01 December 2021 PUNJABI Murli Today | Brahma Kumaris

01 December 2021 PUNJABI Murli Today | Brahma Kumaris

Read and Listen today’s Gyan Murli in Punjabi 

30 November 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਗੁੱਸਾ ਵੀ ਬਹੁਤ ਵੱਡਾ ਕੰਡਾ ਹੈ, ਇਸ ਤੋਂ ਬਹੁਤਿਆਂ ਨੂੰ ਦੁੱਖ ਮਿਲਦਾ ਹੈ ਇਸਲਈ ਇਸ ਕੰਡੇ ਨੂੰ ਕੱਡ ਸੱਚੇ - ਸੱਚੇ ਫੁੱਲ ਬਣੋ"

ਪ੍ਰਸ਼ਨ: -

ਕੰਡੇ ਤੋਂ ਫੁੱਲ ਬਣਨ ਵਾਲੇ ਬੱਚਿਆਂ ਨੂੰ ਬਾਪ ਕਿਹੜੀ ਆਥਤ (ਧੀਰਜ) ਦਿੰਦੇ ਹਨ?

ਉੱਤਰ:-

ਬੱਚੇ, ਹੁਣ ਤੱਕ ਕੰਡੇ ਤੋਂ ਫੁੱਲ ਬਣਨ ਵਿੱਚ ਜੋ ਮਾਇਆ ਵਿਘਨ ਪਾਉਂਦੀ ਹੈ – ਇਹ ਵਿਘਨ ਇੱਕ ਦਿਨ ਖਤਮ ਹੋ ਜਾਣਗੇ। ਤੁਸੀਂ ਸਭ ਸ੍ਵਰਗ ਵਿੱਚ ਚਲੇ ਜਾਵੋਗੇ। ਇਹ ਕਲਯੁਗੀ ਕੰਡੇ ਖਤਮ ਹੋ ਜਾਣਗੇ। ਬਾਪ ਨੇ ਤੁਹਾਨੂੰ ਸੰਗਮਯੁਗੀ ਪਾਰਟ ਵਿੱਚ ਪਾਇਆ ਹੈ। ਮਾਇਆ ਭਾਵੇਂ ਮੁਰਝਾ ਦਿੰਦੀ ਹੈ ਪਰ ਗਿਆਨ ਦਾ ਬੀਜ ਅਵਿਨਾਸ਼ੀ ਹੈ – ਇਹ ਬੀਜ ਵਿਨਾਸ਼ ਨਹੀਂ ਹੋ ਸਕਦਾ ਹੈ।

ਗੀਤ:-

ਨਾ ਵੋ ਹਮਸੇ ਜੁਦਾ ਹੋਂਗੇ..

