02 August 2021 PUNJABI Murli Today | Brahma Kumaris

Read and Listen today’s Gyan Murli in Punjabi 

August 1, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਜਿਵੇੰ ਬਾਪ ਅਪਕਾਰੀਆਂ ਤੇ ਵੀ ਉਪਕਾਰ ਕਰਦੇ ਹਨ ਇਵੇਂ ਤੁਸੀਂ ਵੀ ਫਾਲੋ ਫਾਦਰ ਕਰੋ, ਸੁਖਦਾਈ ਬਣੋਂ, ਇਸ ਦੇਹ ਨੂੰ ਭੁੱਲਦੇ ਜਾਵੋ।"

ਪ੍ਰਸ਼ਨ: -

ਦੇਹੀ – ਅਭਿਮਾਨੀ ਰਹਿਣ ਵਾਲਿਆਂ ਬੱਚਿਆਂ ਦੀਆਂ ਮੁੱਖ ਨਿਸ਼ਾਨੀਆਂ ਕੀ ਹੋਣਗੀਆਂ?

ਉੱਤਰ:-

1. ਉਨ੍ਹਾਂ ਦਾ ਆਪਸ ਵਿੱਚ ਬਹੁਤ – ਬਹੁਤ ਰੂਹਾਨੀ ਪ੍ਰੇਮ ਹੋਵੇਗਾ। 2. ਉਹ ਕਦੇ ਇੱਕ ਦੂਜੇ ਦੀਆਂ ਖਾਮੀਆਂ ਦਾ( ਕਮੀਆਂ ਦਾ ) ਵਰਨਣ ਨਹੀਂ ਕਰਨਗੇ। 3. ਉਹ ਬਹੁਤ – ਬਹੁਤ ਸੁਖਦਾਈ ਹੋਣਗੇ। 4. ਉਨ੍ਹਾਂ ਦੀ ਖੁਸ਼ੀ ਕਦੇ ਗਾਇਬ ਨਹੀਂ ਹੋਵੇਗੀ। ਸਦਾ ਅਪਾਰ ਖੁਸ਼ੀ ਵਿੱਚ ਰਹਿਣਗੇ। 5 . ਕਦੇ ਮਤਭੇਦ ਵਿੱਚ ਨਹੀਂ ਆਉਣਗੇ। 6. ਅਸੀਂ ਆਤਮਾ ਭਾਈ – ਭਾਈ ਹਾਂ, ਇਸ ਸਮ੍ਰਿਤੀ ਨਾਲ ਗੁਣ ਗ੍ਰਾਹੀ ਹੋਣਗੇ, ਉਨ੍ਹਾਂਨੂੰ ਸਭਦੇ ਗੁਣ ਹੀ ਵਿਖਾਈ ਦੇਣਗੇ। ਉਹ ਖੁਦ ਵੀ ਗੁਣਵਾਨ ਹੋਣਗੇ ਅਤੇ ਦੂਜਿਆਂ ਨੂੰ ਵੀ ਗੁਣਵਾਨ ਬਣਾਉਣਗੇ। 7. ਉਨ੍ਹਾਂਨੂੰ ਇੱਕ ਬਾਪ ਦੇ ਸਿਵਾਏ ਹੋਰ ਕਿਸੇ ਦੀ ਯਾਦ ਨਹੀਂ ਆਵੇਗੀ।

ਓਮ ਸ਼ਾਂਤੀ ਉੱਚ ਤੇ ਉੱਚ ਬੇਹੱਦ ਬਾਪ ਦੇ ਸਾਹਮਣੇ ਤੁਸੀਂ ਸਭ ਬੱਚੇ ਬੈਠੇ ਹੋ। ਤੁਸੀਂ ਕਿੰਨੇ ਭਾਗਸ਼ਾਲੀ ਹੋ ਜੋ ਅਜਿਹਾ ਬਾਪ ਮਿਲਿਆ ਹੈ। ਤੁਸੀਂ ਗਿਆਨ ਦੇ ਸਾਗਰ ਬਾਪ ਦੇ ਕੋਲ ਆਏ ਹੋ ਗਿਆਨ ਰਤਨਾਂ ਨਾਲ ਝੋਲੀ ਭਰਨ, ਕਮਾਈ ਕਰਨ। ਬਾਪ ਤੁਹਾਨੂੰ ਮਿੱਠੇ- ਮਿੱਠੇ ਬੱਚਿਆਂ ਨੂੰ ਕਿੰਨਾਂ ਉੱਚ ਲੈ ਜਾਂਦੇ ਹਨ। ਬਾਪ ਤਾਂ ਸਿਰ੍ਫ ਤੁਹਾਨੂੰ ਬੱਚਿਆਂ ਨੂੰ ਹੀ ਵੇਖਦੇ ਹਨ, ਉਨ੍ਹਾਂਨੂੰ ਤਾਂ ਕਿਸੇ ਨੂੰ ਯਾਦ ਨਹੀਂ ਕਰਨਾ ਹੈ। ਇਨ੍ਹਾਂ ਦੀ ਆਤਮਾ ਨੂੰ ਤਾਂ ਸਿਰ੍ਫ ਬਾਪ ਨੂੰ ਯਾਦ ਕਰਨਾ ਹੈ। ਬਾਪ ਕਹਿੰਦੇ ਹਨ ਅਸੀਂ ਦੋਵੇਂ ਤੁਹਾਨੂੰ ਬੱਚਿਆਂ ਨੂੰ ਹੀ ਵੇਖਦੇ ਹਾਂ। ਮੈਂ ਆਤਮਾ ਨੂੰ ਤਾਂ ਸਾਖਸ਼ੀ ਹੋ ਨਹੀਂ ਵੇਖਣਾ ਹੈ ਪਰੰਤੂ ਬਾਪ ਦੇ ਸੰਗ ਵਿੱਚ ਮੈਂ ਵੀ ਇਵੇਂ ਹੀ ਵੇਖਦਾ ਹਾਂ। ਬਾਪ ਦੇ ਨਾਲ ਰਹਿੰਦਾ ਤਾਂ ਹਾਂ ਨਾ। ਉਨ੍ਹਾਂ ਦਾ ਬੱਚਾ ਹਾਂ ਤਾਂ ਨਾਲ ਹੀ ਵੇਖਦਾ ਹਾਂ। ਮੈਂ ਵਿਸ਼ਵ ਦਾ ਮਾਲਿਕ ਬਣ ਘੁੰਮਦਾ ਹਾਂ। ਜਿਵੇੰ ਕਿ ਮੈਂ ਇਹ ਕਰਦਾ ਹਾਂ। ਮੈਂ ਦ੍ਰਿਸ਼ਟੀ ਦਿੰਦਾ ਹਾਂ। ਦੇਹ ਸਮੇਤ ਸਭ ਕੁਝ ਭੁੱਲਣਾ ਹੁੰਦਾ ਹੈ। ਬਾਕੀ ਬਾਪ ਅਤੇ ਬੱਚਾ ਜਿਵੇੰ ਕਿ ਇੱਕ ਹੋ ਜਾਂਦੇ ਹਨ। ਤਾਂ ਬਾਪ ਸਮਝਾਉਂਦੇ ਹਨ ਮਿੱਠੇ ਬੱਚੇ ਖੂਬ ਪੁਰਸ਼ਾਰਥ ਕਰੋ। ਜਿਵੇੰ ਬਾਪ ਅਪਕਾਰੀਆਂ ਤੇ ਵੀ ਉਪਕਾਰ ਕਰਦੇ ਹਨ ਇਵੇਂ ਤੁਸੀਂ ਵੀ ਫਾਲੋ ਫਾਦਰ ਕਰੋ, ਸੁਖਦਾਈ ਬਣੋ। ਆਪਸ ਵਿੱਚ ਕੱਦੇ ਲੜੋ ਝਗੜੋ ਨਹੀਂ। ਆਪਣੇ ਨੂੰ ਆਤਮਾ ਸਮਝ ਇਸ ਦੇਹ ਨੂੰ ਭੁੱਲਦੇ ਜਾਵੋ। ਸਿਵਾਏ ਇੱਕ ਬਾਪ ਦੇ ਹੋਰ ਕੋਈ ਯਾਦ ਨਾ ਆਵੇ। ਇਹ ਵੀ ਜਿਵੇੰ ਜਿਉਂਦੇ ਜੀ ਮੌਤ ਦੀ ਅਵਸਥਾ ਹੈ। ਇਸ ਦੁਨੀਆਂ ਤੋਂ ਜਿਵੇੰ ਮਰ ਗਏ। ਕਹਿੰਦੇ ਵੀ ਹਨ ਆਪ ਮੂਏ ਮਰ ਗਈ ਦੁਨੀਆਂ। ਇੱਥੇ ਤੁਹਾਨੂੰ ਜਿਉਂਦੇ ਜੀ ਮਰਨਾ ਹੈ, ਸ਼ਰੀਰ ਦਾ ਭਾਨ ਉਡਾਉਂਦੇ ਰਹੋ। ਇਕਾਂਤ ਵਿੱਚ ਬੈਠ ਅਭਿਆਸ ਕਰਦੇ ਰਹੋ। ਸੇਵਰੇ ਇਕਾਂਤ ਵਿੱਚ ਬੈਠ ਆਪਣੇ ਨਾਲ ਗੱਲਾਂ ਕਰੋ। ਬਹੁਤ ਉਕੀਰ ( ਉਮੰਗ ) ਨਾਲ ਬਾਪ ਨੂੰ ਯਾਦ ਕਰੋ। ਬਾਬਾ ਬਸ ਹੁਣ ਮੈਂ ਤੁਹਾਡੀ ਗੋਦ ਵਿੱਚ ਆਇਆ ਕਿ ਆਇਆ। ਬਸ ਇੱਕ ਦੀ ਹੀ ਯਾਦ ਵਿੱਚ ਸ਼ਰੀਰ ਦਾ ਅੰਤ ਹੋਵੇ.. ਇਸਨੂੰ ਕਿਹਾ ਜਾਂਦਾ ਹੈ ਇਕਾਂਤ। ਬਾਪ ਨੂੰ ਯਾਦ ਕਰਦੇ – ਕਰਦੇ ਇਹ ਸ਼ਰੀਰ ਰੂਪੀ ਚਮੜੀ ਛੁੱਟ ਜਾਵੇਗੀ।

ਤੁਸੀਂ ਜਾਣਦੇ ਹੋ ਇਹ ਪੁਰਾਣੀ ਦੁਨੀਆਂ, ਪੁਰਾਣੀ ਦੇਹ ਖਲਾਸ ਹੋ ਜਾਣੀ ਹੈ। ਬਾਕੀ ਪੁਰਸ਼ਾਰਥ ਦੇ ਲਈ ਥੋੜ੍ਹਾ ਜਿਹਾ ਸੰਗਮ ਦਾ ਸਮਾਂ ਹੈ। ਬੱਚੇ ਪੁੱਛਦੇ ਹਨ ਬਾਬਾ ਇਹ ਪੜ੍ਹਾਈ ਕਦੋਂ ਤੱਕ ਚੱਲੇਗੀ? ਬਾਬਾ ਕਹਿੰਦੇ ਜਦੋਂ ਤੱਕ ਦੈਵੀ ਰਾਜਸਥਾਨ ਸਥਾਪਨ ਹੋ ਜਾਵੇ ਉਦੋਂ ਤੱਕ ਸੁਨਾਉਂਦੇ ਰਹਾਂਗੇ, ਫਿਰ ਟਰਾਂਸਫਰ ਹੋਣਗੇ ਨਵੀਂ ਦੁਨੀਆਂ ਵਿੱਚ। ਇਹ ਪੁਰਾਣਾ ਸ਼ਰੀਰ ਹੈ, ਕੁਝ ਨਾ ਕੁਝ ਕਰਮਭੋਗ ਵੀ ਚਲਦਾ ਰਹਿੰਦਾ ਹੈ, ਇਸ ਵਿੱਚ ਬਾਬਾ ਮਦਦ ਕਰੇ – ਇਹ ਉਮੀਦ ਨਹੀਂ ਰੱਖਣੀ ਚਾਹੀਦੀ ਹੈ। ਦੇਵਾਲਾ ਨਿਕਲਿਆ, ਬਿਮਾਰ ਹੋਇਆ – ਬਾਪ ਕਹਿੰਦੇ ਇਹ ਤੁਹਾਡੇ ਹਿਸਾਬ – ਕਿਤਾਬ ਹਨ। ਹਾਂ ਫਿਰ ਵੀ ਯੋਗ ਨਾਲ ਉੱਮਰ ਵੱਧੇਗੀ। ਆਪਣੀ ਮਿਹਨਤ ਕਰੋ, ਕ੍ਰਿਪਾ ਮੰਗੋ ਨਹੀਂ। ਬਾਪ ਨੂੰ ਜਿਨਾਂ ਯਾਦ ਕਰੋਗੇ ਇਸ ਵਿੱਚ ਹੀ ਕਲਿਆਣ ਹੈ, ਜਿਨਾਂ ਹੋ ਸਕੇ ਯੋਗਬਲ ਨਾਲ ਕੰਮ ਲਵੋ। ਭਗਤੀਮਾਰਗ ਵਿੱਚ ਗਾਉਂਦੇ ਹਨ ਮੈਨੂੰ ਪਲਕਾਂ ਵਿੱਚ ਛੁਪਾ ਲਵੋ… ਪਿਆਰੀ ਚੀਜ ਨੂੰ ਨੂਰੇ ਰਤਨ, ਪ੍ਰਾਣ ਪਿਆਰਾ ਕਹਿੰਦੇ ਹਨ। ਇਹ ਬਾਪ ਤਾਂ ਬਹੁਤ ਪਿਆਰਾ ਹੈ, ਪਰ ਹੈ ਗੁਪਤ। ਉਨ੍ਹਾਂ ਦੇ ਲਈ ਲਵ ਅਜਿਹਾ ਹੋਣਾ ਚਾਹੀਦਾ ਹੈ ਜੋ ਗੱਲ ਨਾ ਪੁੱਛੋ। ਬੱਚਿਆਂ ਨੂੰ ਤਾਂ ਬਾਪ ਆਪਣੀਆਂ ਪਲਕਾਂ ਵਿੱਚ ਛਿਪਾਉਂਦੇ ਹੀ ਹਨ। ਪਲਕਾਂ ਕੋਈ ਇਹ ਅੱਖਾਂ ਨਹੀਂ, ਇਹ ਤਾਂ ਬੁੱਧੀ ਦੀ ਗੱਲ ਹੈ। ਮੋਸ੍ਟ ਬਿਲਵਰਡ ਨਿਰਾਕਾਰ ਬਾਪ ਸਾਨੂੰ ਪੜ੍ਹਾ ਰਹੇ ਹਨ। ਉਹ ਗਿਆਨ ਦਾ ਸਾਗਰ, ਸੁਖ ਦਾ ਸਾਗਰ, ਪਿਆਰ ਦਾ ਸਾਗਰ ਹੈ। ਅਜਿਹੇ ਬਿਲਵਰਡ ਬਾਪ ਦੇ ਨਾਲ ਕਿਨਾਂ ਪਿਆਰ ਹੋਣਾ ਚਾਹੀਦਾ। ਬੱਚਿਆਂ ਦੀ ਕਿੰਨੀ ਨਿਸ਼ਕਾਮ ਸੇਵਾ ਕਰਦੇ ਹਨ। ਤੁਸੀਂ ਬੱਚਿਆਂ ਨੂੰ ਹੀਰੇ ਜਿਹਾ ਬਨਾਉਂਦੇ ਹਨ। ਕਿਨਾਂ ਮਿੱਠਾ ਬਾਬਾ ਹੈ। ਕਿੰਨਾਂ ਨਿਰਹੰਕਾਰੀ ਬਣ ਤੁਸੀਂ ਬੱਚਿਆਂ ਦੀ ਸੇਵਾ ਕਰਦੇ ਹਨ, ਤਾਂ ਤੁਸੀਂ ਬੱਚਿਆਂ ਨੂੰ ਵੀ ਇੰਨੇ ਪਿਆਰ ਨਾਲ ਸੇਵਾ ਕਰਨੀ ਚਾਹੀਦੀ ਹੈ। ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ। ਕਿੱਥੇ ਆਪਣੀ ਮਤ ਵਿਖਾਈ ਤਾਂ ਤਕਦੀਰ ਨੂੰ ਲਕੀਰ ਲੱਗ ਜਾਵੇਗੀ।

ਤੁਸੀਂ ਬੱਚਿਆਂ ਦਾ ਆਪਸ ਵਿੱਚ ਬਹੁਤ – ਬਹੁਤ ਰੂਹਾਨੀ ਪ੍ਰੇਮ ਹੋਣਾ ਚਾਹੀਦਾ ਹੈ, ਪਰੰਤੂ ਦੇਹ – ਅਭਿਮਾਨ ਵਿੱਚ ਆਉਣ ਦੇ ਕਾਰਨ ਉਹ ਪਿਆਰ ਇੱਕ ਦੂਜੇ ਵਿੱਚ ਨਹੀਂ ਰਹਿੰਦਾ ਹੈ। ਇੱਕ ਦੂਜੇ ਦੀਆਂ ਖਾਮੀਆਂ ਵੀ ਕੱਡਦੇ ਰਹਿੰਦੇ ਹਨ, ਫਲਾਣਾ ਇਵੇਂ ਦਾ ਹੈ, ਉਹ ਇਹ ਕਰਦਾ ਹੈ… ਤੁਸੀਂ ਜਦੋਂ ਦੇਹੀ – ਅਭਿਮਾਨੀ ਸੀ ਤਾਂ ਕਿਸੇ ਦੀਆਂ ਖਾਮੀਆਂ ਨਹੀਂ ਕੱਡਦੇ ਸੀ। ਆਪਸ ਵਿੱਚ ਬਹੁਤ ਪਿਆਰ ਸੀ, ਹੁਣ ਫਿਰ ਉਹ ਹੀ ਅਵਸਥਾ ਧਾਰਨ ਕਰਨੀ ਹੈ। ਪਹਿਲਾਂ ਤੁਸੀਂ ਕਿੰਨੇ ਮਿੱਠੇ ਸੀ ਫਿਰ ਅਜਿਹਾ ਮਿੱਠਾ, ਸਦਾ ਦੁਖਦਾਈ ਬਣੋ। ਦੇਹ – ਅਭਿਮਾਨ ਵਿੱਚ ਆਉਣ ਨਾਲ ਦੁਖਦਾਈ ਬਣੇ ਤਾਂ ਤੁਹਾਡੀ ਰੂਹਾਨੀ ਖੁਸ਼ੀ ਗਾਇਬ ਹੋ ਜਾਵੇਗੀ। ਲਾਈਫ ਵੀ ਛੋਟੀ ਹੋ ਗਈ। ਹੁਣ ਫਿਰ ਬਾਪ ਆਇਆ ਹੈ ਤੁਹਾਨੂੰ ਸਤੋਪ੍ਰਧਾਨ ਬਣਾਕੇ ਸਦਾ ਸੁਖਦਾਈ ਬਨਾਉਣ। ਤੁਸੀਂ ਜਿਨਾਂ ਬਾਪ ਨੂੰ ਯਾਦ ਕਰਦੇ ਰਹੋਗੇ ਉਤਨੀਆਂ ਖਾਮੀਆਂ ਨਿਕਲਦੀਆਂ ਜਾਣਗੀਆਂ। ਮਤਭੇਦ ਨਿਕਲਦਾ ਜਾਵੇਗਾ। ਇਹ ਪੱਕਾ ਯਾਦ ਰਹੇ ਅਸੀਂ ਭਰਾ – ਭਰਾ ਹਾਂ। ਆਤਮਾ ਭਰਾ – ਭਰਾ ਨੂੰ ਵੇਖਣ ਨਾਲ ਸਦੈਵ ਗੁਣ ਹੀ ਵਿਖਾਈ ਪੈਣਗੇ। ਸਭਨੂੰ ਗੁਣਵਾਨ ਬਨਾਉਣ ਦੀ ਕੋਸ਼ਿਸ਼ ਕਰੋ। ਅਵਗੁਣਾਂ ਨੂੰ ਛੱਡ ਗੁਣਾਂ ਨੂੰ ਧਾਰਨ ਕਰੋ। ਕੱਦੇ ਕਿਸੇ ਦੀ ਗਲਾਨੀ ਨਹੀਂ ਕਰੋ। ਕਿਸੇ – ਕਿਸੇ ਵਿੱਚ ਅਜਿਹੀਆਂ ਖਾਮੀਆਂ ਹਨ ਜੋ ਖੁਦ ਵੀ ਸਮਝ ਨਹੀਂ ਸਕਦੇ ਹਨ, ਉਹ ਤਾਂ ਆਪਣੇ ਆਪ ਨੂੰ ਬਹੁਤ ਚੰਗਾ ਸਮਝਦੇ ਹਨ ਪ੍ਰੰਤੂ ਖਾਮੀ ਹੋਣ ਦੇ ਕਾਰਨ ਕਿਧਰੇ ਨਾ ਕਿਧਰੇ ਉਲਟਾ ਬੋਲ ਨਿਕਲ ਪੈਂਦਾ ਹੈ। ਸਤੋਪ੍ਰਧਾਨ ਅਵਸਥਾ ਵਿੱਚ ਇਹ ਗੱਲਾਂ ਨਹੀਂ ਹੁੰਦੀਆਂ। ਆਪਣੇ ਆਪ ਨੂੰ ਵੇਖੋ ਅਸੀਂ ਕਿੰਨੇ ਮਿੱਠੇ ਬਣੇ ਹਾਂ? ਸਾਡਾ ਬਾਪ ਦੇ ਨਾਲ ਕਿਨਾਂ ਲਵ ਹੈ? ਬਾਪ ਨਾਲ ਲਵ ਅਜਿਹਾ ਹੋਵੇ ਜੋ ਇੱਕਦਮ ਚਟਕਿਆ ਰਹੇ। ਬਾਬਾ ਤੁਸੀਂ ਸਾਨੂੰ ਕਿਨਾਂ ਉੱਚ ਸਮਝਦਾਰ ਬਨਾਉਂਦੇ ਹੋ, ਸਵਰਗ ਦਾ ਮਾਲਿਕ ਬਨਾਉਂਦੇ ਹੋ। ਇਵੇਂ ਅੰਦਰ ਵਿੱਚ ਬਾਪ ਦੀ ਮਹਿਮਾ ਕਰ ਗਦਗਦ ਹੋਣਾ ਚਾਹੀਦਾ ਹੈ। ਰੂਹਾਨੀ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਗਾਉਂਦੇ ਵੀ ਹਨ ਖੁਸ਼ੀ ਜਿਹੀ ਖੁਰਾਕ ਨਹੀਂ। ਬਾਪ ਨੂੰ ਮਿਲਣ ਦੀ ਵੀ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਸੰਗਮ ਤੇ ਹੀ ਤੁਸੀਂ ਬੱਚਿਆਂ ਨੂੰ 21 ਜਨਮਾਂ ਦੇ ਲਈ ਸਦਾ ਖੁਸ਼ੀ ਵਿੱਚ ਰਹਿਣ ਦੀ ਖੁਰਾਕ ਮਿਲ ਜਾਂਦੀ ਹੈ ਫਿਰ ਕਿਸੇ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿੰਦੀ ਹੈ। ਹੁਣ ਕਿੰਨੀਆਂ ਚਿੰਤਾਵਾਂ ਹਨ ਇਸਲਈ ਉਸਦਾ ਅਸਰ ਸ਼ਰੀਰ ਤੇ ਵੀ ਆਉਂਦਾ ਹੈ। ਤੁਹਾਨੂੰ ਤੇ ਕਿਸੇ ਗੱਲ ਦੀ ਚਿੰਤਾ ਨਹੀਂ। ਇਹ ਖੁਸ਼ੀ ਦੀ ਖੁਰਾਕ ਤੁਸੀਂ ਇੱਕ ਦੂਜੇ ਨੂੰ ਖਵਾਉਂਦੇ ਰਹੋ। ਇੱਕ ਦੂਜੇ ਦੀ ਇਹ ਜ਼ਬਰਦਸਤੀ ਖ਼ਾਤਰੀ ਕਰਨੀ ਹੈ। ਅਜਿਹੀ ਖ਼ਾਤਰੀ ਮਨੁੱਖ, ਮਨੁੱਖ ਦੀ ਕਰ ਨਹੀਂ ਸਕਦੇ। ਤੁਸੀਂ ਬਾਪ ਦੀ ਸ਼੍ਰੀਮਤ ਤੇ ਇਹ ਖ਼ਾਤਰੀ ਕਰਦੇ ਹੋ। ਖੁਸ਼ ਖੈਰਾਵਤ ਵੀ ਇਹ ਹੈ – ਕਿਸੇ ਨੂੰ ਬਾਪ ਦਾ ਪਰਿਚੈ ਦੇਣਾ। ਇਹ ਗਿਆਨ ਅਤੇ ਯੋਗ ਦੀ ਫਸਟਕਲਾਸ ਵੰਡਰਫੁਲ ਖੁਰਾਕ ਹੈ। ਇਹ ਖੁਰਾਕ ਇੱਕ ਹੀ ਰੂਹਾਨੀ ਸਰਜਨ ਦਵਾਰਾ ਮਿਲਦੀ ਹੈ। ਮਨਮਨਾਭਵ, ਮੱਧਜੀ ਭਵ – ਬਸ ਦੋ ਵਰਸ਼ਨਜ਼ ਦੀ ਇਹ ਖੁਰਾਕ ਹੈ। ਮੋਸ੍ਟ ਬਿਲਵਰਡ ਬਾਪ ਤੋਂ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ, ਇਹ ਕੋਈ ਘੱਟ ਗੱਲ ਥੋੜ੍ਹੀ ਨਾ ਹੈ। ਇਹ ਦੋ ਵਚਨ ਹੀ ਨਾਮੀਗ੍ਰਾਮੀ ਹਨ। ਇਨਾਂ ਦੋ ਵਚਨਾਂ ਨਾਲ ਤੁਸੀਂ ਏਵਰਹੇਲਦੀ, ਏਵਰਵੇਲਦੀ ਬਣ ਜਾਂਦੇ ਹੋ। ਤਾਂ ਤੁਸੀਂ ਬੱਚਿਆਂ ਨੂੰ ਇਨਾਂ ਗੱਲਾਂ ਦਾ ਸਿਮਰਨ ਕਰ ਹਰਸ਼ਿਤ ਰਹਿਣਾ ਚਾਹੀਦਾ ਹੈ। ਗੌਡਲੀ ਸਟੂਡੈਂਟ ਲਾਈਫ ਇਜ਼ ਦਾ ਬੈਸਟ – ਇਹ ਗਾਇਨ ਵੀ ਹੁਣ ਦਾ ਹੈ। ਜਿੰਨੀ ਹੋ ਸਕੇ ਆਕੇ ਇੱਕ ਦੂਜੇ ਨੂੰ ਇਹ ਰੂਹਾਨੀ ਖੁਰਾਕ ਪਹੁੰਚਾਓ, ਇੱਕ ਦੂਜੇ ਦੀ ਉੱਨਤੀ ਕਰੋ, ਟਾਈਮ ਵੇਸਟ ਨਾ ਕਰੋ। ਬੜੇ ਧੀਰਜ ਨਾਲ, ਗੰਭੀਰਤਾ ਨਾਲ, ਸਮਝ ਨਾਲ ਬਾਪ ਨੂੰ ਯਾਦ ਕਰੋ, ਆਪਣਾ ਜੀਵਨ ਹੀਰੇ ਜਿਹਾ ਬਨਾਓ।

ਮਿੱਠੇ ਬੱਚਿਓ, ਬਾਪ ਦੀ ਜੋ ਸ਼੍ਰੀਮਤ ਮਿਲਦੀ ਹੈ ਉਸ ਵਿੱਚ ਗਫ਼ਲਤ ਨਹੀਂ ਕਰਨੀ ਚਾਹੀਦੀ। ਬਾਪ ਦਾ ਸੁਨੇਹਾ ਸਾਰਿਆਂ ਨੂੰ ਪਹੁੰਚਉਣਾ ਹੈ। ਬਾਪ ਦਾ ਮੈਸੇਜ ਸਭ ਨੂੰ ਮਿਲਣਾ ਤੇ ਹੈ ਨਾ। ਮੈਸੇਜ ਬਹੁਤ ਸਹਿਜ ਹੈ – ਸਿਰ੍ਫ ਬੋਲੋ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਅਤੇ ਕਰਮਿੰਦਰੀਆਂ ਨਾਲ ਮਨਸਾ – ਵਾਚਾ ਕਰਮਨਾਂ ਕੋਈ ਵੀ ਬੁਰਾ ਕਰਮ ਨਹੀਂ ਕਰੋ। ਇੱਕ ਦਿਨ ਤੁਹਾਡੇ ਇਸ ਸਾਈਲੈਂਸ ਬਲ਼ ਦਾ ਆਵਾਜ ਨਿਕਲੇਗਾ। ਦਿਨ ਪ੍ਰਤੀਦਿਨ ਤੁਹਾਡੀ ਉਨੱਤੀ ਹੁੰਦੀ ਜਾਵੇਗੀ। ਤੁਹਾਡਾ ਨਾਮ ਬਾਲਾ ਹੁੰਦਾ ਜਾਵੇਗਾ। ਸਭ ਸਮਝਣਗੇ ਇਹ ਅੱਛੀ ਸੰਸਥਾ ਹੈ, ਚੰਗਾ ਕੰਮ ਕਰ ਰਹੇ ਹਨ, ਰਸਤਾ ਵੀ ਬਹੁਤ ਸਹਿਜ ਦੱਸਦੇ ਹਨ। ਇਹ ਬ੍ਰਾਹਮਣਾਂ ਦਾ ਝਾੜ ਬਹੁਤ ਵਧਦਾ ਜਾਵੇਗਾ, ਪ੍ਰਜਾ ਬਣਦੀ ਰਹੇਗੀ। ਸੈਂਟਰਜ਼ ਬਹੁਤ ਵ੍ਰਿਧੀ ਨੂੰ ਪਾਉਣਗੇ। ਤੁਹਾਡੀ ਪ੍ਰਦਰਸ਼ਨੀ ਵੀ ਪਿੰਡ – ਪਿੰਡ ਵਿੱਚ ਹੋਵੇਗੀ। ਤੁਸੀਂ ਬੱਚਿਆਂ ਨੇ ਬੜੀ ਭਾਰੀ ਸਰਵਿਸ ਕਰਨੀ ਹੈ। ਤੁਹਾਡੇ ਨਵੇਂ – ਨਵੇਂ ਸੈਂਟਰਜ਼ ਖੁਲਦੇ ਜਾਣਗੇ, ਜਿਸ ਵਿੱਚ ਅਨੇਕ ਮਨੁੱਖ ਆਕੇ ਆਪਣੀ ਜੀਵਨ ਹੀਰੇ ਵਰਗੀ ਬਨਾਉਂਦੇ ਰਹਿਣਗੇ। ਤੁਹਾਨੂੰ ਬਹੁਤ ਪਿਆਰ ਨਾਲ ਇੱਕ – ਇੱਕ ਦੀ ਸੰਭਾਲ ਕਰਨੀ ਹੈ। ਕਿਧਰੇ ਕਿਸੇ ਵਿਚਾਰੇ ਦੇ ਪੈਰ ਖਿਸਕ ਨਾ ਜਾਣ। ਜਿੰਨੇ ਜਿਆਦਾ ਸੈਂਟਰਜ਼ ਹੋਣਗੇ ਉਤਨੇ ਜਿਆਦਾ ਆਕੇ ਜੀਆਦਾਨ ਪਾਉਣਗੇ। ਜਦੋਂ ਤੁਹਾਡਾ ਬੱਚਿਆਂ ਦਾ ਪ੍ਰਭਾਵ ਨਿਕਲੇਗਾ ਤਾਂ ਬਹੁਤ ਬੁਲਾਉਣਗੇ – ਕਿ ਇੱਥੇ ਆਕੇ ਸਾਨੂੰ ਮਨੁੱਖਾਂ ਤੋਂ ਦੇਵਤਾ ਬਨਾਉਣ ਦਾ ਰਾਜਯੋਗ ਸਿਖਾਓ। ਅੱਗੇ ਚੱਲਕੇ ਬਹੁਤ ਧੂਮਧਾਮ ਹੋਵੇਗੀ ਕਿ ਉਹ ਹੀ ਭਗਵਾਨ ਆਕੇ ਆਬੂ ਵਿੱਚ ਪਧਾਰੇ ਹਨ।

ਤੁਸੀਂ ਬੱਚੇ ਵੇਖ ਰਹੇ ਹੋ ਕਿ ਇਸ ਸਮੇਂ ਪੁਰਾਣੀ ਦੁਨੀਆਂ ਵਿੱਚ ਅਨੇਕ ਇੰਟਰਨੈਸ਼ਨਲ ਰੋਲੇ ਹਨ। ਹੁਣ ਇਹ ਸਾਰੇ ਰੋਲੇ ਖਤਮ ਹੋਣੇ ਹਨ, ਇਸ ਦੀ ਤੁਹਾਨੂੰ ਕੋਈ ਫਿਕਰਾਤ ਨਹੀਂ ਕਰਨੀ ਹੈ। ਤੁਸੀਂ ਸਭਨੂੰ ਸੁਣਾਓ ਕਿ ਇਸ ਦੀ ਪ੍ਰਵਾਹ ਨਹੀਂ ਕਰੋ, ਹੁਣ ਇਹ ਪੁਰਾਣੀ ਦੁਨੀਆਂ ਗਈ ਕਿ ਗਈ, ਇਸ ਵਿੱਚ ਮੋਹ ਨਹੀਂ ਰੱਖਣਾ ਹੈ, ਜੇਕਰ ਮੋਹ ਹੋਵੇਗਾ, ਹ੍ਰਿਦੈ ਸ਼ੁੱਧ ਨਹੀਂ ਹੋਵੇਗਾ ਤਾਂ ਅਪਾਰ ਖੁਸ਼ੀ ਵੀ ਨਹੀਂ ਰਹੇਗੀ। ਬੱਚਿਆਂ ਨੂੰ ਅਥਾਹ ਗਿਆਨ ਦਾ ਖਜਾਨਾ ਮਿਲਦਾ ਰਹਿੰਦਾ ਹੈ ਤਾਂ ਅਪਾਰ ਖੁਸ਼ੀ ਹੋਣੀ ਚਾਹੀਦੀ ਹੈ। ਜਿਨਾਂ ਹ੍ਰਿਦੈ ਸ਼ੁੱਧ ਹੋਵੇਗਾ ਉਤਨਾ ਹੋਰਾਂ ਨੂੰ ਵੀ ਸ਼ੁੱਧ ਬਣਾਓਗੇ। ਯੋਗ ਦੀ ਸਥਿਤੀ ਨਾਲ ਹੀ ਹ੍ਰਿਦੈ ਸ਼ੁੱਧ ਬਣਦਾ ਹੈ। ਤੁਸੀਂ ਬੱਚਿਆਂ ਨੂੰ ਯੋਗੀ ਬਣਨ, ਬਣਾਉਣ ਦਾ ਸ਼ੌਕ ਵੀ ਹੋਣਾ ਚਾਹੀਦਾ ਹੈ। ਜੇਕਰ ਦੇਹ ਵਿੱਚ ਮੋਹ ਹੈ, ਦੇਹ – ਅਭਿਮਾਨ ਰਹਿੰਦਾ ਹੈ ਤਾਂ ਸਮਝੋ ਸਾਡੀ ਅਵਸਥਾ ਬਹੁਤ ਕੱਚੀ ਹੈ। ਦੇਹੀ – ਅਭਿਮਾਨੀ ਬੱਚੇ ਹੀ ਸੱਚਾ ਡਾਇਮੰਡ ਬਣਦੇ ਹਨ ਇਸਲਈ ਜਿਨਾਂ ਹੋਸਕੇ ਦੇਹੀ – ਅਭਿਮਾਨੀ ਬਣਨ ਦਾ ਅਭਿਆਸ ਕਰੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਸਮਾਣ ਨਿਰਹੰਕਾਰੀ ਬਣ ਬਹੁਤ ਪਿਆਰ ਨਾਲ ਸਭ ਦੀ ਸੇਵਾ ਕਰਨੀ ਹੈ। ਸ਼੍ਰੀਮਤ ਤੇ ਚੱਲਣਾ ਹੈ। ਆਪਣੀ ਮਤ ਤੇ ਚੱਲਕੇ ਤਕਦੀਰ ਨੂੰ ਲਕੀਰ ਨਹੀਂ ਲਗਾਉਣੀ ਹੈ।

2. ਸੰਗਮ ਤੇ ਬਾਪ ਦਵਾਰਾ ਜੋ ਖੁਸ਼ੀ ਦੀ ਖੁਰਾਕ ਮਿਲੀ ਹੈ, ਉਹ ਖੁਰਾਕ ਖਾਂਦੇ ਅਤੇ ਖਵਾਉਂਦੇ ਰਹਿਣਾ ਹੈ। ਆਪਣਾ ਟਾਈਮ ਵੇਸਟ ਨਹੀਂ ਕਰਨਾ ਹੈ। ਬਹੁਤ ਧੀਰਜ ਨਾਲ, ਗੰਭੀਰਤਾ ਨਾਲ, ਸਮਝ ਨਾਲ ਬਾਪ ਨੂੰ ਯਾਦ ਕਰ ਆਪਣਾ ਜੀਵਨ ਹੀਰੇ ਵਰਗਾ ਬਨਾਉਣਾ ਹੈ।

