01 May 2022 Punjabi Murli Today | Brahma Kumaris

Read and Listen today’s Gyan Murli in Punjabi 

April 30, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਤਪੱਸਿਆ ਦਾ ਫਾਉਂਡੇਸ਼ਨ ਬੇਹੱਦ ਦਾ ਵੈਰਾਗ"

ਅੱਜ ਬਾਪਦਾਦਾ ਸਰਵ ਸਨੇਹੀ ਬੱਚਿਆਂ ਨੂੰ ਪੁਸ਼ਪ ਅਰਪਿਤ ਕਰਦੇ ਹੋਏ ਦੇਖ ਰਹੇ ਹਨ। ਦੇਸ਼ ਵਿਦੇਸ਼ ਦੇ ਸਰਵ ਬੱਚਿਆਂ ਦੇ ਦਿਲ ਦੇ ਸਨੇਹ ਦੇ ਪੁਸ਼ਪਾਂ ਦੀ ਵਰਖਾ ਬਾਪਦਾਦਾ ਦੇਖ ਰਹੇ ਹਨ। ਸਾਰਿਆਂ ਬੱਚਿਆਂ ਦੇ ਮਨ ਦਾ ਇੱਕ ਹੀ ਸਾਜ਼ ਮਤਲਬ ਗੀਤ ਸੁਣ ਰਹੇ ਹਨ। ਇੱਕ ਹੀ ਗੀਤ ਹੈ – “ਮੇਰਾ ਬਾਬਾ”। ਚਾਰੋ ਪਾਸੇ ਦੇ ਮਿਲਣ ਮਨਾਉਣ ਦੀ ਸ਼ੁਭ- ਆਸ਼ਾਵਾਂ ਦੇ ਦੀਪ ਜਗਮਗਾ ਰਹੇ ਹਨ। ਇਹ ਦਿਵਯ ਦ੍ਰਿਸ਼ ਸਾਰੇ ਕਲਪ ਵਿੱਚ ਸਿਵਾਏ ਬਾਪਦਾਦਾ ਅਤੇ ਬੱਚਿਆਂ ਦੇ ਕੋਈ ਦੇਖ ਨਹੀਂ ਸਕਦਾ। ਇਹ ਅਨੋਖੇ ਸਨੇਹ ਦੇ ਪੁਸ਼ਪ ਇੱਥੇ ਇਸ ਪੁਰਾਣੀ ਦੁਨੀਆਂ ਦੇ ਕੋਹੇਨੂਰ ਹੀਰੇ ਨਾਲੋਂ ਵੀ ਅਮੁੱਲ ਹਨ। ਇਹ ਦਿਲ ਦੇ ਗੀਤ ਸਿਵਾਏ ਬੱਚਿਆਂ ਦੇ ਹੋਰ ਕੋਈ ਗਾ ਨਹੀਂ ਸਕਦਾ। ਅਜਿਹੀ ਦੀਪਮਾਲਾ ਕੋਈ ਮਨਾ ਨਹੀਂ ਸਕਦਾ। ਬਾਪਦਾਦਾ ਦੇ ਸਾਹਮਣੇ ਸਰਵ ਬੱਚੇ ਇਮਰਜ਼ ਹਨ। ਇਸ ਸਥੂਲ ਸਥਾਨ ਵਿੱਚ ਸਾਰੇ ਬੈਠ ਨਹੀਂ ਸਕਦੇ। ਪਰ ਬਾਪਦਾਦਾ ਦਾ ਦਿਲਤਖ਼ਤ ਅਤਿ ਵਿਸ਼ਾਲ ਹੈ ਇਸਲਈ ਸਾਰਿਆਂ ਨੂੰ ਇਮਰਜ਼ ਰੂਪ ਵਿੱਚ ਦੇਖ ਰਹੇ ਹਨ। ਸਭ ਦਾ ਯਾਦਗਾਰ ਅਤੇ ਸਨੇਹ ਭਰੇ ਅਧਿਕਾਰ ਦੇ ਉਲਾਹਣੇ ਵੀ ਸੁਣ ਰਹੇ ਹਨ ਅਤੇ ਨਾਲ-ਨਾਲ ਹਰ ਇੱਕ ਬੱਚੇ ਨੂੰ ਰਿਟਰਨ ਵਿੱਚ ਪਦਮਗੁਣਾ ਜ਼ਿਆਦਾ ਯਾਦਪਿਆਰ ਦੇ ਰਹੇ ਹਨ। ਬੱਚੇ ਅਧਿਕਾਰ ਨਾਲ ਕਹਿੰਦੇ – ਅਸੀਂ ਸਭ ਸਾਕਾਰ ਸਵਰੂਪ ਵਿੱਚ ਮਿਲਣ ਮਨਾਈਏ। ਬਾਪ ਵੀ ਚਾਹੁੰਦੇ, ਬੱਚੇ ਵੀ ਚਾਹੁੰਦੇ। ਫਿਰ ਵੀ ਸਮੇਂ ਪ੍ਰਮਾਣ ਬ੍ਰਹਮਾ ਬਾਪ ਅਵਿਅਕਤ ਫਰਿਸ਼ਤੇ ਰੂਪ ਵਿੱਚ ਸਾਕਾਰ ਸਵਰੂਪ ਤੋਂ ਅਨੇਕ ਗੁਣਾ ਤੀਵਰਗਤੀ ਨਾਲ ਸੇਵਾ ਕਰਦੇ ਹੋਏ ਬੱਚਿਆਂ ਨੂੰ ਆਪਣੇ ਸਮਾਨ ਬਣਾ ਰਹੇ ਹਨ। ਨਾ ਸਿਰਫ ਇੱਕ ਦੋ ਵਰ੍ਹੇ, ਪਰ ਅਨੇਕ ਵਰ੍ਹੇ ਅਵਿੱਅਕਤ ਮਿਲਣ, ਅਵਿਅਕਤ ਰੂਪ ਵਿੱਚ ਸੇਵਾ ਦਾ ਅਨੁਭਵ ਕਰਾਇਆ ਅਤੇ ਕਰਵਾ ਵੀ ਰਹੇ ਹਨ। ਤਾਂ ਬ੍ਰਹਮਾ ਬਾਪ ਨੇ ਅਵਿੱਕਤ ਹੁੰਦੇ ਵੀ ਵਿਅਕਤ ਵਿੱਚ ਕਿਉਂ ਪਾਰ੍ਟ ਵਜਾਇਆ? ਸਮਾਨ ਬਨਾਉਣ ਦੇ ਲਈ। ਬ੍ਰਹਮਾ ਬਾਪ ਅਵਿਅਕਤ ਤੋਂ ਵਿਅਕਤ ਵਿੱਚ ਆਏ, ਤਾਂ ਬੱਚਿਆਂ ਨੂੰ ਰਿਟਰਨ ਵਿੱਚ ਕੀ ਕਰਨਾ ਹੈ? ਵਿਅਕਤ ਤੋਂ ਅਵਿਅਕਤ ਬਣਨਾ ਹੈ। ਸਮੇਂ ਪ੍ਰਮਾਣ ਅਵਿਅਕਤ ਮਿਲਣ, ਅਵਿਅਕਤ ਰੂਪ ਵਿੱਚ ਸੇਵਾ ਹੁਣ ਅਤਿ ਜ਼ਰੂਰੀ ਹੈ। ਇਸਲਈ ਸਮੇਂ ਪ੍ਰਤੀ ਸਮੇਂ ਬਾਪਦਾਦਾ ਅਵਿਅਕਤ ਮਿਲਣ ਦੀ ਅਨੁਭੂਤੀ ਦਾ ਇਸ਼ਾਰਾ ਦਿੰਦੇ ਰਹਿੰਦੇ ਹਨ। ਇਸਦੇ ਲਈ ਤੱਪਸਿਆ ਵਰ੍ਹਾ ਵੀ ਮਨਾ ਰਹੇ ਹੋ ਨਾ। ਬਾਪਦਾਦਾ ਨੂੰ ਹਰਸ਼ ਹੈ ਕਿ ਮੈਜ਼ੋਰਿਟੀ ਬੱਚਿਆਂ ਨੂੰ ਉਮੰਗ-ਉਤਸ਼ਾਹ ਚੰਗਾ ਹੈ। ਮੇਨਾਰਿਟੀ ਇਵੇਂ ਸੋਚਦੇ ਹਨ ਕਿ ਪ੍ਰੋਗ੍ਰਾਮ ਪ੍ਰਮਾਣ ਕਰਨਾ ਹੀ ਹੈ। ਇੱਕ ਹੈ ਪ੍ਰੋਗ੍ਰਾਮ ਨਾਲ ਕਰਨਾ ਅਤੇ ਦੂਸਰਾ ਹੈ ਦਿਲ ਦੇ ਉਮੰਗ -ਉਤਸਾਹ ਨਾਲ ਕਰਨਾ। ਹਰ ਇੱਕ ਆਪਣੇ ਤੋਂ ਪੁੱਛਣ – ਮੈਂ ਕਿਸ ਵਿੱਚ ਹਾਂ?

