01 July 2021 PUNJABI Murli Today | Brahma Kumaris

Read and Listen today’s Gyan Murli in Punjabi 

June 30, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬੇਗਰ ਤੋਂ ਪ੍ਰਿੰਸ ਬਣਨ ਦਾ ਅਧਾਰ ਪਵਿੱਤਰਤਾ ਹੈ, ਪਵਿੱਤਰ ਬਣਨ ਤੇ ਹੀ ਪਵਿੱਤਰ ਦੁਨੀਆਂ ਦੀ ਰਜਾਈ ਮਿਲਦੀ ਹੈ"

ਪ੍ਰਸ਼ਨ: -

ਇਸ ਪਾਠਸ਼ਾਲਾ ਦਾ ਕਿਹੜਾ ਪਾਠ ਤੁਹਾਨੂੰ ਮਨੁੱਖ ਤੋਂ ਦੇਵਤਾ ਬਣਾ ਦਿੰਦਾ ਹੈ?

ਉੱਤਰ:-

ਤੁਸੀਂ ਇਸ ਪਾਠਸ਼ਾਲਾ ਵਿੱਚ ਰੋਜ਼ ਇਹ ਹੀ ਪਾਠ ਪੜ੍ਹਦੇ ਹੋ ਕਿ ਅਸੀਂ ਸ਼ਰੀਰ ਨਹੀਂ ਆਤਮਾ ਹਾਂ। ਆਤਮ – ਅਭਿਮਾਨੀ ਬਣਨ ਨਾਲ ਹੀ ਤੁਸੀਂ ਮਨੁੱਖ ਤੋਂ ਦੇਵਤਾ, ਨਰ ਤੋਂ ਨਾਰਾਇਣ ਬਣ ਜਾਂਦੇ ਹੋ। ਇਸ ਸਮੇਂ ਸਭ ਮਨੁੱਖ ਮਾਤਰ ਪੁਜਾਰੀ ਮਤਲਬ ਪਤਿਤ ਦੇਹੀ – ਅਭਿਮਾਨੀ ਹਨ ਇਸਲਈ ਪਤਿਤ – ਪਾਵਨ ਬਾਪ ਨੂੰ ਪੁਕਾਰਦੇ ਰਹਿੰਦੇ ਹਨ।

ਗੀਤ:-

ਛੱਡ ਵੀ ਦੇ ਅਕਾਸ਼ ਸਿੰਹਾਸਨ..

ਓਮ ਸ਼ਾਂਤੀ ਬੱਚੇ ਜਾਣਦੇ ਹਨ ਕਿ ਇਹ ਓਮ ਸ਼ਾਂਤੀ ਕਿਸ ਨੇ ਕਿਹਾ? ਕਿਹੜੇ ਬੱਚੇ? ਆਤਮਾਵਾਂ ਜਾਣਦੀਆਂ ਹਨ ਕਿ ਓਮ ਸ਼ਾਂਤੀ ਕਿਸ ਦੀ ਆਤਮਾ ਨੇ ਕਿਹਾ? ਪਰਮਪਿਤਾ ਪਰਮਾਤਮਾ ਨੇ ਕਿਹਾ। ਬੱਚੇ ਜਾਣਦੇ ਹਨ ਮਨੁੱਖ ਦੀ ਆਤਮਾ ਨੇ ਨਹੀਂ ਕਿਹਾ, ਇਹ ਪਰਮਪਿਤਾ ਪਰਮਾਤਮਾ ਸ਼ਿਵ ਨੇ ਕਿਹਾ। ਉਹ ਸਾਰਿਆਂ ਦਾ ਬਾਪ ਉੱਚ ਤੇ ਉੱਚ ਹੈ। ਹੁਣ ਗੀਤਾ ਵਿੱਚ ਸੁਣਿਆ ਭਾਰਤ ਤੇ ਬਹੁਤ ਮਾਇਆ ਦਾ ਪਰਛਾਇਆ ਪਿਆ ਹੋਇਆ ਹੈ। ਬਹੁਤ ਪਤਿਤ ਬਣ ਗਏ ਹਨ ਇਸਲਈ ਪੁਕਾਰਦੇ ਹਨ ਕਿ ਹੇ ਪਤਿਤ – ਪਾਵਨ ਫਿਰ ਤੋਂ ਆਓ, ਪਾਵਨ ਬਣਾਉਣ। ਆਤਮਾ ਹੀ ਬੁਲਾਉਂਦੀ ਹੈ ਆਪਣੇ ਬਾਪ ਨੂੰ, ਜਿਸ ਨੂੰ ਭਗਵਾਨ ਕਹਿੰਦੇ ਹਨ। ਕਹਿੰਦੇ ਹਨ ਉਹ ਹੀ ਪਤਿਤ – ਪਾਵਨ ਹੈ। ਇੱਕ ਦੀ ਹੀ ਮਹਿਮਾ ਹੁੰਦੀ ਹੈ। ਉਹ ਹੈ ਸਾਰੀ ਆਤਮਾਵਾਂ ਦਾ ਬੇਹੱਦ ਦਾ ਬਾਪ। ਇੱਥੇ ਸਭ ਪਤਿਤ ਬਣ ਗਏ ਹਨ ਤੱਦ ਪੁਕਾਰਦੇ ਹਨ – ਹੇ ਪਰਮਪਿਤਾ ਪਰਮਾਤਮਾ। ਉਹ ਹੀ ਗਿਆਨ ਦਾ ਸਾਗਰ ਵੀ ਹੈ, ਪਤਿਤ – ਪਾਵਨ ਵੀ ਹੈ। ਉਹ ਪਿਤਾ ਵੀ ਹੈ ਤਾਂ ਸਿੱਖਿਅਕ ਵੀ ਹੈ ਕਿਓਂਕਿ ਗਿਆਨ ਸਾਗਰ ਵੀ ਹੈ, ਵਰਲਡ ਅਥਾਰਿਟੀ ਵੀ ਹੈ। ਸਾਰੇ ਵੇਦਾਂ, ਸ਼ਾਸਤਰਾਂ, ਗ੍ਰੰਥਾਂ ਨੂੰ ਜਾਨਣ ਵਾਲਾ ਵੀ ਹੈ। ਉਨ੍ਹਾਂ ਨੂੰ ਕਹਿੰਦੇ ਹੀ ਹਨ ਨਾਲੇਜਫੁਲ। ਤਾਂ ਇਸ ਸਮੇਂ ਸਭ ਪਾਰਲੌਕਿਕ ਬਾਪ ਨੂੰ ਪੁਕਾਰਦੇ ਹਨ ਕਿਓਂਕਿ ਸਾਰੇ ਦੁਖੀ ਹਨ। ਕਹਿੰਦੇ ਹਨ – ਗੌਡ ਫਾਦਰ। ਉਨ੍ਹਾਂ ਦਾ ਨਾਮ ਵੀ ਚਾਹੀਦਾ ਹੈ ਨਾ। ਉਨ੍ਹਾਂ ਦਾ ਨਾਮ ਗਾਇਆ ਹੋਇਆ ਹੈ ਸ਼ਿਵਬਾਬਾ। ਉਹ ਹੀ ਉੱਚ ਤੇ ਉੱਚ ਗਿਆਨ ਦਾ ਸਾਗਰ, ਸੁੱਖ ਦਾ ਸਾਗਰ, ਸ਼ਾਂਤੀ ਦਾ ਸਾਗਰ ਹੈ। ਇਹ ਮਨੁੱਖ ਦੀ ਆਤਮਾ ਆਪਣੇ ਬਾਪ ਦੀ ਮਹਿਮਾ ਕਰਦੀ ਹੈ। ਉੱਚ ਤੇ ਉੱਚ ਆਤਮਾ ਕਿਸ ਦੀ ਹੈ? ਪਰਮਪਿਤਾ ਪਰਮਾਤਮਾ ਦੀ। ਉਹ ਹੈ ਪਰਮ, ਪਤਿਤ ਮਨੁੱਖ ਉਨ੍ਹਾਂ ਨੂੰ ਯਾਦ ਕਰਦੇ ਹਨ। ਸਤਿਯੁਗ ਵਿੱਚ ਜਦ ਪਾਵਨ ਭਾਰਤ ਸੀ, ਦੇਵੀ ਦੇਵਤਾ ਦਾ ਰਾਜ ਸੀ ਤਾਂ ਕੋਈ ਪਤਿਤ ਨਹੀਂ ਸਨ। ਇਹ ਹੈ ਤਮੋਪ੍ਰਧਾਨ ਦੁਨੀਆਂ ਮਤਲਬ ਦੁਨੀਆਂ ਵਿੱਚ ਜੋ ਮਨੁੱਖ ਰਹਿੰਦੇ ਹਨ ਸਭ ਪਾਪ ਆਤਮਾਵਾਂ ਹਨ। ਇਹ ਹੀ ਭਾਰਤ ਪਾਵਨ ਸੀ, ਇਹ ਭਾਰਤ ਪਤਿਤ ਹੋ ਗਿਆ ਹੈ। ਇੱਥੇ ਕਲਯੁਗ ਵਿੱਚ ਸਭ ਪਤਿਤ ਹਨ। ਤੁਸੀਂ ਜਾਣਦੇ ਹੋ ਗਿਆਨ ਦਾ ਸਾਗਰ, ਪਤਿਤ – ਪਾਵਨ ਪਰਮਪਿਤਾ ਪਰਮਾਤਮਾ ਪਰਮਧਾਮ ਤੋਂ ਆਕੇ ਸਾਨੂੰ ਬ੍ਰਹਮਾ ਦਵਾਰਾ ਪੜ੍ਹਾਉਂਦੇ ਹਨ। ਜਰੂਰ ਉਨ੍ਹਾਂ ਨੂੰ ਸ਼ਰੀਰ ਤਾਂ ਚਾਹੀਦਾ ਹੈ ਨਾ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਗਿਆਨ ਦਾ ਸਾਗਰ ਜੋ ਅਥਾਰਿਟੀ ਹੈ ਉਹ ਹੀ ਸਭ ਕੁਝ ਜਾਣਦੇ ਹਨ। ਭਾਰਤ ਵਿੱਚ ਚਿੱਤਰ ਵੀ ਵਿਖਾਉਂਦੇ ਹਨ ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਨਿਕਲਿਆ, ਉਨ੍ਹਾਂ ਨੂੰ ਹੱਥ ਵਿੱਚ ਸ਼ਾਸਤਰ ਦਿੰਦੇ ਹਨ। ਹੁਣ ਵਿਸ਼ਨੂੰ ਕੋਈ ਸਭ ਸ਼ਾਸਤਰਾਂ ਦਾ ਸਾਰ ਨਹੀਂ ਸੁਣਾਉਂਦੇ ਹਨ। ਪਰਮਪਿਤਾ ਪਰਮਾਤਮਾ ਗਿਆਨ ਦਾ ਸਾਗਰ ਬ੍ਰਹਮਾ ਦਵਾਰਾ ਸਭ ਸ਼ਾਸਤ੍ਰਾਂ ਦਾ ਸਾਰ ਸਮਝਾਉਂਦੇ ਹਨ। ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਵੀ ਉਹ ਰਚਤਾ ਹੈ। ਬ੍ਰਹਮਾ ਨੂੰ ਅਤੇ ਵਿਸ਼ਨੂੰ ਨੂੰ ਗਿਆਨ ਦਾ ਸਾਗਰ ਨਹੀਂ ਕਹਾਂਗੇ। ਸ਼ੰਕਰ ਦੀ ਤਾਂ ਗੱਲ ਹੀ ਛੱਡ ਦੋ। ਹੁਣ ਗਿਆਨ ਦਾ ਸਾਗਰ ਕੌਣ? ਨਿਰਾਕਾਰ ਉੱਚ ਤੇ ਉੱਚ ਪਰਮਾਤਮਾ ਹੀ ਪਤਿਤ – ਪਾਵਨ ਹੈ। ਇਹ ਮਹਿਮਾ ਹੈ ਉਸ ਪਰਮਪਿਤਾ ਪਰਮਾਤਮਾ ਦੀ। ਇੱਥੇ ਵੀ ਆਤਮਾ ਦੀ ਹੀ ਮਹਿਮਾ ਹੁੰਦੀ ਹੈ। ਆਤਮਾ ਹੀ ਸ਼ਰੀਰ ਦਵਾਰਾ ਕਹਿੰਦੀ ਹੈ – ਮੈਂ ਪ੍ਰਜ਼ੀਡੈਂਟ ਹਾਂ, ਮੈਂ ਫਲਾਣਾ ਮਿਨਿਸਟਰ ਹਾਂ। ਆਤਮਾ ਹੀ ਮਰਤਬਾ ਲੈਂਦੀ ਹੈ। ਸ਼ਰੀਰ ਦਵਾਰਾ ਆਤਮਾ ਕਹਿੰਦੀ ਹੈ ਮੈਂ ਇੱਕ ਸ਼ਰੀਰ ਛੱਡ ਦੂਜਾ ਲੈਂਦਾ ਹਾਂ। ਇਸ ਸਮੇਂ ਜੱਦ ਬਾਪ ਆਉਂਦੇ ਹਨ, ਕਹਿੰਦੇ ਹਨ ਬੱਚੇ ਆਤਮਾ – ਅਭਿਮਾਨੀ ਬਣੋ। ਮੈਂ ਤੁਹਾਡਾ ਬਾਪ ਆਇਆ ਹੋਇਆ ਹਾਂ – ਤੁਹਾਨੂੰ ਇਹ ਹੀ ਪਾਠ ਪੜ੍ਹਾਉਣ। ਇਹ ਪਾਠਸ਼ਾਲਾ ਹੈ – ਮਨੁੱਖ ਤੋਂ ਦੇਵਤਾ, ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣਨ ਦੀ। ਬਾਪ ਨੂੰ ਸਾਰੀਆਂ ਆਤਮਾਵਾਂ ਬੁਲਾਉਂਦੀ ਹਨ ਕਿ ਹੇ ਪਰਮਪਿਤਾ ਪਰਮਾਤਮਾ… ਹੁਣ ਨਿਰਾਕਾਰੀ ਦੁਨੀਆਂ ਤੋਂ ਸਾਕਾਰੀ ਦੁਨੀਆਂ ਵਿੱਚ ਆਓ। ਰੂਪ ਬਦਲੋ। ਤੁਸੀਂ ਨਿਰਾਕਾਰੀ ਆਤਮਾਵਾਂ ਜੱਦ ਸ਼ਰੀਰ ਵਿੱਚ ਆਉਂਦੀ ਹੋ ਤਾਂ ਗਰਭ ਵਿੱਚ ਆਉਂਦੀ ਹੋ, ਪੁਨਰਜਨਮ ਲੈਂਦੀ ਹੋ। ਬਾਪ ਸਮਝਾਉਂਦੇ ਹਨ – ਤੁਸੀਂ 84 ਜਨਮ ਗਰਭ ਤੋਂ ਲਿੱਤੇ ਹਨ। ਇੱਕ ਸ਼ਰੀਰ ਛੱਡ ਫਿਰ ਗਰਭ ਵਿੱਚ ਜਾਂਦੇ ਹੋ, ਇਵੇਂ 84 ਜਨਮ ਲੈਂਦੇ ਹੋ। ਮੈਂ ਤਾਂ ਗਰਭ ਵਿਚ ਨਹੀਂ ਆਉਂਦਾ ਹਾਂ। ਭਾਰਤਵਾਸੀ ਅਸਲ ਵਿੱਚ ਦੇਵੀ – ਦੇਵਤਾ ਧਰਮ ਦੇ ਸਨ। ਫਿਰ ਸੀੜੀ ਹੇਠਾਂ ਉੱਤਰਦੇ ਆਏ, ਸ਼ਤਰੀ ਵਰਨ ਵਿੱਚ ਫਿਰ ਵੈਸ਼, ਸ਼ੂਦ੍ਰ ਵਰਨ ਵਿੱਚ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹਨ। ਭਾਰਤ 16 ਕਲਾ ਸੰਪੁਰਨ ਸੀ ਫਿਰ 14 ਕਲਾ ਬਣਿਆ। ਭਾਰਤਵਾਸੀ ਆਪਣੇ ਜਨਮਾਂ ਨੂੰ ਨਹੀਂ ਜਾਣਦੇ। 84 ਜਨਮ ਭਾਰਤਵਾਸੀ ਹੀ ਲੈਂਦੇ ਹਨ। ਹੋਰ ਕੋਈ ਧਰਮ ਵਾਲੇ 84 ਜਨਮ ਨਹੀਂ ਲੈਂਦੇ। ਤੁਸੀਂ ਸਵਦਰਸ਼ਨ ਚੱਕ੍ਰਧਾਰੀ ਬਣੇ ਹੋ, ਇਹ ਗਿਆਨ ਦੀ ਗੱਲ ਹੈ। ਸਵਦਰਸ਼ਨ ਚੱਕਰਧਾਰੀ ਬਣਨ ਨਾਲ ਤੁਸੀਂ ਚਕ੍ਰਵਰਤੀ ਮਹਾਰਾਜਾ ਬਣਦੇ ਹੋ ਸ੍ਵਰਗ ਦੇ। ਤੁਸੀਂ ਚੰਗੀ ਰੀਤੀ ਜਾਣਦੇ ਹੋ ਅਸੀਂ ਇੱਥੇ ਆਏ ਹਾਂ ਪਤਿਤ ਤੋਂ ਪਾਵਨ ਬਣਨ। ਇਹ ਹੈ ਹੀ ਪਤਿਤ ਦੁਨੀਆਂ। ਪਤਿਤ – ਪਾਵਨ, ਸਰਵ ਦਾ ਸਦਗਤੀ ਦਾਤਾ ਤਾਂ ਇੱਕ ਹੀ ਬਾਪ ਹੈ। ਸਭ ਉਨ੍ਹਾਂ ਨੂੰ ਹੀ ਪੁਕਾਰਦੇ ਹਨ। ਬਾਪ ਨੂੰ ਯਾਦ ਕਰਦੇ ਹਨ, ਕ੍ਰਿਸ਼ਨ ਨੂੰ ਨਹੀਂ। ਕ੍ਰਿਸ਼ਨ ਨੇ ਗੀਤਾ ਨਹੀਂ ਸੁਣਾਈ। ਗੀਤਾ ਹੈ ਸਰਵ ਸ਼ਾਸਤਰਮਈ ਸ਼ਿਰੋਮਣੀ। ਭਾਰਤ ਦੀ ਗੀਤਾ ਕਿਸ ਧਰਮ ਦਾ ਸ਼ਾਸਤਰ ਹੈ? ਆਦਿ ਸਨਾਤਨ ਦੇਵੀ – ਦੇਵਤਾ ਧਰਮ ਦਾ। ਕਿਸ ਨੇ ਗੀਤਾ ਗਾਈ? ਰਾਜਯੋਗ ਕਿਸ ਨੇ ਸਿਖਾਇਆ? ਪਰਮਪਿਤਾ ਪਰਮਾਤਮਾ ਪਤਿਤ – ਪਾਵਨ ਬਾਪ ਨੇ। ਤਾਂ ਤੁਹਾਡੀ ਆਤਮਾ ਜੋ ਨਿਰਾਕਾਰ ਸੀ, ਉਸ ਨੇ ਹੁਣ ਇਹ ਸਾਕਾਰ ਸ਼ਰੀਰ ਧਾਰਨ ਕੀਤਾ ਹੈ। ਸਾਕਾਰ ਮਨੁੱਖ ਨੂੰ ਕਦੀ ਭਗਵਾਨ ਨਹੀਂ ਕਹਾਂਗੇ। ਭਾਵੇਂ ਸਤਿਯੁਗ ਵਿੱਚ ਲਕਸ਼ਮੀ – ਨਾਰਾਇਣ ਹਨ ਤਾਂ ਵੀ ਭਗਵਾਨ ਨਹੀਂ ਕਹਾਂਗੇ। ਇਹ ਤਾਂ ਕਰਕੇ ਉਪਾਧੀ (ਟਾਈਟਲ) ਦਿੱਤੀ ਜਾਂਦੀ ਹੈ। ਕਾਇਦੇ ਅਨੁਸਾਰ ਭਗਵਾਨ ਇੱਕ ਹੈ। ਕ੍ਰੀਏਟਰ ਇਜ਼ ਵਨ। 5 ਹਜ਼ਾਰ ਵਰ੍ਹੇ ਦੀ ਗੱਲ ਹੈ। ਇਨ੍ਹਾਂ ਲਕਸ਼ਮੀ – ਨਾਰਾਇਣ ਦਾ ਰਾਜ ਸੀ, ਇਨ੍ਹਾਂ ਨੂੰ ਮਹਾਰਾਜਾ ਮਹਾਰਾਣੀ ਕਿਹਾ ਜਾਂਦਾ ਸੀ। ਭਗਵਾਨ ਮਹਾਰਾਜਾ ਨਹੀਂ ਬਣਦੇ ਹਨ। ਉਹ ਤਾਂ ਬਾਪ ਹੀ ਹੈ ਜੋ ਆਕੇ ਭਾਰਤਵਾਸਿਆਂ ਨੂੰ ਇਵੇਂ ਦੇਵੀ – ਦੇਵਤਾ ਬਣਾਉਂਦੇ ਹਨ। ਹੁਣ ਤਾਂ ਦੇਵੀ – ਦੇਵਤਾ ਧਰਮ ਦਾ ਕੋਈ ਹੈ ਨਹੀਂ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਰਾਵਣ ਸੰਪਰਦਾਏ ਕਿਓਂਕਿ ਰਾਵਣ ਰਾਜ ਹੈ। ਰਾਵਣ ਨੂੰ ਵਰ੍ਹੇ – ਵਰ੍ਹੇ ਜਲਾਉਂਦੇ ਰਹਿੰਦੇ ਹਨ ਕਿਓਂਕਿ ਇਹ ਪੁਰਾਣਾ ਦੁਸ਼ਮਣ ਹੈ ਪਰ ਇਨ੍ਹਾਂ ਨੂੰ ਭਾਰਤਵਾਸੀ ਜਾਣਦੇ ਨਹੀਂ। ਸ਼ਾਸਤਰਾਂ ਵਿੱਚ ਵੀ ਵਰਨਣ ਨਹੀਂ ਹੈ ਕਿ ਰਾਵਣ ਕੌਣ ਹੈ। ਰਾਵਣ ਨੂੰ 10 ਸ਼ੀਸ਼ ਕਿਓਂ ਵਿਖਾਏ ਹਨ। ਇਨ੍ਹਾਂ ਗੱਲਾਂ ਨੂੰ ਚੰਗੀ ਰੀਤੀ ਸਮਝਣਾ ਹੈ । ਮਨੁੱਖ ਤਾਂ ਬਿਲਕੁਲ ਪਥਰਬੁੱਧੀ ਹਨ। ਪਾਰਸਬੁੱਧੀ ਇਨ੍ਹਾਂ ਲਕਸ਼ਮੀ – ਨਾਰਾਇਣ ਆਦਿ ਨੂੰ ਕਹਾਂਗੇ। ਪਾਰਸਨਾਥ, ਪਾਰਸਨਾਥਿਨੀ ਦਾ ਰਾਜ ਸੀ। ਯਥਾ ਰਾਜਾ – ਰਾਣੀ ਤਥਾ ਪ੍ਰਜਾ। ਭਾਰਤ ਵਰਗਾ ਸੁੱਖਧਾਮ ਹੋਰ ਕੋਈ ਖੰਡ ਹੁੰਦਾ ਨਹੀਂ। ਜੱਦ ਭਾਰਤ ਵਿੱਚ ਸਵਰਗ ਸੀ ਤਾਂ ਕੋਈ ਬਿਮਾਰੀ, ਦੁਖ ਰੋਗ ਨਹੀਂ ਸੀ। ਸੰਪੂਰਨ ਸੁਖ ਸੀ। ਗਾਇਆ ਜਾਂਦਾ ਹੈ – ਈਸ਼ਵਰ ਦੀ ਮਹਿਮਾ ਅਪਰਮਪਾਰ ਹੈ। ਉਵੇਂ ਭਾਰਤ ਦੀ ਵੀ ਮਹਿਮਾ ਅਪਰਮਪਾਰ ਹੈ। ਸਾਰਾ ਮਦਾਰ ਪਵਿੱਤਰਤਾ ਤੇ ਹੈ। ਪੁਕਾਰਦੇ ਵੀ ਇਵੇਂ ਹਨ, ਸਭ ਪਤਿਤ ਹਨ। ਪੀਸ ਨਹੀਂ ਹੈ, ਪ੍ਰਾਸਪਾਰਟੀ ਵੀ ਨਹੀਂ ਹੈ। ਹੁਣ ਤੁਸੀਂ ਸਮਝਿਆ ਹੈ – ਅਸੀਂ ਭਾਰਤਵਾਸੀ ਸੂਰਜ਼ਵੰਸ਼ੀ ਦੇਵੀ – ਦੇਵਤਾ ਸੀ ਫਿਰ ਹੋਲੀ – ਹੋਲੀ ਪਤਿਤ ਬਣੇ ਹਾਂ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਮ੍ਰਿਤੂਲੋਕ। ਇਸ ਨੂੰ ਅੱਗ ਲਗਨੀ ਹੈ। ਇਹ ਹੈ ਸ਼ਿਵ ਗਿਆਨ ਯਗਿਆ, ਰੁਦ੍ਰ ਗਿਆਨ ਯਗਿਆ ਵੀ ਕਹਿੰਦੇ ਹਨ। ਮਨੁੱਖ ਨਾਮ ਤਾਂ ਬਹੁਤ ਰੱਖ ਦਿੰਦੇ ਹਨ। ਜਿੱਥੇ ਵੀ ਸ਼ਿਵ ਦੀ ਮੂਰਤੀ ਵੇਖਦੇ ਹਨ, ਤਾਂ ਕਈ ਵੱਖ – ਵੱਖ ਨਾਮ ਰੱਖ ਦਿੰਦੇ ਹਨ। ਇੱਕ ਦੇ ਹੀ ਕਈ ਨਾਮ ਤੋਂ ਮੰਦਿਰ ਬਣਾਉਂਦੇ ਹਨ। ਤਾਂ ਬਾਪ ਬੈਠ ਸਮਝਾਉਂਦੇ ਹਨ – ਗਿਆਨ, ਭਗਤੀ, ਵੈਰਾਗ। ਹੁਣ ਭਗਤੀ ਪੂਰੀ ਹੁੰਦੀ ਹੈ, ਤੁਹਾਨੂੰ ਭਗਤੀ ਤੋਂ ਵੈਰਾਗ ਆਉਂਦਾ ਹੈ ਮਤਲਬ ਇਸ ਪੁਰਾਣੀ ਦੁਨੀਆਂ ਤੋਂ ਵੈਰਾਗ ਹੈ। ਇਹ ਪੁਰਾਣੀ ਦੁਨੀਆਂ ਵਿਨਾਸ਼ ਹੋਣੀ ਹੈ।

ਬੱਚੇ ਪੁੱਛਦੇ ਹਨ ਬਾਬਾ ਅਸੀਂ ਪਤਿਤ ਤੋਂ ਪਾਵਨ ਕਿਵੇਂ ਬਣੀਏ। ਕਈ ਨਵੇਂ ਆਉਂਦੇ ਹਨ ਤਾਂ ਅਲਾਓ ਨਹੀਂ ਕੀਤਾ ਜਾਂਦਾ ਹੈ। ਜਿਵੇਂ ਕਾਲੇਜ ਵਿੱਚ ਕੋਈ ਨਵਾਂ ਜਾਕੇ ਬੈਠੇ ਤਾਂ ਕੁਝ ਵੀ ਸਮਝ ਨਾ ਸਕੇ ਅਤੇ ਕਿਸ ਨੂੰ ਪਤਾ ਹੀ ਨਹੀਂ ਹੈ, ਮਨੁੱਖ ਤੋਂ ਦੇਵਤਾ ਕਿਵੇਂ ਬਣ ਰਹੇ ਹਾਂ। ਮਨੁੱਖ ਜੋ ਪਤਿਤ ਹੈ ਉਹ ਹੀ ਪਾਵਨ ਬਣਦੇ ਹਨ। ਇਸ ਸਮੇਂ ਭਾਰਤ ਵੀ ਬੈਗਰ ਹੈ। ਸਤਿਯੁਗ ਵਿੱਚ ਭਾਰਤ ਪ੍ਰਿੰਸ ਸੀ। ਸ਼੍ਰੀਕਿਸ਼ਨ ਸਤਿਯੁਗ ਦਾ ਪਹਿਲਾ ਨੰਬਰ ਪ੍ਰਿੰਸ ਸੀ। ਉਸ ਵਿਚ ਸਭ ਗੁਣ ਹਨ। ਰਾਜ ਲਕਸ਼ਮੀ – ਨਾਰਾਇਣ ਦਾ ਕਹਿਣਗੇ। ਕ੍ਰਿਸ਼ਨ ਤਾਂ ਪ੍ਰਿੰਸ ਸੀ, ਰਾਧੇ ਪ੍ਰਿੰਸੇਜ ਸੀ। ਕ੍ਰਿਸ਼ਨ ਪ੍ਰਿੰਸ ਦੀ ਹੀ ਮਹਿਮਾ ਗਾਈ ਜਾਂਦੀ ਹੈ – ਸਰਵਗੁਣ ਸੰਪੰਨ, 16 ਕਲਾ ਸੰਪੂਰਨ…। ਉਸ ਨੇ ਕੋਈ ਗੀਤਾ ਨਹੀਂ ਸੁਣਾਈ। ਉਹ ਤਾਂ ਸਤਿਯੁਗ ਦਾ ਪ੍ਰਿੰਸ ਸੀ। ਉਹ ਪਤਿਤ ਮਨੁੱਖਾਂ ਨੂੰ ਪਾਵਨ ਬਣਾਉਣ ਦੇ ਲਈ ਗੀਤਾ ਪਾਠ ਸੁਣਾਉਣ – ਇਹ ਹੋ ਨਹੀਂ ਸਕਦਾ। ਇਹ ਸਭ ਸ਼ਾਸਤਰ ਹੈ ਭਗਤੀ ਮਾਰਗ ਦੇ। ਕਿੰਨੀ ਸ਼ਾਸਤਰਾਂ ਦੀ ਮਹਿਮਾ ਹੈ । ਸਤਿਯੁਗ ਵਿੱਚ ਕੋਈ ਸ਼ਾਸਤਰ, ਚਿਤਰ ਆਦਿ ਭਗਤੀ ਮਾਰਗ ਦੇ ਹੁੰਦੇ ਹੀ ਨਹੀਂ। ਉੱਥੇ ਤਾਂ ਗਿਆਨ ਦੀ ਪ੍ਰਾਲਬੱਧ ਹੁੰਦੀ ਹੈ – 21 ਜਨਮਾਂ ਦੇ ਲਈ। ਫਿਰ ਤੋਂ ਸਤਿਯੁਗ ਦਾ ਰਾਜਭਾਗ ਲੈ ਰਹੇ ਹਨ। ਭਾਰਤਵਾਸੀ ਸਤਿਯੁਗ ਵਿੱਚ 5 ਹਜਾਰ ਵਰ੍ਹੇ ਪਹਿਲੇ ਵਿਸ਼ਵ ਦੇ ਮਾਲਿਕ ਸੀ ਹੋਰ ਕੋਈ ਵੀ ਪਾਰਟੀਸ਼ਨ ਆਦਿ ਨਹੀਂ ਸੀ। 5 ਹਜਾਰ ਵਰ੍ਹੇ ਦੀ ਗੱਲ ਹੈ। ਹੁਣ ਕਲਯੁਗ ਦਾ ਅੰਤ ਹੈ ਨਾ। ਵਿਨਾਸ਼ ਸਾਹਮਣੇ ਖੜਿਆ ਹੈ। ਭਗਵਾਨ ਨੇ ਇਹ ਯਗਿਆ ਰਚਿਆ ਹੈ। ਪਤਿਤ ਕਲਯੁਗ ਨੂੰ ਪਾਵਨ ਸਤਿਯੁਗ ਬਣਾਉਣ, ਤਾਂ ਜਰੂਰ ਪਤਿਤ ਦੁਨੀਆਂ ਦਾ ਵਿਨਾਸ਼ ਹੋਵੇਗਾ। ਗਾਇਆ ਵੀ ਹੋਇਆ ਹੈ ਬ੍ਰਹਮਾ ਦਵਾਰਾ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੀ ਸਥਾਪਨਾ, ਸੋ ਹੁਣ ਸ਼ਿਵਬਾਬਾ ਬ੍ਰਹਮਾ ਦਵਾਰਾ ਕਰਾ ਰਹੇ ਹਨ। ਤੁਸੀਂ ਹੁਣ ਮਨੁੱਖ ਤੋਂ ਦੇਵਤਾ ਬਣ ਰਹੇ ਹੋ। ਗਾਉਂਦੇ ਵੀ ਹਨ ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਸਥਾਪਨਾ ਕਰਾਉਂਦੇ ਹਨ। ਉਹ ਤਾਂ ਹੋਇਆ ਪ੍ਰਜਾਪਿਤਾ, ਉਨ੍ਹਾਂ ਦੀ ਸਭ ਔਲਾਦ ਹੈ। ਬਰੋਬਰ ਬ੍ਰਹਮਾ ਦਵਾਰਾ ਹੀ ਸ੍ਵਰਗ ਦੀ ਸਥਾਪਨਾ ਹੋਈ ਸੀ। ਅੱਜ ਤੋਂ 5 ਹਜਾਰ ਵਰ੍ਹੇ ਪਹਿਲੇ ਵੀ ਮੈਂ ਸੰਗਮ ਤੇ ਆਇਆ ਸੀ – ਤੁਹਾਨੂੰ ਇਹ ਰਾਜਯੋਗ ਸਿਖਾਉਣ। ਕ੍ਰਿਸ਼ਨ ਨਹੀਂ, ਮੈਂ ਆਇਆ ਸੀ। ਕ੍ਰਿਸ਼ਨ ਪਤਿਤ ਦੁਨੀਆਂ ਵਿੱਚ ਆ ਨਹੀਂ ਸਕਦਾ। ਬਾਪ ਹੀ ਆਉਂਦੇ ਹਨ। ਉਹ ਹੀ ਸਰਵ ਦਾ ਸਦਗਤੀ ਦਾਤਾ ਹੈ। ਮਨੁੱਖ, ਮਨੁੱਖ ਨੂੰ ਸਦਗਤੀ ਦੇ ਨਹੀਂ ਸਕਦੇ। ਯਾਦ ਵੀ ਸਾਰੇ ਇੱਕ ਨੂੰ ਹੀ ਕਰਦੇ ਹਨ। ਪਰਮਪਿਤਾ ਪਰਮਾਤਮਾ ਕਿੱਥੇ ਰਹਿੰਦੇ ਹਨ? ਤੁਸੀਂ ਬੱਚੇ ਜਾਣਦੇ ਹੋ ਪਰਮਧਾਮ ਵਿੱਚ ਰਹਿੰਦੇ ਹਨ। ਉਹ ਹੈ ਬ੍ਰਹਮ ਮਹਤਤ੍ਵ। ਉੱਥੇ ਆਤਮਾਵਾਂ ਪਵਿੱਤਰ, ਜਿਵੇੰ ਮਹਾਤਮਾਵਾਂ ਹਨ। ਇੱਥੇ ਵੀ ਮਹਾਨ ਆਤਮਾ, ਪਤਿਤ ਆਤਮਾ ਕਹਿੰਦੇ ਹੈ ਨਾ। ਅਸਲ ਵਿੱਚ ਇੱਥੇ ਮਹਾਨ ਆਤਮਾ ਇੱਕ ਵੀ ਨਹੀਂ ਹੈ। ਆਤਮਾ ਨੂੰ ਹੀ ਪਾਵਨ ਸਤੋਪ੍ਰਧਾਨ ਬਣਨਾ ਹੈ, ਗਿਆਨ ਅਤੇ ਯੋਗ ਨਾਲ ਨਾ ਕਿ ਪਾਣੀ ਨਾਲ। ਆਤਮਾ ਹੀ ਪਤਿਤ ਬਣੀ ਹੈ। ਆਤਮਾ ਵਿੱਚ ਹੀ ਖਾਦ ਪੈਂਦੀ ਹੈ। ਆਤਮਾ ਹੀ ਗੋਲਡਨ, ਸਿਲਵਰ, ਕਾਪਰ, ਆਇਰਨ ਬਣਦੀ ਹੈ। ਹੁਣ ਆਤਮਾਵਾਂ ਜੋ ਪਤਿਤ ਹਨ ਉਨ੍ਹਾਂ ਨੂੰ ਪਾਵਨ ਕੌਣ ਬਣਾਏ! ਸਿਵਾਏ ਪਰਮਪਿਤਾ ਪਰਮਾਤਮਾ ਦੇ ਹੋਰ ਕੋਈ ਬਣਾ ਨਾ ਸਕੇ। ਬਾਪ ਹੀ ਬੈਠ ਸਮਝਾਉਂਦੇ ਹਨ – ਮਾਮੇਕਮ ਯਾਦ ਕਰੋ ਤਾਂ ਤੁਹਾਡੇ ਪਾਪ ਭਸਮ ਹੋ ਜਾਣਗੇ। ਜਿੰਨਾ ਯਾਦ ਕਰੋਂਗੇ ਊਨਾ ਪਤਿਤ ਤੋਂ ਪਾਵਨ ਬਣੋਂਗੇ। ਮਿਹਨਤ ਇਸ ਵਿੱਚ ਹੈ। ਗਿਆਨ ਤਾਂ ਸਾਰਾ ਬੁੱਧੀ ਵਿੱਚ ਹੈ। ਇਹ ਚੱਕਰ ਕਿਵੇਂ ਫਿਰਦਾ ਹੈ, ਅਸੀਂ 84 ਜਨਮ ਕਿਵੇਂ ਲੈਂਦੇ ਹਾਂ। ਸਤਿਯੁਗ ਵਿੱਚ ਕਿੰਨਾ ਸਮੇਂ ਰਾਜ ਚਲਦਾ ਹੈ, ਫਿਰ ਰਾਵਣ ਕਿਵੇਂ ਆਉਂਦਾ ਹੈ! ਰਾਵਣ ਹੈ ਕੌਣ! ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਕਦੋਂ ਤੋਂ ਰਾਵਣ ਨੂੰ ਸਾੜ੍ਹਦੇ ਆਉਂਦੇ ਹਨ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਹਰ ਵਰ੍ਹੇ ਸਾੜ੍ਹਦੇ ਹਨ। ਸਤਿਯੁਗ ਵਿੱਚ ਤਾਂ ਨਹੀਂ ਸਾੜਨਗੇ। ਹੁਣ ਹੈ ਹੀ ਰਾਵਣ ਰਾਜ। ਰਾਮਰਾਜ ਤਾਂ ਕੋਈ ਸਥਾਪਨ ਕਰ ਨਹੀਂ ਸਕਦਾ। ਇਹ ਤਾਂ ਬਾਪ ਦਾ ਹੀ ਕੰਮ ਹੈ। ਪਤਿਤ ਮਨੁੱਖ ਤਾਂ ਕਰ ਨਹੀਂ ਸਕਦੇ। ਉਹ ਤਾਂ ਸਭ ਵਿਨਾਸ਼ ਹੋ ਜਾਣਗੇ। ਪਤਿਤ ਦੁਨੀਆਂ ਹੀ ਵਿਨਾਸ਼ ਹੋਣੀ ਹੈ। ਸਤਿਯੁਗ ਵਿੱਚ ਇੱਕ ਵੀ ਇਵੇਂ ਨਹੀਂ ਕਹੇਗੇ ਕਿ ਹੇ ਪਤਿਤ – ਪਾਵਨ ਆਓ। ਉਹ ਤਾਂ ਪਾਵਨ ਦੁਨੀਆਂ ਹੈ ਨਾ। ਤੁਸੀਂ ਹੁਣ ਜਾਣਦੇ ਹੋ ਕਿ ਇਨ੍ਹਾਂ ਲਕਸ਼ਮੀ – ਨਾਰਾਇਣ ਨੂੰ ਇਵੇਂ ਸ੍ਵਰਗ ਦਾ ਮਾਲਿਕ ਕਿਸ ਨੇ ਬਣਾਇਆ। ਫਿਰ ਇਨ੍ਹਾਂ ਨੇ 84 ਜਨਮ ਕਿਵੇਂ ਲਿੱਤੇ। ਆਦਿ ਸਨਾਤਨ ਦੇਵੀ – ਦੇਵਤਾ ਧਰਮ ਵਾਲਿਆਂ ਨੇ ਹੀ 84 ਜਨਮ ਲਿੱਤੇ ਹਨ। ਉਹ ਹੀ ਇਸ ਸਮੇਂ ਸ਼ੂਦ੍ਰ ਵੰਸ਼ੀ ਬਣੇ ਹਨ। ਹੁਣ ਫਿਰ ਬ੍ਰਾਹਮਣ ਵੰਸ਼ੀ ਬਣਦੇ ਹਾਂ। ਹੁਣ ਤੁਸੀਂ ਹੋ ਬ੍ਰਾਹਮਣ ਚੋਟੀ। ਇਹ ਹੈ ਉੱਚ ਤੇ ਉੱਚ ਚੋਟੀ। ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਕੁਲ ਭੂਸ਼ਨ। ਹੁਣ ਤੁਸੀਂ ਸ਼ਿਵਬਾਬਾ ਦੇ ਬੱਚੇ ਵੀ ਹੋ। ਪੋਤਰੇ ਪੋਤੀਰੀਆਂ ਵੀ ਹੋ। ਸ਼ਿਵ ਵੰਸ਼ੀੰ ਫਿਰ ਬ੍ਰਹਮਕੁਮਾਰ – ਕੁਮਾਰੀਆਂ ਹੋ। ਵਰਸਾ ਮਿਲਦਾ ਹੈ ਦਾਦੇ ਨੂੰ। ਬਾਪ ਕਹਿੰਦੇ ਹਨ – ਮੈਨੂੰ ਨਿਰੰਤਰ ਯਾਦ ਕਰੋ। ਪਾਵਨ ਬਣੋ ਤਾਂ ਤੁਸੀਂ ਮੇਰੇ ਕੋਲ ਮੁਕਤੀਧਾਮ ਵਿੱਚ ਆ ਜਾਵੋਗੇ। ਇਨ੍ਹਾਂ ਗੱਲਾਂ ਨੂੰ ਸਮਝਣਗੇ ਉਹ ਹੀ ਜਿਨ੍ਹਾਂ ਨੇ ਕਲਪ ਪਹਿਲੇ ਸਮਝਿਆ ਹੈ। ਉਹ ਤਾਂ ਹਜਾਰਾਂ ਹਨ। ਕੋਈ ਪੁੱਛਦੇ ਹਨ, ਕਿੰਨੇ ਬੀ. ਕੇ. ਹਨ? ਬੋਲੋ, ਹਜਾਰੋਂ ਦੀ ਅੰਦਾਜ ਵਿੱਚ ਹੈ। ਇਸ ਦੈਵੀ ਝਾੜ ਦੀ ਵ੍ਰਿਧੀ ਹੁੰਦੀ ਜਾਂਦੀ ਹੈ। ਹੁਣ ਫਿਰ ਤੋਂ ਸਪੈਲਿੰਗ ਲੱਗ ਰਿਹਾ ਹੈ – ਆਦਿ ਸਨਾਤਨ ਦੇਵੀ – ਦੇਵਤਾ ਧਰਮ ਦਾ ਕਿਓਂਕਿ ਦੇਵਤਾ ਧਰਮ ਹੈ ਨਹੀਂ। ਸਭ ਆਪਣੇ ਨੂੰ ਹਿੰਦੂ ਕਹਿਲਾਉਂਦੇ ਹਨ। ਹੋਰ ਧਰਮਾਂ ਵਿੱਚ ਕਨਵਰਟ ਹੋ ਗਏ ਹਨ। ਫਿਰ ਸਭ ਨਿਕਲ ਆਉਣਗੇ, ਆਕੇ ਬਾਪ ਤੋਂ ਵਰਸਾ ਲੈਣਗੇ। ਤੁਸੀਂ ਆਏ ਹੋ ਬੇਹੱਦ ਦੇ ਬਾਪ ਤੋਂ ਬੇਹੱਦ ਦੇ ਸੁੱਖ ਦਾ ਵਰਸਾ ਪਾਉਣ ਮਤਲਬ ਮਨੁੱਖ ਤੋਂ ਦੇਵਤਾ ਬਣਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਪਤਿਤ ਤੋਂ ਪਾਵਨ ਬਣਨ ਦੇ ਲਈ ਗਿਆਨ ਅਤੇ ਯੋਗ ਵਿੱਚ ਮਜਬੂਤ ਹੋਣਾ ਹੈ। ਆਤਮਾ ਵਿੱਚ ਜੋ ਖਾਦ ਪਈ ਹੈ ਉਸ ਨੂੰ ਯਾਦ ਦੀ ਮਿਹਨਤ ਨਾਲ ਕੱਢਣਾ ਹੈ।

2. ਅਸੀਂ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਚੋਟੀ ਹਾਂ ਇਸ ਨਸ਼ੇ ਵਿਚ ਰਹਿਣਾ ਹੈ। ਬ੍ਰਾਹਮਣ ਹੀ ਵਰਸੇ ਦੇ ਅਧਿਕਾਰੀ ਹਨ ਕਿਓਂਕਿ ਸ਼ਿਵਬਾਬਾ ਦੇ ਪੋਤਰੇ ਹਨ।

ਵਰਦਾਨ:-

ਆਤਮਾ ਦੇ ਅਨਾਦਿ ਅਤੇ ਆਦਿ ਦੋਨੋਂ ਕਾਲ ਦਾ ਓਰਿਜਨਲ ਸਵਰੂਪ ਪਵਿੱਤਰ ਹੈ। ਅਪਵਿਤ੍ਰਤਾ ਅਰਟੀਫਿਸ਼ਿਯਲ, ਸ਼ੂਦਰਾਂ ਦੀ ਦੇਣ ਹੈ। ਸ਼ੂਦਰਾਂ ਦੀ ਚੀਜ਼ ਬ੍ਰਾਹਮਣ ਯੂਜ ਨਹੀਂ ਕਰ ਸਕਦੇ ਇਸਲਈ ਸਿਰਫ ਇਹ ਹੀ ਸੰਕਲਪ ਕਰੋ ਕਿ ਅਨਾਦਿ ਆਦਿ ਰਿਯਲ ਰੂਪ ਵਿੱਚ ਮੈਂ ਪਵਿੱਤਰ ਆਤਮਾ ਹਾਂ, ਕਿਸੇ ਨੂੰ ਵੀ ਵੇਖੋ ਤਾਂ ਉਸ ਦੇ ਰਿਯਲ ਰੂਪ ਨੂੰ ਵੇਖੋ, ਰਿਯਲ ਨੂੰ ਰਿਯਲਾਈਜ਼ ਕਰੋ, ਤਾਂ ਸੰਪੂਰਨ ਪਵਿੱਤਰ ਬਣ ਫਸਟਕਲਾਸ ਅਤੇ ਏਯਰਕੰਡੀਸ਼ਨ ਦੀ ਟਿਕਟ ਦੇ ਅਧਿਕਾਰੀ ਬਣ ਜਾਵੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top