ਵਰਦਾਨ:-

ਸੇਵਾਧਾਰੀ ਸੇਵਾ ਵਿੱਚ ਸਫ਼ਲਤਾ ਦੀ ਅਨੂਭੂਤੀ ਤਾਂ ਹੀ ਕਰ ਸਕਦੇ ਹਨ ਜਦ “ਮੈਂ ਪਨ” ਦਾ ਤਿਆਗ ਹੋਵੇ। ਮੈਂ ਸੇਵਾ ਕਰ ਰਹੀ ਹਾਂ, ਮੈਂ ਸੇਵਾ ਕੀਤੀ – ਇਸ ਸੇਵਾ ਭਾਵ ਦਾ ਤਿਆਗ। ਮੈਂ ਨਹੀਂ ਕੀਤੀ ਪਰ ਮੈਂ ਕਰਨਹਾਰ ਹਾਂ, ਕਰਾਵਨਹਾਰ ਬਾਪ ਹੈ। ” ਮੈਂ ਪਨ” ਬਾਬਾ ਦੇ ਲਵ ਵਿੱਚ ਲੀਨ ਹੋ ਜਾਵੇ – ਇਸ ਨੂੰ ਕਿਹਾ ਜਾਂਦਾ ਹੈ ਸੇਵਾ ਵਿੱਚ ਸਦਾ ਖੋਏ ਰਹਿਣ ਵਾਲੇ ਤਿਆਗ ਮੂਰਤ ਸੱਚੇ ਸੇਵਾਧਾਰੀ। ਕਰਾਉਣ ਵਾਲਾ ਕਰਵਾ ਰਿਹਾ ਹੈ, ਅਸੀਂ ਨਿਮਿਤ ਹਾਂ। ਸੇਵਾ ਵਿੱਚ “ਮੈਂ ਪਨ” ਮਿਕਸ ਹੋਣਾ ਮਤਲਬ ਮੋਹਤਾਜ ਬਣਨਾ। ਸੱਚੇ ਸੇਵਾਧਾਰੀ ਵਿੱਚ ਇਹ ਸੰਸਕਾਰ ਹੋ ਨਹੀਂ ਸਕਦੇ।

ਸਲੋਗਨ:-

*** Om Shanti ***

ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ – “ਜੀਵਨ ਦੀ ਆਸ ਪੂਰਨ ਹੋਣ ਦਾ ਸੁਹਾਵਣਾ ਸਮਾਂ”

