01 July 2022 Punjabi Murli Today | Brahma Kumaris
Read and Listen today’s Gyan Murli in Punjabi
30 June 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਤੁਹਾਨੂੰ ਮਾਸਟਰ ਪਿਆਰ ਦਾ ਸਾਗਰ ਬਣਨਾ ਹੈ, ਕਦੀ ਵੀ ਕਿਸੇ ਨੂੰ ਦੁੱਖ ਨਹੀਂ ਦੇਣਾ ਹੈ, ਇੱਕ ਦੋ ਦੇ ਨਾਲ ਬਹੁਤ ਪਿਆਰ ਨਾਲ ਰਹਿਣਾ ਹੈ"
ਪ੍ਰਸ਼ਨ: -
ਮਾਇਆ ਚਲਦੇ – ਚਲਦੇ ਕਿਨ੍ਹਾਂ ਬੱਚਿਆਂ ਦਾ ਗਲਾ ਇੱਕਦਮ ਘੋਟ ਦਿੰਦੀ ਹੈ?
ਉੱਤਰ:-
ਜੋ ਥੋੜ੍ਹਾ ਵੀ ਕਿਸੀ ਗੱਲ ਵਿੱਚ ਸੰਸ਼ੇ ਉਠਾਉਂਦੇ ਹਨ, ਕਾਮ ਜਾਂ ਕ੍ਰੋਧ ਦੀ ਗ੍ਰਹਿਚਾਰੀ ਬੈਠਦੀ ਤਾਂ ਮਾਇਆ ਉਨ੍ਹਾਂ ਦਾ ਗਲਾ ਘੋਟ ਦਿੰਦੀ ਹੈ। ਉਨ੍ਹਾਂ ਤੇ ਫਿਰ ਅਜਿਹੀ ਗ੍ਰਹਿਚਾਰੀ ਬੈਠਦੀ ਹੈ ਜੋ ਪੜ੍ਹਾਈ ਹੀ ਛੱਡ ਦਿੰਦੇ ਹਨ। ਸਮਝ ਵਿੱਚ ਹੀ ਨਹੀਂ ਆਉਂਦਾ ਕਿ ਜੋ ਪੜ੍ਹਦੇ ਅਤੇ ਪੜ੍ਹਾਉਂਦੇ ਸੀ ਉਹ ਸਭ ਕਿਵੇਂ ਭੁੱਲ ਗਿਆ। ਬੁੱਧੀ ਦਾ ਤਾਲਾ ਹੀ ਬੰਦ ਹੋ ਜਾਂਦਾ ਹੈ।
ਗੀਤ:-
ਤੂੰ ਪਿਆਰ ਦਾ ਸਾਗਰ ਹੈ.
ਓਮ ਸ਼ਾਂਤੀ। ਇਹ ਬਾਪ ਦੀ ਮਹਿਮਾ ਹੈ ਅਤੇ ਬੱਚੇ ਜਾਣਦੇ ਹਨ ਕਿ ਭਗਤ ਲੋਕ ਇਵੇਂ ਦੇ ਹੀ ਗੀਤ ਗਾਉਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਕਿ ਬਾਪ ਕਿੰਨਾ ਪਿਆਰ ਦਾ ਸਾਗਰ ਹੈ। ਸਭ ਪਤਿਤਾਂ ਨੂੰ ਪਾਵਨ ਬਣਾਉਂਦੇ ਹਨ। ਸਭ ਬੱਚਿਆਂ ਨੂੰ ਸੁੱਖਧਾਮ ਦਾ ਵਰਸਾ ਦਿੰਦੇ ਹਨ। ਤੁਸੀਂ ਸਮਝਦੇ ਹੋ ਅਸੀਂ ਵਰਸਾ ਲੈ ਰਹੇ ਹਾਂ। ਅੱਧਾਕਲਪ ਜਦ ਮਾਇਆ ਦਾ ਰਾਜ ਹੈ ਤਾਂ ਅਜਿਹਾ ਪਿਆਰਾ ਬਾਪ ਨਹੀਂ ਹੁੰਦਾ ਹੈ। ਬੇਹੱਦ ਦਾ ਬਾਪ ਪਿਆਰ ਦਾ ਸਾਗਰ ਹੈ। ਪਿਆਰ ਦਾ, ਸ਼ਾਂਤੀ ਦਾ, ਸੁੱਖ ਦਾ ਸਾਗਰ ਕਿਵੇਂ ਹੈ, ਇਹ ਤੁਸੀਂ ਹੁਣ ਜਾਣਦੇ ਹੋ। ਪ੍ਰੈਕਟੀਕਲ ਵਿੱਚ ਤੁਸੀਂ ਬੱਚਿਆਂ ਨੂੰ ਸਭ ਕੁਝ ਮਿਲ ਰਿਹਾ ਹੈ। ਭਗਤੀ ਮਾਰਗ ਵਾਲਿਆਂ ਨੂੰ ਮਿਲਦਾ ਨਹੀਂ ਹੈ। ਉਹ ਸਿਰਫ ਗਾਉਂਦੇ ਹਨ, ਯਾਦ ਕਰਦੇ ਹਨ। ਹੁਣ ਉਹ ਯਾਦ ਪੂਰੀ ਹੁੰਦੀ ਹੈ। ਬੱਚੇ ਸਮੁੱਖ ਬੈਠੇ ਹਨ। ਸਮਝਦੇ ਹਨ, ਬੇਹੱਦ ਦੇ ਬਾਪ ਦਾ ਹੀ ਗਾਇਨ ਹੈ। ਜਰੂਰ ਉਹ ਬਾਪ ਇਨਾਂ ਪਿਆਰ ਦੇਕੇ ਗਏ ਹਨ। ਸਤਿਯੁਗ ਵਿੱਚ ਵੀ ਹਰ ਇੱਕ, ਇੱਕ ਦੋ ਨੂੰ ਬਹੁਤ ਪਿਆਰ ਕਰਦੇ ਹਨ। ਜਾਨਵਰਾਂ ਵਿੱਚ ਵੀ ਇੱਕ ਦੋ ਵਿੱਚ ਪਿਆਰ ਹੁੰਦਾ ਹੈ। ਇੱਥੇ ਤਾਂ ਉਹ ਹੈ ਨਹੀਂ। ਉੱਥੇ ਕੋਈ ਇਵੇਂ ਦੇ ਜਾਨਵਰ ਨਹੀਂ ਹੁੰਦੇ ਜੋ ਆਪਸ ਵਿੱਚ ਪਿਆਰ ਨਾਲ ਨਾ ਰਹਿਣ। ਤੁਸੀਂ ਬੱਚਿਆਂ ਨੂੰ ਵੀ ਸਿਖਾਇਆ ਜਾਂਦਾ ਹੈ, ਇੱਥੇ ਪਿਆਰ ਦੇ ਮਾਸਟਰ ਸਾਗਰ ਬਣੋਂਗੇ ਤਾਂ ਉਹ ਸੰਸਕਾਰ ਤੁਹਾਡਾ ਅਵਿਨਾਸ਼ੀ ਬਣ ਜਾਵੇਗਾ। ਇੱਥੇ ਸਭ ਇੱਕ ਦੋ ਦੇ ਦੁਸ਼ਮਣ ਹਨ ਕਿਓਂਕਿ ਰਾਵਣ ਰਾਜ ਹੈ। ਬਾਪ ਕਹਿੰਦੇ ਹਨ ਕਲਪ ਪਹਿਲੇ ਮਿਸਲ ਹੂਬਹੂ ਤੁਹਾਨੂੰ ਹੁਣ ਬਹੁਤ ਪਿਆਰਾ ਬਣਾਉਂਦੇ ਹਨ। ਕਦੀ ਕਿਸੇ ਦਾ ਆਵਾਜ ਸੁਣਦੇ ਹਨ ਕਿ ਇਹ ਗੁੱਸਾ ਕਰਦੇ ਹਨ ਤਾਂ ਬਾਪ ਸਿੱਖਿਆ ਦੇਣਗੇ ਕਿ ਬੱਚੇ ਗੁੱਸਾ ਕਰਨਾ ਠੀਕ ਨਹੀਂ ਹੈ, ਇਸ ਨਾਲ ਤੁਸੀਂ ਵੀ ਦੁਖੀ ਹੋਵੋਗੇ ਦੂਜਿਆਂ ਨੂੰ ਵੀ ਦੁਖੀ ਕਰੋਂਗੇ। ਜਿਵੇਂ ਲੌਕਿਕ ਬਾਪ ਵੀ ਬੱਚਿਆਂ ਨੂੰ ਸਿੱਖਿਆ ਦਿੰਦੇ ਹਨ, ਉਹ ਹੁੰਦੇ ਹਨ ਹੱਦ ਦਾ ਸੁੱਖ ਦੇਣ ਵਾਲੇ। ਇਹ ਬਾਪ ਹੈ ਬੇਹੱਦ ਦਾ ਅਤੇ ਹਮੇਸ਼ਾ ਦਾ ਸੁੱਖ ਦੇਣ ਵਾਲਾ। ਤਾਂ ਤੁਸੀਂ ਬੱਚਿਆਂ ਨੂੰ ਇੱਕ ਦੋ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਹੈ। ਅੱਧਾ ਕਲਪ ਬਹੁਤ ਦੁੱਖ ਦਿੱਤਾ ਹੈ। ਰਾਵਣ ਨੇ ਬਹੁਤ ਬਿਗਾੜ੍ਹਾ ਹੈ। ਜੋ ਜਿਸ ਦੇ ਉੱਪਰ ਚੜ੍ਹਾਈ ਕਰਦੇ ਹਨ ਉਨ੍ਹਾਂ ਨੂੰ ਲੁੱਟ ਲੈਂਦੇ ਹਨ। ਹੁਣ ਤੁਹਾਨੂੰ ਰੋਸ਼ਨੀ ਮਿਲਦੀ ਹੈ। ਇਹ ਡਰਾਮਾ ਦਾ ਚੱਕਰ ਫਿਰਦਾ ਰਹਿੰਦਾ ਹੈ। ਜੇਕਰ ਤੁਸੀਂ ਗਿਆਨ ਦੇ ਵਿਸਤਾਰ ਨੂੰ ਨਹੀਂ ਸਮਝ ਸਕਦੇ ਹੋ ਤਾਂ ਦੋ ਅੱਖਰ ਹੀ ਯਾਦ ਕਰੋ। ਬੇਹੱਦ ਦੇ ਬਾਪ ਤੋਂ ਸਾਨੂੰ ਇਹ ਵਰਸਾ ਮਿਲਦਾ ਹੈ। ਜਿੰਨਾ ਜੋ ਬਾਪ ਨੂੰ ਯਾਦ ਕਰ ਕਮਲ ਫੁੱਲ ਸਮਾਨ ਪਵਿੱਤਰ ਰਹਿਣਗੇ ਮਤਲਬ ਵਿਕਾਰਾਂ ਤੇ ਜਿੱਤ ਪਾਉਣਗੇ ਉੰਨਾ ਵਰਸੇ ਦੇ ਅਧਿਕਾਰੀ ਬਣਨਗੇ। ਵਿਕਾਰ ਵੀ ਕਈ ਪ੍ਰਕਾਰ ਦੇ ਹਨ। ਸ਼੍ਰੀਮਤ ਤੇ ਨਾ ਚਲਣਾ, ਉਹ ਵੀ ਵਿਕਾਰ ਹੈ। ਸ਼੍ਰੀਮਤ ਤੇ ਚੱਲਣ ਨਾਲ ਤੁਸੀਂ ਨਿਰਵਿਕਾਰੀ ਬਣਦੇ ਹੋ। ਮਾਮੇਕਮ ਯਾਦ ਕਰਨਾ ਹੈ ਹੋਰ ਕਿਸੇ ਨੂੰ ਯਾਦ ਨਹੀਂ ਕਰਨਾ ਹੈ, ਬਾਪ ਇਨ੍ਹਾਂ ਦਵਾਰਾ ਕਹਿੰਦੇ ਹਨ ਹੇ ਬੱਚਿਓ ਮੈਂ ਆਇਆ ਹਾਂ, ਸਭ ਨੂੰ ਲੈ ਜਾਨ ਵਾਲਾ ਹਾਂ। ਹਰ ਇੱਕ ਧਰਮ ਵਿੱਚ ਨੰਬਰਵਾਰ ਹਨ। ਪੌਪ ਦਾ ਕਿੰਨਾ ਮਾਨ ਹੈ। ਇਸ ਸਮੇਂ ਤਾਂ ਸਭ ਅੰਧਸ਼ਰਧਾ ਵਿੱਚ ਹਨ। ਤੁਸੀਂ ਸਿਵਾਏ ਇੱਕ ਬਾਪ ਦੇ ਹੋਰ ਕਿਸੇ ਨੂੰ ਮਾਨ ਦੇ ਨਹੀਂ ਸਕਦੇ। ਸਭ ਆਰਟੀਫਿਸ਼ਿਯਲ ਹੈ। ਇਸ ਸਮੇਂ ਸਭ ਪੁਨਰਜਨਮ ਲੈਂਦੇ – ਲੈਂਦੇ ਪਤਿਤ ਬਣਦੇ ਹਨ। ਜੋ ਵੀ ਮਨੁੱਖ ਮਾਤਰ ਹਨ ਉਨ੍ਹਾਂ ਨੂੰ ਪਿਛਾੜੀ ਵਿੱਚ ਪੂਰਾ ਪਤਿਤ ਬਣਨਾ ਹੀ ਹੈ। ਪਤਿਤ – ਪਾਵਨ ਨਾਮ ਕਹਿੰਦੇ ਹਨ ਪਰ ਡਿਟੇਲ ਵਿੱਚ ਸਮਝਦੇ ਨਹੀਂ ਹਨ। ਇਹ ਪਤਿਤਾਂ ਦੀ ਦੁਨੀਆਂ ਹੈ ਤਾਂ ਉਨ੍ਹਾਂ ਕੀ ਮਾਨ ਹੋਵੇਗਾ। ਜਿਵੇਂ ਪੌਪ ਹੈ ਫਸਟ, ਸੇਕੇਂਡ, ਥਰਡ ਵਿੱਚ ਚਲਦੇ ਆਏ ਹਨ, ਉਤਰਦੇ ਆਏ ਹਨ। ਉਨ੍ਹਾਂ ਨੂੰ ਨੰਬਰਵਾਰ ਵਿਖਾਉਂਦੇ ਹਨ ਫਿਰ ਵੀ ਉਹ ਨੰਬਰਵਾਰ ਹੀ ਆਪਣੀ ਪਦਵੀ ਲੈਣਗੇ। ਇਸ ਚੱਕਰ ਨੂੰ ਤੁਸੀਂ ਹੁਣ ਚੰਗੀ ਤਰ੍ਹਾਂ ਜਾਣਦੇ ਹੋ। ਇੱਥੇ ਆਉਂਦੇ ਹੀ ਹਨ ਬੇਹੱਦ ਦੇ ਬਾਪ ਦੇ ਕੋਲ, ਜਿਸ ਤੋਂ ਵਰਸਾ ਲੈਣਾ ਹੈ। ਸਾਕਾਰ ਬਗੈਰ ਤਾਂ ਵਰਸਾ ਮਿਲਦਾ ਨਹੀਂ ਹੈ।
ਬਾਪ ਕਹਿੰਦੇ ਹਨ ਦੇਹਧਾਰੀ ਨੂੰ ਯਾਦ ਨਾ ਕਰੋ। ਉੱਚ ਤੇ ਉੱਚ ਇੱਕ ਬਾਪ ਨੂੰ ਹੀ ਯਾਦ ਕਰਨਾ ਹੈ। ਕਿੰਨਾ ਵੱਡਾ ਫਰਮਾਨ ਹੈ – ਬੱਚੇ, ਮਾਮੇਕਮ ਯਾਦ ਕਰੋ। ਦੇਹਧਾਰੀ ਨੂੰ ਯਾਦ ਕੀਤਾ ਤਾਂ ਉਹਨਾਂ ਦੀ ਯਾਦ ਨਾਲ ਪੁਨਰਜਨਮ ਫਿਰ ਲੈਣੇ ਪੈਣਗੇ। ਤੁਹਾਡੀ ਯਾਦ ਦੀ ਯਾਤਰਾ ਠਹਿਰ ਜਾਏਗੀ। ਵਿਕਰਮ ਵਿਨਾਸ਼ ਨਹੀਂ ਹੋਣਗੇ। ਬਹੁਤ ਘਾਟਾ ਪੈ ਜਾਵੇਗਾ। ਧੰਦੇ ਵਿੱਚ ਫਾਇਦਾ ਵੀ ਹੁੰਦਾ ਹੈ, ਘਾਟਾ ਵੀ ਹੁੰਦਾ ਹੈ। ਨਿਰਾਕਾਰ ਬਾਪ ਨੂੰ ਜਾਦੂਗਰ, ਸੌਦਾਗਰ ਵੀ ਕਹਿੰਦੇ ਹਨ। ਤੁਸੀਂ ਜਾਣਦੇ ਹੋ ਦਿਵਯ ਦ੍ਰਿਸ਼ਟੀ ਦੀ ਚਾਬੀ ਬਾਪ ਦੇ ਹੱਥ ਵਿੱਚ ਹੈ। ਅੱਛਾ ਕੁਝ ਵੀ ਦੇਖਿਆ, ਕ੍ਰਿਸ਼ਨ ਦਾ ਦੀਦਾਰ ਕੀਤਾ, ਇਸ ਵਿੱਚ ਫਾਇਦਾ ਕੀ ਹੈ? ਕੁਝ ਵੀ ਨਹੀਂ। ਇਹ ਤਾਂ ਡਰਾਮੇਂ ਨੂੰ ਜਾਨਣਾ ਪੜ੍ਹਾਈ ਹੈ ਨਾ। ਜਿਨਾਂ ਬਾਪ ਨੂੰ ਯਾਦ ਕਰੋਗੇ ਚੱਕਰ ਫਿਰਾਓਗੇ ਤਾਂ ਉੱਚ ਪਦਵੀ ਪਾਓਗੇ। ਹੁਣ ਤੁਸੀਂ ਸਾਡੇ ਬੱਚੇ ਬਣੇ ਹੋ। ਯਾਦ ਆਉਂਦਾ ਹੈ ਨਾ, ਅਸੀਂ ਤੁਹਾਡੇ ਸੀ। ਅਸੀਂ ਆਤਮਾਵਾਂ ਪਰਮਧਾਮ ਵਿੱਚ ਰਹਿੰਦੀਆਂ ਸੀ। ਉੱਥੇ ਕਹਿਣ ਦੀ ਵੀ ਗੱਲ ਨਹੀਂ ਰਹਿੰਦੀ ਹੈ। ਡਰਾਮਾ ਆਪਣੇ ਆਪ ਚਲਦਾ ਰਹਿੰਦਾ ਹੈ। ਜਿਵੇਂ ਇੱਕ ਮੱਛਲੀ ਦਾ ਖਿਡੌਣਾ ਦਿਖਾਉਦੇ ਹਨ ਨਾ। ਉਸ ਵਿੱਚ ਤਾਰ ਵਿੱਚ ਮਛਲੀਆਂ ਪਿਰੋਈਆਂ ਰਹਿੰਦੀਆਂ ਹਨ। ਅਜਿਹਾ ਕਰਨ ਨਾਲ ਹੋਲੀ – ਹੋਲੀ ਥੱਲੇ ਉਤਰਦੀਆਂ ਹਨ। ਉਵੇਂ ਜੋ ਵੀ ਆਤਮਾਵਾਂ ਹਨ ਸਭ ਡਰਾਮੇ ਦੀ ਤਾਰ ਨਾਲ ਬੰਨੀ ਹੋਈ ਹੈ। ਚੱਕਰ ਲਗਾਉਂਦੀਆਂ ਰਹਿੰਦੀਆਂ ਹਨ। ਹੁਣ ਚੜ੍ਹਦੀਆਂ ਹਨ ਫਿਰ ਉਤਰਨ ਲਗ ਪੈਂਦੀਆਂ ਹਨ। ਤੁਸੀਂ ਜਾਣਦੇ ਹੋ ਹੁਣ ਸਾਡੀ ਚੜ੍ਹਦੀ ਕਲਾ ਹੈ। ਗਿਆਨ ਸਾਗਰ ਬਾਪ ਆਇਆ ਹੋਇਆ ਹੈ – ਚੜਦੀ ਕਲਾ ਫਿਰ ਉਤਰਦੀ ਕਲਾ ਨੂੰ ਤੁਸੀਂ ਜਾਣ ਗਏ ਹੋ। ਕਿੰਨਾ ਸਹਿਜ ਹੈ। ਉਤਰਦੀ ਕਲਾ ਕਿੰਨਾ ਟਾਇਮ ਲੈਂਦੀ ਹੈ। ਫਿਰ ਕਿਵੇਂ ਚੜ੍ਹਦੀ ਕਲਾ ਹੁੰਦੀ ਹੈ। ਤੁਸੀਂ ਜਾਣਦੇ ਹੋ ਬਾਪ ਆਕੇ ਪਲਟਾ ਦਿੰਦੇ ਹਨ। ਪਹਿਲੇ – ਪਹਿਲੇ ਹੈ ਆਦਿ ਸਨਾਤਨ ਦੇਵੀ – ਦੇਵਤਾ ਧਰਮ ਫਿਰ ਦੂਸਰੇ ਧਰਮ ਆਉਂਦੇ ਰਹਿੰਦੇ ਹਨ। ਤੁਸੀਂ ਬੱਚੇ ਜਾਣ ਚੁੱਕੇ ਹੋ ਕਿ ਸਾਡੀ ਚੜ੍ਹਦੀ ਕਲਾ ਹੈ। ਉਤਰਦੀ ਕਲਾ ਪੂਰੀ ਹੋਈ। ਤਮੋਪ੍ਰਧਾਨ ਦੁਨੀਆਂ ਵਿੱਚ ਬਹੁਤ ਦੁੱਖ ਹੈ। ਇਹ ਤੁਫ਼ਾਨ ਆਦਿ ਤਾਂ ਕੁਝ ਵੀ ਨਹੀਂ ਹਨ। ਤੁਫ਼ਾਨ ਤਾਂ ਇਵੇਂ ਲੱਗੇਗਾ ਜੋ ਵੱਡੇ – ਵੱਡੇ ਮਹਿਲ ਡਿੱਗ ਜਾਣਗੇ। ਬਹੁਤ ਦੁੱਖ ਦਾ ਸਮਾਂ ਆਉਣ ਵਾਲਾ ਹੈ। ਇਹ ਵਿਨਾਸ਼ ਦਾ ਸਮਾਂ ਹੈ। ਹਾਯ – ਹਾਯ, ਤ੍ਰਾਹਿ – ਤ੍ਰਾਹਿ ਕਰਦੇ ਰਹਿਣਗੇ। ਸਭ ਦੇ ਮੁਖ ਵਿੱਚੋ ਹਾਯ ਰਾਮ ਹੀ ਨਿਕਲੇਗਾ। ਭਗਵਾਨ ਨੂੰ ਹੀ ਯਾਦ ਕਰਨਗੇ। ਫਾਂਸੀ ਤੇ ਚੜਦੇ ਹਨ ਤਾਂ ਵੀ ਪਾਦਰੀ ਆਦਿ ਕਹਿੰਦੇ ਹਨ ਗੌਡ ਫਾਦਰ ਨੂੰ ਯਾਦ ਕਰੋ। ਪਰ ਜਾਣਦੇ ਨਹੀਂ। ਆਪਣੀ ਆਤਮਾ ਨੂੰ ਵੀ ਅਸਲ ਤਰ੍ਹਾਂ ਨਹੀਂ ਸਮਝਦੇ। ਮੈਂ ਆਤਮਾ ਕੀ ਚੀਜ਼ ਹਾਂ? ਕੀ ਪਾਰ੍ਟ ਵਜਾਉਂਦਾ ਹਾਂ? ਕੁਝ ਜਾਣਦੇ ਨਹੀਂ ਹਨ। ਆਤਮਾ ਹੈ ਕਿੰਨੀ ਛੋਟੀ। ਕਹਿੰਦੇ ਹਨ ਸਟਾਰ ਮਿਸਲ ਛੋਟੀ ਹੈ। ਆਤਮਾ ਦਾ ਸਾਕ੍ਸ਼ਾਤ੍ਕਾਰ ਬਹੁਤਿਆਂ ਨੂੰ ਹੁੰਦਾ ਹੈ। ਬਹੁਤ ਛੋਟੀ ਲਾਇਟ ਹੈ। ਬਿੰਦੀ ਮਿਸਲ ਸਫੇਦ ਲਾਇਟ ਹੈ। ਉਸ ਨੂੰ ਦਿਵਯ ਦ੍ਰਿਸ਼ਟੀ ਬਿਗਰ ਕੋਈ ਦੇਖ ਨਾ ਸਕੇ। ਜੇਕਰ ਦੇਖਦੇ ਵੀ ਹਨ ਤਾਂ ਸਮਝ ਵਿੱਚ ਨਹੀਂ ਆਉਂਦਾ ਹੈ। ਸਿਵਾਏ ਗਿਆਨ ਦੇ ਕੁਝ ਵੀ ਸਮਝ ਨਹੀਂ ਆਉਂਦਾ। ਸਾਕਸ਼ਾਤਕਾਰ ਤਾਂ ਢੇਰ ਹੁੰਦੇ ਹਨ। ਇਹ ਕੋਈ ਵੱਡੀ ਗੱਲ ਨਹੀਂ ਹੈ। ਇੱਥੇ ਤਾਂ ਬੁੱਧੀ ਨਾਲ ਸਮਝ ਸਕਦੇ ਹੋ। ਬਾਬਾ ਪੂਰੀ ਤਰ੍ਹਾਂ ਹੀ ਸਮਝਾਉਂਦੇ ਹਨ ਹੋਰ ਕਿਸੇ ਦੀ ਬੁੱਧੀ ਵਿੱਚ ਇਹ ਗੱਲ ਨਹੀਂ ਹੈ ਕਿ ਸਾਡੀ ਆਤਮਾ ਵਿੱਚ 84 ਜਨਮਾਂ ਦਾ ਪਾਰ੍ਟ ਨੂੰਧਿਆ ਹੋਇਆ ਹੈ। ਜੋ ਬ੍ਰਾਹਮਣ ਬੱਚੇ ਬਣਦੇ ਹਨ, ਉਹਨਾਂ ਨੂੰ ਹੀ ਬਾਪ ਸਮਝਾਉਂਦੇ ਹਨ ਅਤੇ ਉਨ੍ਹਾਂ ਦੇ ਹੀ 84 ਜਨਮ ਹੁੰਦੇ ਹਨ। ਦੂਸਰੇ ਕਿਸੇ ਦੀ ਬੁੱਧੀ ਵਿੱਚ ਬੈਠੇਗਾ ਨਹੀਂ। ਤੁਸੀਂ ਏਕੁਰੇਟ ਸਮਝਦੇ ਹੋ ਕਿ 84 ਜਨਮ ਦਾ ਚੱਕਰ ਹੈ। ਪਹਿਲੇ ਗਾਇਨ ਹੈ ਬ੍ਰਾਹਮਣਾਂ ਦਾ, ਮੁੱਖ ਵੰਸ਼ਾਵਲੀ ਬ੍ਰਾਹਮਣ ਹਨ ਨਾ। ਇਹ ਹੋਰ ਕੋਈ ਨਹੀਂ ਜਾਣਦੇ। ਬ੍ਰਹਮਾਕੁਮਾਰ ਕੁਮਾਰੀਆਂ ਆਰਡਨਰੀ ਗੱਲ ਹੋ ਗਈ ਹੈ। ਕੋਈ ਵੀ ਸਮਝਦੇ ਨਹੀਂ ਹਨ – ਇਹ ਸੰਸਥਾ ਕੀ ਹੈ? ਇਹ ਨਾਮ ਕਿਉਂ ਪਿਆ ਹੈ? ਪ੍ਰਜਾਪਿਤਾ ਬ੍ਰਹਮਾ ਨਾਮ ਪਾਉਣ ਨਾਲ ਫਿਰ ਕਿਉਂ ਦਾ ਪ੍ਰਸ਼ਨ ਨਿਕਲ ਹੀ ਜਾਏਗਾ। ਤੁਸੀਂ ਕਹਿ ਸਕਦੇ ਹੋ ਸ਼ਿਵਬਾਬਾ ਦੇ ਬੱਚੇ ਸਭ ਭਰਾ – ਭਰਾ ਹਨ। ਫਿਰ ਪ੍ਰਜਾਪਿਤਾ ਦੇ ਬੱਚੇ ਬ੍ਰਦਰ੍ਸ, ਸਿਸਟਰਸ ਹਨ। ਇਹ ਸਮਝਣ ਨਾਲ ਫਿਰ ਪ੍ਰਸ਼ਨ ਨਹੀਂ ਆਏਗਾ। ਸਮਝਣਗੇ ਫਿਰ ਨਵੀਂ ਦੁਨੀਆਂ ਸਥਾਪਨ ਹੁੰਦੀ ਹੈ। ਬਰੋਬਰ ਬ੍ਰਹਮਾ ਦਵਾਰਾ ਤੁਸੀਂ ਪਤਿਤ ਤੋਂ ਪਾਵਨ ਬਣ ਰਹੇ ਹੋ। ਇਹ ਜੋ ਰਕਸ਼ਾ ਬੰਧੰਨ ਆਦਿ ਮਨਾਇਆ ਜਾਂਦਾ ਹੈ, ਇਹ ਪੁਰਾਣੀ ਰਸਮ ਚਲੀ ਆਉਂਦੀ ਹੈ। ਹੁਣ ਤੁਸੀਂ ਅਰਥ ਸਮਝਦੇ ਹੋ ਜੋ ਵੀ ਯਾਦਗਾਰ ਹਨ, ਸਭਦਾ ਤੁਹਾਨੂੰ ਇਸ ਸਮੇਂ ਗਿਆਨ ਮਿਲਦਾ ਹੈ। ਸਤਿਯੁਗ ਵਿੱਚ ਥੋੜੀਹੀ ਰਾਮਨਾਵੀਂ ਮਨਾਵਾਂਗੇ। ਉੱਥੇ ਮਨਾਉਣ ਦੀ ਗੱਲ ਹੀ ਨਹੀਂ ਰਹਿੰਦੀ। ਉੱਥੇ ਤਾਂ ਗਿਆਨ ਰਹਿੰਦਾ ਹੀ ਨਹੀਂ। ਇਹ ਵੀ ਪਤਾ ਨਹੀਂ ਪਵੇਗਾ ਕਿ ਸਾਡੀ ਉਤਰਦੀ ਕਲਾ ਹੈ। ਸੁਖ ਵਿੱਚ ਜਨਮ ਲੈਂਦੇ ਰਹਿਣਗੇ। ਉੱਥੇ ਹੈ ਹੀ ਯੋਗਬਲ ਨਾਲ ਪੈਦਾਇਸ਼। ਵਿਕਾਰ ਦਾ ਨਾਮ ਹੀ ਨਹੀਂ ਹੁੰਦਾ ਹੈ ਕਿਉਂਕਿ ਰਾਵਣ ਦਾ ਰਾਜ ਹੀ ਨਹੀਂ। ਉੱਥੇ ਤਾਂ ਸੰਪੂਰਨ ਨਿਰਵਿਕਾਰੀ ਹਨ। ਪਹਿਲਾ ਤੋਂ ਹੀ ਸਾਕਸ਼ਾਤਕਾਰ ਹੁੰਦਾ ਹੈ। ਨਹੀਂ ਤਾਂ ਕਿਵੇਂ ਸਿੱਧ ਹੋਵੇ ਕਿ ਇੱਕ ਪੁਰਾਣਾ ਸ਼ਰੀਰ ਛੱਡ ਦੂਸਰਾ ਨਵਾਂ ਲੈਂਦੇ ਹਾਂ। ਇੱਥੇ ਤੋਂ ਤੁਸੀਂ ਪਹਿਲੇ ਜਾਓਗੇ ਸ਼ਾਂਤੀਧਾਮ। ਬੱਚੇ ਸਮਝਦੇ ਹਨ ਕਿ ਉਹ ਸਾਡਾ ਘਰ ਹੈ, ਉਸਨੂੰ ਹੀ ਸ਼ਾਂਤੀਧਾਮ ਕਹਿੰਦੇ ਹਨ। ਉਹ ਤਾਂ ਸਾਡਾ ਮਤਲਬ ਬਾਪ ਦਾ ਘਰ ਹੈ, ਜਿਸ ਬਾਪ ਨੂੰ ਯਾਦ ਕਰਦੇ ਹਨ। ਬਾਪ ਕੋਲੋਂ ਹੀ ਬਿਛੁੜੇ ਹਾਂ, ਇਸਲਈ ਯਾਦ ਕਰਦੇ ਹਨ। ਸੁਖ ਵਿੱਚ ਤੇ ਬਾਪ ਵੀ ਯਾਦ ਨਹੀਂ ਆਉਂਦੇ ਹਨ। ਹੈ ਹੀ ਸੁਖ ਦੀ ਦੁਨੀਆਂ। ਬਾਬਾ ਆਪਣੇ ਧਾਮ ਵਿੱਚ ਰਹਿੰਦੇ ਹਨ, ਜਿਵੇਂ ਕੀ ਵਾਨਪ੍ਰਸ਼ਤ ਵਿੱਚ ਚਲੇ ਜਾਂਦੇ ਹਨ। ਦੁਨੀਆਂ ਵਿੱਚ ਤਾਂ ਜਦੋ ਬੁੱਢੇ ਹੁੰਦੇ ਹਨ ਤਾਂ ਵਾਨਪ੍ਰਸਥ ਲੈ ਲੈਂਦੇ ਹਨ। ਪਰ ਪਰਮਪਿਤਾ ਪਰਮਾਤਮਾ ਨੂੰ ਬੁੱਢਾ ਥੋੜੀਹੀ ਕਹਾਂਗੇ। ਬੁੱਢਾ ਅਤੇ ਜਵਾਨ ਸ਼ਰੀਰ ਹੁੰਦਾ ਹੈ। ਆਤਮਾ ਤੇ ਉਹ ਹੀ ਹੈ। ਆਤਮਾ ਵਿੱਚ ਮਾਇਆ ਦਾ ਪਰਛਾਵਾਂ ਪੈਂਦਾ ਹੈ। ਤੁਸੀਂ ਸਭ ਕੁਝ ਜਾਣ ਗਏ ਹੋ, ਅੱਗੇ ਨਹੀਂ ਜਾਣਦੇ ਸੀ। ਰਚਿਯਤਾ ਰਚਨਾ ਦਾ ਰਾਜ਼ ਬਾਪ ਨੇ ਸਮਝਾਇਆ ਹੈ।
ਤੁਸੀਂ ਬੱਚੇ ਸਾਹਮਣੇ ਬੈਠੇ ਹੋ। ਉਹਨਾਂ ਦੀ ਮਹਿਮਾ ਬਹੁਤ ਹੈ। ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ ਹੈ। ਪ੍ਰਾਇਮ ਮਿਨਿਸਟਰ, ਪ੍ਰਾਇਮ ਮਿਨਿਸਟਰ ਹੈ। ਸਭਨੂੰ ਆਪਣਾ -ਆਪਣਾ ਪਾਰ੍ਟ ਮਿਲਿਆ ਹੋਇਆ ਹੈ। ਬਾਪ ਉੱਚ ਤੇ ਉੱਚ ਗਾਇਆ ਜਾਂਦਾ ਹੈ। ਤਾਂ ਜਰੂਰ ਉੱਚ ਤੇ ਉੱਚ ਵਰਸਾ ਮਿਲਣਾ ਚਾਹੀਦਾ ਹੈ ਨਾ। ਕਿੰਨੀ ਸਮਝ ਦੀ ਗੱਲ ਹੈ। ਜਿਵੇਂ ਬਾਪ ਸਮਝਾਉਂਦੇ ਹਨ ਬੱਚਿਆਂ ਨੂੰ ਵੀ ਸਮਝਾਉਣਾ ਹੈ। ਪਹਿਲੇ ਬਾਪ ਦਾ ਪਰਿਚੇ ਦੇਣਾ ਹੈ, ਵਰਸਾ ਵੀ ਬਾਪ ਕੋਲੋਂ ਮਿਲਦਾ ਹੈ। ਤੁਹਾਡਾ ਹੈ ਪ੍ਰਵ੍ਰਿਤੀ ਮਾਰਗ ਤਾਂ ਬੁੱਧੀ ਵਿੱਚ ਚੱਕਰ ਫਿਰਨਾ ਚਾਹੀਦਾ ਹੈ। ਸਰਵਿਸ ਜਰੂਰ ਕਰਨੀ ਹੈ। ਦਿਨ – ਪ੍ਰਤੀਦਿਨ ਬਹੁਤ ਸਹਿਜ ਹੁੰਦਾ ਜਾਏਗਾ, ਤਾਂ ਹੀ ਤੇ ਪ੍ਰਜਾ ਵ੍ਰਿਧੀ ਨੂੰ ਪਾਏਗੀ ਨਾ। ਸਹਿਜ ਮਿਲਣ ਨਾਲ ਸਹਿਜ ਨਿਸ਼ਚੇ ਹੋ ਜਾਏਗਾ। ਨਵੇਂ – ਨਵੇਂ ਚੰਗੇ ਉਛਲਣ ਲਗ ਪੈਂਦੇ ਹਨ, ਪੂਰਾ ਨਿਸ਼ਚੇ ਬੈਠ ਜਾਂਦਾ ਹੈ। ਨੰਬਰਵਾਰ ਪੁਰਸ਼ਾਰਥ ਅਨੁਸਾਰ ਸਭਦਾ ਪਾਰ੍ਟ ਚੱਲਦਾ ਰਹਿੰਦਾ ਹੈ। ਹਰ ਇੱਕ ਸੱਚੀ ਕਮਾਈ ਕਰਨ ਦਾ ਪੁਰਸ਼ਾਰਥ ਕਰ ਰਹੇ ਹਨ। ਸੱਚੇ ਅਤੇ ਝੂਠੀ ਕਮਾਈ ਵਿੱਚ ਫ਼ਰਕ ਤੇ ਰਹਿੰਦਾ ਹੈ ਨਾ। ਸੱਚੇ ਰਤਨ ਦੂਰ ਤੋਂ ਹੀ ਚਮਕਦੇ ਹਨ। ਅਜਕਲ ਮਨੁੱਖਾਂ ਨੂੰ ਪੈਸੇ ਰੱਖਣ ਦੀ ਕਿੰਨੀ ਮੁਸੀਬਤ ਹੈ। ਕਿੱਥੇ ਛਿਪਾਵੇਂ, ਕਿੱਥੇ ਰੱਖੀਏ। ਧਨ ਪਿਆ ਹੋਵੇਗਾ, ਸਮੇਂ ਅਜਿਹਾ ਆਏਗਾ ਜੋ ਕੁਝ ਕਰ ਨਹੀਂ ਸਕੋਂਗੇ। ਤੁਸੀਂ ਬੱਚਿਆਂ ਦਾ ਵੀ ਨੰਬਰਵਾਰ ਬੁੱਧੀ ਦਾ ਤਾਲਾ ਖੁਲਦਾ ਜਾਂਦਾ ਹੀ। ਕਿੱਥੇ ਨਾ ਕਿੱਥੇ ਗ੍ਰਹਿਚਾਰੀ ਬੈਠਦੀ ਹੈ ਤਾਂ ਕੋਈ ਨਾ ਕੋਈ ਸੰਸ਼ੇ ਆ ਜਾਂਦਾ ਹੈ। ਪੜ੍ਹਾਈ ਹੀ ਛੱਡ ਦਿੰਦੇ ਹਨ, ਸਮਝ ਵਿੱਚ ਨਹੀਂ ਆਉਂਦਾ। ਅਸੀਂ ਤਾਂ ਪੜ੍ਹਦੇ ਸੀ, ਪੜ੍ਹਾਉਂਦੇ ਸੀ, ਹੁਣ ਕੀ ਹੋ ਗਿਆ। ਥੋੜ੍ਹਾ ਵੀ ਸੰਸ਼ੇ ਆਉਣ ਨਾਲ ਗਲਾ ਹੀ ਘੁੱਟ ਜਾਂਦਾ ਹੈ। ਬਾਬਾ ਵਿੱਚ ਸੰਸ਼ੇ ਹੋਇਆ, ਵਿਕਾਰ ਵਿੱਚ ਗਏ ਇੱਕਦਮ ਤੇ ਡਿੱਗ ਪੈਂਦੇ ਹਨ। ਕਾਮ ਅਤੇ ਕ੍ਰੋਧ ਵੱਡੇ ਦੁਸ਼ਮਣ ਹਨ। ਮੋਹ ਵੀ ਘੱਟ ਨਹੀਂ ਹੈ। ਅਜਿਹਾ ਨਹੀਂ ਕਿ ਸੰਨਿਆਸੀਆਂ ਨੂੰ ਆਪਣੀ ਲਾਈਫ ਦੀ ਸਮ੍ਰਿਤੀ ਨਹੀਂ ਰਹਿੰਦੀ ਹੋਵੇਗੀ। ਸਭ ਸਮ੍ਰਿਤੀ ਰਹਿੰਦੀ ਹੈ। ਗਿਆਨੀ ਤੂੰ ਆਤਮਾ ਬੱਚੇ ਇਸ਼ਾਰੇ ਨਾਲ ਹੀ ਸਮਝ ਜਾਂਦੇ ਹਨ। ਕਿਵੇਂ ਭੋਗ ਲਗਾਉਂਦੇ ਹਨ। ਕੌਣ ਆਉਂਦੇ ਹਨ, ਕੀ ਹੁੰਦਾ ਹੈ? ਸੈਕਿੰਡ ਬਾਈ ਸੈਕਿੰਡ ਡਰਾਮਾ ਚਲਦਾ ਰਹਿੰਦਾ ਹੈ। ਡਰਾਮੇ ਵਿੱਚ ਨੂੰਧਿਆ ਹੋਇਆ ਹੈ ਜੋ ਕਲਪ ਪਹਿਲੇ ਹੋਇਆ ਸੀ, ਉਹ ਹੀ ਕਰਨਗੇ, ਇਮਰਜ ਹੋਵੇਗਾ। ਡਰਾਮੇ ਦਾ ਪਾਰ੍ਟ ਸੈਕਿੰਡ ਬਾਈ ਸੈਕਿੰਡ ਖੁਲ੍ਹਦਾ ਜਾਂਦਾ ਹੈ। ਮੁੱਖ ਹੈ ਬਾਪ ਦੀ ਯਾਦ ਜਿਸ ਨਾਲ ਵਿਕਰਮ ਵਿਨਾਸ਼ ਹੋਣਗੇ। ਜਿੰਨਾ ਬਾਪ ਦੀ ਯਾਦ ਵਿੱਚ ਲੱਗੇ ਰਹਿੰਦੇ ਓਨਾ ਵਿਕਰਮ ਵਿਨਾਸ਼ ਹੁੰਦੇ ਰਹਿਣਗੇ। ਨਹੀਂ ਤਾਂ ਬਾਪ ਧਰਮਰਾਜ ਦੇ ਰੂਪ ਵਿੱਚ ਸਾਕਸ਼ਾਤਕਾਰ ਕਰਾਉਣਗੇ। ਹੁਣ ਤਾਂ ਬਹੁਤ ਹਨ ਜੋ ਚੱਲਦੇ – ਚੱਲਦੇ ਅਨੇਕ ਭੁੱਲਾਂ ਕਰਦੇ ਰਹਿੰਦੇ ਹਨ। ਦੱਸਦੇ ਨਹੀਂ ਹਨ। ਨਾਮ ਬਹੁਤ ਵਧੀਆ – ਵਧੀਆ ਹੈ, ਪਰ ਬਾਪ ਜਾਣਦੇ ਹਨ ਕਿੰਨੀ ਪਦਵੀ ਘਟ ਹੋ ਜਾਂਦੀ ਹੈ। ਕਿੰਨੀ ਗ੍ਰਹਿਚਾਰੀ ਰਹਿੰਦੀ ਹੈ। ਉਲਟੇ ਵਿਕਰਮ ਕਰਕੇ ਬਾਪ ਕੋਲੋਂ ਛਿਪਾਉਦੇ ਰਹਿੰਦੇ ਹਨ। ਸੱਚੇ ਦੇ ਅੱਗੇ ਕੋਈ ਗੱਲ ਛਿਪ ਨਹੀਂ ਸਕਦੀ। ਤੁਹਾਡਾ ਸਭ ਉਪਰ ਤੋਂ ਨੂੰਧਿਆ ਜਾਂਦਾ ਹੈ। ਅੰਤਰਯਾਮੀ ਬਾਬਾ ਤਾਂ ਉਹ ਹੈ ਨਾ। ਸਮਝਣਾ ਚਾਹੀਦਾ ਹੈ ਅਸੀਂ ਛਿਪਕੇ ਵਿਕਰਮ ਕਰਦੇ ਹਾਂ ਤਾਂ ਬਹੁਤ ਸਜ਼ਾ ਖਾਣੀ ਪਵੇਗੀ। ਅਸੀਂ ਬ੍ਰਾਹਮਣ ਨਿਮਿਤ ਬਣੇ ਹਾਂ ਸੰਭਾਲਣ ਦੇ ਲਈ। ਸਾਡੇ ਵਿੱਚ ਇਹ ਆਦਤ ਹੈ ਤਾਂ ਠੀਕ ਨਹੀਂ। ਸਕੂਲ ਵਿੱਚ ਟੀਚਰ ਨੂੰ ਰਿਪੋਰਟ ਹੁੰਦੀ ਹੈ, ਤਾਂ ਪ੍ਰਿੰਸੀਪਲ ਵੱਡੀ ਸਭਾ ਵਿੱਚੋ ਉਹਨਾਂ ਨੂੰ ਨਿਕਾਲ ਦਿੰਦੇ ਹਨ। ਤਾਂ ਬਹੁਤ ਡਰ ਰੱਖਣਾ ਚਾਹੀਦਾ ਹੈ। ਤੁਹਾਨੂੰ ਯਾਦ ਇੱਕ ਸ਼ਿਵਬਾਬਾ ਨੂੰ ਕਰਨਾ ਹੈ। ਬਾਬਾ ਕਹਿੰਦੇ ਹਨ ਮਾਮੇਕਮ ਯਾਦ ਕਰੋ। ਤੁਸੀਂ ਤਾਂ ਬਾਪ ਦੇ ਕੋਲ ਜਾਣਾ ਹੈ। ਉਹਨਾਂ ਨੂੰ ਯਾਦ ਕਰਨਾ ਹੈ ਅਤੇ ਸਵਦਰਸ਼ਨ ਚੱਕਰ ਫਿਰਾਉਂਣਾ ਹੈ ਹੋਰ ਕਿਸੇ ਨੂੰ ਯਾਦ ਕਰੋਗੇ ਤਾਂ ਤੁਹਾਡੀ ਰੂਹਾਨੀ ਯਾਤਰਾ ਬੰਦ ਹੋ ਜਾਏਗੀ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਮਾਇਆ ਦੀ ਗ੍ਰਹਿਚਾਰੀ ਤੋਂ ਬਚਣ ਦੇ ਲਈ ਸੱਚੇ ਬਾਪ ਨਾਲ ਸਦਾ ਸੱਚੇ ਰਹਿਣਾ ਹੈ। ਕੋਈ ਵੀ ਭੁੱਲ ਕਰ ਛਿਪਾਉਣਾ ਨਹੀਂ ਹੈ। ਉਲਟੇ ਕਰਮਾਂ ਤੋਂ ਬੱਚਕੇ ਰਹਿਣਾ ਹੈ।
2. ਸ੍ਰੀਮਤ ਤੇ ਨਾ ਚੱਲਣਾ ਵੀ ਵਿਕਾਰ ਹੈ ਇਸਲਈ ਕਦੀ ਵੀ ਸ਼੍ਰੀਮਤ ਦਾ ਉਲਘੰਣ ਨਹੀਂ ਕਰਨਾ ਹੈ। ਸੰਪੂਰਨ ਨਿਰਵਿਕਾਰੀ ਬਣਨਾ ਹੈ।
ਵਰਦਾਨ:-
ਮਹਾਨ ਆਤਮਾਵਾਂ ਉਹ ਹਨ ਜਿਨ੍ਹਾਂ ਵਿੱਚ ਸਤਿਯਤਾ ਦੀ ਸ਼ਕਤੀ ਹੈ। ਪਰ ਸਤਿਯਤਾ ਦੇ ਨਾਲ ਸੱਭਿਅਤਾ ਵੀ ਜਰੂਰ ਚਾਹੀਦੀ ਹੈ। ਅਜਿਹੀ ਸਤਿਯਤਾ ਦੀ ਸੱਭਿਅਤਾ ਵਾਲੀਆਂ ਮਹਾਨ ਆਤਮਾਵਾਂ ਦਾ ਬੋਲਣਾ, ਦੇਖਣਾ, ਚੱਲਣਾ, ਖਾਣਾ – ਪੀਣਾ, ਉੱਠਣ -ਬੈਠਣਾ ਹਰ ਕਰਮ ਵਿੱਚ ਸੱਭਿਅਤਾ ਖੁਦ ਦਿਖਾਈ ਦਵੇਗੀ। ਜੇਕਰ ਸੱਭਿਅਤਾ ਨਹੀਂ ਤਾਂ ਸਤਿਯਤਾ ਨਹੀਂ। ਸਤਿਯਤਾ ਕਦੇ ਸਿੱਧ ਕਰਨ ਨਾਲ ਸਿੱਧ ਨਹੀਂ ਹੁੰਦੀ। ਉਸਨੂੰ ਤਾਂ ਸਿੱਧ ਹੋਣ ਦੀ ਸਿੱਧੀ ਪ੍ਰਾਪਤ ਹੈ। ਸਤਿਯਤਾ ਦੇ ਸੂਰਜ ਨੂੰ ਕੋਈ ਛਿਪਾ ਨਹੀਂ ਸਕਦਾ।
ਸਲੋਗਨ:-
➤ Email me Murli: Receive Daily Murli on your email. Subscribe!