ਓਮ ਸ਼ਾਂਤੀ ਸ਼ਿਵਬਾਬਾ ਬ੍ਰਹਮਾ ਦੇ ਤਨ ਤੋਂ ਮਿੱਠੇ – ਮਿੱਠੇ ਸਿਕਿਲੱਧੇ ਰੂਹਾਨੀ ਬੱਚਿਆਂ ਪ੍ਰਤੀ ਗੂਹੀਏ ਰਾਜ਼ ਅਤੇ ਗਿਆਨ ਸਮਝਾ ਰਹੇ ਹਨ। ਇੱਕ ਤਾਂ ਬੱਚਿਆਂ ਨੇ ਗੀਤ ਸੁਣਿਆ ਕਿ ਬਾਬਾ ਅਸੀਂ ਤੁਹਾਡੇ ਉਪਰ ਬਲੀ ਚੜ੍ਹਾਂਗੇ, ਭਾਵੇਂ ਕਿੰਨੇ ਵੀ ਸਿਤਮ ਸਹਿਣੇ ਪੈਣ। ਸਿਤਮ ਕਿਓਂ ਹੁੰਦੇ ਹਨ? ਕਿਉਂਕਿ ਮਨੁੱਖਾਂ ਨੂੰ ਜ਼ਹਿਰ (ਵਿਕਾਰ) ਨਹੀਂ ਮਿਲਦਾ। ਇਹ ਤਾਂ ਬੱਚੇ ਜਾਣਦੇ ਹਨ ਕਿ ਅਸੀਂ ਨਾ ਆਤਮਾ ਨੂੰ, ਨਾ ਪਰਮਾਤਮਾ ਨੂੰ ਜਾਣਦੇ ਸੀ। ਨਾ ਆਪਣੇ ਆਪ ਨੂੰ, ਨਾ ਬਾਪ ਨੂੰ ਜਾਣਦੇ ਸੀ ਇਸਲਈ ਜਿਵੇਂ ਜਾਨਵਰ ਬੁੱਧੀ ਸੀ। ਲੌਕਿਕ ਸਬੰਧ ਵਿੱਚ ਤਾਂ ਆਪਣੇ ਨੂੰ ਜਾਣਦੇ ਹਨ। ਬਾਪ ਨੂੰ ਵੀ ਜਾਣਦੇ ਹਨ। ਇਸ ਸਮੇਂ ਦੇ ਮਨੁੱਖ ਆਪਣੇ ਨੂੰ ਅਤੇ ਪਾਰਲੌਕਿਕ ਬਾਪ ਨੂੰ ਬਿਲਕੁਲ ਹੀ ਨਹੀਂ ਜਾਣਦੇ ਹਨ। ਕਹਿ ਦਿੰਦੇ ਹਨ ਪਰਮਾਤਮਾ ਦਾ ਤਾਂ ਕੋਈ ਨਾਮ ਰੂਪ ਦੇਸ਼ ਕਾਲ ਹੈ ਹੀ ਨਹੀਂ। ਤਾਂ ਫਿਰ ਆਤਮਾ ਦਾ ਵੀ ਨਹੀਂ ਹੋਣਾ ਚਾਹੀਦਾ। ਆਤਮਾ ਨੂੰ ਵੀ ਉਹ ਲੋਕ ਜਾਣਦੇ ਹੀ ਨਹੀਂ। ਕਹਿ ਦਿੰਦੇ ਹਨ ਆਤਮਾ ਸੋ ਪਰਮਾਤਮਾ। ਹੁਣ ਤੁਸੀਂ ਜਾਣਿਆ ਹੈ। ਉਹ ਤਾਂ ਸਿਰਫ ਨਾਮ ਮਾਤਰ ਕਹਿ ਦਿੰਦੇ ਹਨ ਆਤਮਾ ਅਤੇ ਜੀਵ ਹੈ। ਆਤਮਾ ਅਵਿਨਾਸ਼ੀ ਹੈ, ਜੀਵ ਵਿਨਾਸ਼ੀ ਹੈ। ਅੱਛਾ ਆਤਮਾ ਕੀ ਚੀਜ਼ ਹੈ, ਉਨ੍ਹਾਂ ਦਾ ਰੂਪ ਰੰਗ ਕੀ ਹੈ। ਨਾਮ ਤਾਂ ਜਾਣਦੇ ਹਨ ਕਿ ਆਤਮਾ ਹੈ ਪਰ ਉਹ ਕਿਵੇਂ ਦੀ ਹੈ, ਕੀ ਕਰਦੀ ਹੈ? ਕਿਵੇਂ – ਕਿਵੇਂ ਪਾਰ੍ਟ ਵਜਾਉਂਦੀ ਹੈ? ਕਿੰਨਾ ਸਮੇਂ ਪਾਰ੍ਟ ਵਜਾਉਂਦੀ ਹੈ? ਇਸ ਆਤਮਾ ਦੀ ਨਾਲੇਜ ਦਾ ਕੋਈ ਵਰਨਣ ਕਰ ਨਾ ਸਕੇ। ਹੁਣ ਤੁਸੀਂ ਜਾਣਦੇ ਹੋ ਆਤਮਾ ਛੋਟਾ ਸਟਾਰ ਹੈ। ਆਤਮਾ ਵਿੱਚ ਹੀ ਸਾਰਾ 84 ਜਨਮਾਂ ਦਾ ਪਾਰ੍ਟ ਅਵਿਨਾਸ਼ੀ ਨੂੰਧਿਆ ਹੋਇਆ ਹੈ। ਸ਼ੰਕਰਾਚਾਰਿਆ ਦੀ ਆਤਮਾ ਵੀ ਆਪਣਾ ਪਾਰ੍ਟ ਵਜਾ ਰਹੀ ਹੈ। ਇਹ ਵੀ ਕੋਈ ਨਹੀਂ ਜਾਣਦੇ ਕਿ ਆਤਮਾ ਕਿਵੇਂ ਸਤੋਪ੍ਰਧਾਨ ਫਿਰ ਸਤੋ ਰਜੋ ਤਮੋ ਵਿੱਚ ਆਉਂਦੀ ਹੈ। ਸਿਰਫ ਕਹਿ ਦਿੰਦੇ ਹਨ ਭ੍ਰਿਕੁਟੀ ਦੇ ਵਿੱਚ ਚਮਕਦਾ ਹੈ ਅਜਬ ਸਿਤਾਰਾ। ਬਸ ਹੋਰ ਕੁਝ ਨਹੀਂ ਜਾਣਦੇ। ਆਤਮਾ ਨੂੰ ਨਹੀਂ ਜਾਣਿਆ ਗੋਇਆ ਪਰਮਾਤਮਾ ਨੂੰ ਨਹੀਂ ਜਾਣਿਆ। ਇਸ ਸਮੇਂ ਇਹ ਹੈ ਕੰਡਿਆਂ ਦਾ ਜੰਗਲ। ਸਭ ਕੰਡੇ ਹਨ। ਨਾ ਰਚਤਾ ਪਰਮਪਿਤਾ ਪਰਮਾਤਮਾ ਨੂੰ ਜਾਣਦੇ ਹਨ, ਨਾ ਰਚਨਾ ਦੇ ਆਦਿ ਮੱਧ ਅੰਤ ਨੂੰ ਜਾਣਦੇ ਹਨ। ਤੁਸੀਂ ਬੱਚੇ ਆਤਮਾ ਅਤੇ ਪਰਮਾਤਮਾ ਨੂੰ ਜਾਣਦੇ ਹੋ ਸੋ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ। ਬਹੁਤ ਬੱਚੇ ਹਨ ਜੋ ਪੂਰੀ ਤਰ੍ਹਾਂ ਨਹੀਂ ਜਾਣਦੇ ਹਨ। ਦੇਹ – ਅਭਿਮਾਨ ਵਿੱਚ ਰਹਿਣ ਦੇ ਕਾਰਨ ਪੂਰੀ ਧਾਰਨਾ ਨਹੀਂ ਹੁੰਦੀ ਹੈ। ਨੰਬਰਵਾਰ ਤਾਂ ਹੈ ਨਾ। ਪੁੱਛਦੇ ਹਨ – ਬਾਬਾ ਇਵੇਂ ਕਿਓਂ ਹੈ? ਬਾਬਾ ਕਹਿੰਦੇ ਹਨ ਬੱਚੇ ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਇਸ ਵਿੱਚ ਸਭ ਤਰ੍ਹਾਂ ਦੇ ਜਰੂਰ ਚਾਹੀਦੇ ਹਨ। ਪੱਥਰਬੁੱਧੀ ਹੋਣ ਤਾਂ ਤੇ ਘੱਟ ਤੋਂ ਘੱਟ ਪਦਵੀ ਪਾਉਣ। ਜੇਕਰ ਖੁਦ ਜਾਣਦੇ ਹੋ ਤਾਂ ਹੋਰਾਂ ਨੂੰ ਵੀ ਸਮਝਾਉਣ। ਤੁਸੀਂ ਕਹੋਗੇ ਅੱਗੇ ਚੱਲਕੇ ਸਮਝਾਉਣ ਲੱਗ ਪੈਣਗੇ, ਪਰ ਇਵੇਂ ਵੀ ਕੋਈ ਚਾਹੀਦਾ ਹੈ ਤਾਂ ਤੇ ਘੱਟ ਪਦਵੀ ਮਿਲੇਗੀ ਨਾ। ਕਿੱਥੇ ਰਾਜਾ ਕਿੱਥੇ ਪ੍ਰਜਾ, ਕਿੰਨਾ ਫਰਕ ਹੈ। ਇੱਥੇ ਤਾਂ ਰਾਜਾ ਪ੍ਰਜਾ ਸਭਨੂੰ ਦੁੱਖ ਹੈ। ਸਤਿਯੁਗ ਵਿੱਚ ਨਾ ਰਾਜਾ ਨੂੰ ਦੁੱਖ, ਨਾ ਪ੍ਰਜਾ ਨੂੰ, ਪਰ ਮਰਤਬੇ ਵਿੱਚ ਫਰਕ ਹੈ। ਪੂਰੀ ਧਾਰਨਾ ਨਾ ਹੋਣ ਦੇ ਕਾਰਨ ਕਿਸੇ ਨੂੰ ਸਮਝਾ ਨਹੀਂ ਸਕਦੇ ਹਨ। ਫਿਰ ਕੋਈ ਨਾ ਕੋਈ ਕੰਡਾ ਲਗਦਾ ਰਹੇਗਾ। ਕਦੀ ਲੋਭ ਦਾ, ਕਦੀ ਮੋਹ ਦਾ… ਭੂਤਾਂ ਦੀ ਪ੍ਰਵੇਸ਼ਤਾ ਹੁੰਦੀ ਰਹੇਗੀ। ਇਹ ਵੀ ਹੋਣਾ ਹੈ ਜਰੂਰ।