ਸਮੇਂ ਨੂੰ ਪ੍ਰਸਥਿਤੀਆਂ ਦੇ ਪ੍ਰਮਾਣ, ਖੁਦ ਦੀ ਉੱਨਤੀ ਦੇ ਪ੍ਰਮਾਣ, ਤੀਵਰ ਗਤੀ ਦੀ ਸੇਵਾ ਦੇ ਪ੍ਰਮਾਣ, ਬਾਪਦਾਦਾ ਦੇ ਸਨੇਹ ਦੇ ਰਿਟਰਨ ਦੇਣ ਦੇ ਪ੍ਰਮਾਣ ਤਪੱਸਿਆ ਅਤਿ ਜਰੂਰੀ ਹੈ। ਪਿਆਰ ਕਰਨਾ ਅਤਿ ਸਹਿਜ ਹੈ ਅਤੇ ਸਭ ਕਰਦੇ ਹਨ – ਇਹ ਵੀ ਬਾਪ ਜਾਣਦੇ ਹਨ ਪਰ ਰਿਟਰਨ ਸਵਰੂਪ ਬਾਪਦਾਦਾ ਸਮਾਨ ਬਣਨਾ ਹੈ। ਇਸ ਸਮੇਂ ਬਾਪਦਾਦਾ ਇਹ ਦੇਖਣਾ ਚਾਹੁੰਦੇ ਹਨ। ਇਸ ਵਿੱਚ ਕੋਈ ਵਿਚੋਂ ਕੋਈ ਨਿਕਲਦਾ ਹੈ। ਚਾਹਣਾ ਸਾਰਿਆਂ ਦੀ ਹੈ ਪਰ ਚਾਹੁਣ ਵਾਲੇ ਅਤੇ ਕਰਾਉਣ ਵਾਲੇ – ਇਸ ਵਿੱਚ ਸੰਖਿਆ ਦਾ ਅੰਤਰ ਹੈ ਕਿਉਂਕਿ ਤਪੱਸਿਆ ਦਾ ਸਦਾ ਅਤੇ ਸਹਿਜ ਫਾਊਂਡੇਸ਼ਨ ਹੈ- ਬੇਹੱਦ ਦਾ ਵੈਰਾਗ। ਬੇਹੱਦ ਦਾ ਵੈਰਾਗ ਮਤਲਬ ਚਾਰੋ ਪਾਸੇ ਦੇ ਕਿਨਾਰੇ ਛੱਡ ਦੇਣਾ ਕਿਉਂਕਿ ਕਿਨਾਰਿਆਂ ਨੂੰ ਸਹਾਰਾ ਬਣਾ ਦਿੱਤਾ ਹੈ। ਸਮੇਂ ਪ੍ਰਮਾਣ ਪਿਆਰੇ ਬਣੇ ਅਤੇ ਸਮੇਂ ਪ੍ਰਮਾਣ ਸ਼੍ਰੀਮਤ ਦੇ ਨਿਮਿਤ ਬਣੀਆਂ ਹੋਇਆ ਆਤਮਾਵਾਂ ਦੇ ਇਸ਼ਾਰੇ ਪ੍ਰਮਾਣ ਸੈਕਿੰਡ ਵਿੱਚ ਬੁੱਧੀ ਪਿਆਰੇ ਤੋਂ ਫਿਰ ਨਿਆਰੀ ਬਣ ਜਾਏ, ਉਹ ਨਹੀਂ ਹੁੰਦੀ। ਜਿਨਾਂ ਜਲਦੀ ਪਿਆਰੇ ਬਣਦੇ ਹੋ, ਉਨ੍ਹਾਂ ਨਿਆਰੇ ਨਹੀਂ ਬਣਦੇ ਹੋ। ਪਿਆਰੇ ਬਣਨ ਵਿੱਚ ਹੁਸ਼ਿਆਰ ਹਨ, ਨਿਆਰੇ ਬਣਨ ਵਿੱਚ ਸੋਚਦੇ ਹਨ, ਹਿੰਮਤ ਚਾਹੀਦੀ ਹੈ। ਨਿਆਰਾ ਬਣਨਾ ਹੀ ਕਿਨਾਰਾ ਛੱਡਣਾ ਹੈ ਅਤੇ ਕਿਨਾਰਾ ਛੱਡਣਾ ਹੀ ਬੇਹੱਦ ਦੀ ਵੈਰਾਗ ਵਿਰਤੀ ਹੈ। ਕਿਨਾਰਿਆਂ ਨੂੰ ਸਹਾਰਾ ਬਣਾਏ ਫੜਣਾ ਆਉਂਦਾ ਹੈ ਪਰ ਛੱਡਣ ਵਿੱਚ ਕੀ ਕਰਦੇ ਹੋ? ਲੰਬਾ ਕੁਵਸ਼ਚਨ ਮਾਰਕ ਲੱਗਾ ਦਿੰਦੇ ਹੋ। ਸੇਵਾ ਦਾ ਇੰਨਾਚਾਰਜ਼ ਬਣਨਾ ਬਹੁਤ ਚੰਗਾ ਆਉਂਦਾ ਹੈ ਪਰ ਇੰਨਚਾਰਜ਼ ਦੇ ਨਾਲ- ਨਾਲ ਖੁਦ ਦੀ ਤੇ ਹੋਰਾਂ ਦੀ ਬੈਟਰੀ ਚਾਰਜ਼ ਕਰਨ ਵਿੱਚ ਮੁਸ਼ਕਿਲ ਲੱਗਦਾ ਹੈ ਇਸਲਈ ਵਰਤਮਾਨ ਸਮੇਂ ਤੱਪਸਿਆ ਦਵਾਰਾ ਵੈਰਾਗ ਵ੍ਰਿਤੀ ਦੀ ਅਤਿ ਜਰੂਰਤ ਹੈ।

ਤਪੱਸਿਆ ਦੀ ਸਫ਼ਲਤਾ ਦਾ ਵਿਸ਼ੇਸ਼ ਆਧਾਰ ਅਤੇ ਸਹਿਜ ਸਾਧਣ ਹੈ – ਇੱਕ ਸ਼ਬਦ ਦਾ ਪਾਠ ਪੱਕਾ ਕਰੋ। ਦੋ -ਤਿੰਨ ਲਿਖਣਾ ਮੁਸ਼ਕਿਲ ਹੁੰਦਾ ਹੈ। ਇੱਕ ਲਿਖਣਾ ਬਹੁਤ ਸਹਿਜ ਹੈ। ਤਪੱਸਿਆ ਮਤਲਬ ਇੱਕ ਦਾ ਬਣਨਾ। ਜਿਸਨੂੰ ਬਾਪਦਾਦਾ ਇੱਕਨਾਮੀ ਕਹਿੰਦੇ ਹਨ। ਤਪੱਸਿਆ ਮਤਲਬ ਮਨ – ਬੁੱਧੀ ਨੂੰ ਇਕਾਗਰ ਕਰਨਾ, ਤੱਪਸਿਆ ਮਤਲਬ ਏਕਾਂਤ-ਪ੍ਰਿਯ ਰਹਿਣਾ, ਤਪੱਸਿਆ ਮਤਲਬ ਸਥਿਤੀ ਨੂੰ ਇੱਕਰਸ ਰੱਖਣਾ, ਤਪੱਸਿਆ ਮਤਲਬ ਸਰਵ ਪ੍ਰਾਪਤ ਖਜ਼ਾਨੇ ਨੂੰ ਵਿਅਰਥ ਤੋਂ ਬਚਾਉਣਾ ਮਤਲਬ ਇਕਨਾਮੀ ਨਾਲ ਚਲਣਾ। ਤਾਂ ਇੱਕ ਦਾ ਪਾਠ ਪੱਕਾ ਹੋਇਆ ਨਾ – ਇੱਕ ਦਾ ਪਾਠ ਮੁਸ਼ਕਿਲ ਹੈ ਜਾਂ ਸਹਿਜ ਹੈ? ਹੈ ਤਾਂ ਸਹਿਜ, ਪਰ – ਅਜਿਹੀ ਭਾਸ਼ਾ ਤੇ ਨਹੀਂ ਬੋਲੋਗੇ ਨਾ।

ਬਹੁਤ – ਬਹੁਤ ਭਾਗਵਾਨ ਹੋ। ਅਨੇਕ ਪ੍ਰਕਾਰ ਦੀ ਮਿਹਨਤ ਤੋਂ ਛੁੱਟ ਗਏ। ਦੁਨੀਆਂ ਵਾਲਿਆਂ ਨੂੰ ਸਮੇਂ ਕਰਾਏਗਾ ਅਤੇ ਸਮੇਂ ਤੇ ਮਜਬੂਰੀ ਨਾਲ ਕਰਣਗੇ। ਬੱਚਿਆਂ ਨੂੰ ਬਾਪ ਸਮੇਂ ਤੋਂ ਪਹਿਲੇ ਤਿਆਰ ਕਰਦੇ ਹਨ ਅਤੇ ਬਾਪ ਦੀ ਮੁਹੱਬਤ ਨਾਲ ਕਰਦੇ ਹੋ। ਜੇਕਰ ਮੁਹੱਬਤ ਨਾਲ ਨਹੀਂ ਕੀਤਾ ਅਤੇ ਥੋੜਾ ਕੀਤਾ ਤੇ ਕੀ ਹੋਵੇਗਾ? ਮਜਬੂਰੀ ਨਾਲ ਕਰਨਾ ਹੀ ਪਵੇਗਾ। ਬੇਹੱਦ ਦਾ ਵੈਰਾਗ ਧਾਰਣ ਕਰਨਾ ਹੀ ਹੋਵੇਗਾ ਪਰ ਮਜਬੂਰੀ ਨਾਲ ਕਰਨ ਦਾ ਫ਼ਲ ਨਹੀਂ ਮਿਲਦਾ। ਮੁਹੱਬਤ ਦਾ ਪ੍ਰਤੱਖ ਫ਼ਲ ਮਿਲਦਾ ਹੈ ਅਤੇ ਮਜਬੂਰੀ ਵਾਲਿਆਂ ਨੂੰ ਕਿਥੋਂ ਤੋਂ ਕਰਾਸ ਕਰਨਾ ਪਵੇਗਾ। ਕਰਾਸ ਕਰਨਾ ਵੀ ਚੜਣ ਦੇ ਸਮਾਨ ਹੈ। ਤਾਂ ਕੀ ਪਸੰਦ ਹੈ? ਮੁਹੱਬਤ ਨਾਲ ਕਰੋਗੇ। ਬਾਪਦਾਦਾ ਕਦੀ ਕਿਨਾਰਿਆਂ ਦੀ ਲਿਸਟ ਸੁਣਾਉਣਗੇ। ਇਵੇਂ ਤੇ ਜਾਨਣ ਵਿੱਚ ਹੁਸ਼ਿਆਰ ਹੋ। ਰਿਵਾਇਜ਼ ਕਰਣਗੇ ਕਿਉਂਕਿ ਬਾਪਦਾਦਾ ਤਾਂ ਬੱਚਿਆਂ ਦੀ ਹਰ ਰੋਜ ਦੀ ਦਿਨਚਰਿਆ ਜਦੋਂ ਚਾਹੋ ਉਦੋਂ ਦੇਖ ਸਕਦੇ ਹਨ। ਇੱਕ ਇੱਕ ਨੂੰ ਦੇਖਣ ਦਾ ਸਾਰਾ ਦਿਨ ਧੰਧਾ ਨਹੀਂ ਕਰਦੇ। ਸਾਕਾਰ ਬ੍ਰਹਮਾ ਬਾਪ ਨੂੰ ਦੇਖਿਆ ਉਹਨਾਂ ਦੀ ਨਜ਼ਰ ਖੁਦ ਹੀ ਕਿੱਥੇ ਪੈਂਦੀ ਸੀ। ਭਾਵੇਂ ਤੁਹਾਡਾ ਪੱਤਰ ਹੋਵੇ, ਭਾਵੇਂ ਪੋਤਾਮੇਲ ਹੋਵੇ, ਭਾਵੇਂ ਕੋਈ ਚਾਲ-ਚੱਲਣ ਹੋਵੇ, ਭਾਵੇ ਕੋਈ 8 ਪੇਜ਼ ਦਾ ਪੱਤਰ ਹੋਵੇ ਪਰ ਬਾਪ ਦੀ ਨਜ਼ਰ ਕਿੱਥੇ ਪੈਂਦੀ? ਜਿੱਥੇ ਡਾਇਰੈਕਸ਼ਨ ਦੇਣਾ ਹੋਵੇਗਾ, ਜਿੱਥੇ ਜ਼ਰੂਰਤ ਹੋਵੇਗੀ। ਬਾਪਦਾਦਾ ਦੇਖਦੇ ਵੀ ਸਭ ਹਨ, ਪਰ ਨਹੀਂ ਵੀ ਦੇਖਦੇ ਹਨ। ਜਾਣਦੇ ਵੀ ਹਨ, ਨਹੀਂ ਵੀ ਜਾਣਦੇ। ਜੋ ਜਰੂਰਤ ਨਹੀਂ – ਉਹ ਨਾ ਦੇਖਦੇ ਹਨ, ਨਾ ਜਾਣਦੇ ਹਨ। ਖੇਲ ਤੇ ਬਹੁਤ ਚੰਗੇ ਲੱਗਦੇ ਹਨ, ਉਹ ਫਿਰ ਕਦੀ ਸੁਣਾਵਾਂਗੇ। ਅੱਛਾ। ਤਪੱਸਿਆ ਕਰਨਾ, ਬੇਹੱਦ ਦੀ ਵੈਰਾਗ ਵ੍ਰਿਤੀ ਵਿੱਚ ਰਹਿਣਾ ਸਹਿਜ਼ ਹੈ ਨਾ। ਕਿਨਾਰਿਆਂ ਨੂੰ ਛੱਡਣਾ ਮੁਸ਼ਕਿਲ ਹੈ? ਪਰ ਬਣਨਾ ਵੀ ਤੁਹਾਨੂੰ ਹੀ ਹੈ। ਕਲਪ -ਕਲਪ ਦੀ ਪ੍ਰਾਪਤੀ ਦੇ ਅਧਿਕਾਰੀ ਬਣੇ ਹੋ ਅਤੇ ਜ਼ਰੂਰ ਬਣੋਂਗੇ। ਅੱਛਾ। ਇਸ ਵਰ੍ਹੇ ਕਲਪ ਪਹਿਲੇ ਵਾਲੇ ਅਨੇਕ ਕਲਪਾਂ ਦੇ ਪੁਰਾਣੇ ਅਤੇ ਇਸ ਕਲਪ ਦੇ ਨਵੇਂ ਬੱਚਿਆਂ ਨੂੰ ਚਾਂਸ ਮਿਲਿਆ ਹੈ। ਤਾਂ ਚਾਂਸ ਮਿਲਣ ਦੀ ਖੁਸ਼ੀ ਹੈ ਨਾ? ਮੈਜ਼ੋਰਿਟੀ ਨਵੇਂ ਹਨ, ਟੀਚਰਸ ਪੁਰਾਣੇ ਹਨ। ਤਾਂ ਟੀਚਰ ਕੀ ਕਰਨਗੀਆਂ? ਵੈਰਾਗ ਵ੍ਰਿਤੀ ਧਾਰਣ ਕਰਣਗੀਆਂ ਨਾ? ਕਿਨਾਰਾ ਛੱਡਣਗੀਆਂ? ਕਿ ਉਸ ਸਮੇਂ ਕਹਿਣਗੀਆਂ ਕਿ ਕਰਨਾ ਤੇ ਚਾਹੁੰਦੇ ਹਾਂ ਪਰ ਕਿਵੇਂ ਕਰੀਏ? ਕਰਕੇ ਦਿਖਾਉਣ ਵਾਲੇ ਹੋ ਕਿ ਸੁਨਾਉਣ ਵਾਲੇ ਹੋ? ਜੋ ਵੀ ਚਾਰੋਂ ਪਾਸੇ ਦੇ ਬੱਚੇ ਆਏ ਹੋਏ ਹਨ ਸਭ ਬੱਚਿਆਂ ਨੂੰ ਬਾਪਦਾਦਾ ਸਾਕਾਰ ਰੂਪ ਵਿੱਚ ਦੇਖਣ ਕੇ ਹਰਸ਼ਿਤ ਹੋ ਰਹੇ ਹਨ। ਹਿੰਮਤ ਰੱਖਦੇ ਹਨ ਅਤੇ ਮਦਦ ਬਾਪ ਦੀ ਸਦਾ ਹੈ ਹੀ, ਇਸਲਈ ਸਦੈਵ ਹਿੰਮਤ ਨਾਲ ਮਦਦ ਦੇ ਅਧਿਕਾਰ ਨੂੰ ਅਨੁਭਵ ਕਰਦੇ ਸਹਿਜ ਉੱਡਦੇ ਚੱਲੋ। ਬਾਪ ਮਦਦ ਦਿੰਦੇ ਹਨ ਪਰ ਲੈਣ ਵਾਲੇ ਲਵੇਂ। ਦਾਤਾ ਦਿੰਦਾ ਹੈ ਪਰ ਲੈਣ ਵਾਲੇ ਯਥਾ ਸ਼ਕਤੀ ਬਣ ਜਾਂਦੇ ਹਨ। ਤਾਂ ਯਥਾ ਸ਼ਕਤੀ ਨਹੀਂ ਬਣਨਾ। ਸਦਾ ਸਰਵਸ਼ਕਤੀਮਾਨ ਬਣਨਾ। ਤਾਂ ਪਿੱਛੇ ਆਉਣ ਵਾਲੇ ਵੀ ਅੱਗੇ ਨੰਬਰ ਲੈ ਲੈਣਗੇ। ਸਮਝਾ। ਸਰਵਸ਼ਕਤੀਆਂ ਦੇ ਅਧਿਕਾਰ ਨੂੰ ਪੂਰਾ ਪ੍ਰਾਪਤ ਕਰੋ। ਅੱਛਾ।

ਚਾਰੋਂ ਪਾਸੇ ਦੇ ਸਰਵਸਨੇਹੀ ਆਤਮਾਵਾਂ, ਸਦਾ ਬਾਪ ਦੇ ਪਿਆਰ ਦਾ ਰਿਟਰਨ ਦੇਣ ਵਾਲੇ, ਅੰਨ੍ਯ੍ਯ ਆਤਮਾਵਾਂ, ਸਦਾ ਤਪੱਸਵੀ ਮੂਰਤ ਸਥਿਤੀ ਵਿੱਚ ਸਥਿਤ ਰਹਿਣ ਵਾਲੇ, ਬਾਪ ਦੀਆਂ ਸਮੀਪ ਆਤਮਾਵਾਂ, ਸਦਾ ਬਾਪ ਦੇ ਸਮਾਨ ਬਣਨ ਦੇ ਲਕਸ਼ ਨੂੰ ਲਕਸ਼ਣ ਰੂਪ ਵਿੱਚ ਲਿਆਉਣ ਵਾਲੇ, ਅਜਿਹੇ ਦੇਸ਼-ਵਿਦੇਸ਼ ਦੇ ਸਰਵ ਬੱਚਿਆਂ ਨੂੰ ਦਿਲਾਰਾਮ ਬਾਪ ਦੀ ਦਿਲ ਵ ਜਾਨ, ਸਿਕ ਵਾ ਪ੍ਰੇਮ ਨਾਲ ਯਾਦਪਿਆਰ ਅਤੇ ਨਮਸਤੇ।

ਦਾਦੀਆਂ ਨਾਲ ਅਵਿਯਕਤ ਬਾਪਦਾਦਾ ਦੀ ਮੁਲਾਕਾਤ:– ਅਸ਼ਟ ਸ਼ਕਤੀਧਾਰੀ, ਇਸ਼ਟ ਅਤੇ ਅਸ਼ਟ ਹੋ ਨਾ। ਅਸ਼ਟ ਦੀ ਨਿਸ਼ਾਨੀ ਕੀ ਹੈ, ਜਾਣਦੇ ਹੋ? ਹਰ ਕਰਮ ਵਿੱਚ ਸਮੇਂ ਪ੍ਰਮਾਣ, ਪ੍ਰਸਥਿਤੀਆਂ ਪ੍ਰਮਾਣ, ਹਰ ਸ਼ਕਤੀ ਕਰਮ ਵਿੱਚ ਲਿਆਉਣ ਵਾਲੇ। ਅਸ਼ਟ ਸ਼ਕਤੀਆਂ ਇਸ਼ਟ ਵੀ ਬਣਾ ਦਿੰਦੀਆਂ ਹਨ ਅਤੇ ਅਸ਼ਟ ਵੀ ਬਣਾ ਦਿੰਦੀ ਹੈ। ਅਸ਼ਟ ਸ਼ਕਤੀ ਧਾਰੀ ਹੋ ਇਸਲਈ ਅੱਠ ਭੁਜਾਵਾਂ ਦਿਖਾਉਦੇ ਹਨ। ਵਿਸ਼ੇਸ਼ ਅੱਠ ਸ਼ਕਤੀਆਂ ਹਨ। ਉਵੇਂ ਹੈ ਤੇ ਬਹੁਤ, ਪਰ ਅੱਠ ਵਿੱਚ ਮੈਜ਼ੋਰਿਟੀ ਆ ਜਾਂਦੀ ਹੈ। ਵਿਸ਼ੇਸ਼ ਸ਼ਕਤੀਆਂ ਨੂੰ ਸਮੇਂ ਤੇ ਕੰਮ ਵਿੱਚ ਲਿਆਉਣਾ ਹੈ। ਜਿਵੇਂ ਸਮੇਂ, ਜਿਵੇਂ ਪ੍ਰਸਥਿਤੀਆਂ ਉਵੇਂ ਸਥਿਤ ਹੋਵੇ, ਇਸਨੂੰ ਕਹਿੰਦੇ ਹਨ ਅਸ਼ਟ ਜਾਂ ਈਸ਼ਟ। ਤਾਂ ਅਜਿਹਾ ਗ੍ਰੁਪ ਤਿਆਰ ਹੈ ਨਾ? ਵਿਦੇਸ਼ ਵਿੱਚ ਕਿੰਨੇਂ ਤਿਆਰ ਹਨ? ਅਸ਼ਟ ਵਿੱਚ ਆਉਣ ਵਾਲੇ ਹੋ ਨਾ? ਅੱਛਾ। (ਸਵੇਰੇ ਬ੍ਰਹਮ ਮਹੂਰਤ ਦੇ ਸਮੇਂ ਸੰਤਰੀ ਦਾਦੀ ਨੇ ਸ਼ਰੀਰ ਛੱਡਿਆ – 13-12-90)

ਅੱਛਾ ਹੈ, ਜਾਣਾ ਤਾਂ ਸਭਨੂੰ ਹੀ ਹੈ। ਏਵਰਰੈਡੀ ਹੋ ਜਾਂ ਯਾਦ ਆਏਗਾ – ਮੇਰਾ ਸੈਂਟਰ, ਹੁਣ ਜਿਗਿਆਸੂਆਂ ਦਾ ਕੀ ਹੋਵੇਗਾ? ਮੇਰਾ -ਮੇਰਾ ਤਾਂ ਯਾਦ ਨਹੀਂ ਆਏਗਾ ਨਾ? ਜਾਣਾ ਤੇ ਸਭ ਨੂੰ ਹੈ ਪਰ ਹਰ ਇੱਕ ਦੇ ਹਿਸਾਬ ਆਪਣੇ -ਆਪਣੇ ਹਨ। ਹਿਸਾਬ -ਕਿਤਾਬ ਚੁਕਤੂ ਕੀਤੇ ਬਿਨਾਂ ਕੋਈ ਜਾ ਨਹੀਂ ਸਕਦਾ, ਇਸ ਲਈ ਸਭ ਨੇ ਖੁਸ਼ੀ ਨਾਲ ਛੁੱਟੀ ਦਿੱਤੀ। ਸਭ ਨੂੰ ਚੰਗਾ ਲੱਗਿਆ ਨਾ। ਇਵੇਂ ਜਾਣਾ ਚੰਗਾ ਹੈ ਨਾ। ਤਾਂ ਤੁਸੀਂ ਵੀ ਏਵਰਰੇਡੀ ਹੋ ਜਾਣਾ। ਅੱਛਾ।

ਪਾਰਟੀਆਂ ਨਾਲ ਅਵਿਅਕਤ ਬਾਪਦਾਦ ਦੀ ਮੁਲਾਕਾਤ

1. ਦਿੱਲੀ ਅਤੇ ਪੰਜਾਬ ਦੋਵੇਂ ਹੀ ਸੇਵਾ ਦੇ ਆਦਿ ਸਥਾਨ ਹਨ। ਸਥਾਪਨਾ ਦੇ ਸਥਾਨ ਸਦਾ ਹੀ ਮਹੱਤਵਪੂਰਨ ਦੇਖੇ ਜਾਂਦੇ ਹਨ, ਗਾਏ ਜਾਂਦੇ ਹਨ। ਜਿਵੇਂ ਸੇਵਾ ਵਿੱਚ ਆਦਿ ਸਥਾਨ ਹਨ, ਉਵੇਂ ਸਥਿਤੀ ਵਿੱਚ ਆਦਿ ਰਤਨ ਹੋ? ਸਥਾਨ ਦੇ ਨਾਲ-ਨਾਲ ਸਥਿਤੀ ਦੀ ਵੀ ਮਹਿਮਾ ਹੈ ਨਾ। ਆਦਿ ਰਤਨ ਮਤਲਬ ਹਰ ਸ਼੍ਰੀਮਤ ਨੂੰ ਜੀਵਨ ਵਿੱਚ ਲਿਆਉਣ ਦੀ ਆਦਿ ਕਰਨ ਵਾਲੇ। ਸਿਰਫ਼ ਸੁਣਨ -ਸੁਣਾਉਣ ਵਾਲੇ ਨਹੀਂ, ਕਰਨ ਵਾਲੇ ਕਿਉਂਕਿ ਸੁਣਨ -ਸੁਣਾਉਣ ਵਾਲੇ ਤੇ ਅਨੇਕ ਹਨ ਪਰ ਕਰਨ ਵਾਲੇ ਕੋਟਾਂ ਵਿੱਚੋ ਕੋਈ ਹਨ। ਤਾਂ ਇਹ ਨਸ਼ਾ ਰਹਿੰਦਾ ਹੈ ਕਿ ਅਸੀਂ ਕੋਟਾਂ ਵਿੱਚੋਂ ਕੋਈ ਹਾਂ? ਇਹ ਰੂਹਾਨੀ ਨਸ਼ਾ, ਮਾਇਆ ਦੇ ਨਸ਼ੇ ਤੋਂ ਛੁਡ਼ਾ ਦਿੰਦਾ ਹੈ। ਇਹ ਰੂਹਾਨੀ ਨਸ਼ਾ ਸੇਫਟੀ ਦਾ ਸਾਧਣ ਹੈ। ਕੋਈ ਵੀ ਮਾਇਆ ਦਾ ਨਸ਼ਾ – ਪਹਿਨਣ ਦਾ, ਖਾਣ ਦਾ, ਦੇਖਣ ਦਾ ਆਪਣੇ ਵੱਲ ਆਕਰਸ਼ਿਤ ਨਹੀਂ ਕਰ ਸਕਦਾ। ਅਜਿਹੇ ਨਸ਼ੇ ਵਿੱਚ ਰਹਿੰਦੇ ਹੋ ਜਾਂ ਮਾਇਆ ਥੋੜਾ -ਥੋੜਾ ਆਕਰਸ਼ਿਤ ਕਰਦੀ ਹੈ? ਹੁਣ ਸਮਝਦਾਰ ਬਣ ਗਏ ਹੋ ਨਾ। ਮਾਇਆ ਦੀ ਵੀ ਸਮਝ ਹੈ। ਸਮਝਦਾਰ ਕਦੀ ਥੋਖਾ ਨਹੀਂ ਖਾਂਦੇ। ਜੇਕਰ ਸਮਝਦਾਰ ਕਦੀ ਧੋਖਾ ਖਾ ਲੈਣ ਤੇ ਉਹਨਾਂ ਨੂੰ ਸਾਰੇ ਕੀ ਕਹਿਣਗੇ? ਸਮਝਦਾਰ ਅਤੇ ਧੋਖਾ ਖਾ ਲਿਆ! ਧੋਖਾ ਖਾਣਾ ਮਤਲਬ ਦੁੱਖ ਦਾ ਆਹਵਾਨ ਕਰਨਾ। ਜਦੋਂ ਧੋਖਾ ਖਾਂਦੇ ਹੋ ਉਸਨਾਲ ਦੁੱਖ ਮਿਲਦਾ ਹੈ ਨਾ। ਤਾਂ ਦੁੱਖ ਨੂੰ ਕੋਈ ਲੈਣਾ ਚਾਹੁੰਦਾ ਹੈ ਕੀ? ਇਸ ਲਈ ਸਦਾ ਆਦਿ ਰਤਨ ਹਨ ਮਤਲਬ ਹਰ ਸ਼੍ਰੀਮਤ ਦੀ ਆਦਿ ਆਪਣੇ ਜੀਵਨ ਵਿੱਚ ਕਰਨ ਵਾਲੇ। ਅਜਿਹੇ ਹੋ? ਜਾਂ ਦੇਖਦੇ ਹੋ – ਪਹਿਲੇ ਦੂਸਰਾ ਕਰੇ, ਫਿਰ ਅਸੀਂ ਕਰਾਂਗੇ? ਇਹ ਨਹੀਂ ਕਰਦੇ ਤੇ ਅਸੀਂ ਕਿਵੇਂ ਕਰਾਂਗੇ! ਕਰਨ ਵਿੱਚ ਪਹਿਲੇ ਮੈਂ। ਦੂਸਰਾ ਬਦਲੇ, ਫਿਰ ਮੈਂ ਬਦਲਾਂ… ਇਹ ਵੀ ਬਦਲਣ ਤਾਂ ਮੈਂ ਬਦਲਾਂ… ਨਹੀਂ, ਜੋ ਕਰੇਗਾ ਸੋ ਪਾਏਗਾ, ਅਤੇ ਕਿੰਨਾ ਪਾਉਣਗੇ? ਇੱਕ ਦਾ ਪਦਮਗੁਣਾਂ। ਤਾਂ ਕਰਨ ਵਿੱਚ ਮਜ਼ਾ ਹੈ ਨਾ। ਇੱਕ ਕਰੋ ਅਤੇ ਪਦਮ ਪਾਓ। ਇਸ ਵਿੱਚ ਪ੍ਰਾਪਤੀ ਹੀ ਪ੍ਰਾਪਤੀ ਹੈ, ਇਸਲਈ ਪ੍ਰੈਕਟੀਕਲ ਸ਼੍ਰੀਮਤ ਨੂੰ ਲਿਆਉਣ ਵਿੱਚ ਪਹਿਲੇ ਮੈਂ। ਮਾਇਆ ਦੇ ਵਸ਼ ਵਿੱਚ ਹੋਣ ਵਿੱਚ ਪਹਿਲੇ ਮੈਂ ਨਹੀਂ, ਪਰ ਇਸ ਪੁਰਸਾਰਥ ਵਿੱਚ ਪਹਿਲੇ ਮੈਂ- ਤਾਂ ਹੀ ਸਫ਼ਲਤਾ ਹਰ ਕਦਮ ਵਿੱਚ ਅਨੁਭਵ ਕਰਨਗੇ। ਸਫ਼ਲਤਾ ਹੋਈ ਪਈ ਹੈ। ਸਿਰਫ਼ ਥੋੜਾ ਜਿਹਾ ਰਸਤਾ ਬਦਲੀ ਕਰ ਦਿੰਦੇ ਹੋ, ਬਦਲੀ ਕਰਨ ਨਾਲ ਮੰਜ਼ਿਲ ਦੂਰ ਹੋ ਜਾਂਦੀ ਹੈ, ਸਮੇਂ ਲੱਗਦਾ ਹੈ। ਜੇਕਰ ਕੋਈ ਰੋਂਗ ਰਸਤੇ ਤੇ ਚਲਾ ਜਾਏ ਤੇ ਮੰਜ਼ਿਲ ਦੂਰ ਹੋ ਜਾਏਗੀ ਨਾ। ਤਾਂ ਇਵੇਂ ਨਹੀਂ ਕਰਨਾ। ਮੰਜ਼ਿਲ ਸਾਹਮਣੇ ਖੜੀ ਹੈ, ਸਫ਼ਲਤਾ ਹੋਈ ਪਈ ਹੈ। ਜਦੋਂ ਕਦੀ ਮਿਹਨਤ ਕਰਨੀ ਪੈਂਦੀ ਹੈ ਤੇ ਮੁਹੱਬਤ ਦਾ ਪਲੜਾ ਭਾਰੀ ਹੁੰਦਾ ਹੈ। ਜੇਕਰ ਮੁਹੱਬਤ ਹੋਵੇ ਤੇ ਮਿਹਨਤ ਕਦੀ ਨਹੀਂ ਕਰ ਸਕਦੇ ਕਿਉਂਕਿ ਬਾਪ ਅਨੇਕ ਭੁਜਾਵਾਂ ਸਹਿਤ ਮਦਦ ਕਰੇਗਾ। ਉਹ ਆਪਣੀ ਭੁਜਾਵਾਂ ਨਾਲ ਸੈਕਿੰਡ ਵਿੱਚ ਕੰਮ ਸਫ਼ਲ ਕਰ ਦਵੇਗਾ। ਪੁਰਸ਼ਾਰਥ ਵਿੱਚ ਸਦਾ ਉੱਡਦੇ ਰਹੋਗੇ। ਪੰਜਾਬ ਵਾਲੇ ਉੱਡਦੇ ਹੋ ਜਾਂ ਡਰਦੇ ਹੋ? ਪੱਕੇ ਅਨੁਭਵੀ ਹੋ ਗਏ ਹੋ? ਕੋਈ ਡਰਨ ਵਾਲੇ ਹੋ? ਕੀ ਹੋਵੇਗਾ, ਕਿਵੇਂ ਹੋਵੇਗਾ…! ਨਹੀਂ। ਉਹਨਾਂ ਨੂੰ ਵੀ ਸ਼ਾਂਤੀ ਦਾ ਦਾਨ ਦੇਣ ਵਾਲੇ ਹੋ। ਕੋਈ ਵੀ ਆਏ ਸ਼ਾਂਤੀ ਲੈ ਜਾਏ, ਖਾਲੀ ਹੱਥ ਨਹੀਂ ਜਾਣ। ਭਾਵੇਂ ਗਿਆਨ ਨਹੀਂ ਦਵੋ ਸ਼ਾਂਤੀ ਦੇ ਵਾਇਬ੍ਰੇਸ਼ਨ ਵੀ ਸ਼ਾਂਤ ਕਰ ਦਿੰਦੇ ਹਨ। ਅੱਛਾ।

2. ਚਾਰੋਂ ਪਾਸੇ ਤੋਂ ਆਈਆਂ ਹੋਈਆਂ ਸ੍ਰੇਸ਼ਠ ਆਤਮਾਵਾਂ ਸਾਰੇ ਬ੍ਰਾਹਮਣ ਹੋ, ਨਾ ਕਿ ਰਾਜਸਥਾਨੀ, ਨਾ ਮਹਾਰਾਸ਼ਟਰੀ, ਨਾ ਮੱਧ ਪ੍ਰਦੇਸ਼… ਸਭ ਇੱਕ ਹੋ। ਇਸ ਸਮੇਂ ਸਾਰੇ ਮਧੂਬਨ ਨਿਵਾਸੀ ਹੋ। ਬ੍ਰਾਹਮਣਾਂ ਦਾ ਓਰੀਜਨਲ ਸਥਾਨ ਮਧੂਬਨ ਹੈ। ਸੇਵਾ ਦੇ ਲਈ ਵੱਖ – ਵੱਖ ਏਰੀਆ ਵਿੱਚ ਗਏ ਹੋਏ ਹੋ। ਜੇਕਰ ਇੱਕ ਹੀ ਸਥਾਨ ਤੇ ਬੈਠ ਜਾਓ ਤੇ ਚਾਰੋਂ ਪਾਸੇ ਦੀ ਸੇਵਾ ਕਿਵੇਂ ਹੋਵੇਗੀ? ਇਸਲਈ ਸੇਵਾ ਅਰਥ ਵੱਖ – ਵੱਖ ਸਥਾਨਾਂ ਤੇ ਗਏ ਹੋ। ਭਾਵੇਂ ਲੌਕਿਕ ਵਿੱਚ ਬਿਜ਼ਨੇਸਮੇਨ ਹੋ ਜਾਂ ਗੌਰਮਿੰਟ ਸਰਵੈਂਟ ਹੋ, ਜਾਂ ਫੈਕਟਰੀ ਵਿੱਚ ਕੰਮ ਕਰਨ ਵਾਲੇ ਹੋ… ਪਰ ਓਰਿਜਨਲ ਆਕੁਪੇਸ਼ਨ ਈਸ਼ਵਰੀ ਸੇਵਾਧਾਰੀ ਹੋ। ਮਾਤਾਵਾਂ ਵੀ ਘਰ ਵਿੱਚ ਰਹਿੰਦੇ ਈਸ਼ਵਰੀ ਸੇਵਾ ਤੇ ਹਨ। ਗਿਆਨ ਭਾਵੇਂ ਕੋਈ ਸੁਣੇ ਜਾਂ ਨਾ ਸੁਣੇ, ਸ਼ੁਭ -ਭਾਵਨਾ, ਸ਼ੁਭ ਕਾਮਨਾ ਦੇ ਵਾਈਬ੍ਰੇਸ਼ਨ ਨਾਲ ਵੀ ਬਦਲਦੇ ਹਨ। ਸਿਰਫ਼ ਵਾਣੀ ਦੀ ਸੇਵਾ ਹੀ ਸੇਵਾ ਨਹੀਂ ਹੈ, ਸ਼ੁਭ ਭਾਵਨਾ ਰੱਖਣਾ ਵੀ ਸੇਵਾ ਹੈ। ਤਾਂ ਦੋਨੋਂ ਹੀ ਸੇਵਾਵਾਂ ਕਰਨਾ ਆਉਂਦੀਆਂ ਹਨ ਨਾ? ਕੋਈ ਤੁਹਾਨੂੰ ਗਾਲਾਂ ਵੀ ਦਵੇ ਤਾਂ ਵੀ ਤੁਸੀਂ ਸ਼ੁਭ – ਭਾਵਨਾ, ਸ਼ੁਭ -ਕਾਮਨਾ ਨਹੀਂ ਛੱਡੋ। ਬ੍ਰਾਹਮਣਾਂ ਦਾ ਕੰਮ ਹੈ – ਕੁਝ ਨਾ ਕੁਝ ਦੇਣਾ। ਤਾਂ ਇਹ ਸ਼ੁਭ-ਭਾਵਨਾ, ਸ਼ੁਭ ਕਾਮਨਾ ਰੱਖਣਾ ਵੀ ਸਿੱਖਿਆ ਦੇਣਾ ਹੈ। ਸਾਰੇ ਵਾਣੀ ਨਾਲ ਨਹੀਂ ਬਦਲਦੇ ਹਨ। ਕਿਵੇਂ ਵੀ ਹੋ ਪਰ ਕੁਝ ਨਾ ਕੁਝ ਅਜੰਲੀ ਜ਼ਰੂਰ ਦਵੋ। ਭਾਵੇਂ ਪੱਕਾ ਰਾਵਣ ਹੀ ਕਿਉਂ ਨਾ ਹੋਵੇ। ਕਈ ਮਾਤਾਵਾਂ ਕਹਿੰਦਿਆਂ ਹਨ ਨਾ – ਸਾਡੇ ਸੰਬੰਧੀ ਪੱਕੇ ਰਾਵਣ ਹਨ, ਬਦਲਣ ਵਾਲੇ ਨਹੀਂ ਹਨ, ਅਜਿਹੀਆਂ ਆਤਮਾਵਾਂ ਨੂੰ ਵੀ ਆਪਣੇ ਖ਼ਜ਼ਾਨੇ ਵਿੱਚੋ, ਸ਼ੁਭ-ਭਾਵਨਾ, ਸ਼ੁਭ ਕਾਮਨਾ ਕਿ ਅਜੰਲੀ ਜ਼ਰੂਰ ਦਵੋ। ਕੋਈ ਗਾਲਾਂ ਦਿੰਦਾ ਹੈ ਤੇ ਵੀ ਉਹਨਾਂ ਦੇ ਮੁੱਖ ਤੋਂ ਕੀ ਨਿਕਲਦਾ ਹੈ? ਇਹ ਬ੍ਰਹਮਾ ਕੁਮਾਰੀਆਂ ਹਨ….. ਤਾਂ ਬ੍ਰਹਮਾ ਬਾਪ ਨੂੰ ਤੇ ਯਾਦ ਕਰਦੇ ਹਨ, ਭਾਵੇਂ ਗਾਲ੍ਹਾਂ ਵੀ ਦਿੰਦੇ ਪਰ ਬ੍ਰਹਮਾ ਤੇ ਕਹਿੰਦੇ ਹਨ। ਫਿਰ ਵੀ ਬਾਪ ਦਾ ਨਾਮ ਤੇ ਲੈਂਦੇ ਹਨ ਨਾ। ਭਾਵੇਂ ਜਾਨਣ ਜਾ ਨਾ ਜਾਨਣ, ਤੁਸੀਂ ਫਿਰ ਵੀ ਉਹਨਾਂ ਨੂੰ ਅਜੰਲੀ ਦਵੋ। ਅਜਿਹੀ ਅਜੰਲੀ ਦਵੋ। ਅਜਿਹੀ ਅਜੰਲੀ ਦਿੰਦੇ ਹੋ ਜਾਂ ਜੋ ਨਹੀਂ ਸੁਣਦਾ ਹੈ ਉਸਨੂੰ ਛੱਡ ਦਿੰਦੇ ਹੋ? ਛੱਡਣਾ ਨਹੀਂ, ਨਹੀਂ ਤੇ ਪਿੱਛੇ ਤੁਹਾਡੇ ਕੰਨ ਫੜ੍ਹਣਗੇ, ਉਲਾਹਣਾ ਦੇਣਗੇ – ਅਸੀਂ ਬੇਸਮਝ ਸੀ, ਤੁਸੀਂ ਕਿਉਂ ਨਹੀਂ ਦਿੱਤਾ। ਤਾਂ ਕੰਨ ਫੜਣਗੇ ਨਾ। ਤੁਸੀਂ ਦਿੰਦੇ ਜਾਓ, ਕੋਈ ਲੈਣ ਜਾਂ ਨਾ ਲੈਣ। ਬਾਬਾਦਾਦਾ ਰੋਜ਼ ਇਨਾਂ ਖਜ਼ਾਨਾ ਬੱਚਿਆਂ ਨੂੰ ਦਿੰਦੇ ਹਨ। ਕੋਈ ਪੂਰਾ ਲੈਂਦੇ ਹਨ, ਕੋਈ ਯਥਾ ਸ਼ਕਤੀ ਲੈਂਦੇ ਹਨ। ਫਿਰ ਬਾਪਦਾਦਾ ਕਦੀ ਕਹਿੰਦੇ ਹਨ – ਮੈਂ ਨਹੀਂ ਦਵਾਂਗਾ? ਕਿਉਂ ਨਹੀਂ ਲੈਂਦੇ ਹੋ? ਤਾਂ ਬ੍ਰਾਹਮਣਾ ਦਾ ਕਰਤਵ ਹੈ ਦੇਣਾ। ਦਾਤਾ ਦੇ ਬੱਚੇ ਹੋ ਨਾ। ਉਹ ਚੰਗਾ ਕਹਿਣ, ਫਿਰ ਤੁਸੀਂ ਦਿਓ ਤੇ ਇਹ ਲੇਵਤਾ ਹੋਏ। ਲੇਵਤਾ ਕਦੀ ਦਾਤਾ ਦੇ ਬੱਚੇ ਹੋ ਨਹੀਂ ਸਕਦੇ, ਦੇਵਤੇ ਨਹੀਂ ਬਣ ਸਕਦੇ। ਤੁਸੀਂ ਦੇਵਤਾ ਬਣਨ ਵਾਲੇ ਹੋ ਨਾ? ਦੇਵਤਾਈ ਚੋਲਾ ਤਿਆਰ ਹੈ ਨਾ? ਜਾਂ ਹੁਣ ਸਿਲਾਈ ਹੋ ਰਿਹਾ ਹੈ, ਧੁਲਾਈ ਹੋ ਰਿਹਾ ਹੈ ਜਾਂ ਸਿਰਫ ਪ੍ਰੈਸ ਰਹਿ ਗਈ ਹੈ? ਦੇਵਤਾਈ ਚੋਲਾ ਸਾਹਮਣੇ ਦਿਖਾਈ ਦੇਣਾ ਚਾਹੀਦਾ ਹੈ। ਅੱਜ ਫਰਿਸ਼ਤਾ, ਕਲ ਦੇਵਤਾ। ਕਿੰਨੀ ਵਾਰ ਦੇਵਤਾ ਬਣੇ ਹੋ? ਤਾਂ ਸਦੈਵ ਆਪਣੇ ਨੂੰ ਦਾਤਾ ਦੇ ਬੱਚੇ ਅਤੇ ਦੇਵਤਾ ਬਣਨ ਵਾਲੇ ਹਾਂ – ਇਹ ਹੀ ਯਾਦ ਰੱਖੋ। ਦਾਤਾ ਦੇ ਬੱਚੇ ਲੈਕੇ ਨਹੀਂ ਦਿੰਦੇ। ਮਾਨ ਮਿਲੇ, ਰਿਗਾਰਡ ਦਵੇ ਤੇ ਦੇਵਾਂ – ਇਵੇਂ ਨਹੀਂ। ਸਦਾ ਦਾਤਾ ਦੇ ਬੱਚੇ ਦੇਣ ਵਾਲੇ। ਅਜਿਹਾ ਨਸ਼ਾ ਸਦਾ ਰਹਿੰਦਾ ਹੈ ਨਾ। ਜਾ ਕਦੀ ਘੱਟ ਹੁੰਦਾ ਹੈ, ਕਦੀ ਜ਼ਿਆਦਾ? ਹਾਲੇ ਮਾਇਆ ਨੇ ਵਿਦਾਈ ਨਹੀਂ ਦਿੱਤੀ ਹੈ? ਹੋਲੀ -ਹੋਲੀ ਨਹੀਂ ਦੇਣਾ – ਇਨਾਂ ਸਮੇਂ ਨਹੀਂ ਹੈ। ਇੱਕ ਤੇ ਆਏ ਦੇਰੀ ਨਾਲ ਹੋ ਅਤੇ ਫਿਰ ਹੌਲੀ -ਹੌਲੀ ਪੁਰਸ਼ਾਰਥ ਕਰੋਗੇ ਤੇ ਪਹੁੰਚ ਨਹੀਂ ਸਕੋਗੇ। ਨਿਸ਼ਚੇ ਹੋਇਆ, ਨਸ਼ਾ ਚੜ੍ਹਿਆ ਤੇ ਉਡੋ। ਹਾਲੇ ਉੱਡਦੀ ਕਲਾ ਦਾ ਸਮਾਂ ਹੈ। ਉੱਡਣਾ ਫਾਸਟ ਹੁੰਦਾ ਹੈ ਨਾ। ਤੁਸੀਂ ਲੱਕੀ ਹੋ – ਉੱਡਣ ਦੇ ਟਾਇਮ ਤੇ ਆਏ ਹੋ। ਤਾਂ ਸਦੈਵ ਆਪਣੇ ਨੂੰ ਇੰਝ ਹੀ ਅਨੁਭਵ ਕਰੋ ਕਿ ਅਸੀਂ ਬਹੁਤ ਵੱਡੇ ਭਾਗਵਾਨ ਹਾਂ। ਅਜਿਹਾ ਭਾਗਿਆ ਫਿਰ ਸਾਰੇ ਕਲਪ ਵਿੱਚ ਨਹੀਂ ਮਿਲ ਸਕਦਾ। ਤਾਂ ਦਾਤਾ ਦੇ ਬੱਚੇ ਬਣੋ, ਲੈਣ ਦਾ ਸੰਕਲਪ ਵੀ ਨਾ ਹੋਵੇ। ਪੈਸੇ ਦੇਣ, ਕੱਪੜਾ ਦੇਣ, ਖਾਣਾ ਦੇਣ। ਦਾਤਾ ਦੇ ਬੱਚਿਆਂ ਨੂੰ ਸਭ ਖ਼ੁਦ ਹੀ ਪ੍ਰਾਪਤ ਹੁੰਦਾ ਹੈ। ਮੰਗਣ ਵਾਲਿਆਂ ਨੂੰ ਨਹੀਂ ਮਿਲਦਾ ਹੈ। ਦਾਤਾ ਬਣੋ ਤੇ ਆਪੇ ਹੀ ਮਿਲਦਾ ਰਹੇਗਾ। ਅੱਛਾ!

ਵਰਦਾਨ:-

ਯਥਾਰਥ ਯਾਦ ਦਾ ਅਰਥ ਹੈ ਸਰਵ ਸ਼ਕਤੀਆਂ ਨਾਲ ਸਦਾ ਸੰਪੰਨ ਰਹਿਣਾ ਪ੍ਰਸਥਿਤੀਆਂ ਰੂਪੀ ਦੁਸ਼ਮਣ ਆਵੇ ਅਤੇ ਸ਼ਸਤਰ ਕੰਮ ਵਿੱਚ ਨਹੀਂ ਆਉਣ ਤੇ ਸ਼ਸਤਰਧਾਰੀ ਨਹੀਂ ਕਿਹਾ ਜਾਏਗਾ। ਹਰ ਕਰਮ ਵਿੱਚ ਯਾਦ ਹੋਵੇ ਉਦੋਂ ਸਫ਼ਲਤਾ ਹੋਵੇਗੀ। ਜਿਵੇਂ ਕਰਮ ਦੇ ਬਿਨਾਂ ਇੱਕ ਸੈਕਿੰਡ ਵੀ ਨਹੀਂ ਰਹਿ ਸਕਦੇ, ਉਵੇਂ ਕੋਈ ਵੀ ਕਰਮ ਯੋਗ ਦੇ ਬਿਨਾਂ ਨਹੀਂ ਰਹਿ ਸਕਦੇ, ਇਸਲਈ ਕਰਮ-ਯੋਗੀ, ਸ਼ਸਤਰਧਾਰੀ ਬਣੋ ਅਤੇ ਸਮੇਂ ਤੇ ਸਰਵ ਸ਼ਕਤੀਆਂ ਨੂੰ ਆਡਰ ਪ੍ਰਮਾਣ ਯੂਜ਼ ਕਰੋ – ਉਦੋਂ ਕਹਾਂਗੇ ਯਥਾਰਥ ਯੋਗੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top