹਨ ਉਹ ਪਹਿਲਾਂ ਸਤੋ, ਰਜੋ, ਤਮੋ ਵਿੱਚ ਆਉਂਦੀਆਂ ਹਨ। ਉਨ੍ਹਾਂਨੇ ਪਤਿਤ ਦੁਖੀ ਹੋਣਾ ਹੀ ਹੈ। ਪੁਨਰਜਨਮ ਤਾਂ ਸਾਰੇ ਲੈਂਦੇ ਹਨ ਨਾ। ਬ੍ਰਹਮਾ ਨੂੰ ਵੀ ਮਨੁੱਖ ਕਿਹਾ ਜਾਂਦਾ ਹੈ, ਵਿਸ਼ਨੂੰ ਦੇ ਦੋ ਰੂਪ ਲਕਸ਼ਮੀ – ਨਾਰਾਇਣ ਨੂੰ ਵੀ ਮਨੁੱਖ ਕਿਹਾ ਜਾਂਦਾ। ਤਾਂ ਉਨ੍ਹਾਂ ਨੂੰ ਵੀ ਅਸੀਂ ਅਵਤਾਰ ਨਹੀਂ ਕਹਿ ਸਕਦੇ ਹਾਂ। ਅਵਤਾਰ ਤਾਂ ਸਿਰ੍ਫ ਇੱਕ ਹੀ ਹੈ। ਬਾਪ ਆਉਂਦੇ ਹੀ ਹਨ ਬੱਚਿਆਂ ਨੂੰ ਵਰਸਾ ਦੇਣ। ਆਉਂਦੇ ਵੀ ਉਦੋਂ ਹਨ ਜਦੋਂ ਸਾਰੀ ਦੁਨੀਆਂ ਪਤਿਤ ਹੋ ਜਾਂਦੀ ਹੈ। ਜੋ ਵੀ ਮਨੁੱਖ ਮਾਤਰ ਹਨ, ਸਭ ਗੌਡ ਫਾਦਰ ਦੀ ਰਚਨਾ ਹੈ। ਵੱਖ ਨਾਮ ਰੂਪ ਨਾਲ ਸਭ ਗੌਡ ਫਾਦਰ ਜਰੂਰ ਕਹਿੰਦੇ ਹਨ। ਹਰ ਇੱਕ ਆਤਮਾ ਦੀ ਬੁੱਧੀ ਉਸ ਬਾਪ ਨੂੰ ਯਾਦ ਕਰਦੀ ਹੈ। ਇਵੇਂ ਨਹੀਂ ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਯਾਦ ਕਰਦੇ ਹਨ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਬਾਪ ਨਹੀਂ ਕਹਾਂਗੇ। ਬਾਪ ਤੇ ਇੱਕ ਕ੍ਰਿਏਟਰ ਨੂੰ ਹੀ ਕਹਾਂਗੇ। ਜਦੋਂ ਸੰਗਮਯੁਗ ਹੁੰਦਾ ਹੈ, ਸਾਰੇ ਮਨੁੱਖ ਪਤਿਤ ਹੋ ਜਾਂਦੇ ਹਨ ਉਦੋਂ ਬਾਪ ਅਵਤਾਰ ਲੈਂਦੇ ਹਨ, ਕਲਪ ਦੇ ਸੰਗਮਯੁਗ ਤੇ, ਕਲਯੁਗ ਨੂੰ ਸਤਿਯੁਗ ਬਨਾਉਣ। ਕ੍ਰਿਏਟਰ ਹੈ ਨਾ। ਵਿਖਾਉਂਦੇ ਹਨ ਬ੍ਰਹਮਾ ਦਵਾਰਾ ਸਥਾਪਨਾ ਕਰਾਉਂਦੇ ਹਨ, ਸ਼ੰਕਰ ਦਵਾਰਾ ਵਿਨਾਸ਼, ਵਿਸ਼ਨੂੰ ਦਵਾਰਾ ਪਾਲਣਾ ਕਰਾਉਂਦੇ ਹਨ। ਆਉਂਦੇ ਵੀ ਹਨ ਭਾਰਤ ਵਿੱਚ। ਸ਼ਿਵਰਾਤਰੀ ਵੀ ਭਾਰਤ ਵਿੱਚ ਮਨਾਈ ਜਾਂਦੀ ਹੈ। ਪਰੰਤੂ ਜਾਣਦੇ ਨਹੀਂ ਕਿ ਸ਼ਿਵ ਦਾ ਨਾਮ, ਰੂਪ, ਦੇਸ਼, ਕਾਲ ਕੀ ਹੈ! ਬਾਪ ਕਹਿੰਦੇ ਹਨ ਮੈਨੂੰ ਨਾ ਜਾਣ ਸ੍ਰਵਵਿਆਪੀ ਕਹਿ ਦਿੰਦੇ ਹਨ। ਮੇਰੀ ਬਹੁਤ ਗਲਾਨੀ ਕਰ ਦਿੰਦੇ ਹਨ, ਜਿਸ ਕਾਰਨ ਭਾਰਤ ਵਾਸੀ ਬਿਲਕੁਲ ਹੀ ਪਤਿਤ ਹੋ ਗਏ ਹਨ। ਜਦੋਂ ਭਾਰਤ ਵਿੱਚ ਸਾਰੀਆਂ ਪਤਿਤ ਆਤਮਾਵਾਂ ਬਣ ਜਾਂਦੀਆਂ ਹਨ ਉਦੋਂ ਫਿਰ ਮੈਂ ਆਉਂਦਾ ਹਾਂ। ਕਲਯੁਗ ਵਿੱਚ ਕੋਈ ਵੀ ਪੁੰਨ ਆਤਮਾ, ਪਵਿੱਤਰ ਆਤਮਾ ਨਹੀਂ ਹੋ ਸਕਦੀ। ਪਵਿੱਤਰ ਦੁਨੀਆਂ ਵਿੱਚ ਪਵਿੱਤਰ ਆਤਮਾਵਾਂ ਰਹਿੰਦੀਆਂ ਹਨ, ਉਸਨੂੰ ਕਿਹਾ ਜਾਂਦਾ ਹੈ ਸੰਪੂਰਨ ਨਿਰਵਿਕਾਰੀ ਦੁਨੀਆਂ। ਉਸਦੀ ਭੇਂਟ (ਤੁਲਨਾ) ਵਿੱਚ ਕਲਯੁਗ ਹੈ ਵਿਸ਼ਸ਼ ਦੁਨੀਆਂ। ਕਲਯੁਗ ਦੇ ਅੰਤ ਅਤੇ ਸਤਿਯੁਗ ਦੇ ਆਦਿ ਨੂੰ ਕਿਹਾ ਜਾਂਦਾ ਹੈ ਸੰਗਮ। ਦਵਾਪਰ ਅਤੇ ਤ੍ਰੇਤਾ ਨੂੰ ਨਹੀਂ ਮਿਲਾਵਾਂਗੇ। ਅੰਤ ਮਾਨਾ ਸਾਰੀ ਪੁਰਾਣੀ ਦੁਨੀਆਂ ਦਾ ਅੰਤ ਅਤੇ ਨਵੀਂ ਦੁਨੀਆਂ ਦਾ ਆਦਿ। ਸਤਿਯੁਗ ਹੈ ਪਾਵਨ ਦੁਨੀਆਂ ਫਿਰ ਕਲਾਵਾਂ ਘੱਟਦੀਆਂ ਜਾਂਦੀਆਂ ਹਨ। ਸਤਿਯੁਗ, ਤ੍ਰੇਤਾ ਨੂੰ ਵੀ ਇੱਕ ਜਿਹਾ ਨਹੀਂ ਰੱਖਾਂਗੇ। ਬਾਪ ਕਹਿੰਦੇ ਹਨ ਮੈਨੂੰ ਬੱਚਿਆਂ ਨੇ ਨੰਬਰਵਾਰ ਹੀ ਪਹਿਚਾਣਿਆ ਹੈ – ਇਸ ਸਮੇਂ ਹੀ ਇਹ ਕਿਹਾ ਜਾਂਦਾ ਹੈ ਕਿਉਂਕਿ ਮਾਯਾ ਸਾਹਮਣੇ ਖੜ੍ਹੀ ਹੈ, ਬਾਰ – ਬਾਰ ਭੁਲਾ ਦਿੰਦੀ ਹੈ। ਕਹਿੰਦੇ ਹਨ ਅਸੀਂ ਬ੍ਰਹਮਾ ਦੇ ਬੱਚੇ ਸ਼ਿਵ ਦੇ ਪੋਤਰੇ ਹਾਂ। ਇਹ ਕਹਿੰਦੇ ਵੀ ਭੁੱਲ ਜਾਂਦੇ ਹਨ। ਅਗਿਆਨ ਵਿੱਚ ਅਜਿਹੀ ਗੱਲ ਕਦੇ ਨਹੀਂ ਭੁੱਲਣਗੇ। ਇੱਥੇ ਸਾਮਣੇ ਕਹਿ ਦਿੰਦੇ ਹਨ ਅਸੀਂ ਬ੍ਰਹਮਾ ਦੇ ਬੱਚੇ ਨਹੀਂ ਹਾਂ। ਇੱਕ ਦਮ ਭੁੱਲ ਜਾਂਦੇ ਹਨ। ਇਨਾਂ ਭੁੱਲ ਜਾਂਦੇ ਹਨ ਜੋ ਫਿਰ ਕਦੇ ਯਾਦ ਵੀ ਨਹੀਂ ਕਰਦੇ ਹਨ। ਇਹ ਇੱਕ ਵੱਡਾ ਵੰਡਰ ਹੈ। ਭਾਰਤਵਾਸੀ ਇਹ ਵੀ ਜਾਣਦੇ ਹਨ ਕਿ ਸਵਰਗ ਬਨਾਉਣ ਵਾਲਾ ਇੱਕ ਪਰਮਪਿਤਾ ਪਰਮਾਤਮਾ ਹੈ ਅਤੇ ਨਰਕ ਬਨਾਉਣ ਵਾਲਾ ਮਾਇਆ ਰਾਵਣ ਹੈ। ਫਿਰ ਦੋਵੇਂ ਹੀ ਗੱਲਾਂ ਭੁੱਲ ਜਾਂਦੇ ਹਨ। ਨਾ ਬਾਪ ਨੂੰ ਜਾਣਦੇ, ਨਾ ਰਾਵਣ ਨੂੰ ਜਾਣਦੇ। ਸ਼ਿਵ ਨੂੰ ਪੂਜਦੇ ਹਨ ਅਤੇ ਰਾਵਣ ਨੂੰ ਸਾੜਦੇ ਹਨ। ਪ੍ਰੰਤੂ ਵੰਡਰ ਇਹ ਹੈ ਜਿੰਨ੍ਹਾਂਨੂੰ ਪੂਜਦੇ ਹਨ ਉਨ੍ਹਾਂ ਦੇ ਆਕਉਪੇਸ਼ਨ, ਬਾਓਗ੍ਰਾਫੀ ਦਾ ਪਤਾ ਨਹੀਂ ਅਤੇ ਰਾਵਣ ਜਿਸਨੂੰ ਸਾੜਦੇ ਹਨ ਉਸਦਾ ਵੀ ਪਤਾ ਨਹੀਂ ਕਿ ਰਾਵਣ ਕੀ ਚੀਜ ਹੈ। ਮਨੁੱਖ ਮਾਤਰ ਜਿਵੇਂ ਰਾਜਾ ਰਾਣੀ ਉਵੇਂ ਪ੍ਰਜਾ ਉਸ ਵਿਚ ਸਭ ਆ ਜਾਂਦੇ ਹਨ, ਸਭ ਤੁੱਛ ਬੁੱਧੀ ਹਨ। ਬਾਪ ਸਮਝਾਉਂਦੇ ਹਨ ਹੋਰ ਜੋ ਧਰਮ ਸਥਾਪਨ ਕਰਨ ਆਉਂਦੇ ਹਨ, ਉਨ੍ਹਾਂਨੂੰ ਰੀਇਨਕਾਰਨੇਸ਼ਨ ਨਹੀਂ ਕਹਾਂਗੇ। ਅਵਤਰਨ ਇੱਕ ਬਾਪ ਦਾ ਹੀ ਹੁੰਦਾ ਹੈ ਭਾਰਤ ਵਿੱਚ। ਪ੍ਰੰਤੂ ਭਾਰਤਵਾਸੀ ਖੁਦ ਹੀ ਭੁੱਲ ਜਾਂਦੇ ਹਨ। ਭਾਵੇਂ ਪਰਮਪਿਤਾ ਪ੍ਰਮਾਤਮਾ ਦੀ ਪੂਜਾ ਕਰਦੇ ਹਨ ਪ੍ਰੰਤੂ ਉਹ ਕਦੋਂ ਆਇਆ, ਕੀ ਕੀਤਾ ਕੁਝ ਵੀ ਨਹੀਂ ਜਾਣਦੇ। ਨਾ ਬਾਪ ਨੂੰ, ਨਾ ਰਚਨਾ ਦੇ ਆਦਿ- ਮੱਧ- ਅੰਤ ਨੂੰ ਜਾਣਦੇ ਹਨ, ਨਾ ਦੇਵੀ – ਦੇਵਤਾਵਾਂ ਦੀ ਬਾਓਗ੍ਰਾਫੀ ਨੂੰ ਜਾਣਦੇ ਹਨ, ਇਸਲਈ ਹੀ ਦੁਖੀ ਹਨ। ਭਾਰਤਵਾਸੀ ਪਹਿਲਾਂ ਕਿੰਨੇ ਸੁਖੀ ਸਨ, ਬਿਲਕੁਲ ਹੀ ਵਿਸ਼ਵ ਦੇ ਮਾਲਿਕ ਸਨ। ਹੁਣ ਉਹ ਭਾਰਤਵਾਸੀ ਇਹ ਨਹੀਂ ਜਾਣਦੇ ਕਿ ਅਸੀਂ ਸਭ ਪਾਵਨ ਸ੍ਰੇਸ਼ਠਚਾਰੀ ਸੀ। ਜੇਕਰ ਸੀ ਤਾਂ ਕਿਵੇਂ ਬਣੇ, ਕੁਝ ਵੀ ਨਹੀਂ ਜਾਣਦੇ, ਇਹ ਹੈ ਵੰਡਰ। ਬਾਪ ਕਿਨਾਂ ਕਲੀਅਰ ਕਰ ਸਮਝਾਉਂਦੇ ਹਨ। ਕਿਸਨੂੰ ਸਮਝਾਉਣਗੇ? ਆਪਣੇ ਬੱਚਿਆਂ ਨੂੰ ਸਮਝਾਉਂਦਾ ਹਾਂ। ਬੱਚਿਆਂ ਦੇ ਹੀ ਸਾਮਣੇ ਪ੍ਰਤੱਖ ਹੁੰਦਾ ਹਾਂ। ਪਰ ਬੱਚੇ ਵੀ ਪ੍ਰਤੱਖ ਹੋਣ, ਮੰਮਾ – ਬਾਬਾ ਕਹਿਕੇ ਫਿਰ ਭੁੱਲ ਜਾਂਦੇ ਹਨ। ਇਹ ਹੀ ਵੰਡਰ ਹੈ। ਅਗਿਆਨ ਕਾਲ ਵਿੱਚ ਕਦੇ ਬਾਪ, ਟੀਚਰ, ਗੁਰੂ ਨੂੰ ਨਾ ਭੁਲ ਸਕਣ। ਇੱਥੇ ਇਹ ਪਾਰਲੌਕਿਕ ਬਾਪ ਜੋ ਇਨਾਂ ਵੱਡਾ ਹੈ, ਜੋ ਸਭ ਦੁਖ ਦੂਰ ਕਰਦੇ ਹਨ, ਉਨ੍ਹਾਂਨੂੰ ਭੁੱਲ ਜਾਂਦੇ ਹਨ, ਤਾਂ ਕਿਹਾ ਜਾਂਦਾ ਹੈ ਅਸ਼ਚਰਿਆਵਤ ਸੁੰਨਤੀ, ਕਥਨੰਤੀ ਅਹੋ ਮਮ ਮਾਇਆ ਤੁਸੀਂ ਕਿੰਨੀ ਪ੍ਰਬਲ ਹੋ। ਬੇਹੱਦ ਬਾਪ ਦੇ ਬੰਨਤੀ, ਟੀਚਰ ਸਮਝ ਉਨ੍ਹਾਂ ਤੋਂ ਪੜ੍ਹਦੇ ਹੋਏ, ਪਤਿਤ – ਪਾਵਨ ਸਤਿਗੁਰੂ ਪੱਕਾ ਸਮਝਦੇ ਹੋਏ ਫਿਰ ਤਿੰਨਾਂ ਨੂੰ ਹੀ ਭੁੱਲ ਜਾਂਦੇ ਹਨ। ਇੱਕ ਨੂੰ ਭੁੱਲੇ ਤਾਂ ਫਿਰ ਤਿੰਨਾਂ ਨੂੰ ਹੀ ਭੁੱਲੇ। ਇੱਕ ਨੂੰ ਯਾਦ ਕਰੋ ਤਾਂ ਤਿੰਨੋਂ ਹੀ ਯਾਦ ਪੈਣਗੇ ਕਿਉਂਕਿ ਇਹ ਤਿੰਨੋ ਹੀ ਕੰਬਾਈਇੰਡ ਹਨ। ਖੁਦ ਹੀ ਬਾਪ ਟੀਚਰ ਅਤੇ ਸਤਿਗੁਰੂ ਹਨ, ਸੋ ਵੀ ਏਕੁਰੇਟ ਹਨ। ਕਹਿੰਦੇ ਹਨ ਮੈਂ ਬਾਪ ਹਾਂ ਤੁਹਾਨੂੰ ਜਰੂਰ ਪਰਮਧਾਮ ਵਿੱਚ ਲੈ ਜਾਵਾਂਗਾ। ਮੈਂ ਤੁਹਾਡਾ ਸਿੱਖਿਅਕ ਹਾਂ, ਪੜ੍ਹਾਕੇ ਤੁਹਾਨੂੰ ਜਰੂਰ ਰਾਜਾਵਾਂ ਦਾ ਰਾਜਾ ਬਣਾਵਾਂਗਾ। ਮੈਂ ਸਤਿਗੁਰੂ ਹਾਂ, ਤੁਸੀਂ ਬੱਚਿਆਂ ਨੂੰ ਨੰਬਰਵਾਰ ਪੁਰਸ਼ਾਰਥ ਅਨੁਸਾਰ ਸਭ ਨੂੰ ਵਾਪਿਸ ਜਰੂਰ ਲੈ ਜਾਵਾਂਗਾ। ਇਹ ਗਾਰੰਟੀ ਕਰਦੇ ਹਨ। ਅਜਿਹੇ ਬਾਪ ਨੂੰ ਵੀ ਚਲਦੇ – ਚਲਦੇ ਭੁੱਲ ਜਾਂਦੇ ਹਨ। ਮਾਇਆ ਦੀ ਗ੍ਰਹਿਚਾਰੀ ਅਜਿਹੀ ਹੈ ਜੋ ਅੱਜ ਕਹਿਣਗੇ ਬਾਬਾ, ਕਲ ਕਹਿਣਗੇ ਸਾਨੂੰ ਸੰਸ਼ੇ ਪੈਂਦਾ ਹੈ। ਇਵੇਂ ਹੀ ਹੁੰਦਾ ਰਹਿੰਦਾ ਹੈ। ਹਾਂ ਕੋਈ ਤਾਂ ਫਿਰ ਅੰਤ ਵਿੱਚ ਆਕੇ ਵਰਸਾ ਲੈਣਗੇ। ਗ੍ਰਹਿਚਾਰੀ ਉਤਰੇਗੀ ਤਾਂ ਆ ਜਾਣਗੇ। ਇਵੇਂ ਡਰਾਮੇ ਵਿੱਚ ਨੂੰਧ ਹੈ। ਵਿਨਾਸ਼ ਤੇ ਹੋਣਾ ਹੀ ਹੈ, ਫਿਰ ਕਿਸ ਦੀ ਸ਼ਰਨ ਲੈਣਗੇ? ਸਭਦਾ ਸਦਗਤੀ ਦਾਤਾ ਤਾਂ ਇੱਕ ਹੀ ਹੈ। ਸਭਨੂੰ ਸ਼ਰਨ ਲੈਣ ਵਾਲਾ ਵੀ ਹੈ, ਸਭ ਆਕੇ ਮੱਥਾ ਝੁਕਾਉਣ ਵਾਲੇ ਹਨ। ਪ੍ਰੰਤੂ ਉਸ ਵੇਲੇ ਕੀ ਕਰ ਸਕਣਗੇ। ਫਿਰ ਅਜਿਹਾ ਹੋਵੇਗਾ ਤਾਂ ਇੰਨੀ ਵੱਡੀ ਭੀੜ ਇਕੱਠੀ ਆ ਨਹੀਂ ਸਕੇਗੀ। ਇਹ ਖੇਡ ਹੀ ਬੜਾ ਵੰਡਰਫੁਲ ਬਣਿਆ ਹੋਇਆ ਹੈ। ਇੰਨੀ ਭੀੜ ਆਕੇ ਕੀ ਕਰੇਗੀ? ਫਿਰ ਜਲਦੀ ਹੀ ਵਿਨਾਸ਼ ਸਾਮਣੇ ਆ ਜਾਵੇਗਾ। ਹਾਂ, ਆਵਾਜ਼ ਸੁਣਨਗੇ ਕਿ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ, ਹੁਣ ਵਾਪਿਸ ਜਾਣਾ ਹੈ। ਬਾਕੀ ਮਿਲਣ ਨਾਲ ਕੀ ਫਾਇਦਾ। ਬਾਬਾ ਡਾਇਰੈਕਸ਼ਨ ਦਿੰਦੇ ਹਨ ਕਿ ਭਾਵੇਂ ਕੋਈ ਵਿਲਾਇਤ ਵਿੱਚ ਵੀ ਹਨ ਤਾਂ ਵੀ ਬਾਪ ਨੂੰ ਯਾਦ ਕਰਦੇ ਰਹੋ ਤਾਂ ਵਿਕਰਮ ਵਿਨਾਸ਼ ਹੋਣਗੇ। ਅੰਤ ਮਤੀ ਸੋ ਗਤੀ ਹੋ ਜਾਵੇਗੀ। ਸਭਨੂੰ ਪੈਗਾਮ ਤੇ ਮਿਲਣਾ ਹੀ ਹੈ। ਇੱਕ ਜਗਾ ਤੇ ਇੰਨੇ ਥੋੜ੍ਹੀ ਨਾ ਮਿਲ ਸਕਣਗੇ। ਪਰੰਤੂ ਡਰਾਮਾ ਬਹੁਤ ਵੰਡਰਫੁਲ ਬਣਿਆ ਹੋਇਆ ਹੈ। ਸਭਨੂੰ ਪਤਾ ਪਵੇਗਾ ਕਿ ਫਾਦਰ ਆਇਆ ਹੋਇਆ ਹੈ। ਕ੍ਰਿਸ਼ਚਨ ਸਭ ਥੋੜ੍ਹੀ ਨਾ ਪੌਪ ਨੂੰ ਮਿਲਦੇ ਹਨ। ਸਭ ਪਹੁੰਚ ਨਾ ਸਕਣ। ਇਹ ਵੀ ਸਭ ਨੂੰ ਅੰਤ ਵਿੱਚ ਪਤਾ ਪਵੇਗਾ ਕਿ ਬਾਪ ਆਇਆ ਹੋਇਆ ਹੈ, ਸਭ ਨੂੰ ਲਿਬਰੇਟ ਕਰ ਲੈ ਜਾਵਾਂਗਾ। ਕਿਨਾਂ ਵੱਡਾ ਵਿਨਾਸ਼ ਹੋਣਾ ਹੈ। ਰੁਦ੍ਰ ਮਾਲਾ ਕਿੰਨੀ ਜਬਰਦਸਤ ਹੈ। ਉਸ ਦੇ ਮੁਕਾਬਲੇ ਵਿਸ਼ਨੂੰ ਦੀ ਮਾਲਾ ਕਿੰਨੀ ਛੋਟੀ ਹੈ। ਉਵੇਂ ਤਾਂ ਕਹੀਏ ਇਹ ਸਾਰੀ ਮਾਲਾ ਵਿਸ਼ਨੂੰ ਦੀ ਹੈ। ਪਹਿਲਾ – ਪਹਿਲਾ ਤੇ ਵਿਸ਼ਨੂੰ ਠਹਿਰਿਆ ਨਾ। ਹਿਮੂਨਟੀ ਦਾ ਗ੍ਰੇਟ – ਗ੍ਰੇਟ ਗ੍ਰੈੰਡ ਫਾਦਰ ਬ੍ਰਹਮਾ ਹੀ ਠਹਿਰਿਆ। ਬ੍ਰਹਮਾ ਹੀ ਫਿਰ ਵਿਸ਼ਨੂੰ ਬਣਦੇ ਹਨ। ਵਿਸ਼ਨੂੰ ਦੇ ਦੋ ਰੂਪ ਹਨ ਲਕਸ਼ਮੀ – ਨਾਰਾਇਣ। ਫਰਕ ਕੁਝ ਵੀ ਨਹੀਂ। ਇਹ ਬੜੀਆਂ ਵੰਡਰਫੁਲ ਗੱਲਾਂ ਹਨ, ਇਸਨੂੰ ਸਿਮਰਨ ਕਰਦੇ ਰਹੋ ਤਾਂ ਖੁਸ਼ੀ ਵੀ ਰਹੇ। ਬਾਬਾ ਨੇ ਸਮਝਾਇਆ ਹੈ – ਰੀਇਨਕਾਰਨੇਸ਼ਨ ਸਿਰਫ ਇੱਕ ਨੂੰ ਹੀ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂਨੂੰ ਆਪਣਾ ਸ਼ਰੀਰ ਨਹੀਂ ਹੈ ਹੋਰ ਸਭਨੂੰ ਆਪਣਾ – ਆਪਣਾ ਸ਼ਰੀਰ ਹੈ। ਬਾਬਾ ਨੂੰ ਤੇ ਸ਼ਰੀਰ ਦਾ ਲੋਨ ਲੈਣਾ ਪਵੇ। ਹੋਰਾਂ ਨੂੰ ਤੇ ਆਪਣਾ – ਆਪਣਾ ਸ਼ਰੀਰ ਹੈ। ਲੋਨ ਲੈਣ ਵਾਲੀ ਚੀਜ਼ ਦੂਜੇ ਦੀ ਹੁੰਦੀ ਹੈ। ਕੋਈ ਵੀ ਆਤਮਾ ਥੋੜ੍ਹੀ ਨਾ ਕਹੇਗੀ ਕਿ ਅਸੀਂ ਲੋਨ ਲੈਂਦੇ ਹਾਂ। ਆਤਮਾ ਤੇ ਕਹਿੰਦੀ ਹੈ – ਮੇਰਾ ਸ਼ਰੀਰ ਹੈ। ਸ਼ਿਵਬਾਬਾ ਤੇ ਕਹਿ ਨਹੀਂ ਸਕਦੇ ਕਿ ਇਹ ਮੇਰਾ ਸ਼ਰੀਰ ਹੈ। ਉਹ ਸਿਰਫ਼ ਆਧਾਰ ਲੈਂਦੇ ਹਨ, ਬੱਚਿਆਂ ਨੂੰ ਨਾਲੇਜ਼ ਦੇਣ ਅਤੇ ਯੋਗ ਸਿਖ਼ਲਾਉਣ ਲਈ। ਬੱਚੇ ਵੀ ਜਾਣਦੇ ਹਨ ਕਿ ਬਾਬਾ ਨੇ ਆਧਾਰ ਲਿਆ ਹੈ ਫਿਰ ਵੀ ਘੜੀ – ਘੜੀ ਭੁੱਲ ਜਾਂਦੇ ਹਨ। ਦੇਹ – ਅਭਿਮਾਨੀ ਬਣਦੇ ਹਨ ਤਾਂ ਉਹ ਰਿਗਾਰਡ ਗੁੰਮ ਹੋ ਜਾਂਦਾ ਹੈ। ਨਹੀਂ ਤਾਂ ਬਾਬਾ ਕੀ ਚੀਜ ਹੈ। ਜੇਕਰ ਜਾਨਣ ਤਾਂ ਉਨ੍ਹਾਂ ਦੇ ਫਰਮਾਨ ਤੇ ਜ਼ਰੂਰ ਚੱਲਣ। ਕਦਮ – ਕਦਮ ਸ਼੍ਰੀਮਤ ਲੈਣੀ ਪਵੇ। ਪਰੰਤੂ ਮਾਇਆ ਭੁੱਲਾ ਦਿੰਦੀ ਹੈ। ਕਦੇ ਸ਼੍ਰੀਮਤ ਤੇ, ਕਦੇ ਆਸੁਰੀ ਮਤ ਤੇ ਚੱਲ ਪੈਂਦੇ ਹਨ। ਕਦੇ ਉਹ ਪਾਸਾ ਭਾਰੀ, ਉਹ ਹਲਕਾ। ਕਦੇ ਉਨ੍ਹਾਂ ਦੀ ਮਤ ਤੇ, ਕਦੇ ਉਨ੍ਹਾਂ ਦੀ ਮਤ ਤੇ। ਇੱਕ ਹੀ ਸ਼ਿਵਬਾਬਾ ਦੀ ਸ਼੍ਰੀਮਤ ਤੇ ਚਲਦੇ ਰਹਿਣ ਤਾਂ ਠੀਕ ਹੈ, ਉੱਪਰ ਵੀ ਚੜ੍ਹਦੇ ਰਹਿਣ। ਪ੍ਰੰਤੂ ਆਪਣੀ ਮਤ ਤੇ ਵੀ ਚੱਲ ਪੈਂਦੇ ਹਨ। ਬਾਪ ਜੋ ਡਾਇਰੈਕਸ਼ਨ ਆਦਿ ਦਿੰਦੇ ਹਨ ਉਸਨੂੰ ਅਮਲ ਵਿੱਚ ਜਰੂਰ ਲਿਆਉਣਾ ਪਵੇ। ਫਿਰ ਵੀ ਕੁਝ ਵੀ ਹੋ ਜਾਂਦਾ ਹੈ ਤਾਂ ਕਹਿਣਗੇ ਡਰਾਮੇ ਵਿੱਚ ਅਜਿਹਾ ਸੀ। ਰਾਜਧਾਨੀ ਤਾਂ ਸਥਾਪਨ ਹੋਣੀ ਹੀ ਹੈ, ਇਸ ਵਿੱਚ ਜਰਾ ਵੀ ਫਰਕ ਨਹੀਂ ਪੈ ਸਕਦਾ। ਮਿਲਣ ਲਈ ਤੇ ਬਹੁਤ ਆਉਂਦੇ ਹਨ ਫਿਰ ਘਰ ਗਏ ਤਾਂ ਖਲਾਸ। ਪੂਰੇ ਨਿਸ਼ਚੇ ਨਾਲ ਥੋੜ੍ਹੀ ਆਉਂਦੇ ਹਨ। ਕਿਸੇ ਨੂੰ 5 ਪ੍ਰਤੀਸ਼ਤ ਨਿਸ਼ਚੇ ਹੈ ਤਾਂ ਕਿਸੇ ਨੂੰ 15 ਪ੍ਰਤੀਸ਼ਤ। ਅਗਿਆਨਕਾਲ ਵਿੱਚ ਜਦੋਂ ਪਤਾ ਚਲ ਜਾਂਦਾ ਹੈ ਇਹ ਮੇਰਾ ਚਾਚਾ ਹੈ, ਮਾਮਾ ਹੈ ਤਾਂ ਫਿਰ ਸੰਸ਼ੇ ਥੋੜ੍ਹੀ ਨਾ ਪੈਂਦਾ ਹੈ। ਇੱਥੇ ਤਾਂ ਮਾਇਆ ਸੰਸ਼ੇ ਵਿੱਚ ਲਿਆਕੇ ਡਿੱਗਾ ਦਿੰਦੀ ਹੈ। ਗੋਇਆ ਨਿਸ਼ਚੇ ਬੈਠਾ ਹੀ ਨਹੀਂ। ਨਿਸ਼ਚੇ ਬੈਠੇ – ਬੈਠੇ ਵੀ ਫਿਰ ਗੁੰਮ ਜੋ ਜਾਂਦੇ ਹਨ। ਵੰਡਰ ਹੈ ਨਾ। ਇਹ ਇੱਕ ਹੀ ਬਾਪ, ਟੀਚਰ, ਸਤਿਗੁਰੂ ਹੈ। ਹਰ ਇੱਕ ਨੰਬਰਵਾਰ ਪੁਰਸ਼ਾਰਥ ਅਨੁਸਾਰ ਕਲਪ ਪਹਿਲਾਂ ਮੁਆਫ਼ਿਕ ਉਠਾਉਂਦੇ ਹਨ। ਕਲਪ ਪਹਿਲਾਂ ਜਿਸਨੇ ਜਿਨਾਂ ਵਰਸਾ ਲਿਆ ਹੈ, ਹਰ ਇੱਕ ਦੀ ਉਹ ਹੀ ਐਕਟ ਚੱਲ ਰਹੀ ਹੈ। ਇਸ ਸਮੇਂ ਸਾਡੀ ਬ੍ਰਾਹਮਣਾਂ ਦੀ ਮਾਲਾ ਨਹੀਂ ਬਣ ਸਕਦੀ ਕਿਉਂਕਿ ਗ੍ਰਹਿਚਾਰੀ ਆਉਂਦੀ ਰਹਿੰਦੀ ਹੈ ਤਾਂ ਟੁੱਟ ਜਾਂਦੇ ਹਨ। ਫਿਰ ਪ੍ਰਜਾ ਦੀ ਮਾਲਾ ਵਿੱਚ ਆ ਜਾਂਦੇ ਹਨ। ਪ੍ਰਜਾ ਵਿੱਚ ਵੀ ਕਦੇ ਕਿਵੇਂ, ਕਦੇ ਕਿਵੇਂ। ਮਾਲਾ ਹੈ ਤਾਂ ਜ਼ਰੂਰ। ਰੁਦ੍ਰ ਮਾਲਾ ਅਤੇ ਵਿਸ਼ਨੂੰ ਦੀ ਮਾਲਾ ਉਹ ਹੈ ਰੂਹਾਨੀ ਮਾਲਾ, ਉਹ ਹੈ ਜਿਸਮਾਨੀ ਮਾਲਾ। ਇਸਨੂੰ ਸਮਝਣ ਦੀ ਬੜੀ ਵਧੀਆ ਵਿਸ਼ਾਲ ਅਤੇ ਸਵੱਛ ਬੁੱਧੀ ਚਾਹੀਦੀ ਹੈ। ਵਫ਼ਾਦਾਰ, ਫਰਮਾਨਬਰਦਾਰ ਚਾਹੀਦਾ ਜੋ ਸ਼੍ਰੀਮਤ ਤੇ ਪੂਰਾ ਧਿਆਨ ਦਿੰਦਾ ਰਹੇ। ਸ਼ਿਵਬਾਬਾ ਦੀ ਕਿੰਨੀ ਵੱਡੀ ਸਰਵਿਸ ਹੈ। ਕਹਿੰਦੇ ਹਨ ਪਤਿਤ – ਪਾਵਨ ਆਓ। ਬਾਬਾ ਪਾਵਨ ਦੁਨੀਆਂ ਸਥਾਪਨ ਕਰਦੇ ਹਨ। ਉਹ ਹੀ ਫਿਰ ਪਤਿਤ ਬਣਦੇ ਹਨ। ਫਿਰ ਉਨ੍ਹਾਂ ਨੂੰ ਹੀ ਪਾਵਨ ਬਨਾਉਣ ਬਾਪ ਨੂੰ ਆਉਣਾ ਪੈਂਦਾ ਹੈ। ਕਿੰਨਾਂ ਵੰਡਰਫੁਲ ਪਾਰ੍ਟ ਵਜਦਾ ਹੈ ਇਸ ਸਮੇਂ, ਇਸਲਈ ਬਲਿਹਾਰੀ ਇਸ ਸਮੇਂ ਪਰਮਪਿਤਾ ਪਰਮਾਤਮਾ ਦੇ ਪਾਰ੍ਟ ਵਜਾਉਣ ਦੀ ਹੈ। ਨੰਬਰਵਨ ਯਾਦਗਰ ਹੈ ਹੀ ਇੱਕ ਦੀ। ਜੋ ਸਭ ਕੁਝ ਕਰਦੇ ਹਨ, ਉਨ੍ਹਾਂ ਦੀ ਹੀ ਜਯੰਤੀ ਮਨਾਉਂਦੇ ਹਨ। ਜਿਸਨੂੰ ਬਨਾਉਂਦੇ ਹਨ ਉਨ੍ਹਾਂ ਦੀ ਕਿੰਨੀ ਮਹਿਮਾ ਹੈ। ਬਾਕੀ ਇਸ ਸਮੇਂ ਜੋ ਵੀ ਮਨੁੱਖ ਮਾਤਰ ਹਨ ਸਭ ਪਤਿਤ, ਭ੍ਰਿਸ਼ਟਾਚਾਰੀ ਹਨ। ਸਤਿਯੁਗ ਵਿੱਚ ਸਨ ਸ੍ਰੇਸ਼ਠਚਾਰੀ, ਪਰਿਸਤਾਨੀ, ਕਿੰਨਾ ਰਾਤ- ਦਿਨ ਦਾ ਫਰਕ ਹੈ। ਹੁਣ ਅਸੀਂ ਸ਼ਿਵਬਾਬਾ ਤੋੰ ਵਰਸਾ ਲੈ ਰਹੇ ਹਾਂ। ਹੁਣ ਸਾਨੂੰ ਕੀ ਮਨਾਉਣਾ ਹੈ? ਮਨਾਉਣਾ ਹੁੰਦਾ ਹੈ ਭਗਤੀਮਾਰਗ ਵਿੱਚ। ਇਸ ਸਮੇਂ ਸ਼੍ਰੀਮਤ ਤੇ ਤੁਹਾਨੂੰ ਖੂਬ ਪੁਰਸ਼ਾਰਥ ਕਰਨਾ ਹੈ, ਸਰਵਿਸ ਕਰਨੀ ਹੈ। ਇਹ ਪ੍ਰਦਰਸ਼ਨੀ ਤੇ ਸਮਝਾਉਣ ਦੀ ਰਸਮ ਬੜੀ ਚੰਗੀ ਨਿਕਲੀ ਹੈ। ਈਸ਼ਵਰੀਏ ਸਰਵਿਸ ਤੇ ਬੱਚਿਆਂ ਨੂੰ ਪੂਰਾ ਧਿਆਨ ਦੇਣਾ ਹੈ। ਜੋ ਈਸ਼ਵਰੀਏ ਖਜਾਨੇ ਨਾਲ ਪਲਦੇ ਹਨ ਉਨ੍ਹਾਂ ਨੂੰ ਤੇ ਪੂਰੀ ਸਰਵਿਸ ਕਰਨੀ ਹੈ, ਜੋ ਜਲਦੀ – ਜਲਦੀ ਮਨੁੱਖਾਂ ਦਾ ਕਲਿਆਣ ਹੋ ਜਾਵੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਚੜ੍ਹਦੀ ਕਲਾ ਵਿੱਚ ਜਾਣ ਦੇ ਲਈ ਕਦਮ ਕਦਮ ਸ਼੍ਰੀਮਤ ਤੇ ਚਲਣਾ ਹੈ। ਬਾਪ ਨੂੰ ਪੂਰੀ ਤਰ੍ਹਾਂ ਪਹਿਚਾਣਕੇ, ਦੇਹੀ – ਅਭਿਮਾਨੀ ਬਣ ਪੂਰਾ ਰਿਗਾਰਡ ਰੱਖਣਾ ਹੈ।

2. ਈਸ਼ਵਰੀਏ ਸਰਵਿਸ ਦਾ ਪੂਰਾ – ਪੂਰਾ ਧਿਆਨ ਦੇਣਾ ਹੈ। ਯਾਦ ਨਾਲ ਬੁੱਧੀ ਨੂੰ ਸਵੱਛ ਅਤੇ ਵਿਸ਼ਾਲ ਬਨਾਉਣਾ ਹੈ।

ਵਰਦਾਨ:-

ਤੁਹਾਡਾ ਅਨਾਦਿ ਸਵਰੂਪ ਨਿਰਾਕਾਰ ਜੋਤੀ ਸਵਰੂਪ ਆਤਮਾ ਹੈ ਅਤੇ ਆਦਿ ਸਵਰੂਪ ਹੈ ਦੇਵ ਆਤਮਾ। ਦੋਨੋ ਸਵਰੂਪ ਸਮ੍ਰਿਤੀ ਵਿੱਚ ਉਦੋਂ ਰਹਿਣਗੇ ਜਦੋ ਨਾਲੇਜ਼ ਦੀ ਲਾਈਟ – ਮਾਈਟ ਦੇ ਆਧਾਰ ਨਾਲ ਸੋਲ ਕਾਂਸ਼ੀਅਸ ਸਥਿਤੀ ਵਿੱਚ ਰਹਿਣ ਦਾ ਅਭਿਆਸ ਹੋਵੇਗਾ। ਬ੍ਰਾਹਮਣ ਬਣਨਾ ਮਤਲਬ ਨਾਲੇਜ਼ ਦੀ ਲਾਈਟ – ਮਾਈਟ ਦੇ ਸਮ੍ਰਿਤੀ ਸਵਰੂਪ ਬਣਨਾ। ਜੋ ਸਮ੍ਰਿਤੀ ਸਵਰੂਪ ਹੈ, ਉਹ ਖੁਦ ਵੀ ਸੰਤੁਸ਼ਟ ਰਹਿੰਦੇ ਅਤੇ ਦੂਜਿਆਂ ਨੂੰ ਵੀ ਸੰਤੁਸ਼ਟ ਕਰਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top