ਤੁਸੀਂ ਹੋ ਪ੍ਰਜਾਪਿਤਾ ਬ੍ਰਹਮਾਕੁਮਾਰ ਕੁਮਾਰੀਆਂ। ਪ੍ਰਜਾਪਿਤਾ ਦਾ ਬਾਪ ਕੌਣ? ਸ਼ਿਵਬਾਬਾ। ਬਾਕੀ ਸ਼ਿਵ ਦਾ ਬਾਪ ਕੋਈ ਹੁੰਦਾ ਨਹੀਂ। ਇਹ ਹੀ ਬ੍ਰਹਮਾ ਵਿਸ਼ਨੂੰ ਸ਼ੰਕਰ ਵੀ ਸ਼ਿਵ ਦੀ ਰਚਨਾ ਹੈ। ਤਾਂ ਸਭ ਹੋ ਗਈਆਂ ਆਤਮਾਵਾਂ। ਪਰਮਪਿਤਾ ਪਰਮਾਤਮਾ ਇੱਕ ਹੈ। ਬ੍ਰਹਮਾ ਵਿਸ਼ਨੂੰ ਸ਼ੰਕਰ ਅਤੇ ਲਕਸ਼ਮੀ – ਨਾਰਾਇਣ ਆਦਿ ਕੋਈ ਵੀ ਮਨੁੱਖ ਆਤਮਾ ਤੋਂ ਕਦੀ ਗਤੀ ਸਦਗਤੀ ਦਾ ਵਰਸਾ ਮਿਲ ਨਹੀਂ ਸਕਦਾ। ਮਨੁੱਖ ਨਾ ਆਤਮਾ ਨੂੰ ਪੂਰੀ ਤਰ੍ਹਾਂ ਜਾਣਦੇ ਹਨ, ਨਾ ਪਰਮਾਤਮਾ ਨੂੰ ਜਾਣਦੇ ਹਨ। ਇੱਕ ਪਰਮਪਿਤਾ ਪਰਮਾਤਮਾ ਹੀ ਆਤਮਾ ਦਾ ਰਿਯਲਾਈਜ਼ੇਸ਼ਨ ਕਰਾ ਸਕਦੇ ਹਨ। ਗਿਆਨ ਨਾਲ ਸਦਗਤੀ ਹੁੰਦੀ ਹੈ। ਗਿਆਨ ਤਾਂ ਇੱਕ ਬਾਪ ਹੀ ਦਿੰਦੇ ਹਨ। ਕੋਈ – ਕੋਈ ਬੱਚੇ ਫਿਰ ਯਗ ਦੀ ਸਥੂਲ ਸੇਵਾ ਵੀ ਬਹੁਤ ਕਰਦੇ ਹਨ। ਇਸ ਸਬਜੈਕਟ ਦੇ ਵੀ ਮਾਰਕਸ ਮਿਲਦੀ ਹੈ। ਹੁਣ ਤੁਸੀਂ ਬੱਚਿਆਂ ਨੂੰ ਬਾਪ ਅਮਰਕਥਾ, ਤਿਜਰੀ ਦੀ ਕਥਾ ਸੁਣਾਉਂਦੇ ਹਨ। ਇਹ ਅਸਲ ਵਿੱਚ ਕਥਾ ਨਹੀਂ ਹੈ। ਇਹ ਹੈ ਰੂਹਾਨੀ ਗਿਆਨ। ਆਪਣੇ ਨੂੰ ਅਤੇ ਬਾਪ ਨੂੰ ਜਾਨਣਾ ਹੈ। ਉਹ ਤਾਂ ਕਹਿ ਦਿੰਦੇ ਹਨ ਜਿਵੇਂ ਪਾਣੀ ਤੋਂ ਬੁਦਬੁਦਾ ਨਿਕਲਦਾ ਹੈ ਫਿਰ ਸਮਾ ਜਾਂਦਾ ਹੈ। ਅਸੀਂ ਬ੍ਰਹਮਾ ਤੋਂ ਪੈਦਾ ਹੋ ਪਾਰ੍ਟ ਵਜਾਏ ਫਿਰ ਬ੍ਰਹਮ ਵਿੱਚ ਲੀਨ ਹੋ ਜਾਂਦੇ ਹਨ ਜਾਂ ਬ੍ਰਹਮ ਹੀ ਬਣ ਜਾਂਦੇ ਹਨ। ਹੋਰ ਕੋਈ ਨੂੰ ਰਚਨਾ ਅਤੇ ਰਚਤਾ ਦਾ ਗਿਆਨ ਹੈ ਹੀ ਨਹੀਂ। ਗਿਆਨ ਤਾਂ ਬਾਪ ਹੀ ਆਕੇ ਸਮਝਾਉਂਦੇ ਹਨ। ਇਨ੍ਹਾਂ ਦਾ ਨਾਮ ਹੈ ਸ਼ਿਵ। ਫਿਰ ਉਨ੍ਹਾਂ ਨੂੰ ਕੋਈ ਰੁਦ੍ਰ ਵੀ ਕਹਿੰਦੇ ਹਨ, ਕੋਈ ਪਾਪ ਕਟੇਸ਼ਵਰ ਵੀ ਕਹਿੰਦੇ ਹਨ। ਕਈ ਨਾਮ ਰੱਖ ਪੂਜਾ ਦੀ ਸਮੱਗਰੀ ਵਧਾ ਦਿੱਤੀ ਹੈ। ਜੋ ਜੋ ਪਰਮਾਤਮਾ ਨੇ ਕਰ੍ਤਵ੍ਯ ਕੀਤਾ ਹੈ ਉਸ ਤੇ ਵੱਖ – ਵੱਖ ਨਾਮ ਰੱਖ ਬਹੁਤ ਮੰਦਿਰ ਬਣਾ ਦਿੱਤੇ ਹਨ। ਹੁਣ ਬਾਪ ਕਹਿੰਦੇ ਹਨ ਇਹ ਹੈ ਕੰਡਿਆਂ ਦੀ ਦੁਨੀਆਂ, ਵਿਸ਼ੇ ਸਾਗਰ। ਇਹ ਵੀ ਸਭ ਤੋਂ ਲਿਖਾਇਆ ਜਾਂਦਾ ਹੈ ਕਿ ਈਸ਼ਵਰ ਸ੍ਰਵਵਿਆਪੀ ਨਹੀਂ ਹੈ। ਬਾਪ ਤਾਂ ਆਕੇ ਭਾਰਤ ਨੂੰ ਸ੍ਵਰਗ ਬਣਾਉਂਦੇ ਹਨ। ਤਾਂ ਸਾਰੀ ਦੁਨੀਆਂ ਸ੍ਵਰਗ ਬਣ ਜਾਂਦੀ ਹੈ। ਇਹ ਵੀ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ। ਸ਼ਾਸਤਰ ਸਭ ਹੈ ਭਗਤੀ ਦੇ। ਬਾਕੀ ਹਰ ਇੱਕ ਨੂੰ ਆਪਣੇ – ਆਪਣੇ ਕੰਮ ਦਾ ਗਿਆਨ ਹੈ। ਵਾੜੇ (ਕਾਰਪੇਂਟਰ) ਨੂੰ ਵਾਧੇ ਦਾ ਗਿਆਨ ਹੈ। ਡਾਕਟਰ ਨੂੰ ਡਾਕਟਰੀ ਦਾ ਗਿਆਨ ਹੈ। ਇਹ ਹੈ ਰੂਹਾਨੀ ਗਿਆਨ। ਜੋ ਤਾਂ ਇੱਕ ਪਰਮਾਤਮਾ ਹੀ ਆਕੇ ਦਿੰਦੇ ਹਨ। ਮਨੁੱਖਾਂ ਨੂੰ ਇਹ ਪਤਾ ਹੀ ਨਹੀਂ ਕਿ ਪਰਮਾਤਮਾ ਕਿਸ ਨੂੰ ਕਿਹਾ ਜਾਂਦਾ ਹੈ। ਗੀਤਾ ਵਿੱਚ ਸ਼੍ਰੀਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਮੁੱਖ ਗੱਲ ਹੈ ਹੀ ਇਹ। ਮਾਈ ਬਾਪ ਨੂੰ ਖੰਡਨ ਕਰ ਦਿੱਤਾ ਹੈ ਤਾਂ ਬਾਕੀ ਸਭ ਸ਼ਾਸਤਰ ਝੂਠ ਹੋ ਗਏ। ਝੂਠ ਪੱਥਰਾਂ ਦੀ ਵੀ ਖਾਣੀਆਂ ਹੁੰਦੀਆਂ ਹਨ। ਇਹ ਵੀ ਜਿਵੇਂ ਝੂਠੇ ਪੱਥਰ ਹਨ। ਪਾਰਸਬੁੱਧੀ ਵਾਲੇ ਰਹਿੰਦੇ ਹਨ ਪਾਰਸਪੁਰੀ ਸਤਿਯੁਗ ਵਿੱਚ। ਇਹ ਤਾਂ ਹੈ ਨਰਕ। ਬੁਲਾਉਂਦੇ ਹਨ ਹੇ ਪਤਿਤ – ਪਾਵਨ ਆਓ ਤਾਂ ਜਰੂਰ ਪਤਿਤ ਹਨ। ਨਰਕ ਅਤੇ ਸ੍ਵਰਗ ਦੋਵੇਂ ਭਾਰਤ ਵਿੱਚ ਹੀ ਹਨ। ਕੋਈ ਮਰਦੇ ਹਨ ਤਾਂ ਕਹਿੰਦੇ ਹਨ ਸ੍ਵਰਗ ਗਿਆ। ਇਹ ਬੁੱਧੀ ਵਿੱਚ ਨਹੀਂ ਆਉਂਦਾ ਕਿ ਸ੍ਵਰਗ ਤਾਂ ਸਤਿਯੁਗ ਨੂੰ ਕਿਹਾ ਜਾਂਦਾ ਹੈ। ਪਰਮਾਤਮਾ ਸ੍ਵਰਗ ਦੀ ਸਥਾਪਨਾ ਕਰਦੇ ਹਨ, ਨਾ ਕਿ ਨਰਕ ਦੀ। ਰਾਵਣ ਰਾਜ ਕੱਦੋਂ ਤੋਂ ਸ਼ੁਰੂ ਹੁੰਦਾ ਹੈ, ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਭਾਵੇਂ ਸ਼ਾਸਤਰ ਬਹੁਤ ਪੜ੍ਹਦੇ ਹਨ, ਬ੍ਰਹਮਚਰਿਆ ਵਿੱਚ ਵੀ ਰਹਿੰਦੇ ਹਨ ਪਰ ਪੈਦਾ ਤਾਂ ਵਿਕਾਰ ਨਾਲ ਹੁੰਦੇ ਹਨ ਨਾ। ਸਾਧੂ – ਸੰਨਿਆਸੀ ਵੀ ਸਾਧਨਾ ਕਰਦੇ ਹਨ। ਬਾਪ ਤੋਂ ਮੁਕਤੀ ਮੰਗਦੇ ਹਨ ਕਿਓਂਕਿ ਛੀ – ਛੀ ਦੁਨੀਆਂ ਵਿੱਚ ਰਹਿਣਾ ਨਹੀਂ ਚਾਹੁੰਦੇ ਹਨ। ਹੁਣ ਬਾਪ ਕਹਿੰਦੇ ਹਨ ਪਹਿਲੇ ਆਤਮਾ ਨੂੰ ਜਾਣੋ ਕਿ ਕਿਵੇਂ ਜਨਮ – ਮਰਨ ਵਿੱਚ ਆਉਂਦੀ ਹੈ। ਕਿਵੇਂ ਸੱਚੇ ਸੋਨੇ ਵਿੱਚ ਖਾਦ ਪੈਂਦੀ ਹੈ, ਕਿਵੇਂ 84 ਜਨਮਾਂ ਦਾ ਪਾਰ੍ਟ ਵਜਾਉਂਦੀ ਹੈ। ਸਭ ਤੋਂ ਜਿਆਦਾ ਪਾਰ੍ਟ ਤੁਹਾਡਾ ਹੈ ਜੋ ਦੇਵੀ – ਦੇਵਤਾ ਸਨ ਉਹ ਹੀ ਪੂਰੇ 84 ਜਨਮ ਲੈਂਦੇ ਹਨ। ਲਕਸ਼ਮੀ – ਨਾਰਾਇਣ ਨੇ ਰਾਜ ਕੀਤਾ ਫਿਰ ਕਿੱਥੇ ਗਏ? ਉਨ੍ਹਾਂ ਦੀ ਆਤਮਾ ਨੇ ਜਰੂਰ ਜਨਮ ਤਾਂ ਲਿੱਤਾ ਹੋਵੇਗਾ ਨਾ। ਹੁਣ ਉਹ ਕਿੱਥੇ ਹਨ? ਕੋਈ ਜਾਣਦਾ ਨਹੀਂ। ਕ੍ਰਿਸ਼ਚਨ ਲੋਕ ਜਾਣਦੇ ਹਨ ਕਿ ਕ੍ਰਾਈਸਟ ਇਸ ਸਮੇਂ ਬੇਗਰੀ ਪਾਰ੍ਟ ਵਿੱਚ ਹੋਵੇਗਾ। ਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਹੋ ਲਕਸ਼ਮੀ – ਨਾਰਾਇਣ ਜੋ ਸ੍ਵਰਗ ਦੇ ਮਾਲਿਕ ਸਨ, ਉਨ੍ਹਾਂ ਨੂੰ ਹੀ ਪੁਨਰਜਨਮ ਲੈ 84 ਜਨਮ ਪੂਰੇ ਕਰਨੇ ਹਨ। ਸਾਰੀਆਂ ਆਤਮਾਵਾਂ 84 ਜਨਮ ਨਹੀਂ ਲੈਣਗੀਆਂ। ਇਹ ਵੀ ਗਿਆਨ ਬੁੱਧੀ ਵਿੱਚ ਧਾਰਨ ਕਰਨ ਦਾ ਹੈ। ਯੋਗ ਵਿੱਚ ਰਹਿਣ ਦੇ ਸਿਵਾਏ ਕੰਡਿਆਂ ਤੋ ਫੁੱਲ ਬਣ ਨਹੀਂ ਸਕਦੇ। ਯੋਗ ਤੋਂ ਹੀ ਵਿਕਰਮ ਵਿਨਾਸ਼ ਹੋਣਗੇ ਅਤੇ ਸਤੋਪ੍ਰਧਾਨ ਫੁੱਲ ਬਣਨਗੇ। ਜਦ ਤੱਕ ਇੱਥੇ ਹਨ ਉਦੋਂ ਤੱਕ ਕੁਝ ਨਾ ਕੁਝ ਕੰਡੇ – ਪਣੇ ਦਾ ਅੰਸ਼ ਰਹਿੰਦਾ ਹੈ। ਫੁੱਲ ਬਣ ਗਏ ਫਿਰ ਤੁਸੀਂ ਇੱਥੇ ਰਹਿ ਨਹੀਂ ਸਕੋਗੇ। ਫੁੱਲਾਂ ਦਾ ਬਗੀਚਾ ਸਤਿਯੁਗ ਨੂੰ ਕਿਹਾ ਜਾਂਦਾ ਹੈ। ਹੁਣ ਤੁਸੀਂ ਕੰਡਿਆਂ ਦੇ ਜੰਗਲ ਅਤੇ ਰਾਵਣ ਦੇ ਰਾਜ ਵਿੱਚ ਹੋ। ਸਭ ਕੰਡੇ ਹੀ ਕੰਡੇ ਹਨ। ਜੋ ਬਹੁਤ ਕੰਡਿਆਂ ਦੇ ਫੁੱਲ ਬਣਾਉਂਦੇ ਹਨ ਉਨ੍ਹਾਂ ਨੂੰ ਹੀ ਸੱਚਾ ਖੁਸ਼ਬੂਦਾਰ ਫੁੱਲ ਕਹਿਣਗੇ। ਇੱਕ ਫੁੱਲ ਹੁੰਦਾ ਹੈ ਕਿੰਗ ਆਫ਼ ਫਲਾਵਰ, ਸਫੇਦ ਹੁੰਦਾ ਹੈ। ਟੇਬਲ ਤੇ ਰੱਖਿਆ ਜਾਂਦਾ ਹੈ। ਫਿਰ ਖਿਲਦਾ ਰਹਿੰਦਾ ਹੈ। ਖੁਸ਼ਬੂ ਵਧਦੀ ਰਹਿੰਦੀ ਹੈ। ਅਜਿਹਾ ਫੁੱਲ ਕੋਈ ਹੁੰਦਾ ਨਹੀਂ । ਹੁਣ ਕਿੰਗ ਫੁੱਲ ਹੈ ਤਾਂ ਕਵੀਨ ਵੀ ਚਾਹੀਦੀਆਂ ਹਨ। (ਰਾਤ ਦੀ ਰਾਣੀ) ਗੁਲਾਬ, ਮੋਤੀਆਂ ਆਦਿ ਚੰਗੇ – ਚੰਗੇ ਫੁੱਲ ਹਨ। ਫਲਾਵਰ ਸ਼ੋ ਵਿਖਾਉਂਦੇ ਹਨ। ਉੱਥੇ ਸਭ ਚੰਗੇ – ਚੰਗੇ ਫੁੱਲ ਲੈ ਆਉਂਦੇ ਹਨ। ਜੋ ਚੰਗੇ – ਚੰਗੇ ਫੁੱਲ ਲਿਆਉਂਦੇ ਹਨ ਉਨ੍ਹਾਂ ਨੂੰ ਇਨਾਮ ਵੀ ਮਿਲਦਾ ਹੈ। ਤੁਸੀਂ ਵੀ ਫੁੱਲਾਂ ਦਾ ਬਗੀਚਾ ਬਣਾਉਂਦੇ ਹੋ ਨਾ। ਸ਼ਿਵ ਤੇ ਫੁੱਲ ਚੜ੍ਹਾਉਂਦੇ ਹਨ, ਉਸ ਵਿੱਚ ਰਤਨ ਜੋਤ, ਅੱਕ ਦੇ ਫੁੱਲ ਵੀ ਚੜ੍ਹਾਉਂਦੇ ਹਨ। ਬਾਬਾ ਨੇ ਸਮਝਾਇਆ ਹੈ ਮੈਂ ਇੱਥੇ ਤੁਸੀਂ ਬੱਚਿਆਂ ਨੂੰ ਫੁੱਲ ਬਣਾਉਣ ਦਾ ਪਾਰ੍ਟ ਵਜਾਉਂਦਾ ਹਾਂ। ਮੈਂ ਜਾਣਦਾ ਹਾਂ ਕੌਣ ਗੁਲਾਬ ਦੇ ਫੁੱਲ ਹਨ, ਕੌਣ ਮੋਤੀਆ ਹਨ, ਕੌਣ ਰਤਨਜੋਤ ਹਨ। ਕੌਣ ਅੱਕ ਹਨ। ਸਭ ਤੋਂ ਛੀ – ਛੀ ਹੁੰਦਾ ਹੈ ਅੱਕ। ਉਨ੍ਹਾਂ ਦੀ ਚਲਣ ਹੀ ਕੰਡਿਆਂ ਮਿਸਲ ਹੁੰਦੀ ਹੈ। ਕੋਈ – ਕੋਈ ਬਹੁਤ ਤਿੱਖੇ ਕੰਡੇ ਹੁੰਦੇ ਹਨ। ਗੁੱਸਾ ਵੀ ਇੱਕ ਕੰਡਾ ਹੈ। ਬਹੁਤਿਆਂ ਨੂੰ ਦੁੱਖ ਦਿੰਦੇ ਹਨ। ਹੁਣ ਤੁਸੀਂ ਕੰਡਿਆਂ ਦੀ ਦੁਨੀਆਂ ਤੋਂ ਕਨਾਰੇ ਵਿੱਚ ਹੋ। ਸੰਗਮ ਤੇ ਹੋ। ਕੰਡਿਆਂ ਤੋਂ ਫੁੱਲ ਬਣ ਰਹੇ ਹੋ। ਜਿਵੇਂ ਮਾਲੀ ਕੰਡਿਆਂ ਨੂੰ ਕੱਢਕੇ, ਫੁੱਲਾਂ ਨੂੰ ਵੱਖ ਪਾਟ ਵਿੱਚ ਰੱਖਦੇ ਹਨ। ਤੁਹਾਨੂੰ ਵੀ ਬਾਬਾ ਨੇ ਵੱਖ ਕਰ ਦਿੱਤਾ ਹੈ। ਤੁਸੀਂ ਸੰਗਮ ਤੇ ਹੋ। ਕੰਡਿਆਂ ਤੋਂ ਫੁੱਲ ਬਣ ਰਹੇ ਹੋ। ਤੁਹਾਨੂੰ ਵੀ ਬਾਬਾ ਨੇ ਵੱਖ ਕਰ ਦਿੱਤਾ ਹੈ। ਤੁਸੀਂ ਸੰਗਮ ਤੇ ਹੋ। ਤੁਹਾਡੀ ਮੁਰੰਮਤ ਹੁੰਦੀ ਰਹਿੰਦੀ ਹੈ। ਫਿਰ ਵੀ ਮਾਇਆ ਕੰਡਾ ਬਣਾ ਦਿੰਦੀ ਹੈ। ਫਿਰ ਵੀ ਇੱਕ ਵਾਰ ਸਾਡਾ ਬਣ ਗਿਆ ਨਾ…ਤਾਂ ਇਹ ਮਾਇਆ ਦੇ ਵਿਘਨ ਵੀ ਇੱਕ ਦਿਨ ਖਤਮ ਹੋ ਜਾਣਗੇ। ਫਿਰ ਇਹ ਜੋ ਪਾਟ ਵਿੱਚ ਲੱਗੇ ਹੋਏ ਫੁੱਲ ਹਨ ਉਹ ਸਭ ਸ੍ਵਰਗ ਵਿੱਚ ਚਲੇ ਜਾਣਗੇ। ਕਲਯੁਗੀ ਕੰਡੇ ਸਭ ਭਸਮ ਹੋ ਜਾਣਗੇ। ਤੁਸੀਂ ਕਿੰਨੇ ਥੋੜੇ ਫੁੱਲ ਹੋ। ਤੁਹਾਨੂੰ ਸੰਗਮਯੁਗੀ ਪਾਟ ਵਿੱਚ ਪਾਇਆ ਹੈ। ਬੀਜ ਬੋਇਆ ਹੋਇਆ ਹੈ। ਮਾਇਆ ਦਾ ਤੂਫ਼ਾਨ ਲੱਗਦਾ ਹੈ ਤਾਂ ਮੁਰਝਾ ਦਿੰਦਾ ਹੈ। ਫਿਰ ਵੀ ਅਵਿਨਾਸ਼ੀ ਗਿਆਨ ਦਾ ਬੀਜ ਇਕ ਵਾਰ ਪਾਇਆ ਹੈ ਤਾਂ ਉਹ ਵਿਨਾਸ਼ ਨਹੀਂ ਹੁੰਦਾ ਹੈ।

ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ, ਤੁਸੀਂ ਬੱਚਿਆਂ ਨੂੰ ਬਹੁਤ – ਬਹੁਤ ਨਿਡਰ ਬਣਨਾ ਹੈ। ਬਾਬਾ ਕਹਿੰਦੇ ਹਨ ਕਿ ਇਹ ਲਿਖ ਦੋ ਕਿ ਹਰ 5 ਹਜਾਰ ਵਰ੍ਹੇ ਦੇ ਬਾਦ ਇਹ ਮੇਲਾ, ਪ੍ਰਦਰਸ਼ਨੀ ਅਸੀਂ ਇਸ ਸੰਗਮ ਤੇ ਵਿਖਾਉਣ ਆਏ ਹਾਂ। ਇਹ ਤਾਂ ਲਿਖਣਾ ਹੈ ਕਿ ਇਹ ਲੜਾਈ 5 ਹਜਾਰ ਵਰ੍ਹੇ ਦੇ ਬਾਦ ਲਗਦੀ ਹੈ। ਪੁਰਾਣੀ ਦੁਨੀਆਂ ਨੂੰ ਨਵਾਂ ਬਣਾਉਣ ਜਾਂ ਨਰਕਵਾਸੀਆਂ ਨੂੰ ਸ੍ਵਰਗਵਾਸੀ ਬਣਾਉਣ। ਬਾਬਾ ਡਾਇਰੈਕਸ਼ਨ ਤਾਂ ਬਹੁਤ ਦਿੰਦੇ ਹਨ। ਯੁਕਤੀਆਂ ਤਾਂ ਬਹੁਤ ਸਹਿਜ ਦੱਸਦੇ ਹਨ। ਬਾਪ ਨੂੰ ਯਾਦ ਕਰੋ ਅਤੇ ਸ੍ਵਰਗ ਦੀ ਬਾਦਸ਼ਾਹੀ ਲਵੋ। ਮਨੁੱਖ ਤਾਂ ਪਾਣੀ ਵਿੱਚ ਤੁਬਕਾ ਮਾਰਦੇ ਰਹਿੰਦੇ ਹਨ। ਸੋ ਵੀ ਸਾਗਰ ਵਿੱਚ ਜਾਣ ਨਾ। ਨਦੀਆਂ ਸਾਗਰ ਤੋਂ ਨਿਕਲੀਆਂ ਹਨ। ਨਦੀਆਂ ਦਾ ਬਾਪ ਸਾਗਰ ਹੈ ਨਾ। ਉੱਥੇ ਜਾਕੇ ਸਨਾਨ ਕਰੋ। ਪਰ ਉਹ ਖਾਰਾ ਹੈ ਇਸਲਈ ਮਿੱਠੀਆਂ ਨਦੀਆਂ ਵਿੱਚ ਸਨਾਨ ਕਰਦੇ ਹਨ। ਹੁਣ ਤੁਸੀਂ ਹੋ ਗਿਆਨ ਸਾਗਰ ਦੇ ਬੱਚੇ, ਗਿਆਨ ਸਾਗਰ ਪਤਿਤ – ਪਾਵਨ ਬਾਪ ਹੈ। ਤੁਸੀਂ ਉਨ੍ਹਾਂ ਦੇ ਬੱਚੇ, ਜੋ ਜਿੰਨੀ ਜਿਆਦਾ ਸਰਵਿਸ ਕਰਨਗੇ ਤਾਂ ਸਮਝਿਆ ਜਾਵੇਗਾ – ਇਹ ਚੰਗਾ ਫੁੱਲ ਹੈ। ਪ੍ਰਦਰਸ਼ਨੀ ਵਿੱਚ ਵੀ ਘੜੀ – ਘੜੀ ਚੰਗੇ ਫੁੱਲਾਂ ਨੂੰ ਬੁਲਾਉਂਦੇ ਹਨ। ਸਮਝਦੇ ਹਨ ਫਲਾਣੇ ਸਾਡੇ ਤੋਂ ਹੁਸ਼ਿਆਰ ਹਨ। ਪਰ ਹੁਸ਼ਿਆਰ ਦਾ ਫਿਰ ਰਿਗਾਰ੍ਡ ਵੀ ਰੱਖਣਾ ਚਾਹੀਦਾ ਹੈ। ਬਾਬਾ ਸਦਾ ਸਮਝਾਉਂਦੇ ਹਨ – ਕਦੀ ਗੁੱਸਾ ਨਹੀਂ ਕਰੋ। ਪਿਆਰ ਨਾਲ ਸਮਝਾਵੋ। ਗੁੱਸਾ ਕੋਈ ਕਰਦਾ ਹੈ ਤਾਂ ਬਾਬਾ ਸਮਝਦੇ ਹਨ ਕਿ ਇਨ੍ਹਾਂ ਵਿੱਚ ਕੜਾ ਭੂਤ ਹੈ। ਮਾਂ ਬਾਪ ਤੇ ਵੀ ਗੁੱਸਾ ਕਰਨ ਵਿੱਚ ਦੇਰੀ ਨਹੀਂ ਕਰਦੇ ਹਨ ਹੋਰ ਹੀ ਦੁਰਗਤੀ ਨੂੰ ਪਾ ਲੈਣਗੇ। ਗਰੀਬ ਨਿਵਾਜ਼ ਕਦੇ ਗਰੀਬਾਂ ਤੇ ਗੁੱਸਾ ਕਰਨਗੇ ਕੀ! ਗਰੀਬ ਨਿਵਾਜ਼ ਬਾਬਾ ਆਇਆ ਹੀ ਹੈ ਗਰੀਬਾਂ ਨੂੰ ਸਾਹੂਕਾਰ ਬਣਾਉਣ। ਇੱਥੇ ਜੋ ਪਦਮਾਪਤੀ ਹਨ, ਦੂਜੇ ਜਨਮ ਵਿੱਚ ਨੌਕਰ ਚਾਕਰ ਬਣਨਗੇ। ਗਰੀਬ ਜੋ ਚੰਗੀ ਤਰ੍ਹਾਂ ਪੜ੍ਹਨਗੇ ਉਹ ਜਾਕੇ ਰਾਜਾ ਰਾਣੀ ਬਣਨਗੇ। ਇਵੇਂ ਵੀ ਸੈਂਟਰਜ਼ ਤੇ ਆਉਂਦੇ ਹਨ ਜੋ ਈਸ਼ਵਰੀ ਸੇਵਾ ਵਿੱਚ ਕੁਝ ਨਹੀਂ ਦਿੰਦੇ ਹਨ। ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਥੋੜਾ ਵੀ ਬੀਜ ਬੋਣ ਨਾਲ ਸਾਡਾ ਭਵਿੱਖ ਕਿੰਨਾ ਉੱਚ ਬਣੇਗਾ। ਸੁਦਾਮਾਂ ਦਾ ਮਿਸਾਲ ਹੈ ਨਾ। ਈਸ਼ਵਰ ਅਰਥ ਦਾਨ ਕਰਦੇ ਹਨ। ਸਮਝਦੇ ਹਨ ਦੂਜੇ ਜਨਮ ਵਿੱਚ ਫਲ ਮਿਲੇਗਾ। ਬਾਬਾ ਲਿਖ ਦਿੰਦੇ ਹਨ ਬੱਚੇ ਤੁਹਾਨੂੰ ਇੱਕ ਇੱਟ ਦੇ ਬਦਲੇ ਮਹਿਲ ਮਿਲ ਜਾਣਗੇ। ਇੱਥੇ ਕੌਡੀਆਂ ਦਿੰਦੇ ਹੋ ਉੱਥੇ ਹੀਰੇ ਬਣ ਜਾਂਦੇ ਹਨ ਇਸਲਈ ਚਾਵਲ ਮੁੱਠੀ ਦਾ ਗਾਇਨ ਹੈ। ਗੁਰੂਨਾਨਕ ਦੇ ਟਿਕਾਣੇ ਵਿੱਚ ਜਾਂਦੇ ਹਨ, ਕੁਝ ਨਾ ਕੁਝ ਰੱਖਦੇ ਜਰੂਰ ਹਨ। ਪਰ ਇੱਥੇ ਤਾਂ ਬਾਪ ਦਾਤਾ ਹੈ ਨਾ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਹੁਤ – ਬਹੁਤ ਨਿਡਰ ਬਣ ਕੰਡਿਆਂ ਨੂੰ ਫੁੱਲ ਬਣਾਉਣ ਦੀ ਸੇਵਾ ਕਰਨੀ ਹੈ। ਸਭ ਵਿੱਚ ਅਵਿਨਾਸ਼ੀ ਬੀਜ ਬੋਂਦੇ ਰਹਿਣਾ ਹੈ।