ਅਸੀਂ ਸਭ ਆਤਮਾਵਾਂ ਦੀ ਬਹੁਤ ਸਮੇਂ ਤੋੰ ਇਹ ਆਸ ਸੀ ਕਿ ਜੀਵਨ ਵਿੱਚ ਸਦਾ ਸੁਖ ਸ਼ਾਂਤੀ ਮਿਲੇ, ਹੁਣ ਬਹੁਤ ਜਨਮ ਦੀ ਆਸ ਕੱਦੇ ਤੇ ਪੂਰੀ ਹੋਵੇਗੀ। ਹੁਣ ਇਹ ਹੈ ਸਾਡਾ ਅੰਤਿਮ ਜਨਮ, ਉਸ ਅੰਤ ਦੇ ਜਨਮ ਦੀ ਵੀ ਅੰਤ ਹੈ। ਇਵੇਂ ਕੋਈ ਨਾ ਸਮਝੇ ਮੈਂ ਤੇ ਹਾਲੇ ਛੋਟਾ ਹਾਂ, ਛੋਟੇ ਵੱਡੇ ਨੂੰ ਸੁੱਖ ਤਾਂ ਚਾਹੀਦਾ ਹੈ ਨਾ, ਪਰ ਦੁੱਖ ਕਿਹੜੀ ਚੀਜ਼ ਤੋਂ ਮਿਲਦਾ ਹੈ, ਉਸਦਾ ਵੀ ਪਹਿਲਾਂ ਗਿਆਨ ਚਾਹੀਦਾ ਹੈ। ਹੁਣ ਤੁਹਾਨੂੰ ਨਾਲੇਜ ਮਿਲੀ ਹੈ ਕਿ ਇਨਾਂ 5 ਵਿਕਾਰਾਂ ਵਿੱਚ ਫਸਨ ਦੇ ਕਾਰਨ ਇਹ ਜੋ ਕਰਮਬੰਧਨ ਬਣਿਆ ਹੋਇਆ ਹੈ, ਉਨ੍ਹਾਂਨੂੰ ਪਰਮਾਤਮਾ ਦੀ ਯਾਦ ਅਗਨੀ ਨਾਲ ਭਸੱਮ ਕਰਨਾ ਹੈ, ਇਹ ਹੈ ਕਰਮਬੰਧਨ ਤੋਂ ਛੁੱਟਣ ਦਾ ਸਹਿਜ ਉਪਾਏ। ਇਸ ਸ੍ਰਵਸ਼ਕਤੀਮਾਨ ਬਾਬਾ ਨੂੰ ਤੁਰਦੇ – ਫਿਰਦੇ ਸਵਾਸ ਸਵਾਸ ਯਾਦ ਕਰੋ। ਹੁਣ ਇਹ ਉਪਾਏ ਦੱਸਣ ਦੀ ਸਹਾਇਤਾ ਖੁਦ ਪਰਮਾਤਮਾ ਆਕੇ ਕਰਦਾ ਹੈ, ਪਰ ਇਸ ਵਿੱਚ ਪੁਰਸ਼ਾਰਥ ਤਾਂ ਹਰ ਇੱਕ ਆਤਮਾ ਨੂੰ ਕਰਨਾ ਹੈ। ਪਰਮਾਤਮਾ ਤਾਂ ਬਾਪ, ਟੀਚਰ, ਗੁਰੂ ਰੂਪ ਵਿੱਚ ਆਕੇ ਸਾਨੂੰ ਵਰਸਾ ਦਿੰਦੇ ਹਨ। ਤਾਂ ਪਹਿਲਾਂ ਉਸ ਬਾਪ ਦਾ ਹੋ ਜਾਣਾ ਹੈ, ਫਿਰ ਟੀਚਰ ਤੋਂ ਪੜ੍ਹਨਾ ਹੈ, ਜਿਸ ਪੜ੍ਹਾਈ ਨਾਲ ਭਵਿੱਖ ਜਨਮ – ਜਨਮਾਂਤ੍ਰ ਸੁਖ ਦੀ ਪ੍ਰਾਲਬੱਧ ਬਣੇਗੀ ਮਤਲਬ ਜੀਵਨਮੁਕਤੀ ਪਦਵੀ ਵਿੱਚ ਪੁਰਸ਼ਾਰਥ ਅਨੁਸਾਰ ਮਰਤਬਾ ਮਿਲਦਾ ਹੈ। ਅਤੇ ਗੁਰੂ ਰੂਪ ਨਾਲ ਪਵਿੱਤਰ ਬਣਾਏ ਮੁਕਤੀ ਦਿੰਦੇ ਹਨ। ਤਾਂ ਇਸ ਰਾਜ਼ ਨੂੰ ਸਮਝ ਅਜਿਹਾ ਪੁਰਸ਼ਾਰਥ ਕਰਨਾ ਹੈ। ਇਹ ਹੀ ਟਾਈਮ ਹੈ ਪੁਰਾਣਾ ਖਾਤਾ ਖਤਮ ਕਰ ਨਵੀ ਜੀਵਨ ਬਨਾਉਣ ਦਾ, ਇਸੇ ਸਮੇਂ ਜਿਨਾਂ ਪੁਰਸ਼ਾਰਥ ਕਰ ਆਪਣੀ ਆਤਮਾ ਨੂੰ ਪਵਿੱਤਰ ਬਣਾਓਗੇ ਉਤਨਾ ਹੀ ਸ਼ੁੱਧ ਰਿਕਾਰਡ ਭਰੇਗਾ ਫਿਰ ਸਾਰਾ ਕਲਪ ਚੱਲੇਗਾ। ਤਾਂ ਸਾਰੇ ਕਲਪ ਦਾ ਮਦਾਰ ਇਸ ਸਮੇਂ ਦੀ ਕਮਾਈ ਤੇ ਹੈ। ਵੇਖੋ, ਇਸ ਸਮੇਂ ਹੀ ਤੁਹਾਨੂੰ ਆਦਿ – ਮੱਧ ਅੰਤ ਦਾ ਗਿਆਨ ਮਿਲਦਾ ਹੈ, ਸਾਨੂੰ ਸੋ ਦੇਵਤਾ ਬਣਨਾ ਹੈ ਅਤੇ ਆਪਣੀ ਚੜ੍ਹਦੀ ਕਲਾ ਹੈ ਫਿਰ ਉੱਥੇ ਜਾਕੇ ਪ੍ਰਾਲਬੱਧ ਭੋਗੋਗੇ। ਉੱਥੇ ਦੇਵਤਾਵਾਂ ਨੂੰ ਬਾਦ ਦਾ ਪਤਾ ਨਹੀਂ ਪੈਂਦਾ ਕਿ ਅਸੀਂ ਡਿੱਗਾਂਗੇ, ਜੇਕਰ ਇਹ ਪਤਾ ਹੁੰਦਾ ਕਿ ਸੁਖ ਭੋਗਣਾ ਫਿਰ ਡਿਗਣਾ ਹੈ ਤਾਂ ਡਿੱਗਣ ਦੀ ਚਿੰਤਾਂ ਵਿੱਚ ਸੁਖ ਵੀ ਭੋਗ ਨਹੀਂ ਸਕਣਗੇ। ਤਾਂ ਇਹ ਈਸ਼ਵਰੀਏ ਕਾਇਦਾ ਰਚਿਆ ਹੋਇਆ ਹੈ ਕਿ ਮਨੁੱਖ ਸਦਾ ਚੜ੍ਹਨ ਦਾ ਪੁਰਸ਼ਾਰਥ ਕਰਦਾ ਹੈ ਮਤਲਬ ਸੁਖ ਦੇ ਲਈ ਕਮਾਈ ਕਰਦਾ ਹੈ। ਪਰ ਡਰਾਮੇ ਵਿੱਚ ਅੱਧਾ – ਅੱਧਾ ਪਾਰਟ ਬਣਿਆ ਪਿਆ ਹੈ, ਜਿਸ ਰਾਜ਼ ਨੂੰ ਅਸੀਂ ਜਾਣਦੇ ਹਾਂ, ਪਰ ਜਿਸ ਵਕਤ ਸੁਖ ਦੀ ਵਾਰੀ ਹੈ ਤਾਂ ਪੁਰਸ਼ਾਰਥ ਕਰ ਸੁਖ ਲੈਣਾ ਹੈ, ਇਹ ਹੈ ਪੁਰਸ਼ਾਰਥ ਦੀ ਖੂਬੀ। ਐਕਟਰ ਦਾ ਕੰਮ ਹੈ ਐਕਟ ਕਰਦੇ ਵਕਤ ਸੰਪੂਰਨ ਖੂਬੀ ਨਾਲ ਪਾਰਟ ਵਜਾਉਣਾ, ਜੋ ਵੇਖਣ ਵਾਲੇ ਹੇਅਰ – ਹੇਅਰ ( ਵਾਹ ਵਾਹ ) ਕਰਨ, ਇਸ ਲਈ ਹੀਰੋ – ਹੀਰੋਇਨ ਦਾ ਪਾਰਟ ਦੇਵਤਾਵਾਂ ਨੂੰ ਮਿਲਿਆ ਹੈ, ਜਿਨ੍ਹਾਂ ਦਾ ਯਾਦਗਰ ਚਿੱਤਰ ਗਾਇਆ ਅਤੇ ਪੁੱਜਿਆ ਜਾਂਦਾ ਹੈ। ਨਿਰਵਿਕਾਰੀ ਪ੍ਰਵ੍ਰਿਤੀ ਵਿੱਚ ਰਹਿਕੇ ਕਮਲ ਫੁੱਲ ਸਮਾਣ ਅਵਸਥਾ ਬਨਾਉਣਾ, ਇਹ ਹੀ ਦੇਵਤਾਵਾਂ ਦੀ ਖੂਬੀ ਹੈ। ਇਸ ਖੂਬੀ ਨੂੰ ਭੁੱਲਣ ਕਾਰਨ ਹੀ ਅਜਿਹੀ ਦੁਰਦਸ਼ਾ ਹੋਈ ਹੈ, ਹੁਣ ਫਿਰ ਤੋਂ ਅਜਿਹੀ ਜੀਵਨ ਬਨਾਉਣ ਵਾਲਾ ਖੁਦ ਪ੍ਰਮਾਤਮਾ ਆਇਆ ਹੋਇਆ ਹੈ, ਹੁਣ ਉਨ੍ਹਾਂ ਦਾ ਹੱਥ ਫੜਨ ਨਾਲ ਜੀਵਨ ਨਈਆ ਪਾਰ ਹੋਵੇਗੀ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top