2. ਗੁੱਸਾ ਤਾਂ ਬਹੁਤ ਵੱਡਾ ਕੰਡਾ ਹੈ, ਉਸ ਨੂੰ ਛੱਡ ਬਹੁਤ – ਬਹੁਤ ਪਿਆਰਾ ਬਣਨਾ ਹੈ। ਪਿਆਰ ਤੋਂ ਸਰਵਿਸ ਕਰਨੀ ਹੈ। ਸਰਵਿਸਏਬਲ ਦਾ ਰਿਗਾਰਡ ਰੱਖਣਾ ਹੈ।

ਵਰਦਾਨ:-

ਹਮੇਸ਼ਾ ਇਕਰਸ ਉਮੰਗ – ਉਤਸ਼ਾਹ ਵਿੱਚ ਰਹਿਣ ਦੇ ਲਈ ਜੋ ਵੀ ਸਬੰਧ ਵਿੱਚ ਆਉਂਦੇ ਹਨ ਉਨ੍ਹਾਂ ਨੂੰ ਸੰਤੁਸ਼ਟ ਕਰਨ ਦੀ ਉਤਕੰਠਾ ਹੋਵੇ। ਜਿਸ ਨੂੰ ਵੀ ਵੇਖੋ ਉਸ ਤੋਂ ਹਰ ਸਮੇਂ ਗੁਣ ਉਠਾਉਂਦੇ ਰਹੋ। ਸਰਵ ਦੇ ਗੁਣਾਂ ਦਾ ਬਲ ਮਿਲਣ ਨਾਲ ਉਤਸ਼ਾਹ ਹਮੇਸ਼ਾ ਦੇ ਲਈ ਰਹੇਗਾ। ਉਤਸ਼ਾਹ ਘੱਟ ਤਾਂ ਹੁੰਦਾ ਹੈ ਜਦ ਹੋਰਾਂ ਦੇ ਵੱਖ – ਵੱਖ ਸਵਰੂਪ ਵੱਖ – ਵੱਖ ਗੱਲਾਂ ਵੇਖਦੇ, ਸੁਣਦੇ ਹੋ। ਪਰ ਗੁਣ ਵੇਖਣ ਦੀ ਉਤਕੰਠਾ ਹੋਵੇ ਤਾਂ ਇੱਕਰਸ ਉਤਸ਼ਾਹ ਰਹੇਗਾ ਅਤੇ ਸਰਵ ਦੇ ਗੁਣ ਵੇਖਣ ਨਾਲ ਖ਼ੁਦ ਵੀ ਗੁਣਮੂਰਤ ਬਣ ਜਾਵੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top